Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ॥੪॥੩॥  

Says Kabeer, those humble people become pure - they become Khalsa - who know the Lord's loving devotional worship. ||4||3||  

ਖਾਲਸੇ = ਆਜ਼ਾਦ। ਜਿਹ = ਜਿਨ੍ਹਾਂ ਨੇ ॥੪॥੩॥
ਹੇ ਕਬੀਰ! ਆਖ ਕਿ ਜਿਨ੍ਹਾਂ ਮਨੁੱਖਾਂ ਨੇ ਪ੍ਰੇਮਾ-ਭਗਤੀ ਕਰਨੀ ਸਮਝ ਲਈ ਹੈ ਉਹ (ਮੌਤ ਦੇ ਸਹਿਮ ਤੋਂ) ਆਜ਼ਾਦ ਹੋ ਗਏ ਹਨ ॥੪॥੩॥


ਘਰੁ  

Second House||  

xxx
xxx


ਦੁਇ ਦੁਇ ਲੋਚਨ ਪੇਖਾ  

With both of my eyes, I look around;  

ਦੁਇ ਦੁਇ ਲੋਚਨ = ਦੁਹੀਂ ਦੁਹੀਂ ਅੱਖੀਂ, (ਭਾਵ, ਚੰਗੀ, ਤਰ੍ਹਾਂ ਅੱਖਾਂ ਖੋਲ੍ਹ ਕੇ, ਗਹੁ ਨਾਲ)। ਪੇਖਾ = ਪੇਖਾਂ, ਮੈਂ ਵੇਖਦਾ ਹਾਂ।
(ਹੁਣ ਤਾਂ) ਮੈਂ (ਜਿੱਧਰ) ਅੱਖਾਂ ਖੋਲ੍ਹ ਕੇ ਤੱਕਦਾ ਹਾਂ,


ਹਉ ਹਰਿ ਬਿਨੁ ਅਉਰੁ ਦੇਖਾ  

I don't see anything except the Lord.  

ਹਉ = ਮੈਂ। ਅਉਰੁ = ਕੋਈ ਹੋਰ, ਕਿਸੇ ਹੋਰ ਨੂੰ। ਨ ਦੇਖਾ = ਨ ਦੇਖਾਂ, ਮੈਂ ਨਹੀਂ ਵੇਖਦਾ।
ਮੈਨੂੰ ਪਰਮਾਤਮਾ ਤੋਂ ਬਿਨਾ ਹੋਰ (ਓਪਰਾ) ਕੋਈ ਦਿੱਸਦਾ ਹੀ ਨਹੀਂ।


ਨੈਨ ਰਹੇ ਰੰਗੁ ਲਾਈ  

My eyes gaze lovingly upon Him,  

ਨੈਨ = ਅੱਖਾਂ। ਰੰਗੁ = ਪਿਆਰ। ਰਹੇ ਲਾਈ = ਲਾਇ ਰਹੇ, ਲਾ ਰਹੇ ਹਨ।
ਮੇਰੀਆਂ ਅੱਖਾਂ (ਪ੍ਰਭੂ ਨਾਲ) ਪਿਆਰ ਲਾਈ ਬੈਠੀਆਂ ਹਨ (ਮੈਨੂੰ ਹਰ ਪਾਸੇ ਪ੍ਰਭੂ ਹੀ ਦਿੱਸਦਾ ਹੈ),


ਅਬ ਬੇ ਗਲ ਕਹਨੁ ਜਾਈ ॥੧॥  

and now, I cannot speak of anything else. ||1||  

ਬੇ ਗਲ = ਕੋਈ ਹੋਰ ਗੱਲ ॥੧॥
ਹੁਣ ਮੈਥੋਂ ਕੋਈ ਹੋਰ ਗੱਲ ਆਖੀ ਹੀ ਨਹੀਂ ਜਾ ਸਕਦੀ (ਭਾਵ, ਮੈਂ ਹੁਣ ਇਹ ਆਖਣ-ਜੋਗਾ ਹੀ ਨਹੀਂ ਰਿਹਾ ਕਿ ਪ੍ਰਭੂ ਤੋਂ ਬਿਨਾ ਕੋਈ ਹੋਰ ਭੀ ਕਿਤੇ ਹੈ) ॥੧॥


ਹਮਰਾ ਭਰਮੁ ਗਇਆ ਭਉ ਭਾਗਾ  

My doubts were removed, and my fear ran away,  

ਭਰਮੁ = ਭੁਲੇਖਾ।
(ਉਦੋਂ ਤੋਂ) ਮੇਰਾ ਭੁਲੇਖਾ ਦੂਰ ਹੋ ਗਿਆ ਹੈ (ਕਿ ਪ੍ਰਭੂ ਤੋਂ ਬਿਨਾ ਕੋਈ ਹੋਰ ਹਸਤੀ ਭੀ ਜਗਤ ਵਿਚ ਹੈ; ਇਸ ਭੁਲੇਖੇ ਦੇ ਦੂਰ ਹੋਣ ਨਾਲ) ਹੁਣ ਕੋਈ ਡਰ ਨਹੀਂ ਰਹਿ ਗਿਆ (ਕਿਉਂਕਿ ਡਰ ਤਾਂ ਕਿਸੇ ਓਪਰੇ ਪਾਸੋਂ ਹੀ ਹੋ ਸਕਦਾ ਹੈ)


ਜਬ ਰਾਮ ਨਾਮ ਚਿਤੁ ਲਾਗਾ ॥੧॥ ਰਹਾਉ  

when my consciousness became attached to the Lord's Name. ||1||Pause||  

xxx ॥੧॥
ਜਦੋਂ ਤੋਂ ਮੇਰਾ ਚਿੱਤ ਪਰਮਾਤਮਾ ਦੇ ਨਾਮ ਵਿਚ ਗਿੱਝ ਗਿਆ ਹੈ ॥੧॥ ਰਹਾਉ॥


ਬਾਜੀਗਰ ਡੰਕ ਬਜਾਈ  

When the magician beats his tambourine,  

ਬਾਜੀਗਰ = ਤਮਾਸ਼ਾ ਕਰਨ ਵਾਲੇ (ਪ੍ਰਭੂ) ਨੇ। ਡੰਕ = ਡੁਗਡੁਗੀ।
(ਮੈਨੂੰ ਹੁਣ ਇਉਂ ਦਿੱਸਦਾ ਹੈ ਕਿ) ਜਦੋਂ ਪ੍ਰਭੂ-ਬਾਜ਼ੀਗਰ ਡੁਗਡੁਗੀ ਵਜਾਉਂਦਾ ਹੈ,


ਸਭ ਖਲਕ ਤਮਾਸੇ ਆਈ  

everyone comes to see the show.  

ਖਲਕ = ਖ਼ਲਕਤ। ਤਮਾਸੇ = ਤਮਾਸ਼ਾ ਵੇਖਣ।
ਤਾਂ ਸਾਰੀ ਖ਼ਲਕਤ (ਜਗਤ-) ਤਮਾਸ਼ਾ ਵੇਖਣ ਆ ਜਾਂਦੀ ਹੈ,


ਬਾਜੀਗਰ ਸ੍ਵਾਂਗੁ ਸਕੇਲਾ  

When the magician winds up his show,  

ਸ੍ਵਾਂਗੁ = ਸਾਂਗ, ਤਮਾਸ਼ਾ। ਸਕੇਲਾ = ਸਮੇਟਿਆ, ਸਾਂਭਦਾ ਹੈ।
ਤੇ ਜਦੋਂ ਉਹ ਬਾਜੀਗਰ ਖੇਲ ਸਮੇਟਦਾ ਹੈ,


ਅਪਨੇ ਰੰਗ ਰਵੈ ਅਕੇਲਾ ॥੨॥  

then he enjoys its play all alone. ||2||  

ਰੰਗ ਰਵੈ = ਮੌਜ ਵਿਚ ਰਹਿੰਦਾ ਹੈ ॥੨॥
ਤਾਂ ਇਕੱਲਾ ਆਪ ਹੀ ਆਪ ਆਪਣੀ ਮੌਜ ਵਿਚ ਰਹਿੰਦਾ ਹੈ ॥੨॥


ਕਥਨੀ ਕਹਿ ਭਰਮੁ ਜਾਈ  

By preaching sermons, one's doubt is not dispelled.  

ਕਥਨੀ ਕਹਿ = ਨਿਰੀਆਂ ਗੱਲਾਂ ਕਰ ਕੇ।
(ਪਰ ਇਹ ਦ੍ਵੈਤ ਦਾ) ਭੁਲੇਖਾ ਨਿਰੀਆਂ ਗੱਲਾਂ ਕਰਨ ਨਾਲ ਦੂਰ ਨਹੀਂ ਹੁੰਦਾ,


ਸਭ ਕਥਿ ਕਥਿ ਰਹੀ ਲੁਕਾਈ  

Everyone is tired of preaching and teaching.  

ਸਭ ਲੁਕਾਈ = ਸਾਰੀ ਲੋਕਾਈ, ਸਾਰੀ ਸ੍ਰਿਸ਼ਟੀ। ਰਹੀ = ਥੱਕ ਗਈ।
ਨਿਰੀਆਂ ਗੱਲਾਂ ਕਰ ਕਰ ਕੇ ਤਾਂ ਸਾਰੀ ਦੁਨੀਆ ਥੱਕ ਚੁੱਕੀ ਹੈ (ਕਿਸੇ ਦੇ ਅੰਦਰੋਂ ਦ੍ਵੈਤ-ਭਾਵ ਜਾਂਦੀ ਨਹੀਂ)।


ਜਾ ਕਉ ਗੁਰਮੁਖਿ ਆਪਿ ਬੁਝਾਈ  

The Lord causes the Gurmukh to understand;  

ਗੁਰਮੁਖਿ = ਗੁਰੂ ਦੀ ਰਾਹੀਂ। ਆਪਿ = ਪ੍ਰਭੂ ਆਪ। ਬੁਝਾਈ = ਸਮਝ ਬਖ਼ਸ਼ਦਾ ਹੈ।
ਜਿਸ ਮਨੁੱਖ ਨੂੰ ਪਰਮਾਤਮਾ ਆਪ ਗੁਰੂ ਦੀ ਰਾਹੀਂ ਸੁਮੱਤ ਦੇਂਦਾ ਹੈ,


ਤਾ ਕੇ ਹਿਰਦੈ ਰਹਿਆ ਸਮਾਈ ॥੩॥  

his heart remains permeated with the Lord. ||3||  

xxx ॥੩॥
ਉਸ ਦੇ ਹਿਰਦੇ ਵਿਚ ਉਹ ਸਦਾ ਟਿਕਿਆ ਰਹਿੰਦਾ ਹੈ ॥੩॥


ਗੁਰ ਕਿੰਚਤ ਕਿਰਪਾ ਕੀਨੀ  

When the Guru grants even a bit of His Grace,  

ਕਿੰਚਤ = ਥੋੜੀ ਜਿਹੀ।
ਜਿਸ ਮਨੁੱਖ ਉੱਤੇ ਗੁਰੂ ਨੇ ਥੋੜੀ ਜਿਤਨੀ ਭੀ ਮਿਹਰ ਕਰ ਦਿੱਤੀ ਹੈ,


ਸਭੁ ਤਨੁ ਮਨੁ ਦੇਹ ਹਰਿ ਲੀਨੀ  

one's body, mind and entire being are absorbed into the Lord.  

ਹਰਿ ਲੀਨੀ = ਹਰੀ ਵਿਚ ਲੀਨ ਹੋ ਜਾਂਦਾ ਹੈ।
ਉਸ ਦਾ ਤਨ ਤੇ ਮਨ ਸਭ ਹਰੀ ਵਿਚ ਲੀਨ ਹੋ ਜਾਂਦਾ ਹੈ।


ਕਹਿ ਕਬੀਰ ਰੰਗਿ ਰਾਤਾ  

Says Kabeer, I am imbued with the Lord's Love;  

ਰੰਗਿ = ਪਿਆਰ ਵਿਚ। ਰਾਤਾ = ਰੰਗਿਆ ਜਾਂਦਾ ਹੈ।
ਕਬੀਰ ਆਖਦਾ ਹੈ- ਉਹ ਪ੍ਰਭੂ ਦੇ ਪਿਆਰ ਵਿਚ ਰੰਗਿਆ ਜਾਂਦਾ ਹੈ,


ਮਿਲਿਓ ਜਗਜੀਵਨ ਦਾਤਾ ॥੪॥੪॥  

I have met with the Life of the world, the Great Giver. ||4||4||  

xxx ॥੪॥੪॥
ਉਸ ਨੂੰ ਉਹ ਪ੍ਰਭੂ ਮਿਲ ਪੈਂਦਾ ਹੈ ਜੋ ਸਾਰੇ ਜਗਤ ਨੂੰ ਜੀਵਨ ਦੇਣ ਵਾਲਾ ਹੈ ॥੪॥੪॥


ਜਾ ਕੇ ਨਿਗਮ ਦੂਧ ਕੇ ਠਾਟਾ  

Let the sacred scriptures be your milk and cream,  

ਨਿਗਮ = ਵੇਦ ਆਦਿਕ ਧਰਮ-ਪੁਸਤਕ। ਠਾਟਾ = ਠਣ, {ਸੰ. स्तन}। ਦੂਧ ਕੇ ਠਾਟਾ = ਦੁੱਧ ਦੇ ਥਣ, ਦੁੱਧ ਦਾ ਸੋਮਾ, ਅੰਮ੍ਰਿਤ ਦਾ ਸੋਮਾ।
(ਹੇ ਜਿੰਦੇ! ਤੂੰ ਉਸ ਪ੍ਰਭੂ ਦੇ ਨਾਮ ਵਿਚ ਚਿੱਤ ਜੋੜ) ਵੇਦ ਆਦਿਕ ਧਰਮ-ਪੁਸਤਕ ਜਿਸ ਦੇ (ਨਾਮ-ਅੰਮ੍ਰਿਤ) ਦੁੱਧ ਦੇ ਸੋਮੇ ਹਨ,


ਸਮੁੰਦੁ ਬਿਲੋਵਨ ਕਉ ਮਾਟਾ  

and the ocean of the mind the churning vat.  

ਸਮੁੰਦੁ = (ਭਾਵ,) ਸਤਸੰਗ। ਬਿਲੋਵਨ ਕਉ = ਰਿੜਕਣ ਲਈ। ਮਾਟਾ = ਚਾਟੀ (ਨੋਟ: ਜਿਵੇਂ ਚਾਟੀ ਵਿਚ ਦੁੱਧ ਰਿੜਕਦੀ ਹੈ, ਤਿਵੇਂ ਸਤਸੰਗ ਵਿਚ ਧਰਮ-ਪੁਸਤਕ ਵਿਚਾਰੀਦੇ ਹਨ)।
ਤੇ ਸਤਸੰਗ ਉਸ ਦੁੱਧ ਦੇ ਰਿੜਕਣ ਲਈ ਚਾਟੀ ਹੈ।


ਤਾ ਕੀ ਹੋਹੁ ਬਿਲੋਵਨਹਾਰੀ  

Be the butter-churner of the Lord,  

ਹੋਹੁ = ਬਣ। ਤਾ ਕੀ = ਉਸ ਪ੍ਰਭੂ ਦੀ (ਜਾ ਕੇ = ਜਿਸ ਪ੍ਰਭੂ ਦੇ)।
(ਹੇ ਜਿੰਦੇ!) ਤੂੰ ਉਸ ਪ੍ਰਭੂ ਦੇ ਨਾਮ ਦੀ ਰਿੜਕਣ ਵਾਲੀ ਬਣ।


ਕਿਉ ਮੇਟੈ ਗੋ ਛਾਛਿ ਤੁਹਾਰੀ ॥੧॥  

and your buttermilk shall not be wasted. ||1||  

ਛਾਛਿ = ਲੱਸੀ, (ਭਾਵ, ਸਾਧਾਰਨ ਅਨੰਦ ਜੋ ਬਾਣੀ ਦੀ ਵਿਚਾਰ ਤੋਂ ਮਿਲ ਸਕਦਾ ਹੈ) ॥੧॥
(ਹੇ ਜਿੰਦੇ! ਜੇ ਤੈਨੂੰ ਹਰਿ-ਮਿਲਾਪ ਨਸੀਬ ਨਾਹ ਹੋਇਆ, ਤਾਂ ਭੀ) ਉਹ ਪ੍ਰਭੂ (ਸਤਸੰਗ ਵਿਚ ਬੈਠ ਕੇ ਧਰਮ-ਪੁਸਤਕਾਂ ਦੇ ਵਿਚਾਰਨ ਦਾ) ਤੇਰਾ ਸਾਧਾਰਨ ਅਨੰਦ ਨਹੀਂ ਮਿਟਾਇਗਾ ॥੧॥


ਚੇਰੀ ਤੂ ਰਾਮੁ ਕਰਸਿ ਭਤਾਰਾ  

O soul-bride slave, why don't you take the Lord as your Husband?  

ਚੇਰੀ = ਹੇ ਦਾਸੀ! ਹੇ ਜੀਵ-ਇਸਤ੍ਰੀ! ਹੇ ਜਿੰਦੇ! ਨ ਕਰਸਿ = ਤੂੰ (ਕਿਉਂ) ਨਹੀਂ ਕਰਦੀ?
ਹੇ ਜਿੰਦੇ! ਤੂੰ ਉਸ ਪਰਮਾਤਮਾ ਨੂੰ ਕਿਉਂ ਆਪਣਾ ਖਸਮ ਨਹੀਂ ਬਣਾਉਂਦੀ,


ਜਗਜੀਵਨ ਪ੍ਰਾਨ ਅਧਾਰਾ ॥੧॥ ਰਹਾਉ  

He is the Life of the world, the Support of the breath of life. ||1||Pause||  

ਅਧਾਰਾ = ਆਸਰਾ ॥੧॥
ਜੋ ਜਗਤ ਦਾ ਜੀਵਨ ਹੈ ਤੇ ਸਭ ਦੇ ਪ੍ਰਾਣਾਂ ਦਾ ਆਸਰਾ ਹੈ? ॥੧॥ ਰਹਾਉ॥


ਤੇਰੇ ਗਲਹਿ ਤਉਕੁ ਪਗ ਬੇਰੀ  

The chain is around your neck, and the cuffs are on your feet.  

ਗਲਹਿ = ਗਲ ਵਿਚ। ਤਉਕੁ = ਲੋਹੇ ਦਾ ਕੜਾ ਜੋ ਗ਼ੁਲਾਮਾਂ ਦੇ ਗਲ ਵਿਚ ਪਾਇਆ ਜਾਂਦਾ ਸੀ, ਮੋਹ ਦਾ ਪਟਾ। ਪਗ = ਪੈਰਾਂ ਵਿਚ। ਬੇਰੀ = ਆਸਾਂ ਦੀ ਬੇੜੀ।
ਹੇ ਜਿੰਦੇ! ਤੇਰੇ ਗਲ ਵਿਚ ਮੋਹ ਦਾ ਪਟਾ ਤੇ ਤੇਰੇ ਪੈਰਾਂ ਵਿਚ ਆਸਾਂ ਦੀਆਂ ਬੇੜੀਆਂ ਹੋਣ ਕਰਕੇ,


ਤੂ ਘਰ ਘਰ ਰਮਈਐ ਫੇਰੀ  

The Lord has sent you wandering around from house to house.  

xxx
ਤੈਨੂੰ ਪਰਮਾਤਮਾ ਨੇ ਘਰ ਘਰ (ਕਈ ਜੂਨਾਂ ਵਿਚ) ਫਿਰਾਇਆ ਹੈ।


ਤੂ ਅਜਹੁ ਚੇਤਸਿ ਚੇਰੀ  

And still, you do not meditate on the Lord, O soul-bride, slave.  

ਅਜਹੁ = ਅਜੇ ਤਕ।
(ਹੁਣ ਭਾਗਾਂ ਨਾਲ ਕਿਤੇ ਮਨੁੱਖਾ-ਜਨਮ ਮਿਲਿਆ ਸੀ) ਹੁਣ ਭੀ ਤੂੰ ਉਸ ਪ੍ਰਭੂ ਨੂੰ ਯਾਦ ਨਹੀਂ ਕਰਦੀ।


ਤੂ ਜਮਿ ਬਪੁਰੀ ਹੈ ਹੇਰੀ ॥੨॥  

Death is watching you, O wretched woman. ||2||  

ਤੂ ਬਪੁਰੀ = ਤੈਨੂੰ ਨਿਮਾਣੀ ਨੂੰ। ਜਮਿ = ਜਮ ਨੇ। ਹੇਰੀ = ਤੱਕ ਵਿਚ ਰੱਖਿਆ ਹੋਇਆ ਹੈ ॥੨॥
ਹੇ ਭਾਗ-ਹੀਣ! ਤੈਨੂੰ ਜਮ ਨੇ ਆਪਣੀ ਤੱਕ ਵਿਚ ਰੱਖਿਆ ਹੋਇਆ ਹੈ (ਭਾਵ, ਮੌਤ ਆਇਆਂ ਫਿਰ ਪਤਾ ਨਹੀਂ ਕਿਸ ਲੰਮੇ ਗੇੜ ਵਿਚ ਪੈ ਜਾਇਂਗੀ) ॥੨॥


ਪ੍ਰਭ ਕਰਨ ਕਰਾਵਨਹਾਰੀ  

The Lord God is the Cause of causes.  

xxx
ਸਭ ਕੁਝ ਕਰਨ ਕਰਾਉਣ ਵਾਲਾ ਪ੍ਰਭੂ ਆਪ ਹੀ ਹੈ।


ਕਿਆ ਚੇਰੀ ਹਾਥ ਬਿਚਾਰੀ  

What is in the hands of the poor soul-bride, the slave?  

xxx
ਪਰ ਇਸ ਵਿਚਾਰੀ ਜਿੰਦ ਦੇ ਭੀ ਕੀਹ ਵੱਸ?


ਸੋਈ ਸੋਈ ਜਾਗੀ  

She awakens from her slumber,  

ਸੋਈ ਸੋਈ = ਕਈ ਜਨਮਾਂ ਦੀ ਸੁੱਤੀ ਹੋਈ।
ਇਹ ਕਈ ਜਨਮਾਂ ਦੀ ਸੁੱਤੀ ਹੋਈ ਜਿੰਦ (ਤਦੋਂ ਹੀ) ਜਾਗਦੀ ਹੈ (ਜਦੋਂ ਉਹ ਆਪ ਜਗਾਉਂਦਾ ਹੈ)


ਜਿਤੁ ਲਾਈ ਤਿਤੁ ਲਾਗੀ ॥੩॥  

and she becomes attached to whatever the Lord attaches her. ||3||  

ਜਿਤੁ = ਜਿੱਧਰ ॥੩॥
(ਕਿਉਂਕਿ) ਜਿੱਧਰ ਉਹ ਇਸ ਨੂੰ ਲਾਉਂਦਾ ਹੈ ਉਧਰ ਹੀ ਇਹ ਲੱਗਦੀ ਹੈ ॥੩॥


ਚੇਰੀ ਤੈ ਸੁਮਤਿ ਕਹਾਂ ਤੇ ਪਾਈ  

O soul-bride, slave, where did you obtain that wisdom,  

ਸੁਮਤਿ = ਚੰਗੀ ਮੱਤ।
(ਉਸ ਦੀ ਮਿਹਰ ਨਾਲ ਜਾਗੀ ਹੋਈ ਜਿੰਦ ਨੂੰ ਜੱਗਿਆਸੂ ਜਿੰਦ ਪੁੱਛਦੀ ਹੈ) ਹੇ (ਭਾਗਾਂ ਵਾਲੀਏ) ਜਿੰਦੇ! ਤੈਨੂੰ ਕਿੱਥੋਂ ਇਹ ਸੁਮੱਤ ਮਿਲੀ ਹੈ,


ਜਾ ਤੇ ਭ੍ਰਮ ਕੀ ਲੀਕ ਮਿਟਾਈ  

by which you erased your inscription of doubt?  

ਜਾ ਤੇ = ਜਿਸ ਦੀ ਬਰਕਤਿ ਨਾਲ। ਭ੍ਰਮ ਕੀ ਲੀਕ = ਭਰਮ ਭਟਕਣਾਂ ਦੀ ਲਕੀਰ, ਉਹ ਸੰਸਕਾਰ ਜੋ ਭਟਕਣਾਂ ਵਿਚ ਪਾਈ ਰੱਖਦੇ ਸਨ।
ਜਿਸ ਦੀ ਬਰਕਤਿ ਨਾਲ ਤੇਰੇ ਉਹ ਸੰਸਕਾਰ ਮਿਟ ਗਏ ਹਨ, ਜੋ ਤੈਨੂੰ ਭਟਕਣਾ ਵਿਚ ਪਾਈ ਰੱਖਦੇ ਸਨ।


ਸੁ ਰਸੁ ਕਬੀਰੈ ਜਾਨਿਆ  

Kabeer has tasted that subtle essence;  

ਰਸੁ = ਆਤਮਕ ਅਨੰਦ।
(ਅੱਗੋਂ ਜਾਗੀ ਹੋਈ ਜਿੰਦ ਉੱਤਰ ਦੇਂਦੀ ਹੈ) ਹੇ ਕਬੀਰ! ਸਤਿਗੁਰੂ ਦੀ ਕਿਰਪਾ ਨਾਲ ਮੇਰੀ ਉਸ ਆਤਮਕ ਆਨੰਦ ਨਾਲ ਜਾਣ-ਪਛਾਣ ਹੋ ਗਈ ਹੈ,


ਮੇਰੋ ਗੁਰ ਪ੍ਰਸਾਦਿ ਮਨੁ ਮਾਨਿਆ ॥੪॥੫॥  

by Guru's Grace, his mind is reconciled with the Lord. ||4||5||  

xxx ॥੪॥੫॥
ਤੇ ਮੇਰਾ ਮਨ ਉਸ ਵਿਚ ਪਰਚ ਗਿਆ ਹੈ ॥੪॥੫॥


ਜਿਹ ਬਾਝੁ ਜੀਆ ਜਾਈ  

Without Him, we cannot even live;  

ਜਿਹ ਬਾਝੁ = (ਉਹ "ਜੀਵਨੁ ਮੂਏ ਬਿਨੁ ਨਾਹੀ") ਜਿਸ ਆਤਮਕ ਜੀਵਨ ਤੋਂ ਬਿਨਾ।
ਜਿਸ (ਸਦਾ-ਥਿਰ ਰਹਿਣ ਵਾਲੇ ਆਤਮਕ ਜੀਵਨ) ਤੋਂ ਬਿਨਾ ਜੀਵਿਆ ਹੀ ਨਹੀਂ ਜਾ ਸਕਦਾ,


ਜਉ ਮਿਲੈ ਘਾਲ ਅਘਾਈ  

when we meet Him, then our task is completed.  

ਜਉ = ਜੇ (ਉਹ ਰੱਬੀ ਜੀਵਨ)। ਘਾਲ ਅਘਾਈ = ਮਿਹਨਤ ਰੱਜ ਜਾਂਦੀ ਹੈ, ਘਾਲ-ਕਮਾਈ ਸਫਲ ਹੋ ਜਾਂਦੀ ਹੈ।
ਤੇ ਜੇ ਉਹ ਜੀਵਨ ਮਿਲ ਜਾਏ ਤਾਂ ਘਾਲ ਸਫਲ ਹੋ ਜਾਂਦੀ ਹੈ।


ਸਦ ਜੀਵਨੁ ਭਲੋ ਕਹਾਂਹੀ  

People say it is good to live forever,  

ਕਹਾਂਹੀ = (ਲੋਕ) ਆਖਦੇ ਹਨ, ਕਹਹਿ। ਭਲੋ = ਭਲਾ, ਚੰਗਾ, ਸੁਹਣਾ। ਸਦ ਜੀਵਨੁ = (ਇਸ) ਅਟੱਲ ਜੀਵਨ (ਨੂੰ)।
ਜੋ ਜੀਵਨ ਸਦਾ ਕਾਇਮ ਰਹਿਣ ਵਾਲਾ ਹੈ, ਤੇ ਜਿਸ ਨੂੰ ਲੋਕ ਸੁਹਣਾ ਜੀਵਨ ਆਖਦੇ ਹਨ,


ਮੂਏ ਬਿਨੁ ਜੀਵਨੁ ਨਾਹੀ ॥੧॥  

but without dying, there is no life. ||1||  

ਮੂਏ ਬਿਨੁ = (ਚਸਕਿਆਂ ਵਲੋਂ) ਮਰਨ ਤੋਂ ਬਿਨਾ, ਆਪਾ-ਭਾਵ ਛੱਡਣ ਤੋਂ ਬਿਨਾ ॥੧॥
ਉਹ ਜੀਵਨ ਆਪਾ-ਭਾਵ ਤਿਆਗਣ ਤੋਂ ਬਿਨਾ ਨਹੀਂ ਮਿਲ ਸਕਦਾ ॥੧॥


ਅਬ ਕਿਆ ਕਥੀਐ ਗਿਆਨੁ ਬੀਚਾਰਾ  

So now, what sort wisdom should I contemplate and preach?  

ਅਬ = ਹੁਣ (ਜਦੋਂ "ਗਿਆਨੁ ਬੀਚਾਰਾ") ਗਿਆਨੁ ਬੀਚਾਰਾ, (ਜਦੋਂ ਉਸ ਸਦ-ਜੀਵਨ) ਦੇ ਗਿਆਨ ਨੂੰ ਵਿਚਾਰ ਲਿਆ ਹੈ, ਜਦੋਂ ਉਸ ਅਟੱਲ ਜੀਵਨ ਦੀ ਸਮਝ ਪੈ ਗਈ ਹੈ।
ਜਦੋਂ ਉਸ 'ਸਦ-ਜੀਵਨ' ਦੀ ਸਮਝ ਪੈ ਜਾਂਦੀ ਹੈ ਤਦੋਂ ਉਸ ਦੇ ਬਿਆਨ ਕਰਨ ਦੀ ਲੋੜ ਨਹੀਂ ਰਹਿੰਦੀ।


ਨਿਜ ਨਿਰਖਤ ਗਤ ਬਿਉਹਾਰਾ ॥੧॥ ਰਹਾਉ  

As I watch, worldly things dissipate. ||1||Pause||  

ਨਿਜ ਨਿਰਖਤ = ਮੇਰੇ ਵੇਂਹਦਿਆਂ। ਗਤ ਬਿਉਹਾਰਾ = ਬਦਲਣ ਵਾਲਾ ਵਿਹਾਰ, ਬਦਲਣ ਵਾਲੀ ਚਾਲ ॥੧॥
(ਉਂਞ ਉਸ ਦਾ ਸਿੱਟਾ ਇਹ ਨਿਕਲਦਾ ਹੈ ਕਿ) ਆਪਣੇ ਵੇਂਹਦਿਆਂ ਹੀ (ਜਗਤ ਦੀ ਸਦਾ) ਬਦਲਦੇ ਰਹਿਣ ਦੀ ਚਾਲ ਵੇਖ ਲਈਦੀ ਹੈ (ਭਾਵ, ਇਹ ਵੇਖ ਲਈਦਾ ਹੈ ਕਿ ਜਗਤ ਸਦਾ ਬਦਲ ਰਿਹਾ ਹੈ, ਪਰ ਆਪਾ ਮਿਟਾਇਆਂ ਮਿਲਿਆ ਜੀਵਨ ਅਟੱਲ ਰਹਿੰਦਾ ਹੈ) ॥੧॥ ਰਹਾਉ॥


ਘਸਿ ਕੁੰਕਮ ਚੰਦਨੁ ਗਾਰਿਆ  

Saffron is ground up, and mixed with sandalwood;  

ਘਸਿ = ਰਗੜ ਕੇ, (ਭਾਵ, ਆਪਾ-ਭਾਵ ਮਿਟਾਉਣ ਦੀ ਮਿਹਨਤ ਕਰ ਕੇ)। ਕੁੰਕਮ = ਕੇਸਰ। ਗਾਰਿਆ = ਗਾਲ ਲਿਆ ਹੈ, ਰਲਾ ਕੇ ਇੱਕ ਕਰ ਦਿੱਤਾ ਹੈ। ਕੁੰਕਮ ਚੰਦਨੁ = (ਜੀਵਨ-ਸੁਗੰਧੀ ਦੇਣ ਵਾਲੇ) ਆਤਮਾ ਤੇ ਪਰਮਾਤਮਾ।
ਜਿਸ ਪੁੱਤਰ (ਜੀਵਾਤਮਾ) ਨੇ ਘਾਲ-ਕਮਾਈ ਕਰ ਕੇ ਆਪਣੀ ਜਿੰਦ ਨੂੰ ਪ੍ਰਭੂ ਵਿਚ ਮਿਲਾ ਦਿੱਤਾ ਹੈ,


ਬਿਨੁ ਨੈਨਹੁ ਜਗਤੁ ਨਿਹਾਰਿਆ  

without eyes, the world is seen.  

ਬਿਨੁ ਨੈਨਹੁ = ਅੱਖਾਂ ਤੋਂ ਬਿਨਾ, ਇਹਨਾਂ ਅੱਖਾਂ ਨੂੰ ਰੂਪ ਆਦਿਕ ਤੱਕਣ ਦੀ ਬਾਣ ਵਲੋਂ ਹਟਾ ਕੇ। ਨਿਹਾਰਿਆ = ਵੇਖ ਲਿਆ ਹੈ।
ਉਸ ਨੇ ਆਪਣੀਆਂ ਅੱਖਾਂ ਨੂੰ ਜਗਤ-ਤਮਾਸ਼ੇ ਵਲੋਂ ਹਟਾ ਕੇ ਜਗਤ (ਦੀ ਅਸਲੀਅਤ) ਨੂੰ ਵੇਖ ਲਿਆ ਹੈ।


ਪੂਤਿ ਪਿਤਾ ਇਕੁ ਜਾਇਆ  

The son has given birth to his father;  

ਪੂਤਿ = ਪੁੱਤਰ ਨੇ, ਜੀਵਾਤਮਾ ਨੇ। ਇਕੁ ਪਿਤਾ = ਇੱਕ ਪ੍ਰਭੂ-ਪਿਤਾ ਨੂੰ। ਜਾਇਆ = ਪੈਦਾ ਕਰ ਲਿਆ ਹੈ, (ਆਪਣੇ ਅੰਦਰ) ਪਰਗਟ ਕਰ ਲਿਆ ਹੈ।
ਉਸ ਨੇ ਆਪਣੇ ਅੰਦਰ ਆਪਣੇ ਪਿਤਾ-ਪ੍ਰਭੂ ਨੂੰ ਪਰਗਟ ਕਰ ਲਿਆ ਹੈ,


ਬਿਨੁ ਠਾਹਰ ਨਗਰੁ ਬਸਾਇਆ ॥੨॥  

without a place, the city has been established. ||2||  

ਬਿਨੁ ਠਾਹਰ = ਜਿਸ ਦਾ ਕੋਈ ਥਾਂ ਨਹੀਂ ਸੀ, ਜੋ ਕਿਸੇ ਇੱਕ ਥਾਂ ਟਿਕਦਾ ਨਹੀਂ ਸੀ, ਜੋ ਸਦਾ ਭਟਕਦਾ ਰਹਿੰਦਾ ਸੀ ॥੨॥
ਪਹਿਲਾਂ ਉਹ ਸਦਾ ਬਾਹਰ ਭਟਕਦਾ ਸੀ, ਹੁਣ (ਉਸ ਨੇ ਆਪਣੇ ਅੰਦਰ, ਮਾਨੋ,) ਸ਼ਹਿਰ ਵਸਾ ਲਿਆ ਹੈ (ਭਾਵ, ਉਸ ਦੇ ਅੰਦਰ ਉਹ ਸੁੰਦਰ ਗੁਣ ਪੈਦਾ ਹੋ ਗਏ ਹਨ ਕਿ ਹੁਣ ਉਹ ਬਾਹਰ ਨਹੀਂ ਭਟਕਦਾ) ॥੨॥


ਜਾਚਕ ਜਨ ਦਾਤਾ ਪਾਇਆ  

The humble beggar has found the Great Giver,  

ਜਾਚਕ = ਮੰਗਤਾ।
ਜੋ ਮਨੁੱਖ ਮੰਗਤਾ (ਬਣ ਕੇ ਪ੍ਰਭੂ ਦੇ ਦਰ ਤੋਂ ਮੰਗਦਾ) ਹੈ ਉਸ ਨੂੰ ਦਾਤਾ-ਪ੍ਰਭੂ ਆਪ ਮਿਲ ਪੈਂਦਾ ਹੈ,


ਸੋ ਦੀਆ ਜਾਈ ਖਾਇਆ  

but he is unable to eat what he has been given.  

ਨ ਜਾਈ ਖਾਇਆ = ਖਾਧਿਆਂ ਮੁੱਕਦਾ ਨਹੀਂ। ਸੋ = ਉਹ ਕੁਝ, ਇਤਨੀ ਆਤਮਕ ਦਾਤ।
ਉਸ ਨੂੰ ਉਹ ਇਤਨੀ ਆਤਮਕ ਜੀਵਨ ਦੀ ਦਾਤ ਬਖ਼ਸ਼ਦਾ ਹੈ ਜੋ ਖ਼ਰਚਿਆਂ ਖ਼ਤਮ ਨਹੀਂ ਹੁੰਦੀ।


ਛੋਡਿਆ ਜਾਇ ਮੂਕਾ  

He cannot leave it alone, but it is never exhausted.  

ਨ ਮੂਕਾ = ਨਹੀਂ ਮੁੱਕਦਾ।
ਉਸ ਦਾਤ ਨੂੰ ਨਾਹ ਛੱਡਣ ਨੂੰ ਜੀ ਕਰਦਾ ਹੈ, ਨਾਹ ਉਹ ਮੁੱਕਦੀ ਹੈ,


ਅਉਰਨ ਪਹਿ ਜਾਨਾ ਚੂਕਾ ॥੩॥  

He shall not go to beg from others any longer. ||3||  

ਪਹਿ = ਪਾਸ, ਕੋਲ। ਚੂਕਾ = ਖ਼ਤਮ ਹੋ ਗਿਆ ਹੈ ॥੩॥
(ਤੇ ਉਸ ਦੀ ਬਰਕਤਿ ਨਾਲ) ਹੋਰਨਾਂ ਦੇ ਦਰ ਤੇ ਭਟਕਣਾ ਮੁੱਕ ਜਾਂਦੀ ਹੈ ॥੩॥


ਜੋ ਜੀਵਨ ਮਰਨਾ ਜਾਨੈ  

Who know how to die while yet alive,  

ਜੋ = ਜੋ ਮਨੁੱਖ। ਜੀਵਨ ਮਰਨਾ = (ਇਸ ਸਦ-) ਜੀਵਨ ਲਈ ਆਪਾ-ਭਾਵ ਮਿਟਾਉਣਾ।
ਜੋ ਮਨੁੱਖ ਇਸ ਆਤਮਕ ਅਟੱਲ ਜੀਵਨ ਦੀ ਖ਼ਾਤਰ ਆਪਾ-ਭਾਵ ਮਿਟਾਉਣ ਦੀ ਜਾਚ ਸਿੱਖ ਲੈਂਦਾ ਹੈ,


ਸੋ ਪੰਚ ਸੈਲ ਸੁਖ ਮਾਨੈ  

those select few, enjoy great peace.  

ਸੈਲ = ਸਿਲਾ ਵਰਗਾ, ਪਹਾੜ ਵਰਗਾ ਅਟੱਲ। ਮਾਨੈ = ਮਾਣਦਾ ਹੈ। ਪੰਚ = ਸੰਤ।
ਉਹ ਸੰਤਾਂ ਵਾਲੇ ਅਟੱਲ ਆਤਮਕ ਸੁਖ ਨੂੰ ਮਾਣਦਾ ਹੈ।


ਕਬੀਰੈ ਸੋ ਧਨੁ ਪਾਇਆ  

Kabeer has found that wealth;  

ਕਬੀਰੈ = ਕਬੀਰ ਨੇ।
ਮੈਂ ਕਬੀਰ ਨੇ (ਭੀ) ਉਹ (ਆਤਮਕ ਜੀਵਨ-ਰੂਪ) ਧਨ ਪ੍ਰਾਪਤ ਕਰ ਲਿਆ ਹੈ,


ਹਰਿ ਭੇਟਤ ਆਪੁ ਮਿਟਾਇਆ ॥੪॥੬॥  

meeting with the Lord, he has erased his self-conceit. ||4||6||  

ਆਪੁ = ਆਪਾ-ਭਾਵ ॥੪॥੬॥
ਤੇ ਪ੍ਰਭੂ ਦੇ ਚਰਨਾਂ ਵਿਚ ਜੁੜ ਕੇ ਆਪਾ-ਭਾਵ ਮਿਟਾ ਲਿਆ ਹੈ ॥੪॥੬॥


ਕਿਆ ਪੜੀਐ ਕਿਆ ਗੁਨੀਐ  

What use is it to read, and what use is it to study?  

ਕਿਆ = ਕੀਹ ਲਾਭ? ਗੁਨੀਐ {ਸੰ. गण्} ਵਿਚਾਰੀਏ।
(ਹੇ ਗਵਾਰ!) (ਵੇਦ ਪੁਰਾਣ ਆਦਿਕ ਧਰਮ-ਪੁਸਤਕਾਂ ਨੂੰ) ਨਿਰੇ ਪੜ੍ਹਨ ਸੁਣਨ ਦਾ ਕੀ ਲਾਭ?


ਕਿਆ ਬੇਦ ਪੁਰਾਨਾਂ ਸੁਨੀਐ  

What use is it to listen to the Vedas and the Puraanas?  

xxx
ਵੇਦ ਪੁਰਾਣ ਸੁਣਨ ਦਾ ਕੀ ਫ਼ਾਇਦਾ?


ਪੜੇ ਸੁਨੇ ਕਿਆ ਹੋਈ  

What use is reading and listening,  

ਕਿਆ ਹੋਈ = ਕੋਈ ਲਾਭ ਨਹੀਂ ਹੋਵੇਗਾ।
ਜੇ ਇਸ ਪੜ੍ਹਨ ਸੁਣਨ ਦੇ ਕੁਦਰਤੀ ਨਤੀਜੇ ਦੇ ਤੌਰ ਤੇ-


ਜਉ ਸਹਜ ਮਿਲਿਓ ਸੋਈ ॥੧॥  

if celestial peace is not attained? ||1||  

ਜਉ = ਜੇ। ਸਹਜ = {ਸੰ. सहज = as a natural result of} ਕੁਦਰਤੀ ਨਤੀਜੇ ਦੇ ਤੌਰ ਤੇ, ਸੁਭਾਵਿਕ ਹੀ। ਸੋਈ = ਉਹ ਪ੍ਰਭੂ ॥੧॥
ਉਸ ਪ੍ਰਭੂ ਦਾ ਮਿਲਾਪ ਹੀ ਨਾਹ ਹੋਵੇ ॥੧॥


ਹਰਿ ਕਾ ਨਾਮੁ ਜਪਸਿ ਗਵਾਰਾ  

The fool does not chant the Name of the Lord.  

ਨ ਜਪਸਿ = ਤੂੰ ਨਹੀਂ ਜਪਦਾ। ਗਵਾਰਾ = ਹੇ ਗੰਵਾਰ! ਹੇ ਮੂਰਖ!
ਹੇ ਮੂਰਖ! ਤੂੰ ਪਰਮਾਤਮਾ ਦਾ ਨਾਮ (ਤਾਂ) ਸਿਮਰਦਾ ਨਹੀਂ।


ਕਿਆ ਸੋਚਹਿ ਬਾਰੰ ਬਾਰਾ ॥੧॥ ਰਹਾਉ  

So what does he think of, over and over again? ||1||Pause||  

ਬਾਰੰ ਬਾਰਾ = ਮੁੜ ਮੁੜ ॥੧॥
(ਨਾਮ ਨੂੰ ਵਿਸਾਰ ਕੇ) ਮੁੜ ਮੁੜ ਹੋਰ ਸੋਚਾਂ ਸੋਚਣ ਦਾ ਤੈਨੂੰ ਕੀਹ ਲਾਭ ਹੋਵੇਗਾ? ॥੧॥ ਰਹਾਉ॥


ਅੰਧਿਆਰੇ ਦੀਪਕੁ ਚਹੀਐ  

In the darkness, we need a lamp  

ਅੰਧਿਆਰੇ = ਹਨੇਰੇ ਵਿਚ। ਚਹੀਐ = ਚਾਹੀਦਾ ਹੈ, ਲੋੜ ਹੁੰਦੀ ਹੈ।
ਹਨੇਰੇ ਵਿਚ (ਤਾਂ) ਦੀਵੇ ਦੀ ਲੋੜ ਹੁੰਦੀ ਹੈ,


        


© SriGranth.org, a Sri Guru Granth Sahib resource, all rights reserved.
See Acknowledgements & Credits