Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਜਪਿ ਮਨ ਸਤਿ ਨਾਮੁ ਸਦਾ ਸਤਿ ਨਾਮੁ  

Jap man saṯ nām saḏā saṯ nām.  

Chant, O my mind, the True Name, Sat Naam, the True Name.  

ਮਨ = ਹੇ ਮਨ! ਸਤਿ ਨਾਮੁ = ਸਦਾ-ਥਿਰ ਰਹਿਣ ਵਾਲਾ ਹਰਿ-ਨਾਮ।
ਹੇ ਮਨ! ਸਦਾ-ਥਿਰ ਪ੍ਰਭੂ ਦਾ ਨਾਮ ਸਦਾ ਜਪਿਆ ਕਰ।


ਹਲਤਿ ਪਲਤਿ ਮੁਖ ਊਜਲ ਹੋਈ ਹੈ ਨਿਤ ਧਿਆਈਐ ਹਰਿ ਪੁਰਖੁ ਨਿਰੰਜਨਾ ਰਹਾਉ  

Halaṯ palaṯ mukẖ ūjal ho▫ī hai niṯ ḏẖi▫ā▫ī▫ai har purakẖ niranjanā. Rahā▫o.  

In this world, and in the world beyond, your face shall be radiant, by meditating continually on the immaculate Lord God. ||Pause||  

ਹਲਤਿ = {अत्र} ਇਸ ਲੋਕ ਵਿਚ। ਪਲਤਿ = {परत्र} ਪਰਲੋਕ ਵਿਚ। ਮੁਖ ਊਜਲ = ਉੱਜਲ ਮੂੰਹ ਵਾਲੇ, ਸੁਰਖ਼-ਰੂ। ਪੁਰਖੁ = ਸਰਬ-ਵਿਆਪਕ। ਨਿਰੰਜਨਾ = ਮਾਇਆ ਤੋਂ ਨਿਰਲੇਪ ਪ੍ਰਭੂ ॥
ਹੇ ਭਾਈ! ਸਰਬ-ਵਿਆਪਕ ਨਿਰਲੇਪ ਹਰੀ ਦਾ ਸਦਾ ਧਿਆਨ ਧਰਨਾ ਚਾਹੀਦਾ ਹੈ, (ਇਸ ਤਰ੍ਹਾਂ) ਲੋਕ ਪਰਲੋਕ ਵਿਚ ਇੱਜ਼ਤ ਖੱਟ ਲਈਦੀ ਹੈ ॥ ਰਹਾਉ॥


ਜਹ ਹਰਿ ਸਿਮਰਨੁ ਭਇਆ ਤਹ ਉਪਾਧਿ ਗਤੁ ਕੀਨੀ ਵਡਭਾਗੀ ਹਰਿ ਜਪਨਾ  

Jah har simran bẖa▫i▫ā ṯah upāḏẖ gaṯ kīnī vadbẖāgī har japnā.  

Wherever anyone remembers the Lord in meditation, disaster runs away from that place. By great good fortune, we meditate on the Lord.  

ਜਹ = ਜਿਥੇ, ਜਿਸ ਹਿਰਦੇ ਵਿਚ। ਤਹ = ਉਸ ਹਿਰਦੇ ਵਿਚੋਂ। ਉਪਾਧਿ = ਝਗੜਾ-ਬਖੇੜਾ। ਗਤੁ ਕੀਨੀ = ਚਾਲੇ ਪਾ ਜਾਂਦਾ ਹੈ।
ਹੇ ਭਾਈ! ਜਿਸ ਹਿਰਦੇ ਵਿਚ ਪਰਮਾਤਮਾ ਦੀ ਭਗਤੀ ਹੁੰਦੀ ਹੈ ਉਸ ਵਿਚੋਂ ਹਰੇਕ ਕਿਸਮ ਦਾ ਝਗੜਾ-ਬਖੇੜਾ ਚਾਲੇ ਪਾ ਜਾਂਦਾ ਹੈ। (ਫਿਰ ਭੀ) ਵੱਡੇ ਭਾਗਾਂ ਨਾਲ ਹੀ ਪਰਮਾਤਮਾ ਦਾ ਭਜਨ ਹੋ ਸਕਦਾ ਹੈ।


ਜਨ ਨਾਨਕ ਕਉ ਗੁਰਿ ਇਹ ਮਤਿ ਦੀਨੀ ਜਪਿ ਹਰਿ ਭਵਜਲੁ ਤਰਨਾ ॥੨॥੬॥੧੨॥  

Jan Nānak ka▫o gur ih maṯ ḏīnī jap har bẖavjal ṯarnā. ||2||6||12||  

The Guru has blessed servant Nanak with this understanding, that by meditating on the Lord, we cross over the terrifying world-ocean. ||2||6||12||  

ਕਉ = ਨੂੰ। ਗੁਰਿ = ਗੁਰੂ ਨੇ। ਭਵਜਲੁ = ਸੰਸਾਰ-ਸਮੁੰਦਰ ॥੨॥੬॥੧੨॥
ਹੇ ਭਾਈ! ਦਾਸ ਨਾਨਕ ਨੂੰ (ਤਾਂ) ਗੁਰੂ ਨੇ ਇਹ ਸਮਝ ਬਖ਼ਸ਼ੀ ਹੈ ਕਿ ਪਰਮਾਤਮਾ ਦਾ ਨਾਮ ਜਪ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ॥੨॥੬॥੧੨॥


ਧਨਾਸਰੀ ਮਹਲਾ  

Ḏẖanāsrī mėhlā 4.  

Dhanaasaree, Fourth Mehl:  

xxx
xxx


ਮੇਰੇ ਸਾਹਾ ਮੈ ਹਰਿ ਦਰਸਨ ਸੁਖੁ ਹੋਇ  

Mere sāhā mai har ḏarsan sukẖ ho▫e.  

O my King, beholding the Blessed Vision of the Lord's Darshan, I am at peace.  

ਦਰਸਨ ਸੁਖੁ = ਦਰਸਨ ਦਾ ਆਤਮਕ ਆਨੰਦ। ਹੋਇ = ਮਿਲ ਜਾਏ।
ਹੇ ਮੇਰੇ ਪਾਤਿਸ਼ਾਹ! (ਮੇਹਰ ਕਰ) ਮੈਨੂੰ ਤੇਰੇ ਦਰਸਨ ਦਾ ਆਨੰਦ ਪ੍ਰਾਪਤ ਹੋ ਜਾਏ।


ਹਮਰੀ ਬੇਦਨਿ ਤੂ ਜਾਨਤਾ ਸਾਹਾ ਅਵਰੁ ਕਿਆ ਜਾਨੈ ਕੋਇ ਰਹਾਉ  

Hamrī beḏan ṯū jānṯā sāhā avar ki▫ā jānai ko▫e. Rahā▫o.  

You alone know my inner pain, O King; what can anyone else know? ||Pause||  

ਬੇਦਨਿ = (ਦਿਲ ਦੀ) ਪੀੜ। ਅਵਰੁ ਕੋਇ = ਹੋਰ ਕੋਈ ॥
ਹੇ ਮੇਰੇ ਪਾਤਿਸ਼ਾਹ! ਮੇਰੇ ਦਿਲ ਦੀ ਪੀੜ ਤੂੰ ਹੀ ਜਾਣਦਾ ਹੈਂ। ਕੋਈ ਹੋਰ ਕੀ ਜਾਣ ਸਕਦਾ ਹੈ? ॥ ਰਹਾਉ॥


ਸਾਚਾ ਸਾਹਿਬੁ ਸਚੁ ਤੂ ਮੇਰੇ ਸਾਹਾ ਤੇਰਾ ਕੀਆ ਸਚੁ ਸਭੁ ਹੋਇ  

Sācẖā sāhib sacẖ ṯū mere sāhā ṯerā kī▫ā sacẖ sabẖ ho▫e.  

O True Lord and Master, You are truly my King; whatever You do, all that is True.  

ਸਚੁ = ਸਦਾ-ਥਿਰ ਰਹਿਣ ਵਾਲਾ।
ਹੇ ਮੇਰੇ ਪਾਤਿਸ਼ਾਹ! ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ, ਤੂੰ ਅਟੱਲ ਹੈਂ। ਜੋ ਕੁਝ ਤੂੰ ਕਰਦਾ ਹੈਂ, ਉਹ ਭੀ ਉਕਾਈ-ਹੀਣ ਹੈ (ਉਸ ਵਿਚ ਭੀ ਕੋਈ ਊਣਤਾ ਨਹੀਂ)।


ਝੂਠਾ ਕਿਸ ਕਉ ਆਖੀਐ ਸਾਹਾ ਦੂਜਾ ਨਾਹੀ ਕੋਇ ॥੧॥  

Jẖūṯẖā kis ka▫o ākẖī▫ai sāhā ḏūjā nāhī ko▫e. ||1||  

Who should I call a liar? There is no other than You, O King. ||1||  

ਕਉ = ਨੂੰ। ਕਿਸ ਕਉ = {ਲਫ਼ਜ਼ 'ਕਿਸੁ' ਦਾ ੁ ਸੰਬੰਧਕ 'ਕਉ' ਦੇ ਕਾਰਨ ਉੱਡ ਗਿਆ ਹੈ} ॥੧॥
ਹੇ ਪਾਤਿਸ਼ਾਹ! (ਸਾਰੇ ਸੰਸਾਰ ਵਿਚ ਤੈਥੋਂ ਬਿਨਾ) ਹੋਰ ਕੋਈ ਨਹੀਂ ਹੈ (ਇਸ ਵਾਸਤੇ) ਕਿਸੇ ਨੂੰ ਝੂਠਾ ਆਖਿਆ ਨਹੀਂ ਜਾ ਸਕਦਾ ॥੧॥


ਸਭਨਾ ਵਿਚਿ ਤੂ ਵਰਤਦਾ ਸਾਹਾ ਸਭਿ ਤੁਝਹਿ ਧਿਆਵਹਿ ਦਿਨੁ ਰਾਤਿ  

Sabẖnā vicẖ ṯū varaṯḏā sāhā sabẖ ṯujẖėh ḏẖi▫āvahi ḏin rāṯ.  

You are pervading and permeating in all; O King, everyone meditates on You, day and night.  

ਵਰਤਦਾ = ਮੌਜੂਦ। ਸਭਿ = ਸਾਰੇ।
ਹੇ ਮੇਰੇ ਪਾਤਿਸ਼ਾਹ! ਤੂੰ ਸਭ ਜੀਵਾਂ ਵਿਚ ਮੌਜੂਦ ਹੈਂ, ਸਾਰੇ ਜੀਵ ਦਿਨ ਰਾਤ ਤੇਰਾ ਹੀ ਧਿਆਨ ਧਰਦੇ ਹਨ।


ਸਭਿ ਤੁਝ ਹੀ ਥਾਵਹੁ ਮੰਗਦੇ ਮੇਰੇ ਸਾਹਾ ਤੂ ਸਭਨਾ ਕਰਹਿ ਇਕ ਦਾਤਿ ॥੨॥  

Sabẖ ṯujẖ hī thāvhu mangḏe mere sāhā ṯū sabẖnā karahi ik ḏāṯ. ||2||  

Everyone begs of You, O my King; You alone give gifts to all. ||2||  

ਥਾਵਹੁ = ਪਾਸੋਂ। ਤੂ ਇਕ-ਇਕ ਤੂ ਹੀ ॥੨॥
ਹੇ ਮੇਰੇ ਪਾਤਿਸ਼ਾਹ! ਸਾਰੇ ਜੀਵ ਤੇਰੇ ਪਾਸੋਂ ਹੀ (ਮੰਗਾਂ) ਮੰਗਦੇ ਹਨ। ਇਕ ਤੂੰ ਹੀ ਸਭ ਜੀਵਾਂ ਨੂੰ ਦਾਤਾਂ ਦੇ ਰਿਹਾ ਹੈਂ ॥੨॥


ਸਭੁ ਕੋ ਤੁਝ ਹੀ ਵਿਚਿ ਹੈ ਮੇਰੇ ਸਾਹਾ ਤੁਝ ਤੇ ਬਾਹਰਿ ਕੋਈ ਨਾਹਿ  

Sabẖ ko ṯujẖ hī vicẖ hai mere sāhā ṯujẖ ṯe bāhar ko▫ī nāhi.  

All are under Your Power, O my King; none at all are beyond You.  

ਸਭੁ ਕੋ = ਹਰੇਕ ਜੀਵ। ਤੇ = ਤੋਂ।
ਹੇ ਮੇਰੇ ਪਾਤਿਸ਼ਾਹ! ਹਰੇਕ ਜੀਵ ਤੇਰੇ ਹੁਕਮ ਵਿਚ ਹੈ, ਤੈਥੋਂ ਆਕੀ ਕੋਈ ਜੀਵ ਨਹੀਂ ਹੋ ਸਕਦਾ।


ਸਭਿ ਜੀਅ ਤੇਰੇ ਤੂ ਸਭਸ ਦਾ ਮੇਰੇ ਸਾਹਾ ਸਭਿ ਤੁਝ ਹੀ ਮਾਹਿ ਸਮਾਹਿ ॥੩॥  

Sabẖ jī▫a ṯere ṯū sabẖas ḏā mere sāhā sabẖ ṯujẖ hī māhi samāhi. ||3||  

All beings are Yours-You belong to all, O my King. All shall merge and be absorbed in You. ||3||  

ਜੀਅ = {ਲਫ਼ਜ਼ 'ਜੀਵ' ਤੋਂ ਬਹੁ-ਵਚਨ}। ਮਾਹਿ = ਵਿਚ ॥੩॥
ਹੇ ਮੇਰੇ ਪਾਤਿਸ਼ਾਹ! ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ, ਤੇ, ਇਹ ਸਾਰੇ ਤੇਰੇ ਵਿਚ ਹੀ ਲੀਨ ਹੋ ਜਾਂਦੇ ਹਨ ॥੩॥


ਸਭਨਾ ਕੀ ਤੂ ਆਸ ਹੈ ਮੇਰੇ ਪਿਆਰੇ ਸਭਿ ਤੁਝਹਿ ਧਿਆਵਹਿ ਮੇਰੇ ਸਾਹ  

Sabẖnā kī ṯū ās hai mere pi▫āre sabẖ ṯujẖėh ḏẖi▫āvahi mere sāh.  

You are the hope of all, O my Beloved; all meditate on You, O my King.  

ਸਾਹ = ਹੇ ਸ਼ਾਹ! ਪਾਤਿਸ਼ਾਹ = ਹੇ ਪਾਤਿਸ਼ਾਹ!
ਹੇ ਮੇਰੇ ਪਿਆਰੇ ਪਾਤਿਸ਼ਾਹ! ਤੂੰ ਸਭ ਜੀਵਾਂ ਦੀ ਆਸਾਂ ਪੂਰੀਆਂ ਕਰਦਾ ਹੈਂ ਸਾਰੇ ਜੀਵ ਤੇਰਾ ਹੀ ਧਿਆਨ ਧਰਦੇ ਹਨ।


ਜਿਉ ਭਾਵੈ ਤਿਉ ਰਖੁ ਤੂ ਮੇਰੇ ਪਿਆਰੇ ਸਚੁ ਨਾਨਕ ਕੇ ਪਾਤਿਸਾਹ ॥੪॥੭॥੧੩॥  

Ji▫o bẖāvai ṯi▫o rakẖ ṯū mere pi▫āre sacẖ Nānak ke pāṯisāh. ||4||7||13||  

As it pleases You, protect and preserve me, O my Beloved; You are the True King of Nanak. ||4||7||13||  

ਸਚੁ = ਸਦਾ-ਥਿਰ ॥੪॥੭॥੧੩॥
ਹੇ ਨਾਨਕ ਦੇ ਪਾਤਿਸ਼ਾਹ! ਹੇ ਮੇਰੇ ਪਿਆਰੇ! ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਤਿਵੇਂ ਮੈਨੂੰ (ਆਪਣੇ ਚਰਨਾਂ ਵਿਚ) ਰੱਖ। ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈਂ ॥੪॥੭॥੧੩॥


ਧਨਾਸਰੀ ਮਹਲਾ ਘਰੁ ਚਉਪਦੇ  

Ḏẖanāsrī mėhlā 5 gẖar 1 cẖa▫upḏe  

Dhanaasaree, Fifth Mehl, First House, Chau-Padas:  

xxx
ਰਾਗ ਧਨਾਸਰੀ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।


ਸਤਿਗੁਰ ਪ੍ਰਸਾਦਿ  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਭਵ ਖੰਡਨ ਦੁਖ ਭੰਜਨ ਸ੍ਵਾਮੀ ਭਗਤਿ ਵਛਲ ਨਿਰੰਕਾਰੇ  

Bẖav kẖandan ḏukẖ bẖanjan savāmī bẖagaṯ vacẖẖal nirankāre.  

O Destroyer of fear, Remover of suffering, Lord and Master, Lover of Your devotees, Formless Lord.  

ਭਵ ਖੰਡਨ = ਹੇ ਜਨਮ ਮਰਨ (ਦੇ ਗੇੜ ਦਾ) ਨਾਸ ਕਰਨ ਵਾਲੇ! ਦੁਖ ਭੰਜਨ = ਹੇ ਦੁੱਖਾਂ ਦਾ ਨਾਸ ਕਰਨ ਵਾਲੇ! ਭਗਤਿ ਵਛਲ = ਹੇ ਭਗਤੀ ਨਾਲ ਪਿਆਰ ਕਰਨ ਵਾਲੇ! ਨਿਰੰਕਾਰੇ = ਹੇ ਆਕਾਰ-ਰਹਿਤ ਪ੍ਰਭੂ!
ਹੇ ਜਨਮ ਮਰਨ ਦਾ ਗੇੜ ਨਾਸ ਕਰਨ ਵਾਲੇ! ਹੇ ਦੁੱਖਾਂ ਦੇ ਦੂਰ ਕਰਨ ਵਾਲੇ! ਹੇ ਮਾਲਕ! ਹੇ ਭਗਤੀ ਨਾਲ ਪਿਆਰ ਕਰਨ ਵਾਲੇ! ਹੇ ਆਕਾਰ-ਰਹਿਤ!


ਕੋਟਿ ਪਰਾਧ ਮਿਟੇ ਖਿਨ ਭੀਤਰਿ ਜਾਂ ਗੁਰਮੁਖਿ ਨਾਮੁ ਸਮਾਰੇ ॥੧॥  

Kot parāḏẖ mite kẖin bẖīṯar jāʼn gurmukẖ nām samāre. ||1||  

Millions of sins are eradicated in an instant when, as Gurmukh, one contemplates the Naam, the Name of the Lord. ||1||  

ਕੋਟਿ = ਕ੍ਰੋੜਾਂ। ਭੀਤਰਿ = ਵਿਚ। ਜਾਂ = ਜਦੋਂ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸਮਾਰੇ = ਸੰਭਾਲਦਾ ਹੈ ॥੧॥
ਜਦੋਂ ਕੋਈ ਮਨੁੱਖ ਗੁਰੂ ਦੀ ਸਰਨ ਪੈ ਕੇ (ਤੇਰਾ) ਨਾਮ ਹਿਰਦੇ ਵਿਚ ਵਸਾਂਦਾ ਹੈ, ਉਸ ਦੇ ਕ੍ਰੋੜਾਂ ਪਾਪ ਇਕ ਖਿਨ ਵਿਚ ਮਿਟ ਜਾਂਦੇ ਹਨ ॥੧॥


ਮੇਰਾ ਮਨੁ ਲਾਗਾ ਹੈ ਰਾਮ ਪਿਆਰੇ  

Merā man lāgā hai rām pi▫āre.  

My mind is attached to my Beloved Lord.  

xxx
ਹੇ ਭਾਈ! ਮੇਰਾ ਮਨ ਪਿਆਰੇ ਪਰਮਾਤਮਾ (ਦੇ ਨਾਮ) ਨਾਲ ਗਿੱਝ ਗਿਆ ਹੈ।


ਦੀਨ ਦਇਆਲਿ ਕਰੀ ਪ੍ਰਭਿ ਕਿਰਪਾ ਵਸਿ ਕੀਨੇ ਪੰਚ ਦੂਤਾਰੇ ॥੧॥ ਰਹਾਉ  

Ḏīn ḏa▫i▫āl karī parabẖ kirpā vas kīne pancẖ ḏūṯāre. ||1|| rahā▫o.  

God, Merciful to the meek, granted His Grace, and placed the five enemies under my control. ||1||Pause||  

ਦੀਨ ਦਇਆਲਿ = ਦੀਨਾਂ ਉਤੇ ਦਇਆ ਕਰਨ ਵਾਲੇ ਨੇ। ਪ੍ਰਭਿ = ਪ੍ਰਭੂ ਨੇ। ਪੰਚ ਦੂਤਾਰੇ = (ਕਾਮਾਦਿਕ) ਪੰਜ ਵੈਰੀ ॥੧॥
ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ ਨੇ (ਆਪ ਹੀ) ਕਿਰਪਾ ਕੀਤੀ ਹੈ, ਤੇ, ਪੰਜੇ (ਕਾਮਾਦਿਕ) ਵੈਰੀ (ਮੇਰੇ) ਵੱਸ ਵਿਚ ਕਰ ਦਿੱਤੇ ਹਨ ॥੧॥ ਰਹਾਉ॥


ਤੇਰਾ ਥਾਨੁ ਸੁਹਾਵਾ ਰੂਪੁ ਸੁਹਾਵਾ ਤੇਰੇ ਭਗਤ ਸੋਹਹਿ ਦਰਬਾਰੇ  

Ŧerā thān suhāvā rūp suhāvā ṯere bẖagaṯ sohėh ḏarbāre.  

Your place is so beautiful; Your form is so beautiful; Your devotees look so beautiful in Your Court.  

ਸੋਹਹਿ = ਸੋਹਣੇ ਲੱਗਦੇ ਹਨ।
ਹੇ ਪ੍ਰਭੂ! ਤੇਰਾ ਥਾਂ ਸੋਹਣਾ ਹੈ, ਤੇਰਾ ਰੂਪ ਸੋਹਣਾ ਹੈ। ਤੇਰੇ ਭਗਤ ਤੇਰੇ ਦਰਬਾਰ ਵਿਚ ਸੋਹਣੇ ਲੱਗਦੇ ਹਨ।


ਸਰਬ ਜੀਆ ਕੇ ਦਾਤੇ ਸੁਆਮੀ ਕਰਿ ਕਿਰਪਾ ਲੇਹੁ ਉਬਾਰੇ ॥੨॥  

Sarab jī▫ā ke ḏāṯe su▫āmī kar kirpā leho ubāre. ||2||  

O Lord and Master, Giver of all beings, please, grant Your Grace, and save me. ||2||  

ਦਾਤੇ = ਹੇ ਦਾਤਾਰ! ਲੇਹੁ ਉਬਾਰੇ = ਬਚਾ ਲਵੋ ॥੨॥
ਹੇ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲੇ ਮਾਲਕ-ਪ੍ਰਭੂ! ਮੇਹਰ ਕਰ; (ਮੈਨੂੰ ਕਾਮਾਦਿਕ ਵੈਰੀਆਂ ਤੋਂ) ਬਚਾਈ ਰੱਖ ॥੨॥


ਤੇਰਾ ਵਰਨੁ ਜਾਪੈ ਰੂਪੁ ਲਖੀਐ ਤੇਰੀ ਕੁਦਰਤਿ ਕਉਨੁ ਬੀਚਾਰੇ  

Ŧerā varan na jāpai rūp na lakẖī▫ai ṯerī kuḏraṯ ka▫un bīcẖāre.  

Your color is not known, and Your form is not seen; who can contemplate Your Almighty Creative Power?  

ਵਰਨੁ = ਰੰਗ। ਰੂਪੁ = ਸ਼ਕਲ। ਕੁਦਰਤਿ = ਤਾਕਤ।
ਹੇ ਪ੍ਰਭੂ! ਤੇਰਾ ਕੋਈ ਰੰਗ ਨਹੀਂ ਦਿੱਸਦਾ; ਤੇਰੀ ਕੋਈ ਸ਼ਕਲ ਨਹੀਂ ਦਿੱਸਦੀ। ਕੋਈ ਮਨੁੱਖ ਨਹੀਂ ਸੋਚ ਸਕਦਾ ਕਿ ਤੇਰੀ ਕਿਤਨੀ ਕੁ ਤਾਕਤ ਹੈ।


ਜਲਿ ਥਲਿ ਮਹੀਅਲਿ ਰਵਿਆ ਸ੍ਰਬ ਠਾਈ ਅਗਮ ਰੂਪ ਗਿਰਧਾਰੇ ॥੩॥  

Jal thal mahī▫al ravi▫ā sarab ṯẖā▫ī agam rūp girḏẖāre. ||3||  

You are contained in the water, the land and the sky, everywhere, O Lord of unfathomable form, Holder of the mountain. ||3||  

ਜਲਿ = ਜਲ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉਤੇ, ਆਕਾਸ਼ ਵਿਚ। ਸ੍ਰਬ ਠਾਈ = ਸਭਨੀਂ ਥਾਈਂ। ਗਿਰਧਾਰੇ = ਹੇ ਗਿਰਧਾਰੀ! {ਗਿਰਿ = ਪਹਾੜ} ਹੇ ਪ੍ਰਭੂ! ॥੩॥
ਹੇ ਅਪਹੁੰਚ ਪਰਮਾਤਮਾ! ਤੂੰ ਪਾਣੀ ਵਿਚ ਧਰਤੀ ਵਿਚ ਆਕਾਸ਼ ਵਿਚ ਸਭ ਥਾਈਂ ਮੌਜੂਦ ਹੈਂ ॥੩॥


ਕੀਰਤਿ ਕਰਹਿ ਸਗਲ ਜਨ ਤੇਰੀ ਤੂ ਅਬਿਨਾਸੀ ਪੁਰਖੁ ਮੁਰਾਰੇ  

Kīraṯ karahi sagal jan ṯerī ṯū abẖināsī purakẖ murāre.  

All beings sing Your Praises; You are the imperishable Primal Being, the Destroyer of ego.  

ਕੀਰਤਿ = ਉਸਤਤਿ, ਸਿਫ਼ਤ-ਸਾਲਾਹ। ਕਰਹਿ = ਕਰਦੇ ਹਨ। ਮੁਰਾਰੇ = ਹੇ ਮੁਰਾਰੀ! ਪੁਰਖੁ = ਸਰਬ-ਵਿਆਪਕ।
ਹੇ ਮੁਰਾਰੀ! ਤੂੰ ਨਾਸ-ਰਹਿਤ ਹੈਂ; ਤੂੰ ਸਰਬ-ਵਿਆਪਕ ਹੈਂ, ਤੇਰੇ ਸਾਰੇ ਸੇਵਕ ਤੇਰੀ ਸਿਫ਼ਤ-ਸਾਲਾਹ ਕਰਦੇ ਹਨ।


ਜਿਉ ਭਾਵੈ ਤਿਉ ਰਾਖਹੁ ਸੁਆਮੀ ਜਨ ਨਾਨਕ ਸਰਨਿ ਦੁਆਰੇ ॥੪॥੧॥  

Ji▫o bẖāvai ṯi▫o rākẖo su▫āmī jan Nānak saran ḏu▫āre. ||4||1||  

As it pleases You, please protect and preserve me; servant Nanak seeks Sanctuary at Your Door. ||4||1||  

xxx ॥੪॥੧॥
ਨਾਨਾਕ ਦਾਸ ਆਖਦਾ ਹੈ ਕਿ ਹੇ ਸੁਆਮੀ! ਮੈਂ ਤੇਰੇ ਦਰ ਤੇ ਆ ਡਿੱਗਾ ਹਾਂ, ਮੈਂ ਤੇਰੀ ਸਰਨ ਆਇਆ ਹਾਂ। ਜਿਵੇਂ ਤੈਨੂੰ ਚੰਗਾ ਲੱਗੇ, ਉਸੇ ਤਰ੍ਹਾਂ ਮੇਰੀ ਰੱਖਿਆ ਕਰ ॥੪॥੧॥


ਧਨਾਸਰੀ ਮਹਲਾ  

Ḏẖanāsrī mėhlā 5.  

Dhanaasaree, Fifth Mehl:  

xxx
xxx


ਬਿਨੁ ਜਲ ਪ੍ਰਾਨ ਤਜੇ ਹੈ ਮੀਨਾ ਜਿਨਿ ਜਲ ਸਿਉ ਹੇਤੁ ਬਢਾਇਓ  

Bin jal parān ṯaje hai mīnā jin jal si▫o heṯ badẖā▫i▫o.  

The fish out of water loses its life; it is deeply in love with the water.  

ਤਜੇ ਹੈ = ਤਿਆਗ ਦੇਂਦੀ ਹੈ। ਮੀਨਾ = ਮੱਛੀ। ਜਿਨਿ = ਜਿਸ ਨੇ, ਕਿਉਂਕਿ ਉਸ (ਮੱਕੀ) ਨੇ। ਸਿਉ = ਨਾਲ। ਹੇਤੁ = ਪਿਆਰ।
ਹੇ ਭਾਈ! ਮੱਛੀ ਪਾਣੀ ਤੋਂ ਵਿਛੁੜ ਕੇ ਜਿੰਦ ਦੇ ਦੇਂਦੀ ਹੈ ਕਿਉਂਕਿ ਉਸ (ਮੱਛੀ) ਨੇ ਪਾਣੀ ਨਾਲ ਪਿਆਰ ਵਧਾਇਆ ਹੋਇਆ ਹੈ।


ਕਮਲ ਹੇਤਿ ਬਿਨਸਿਓ ਹੈ ਭਵਰਾ ਉਨਿ ਮਾਰਗੁ ਨਿਕਸਿ ਪਾਇਓ ॥੧॥  

Kamal heṯ binsi▫o hai bẖavrā un mārag nikas na pā▫i▫o. ||1||  

The bumble bee, totally in love with the lotus flower, is lost in it; it cannot find the way to escape from it. ||1||  

ਕਮਲ ਹੇਤਿ = ਕੌਲ-ਫੁੱਲ ਦੇ ਪਿਆਰ ਵਿਚ। ਉਨਿ = ਉਸ (ਭੌਰੇ) ਨੇ। ਮਾਰਗੁ = ਰਸਤਾ। ਨਿਕਸਿ = (ਫੁੱਲ ਵਿਚੋਂ) ਨਿਕਲ ਕੇ ॥੧॥
ਕੌਲ-ਫੁੱਲ ਦੇ ਪਿਆਰ ਵਿਚ ਭੌਰੇ ਨੇ ਮੌਤ ਸਹੇੜ ਲਈ, (ਕਿਉਂਕਿ) ਉਸ ਨੇ (ਕੌਲ-ਫੁੱਲ ਵਿਚੋਂ) ਨਿਕਲ ਕੇ (ਬਾਹਰ ਦਾ) ਰਸਤਾ ਨਾਹ ਲੱਭਾ ॥੧॥


ਅਬ ਮਨ ਏਕਸ ਸਿਉ ਮੋਹੁ ਕੀਨਾ  

Ab man ekas si▫o moh kīnā.  

Now, my mind has nurtured love for the One Lord.  

ਮਨ = ਹੇ ਮਨ! ਅਬ = ਹੁਣ, ਇਸ ਮਨੁੱਖਾ ਜਨਮ ਵਿਚ। ਮੋਹੁ = ਪ੍ਰੇਮ।
ਹੇ ਮਨ! ਜਿਸ ਮਨੁੱਖ ਨੇ ਹੁਣ (ਇਸ ਜਨਮ ਵਿਚ) ਇੱਕ ਪਰਮਾਤਮਾ ਨਾਲ ਪਿਆਰ ਪਾ ਲਿਆ ਹੈ,


ਮਰੈ ਜਾਵੈ ਸਦ ਹੀ ਸੰਗੇ ਸਤਿਗੁਰ ਸਬਦੀ ਚੀਨਾ ॥੧॥ ਰਹਾਉ  

Marai na jāvai saḏ hī sange saṯgur sabḏī cẖīnā. ||1|| rahā▫o.  

He does not die, and is not born; He is always with me. Through the Word of the True Guru's Shabad, I know Him. ||1||Pause||  

ਸਦ ਹੀ = ਸਦਾ ਹੀ। ਸਬਦੀ = ਸ਼ਬਦ ਦੀ ਰਾਹੀਂ। ਚੀਨਾ = ਪਛਾਣ ਲਿਆ ॥੧॥
ਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ, ਉਹ ਸਦਾ ਹੀ ਪਰਮਾਤਮਾ ਦੇ ਚਰਨਾਂ ਵਿਚ ਮਗਨ ਰਹਿੰਦਾ ਹੈ, ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਪਰਮਾਤਮਾ ਨਾਲ ਸਾਂਝ ਬਣਾਈ ਰੱਖਦਾ ਹੈ ॥੧॥ ਰਹਾਉ॥


        


© SriGranth.org, a Sri Guru Granth Sahib resource, all rights reserved.
See Acknowledgements & Credits