Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਸੰਤਹੁ ਸੁਖੁ ਹੋਆ ਸਭ ਥਾਈ  

संतहु सुखु होआ सभ थाई ॥  

Sanṯahu sukẖ ho▫ā sabẖ thā▫ī.  

O Saints, there is peace everywhere.  

xxx
ਹੇ ਸੰਤ ਜਨੋ! (ਉਸ ਮਨੁੱਖ ਨੂੰ) ਸਭ ਥਾਵਾਂ ਵਿਚ ਸੁਖ ਹੀ ਪ੍ਰਤੀਤ ਹੁੰਦਾ ਹੈ,


ਪਾਰਬ੍ਰਹਮੁ ਪੂਰਨ ਪਰਮੇਸਰੁ ਰਵਿ ਰਹਿਆ ਸਭਨੀ ਜਾਈ ਰਹਾਉ  

पारब्रहमु पूरन परमेसरु रवि रहिआ सभनी जाई ॥ रहाउ ॥  

Pārbarahm pūran parmesar rav rahi▫ā sabẖnī jā▫ī. Rahā▫o.  

The Supreme Lord God, the Perfect Transcendent Lord, is pervading everywhere. ||Pause||  

ਰਵਿ ਰਹਿਆ = ਮੌਜੂਦ ਹੈ। ਸਭਨੀ ਜਾਈ = ਸਭ ਥਾਵਾਂ ਵਿਚ ॥
(ਜਿਸ ਮਨੁੱਖ ਨੂੰ ਇਹ ਯਕੀਨ ਹੋ ਜਾਂਦਾ ਹੈ ਕਿ) ਪਾਰਬ੍ਰਹਮ ਪੂਰਨ ਪਰਮੇਸਰ ਸਭ ਥਾਵਾਂ ਵਿਚ ਮੌਜੂਦ ਹੈ ॥ ਰਹਾਉ॥


ਧੁਰ ਕੀ ਬਾਣੀ ਆਈ  

धुर की बाणी आई ॥  

Ḏẖur kī baṇī ā▫ī.  

The Bani of His Word emanated from the Primal Lord.  

ਧੁਰ ਕੀ ਬਾਣੀ = ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ। ਆਈ = ਆ ਵੱਸੀ।
ਹੇ ਸੰਤ ਜਨੋ! ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਜਿਸ ਮਨੁੱਖ ਦੇ ਅੰਦਰ ਆ ਵੱਸੀ,


ਤਿਨਿ ਸਗਲੀ ਚਿੰਤ ਮਿਟਾਈ  

तिनि सगली चिंत मिटाई ॥  

Ŧin saglī cẖinṯ mitā▫ī.  

It eradicates all anxiety.  

ਤਿਨਿ = ਉਸ (ਮਨੁੱਖ) ਨੇ।
ਉਸ ਨੇ ਆਪਣੀ ਸਾਰੀ ਚਿੰਤਾ ਦੂਰ ਕਰ ਲਈ।


ਦਇਆਲ ਪੁਰਖ ਮਿਹਰਵਾਨਾ  

दइआल पुरख मिहरवाना ॥  

Ḏa▫i▫āl purakẖ miharvānā.  

The Lord is merciful, kind and compassionate.  

xxx
ਦਇਆ ਦਾ ਸੋਮਾ ਪ੍ਰਭੂ ਉਸ ਮਨੁੱਖ ਉੱਤੇ ਮੇਹਰਵਾਨ ਹੋਇਆ ਰਹਿੰਦਾ ਹੈ,


ਹਰਿ ਨਾਨਕ ਸਾਚੁ ਵਖਾਨਾ ॥੨॥੧੩॥੭੭॥  

हरि नानक साचु वखाना ॥२॥१३॥७७॥  

Har Nānak sācẖ vakẖānā. ||2||13||77||  

Nanak chants the Naam, the Name of the True Lord. ||2||13||77||  

ਸਾਚੁ = ਸਦਾ-ਥਿਰ ਪ੍ਰਭੂ ਦਾ ਨਾਮ। ਵਖਾਨਾ = ਉਚਾਰਿਆ ॥੨॥੧੩॥੭੭॥
ਹੇ ਨਾਨਕ! ਉਹ ਮਨੁੱਖ ਉਸ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ ਨਾਮ (ਸਦਾ) ਉਚਾਰਦਾ ਹੈ ॥੨॥੧੩॥੭੭॥


ਸੋਰਠਿ ਮਹਲਾ  

सोरठि महला ५ ॥  

Soraṯẖ mėhlā 5.  

Sorat'h, Fifth Mehl:  

xxx
xxx


ਐਥੈ ਓਥੈ ਰਖਵਾਲਾ  

ऐथै ओथै रखवाला ॥  

Aithai othai rakẖvālā.  

Here and hereafter, He is our Savior.  

ਐਥੈ = ਇਸ ਲੋਕ ਵਿਚ। ਓਥੈ = ਪਰਲੋਕ ਵਿਚ।
ਹੇ ਭਾਈ! (ਪ੍ਰਭੂ ਸਰਨ ਪਿਆਂ ਦੀ) ਇਸ ਲੋਕ ਤੇ ਪਰਲੋਕ ਵਿਚ ਰਾਖੀ ਕਰਨ ਵਾਲਾ ਹੈ।


ਪ੍ਰਭ ਸਤਿਗੁਰ ਦੀਨ ਦਇਆਲਾ  

प्रभ सतिगुर दीन दइआला ॥  

Parabẖ saṯgur ḏīn ḏa▫i▫ālā.  

God, the True Guru, is Merciful to the meek.  

ਦਇਆਲਾ = ਦਇਆ ਕਰਨ ਵਾਲਾ।
ਗੁਰੂ ਪ੍ਰਭੂ ਗਰੀਬਾਂ ਉਤੇ ਦਇਆ ਕਰਨ ਵਾਲਾ ਹੈ।


ਦਾਸ ਅਪਨੇ ਆਪਿ ਰਾਖੇ  

दास अपने आपि राखे ॥  

Ḏās apne āp rākẖe.  

He Himself protects His slaves.  

xxx
(ਹੇ ਭਾਈ! ਪ੍ਰਭੂ) ਆਪਣੇ ਸੇਵਕਾਂ ਦੀ ਆਪ ਰਖਿਆ ਕਰਦਾ ਹੈ।


ਘਟਿ ਘਟਿ ਸਬਦੁ ਸੁਭਾਖੇ ॥੧॥  

घटि घटि सबदु सुभाखे ॥१॥  

Gẖat gẖat sabaḏ subẖākẖe. ||1||  

In each and every heart, the Beautiful Word of His Shabad resounds. ||1||  

ਘਟਿ ਘਟਿ = ਹਰੇਕ ਸਰੀਰ ਵਿਚ। ਸਬਦੁ = ਬਚਨ, ਬੋਲ। ਸੁਭਾਖੇ = ਚੰਗੀ ਤਰ੍ਹਾਂ ਬੋਲ ਰਿਹਾ ਹੈ ॥੧॥
(ਸੇਵਕਾਂ ਨੂੰ ਇਹ ਨਿਸ਼ਚਾ ਰਹਿੰਦਾ ਹੈ ਕਿ) ਪ੍ਰਭੂ ਹਰੇਕ ਸਰੀਰ ਵਿਚ (ਆਪ ਹੀ) ਬਚਨ ਬੋਲ ਰਿਹਾ ਹੈ ॥੧॥


ਗੁਰ ਕੇ ਚਰਣ ਊਪਰਿ ਬਲਿ ਜਾਈ  

गुर के चरण ऊपरि बलि जाई ॥  

Gur ke cẖaraṇ ūpar bal jā▫ī.  

I am a sacrifice to the Guru's Feet.  

ਬਲਿ ਜਾਈ = ਬਲਿ ਜਾਈਂ, ਮੈਂ ਸਦਕੇ ਜਾਂਦਾ ਹਾਂ।
ਹੇ ਭਾਈ! ਮੈਂ (ਆਪਣੇ) ਗੁਰੂ ਦੇ ਚਰਨਾਂ ਤੋਂ ਸਦਕੇ ਜਾਂਦਾ ਹਾਂ,


ਦਿਨਸੁ ਰੈਨਿ ਸਾਸਿ ਸਾਸਿ ਸਮਾਲੀ ਪੂਰਨੁ ਸਭਨੀ ਥਾਈ ਰਹਾਉ  

दिनसु रैनि सासि सासि समाली पूरनु सभनी थाई ॥ रहाउ ॥  

Ḏinas rain sās sās samālī pūran sabẖnī thā▫ī. Rahā▫o.  

Day and night, with each and every breath, I remember Him; He is totally pervading and permeating all places. ||Pause||  

ਰੈਨਿ = ਰਾਤ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਸਮਾਲੀ = ਸਮਾਲੀਂ, ਮੈਂ ਯਾਦ ਕਰਦਾ ਹਾਂ। ਸਭਨੀ ਥਾਈ = ਸਭ ਥਾਵਾਂ ਵਿਚ। ਪੂਰਨ = ਵਿਆਪਕ ॥
(ਗੁਰੂ ਦੀ ਕਿਰਪਾ ਨਾਲ ਹੀ) ਮੈਂ (ਆਪਣੇ) ਹਰੇਕ ਸਾਹ ਦੇ ਨਾਲ ਦਿਨ ਰਾਤ (ਉਸ ਪਰਮਾਤਮਾ ਨੂੰ) ਯਾਦ ਕਰਦਾ ਰਹਿੰਦਾ ਹਾਂ ਜੋ ਸਭਨਾਂ ਥਾਵਾਂ ਵਿਚ ਭਰਪੂਰ ਹੈ ॥ ਰਹਾਉ॥


ਆਪਿ ਸਹਾਈ ਹੋਆ  

आपि सहाई होआ ॥  

Āp sahā▫ī ho▫ā.  

He Himself has become my help and support.  

ਸਹਾਈ = ਮਦਦਗਾਰ।
(ਹੇ ਭਾਈ! ਗੁਰੂ ਦੀ ਕਿਰਪਾ ਨਾਲ) ਪਰਮਾਤਮਾ ਆਪ ਮਦਦਗਾਰ ਬਣਦਾ ਹੈ।


ਸਚੇ ਦਾ ਸਚਾ ਢੋਆ  

सचे दा सचा ढोआ ॥  

Sacẖe ḏā sacẖā dẖo▫ā.  

True is the support of the True Lord.  

ਸਚੇ ਦਾ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ। ਸਚਾ = ਸਦਾ ਕਾਇਮ ਰਹਿਣ ਵਾਲਾ। ਢੋਆ = ਤੋਹਫ਼ਾ, ਬਖ਼ਸ਼ਸ਼।
(ਗੁਰੂ ਦੀ ਮੇਹਰ ਨਾਲ) ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸਦਾ-ਥਿਰ ਰਹਿਣ ਵਾਲੀ ਸਿਫ਼ਤ ਸਾਲਾਹ ਦੀ ਦਾਤਿ ਮਿਲਦੀ ਹੈ।


ਤੇਰੀ ਭਗਤਿ ਵਡਿਆਈ  

तेरी भगति वडिआई ॥  

Ŧerī bẖagaṯ vadi▫ā▫ī.  

Glorious and great is devotional worship to You.  

ਵਡਿਆਈ = ਸੋਭਾ, ਸਿਫ਼ਤ-ਸਾਲਾਹ।
ਹੇ ਪ੍ਰਭੂ! ਤੇਰੀ ਭਗਤੀ ਤੇਰੀ ਸਿਫ਼ਤ-ਸਾਲਾਹ-


ਪਾਈ ਨਾਨਕ ਪ੍ਰਭ ਸਰਣਾਈ ॥੨॥੧੪॥੭੮॥  

पाई नानक प्रभ सरणाई ॥२॥१४॥७८॥  

Pā▫ī Nānak parabẖ sarṇā▫ī. ||2||14||78||  

Nanak has found God's Sanctuary. ||2||14||78||  

ਪ੍ਰਭ = ਹੇ ਪ੍ਰਭੂ! ॥੨॥੧੪॥੭੮॥
ਨਾਨਕ ਨੇ (ਗੁਰੂ ਦੀ ਕਿਰਪਾ ਨਾਲ) ਤੇਰੀ ਸਰਨ ਪ੍ਰਾਪਤ ਕੀਤੀ ਹੈ ॥੨॥੧੪॥੭੮॥


ਸੋਰਠਿ ਮਹਲਾ  

सोरठि महला ५ ॥  

Soraṯẖ mėhlā 5.  

Sorat'h, Fifth Mehl:  

xxx
xxx


ਸਤਿਗੁਰ ਪੂਰੇ ਭਾਣਾ  

सतिगुर पूरे भाणा ॥  

Saṯgur pūre bẖāṇā.  

When it was pleasing to the Perfect True Guru,  

ਸਤਿਗੁਰ ਭਾਣਾ = ਗੁਰੂ ਨੂੰ ਚੰਗਾ ਲੱਗਾ।
(ਪਰ, ਹੇ ਭਾਈ!) ਜਦੋਂ ਗੁਰੂ ਨੂੰ ਚੰਗਾ ਲੱਗਦਾ ਹੈ ਜਦੋਂ ਗੁਰੂ ਤ੍ਰੁੱਠਦਾ ਹੈ)


ਤਾ ਜਪਿਆ ਨਾਮੁ ਰਮਾਣਾ  

ता जपिआ नामु रमाणा ॥  

Ŧā japi▫ā nām ramāṇā.  

then I chanted the Naam, the Name of the Pervading Lord.  

ਤਾ = ਤਦੋਂ। ਰਮਾਣਾ = ਰਾਮ ਦਾ।
ਤਦੋਂ ਹੀ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ।


ਗੋਬਿੰਦ ਕਿਰਪਾ ਧਾਰੀ  

गोबिंद किरपा धारी ॥  

Gobinḏ kirpā ḏẖārī.  

The Lord of the Universe extended His Mercy to me,  

xxx
ਪਰਮਾਤਮਾ ਨੇ ਮੇਹਰ ਕੀਤੀ (ਗੁਰੂ ਮਿਲਾਇਆ! ਗੁਰੂ ਦੀ ਕਿਰਪਾ ਨਾਲ ਅਸਾਂ ਨਾਮ ਜਪਿਆ, ਤਾਂ)


ਪ੍ਰਭਿ ਰਾਖੀ ਪੈਜ ਹਮਾਰੀ ॥੧॥  

प्रभि राखी पैज हमारी ॥१॥  

Parabẖ rākẖī paij hamārī. ||1||  

and God saved my honor. ||1||  

ਪ੍ਰਭਿ = ਪ੍ਰਭੂ ਨੇ। ਪੈਜ = ਲਾਜ ॥੧॥
ਪਰਮਾਤਮਾ ਨੇ ਸਾਡੀ ਲਾਜ ਰੱਖ ਲਈ (ਬਿਖੈ ਠਗਉਰੀ ਤੋਂ ਬਚਾ ਲਿਆ) ॥੧॥


ਹਰਿ ਕੇ ਚਰਨ ਸਦਾ ਸੁਖਦਾਈ  

हरि के चरन सदा सुखदाई ॥  

Har ke cẖaran saḏā sukẖ▫ḏā▫ī.  

The Lord's feet are forever peace-giving.  

ਸੁਖਦਾਈ = ਸੁਖ ਦੇਣ ਵਾਲੇ।
ਹੇ ਭਾਈ! ਪਰਮਾਤਮਾ ਦੇ ਚਰਨ ਸਦਾ ਸੁਖ ਦੇਣ ਵਾਲੇ ਹਨ।


ਜੋ ਇਛਹਿ ਸੋਈ ਫਲੁ ਪਾਵਹਿ ਬਿਰਥੀ ਆਸ ਜਾਈ ॥੧॥ ਰਹਾਉ  

जो इछहि सोई फलु पावहि बिरथी आस न जाई ॥१॥ रहाउ ॥  

Jo icẖẖėh so▫ī fal pāvahi birthī ās na jā▫ī. ||1|| rahā▫o.  

Whatever fruit one desires, he receives; his hopes shall not go in vain. ||1||Pause||  

ਇਛਹਿ = ਇੱਛਾ ਕਰਦੇ ਹਨ। ਬਿਰਥੀ = ਖ਼ਾਲੀ ॥੧॥
(ਜੇਹੜੇ ਮਨੁੱਖ ਹਰਿ-ਚਰਨਾਂ ਦਾ ਆਸਰਾ ਲੈਂਦੇ ਹਨ, ਉਹ) ਜੋ ਕੁਝ (ਪਰਮਾਤਮਾ ਪਾਸੋਂ) ਮੰਗਦੇ ਹਨ ਉਹੀ ਫਲ ਪ੍ਰਾਪਤ ਕਰ ਲੈਂਦੇ ਹਨ। (ਪਰਮਾਤਮਾ ਦੀ ਸਹੈਤਾ ਉਤੇ ਰੱਖੀ ਹੋਈ ਕੋਈ ਭੀ) ਆਸ ਖ਼ਾਲੀ ਨਹੀਂ ਜਾਂਦੀ ॥੧॥ ਰਹਾਉ॥


ਕ੍ਰਿਪਾ ਕਰੇ ਜਿਸੁ ਪ੍ਰਾਨਪਤਿ ਦਾਤਾ ਸੋਈ ਸੰਤੁ ਗੁਣ ਗਾਵੈ  

क्रिपा करे जिसु प्रानपति दाता सोई संतु गुण गावै ॥  

Kirpā kare jis parānpaṯ ḏāṯā so▫ī sanṯ guṇ gāvai.  

That Saint, unto whom the Lord of Life, the Great Giver, extends His Mercy - he alone sings the Glorious Praises of the Lord.  

ਪ੍ਰਾਨਪਤਿ = ਜਿੰਦ ਦਾ ਮਾਲਕ।
ਹੇ ਭਾਈ! ਜੀਵਨ ਦਾ ਮਾਲਕ ਦਾਤਾਰ ਪ੍ਰਭੂ ਜਿਸ ਮਨੁੱਖ ਉਤੇ ਮੇਹਰ ਕਰਦਾ ਹੈ ਉਹ ਸੰਤ (ਸੁਭਾਉ ਬਣ ਜਾਂਦਾ ਹੈ, ਤੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਹੈ।


ਪ੍ਰੇਮ ਭਗਤਿ ਤਾ ਕਾ ਮਨੁ ਲੀਣਾ ਪਾਰਬ੍ਰਹਮ ਮਨਿ ਭਾਵੈ ॥੨॥  

प्रेम भगति ता का मनु लीणा पारब्रहम मनि भावै ॥२॥  

Parem bẖagaṯ ṯā kā man līṇā pārbarahm man bẖāvai. ||2||  

His soul is absorbed in loving devotional worship; his mind is pleasing to the Supreme Lord God. ||2||  

ਤਾ ਕੀ = ਉਸ (ਮਨੁੱਖ) ਦਾ। ਲੀਣਾ = ਮਸਤ। ਪਾਰਬ੍ਰਹਮ ਮਨਿ = ਪਾਰਬ੍ਰਹਮ ਦੇ ਮਨ ਵਿਚ। ਭਾਵੈ = ਪਿਆਰਾ ਲੱਗਣ ਲੱਗ ਪੈਂਦਾ ਹੈ ॥੨॥
ਉਸ ਮਨੁੱਖ ਦਾ ਮਨ ਪਰਮਾਤਮਾ ਦੀ ਪਿਆਰ-ਭਰੀ ਭਗਤੀ ਵਿਚ ਮਸਤ ਹੋ ਜਾਂਦਾ ਹੈ, ਉਹ ਮਨੁੱਖ ਪਰਮਾਤਮਾ ਦੇ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ ॥੨॥


ਆਠ ਪਹਰ ਹਰਿ ਕਾ ਜਸੁ ਰਵਣਾ ਬਿਖੈ ਠਗਉਰੀ ਲਾਥੀ  

आठ पहर हरि का जसु रवणा बिखै ठगउरी लाथी ॥  

Āṯẖ pahar har kā jas ravṇā bikẖai ṯẖag▫urī lāthī.  

Twenty-four hours a day, he chants the Praises of the Lord, and the bitter poison does not affect him.  

ਰਵਣਾ = ਸਿਮਰਨ ਕਰਨਾ। ਜਸੁ ਰਵਣਾ = ਸਿਫ਼ਤ-ਸਾਲਾਹ ਕਰਨੀ। ਬਿਖੈ ਠਗਉਰੀ = ਵਿਸ਼ਿਆਂ ਦੀ ਠਗਮੂਰੀ, ਵਿਸ਼ਿਆਂ ਦੀ ਠਗ-ਬੂਟੀ।
ਹੇ ਭਾਈ! ਅੱਠੇ ਪਹਿਰ (ਹਰ ਵੇਲੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨ ਨਾਲ ਵਿਕਾਰਾਂ ਦੀ ਠਗ-ਬੂਟੀ ਦਾ ਜ਼ੋਰ ਮੁੱਕ ਜਾਂਦਾ ਹੈ।


ਸੰਗਿ ਮਿਲਾਇ ਲੀਆ ਮੇਰੈ ਕਰਤੈ ਸੰਤ ਸਾਧ ਭਏ ਸਾਥੀ ॥੩॥  

संगि मिलाइ लीआ मेरै करतै संत साध भए साथी ॥३॥  

Sang milā▫e lī▫ā merai karṯai sanṯ sāḏẖ bẖa▫e sāthī. ||3||  

My Creator Lord has united me with Himself, and the Holy Saints have become my companions. ||3||  

ਸੰਗਿ = ਨਾਲ। ਕਰਤੈ = ਕਰਤਾਰ ਨੇ। ਸਾਥੀ = ਮਦਦਗਾਰ, ਸੰਗੀ ॥੩॥
(ਜਿਸ ਭੀ ਮਨੁੱਖ ਨੇ ਸਿਫ਼ਤ-ਸਾਲਾਹ ਵਿਚ ਮਨ ਜੋੜਿਆ) ਕਰਤਾਰ ਨੇ (ਉਸ ਨੂੰ) ਆਪਣੇ ਨਾਲ ਮਿਲਾ ਲਿਆ, ਸੰਤ ਜਨ ਉਸ ਦੇ ਸੰਗੀ-ਸਾਥੀ ਬਣ ਗਏ ॥੩॥


ਕਰੁ ਗਹਿ ਲੀਨੇ ਸਰਬਸੁ ਦੀਨੇ ਆਪਹਿ ਆਪੁ ਮਿਲਾਇਆ  

करु गहि लीने सरबसु दीने आपहि आपु मिलाइआ ॥  

Kar gėh līne sarbas ḏīne āpėh āp milā▫i▫ā.  

Taking me by the hand, He has given me everything, and blended me with Himself.  

ਕਰੁ = ਹੱਥ {ਇਕ-ਵਚਨ}। ਗਹਿ = ਫੜ ਕੇ। ਸਰਬਸੁ = {सर्वस्व} ਸਭ ਕੁਝ। ਆਪਹਿ = ਆਪ ਹੀ। ਆਪੁ = ਆਪਣਾ-ਆਪ।
(ਹੇ ਭਾਈ! ਗੁਰੂ ਦੀ ਸ਼ਰਨ ਪੈ ਕੇ ਜਿਸ ਭੀ ਮਨੁੱਖ ਨੇ ਪ੍ਰਭੂ-ਚਰਨਾਂ ਦਾ ਆਰਾਧਨ ਕੀਤਾ) ਪ੍ਰਭੂ ਨੇ ਉਸ ਦਾ ਹੱਥ ਫੜ ਕੇ ਉਸ ਨੂੰ ਸਭ ਕੁਝ ਬਖ਼ਸ਼ ਦਿੱਤਾ, ਪ੍ਰਭੂ ਨੇ ਉਸ ਨੂੰ ਆਪਣਾ ਆਪ ਹੀ ਮਿਲਾ ਦਿੱਤਾ।


ਕਹੁ ਨਾਨਕ ਸਰਬ ਥੋਕ ਪੂਰਨ ਪੂਰਾ ਸਤਿਗੁਰੁ ਪਾਇਆ ॥੪॥੧੫॥੭੯॥  

कहु नानक सरब थोक पूरन पूरा सतिगुरु पाइआ ॥४॥१५॥७९॥  

Kaho Nānak sarab thok pūran pūrā saṯgur pā▫i▫ā. ||4||15||79||  

Says Nanak, everything has been perfectly resolved; I have found the Perfect True Guru. ||4||15||79||  

ਥੋਕ = ਪਦਾਰਥ, ਕੰਮ ॥੪॥੧੫॥੭੯॥
ਨਾਨਕ ਆਖਦਾ ਹੈ ਕਿ ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਿਆ, ਉਸ ਦੇ ਸਾਰੇ ਕੰਮ ਸਫਲ ਹੋ ਗਏ ॥੪॥੧੫॥੭੯॥


ਸੋਰਠਿ ਮਹਲਾ  

सोरठि महला ५ ॥  

Soraṯẖ mėhlā 5.  

Sorat'h, Fifth Mehl:  

xxx
xxx


ਗਰੀਬੀ ਗਦਾ ਹਮਾਰੀ  

गरीबी गदा हमारी ॥  

Garībī gaḏā hamārī.  

Humility is my spiked club.  

ਗਰੀਬੀ = ਨਿਮ੍ਰਤਾ-ਸੁਭਾਉ। ਗਦਾ = ਗੁਰਜ।
ਹੇ ਭਾਈ! ਨਿਮ੍ਰਤਾ-ਸੁਭਾਉ ਸਾਡੇ ਪਾਸ ਗੁਰਜ ਹੈ,


ਖੰਨਾ ਸਗਲ ਰੇਨੁ ਛਾਰੀ  

खंना सगल रेनु छारी ॥  

Kẖannā sagal ren cẖẖārī.  

My dagger is to be the dust of all men's feet.  

ਖੰਨਾ = ਖੰਡਾ। ਰੇਨੁ = ਚਰਨ-ਧੂੜ। ਛਾਰੀ = ਛਾਰ, ਮਿੱਟੀ।
ਸਭ ਦੀ ਚਰਨ-ਧੂੜ ਬਣੇ ਰਹਿਣਾ ਸਾਡੇ ਪਾਸ ਖੰਡਾ ਹੈ।


ਇਸੁ ਆਗੈ ਕੋ ਟਿਕੈ ਵੇਕਾਰੀ  

इसु आगै को न टिकै वेकारी ॥  

Is āgai ko na tikai vekārī.  

No evil-doer can withstand these weapons.  

ਨ ਟਿਕੈ = ਖਲੋ ਨਹੀਂ ਸਕਦਾ, ਠਹਿਰ ਨਹੀਂ ਸਕਦਾ। ਵੇਕਾਰੀ = ਕੁਕਰਮੀ।
ਇਸ (ਗੁਰਜ) ਅੱਗੇ, ਇਸ (ਖੰਡੇ) ਅੱਗੇ ਕੋਈ ਭੀ ਕੁਕਰਮੀ ਟਿਕ ਨਹੀਂ ਸਕਦਾ।


ਗੁਰ ਪੂਰੇ ਏਹ ਗਲ ਸਾਰੀ ॥੧॥  

गुर पूरे एह गल सारी ॥१॥  

Gur pūre eh gal sārī. ||1||  

The Perfect Guru has given me this understanding. ||1||  

ਸਾਰੀ = ਸਮਝਾਈ ॥੧॥
(ਸਾਨੂੰ) ਪੂਰੇ ਗੁਰੂ ਨੇ ਇਹ ਗੱਲ ਸਮਝਾ ਦਿੱਤੀ ਹੈ ॥੧॥


ਹਰਿ ਹਰਿ ਨਾਮੁ ਸੰਤਨ ਕੀ ਓਟਾ  

हरि हरि नामु संतन की ओटा ॥  

Har har nām sanṯan kī otā.  

The Name of the Lord, Har, Har, is the support and shelter of the Saints.  

ਓਟਾ = ਆਸਰਾ।
ਹੇ ਭਾਈ! ਪਰਮਾਤਮਾ ਦਾ ਨਾਮ ਸੰਤ ਜਨਾਂ ਦਾ ਆਸਰਾ ਹੈ।


ਜੋ ਸਿਮਰੈ ਤਿਸ ਕੀ ਗਤਿ ਹੋਵੈ ਉਧਰਹਿ ਸਗਲੇ ਕੋਟਾ ॥੧॥ ਰਹਾਉ  

जो सिमरै तिस की गति होवै उधरहि सगले कोटा ॥१॥ रहाउ ॥  

Jo simrai ṯis kī gaṯ hovai uḏẖrahi sagle kotā. ||1|| rahā▫o.  

One who remembers the Lord in meditation, is emancipated; millions have been saved in this way. ||1||Pause||  

ਤਿਸ ਕੀ = {ਲਫ਼ਜ਼ 'ਤਿਸੁ' ਦਾ ੁ ਸੰਬੰਧਕ 'ਕੀ' ਦੇ ਕਾਰਨ ਉੱਡ ਗਿਆ ਹੈ}। ਗਤਿ = ਉੱਚੀ ਆਤਮਕ ਅਵਸਥਾ। ਉਧਰਹਿ = (ਵਿਕਾਰਾਂ ਤੋਂ) ਬਚ ਜਾਂਦੇ ਹਨ। ਕੋਟਾ = ਕ੍ਰੋੜਾਂ ਹੀ ॥੧॥
ਜੇਹੜਾ ਭੀ ਮਨੁੱਖ (ਪਰਮਾਤਮਾ ਦਾ ਨਾਮ) ਸਿਮਰਦਾ ਹੈ, ਉਸ ਦੀ ਉੱਚੀ ਆਤਮਕ ਅਵਸਥਾ ਬਣ ਜਾਂਦੀ ਹੈ। (ਨਾਮ ਦੀ ਬਰਕਤਿ ਨਾਲ) ਸਾਰੇ ਕ੍ਰੋੜਾਂ ਹੀ ਜੀਵ (ਵਿਕਾਰਾਂ ਤੋਂ) ਬਚ ਜਾਂਦੇ ਹਨ ॥੧॥ ਰਹਾਉ॥


ਸੰਤ ਸੰਗਿ ਜਸੁ ਗਾਇਆ  

संत संगि जसु गाइआ ॥  

Sanṯ sang jas gā▫i▫ā.  

In the Society of the Saints, I sing His Praises.  

ਸੰਗਿ = ਸੰਗਤ ਵਿਚ। ਜਸੁ = ਸਿਫ਼ਤ-ਸਾਲਾਹ ਦਾ ਗੀਤ।
ਜਿਸ ਮਨੁੱਖ ਨੇ ਸੰਤ ਜਨਾਂ ਦੀ ਸੰਗਤ ਵਿਚ (ਬੈਠ ਕੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਇਆ ਹੈ,


ਇਹੁ ਪੂਰਨ ਹਰਿ ਧਨੁ ਪਾਇਆ  

इहु पूरन हरि धनु पाइआ ॥  

Ih pūran har ḏẖan pā▫i▫ā.  

I have found this, the perfect wealth of the Lord.  

xxx
ਉਸ ਨੇ ਇਹ ਹਰਿ-ਨਾਮ ਧਨ ਪ੍ਰਾਪਤ ਕਰ ਲਿਆ ਹੈ ਜੋ ਕਦੇ ਭੀ ਨਹੀਂ ਮੁੱਕਦਾ।


ਕਹੁ ਨਾਨਕ ਆਪੁ ਮਿਟਾਇਆ  

कहु नानक आपु मिटाइआ ॥  

Kaho Nānak āp mitā▫i▫ā.  

Says Nanak, I have eradicated my self-conceit.  

ਆਪੁ = ਆਪਾ-ਭਾਵ।
ਨਾਨਕ ਆਖਦਾ ਹੈ ਕਿ ਉਸ ਮਨੁੱਖ ਨੇ (ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲਿਆ ਹੈ,


ਸਭੁ ਪਾਰਬ੍ਰਹਮੁ ਨਦਰੀ ਆਇਆ ॥੨॥੧੬॥੮੦॥  

सभु पारब्रहमु नदरी आइआ ॥२॥१६॥८०॥  

Sabẖ pārbarahm naḏrī ā▫i▫ā. ||2||16||80||  

I see the Supreme Lord God everywhere. ||2||16||80||  

ਸਭੁ = ਹਰ ਥਾਂ। ਨਦਰੀ ਆਇਆ = ਦਿੱਸਿਆ ॥੨॥੧੬॥੮੦॥
ਉਸ ਨੂੰ ਹਰ ਥਾਂ ਪਰਮਾਤਮਾ ਹੀ (ਵੱਸਦਾ) ਦਿੱਸ ਪਿਆ ਹੈ ॥੨॥੧੬॥੮੦॥


ਸੋਰਠਿ ਮਹਲਾ  

सोरठि महला ५ ॥  

Soraṯẖ mėhlā 5.  

Sorat'h, Fifth Mehl:  

xxx
xxx


ਗੁਰਿ ਪੂਰੈ ਪੂਰੀ ਕੀਨੀ  

गुरि पूरै पूरी कीनी ॥  

Gur pūrai pūrī kīnī.  

The Perfect Guru has done it perfectly.  

ਗੁਰਿ ਪੂਰੈ = ਪੂਰੇ ਗੁਰੂ ਨੇ। ਪੂਰੀ ਕੀਨੀ = ਪੂਰੀ ਕਿਰਪਾ ਕੀਤੀ।
ਹੇ ਭਾਈ! ਜਿਸ ਮਨੁੱਖ ਉਤੇ ਪੂਰੇ ਗੁਰੂ ਨੇ ਪੂਰੀ ਕਿਰਪਾ ਕੀਤੀ,


ਬਖਸ ਅਪੁਨੀ ਕਰਿ ਦੀਨੀ  

बखस अपुनी करि दीनी ॥  

Bakẖas apunī kar ḏīnī.  

He blessed me with forgiveness.  

ਬਖਸ = ਬਖ਼ਸ਼ਸ਼, ਦਾਤਿ, ਭਗਤੀ ਦੀ ਦਾਤਿ।
ਉਸ ਨੂੰ ਗੁਰੂ ਨੇ ਆਪਣੇ ਦਰ ਤੋਂ ਪ੍ਰਭੂ ਦੀ ਭਗਤੀ ਦੀ ਦਾਤਿ ਦੇ ਦਿੱਤੀ।


ਨਿਤ ਅਨੰਦ ਸੁਖ ਪਾਇਆ  

नित अनंद सुख पाइआ ॥  

Niṯ anand sukẖ pā▫i▫ā.  

I have found lasting peace and bliss.  

ਨਿਤ = ਸਦਾ।
ਉਹ ਮਨੁੱਖ ਸਦਾ ਆਤਮਕ ਸੁਖ ਆਤਮਕ ਆਨੰਦ ਮਾਣਨ ਲੱਗ ਪਿਆ।


ਥਾਵ ਸਗਲੇ ਸੁਖੀ ਵਸਾਇਆ ॥੧॥  

थाव सगले सुखी वसाइआ ॥१॥  

Thāv sagle sukẖī vasā▫i▫ā. ||1||  

Everywhere, the people dwell in peace. ||1||  

ਥਾਵ = {ਲਫ਼ਜ਼ 'ਥਾਉ' ਤੋਂ ਬਹੁ-ਵਚਨ}। ਸਗਲੇ = ਸਾਰੇ। ਥਾਵ ਸਗਲੇ = ਸਾਰੇ ਥਾਂ, ਸਾਰੇ ਇੰਦ੍ਰੇ ॥੧॥
ਗੁਰੂ ਨੇ ਉਸ ਦੇ ਸਾਰੇ ਗਿਆਨ-ਇੰਦ੍ਰਿਆਂ ਨੂੰ (ਵਿਕਾਰਾਂ ਵਲੋਂ ਬਚਾ ਕੇ) ਸ਼ਾਂਤੀ ਵਿਚ ਟਿਕਾ ਦਿੱਤਾ ॥੧॥


ਹਰਿ ਕੀ ਭਗਤਿ ਫਲ ਦਾਤੀ  

हरि की भगति फल दाती ॥  

Har kī bẖagaṯ fal ḏāṯī.  

Devotional worship to the Lord is what gives rewards.  

ਫਲ ਦਾਤੀ = ਫਲ ਦੇਣ ਵਾਲੀ।
ਹੇ ਭਾਈ! ਪਰਮਾਤਮਾ ਦੀ ਭਗਤੀ ਸਾਰੇ ਫਲ ਦੇਣ ਵਾਲੀ ਹੈ।


ਗੁਰਿ ਪੂਰੈ ਕਿਰਪਾ ਕਰਿ ਦੀਨੀ ਵਿਰਲੈ ਕਿਨ ਹੀ ਜਾਤੀ ਰਹਾਉ  

गुरि पूरै किरपा करि दीनी विरलै किन ही जाती ॥ रहाउ ॥  

Gur pūrai kirpā kar ḏīnī virlai kin hī jāṯī. Rahā▫o.  

The Perfect Guru, by His Grace, gave it to me; how rare are those who know this. ||Pause||  

ਕਿਨ ਹੀ = ਕਿਨਿ ਹੀ, ਕਿਸੇ ਨੇ ਹੀ {ਲਫ਼ਜ਼ 'ਕਿਨਿ' ਦੀ 'ਿ ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ} ॥
ਪੂਰੇ ਗੁਰੂ ਨੇ (ਜਿਸ ਮਨੁੱਖ ਉੱਤੇ) ਮੇਹਰ ਕਰ ਦਿੱਤੀ (ਉਸ ਨੇ ਪ੍ਰਭੂ ਦੀ ਭਗਤੀ ਕਰਨੀ ਸ਼ੁਰੂ ਕਰ ਦਿੱਤੀ। ਪਰ, ਹੇ ਭਾਈ!) ਕਿਸੇ ਵਿਰਲੇ ਮਨੁੱਖ ਨੇ ਹੀ ਪਰਮਾਤਮਾ ਦੀ ਭਗਤੀ ਦੀ ਕਦਰ ਸਮਝੀ ਹੈ ॥ ਰਹਾਉ॥


ਗੁਰਬਾਣੀ ਗਾਵਹ ਭਾਈ  

गुरबाणी गावह भाई ॥  

Gurbāṇī gāvah bẖā▫ī.  

Sing the Word of the Guru's Bani, O Siblings of Destiny.  

ਗਾਵਹ = ਆਓ ਅਸੀਂ ਗਾਵੀਏ।
ਹੇ ਭਾਈ! ਆਓ ਅਸੀਂ ਭੀ ਗੁਰੂ ਦੀ ਬਾਣੀ ਗਾਵਿਆ ਕਰੀਏ।


ਓਹ ਸਫਲ ਸਦਾ ਸੁਖਦਾਈ  

ओह सफल सदा सुखदाई ॥  

Oh safal saḏā sukẖ▫ḏā▫ī.  

That is always rewarding and peace-giving.  

ਓਹ = ਉਹ ਗੁਰਬਾਣੀ।
ਗੁਰੂ ਦੀ ਬਾਣੀ ਸਦਾ ਹੀ ਸਾਰੇ ਫਲ ਦੇਣ ਵਾਲੀ ਸੁਖ ਦੇਣ ਵਾਲੀ ਹੈ।


ਨਾਨਕ ਨਾਮੁ ਧਿਆਇਆ  

नानक नामु धिआइआ ॥  

Nānak nām ḏẖi▫ā▫i▫ā.  

Nanak has meditated on the Naam, the Name of the Lord.  

xxx
ਹੇ ਨਾਨਕ! ਉਸ ਨੇ (ਪਰਮਾਤਮਾ ਦਾ) ਨਾਮ ਸਿਮਰਿਆ ਹੈ,


ਪੂਰਬਿ ਲਿਖਿਆ ਪਾਇਆ ॥੨॥੧੭॥੮੧॥  

पूरबि लिखिआ पाइआ ॥२॥१७॥८१॥  

Pūrab likẖi▫ā pā▫i▫ā. ||2||17||81||  

He has realized his pre-ordained destiny. ||2||17||81||  

ਪੂਰਬਿ = ਪੂਰਬਲੇ ਜਨਮ ਵਿਚ ॥੨॥੧੭॥੮੧॥
ਜਿਸ ਨੇ ਪੂਰਬਲੇ ਜਨਮ ਵਿਚ ਲਿਖਿਆ ਭਗਤੀ ਦਾ ਲੇਖ ਪ੍ਰਾਪਤ ਕੀਤਾ ਹੈ ॥੨॥੧੭॥੮੧॥


ਸੋਰਠਿ ਮਹਲਾ  

सोरठि महला ५ ॥  

Soraṯẖ mėhlā 5.  

Sorat'h, Fifth Mehl:  

xxx
xxx


        


© SriGranth.org, a Sri Guru Granth Sahib resource, all rights reserved.
See Acknowledgements & Credits