Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਸਾਧਸੰਗਿ ਜਉ ਤੁਮਹਿ ਮਿਲਾਇਓ ਤਉ ਸੁਨੀ ਤੁਮਾਰੀ ਬਾਣੀ  

Sāḏẖsang ja▫o ṯumėh milā▫i▫o ṯa▫o sunī ṯumārī baṇī.  

When You brought me to the Saadh Sangat, the Company of the Holy, then I heard the Bani of Your Word.  

ਸਾਧ ਸੰਗਿ = ਸਾਧ ਸੰਗਤ ਵਿਚ। ਜਉ = ਜਦੋਂ। ਤੁਮਹਿ = ਤੂੰ ਆਪ ਹੀ। ਤਉ = ਤਦੋਂ।
ਹੇ ਸਰਬ-ਵਿਆਪਕ ਪ੍ਰਭੂ! ਜਦੋਂ ਤੂੰ ਆਪ ਹੀ (ਕਿਸੇ ਜੀਵ ਨੂੰ) ਸਾਧ ਸੰਗਤ ਵਿਚ ਮਿਲਾਂਦਾ ਹੈਂ, ਤਦੋਂ ਉਹ ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਸੁਣਦਾ ਹੈ,


ਅਨਦੁ ਭਇਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ ॥੪॥੭॥੧੮॥  

Anaḏ bẖa▫i▫ā pekẖaṯ hī Nānak parṯāp purakẖ nirbāṇī. ||4||7||18||  

Nanak is in ecstasy, beholding the Glory of the Primal Lord of Nirvaanaa. ||4||7||18||  

ਪੇਖਤ ਹੀ = ਵੇਖਦਿਆਂ ਹੀ। ਪੁਰਖ = ਸਰਬ-ਵਿਆਪਕ। ਨਿਰਬਾਣੀ = ਵਾਸ਼ਨਾ-ਰਹਿਤ ॥੪॥੭॥੧੮॥
ਹੇ ਨਾਨਕ! ਵਾਸ਼ਨਾ-ਰਹਿਤ ਸਰਬ-ਵਿਆਪਕ ਪ੍ਰਭੂ ਦਾ ਪਰਤਾਪ ਵੇਖ ਕੇ ਤਦੋਂ ਉਸ ਦੇ ਅੰਦਰ ਆਤਮਕ ਆਨੰਦ ਪੈਦਾ ਹੁੰਦਾ ਹੈ ॥੪॥੭॥੧੮॥


ਸੋਰਠਿ ਮਹਲਾ  

Soraṯẖ mėhlā 5.  

Sorat'h, Fifth Mehl:  

xxx
xxx


ਹਮ ਸੰਤਨ ਕੀ ਰੇਨੁ ਪਿਆਰੇ ਹਮ ਸੰਤਨ ਕੀ ਸਰਣਾ  

Ham sanṯan kī ren pi▫āre ham sanṯan kī sarṇā.  

I am the dust of the feet of the Beloved Saints; I seek the Protection of their Sanctuary.  

ਰੇਨੁ = ਚਰਨ-ਧੂੜ। ਪਿਆਰੇ = ਹੇ ਪਿਆਰੇ ਪ੍ਰਭੂ!
ਹੇ ਪਿਆਰੇ ਪ੍ਰਭੂ! (ਮੇਹਰ ਕਰ) ਮੈਂ ਤੇਰੇ ਸੰਤ ਜਨਾਂ ਦੀ ਚਰਨ-ਧੂੜ ਬਣਿਆ ਰਹਾਂ, ਸੰਤ ਜਨਾਂ ਦੀ ਸਰਨ ਪਿਆ ਰਹਾਂ।


ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਣਾ ॥੧॥  

Sanṯ hamārī ot saṯāṇī sanṯ hamārā gahṇā. ||1||  

The Saints are my all-powerful Support; the Saints are my ornament and decoration. ||1||  

ਓਟ = ਆਸਰਾ। ਸਤਾਣੀ = ਸ-ਤਾਣੀ, ਤਾਣ ਵਾਲੀ, ਤਕੜੀ ॥੧॥
ਸੰਤ ਹੀ ਮੇਰਾ ਤਕੜਾ ਸਹਾਰਾ ਹਨ, ਸੰਤ ਜਨ ਹੀ ਮੇਰੇ ਜੀਵਨ ਨੂੰ ਸੋਹਣਾ ਬਣਾਣ ਵਾਲੇ ਹਨ ॥੧॥


ਹਮ ਸੰਤਨ ਸਿਉ ਬਣਿ ਆਈ  

Ham sanṯan si▫o baṇ ā▫ī.  

I am hand and glove with the Saints.  

ਸਿਉ = ਨਾਲ। ਬਣਿ ਆਈ = ਪ੍ਰੀਤਿ ਬਣ ਗਈ ਹੈ।
ਹੇ ਪ੍ਰਭੂ! ਤੇਰੇ ਸੰਤਾਂ ਨਾਲ ਮੇਰੀ ਪ੍ਰੀਤਿ ਬਣ ਗਈ ਹੈ।


ਪੂਰਬਿ ਲਿਖਿਆ ਪਾਈ  

Pūrab likẖi▫ā pā▫ī.  

I have realized my pre-ordained destiny.  

ਪੂਰਬਿ ਲਿਖਿਆ = ਪੂਰਬਲੇ ਭਾਗਾਂ ਅਨੁਸਾਰ ਲਿਖਿਆ ਲੇਖ।
ਪਿਛਲੇ ਲਿਖੇ ਲੇਖ ਅਨੁਸਾਰ ਇਹ ਪ੍ਰਾਪਤੀ ਹੋਈ ਹੈ।


ਇਹੁ ਮਨੁ ਤੇਰਾ ਭਾਈ ਰਹਾਉ  

Ih man ṯerā bẖā▫ī. Rahā▫o.  

This mind is yours, O Siblings of Destiny. ||Pause||  

ਭਾਈ = ਪ੍ਰੇਮੀ ॥
ਹੁਣ ਮੇਰਾ ਇਹ ਮਨ ਤੇਰਾ ਪ੍ਰੇਮੀ ਬਣ ਗਿਆ ਹੈ ॥ ਰਹਾਉ॥


ਸੰਤਨ ਸਿਉ ਮੇਰੀ ਲੇਵਾ ਦੇਵੀ ਸੰਤਨ ਸਿਉ ਬਿਉਹਾਰਾ  

Sanṯan si▫o merī levā ḏevī sanṯan si▫o bi▫uhārā.  

My dealings are with the Saints, and my business is with the Saints.  

ਲੇਵਾ ਦੇਵੀ = ਲੈਣ-ਦੇਣ। ਬਿਉਹਾਰਾ = ਵਰਤਣ-ਵਿਹਾਰ।
(ਹੇ ਪ੍ਰਭੂ! ਤੇਰੀ ਮੇਹਰ ਨਾਲ) ਸੰਤ ਜਨਾਂ ਨਾਲ ਹੀ ਮੇਰਾ ਲੈਣ-ਦੇਣ ਤੇ ਵਰਤਣ-ਵਿਹਾਰ ਹੈ।


ਸੰਤਨ ਸਿਉ ਹਮ ਲਾਹਾ ਖਾਟਿਆ ਹਰਿ ਭਗਤਿ ਭਰੇ ਭੰਡਾਰਾ ॥੨॥  

Sanṯan si▫o ham lāhā kẖāti▫ā har bẖagaṯ bẖare bẖandārā. ||2||  

I have earned the profit with the Saints, and the treasure filled to over-flowing with devotion to the Lord. ||2||  

ਲਾਹਾ = ਲਾਭ। ਭੰਡਾਰਾ = ਖ਼ਜ਼ਾਨੇ ॥੨॥
ਸੰਤ ਜਨਾਂ ਨਾਲ ਰਹਿ ਕੇ ਮੈਂ ਇਹ ਲਾਭ ਖੱਟਿਆ ਹੈ ਕਿ ਮੇਰੇ ਅੰਦਰ ਭਗਤੀ ਦੇ ਖ਼ਜ਼ਾਨੇ ਭਰ ਗਏ ਹਨ ॥੨॥


ਸੰਤਨ ਮੋ ਕਉ ਪੂੰਜੀ ਸਉਪੀ ਤਉ ਉਤਰਿਆ ਮਨ ਕਾ ਧੋਖਾ  

Sanṯan mo ka▫o pūnjī sa▫upī ṯa▫o uṯri▫ā man kā ḏẖokẖā.  

The Saints entrusted to me the capital, and my mind's delusion was dispelled.  

ਮੋ ਕਉ = ਮੈਨੂੰ। ਪੂੰਜੀ = ਹਰਿ-ਨਾਮ ਦਾ ਸਰਮਾਇਆ। ਸਉਪੀ = ਹਵਾਲੇ ਕੀਤੀ, ਦਿੱਤੀ। ਧੋਖਾ = ਫ਼ਿਕਰ।
ਹੇ ਭਾਈ! ਜਦੋਂ ਤੋਂ ਸੰਤ ਜਨਾਂ ਨੇ ਮੈਨੂੰ ਪਰਮਾਤਮਾ ਦੀ ਭਗਤੀ ਦੀ ਰਾਸ-ਪੂੰਜੀ ਦਿੱਤੀ ਹੈ, ਤਦੋਂ ਤੋਂ ਮੇਰੇ ਮਨ ਦਾ ਚਿੰਤਾ-ਫ਼ਿਕਰ ਲਹਿ ਗਿਆ ਹੈ।


ਧਰਮ ਰਾਇ ਅਬ ਕਹਾ ਕਰੈਗੋ ਜਉ ਫਾਟਿਓ ਸਗਲੋ ਲੇਖਾ ॥੩॥  

Ḏẖaram rā▫e ab kahā karaigo ja▫o fāti▫o saglo lekẖā. ||3||  

What can the Righteous Judge of Dharma do now? All my accounts have been torn up. ||3||  

ਕਹਾ ਕਰੈਗੋ = ਕੁਝ ਨਹੀਂ ਕਰ ਸਕੇਗਾ। ਫਾਟਿਓ = ਪਾਟ ਗਿਆ ਹੈ। ਸਗਲੋ = ਸਾਰਾ ॥੩॥
(ਮੇਰੇ ਜਨਮਾਂ ਜਨਮਾਂਤਰਾਂ ਦੇ ਕੀਤੇ ਕਰਮਾਂ ਦਾ) ਸਾਰਾ ਹੀ ਹਿਸਾਬ ਦਾ ਕਾਗਜ਼ ਪਾਟ ਚੁਕਾ ਹੈ। ਹੁਣ ਧਰਮਰਾਜ ਮੈਥੋਂ ਕੋਈ ਪੁੱਛ ਨਹੀਂ ਕਰੇਗਾ ॥੩॥


ਮਹਾ ਅਨੰਦ ਭਏ ਸੁਖੁ ਪਾਇਆ ਸੰਤਨ ਕੈ ਪਰਸਾਦੇ  

Mahā anand bẖa▫e sukẖ pā▫i▫ā sanṯan kai parsāḏe.  

I have found the greatest bliss, and I am at peace, by the Grace of the Saints.  

ਪਰਸਾਦੇ = ਪਰਸਾਦਿ, ਕਿਰਪਾ ਨਾਲ। ਮਾਨਿਆ = ਪਤੀਜ ਗਿਆ ਹੈ।
ਹੇ ਭਾਈ! ਸੰਤ ਜਨਾਂ ਦੀ ਕਿਰਪਾ ਨਾਲ ਮੇਰੇ ਅੰਦਰ ਬੜਾ ਆਤਮਕ ਆਨੰਦ ਬਣਿਆ ਪਿਆ ਹੈ।


ਕਹੁ ਨਾਨਕ ਹਰਿ ਸਿਉ ਮਨੁ ਮਾਨਿਆ ਰੰਗਿ ਰਤੇ ਬਿਸਮਾਦੇ ॥੪॥੮॥੧੯॥  

Kaho Nānak har si▫o man māni▫ā rang raṯe bismāḏe. ||4||8||19||  

Says Nanak, my mind is reconciled with the Lord; it is imbued with the wondrous Love of the Lord. ||4||8||19||  

ਰੰਗਿ = ਪ੍ਰੇਮ-ਰੰਗ ਵਿਚ। ਰਤੇ = ਰੰਗਿਆ ਗਿਆ। ਬਿਸਮਾਦੇ = ਅਸਚਰਜ ਪ੍ਰਭੂ ਦੇ ॥੪॥੮॥੧੯॥
ਨਾਨਕ ਆਖਦਾ ਹੈ ਕਿ ਮੇਰਾ ਮਨ ਪਰਮਾਤਮਾ ਨਾਲ ਪਤੀਜ ਗਿਆ ਹੈ, ਅਸਚਰਜ ਪ੍ਰਭੂ ਦੇ ਪ੍ਰੇਮ-ਰੰਗ ਵਿਚ ਮੈਂ ਰੰਗਿਆ ਗਿਆ ਹਾਂ ॥੪॥੮॥੧੯॥


ਸੋਰਠਿ ਮਃ  

Soraṯẖ mėhlā 5.  

Sorat'h, Fifth Mehl:  

xxx
xxx


ਜੇਤੀ ਸਮਗ੍ਰੀ ਦੇਖਹੁ ਰੇ ਨਰ ਤੇਤੀ ਹੀ ਛਡਿ ਜਾਨੀ  

Jeṯī samagrī ḏekẖhu re nar ṯeṯī hī cẖẖad jānī.  

All the things that you see, O man, you shall have to leave behind.  

ਜੇਤੀ = ਜਿਤਨੀ ਹੀ। ਸਮਗ੍ਰੀ = ਸਾਮਾਨ। ਤੇਤੀ ਹੀ = ਇਹ ਸਾਰੀ ਹੀ।
ਹੇ ਮਨੁੱਖ! ਇਹ ਜਿਤਨਾ ਹੀ ਸਾਜ-ਸਾਮਾਨ ਤੂੰ ਵੇਖ ਰਿਹਾ ਹੈਂ, ਇਹ ਸਾਰਾ ਹੀ (ਅੰਤ) ਛੱਡ ਕੇ ਚਲੇ ਜਾਣਾ ਹੈ।


ਰਾਮ ਨਾਮ ਸੰਗਿ ਕਰਿ ਬਿਉਹਾਰਾ ਪਾਵਹਿ ਪਦੁ ਨਿਰਬਾਨੀ ॥੧॥  

Rām nām sang kar bi▫uhārā pāvahi paḏ nirbānī. ||1||  

Let your dealings be with the Lord's Name, and you shall attain the state of Nirvaanaa. ||1||  

ਸੰਗਿ = ਨਾਲ। ਪਦੁ = ਆਤਮਕ ਦਰਜਾ। ਨਿਰਬਾਨੀ = ਵਾਸਨਾ-ਰਹਿਤ ॥੧॥
ਪਰਮਾਤਮਾ ਦੇ ਨਾਮ ਨਾਲ ਸਾਂਝ ਬਣਾ, ਤੂੰ ਉਹ ਆਤਮਕ ਦਰਜਾ ਹਾਸਲ ਕਰ ਲਏਂਗਾ ਜਿੱਥੇ ਕੋਈ ਵਾਸਨਾ ਪੋਹ ਨਹੀਂ ਸਕਦੀ ॥੧॥


ਪਿਆਰੇ ਤੂ ਮੇਰੋ ਸੁਖਦਾਤਾ  

Pi▫āre ṯū mero sukẖ▫ḏāṯa.  

O my Beloved, You are the Giver of peace.  

ਪਿਆਰੇ = ਹੇ ਪਿਆਰੇ ਪ੍ਰਭੂ!
ਹੇ ਪਿਆਰੇ ਪ੍ਰਭੂ! (ਮੈਨੂੰ ਨਿਸ਼ਚਾ ਹੋ ਗਿਆ ਹੈ ਕਿ) ਤੂੰ ਹੀ ਮੇਰਾ ਸੁਖਾਂ ਦਾ ਦਾਤਾ ਹੈਂ।


ਗੁਰਿ ਪੂਰੈ ਦੀਆ ਉਪਦੇਸਾ ਤੁਮ ਹੀ ਸੰਗਿ ਪਰਾਤਾ ਰਹਾਉ  

Gur pūrai ḏī▫ā upḏesā ṯum hī sang parāṯā. Rahā▫o.  

The Perfect Guru has given me these Teachings, and I am attuned to You. ||Pause||  

ਗੁਰਿ ਪੂਰੈ = ਪੂਰੇ ਗੁਰੂ ਨੇ। ਪਰਾਤਾ = ਪ੍ਰੋਤਾ ਗਿਆ ਹਾਂ ॥
(ਜਦੋਂ ਤੋਂ) ਪੂਰੇ ਗੁਰੂ ਨੇ ਮੈਨੂੰ ਉਪਦੇਸ਼ ਦਿੱਤਾ ਹੈ, ਮੈਂ ਤੇਰੇ ਨਾਲ ਹੀ ਪ੍ਰੋਤਾ ਗਿਆ ਹਾਂ ॥ ਰਹਾਉ॥


ਕਾਮ ਕ੍ਰੋਧ ਲੋਭ ਮੋਹ ਅਭਿਮਾਨਾ ਤਾ ਮਹਿ ਸੁਖੁ ਨਹੀ ਪਾਈਐ  

Kām kroḏẖ lobẖ moh abẖimānā ṯā mėh sukẖ nahī pā▫ī▫ai.  

In sexual desire, anger, greed, emotional attachment and self-conceit, peace is not to be found.  

ਤਾ ਮਹਿ = ਇਹਨਾਂ ਵਿਚ ਫਸੇ ਰਿਹਾਂ।
ਹੇ ਭਾਈ! ਕਾਮ ਕ੍ਰੋਧ ਲੋਭ ਮੋਹ ਅਹੰਕਾਰ-ਇਸ ਵਿਚ ਫਸੇ ਰਿਹਾਂ ਸੁਖ ਨਹੀਂ ਮਿਲਿਆ ਕਰਦਾ।


ਹੋਹੁ ਰੇਨ ਤੂ ਸਗਲ ਕੀ ਮੇਰੇ ਮਨ ਤਉ ਅਨਦ ਮੰਗਲ ਸੁਖੁ ਪਾਈਐ ॥੨॥  

Hohu ren ṯū sagal kī mere man ṯa▫o anaḏ mangal sukẖ pā▫ī▫ai. ||2||  

So be the dust of the feet of all, O my mind, and then you shall find bliss, joy and peace. ||2||  

ਰੇਨ = ਚਰਨ-ਧੂੜ। ਸਗਲ ਕੀ = ਸਭਨਾਂ ਦੀ ॥੨॥
ਹੇ ਮੇਰੇ ਮਨ! ਤੂੰ ਸਭਨਾਂ ਦੇ ਚਰਨਾਂ ਦੀ ਧੂੜ ਬਣਿਆ ਰਹੁ। ਤਦੋਂ ਹੀ ਆਤਮਕ ਆਨੰਦ ਖ਼ੁਸ਼ੀ ਸੁਖ ਪ੍ਰਾਪਤ ਹੁੰਦਾ ਹੈ ॥੨॥


ਘਾਲ ਭਾਨੈ ਅੰਤਰ ਬਿਧਿ ਜਾਨੈ ਤਾ ਕੀ ਕਰਿ ਮਨ ਸੇਵਾ  

Gẖāl na bẖānai anṯar biḏẖ jānai ṯā kī kar man sevā.  

He knows the condition of your inner self, and He will not let your work go in vain - serve Him, O mind.  

ਘਾਲ = ਮੇਹਨਤ। ਭਾਨੈ = ਭੰਨਦਾ, ਨਾਸ ਕਰਦਾ। ਅੰਤਰ ਬਿਧਿ = ਅੰਦਰਲੀ ਹਾਲਤ। ਮਨ = ਹੇ ਮਨ!
ਹੇ ਮੇਰੇ ਮਨ! ਉਸ ਪਰਮਾਤਮਾ ਦੀ ਸੇਵਾ-ਭਗਤੀ ਕਰਿਆ ਕਰ, ਜੇਹੜਾ ਕਿਸੇ ਦੀ ਕੀਤੀ ਮੇਹਨਤ ਨੂੰ ਅਜਾਈਂ ਨਹੀਂ ਜਾਣ ਦੇਂਦਾ, ਤੇ ਹਰੇਕ ਦੇ ਦਿਲ ਦੀ ਜਾਣਦਾ ਹੈ।


ਕਰਿ ਪੂਜਾ ਹੋਮਿ ਇਹੁ ਮਨੂਆ ਅਕਾਲ ਮੂਰਤਿ ਗੁਰਦੇਵਾ ॥੩॥  

Kar pūjā hom ih manū▫ā akāl mūraṯ gurḏevā. ||3||  

Worship Him, and dedicate this mind unto Him, the Image of the Undying Lord, the Divine Guru. ||3||  

ਹੋਮਿ = ਹਵਨ ਕਰ ਦੇਹ, ਭੇਟਾ ਕਰ ਦੇਹ। ਅਕਾਲ ਮੂਰਤਿ = ਜਿਸ ਦੀ ਹਸਤੀ ਮੌਤ-ਰਹਿਤ ਹੈ ॥੩॥
ਹੇ ਭਾਈ! ਜੇਹੜਾ ਪ੍ਰਕਾਸ਼-ਰੂਪ ਪ੍ਰਭੂ ਸਭ ਤੋਂ ਵੱਡਾ ਹੈ ਜਿਸ ਦਾ ਸਰੂਪ ਮੌਤ-ਰਹਿਤ ਹੈ, ਉਸ ਦੀ ਪੂਜਾ-ਭਗਤੀ ਕਰ, ਤੇ, ਭੇਟਾ ਵਜੋਂ ਆਪਣਾ ਇਹ ਮਨ ਉਸ ਦੇ ਹਵਾਲੇ ਕਰ ਦੇਹ ॥੩॥


ਗੋਬਿਦ ਦਾਮੋਦਰ ਦਇਆਲ ਮਾਧਵੇ ਪਾਰਬ੍ਰਹਮ ਨਿਰੰਕਾਰਾ  

Gobiḏ ḏāmoḏar ḏa▫i▫āl māḏẖve pārbarahm nirankārā.  

He is the Lord of the Universe, the Compassionate Lord, the Supreme Lord God, the Formless Lord.  

ਦਾਮੋਦਰ = {ਦਾਮ = ਰੱਸੀ। ਉਦਰ = ਪੇਟ} ਪਰਮਾਤਮਾ। ਮਾਧਵੇ = ਮਾਇਆ ਦਾ ਪਤੀ, ਪ੍ਰਭੂ।
ਗੋਬਿੰਦ ਦਾਮੋਦਰ ਦਇਆ-ਦੇ-ਘਰ, ਮਾਇਆ-ਦੇ-ਪਤੀ, ਪਾਰਬ੍ਰਹਮ ਨਿਰੰਕਾਰ ਦੇ-


ਨਾਮੁ ਵਰਤਣਿ ਨਾਮੋ ਵਾਲੇਵਾ ਨਾਮੁ ਨਾਨਕ ਪ੍ਰਾਨ ਅਧਾਰਾ ॥੪॥੯॥੨੦॥  

Nām varṯaṇ nāmo vālevā nām Nānak parān aḏẖārā. ||4||9||20||  

The Naam is my merchandise, the Naam is my nourishment; the Naam, O Nanak, is the Support of my breath of life. ||4||9||20||  

ਵਰਤਣਿ = ਹਰ ਰੋਜ਼ ਕੰਮ ਆਉਣ ਵਾਲੀ ਚੀਜ਼। ਵਾਲੇਵਾ = ਹਿਰਦੇ-ਘਰ ਦਾ ਸਾਮਾਨ। ਅਧਾਰਾ = ਆਸਰਾ। ਨਾਮੋ = ਨਾਮ ਹੀ ॥੪॥੯॥੨੦॥
ਨਾਮ ਨੂੰ ਹਰ ਵੇਲੇ ਕੰਮ ਆਉਣ ਵਾਲੀ ਚੀਜ਼ ਬਣਾ, ਨਾਮ ਨੂੰ ਹੀ ਹਿਰਦੇ-ਘਰ ਦਾ ਸਾਮਾਨ ਬਣਾ, ਹੇ ਨਾਨਕ! ਨਾਮ ਹੀ ਜਿੰਦ ਦਾ ਆਸਰਾ ਹੈ ॥੪॥੯॥੨੦॥


ਸੋਰਠਿ ਮਹਲਾ  

Soraṯẖ mėhlā 5.  

Sorat'h, Fifth Mehl:  

xxx
xxx


ਮਿਰਤਕ ਕਉ ਪਾਇਓ ਤਨਿ ਸਾਸਾ ਬਿਛੁਰਤ ਆਨਿ ਮਿਲਾਇਆ  

Mirṯak ka▫o pā▫i▫o ṯan sāsā bicẖẖuraṯ ān milā▫i▫ā.  

He infuses the breath into the dead bodies, and he reunited the separated ones.  

ਮਿਰਤਕ = (ਆਤਮਕ ਜੀਵਨ ਵਲੋਂ) ਮਰਿਆ ਹੋਇਆ। ਤਨਿ = ਸਰੀਰ ਵਿਚ, ਹਿਰਦੇ ਵਿਚ। ਸਾਸਾ = ਸਾਹ, ਜਿੰਦ, ਆਤਮਕ ਜੀਵਨ ਦੇਣ ਵਾਲਾ ਨਾਮ। ਆਨਿ = ਲਿਆ ਕੇ।
ਹੇ ਭਾਈ! (ਗੁਰੂ ਆਤਮਕ ਤੌਰ ਤੇ) ਮਰੇ ਹੋਏ ਮਨੁੱਖ ਦੇ ਸਰੀਰ ਵਿਚ ਨਾਮ-ਜਿੰਦ ਪਾ ਦੇਂਦਾ ਹੈ, (ਪ੍ਰਭੂ ਤੋਂ) ਵਿਛੁੜੇ ਹੋਏ ਮਨੁੱਖ ਨੂੰ ਲਿਆ ਕੇ (ਪ੍ਰਭੂ ਨਾਲ) ਮਿਲਾ ਦੇਂਦਾ ਹੈ।


ਪਸੂ ਪਰੇਤ ਮੁਗਧ ਭਏ ਸ੍ਰੋਤੇ ਹਰਿ ਨਾਮਾ ਮੁਖਿ ਗਾਇਆ ॥੧॥  

Pasū pareṯ mugaḏẖ bẖa▫e saroṯe har nāmā mukẖ gā▫i▫ā. ||1||  

Even beasts, demons and fools become attentive listeners, when He sings the Praises of the Lord's Name. ||1||  

ਮੁਗਧ = ਮੂਰਖ। ਸ੍ਰੋਤੇ = (ਸਿਫ਼ਤ-ਸਾਲਾਹ ਨੂੰ) ਸੁਣਨ ਵਾਲੇ। ਮੁਖਿ = ਮੂੰਹ ਨਾਲ ॥੧॥
ਪਸ਼ੂ (-ਸੁਭਾਉ ਮਨੁੱਖ) ਪ੍ਰੇਤ (-ਸੁਭਾਉ ਬੰਦੇ) ਮੂਰਖ ਮਨੁੱਖ (ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ) ਸੁਣਨ ਵਾਲੇ ਬਣ ਜਾਂਦੇ ਹਨ, ਪਰਮਾਤਮਾ ਦਾ ਨਾਮ ਮੂੰਹ ਨਾਲ ਗਾਣ ਲੱਗ ਜਾਂਦੇ ਹਨ ॥੧॥


ਪੂਰੇ ਗੁਰ ਕੀ ਦੇਖੁ ਵਡਾਈ  

Pūre gur kī ḏekẖ vadā▫ī.  

Behold the glorious greatness of the Perfect Guru.  

xxx
ਹੇ ਭਾਈ! ਪੂਰੇ ਗੁਰੂ ਦੀ ਆਤਮਕ ਉੱਚਤਾ ਬੜੀ ਅਸਚਰਜ ਹੈ,


ਤਾ ਕੀ ਕੀਮਤਿ ਕਹਣੁ ਜਾਈ ਰਹਾਉ  

Ŧā kī kīmaṯ kahaṇ na jā▫ī. Rahā▫o.  

His worth cannot be described. ||Pause||  

ਤਾ ਕੀ = ਉਸ (ਵਡਿਆਈ) ਦੀ ॥
ਉਸ ਦਾ ਮੁੱਲ ਨਹੀਂ ਦੱਸਿਆ ਜਾ ਸਕਦਾ ॥ ਰਹਾਉ॥


ਦੂਖ ਸੋਗ ਕਾ ਢਾਹਿਓ ਡੇਰਾ ਅਨਦ ਮੰਗਲ ਬਿਸਰਾਮਾ  

Ḏūkẖ sog kā ḏẖāhi▫o derā anaḏ mangal bisrāmā.  

He has demolished the abode of sorrow and disease, and brought bliss, joy and happiness.  

ਸੋਗ = ਗ਼ਮ। ਬਿਸਰਾਮਾ = ਟਿਕਾਣਾ, ਨਿਵਾਸ।
(ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸਰਨ ਆ ਪੈਂਦਾ ਹੈ, ਗੁਰੂ ਉਸ ਨੂੰ ਨਾਮ-ਜਿੰਦ ਦੇ ਕੇ ਉਸ ਦੇ ਅੰਦਰੋਂ) ਦੁੱਖਾਂ ਦਾ ਗ਼ਮਾਂ ਦਾ ਡੇਰਾ ਹੀ ਢਾਹ ਦੇਂਦਾ ਹੈ ਉਸ ਦੇ ਅੰਦਰ ਆਨੰਦ ਖ਼ੁਸ਼ੀਆਂ ਦਾ ਟਿਕਾਣਾ ਬਣਾ ਦੇਂਦਾ ਹੈ।


ਮਨ ਬਾਂਛਤ ਫਲ ਮਿਲੇ ਅਚਿੰਤਾ ਪੂਰਨ ਹੋਏ ਕਾਮਾ ॥੨॥  

Man bāʼncẖẖaṯ fal mile acẖinṯā pūran ho▫e kāmā. ||2||  

He effortlessly awards the fruits of the mind's desire, and all works are brought to perfection. ||2||  

ਬਾਂਛਤ = ਇੱਛਤ। ਅਚਿੰਤਾ = ਅਚਨਚੇਤ ॥੨॥
ਉਸ ਮਨੁੱਖ ਨੂੰ ਅਚਨਚੇਤ ਮਨ-ਇੱਛਤ ਫਲ ਮਿਲ ਜਾਂਦੇ ਹਨ ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ ॥੨॥


ਈਹਾ ਸੁਖੁ ਆਗੈ ਮੁਖ ਊਜਲ ਮਿਟਿ ਗਏ ਆਵਣ ਜਾਣੇ  

Īhā sukẖ āgai mukẖ ūjal mit ga▫e āvaṇ jāṇe.  

He finds peace in this world, and his face is radiant in the world hereafter; his comings and goings are finished.  

ਈਹਾ = ਇਸ ਲੋਕ ਵਿਚ। ਆਗੈ = ਪਰਲੋਕ ਵਿਚ।
ਹੇ ਭਾਈ! ਜੇਹੜੇ ਮਨੁੱਖ ਆਪਣੇ ਗੁਰੂ ਦੇ ਮਨ ਵਿਚ ਭਾ ਜਾਂਦੇ ਹਨ, ਉਹਨਾਂ ਨੂੰ ਇਸ ਲੋਕ ਵਿਚ ਸੁਖ ਪ੍ਰਾਪਤ ਰਹਿੰਦਾ ਹੈ, ਪਰਲੋਕ ਵਿਚ ਭੀ ਉਹ ਸੁਰਖ਼-ਰੂ ਹੋ ਜਾਂਦੇ ਹਨ, ਉਹਨਾਂ ਦੇ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ।


ਨਿਰਭਉ ਭਏ ਹਿਰਦੈ ਨਾਮੁ ਵਸਿਆ ਅਪੁਨੇ ਸਤਿਗੁਰ ਕੈ ਮਨਿ ਭਾਣੇ ॥੩॥  

Nirbẖa▫o bẖa▫e hirḏai nām vasi▫ā apune saṯgur kai man bẖāṇe. ||3||  

He becomes fearless, and his heart is filled with the Naam, the Name of the Lord; his mind is pleasing to the True Guru. ||3||  

ਹਿਰਦੈ = ਹਿਰਦੈ ਵਿਚ। ਮਨਿ = ਮਨ ਵਿਚ। ਭਾਣੇ = ਪਿਆਰੇ ਲੱਗੇ ॥੩॥
ਉਹਨਾਂ ਨੂੰ ਕੋਈ ਡਰ ਪੋਹ ਨਹੀਂ ਸਕਦਾ (ਕਿਉਂਕਿ ਗੁਰੂ ਦੀ ਕਿਰਪਾ ਨਾਲ) ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ ॥੩॥


ਊਠਤ ਬੈਠਤ ਹਰਿ ਗੁਣ ਗਾਵੈ ਦੂਖੁ ਦਰਦੁ ਭ੍ਰਮੁ ਭਾਗਾ  

Ūṯẖaṯ baiṯẖaṯ har guṇ gāvai ḏūkẖ ḏaraḏ bẖaram bẖāgā.  

Standing up and sitting down, he sings the Glorious Praises of the Lord; his pain, sorrow and doubt are dispelled.  

ਦਰਦੁ = ਪੀੜ। ਭ੍ਰਮੁ = ਭਟਕਣ।
ਉਹ ਮਨੁੱਖ ਉੱਠਦਾ ਬੈਠਦਾ ਹਰ ਵੇਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ, ਉਸ ਦੇ ਅੰਦਰੋਂ ਹਰੇਕ ਦੁੱਖ ਪੀੜ ਭਟਕਣਾ ਖ਼ਤਮ ਹੋ ਜਾਂਦੀ ਹੈ।


ਕਹੁ ਨਾਨਕ ਤਾ ਕੇ ਪੂਰ ਕਰੰਮਾ ਜਾ ਕਾ ਗੁਰ ਚਰਨੀ ਮਨੁ ਲਾਗਾ ॥੪॥੧੦॥੨੧॥  

Kaho Nānak ṯā ke pūr karammā jā kā gur cẖarnī man lāgā. ||4||10||21||  

Says Nanak, his karma is perfect; his mind is attached to the Guru's feet. ||4||10||21||  

ਪੂਰ = ਪੂਰੇ, ਸਫਲ। ਕਰੰਮਾ = ਕੰਮ ॥੪॥੧੦॥੨੧॥
ਨਾਨਕ ਆਖਦਾ ਹੈ ਕਿ ਜਿਸ ਮਨੁੱਖ ਦਾ ਮਨ ਗੁਰੂ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ, ਉਸ ਦੇ ਸਾਰੇ ਕੰਮ ਸਫਲ ਹੋ ਜਾਂਦੇ ਹਨ ॥੪॥੧੦॥੨੧॥


ਸੋਰਠਿ ਮਹਲਾ  

Soraṯẖ mėhlā 5.  

Sorat'h, Fifth Mehl:  

xxx
xxx


ਰਤਨੁ ਛਾਡਿ ਕਉਡੀ ਸੰਗਿ ਲਾਗੇ ਜਾ ਤੇ ਕਛੂ ਪਾਈਐ  

Raṯan cẖẖād ka▫udī sang lāge jā ṯe kacẖẖū na pā▫ī▫ai.  

Forsaking the jewel, he is attached to the shell; nothing will come of it.  

ਰਤਨੁ = ਹੀਰੇ ਵਰਗਾ ਕੀਮਤੀ ਪ੍ਰਭੂ-ਨਾਮ। ਕਉਡੀ = ਕਉਡੀ ਵਰਗੀ ਤੁੱਛ ਮਾਇਆ। ਸੰਗਿ = ਨਾਲ। ਜਾ ਤੇ = ਜਿਸ (ਮਾਇਆ) ਪਾਸੋਂ।
(ਹੇ ਭਾਈ! ਮਾਇਆ-ਵੇੜ੍ਹੇ ਮਨੁੱਖ) ਕੀਮਤੀ ਪ੍ਰਭੂ-ਨਾਮ ਛੱਡ ਕੇ ਕਉਡੀ (ਦੇ ਮੁੱਲ ਦੀ ਮਾਇਆ) ਨਾਲ ਚੰਬੜੇ ਰਹਿੰਦੇ ਹਨ, ਜਿਸ ਪਾਸੋਂ (ਅੰਤ) ਕੁਝ ਭੀ ਪ੍ਰਾਪਤ ਨਹੀਂ ਹੁੰਦਾ।


        


© SriGranth.org, a Sri Guru Granth Sahib resource, all rights reserved.
See Acknowledgements & Credits