Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਹੋਇ ਦਇਆਲੁ ਕਿਰਪਾਲੁ ਪ੍ਰਭੁ ਠਾਕੁਰੁ ਆਪੇ ਸੁਣੈ ਬੇਨੰਤੀ  

Becoming kind and compassionate, God the Lord and Master Himself listens to my prayer.  

ਹੋਇ = ਹੋ ਕੇ। ਆਪੇ = ਆਪ ਹੀ। ਮੇਲਿ = ਮੇਲੇ, ਮੇਲਦਾ ਹੈ।
ਹੇ ਭਾਈ! ਮਾਲਕ-ਪ੍ਰਭੂ ਦਇਆਵਾਨ ਹੋ ਕੇ ਕਿਰਪਾਲ ਹੋ ਕੇ ਆਪ ਹੀ (ਜਿਸ ਮਨੁੱਖ ਦੀ) ਬੇਨਤੀ ਸੁਣ ਲੈਂਦਾ ਹੈ,


ਪੂਰਾ ਸਤਗੁਰੁ ਮੇਲਿ ਮਿਲਾਵੈ ਸਭ ਚੂਕੈ ਮਨ ਕੀ ਚਿੰਤੀ  

He unites me in Union with the Perfect True Guru, and all the cares and anxieties of my mind are dispelled.  

ਚੂਕੇ = ਮੁੱਕ ਜਾਂਦੀ ਹੈ। ਚਿੰਤੀ = ਚਿੰਤਾ।
ਉਸ ਨੂੰ ਪੂਰਾ ਗੁਰੂ ਮੇਲ ਦੇਂਦਾ ਹੈ ਮਿਲਾ ਦੇਂਦਾ ਹੈ (ਇਸ ਤਰ੍ਹਾਂ, ਉਸ ਮਨੁੱਖ ਦੇ) ਮਨ ਦੀ ਹਰੇਕ ਚਿੰਤਾ ਮੁੱਕ ਜਾਂਦੀ ਹੈ।


ਹਰਿ ਹਰਿ ਨਾਮੁ ਅਵਖਦੁ ਮੁਖਿ ਪਾਇਆ ਜਨ ਨਾਨਕ ਸੁਖਿ ਵਸੰਤੀ ॥੪॥੧੨॥੬੨॥  

The Lord, Har, Har, has placed the medicine of the Naam into my mouth; servant Nanak abides in peace. ||4||12||62||  

ਅਵਖਦੁ = ਦਵਾਈ। ਮੁਖਿ = ਮੂੰਹ ਵਿਚ। ਸੁਖਿ = ਆਤਮਕ ਆਨੰਦ ਵਿਚ। ਵਸੰਤੀ = ਵੱਸਦਾ ਹੈ ॥੪॥੧੨॥੬੨॥
ਹੇ ਦਾਸ ਨਾਨਕ! (ਆਖ ਕਿ ਗੁਰੂ ਜਿਸ ਮਨੁੱਖ ਦੇ) ਮੂੰਹ ਵਿਚ ਪਰਮਾਤਮਾ ਦਾ ਨਾਮ-ਦਵਾਈ ਪਾ ਦੇਂਦਾ ਹੈ, ਉਹ ਮਨੁੱਖ ਆਤਮਕ ਆਨੰਦ ਵਿਚ ਜੀਵਨ ਬਿਤੀਤ ਕਰਦਾ ਹੈ ॥੪॥੧੨॥੬੨॥


ਸੋਰਠਿ ਮਹਲਾ  

Sorat'h, Fifth Mehl:  

xxx
xxx


ਸਿਮਰਿ ਸਿਮਰਿ ਪ੍ਰਭ ਭਏ ਅਨੰਦਾ ਦੁਖ ਕਲੇਸ ਸਭਿ ਨਾਠੇ  

Remembering, remembering God in meditation, bliss ensues, and one is rid of all suffering and pain.  

ਸਿਮਰਿ ਸਿਮਰਿ = ਮੁੜ ਮੁੜ ਸਿਮਰ ਕੇ। ਕਲੇਸ = ਝਗੜੇ। ਸਭਿ = ਸਾਰੇ।
ਹੇ ਪ੍ਰਭੂ! ਤੇਰਾ ਨਾਮ ਸਿਮਰ ਸਿਮਰ ਕੇ (ਸਿਮਰਨ ਕਰਨ ਵਾਲੇ ਮਨੁੱਖ) ਪ੍ਰਸੰਨਚਿੱਤ ਹੋ ਜਾਂਦੇ ਹਨ, (ਉਹਨਾਂ ਦੇ ਅੰਦਰੋਂ) ਸਾਰੇ ਦੁੱਖ-ਕਲੇਸ਼ ਦੂਰ ਹੋ ਜਾਂਦੇ ਹਨ।


ਗੁਨ ਗਾਵਤ ਧਿਆਵਤ ਪ੍ਰਭੁ ਅਪਨਾ ਕਾਰਜ ਸਗਲੇ ਸਾਂਠੇ ॥੧॥  

Singing the Glorious Praises of God, and meditating on Him, all my affairs are brought into harmony. ||1||  

ਸਾਂਠੇ = ਸਾਧ ਲਏ। ਸਗਲੇ = ਸਾਰੇ ॥੧॥
(ਹੇ ਭਾਈ! ਵਡ-ਭਾਗੀ ਮਨੁੱਖ) ਆਪਣੇ ਪ੍ਰਭੂ ਦੇ ਗੁਣ ਗਾਂਦਿਆਂ ਅਤੇ ਉਸ ਦਾ ਧਿਆਨ ਧਰਦਿਆਂ ਆਪਣੇ ਸਾਰੇ ਕੰਮ ਸਵਾਰ ਲੈਂਦੇ ਹਨ ॥੧॥


ਜਗਜੀਵਨ ਨਾਮੁ ਤੁਮਾਰਾ  

Your Name is the Life of the world.  

ਜਗ ਜੀਵਨ = ਜਗਤ (ਦੇ ਜੀਵਾਂ) ਨੂੰ ਆਤਮਕ ਜੀਵਨ ਦੇਣ ਵਾਲਾ।
ਹੇ ਪ੍ਰਭੂ! ਤੇਰਾ ਨਾਮ ਜਗਤ (ਦੇ ਜੀਵਾਂ) ਨੂੰ ਆਤਮਕ ਜੀਵਨ ਦੇਣ ਵਾਲਾ ਹੈ।


ਗੁਰ ਪੂਰੇ ਦੀਓ ਉਪਦੇਸਾ ਜਪਿ ਭਉਜਲੁ ਪਾਰਿ ਉਤਾਰਾ ਰਹਾਉ  

The Perfect Guru has taught me, that by meditating, I cross over the terrifying world-ocean. ||Pause||  

ਜਪਿ = ਜਪ ਕੇ। ਭਉਜਲੁ = ਸੰਸਾਰ-ਸਮੁੰਦਰ ॥
ਪੂਰੇ ਸਤਿਗੁਰੂ ਨੇ (ਜਿਸ ਮਨੁੱਖ ਨੂੰ ਤੇਰਾ ਨਾਮ ਸਿਮਰਨ ਦਾ) ਉਪਦੇਸ਼ ਦਿੱਤਾ, (ਉਹ ਮਨੁੱਖ) ਨਾਮ ਜਪ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ ॥ ਰਹਾਉ॥


ਤੂਹੈ ਮੰਤ੍ਰੀ ਸੁਨਹਿ ਪ੍ਰਭ ਤੂਹੈ ਸਭੁ ਕਿਛੁ ਕਰਣੈਹਾਰਾ  

You are Your own advisor; You hear everything, God, and You do everything.  

ਮੰਤ੍ਰੀ = ਸਲਾਹਕਾਰ। ਸੁਨਹਿ = ਤੂੰ ਸੁਣਦਾ ਹੈਂ। ਕਰਣੈਹਾਰਾ = ਕਰ ਸਕਣ ਦੀ ਸਮਰਥਾ ਵਾਲਾ।
ਹੇ ਪ੍ਰਭੂ! ਤੂੰ ਆਪ ਹੀ ਆਪਣਾ ਸਲਾਹਕਾਰ ਹੈਂ, ਤੂੰ ਆਪ ਹੀ (ਹਰੇਕ ਜੀਵ ਨੂੰ) ਦਾਤਾਂ ਦੇਣ ਵਾਲਾ ਹੈਂ,


ਤੂ ਆਪੇ ਦਾਤਾ ਆਪੇ ਭੁਗਤਾ ਕਿਆ ਇਹੁ ਜੰਤੁ ਵਿਚਾਰਾ ॥੨॥  

You Yourself are the Giver, and You Yourself are the Enjoyer. What can this poor creature do? ||2||  

ਆਪੇ = ਆਪ ਹੀ। ਭੁਗਤਾ = ਭੋਗਣ ਵਾਲਾ। ਕਿਆ ਵਿਚਾਰਾ = ਕੋਈ ਪਾਂਇਆਂ ਨਹੀਂ ॥੨॥
ਤੂੰ ਆਪ ਹੀ (ਹਰੇਕ ਜੀਵ ਵਿਚ ਬੈਠਾ ਪਦਾਰਥਾਂ ਨੂੰ) ਭੋਗਣ ਵਾਲਾ ਹੈਂ। ਇਸ ਜੀਵ ਦੀ ਕੋਈ ਪਾਂਇਆਂ ਨਹੀਂ ਹੈ ॥੨॥


ਕਿਆ ਗੁਣ ਤੇਰੇ ਆਖਿ ਵਖਾਣੀ ਕੀਮਤਿ ਕਹਣੁ ਜਾਈ  

Which of Your Glorious Virtues should I describe and speak of? Your value cannot be described.  

ਵਖਾਣੀ = ਵਖਾਣੀਂ, ਮੈਂ ਬਿਆਨ ਕਰਾਂ।
ਹੇ ਪ੍ਰਭੂ! ਮੈਂ ਤੇਰੇ ਗੁਣ ਆਖ ਕੇ ਬਿਆਨ ਕਰਨ ਜੋਗਾ ਨਹੀਂ ਹਾਂ। ਤੇਰੀ ਕਦਰ-ਕੀਮਤ ਦੱਸੀ ਨਹੀਂ ਜਾ ਸਕਦੀ।


ਪੇਖਿ ਪੇਖਿ ਜੀਵੈ ਪ੍ਰਭੁ ਅਪਨਾ ਅਚਰਜੁ ਤੁਮਹਿ ਵਡਾਈ ॥੩॥  

I live by beholding, beholding You, O God. Your glorious greatness is wonderful and amazing! ||3||  

ਪੇਖਿ = ਵੇਖ ਕੇ। ਜੀਵੈ = ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹੈ। ਤੁਮਹਿ = ਤੇਰੀ। ਵਡਾਈ = ਵਡੱਪਣ ॥੩॥
ਤੇਰਾ ਵਡੱਪਣ ਹੈਰਾਨ ਕਰ ਦੇਣ ਵਾਲਾ ਹੈ। (ਹੇ ਭਾਈ! ਮਨੁੱਖ) ਆਪਣੇ ਪ੍ਰਭੂ ਦਾ ਦਰਸ਼ਨ ਕਰ ਕਰ ਕੇ ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹੈ ॥੩॥


ਧਾਰਿ ਅਨੁਗ੍ਰਹੁ ਆਪਿ ਪ੍ਰਭ ਸ੍ਵਾਮੀ ਪਤਿ ਮਤਿ ਕੀਨੀ ਪੂਰੀ  

Granting His Grace, God my Lord and Master Himself saved my honor, and my intellect has been made perfect.  

ਅਨੁਗ੍ਰਹੁ = ਕਿਰਪਾ। ਧਾਰਿ = ਕਰ ਕੇ। ਪ੍ਰਭ = ਹੇ ਪ੍ਰਭੂ। ਪਤਿ = ਇੱਜ਼ਤ। ਮਤਿ = ਅਕਲ।
ਹੇ ਪ੍ਰਭੂ! ਹੇ ਸੁਆਮੀ! ਤੂੰ ਆਪ ਹੀ (ਜੀਵ ਉਤੇ) ਕਿਰਪਾ ਕਰ ਕੇ ਉਸ ਨੂੰ (ਲੋਕ ਪਰਲੋਕ ਵਿਚ) ਇੱਜ਼ਤ ਬਖ਼ਸ਼ਦਾ ਹੈਂ, ਉਸ ਨੂੰ ਪੂਰੀ ਅਕਲ ਦੇ ਦੇਂਦਾ ਹੈਂ।


ਸਦਾ ਸਦਾ ਨਾਨਕ ਬਲਿਹਾਰੀ ਬਾਛਉ ਸੰਤਾ ਧੂਰੀ ॥੪॥੧੩॥੬੩॥  

Forever and ever, Nanak is a sacrifice, longing for the dust of the feet of the Saints. ||4||13||63||  

ਬਲਿਹਾਰੀ = ਸਦਕੇ। ਬਾਛਹੁ = ਬਾਛਉਂ, ਮੈਂ ਚਾਹੁੰਦਾ ਹਾਂ। ਧੂਰੀ = ਚਰਨ-ਧੂੜ ॥੪॥੧੩॥੬੩॥
ਹੇ ਨਾਨਕ! (ਆਖ ਕਿ ਹੇ ਪ੍ਰਭੂ!) ਮੈਂ ਸਦਾ ਹੀ ਤੈਥੋਂ ਕੁਰਬਾਨ ਜਾਂਦਾ ਹਾਂ। ਮੈਂ (ਤੇਰੇ ਦਰ ਤੋਂ) ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ ॥੪॥੧੩॥੬੩॥


ਸੋਰਠਿ ਮਃ  

Sorat'h, Fifth Mehl:  

xxx
xxx


ਗੁਰੁ ਪੂਰਾ ਨਮਸਕਾਰੇ  

I bow in reverence to the Perfect Guru.  

ਨਮਸਕਾਰੇ = ਸਿਰ ਨਿਵਾਂਦਾ ਹੈ, ਸ਼ਰਨ ਪੈਂਦਾ ਹੈ।
ਹੇ ਭਾਈ! ਜੇਹੜਾ ਮਨੁੱਖ ਪੂਰੇ ਗੁਰੂ ਦੀ ਸ਼ਰਨ ਪੈਂਦਾ ਹੈ,


ਪ੍ਰਭਿ ਸਭੇ ਕਾਜ ਸਵਾਰੇ  

God has resolved all my affairs.  

ਪ੍ਰਭਿ = ਪ੍ਰਭੂ ਨੇ।
(ਯਕੀਨ ਜਾਣੋ ਕਿ) ਪਰਮਾਤਮਾ ਨੇ ਉਸ ਦੇ ਸਾਰੇ ਕੰਮ ਸਵਾਰ ਦਿੱਤੇ,


ਹਰਿ ਅਪਣੀ ਕਿਰਪਾ ਧਾਰੀ  

The Lord has showered me with His Mercy.  

xxx
ਪ੍ਰਭੂ ਨੇ ਉਸ ਮਨੁੱਖ ਉੱਤੇ ਮੇਹਰ (ਦੀ ਨਿਗਾਹ) ਕੀਤੀ,


ਪ੍ਰਭ ਪੂਰਨ ਪੈਜ ਸਵਾਰੀ ॥੧॥  

God has perfectly preserved my honor. ||1||  

ਪੈਜ = ਇੱਜ਼ਤ ॥੧॥
ਤੇ (ਲੋਕ ਪਰਲੋਕ ਵਿਚ) ਉਸ ਦੀ ਲਾਜ ਚੰਗੀ ਤਰ੍ਹਾਂ ਰੱਖ ਲਈ ॥੧॥


ਅਪਨੇ ਦਾਸ ਕੋ ਭਇਓ ਸਹਾਈ  

He has become the help and support of His slave.  

ਕੋ = ਦਾ। ਸਹਾਈ = ਮਦਦਗਾਰ।
ਹੇ ਭਾਈ! ਪਰਮਾਤਮਾ ਆਪਣੇ ਸੇਵਕ ਦਾ ਮਦਦਗਾਰ ਬਣਦਾ ਹੈ।


ਸਗਲ ਮਨੋਰਥ ਕੀਨੇ ਕਰਤੈ ਊਣੀ ਬਾਤ ਕਾਈ ਰਹਾਉ  

The Creator has achieved all my goals, and now, nothing is lacking. ||Pause||  

ਕਰਤੈ = ਕਰਤਾਰ ਨੇ। ਊਣੀ ਬਾਤ = ਘਾਟ, ਕਮੀ ॥
ਕਰਤਾਰ ਨੇ (ਸਦਾ ਤੋਂ ਹੀ ਆਪਣੇ ਦਾਸ ਦੀਆਂ) ਸਾਰੀਆਂ ਮਨੋ-ਕਾਮਨਾਂ ਪੂਰੀਆਂ ਕੀਤੀਆਂ ਹਨ, ਸੇਵਕ ਨੂੰ (ਕਿਸੇ ਕਿਸਮ ਦੀ) ਕੋਈ ਥੁੜ ਨਹੀਂ ਰਹਿੰਦੀ ॥ ਰਹਾਉ॥


ਕਰਤੈ ਪੁਰਖਿ ਤਾਲੁ ਦਿਵਾਇਆ  

The Creator Lord has caused the pool of nectar to be constructed.  

ਪੁਰਖਿ = ਪੁਰਖ ਨੇ, ਸਰਬ-ਵਿਆਪਕ ਪ੍ਰਭੂ ਨੇ। ਤਾਲੁ = ਤਾਲਾ, ਜੰਦ੍ਰਾ, ਗੁਪਤ ਨਾਮ-ਖ਼ਜ਼ਾਨਾ। ਦਿਵਾਇਆ = ਦਿਵਾ ਦਿੱਤਾ (ਗੁਰੂ ਦੀ ਰਾਹੀਂ)।
(ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ) ਸਰਬ-ਵਿਆਪਕ ਕਰਤਾਰ ਨੇ (ਉਸ ਨੂੰ ਗੁਰੂ ਦੀ ਰਾਹੀਂ) ਗੁਪਤ ਨਾਮ-ਖ਼ਜ਼ਾਨਾ ਦਿਵਾ ਦਿੱਤਾ,


ਪਿਛੈ ਲਗਿ ਚਲੀ ਮਾਇਆ  

The wealth of Maya follows in my footsteps,  

xxx
(ਉਸ ਨੂੰ ਮਾਇਆ ਦੀ ਲਾਲਸਾ ਨਹੀਂ ਰਹਿ ਜਾਂਦੀ) ਮਾਇਆ ਉਸ ਦੇ ਪਿੱਛੇ ਪਿੱਛੇ ਤੁਰੀ ਫਿਰਦੀ ਹੈ।


ਤੋਟਿ ਕਤਹੂ ਆਵੈ  

and now, nothing is lacking at all.  

ਤੋਟਿ = ਕਮੀ। ਕਤਹੂ = ਕਿਤੇ ਭੀ।
(ਮਾਇਆ ਵਲੋਂ ਉਸ ਨੂੰ) ਕਿਤੇ ਭੀ ਘਾਟ ਮਹਿਸੂਸ ਨਹੀਂ ਹੁੰਦੀ।


ਮੇਰੇ ਪੂਰੇ ਸਤਗੁਰ ਭਾਵੈ ॥੨॥  

This is pleasing to my Perfect True Guru. ||2||  

ਸਤਗੁਰ ਭਾਵੈ = ਗੁਰੂ ਨੂੰ ਚੰਗੀ ਲੱਗਦੀ ਹੈ ॥੨॥
ਮੇਰੇ ਪੂਰੇ ਸਤਿਗੁਰੂ ਨੂੰ (ਉਸ ਵਡ-ਭਾਗੀ ਮਨੁੱਖ ਵਾਸਤੇ ਇਹੀ ਗੱਲ) ਚੰਗੀ ਲੱਗਦੀ ਹੈ ॥੨॥


ਸਿਮਰਿ ਸਿਮਰਿ ਦਇਆਲਾ  

Remembering, remembering the Merciful Lord in meditation,  

ਦਇਆਲਾ = ਦਇਆ-ਦਾ-ਘਰ ਪ੍ਰਭੂ।
ਹੇ ਭਾਈ! ਦਇਆ ਦੇ ਘਰ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ (ਸਿਮਰਨ ਕਰਨ ਵਾਲੇ)


ਸਭਿ ਜੀਅ ਭਏ ਕਿਰਪਾਲਾ  

all beings have become kind and compassionate to me.  

ਸਭਿ = ਸਾਰੇ। ਜੀਅ = {ਲਫ਼ਜ਼ 'ਜੀਉ' ਤੋਂ ਬਹੁ-ਵਚਨ}। ਕਿਰਪਾਲਾ = ਕਿਰਪਾ ਦੇ ਘਰ ਪ੍ਰਭੂ ਦਾ ਰੂਪ।
ਸਾਰੇ ਹੀ ਜੀਵ ਉਸ ਦਇਆ-ਸਰੂਪ ਪ੍ਰਭੂ ਦਾ ਰੂਪ ਬਣ ਜਾਂਦੇ ਹਨ।


ਜੈ ਜੈ ਕਾਰੁ ਗੁਸਾਈ  

Hail! Hail to the Lord of the world,  

ਜੈ ਜੈ ਕਾਰੁ = ਸੋਭਾ, ਸਿਫ਼ਤ-ਸਾਲਾਹ। ਗੁਸਾਈ = ਸ੍ਰਿਸ਼ਟੀ ਦਾ ਮਾਲਕ।
(ਇਸ ਵਾਸਤੇ, ਹੇ ਭਾਈ!) ਉਸ ਸ੍ਰਿਸ਼ਟੀ ਦੇ ਮਾਲਕ-ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਰਿਹਾ ਕਰੋ,


ਜਿਨਿ ਪੂਰੀ ਬਣਤ ਬਣਾਈ ॥੩॥  

who created the perfect creation. ||3||  

ਜਿਨਿ = ਜਿਸ (ਗੁਸਾਈ) ਨੇ। ਬਣਤ = ਵਿਓਂਤ ॥੩॥
ਜਿਸ ਨੇ (ਜੀਵਾਂ ਨੂੰ ਆਪਣੇ ਨਾਲ ਮਿਲਾਣ ਦੀ) ਇਹ ਸੋਹਣੀ ਵਿਓਂਤ ਬਣਾ ਦਿੱਤੀ ਹੈ ॥੩॥


ਤੂ ਭਾਰੋ ਸੁਆਮੀ ਮੋਰਾ  

You are my Great Lord and Master.  

ਮੋਰਾ = ਮੇਰਾ।
ਹੇ ਪ੍ਰਭੂ! ਤੂੰ ਮੇਰਾ ਵੱਡਾ ਮਾਲਕ ਹੈਂ।


ਇਹੁ ਪੁੰਨੁ ਪਦਾਰਥੁ ਤੇਰਾ  

These blessings and wealth are Yours.  

ਪੁੰਨੁ = ਬਖ਼ਸ਼ੀਸ਼। ਪਦਾਰਥੁ = ਨਾਮ-ਵਸਤ।
ਤੇਰਾ ਨਾਮ-ਪਦਾਰਥ (ਜੋ ਮੈਨੂੰ ਗੁਰੂ ਦੀ ਰਾਹੀਂ ਮਿਲਿਆ ਹੈ) ਤੇਰੀ ਹੀ ਬਖ਼ਸ਼ਸ਼ ਹੈ।


ਜਨ ਨਾਨਕ ਏਕੁ ਧਿਆਇਆ  

Servant Nanak has meditated on the One Lord;  

xxx
ਦਾਸ ਨਾਨਕ ਨੇ (ਗੁਰੂ ਦੀ ਸ਼ਰਨ ਪੈ ਕੇ) ਪਰਮਾਤਮਾ ਦਾ ਸਿਮਰਨਾ ਸ਼ੁਰੂ ਕਰ ਦਿੱਤਾ,


ਸਰਬ ਫਲਾ ਪੁੰਨੁ ਪਾਇਆ ॥੪॥੧੪॥੬੪॥  

he has obtained the fruitful rewards for all good deeds. ||4||14||64||  

ਸਰਬ ਫਲਾ = ਸਾਰੇ ਫਲ ਦੇਣ ਵਾਲਾ ॥੪॥੧੪॥੬੪॥
ਉਸ ਨੇ ਸਾਰੇ ਫਲ ਦੇਣ ਵਾਲੀ (ਰੱਬੀ) ਬਖ਼ਸ਼ਸ਼ ਪ੍ਰਾਪਤ ਕਰ ਲਈ ॥੪॥੧੪॥੬੪॥


ਸੋਰਠਿ ਮਹਲਾ ਘਰੁ ਦੁਪਦੇ  

Sorat'h, Fifth Mehl, Third House, Du-Padas:  

xxx
ਰਾਗ ਸੋਰਠਿ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।


ਸਤਿਗੁਰ ਪ੍ਰਸਾਦਿ  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਰਾਮਦਾਸ ਸਰੋਵਰਿ ਨਾਤੇ  

Bathing in the nectar tank of Ram Das,  

ਰਾਮਦਾਸ ਸਰੋਵਰਿ = ਰਾਮ ਦੇ ਦਾਸਾਂ ਦੇ ਸਰੋਵਰ ਵਿਚ, ਸਾਧ ਸੰਗਤ ਵਿਚ ਜਿਥੇ ਨਾਮ-ਜਲ ਦਾ ਪ੍ਰਵਾਹ ਚੱਲਦਾ ਹੈ। ਨਾਤੇ = ਨ੍ਹਾਤੇ।
ਹੇ ਭਾਈ! ਜੇਹੜੇ ਮਨੁੱਖ ਰਾਮ ਦੇ ਦਾਸਾਂ ਦੇ ਸਰੋਵਰ ਵਿਚ (ਸਾਧ ਸੰਗਤ ਵਿਚ ਨਾਮ-ਅੰਮ੍ਰਿਤ ਨਾਲ) ਇਸ਼ਨਾਨ ਕਰਦੇ ਹਨ,


ਸਭਿ ਉਤਰੇ ਪਾਪ ਕਮਾਤੇ  

all sins are erased.  

ਸਭਿ = ਸਾਰੇ। ਕਮਾਤੇ = ਕਮਾਏ ਹੋਏ, ਕੀਤੇ ਹੋਏ।
ਉਹਨਾਂ ਦੇ (ਪਿਛਲੇ) ਕੀਤੇ ਹੋਏ ਸਾਰੇ ਪਾਪ ਲਹਿ ਜਾਂਦੇ ਹਨ।


ਨਿਰਮਲ ਹੋਏ ਕਰਿ ਇਸਨਾਨਾ  

One becomes immaculately pure, taking this cleansing bath.  

ਕਰਿ = ਕਰ ਕੇ।
(ਹਰਿ-ਨਾਮ-ਜਲ ਨਾਲ) ਇਸ਼ਨਾਨ ਕਰ ਕੇ ਉਹ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ।


ਗੁਰਿ ਪੂਰੈ ਕੀਨੇ ਦਾਨਾ ॥੧॥  

The Perfect Guru has bestowed this gift. ||1||  

ਗੁਰਿ = ਗੁਰੂ ਨੇ। ਦਾਨਾ = ਬਖ਼ਸ਼ਸ਼ ॥੧॥
ਪਰ ਇਹ ਬਖ਼ਸ਼ਸ਼ ਪੂਰੇ ਗੁਰੂ ਨੇ ਹੀ ਕੀਤੀ ਹੁੰਦੀ ਹੈ ॥੧॥


ਸਭਿ ਕੁਸਲ ਖੇਮ ਪ੍ਰਭਿ ਧਾਰੇ  

God has blessed all with peace and pleasure.  

ਸਭਿ = ਸਾਰੇ। ਕੁਸਲ ਖੇਮ = ਸੁਖ ਆਨੰਦ। ਪ੍ਰਭਿ = ਪ੍ਰਭੂ ਨੇ।
ਹੇ ਭਾਈ! (ਉਸ ਮਨੁੱਖ ਦੇ ਹਿਰਦੇ ਵਿਚ) ਪ੍ਰਭੂ ਨੇ ਸਾਰੇ ਆਤਮਕ ਸੁਖ ਆਨੰਦ ਪੈਦਾ ਕਰ ਦਿੱਤੇ,


ਸਹੀ ਸਲਾਮਤਿ ਸਭਿ ਥੋਕ ਉਬਾਰੇ ਗੁਰ ਕਾ ਸਬਦੁ ਵੀਚਾਰੇ ਰਹਾਉ  

Everything is safe and sound, as we contemplate the Word of the Guru's Shabad. ||Pause||  

ਸਭਿ ਥੋਕ = ਸਾਰੀਆਂ ਚੀਜ਼ਾਂ, ਆਤਮਕ ਜੀਵਨ ਦੇ ਸਾਰੇ ਗੁਣ। ਉਬਾਰੇ = ਬਚਾ ਲਏ। ਬੀਚਾਰੇ = ਬੀਚਾਰਿ, ਵਿਚਾਰ ਕੇ, ਸੋਚ = ਮੰਡਲ ਵਿਚ ਟਿਕਾ ਕੇ ॥
ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਨੂੰ ਆਪਣੀ ਸੋਚ-ਮੰਡਲ ਵਿਚ ਟਿਕਾ ਕੇ ਆਤਮਕ ਜੀਵਨ ਦੇ ਸਾਰੇ ਗੁਣ (ਵਿਕਾਰਾਂ ਦੇ ਢਹੇ ਚੜ੍ਹਨ ਤੋਂ) ਠੀਕ-ਠਾਕ ਬਚਾ ਲਏ ॥ ਰਹਾਉ॥


ਸਾਧਸੰਗਿ ਮਲੁ ਲਾਥੀ  

In the Saadh Sangat, the Company of the Holy, filth is washed off.  

ਸਾਧ ਸੰਗਿ = ਸਾਧ ਸੰਗਤ ਵਿਚ। ਮਲੁ = ਵਿਕਾਰਾਂ ਦੀ ਮੈਲ।
ਹੇ ਭਾਈ! ਸਾਧ ਸੰਗਤ ਵਿਚ (ਟਿਕਿਆਂ) ਵਿਕਾਰਾਂ ਦੀ ਮੈਲ ਦੂਰ ਹੋ ਜਾਂਦੀ ਹੈ,


ਪਾਰਬ੍ਰਹਮੁ ਭਇਓ ਸਾਥੀ  

The Supreme Lord God has become our friend and helper.  

ਸਾਥੀ = ਸਹਾਈ।
(ਸਾਧ ਸੰਗਤ ਦੀ ਬਰਕਤਿ ਨਾਲ) ਪਰਮਾਤਮਾ ਮਦਦਗਾਰ ਬਣ ਜਾਂਦਾ ਹੈ।


ਨਾਨਕ ਨਾਮੁ ਧਿਆਇਆ  

Nanak meditates on the Naam, the Name of the Lord.  

xxx
ਹੇ ਨਾਨਕ! (ਜਿਸ ਮਨੁੱਖ ਨੇ ਰਾਮਦਾਸ-ਸਰੋਵਰ ਵਿਚ ਆ ਕੇ) ਪਰਮਾਤਮਾ ਦਾ ਨਾਮ ਸਿਮਰਿਆ,


ਆਦਿ ਪੁਰਖ ਪ੍ਰਭੁ ਪਾਇਆ ॥੨॥੧॥੬੫॥  

He has found God, the Primal Being. ||2||1||65||  

ਪੁਰਖ = ਸਰਬ-ਵਿਆਪਕ ॥੨॥੧॥੬੫॥
ਉਸ ਨੇ ਉਸ ਪ੍ਰਭੂ ਨੂੰ ਲੱਭ ਲਿਆ ਜੋ ਸਭ ਦਾ ਮੁੱਢ ਹੈ ਅਤੇ ਜੋ ਸਰਬ-ਵਿਆਪਕ ਹੈ ॥੨॥੧॥੬੫॥


ਸੋਰਠਿ ਮਹਲਾ  

Sorat'h, Fifth Mehl:  

xxx
xxx


ਜਿਤੁ ਪਾਰਬ੍ਰਹਮੁ ਚਿਤਿ ਆਇਆ  

One in who's mind comes the Supreme Lord,  

ਜਿਤੁ = ਜਿਸ ਵਿਚ। ਚਿਤਿ = ਚਿੱਤ ਵਿਚ, ਹਿਰਦੇ ਵਿਚ। ਜਿਤੁ ਚਿਤਿ = ਜਿਸ ਹਿਰਦੇ-ਘਰ ਵਿਚ।
ਹੇ ਭਾਈ! ਜਿਸ ਦੇ ਹਿਰਦੇ-ਘਰ ਵਿਚ ਪਰਮਾਤਮਾ ਆ ਵੱਸਿਆ ਹੈ,


ਸੋ ਘਰੁ ਦਯਿ ਵਸਾਇਆ  

in that house settles the kindness.  

ਸੋ ਘਰੁ = ਉਹ ਹਿਰਦਾ-ਘਰ। ਦਯਿ = ਪਿਆਰ ਕਰਨ ਵਾਲੇ ਪ੍ਰਭੂ ਨੇ।
ਪ੍ਰੀਤਮ-ਪ੍ਰਭੂ ਨੇ ਉਹ ਹਿਰਦਾ-ਘਰ (ਆਤਮਕ ਗੁਣਾਂ ਨਾਲ) ਭਰਪੂਰ ਕਰ ਦਿੱਤਾ।


        


© SriGranth.org, a Sri Guru Granth Sahib resource, all rights reserved.
See Acknowledgements & Credits