Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਨਾਨਕ ਨਾਮੁ ਮਿਲੈ ਮਨੁ ਮਾਨਿਆ ॥੪॥੧॥  

नानक नामु मिलै मनु मानिआ ॥४॥१॥  

Nānak nām milai man māni▫ā. ||4||1||  

O Nanak, obtains the Naam; his mind is pleased and appeased. ||4||1||  

ਮਾਨਿਆ = ਪਤੀਜ ਜਾਂਦਾ ਹੈ ॥੪॥੧॥
ਹੇ ਨਾਨਕ! ਉਸ ਨੂੰ ਪਰਮਾਤਮਾ ਦਾ ਨਾਮ (ਸਦਾ ਲਈ) ਪ੍ਰਾਪਤ ਹੋ ਜਾਂਦਾ ਹੈ, ਉਸ ਦਾ ਮਨ (ਪਰਮਾਤਮਾ ਦੀ ਯਾਦ ਵਿਚ) ਪਤੀਜਿਆ ਰਹਿੰਦਾ ਹੈ ॥੪॥੧॥


ਧਨਾਸਰੀ ਮਹਲਾ  

धनासरी महला ३ ॥  

Ḏẖanāsrī mėhlā 3.  

Dhanaasaree, Third Mehl:  

xxx
xxx


ਹਰਿ ਨਾਮੁ ਧਨੁ ਨਿਰਮਲੁ ਅਤਿ ਅਪਾਰਾ  

हरि नामु धनु निरमलु अति अपारा ॥  

Har nām ḏẖan nirmal aṯ apārā.  

The wealth of the Lord's Name is immaculate, and absolutely infinite.  

ਨਿਰਮਲੁ = ਪਵਿਤ੍ਰ। ਅਪਾਰਾ = ਬੇਅੰਤ, ਕਦੇ ਨਾਹ ਮੁੱਕਣ ਵਾਲਾ।
ਹੇ ਭਾਈ! ਪਰਮਾਤਮਾ ਦਾ ਨਾਮ ਪਵਿੱਤਰ ਧਨ ਹੈ, ਕਦੇ ਨਾਹ ਮੁੱਕਣ ਵਾਲਾ ਧਨ ਹੈ।


ਗੁਰ ਕੈ ਸਬਦਿ ਭਰੇ ਭੰਡਾਰਾ  

गुर कै सबदि भरे भंडारा ॥  

Gur kai sabaḏ bẖare bẖandārā.  

The Word of the Guru's Shabad is over-flowing with treasure.  

ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਭੰਡਾਰਾ = ਖ਼ਜ਼ਾਨੇ।
ਗੁਰੂ ਦੇ ਸ਼ਬਦ ਵਿਚ (ਜੁੜਿਆਂ ਮਨੁੱਖ ਦੇ ਅੰਦਰ ਇਸ ਧਨ ਦੇ) ਖ਼ਜ਼ਾਨੇ ਭਰ ਜਾਂਦੇ ਹਨ।


ਨਾਮ ਧਨ ਬਿਨੁ ਹੋਰ ਸਭ ਬਿਖੁ ਜਾਣੁ  

नाम धन बिनु होर सभ बिखु जाणु ॥  

Nām ḏẖan bin hor sabẖ bikẖ jāṇ.  

Know that, except for the wealth of the Name, all other wealth is poison.  

ਬਿਖੁ = ਜ਼ਹਰ (ਜੋ ਆਤਮਕ ਮੌਤ ਲੈ ਆਉਂਦਾ ਹੈ)। ਜਾਣੁ = ਸਮਝ।
ਹੇ ਭਾਈ! ਹਰਿ-ਨਾਮ-ਧਨ ਤੋਂ ਬਿਨਾ ਹੋਰ (ਦੁਨੀਆ ਵਾਲਾ ਧਨ) ਸਾਰਾ ਜ਼ਹਰ ਸਮਝ (ਜੋ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ)।


ਮਾਇਆ ਮੋਹਿ ਜਲੈ ਅਭਿਮਾਨੁ ॥੧॥  

माइआ मोहि जलै अभिमानु ॥१॥  

Mā▫i▫ā mohi jalai abẖimān. ||1||  

The egotistical people are burning in their attachment to Maya. ||1||  

ਮੋਹਿ = ਮੋਹ ਵਿਚ। ਅਭਿਮਾਨੁ = ਅਹੰਕਾਰ ॥੧॥
(ਦੁਨੀਆ ਵਾਲਾ ਧਨ) ਅਹੰਕਾਰ ਪੈਦਾ ਕਰਦਾ ਹੈ (ਦੁਨੀਆ ਵਾਲੇ ਧਨ ਨੂੰ ਇਕੱਠਾ ਕਰਨ ਵਾਲਾ ਮਨੁੱਖ) ਮਾਇਆ ਦੇ ਮੋਹ ਵਿਚ ਸੜਦਾ ਰਹਿੰਦਾ ਹੈ ॥੧॥


ਗੁਰਮੁਖਿ ਹਰਿ ਰਸੁ ਚਾਖੈ ਕੋਇ  

गुरमुखि हरि रसु चाखै कोइ ॥  

Gurmukẖ har ras cẖākẖai ko▫e.  

How rare is that Gurmukh who tastes the sublime essence of the Lord.  

ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਕੋਇ = ਜੇਹੜਾ ਕੋਈ।
ਹੇ ਭਾਈ! ਜੇਹੜਾ ਭੀ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਦਾ ਹੈ,


ਤਿਸੁ ਸਦਾ ਅਨੰਦੁ ਹੋਵੈ ਦਿਨੁ ਰਾਤੀ ਪੂਰੈ ਭਾਗਿ ਪਰਾਪਤਿ ਹੋਇ ਰਹਾਉ  

तिसु सदा अनंदु होवै दिनु राती पूरै भागि परापति होइ ॥ रहाउ ॥  

Ŧis saḏā anand hovai ḏin rāṯī pūrai bẖāg parāpaṯ ho▫e. Rahā▫o.  

He is always in bliss, day and night; through perfect good destiny, he obtains the Name. ||Pause||  

ਭਾਗਿ = ਕਿਸਮਤ ਨਾਲ ॥
ਉਸ ਨੂੰ ਦਿਨ ਰਾਤ ਹਰ ਵੇਲੇ ਆਤਮਕ ਆਨੰਦ ਮਿਲਿਆ ਰਹਿੰਦਾ ਹੈ। (ਪਰ ਇਹ ਹਰਿ-ਨਾਮ-ਰਸ) ਪੂਰੀ ਕਿਸਮਤ ਨਾਲ ਹੀ ਮਿਲਦਾ ਹੈ ॥ ਰਹਾਉ॥


ਸਬਦੁ ਦੀਪਕੁ ਵਰਤੈ ਤਿਹੁ ਲੋਇ  

सबदु दीपकु वरतै तिहु लोइ ॥  

Sabaḏ ḏīpak varṯai ṯihu lo▫e.  

The Word of the Shabad is a lamp, illuminating the three worlds.  

ਦੀਪਕੁ = ਦੀਵਾ। ਵਰਤੈ = ਕੰਮ ਕਰਦਾ ਹੈ, ਚਾਨਣ ਦੇਂਦਾ ਹੈ। ਤਿਹੁ ਲੋਇ = ਤਿੰਨਾਂ ਲੋਕਾਂ ਵਿਚ।
ਹੇ ਭਾਈ! ਗੁਰੂ ਦਾ ਸ਼ਬਦ (ਮਾਨੋ) ਦੀਵਾ (ਹੈ, ਜੋ) ਸਾਰੇ ਸੰਸਾਰ ਵਿਚ ਚਾਨਣ ਕਰਦਾ ਹੈ।


ਜੋ ਚਾਖੈ ਸੋ ਨਿਰਮਲੁ ਹੋਇ  

जो चाखै सो निरमलु होइ ॥  

Jo cẖākẖai so nirmal ho▫e.  

One who tastes it, becomes immaculate.  

xxx
ਜੇਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਚੱਖਦਾ ਹੈ, ਉਹ ਪਵਿਤ੍ਰ ਜੀਵਨ ਵਾਲਾ ਹੋ ਜਾਂਦਾ ਹੈ।


ਨਿਰਮਲ ਨਾਮਿ ਹਉਮੈ ਮਲੁ ਧੋਇ  

निरमल नामि हउमै मलु धोइ ॥  

Nirmal nām ha▫umai mal ḏẖo▫e.  

The immaculate Naam, the Name of the Lord, washes off the filth of ego.  

ਨਾਮਿ = ਨਾਮ ਦੀ ਰਾਹੀਂ। ਮਲੁ = ਮੈਲ। ਧੋਇ = ਧੋ ਲੈਂਦਾ ਹੈ।
(ਗੁਰੂ ਦੇ ਸ਼ਬਦ ਦੀ ਰਾਹੀਂ) ਪਵਿਤ੍ਰ ਹਰਿ-ਨਾਮ ਵਿਚ (ਜੁੜ ਕੇ ਮਨੁੱਖ ਆਪਣੇ ਅੰਦਰੋਂ) ਹਉਮੈ ਦੀ ਮੈਲ ਧੋ ਲੈਂਦਾ ਹੈ।


ਸਾਚੀ ਭਗਤਿ ਸਦਾ ਸੁਖੁ ਹੋਇ ॥੨॥  

साची भगति सदा सुखु होइ ॥२॥  

Sācẖī bẖagaṯ saḏā sukẖ ho▫e. ||2||  

True devotional worship brings lasting peace. ||2||  

ਸਾਚੀ = ਸਦਾ ਕਾਇਮ ਰਹਿਣ ਵਾਲੀ ॥੨॥
ਸਦਾ-ਥਿਰ ਪ੍ਰਭੂ ਦੀ ਭਗਤੀ ਦੀ ਬਰਕਤਿ ਨਾਲ (ਮਨੁੱਖ ਦੇ ਅੰਦਰ) ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ ॥੨॥


ਜਿਨਿ ਹਰਿ ਰਸੁ ਚਾਖਿਆ ਸੋ ਹਰਿ ਜਨੁ ਲੋਗੁ  

जिनि हरि रसु चाखिआ सो हरि जनु लोगु ॥  

Jin har ras cẖākẖi▫ā so har jan log.  

One who tastes the sublime essence of the Lord is the Lord's humble servant.  

ਜਿਨਿ = ਜਿਸ (ਮਨੁੱਖ) ਨੇ। ਹਰਿ ਜਨੁ = ਹਰੀ ਦਾ ਸੇਵਕ।
ਹੇ ਭਾਈ! ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ-ਰਸ ਚੱਖ ਲਿਆ, ਉਹ ਪਰਮਾਤਮਾ ਦਾ ਦਾਸ ਬਣ ਗਿਆ।


ਤਿਸੁ ਸਦਾ ਹਰਖੁ ਨਾਹੀ ਕਦੇ ਸੋਗੁ  

तिसु सदा हरखु नाही कदे सोगु ॥  

Ŧis saḏā harakẖ nāhī kaḏe sog.  

He is forever happy; he is never sad.  

ਹਰਖੁ = ਖ਼ੁਸ਼ੀ। ਸੋਗੁ = ਗ਼ਮ।
ਉਸ ਨੂੰ ਸਦਾ ਆਨੰਦ ਪ੍ਰਾਪਤ ਰਹਿੰਦਾ ਹੈ, ਉਸ ਨੂੰ ਕੋਈ ਗ਼ਮ ਨਹੀਂ ਵਿਆਪਦਾ।


ਆਪਿ ਮੁਕਤੁ ਅਵਰਾ ਮੁਕਤੁ ਕਰਾਵੈ  

आपि मुकतु अवरा मुकतु करावै ॥  

Āp mukaṯ avrā mukaṯ karāvai.  

He himself is liberated, and he liberates others as well.  

ਮੁਕਤੁ = (ਦੁੱਖਾਂ ਵਿਕਾਰਾਂ ਤੋਂ) ਆਜ਼ਾਦ। ਅਵਰਾ = ਹੋਰਨਾਂ ਨੂੰ।
ਉਹ ਮਨੁੱਖ ਆਪ (ਦੁੱਖਾਂ ਵਿਕਾਰਾਂ ਤੋਂ) ਬਚਿਆ ਰਹਿੰਦਾ ਹੈ, ਹੋਰਨਾਂ ਨੂੰ ਭੀ ਬਚਾ ਲੈਂਦਾ ਹੈ।


ਹਰਿ ਨਾਮੁ ਜਪੈ ਹਰਿ ਤੇ ਸੁਖੁ ਪਾਵੈ ॥੩॥  

हरि नामु जपै हरि ते सुखु पावै ॥३॥  

Har nām japai har ṯe sukẖ pāvai. ||3||  

He chants the Lord's Name, and through the Lord, he finds peace. ||3||  

ਤੇ = ਤੋਂ, ਪਾਸੋਂ ॥੩॥
ਉਹ (ਵਡ-ਭਾਗੀ) ਮਨੁੱਖ ਸਦਾ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ, ਤੇ, ਪਰਮਾਤਮਾ ਪਾਸੋਂ ਸੁਖ ਹਾਸਲ ਕਰਦਾ ਹੈ ॥੩॥


ਬਿਨੁ ਸਤਿਗੁਰ ਸਭ ਮੁਈ ਬਿਲਲਾਇ  

बिनु सतिगुर सभ मुई बिललाइ ॥  

Bin saṯgur sabẖ mu▫ī billā▫e.  

Without the True Guru, everyone dies, crying out in pain.  

ਸਭ = ਸਾਰੀ ਲੁਕਾਈ। ਮੁਈ = ਆਤਮਕ ਮੌਤੇ ਮਰ ਗਈ। ਬਿਲਲਾਇ = ਵਿਲਕ ਕੇ, ਦੁੱਖੀ ਹੋ ਕੇ।
ਹੇ ਭਾਈ! ਗੁਰੂ ਦੀ ਸਰਨ ਪੈਣ ਤੋਂ ਬਿਨਾ ਸਾਰੀ ਲੋਕਾਈ ਦੁੱਖੀ ਹੋ ਹੋ ਕੇ ਆਤਮਕ ਮੌਤ ਸਹੇੜ ਲੈਂਦੀ ਹੈ।


ਅਨਦਿਨੁ ਦਾਝਹਿ ਸਾਤਿ ਪਾਇ  

अनदिनु दाझहि साति न पाइ ॥  

An▫ḏin ḏājẖėh sāṯ na pā▫e.  

Night and day, they burn, and find no peace.  

ਅਨਦਿਨੁ = ਹਰ ਰੋਜ਼, ਹਰ ਵੇਲੇ। ਦਾਝਹਿ = ਸਾੜਦੇ ਹਨ। ਸਾਤਿ = ਸ਼ਾਂਤੀ। ਨ ਪਾਇ = ਨਹੀਂ ਪ੍ਰਾਪਤ ਕਰਦਾ।
(ਗੁਰੂ ਤੋਂ ਵਿਛੁੜ ਕੇ ਮਨੁੱਖ) ਹਰ ਵੇਲੇ (ਮਾਇਆ ਦੇ ਮੋਹ ਵਿਚ) ਸੜਦੇ ਰਹਿੰਦੇ ਹਨ। (ਗੁਰੂ ਦੀ ਸਰਨ ਤੋਂ ਬਿਨਾ ਮਨੁੱਖ) ਸ਼ਾਂਤੀ ਹਾਸਲ ਨਹੀਂ ਕਰ ਸਕਦਾ।


ਸਤਿਗੁਰੁ ਮਿਲੈ ਸਭੁ ਤ੍ਰਿਸਨ ਬੁਝਾਏ  

सतिगुरु मिलै सभु त्रिसन बुझाए ॥  

Saṯgur milai sabẖ ṯarisan bujẖā▫e.  

But meeting the True Guru, all thirst is quenched.  

ਸਭ = ਸਾਰੀ।
ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਗੁਰੂ ਉਸ ਦੀ ਸਾਰੀ (ਮਾਇਆ ਦੀ) ਤ੍ਰੇਹ ਮਿਟਾ ਦੇਂਦਾ ਹੈ।


ਨਾਨਕ ਨਾਮਿ ਸਾਂਤਿ ਸੁਖੁ ਪਾਏ ॥੪॥੨॥  

नानक नामि सांति सुखु पाए ॥४॥२॥  

Nānak nām sāʼnṯ sukẖ pā▫e. ||4||2||  

O Nanak, through the Naam, one finds peace and tranquility. ||4||2||  

ਨਾਮਿ = ਨਾਮ ਵਿਚ (ਜੁੜ ਕੇ) ॥੪॥੨॥
ਹੇ ਨਾਨਕ! ਉਹ ਮਨੁੱਖ ਹਰਿ-ਨਾਮ ਵਿਚ ਟਿਕ ਕੇ ਸ਼ਾਂਤੀ ਤੇ ਆਨੰਦ ਹਾਸਲ ਕਰ ਲੈਂਦਾ ਹੈ ॥੪॥੨॥


ਧਨਾਸਰੀ ਮਹਲਾ  

धनासरी महला ३ ॥  

Ḏẖanāsrī mėhlā 3.  

Dhanaasaree, Third Mehl:  

xxx
xxx


ਸਦਾ ਧਨੁ ਅੰਤਰਿ ਨਾਮੁ ਸਮਾਲੇ  

सदा धनु अंतरि नामु समाले ॥  

Saḏā ḏẖan anṯar nām samāle.  

Gather in and cherish forever the wealth of the Lord's Name, deep within;  

ਸਦਾ ਧਨੁ = ਸਦਾ ਸਾਥ ਨਿਬਾਹੁਣ ਵਾਲਾ ਧਨ। ਅੰਤਰਿ = ਅੰਦਰ। ਸਮਾਲੇ = ਸਮਾਲਿ, ਸਾਂਭ ਕੇ ਰੱਖ।
ਹੇ ਭਾਈ! ਨਾਮ ਧਨ ਨੂੰ ਆਪਣੇ ਅੰਦਰ ਸਾਂਭ ਕੇ ਰੱਖ। ਉਸ ਪਰਮਾਤਮਾ ਦਾ ਨਾਮ (ਐਸਾ) ਧਨ (ਹੈ ਜੋ) ਸਦਾ ਸਾਥ ਨਿਬਾਹੁੰਦਾ ਹੈ,


ਜੀਅ ਜੰਤ ਜਿਨਹਿ ਪ੍ਰਤਿਪਾਲੇ  

जीअ जंत जिनहि प्रतिपाले ॥  

Jī▫a janṯ jinėh parṯipāle.  

He cherishes and nurtures all beings and creatures.  

ਜਿਨਹਿ = ਜਿਸ ਨੇ ਹੀ {ਲਫ਼ਜ਼ 'ਜਿਨਿ' ਦੀ ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ}।
ਜਿਸ ਪਰਮਾਤਮਾ ਨੇ ਸਾਰੇ ਜੀਵਾਂ ਦੀ ਪਾਲਣਾ (ਕਰਨ ਦੀ ਜ਼ਿੰਮੇਵਾਰੀ) ਲਈ ਹੋਈ ਹੈ।


ਮੁਕਤਿ ਪਦਾਰਥੁ ਤਿਨ ਕਉ ਪਾਏ  

मुकति पदारथु तिन कउ पाए ॥  

Mukaṯ paḏārath ṯin ka▫o pā▫e.  

They alone obtain the treasure of Liberation,  

ਮੁਕਤਿ ਪਦਾਰਥੁ = ਵਿਕਾਰਾਂ ਤੋਂ ਖ਼ਲਾਸੀ ਦੇਣ ਵਾਲੀ ਕੀਮਤੀ ਚੀਜ਼। ਪਾਏ = ਪ੍ਰਾਪਤ ਹੁੰਦੀ ਹੈ।
ਹੇ ਭਾਈ! ਵਿਕਾਰਾਂ ਤੋਂ ਖ਼ਲਾਸੀ ਕਰਾਣ ਵਾਲਾ ਨਾਮ-ਧਨ ਉਹਨਾਂ ਮਨੁੱਖਾਂ ਨੂੰ ਮਿਲਦਾ ਹੈ,


ਹਰਿ ਕੈ ਨਾਮਿ ਰਤੇ ਲਿਵ ਲਾਏ ॥੧॥  

हरि कै नामि रते लिव लाए ॥१॥  

Har kai nām raṯe liv lā▫e. ||1||  

who are lovingly imbued with, and focused on the Lord's Name. ||1||  

ਲਾਏ = ਲਾਇ, ਲਾ ਕੇ ॥੧॥
ਜੇਹੜੇ ਸੁਰਤ ਜੋੜ ਕੇ ਪਰਮਾਤਮਾ ਦੇ ਨਾਮ (-ਰੰਗ) ਵਿਚ ਰੰਗੇ ਰਹਿੰਦੇ ਹਨ ॥੧॥


ਗੁਰ ਸੇਵਾ ਤੇ ਹਰਿ ਨਾਮੁ ਧਨੁ ਪਾਵੈ  

गुर सेवा ते हरि नामु धनु पावै ॥  

Gur sevā ṯe har nām ḏẖan pāvai.  

Serving the Guru, one obtains the wealth of the Lord's Name.  

ਤੇ = ਤੋਂ।
ਹੇ ਭਾਈ! ਗੁਰੂ ਦੀ (ਦੱਸੀ) ਸੇਵਾ ਕਰਨ ਨਾਲ (ਮਨੁੱਖ) ਪਰਮਾਤਮਾ ਦਾ ਨਾਮ-ਧਨ ਹਾਸਲ ਕਰ ਲੈਂਦਾ ਹੈ।


ਅੰਤਰਿ ਪਰਗਾਸੁ ਹਰਿ ਨਾਮੁ ਧਿਆਵੈ ਰਹਾਉ  

अंतरि परगासु हरि नामु धिआवै ॥ रहाउ ॥  

Anṯar pargās har nām ḏẖi▫āvai. Rahā▫o.  

He is illumined and enlightened within, and he meditates on the Lord's Name. ||Pause||  

ਪ੍ਰਗਾਸੁ = ਚਾਨਣ, ਸੂਝ ॥
ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਸ ਦੇ ਅੰਦਰ (ਆਤਮਕ ਜੀਵਨ ਦੀ) ਸੂਝ ਪੈਦਾ ਹੋ ਜਾਂਦੀ ਹੈ ॥ ਰਹਾਉ॥


ਇਹੁ ਹਰਿ ਰੰਗੁ ਗੂੜਾ ਧਨ ਪਿਰ ਹੋਇ  

इहु हरि रंगु गूड़ा धन पिर होइ ॥  

Ih har rang gūṛā ḏẖan pir ho▫e.  

This love for the Lord is like the love of the bride for her husband.  

ਹਰਿ ਪਿਰ ਰੰਗੁ = ਪ੍ਰਭੂ-ਪਤੀ ਦਾ ਪ੍ਰੇਮ-ਰੰਗ। ਧਨ = (ਉਸ ਜੀਵ-) ਇਸਤ੍ਰੀ (ਨੂੰ)।
ਹੇ ਭਾਈ! ਪ੍ਰਭੂ-ਪਤੀ (ਦੇ ਪ੍ਰੇਮ) ਦਾ ਇਹ ਗੂੜ੍ਹਾ ਰੰਗ ਉਸ ਜੀਵ-ਇਸਤ੍ਰੀ ਨੂੰ ਚੜ੍ਹਦਾ ਹੈ,


ਸਾਂਤਿ ਸੀਗਾਰੁ ਰਾਵੇ ਪ੍ਰਭੁ ਸੋਇ  

सांति सीगारु रावे प्रभु सोइ ॥  

Sāʼnṯ sīgār rāve parabẖ so▫e.  

God ravishes and enjoys the soul-bride who is adorned with peace and tranquility.  

ਸੀਗਾਰੁ = ਗਹਣਾ। ਮੂਲਹੁ = ਮੂਲ ਤੋਂ, ਆਪਣੇ ਜਿੰਦ-ਦਾਤੇ ਤੋਂ। ਰਾਵੇ = ਮਾਣਦੀ ਹੈ, ਹਿਰਦੇ ਵਿਚ ਹਰ ਵੇਲੇ ਵਸਾਂਦੀ ਹੈ।
ਜੇਹੜੀ (ਆਤਮਕ) ਸ਼ਾਂਤੀ ਨੂੰ (ਆਪਣੇ ਜੀਵਨ ਦਾ) ਗਹਣਾ ਬਣਾਂਦੀ ਹੈ, ਉਹ ਜੀਵ-ਇਸਤ੍ਰੀ ਉਸ ਪ੍ਰਭੂ ਨੂੰ ਹਰ ਵੇਲੇ ਹਿਰਦੇ ਵਿਚ ਵਸਾਈ ਰੱਖਦੀ ਹੈ।


ਹਉਮੈ ਵਿਚਿ ਪ੍ਰਭੁ ਕੋਇ ਪਾਏ  

हउमै विचि प्रभु कोइ न पाए ॥  

Ha▫umai vicẖ parabẖ ko▫e na pā▫e.  

No one finds God through egotism.  

xxx
ਪਰ ਅਹੰਕਾਰ ਵਿਚ (ਰਹਿ ਕੇ) ਕੋਈ ਭੀ ਜੀਵ ਪਰਮਾਤਮਾ ਨੂੰ ਮਿਲ ਨਹੀਂ ਸਕਦਾ।


ਮੂਲਹੁ ਭੁਲਾ ਜਨਮੁ ਗਵਾਏ ॥੨॥  

मूलहु भुला जनमु गवाए ॥२॥  

Mūlhu bẖulā janam gavā▫e. ||2||  

Wandering away from the Primal Lord, the root of all, one wastes his life in vain. ||2||  

xxx ॥੨॥
ਆਪਣੇ ਜਿੰਦ-ਦਾਤੇ ਤੋਂ ਭੁੱਲਾ ਹੋਇਆ ਮਨੁੱਖ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਜਾਂਦਾ ਹੈ ॥੨॥


ਗੁਰ ਤੇ ਸਾਤਿ ਸਹਜ ਸੁਖੁ ਬਾਣੀ  

गुर ते साति सहज सुखु बाणी ॥  

Gur ṯe sāṯ sahj sukẖ baṇī.  

Tranquility, celestial peace, pleasure and the Word of His Bani come from the Guru.  

ਤੇ = ਤੋਂ। ਸਹਜ ਸੁਖੁ = ਆਤਮਕ ਅਡੋਲਤਾ ਦਾ ਆਨੰਦ।
ਹੇ ਭਾਈ! ਗੁਰੂ ਪਾਸੋਂ (ਮਿਲੀ) ਬਾਣੀ ਦੀ ਬਰਕਤਿ ਨਾਲ ਆਤਮਕ ਸ਼ਾਂਤੀ ਪ੍ਰਾਪਤ ਹੁੰਦੀ ਹੈ, ਆਤਮਕ ਅਡੋਲਤਾ ਦਾ ਆਨੰਦ ਮਿਲਦਾ ਹੈ।


ਸੇਵਾ ਸਾਚੀ ਨਾਮਿ ਸਮਾਣੀ  

सेवा साची नामि समाणी ॥  

Sevā sācẖī nām samāṇī.  

True is that service, which leads one to merge in the Naam.  

ਸਾਚੀ = ਸਦਾ ਕਾਇਮ ਰਹਿਣ ਵਾਲੀ। ਨਾਮਿ = ਨਾਮ ਵਿਚ।
(ਗੁਰੂ ਦੀ ਦੱਸੀ) ਸੇਵਾ ਸਦਾ ਨਾਲ ਨਿਭਣ ਵਾਲੀ ਚੀਜ਼ ਹੈ (ਇਸ ਦੀ ਬਰਕਤਿ ਨਾਲ ਪਰਮਾਤਮਾ ਦੇ) ਨਾਮ ਵਿਚ ਲੀਨਤਾ ਹੋ ਜਾਂਦੀ ਹੈ।


ਸਬਦਿ ਮਿਲੈ ਪ੍ਰੀਤਮੁ ਸਦਾ ਧਿਆਏ  

सबदि मिलै प्रीतमु सदा धिआए ॥  

Sabaḏ milai parīṯam saḏā ḏẖi▫ā▫e.  

Blessed with the Word of the Shabad, he meditates forever on the Lord, the Beloved.  

ਸਬਦਿ = ਸ਼ਬਦ ਵਿਚ।
ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਿਆ ਰਹਿੰਦਾ ਹੈ, ਉਹ ਪ੍ਰੀਤਮ-ਪ੍ਰਭੂ ਨੂੰ ਸਦਾ ਸਿਮਰਦਾ ਰਹਿੰਦਾ ਹੈ।


ਸਾਚ ਨਾਮਿ ਵਡਿਆਈ ਪਾਏ ॥੩॥  

साच नामि वडिआई पाए ॥३॥  

Sācẖ nām vadi▫ā▫ī pā▫e. ||3||  

Through the True Name, glorious greatness is obtained. ||3||  

ਨਾਮਿ = ਨਾਮ ਦੀ ਰਾਹੀਂ ॥੩॥
ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਲੀਨ ਹੋ ਕੇ (ਪਰਲੋਕ ਵਿਚ) ਇੱਜ਼ਤ ਖੱਟਦਾ ਹੈ ॥੩॥


ਆਪੇ ਕਰਤਾ ਜੁਗਿ ਜੁਗਿ ਸੋਇ  

आपे करता जुगि जुगि सोइ ॥  

Āpe karṯā jug jug so▫e.  

The Creator Himself abides throughout the ages.  

ਆਪੇ = ਆਪ ਹੀ। ਜੁਗਿ ਜੁਗਿ = ਹਰੇਕ ਜੁਗ ਵਿਚ।
ਜੇਹੜਾ ਕਰਤਾਰ ਹਰੇਕ ਜੁਗ ਵਿਚ ਆਪ ਹੀ (ਮੌਜੂਦ ਚਲਿਆ ਆ ਰਿਹਾ) ਹੈ।


ਨਦਰਿ ਕਰੇ ਮੇਲਾਵਾ ਹੋਇ  

नदरि करे मेलावा होइ ॥  

Naḏar kare melāvā ho▫e.  

If He casts His Glance of Grace, then we meet Him.  

ਮੇਲਾਵਾ = ਮਿਲਾਪ।
ਉਹ (ਜਿਸ ਮਨੁੱਖ ਉੱਤੇ ਮੇਹਰ ਦੀ) ਨਿਗਾਹ ਕਰਦਾ ਹੈ (ਉਸ ਮਨੁੱਖ ਦਾ ਉਸ ਨਾਲ) ਮਿਲਾਪ ਹੋ ਜਾਂਦਾ ਹੈ।


ਗੁਰਬਾਣੀ ਤੇ ਹਰਿ ਮੰਨਿ ਵਸਾਏ  

गुरबाणी ते हरि मंनि वसाए ॥  

Gurbāṇī ṯe har man vasā▫e.  

Through the Word of Gurbani, the Lord comes to dwell in the mind.  

ਮੰਨਿ = ਮਨਿ, ਮਨ ਵਿਚ। ਤੇ = ਦੀ ਰਾਹੀਂ।
ਉਹ ਮਨੁੱਖ ਗੁਰੂ ਦੀ ਬਾਣੀ ਦੀ ਬਰਕਤਿ ਨਾਲ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾ ਲੈਂਦਾ ਹੈ।


ਨਾਨਕ ਸਾਚਿ ਰਤੇ ਪ੍ਰਭਿ ਆਪਿ ਮਿਲਾਏ ॥੪॥੩॥  

नानक साचि रते प्रभि आपि मिलाए ॥४॥३॥  

Nānak sācẖ raṯe parabẖ āp milā▫e. ||4||3||  

O Nanak, God unites with Himself those who are imbued with Truth. ||4||3||  

ਸਾਚਿ = ਸਦਾ-ਥਿਰ ਹਰਿ-ਨਾਮ ਵਿਚ। ਪ੍ਰਭਿ = ਪ੍ਰਭੂ ਨੇ ॥੪॥੩॥
ਹੇ ਨਾਨਕ! ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਨੇ ਆਪ (ਆਪਣੇ ਚਰਨਾਂ ਵਿਚ) ਮਿਲਾਇਆ ਹੈ, ਉਹ ਉਸ ਸਦਾ-ਥਿਰ (ਦੇ ਪ੍ਰੇਮ-ਰੰਗ) ਵਿਚ ਰੰਗੇ ਰਹਿੰਦੇ ਹਨ ॥੪॥੩॥


ਧਨਾਸਰੀ ਮਹਲਾ ਤੀਜਾ  

धनासरी महला ३ तीजा ॥  

Ḏẖanāsrī mėhlā 3 ṯījā.  

Dhanaasaree, Third Mehl:  

xxx
xxx


ਜਗੁ ਮੈਲਾ ਮੈਲੋ ਹੋਇ ਜਾਇ  

जगु मैला मैलो होइ जाइ ॥  

Jag mailā mailo ho▫e jā▫e.  

The world is polluted, and those in the world become polluted as well.  

ਮੈਲੋ = ਮੈਲਾ ਹੀ, ਹੋਰ ਹੋਰ ਮੈਲਾ। ਹੋਇ ਜਾਇ = ਹੁੰਦਾ ਜਾਂਦਾ ਹੈ।
ਹੇ ਭਾਈ! ਮਾਇਆ ਦੇ ਮੋਹ ਵਿਚ ਫਸ ਕੇ ਜਗਤ ਮੈਲੇ ਜੀਵਨ ਵਾਲਾ ਹੋ ਜਾਂਦਾ ਹੈ, ਹੋਰ ਹੋਰ ਵਧੀਕ ਮੈਲੇ ਜੀਵਨ ਵਾਲਾ ਬਣਦਾ ਜਾਂਦਾ ਹੈ,


ਆਵੈ ਜਾਇ ਦੂਜੈ ਲੋਭਾਇ  

आवै जाइ दूजै लोभाइ ॥  

Āvai jā▫e ḏūjai lobẖā▫e.  

In attachment to duality, it comes and goes.  

ਆਵੈ ਜਾਇ = ਜੰਮਦਾ ਹੈ ਮਰਦਾ ਹੈ। ਦੂਜੈ = ਪਰਮਾਤਮਾ ਤੋਂ ਬਿਨਾ ਹੋਰ ਵਿਚ, ਮਾਇਆ ਦੇ ਮੋਹ ਵਿਚ। ਲੋਭਾਇ = ਲੋਭ ਕਰ ਕੇ, ਫਸ ਕੇ।
ਤੇ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ।


ਦੂਜੈ ਭਾਇ ਸਭ ਪਰਜ ਵਿਗੋਈ  

दूजै भाइ सभ परज विगोई ॥  

Ḏūjai bẖā▫e sabẖ paraj vigo▫ī.  

This love of duality has ruined the entire world.  

ਦੂਜੈ ਭਾਇ = ਮਾਇਆ ਦੇ ਮੋਹ ਵਿਚ। ਪਰਜ = ਪਰਜਾ, ਲੁਕਾਈ। ਵਿਗੋਈ = ਖ਼ੁਆਰ ਹੋ ਰਹੀ ਹੈ।
ਹੇ ਭਾਈ! ਮਾਇਆ ਦੇ ਮੋਹ ਵਿਚ ਫਸ ਕੇ ਸਾਰੀ ਲੁਕਾਈ ਖ਼ੁਆਰ ਹੁੰਦੀ ਹੈ।


ਮਨਮੁਖਿ ਚੋਟਾ ਖਾਇ ਅਪੁਨੀ ਪਤਿ ਖੋਈ ॥੧॥  

मनमुखि चोटा खाइ अपुनी पति खोई ॥१॥  

Manmukẖ cẖotā kẖā▫e apunī paṯ kẖo▫ī. ||1||  

The self-willed manmukh suffers punishment, and forfeits his honor. ||1||  

ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ॥੧॥
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮਾਇਆ ਦੇ ਮੋਹ ਦੀਆਂ) ਸੱਟਾਂ ਖਾਂਦਾ ਹੈ, ਤੇ, ਆਪਣੀ ਇੱਜ਼ਤ ਗਵਾਂਦਾ ਹੈ ॥੧॥


ਗੁਰ ਸੇਵਾ ਤੇ ਜਨੁ ਨਿਰਮਲੁ ਹੋਇ  

गुर सेवा ते जनु निरमलु होइ ॥  

Gur sevā ṯe jan nirmal ho▫e.  

Serving the Guru, one becomes immaculate.  

ਤੇ = ਤੋਂ, ਦੀ ਰਾਹੀਂ। ਜਨੁ = ਸੇਵਕ।
ਹੇ ਭਾਈ! ਗੁਰੂ ਦੀ (ਦੱਸੀ ਹੋਈ) ਸੇਵਾ ਦੀ ਰਾਹੀਂ ਮਨੁੱਖ ਪਵਿੱਤਰ ਜੀਵਨ ਵਾਲਾ ਬਣ ਜਾਂਦਾ ਹੈ।


ਅੰਤਰਿ ਨਾਮੁ ਵਸੈ ਪਤਿ ਊਤਮ ਹੋਇ ਰਹਾਉ  

अंतरि नामु वसै पति ऊतम होइ ॥ रहाउ ॥  

Anṯar nām vasai paṯ ūṯam ho▫e. Rahā▫o.  

He enshrines the Naam, the Name of the Lord, within, and his state becomes exalted. ||Pause||  

ਪਤਿ = ਇੱਜ਼ਤ ॥
ਉਸ ਦੇ ਅੰਦਰ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਤੇ, ਉਸ ਨੂੰ ਉੱਚੀ ਇੱਜ਼ਤ ਮਿਲਦੀ ਹੈ ॥ ਰਹਾਉ॥


ਗੁਰਮੁਖਿ ਉਬਰੇ ਹਰਿ ਸਰਣਾਈ  

गुरमुखि उबरे हरि सरणाई ॥  

Gurmukẖ ubre har sarṇā▫ī.  

The Gurmukhs are saved, taking to the Lord's Sanctuary.  

ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ। ਉਬਰੇ = ਬਚ ਗਏ।
ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਪਰਮਾਤਮਾ ਦੀ ਸਰਨ ਪੈ ਕੇ (ਮਾਇਆ ਦੇ ਮੋਹ ਤੋਂ) ਬਚ ਨਿਕਲਦੇ ਹਨ।


ਰਾਮ ਨਾਮਿ ਰਾਤੇ ਭਗਤਿ ਦ੍ਰਿੜਾਈ  

राम नामि राते भगति द्रिड़ाई ॥  

Rām nām rāṯe bẖagaṯ ḏariṛā▫ī.  

Attuned to the Lord's Name, they commit themselves to devotional worship.  

ਨਾਮਿ = ਨਾਮ ਵਿਚ। ਰਾਤੇ = ਮਗਨ। ਦ੍ਰਿੜਾਈ = ਹਿਰਦੇ ਵਿਚ ਪੱਕੀ ਟਿਕਾ ਲਈ।
ਉਹ ਪਰਮਾਤਮਾ ਦੇ ਨਾਮ ਵਿਚ ਮਗਨ ਰਹਿੰਦੇ ਹਨ, ਪਰਮਾਤਮਾ ਦੀ ਭਗਤੀ ਆਪਣੇ ਹਿਰਦੇ ਵਿਚ ਪੱਕੀ ਟਿਕਾਈ ਰੱਖਦੇ ਹਨ।


ਭਗਤਿ ਕਰੇ ਜਨੁ ਵਡਿਆਈ ਪਾਏ  

भगति करे जनु वडिआई पाए ॥  

Bẖagaṯ kare jan vadi▫ā▫ī pā▫e.  

The Lord's humble servant performs devotional worship, and is blessed with greatness.  

xxx
ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦੀ ਭਗਤੀ ਕਰਦਾ ਹੈ ਉਹ (ਲੋਕ ਪਰਲੋਕ ਵਿਚ) ਇੱਜ਼ਤ ਖੱਟਦਾ ਹੈ।


ਸਾਚਿ ਰਤੇ ਸੁਖ ਸਹਜਿ ਸਮਾਏ ॥੨॥  

साचि रते सुख सहजि समाए ॥२॥  

Sācẖ raṯe sukẖ sahj samā▫e. ||2||  

Attuned to Truth, he is absorbed in celestial peace. ||2||  

ਸਾਚੀ = ਸਦਾ-ਥਿਰ ਪ੍ਰਭੂ ਵਿਚ। ਸਹਜਿ = ਆਤਮਕ ਅਡੋਲਤਾ ਵਿਚ ॥੨॥
ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ (ਦੇ ਪ੍ਰੇਮ-ਰੰਗ) ਵਿਚ ਰੰਗੇ ਰਹਿੰਦੇ ਹਨ ਉਹ ਆਤਮਕ ਹੁਲਾਰਿਆਂ ਵਿਚ ਆਤਮਕ ਅਡੋਲਤਾ ਵਿਚ ਮਸਤ ਰਹਿੰਦੇ ਹਨ ॥੨॥


ਸਾਚੇ ਕਾ ਗਾਹਕੁ ਵਿਰਲਾ ਕੋ ਜਾਣੁ  

साचे का गाहकु विरला को जाणु ॥  

Sācẖe kā gāhak virlā ko jāṇ.  

Know that one who purchases the True Name is very rare.  

ਗਾਹਕੁ = ਮਿਲਣ ਦਾ ਚਾਹਵਾਨ। ਜਾਣੁ = ਸਮਝੋ।
(ਹੇ ਭਾਈ! ਫਿਰ ਭੀ,) ਸਦਾ-ਥਿਰ ਪ੍ਰਭੂ ਨਾਲ ਮਿਲਾਪ ਦਾ ਚਾਹਵਾਨ ਕਿਸੇ ਵਿਰਲੇ ਮਨੁੱਖ ਨੂੰ ਹੀ ਸਮਝੋ।


ਗੁਰ ਕੈ ਸਬਦਿ ਆਪੁ ਪਛਾਣੁ  

गुर कै सबदि आपु पछाणु ॥  

Gur kai sabaḏ āp pacẖẖāṇ.  

Through the Word of the Guru's Shabad, he comes to understand himself.  

ਸਬਦਿ = ਸ਼ਬਦ ਦੀ ਰਾਹੀਂ। ਆਪੁ = ਆਪਣੇ ਆਤਮਕ ਜੀਵਨ ਨੂੰ। ਪਛਾਣੁ = ਪਛਾਣੂ, ਪਛਾਣਨ ਵਾਲਾ।
(ਜੇਹੜਾ ਕੋਈ ਮਿਲਾਪ ਦਾ ਚਾਹਵਾਨ ਹੁੰਦਾ ਹੈ, ਉਹ) ਗੁਰੂ ਦੇ ਸ਼ਬਦ ਵਿਚ ਜੁੜ ਕੇ ਆਪਣੇ ਆਤਮਕ ਜੀਵਨ ਨੂੰ ਪਰਖਣ ਵਾਲਾ ਬਣ ਜਾਂਦਾ ਹੈ।


ਸਾਚੀ ਰਾਸਿ ਸਾਚਾ ਵਾਪਾਰੁ  

साची रासि साचा वापारु ॥  

Sācẖī rās sācẖā vāpār.  

True is his capital, and true is his trade.  

ਰਾਸਿ = ਸਰਮਾਇਆ।
ਉਹ ਮਨੁੱਖ ਸਦਾ-ਥਿਰ ਹਰਿ-ਨਾਮ ਦੀ ਪੂੰਜੀ (ਆਪਣੇ ਅੰਦਰ ਸਾਂਭ ਕੇ ਰੱਖਦਾ ਹੈ), ਉਹ ਮਨੁੱਖ ਸਦਾ ਸਾਥ ਨਿਬਾਹੁਣ ਵਾਲਾ (ਹਰਿ-ਨਾਮ ਸਿਮਰਨ ਦਾ) ਵਪਾਰ ਕਰਦਾ ਹੈ।


ਸੋ ਧੰਨੁ ਪੁਰਖੁ ਜਿਸੁ ਨਾਮਿ ਪਿਆਰੁ ॥੩॥  

सो धंनु पुरखु जिसु नामि पिआरु ॥३॥  

So ḏẖan purakẖ jis nām pi▫ār. ||3||  

Blessed is that person, who loves the Naam. ||3||  

ਧੰਨੁ = ਭਾਗਾਂ ਵਾਲਾ। ਜਿਸੁ ਪਿਆਰੁ = ਜਿਸ ਦਾ ਪਿਆਰ ॥੩॥
ਹੇ ਭਾਈ! ਉਹ ਮਨੁੱਖ ਭਾਗਾਂ ਵਾਲਾ ਹੈ ਜਿਸ ਦਾ ਪਿਆਰ ਪਰਮਾਤਮਾ ਦੇ ਨਾਮ ਵਿਚ ਪੈ ਜਾਂਦਾ ਹੈ ॥੩॥


ਤਿਨਿ ਪ੍ਰਭਿ ਸਾਚੈ ਇਕਿ ਸਚਿ ਲਾਏ  

तिनि प्रभि साचै इकि सचि लाए ॥  

Ŧin parabẖ sācẖai ik sacẖ lā▫e.  

God, the True Lord, has attached some to His True Name.  

ਤਿਨਿ ਪ੍ਰਭਿ = ਉਸ ਪ੍ਰਭੂ ਨੇ। ਸਾਚੈ = ਸਦਾ ਕਾਇਮ ਰਹਿਣ ਵਾਲੇ ਨੇ। ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ} ਕਈਆਂ ਨੂੰ। ਸਚਿ = ਸਦਾ-ਥਿਰ ਨਾਮ ਵਿਚ।
ਹੇ ਭਾਈ! ਉਸ ਸਦਾ-ਥਿਰ ਪ੍ਰਭੂ ਨੇ ਕਈ (ਮਨੁੱਖਾਂ) ਨੂੰ (ਆਪਣੇ) ਸਦਾ-ਥਿਰ ਨਾਮ ਵਿਚ ਜੋੜਿਆ ਹੋਇਆ ਹੈ,


ਊਤਮ ਬਾਣੀ ਸਬਦੁ ਸੁਣਾਏ  

ऊतम बाणी सबदु सुणाए ॥  

Ūṯam baṇī sabaḏ suṇā▫e.  

They listen to the most sublime Word of His Bani, and the Word of His Shabad.  

ਊਤਮ = ਸ੍ਰੇਸ਼ਟ (ਜੀਵਨ ਵਾਲੇ)।
ਉਹਨਾਂ ਨੂੰ ਗੁਰੂ ਦੀ ਬਾਣੀ ਗੁਰੂ ਦਾ ਸ਼ਬਦ ਸੁਣਾਂਦਾ ਹੈ, ਤੇ ਪਵਿਤ੍ਰ ਜੀਵਨ ਵਾਲਾ ਬਣਾ ਦੇਂਦਾ ਹੈ।


        


© SriGranth.org, a Sri Guru Granth Sahib resource, all rights reserved.
See Acknowledgements & Credits