Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਮਨ ਕੀ ਸਾਰ ਜਾਣਨੀ ਹਉਮੈ ਭਰਮਿ ਭੁਲਾਇ  

मन की सार न जाणनी हउमै भरमि भुलाइ ॥  

Man kī sār na jāṇnī ha▫umai bẖaram bẖulā▫e.  

They do not know the state of their own minds; they are deluded by doubt and egotism.  

xxx
ਹਉਮੈ ਤੇ ਭਰਮ ਵਿਚ ਭੁੱਲੇ ਹੋਇਆਂ ਨੂੰ ਮਨ ਦੀ ਸਾਰ ਨਹੀਂ ਆਈ।


ਗੁਰ ਪਰਸਾਦੀ ਭਉ ਪਇਆ ਵਡਭਾਗਿ ਵਸਿਆ ਮਨਿ ਆਇ  

गुर परसादी भउ पइआ वडभागि वसिआ मनि आइ ॥  

Gur parsādī bẖa▫o pa▫i▫ā vadbẖāg vasi▫ā man ā▫e.  

By Guru's Grace, the Fear of God is obtained; by great good fortune, the Lord comes to abide in the mind.  

xxx
ਵੱਡੇ ਭਾਗ ਨਾਲ ਸਤਿਗੁਰੂ ਦੀ ਕਿਰਪਾ ਰਾਹੀਂ ਭਉ ਉਪਜਦਾ ਹੈ ਤੇ ਮਨ ਵਿਚ ਆ ਕੇ ਵੱਸਦਾ ਹੈ;


ਭੈ ਪਇਐ ਮਨੁ ਵਸਿ ਹੋਆ ਹਉਮੈ ਸਬਦਿ ਜਲਾਇ  

भै पइऐ मनु वसि होआ हउमै सबदि जलाइ ॥  

Bẖai pa▫i▫ai man vas ho▫ā ha▫umai sabaḏ jalā▫e.  

When the Fear of God comes, the mind is restrained, and through the Word of the Shabad, the ego is burnt away.  

xxx
(ਹਰੀ ਦਾ) ਭਉ ਉਪਜਿਆਂ ਹੀ, ਤੇ ਹਉਮੈ ਸਤਿਗੁਰੂ ਦੇ ਸ਼ਬਦ ਨਾਲ ਸਾੜ ਕੇ ਹੀ ਮਨ ਵੱਸ ਵਿਚ ਆਉਂਦਾ ਹੈ।


ਸਚਿ ਰਤੇ ਸੇ ਨਿਰਮਲੇ ਜੋਤੀ ਜੋਤਿ ਮਿਲਾਇ  

सचि रते से निरमले जोती जोति मिलाइ ॥  

Sacẖ raṯe se nirmale joṯī joṯ milā▫e.  

Those who are imbued with Truth are immaculate; their light merges in the Light.  

xxx
ਜੋ ਮਨੁੱਖ ਜੋਤੀ-ਪ੍ਰਭੂ ਵਿਚ ਆਪਣੀ ਬ੍ਰਿਤੀ ਮਿਲਾ ਕੇ ਸੱਚੇ ਵਿਚ ਰੰਗੇ ਗਏ ਹਨ, ਉਹ ਨਿਰਮਲ ਹੋ ਗਏ ਹਨ;


ਸਤਿਗੁਰਿ ਮਿਲਿਐ ਨਾਉ ਪਾਇਆ ਨਾਨਕ ਸੁਖਿ ਸਮਾਇ ॥੨॥  

सतिगुरि मिलिऐ नाउ पाइआ नानक सुखि समाइ ॥२॥  

Saṯgur mili▫ai nā▫o pā▫i▫ā Nānak sukẖ samā▫e. ||2||  

Meeting the True Guru, one obtains the Name; O Nanak, he is absorbed in peace. ||2||  

xxx॥੨॥
(ਪਰ) ਹੇ ਨਾਨਕ! ਸਤਿਗੁਰੂ ਦੇ ਮਿਲਿਆਂ ਹੀ ਨਾਮ ਮਿਲਦਾ ਹੈ ਤੇ ਸੁਖ ਵਿਚ ਸਮਾਈ ਹੁੰਦੀ ਹੈ ॥੨॥


ਪਉੜੀ  

पउड़ी ॥  

Pa▫oṛī.  

Pauree:  

xxx
xxx


ਏਹ ਭੂਪਤਿ ਰਾਣੇ ਰੰਗ ਦਿਨ ਚਾਰਿ ਸੁਹਾਵਣਾ  

एह भूपति राणे रंग दिन चारि सुहावणा ॥  

Ėh bẖūpaṯ rāṇe rang ḏin cẖār suhāvaṇā.  

The pleasures of kings and emperors are pleasing, but they last for only a few days.  

ਭੂਪਤਿ = ਰਾਜਾ।
ਰਾਜਿਆਂ ਤੇ ਰਾਣਿਆਂ ਦੇ ਇਹ ਰੰਗ ਚਾਰ ਦਿਨਾਂ (ਭਾਵ, ਥੋੜੇ ਚਿਰ) ਲਈ ਸੋਭਨੀਕ ਹੁੰਦੇ ਹਨ;


ਏਹੁ ਮਾਇਆ ਰੰਗੁ ਕਸੁੰਭ ਖਿਨ ਮਹਿ ਲਹਿ ਜਾਵਣਾ  

एहु माइआ रंगु कसु्मभ खिन महि लहि जावणा ॥  

Ėhu mā▫i▫ā rang kasumbẖ kẖin mėh lėh jāvṇā.  

These pleasures of Maya are like the color of the safflower, which wears off in a moment.  

xxx
ਮਾਇਆ ਦਾ ਇਹ ਰੰਗ ਕਸੁੰਭੇ ਦਾ ਰੰਗ ਹੈ (ਭਾਵ, ਕਸੁੰਭੇ ਵਾਂਗ ਛਿਨ-ਭੰਗੁਰ ਹੈ), ਛਿਨ ਮਾਤ੍ਰ ਵਿਚ ਲਹਿ ਜਾਏਗਾ,


ਚਲਦਿਆ ਨਾਲਿ ਚਲੈ ਸਿਰਿ ਪਾਪ ਲੈ ਜਾਵਣਾ  

चलदिआ नालि न चलै सिरि पाप लै जावणा ॥  

Cẖalḏi▫ā nāl na cẖalai sir pāp lai jāvṇā.  

They do not go with him when he departs; instead, he carries the load of sins upon his head.  

ਸਿਰਿ = ਸਿਰ ਤੇ।
(ਸੰਸਾਰ ਤੋਂ) ਤੁਰਨ ਵੇਲੇ ਮਾਇਆ ਨਾਲ ਨਹੀਂ ਜਾਂਦੀ, (ਪਰ ਇਸ ਦੇ ਕਾਰਨ ਕੀਤੇ) ਪਾਪ ਆਪਣੇ ਸਿਰ ਤੇ ਲੈ ਜਾਈਦੇ ਹਨ।


ਜਾਂ ਪਕੜਿ ਚਲਾਇਆ ਕਾਲਿ ਤਾਂ ਖਰਾ ਡਰਾਵਣਾ  

जां पकड़ि चलाइआ कालि तां खरा डरावणा ॥  

Jāʼn pakaṛ cẖalā▫i▫ā kāl ṯāʼn kẖarā darāvaṇā.  

When death seizes him, and marches him away, then he looks absolutely hideous.  

xxx
ਜਦੋਂ ਜਮ-ਕਾਲ ਨੇ ਫੜ ਕੇ ਅੱਗੇ ਲਾ ਲਿਆ, ਤਾਂ (ਜੀਵ) ਡਾਢਾ ਭੈ-ਭੀਤ ਹੁੰਦਾ ਹੈ;


ਓਹ ਵੇਲਾ ਹਥਿ ਆਵੈ ਫਿਰਿ ਪਛੁਤਾਵਣਾ ॥੬॥  

ओह वेला हथि न आवै फिरि पछुतावणा ॥६॥  

Oh velā hath na āvai fir pacẖẖuṯāvṇā. ||6||  

That lost opportunity will not come into his hands again, and in the end, he regrets and repents. ||6||  

xxx॥੬॥
(ਮਨੁੱਖ-ਜਨਮ ਵਾਲਾ) ਉਹ ਸਮਾ ਫੇਰ ਮਿਲਦਾ ਨਹੀਂ, ਇਸ ਵਾਸਤੇ ਪਛੁਤਾਉਂਦਾ ਹੈ ॥੬॥


ਸਲੋਕੁ ਮਃ  

सलोकु मः ३ ॥  

Salok mėhlā 3.  

Shalok, Third Mehl:  

xxx
xxx


ਸਤਿਗੁਰ ਤੇ ਜੋ ਮੁਹ ਫਿਰੇ ਸੇ ਬਧੇ ਦੁਖ ਸਹਾਹਿ  

सतिगुर ते जो मुह फिरे से बधे दुख सहाहि ॥  

Saṯgur ṯe jo muh fire se baḏẖe ḏukẖ sahāhi.  

Those who turn their faces away from the True Guru, suffer in sorrow and bondage.  

ਮੁਹ ਫਿਰੇ = {ਮੁਹਫਿਰਾ = ਉਹ ਮਨੁੱਖ ਜਿਸ ਨੇ ਮੂੰਹ ਮੋੜਿਆ ਹੋਇਆ ਹੋਵੇ} ਮਨਮੁਖ।
ਜੋ ਮਨੁੱਖ ਸਤਿਗੁਰੂ ਵਲੋਂ ਮਨਮੁਖ ਹਨ, ਉਹ (ਅੰਤ ਨੂੰ) ਬੱਧੇ ਦੁਖ ਸਹਿੰਦੇ ਹਨ,


ਫਿਰਿ ਫਿਰਿ ਮਿਲਣੁ ਪਾਇਨੀ ਜੰਮਹਿ ਤੈ ਮਰਿ ਜਾਹਿ  

फिरि फिरि मिलणु न पाइनी जमहि तै मरि जाहि ॥  

Fir fir milaṇ na pā▫inī jamėh ṯai mar jāhi.  

Again and again, they are born only to die; they cannot meet their Lord.  

xxx
ਪ੍ਰਭੂ ਨੂੰ ਮਿਲ ਨਹੀਂ ਸਕਦੇ, ਮੁੜ ਮੁੜ ਜੰਮਦੇ ਤੇ ਮਰਦੇ ਹਨ;


ਸਹਸਾ ਰੋਗੁ ਛੋਡਈ ਦੁਖ ਹੀ ਮਹਿ ਦੁਖ ਪਾਹਿ  

सहसा रोगु न छोडई दुख ही महि दुख पाहि ॥  

Sahsā rog na cẖẖod▫ī ḏukẖ hī mėh ḏukẖ pāhi.  

The disease of doubt does not depart, and they find only pain and more pain.  

xxx
ਉਹਨਾਂ ਨੂੰ ਚਿੰਤਾ ਦਾ ਰੋਗ ਕਦੇ ਨਹੀਂ ਛੱਡਦਾ, ਸਦਾ ਦੁਖੀ ਹੀ ਰਹਿੰਦੇ ਹਨ।


ਨਾਨਕ ਨਦਰੀ ਬਖਸਿ ਲੇਹਿ ਸਬਦੇ ਮੇਲਿ ਮਿਲਾਹਿ ॥੧॥  

नानक नदरी बखसि लेहि सबदे मेलि मिलाहि ॥१॥  

Nānak naḏrī bakẖas lehi sabḏe mel milāhi. ||1||  

O Nanak, if the Gracious Lord forgives, then one is united in Union with the Word of the Shabad. ||1||  

xxx ॥੧॥
ਹੇ ਨਾਨਕ! ਕ੍ਰਿਪਾ-ਦ੍ਰਿਸ਼ਟੀ ਵਾਲਾ ਪ੍ਰਭੂ ਜੇ ਉਹਨਾਂ ਨੂੰ ਬਖ਼ਸ਼ ਲਏ ਤਾਂ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਉਸ ਵਿਚ ਮਿਲ ਜਾਂਦੇ ਹਨ ॥੧॥


ਮਃ  

मः ३ ॥  

Mėhlā 3.  

Third Mehl:  

xxx
xxx


ਜੋ ਸਤਿਗੁਰ ਤੇ ਮੁਹ ਫਿਰੇ ਤਿਨਾ ਠਉਰ ਠਾਉ  

जो सतिगुर ते मुह फिरे तिना ठउर न ठाउ ॥  

Jo saṯgur ṯe muh fire ṯinā ṯẖa▫ur na ṯẖā▫o.  

Those who turn their faces away from the True Guru, shall find no place of rest or shelter.  

xxx
ਜੋ ਮਨੁੱਖ ਸਤਿਗੁਰੂ ਤੋਂ ਮਨਮੁਖ ਹਨ ਉਹਨਾਂ ਦਾ ਨਾਹ ਥਾਂ ਨਾਹ ਥਿੱਤਾ;


ਜਿਉ ਛੁਟੜਿ ਘਰਿ ਘਰਿ ਫਿਰੈ ਦੁਹਚਾਰਣਿ ਬਦਨਾਉ  

जिउ छुटड़ि घरि घरि फिरै दुहचारणि बदनाउ ॥  

Ji▫o cẖẖutaṛ gẖar gẖar firai ḏuhcẖāraṇ baḏnā▫o.  

They wander around from door to door, like a woman forsaken, with a bad character and a bad reputation.  

xxx
ਉਹ ਵਿਭਚਾਰਨ ਛੁੱਟੜ ਇਸਤ੍ਰੀ ਵਾਂਗ ਹਨ, ਜੋ ਘਰ ਘਰ ਵਿਚ ਬਦਨਾਮ ਹੁੰਦੀ ਫਿਰਦੀ ਹੈ।


ਨਾਨਕ ਗੁਰਮੁਖਿ ਬਖਸੀਅਹਿ ਸੇ ਸਤਿਗੁਰ ਮੇਲਿ ਮਿਲਾਉ ॥੨॥  

नानक गुरमुखि बखसीअहि से सतिगुर मेलि मिलाउ ॥२॥  

Nānak gurmukẖ bakẖsī▫ah se saṯgur mel milā▫o. ||2||  

O Nanak, the Gurmukhs are forgiven, and united in Union with the True Guru. ||2||  

ਬਖਸੀਅਹਿ = ਬਖ਼ਸ਼ੇ ਜਾਂਦੇ ਹਨ ॥੨॥
ਹੇ ਨਾਨਕ! ਜੋ ਗੁਰੂ ਦੇ ਸਨਮੁਖ ਹੋ ਕੇ ਬਖ਼ਸ਼ੇ ਜਾਂਦੇ ਹਨ, ਉਹ ਸਤਿਗੁਰੂ ਦੀ ਸੰਗਤ ਵਿਚ ਮਿਲ ਜਾਂਦੇ ਹਨ ॥੨॥


ਪਉੜੀ  

पउड़ी ॥  

Pa▫oṛī.  

Pauree:  

xxx
xxx


ਜੋ ਸੇਵਹਿ ਸਤਿ ਮੁਰਾਰਿ ਸੇ ਭਵਜਲ ਤਰਿ ਗਇਆ  

जो सेवहि सति मुरारि से भवजल तरि गइआ ॥  

Jo sevėh saṯ murār se bẖavjal ṯar ga▫i▫ā.  

Those who serve the True Lord, the Destroyer of ego, cross over the terrifying world-ocean.  

xxx
ਜੋ ਮਨੁੱਖ ਸੱਚੇ ਹਰੀ ਨੂੰ ਸੇਂਵਦੇ ਹਨ, ਉਹ ਸੰਸਾਰ-ਸਮੁੰਦਰ ਨੂੰ ਤਰ ਜਾਂਦੇ ਹਨ,


ਜੋ ਬੋਲਹਿ ਹਰਿ ਹਰਿ ਨਾਉ ਤਿਨ ਜਮੁ ਛਡਿ ਗਇਆ  

जो बोलहि हरि हरि नाउ तिन जमु छडि गइआ ॥  

Jo bolėh har har nā▫o ṯin jam cẖẖad ga▫i▫ā.  

Those who chant the Name of the Lord, Har, Har, are passed over by the Messenger of Death.  

xxx
ਜੋ ਮਨੁੱਖ ਹਰੀ ਦਾ ਨਾਮ ਸਿਮਰਦੇ ਹਨ, ਉਹਨਾਂ ਨੂੰ ਜਮ ਛੱਡ ਜਾਂਦਾ ਹੈ;


ਸੇ ਦਰਗਹ ਪੈਧੇ ਜਾਹਿ ਜਿਨਾ ਹਰਿ ਜਪਿ ਲਇਆ  

से दरगह पैधे जाहि जिना हरि जपि लइआ ॥  

Se ḏargėh paiḏẖe jāhi jinā har jap la▫i▫ā.  

Those who meditate on the Lord, go to His Court in robes of honor.  

xxx
ਜਿਨ੍ਹਾਂ ਨੇ ਹਰੀ ਦਾ ਨਾਮ ਜਪਿਆ ਹੈ, ਉਹ ਦਰਗਾਹ ਵਿਚ ਸਨਮਾਨੇ ਜਾਂਦੇ ਹਨ;


ਹਰਿ ਸੇਵਹਿ ਸੇਈ ਪੁਰਖ ਜਿਨਾ ਹਰਿ ਤੁਧੁ ਮਇਆ  

हरि सेवहि सेई पुरख जिना हरि तुधु मइआ ॥  

Har sevėh se▫ī purakẖ jinā har ṯuḏẖ ma▫i▫ā.  

They alone serve You, O Lord, whom You bless with Grace.  

xxx
(ਪਰ) ਹੇ ਹਰੀ! ਜਿਨ੍ਹਾਂ ਉਤੇ ਤੇਰੀ ਮੇਹਰ ਹੁੰਦੀ ਹੈ, ਉਹੀ ਮਨੁੱਖ ਤੇਰੀ ਭਗਤੀ ਕਰਦੇ ਹਨ।


ਗੁਣ ਗਾਵਾ ਪਿਆਰੇ ਨਿਤ ਗੁਰਮੁਖਿ ਭ੍ਰਮ ਭਉ ਗਇਆ ॥੭॥  

गुण गावा पिआरे नित गुरमुखि भ्रम भउ गइआ ॥७॥  

Guṇ gāvā pi▫āre niṯ gurmukẖ bẖaram bẖa▫o ga▫i▫ā. ||7||  

I sing continually Your Glorious Praises, O Beloved; as Gurmukh, my doubts and fears have been dispelled. ||7||  

xxx ॥੭॥
ਸਤਿਗੁਰੂ ਦੇ ਸਨਮੁਖ ਹੋ ਕੇ ਭਰਮ ਤੇ ਡਰ ਦੂਰ ਹੋ ਜਾਂਦੇ ਹਨ, (ਮੇਹਰ ਕਰ) ਹੇ ਪਿਆਰੇ! ਮੈਂ ਭੀ ਤੇਰੇ ਸਦਾ ਗੁਣ ਗਾਵਾਂ ॥੭॥


ਸਲੋਕੁ ਮਃ  

सलोकु मः ३ ॥  

Salok mėhlā 3.  

Shalok, Third Mehl:  

xxx
xxx


ਥਾਲੈ ਵਿਚਿ ਤੈ ਵਸਤੂ ਪਈਓ ਹਰਿ ਭੋਜਨੁ ਅੰਮ੍ਰਿਤੁ ਸਾਰੁ  

थालै विचि तै वसतू पईओ हरि भोजनु अम्रितु सारु ॥  

Thālai vicẖ ṯai vasṯū pa▫ī▫o har bẖojan amriṯ sār.  

Upon the plate, three things have been placed; this is the sublime, ambrosial food of the Lord.  

xxx
ਜਿਸ ਹਿਰਦੈ-ਰੂਪ ਥਾਲ ਵਿਚ (ਸਤ, ਸੰਤੋਖ ਤੇ ਵੀਚਾਰ) ਤਿੰਨ ਚੀਜ਼ਾਂ ਆ ਪਈਆਂ ਹਨ, ਉਸ ਹਿਰਦੇ-ਥਾਲ ਵਿਚ ਸ੍ਰੇਸ਼ਟ ਅੰਮ੍ਰਿਤ ਭੋਜਨ ਹਰੀ ਦਾ ਨਾਮ (ਪਰੋਸਿਆ ਜਾਂਦਾ) ਹੈ,


ਜਿਤੁ ਖਾਧੈ ਮਨੁ ਤ੍ਰਿਪਤੀਐ ਪਾਈਐ ਮੋਖ ਦੁਆਰੁ  

जितु खाधै मनु त्रिपतीऐ पाईऐ मोख दुआरु ॥  

Jiṯ kẖāḏẖai man ṯaripaṯ▫ī▫ai pā▫ī▫ai mokẖ ḏu▫ār.  

Eating this, the mind is satisfied, and the Door of Salvation is found.  

xxx
ਜਿਸ ਦੇ ਖਾਧਿਆਂ ਮਨ ਰੱਜ ਜਾਂਦਾ ਹੈ ਤੇ ਵਿਕਾਰਾਂ ਤੋਂ ਖ਼ਲਾਸੀ ਦਾ ਦਰ ਪ੍ਰਾਪਤ ਹੁੰਦਾ ਹੈ।


ਇਹੁ ਭੋਜਨੁ ਅਲਭੁ ਹੈ ਸੰਤਹੁ ਲਭੈ ਗੁਰ ਵੀਚਾਰਿ  

इहु भोजनु अलभु है संतहु लभै गुर वीचारि ॥  

Ih bẖojan alabẖ hai sanṯahu labẖai gur vīcẖār.  

It is so difficult to obtain this food, O Saints; it is obtained only by contemplating the Guru.  

xxx
ਹੇ ਸੰਤ ਜਨੋਂ! ਇਹ ਭੋਜਨ ਦੁਰਲੱਭ ਹੈ, ਸਤਿਗੁਰੂ ਦੀ (ਦੱਸੀ ਹੋਈ) ਵੀਚਾਰ ਦੀ ਰਾਹੀਂ ਲੱਭਦਾ ਹੈ।


ਏਹ ਮੁਦਾਵਣੀ ਕਿਉ ਵਿਚਹੁ ਕਢੀਐ ਸਦਾ ਰਖੀਐ ਉਰਿ ਧਾਰਿ  

एह मुदावणी किउ विचहु कढीऐ सदा रखीऐ उरि धारि ॥  

Ėh muḏāvaṇī ki▫o vicẖahu kadẖī▫ai saḏā rakẖī▫ai ur ḏẖār.  

Why should we cast this riddle out of our minds? We should keep it ever enshrined in our hearts.  

ਮੁਦਾਵਣੀ = ਆਤਮਕ ਪ੍ਰਸੰਨਤਾ ਦੇਣ ਵਾਲੀ ਵਸਤੂ (ਨਾਮ)।
ਇਸ ਨੂੰ ਸਦਾ ਆਪਣੇ ਹਿਰਦੇ ਵਿਚ ਸਾਂਭ ਰੱਖਣਾ ਚਾਹੀਦਾ ਹੈ; ਇਹ ਭੁਲਾਣੀ ਨਹੀਂ ਚਾਹੀਦੀ।


ਏਹ ਮੁਦਾਵਣੀ ਸਤਿਗੁਰੂ ਪਾਈ ਗੁਰਸਿਖਾ ਲਧੀ ਭਾਲਿ  

एह मुदावणी सतिगुरू पाई गुरसिखा लधी भालि ॥  

Ėh muḏāvaṇī saṯgurū pā▫ī gursikẖā laḏẖī bẖāl.  

The True Guru has posed this riddle. The Guru's Sikhs have found its solution.  

xxx
ਆਤਮਕ ਆਨੰਦ ਦੇਣ ਵਾਲੀ ਇਸ (ਸਿਫ਼ਤ-ਸਾਲਾਹ ਦੀ ਆਤਮਕ ਖ਼ੁਰਾਕ ਦੀ ਦੱਸ) ਗੁਰੂ ਨੇ ਪਾਈ ਹੈ, ਗੁਰ-ਸਿੱਖਾਂ ਨੇ ਖੋਜ ਕੇ ਲੱਭ ਲਈ ਹੈ।


ਨਾਨਕ ਜਿਸੁ ਬੁਝਾਏ ਸੁ ਬੁਝਸੀ ਹਰਿ ਪਾਇਆ ਗੁਰਮੁਖਿ ਘਾਲਿ ॥੧॥  

नानक जिसु बुझाए सु बुझसी हरि पाइआ गुरमुखि घालि ॥१॥  

Nānak jis bujẖā▫e so bujẖsī har pā▫i▫ā gurmukẖ gẖāl. ||1||  

O Nanak, he alone understands this, whom the Lord inspires to understand. The Gurmukhs work hard, and find the Lord. ||1||  

xxx ॥੧॥
ਹੇ ਨਾਨਕ! ਜਿਸ ਮਨੁੱਖ ਨੂੰ (ਇਸ ਦੀ) ਸਮਝ ਦੇਂਦਾ ਹੈ ਉਹ ਸਮਝਦਾ ਹੈ, ਅਤੇ ਉਹ ਸਤਿਗੁਰੂ ਦੇ ਸਨਮੁਖ ਹੋ ਕੇ ਘਾਲਣਾ ਘਾਲ ਕੇ ਹਰੀ ਨੂੰ ਮਿਲਦਾ ਹੈ ॥੧॥


ਮਃ  

मः ३ ॥  

Mėhlā 3.  

Third Mehl:  

xxx
xxx


ਜੋ ਧੁਰਿ ਮੇਲੇ ਸੇ ਮਿਲਿ ਰਹੇ ਸਤਿਗੁਰ ਸਿਉ ਚਿਤੁ ਲਾਇ  

जो धुरि मेले से मिलि रहे सतिगुर सिउ चितु लाइ ॥  

Jo ḏẖur mele se mil rahe saṯgur si▫o cẖiṯ lā▫e.  

Those whom the Primal Lord unites, remain in Union with Him; they focus their consciousness on the True Guru.  

xxx
ਹਰੀ ਨੇ ਜੋ ਧੁਰ ਤੋਂ ਮਿਲਾਏ ਹਨ, ਉਹ ਮਨੁੱਖ ਸਤਿਗੁਰੂ ਨਾਲ ਚਿੱਤ ਜੋੜ ਕੇ (ਹਰੀ ਵਿਚ) ਲੀਨ ਹੋਏ ਹਨ;


ਆਪਿ ਵਿਛੋੜੇਨੁ ਸੇ ਵਿਛੁੜੇ ਦੂਜੈ ਭਾਇ ਖੁਆਇ  

आपि विछोड़ेनु से विछुड़े दूजै भाइ खुआइ ॥  

Āp vicẖẖoṛen se vicẖẖuṛe ḏūjai bẖā▫e kẖu▫ā▫e.  

Those whom the Lord Himself separates, remain separated; in the love of duality, they are ruined.  

ਵਿਛੋੜੇਨੁ = ਵਿਛੋੜੇ ਉਸ (ਹਰੀ) ਨੇ।
(ਪਰ) ਜੋ ਉਸ ਹਰੀ ਨੇ ਆਪ ਵਿਛੋੜੇ ਹਨ, ਉਹ ਮਾਇਆ ਦੇ ਮੋਹ ਵਿਚ (ਫਸ ਕੇ) ਖੁੰਝੇ ਹੋਏ ਹਰੀ ਤੋਂ ਵਿੱਛੁੜੇ ਹੋਏ ਹਨ।


ਨਾਨਕ ਵਿਣੁ ਕਰਮਾ ਕਿਆ ਪਾਈਐ ਪੂਰਬਿ ਲਿਖਿਆ ਕਮਾਇ ॥੨॥  

नानक विणु करमा किआ पाईऐ पूरबि लिखिआ कमाइ ॥२॥  

Nānak viṇ karmā ki▫ā pā▫ī▫ai pūrab likẖi▫ā kamā▫e. ||2||  

O Nanak, without good karma, what can anyone obtain? He earns what he is pre-destined to receive. ||2||  

xxx ॥੨॥
ਹੇ ਨਾਨਕ! ਕੀਤੀ ਹੋਈ ਕਮਾਈ ਤੋਂ ਬਿਨਾ ਕੁਝ ਨਹੀਂ ਮਿਲਦਾ, ਮੁੱਢ ਤੋਂ (ਕੀਤੇ ਕੰਮਾਂ ਦੇ ਅਨੁਸਾਰ) ਉੱਕਰੇ ਹੋਏ (ਸੰਸਕਾਰ-ਰੂਪ ਲੇਖ ਦੀ ਕਮਾਈ) ਕਮਾਉਣੀ ਪੈਂਦੀ ਹੈ ॥੨॥


ਪਉੜੀ  

पउड़ी ॥  

Pa▫oṛī.  

Pauree:  

xxx
xxx


ਬਹਿ ਸਖੀਆ ਜਸੁ ਗਾਵਹਿ ਗਾਵਣਹਾਰੀਆ  

बहि सखीआ जसु गावहि गावणहारीआ ॥  

Bahi sakẖī▫ā jas gāvahi gavaṇhārī▫ā.  

Sitting together, the companions sing the Songs of the Lord's Praises.  

xxx
ਹਰੀ ਦੀ ਸਿਫ਼ਤ-ਸਾਲਾਹ ਕਰਨ ਵਾਲੀਆਂ (ਸੰਤ ਜਨ-ਰੂਪ) ਸਹੇਲੀਆਂ ਇਕੱਠੀਆਂ ਬਹਿ ਕੇ ਆਪ ਹਰੀ ਦਾ ਜਸ ਗਾਉਂਦੀਆਂ ਹਨ,


ਹਰਿ ਨਾਮੁ ਸਲਾਹਿਹੁ ਨਿਤ ਹਰਿ ਕਉ ਬਲਿਹਾਰੀਆ  

हरि नामु सलाहिहु नित हरि कउ बलिहारीआ ॥  

Har nām salāhihu niṯ har ka▫o balihārī▫ā.  

They praise the Lord's Name continually; they are a sacrifice to the Lord.  

xxx
ਹਰੀ ਤੋਂ ਸਦਕੇ ਜਾਂਦੀਆਂ ਹਨ (ਹੋਰਨਾਂ ਨੂੰ ਸਿੱਖਿਆ ਦੇਂਦੀਆਂ ਹਨ ਕਿ) "ਸਦਾ ਹਰੀ ਦੇ ਨਾਮ ਦੀ ਵਡਿਆਈ ਕਰੋ"।


ਜਿਨੀ ਸੁਣਿ ਮੰਨਿਆ ਹਰਿ ਨਾਉ ਤਿਨਾ ਹਉ ਵਾਰੀਆ  

जिनी सुणि मंनिआ हरि नाउ तिना हउ वारीआ ॥  

Jinī suṇ mani▫ā har nā▫o ṯinā ha▫o vārī▫ā.  

Those who hear, and believe in the Lord's Name, to them I am a sacrifice.  

xxx
ਮੈਂ ਸਦਕੇ ਹਾਂ ਜਿਨ੍ਹਾਂ ਨੇ ਸੁਣ ਕੇ ਹਰੀ ਦਾ ਨਾਮ ਮੰਨਿਆ ਹੈ,


ਗੁਰਮੁਖੀਆ ਹਰਿ ਮੇਲੁ ਮਿਲਾਵਣਹਾਰੀਆ  

गुरमुखीआ हरि मेलु मिलावणहारीआ ॥  

Gurmukẖī▫ā har mel milāvaṇhārī▫ā.  

O Lord, let me unite with the Gurmukhs, who are united with You.  

xxx
ਉਹਨਾਂ ਹਰੀ ਨੂੰ ਮਿਲਾਉਣ ਵਾਲੀਆਂ ਗੁਰਮੁਖ ਸਹੇਲੀਆਂ ਤੋਂ ਮੈਂ ਸਦਕੇ ਹਾਂ;


ਹਉ ਬਲਿ ਜਾਵਾ ਦਿਨੁ ਰਾਤਿ ਗੁਰ ਦੇਖਣਹਾਰੀਆ ॥੮॥  

हउ बलि जावा दिनु राति गुर देखणहारीआ ॥८॥  

Ha▫o bal jāvā ḏin rāṯ gur ḏaikẖaṇhārī▫ā. ||8||  

I am a sacrifice to those who, day and night, behold their Guru. ||8||  

xxx ॥੮॥
ਸਤਿਗੁਰੂ ਦੇ ਦਰਸ਼ਨ ਕਰਨ ਵਾਲੀਆਂ ਤੋਂ ਮੈਂ ਦਿਨ ਰਾਤ ਬਲਿਹਾਰ ਹਾਂ ॥੮॥


ਸਲੋਕੁ ਮਃ  

सलोकु मः ३ ॥  

Salok mėhlā 3.  

Shalok, Third Mehl:  

xxx
xxx


        


© SriGranth.org, a Sri Guru Granth Sahib resource, all rights reserved.
See Acknowledgements & Credits