Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਰਾਜ ਭੁਇਅੰਗ ਪ੍ਰਸੰਗ ਜੈਸੇ ਹਹਿ ਅਬ ਕਛੁ ਮਰਮੁ ਜਨਾਇਆ  

Like the story of the rope mistaken for a snake, the mystery has now been explained to me.  

ਰਾਜ = ਰੱਜੂ, ਰੱਸੀ। ਭੁਇਅੰਗ = ਸੱਪ। ਪ੍ਰਸੰਗ = ਵਾਰਤਾ, ਗੱਲ। ਮਰਮੁ = ਭੇਤ, ਰਾਜ਼।
ਜਿਵੇਂ ਰੱਸੀ ਤੇ ਸੱਪ ਦਾ ਦ੍ਰਿਸ਼ਟਾਂਤ ਹੈ, ਪਰ ਤੂੰ ਮੈਨੂੰ ਹੁਣ ਕੁਝ ਕੁਝ ਭੇਤ ਜਣਾ ਦਿੱਤਾ ਹੈ।


ਅਨਿਕ ਕਟਕ ਜੈਸੇ ਭੂਲਿ ਪਰੇ ਅਬ ਕਹਤੇ ਕਹਨੁ ਆਇਆ ॥੩॥  

Like the many bracelets, which I mistakenly thought were gold; now, I do not say what I said then. ||3||  

ਕਟਕ = ਕੜੇ। ਕਹਤੇ = ਆਖਦਿਆਂ ॥੩॥
ਜਿਵੇਂ (ਸੋਨੇ ਤੋਂ ਬਣੇ ਹੋਏ) ਅਨੇਕਾਂ ਕੜੇ ਵੇਖ ਕੇ ਭੁਲੇਖਾ ਪੈ ਜਾਏ (ਕਿ ਸੋਨਾ ਹੀ ਕਈ ਕਿਸਮ ਦਾ ਹੁੰਦਾ ਹੈ, ਤਿਵੇਂ ਅਸਾਨੂੰ ਭੁਲੇਖਾ ਬਣਿਆ ਪਿਆ ਹੈ ਕਿ ਇਹ ਜਗਤ ਤੈਥੋਂ ਵੱਖਰਾ ਹੈ)। ਹੁਣ ਉਹ ਪੁਰਾਣੀ ਵਿਤਕਰੇ ਵਾਲੀ ਗੱਲ ਮੈਥੋਂ ਆਖੀ ਨਹੀਂ ਜਾਂਦੀ (ਭਾਵ, ਹੁਣ ਮੈਂ ਇਹ ਨਹੀਂ ਆਖਦਾ ਕਿ ਜਗਤ ਤੈਥੋਂ ਵੱਖਰੀ ਹਸਤੀ ਹੈ) ॥੩॥


ਸਰਬੇ ਏਕੁ ਅਨੇਕੈ ਸੁਆਮੀ ਸਭ ਘਟ ਭੋੁਗਵੈ ਸੋਈ  

The One Lord is pervading the many forms; He enjoys Himself in all hearts.  

ਸਰਬੇ = ਸਾਰਿਆਂ ਵਿਚ। ਅਨੇਕੈ = ਅਨੇਕ-ਰੂਪ ਹੋ ਕੇ। ਭੋੁਗਵੈ = {ਨੋਟ: ਅੱਖਰ 'ਭ' ਦੇ ਨਾਲ ਦੋ ਲਗਾਂ ਹਨ (ੋ) ਤੇ (ੁ)। ਅਸਲ ਲਫ਼ਜ਼ ਹੈ 'ਭੋਗਵੈ' ਪਰ ਇਥੇ ਪੜ੍ਹਨਾ ਹੈ 'ਭੁਗਵੈ'} ਭੋਗ ਰਿਹਾ ਹੈ, ਮੌਜੂਦ ਹੈ।
ਉਹ ਪ੍ਰਭੂ-ਖਸਮ ਅਨੇਕਾਂ ਰੂਪ ਬਣਾ ਕੇ ਸਾਰਿਆਂ ਵਿਚ ਇੱਕ ਆਪ ਹੀ ਹੈ, ਸਭ ਘਟਾਂ ਵਿਚ ਆਪ ਹੀ ਬੈਠਾ ਜਗਤ ਦੇ ਰੰਗ ਮਾਣ ਰਿਹਾ ਹੈ।


ਕਹਿ ਰਵਿਦਾਸ ਹਾਥ ਪੈ ਨੇਰੈ ਸਹਜੇ ਹੋਇ ਸੁ ਹੋਈ ॥੪॥੧॥  

Says Ravi Daas, the Lord is nearer than our own hands and feet. Whatever will be, will be. ||4||1||  

ਪੈ = ਤੋਂ। ਸਹਜੇ = ਸੁਤੇ ਹੀ, ਉਸ ਦੀ ਰਜ਼ਾ ਵਿਚ ॥੪॥੧॥
(ਹੁਣ ਤਾਂ) ਰਵਿਦਾਸ ਆਖਦਾ ਹੈ ਕਿ (ਦੂਰ ਨਹੀਂ) ਮੇਰੇ ਹੱਥ ਤੋਂ ਭੀ ਨੇੜੇ ਹੈ, ਜੋ ਕੁਝ (ਜਗਤ ਵਿਚ) ਵਰਤ ਰਿਹਾ ਹੈ, ਉਸੇ ਦੀ ਰਜ਼ਾ ਵਿਚ ਹੋ ਰਿਹਾ ਹੈ ॥੪॥੧॥


ਜਉ ਹਮ ਬਾਂਧੇ ਮੋਹ ਫਾਸ ਹਮ ਪ੍ਰੇਮ ਬਧਨਿ ਤੁਮ ਬਾਧੇ  

If I am bound by the noose of emotional attachment, then I shall bind You, Lord, with the bonds of love.  

ਬਾਂਧੇ = ਬੱਝੇ ਹੋਏ ਹਾਂ। ਫਾਸ = ਫਾਹੀ। ਬਧਨਿ = ਰੱਸੀ ਨਾਲ। ਤੁਮ = ਤੈਨੂੰ।
(ਸੋ, ਹੇ ਮਾਧੋ!) ਜੇ ਅਸੀਂ ਮੋਹ ਦੀ ਫਾਹੀ ਵਿਚ ਬੱਝੇ ਹੋਏ ਸਾਂ, ਤਾਂ ਅਸਾਂ ਤੈਨੂੰ ਆਪਣੇ ਪਿਆਰ ਦੀ ਰੱਸੀ ਨਾਲ ਬੰਨ੍ਹ ਲਿਆ ਹੈ।


ਅਪਨੇ ਛੂਟਨ ਕੋ ਜਤਨੁ ਕਰਹੁ ਹਮ ਛੂਟੇ ਤੁਮ ਆਰਾਧੇ ॥੧॥  

Go ahead and try to escape, Lord; I have escaped by worshipping and adoring You. ||1||  

ਕੋ = ਦਾ ॥੧॥
ਅਸੀਂ ਤਾਂ (ਉਸ ਮੋਹ ਦੀ ਫਾਹੀ ਵਿਚੋਂ) ਤੈਨੂੰ ਸਿਮਰ ਕੇ ਨਿਕਲ ਆਏ ਹਾਂ, ਤੂੰ ਅਸਾਡੇ ਪਿਆਰ ਦੇ ਜਕੜ ਵਿਚੋਂ ਕਿਵੇਂ ਨਿਕਲੇਂਗਾ? ॥੧॥


ਮਾਧਵੇ ਜਾਨਤ ਹਹੁ ਜੈਸੀ ਤੈਸੀ  

O Lord, You know my love for You.  

ਜਾਨਤ ਹਹੁ = ਤੁਸੀਂ ਜਾਣਦੇ ਹੋ। ਜੈਸੀ = ਜਿਹੋ ਜਿਹੀ (ਭਗਤਾਂ ਦੀ ਪ੍ਰੀਤ ਹੈ ਤੇਰੇ ਨਾਲ)।
ਹੇ ਮਾਧੋ! ਤੇਰੇ ਭਗਤ ਜਿਹੋ ਜਿਹਾ ਪਿਆਰ ਤੇਰੇ ਨਾਲ ਕਰਦੇ ਹਨ ਉਹ ਤੈਥੋਂ ਲੁਕਿਆ ਨਹੀਂ ਰਹਿ ਸਕਦਾ (ਤੂੰ ਉਹ ਚੰਗੀ ਤਰ੍ਹਾਂ ਜਾਣਦਾ ਹੈਂ)।


ਅਬ ਕਹਾ ਕਰਹੁਗੇ ਐਸੀ ॥੧॥ ਰਹਾਉ  

Now, what will You do? ||1||Pause||  

ਐਸੀ = ਅਜਿਹੀ ਪ੍ਰੀਤ ਦੇ ਹੁੰਦਿਆਂ। ਕਹਾ ਕਰਹੁਗੇ = ਕੀਹ ਕਰੇਂਗਾ? ਇਸ ਤੋਂ ਬਿਨਾ ਹੋਰ ਕੀਹ ਕਰੇਂਗਾ? (ਭਾਵ, ਤੂੰ ਜ਼ਰੂਰ ਆਪਣੇ ਭਗਤਾਂ ਨੂੰ ਮੋਹ ਤੋਂ ਬਚਾਈ ਰੱਖੇਂਗਾ) ॥੧॥
ਅਜਿਹੀ ਪ੍ਰੀਤਿ ਦੇ ਹੁੰਦਿਆਂ ਤੂੰ ਜ਼ਰੂਰ ਉਹਨਾਂ ਨੂੰ ਮੋਹ ਤੋਂ ਬਚਾਈ ਰੱਖਦਾ ਹੈਂ ॥੧॥ ਰਹਾਉ॥


ਮੀਨੁ ਪਕਰਿ ਫਾਂਕਿਓ ਅਰੁ ਕਾਟਿਓ ਰਾਂਧਿ ਕੀਓ ਬਹੁ ਬਾਨੀ  

A fish is caught, cut up, and cooked it in many different ways.  

ਮੀਨੁ = ਮੱਛੀ। ਪਕਰਿ = ਫੜ ਕੇ। ਫਾਂਕਿਓ = ਫਾੜੀ ਫਾੜੀ ਕਰ ਦਿੱਤੀ। ਰਾਂਧਿ ਕੀਓ = ਰਿੰਨ੍ਹ ਲਈ। ਬਹੁ ਬਾਨੀ = ਕਈ ਤਰੀਕਿਆਂ ਨਾਲ।
(ਅਸਾਡਾ ਤੇਰੇ ਨਾਲ ਪਿਆਰ ਭੀ ਉਹ ਹੈ ਜੋ ਮੱਛੀ ਨੂੰ ਪਾਣੀ ਨਾਲ ਹੁੰਦਾ ਹੈ, ਅਸਾਂ ਮਰ ਕੇ ਭੀ ਤੇਰੀ ਯਾਦ ਨਹੀਂ ਛੱਡਣੀ) ਮੱਛੀ (ਪਾਣੀ ਵਿਚੋਂ) ਫੜ ਕੇ ਫਾਂਕਾਂ ਕਰ ਦੇਈਏ, ਟੋਟੇ ਕਰ ਦੇਈਏ ਤੇ ਕਈ ਤਰ੍ਹਾਂ ਰਿੰਨ੍ਹ ਲਈਏ,


ਖੰਡ ਖੰਡ ਕਰਿ ਭੋਜਨੁ ਕੀਨੋ ਤਊ ਬਿਸਰਿਓ ਪਾਨੀ ॥੨॥  

Bit by bit, it is eaten, but still, it does not forget the water. ||2||  

ਖੰਡ = ਟੋਟਾ। ਤਊ = ਤਾਂ ਭੀ ॥੨॥
ਫਿਰ ਰਤਾ ਰਤਾ ਕਰ ਕੇ ਖਾ ਲਈਏ, ਫਿਰ ਭੀ ਉਸ ਮੱਛੀ ਨੂੰ ਪਾਣੀ ਨਹੀਂ ਭੁੱਲਦਾ (ਜਿਸ ਖਾਣ ਵਾਲੇ ਦੇ ਪੇਟ ਵਿਚ ਜਾਂਦੀ ਹੈ ਉਸ ਨੂੰ ਭੀ ਪਾਣੀ ਦੀ ਪਿਆਸ ਲਗਾ ਦੇਂਦੀ ਹੈ) ॥੨॥


ਆਪਨ ਬਾਪੈ ਨਾਹੀ ਕਿਸੀ ਕੋ ਭਾਵਨ ਕੋ ਹਰਿ ਰਾਜਾ  

The Lord, our King, is father to no one, except those who love Him.  

ਬਾਪੈ = ਪਿਉ ਦੀ (ਮਲਕੀਅਤ)। ਭਾਵਨ ਕੋ = ਪ੍ਰੇਮ ਦਾ (ਬੱਧਾ ਹੋਇਆ)। ਰਾਜਾ = ਜਗਤ ਦਾ ਮਾਲਕ।
ਜਗਤ ਦਾ ਮਾਲਕ ਹਰੀ ਕਿਸੇ ਦੇ ਪਿਉ ਦੀ (ਜੱਦੀ ਮਲਕੀਅਤ) ਨਹੀਂ ਹੈ, ਉਹ ਤਾਂ ਪ੍ਰੇਮ ਦਾ ਬੱਝਾ ਹੋਇਆ ਹੈ।


ਮੋਹ ਪਟਲ ਸਭੁ ਜਗਤੁ ਬਿਆਪਿਓ ਭਗਤ ਨਹੀ ਸੰਤਾਪਾ ॥੩॥  

The veil of emotional attachment has been cast over the entire world, but it does not bother the Lord's devotee. ||3||  

ਪਟਲ = ਪਰਦਾ। ਬਿਆਪਿਓ = ਛਾਇਆ ਹੋਇਆ ਹੈ। ਸੰਤਾਪ = (ਮੋਹ ਦਾ) ਕਲੇਸ਼ ॥੩॥
(ਇਸ ਪ੍ਰੇਮ ਤੋਂ ਵਾਂਜਿਆ ਹੋਇਆ ਸਾਰਾ ਜਗਤ) ਮੋਹ ਦੇ ਪਰਦੇ ਵਿਚ ਫਸਿਆ ਪਿਆ ਹੈ, ਪਰ (ਪ੍ਰਭੂ ਨਾਲ ਪ੍ਰੇਮ ਕਰਨ ਵਾਲੇ) ਭਗਤਾਂ ਨੂੰ (ਇਸ ਮੋਹ ਦਾ) ਕੋਈ ਕਲੇਸ਼ ਨਹੀਂ ਹੁੰਦਾ ॥੩॥


ਕਹਿ ਰਵਿਦਾਸ ਭਗਤਿ ਇਕ ਬਾਢੀ ਅਬ ਇਹ ਕਾ ਸਿਉ ਕਹੀਐ  

Says Ravi Daas, my devotion to the One Lord is increasing; now, who can I tell this to?  

ਭਗਤਿ ਇਕ-ਇੱਕ ਪ੍ਰਭੂ ਦੀ ਭਗਤੀ। ਬਾਢੀ = ਵਧਾਈ ਹੈ, ਦ੍ਰਿੜ੍ਹ ਕੀਤੀ ਹੈ। ਅਬ...ਕਹੀਐ = ਹੁਣ ਕਿਸੇ ਨਾਲ ਇਹ ਗੱਲ ਕਰਨ ਦੀ ਲੋੜ ਹੀ ਨਹੀਂ ਰਹੀ।
ਰਵਿਦਾਸ ਆਖਦਾ ਹੈ-(ਹੇ ਮਾਧੋ!) ਮੈਂ ਇਕ ਤੇਰੀ ਭਗਤੀ (ਆਪਣੇ ਹਿਰਦੇ ਵਿਚ) ਇਤਨੀ ਦ੍ਰਿੜ੍ਹ ਕੀਤੀ ਹੈ ਕਿ ਮੈਨੂੰ ਹੁਣ ਕਿਸੇ ਨਾਲ ਇਹ ਗਿਲਾ ਕਰਨ ਦੀ ਲੋੜ ਹੀ ਨਹੀਂ ਰਹਿ ਗਈ,


ਜਾ ਕਾਰਨਿ ਹਮ ਤੁਮ ਆਰਾਧੇ ਸੋ ਦੁਖੁ ਅਜਹੂ ਸਹੀਐ ॥੪॥੨॥  

That which brought me to worship and adore You - I am still suffering that pain. ||4||2||  

ਜਾ ਕਾਰਨਿ = ਜਿਸ (ਮੋਹ ਤੋਂ ਬਚਣ) ਦੀ ਖ਼ਾਤਰ। ਅਜਹੂ = ਹੁਣ ਤੱਕ ॥੪॥੨॥
ਜੁ ਜਿਸ ਮੋਹ ਤੋਂ ਬਚਣ ਲਈ ਮੈਂ ਤੇਰਾ ਸਿਮਰਨ ਕਰ ਰਿਹਾ ਸਾਂ, ਉਸ ਮੋਹ ਦਾ ਦੁੱਖ ਮੈਨੂੰ ਹੁਣ ਤਕ ਸਹਾਰਨਾ ਪੈ ਰਿਹਾ ਹੈ (ਭਾਵ, ਉਸ ਮੋਹ ਦਾ ਤਾਂ ਹੁਣ ਮੇਰੇ ਅੰਦਰ ਨਾਮ ਨਿਸ਼ਾਨ ਹੀ ਨਹੀਂ ਰਹਿ ਗਿਆ) ॥੪॥੨॥


ਦੁਲਭ ਜਨਮੁ ਪੁੰਨ ਫਲ ਪਾਇਓ ਬਿਰਥਾ ਜਾਤ ਅਬਿਬੇਕੈ  

I obtained this precious human life as a reward for my past actions, but without discriminating wisdom, it is wasted in vain.  

ਦੁਲਭ = ਦੁਰ-ਲੱਭ, ਜਿਸ ਦਾ ਮਿਲਣਾ ਬਹੁਤ ਹੀ ਔਖਾ ਹੈ। ਪੁੰਨ = ਭਲੇ ਕੰਮ। ਜਾਤ = ਜਾ ਰਿਹਾ ਹੈ। ਅਬਿਬੇਕੈ = ਵਿਚਾਰ-ਹੀਣਤਾ ਦੇ ਕਾਰਨ, ਅੰਞਾਣ-ਪੁਣੇ ਵਿਚ।
ਇਹ ਮਨੁੱਖਾ ਜਨਮ ਬੜੀ ਮੁਸ਼ਕਿਲ ਨਾਲ ਮਿਲਦਾ ਹੈ, (ਪਿਛਲੇ ਕੀਤੇ) ਭਲੇ ਕੰਮਾਂ ਦੇ ਫਲ ਵਜੋਂ ਅਸਾਨੂੰ ਮਿਲ ਗਿਆ, ਪਰ ਅਸਾਡੇ ਅੰਞਾਣਪੁਣੇ ਵਿਚ ਇਹ ਵਿਅਰਥ ਹੀ ਜਾ ਰਿਹਾ ਹੈ।


ਰਾਜੇ ਇੰਦ੍ਰ ਸਮਸਰਿ ਗ੍ਰਿਹ ਆਸਨ ਬਿਨੁ ਹਰਿ ਭਗਤਿ ਕਹਹੁ ਕਿਹ ਲੇਖੈ ॥੧॥  

Tell me, without devotional worship of the Lord, of what use are mansions and thrones like those of King Indra? ||1||  

ਸਮਸਰਿ = ਵਰਗੇ, ਦੇ ਬਰਾਬਰ। ਕਿਹ ਲੇਖੈ = ਕਿਸ ਕੰਮ ਆਏ? ਕਿਸੇ ਅਰਥ ਨਹੀਂ ॥੧॥
(ਅਸਾਂ ਕਦੇ ਸੋਚਿਆ ਹੀ ਨਹੀਂ ਕਿ) ਜੇ ਪ੍ਰਭੂ ਦੀ ਬੰਦਗੀ ਤੋਂ ਵਾਂਜੇ ਰਹੇ ਤਾਂ (ਦੇਵਤਿਆਂ ਦੇ) ਰਾਜੇ ਇੰਦਰ ਦੇ ਸੁਰਗ ਵਰਗੇ ਭੀ ਮਹਿਲ ਮਾੜੀਆਂ ਕਿਸੇ ਕੰਮ ਨਹੀਂ ਹਨ ॥੧॥


ਬੀਚਾਰਿਓ ਰਾਜਾ ਰਾਮ ਕੋ ਰਸੁ  

You have not considered the sublime essence of the Name of the Lord, our King;  

ਰਾਜਾ = ਜਗਤ ਦਾ ਮਾਲਕ। ਰਸੁ = (ਮਿਲਾਪ ਦਾ) ਆਨੰਦ।
(ਅਸਾਂ ਮਾਇਆ-ਧਾਰੀ ਜੀਵਾਂ ਨੇ) ਜਗਤ-ਪ੍ਰਭੂ ਪਰਮਾਤਮਾ ਦੇ ਨਾਮ ਦੇ ਉਸ ਆਨੰਦ ਨੂੰ ਨਹੀਂ ਕਦੇ ਵਿਚਾਰਿਆ,


ਜਿਹ ਰਸ ਅਨਰਸ ਬੀਸਰਿ ਜਾਹੀ ॥੧॥ ਰਹਾਉ  

this sublime essence shall cause you to forget all other essences. ||1||Pause||  

ਜਿਹ ਰਸ = ਜਿਸ ਰਸ ਦੀ ਬਰਕਤ ਨਾਲ। ਅਨ ਰਸ = ਹੋਰ ਚਸਕੇ ॥੧॥
ਜਿਸ ਆਨੰਦ ਦੀ ਬਰਕਤਿ ਨਾਲ (ਮਾਇਆ ਦੇ) ਹੋਰ ਸਾਰੇ ਚਸਕੇ ਦੂਰ ਹੋ ਜਾਂਦੇ ਹਨ ॥੧॥ ਰਹਾਉ॥


ਜਾਨਿ ਅਜਾਨ ਭਏ ਹਮ ਬਾਵਰ ਸੋਚ ਅਸੋਚ ਦਿਵਸ ਜਾਹੀ  

We do not know what we need to know, and we have become insane. We do not consider what we should consider; our days are passing away.  

ਜਾਨਿ = ਜਾਣ ਬੁੱਝ ਕੇ, ਜਾਣਦੇ ਬੁੱਝਦੇ ਹੋਏ। ਅਜਾਨ = ਅੰਞਾਣ। ਬਾਵਰ = ਪਾਗਲ। ਸੋਚ ਅਸੋਚ = ਚੰਗੀਆਂ ਮੰਦੀਆਂ ਸੋਚਾਂ। ਦਿਵਸ = ਉਮਰ ਦੇ ਦਿਨ। ਜਾਹੀ = ਗੁਜ਼ਰ ਰਹੇ ਹਨ।
(ਹੇ ਪ੍ਰਭੂ!) ਜਾਣਦੇ ਬੁੱਝਦੇ ਹੋਏ ਭੀ ਅਸੀਂ ਕਮਲੇ ਤੇ ਮੂਰਖ ਬਣੇ ਹੋਏ ਹਾਂ, ਅਸਾਡੀ ਉਮਰ ਦੇ ਦਿਹਾੜੇ (ਮਾਇਆ ਦੀਆਂ ਹੀ) ਚੰਗੀਆਂ ਮੰਦੀਆਂ ਵਿਚਾਰਾਂ ਵਿਚ ਗੁਜ਼ਰ ਰਹੇ ਹਨ।


ਇੰਦ੍ਰੀ ਸਬਲ ਨਿਬਲ ਬਿਬੇਕ ਬੁਧਿ ਪਰਮਾਰਥ ਪਰਵੇਸ ਨਹੀ ॥੨॥  

Our passions are strong, and our discriminating intellect is weak; we have no access to the supreme objective. ||2||  

ਇੰਦ੍ਰੀ = ਕਾਮ-ਵਾਸ਼ਨਾ। ਸਬਲ = ਸ-ਬਲ, ਬਲਵਾਨ। ਨਿਬਲ = ਨਿਰਬਲ, ਕਮਜ਼ੋਰ। ਬਿਬੇਕ ਬੁਧਿ = ਪਰਖਣ ਦੀ ਅਕਲ। ਪਰਮਾਰਥ = ਪਰਮ-ਅਰਥ, ਸਭ ਤੋਂ ਵੱਡੀ ਲੋੜ। ਪਰਵੇਸ = ਦਖ਼ਲ ॥੨॥
ਅਸਾਡੀ ਕਾਮ-ਵਾਸ਼ਨਾ ਵਧ ਰਹੀ ਹੈ, ਵਿਚਾਰ-ਸ਼ਕਤੀ ਘਟ ਰਹੀ ਹੈ, ਇਸ ਗੱਲ ਦੀ ਅਸਾਨੂੰ ਕਦੇ ਸੋਚ ਹੀ ਨਹੀਂ ਫੁਰੀ ਕਿ ਅਸਾਡੀ ਸਭ ਤੋਂ ਵੱਡੀ ਲੋੜ ਕੀਹ ਹੈ ॥੨॥


ਕਹੀਅਤ ਆਨ ਅਚਰੀਅਤ ਅਨ ਕਛੁ ਸਮਝ ਪਰੈ ਅਪਰ ਮਾਇਆ  

We say one thing, and do something else; entangled in endless Maya, we do not understand anything.  

ਆਨ = ਕੁੱਝ ਹੋਰ। ਅਚਰੀਅਤ = ਕਮਾਈਦਾ ਹੈ। ਅਨ ਕਛੁ = ਕੁਝ ਹੋਰ। ਅਪਰ = ਅਪਾਰ, ਬਲੀ।
ਅਸੀਂ ਆਖਦੇ ਹੋਰ ਹਾਂ ਤੇ ਕਰਦੇ ਕੁਝ ਹੋਰ ਹਾਂ, ਮਾਇਆ ਇਤਨੀ ਬਲਵਾਨ ਹੋ ਰਹੀ ਹੈ ਕਿ ਅਸਾਨੂੰ (ਆਪਣੀ ਮੂਰਖਤਾ ਦੀ) ਸਮਝ ਹੀ ਨਹੀਂ ਪੈਂਦੀ।


ਕਹਿ ਰਵਿਦਾਸ ਉਦਾਸ ਦਾਸ ਮਤਿ ਪਰਹਰਿ ਕੋਪੁ ਕਰਹੁ ਜੀਅ ਦਇਆ ॥੩॥੩॥  

Says Ravi Daas, Your slave, O Lord, I am disillusioned and detached; please, spare me Your anger, and have mercy on my soul. ||3||3||  

ਉਦਾਸ = ਉਪਰਾਮ, ਆਸਾਂ ਤੋਂ ਬਚਿਆ ਹੋਇਆ। ਪਰਹਰਿ = ਛੱਡ ਕੇ, ਦੂਰ ਕਰ ਕੇ। ਕੋਪੁ = ਗੁੱਸਾ। ਜੀਅ = ਜਿੰਦ ਉਤੇ ॥੩॥੩॥
(ਹੇ ਪ੍ਰਭੂ!) ਤੇਰਾ ਦਾਸ ਰਵਿਦਾਸ ਆਖਦਾ ਹੈ-ਮੈਂ ਹੁਣ ਇਸ (ਮੂਰਖ-ਪੁਣੇ) ਤੋਂ ਉਪਰਾਮ ਹੋ ਗਿਆ ਹਾਂ, (ਮੇਰੇ ਅੰਞਾਣਪੁਣੇ ਤੇ) ਗੁੱਸਾ ਨਾਹ ਕਰਨਾ ਤੇ ਮੇਰੀ ਆਤਮਾ ਉਤੇ ਮਿਹਰ ਕਰਨੀ ॥੩॥੩॥


ਸੁਖ ਸਾਗਰੁ ਸੁਰਤਰ ਚਿੰਤਾਮਨਿ ਕਾਮਧੇਨੁ ਬਸਿ ਜਾ ਕੇ  

He is the ocean of peace; the miraculous tree of life, the wish-fulfilling jewel, and the Kaamadhayna, the cow which fulfills all desires, all are in His power.  

ਸੁਰਤਰ = ਸੁਰਗ ਦੇ ਰੁੱਖ (ਇਹ ਗਿਣਤੀ ਵਿਚ ਪੰਜ ਹਨ: ਮੰਦਾਰ, ਪਾਰਿਜਾਤਿ, ਸੰਤਾਨ, ਕਲਪ ਰੁੱਖ, ਹਰਿਚੰਦਨ)। (पंचैते देवतरवो मंदारः पारिजातकः। संतानः कल्पवृक्षश्च पुंसि वा हरिचंदनम्।) ਚਿੰਤਾਮਨਿ = ਉਹ ਮਣੀ ਜਿਸ ਪਾਸੋਂ ਮਨ ਦੀ ਹਰੇਕ ਚਿਤਵਨੀ ਪੂਰੀ ਹੋ ਜਾਂਦੀ ਮੰਨੀ ਜਾਂਦੀ ਹੈ। ਕਾਮਧੇਨੁ = {ਕਾਮ = ਵਾਸ਼ਨਾ। ਧੇਨੁ = ਗਾਂ} ਹਰੇਕ ਵਾਸ਼ਨਾ ਪੂਰੀ ਕਰਨ ਵਾਲੀ ਗਾਂ (ਸੁਰਗ ਵਿਚ ਰਹਿੰਦੀ ਮੰਨੀ ਜਾਂਦੀ ਹੈ)। ਬਸਿ = ਵੱਸ ਵਿਚ। ਜਾ ਕੇ = ਜਿਸ ਪਰਮਾਤਮਾ ਦੇ।
(ਹੇ ਪੰਡਿਤ!) ਜੋ ਪ੍ਰਭੂ ਸੁਖਾਂ ਦਾ ਸਮੁੰਦਰ ਹੈ, ਜਿਸ ਪ੍ਰਭੂ ਦੇ ਵੱਸ ਵਿਚ ਸੁਰਗ ਦੇ ਪੰਜੇ ਰੁੱਖ, ਚਿੰਤਾਮਣਿ ਤੇ ਕਾਮਧੇਨ ਹਨ,


ਚਾਰਿ ਪਦਾਰਥ ਅਸਟ ਦਸਾ ਸਿਧਿ ਨਵ ਨਿਧਿ ਕਰ ਤਲ ਤਾ ਕੇ ॥੧॥  

The four great blessings, the eighteen supernatural spiritual powers of the Siddhas, and the nine treasures, are all in the palm of His hand. ||1||  

ਚਾਰਿ ਪਦਾਰਥ = ਧਰਮ, ਅਰਥ, ਕਾਮ, ਮੋਖ। ਅਸਟ ਦਸਾ = {੮+੧੦} ਅਠਾਰਾਂ। ਨਵ ਨਿਧਿ = ਕੁਬੇਰ ਦੇਵਤੇ ਦੇ ਨੌ ਖ਼ਜ਼ਾਨੇ। ਕਰ ਤਲ = ਹੱਥਾਂ ਦੀਆਂ ਤਲੀਆਂ ਉੱਤੇ ॥੧॥
ਧਰਮ ਅਰਥ ਕਾਮ ਮੋਖ ਚਾਰੇ ਪਦਾਰਥ, ਅਠਾਰਾਂ ਸਿੱਧੀਆਂ ਤੇ ਨੌ ਨਿਧੀਆਂ ਇਹ ਸਭ ਉਸੇ ਦੇ ਹੱਥਾਂ ਦੀਆਂ ਤਲੀਆਂ ਉੱਤੇ ਹਨ ॥੧॥


ਹਰਿ ਹਰਿ ਹਰਿ ਜਪਹਿ ਰਸਨਾ  

You do not chant with your tongue the Name of the Lord, Har, Har, Har.  

ਰਸਨਾ = ਜੀਭ ਨਾਲ।
(ਹੇ ਪੰਡਿਤ!) ਤੂੰ ਇਕ ਪਰਮਾਤਮਾ ਦਾ ਨਾਮ ਸਿਮਰਦਾ ਨਹੀਂ।


ਅਵਰ ਸਭ ਤਿਆਗਿ ਬਚਨ ਰਚਨਾ ॥੧॥ ਰਹਾਉ  

Abandon your involvement in all other words. ||1||Pause||  

ਬਚਨ ਰਚਨਾ = ਫੋਕੀਆਂ ਗੱਲਾਂ। ਤਿਆਗਿ = ਤਿਆਗ ਕੇ ॥੧॥
ਤੂੰ ਹੋਰ ਸਾਰੀਆਂ ਫੋਕੀਆਂ ਗੱਲਾਂ ਛੱਡ ਦੇਹ ॥੧॥ ਰਹਾਉ॥


ਨਾਨਾ ਖਿਆਨ ਪੁਰਾਨ ਬੇਦ ਬਿਧਿ ਚਉਤੀਸ ਅਖਰ ਮਾਂਹੀ  

The various Shaastras, Puranaas, and the Vedas of Brahma, are made up of thirty-four letters.  

ਨਾਨਾ = ਕਈ ਕਿਸਮ ਦੇ। ਖਿਆਨ = ਪ੍ਰਸੰਗ {ਸੰ. आरब्यान}। ਬੇਦ ਬਿਧਿ = ਵੇਦਾਂ ਵਿਚ ਦੱਸੀਆਂ ਧਾਰਮਿਕ ਵਿਧੀਆਂ। ਚਉਤੀਸ ਅਖਰ = {अ इ उ स = ੪, ਪੰਜ ਵਰਗ, ਕ = ਵਰਗ ਆਦਿਕ = ੨੫, य र व ल ह = ੫, ਕੁੱਲ ਜੋੜ = ੩੪। ਨੋਟ: ਅਸਲ 'ਹ੍ਰਸ੍ਵ' ਸਿਰਫ਼ ੩ ਹਨ, 'ੳ, ਅ, ੲ', ਬਾਕੀ ਦੇ ਇਹਨਾਂ ਤੋਂ ਹੀ ਬਣੇ ਹਨ ਲਗਾਂ ਮਾਤ੍ਰਾਂ ਲਾ ਕੇ}। ਚਉਤੀਸ ਅਖਰ ਮਾਂਹੀ = ੩੪ ਅੱਖਰਾਂ ਵਿਚ ਹੀ, ਨਿਰੀ ਵਾਕ ਰਚਨਾ, ਨਿਰੀਆਂ ਗੱਲਾਂ ਜੋ ਆਤਮਕ ਜੀਵਨ ਤੋਂ ਹੇਠਾਂ ਹਨ।
(ਹੇ ਪੰਡਿਤ!) ਪੁਰਾਣਾਂ ਦੇ ਅਨੇਕ ਕਿਸਮਾਂ ਦੇ ਪ੍ਰਸੰਗ, ਵੇਦਾਂ ਦੀਆਂ ਦੱਸੀਆਂ ਹੋਈਆਂ ਵਿਧੀਆਂ, ਇਹ ਸਭ ਵਾਕ-ਰਚਨਾ ਹੀ ਹਨ (ਅਨੁਭਵੀ ਗਿਆਨ ਨਹੀਂ ਜੋ ਪ੍ਰਭੂ ਦੇ ਚਰਨਾਂ ਵਿਚ ਜੁੜਿਆਂ ਹਿਰਦੇ ਵਿਚ ਪੈਦਾ ਹੁੰਦਾ ਹੈ)।


ਬਿਆਸ ਬਿਚਾਰਿ ਕਹਿਓ ਪਰਮਾਰਥੁ ਰਾਮ ਨਾਮ ਸਰਿ ਨਾਹੀ ॥੨॥  

After deep contemplation, Vyaas spoke of the supreme objective; there is nothing equal to the Lord's Name. ||2||  

ਪਰਮਾਰਥੁ = ਪਰਮ-ਅਰਥ, ਸਭ ਤੋਂ ਉੱਚੀ ਗੱਲ। ਸਰਿ = ਬਰਾਬਰ ॥੨॥
(ਹੇ ਪੰਡਿਤ! ਵੇਦਾਂ ਦੇ ਖੋਜੀ) ਵਿਆਸ (ਰਿਸ਼ੀ) ਨੇ ਸੋਚ ਵਿਚਾਰ ਕੇ ਇਹੀ ਧਰਮ-ਤੱਤ ਦੱਸਿਆ ਹੈ ਕਿ (ਇਹਨਾਂ ਪੁਸਤਕਾਂ ਦੇ ਪਾਠ ਆਦਿਕ) ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਦੀ ਬਰਾਬਰੀ ਨਹੀਂ ਕਰ ਸਕਦੇ। (ਫਿਰ, ਤੂੰ ਕਿਉਂ ਨਾਮ ਨਹੀਂ ਸਿਮਰਦਾ?) ॥੨॥


ਸਹਜ ਸਮਾਧਿ ਉਪਾਧਿ ਰਹਤ ਫੁਨਿ ਬਡੈ ਭਾਗਿ ਲਿਵ ਲਾਗੀ  

Very fortunate are those who are absorbed in celestial bliss, and released from their entanglements; they are lovingly attached to the Lord.  

ਸਹਜ ਸਮਾਧਿ = ਮਨ ਦਾ ਪੂਰਨ ਟਿਕਾਉ। ਸਹਜ = ਆਤਮਕ ਅਡੋਲਤਾ। ਉਪਾਧਿ = ਕਲੇਸ਼। ਫੁਨਿ = ਫਿਰ, ਮੁੜ। ਬਡੈ ਭਾਗਿ = ਵੱਡੀ ਕਿਸਮਤ ਨਾਲ।
ਵੱਡੀ ਕਿਸਮਤ ਨਾਲ ਜਿਸ ਮਨੁੱਖ ਦੀ ਸੁਰਤ ਪ੍ਰਭੂ-ਚਰਨਾਂ ਵਿਚ ਜੁੜਦੀ ਹੈ ਉਸ ਦਾ ਮਨ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ।


ਕਹਿ ਰਵਿਦਾਸ ਪ੍ਰਗਾਸੁ ਰਿਦੈ ਧਰਿ ਜਨਮ ਮਰਨ ਭੈ ਭਾਗੀ ॥੩॥੪॥  

Says Ravi Daas, enshrine the Lord's Light within your heart, and your fear of birth and death shall run away from you. ||3||4||  

ਕਹਿ = ਕਹੇ, ਆਖਦਾ ਹੈ। ਰਿਦੈ = ਹਿਰਦੇ ਵਿਚ। ਭਾਗੀ = ਦੂਰ ਹੋ ਜਾਂਦੇ ਹਨ ॥੩॥੪॥
ਰਵਿਦਾਸ ਆਖਦਾ ਹੈ-ਕੋਈ ਵਿਕਾਰ ਉਸ ਵਿਚ ਨਹੀਂ ਉੱਠਦਾ, ਉਹ ਮਨੁੱਖ ਆਪਣੇ ਹਿਰਦੇ ਵਿਚ ਚਾਨਣ ਪ੍ਰਾਪਤ ਕਰਦਾ ਹੈ, ਤੇ, ਜਨਮ ਮਰਨ (ਭਾਵ, ਸਾਰੀ ਉਮਰ) ਦੇ ਉਸ ਦੇ ਡਰ ਨਾਸ ਹੋ ਜਾਂਦੇ ਹਨ ॥੩॥੪॥


ਜਉ ਤੁਮ ਗਿਰਿਵਰ ਤਉ ਹਮ ਮੋਰਾ  

If You are the mountain, Lord, then I am the peacock.  

ਜਉ = ਜੇ। ਗਿਰਿ = ਪਹਾੜ। ਗਿਰਿਵਰ = ਸੋਹਣਾ ਪਹਾੜ। ਤਉ = ਤਾਂ।
ਹੇ ਮੇਰੇ ਮਾਧੋ! ਜੇ ਤੂੰ ਸੋਹਣਾ ਜਿਹਾ ਪਹਾੜ ਬਣੇਂ, ਤਾਂ ਮੈਂ (ਤੇਰਾ) ਮੋਰ ਬਣਾਂਗਾ (ਤੈਨੂੰ ਵੇਖ ਵੇਖ ਕੇ ਪੈਲਾਂ ਪਾਵਾਂਗਾ)।


ਜਉ ਤੁਮ ਚੰਦ ਤਉ ਹਮ ਭਏ ਹੈ ਚਕੋਰਾ ॥੧॥  

If You are the moon, then I am the partridge in love with it. ||1||  

ਭਏ ਹੈ = ਬਣਾਂਗਾ ॥੧॥
ਜੇ ਤੂੰ ਚੰਦ ਬਣੇਂ ਤਾਂ ਮੈਂ ਤੇਰੀ ਚਕੋਰ ਬਣਾਂਗਾ (ਤੇ ਤੈਨੂੰ ਵੇਖ ਕੇ ਖ਼ੁਸ਼ ਹੋ ਹੋ ਕੇ ਬੋਲਾਂਗੀ) ॥੧॥


ਮਾਧਵੇ ਤੁਮ ਤੋਰਹੁ ਤਉ ਹਮ ਨਹੀ ਤੋਰਹਿ  

O Lord, if You will not break with me, then I will not break with You.  

ਨ ਤੋਰਹੁ = ਨਾਹ ਤੋੜ। ਹਮ ਨਹੀ ਤੋਰਹਿ = ਅਸੀਂ ਨਹੀਂ ਤੋੜਾਂਗੇ, ਮੈਂ ਨਹੀਂ ਤੋੜਾਂਗਾ।
ਹੇ ਮਾਧੋ! ਜੇ ਤੂੰ (ਮੇਰੇ ਨਾਲੋਂ) ਪਿਆਰ ਨਾਹ ਤੋੜੇਂ, ਤਾਂ ਮੈਂ ਭੀ ਨਹੀਂ ਤੋੜਾਂਗਾ;


ਤੁਮ ਸਿਉ ਤੋਰਿ ਕਵਨ ਸਿਉ ਜੋਰਹਿ ॥੧॥ ਰਹਾਉ  

For, if I were to break with You, with whom would I then join? ||1||Pause||  

ਤੋਰਿ = ਤੋੜ ਕੇ। ਸਿਉ = ਨਾਲੋਂ ॥੧॥
ਕਿਉਂਕਿ ਤੇਰੇ ਨਾਲੋਂ ਤੋੜ ਕੇ ਮੈਂ ਹੋਰ ਕਿਸ ਨਾਲ ਜੋੜ ਸਕਦਾ ਹਾਂ? (ਹੋਰ ਕੋਈ, ਹੇ ਮਾਧੋ! ਤੇਰੇ ਵਰਗਾ ਹੈ ਹੀ ਨਹੀਂ) ॥੧॥ ਰਹਾਉ॥


ਜਉ ਤੁਮ ਦੀਵਰਾ ਤਉ ਹਮ ਬਾਤੀ  

If You are the lamp, then I am the wick.  

ਦੀਵਰਾ = ਸੋਹਣਾ ਜਿਹਾ ਦੀਵਾ। ਬਾਤੀ = ਵੱਟੀ।
ਹੇ ਮਾਧੋ! ਜੇ ਤੂੰ ਸੋਹਣਾ ਦੀਵਾ ਬਣੇਂ, ਮੈਂ (ਤੇਰੀ) ਵੱਟੀ ਬਣ ਜਾਵਾਂ।


ਜਉ ਤੁਮ ਤੀਰਥ ਤਉ ਹਮ ਜਾਤੀ ॥੨॥  

If You are the sacred place of pilgrimage, then I am the pilgrim. ||2||  

ਜਾਤੀ = ਜਾਤ੍ਰੀ ॥੨॥
ਜੇ ਤੂੰ ਤੀਰਥ ਬਣ ਜਾਏਂ ਤਾਂ ਮੈਂ (ਤੇਰਾ ਦੀਦਾਰ ਕਰਨ ਲਈ) ਜਾਤ੍ਰੂ ਬਣ ਜਾਵਾਂਗਾ ॥੨॥


        


© SriGranth.org, a Sri Guru Granth Sahib resource, all rights reserved.
See Acknowledgements & Credits