Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਤਿਨਿ ਸਗਲੀ ਲਾਜ ਰਾਖੀ ॥੩॥  

and through it, my honor was totally preserved. ||3||  

ਤਿਨਿ = ਉਸ (ਸ਼ਬਦ) ਨੇ। ਲਾਜ = ਇੱਜ਼ਤ ॥੩॥
ਸ਼ਬਦ ਨੇ ਉਸ ਦੀ ਸਾਰੀ ਇੱਜ਼ਤ ਰੱਖ ਲਈ (ਉਸ ਨੂੰ ਵਿਕਾਰਾਂ ਦੇ ਢਹੇ ਚੜ੍ਹਨ ਤੋਂ ਬਚਾ ਲਿਆ) ॥੩॥


ਬੋਲਾਇਆ ਬੋਲੀ ਤੇਰਾ  

I speak as You cause me to speak;  

ਬੋਲੀ = ਬੋਲੀਂ, ਮੈਂ ਬੋਲਦਾ ਹਾਂ, ਮੈਂ ਤੇਰੀ ਸਿਫ਼ਤ-ਸਾਲਾਹ ਕਰਦਾ ਹਾਂ।
ਹੇ ਪ੍ਰਭੂ! ਜਦੋਂ ਤੂੰ ਪ੍ਰੇਰਨਾ ਦੇਂਦਾ ਹੈਂ ਤਦੋਂ ਹੀ ਮੈਂ ਤੇਰੀ ਸਿਫ਼ਤ-ਸਾਲਾਹ ਕਰ ਸਕਦਾ ਹਾਂ।


ਤੂ ਸਾਹਿਬੁ ਗੁਣੀ ਗਹੇਰਾ  

O Lord and Master, You are the ocean of excellence.  

ਗੁਣੀ = ਗੁਣਾਂ ਦਾ ਮਾਲਕ। ਗਹੇਰਾ = ਡੂੰਘਾ।
ਤੂੰ ਸਾਡਾ ਮਾਲਕ ਹੈਂ, ਤੂੰ ਗੁਣਾਂ ਦਾ ਖ਼ਜ਼ਾਨਾ ਹੈਂ, ਤੂੰ ਡੂੰਘੇ ਜਿਗਰੇ ਵਾਲਾ ਹੈਂ।


ਜਪਿ ਨਾਨਕ ਨਾਮੁ ਸਚੁ ਸਾਖੀ  

Nanak chants the Naam, the Name of the Lord, according to the Teachings of Truth.  

ਸਚੁ ਸਾਖੀ = ਸਦਾ ਨਾਲ ਨਿਭਣ ਵਾਲਾ ਮਦਦਗਾਰ। ਸਾਖੀ = ਸਾਖ ਭਰਨ ਵਾਲਾ।
ਹੇ ਨਾਨਕ! ਸਦਾ-ਥਿਰ ਪ੍ਰਭੂ ਦਾ ਨਾਮ ਜਪਿਆ ਕਰ, ਇਹੀ ਸਦਾ ਹਾਮੀ ਭਰਨ ਵਾਲਾ ਹੈ।


ਅਪੁਨੇ ਦਾਸ ਕੀ ਪੈਜ ਰਾਖੀ ॥੪॥੬॥੫੬॥  

God preserves the honor of His slaves. ||4||6||56||  

ਪੈਜ = ਇੱਜ਼ਤ ॥੪॥੬॥੫੬॥
ਪ੍ਰਭੂ ਆਪਣੇ ਸੇਵਕ ਦੀ (ਸਦਾ) ਇੱਜ਼ਤ ਰੱਖਦਾ ਆਇਆ ਹੈ ॥੪॥੬॥੫੬॥


ਸੋਰਠਿ ਮਹਲਾ  

Sorat'h, Fifth Mehl:  

xxx
xxx


ਵਿਚਿ ਕਰਤਾ ਪੁਰਖੁ ਖਲੋਆ  

The Creator Lord Himself stood between us,  

ਕਰਤਾ = ਕਰਤਾਰ। ਪੁਰਖੁ = ਸਰਬ-ਵਿਆਪਕ। ਵਿਚਿ ਖਲੋਆ = ਆਪ ਸਹੈਤਾ ਕਰਦਾ ਹੈ।
ਸਰਬ-ਵਿਆਪਕ ਕਰਤਾਰ ਆਪ ਉਸ ਦੀ ਸਹੈਤਾ ਕਰਦਾ ਹੈ,


ਵਾਲੁ ਵਿੰਗਾ ਹੋਆ  

and not a hair upon my head was touched.  

ਵਾਲੁ ਨ ਵਿੰਗਾ ਹੋਆ = ਰਤਾ ਭੀ ਨੁਕਸਾਨ ਨਹੀਂ ਹੁੰਦਾ।
(ਉਸ ਦੀ ਆਤਮਕ ਰਾਸ-ਪੂੰਜੀ ਦਾ) ਰਤਾ ਭਰ ਭੀ ਨੁਕਸਾਨ ਨਹੀਂ ਹੁੰਦਾ।


ਮਜਨੁ ਗੁਰ ਆਂਦਾ ਰਾਸੇ  

The Guru made my cleansing bath successful;  

ਮਜਨੁ = ਇਸ਼ਨਾਨ, ਰਾਮ ਦੇ ਦਾਸਾਂ ਦੇ ਸਰੋਵਰ ਵਿਚ ਇਸ਼ਨਾਨ, ਨਾਮ-ਜਲ ਨਾਲ ਆਤਮਕ ਇਸ਼ਨਾਨ। ਗੁਰਿ = ਗੁਰੂ ਨੇ। ਆਂਦਾ ਰਾਸੇ = ਰਾਸਿ ਆਂਦਾ, ਸਫਲ ਕਰ ਦਿੱਤਾ।
(ਹੇ ਭਾਈ! ਸਾਧ ਸੰਗਤ ਵਿਚ ਜਿਸ ਮਨੁੱਖ ਦਾ) ਆਤਮਕ ਇਸ਼ਨਾਨ ਗੁਰੂ ਨੇ ਸਫਲ ਕਰ ਦਿੱਤਾ,


ਜਪਿ ਹਰਿ ਹਰਿ ਕਿਲਵਿਖ ਨਾਸੇ ॥੧॥  

meditating on the Lord, Har, Har, my sins were erased. ||1||  

ਜਪਿ = ਜਪ ਕੇ। ਕਿਲਵਿਖ = ਪਾਪ ॥੧॥
ਉਹ ਮਨੁੱਖ ਸਦਾ ਪਰਮਾਤਮਾ ਦਾ ਨਾਮ ਜਪ ਜਪ ਕੇ (ਆਪਣੇ ਸਾਰੇ) ਪਾਪ ਨਾਸ ਕਰ ਲੈਂਦਾ ਹੈ ॥੧॥


ਸੰਤਹੁ ਰਾਮਦਾਸ ਸਰੋਵਰੁ ਨੀਕਾ  

O Saints, the purifying pool of Ram Das is sublime.  

ਰਾਮ ਦਾਸ ਸਰੋਵਰੁ = ਰਾਮ ਦੇ ਦਾਸਾਂ ਦਾ ਸਰੋਵਰ, ਸਾਧ ਸੰਗਤ। ਨੀਕਾ = ਚੰਗਾ, ਸੋਹਣਾ।
ਹੇ ਸੰਤ ਜਨੋ! ਸਾਧ ਸੰਗਤ (ਇਕ) ਸੁੰਦਰ (ਅਸਥਾਨ) ਹੈ।


ਜੋ ਨਾਵੈ ਸੋ ਕੁਲੁ ਤਰਾਵੈ ਉਧਾਰੁ ਹੋਆ ਹੈ ਜੀ ਕਾ ॥੧॥ ਰਹਾਉ  

Whoever bathes in it, his family and ancestry are saved, and his soul is saved as well. ||1||Pause||  

ਨਾਵੈ = ਨ੍ਹਾਵੇ, ਇਸ਼ਨਾਨ ਕਰਦਾ ਹੈ। ਉਧਾਰੁ = ਪਾਰ-ਉਤਾਰਾ। ਜੀ ਕਾ = ਜਿੰਦ ਦਾ ॥੧॥
ਜੇਹੜਾ ਮਨੁੱਖ (ਸਾਧ ਸੰਗਤ ਵਿਚ) ਆਤਮਕ ਇਸ਼ਨਾਨ ਕਰਦਾ ਹੈ (ਮਨ ਨੂੰ ਨਾਮ-ਜਲ ਨਾਲ ਪਵਿਤ੍ਰ ਕਰਦਾ ਹੈ), ਉਸ ਦੀ ਜਿੰਦ ਦਾ (ਵਿਕਾਰਾਂ ਤੋਂ) ਪਾਰ-ਉਤਾਰਾ ਹੋ ਜਾਂਦਾ ਹੈ, ਉਹ ਆਪਣੀ ਸਾਰੀ ਕੁਲ ਨੂੰ ਭੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੧॥ ਰਹਾਉ॥


ਜੈ ਜੈ ਕਾਰੁ ਜਗੁ ਗਾਵੈ  

The world sings cheers of victory,  

ਜੈ ਜੈ ਕਾਰੁ = ਸੋਭਾ। ਜਗੁ = ਜਗਤ।
ਹੇ ਭਾਈ! ਸਾਰਾ ਜਗਤ ਉਸ ਦੀ ਸੋਭਾ ਦਾ ਗੀਤ ਗਾਂਦਾ ਹੈ,


ਮਨ ਚਿੰਦਿਅੜੇ ਫਲ ਪਾਵੈ  

and the fruits of his mind's desires are obtained.  

ਮਨਿ = ਮਨ ਵਿਚ। ਚਿੰਦਿਅੜੇ = ਚਿਤਵੇ ਹੋਏ।
ਉਹ ਮਨੁੱਖ ਮਨ-ਚਿਤਵੇ ਫਲ ਹਾਸਲ ਕਰ ਲੈਂਦਾ ਹੈ।


ਸਹੀ ਸਲਾਮਤਿ ਨਾਇ ਆਏ  

One is safe and sound who comes and bathes here,  

ਸਹੀ ਸਲਾਮਤਿ = ਆਤਮਕ ਜੀਵਨ ਨੂੰ ਪੂਰਨ ਤੌਰ ਤੇ ਬਚਾ ਕੇ। ਨਾਇ = ਨ੍ਹਾਇ, ਇਸ਼ਨਾਨ ਕਰ ਕੇ।
(ਉਹ ਮਨੁੱਖ ਇਸ ਸਤਸੰਗ-ਸਰੋਵਰ ਵਿਚ ਆਤਮਕ) ਇਸ਼ਨਾਨ ਕਰ ਕੇ ਆਪਣੀ ਆਤਮਕ ਜੀਵਨ ਦੀ ਰਾਸ-ਪੂੰਜੀ ਨੂੰ ਪੂਰਨ ਤੌਰ ਤੇ ਬਚਾ ਲੈਂਦਾ ਹੈ,


ਅਪਣਾ ਪ੍ਰਭੂ ਧਿਆਏ ॥੨॥  

and meditates on his God. ||2||  

xxx ॥੨॥
(ਜੇਹੜਾ ਮਨੁੱਖ ਰਾਮ ਦੇ ਦਾਸਾਂ ਦੇ ਸਰੋਵਰ ਵਿਚ ਟਿਕ ਕੇ) ਆਪਣੇ ਪਰਮਾਤਮਾ ਦਾ ਆਰਾਧਨ ਕਰਦਾ ਹੈ ॥੨॥


ਸੰਤ ਸਰੋਵਰ ਨਾਵੈ  

One who bathes in the healing pool of the Saints,  

ਸੰਤ ਸਰੋਵਰਿ = ਸੰਤਾਂ ਦੇ ਸਰੋਵਰ ਵਿਚ, ਸਾਧ ਸੰਗਤ ਵਿਚ। ਨਾਵੈ = ਨ੍ਹਾਵੈ।
ਹੇ ਭਾਈ! ਜੇਹੜਾ ਮਨੁੱਖ ਸੰਤਾਂ ਦੇ ਸਰੋਵਰ ਵਿਚ (ਸਾਧ ਸੰਗਤ ਵਿਚ) ਆਤਮਕ ਇਸ਼ਨਾਨ ਕਰਦਾ ਹੈ,


ਸੋ ਜਨੁ ਪਰਮ ਗਤਿ ਪਾਵੈ  

that humble being obtains the supreme status.  

ਪਰਮ ਗਤਿ = ਸਭ ਤੋਂ ਉਚੀ ਆਤਮਕ ਅਵਸਥਾ।
ਉਹ ਮਨੁੱਖ ਸਭ ਤੋਂ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ।


ਮਰੈ ਆਵੈ ਜਾਈ  

He does not die, or come and go in reincarnation;  

ਨ ਆਵੈ ਜਾਈ = ਨ ਆਵੈ ਨ ਜਾਈ, ਜੰਮਦਾ ਮਰਦਾ ਨਹੀਂ।
ਉਹ ਮਨੁੱਖ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ,


ਹਰਿ ਹਰਿ ਨਾਮੁ ਧਿਆਈ ॥੩॥  

he meditates on the Name of the Lord, Har, Har. ||3||  

xxx ॥੩॥
ਜੇਹੜਾ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ॥੩॥


ਇਹੁ ਬ੍ਰਹਮ ਬਿਚਾਰੁ ਸੁ ਜਾਨੈ  

He alone knows this about God,  

ਬ੍ਰਹਮ ਬਿਚਾਰੁ = ਪਰਮਾਤਮਾ ਨਾਲ ਸਾਂਝ ਦੀ ਸੋਚ। ਸੁ = ਉਹ ਮਨੁੱਖ।
ਹੇ ਭਾਈ! ਪਰਮਾਤਮਾ ਨਾਲ ਮਿਲਾਪ ਦੀ ਇਸ ਵਿਚਾਰ ਨੂੰ ਉਹ ਮਨੁੱਖ ਸਮਝਦਾ ਹੈ,


ਜਿਸੁ ਦਇਆਲੁ ਹੋਇ ਭਗਵਾਨੈ  

whom God blesses with His kindness.  

xxx
ਜਿਸ ਉੱਤੇ ਪਰਮਾਤਮਾ ਆਪ ਦਇਆਵਾਨ ਹੁੰਦਾ ਹੈ।


ਬਾਬਾ ਨਾਨਕ ਪ੍ਰਭ ਸਰਣਾਈ  

Baba Nanak seeks the Sanctuary of God;  

ਬਾਬਾ = ਹੇ ਭਾਈ! ਨਾਨਕ!
ਹੇ ਨਾਨਕ! ਜੇਹੜਾ ਮਨੁੱਖ ਪਰਮਾਤਮਾ ਦੀ ਸ਼ਰਨ ਪਿਆ ਰਹਿੰਦਾ ਹੈ,


ਸਭ ਚਿੰਤਾ ਗਣਤ ਮਿਟਾਈ ॥੪॥੭॥੫੭॥  

all his worries and anxieties are dispelled. ||4||7||57||  

ਗਣਤ = ਗਿਣਤੀ, ਫ਼ਿਕਰ ॥੪॥੭॥੫੭॥
ਉਹ ਆਪਣਾ ਹਰੇਕ ਕਿਸਮ ਦਾ ਚਿੰਤਾ-ਫ਼ਿਕਰ ਦੂਰ ਕਰ ਲੈਂਦਾ ਹੈ ॥੪॥੭॥੫੭॥


ਸੋਰਠਿ ਮਹਲਾ  

Sorat'h, Fifth Mehl:  

xxx
xxx


ਪਾਰਬ੍ਰਹਮਿ ਨਿਬਾਹੀ ਪੂਰੀ  

The Supreme Lord God has stood by me and fulfilled me,  

ਪਾਰਬ੍ਰਹਮਿ = ਪਾਰਬ੍ਰਹਮ ਨੇ।
(ਹੇ ਭਾਈ! ਸਦਾ ਤੋਂ ਹੀ) ਪਰਮਾਤਮਾ ਨੇ ਆਪਣੇ ਸੇਵਕ ਨਾਲ ਪ੍ਰੀਤਿ ਤੋੜ ਤਕ ਨਿਬਾਹੀ ਹੈ।


ਕਾਈ ਬਾਤ ਰਹੀਆ ਊਰੀ  

and nothing is left unfinished.  

ਊਰੀ = ਊਣੀ, ਘੱਟ।
ਸੇਵਕ ਨੂੰ ਕਿਸੇ ਗੱਲੇ ਕੋਈ ਕਮੀ ਨਹੀਂ ਰਹਿੰਦੀ।


ਗੁਰਿ ਚਰਨ ਲਾਇ ਨਿਸਤਾਰੇ  

Attached to the Guru's feet, I am saved;  

ਗੁਰਿ = ਗੁਰੂ ਨੇ। ਨਿਸਤਾਰੇ = (ਸੰਸਾਰ ਸਾਗਰ ਤੋਂ) ਪਾਰ ਲੰਘਾ ਦਿੱਤੇ।
ਸੇਵਕ ਸਦਾ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਸੰਭਾਲ ਰੱਖਦਾ ਹੈ।


ਹਰਿ ਹਰਿ ਨਾਮੁ ਸਮ੍ਹ੍ਹਾਰੇ ॥੧॥  

I contemplate and cherish the Name of the Lord, Har, Har. ||1||  

ਸਮ੍ਹ੍ਹਾਰੇ = ਸੰਭਾਲਦਾ ਹੈ, ਹਿਰਦੇ ਵਿਚ ਵਸਾਈ ਰੱਖਦਾ ਹੈ ॥੧॥
ਗੁਰੂ ਨੇ (ਸੇਵਕਾਂ ਨੂੰ ਸਦਾ ਹੀ) ਚਰਨੀਂ ਲਾ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਇਆ ਹੈ ॥੧॥


ਅਪਨੇ ਦਾਸ ਕਾ ਸਦਾ ਰਖਵਾਲਾ  

He is forever the Savior of His slaves.  

xxx
ਹੇ ਭਾਈ! ਪਰਮਾਤਮਾ ਆਪਣੇ ਸੇਵਕ ਦਾ ਸਦਾ ਰਾਖਾ ਬਣਿਆ ਰਹਿੰਦਾ ਹੈ।


ਕਰਿ ਕਿਰਪਾ ਅਪੁਨੇ ਕਰਿ ਰਾਖੇ ਮਾਤ ਪਿਤਾ ਜਿਉ ਪਾਲਾ ॥੧॥ ਰਹਾਉ  

Bestowing His Mercy, He made me His own and preserved me; like a mother or father, He cherishes me. ||1||Pause||  

ਕਰਿ = ਬਣਾ ਕੇ। ਜਿਉ = ਜਿਉਂ, ਵਾਂਗ ॥੧॥
ਜਿਵੇਂ ਮਾਪੇ (ਬੱਚਿਆਂ ਨੂੰ) ਪਾਲਦੇ ਹਨ, ਤਿਵੇਂ ਪ੍ਰਭੂ ਕਿਰਪਾ ਕਰ ਕੇ ਆਪਣੇ ਸੇਵਕਾਂ ਨੂੰ ਆਪਣੇ ਬਣਾਈ ਰੱਖਦਾ ਹੈ ॥੧॥ ਰਹਾਉ॥


ਵਡਭਾਗੀ ਸਤਿਗੁਰੁ ਪਾਇਆ  

By great good fortune, I found the True Guru,  

ਵਡਭਾਗੀ = ਵੱਡੇ ਭਾਗਾਂ ਵਾਲਿਆਂ ਨੇ।
ਹੇ ਭਾਈ! ਵੱਡੇ ਭਾਗਾਂ ਵਾਲੇ ਮਨੁੱਖਾਂ ਨੇ (ਉਹ) ਗੁਰੂ ਲੱਭ ਲਿਆ,


ਜਿਨਿ ਜਮ ਕਾ ਪੰਥੁ ਮਿਟਾਇਆ  

who obliterated the path of the Messenger of Death.  

ਜਿਨਿ = ਜਿਸ (ਗੁਰੂ) ਨੇ। ਪੰਥੁ = ਰਸਤਾ।
ਜਿਸ (ਗੁਰੂ) ਨੇ (ਉਹਨਾਂ ਵਾਸਤੇ) ਜਮ ਦੇ ਦੇਸ ਨੂੰ ਲੈ ਜਾਣ ਵਾਲਾ ਰਸਤਾ ਮਿਟਾ ਦਿੱਤਾ,


ਹਰਿ ਭਗਤਿ ਭਾਇ ਚਿਤੁ ਲਾਗਾ  

My consciousness is focused on loving, devotional worship of the Lord.  

ਭਾਇ = ਪਿਆਰ ਵਿਚ।
(ਕਿਉਂਕਿ ਗੁਰੂ ਦੀ ਕਿਰਪਾ ਨਾਲ) ਉਹਨਾਂ ਦਾ ਮਨ ਪਰਮਾਤਮਾ ਦੀ ਭਗਤੀ ਵਿਚ ਪ੍ਰਭੂ ਦੇ ਪ੍ਰੇਮ ਵਿਚ ਮਗਨ ਰਹਿੰਦਾ ਹੈ।


ਜਪਿ ਜੀਵਹਿ ਸੇ ਵਡਭਾਗਾ ॥੨॥  

One who lives in this meditation is very fortunate indeed. ||2||  

ਜੀਵਹਿ = ਜੀਊਂਦੇ ਹਨ, ਆਤਮਕ ਜੀਵਨ ਪ੍ਰਾਪਤ ਕਰਦੇ ਹਨ ॥੨॥
ਉਹ ਵਡ-ਭਾਗੀ ਮਨੁੱਖ ਪਰਮਾਤਮਾ ਦਾ ਨਾਮ ਜਪ ਜਪ ਕੇ ਆਤਮਕ ਜੀਵਨ ਪ੍ਰਾਪਤ ਕਰ ਲੈਂਦੇ ਹਨ ॥੨॥


ਹਰਿ ਅੰਮ੍ਰਿਤ ਬਾਣੀ ਗਾਵੈ  

He sings the Ambrosial Word of the Guru's Bani,  

ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ।
(ਹੇ ਭਾਈ! ਪਰਮਾਤਮਾ ਦਾ ਸੇਵਕ) ਪਰਮਾਤਮਾ ਦੀ ਆਤਮਿਕ ਜੀਵਨ ਦੇਣ ਵਾਲੀ ਬਾਣੀ ਗਾਂਦਾ ਰਹਿੰਦਾ ਹੈ,


ਸਾਧਾ ਕੀ ਧੂਰੀ ਨਾਵੈ  

and bathes in the dust of the feet of the Holy.  

ਨਾਵੈ = ਨ੍ਹਾਵੈ।
ਸੇਵਕ ਗੁਰਮੁਖਾਂ ਦੇ ਚਰਨਾਂ ਦੀ ਧੂੜ ਵਿਚ ਇਸ਼ਨਾਨ ਕਰਦਾ ਰਹਿੰਦਾ ਹੈ (ਆਪਾ-ਭਾਵ ਮਿਟਾ ਕੇ ਸੰਤ ਜਨਾਂ ਦੀ ਸ਼ਰਨ ਪਿਆ ਰਹਿੰਦਾ ਹੈ)।


ਅਪੁਨਾ ਨਾਮੁ ਆਪੇ ਦੀਆ  

He Himself bestows His Name.  

ਆਪੇ = ਆਪ ਹੀ।
ਪਰਮਾਤਮਾ ਨੇ ਆਪ ਹੀ (ਆਪਣੇ ਸੇਵਕ ਨੂੰ) ਆਪਣਾ ਨਾਮ ਬਖ਼ਸ਼ਿਆ ਹੈ,


ਪ੍ਰਭ ਕਰਣਹਾਰ ਰਖਿ ਲੀਆ ॥੩॥  

God, the Creator, saves us. ||3||  

xxx ॥੩॥
ਸਿਰਜਣਹਾਰ ਪ੍ਰਭੂ ਨੇ ਆਪ ਹੀ (ਸਦਾ ਤੋਂ ਆਪਣੇ ਸੇਵਕ ਨੂੰ ਵਿਕਾਰਾਂ ਤੋਂ) ਬਚਾਇਆ ਹੈ ॥੩॥


ਹਰਿ ਦਰਸਨ ਪ੍ਰਾਨ ਅਧਾਰਾ  

The Blessed Vision of the Lord's Darshan is the support of the breath of life.  

ਅਧਾਰਾ = ਆਸਰਾ।
ਹੇ ਭਾਈ! ਪਰਮਾਤਮਾ ਦਾ ਦਰਸ਼ਨ ਹੀ (ਸੇਵਕ ਦੀ) ਜ਼ਿੰਦਗੀ ਦਾ ਆਸਰਾ ਹੈ।


ਇਹੁ ਪੂਰਨ ਬਿਮਲ ਬੀਚਾਰਾ  

This is the perfect, pure wisdom.  

ਬਿਮਲ = ਸੁੱਧ, ਪਵਿਤ੍ਰ।
(ਪ੍ਰਭੂ ਦੇ ਸੇਵਕ ਦਾ) ਇਹ ਪਵਿਤ੍ਰ ਤੇ ਪੂਰਨ ਵਿਚਾਰ ਬਣਿਆ ਰਹਿੰਦਾ ਹੈ।


ਕਰਿ ਕਿਰਪਾ ਅੰਤਰਜਾਮੀ  

The Inner-knower, the Searcher of hearts, has granted His Mercy;  

ਅੰਤਰਜਾਮੀ = ਹੇ ਹਰੇਕ ਦੇ ਦਿਲ ਦੀ ਜਾਣਨ ਵਾਲੇ!
ਹੇ ਸਭ ਦੇ ਦਿਲਾਂ ਦੀ ਜਾਣਨ ਵਾਲੇ! ਹੇ ਸੁਆਮੀ! (ਮੇਰੇ ਉਤੇ) ਮੇਹਰ ਕਰ,


ਦਾਸ ਨਾਨਕ ਸਰਣਿ ਸੁਆਮੀ ॥੪॥੮॥੫੮॥  

slave Nanak seeks the Sanctuary of his Lord and Master. ||4||8||58||  

xxx ॥੪॥੮॥੫੮॥
ਹੇ ਦਾਸ ਨਾਨਕ! (ਤੂੰ ਭੀ ਪ੍ਰਭੂ-ਦਰ ਤੇ ਅਰਦਾਸ ਕਰ, ਤੇ, ਆਖ ਕਿ ) ਮੈਂ ਤੇਰੀ ਸ਼ਰਨ ਆਇਆ ਹਾਂ ॥੪॥੮॥੫੮॥


ਸੋਰਠਿ ਮਹਲਾ  

Sorat'h, Fifth Mehl:  

xxx
xxx


ਗੁਰਿ ਪੂਰੈ ਚਰਨੀ ਲਾਇਆ  

The Perfect Guru has attached me to His feet.  

ਗੁਰਿ ਪੂਰੈ = ਪੂਰੇ ਗੁਰੂ ਨੇ।
(ਹੇ ਭਾਈ! ਜਿਸ ਮਨੁੱਖ ਨੂੰ) ਪੂਰੇ ਗੁਰੂ ਨੇ (ਪਰਮਾਤਮਾ ਦੇ) ਚਰਨਾਂ ਵਿਚ ਜੋੜ ਦਿੱਤਾ,


ਹਰਿ ਸੰਗਿ ਸਹਾਈ ਪਾਇਆ  

I have obtained the Lord as my companion, my support, my best friend.  

ਸੰਗਿ = (ਆਪਣੇ) ਨਾਲ। ਸਹਾਈ = ਮਦਦਗਾਰ, ਸਾਥੀ।
ਉਸ ਨੇ ਉਹ ਪਰਮਾਤਮਾ ਲੱਭ ਲਿਆ ਜੋ ਹਰ ਵੇਲੇ ਅੰਗ-ਸੰਗ ਵੱਸਦਾ ਹੈ, ਤੇ, (ਜਿੰਦ ਦਾ) ਮਦਦਗਾਰ ਹੈ।


ਜਹ ਜਾਈਐ ਤਹਾ ਸੁਹੇਲੇ  

Wherever I go, I am happy there.  

ਜਹ = ਜਿੱਥੇ। ਸੁਹੇਲੇ = ਸੁਖੀ।
(ਜੇ ਪ੍ਰਭੂ-ਚਰਨਾਂ ਵਿਚ ਜੁੜੇ ਰਹੀਏ, ਤਾਂ) ਜਿੱਥੇ ਭੀ ਜਾਈਏ, ਉਥੇ ਹੀ ਸੁਖੀ ਰਹਿ ਸਕੀਦਾ ਹੈ,


ਕਰਿ ਕਿਰਪਾ ਪ੍ਰਭਿ ਮੇਲੇ ॥੧॥  

By His Kind Mercy, God united me with Himself. ||1||  

ਪ੍ਰਭਿ = ਪ੍ਰਭੂ ਨੇ ॥੧॥
(ਪਰ ਜਿਨ੍ਹਾਂ ਨੂੰ ਚਰਨਾਂ ਵਿਚ ਮਿਲਾਇਆ ਹੈ) ਪ੍ਰਭੂ ਨੇ (ਆਪ ਹੀ) ਕਿਰਪਾ ਕਰ ਕੇ ਮਿਲਾਇਆ ਹੈ ॥੧॥


ਹਰਿ ਗੁਣ ਗਾਵਹੁ ਸਦਾ ਸੁਭਾਈ  

So sing forever the Glorious Praises of the Lord with loving devotion.  

ਸੁਭਾਈ = ਸੁਭਾਇ, ਪਿਆਰ ਨਾਲ।
ਹੇ ਭਾਈ! ਸਦਾ ਪਿਆਰ ਨਾਲ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਰਿਹਾ ਕਰੋ।


ਮਨ ਚਿੰਦੇ ਸਗਲੇ ਫਲ ਪਾਵਹੁ ਜੀਅ ਕੈ ਸੰਗਿ ਸਹਾਈ ॥੧॥ ਰਹਾਉ  

You shall obtain all the fruits of your mind's desires, and the Lord shall become the companion and the support of your soul. ||1||Pause||  

ਮਨਚਿੰਦੇ = ਮਨ-ਇੱਛਤ, ਮਨ-ਮੰਗੇ। ਸਗਲੇ = ਸਾਰੇ। ਜੀਅ ਕੈ ਸੰਗਿ = ਜਿੰਦ ਦੇ ਨਾਲ ॥੧॥
(ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਮਨ-ਮੰਗੇ ਫਲ (ਪ੍ਰਭੂ ਦੇ ਦਰ ਤੋਂ) ਪ੍ਰਾਪਤ ਕਰਦੇ ਰਹੋਗੇ, ਪਰਮਾਤਮਾ ਜਿੰਦ ਦੇ ਨਾਲ (ਵੱਸਦਾ) ਸਾਥੀ (ਪ੍ਰਤੀਤ ਹੁੰਦਾ ਰਹੇਗਾ) ॥੧॥ ਰਹਾਉ॥


ਨਾਰਾਇਣ ਪ੍ਰਾਣ ਅਧਾਰਾ  

The Lord is the support of the breath of life.  

ਅਧਾਰਾ = ਆਸਰਾ।
ਹੇ ਭਾਈ! (ਸੰਤ ਜਨਾਂ ਦੀ ਕਿਰਪਾ ਨਾਲ) ਪਰਮਾਤਮਾ ਜਿੰਦ ਦਾ ਆਸਰਾ (ਪ੍ਰਤੀਤ ਹੁੰਦਾ ਰਹਿੰਦਾ ਹੈ)


ਹਮ ਸੰਤ ਜਨਾਂ ਰੇਨਾਰਾ  

I am the dust of the feet of the Holy people.  

ਹਮ = ਅਸੀ, ਮੈਂ। ਰੇਨਾਰਾ = ਰੇਣ, ਚਰਨ-ਧੂੜ।
ਮੈਂ ਤਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਿਆ ਰਹਿੰਦਾ ਹਾਂ।


ਪਤਿਤ ਪੁਨੀਤ ਕਰਿ ਲੀਨੇ  

I am a sinner, but the Lord made me pure.  

ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਪੁਨੀਤ = ਪਵਿਤ੍ਰ।
ਸੰਤ ਜਨ ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ (ਭੀ) ਪਵਿਤ੍ਰ ਜੀਵਨ ਵਾਲਾ ਬਣਾ ਲੈਂਦੇ ਹਨ,


ਕਰਿ ਕਿਰਪਾ ਹਰਿ ਜਸੁ ਦੀਨੇ ॥੨॥  

By His Kind Mercy, the Lord blessed me with His Praises. ||2||  

ਜਸੁ = ਸਿਫ਼ਤ-ਸਾਲਾਹ ॥੨॥
(ਜਦੋਂ ਉਹ) ਕਿਰਪਾ ਕਰ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਦਾਤਿ ਦੇਂਦੇ ਹਨ ॥੨॥


ਪਾਰਬ੍ਰਹਮੁ ਕਰੇ ਪ੍ਰਤਿਪਾਲਾ  

The Supreme Lord God cherishes and nurtures me.  

xxx
ਹੇ ਭਾਈ! ਪਰਮਾਤਮਾ ਆਪ (ਸਿਫ਼ਤ-ਸਾਲਾਹ ਕਰਨ ਵਾਲਿਆਂ ਦੀ) ਰਾਖੀ ਕਰਦਾ ਹੈ,


ਸਦ ਜੀਅ ਸੰਗਿ ਰਖਵਾਲਾ  

He is always with me, the Protector of my soul.  

ਸਦ = ਸਦਾ।
ਸਦਾ ਉਹਨਾਂ ਦੀ ਜਿੰਦ ਦੇ ਨਾਲ ਰਾਖਾ ਬਣਿਆ ਰਹਿੰਦਾ ਹੈ।


ਹਰਿ ਦਿਨੁ ਰੈਨਿ ਕੀਰਤਨੁ ਗਾਈਐ  

Singing the Kirtan of the Lord's Praises day and night,  

ਰੈਨਿ = ਰਾਤ।
(ਤਾਂ ਤੇ) ਦਿਨ ਰਾਤ (ਹਰ ਵੇਲੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦੇ ਰਹਿਣਾ ਚਾਹੀਦਾ ਹੈ,


ਬਹੁੜਿ ਜੋਨੀ ਪਾਈਐ ॥੩॥  

I shall not be consigned to reincarnation again. ||3||  

ਬਹੁੜਿ = ਮੁੜ ॥੩॥
(ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਪਈਦਾ ॥੩॥


ਜਿਸੁ ਦੇਵੈ ਪੁਰਖੁ ਬਿਧਾਤਾ  

One who is blessed by the Primal Lord, the Architect of Destiny,  

ਬਿਧਾਤਾ = ਕਰਤਾਰ, ਰਚਨਹਾਰ।
(ਪਰ) ਜਿਸ ਮਨੁੱਖ ਨੂੰ ਸਿਰਜਣਹਾਰ ਸਰਬ-ਵਿਆਪਕ ਪ੍ਰਭੂ ਆਪ (ਇਹ ਦਾਤਿ) ਦੇਂਦਾ ਹੈ,


ਹਰਿ ਰਸੁ ਤਿਨ ਹੀ ਜਾਤਾ  

realizes the subtle essence of the Lord.  

ਰਸੁ = ਸੁਆਦ। ਤਿਨ ਹੀ = ਤਿਨਿ ਹੀ, ਉਸ ਮਨੁੱਖ ਨੇ ਹੀ {ਲਫ਼ਜ਼ 'ਤਿਨਿ' ਦੀ 'ਿ' ਕ੍ਰਿਆ ਵਿਸ਼ਸ਼ੇਣ 'ਹੀ' ਦੇ ਕਾਰਨ ਉੱਡ ਗਈ ਹੈ}।
ਉਸ ਨੇ ਹੀ ਪਰਮਾਤਮਾ ਦੇ ਨਾਮ ਦਾ ਸੁਆਦ ਸਮਝਿਆ ਹੈ (ਕਦਰ ਜਾਣੀ ਹੈ)।


ਜਮਕੰਕਰੁ ਨੇੜਿ ਆਇਆ  

The Messenger of Death does not come near him.  

ਜਮ ਕੰਕਰੁ = {ਕਿੰਕਰੁ = किंकर} ਜਮ ਦਾ ਸੇਵਕ, ਜਮ-ਦੂਤ।
ਜਮ-ਦੂਤ ਭੀ ਉਸ ਦੇ ਨੇੜੇ ਨਹੀਂ ਢੁਕਦਾ।


ਸੁਖੁ ਨਾਨਕ ਸਰਣੀ ਪਾਇਆ ॥੪॥੯॥੫੯॥  

In the Lord's Sanctuary, Nanak has found peace. ||4||9||59||  

xxx ॥੪॥੯॥੫੯॥
ਪਰਮਾਤਮਾ ਦੀ ਸ਼ਰਨ ਪਿਆ ਰਹਿ ਕੇ ਉਹ ਆਤਮਕ ਆਨੰਦ ਮਾਣਦਾ ਰਹਿੰਦਾ ਹੈ ॥੪॥੯॥੫੯॥


        


© SriGranth.org, a Sri Guru Granth Sahib resource, all rights reserved.
See Acknowledgements & Credits