Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਸਲੋਕੁ ਮਃ  

Salok mėhlā 3.  

Slok 3rd Guru.  

xxx
xxx


ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ ਕਾਲਾ ਹੋਆ ਸਿਆਹੁ  

Janam janam kī is man ka▫o mal lāgī kālā ho▫ā si▫āhu.  

The scum of so many births is attached to this soul and it has become pitch black.  

xxx
ਕਈ ਜਨਮਾਂ ਦੀ ਇਸ ਮਨ ਨੂੰ ਮੈਲ ਲੱਗੀ ਹੋਈ ਹੈ ਜਿਸ ਕਰਕੇ ਇਹ ਬਹੁਤ ਹੀ ਕਾਲਾ ਹੋਇਆ ਪਿਆ ਹੈ (ਚਿੱਟਾ ਨਹੀਂ ਹੋ ਸਕਦਾ),


ਖੰਨਲੀ ਧੋਤੀ ਉਜਲੀ ਹੋਵਈ ਜੇ ਸਉ ਧੋਵਣਿ ਪਾਹੁ  

Kẖanlī ḏẖoṯī ujlī na hova▫ī je sa▫o ḏẖovaṇ pāhu.  

The oilman's rag turns not white by washing, even through it be washed a hundred times.  

ਖੰਨਲੀ = ਤੇਲੀ ਦੀ ਕੋਹਲੂ ਵਿਚ ਫੇਰਨ ਵਾਲੀ ਲੀਰ। ਧੋਵਣਿ ਪਾਹੁ = ਧੋਣ ਦਾ ਜਤਨ ਕਰੋ।
ਜਿਵੇਂ ਤੇਲੀ ਦੀ ਲੀਰ ਧੋਤਿਆਂ ਚਿੱਟੀ ਨਹੀਂ ਹੁੰਦੀ, ਭਾਵੇਂ ਸੌ ਵਾਰੀ ਧੋਣ ਦਾ ਜਤਨ ਕਰੋ।


ਗੁਰ ਪਰਸਾਦੀ ਜੀਵਤੁ ਮਰੈ ਉਲਟੀ ਹੋਵੈ ਮਤਿ ਬਦਲਾਹੁ  

Gur parsādī jīvaṯ marai ultī hovai maṯ baḏlāhu.  

By Guru's grace, remains dead in life and his nature is altered and turned and away from the world.  

xxx
ਜੇ ਗੁਰੂ ਦੀ ਕਿਰਪਾ ਨਾਲ ਮਨ ਜੀਊਂਦਾ ਹੀ ਮਰੇ ਤੇ ਮੱਤ ਬਦਲ ਕੇ (ਮਾਇਆ ਵਲੋਂ) ਉਲਟ ਹੋ ਜਾਏ,


ਨਾਨਕ ਮੈਲੁ ਲਗਈ ਨਾ ਫਿਰਿ ਜੋਨੀ ਪਾਹੁ ॥੧॥  

Nānak mail na lag▫ī nā fir jonī pāhu. ||1||  

Nanak, no impurity attaches to him then and he falls not into the womb again.  

xxx॥੧॥
ਤਾਂ ਹੇ ਨਾਨਕ! ਮੈਲ ਭੀ ਨਹੀਂ ਲੱਗਦੀ ਤੇ ਫਿਰ ਜੂਨਾਂ ਵਿਚ ਭੀ ਨਹੀਂ ਪੈਂਦਾ ॥੧॥


ਮਃ  

Mėhlā 3.  

3rd Guru.  

xxx
xxx


ਚਹੁ ਜੁਗੀ ਕਲਿ ਕਾਲੀ ਕਾਂਢੀ ਇਕ ਉਤਮ ਪਦਵੀ ਇਸੁ ਜੁਗ ਮਾਹਿ  

Cẖahu jugī kal kālī kāʼndẖī ik uṯam paḏvī is jug māhi.  

Of the four time-periods, 'Kali-age' is called the darkest, but the sublime status is attained in this very age.  

xxx
ਚਹੁੰ ਜੁਗਾਂ ਵਿਚ ਕਲਜੁਗ ਹੀ ਕਾਲਾ ਆਖੀਦਾ ਹੈ, ਪਰ ਇਸ ਜੁਗ ਵਿਚ ਭੀ ਇਕ ਉੱਤਮ ਪਦਵੀ (ਮਿਲ ਸਕਦੀ) ਹੈ।


ਗੁਰਮੁਖਿ ਹਰਿ ਕੀਰਤਿ ਫਲੁ ਪਾਈਐ ਜਿਨ ਕਉ ਹਰਿ ਲਿਖਿ ਪਾਹਿ  

Gurmukẖ har kīraṯ fal pā▫ī▫ai jin ka▫o har likẖ pāhi.  

One, who is so ordained by God, he, by Guru's grace, obtains the fruit of the Lord's praises in this age.  

ਕੀਰਤਿ-ਸਿਫ਼ਤ-ਸਾਲਾਹ। ਲਿਖਿ-ਲਿਖ ਕੇ। ਅਨਦਿਨੁ-ਹਰ ਰੋਜ਼।
(ਉਹ ਪਦਵੀ ਇਹ ਹੈ ਕਿ) ਜਿਨ੍ਹਾਂ ਦੇ ਹਿਰਦੇ ਵਿਚ ਹਰੀ (ਭਗਤੀ-ਰੂਪ ਲੇਖ ਪਿਛਲੀ ਕੀਤੀ ਕਮਾਈ ਅਨੁਸਾਰ) ਲਿਖ ਦੇਂਦਾ ਹੈ ਉਹ ਗੁਰਮੁਖ ਹਰੀ ਦੀ ਸਿਫ਼ਤ (-ਰੂਪ) ਫਲ (ਇਸੇ ਜੁਗ ਵਿਚ) ਪ੍ਰਾਪਤ ਕਰਦੇ ਹਨ,


ਨਾਨਕ ਗੁਰ ਪਰਸਾਦੀ ਅਨਦਿਨੁ ਭਗਤਿ ਹਰਿ ਉਚਰਹਿ ਹਰਿ ਭਗਤੀ ਮਾਹਿ ਸਮਾਹਿ ॥੨॥  

Nānak gur parsādī an▫ḏin bẖagaṯ har ucẖrahi har bẖagṯī māhi samāhi. ||2||  

Nanak, by Guru's grace, night and day, he utters the Lord's praise and remains absorbed in the Lord's worship.  

xxx ॥੨॥
ਤੇ ਹੇ ਨਾਨਕ! ਉਹ ਮਨੁੱਖ ਗੁਰੂ ਦੀ ਕਿਰਪਾ ਨਾਲ ਹਰ ਰੋਜ਼ ਹਰੀ ਦੀ ਭਗਤੀ ਕਰਦੇ ਹਨ ਤੇ ਭਗਤੀ ਵਿਚ ਹੀ ਲੀਨ ਹੋ ਜਾਂਦੇ ਹਨ ॥੨॥


ਪਉੜੀ  

Pa▫oṛī.  

Pauri.  

xxx
xxx


ਹਰਿ ਹਰਿ ਮੇਲਿ ਸਾਧ ਜਨ ਸੰਗਤਿ ਮੁਖਿ ਬੋਲੀ ਹਰਿ ਹਰਿ ਭਲੀ ਬਾਣਿ  

Har har mel sāḏẖ jan sangaṯ mukẖ bolī har har bẖalī bāṇ.  

O Lord God, unite me with the society of the pious persons, so that, with my mouth, I may utter the Lord's God's sublime word.  

ਮੁਖਿ = ਮੂੰਹੋਂ।
ਹੇ ਹਰੀ! ਮੈਨੂੰ ਸਾਧ ਜਨਾਂ ਦੀ ਸੰਗਤ ਮਿਲਾ, ਮੈਂ ਮੂੰਹੋਂ ਤੇਰੇ ਨਾਮ ਦੀ ਸੁੰਦਰ ਬੋਲੀ ਬੋਲਾਂ;


ਹਰਿ ਗੁਣ ਗਾਵਾ ਹਰਿ ਨਿਤ ਚਵਾ ਗੁਰਮਤੀ ਹਰਿ ਰੰਗੁ ਸਦਾ ਮਾਣਿ  

Har guṇ gāvā har niṯ cẖavā gurmaṯī har rang saḏā māṇ.  

I ever sing God's praise and utter God's Name and, by Guru's instruction, ever do I enjoy the Lord's love.  

ਚਵਾ = ਉਚਾਰਾਂ।
ਹਰੀ-ਗੁਣ ਗਾਵਾਂ ਤੇ ਨਿੱਤ ਹਰੀ-ਨਾਮ ਉਚਾਰਾਂ ਤੇ ਗੁਰੂ ਦੀ ਮੱਤ ਲੈ ਕੇ ਸਦਾ ਹਰੀ-ਰੰਗ ਮਾਣਾਂ।


ਹਰਿ ਜਪਿ ਜਪਿ ਅਉਖਧ ਖਾਧਿਆ ਸਭਿ ਰੋਗ ਗਵਾਤੇ ਦੁਖਾ ਘਾਣਿ  

Har jap jap a▫ukẖaḏẖ kẖāḏẖi▫ā sabẖ rog gavāṯe ḏukẖā gẖāṇ.  

By taking the cure all of the Lord's continuous meditation I am rid of all the diseases and multitudes of pains.  

xxx
ਹਰੀ ਦਾ ਭਜਨ ਕਰ ਕੇ ਤੇ (ਭਜਨ-ਰੂਪ) ਦਵਾਈ ਖਾਧਿਆਂ ਸਾਰੇ ਦੁੱਖ ਰੋਗ ਦੂਰ ਹੋ ਜਾਂਦੇ ਹਨ।


ਜਿਨਾ ਸਾਸਿ ਗਿਰਾਸਿ ਵਿਸਰੈ ਸੇ ਹਰਿ ਜਨ ਪੂਰੇ ਸਹੀ ਜਾਣਿ  

Jinā sās girās na visrai se har jan pūre sahī jāṇ.  

Even while breathing and eating they, who forget not the Lord, deems them, to be the perfectly true slaves of God.  

xxx
ਉਹਨਾਂ ਹਰੀ ਜਨਾਂ ਨੂੰ ਸਚ-ਮੁੱਚ ਪੂਰੇ ਸਮਝੋ, ਜਿਨ੍ਹਾਂ ਨੂੰ ਸਾਹ ਲੈਂਦਿਆਂ ਤੇ ਖਾਂਦਿਆਂ (ਕਦੇ ਭੀ) ਪਰਮਾਤਮਾ ਨਹੀਂ ਵਿਸਰਦਾ;


ਜੋ ਗੁਰਮੁਖਿ ਹਰਿ ਆਰਾਧਦੇ ਤਿਨ ਚੂਕੀ ਜਮ ਕੀ ਜਗਤ ਕਾਣਿ ॥੨੨॥  

Jo gurmukẖ har ārāḏẖaḏe ṯin cẖūkī jam kī jagaṯ kāṇ. ||22||  

They, who, through the Guru, meditate on the Lord, their subservience of the death's courier and the world, comes to an end.  

xxx॥੨੨॥
ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੋ ਕੇ ਹਰੀ ਨੂੰ ਸਿਮਰਦੇ ਹਨ, ਉਹਨਾਂ ਲਈ ਜਮ ਦੀ ਤੇ ਜਗਤ ਦੀ ਮੁਥਾਜੀ ਮੁੱਕ ਜਾਂਦੀ ਹੈ ॥੨੨॥


ਸਲੋਕੁ ਮਃ  

Salok mėhlā 3.  

Slok 3rd Guru.  

xxx
xxx


ਰੇ ਜਨ ਉਥਾਰੈ ਦਬਿਓਹੁ ਸੁਤਿਆ ਗਈ ਵਿਹਾਇ  

Re jan uthārai ḏabi▫ohu suṯi▫ā ga▫ī vihā▫e.  

O man, oppressed by a night mare, they life has passed away is sleep.  

ਉਥਾਰੈ = (ਸਿੰਧੀ: ਉਥਾੜੋ) ਦਿਲ ਉਤੇ ਦਬਾਉ ਜੋ ਕਈ ਵਾਰੀ ਸੁੱਤੇ ਪਿਆਂ ਹੱਥ ਛਾਤੀ ਉਤੇ ਆਇਆਂ ਪੈ ਜਾਂਦਾ ਹੈ।
(ਮੋਹ-ਰੂਪ) ਉਥਾਰੇ ਦੇ ਦੱਬੇ ਹੋਏ ਹੇ ਭਾਈ! (ਤੇਰੀ ਉਮਰ) ਸੁੱਤਿਆਂ ਹੀ ਗੁਜ਼ਰ ਗਈ ਹੈ;


ਸਤਿਗੁਰ ਕਾ ਸਬਦੁ ਸੁਣਿ ਜਾਗਿਓ ਅੰਤਰਿ ਉਪਜਿਓ ਚਾਉ  

Saṯgur kā sabaḏ suṇ na jāgi▫o anṯar na upji▫o cẖā▫o.  

Thou awakenest not on hearing the True Guru's instruction and in thy mind enthusiasm arises not.  

xxx
ਸਤਿਗੁਰੂ ਦਾ ਸ਼ਬਦ ਸੁਣ ਕੇ ਤੈਨੂੰ ਜਾਗ ਨਹੀਂ ਆਈ ਤੇ ਨਾ ਹੀ ਹਿਰਦੇ ਵਿਚ (ਨਾਮ ਜਪਣ ਦਾ) ਚਾਉ ਉਪਜਿਆ ਹੈ।


ਸਰੀਰੁ ਜਲਉ ਗੁਣ ਬਾਹਰਾ ਜੋ ਗੁਰ ਕਾਰ ਕਮਾਇ  

Sarīr jala▫o guṇ bāhrā jo gur kār na kamā▫e.  

May the body which has no virtue and performs not the Guru's service, be burnt.  

ਜਲਉ = ਸੜ ਜਾਏ।
ਗੁਣਾਂ ਤੋਂ ਸੱਖਣਾ ਸਰੀਰ ਸੜ ਜਾਏ ਜੋ ਸਤਿਗੁਰੂ ਦੀ (ਦੱਸੀ ਹੋਈ) ਕਾਰ ਨਹੀਂ ਕਰਦਾ;


ਜਗਤੁ ਜਲੰਦਾ ਡਿਠੁ ਮੈ ਹਉਮੈ ਦੂਜੈ ਭਾਇ  

Jagaṯ jalanḏā diṯẖ mai ha▫umai ḏūjai bẖā▫e.  

I have seen the world burning with pride and the love of another.  

xxx
(ਇਸ ਤਰ੍ਹਾਂ ਦਾ) ਸੰਸਾਰ ਮੈਂ ਹਉਮੈ ਵਿਚ ਤੇ ਮਾਇਆ ਦੇ ਮੋਹ ਵਿਚ ਸੜਦਾ ਵੇਖਿਆ ਹੈ।


ਨਾਨਕ ਗੁਰ ਸਰਣਾਈ ਉਬਰੇ ਸਚੁ ਮਨਿ ਸਬਦਿ ਧਿਆਇ ॥੧॥  

Nānak gur sarṇā▫ī ubre sacẖ man sabaḏ ḏẖi▫ā▫e. ||1||  

Nanak, they, who seek the Guru's protection and meditate on the True Name in their mind, are saved.  

ਉਬਰੇ = (ਹਉਮੈ ਵਿਚ ਸੜਨ ਤੋਂ) ਬਚ ਗਏ ॥੧॥
ਹੇ ਨਾਨਕ! ਗੁਰੂ ਦੇ ਸ਼ਬਦ ਦੀ ਰਾਹੀਂ ਸੱਚੇ ਹਰੀ ਨੂੰ ਮਨ ਵਿਚ ਸਿਮਰ ਕੇ (ਜੀਵ) ਸਤਿਗੁਰੂ ਦੀ ਸ਼ਰਨ ਪੈ ਕੇ (ਇਸ ਹਉਮੈ ਵਿਚ ਸੜਨ ਤੋਂ) ਬਚਦੇ ਹਨ ॥੧॥


ਮਃ  

Mėhlā 3.  

3rd Guru.  

xxx
xxx


ਸਬਦਿ ਰਤੇ ਹਉਮੈ ਗਈ ਸੋਭਾਵੰਤੀ ਨਾਰਿ  

Sabaḏ raṯe ha▫umai ga▫ī sobẖāvanṯī nār.  

Imbued with the Name, the bride is rid of egotism and becomes illustrious.  

xxx
ਜਿਸ ਦੀ ਹਉਮੈ ਸਤਿਗੁਰੂ ਦੇ ਸ਼ਬਦ ਵਿਚ ਰੰਗੇ ਜਾਣ ਨਾਲ ਦੂਰ ਹੋ ਜਾਂਦੀ ਹੈ ਉਹ (ਜੀਵ-ਰੂਪੀ) ਨਾਰੀ ਸੋਭਾਵੰਤੀ ਹੈ;


ਪਿਰ ਕੈ ਭਾਣੈ ਸਦਾ ਚਲੈ ਤਾ ਬਨਿਆ ਸੀਗਾਰੁ  

Pir kai bẖāṇai saḏā cẖalai ṯā bani▫ā sīgār.  

If she ever walks in her spouse's will, then alone, befit her, the decorations.  

xxx
ਉਹ ਨਾਰੀ ਆਪਣੇ ਪ੍ਰਭੂ-ਪਤੀ ਦੇ ਹੁਕਮ ਵਿਚ ਸਦਾ ਤੁਰਦੀ ਹੈ, ਇਸੇ ਕਰਕੇ ਉਸ ਦਾ ਸ਼ਿੰਗਾਰ ਸਫਲ ਸਮਝੋ।


ਸੇਜ ਸੁਹਾਵੀ ਸਦਾ ਪਿਰੁ ਰਾਵੈ ਹਰਿ ਵਰੁ ਪਾਇਆ ਨਾਰਿ  

Sej suhāvī saḏā pir rāvai har var pā▫i▫ā nār.  

Beauteous becomes, the bride's couch, she obtains God as her Groom and she ever enjoys Him her spouse.  

xxx
ਜਿਸ ਜੀਵ-ਇਸਤ੍ਰੀ ਨੇ ਪ੍ਰਭੂ-ਪਤੀ ਲੱਭ ਲਿਆ ਹੈ, ਉਸ ਦੀ (ਹਿਰਦੇ-ਰੂਪ) ਸੇਜ ਸੁੰਦਰ ਹੈ, ਕਿਉਂਕਿ ਉਸ ਨੂੰ ਪਤੀ ਸਦਾ ਮਿਲਿਆ ਹੋਇਆ ਹੈ,


ਨਾ ਹਰਿ ਮਰੈ ਕਦੇ ਦੁਖੁ ਲਾਗੈ ਸਦਾ ਸੁਹਾਗਣਿ ਨਾਰਿ  

Nā har marai na kaḏe ḏukẖ lāgai saḏā suhāgaṇ nār.  

God dies not, nor does she ever suffer affliction, and for aye, she remains the happy bride.  

xxx
ਉਹ ਇਸਤ੍ਰੀ ਸਦਾ ਸੁਹਾਗ ਵਾਲੀ ਹੈ ਕਿਉਂਕਿ ਉਸ ਦਾ ਪਤੀ ਪ੍ਰਭੂ ਕਦੇ ਮਰਦਾ ਨਹੀਂ, (ਇਸ ਲਈ) ਉਹ ਕਦੇ ਦੁਖੀ ਨਹੀਂ ਹੁੰਦੀ।


ਨਾਨਕ ਹਰਿ ਪ੍ਰਭ ਮੇਲਿ ਲਈ ਗੁਰ ਕੈ ਹੇਤਿ ਪਿਆਰਿ ॥੨॥  

Nānak har parabẖ mel la▫ī gur kai heṯ pi▫ār. ||2||  

Nanak, the Lord God unites her with Himself, for she enshrine love and affection for the Guru.  

xxx॥੨॥
ਹੇ ਨਾਨਕ! ਗੁਰੂ ਦੇ ਪਿਆਰ ਵਿਚ ਉਸ ਦੀ ਬ੍ਰਿਤੀ ਹੋਣ ਕਰਕੇ ਪ੍ਰਭੂ ਨੇ ਆਪਣੇ ਨਾਲ ਮਿਲਾਇਆ ਹੈ ॥੨॥


ਪਉੜੀ  

Pa▫oṛī.  

Pauri.  

xxx
xxx


ਜਿਨਾ ਗੁਰੁ ਗੋਪਿਆ ਆਪਣਾ ਤੇ ਨਰ ਬੁਰਿਆਰੀ  

Jinā gur gopi▫ā āpṇā ṯe nar buri▫ārī.  

Evil are the persons, who conceal their religious preceptor.  

ਗੋਪਿਆ = ਨਿੰਦਾ ਕੀਤੀ ਹੈ। ਆਪਣਾ = ਪਿਆਰਾ।
ਜੋ ਮਨੁੱਖ ਪਿਆਰੇ ਸਤਿਗੁਰੂ ਦੀ ਨਿੰਦਾ ਕਰਦੇ ਹਨ, ਉਹ ਬਹੁਤ ਭੈੜੇ ਹਨ,


ਹਰਿ ਜੀਉ ਤਿਨ ਕਾ ਦਰਸਨੁ ਨਾ ਕਰਹੁ ਪਾਪਿਸਟ ਹਤਿਆਰੀ  

Har jī▫o ṯin kā ḏarsan nā karahu pāpisat haṯi▫ārī.  

O dear, Lord, let me not see their sight, for they are the great sinners and murderers.  

ਹਰਿ ਜੀਉ = ਸ਼ਾਲਾ! ਰੱਬ ਮਿਹਰ ਕਰੇ। ਪਾਪਿਸਟ = ਬਹੁਤ ਪਾਪੀ।
ਰੱਬ ਮਿਹਰ ਹੀ ਕਰੇ! ਹੇ ਭਾਈ! ਉਨ੍ਹਾਂ ਦਾ ਦਰਸ਼ਨ ਨਾਹ ਕਰੋ, ਉਹ ਬੜੇ ਪਾਪੀ ਤੇ ਹੱਤਿਆਰੇ ਹਨ;


ਓਹਿ ਘਰਿ ਘਰਿ ਫਿਰਹਿ ਕੁਸੁਧ ਮਨਿ ਜਿਉ ਧਰਕਟ ਨਾਰੀ  

Ohi gẖar gẖar firėh kusuḏẖ man ji▫o ḏẖarkat nārī.  

Like a wicked woman, they go from house to house with an impure mind.  

ਕੁਸੁਧ = ਖੋਟੇ। ਧਰਕਟ = ਵਿਭਚਾਰਨ।
ਮਨੋਂ ਖੋਟੇ ਉਹ ਆਦਮੀ ਵਿਭਚਾਰਨ ਇਸਤ੍ਰੀ ਵਾਂਗ ਘਰ ਘਰ ਫਿਰਦੇ ਹਨ।


ਵਡਭਾਗੀ ਸੰਗਤਿ ਮਿਲੇ ਗੁਰਮੁਖਿ ਸਵਾਰੀ  

vadbẖāgī sangaṯ mile gurmukẖ savārī.  

By the greatest good fortune they meet the saints society and are regenerated, through the Guru.  

xxx
ਵਡਭਾਗੀ ਮਨੁੱਖ ਸਤਿਗੁਰੂ ਦੀ ਨਿਵਾਜੀ ਹੋਈ ਗੁਰਮੁਖਾਂ ਦੀ ਸੰਗਤ ਵਿਚ ਮਿਲਦੇ ਹਨ।


ਹਰਿ ਮੇਲਹੁ ਸਤਿਗੁਰ ਦਇਆ ਕਰਿ ਗੁਰ ਕਉ ਬਲਿਹਾਰੀ ॥੨੩॥  

Har melhu saṯgur ḏa▫i▫ā kar gur ka▫o balihārī. ||23||  

O Lord, bless me with Thy mercy and unite me with the True Guru, so that I may be a sacrifice unto the Guru.  

xxx॥੨੩॥
ਹੇ ਹਰੀ! ਮੈਂ ਸਦਕੇ ਹਾਂ ਸਤਿਗੁਰੂ ਤੋਂ, ਮੇਹਰ ਕਰ ਤੇ ਸਤਿਗੁਰੂ ਨੂੰ ਮਿਲਾ ॥੨੩॥


ਸਲੋਕੁ ਮਃ  

Salok mėhlā 3.  

Slok 3rd Guru.  

xxx
xxx


ਗੁਰ ਸੇਵਾ ਤੇ ਸੁਖੁ ਊਪਜੈ ਫਿਰਿ ਦੁਖੁ ਲਗੈ ਆਇ  

Gur sevā ṯe sukẖ ūpjai fir ḏukẖ na lagai ā▫e.  

From the Guru's service wells up peace and then one is not afflicted with pain.  

xxx
ਸਤਿਗੁਰੂ ਦੀ ਸੇਵਾ ਤੋਂ (ਮਨੁੱਖ) ਨੂੰ ਸੁਖ ਪ੍ਰਾਪਤ ਹੁੰਦਾ ਹੈ, ਫਿਰ ਕਦੇ ਕਲੇਸ਼ ਨਹੀਂ ਹੁੰਦਾ,


ਜੰਮਣੁ ਮਰਣਾ ਮਿਟਿ ਗਇਆ ਕਾਲੈ ਕਾ ਕਿਛੁ ਬਸਾਇ  

Jamaṇ marṇā mit ga▫i▫ā kālai kā kicẖẖ na basā▫e.  

His comings and goings come to an end and death then has no power to obliterate him.  

xxx
ਉਸ ਦਾ ਜਨਮ ਮਰਨ ਮੁੱਕ ਜਾਂਦਾ ਹੈ ਤੇ ਜਮਕਾਲ ਦਾ ਕੁਝ ਵੱਸ ਨਹੀਂ ਚੱਲਦਾ;


ਹਰਿ ਸੇਤੀ ਮਨੁ ਰਵਿ ਰਹਿਆ ਸਚੇ ਰਹਿਆ ਸਮਾਇ  

Har seṯī man rav rahi▫ā sacẖe rahi▫ā samā▫e.  

His soul abides with the Lord and ultimately it remains merged in the True Being.  

xxx
ਹਰੀ ਨਾਲ ਉਸ ਦਾ ਮਨ ਮਿਲਿਆ ਰਹਿੰਦਾ ਹੈ ਤੇ ਉਹ ਸੱਚੇ ਵਿਚ ਸਮਾਇਆ ਰਹਿੰਦਾ ਹੈ।


ਨਾਨਕ ਹਉ ਬਲਿਹਾਰੀ ਤਿੰਨ ਕਉ ਜੋ ਚਲਨਿ ਸਤਿਗੁਰ ਭਾਇ ॥੧॥  

Nānak ha▫o balihārī ṯinn ka▫o jo cẖalan saṯgur bẖā▫e. ||1||  

Nana, I am a sacrifice unto those who walk in the True Guru's will.  

xxx॥੧॥
ਹੇ ਨਾਨਕ! ਮੈਂ ਉਹਨਾਂ ਤੋਂ ਸਦਕੇ ਹਾਂ, ਜੋ ਸਤਿਗੁਰੂ ਦੇ ਪਿਆਰ ਵਿਚ ਤੁਰਦੇ ਹਨ ॥੧॥


ਮਃ  

Mėhlā 3.  

3rd Guru.  

xxx
xxx


ਬਿਨੁ ਸਬਦੈ ਸੁਧੁ ਹੋਵਈ ਜੇ ਅਨੇਕ ਕਰੈ ਸੀਗਾਰ  

Bin sabḏai suḏẖ na hova▫ī je anek karai sīgār.  

Without the Name, the bride becomes not pure, even through she may make many decorations.  

xxx
ਸਤਿਗੁਰੂ ਦੇ ਸ਼ਬਦ ਤੋਂ ਬਿਨਾ (ਜੀਵ-ਇਸਤ੍ਰੀ) ਭਾਵੇਂ ਬਿਅੰਤ ਸ਼ਿੰਗਾਰ ਕਰੇ ਸੁੱਧ ਨਹੀਂ ਹੋ ਸਕਦੀ,


        


© SriGranth.org, a Sri Guru Granth Sahib resource, all rights reserved.
See Acknowledgements & Credits