Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਤਿਨ ਕੀ ਧੂਰਿ ਨਾਨਕੁ ਦਾਸੁ ਬਾਛੈ ਜਿਨ ਹਰਿ ਨਾਮੁ ਰਿਦੈ ਪਰੋਈ ॥੨॥੫॥੩੩॥  

Ŧin kī ḏẖūr Nānak ḏās bācẖẖai jin har nām riḏai paro▫ī. ||2||5||33||  

Slave Nanak yearns for the dust of the feet of those, who have woven the Lord's Name into their hearts. ||2||5||33||  

ਬਾਂਛੈ = ਮੰਗਦਾ ਹੈ, ਚਾਹੁੰਦਾ ਹੈ। ਜਿਨ = ਜਿਨ੍ਹਾਂ ਨੇ। ਰਿਦੈ = ਹਿਰਦੈ ਵਿਚ ॥੨॥੫॥੩੩॥
ਦਾਸ ਨਾਨਕ (ਭੀ) ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ, ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਪ੍ਰੋ ਰੱਖਿਆ ਹੈ ॥੨॥੫॥੩੩॥


ਸੋਰਠਿ ਮਹਲਾ  

Soraṯẖ mėhlā 5.  

Sorat'h, Fifth Mehl:  

xxx
xxx


ਜਨਮ ਜਨਮ ਕੇ ਦੂਖ ਨਿਵਾਰੈ ਸੂਕਾ ਮਨੁ ਸਾਧਾਰੈ  

Janam janam ke ḏūkẖ nivārai sūkā man saḏẖārai.  

He dispels the pains of countless incarnations, and lends support to the dry and shriveled mind.  

ਨਿਵਾਰੈ = ਦੂਰ ਕਰ ਦੇਂਦਾ ਹੈ। ਸੂਕਾ = ਸੁੱਕਾ ਹੋਇਆ, ਪਰਮਾਤਮਾ ਦੇ ਪ੍ਰੇਮ ਦੀ ਹਰਿਆਵਲ ਤੋਂ ਸੱਖਣਾ। ਸਾਧਾਰੈ = ਸਹਾਰਾ ਦੇਂਦਾ ਹੈ।
ਹੇ ਭਾਈ! ਵੈਦ-ਗੁਰੂ (ਸਰਣ-ਪਏ ਮਨੁੱਖ ਦੇ) ਅਨੇਕਾਂ ਜਨਮਾਂ ਦੇ ਦੁੱਖ ਦੂਰ ਕਰ ਦੇਂਦਾ ਹੈ, ਆਤਮਕ ਜੀਵਨ ਦੀ ਹਰਿਆਵਲ ਤੋਂ ਸੱਖਣੇ ਉਸ ਦੇ ਮਨ ਨੂੰ (ਨਾਮ-ਦਾਰੂ ਦਾ ਸਹਾਰਾ ਦੇਂਦਾ ਹੈ।


ਦਰਸਨੁ ਭੇਟਤ ਹੋਤ ਨਿਹਾਲਾ ਹਰਿ ਕਾ ਨਾਮੁ ਬੀਚਾਰੈ ॥੧॥  

Ḏarsan bẖetaṯ hoṯ nihālā har kā nām bīcẖārai. ||1||  

Beholding the Blessed Vision of His Darshan, one is enraptured, contemplating the Name of the Lord. ||1||  

ਭੇਟਤ = ਮਿਲਦਿਆਂ, ਪ੍ਰਾਪਤ ਹੁੰਦਿਆਂ। ਨਿਹਾਲਾ = ਪ੍ਰਸੰਨ-ਚਿੱਤ। ਬੀਚਾਰੈ = ਵਿਚਾਰਦਾ, ਸੋਚ = ਮੰਡਲ ਵਿਚ ਵਸਾ ਲੈਂਦਾ ਹੈ ॥੧॥
ਗੁਰੂ ਦਾ ਦਰਸਨ ਕਰਦਿਆਂ ਹੀ (ਮਨੁੱਖ) ਖਿੜ ਆਉਂਦਾ ਹੈ, ਤੇ, ਪਰਮਾਤਮਾ ਦੇ ਨਾਮ ਨੂੰ ਆਪਣੇ ਸੋਚ-ਮੰਡਲ ਵਿਚ ਵਸਾ ਲੈਂਦਾ ਹੈ ॥੧॥


ਮੇਰਾ ਬੈਦੁ ਗੁਰੂ ਗੋਵਿੰਦਾ  

Merā baiḏ gurū govinḏā.  

My physician is the Guru, the Lord of the Universe.  

ਬੈਦੁ = ਹਕੀਮ।
ਹੇ ਭਾਈ! ਗੋਬਿੰਦ ਦਾ ਰੂਪ ਮੇਰਾ ਗੁਰੂ (ਪੂਰਾ) ਹਕੀਮ ਹੈ।


ਹਰਿ ਹਰਿ ਨਾਮੁ ਅਉਖਧੁ ਮੁਖਿ ਦੇਵੈ ਕਾਟੈ ਜਮ ਕੀ ਫੰਧਾ ॥੧॥ ਰਹਾਉ  

Har har nām a▫ukẖaḏẖ mukẖ ḏevai kātai jam kī fanḏẖā. ||1|| rahā▫o.  

He places the medicine of the Naam into my mouth, and cuts away the noose of Death. ||1||Pause||  

ਅਉਖਧੁ = ਦਵਾਈ। ਮੁਖਿ = ਮੂੰਹ ਵਿਚ। ਫੰਧਾ = ਫਾਹੀ ॥੧॥
(ਇਹ ਹਕੀਮ ਜਿਸ ਮਨੁੱਖ ਦੇ) ਮੂੰਹ ਵਿਚ ਹਰਿ-ਨਾਮ ਦਵਾਈ ਪਾਂਦਾ ਹੈ, (ਉਸ ਦੀ) ਜਮ ਦੀ ਫਾਹੀ ਕੱਟ ਦੇਂਦਾ ਹੈ (ਆਤਮਕ ਮੌਤ ਲਿਆਉਣ ਵਾਲੇ ਵਿਕਾਰਾਂ ਦੀ ਫਾਹੀ ਉਸ ਦੇ ਅੰਦਰੋਂ ਕੱਟ ਦੇਂਦਾ ਹੈ) ॥੧॥ ਰਹਾਉ॥


ਸਮਰਥ ਪੁਰਖ ਪੂਰਨ ਬਿਧਾਤੇ ਆਪੇ ਕਰਣੈਹਾਰਾ  

Samrath purakẖ pūran biḏẖāṯe āpe karnaihārā.  

He is the all-powerful, Perfect Lord, the Architect of Destiny; He Himself is the Doer of deeds.  

ਸਮਰਥ = ਹੇ ਸਭ ਤਾਕਤਾਂ ਦੇ ਮਾਲਕ! ਪੁਰਖ = ਹੇ ਸਰਬ-ਵਿਆਪਕ! ਪੂਰਨ = ਹੇ ਭਰਪੂਰ! ਬਿਧਾਤੇ = ਹੇ ਸਿਰਜਣਹਾਰ! ਆਪੇ = (ਤੂੰ) ਆਪ ਹੀ। ਕਰਣੈਹਾਰਾ = (ਗੁਰੂ ਨੂੰ) ਬਣਾਨ ਵਾਲਾ।
ਹੇ ਸਭ ਤਾਕਤਾਂ ਦੇ ਮਾਲਕ! ਹੇ ਸਰਬ-ਵਿਆਪਕ! ਹੇ ਭਰਪੂਰ! ਹੇ ਸਭ ਜੀਵਾਂ ਦੇ ਪੈਦਾ ਕਰਨ ਵਾਲੇ! ਤੂੰ ਆਪ ਹੀ (ਗੁਰੂ ਨੂੰ ਪੂਰਾ ਵੈਦ) ਬਣਾਣ ਵਾਲਾ ਹੈਂ।


ਅਪੁਨਾ ਦਾਸੁ ਹਰਿ ਆਪਿ ਉਬਾਰਿਆ ਨਾਨਕ ਨਾਮ ਅਧਾਰਾ ॥੨॥੬॥੩੪॥  

Apunā ḏās har āp ubāri▫ā Nānak nām aḏẖārā. ||2||6||34||  

The Lord Himself saves His slave; Nanak takes the Support of the Naam. ||2||6||34||  

ਉਬਾਰਿਆ = (ਜਮ ਦੀ ਫਾਹੀ ਤੋਂ) ਬਚਾ ਲਿਆ। ਅਧਾਰਾ = ਆਸਰਾ ॥੨॥੬॥੩੪॥
ਨਾਨਕ ਆਖਦਾ ਹੈ ਕਿ ਆਪਣੇ ਸੇਵਕ ਨੂੰ (ਵੈਦ-ਗੁਰੂ ਪਾਸੋਂ) ਨਾਮ ਦਾ ਆਸਰਾ ਦਿਵਾ ਕੇ ਤੂੰ ਆਪ ਹੀ (ਜਮ ਦੀ ਫਾਹੀ ਤੋਂ) ਬਚਾ ਲੈਂਦਾ ਹੈਂ ॥੨॥੬॥੩੪॥


ਸੋਰਠਿ ਮਹਲਾ  

Soraṯẖ mėhlā 5.  

Sorat'h, Fifth Mehl:  

xxx
xxx


ਅੰਤਰ ਕੀ ਗਤਿ ਤੁਮ ਹੀ ਜਾਨੀ ਤੁਝ ਹੀ ਪਾਹਿ ਨਿਬੇਰੋ  

Anṯar kī gaṯ ṯum hī jānī ṯujẖ hī pāhi nibero.  

Only You know the state of my innermost self; You alone can judge me.  

ਗਤਿ = ਆਤਮਕ ਅਵਸਥਾ। ਪਾਹਿ = ਪਾਸ। ਨਿਬੇਰੋ = ਨਿਬੇੜਾ, ਫ਼ੈਸਲਾ।
ਹੇ ਮੇਰੇ ਆਪਣੇ ਮਾਲਕ ਪ੍ਰਭੂ! ਮੇਰੇ ਦਿਲ ਦੀ ਹਾਲਤ ਤੂੰ ਹੀ ਜਾਣਦਾ ਹੈਂ, ਤੇਰੀ ਸਰਣ ਪਿਆਂ ਹੀ (ਮੇਰੀ ਅੰਦਰਲੀ ਮੰਦੀ ਹਾਲਤ ਦਾ) ਖ਼ਾਤਮਾ ਹੋ ਸਕਦਾ ਹੈ।


ਬਖਸਿ ਲੈਹੁ ਸਾਹਿਬ ਪ੍ਰਭ ਅਪਨੇ ਲਾਖ ਖਤੇ ਕਰਿ ਫੇਰੋ ॥੧॥  

Bakẖas laihu sāhib parabẖ apne lākẖ kẖaṯe kar fero. ||1||  

Please forgive me, O Lord God Master; I have committed thousands of sins and mistakes. ||1||  

ਸਾਹਿਬ = ਹੇ ਮਾਲਕ! ਖਤੇ = ਪਾਪ। ਕਰਿ ਫੇਰੋ = ਕਰਦਾ ਫਿਰਦਾ ਹਾਂ ॥੧॥
ਮੈਂ ਲੱਖਾਂ ਪਾਪ ਕਰਦਾ ਫਿਰਦਾ ਹਾਂ। ਹੇ ਮੇਰੇ ਮਾਲਕ! ਮੈਨੂੰ ਬਖ਼ਸ਼ ਲੈ ॥੧॥


ਪ੍ਰਭ ਜੀ ਤੂ ਮੇਰੋ ਠਾਕੁਰੁ ਨੇਰੋ  

Parabẖ jī ṯū mero ṯẖākur nero.  

O my Dear Lord God Master, You are always near me.  

ਠਾਕੁਰੁ = ਪਾਲਣਹਾਰ। ਨੇਰੋ = ਨੇੜੇ, ਅੰਗ-ਸੰਗ।
ਹੇ ਪ੍ਰਭੂ ਜੀ! ਤੂੰ ਮੇਰਾ ਪਾਲਣਹਾਰਾ ਮਾਲਕ ਹੈਂ, ਮੇਰੇ ਅੰਗ-ਸੰਗ ਵੱਸਦਾ ਹੈਂ।


ਹਰਿ ਚਰਣ ਸਰਣ ਮੋਹਿ ਚੇਰੋ ॥੧॥ ਰਹਾਉ  

Har cẖaraṇ saraṇ mohi cẖero. ||1|| rahā▫o.  

O Lord, please bless Your disciple with the shelter of Your feet. ||1||Pause||  

ਮੋਹਿ = ਮੈਨੂੰ। ਚੇਰੋ = ਚੇਰਾ, ਦਾਸ ॥੧॥
ਹੇ ਹਰੀ! ਮੈਨੂੰ ਆਪਣੇ ਚਰਨਾਂ ਦੀ ਸਰਣ ਵਿਚ ਰੱਖ, ਮੈਨੂੰ ਆਪਣਾ ਦਾਸ ਬਣਾਈ ਰੱਖ ॥੧॥ ਰਹਾਉ॥


ਬੇਸੁਮਾਰ ਬੇਅੰਤ ਸੁਆਮੀ ਊਚੋ ਗੁਨੀ ਗਹੇਰੋ  

Besumār be▫anṯ su▫āmī ūcẖo gunī gahero.  

Infinite and endless is my Lord and Master; He is lofty, virtuous and profoundly deep.  

ਸੁਆਮੀ = ਹੇ ਮਾਲਕ! ਗੁਨੀ = ਗੁਣਾਂ ਦਾ ਮਾਲਕ। ਗਹੇਰੋ = ਡੂੰਘਾ।
ਹੇ ਬੇਸ਼ੁਮਾਰ ਪ੍ਰਭੂ! ਹੇ ਬੇਅੰਤ! ਹੇ ਮੇਰੇ ਮਾਲਕ! ਤੂੰ ਉੱਚੀ ਆਤਮਕ ਅਵਸਥਾ ਵਾਲਾ ਹੈਂ, ਤੂੰ ਸਾਰੇ ਗੁਣਾਂ ਦਾ ਮਾਲਕ ਹੈਂ, ਤੂੰ ਡੂੰਘਾ ਹੈਂ।


ਕਾਟਿ ਸਿਲਕ ਕੀਨੋ ਅਪੁਨੋ ਦਾਸਰੋ ਤਉ ਨਾਨਕ ਕਹਾ ਨਿਹੋਰੋ ॥੨॥੭॥੩੫॥  

Kāt silak kīno apuno ḏāsro ṯa▫o Nānak kahā nihoro. ||2||7||35||  

Cutting away the noose of death, the Lord has made Nanak His slave, and now, what does he owe to anyone else? ||2||7||35||  

ਸਿਲਕ = ਫਾਹੀ। ਦਾਸਰੋ = ਨਿੱਕਾ ਜਿਹਾ ਦਾਸ। ਤਉ = ਤਦੋਂ। ਨਿਹੋਰੋ = ਮੁਥਾਜੀ ॥੨॥੭॥੩੫॥
ਹੇ ਨਾਨਕ! (ਆਖ ਕਿ ਹੇ ਪ੍ਰਭੂ! ਜਦੋਂ ਤੂੰ ਕਿਸੇ ਮਨੁੱਖ ਦੀ ਵਿਕਾਰਾਂ ਦੀ) ਫਾਹੀ ਕੱਟ ਕੇ ਉਸ ਨੂੰ ਆਪਣਾ ਦਾਸ ਬਣਾ ਲੈਂਦਾ ਹੈਂ, ਤਦੋਂ ਉਸ ਨੂੰ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ ॥੨॥੭॥੩੫॥


ਸੋਰਠਿ ਮਃ  

Soraṯẖ mėhlā 5.  

Sorat'h, Fifth Mehl:  

xxx
xxx


ਭਏ ਕ੍ਰਿਪਾਲ ਗੁਰੂ ਗੋਵਿੰਦਾ ਸਗਲ ਮਨੋਰਥ ਪਾਏ  

Bẖa▫e kirpāl gurū govinḏā sagal manorath pā▫e.  

The Guru, the Lord of the Universe, became merciful to me, and I obtained all of my mind's desires.  

ਕ੍ਰਿਪਾਲ = ਦਇਆਵਾਨ। ਗੋਵਿੰਦਾ = ਪਰਮਾਤਮਾ। ਸਗਲ = ਸਾਰੇ। ਮਨੋਰਥ = ਮਨ ਦੀਆਂ ਮੁਰਾਦਾਂ।
ਹੇ ਭਾਈ! ਜਿਸ ਮਨੁੱਖ ਉਤੇ ਪਰਮਾਤਮਾ ਦਾ ਰੂਪ ਗੁਰੂ ਦਇਆਵਾਨ ਹੁੰਦਾ ਹੈ, ਉਸ ਦੇ ਮਨ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ (ਕਿਉਂਕਿ)


ਅਸਥਿਰ ਭਏ ਲਾਗਿ ਹਰਿ ਚਰਣੀ ਗੋਵਿੰਦ ਕੇ ਗੁਣ ਗਾਏ ॥੧॥  

Asthir bẖa▫e lāg har cẖarṇī govinḏ ke guṇ gā▫e. ||1||  

I have become stable and steady, touching the Lord's Feet, and singing the Glorious Praises of the Lord of the Universe. ||1||  

ਅਸਥਿਰ = ਅਡੋਲ। ਗਾਏ = ਗਾਇ, ਗਾ ਕੇ ॥੧॥
ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾ ਗਾ ਕੇ ਪ੍ਰਭੂ-ਚਰਨਾਂ ਵਿਚ ਲਗਨ ਲਾ ਕੇ ਉਹ ਮਨੁੱਖ (ਮਾਇਆ ਦੇ ਹੱਲਿਆਂ ਅੱਗੇ) ਡੋਲਣੋਂ ਹਟ ਜਾਂਦਾ ਹੈ ॥੧॥


ਭਲੋ ਸਮੂਰਤੁ ਪੂਰਾ  

Bẖalo samūraṯ pūrā.  

It is a good time, a perfectly auspicious time.  

ਭਲੋ = ਭਲਾ, ਚੰਗਾ। ਪੂਰਾ = ਸ਼ੁਭ। ਸ ਮੂਰਤੁ = ਉਹ ਸਮਾ।
(ਹੇ ਭਾਈ! ਮਨੁੱਖ ਦੇ ਜੀਵਨ ਵਿਚ) ਉਹ ਸਮਾ ਸੁਹਾਵਣਾ ਹੁੰਦਾ ਹੈ ਸ਼ੁਭ ਹੁੰਦਾ ਹੈ,


ਸਾਂਤਿ ਸਹਜ ਆਨੰਦ ਨਾਮੁ ਜਪਿ ਵਾਜੇ ਅਨਹਦ ਤੂਰਾ ॥੧॥ ਰਹਾਉ  

Sāʼnṯ sahj ānanḏ nām jap vāje anhaḏ ṯūrā. ||1|| rahā▫o.  

I am in celestial peace, tranquility and ecstasy, chanting the Naam, the Name of the Lord; the unstruck melody of the sound current vibrates and resounds. ||1||Pause||  

ਸਹਜ = ਆਤਮਕ ਅਡੋਲਤਾ। ਜਪਿ = ਜਪ ਕੇ। ਵਾਜੇ = ਵੱਜ ਪਏ। ਅਨਹਦ = ਬਿਨਾ ਵਜਾਏ, ਇੱਕ-ਰਸ। ਤੂਰਾ = ਤੂਰੇ, ਵਾਜੇ ॥੧॥
ਜਦੋਂ ਪਰਮਾਤਮਾ ਦਾ ਨਾਮ ਜਪ ਕੇ ਉਸ ਦੇ ਅੰਦਰ ਸ਼ਾਂਤੀ, ਆਤਮਕ ਅਡੋਲਤਾ, ਆਨੰਦ ਦੇ ਇਕ-ਰਸ ਵਾਜੇ ਵੱਜਦੇ ਹਨ ॥੧॥ ਰਹਾਉ॥


ਮਿਲੇ ਸੁਆਮੀ ਪ੍ਰੀਤਮ ਅਪੁਨੇ ਘਰ ਮੰਦਰ ਸੁਖਦਾਈ  

Mile su▫āmī parīṯam apune gẖar manḏar sukẖ▫ḏā▫ī.  

Meeting with my Beloved Lord and Master, my home has become a mansion filled with happiness.  

xxx
ਹੇ ਭਾਈ! ਜਿਸ ਮਨੁੱਖ ਨੂੰ ਆਪਣੇ ਮਾਲਕ ਪ੍ਰੀਤਮ ਪ੍ਰਭੂ ਜੀ ਮਿਲ ਪੈਂਦੇ ਹਨ, ਉਸ ਨੂੰ ਇਹ ਘਰ-ਘਾਟ ਸੁਖ ਦੇਣ ਵਾਲੇ ਪ੍ਰਤੀਤ ਹੁੰਦੇ ਹਨ।


ਹਰਿ ਨਾਮੁ ਨਿਧਾਨੁ ਨਾਨਕ ਜਨ ਪਾਇਆ ਸਗਲੀ ਇਛ ਪੁਜਾਈ ॥੨॥੮॥੩੬॥  

Har nām niḏẖān Nānak jan pā▫i▫ā saglī icẖẖ pujā▫ī. ||2||8||36||  

Servant Nanak has attained the treasure of the Lord's Name; all his desires have been fulfilled. ||2||8||36||  

ਨਿਧਾਨੁ = ਖ਼ਜ਼ਾਨਾ। ਪੁਜਾਈ = ਪੂਰੀ ਹੋ ਗਈ ॥੨॥੮॥੩੬॥
ਹੇ ਦਾਸ ਨਾਨਕ! ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ-ਖ਼ਜ਼ਾਨਾ ਲੱਭ ਲਿਆ, ਉਸ ਦੀ ਹਰੇਕ ਮਨੋ-ਕਾਮਨਾ ਪੂਰੀ ਹੋ ਜਾਂਦੀ ਹੈ ॥੨॥੮॥੩੬॥


ਸੋਰਠਿ ਮਹਲਾ  

Soraṯẖ mėhlā 5.  

Sorat'h, Fifth Mehl:  

xxx
xxx


ਗੁਰ ਕੇ ਚਰਨ ਬਸੇ ਰਿਦ ਭੀਤਰਿ ਸੁਭ ਲਖਣ ਪ੍ਰਭਿ ਕੀਨੇ  

Gur ke cẖaran base riḏ bẖīṯar subẖ lakẖaṇ parabẖ kīne.  

The Guru's feet abide within my heart; God has blessed me with good fortune.  

ਰਿਦ ਭੀਤਰਿ = ਹਿਰਦੇ ਵਿਚ। ਸੁਭ ਲਖਣ = ਸਫਲਤਾ ਦੇਣ ਵਾਲੇ ਲੱਛਣ। ਪ੍ਰਭਿ = ਪ੍ਰਭੂ ਨੇ।
ਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਦੇ ਚਰਨ ਵੱਸ ਪਏ, ਪ੍ਰਭੂ ਨੇ (ਉਸ ਦੀ ਜ਼ਿੰਦਗੀ ਵਿਚ) ਸਫਲਤਾ ਪੈਦਾ ਕਰਨ ਵਾਲੇ ਲੱਛਣ ਪੈਦਾ ਕਰ ਦਿੱਤੇ।


ਭਏ ਕ੍ਰਿਪਾਲ ਪੂਰਨ ਪਰਮੇਸਰ ਨਾਮ ਨਿਧਾਨ ਮਨਿ ਚੀਨੇ ॥੧॥  

Bẖa▫e kirpāl pūran parmesar nām niḏẖān man cẖīne. ||1||  

The Perfect Transcendent Lord became merciful to me, and I found the treasure of the Naam within my mind. ||1||  

ਮਨਿ = ਮਨ ਵਿਚ। ਚੀਨੇ = ਪਛਾਣ ਲਏ ॥੧॥
ਸਰਬ-ਵਿਆਪਕ ਪ੍ਰਭੂ ਜੀ ਜਿਸ ਮਨੁੱਖ ਉਤੇ ਦਇਆਵਾਨ ਹੋ ਗਏ, ਉਸ ਮਨੁੱਖ ਨੇ ਪਰਮਾਤਮਾ ਦੇ ਨਾਮ ਦੇ ਖ਼ਜ਼ਾਨੇ ਆਪਣੇ ਮਨ ਵਿਚ (ਟਿਕੇ ਹੋਏ) ਪਛਾਣ ਲਏ ॥੧॥


ਮੇਰੋ ਗੁਰੁ ਰਖਵਾਰੋ ਮੀਤ  

Mero gur rakẖvāro mīṯ.  

My Guru is my Saving Grace, my only best friend.  

ਮੇਰੋ = ਮੇਰਾ। ਰਖਵਾਰੋ = ਰਖਵਾਲਾ।
ਹੇ ਭਾਈ! ਮੇਰਾ ਗੁਰੂ ਮੇਰਾ ਰਾਖਾ ਹੈ ਮੇਰਾ ਮਿੱਤਰ ਹੈ।


ਦੂਣ ਚਊਣੀ ਦੇ ਵਡਿਆਈ ਸੋਭਾ ਨੀਤਾ ਨੀਤ ॥੧॥ ਰਹਾਉ  

Ḏūṇ cẖa▫ūṇī ḏe vadi▫ā▫ī sobẖā nīṯā nīṯ. ||1|| rahā▫o.  

Over and over again, He blesses me with double, even four-fold, greatness. ||1||Pause||  

ਚਊਣੀ = ਚਉ-ਗੁਣੀ। ਦੇ = ਦੇਂਦਾ ਹੈ। ਨੀਤਾ ਨੀਤ = ਸਦਾ ਹੀ ॥੧॥
(ਪ੍ਰਭੂ ਦਾ ਨਾਮ ਦੇ ਕੇ, ਮੈਨੂੰ) ਉਹ ਵਡਿਆਈ ਬਖ਼ਸ਼ਦਾ ਹੈ ਜੋ ਦੂਣੀ ਚਉਣੀ ਹੁੰਦੀ ਜਾਂਦੀ ਹੈ (ਸਦਾ ਵਧਦੀ ਜਾਂਦੀ ਹੈ), ਮੈਨੂੰ ਸਦਾ ਸੋਭਾ ਦਿਵਾਂਦਾ ਹੈ ॥੧॥ ਰਹਾਉ॥


ਜੀਅ ਜੰਤ ਪ੍ਰਭਿ ਸਗਲ ਉਧਾਰੇ ਦਰਸਨੁ ਦੇਖਣਹਾਰੇ  

Jī▫a janṯ parabẖ sagal uḏẖāre ḏarsan ḏekẖaṇhāre.  

God saves all beings and creatures, giving them the Blessed Vision of His Darshan.  

ਜੀਅ ਜੰਤ ਸਗਲੇ = ਸਾਰੇ ਹੀ ਜੀਵ। ਪ੍ਰਭਿ = ਪ੍ਰਭੂ ਨੇ। ਦੇਖਣਹਾਰੇ = ਵੇਖਣ ਵਾਲੇ।
ਹੇ ਭਾਈ! ਗੁਰੂ ਦਾ ਦਰਸਨ ਕਰਨ ਵਾਲੇ ਸਾਰੇ ਮਨੁੱਖਾਂ ਨੂੰ ਪ੍ਰਭੂ ਨੇ (ਵਿਕਾਰਾਂ ਤੋਂ) ਬਚਾ ਲਿਆ।


ਗੁਰ ਪੂਰੇ ਕੀ ਅਚਰਜ ਵਡਿਆਈ ਨਾਨਕ ਸਦ ਬਲਿਹਾਰੇ ॥੨॥੯॥੩੭॥  

Gur pūre kī acẖraj vadi▫ā▫ī Nānak saḏ balihāre. ||2||9||37||  

Wondrous is the glorious greatness of the Perfect Guru; Nanak is forever a sacrifice to Him. ||2||9||37||  

ਅਚਰਜ = ਹੈਰਾਨ ਕਰ ਦੇਣ ਵਾਲੀ। ਵਡਿਆਈ = ਵੱਡਾ ਦਰਜਾ। ਸਦ = ਸਦਾ। ਬਲਿਹਾਰੇ = ਕੁਰਬਾਨ ॥੨॥੯॥੩੭॥
ਪੂਰੇ ਗੁਰੂ ਦਾ ਇਤਨਾ ਵੱਡਾ ਦਰਜਾ ਹੈ ਕਿ (ਵੇਖ ਕੇ) ਹੈਰਾਨ ਹੋ ਜਾਈਦਾ ਹੈ। ਹੇ ਨਾਨਕ! (ਆਖ ਕਿ ਮੈਂ ਗੁਰੂ ਤੋਂ) ਸਦਾ ਕੁਰਬਾਨ ਜਾਂਦਾ ਹਾਂ ॥੨॥੯॥੩੭॥


ਸੋਰਠਿ ਮਹਲਾ  

Soraṯẖ mėhlā 5.  

Sorat'h, Fifth Mehl:  

xxx
xxx


ਸੰਚਨਿ ਕਰਉ ਨਾਮ ਧਨੁ ਨਿਰਮਲ ਥਾਤੀ ਅਗਮ ਅਪਾਰ  

Sancẖan kara▫o nām ḏẖan nirmal thāṯī agam apār.  

I gather in and collect the immaculate wealth of the Naam; this commodity is inaccessible and incomparable.  

ਸੰਚਨਿ ਕਰਉ = (ਕਰਉਂ) ਮੈਂ ਇਕੱਠਾ ਕਰਦਾ ਹਾਂ। ਨਾਮ ਧਨੁ ਨਿਰਮਲ = ਨਿਰਮਲ ਨਾਮ ਧਨੁ, ਪ੍ਰਭੂ ਦੇ ਪਵਿਤ੍ਰ ਨਾਮ ਦਾ ਧਨ। ਥਾਤੀ = {स्थिति} ਟਿਕਾਉ। ਅਗਮ = ਅਪਹੁੰਚ। ਅਪਾਰ = ਬੇਅੰਤ।
(ਹੇ ਭਾਈ! ਗੁਰੂ ਦੀ ਕਿਰਪਾ ਨਾਲ) ਮੈਂ ਪਰਮਾਤਮਾ ਦੇ ਪਵਿਤ੍ਰ ਨਾਮ ਦਾ ਧਨ ਇਕੱਠਾ ਕਰ ਰਿਹਾ ਹਾਂ (ਜਿਥੇ ਇਹ ਧਨ ਇਕੱਠਾ ਕੀਤਾ ਜਾਏ, ਉੱਥੇ) ਅਪਹੁੰਚ ਤੇ ਬੇਅੰਤ ਪ੍ਰਭੂ ਦਾ ਨਿਵਾਸ ਹੋ ਜਾਂਦਾ ਹੈ।


ਬਿਲਛਿ ਬਿਨੋਦ ਆਨੰਦ ਸੁਖ ਮਾਣਹੁ ਖਾਇ ਜੀਵਹੁ ਸਿਖ ਪਰਵਾਰ ॥੧॥  

Bilacẖẖ binoḏ ānanḏ sukẖ māṇhu kẖā▫e jīvhu sikẖ parvār. ||1||  

Revel in it, delight in it, be happy and enjoy peace, and live long, O Sikhs and brethren. ||1||  

ਬਿਲਛਿ = {विलस्य} ਪ੍ਰਸੰਨ ਹੋ ਕੇ। ਬਿਨੋਦ = (ਆਤਮਕ) ਚੋਜ ਤਮਾਸ਼ੇ। ਜੀਵਹੁ = ਆਤਮਕ ਜੀਵਨ ਪ੍ਰਾਪਤ ਕਰੋ। ਸਿਖ ਪਰਵਾਰ = ਹੇ (ਗੁਰੂ ਕੇ) ਸਿੱਖ-ਪਰਵਾਰ ॥੧॥
ਹੇ (ਗੁਰੂ ਕੇ) ਸਿੱਖ-ਪਰਵਾਰ! (ਹੇ ਗੁਰਸਿੱਖੋ!) ਤੁਸੀਂ ਭੀ (ਆਤਮਕ ਜੀਵਨ ਵਾਸਤੇ ਇਹ ਨਾਮ-ਭੋਜਨ) ਖਾ ਕੇ ਆਤਮਕ ਜੀਵਨ ਹਾਸਲ ਕਰੋ, ਖ਼ੁਸ਼ ਹੋ ਕੇ ਆਤਮਕ ਚੋਜ ਆਨੰਦ ਸੁਖ ਮਾਣਿਆ ਕਰੋ ॥੧॥


ਹਰਿ ਕੇ ਚਰਨ ਕਮਲ ਆਧਾਰ  

Har ke cẖaran kamal āḏẖār.  

I have the support of the Lotus Feet of the Lord.  

ਆਧਾਰ = ਆਸਰਾ।
(ਹੇ ਭਾਈ!) ਪਰਮਾਤਮਾ ਦੇ ਕੋਮਲ ਚਰਨਾਂ ਨੂੰ (ਮੈਂ ਆਪਣੀ ਜ਼ਿੰਦਗੀ ਦਾ) ਆਸਰਾ (ਬਣਾ ਲਿਆ ਹੈ)।


ਸੰਤ ਪ੍ਰਸਾਦਿ ਪਾਇਓ ਸਚ ਬੋਹਿਥੁ ਚੜਿ ਲੰਘਉ ਬਿਖੁ ਸੰਸਾਰ ॥੧॥ ਰਹਾਉ  

Sanṯ parsāḏ pā▫i▫o sacẖ bohith cẖaṛ langẖa▫o bikẖ sansār. ||1|| rahā▫o.  

By the Grace of the Saints, I have found the boat of Truth; embarking on it, I sail across the ocean of poison. ||1||Pause||  

ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਸਚ = ਸਦਾ ਕਾਇਮ ਰਹਿਣ ਵਾਲਾ। ਬੋਹਿਥੁ = ਜਹਾਜ਼। ਚੜਿ = ਚੜ੍ਹ ਕੇ। ਲੰਘਉ = ਲੰਘਉਂ, ਮੈਂ ਲੰਘਦਾ ਹਾਂ। ਬਿਖੁ = ਜ਼ਹਿਰ ॥੧॥
ਗੁਰੂ ਦੀ ਕਿਰਪਾ ਨਾਲ ਮੈਂ ਸਦਾ-ਥਿਰ ਪ੍ਰਭੂ ਦਾ ਨਾਮ ਜਹਾਜ਼ ਲੱਭ ਲਿਆ ਹੈ, (ਉਸ ਵਿਚ) ਚੜ੍ਹ ਕੇ ਮੈਂ (ਆਤਮਕ ਮੌਤ ਲਿਆਉਣ ਵਾਲੇ ਵਿਕਾਰਾਂ ਦੇ) ਜ਼ਹਿਰ-ਭਰੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਰਿਹਾ ਹਾਂ ॥੧॥ ਰਹਾਉ॥


ਭਏ ਕ੍ਰਿਪਾਲ ਪੂਰਨ ਅਬਿਨਾਸੀ ਆਪਹਿ ਕੀਨੀ ਸਾਰ  

Bẖa▫e kirpāl pūran abẖināsī āpėh kīnī sār.  

The perfect, imperishable Lord has become merciful; He Himself has taken care of me.  

ਆਪਹਿ = ਆਪ ਹੀ। ਸਾਰ = ਸੰਭਾਲ।
ਹੇ ਭਾਈ! ਜਿਸ ਮਨੁੱਖ ਉੱਤੇ ਸਰਬ-ਵਿਆਪਕ ਅਬਿਨਾਸੀ ਪ੍ਰਭੂ ਜੀ ਦਇਆਵਾਨ ਹੁੰਦੇ ਹਨ, ਉਸ ਦੀ ਸੰਭਾਲ ਆਪ ਹੀ ਕਰਦੇ ਹਨ।


ਪੇਖਿ ਪੇਖਿ ਨਾਨਕ ਬਿਗਸਾਨੋ ਨਾਨਕ ਨਾਹੀ ਸੁਮਾਰ ॥੨॥੧੦॥੩੮॥  

Pekẖ pekẖ Nānak bigsāno Nānak nāhī sumār. ||2||10||38||  

Beholding, beholding His Vision, Nanak has blossomed forth in ecstasy. O Nanak, He is beyond estimation. ||2||10||38||  

ਪੇਖਿ = ਵੇਖ ਕੇ। ਨਾਨਕੁ ਬਿਗਸਨੋ = ਨਾਨਕ ਖ਼ੁਸ਼ ਹੋ ਰਿਹਾ ਹੈ। ਨਾਨਕ = ਹੇ ਨਾਨਕ! ਸੁਮਾਰ = ਮਿਣਤੀ, ਹੱਦ ॥੨॥੧੦॥੩੮॥
ਨਾਨਕ (ਉਸ ਦਾ ਇਹ ਕੌਤਕ) ਵੇਖ ਵੇਖ ਕੇ ਖ਼ੁਸ਼ ਹੋ ਰਿਹਾ ਹੈ। ਹੇ ਨਾਨਕ! (ਸੇਵਕ ਦੀ ਸੰਭਾਲ ਕਰਨ ਦੀ ਪ੍ਰਭੂ ਦੀ ਦਇਆ ਦਾ) ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ॥੨॥੧੦॥੩੮॥


ਸੋਰਠਿ ਮਹਲਾ  

Soraṯẖ mėhlā 5.  

Sorat'h, Fifth Mehl:  

xxx
xxx


ਗੁਰਿ ਪੂਰੈ ਅਪਨੀ ਕਲ ਧਾਰੀ ਸਭ ਘਟ ਉਪਜੀ ਦਇਆ  

Gur pūrai apnī kal ḏẖārī sabẖ gẖat upjī ḏa▫i▫ā.  

The Perfect Guru has revealed His power, and compassion has welled up in every heart.  

ਗੁਰਿ ਪੂਰੈ = ਪੂਰੇ ਗੁਰੂ ਨੇ। ਕਲ = ਕਲਾ, ਸੱਤਿਆ, ਤਾਕਤ। ਸਭ ਘਟ = ਸਾਰੇ ਸਰੀਰਾਂ ਵਾਸਤੇ। ਉਪਜੀ = ਪੈਦਾ ਹੋ ਗਈ ਹੈ।
ਹੇ ਭਾਈ! ਪੂਰੇ ਗੁਰੂ ਨੇ (ਮੇਰੇ ਅੰਦਰ) ਆਪਣੀ (ਅਜੇਹੀ) ਤਾਕਤ ਭਰ ਦਿੱਤੀ ਹੈ (ਕਿ ਮੇਰੇ ਅੰਦਰ) ਸਭ ਜੀਵਾਂ ਵਾਸਤੇ ਪਿਆਰ ਪੈਦਾ ਹੋ ਗਿਆ ਹੈ।


ਆਪੇ ਮੇਲਿ ਵਡਾਈ ਕੀਨੀ ਕੁਸਲ ਖੇਮ ਸਭ ਭਇਆ ॥੧॥  

Āpe mel vadā▫ī kīnī kusal kẖem sabẖ bẖa▫i▫ā. ||1||  

Blending me with Himself, He has blessed me with glorious greatness, and I have found pleasure and happiness. ||1||  

ਆਪੇ = ਆਪ ਹੀ। ਮੇਲਿ = (ਪ੍ਰਭੂ-ਚਰਨਾਂ ਵਿਚ) ਮਿਲਾ ਕੇ। ਵਡਾਈ = ਉੱਚਾ ਆਤਮਕ ਦਰਜਾ। ਕੁਸਲ ਖੇਮ = ਖ਼ੁਸ਼ੀ, ਪ੍ਰਸੰਨਤਾ ॥੧॥
(ਗੁਰੂ ਨੇ) ਆਪ ਹੀ (ਮੈਨੂੰ ਪ੍ਰਭੂ-ਚਰਨਾਂ ਵਿਚ) ਜੋੜ ਕੇ (ਮੈਨੂੰ) ਆਤਮਕ ਉੱਚਤਾ ਬਖ਼ਸ਼ੀ ਹੈ, (ਹੁਣ ਮੇਰੇ ਅੰਦਰ) ਆਨੰਦ ਹੀ ਆਨੰਦ ਬਣਿਆ ਰਹਿੰਦਾ ਹੈ ॥੧॥


ਸਤਿਗੁਰੁ ਪੂਰਾ ਮੇਰੈ ਨਾਲਿ  

Saṯgur pūrā merai nāl.  

The Perfect True Guru is always with me.  

xxx
ਹੇ ਭਾਈ! ਪੂਰਾ ਗੁਰੂ (ਹਰ ਵੇਲੇ) ਮੇਰੇ ਨਾਲ (ਮਦਦਗਾਰ) ਹੈ,


        


© SriGranth.org, a Sri Guru Granth Sahib resource, all rights reserved.
See Acknowledgements & Credits