Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਧੰਧਾ ਕਰਤਿਆ ਨਿਹਫਲੁ ਜਨਮੁ ਗਵਾਇਆ ਸੁਖਦਾਤਾ ਮਨਿ ਵਸਾਇਆ  

धंधा करतिआ निहफलु जनमु गवाइआ सुखदाता मनि न वसाइआ ॥  

Ḏẖanḏẖā karṯi▫ā nihfal janam gavā▫i▫ā sukẖ▫ḏāṯa man na vasā▫i▫ā.  

Involved in worldly affairs, he wastes his life in vain; the peace-giving Lord does not come to abide in his mind.  

xxx
ਮਾਇਆ ਦੇ ਕਜ਼ੀਏ ਕਰਦਿਆਂ ਮਨੁੱਖਾ ਜਨਮ ਨਿਸਫਲ ਗਵਾ ਲੈਂਦਾ ਹੈ ਤੇ ਸੁਖਦਾਤਾ ਨਾਮ ਮਨ ਵਿਚ ਨਹੀਂ ਵਸਾਉਂਦਾ।


ਨਾਨਕ ਨਾਮੁ ਤਿਨਾ ਕਉ ਮਿਲਿਆ ਜਿਨ ਕਉ ਧੁਰਿ ਲਿਖਿ ਪਾਇਆ ॥੧॥  

नानक नामु तिना कउ मिलिआ जिन कउ धुरि लिखि पाइआ ॥१॥  

Nānak nām ṯinā ka▫o mili▫ā jin ka▫o ḏẖur likẖ pā▫i▫ā. ||1||  

O Nanak, they alone obtain the Name, who have such pre-ordained destiny. ||1||  

xxx॥੧॥
(ਪਰ) ਹੇ ਨਾਨਕ! ਨਾਮ ਉਹਨਾਂ ਮਨੁੱਖਾਂ ਨੂੰ ਹੀ ਮਿਲਦਾ ਹੈ ਜਿਨ੍ਹਾਂ ਦੇ ਹਿਰਦੇ ਵਿਚ ਮੁੱਢ ਤੋਂ (ਕੀਤੇ ਕਰਮਾਂ ਦੇ ਅਨੁਸਾਰ) (ਸੰਸਕਾਰ-ਰੂਪ ਲੇਖ) ਉੱਕਰ ਕੇ ਪ੍ਰਭੂ ਨੇ ਰੱਖ ਦਿੱਤਾ ਹੈ ॥੧॥


ਮਃ  

मः ३ ॥  

Mėhlā 3.  

Third Mehl:  

xxx
xxx


ਘਰ ਹੀ ਮਹਿ ਅੰਮ੍ਰਿਤੁ ਭਰਪੂਰੁ ਹੈ ਮਨਮੁਖਾ ਸਾਦੁ ਪਾਇਆ  

घर ही महि अम्रितु भरपूरु है मनमुखा सादु न पाइआ ॥  

Gẖar hī mėh amriṯ bẖarpūr hai manmukẖā sāḏ na pā▫i▫ā.  

The home within is filled with Ambrosial Nectar, but the self-willed manmukh does not get to taste it.  

xxx
(ਨਾਮ-ਰੂਪ) ਅੰਮ੍ਰਿਤ (ਹਰੇਕ ਜੀਵ ਦੇ ਹਿਰਦੇ-ਰੂਪ) ਘਰ ਵਿਚ ਹੀ ਭਰਿਆ ਹੋਇਆ ਹੈ, (ਪਰ) ਮਨਮੁਖਾਂ ਨੂੰ (ਉਸ ਦਾ) ਸੁਆਦ ਨਹੀਂ ਆਉਂਦਾ।


ਜਿਉ ਕਸਤੂਰੀ ਮਿਰਗੁ ਜਾਣੈ ਭ੍ਰਮਦਾ ਭਰਮਿ ਭੁਲਾਇਆ  

जिउ कसतूरी मिरगु न जाणै भ्रमदा भरमि भुलाइआ ॥  

Ji▫o kasṯūrī mirag na jāṇai bẖarmaḏā bẖaram bẖulā▫i▫ā.  

He is like the deer, who does not recognize its own musk-scent; it wanders around, deluded by doubt.  

xxx
ਜਿਵੇਂ ਹਰਨ (ਆਪਣੀ ਨਾਭੀ ਵਿਚ) ਕਸਤੂਰੀ ਨਹੀਂ ਸਮਝਦਾ ਤੇ ਭਰਮ ਵਿਚ ਭੁਲਾਇਆ ਹੋਇਆ ਭਟਕਦਾ ਹੈ, ਤਿਵੇਂ ਮਨਮੁਖ ਨਾਮ-ਅੰਮ੍ਰਿਤ ਨੂੰ ਛੱਡ ਕੇ ਵਿਹੁ ਨੂੰ ਇਕੱਠਾ ਕਰਦਾ ਹੈ,


ਅੰਮ੍ਰਿਤੁ ਤਜਿ ਬਿਖੁ ਸੰਗ੍ਰਹੈ ਕਰਤੈ ਆਪਿ ਖੁਆਇਆ  

अम्रितु तजि बिखु संग्रहै करतै आपि खुआइआ ॥  

Amriṯ ṯaj bikẖ sangrahai karṯai āp kẖu▫ā▫i▫ā.  

The manmukh forsakes the Ambrosial Nectar, and instead gathers poison; the Creator Himself has fooled him.  

xxx
(ਪਰ ਉਸ ਦੇ ਭੀ ਕੀਹ ਵੱਸ?) ਕਰਤਾਰ ਨੇ (ਉਸ ਦੇ ਪਿਛਲੇ ਕੀਤੇ ਅਨੁਸਾਰ) ਉਸ ਨੂੰ ਆਪ ਖੁੰਝਾਇਆ ਹੋਇਆ ਹੈ।


ਗੁਰਮੁਖਿ ਵਿਰਲੇ ਸੋਝੀ ਪਈ ਤਿਨਾ ਅੰਦਰਿ ਬ੍ਰਹਮੁ ਦਿਖਾਇਆ  

गुरमुखि विरले सोझी पई तिना अंदरि ब्रहमु दिखाइआ ॥  

Gurmukẖ virle sojẖī pa▫ī ṯinā anḏar barahm ḏikẖā▫i▫ā.  

How rare are the Gurmukhs, who obtain this understanding; they behold the Lord God within themselves.  

xxx
ਵਿਰਲੇ ਗੁਰਮੁਖਾਂ ਨੂੰ ਸਮਝ ਪੈਂਦੀ ਹੈ, ਉਹਨਾਂ ਨੂੰ ਹਿਰਦੇ ਵਿਚ ਹੀ (ਪਰਮਾਤਮਾ ਦਿੱਸ ਪੈਂਦਾ ਹੈ;


ਤਨੁ ਮਨੁ ਸੀਤਲੁ ਹੋਇਆ ਰਸਨਾ ਹਰਿ ਸਾਦੁ ਆਇਆ  

तनु मनु सीतलु होइआ रसना हरि सादु आइआ ॥  

Ŧan man sīṯal ho▫i▫ā rasnā har sāḏ ā▫i▫ā.  

Their minds and bodies are cooled and soothed, and their tongues enjoy the sublime taste of the Lord.  

xxx
ਉਹਨਾਂ ਦਾ ਮਨ ਤੇ ਸਰੀਰ ਠੰਢੇ-ਠਾਰ ਹੋ ਜਾਂਦੇ ਹਨ ਤੇ ਜੀਭ ਨਾਲ (ਜਪ ਕੇ) ਉਹਨਾਂ ਨੂੰ ਨਾਮ ਦਾ ਸੁਆਦ ਆ ਜਾਂਦਾ ਹੈ।


ਸਬਦੇ ਹੀ ਨਾਉ ਊਪਜੈ ਸਬਦੇ ਮੇਲਿ ਮਿਲਾਇਆ  

सबदे ही नाउ ऊपजै सबदे मेलि मिलाइआ ॥  

Sabḏe hī nā▫o ūpjai sabḏe mel milā▫i▫ā.  

Through the Word of the Shabad, the Name wells up; through the Shabad, we are united in the Lord's Union.  

xxx
ਸਤਿਗੁਰੂ ਦੇ ਸ਼ਬਦ ਨਾਲ ਹੀ ਨਾਮ (ਦਾ ਅੰਗੂਰ ਹਿਰਦੇ ਵਿਚ) ਉੱਗਦਾ ਹੈ ਤੇ ਸ਼ਬਦ ਦੀ ਰਾਹੀਂ ਹੀ ਹਰੀ ਨਾਲ ਮੇਲ ਹੁੰਦਾ ਹੈ;


ਬਿਨੁ ਸਬਦੈ ਸਭੁ ਜਗੁ ਬਉਰਾਨਾ ਬਿਰਥਾ ਜਨਮੁ ਗਵਾਇਆ  

बिनु सबदै सभु जगु बउराना बिरथा जनमु गवाइआ ॥  

Bin sabḏai sabẖ jag ba▫urānā birthā janam gavā▫i▫ā.  

Without the Shabad, the whole world is insane, and it loses its life in vain.  

xxx
ਸ਼ਬਦ ਤੋਂ ਬਿਨਾ ਸਾਰਾ ਸੰਸਾਰ ਪਾਗਲ ਹੋਇਆ ਪਿਆ ਹੈ ਤੇ ਮਨੁੱਖਾ ਜਨਮ ਵਿਅਰਥ ਗਵਾਉਂਦਾ ਹੈ।


ਅੰਮ੍ਰਿਤੁ ਏਕੋ ਸਬਦੁ ਹੈ ਨਾਨਕ ਗੁਰਮੁਖਿ ਪਾਇਆ ॥੨॥  

अम्रितु एको सबदु है नानक गुरमुखि पाइआ ॥२॥  

Amriṯ eko sabaḏ hai Nānak gurmukẖ pā▫i▫ā. ||2||  

The Shabad alone is Ambrosial Nectar; O Nanak, the Gurmukhs obtain it. ||2||  

xxx॥੨॥
ਹੇ ਨਾਨਕ! ਗੁਰੂ ਦਾ ਇਕ ਸ਼ਬਦ ਹੀ ਆਤਮਕ ਜੀਵਨ ਦੇਣ ਵਾਲਾ ਜਲ ਹੈ ਜੋ ਸਤਿਗੁਰੂ ਦੇ ਸਨਮੁਖ ਮਨੁੱਖ ਨੂੰ ਮਿਲਦਾ ਹੈ ॥੨॥


ਪਉੜੀ  

पउड़ी ॥  

Pa▫oṛī.  

Pauree:  

xxx
xxx


ਸੋ ਹਰਿ ਪੁਰਖੁ ਅਗੰਮੁ ਹੈ ਕਹੁ ਕਿਤੁ ਬਿਧਿ ਪਾਈਐ  

सो हरि पुरखु अगमु है कहु कितु बिधि पाईऐ ॥  

So har purakẖ agamm hai kaho kiṯ biḏẖ pā▫ī▫ai.  

The Lord God is inaccessible; tell me, how can we find Him?  

xxx
ਹੇ ਭਾਈ! ਦੱਸ ਉਹ ਹਰੀ, ਜੋ ਅਗੰਮ ਪੁਰਖ ਹੈ, ਕਿਸ ਤਰ੍ਹਾਂ ਮਿਲ ਸਕਦਾ ਹੈ?


ਤਿਸੁ ਰੂਪੁ ਰੇਖ ਅਦ੍ਰਿਸਟੁ ਕਹੁ ਜਨ ਕਿਉ ਧਿਆਈਐ  

तिसु रूपु न रेख अद्रिसटु कहु जन किउ धिआईऐ ॥  

Ŧis rūp na rekẖ aḏrist kaho jan ki▫o ḏẖi▫ā▫ī▫ai.  

He has no form or feature, and He cannot be seen; tell me, how can we meditate on Him?  

xxx
ਉਸ ਦਾ ਕੋਈ ਰੂਪ ਨਹੀਂ, ਕੋਈ ਰੇਖ ਨਹੀਂ, ਦਿੱਸਦਾ ਭੀ ਨਹੀਂ, ਉਸ ਨੂੰ ਕਿਵੇਂ ਸਿਮਰੀਏ?


ਨਿਰੰਕਾਰੁ ਨਿਰੰਜਨੁ ਹਰਿ ਅਗਮੁ ਕਿਆ ਕਹਿ ਗੁਣ ਗਾਈਐ  

निरंकारु निरंजनु हरि अगमु किआ कहि गुण गाईऐ ॥  

Nirankār niranjan har agam ki▫ā kahi guṇ gā▫ī▫ai.  

The Lord is formless, immaculate and inaccessible; which of His Virtues should we speak of and sing?  

xxx
ਸ਼ਕਲ ਤੋਂ ਬਿਨਾ ਹੈ, ਮਾਇਆ ਤੋਂ ਰਹਿਤ ਹੈ, ਪਹੁੰਚ ਤੋਂ ਪਰੇ ਹੈ, ਸੋ, ਕੀਹ ਆਖ ਕੇ ਉਸ ਦੀ ਸਿਫ਼ਤ-ਸਾਲਾਹ ਕਰੀਏ?


ਜਿਸੁ ਆਪਿ ਬੁਝਾਏ ਆਪਿ ਸੁ ਹਰਿ ਮਾਰਗਿ ਪਾਈਐ  

जिसु आपि बुझाए आपि सु हरि मारगि पाईऐ ॥  

Jis āp bujẖā▫e āp so har mārag pā▫ī▫ai.  

They alone walk on the Lord's Path, whom the Lord Himself instructs.  

ਮਾਰਗਿ = ਰਸਤੇ ਤੇ।
ਜਿਸ ਮਨੁੱਖ ਨੂੰ ਆਪ ਪ੍ਰਭੂ ਸਮਝ ਦੇਂਦਾ ਹੈ ਉਹ ਪ੍ਰਭੂ ਦੇ ਰਾਹ ਤੇ ਤੁਰਦਾ ਹੈ;


ਗੁਰਿ ਪੂਰੈ ਵੇਖਾਲਿਆ ਗੁਰ ਸੇਵਾ ਪਾਈਐ ॥੪॥  

गुरि पूरै वेखालिआ गुर सेवा पाईऐ ॥४॥  

Gur pūrai vekẖāli▫ā gur sevā pā▫ī▫ai. ||4||  

The Perfect Guru has revealed Him to me; serving the Guru, He is found. ||4||  

ਗੁਰ ਸੇਵਾ = ਗੁਰੂ ਦੀ ਦੱਸੀ ਕਾਰ ॥੪॥
ਪੂਰੇ ਗੁਰੂ ਨੇ ਹੀ ਉਸ ਦਾ ਦੀਦਾਰ ਕਰਾਇਆ ਹੈ, ਗੁਰੂ ਦੀ ਦੱਸੀ ਕਾਰ ਕੀਤਿਆਂ ਹੀ ਉਹ ਮਿਲਦਾ ਹੈ ॥੪॥


ਸਲੋਕੁ ਮਃ  

सलोकु मः ३ ॥  

Salok mėhlā 3.  

Shalok, Third Mehl:  

xxx
xxx


ਜਿਉ ਤਨੁ ਕੋਲੂ ਪੀੜੀਐ ਰਤੁ ਭੋਰੀ ਡੇਹਿ  

जिउ तनु कोलू पीड़ीऐ रतु न भोरी डेहि ॥  

Ji▫o ṯan kolū pīṛī▫ai raṯ na bẖorī ḏehi.  

It is as if my body has been crushed in the oil-press, without yielding even a drop of blood;  

ਭੋਰੀ = ਰਤਾ ਭਰ ਭੀ। ਡੇਹਿ = ਦੇਵੇ।
ਜੇ ਮੇਰਾ ਸਰੀਰ ਰਤਾ ਭਰ ਭੀ ਲਹੂ ਨਾ ਦੇਵੇ ਭਾਵੇਂ ਤਿਲਾਂ ਵਾਂਗ ਇਹ ਕੋਹਲੂ ਵਿਚ ਪੀੜਿਆ ਜਾਏ, (ਭਾਵ, ਜੇ ਅਨੇਕਾਂ ਕਰੜੇ ਕਸ਼ਟ ਆਉਣ ਤੇ ਭੀ ਮੇਰੇ ਅੰਦਰ ਸਰੀਰ ਦੇ ਬਚੇ ਰਹਿਣ ਦੀ ਲਾਲਸਾ ਰਤਾ ਭੀ ਨਾ ਹੋਵੇ)


ਜੀਉ ਵੰਞੈ ਚਉ ਖੰਨੀਐ ਸਚੇ ਸੰਦੜੈ ਨੇਹਿ  

जीउ वंञै चउ खंनीऐ सचे संदड़ै नेहि ॥  

Jī▫o vañai cẖa▫o kẖannī▫ai sacẖe sanḏ▫ṛai nehi.  

it is as if my soul has been cut apart into pieces for the sake of the Love of the True Lord;  

ਜੀਉ = ਜਿੰਦ। ਚਉਖੰਨੀਐ = ਚਾਰ ਖੰਨ। ਚਉਖੰਨੀਐ ਵੰਞੈ = ਚਾਰ ਟੋਟੇ ਹੋ ਜਾਏ। ਨੇਹਿ = ਪਿਆਰ ਦੀ ਖ਼ਾਤਰ। ਸੰਦੜੈ = ਦੇ।
ਜੇ ਮੇਰੀ ਜਿੰਦ ਸੱਚੇ ਪ੍ਰਭੂ ਦੇ ਪਿਆਰ ਤੋਂ ਵਾਰਨੇ ਸਦਕੇ ਪਈ ਹੋਵੇ,


ਨਾਨਕ ਮੇਲੁ ਚੁਕਈ ਰਾਤੀ ਅਤੈ ਡੇਹ ॥੧॥  

नानक मेलु न चुकई राती अतै डेह ॥१॥  

Nānak mel na cẖuk▫ī rāṯī aṯai deh. ||1||  

O Nanak, still, night and day, my Union with the Lord is not broken. ||1||  

ਡੇਹ = ਦਿਨ। ਅਤੈ = ਅਤੇ ॥੧॥
ਹੇ ਨਾਨਕ! ਤਾਂ ਹੀ ਪ੍ਰਭੂ ਨਾਲ ਮਿਲਾਪ ਨਾ ਦਿਨੇ ਨਾ ਰਾਤ (ਕਦੇ ਭੀ) ਨਹੀਂ ਟੁੱਟਦਾ ॥੧॥


ਮਃ  

मः ३ ॥  

Mėhlā 3.  

Third Mehl:  

xxx
xxx


ਸਜਣੁ ਮੈਡਾ ਰੰਗੁਲਾ ਰੰਗੁ ਲਾਏ ਮਨੁ ਲੇਇ  

सजणु मैडा रंगुला रंगु लाए मनु लेइ ॥  

Sajaṇ maidā rangulā rang lā▫e man le▫e.  

My Friend is so full of joy and love; He colors my mind with the color of His Love,  

xxx
ਮੇਰਾ ਸੱਜਣ ਰੰਗੀਲਾ ਹੈ, ਮਨ ਲੈ ਕੇ (ਪ੍ਰੇਮ ਦਾ) ਰੰਗ ਲਾ ਦੇਂਦਾ ਹੈ।


ਜਿਉ ਮਾਜੀਠੈ ਕਪੜੇ ਰੰਗੇ ਭੀ ਪਾਹੇਹਿ  

जिउ माजीठै कपड़े रंगे भी पाहेहि ॥  

Ji▫o mājīṯẖai kapṛe range bẖī pāhehi.  

like the fabric which is treated to retain the color of the dye.  

xxx
ਜਿਵੇਂ ਕੱਪੜੇ ਭੀ ਪਾਹ ਦੇ ਕੇ ਮਜੀਠ ਵਿਚ ਰੰਗੇ ਜਾਂਦੇ ਹਨ (ਤਿਵੇਂ ਆਪਾ ਦੇ ਕੇ ਹੀ ਪ੍ਰੇਮ-ਰੰਗ ਮਿਲਦਾ ਹੈ);


ਨਾਨਕ ਰੰਗੁ ਉਤਰੈ ਬਿਆ ਲਗੈ ਕੇਹ ॥੨॥  

नानक रंगु न उतरै बिआ न लगै केह ॥२॥  

Nānak rang na uṯrai bi▫ā na lagai keh. ||2||  

O Nanak, this color does not depart, and no other color can be imparted to this fabric. ||2||  

xxx॥੨॥
ਹੇ ਨਾਨਕ! (ਇਸ ਤਰ੍ਹਾਂ ਦਾ) ਰੰਗ ਫੇਰ ਨਹੀਂ ਲਹਿੰਦਾ ਅਤੇ ਨਾ ਹੀ ਕੋਈ ਹੋਰ ਚੜ੍ਹ ਸਕਦਾ ਹੈ (ਭਾਵ, ਕੋਈ ਹੋਰ ਚੀਜ਼ ਪਿਆਰੀ ਨਹੀਂ ਲੱਗ ਸਕਦੀ) ॥੨॥


ਪਉੜੀ  

पउड़ी ॥  

Pa▫oṛī.  

Pauree:  

xxx
xxx


ਹਰਿ ਆਪਿ ਵਰਤੈ ਆਪਿ ਹਰਿ ਆਪਿ ਬੁਲਾਇਦਾ  

हरि आपि वरतै आपि हरि आपि बुलाइदा ॥  

Har āp varṯai āp har āp bulā▫iḏā.  

The Lord Himself is pervading everywhere; the Lord Himself causes us to chant His Name.  

ਵਰਤੈ = ਮੌਜੂਦ ਹੈ।
ਹਰੀ ਆਪ ਹੀ ਸਭ ਵਿਚ ਵਿਆਪ ਰਿਹਾ ਹੈ ਅਤੇ ਆਪ ਹੀ ਸਭ ਨੂੰ ਬੁਲਾਉਂਦਾ ਹੈ (ਭਾਵ, ਆਪ ਹੀ ਹਰੇਕ ਵਿਚ ਬੋਲਦਾ ਹੈ);


ਹਰਿ ਆਪੇ ਸ੍ਰਿਸਟਿ ਸਵਾਰਿ ਸਿਰਿ ਧੰਧੈ ਲਾਇਦਾ  

हरि आपे स्रिसटि सवारि सिरि धंधै लाइदा ॥  

Har āpe sarisat savār sir ḏẖanḏẖai lā▫iḏā.  

The Lord Himself created the creation; He commits all to their tasks.  

ਸਿਰਿ = ਸਿਰਿ, ਹਰੇਕ ਸਿਰ ਉਤੇ, ਹਰੇਕ ਜੀਵ ਨੂੰ।
ਸੰਸਾਰ ਨੂੰ ਆਪ ਹੀ ਰਚ ਕੇ ਹਰੇਕ ਜੀਵ ਨੂੰ ਮਾਇਆ ਦੇ ਕਜ਼ੀਏ ਵਿਚ ਲਾ ਦੇਂਦਾ ਹੈ।


ਇਕਨਾ ਭਗਤੀ ਲਾਇ ਇਕਿ ਆਪਿ ਖੁਆਇਦਾ  

इकना भगती लाइ इकि आपि खुआइदा ॥  

Iknā bẖagṯī lā▫e ik āp kẖu▫ā▫iḏā.  

He engages some in devotional worship, and others, He causes to stray.  

xxx
ਇਕਨਾਂ ਨੂੰ ਆਪਣੀ ਭਗਤੀ ਵਿਚ ਲਾਉਂਦਾ ਹੈ ਤੇ ਕਈ ਜੀਵਾਂ ਨੂੰ ਆਪ ਹੀ ਭੁਲਾਉਂਦਾ ਹੈ;


ਇਕਨਾ ਮਾਰਗਿ ਪਾਇ ਇਕਿ ਉਝੜਿ ਪਾਇਦਾ  

इकना मारगि पाइ इकि उझड़ि पाइदा ॥  

Iknā mārag pā▫e ik ujẖaṛ pā▫iḏā.  

He places some on the Path, while He leads others into the wilderness.  

xxx
ਇਕਨਾਂ ਨੂੰ ਸਿੱਧੇ ਰਾਹ ਤੇ ਤੋਰਦਾ ਹੈ ਤੇ ਇਕਨਾਂ ਨੂੰ ਕੁਰਾਹੇ ਪਾ ਦੇਂਦਾ ਹੈ।


ਜਨੁ ਨਾਨਕੁ ਨਾਮੁ ਧਿਆਏ ਗੁਰਮੁਖਿ ਗੁਣ ਗਾਇਦਾ ॥੫॥  

जनु नानकु नामु धिआए गुरमुखि गुण गाइदा ॥५॥  

Jan Nānak nām ḏẖi▫ā▫e gurmukẖ guṇ gā▫iḏā. ||5||  

Servant Nanak meditates on the Naam, the Name of the Lord; as Gurmukh, he sings the Glorious Praises of the Lord. ||5||  

xxx॥੫॥
ਦਾਸ ਨਾਨਕ ਭੀ (ਉਸ ਦੀ ਭਗਤੀ ਦੀ ਖ਼ਾਤਰ) ਨਾਮ ਸਿਮਰਦਾ ਹੈ ਤੇ ਸਤਿਗੁਰੂ ਦੇ ਸਨਮੁਖ ਹੋ ਕੇ (ਉਸ ਦੀ) ਸਿਫ਼ਤ-ਸਾਲਾਹ ਕਰਦਾ ਹੈ ॥੫॥


ਸਲੋਕੁ ਮਃ  

सलोकु मः ३ ॥  

Salok mėhlā 3.  

Shalok, Third Mehl:  

xxx
xxx


ਸਤਿਗੁਰ ਕੀ ਸੇਵਾ ਸਫਲੁ ਹੈ ਜੇ ਕੋ ਕਰੇ ਚਿਤੁ ਲਾਇ  

सतिगुर की सेवा सफलु है जे को करे चितु लाइ ॥  

Saṯgur kī sevā safal hai je ko kare cẖiṯ lā▫e.  

Service to the True Guru is fruitful and rewarding, if one performs it with his mind focused on it.  

xxx
ਜੇ ਕੋਈ ਮਨੁੱਖ ਚਿੱਤ ਲਗਾ ਕੇ ਸੇਵਾ ਕਰੇ, ਤਾਂ ਸਤਿਗੁਰੂ ਦੀ (ਦੱਸੀ) ਸੇਵਾ ਜ਼ਰੂਰ ਫਲ ਲਾਂਦੀ ਹੈ;


ਮਨਿ ਚਿੰਦਿਆ ਫਲੁ ਪਾਵਣਾ ਹਉਮੈ ਵਿਚਹੁ ਜਾਇ  

मनि चिंदिआ फलु पावणा हउमै विचहु जाइ ॥  

Man cẖinḏi▫ā fal pāvṇā ha▫umai vicẖahu jā▫e.  

The fruits of the mind's desires are obtained, and egotism departs from within.  

xxx
ਮਨ-ਇੱਛਿਆ ਫਲ ਮਿਲਦਾ ਹੈ, ਅਹੰਕਾਰ ਮਨ ਵਿਚੋਂ ਦੂਰ ਹੁੰਦਾ ਹੈ;


ਬੰਧਨ ਤੋੜੈ ਮੁਕਤਿ ਹੋਇ ਸਚੇ ਰਹੈ ਸਮਾਇ  

बंधन तोड़ै मुकति होइ सचे रहै समाइ ॥  

Banḏẖan ṯoṛai mukaṯ ho▫e sacẖe rahai samā▫e.  

His bonds are broken, and he is liberated; he remains absorbed in the True Lord.  

xxx
(ਗੁਰੂ ਦੀ ਦੱਸੀ ਕਾਰ ਮਾਇਆ ਦੇ) ਬੰਧਨਾਂ ਨੂੰ ਤੋੜਦੀ ਹੈ (ਬੰਧਨਾਂ ਤੋਂ) ਖ਼ਲਾਸੀ ਹੋ ਜਾਂਦੀ ਹੈ ਤੇ ਸੱਚੇ ਹਰੀ ਵਿਚ ਮਨੁੱਖ ਸਮਾਇਆ ਰਹਿੰਦਾ ਹੈ।


ਇਸੁ ਜਗ ਮਹਿ ਨਾਮੁ ਅਲਭੁ ਹੈ ਗੁਰਮੁਖਿ ਵਸੈ ਮਨਿ ਆਇ  

इसु जग महि नामु अलभु है गुरमुखि वसै मनि आइ ॥  

Is jag mėh nām alabẖ hai gurmukẖ vasai man ā▫e.  

It is so difficult to obtain the Naam in this world; it comes to dwell in the mind of the Gurmukh.  

xxx
ਇਸ ਸੰਸਾਰ ਵਿਚ ਹਰੀ ਦਾ ਨਾਮ ਦੁਰਲੱਭ ਹੈ, ਸਤਿਗੁਰੂ ਦੇ ਸਨਮੁਖ ਮਨੁੱਖ ਦੇ ਮਨ ਵਿਚ ਆ ਕੇ ਵੱਸਦਾ ਹੈ;


ਨਾਨਕ ਜੋ ਗੁਰੁ ਸੇਵਹਿ ਆਪਣਾ ਹਉ ਤਿਨ ਬਲਿਹਾਰੈ ਜਾਉ ॥੧॥  

नानक जो गुरु सेवहि आपणा हउ तिन बलिहारै जाउ ॥१॥  

Nānak jo gur sevėh āpṇā ha▫o ṯin balihārai jā▫o. ||1||  

O Nanak, I am a sacrifice to one who serves his True Guru. ||1||  

xxx॥੧॥
ਹੇ ਨਾਨਕ! ਮੈਂ ਸਦਕੇ ਹਾਂ ਉਹਨਾਂ ਤੋਂ ਜੋ ਆਪਣੇ ਸਤਿਗੁਰੂ ਦੀ ਦੱਸੀ ਕਾਰ ਕਰਦੇ ਹਨ ॥੧॥


ਮਃ  

मः ३ ॥  

Mėhlā 3.  

Third Mehl:  

xxx
xxx


ਮਨਮੁਖ ਮੰਨੁ ਅਜਿਤੁ ਹੈ ਦੂਜੈ ਲਗੈ ਜਾਇ  

मनमुख मंनु अजितु है दूजै लगै जाइ ॥  

Manmukẖ man ajiṯ hai ḏūjai lagai jā▫e.  

The mind of the self-willed manmukh is so very stubborn; it is stuck in the love of duality.  

xxx
ਮਨਮੁਖ ਦਾ ਮਨ ਉਸ ਦੇ ਕਾਬੂ ਤੋਂ ਬਾਹਰ ਹੈ, ਕਿਉਂਕਿ ਉਹ ਮਾਇਆ ਵਿਚ ਜਾ ਕੇ ਲੱਗਾ ਹੋਇਆ ਹੈ;


ਤਿਸ ਨੋ ਸੁਖੁ ਸੁਪਨੈ ਨਹੀ ਦੁਖੇ ਦੁਖਿ ਵਿਹਾਇ  

तिस नो सुखु सुपनै नही दुखे दुखि विहाइ ॥  

Ŧis no sukẖ supnai nahī ḏukẖe ḏukẖ vihā▫e.  

He does not find peace, even in dreams; he passes his life in misery and suffering.  

xxx
(ਸਿੱਟਾ ਇਹ ਕਿ) ਉਸ ਨੂੰ ਸੁਪਨੇ ਵਿਚ ਭੀ ਸੁਖ ਨਹੀਂ ਮਿਲਦਾ, (ਉਸ ਦੀ ਉਮਰ) ਸਦਾ ਦੁੱਖ ਵਿਚ ਹੀ ਗੁਜ਼ਰਦੀ ਹੈ।


ਘਰਿ ਘਰਿ ਪੜਿ ਪੜਿ ਪੰਡਿਤ ਥਕੇ ਸਿਧ ਸਮਾਧਿ ਲਗਾਇ  

घरि घरि पड़ि पड़ि पंडित थके सिध समाधि लगाइ ॥  

Gẖar gẖar paṛ paṛ pandiṯ thake siḏẖ samāḏẖ lagā▫e.  

The Pandits have grown weary of going door to door, reading and reciting their scriptures; the Siddhas have gone into their trances of Samaadhi.  

ਘਰਿ ਘਰਿ = ਘਰ ਘਰ ਵਿਚ। ਘਰਿ ਘਰਿ ਪੰਡਿਤ = ਘਰ ਘਰ ਵਿਚ ਪੰਡਿਤ, (ਭਾਵ), ਅਨੇਕਾਂ ਪੰਡਿਤ।
ਅਨੇਕਾਂ ਪੰਡਿਤ ਲੋਕ ਪੜ੍ਹ ਪੜ੍ਹ ਕੇ ਤੇ ਸਿੱਧ ਸਮਾਧੀਆਂ ਲਾ ਲਾ ਕੇ ਥੱਕ ਗਏ ਹਨ,


ਇਹੁ ਮਨੁ ਵਸਿ ਆਵਈ ਥਕੇ ਕਰਮ ਕਮਾਇ  

इहु मनु वसि न आवई थके करम कमाइ ॥  

Ih man vas na āvī thake karam kamā▫e.  

This mind cannot be controlled; they are tired of performing religious rituals.  

xxx
ਕਈ ਕਰਮ ਕਰ ਕੇ ਥੱਕ ਗਏ ਹਨ; (ਪੜ੍ਹਨ ਨਾਲ ਤੇ ਸਮਾਧੀਆਂ ਨਾਲ) ਇਹ ਮਨ ਕਾਬੂ ਨਹੀਂ ਆਉਂਦਾ।


ਭੇਖਧਾਰੀ ਭੇਖ ਕਰਿ ਥਕੇ ਅਠਿਸਠਿ ਤੀਰਥ ਨਾਇ  

भेखधारी भेख करि थके अठिसठि तीरथ नाइ ॥  

Bẖekẖ▫ḏẖārī bẖekẖ kar thake aṯẖisaṯẖ ṯirath nā▫e.  

The impersonators have grown weary of wearing false costumes, and bathing at the sixty-eight sacred shrines.  

xxx
ਭੇਖ ਕਰਨ ਵਾਲੇ ਮਨੁੱਖ (ਭਾਵ, ਸਾਧੂ ਲੋਕ) ਕਈ ਭੇਖ ਕਰ ਕੇ ਤੇ ਅਠਾਹਠ ਤੀਰਥਾਂ ਤੇ ਨ੍ਹਾ ਕੇ ਥੱਕ ਗਏ ਹਨ;


        


© SriGranth.org, a Sri Guru Granth Sahib resource, all rights reserved.
See Acknowledgements & Credits