Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਵਿਣੁ ਨਾਵੈ ਸਭਿ ਭਰਮਦੇ ਨਿਤ ਜਗਿ ਤੋਟਾ ਸੈਸਾਰਿ  

विणु नावै सभि भरमदे नित जगि तोटा सैसारि ॥  

viṇ nāvai sabẖ bẖaramḏe niṯ jag ṯotā saisār.  

Without the Name of the Lord, everyone wanders around the world, losing.  

ਜਗਿ = ਜਗਤ ਵਿਚ। ਤੋਟਾ = ਘਾਟਾ। ਸੰਸਾਰਿ = ਸੰਸਾਰ ਵਿਚ। ਸਭਿ = ਸਾਰੇ ਜੀਵ।
ਨਾਮ ਤੋਂ ਬਿਨਾ ਸਾਰੇ ਲੋਕ ਭਟਕਦੇ ਫਿਰਦੇ ਹਨ; ਉਹਨਾਂ ਨੂੰ ਸੰਸਾਰ ਵਿਚ ਸਦਾ ਘਾਟਾ ਹੀ ਘਾਟਾ ਹੈ;


ਮਨਮੁਖਿ ਕਰਮ ਕਮਾਵਣੇ ਹਉਮੈ ਅੰਧੁ ਗੁਬਾਰੁ  

मनमुखि करम कमावणे हउमै अंधु गुबारु ॥  

Manmukẖ karam kamāvṇe ha▫umai anḏẖ gubār.  

The self-willed manmukhs do their deeds in the pitch black darkness of egotism.  

xxx
ਮਨਮੁਖ ਤਾਂ ਹਉਮੈ ਦੇ ਆਸਰੇ ਉਹ ਕਰਮ ਕਮਾਂਦੇ ਹਨ ਜੋ ਘੁੱਪ ਹਨੇਰਾ ਪੈਦਾ ਕਰਦੇ ਹਨ।


ਗੁਰਮੁਖਿ ਅੰਮ੍ਰਿਤੁ ਪੀਵਣਾ ਨਾਨਕ ਸਬਦੁ ਵੀਚਾਰਿ ॥੧॥  

गुरमुखि अम्रितु पीवणा नानक सबदु वीचारि ॥१॥  

Gurmukẖ amriṯ pīvṇā Nānak sabaḏ vīcẖār. ||1||  

The Gurmukhs drink in the Ambrosial Nectar, O Nanak, contemplating the Word of the Shabad. ||1||  

xxx ॥੧॥
ਪਰ ਹੇ ਨਾਨਕ! ਸਤਿਗੁਰੂ ਦੇ ਸਨਮੁਖ ਜੀਵ ਸ਼ਬਦ ਨੂੰ ਵਿਚਾਰ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦੇ ਹਨ ॥੧॥


ਮਃ  

मः ३ ॥  

Mėhlā 3.  

Third Mehl:  

xxx
xxx


ਸਹਜੇ ਜਾਗੈ ਸਹਜੇ ਸੋਵੈ  

सहजे जागै सहजे सोवै ॥  

Sėhje jāgai sėhje sovai.  

He wakes in peace, and he sleeps in peace.  

xxx
ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੁੰਦਾ ਹੈ ਉਹ ਆਤਮਕ ਅਡੋਲਤਾ ਵਿਚ ਹੀ ਜਾਗਦਾ ਹੈ ਤੇ ਆਤਮਕ ਅਡੋਲਤਾ ਵਿਚ ਹੀ ਸੌਂਦਾ ਹੈ (ਭਾਵ, ਜਾਗਦਿਆਂ ਹਰੀ ਵਿਚ ਲੀਨ ਤੇ ਸੁੱਤਿਆਂ ਹਰੀ ਵਿਚ ਲੀਨ ਰਹਿੰਦਾ ਹੈ।)


ਗੁਰਮੁਖਿ ਅਨਦਿਨੁ ਉਸਤਤਿ ਹੋਵੈ  

गुरमुखि अनदिनु उसतति होवै ॥  

Gurmukẖ an▫ḏin usṯaṯ hovai.  

The Gurmukh praises the Lord night and day.  

xxx
ਉਸ ਨੂੰ ਹਰ ਰੋਜ਼ (ਭਾਵ, ਹਰ ਵੇਲੇ) ਹਰੀ ਦੀ ਉਸਤਤਿ (ਦਾ ਹੀ ਆਹਰ ਹੁੰਦਾ) ਹੈ।


ਮਨਮੁਖ ਭਰਮੈ ਸਹਸਾ ਹੋਵੈ  

मनमुख भरमै सहसा होवै ॥  

Manmukẖ bẖarmai sahsā hovai.  

The self-willed manmukh remains deluded by his doubts.  

xxx
ਮਨਮੁਖ ਭਟਕਦਾ ਹੈ, ਕਿਉਂਕਿ ਉਸ ਨੂੰ ਸਦਾ ਤੌਖ਼ਲਾ ਰਹਿੰਦਾ ਹੈ;


ਅੰਤਰਿ ਚਿੰਤਾ ਨੀਦ ਸੋਵੈ  

अंतरि चिंता नीद न सोवै ॥  

Anṯar cẖinṯā nīḏ na sovai.  

He is filled with anxiety, and he cannot even sleep.  

xxx
ਮਨ ਵਿਚ ਚਿੰਤਾ ਹੋਣ ਕਰ ਕੇ ਉਹ (ਸੁਖ ਦੀ) ਨੀਂਦਰ ਨਹੀਂ ਸੌਂਦਾ।


ਗਿਆਨੀ ਜਾਗਹਿ ਸਵਹਿ ਸੁਭਾਇ  

गिआनी जागहि सवहि सुभाइ ॥  

Gi▫ānī jāgėh savėh subẖā▫e.  

The spiritually wise wake and sleep in peace.  

xxx
ਪ੍ਰਭੂ ਨਾਲ ਡੂੰਘੀ ਸਾਂਝ ਰੱਖਣ ਵਾਲੇ ਬੰਦੇ ਪ੍ਰਭੂ ਦੇ ਪਿਆਰ ਵਿਚ ਹੀ ਜਾਗਦੇ ਸੌਂਦੇ ਹਨ (ਭਾਵ, ਜਾਗਦੇ ਤੇ ਸੁੱਤੇ ਹੋਏ ਇਕ-ਰਸ ਰਹਿੰਦੇ ਹਨ)।


ਨਾਨਕ ਨਾਮਿ ਰਤਿਆ ਬਲਿ ਜਾਉ ॥੨॥  

नानक नामि रतिआ बलि जाउ ॥२॥  

Nānak nām raṯi▫ā bal jā▫o. ||2||  

Nanak is a sacrifice to those who are imbued with the Naam, the Name of the Lord. ||2||  

xxx ॥੨॥
ਹੇ ਨਾਨਕ! ਮੈਂ ਨਾਮ ਵਿਚ ਰੰਗੇ ਹੋਇਆਂ ਤੋਂ ਸਦਕੇ ਹਾਂ ॥੨॥


ਪਉੜੀ  

पउड़ी ॥  

Pa▫oṛī.  

Pauree:  

xxx
xxx


ਸੇ ਹਰਿ ਨਾਮੁ ਧਿਆਵਹਿ ਜੋ ਹਰਿ ਰਤਿਆ  

से हरि नामु धिआवहि जो हरि रतिआ ॥  

Se har nām ḏẖi▫āvahi jo har raṯi▫ā.  

They alone meditate on the Lord's Name, who are imbued with the Lord.  

xxx
ਜੋ ਮਨੁੱਖ ਹਰੀ ਵਿਚ ਰੱਤੇ ਹੋਏ ਹਨ, ਉਹ ਉਸ ਦਾ ਨਾਮ ਸਿਮਰਦੇ ਹਨ।


ਹਰਿ ਇਕੁ ਧਿਆਵਹਿ ਇਕੁ ਇਕੋ ਹਰਿ ਸਤਿਆ  

हरि इकु धिआवहि इकु इको हरि सतिआ ॥  

Har ik ḏẖi▫āvahi ik iko har saṯi▫ā.  

They meditate on the One Lord; the One and Only Lord is True.  

ਸਤਿਆ = ਸਤਿ, ਸਦਾ-ਥਿਰ ਰਹਿਣ ਵਾਲਾ।
ਉਸ ਇੱਕ ਹਰੀ ਨੂੰ ਧਿਆਉਂਦੇ ਹਨ, ਜੋ ਸਦਾ ਕਾਇਮ ਰਹਿਣ ਵਾਲਾ ਹੈ;


ਹਰਿ ਇਕੋ ਵਰਤੈ ਇਕੁ ਇਕੋ ਉਤਪਤਿਆ  

हरि इको वरतै इकु इको उतपतिआ ॥  

Har iko varṯai ik iko uṯpaṯi▫ā.  

The One Lord is pervading everywhere; the One Lord created the Universe.  

xxx
ਜੋ ਇੱਕ ਆਪ ਹਰ ਥਾਂ ਵਿਆਪਕ ਹੈ ਤੇ ਜਿਸ ਇਕ ਨੇ ਹੀ (ਸਾਰੀ ਸ੍ਰਿਸ਼ਟੀ) ਪੈਦਾ ਕੀਤੀ ਹੈ।


ਜੋ ਹਰਿ ਨਾਮੁ ਧਿਆਵਹਿ ਤਿਨ ਡਰੁ ਸਟਿ ਘਤਿਆ  

जो हरि नामु धिआवहि तिन डरु सटि घतिआ ॥  

Jo har nām ḏẖi▫āvahi ṯin dar sat gẖaṯi▫ā.  

Those who meditate on the Lord's Name, cast out their fears.  

xxx
ਜੋ ਮਨੁੱਖ ਨਾਮ ਸਿਮਰਦੇ ਹਨ, ਉਹਨਾਂ ਨੇ ਸਾਰਾ ਡਰ ਦੂਰ ਕਰ ਦਿੱਤਾ ਹੈ।


ਗੁਰਮਤੀ ਦੇਵੈ ਆਪਿ ਗੁਰਮੁਖਿ ਹਰਿ ਜਪਿਆ ॥੯॥  

गुरमती देवै आपि गुरमुखि हरि जपिआ ॥९॥  

Gurmaṯī ḏevai āp gurmukẖ har japi▫ā. ||9||  

The Lord Himself blesses them with Guru's Instruction; the Gurmukh meditates on the Lord. ||9||  

xxx ॥੯॥
ਪਰ ਉਹੀ ਗੁਰਮੁਖ ਨਾਮ ਸਿਮਰਦਾ ਹੈ ਜਿਸਨੂੰ ਪ੍ਰਭੂ ਆਪ ਗੁਰੂ ਦੀ ਮੱਤ ਦੀ ਰਾਹੀਂ ਇਹ ਦਾਤਿ ਦੇਂਦਾ ਹੈ ॥੯॥


ਸਲੋਕ ਮਃ  

सलोक मः ३ ॥  

Salok mėhlā 3.  

Shalok, Third Mehl:  

xxx
xxx


ਅੰਤਰਿ ਗਿਆਨੁ ਆਇਓ ਜਿਤੁ ਕਿਛੁ ਸੋਝੀ ਪਾਇ  

अंतरि गिआनु न आइओ जितु किछु सोझी पाइ ॥  

Anṯar gi▫ān na ā▫i▫o jiṯ kicẖẖ sojẖī pā▫e.  

Spiritual wisdom, which would bring understanding, does not enter into his mind.  

ਜਿਤੁ = ਜਿਸ (ਗਿਆਨੀ) ਦੀ ਰਾਹੀਂ।
ਜਿਸ ਗਿਆਨ ਨਾਲ ਕੁਝ ਸਮਝ ਪੈਣੀ ਸੀ ਉਹ ਗਿਆਨ ਤਾਂ ਅੰਦਰ ਪਰਗਟ ਨਹੀਂ ਹੋਇਆ,


ਵਿਣੁ ਡਿਠਾ ਕਿਆ ਸਾਲਾਹੀਐ ਅੰਧਾ ਅੰਧੁ ਕਮਾਇ  

विणु डिठा किआ सालाहीऐ अंधा अंधु कमाइ ॥  

viṇ diṯẖā ki▫ā salāhī▫ai anḏẖā anḏẖ kamā▫e.  

Without seeing, how can he praise the Lord? The blind act in blindness.  

xxx
ਫਿਰ ਜਿਸ (ਹਰੀ) ਨੂੰ ਵੇਖਿਆ ਨਹੀਂ ਉਸ ਦੀ ਉਸਤਤਿ ਕਿਵੇਂ ਹੋ ਸਕੇ? ਗਿਆਨ-ਹੀਨ ਮਨੁੱਖ ਅਗਿਆਨਤਾ ਦੀ ਕਮਾਈ ਹੀ ਕਰਦਾ ਹੈ।


ਨਾਨਕ ਸਬਦੁ ਪਛਾਣੀਐ ਨਾਮੁ ਵਸੈ ਮਨਿ ਆਇ ॥੧॥  

नानक सबदु पछाणीऐ नामु वसै मनि आइ ॥१॥  

Nānak sabaḏ pacẖẖāṇī▫ai nām vasai man ā▫e. ||1||  

O Nanak, when one realizes the Word of the Shabad, then the Naam comes to abide in the mind. ||1||  

xxx ॥੧॥
ਹੇ ਨਾਨਕ! ਜੇ ਸਤਿਗੁਰੂ ਦੇ ਸ਼ਬਦ ਨੂੰ ਪਛਾਣੀਏ ਤਾਂ ਹਰੀ ਦਾ ਨਾਮ ਮਨ ਵਿਚ ਆ ਵੱਸਦਾ ਹੈ ॥੧॥


ਮਃ  

मः ३ ॥  

Mėhlā 3.  

Third Mehl:  

xxx
xxx


ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ  

इका बाणी इकु गुरु इको सबदु वीचारि ॥  

Ikā baṇī ik gur iko sabaḏ vīcẖār.  

There is One Bani; there is One Guru; there is one Shabad to contemplate.  

ਇਕਾ, ਇਕੁ, ਇਕੋ = ਕੇਵਲ, ਸਿਰਫ਼।
ਕੇਵਲ ਬਾਣੀ ਹੀ ਪ੍ਰਮਾਣੀਕ ਗੁਰੂ ਹੈ, ਗੁਰੂ ਦੇ ਸ਼ਬਦ ਨੂੰ ਹੀ ਵਿਚਾਰੋ-


ਸਚਾ ਸਉਦਾ ਹਟੁ ਸਚੁ ਰਤਨੀ ਭਰੇ ਭੰਡਾਰ  

सचा सउदा हटु सचु रतनी भरे भंडार ॥  

Sacẖā sa▫uḏā hat sacẖ raṯnī bẖare bẖandār.  

True is the merchandise, and true is the shop; the warehouses are overflowing with jewels.  

xxx
ਇਹੀ ਸਦਾ-ਥਿਰ ਰਹਿਣ ਵਾਲਾ ਸੌਦਾ ਹੈ, ਇਹੀ ਸੱਚਾ ਹੱਟ ਹੈ ਜਿਸ ਵਿਚ ਰਤਨਾਂ ਦੇ ਭੰਡਾਰੇ ਭਰੇ ਪਏ ਹਨ।


ਗੁਰ ਕਿਰਪਾ ਤੇ ਪਾਈਅਨਿ ਜੇ ਦੇਵੈ ਦੇਵਣਹਾਰੁ  

गुर किरपा ते पाईअनि जे देवै देवणहारु ॥  

Gur kirpā ṯe pā▫ī▫an je ḏevai ḏevaṇhār.  

By Guru's Grace, they are obtained, if the Great Giver gives them.  

xxx
ਜੇ ਦੇਣ ਵਾਲਾ (ਹਰੀ) ਦੇਵੇ ਤਾਂ (ਇਹ ਖ਼ਜ਼ਾਨੇ) ਸਤਿਗੁਰੂ ਦੀ ਕਿਰਪਾ ਨਾਲ ਮਿਲਦੇ ਹਨ।


ਸਚਾ ਸਉਦਾ ਲਾਭੁ ਸਦਾ ਖਟਿਆ ਨਾਮੁ ਅਪਾਰੁ  

सचा सउदा लाभु सदा खटिआ नामु अपारु ॥  

Sacẖā sa▫uḏā lābẖ saḏā kẖati▫ā nām apār.  

Dealing in this true merchandise, one earns the profit of the incomparable Naam.  

xxx
ਜਿਸ ਮਨੁੱਖ ਨੇ ਇਹ ਸੱਚਾ ਸੌਦਾ (ਕਰ ਕੇ) ਬੇਅੰਤ ਪ੍ਰਭੂ ਦਾ ਨਾਮ ਲਾਭ ਖੱਟਿਆ ਹੈ,


ਵਿਖੁ ਵਿਚਿ ਅੰਮ੍ਰਿਤੁ ਪ੍ਰਗਟਿਆ ਕਰਮਿ ਪੀਆਵਣਹਾਰੁ  

विखु विचि अम्रितु प्रगटिआ करमि पीआवणहारु ॥  

vikẖ vicẖ amriṯ pargati▫ā karam pī▫āvaṇhār.  

In the midst of poison, the Ambrosial Nectar is revealed; by His Mercy, one drinks it in.  

ਵਿਖੁ = ਵਿਹੁ, ਜ਼ਹਿਰ। ਕਰਮਿ = ਮੇਹਰ ਨਾਲ।
ਉਸ ਨੂੰ (ਮਾਇਆ) ਜ਼ਹਿਰ ਵਿਚ ਵਰਤਦਿਆਂ ਹੀ ਨਾਮ-ਅੰਮ੍ਰਿਤ ਮਿਲ ਪੈਂਦਾ ਹੈ, ਪਰ ਇਹ ਅੰਮ੍ਰਿਤ ਪਿਲਾਣ ਵਾਲਾ ਪ੍ਰਭੂ ਆਪਣੀ ਮੇਹਰ ਨਾਲ ਹੀ ਪਿਲਾਂਦਾ ਹੈ।


ਨਾਨਕ ਸਚੁ ਸਲਾਹੀਐ ਧੰਨੁ ਸਵਾਰਣਹਾਰੁ ॥੨॥  

नानक सचु सलाहीऐ धंनु सवारणहारु ॥२॥  

Nānak sacẖ salāhī▫ai ḏẖan savāraṇhār. ||2||  

O Nanak, praise the True Lord; blessed is the Creator, the Embellisher. ||2||  

ਧੰਨੁ = ਸਲਾਹੁਣ-ਯੋਗ ॥੨॥
ਹੇ ਨਾਨਕ! ਉਸ ਸਲਾਹੁਣ-ਜੋਗ ਪਰਮਾਤਮਾ ਨੂੰ ਸਿਮਰੀਏ ਜੋ (ਜੀਵਾਂ ਨੂੰ ਨਾਮ ਦੀ ਦਾਤਿ ਦੇ ਕੇ) ਸਵਾਰਦਾ ਹੈ ॥੨॥


ਪਉੜੀ  

पउड़ी ॥  

Pa▫oṛī.  

Pauree:  

xxx
xxx


ਜਿਨਾ ਅੰਦਰਿ ਕੂੜੁ ਵਰਤੈ ਸਚੁ ਭਾਵਈ  

जिना अंदरि कूड़ु वरतै सचु न भावई ॥  

Jinā anḏar kūṛ varṯai sacẖ na bẖāv▫ī.  

Those who are permeated by falsehood, do not love the Truth.  

xxx
ਜਿਨ੍ਹਾਂ ਦੇ ਹਿਰਦੇ ਵਿਚ ਕੂੜ ਵਰਤਦਾ ਹੈ, ਉਹਨਾਂ ਨੂੰ ਸੱਚ ਚੰਗਾ ਨਹੀਂ ਲੱਗਦਾ;


ਜੇ ਕੋ ਬੋਲੈ ਸਚੁ ਕੂੜਾ ਜਲਿ ਜਾਵਈ  

जे को बोलै सचु कूड़ा जलि जावई ॥  

Je ko bolai sacẖ kūṛā jal jāv▫ī.  

If someone speaks the Truth, falsehood is burnt away.  

xxx
ਜੇ ਕੋਈ ਮਨੁੱਖ ਸੱਚ ਬੋਲੇ, ਤਾਂ ਝੂਠਾ (ਸੁਣ ਕੇ) ਸੜ ਬਲ ਜਾਂਦਾ ਹੈ;


ਕੂੜਿਆਰੀ ਰਜੈ ਕੂੜਿ ਜਿਉ ਵਿਸਟਾ ਕਾਗੁ ਖਾਵਈ  

कूड़िआरी रजै कूड़ि जिउ विसटा कागु खावई ॥  

Kẖūṛi▫ārī rajai kūṛ ji▫o vistā kāg kẖāv▫ī.  

The false are satisfied by falsehood, like the crows who eat manure.  

xxx
ਝੂਠ ਦਾ ਵਪਾਰੀ ਝੂਠ ਵਿਚ ਹੀ ਪ੍ਰਸੰਨ ਹੁੰਦਾ ਹੈ, ਜਿਵੇਂ ਕਾਂ ਵਿਸ਼ਟਾ ਖਾਂਦਾ ਹੈ (ਤੇ ਪ੍ਰਸੰਨ ਹੁੰਦਾ ਹੈ)।


ਜਿਸੁ ਹਰਿ ਹੋਇ ਕ੍ਰਿਪਾਲੁ ਸੋ ਨਾਮੁ ਧਿਆਵਈ  

जिसु हरि होइ क्रिपालु सो नामु धिआवई ॥  

Jis har ho▫e kirpāl so nām ḏẖi▫āva▫ī.  

When the Lord grants His Grace, then one meditates on the Naam, the Name of the Lord.  

xxx
ਜਿਸ ਮਨੁੱਖ ਤੇ ਹਰੀ ਦਇਆਲ ਹੋਵੇ, ਉਹ ਨਾਮ ਜਪਦਾ ਹੈ;


ਹਰਿ ਗੁਰਮੁਖਿ ਨਾਮੁ ਅਰਾਧਿ ਕੂੜੁ ਪਾਪੁ ਲਹਿ ਜਾਵਈ ॥੧੦॥  

हरि गुरमुखि नामु अराधि कूड़ु पापु लहि जावई ॥१०॥  

Har gurmukẖ nām arāḏẖ kūṛ pāp lėh jāv▫ī. ||10||  

As Gurmukh, worship the Lord's Name in adoration; fraud and sin shall disappear. ||10||  

ਅਰਾਧਿ = ਅਰਾਧ ਕੇ, ਸਿਮਰ ਕੇ ॥੧੦॥
ਜੇ ਸਤਿਗੁਰੂ ਦੇ ਸਨਮੁਖ ਹੋ ਕੇ ਹਰੀ ਦਾ ਨਾਮ ਅਰਾਧੀਏ, ਤਾਂ ਕੂੜ ਤੇ ਪਾਪ ਲਹਿ ਜਾਂਦਾ ਹੈ ॥੧੦॥


ਸਲੋਕੁ ਮਃ  

सलोकु मः ३ ॥  

Salok mėhlā 3.  

Shalok, Third Mehl:  

xxx
xxx


ਸੇਖਾ ਚਉਚਕਿਆ ਚਉਵਾਇਆ ਏਹੁ ਮਨੁ ਇਕਤੁ ਘਰਿ ਆਣਿ  

सेखा चउचकिआ चउवाइआ एहु मनु इकतु घरि आणि ॥  

Sekẖā cẖa▫ucẖaki▫ā cẖa▫uvā▫i▫ā ehu man ikaṯ gẖar āṇ.  

O Shaykh, you wander in the four directions, blown by the four winds; bring your mind back to the home of the One Lord.  

xxx
ਹੇ ਚੁੱਕੇ ਚੁਕਾਏ ਸ਼ੇਖ਼! ਇਸ ਮਨ ਨੂੰ ਇਕ ਟਿਕਾਣੇ ਤੇ ਲਿਆ;


ਏਹੜ ਤੇਹੜ ਛਡਿ ਤੂ ਗੁਰ ਕਾ ਸਬਦੁ ਪਛਾਣੁ  

एहड़ तेहड़ छडि तू गुर का सबदु पछाणु ॥  

Ėhaṛ ṯehaṛ cẖẖad ṯū gur kā sabaḏ pacẖẖāṇ.  

Renounce your petty arguments, and realize the Word of the Guru's Shabad.  

xxx
ਵਿੰਗੀਆਂ ਟੇਢੀਆਂ ਗੱਲਾਂ ਛੱਡ ਤੇ ਸਤਿਗੁਰੂ ਦੇ ਸ਼ਬਦ ਨੂੰ ਸਮਝ।


ਸਤਿਗੁਰ ਅਗੈ ਢਹਿ ਪਉ ਸਭੁ ਕਿਛੁ ਜਾਣੈ ਜਾਣੁ  

सतिगुर अगै ढहि पउ सभु किछु जाणै जाणु ॥  

Saṯgur agai dẖėh pa▫o sabẖ kicẖẖ jāṇai jāṇ.  

Bow in humble respect before the True Guru; He is the Knower who knows everything.  

xxx
ਹੇ ਸ਼ੇਖਾ! ਜੋ (ਸਭ ਦਾ) ਜਾਣੂ ਸਤਿਗੁਰੂ ਸਭ ਕੁਝ ਸਮਝਦਾ ਹੈ ਉਸ ਦੀ ਚਰਨੀਂ ਲੱਗ;


ਆਸਾ ਮਨਸਾ ਜਲਾਇ ਤੂ ਹੋਇ ਰਹੁ ਮਿਹਮਾਣੁ  

आसा मनसा जलाइ तू होइ रहु मिहमाणु ॥  

Āsā mansā jalā▫e ṯū ho▫e rahu mihmāṇ.  

Burn away your hopes and desires, and live like a guest in this world.  

xxx
ਆਸਾਂ ਤੇ ਮਨ ਦੀਆਂ ਦੌੜਾਂ ਮਿਟਾ ਕੇ ਆਪਣੇ ਆਪ ਨੂੰ ਜਗਤ ਵਿਚ ਪਰਾਹੁਣਾ ਸਮਝ;


ਸਤਿਗੁਰ ਕੈ ਭਾਣੈ ਭੀ ਚਲਹਿ ਤਾ ਦਰਗਹ ਪਾਵਹਿ ਮਾਣੁ  

सतिगुर कै भाणै भी चलहि ता दरगह पावहि माणु ॥  

Saṯgur kai bẖāṇai bẖī cẖalėh ṯā ḏargėh pāvahi māṇ.  

If you walk in harmony with the True Guru's Will, then you shall be honored in the Court of the Lord.  

xxx
ਜੇ ਤੂੰ ਸਤਿਗੁਰੂ ਦੇ ਭਾਣੇ ਵਿਚ ਚਲੇਂਗਾ ਤਾਂ ਰੱਬ ਦੀ ਦਰਗਾਹ ਵਿਚ ਆਦਰ ਪਾਵੇਂਗਾ।


ਨਾਨਕ ਜਿ ਨਾਮੁ ਚੇਤਨੀ ਤਿਨ ਧਿਗੁ ਪੈਨਣੁ ਧਿਗੁ ਖਾਣੁ ॥੧॥  

नानक जि नामु न चेतनी तिन धिगु पैनणु धिगु खाणु ॥१॥  

Nānak jė nām na cẖeṯnī ṯin ḏẖig painaṇ ḏẖig kẖāṇ. ||1||  

O Nanak, those who do not contemplate the Naam, the Name of the Lord - cursed are their clothes, and cursed is their food. ||1||  

xxx॥੧॥
ਹੇ ਨਾਨਕ! ਜੋ ਮਨੁੱਖ ਨਾਮ ਨਹੀਂ ਸਿਮਰਦੇ, ਉਹਨਾਂ ਦਾ (ਚੰਗਾ) ਖਾਣਾ ਤੇ (ਚੰਗਾ) ਪਹਿਨਣਾ ਫਿਟਕਾਰ-ਜੋਗ ਹੈ ॥੧॥


ਮਃ  

मः ३ ॥  

Mėhlā 3.  

Third Mehl:  

xxx
xxx


ਹਰਿ ਗੁਣ ਤੋਟਿ ਆਵਈ ਕੀਮਤਿ ਕਹਣੁ ਜਾਇ  

हरि गुण तोटि न आवई कीमति कहणु न जाइ ॥  

Har guṇ ṯot na āvī kīmaṯ kahaṇ na jā▫e.  

There is no end to the Lord's Glorious Praises; His worth cannot be described.  

xxx
ਹਰੀ ਦੇ ਗੁਣ ਬਿਆਨ ਕਰਦਿਆਂ ਉਹ ਗੁਣ ਮੁੱਕਦੇ ਨਹੀਂ, ਤੇ ਨਾਹ ਹੀ ਇਹ ਦੱਸਿਆ ਜਾ ਸਕਦਾ ਹੈ ਕਿ ਇਹਨਾਂ ਗੁਣਾਂ ਨੂੰ ਵਿਹਾਝਣ ਲਈ ਮੁੱਲ ਕੀਹ ਹੈ;


ਨਾਨਕ ਗੁਰਮੁਖਿ ਹਰਿ ਗੁਣ ਰਵਹਿ ਗੁਣ ਮਹਿ ਰਹੈ ਸਮਾਇ ॥੨॥  

नानक गुरमुखि हरि गुण रवहि गुण महि रहै समाइ ॥२॥  

Nānak gurmukẖ har guṇ ravėh guṇ mėh rahai samā▫e. ||2||  

O Nanak, the Gurmukhs chant the Glorious Praises of the Lord; they are absorbed in His Glorious Virtues. ||2||  

xxx॥੨॥
(ਪਰ,) ਹੇ ਨਾਨਕ! ਗੁਰਮੁਖ ਜੀਊੜੇ ਹਰੀ ਦੇ ਗੁਣ ਗਾਉਂਦੇ ਹਨ। (ਜਿਹੜਾ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਹੈ ਉਹ) ਗੁਣਾਂ ਵਿਚ ਲੀਨ ਹੋਇਆ ਰਹਿੰਦਾ ਹੈ ॥੨॥


ਪਉੜੀ  

पउड़ी ॥  

Pa▫oṛī.  

Pauree:  

xxx
xxx


ਹਰਿ ਚੋਲੀ ਦੇਹ ਸਵਾਰੀ ਕਢਿ ਪੈਧੀ ਭਗਤਿ ਕਰਿ  

हरि चोली देह सवारी कढि पैधी भगति करि ॥  

Har cẖolī ḏeh savārī kadẖ paiḏẖī bẖagaṯ kar.  

The Lord has adorned the coat of the body; He has embroidered it with devotional worship.  

xxx
(ਇਹ ਮਨੁੱਖਾ) ਸਰੀਰ, ਮਾਨੋ, ਚੋਲੀ ਹੈ ਜੋ ਪ੍ਰਭੂ ਨੇ ਬਣਾਈ ਹੈ ਤੇ ਭਗਤੀ (-ਰੂਪ ਕਸੀਦਾ) ਕੱਢ ਕੇ ਇਹ ਚੋਲੀ ਪਹਿਨਣ-ਜੋਗ ਬਣਦੀ ਹੈ।


ਹਰਿ ਪਾਟੁ ਲਗਾ ਅਧਿਕਾਈ ਬਹੁ ਬਹੁ ਬਿਧਿ ਭਾਤਿ ਕਰਿ  

हरि पाटु लगा अधिकाई बहु बहु बिधि भाति करि ॥  

Har pāt lagā aḏẖikā▫ī baho baho biḏẖ bẖāṯ kar.  

The Lord has woven His silk into it, in so many ways and fashions.  

xxx
(ਇਸ ਚੋਲੀ ਨੂੰ) ਬਹੁਤ ਤਰ੍ਹਾਂ ਕਈ ਵੰਨਗੀਆਂ ਦਾ ਹਰੀ-ਨਾਮ ਪੱਟ ਲੱਗਾ ਹੋਇਆ ਹੈ;


ਕੋਈ ਬੂਝੈ ਬੂਝਣਹਾਰਾ ਅੰਤਰਿ ਬਿਬੇਕੁ ਕਰਿ  

कोई बूझै बूझणहारा अंतरि बिबेकु करि ॥  

Ko▫ī būjẖai būjẖaṇhārā anṯar bibek kar.  

How rare is that man of understanding, who understands, and deliberates within.  

xxx
(ਇਸ ਭੇਤ ਨੂੰ) ਮਨ ਵਿਚ ਵਿਚਾਰ ਕਰ ਕੇ ਕੋਈ ਵਿਰਲਾ ਸਮਝਣ ਵਾਲਾ ਸਮਝਦਾ ਹੈ।


ਸੋ ਬੂਝੈ ਏਹੁ ਬਿਬੇਕੁ ਜਿਸੁ ਬੁਝਾਏ ਆਪਿ ਹਰਿ  

सो बूझै एहु बिबेकु जिसु बुझाए आपि हरि ॥  

So būjẖai ehu bibek jis bujẖā▫e āp har.  

He alone understands these deliberations, whom the Lord Himself inspires to understand.  

xxx
ਇਸ ਵਿਚਾਰ ਨੂੰ ਉਹ ਸਮਝਦਾ ਹੈ, ਜਿਸ ਨੂੰ ਹਰੀ ਆਪ ਸਮਝਾਵੇ।


ਜਨੁ ਨਾਨਕੁ ਕਹੈ ਵਿਚਾਰਾ ਗੁਰਮੁਖਿ ਹਰਿ ਸਤਿ ਹਰਿ ॥੧੧॥  

जनु नानकु कहै विचारा गुरमुखि हरि सति हरि ॥११॥  

Jan Nānak kahai vicẖārā gurmukẖ har saṯ har. ||11||  

Poor servant Nanak speaks: the Gurmukhs know the Lord, the Lord is True. ||11||  

ਸਤਿ = ਸਦਾ-ਥਿਰ ਰਹਿਣ ਵਾਲਾ ॥੧੧॥
ਦਾਸ ਨਾਨਕ ਇਹ ਵਿਚਾਰ ਦੱਸਦਾ ਹੈ ਕਿ ਸਦਾ-ਥਿਰ ਰਹਿਣ ਵਾਲਾ ਹਰੀ ਗੁਰੂ ਦੀ ਰਾਹੀਂ (ਸਿਮਰਿਆ ਜਾ ਸਕਦਾ ਹੈ) ॥੧੧॥


        


© SriGranth.org, a Sri Guru Granth Sahib resource, all rights reserved.
See Acknowledgements & Credits