Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਜਿਹ ਜਨ ਓਟ ਗਹੀ ਪ੍ਰਭ ਤੇਰੀ ਸੇ ਸੁਖੀਏ ਪ੍ਰਭ ਸਰਣੇ  

Jih jan ot gahī parabẖ ṯerī se sukẖī▫e parabẖ sarṇe.  

Those who hold tightly to Your Support, God, are happy in Your Sanctuary.  

ਓਟ = ਆਸਰਾ। ਗਹੀ = ਫੜੀ। ਪ੍ਰਭ = ਹੇ ਪ੍ਰਭੂ!
ਹੇ ਪ੍ਰਭੂ! ਜਿਨ੍ਹਾਂ ਮਨੁੱਖਾਂ ਨੇ ਤੇਰਾ ਆਸਰਾ ਲਿਆ, ਉਹ ਤੇਰੀ ਸ਼ਰਨ ਵਿਚ ਰਹਿ ਕੇ ਸੁਖ ਮਾਣਦੇ ਹਨ।


ਜਿਹ ਨਰ ਬਿਸਰਿਆ ਪੁਰਖੁ ਬਿਧਾਤਾ ਤੇ ਦੁਖੀਆ ਮਹਿ ਗਨਣੇ ॥੨॥  

Jih nar bisri▫ā purakẖ biḏẖāṯā ṯe ḏukẖī▫ā mėh ganṇe. ||2||  

But those humble beings who forget the Primal Lord, the Architect of Destiny, are counted among the most miserable beings. ||2||  

ਗਨਣੇ = ਗਿਣੇ ਜਾਂਦੇ ਹਨ ॥੨॥
ਪਰ, ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਸਰਬ-ਵਿਆਪਕ ਕਰਤਾਰ ਭੁੱਲ ਜਾਂਦਾ ਹੈ, ਉਹ ਮਨੁੱਖ ਦੁਖੀਆਂ ਵਿਚ ਗਿਣੇ ਜਾਂਦੇ ਹਨ ॥੨॥


ਜਿਹ ਗੁਰ ਮਾਨਿ ਪ੍ਰਭੂ ਲਿਵ ਲਾਈ ਤਿਹ ਮਹਾ ਅਨੰਦ ਰਸੁ ਕਰਿਆ  

Jih gur mān parabẖū liv lā▫ī ṯih mahā anand ras kari▫ā.  

One who has faith in the Guru, and who is lovingly attached to God, enjoys the delights of supreme ecstasy.  

ਗੁਰ ਮਾਨਿ = ਗੁਰੂ ਦਾ ਹੁਕਮ ਮੰਨ ਕੇ। ਲਿਵ ਲਾਈ = ਸੁਰਤ ਜੋੜੀ।
ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਆਗਿਆ ਮੰਨ ਕੇ ਪਰਮਾਤਮਾ ਵਿਚ ਸੁਰਤ ਜੋੜ ਲਈ, ਉਹਨਾਂ ਨੇ ਬੜਾ ਆਨੰਦ ਬੜਾ ਰਸ ਮਾਣਿਆ।


ਜਿਹ ਪ੍ਰਭੂ ਬਿਸਾਰਿ ਗੁਰ ਤੇ ਬੇਮੁਖਾਈ ਤੇ ਨਰਕ ਘੋਰ ਮਹਿ ਪਰਿਆ ॥੩॥  

Jih parabẖū bisār gur ṯe bemukẖā▫ī ṯe narak gẖor mėh pari▫ā. ||3||  

One who forgets God and forsakes the Guru, falls into the most horrible hell. ||3||  

ਗੁਰ ਤੇ = ਗੁਰੂ ਤੋਂ। ਤੇ = ਉਹ ਬੰਦੇ। ਘੋਰ = ਭਿਆਨਕ ॥੩॥
ਪਰ ਜੇਹੜੇ ਮਨੁੱਖ ਪਰਮਾਤਮਾ ਨੂੰ ਭੁਲਾ ਕੇ ਗੁਰੂ ਵਲੋਂ ਮੂੰਹ ਮੋੜੀ ਰੱਖਦੇ ਹਨ ਉਹ ਭਿਆਨਕ ਨਰਕ ਵਿਚ ਪਏ ਰਹਿੰਦੇ ਹਨ ॥੩॥


ਜਿਤੁ ਕੋ ਲਾਇਆ ਤਿਤ ਹੀ ਲਾਗਾ ਤੈਸੋ ਹੀ ਵਰਤਾਰਾ  

Jiṯ ko lā▫i▫ā ṯiṯ hī lāgā ṯaiso hī varṯārā.  

As the Lord engages someone, so he is engaged, and so does he perform.  

ਜਿਤੁ = ਜਿਸ (ਕੰਮ) ਵਿਚ। ਕੋ = ਕੋਈ ਬੰਦਾ। ਤਿਤ ਹੀ = {ਲਫ਼ਜ਼ 'ਜਿਤੁ' ਵਾਂਗ 'ਤਿਤੁ' ਦੇ ਅਖ਼ੀਰ ਤੇ ਭੀ ੁ ਹੈ। ਪਰ ਇਹ ੁ ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਿਆ ਹੈ} ਉਸ (ਕੰਮ) ਵਿਚ ਹੀ।
(ਪਰ ਜੀਵਾਂ ਦੇ ਕੀਹ ਵੱਸ?) ਜਿਸ ਕੰਮ ਵਿਚ ਪਰਮਾਤਮਾ ਕਿਸੇ ਜੀਵ ਨੂੰ ਲਾਂਦਾ ਹੈ ਉਸੇ ਕੰਮ ਵਿਚ ਹੀ ਉਹ ਲੱਗਾ ਰਹਿੰਦਾ ਹੈ, ਹਰੇਕ ਜੀਵ ਉਹੋ ਜਿਹੀ ਵਰਤੋਂ ਹੀ ਕਰਦਾ ਹੈ।


ਨਾਨਕ ਸਹ ਪਕਰੀ ਸੰਤਨ ਕੀ ਰਿਦੈ ਭਏ ਮਗਨ ਚਰਨਾਰਾ ॥੪॥੪॥੧੫॥  

Nānak sah pakrī sanṯan kī riḏai bẖa▫e magan cẖarnārā. ||4||4||15||  

Nanak has taken to the Shelter of the Saints; his heart is absorbed in the Lord's feet. ||4||4||15||  

ਸਹ = ਓਟ, ਸ਼ਹ। ਮਗਨ = ਮਸਤ ॥੪॥੪॥੧੫॥
ਹੇ ਨਾਨਕ! ਜਿਨ੍ਹਾਂ ਮਨੁੱਖਾਂ ਨੇ (ਪ੍ਰਭੂ ਦੀ ਪ੍ਰੇਰਨਾ ਨਾਲ) ਸੰਤ ਜਨਾਂ ਦਾ ਆਸਰਾ ਲਿਆ ਹੈ ਉਹ ਅੰਦਰੋਂ ਪ੍ਰਭੂ ਦੇ ਚਰਨਾਂ ਵਿਚ ਹੀ ਮਸਤ ਰਹਿੰਦੇ ਹਨ ॥੪॥੪॥੧੫॥


ਸੋਰਠਿ ਮਹਲਾ  

Soraṯẖ mėhlā 5.  

Sorat'h, Fifth Mehl:  

xxx
xxx


ਰਾਜਨ ਮਹਿ ਰਾਜਾ ਉਰਝਾਇਓ ਮਾਨਨ ਮਹਿ ਅਭਿਮਾਨੀ  

Rājan mėh rājā urjẖā▫i▫o mānan mėh abẖimānī.  

As the king is entangled in kingly affairs, and the egotist in his own egotism,  

ਰਾਜਨ ਮਹਿ = ਰਾਜ ਦੇ ਕੰਮਾਂ ਵਿਚ। ਉਰਝਾਇਓ = ਮਗਨ ਰਹਿੰਦਾ ਹੈ। ਮਾਨਨ ਮਹਿ = ਮਾਣ ਵਧਾਣ ਵਾਲੇ ਕੰਮਾਂ ਵਿਚ। ਅਭਿਮਾਨੀ = ਅਹੰਕਾਰੀ, ਮਾਣ ਦਾ ਭੁੱਖਾ।
(ਹੇ ਭਾਈ! ਜਿਵੇਂ) ਰਾਜ ਦੇ ਕੰਮਾਂ ਵਿਚ ਰਾਜਾ ਮਗਨ ਰਹਿੰਦਾ ਹੈ, ਜਿਵੇਂ ਮਾਣ ਵਧਾਣ ਵਾਲੇ ਕੰਮਾਂ ਵਿਚ ਆਦਰ-ਮਾਣ ਦਾ ਭੁੱਖਾ ਮਨੁੱਖ ਪਰਚਿਆ ਰਹਿੰਦਾ ਹੈ,


ਲੋਭਨ ਮਹਿ ਲੋਭੀ ਲੋਭਾਇਓ ਤਿਉ ਹਰਿ ਰੰਗਿ ਰਚੇ ਗਿਆਨੀ ॥੧॥  

Lobẖan mėh lobẖī lobẖā▫i▫o ṯi▫o har rang racẖe gi▫ānī. ||1||  

and the greedy man is enticed by greed, so is the spiritually enlightened being absorbed in the Love of the Lord. ||1||  

ਲੋਭਨ ਮਹਿ = ਲਾਲਚ ਵਧਾਣ ਵਾਲੇ ਆਹਰਾਂ ਵਿਚ। ਗਿਆਨੀ = ਆਤਮਕ ਜੀਵਨ ਦੀ ਸੂਝ ਵਾਲੇ ਬੰਦੇ ॥੧॥
ਜਿਵੇਂ ਲਾਲਚੀ ਮਨੁੱਖ ਲਾਲਚ ਵਧਾਣ ਵਾਲੇ ਆਹਰਾਂ ਵਿਚ ਫਸਿਆ ਰਹਿੰਦਾ ਹੈ, ਤਿਵੇਂ ਆਤਮਕ ਜੀਵਨ ਦੀ ਸੂਝ ਵਾਲਾ ਮਨੁੱਖ ਪ੍ਰਭੂ ਦੇ ਪ੍ਰੇਮ-ਰੰਗ ਵਿਚ ਮਸਤ ਰਹਿੰਦਾ ਹੈ ॥੧॥


ਹਰਿ ਜਨ ਕਉ ਇਹੀ ਸੁਹਾਵੈ  

Har jan ka▫o ihī suhāvai.  

This is what befits the Lord's servant.  

ਸੁਹਾਵੈ = ਸੁਖਾਂਦੀ ਹੈ।
ਪਰਮਾਤਮਾ ਦੇ ਭਗਤ ਨੂੰ ਇਹੀ ਕਾਰ ਚੰਗੀ ਲੱਗਦੀ ਹੈ।


ਪੇਖਿ ਨਿਕਟਿ ਕਰਿ ਸੇਵਾ ਸਤਿਗੁਰ ਹਰਿ ਕੀਰਤਨਿ ਹੀ ਤ੍ਰਿਪਤਾਵੈ ਰਹਾਉ  

Pekẖ nikat kar sevā saṯgur har kīrṯan hī ṯaripṯāvai. Rahā▫o.  

Beholding the Lord near at hand, he serves the True Guru, and he is satisfied through the Kirtan of the Lord's Praises. ||Pause||  

ਪੇਖਿ = ਵੇਖ ਕੇ। ਨਿਕਟਿ = ਨੇੜੇ, ਅੰਗ-ਸੰਗ। ਕੀਰਤਨਿ = ਕੀਰਤਨ ਵਿਚ। ਤ੍ਰਿਪਤਾਵੈ = ਪ੍ਰਸੰਨ ਰਹਿੰਦਾ ਹੈ ॥
(ਭਗਤ ਪਰਮਾਤਮਾ ਨੂੰ) ਅੰਗ-ਸੰਗ ਵੇਖ ਕੇ, ਤੇ, ਗੁਰੂ ਦੀ ਸੇਵਾ ਕਰਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਵਿਚ ਹੀ ਪ੍ਰਸੰਨ ਰਹਿੰਦਾ ਹੈ ॥ ਰਹਾਉ॥


ਅਮਲਨ ਸਿਉ ਅਮਲੀ ਲਪਟਾਇਓ ਭੂਮਨ ਭੂਮਿ ਪਿਆਰੀ  

Amlan si▫o amlī laptā▫i▫o bẖūman bẖūm pi▫ārī.  

The addict is addicted to his drug, and the landlord is in love with his land.  

ਅਮਲਨ ਸਿਉ = ਨਸ਼ਿਆਂ ਨਾਲ। ਅਮਲੀ = ਨਸ਼ਿਆਂ ਦਾ ਪ੍ਰੇਮੀ। ਭੂਮਨ = ਜ਼ਮੀਨ ਦੇ ਮਾਲਕ। ਭੂਮਿ = ਜ਼ਮੀਨ।
ਹੇ ਭਾਈ! ਨਸ਼ਿਆਂ ਦਾ ਪ੍ਰੇਮੀ ਮਨੁੱਖ ਨਸ਼ਿਆਂ ਨਾਲ ਚੰਬੜਿਆ ਰਹਿੰਦਾ ਹੈ, ਜ਼ਮੀਨ ਦੇ ਮਾਲਕਾਂ ਨੂੰ ਜ਼ਮੀਨ ਪਿਆਰੀ ਲੱਗਦੀ ਹੈ।


ਖੀਰ ਸੰਗਿ ਬਾਰਿਕੁ ਹੈ ਲੀਨਾ ਪ੍ਰਭ ਸੰਤ ਐਸੇ ਹਿਤਕਾਰੀ ॥੨॥  

Kẖīr sang bārik hai līnā parabẖ sanṯ aise hiṯkārī. ||2||  

As the baby is attached to his milk, so the Saint is in love with God. ||2||  

ਖੀਰ = ਦੁੱਧ। ਬਾਰਿਕੁ = ਬੱਚਾ। ਹਿਤਕਾਰੀ = ਪਿਆਰ ਕਰਨ ਵਾਲੇ ॥੨॥
ਬੱਚਾ ਦੁੱਧ ਨਾਲ ਪਰਚਿਆ ਰਹਿੰਦਾ ਹੈ। ਇਸੇ ਤਰ੍ਹਾਂ ਸੰਤ ਜਨ ਪਰਮਾਤਮਾ ਨਾਲ ਪਿਆਰ ਕਰਦੇ ਹਨ ॥੨॥


ਬਿਦਿਆ ਮਹਿ ਬਿਦੁਅੰਸੀ ਰਚਿਆ ਨੈਨ ਦੇਖਿ ਸੁਖੁ ਪਾਵਹਿ  

Biḏi▫ā mėh biḏu▫ansī racẖi▫ā nain ḏekẖ sukẖ pāvahi.  

The scholar is absorbed in scholarship, and the eyes are happy to see.  

ਬਿਦੁਅੰਸੀ = ਵਿਦਵਾਨ। ਰਚਿਆ = ਮਸਤ। ਨੈਨ = ਅੱਖਾਂ। ਦੇਖਿ = ਵੇਖ ਵੇਖ ਕੇ।
ਹੇ ਭਾਈ! ਵਿਦਵਾਨ ਮਨੁੱਖ ਵਿੱਦਿਆ (ਪੜ੍ਹਨ ਪੜਾਣ) ਵਿਚ ਖ਼ੁਸ਼ ਰਹਿੰਦਾ ਹੈ, ਅੱਖਾਂ (ਪਦਾਰਥ) ਵੇਖ ਵੇਖ ਕੇ ਸੁਖ ਮਾਣਦੀਆਂ ਹਨ।


ਜੈਸੇ ਰਸਨਾ ਸਾਦਿ ਲੁਭਾਨੀ ਤਿਉ ਹਰਿ ਜਨ ਹਰਿ ਗੁਣ ਗਾਵਹਿ ॥੩॥  

Jaise rasnā sāḏ lubẖānī ṯi▫o har jan har guṇ gāvahi. ||3||  

As the tongue savors the tastes, so does the humble servant of the Lord sing the Glorious Praises of the Lord. ||3||  

ਸਾਦਿ = ਸੁਆਦਿ ਵਿਚ। ਲੁਭਾਨੀ = ਮਸਤ ਰਹਿੰਦੀ ਹੈ ॥੩॥
ਹੇ ਭਾਈ! ਜਿਵੇਂ ਜੀਭ (ਸੁਆਦਲੇ ਪਦਾਰਥਾਂ ਦੇ) ਸੁਆਦ (ਚੱਖਣ) ਵਿਚ ਖ਼ੁਸ਼ ਰਹਿੰਦੀ ਹੈ, ਤਿਵੇਂ ਪ੍ਰਭੂ ਦੇ ਭਗਤ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਹਨ ॥੩॥


ਜੈਸੀ ਭੂਖ ਤੈਸੀ ਕਾ ਪੂਰਕੁ ਸਗਲ ਘਟਾ ਕਾ ਸੁਆਮੀ  

Jaisī bẖūkẖ ṯaisī kā pūrak sagal gẖatā kā su▫āmī.  

As is the hunger, so is the fulfiller; He is the Lord and Master of all hearts.  

ਭੂਖ = ਲੋੜ, ਲਾਲਸਾ। ਪੂਰਕੁ = ਪੂਰੀ ਕਰਨ ਵਾਲਾ। ਘਟ = ਸਰੀਰ।
ਹੇ ਭਾਈ! ਸਾਰੇ ਸਰੀਰਾਂ ਦਾ ਮਾਲਕ ਪ੍ਰਭੂ ਜਿਹੋ ਜਿਹੀ ਕਿਸੇ ਜੀਵ ਦੀ ਲਾਲਸਾ ਹੋਵੇ ਉਹੋ ਜਿਹੀ ਹੀ ਪੂਰੀ ਕਰਨ ਵਾਲਾ ਹੈ।


ਨਾਨਕ ਪਿਆਸ ਲਗੀ ਦਰਸਨ ਕੀ ਪ੍ਰਭੁ ਮਿਲਿਆ ਅੰਤਰਜਾਮੀ ॥੪॥੫॥੧੬॥  

Nānak pi▫ās lagī ḏarsan kī parabẖ mili▫ā anṯarjāmī. ||4||5||16||  

Nanak thirsts for the Blessed Vision of the Lord's Darshan; he has met God, the Inner-knower, the Searcher of hearts. ||4||5||16||  

ਅੰਤਰਜਾਮੀ = ਦਿਲ ਦੀ ਜਾਣਨ ਵਾਲਾ ॥੪॥੫॥੧੬॥
ਹੇ ਨਾਨਕ! (ਜਿਸ ਮਨੁੱਖ ਨੂੰ) ਪਰਮਾਤਮਾ ਦੇ ਦਰਸਨ ਦੀ ਪਿਆਸ ਲੱਗਦੀ ਹੈ, ਉਸ ਮਨੁੱਖ ਨੂੰ ਦਿਲ ਦੀ ਜਾਣਨ ਵਾਲਾ ਪਰਮਾਤਮਾ (ਆਪ) ਆ ਮਿਲਦਾ ਹੈ ॥੪॥੫॥੧੬॥


ਸੋਰਠਿ ਮਹਲਾ  

Soraṯẖ mėhlā 5.  

Sorat'h, Fifth Mehl:  

xxx
xxx


ਹਮ ਮੈਲੇ ਤੁਮ ਊਜਲ ਕਰਤੇ ਹਮ ਨਿਰਗੁਨ ਤੂ ਦਾਤਾ  

Ham maile ṯum ūjal karṯe ham nirgun ṯū ḏāṯā.  

We are filthy, and You are immaculate, O Creator Lord; we are worthless, and You are the Great Giver.  

ਮੈਲੇ = ਵਿਕਾਰਾਂ ਦੀ ਮੈਲ ਨਾਲ ਭਰੇ ਹੋਏ। ਊਜਲ = ਸਾਫ਼-ਸੁਥਰੇ, ਪਵਿੱਤਰ। ਕਰਤੇ = ਕਰਨ ਵਾਲੇ। ਦਾਤਾ = ਗੁਣ ਦੇਣ ਵਾਲਾ।
ਹੇ ਪ੍ਰਭੂ! ਅਸੀਂ ਜੀਵ ਵਿਕਾਰਾਂ ਦੀ ਮੈਲ ਨਾਲ ਭਰੇ ਰਹਿੰਦੇ ਹਾਂ, ਤੂੰ ਸਾਨੂੰ ਪਵਿੱਤਰ ਕਰਨ ਵਾਲਾ ਹੈਂ। ਅਸੀਂ ਗੁਣ-ਹੀਨ ਹਾਂ, ਤੂੰ ਸਾਨੂੰ ਗੁਣ ਬਖ਼ਸ਼ਣ ਵਾਲਾ ਹੈਂ।


ਹਮ ਮੂਰਖ ਤੁਮ ਚਤੁਰ ਸਿਆਣੇ ਤੂ ਸਰਬ ਕਲਾ ਕਾ ਗਿਆਤਾ ॥੧॥  

Ham mūrakẖ ṯum cẖaṯur si▫āṇe ṯū sarab kalā kā gi▫āṯā. ||1||  

We are fools, and You are wise and all-knowing. You are the knower of all things. ||1||  

ਚਤੁਰ = ਸਿਆਣਾ। ਕਲਾ = ਹੁਨਰ। ਗਿਆਤਾ = ਜਾਣਨ ਵਾਲਾ ॥੧॥
ਅਸੀਂ ਜੀਵ ਮੂਰਖ ਹਾਂ, ਤੂੰ ਦਾਨਾ ਹੈਂ ਤੂੰ ਸਿਆਣਾ ਹੈਂ ਤੂੰ (ਸਾਨੂੰ ਚੰਗਾ ਬਣਾ ਸਕਣ ਵਾਲੇ) ਸਾਰੇ ਹੁਨਰਾਂ ਦਾ ਜਾਣਨ ਵਾਲਾ ਹੈਂ ॥੧॥


ਮਾਧੋ ਹਮ ਐਸੇ ਤੂ ਐਸਾ  

Māḏẖo ham aise ṯū aisā.  

O Lord, this is what we are, and this is what You are.  

ਮਾਧੋ = {माधव = ਮਾਇਆ ਦਾ ਪਤੀ} ਹੇ ਪ੍ਰਭੂ!
ਹੇ ਪ੍ਰਭੂ! ਅਸੀਂ ਜੀਵ ਇਹੋ ਜਿਹੇ (ਵਿਕਾਰੀ) ਹਾਂ, ਤੇ, ਤੂੰ ਇਹੋ ਜਿਹਾ (ਉਪਕਾਰੀ) ਹੈਂ।


ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ਰਹਾਉ  

Ham pāpī ṯum pāp kẖandan nīko ṯẖākur ḏesā. Rahā▫o.  

We are sinners, and You are the Destroyer of sins. Your abode is so beautiful, O Lord and Master. ||Pause||  

ਪਾਪ ਖੰਡਨ = ਪਾਪਾਂ ਦੇ ਨਾਸ ਕਰਨ ਵਾਲੇ। ਨੀਕੋ = ਸੋਹਣਾ, ਚੰਗਾ। ਠਾਕੁਰ = ਹੇ ਪਾਲਣਹਾਰ ਪ੍ਰਭੂ! ॥
ਅਸੀਂ ਪਾਪ ਕਮਾਣ ਵਾਲੇ ਹਾਂ, ਤੂੰ ਸਾਡੇ ਪਾਪਾਂ ਦਾ ਨਾਸ ਕਰਨ ਵਾਲਾ ਹੈਂ। ਹੇ ਠਾਕੁਰ! ਤੇਰਾ ਦੇਸ ਸੋਹਣਾ ਹੈ (ਉਹ ਦੇਸ-ਸਾਧ ਸੰਗਤ ਸੋਹਣਾ ਹੈ ਜਿੱਥੇ ਤੂੰ ਵੱਸਦਾ ਹੈਂ) ॥ ਰਹਾਉ॥


ਤੁਮ ਸਭ ਸਾਜੇ ਸਾਜਿ ਨਿਵਾਜੇ ਜੀਉ ਪਿੰਡੁ ਦੇ ਪ੍ਰਾਨਾ  

Ŧum sabẖ sāje sāj nivāje jī▫o pind ḏe parānā.  

You fashion all, and having fashioned them, You bless them. You bestow upon them soul, body and the breath of life.  

ਸਾਜਿ = ਪੈਦਾ ਕਰ ਕੇ। ਨਿਵਾਜੇ = ਆਦਰ-ਮਾਣ ਦਿੱਤਾ। ਜੀਉ = ਜਿੰਦ। ਪਿੰਡੁ = ਸਰੀਰ। ਦੇ = ਦੇ ਕੇ।
ਹੇ ਪ੍ਰਭੂ! ਤੂੰ ਜਿੰਦ ਸਰੀਰ ਪ੍ਰਾਣ ਦੇ ਕੇ ਸਾਰੇ ਜੀਵਾਂ ਨੂੰ ਪੈਦਾ ਕੀਤਾ ਹੈ, ਪੈਦਾ ਕਰ ਕੇ ਸਭ ਉਤੇ ਬਖ਼ਸ਼ਸ਼ ਕਰਦਾ ਹੈਂ।


ਨਿਰਗੁਨੀਆਰੇ ਗੁਨੁ ਨਹੀ ਕੋਈ ਤੁਮ ਦਾਨੁ ਦੇਹੁ ਮਿਹਰਵਾਨਾ ॥੨॥  

Nirgunī▫āre gun nahī ko▫ī ṯum ḏān ḏeh miharvānā. ||2||  

We are worthless - we have no virtue at all; please, bless us with Your gift, O Merciful Lord and Master. ||2||  

ਦੇਹੁ = ਤੂੰ ਦੇਂਦਾ ਹੈਂ। ਮਿਹਰਵਾਨਾ = ਹੇ ਮਿਹਰਵਾਨ! ॥੨॥
ਹੇ ਮੇਹਰਵਾਨ! ਅਸੀਂ ਜੀਵ ਗੁਣ-ਹੀਨ ਹਾਂ, ਸਾਡੇ ਵਿਚ ਕੋਈ ਗੁਣ ਨਹੀਂ ਹੈ। ਤੂੰ ਸਾਨੂੰ ਗੁਣਾਂ ਦੀ ਦਾਤਿ ਬਖ਼ਸ਼ਦਾ ਹੈਂ ॥੨॥


ਤੁਮ ਕਰਹੁ ਭਲਾ ਹਮ ਭਲੋ ਜਾਨਹ ਤੁਮ ਸਦਾ ਸਦਾ ਦਇਆਲਾ  

Ŧum karahu bẖalā ham bẖalo na jānah ṯum saḏā saḏā ḏa▫i▫ālā.  

You do good for us, but we do not see it as good; You are kind and compassionate, forever and ever.  

ਨ ਜਾਨਹ = ਅਸੀਂ ਨਹੀਂ ਜਾਣਦੇ, ਅਸੀਂ ਕਦਰ ਨਹੀਂ ਜਾਣਦੇ।
ਹੇ ਪ੍ਰਭੂ! ਤੂੰ ਸਾਡੇ ਵਾਸਤੇ ਭਲਿਆਈ ਕਰਦਾ ਹੈਂ, ਪਰ ਅਸੀਂ ਤੇਰੇ ਭਲਿਆਈ ਦੀ ਕਦਰ ਨਹੀਂ ਜਾਣਦੇ। ਫਿਰ ਭੀ ਤੂੰ ਸਾਡੇ ਉੱਤੇ ਸਦਾ ਹੀ ਦਇਆਵਾਨ ਰਹਿੰਦਾ ਹੈਂ।


ਤੁਮ ਸੁਖਦਾਈ ਪੁਰਖ ਬਿਧਾਤੇ ਤੁਮ ਰਾਖਹੁ ਅਪੁਨੇ ਬਾਲਾ ॥੩॥  

Ŧum sukẖ▫ḏā▫ī purakẖ biḏẖāṯe ṯum rākẖo apune bālā. ||3||  

You are the Giver of peace, the Primal Lord, the Architect of Destiny; please, save us, Your children! ||3||  

ਬਿਧਾਤੇ = ਹੇ ਸਿਰਜਣਹਾਰ! ਬਾਲਾ = ਬੱਚੇ ॥੩॥
ਹੇ ਸਰਬ-ਵਿਆਪਕ ਸਿਰਜਣਹਾਰ! ਤੂੰ ਸਾਨੂੰ ਸੁਖ ਦੇਣ ਵਾਲਾ ਹੈਂ, ਤੂੰ (ਸਾਡੀ) ਆਪਣੇ ਬੱਚਿਆਂ ਦੀ ਰਾਖੀ ਕਰਦਾ ਹੈਂ ॥੩॥


ਤੁਮ ਨਿਧਾਨ ਅਟਲ ਸੁਲਿਤਾਨ ਜੀਅ ਜੰਤ ਸਭਿ ਜਾਚੈ  

Ŧum niḏẖān atal suliṯān jī▫a janṯ sabẖ jācẖai.  

You are the treasure, eternal Lord King; all beings and creatures beg of You.  

ਨਿਧਾਨ = ਖ਼ਜ਼ਾਨੇ। ਅਟਲ = ਸਦਾ ਕਾਇਮ ਰਹਿਣ ਵਾਲਾ। ਸੁਲਿਤਾਨ = ਬਾਦਸ਼ਾਹ। ਸਭਿ = ਸਾਰੇ। ਜਾਚੈ = ਜਾਚੈਂ, ਮੰਗਦੇ ਹਨ।
ਹੇ ਪ੍ਰਭੂ ਜੀ! ਤੁਸੀਂ ਸਾਰੇ ਗੁਣਾਂ ਦੇ ਖ਼ਜ਼ਾਨੇ ਹੋ। ਤੁਸੀਂ ਸਦਾ ਕਾਇਮ ਰਹਿਣ ਵਾਲੇ ਬਾਦਸ਼ਾਹ ਹੋ। ਸਾਰੇ ਜੀਵ (ਤੇਰੇ ਦਰ ਤੋਂ) ਮੰਗਦੇ ਹਨ।


ਕਹੁ ਨਾਨਕ ਹਮ ਇਹੈ ਹਵਾਲਾ ਰਾਖੁ ਸੰਤਨ ਕੈ ਪਾਛੈ ॥੪॥੬॥੧੭॥  

Kaho Nānak ham ihai havālā rākẖ sanṯan kai pācẖẖai. ||4||6||17||  

Says Nanak, such is our condition; please, Lord, keep us on the Path of the Saints. ||4||6||17||  

ਇਹੈ = ਇਹ ਹੀ। ਹਵਾਲਾ = ਹਾਲ। ਕੈ ਪਾਛੈ = ਦੇ ਆਸਰੇ ॥੪॥੬॥੧੭॥
ਨਾਨਕ ਆਖਦਾ ਹੈ ਕਿ (ਹੇ ਪ੍ਰਭੂ!) ਸਾਡਾ ਜੀਵਾਂ ਦਾ ਤਾਂ ਇਹ ਹੀ ਹਾਲ ਹੈ। ਤੂੰ ਸਾਨੂੰ ਸੰਤ ਜਨਾਂ ਦੇ ਆਸਰੇ ਵਿਚ ਰੱਖ ॥੪॥੬॥੧੭॥


ਸੋਰਠਿ ਮਹਲਾ ਘਰੁ  

Soraṯẖ mėhlā 5 gẖar 2.  

Sorat'h, Fifth Mehl, Second House:  

xxx
xxx


ਮਾਤ ਗਰਭ ਮਹਿ ਆਪਨ ਸਿਮਰਨੁ ਦੇ ਤਹ ਤੁਮ ਰਾਖਨਹਾਰੇ  

Māṯ garabẖ mėh āpan simran ḏe ṯah ṯum rākẖanhāre.  

In our mother's womb, You blessed us with Your meditative remembrance, and You preserved us there.  

ਗਰਭ ਮੋਹਿ = ਪੇਟ ਵਿਚ। ਆਪਨ = ਆਪਣਾ। ਦੇ = ਦੇ ਕੇ। ਤਹ = ਉਥੇ, ਮਾਂ ਦੇ ਪੇਟ ਵਿਚ। ਰਾਖਨਹਾਰੇ = ਬਚਾਣ ਦੀ ਸਮਰਥਾ ਵਾਲੇ।
ਹੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਣ ਦੀ ਸਮਰਥਾ ਰੱਖਣ ਵਾਲੇ! ਮਾਂ ਦੇ ਪੇਟ ਵਿਚ ਸਾਨੂੰ ਤੂੰ ਆਪਣਾ ਸਿਮਰਨ ਦੇ ਕੇ ਉੱਥੇ ਸਾਡੀ ਰੱਖਿਆ ਕਰਨ ਵਾਲਾ ਹੈਂ।


ਪਾਵਕ ਸਾਗਰ ਅਥਾਹ ਲਹਰਿ ਮਹਿ ਤਾਰਹੁ ਤਾਰਨਹਾਰੇ ॥੧॥  

Pāvak sāgar athāh lahar mėh ṯārahu ṯāranhāre. ||1||  

Through the countless waves of the ocean of fire, please, carry us across and save us, O Savior Lord! ||1||  

ਪਾਵਕ = (ਵਿਕਾਰਾਂ ਦੀ) ਅੱਗ। ਸਾਗਰ = ਸਮੁੰਦਰ। ਅਥਾਹ = ਬਹੁਤ ਡੂੰਘਾ। ਤਾਰਨਹਾਰੇ = ਹੇ ਪਾਰ ਲੰਘਾ ਸਕਣ ਵਾਲੇ! ॥੧॥
(ਵਿਕਾਰਾਂ ਦੀ) ਅੱਗ ਦੇ ਸਮੁੰਦਰ ਦੀਆਂ ਡੂੰਘੀਆਂ ਲਹਿਰਾਂ ਵਿਚ ਡਿੱਗੇ ਪਏ ਨੂੰ ਭੀ ਮੈਨੂੰ ਪਾਰ ਲੰਘਾ ਲੈ ॥੧॥


ਮਾਧੌ ਤੂ ਠਾਕੁਰੁ ਸਿਰਿ ਮੋਰਾ  

Māḏẖou ṯū ṯẖākur sir morā.  

O Lord, You are the Master above my head.  

ਮਾਧੌ = {ਮਾ-ਧਵ = ਮਾਇਆ ਦਾ ਪਤੀ} ਹੇ ਪ੍ਰਭੂ! ਸਿਰਿ ਮੋਰਾ = ਮੇਰੇ ਸਿਰ ਉੱਤੇ।
ਹੇ ਪ੍ਰਭੂ! ਤੂੰ ਮੇਰੇ ਸਿਰ ਉੱਤੇ ਰਾਖਾ ਹੈਂ।


ਈਹਾ ਊਹਾ ਤੁਹਾਰੋ ਧੋਰਾ ਰਹਾਉ  

Īhā ūhā ṯuhāro ḏẖorā. Rahā▫o.  

Here and hereafter, You alone are my Support. ||Pause||  

ਈਹਾ = ਇਸ ਲੋਕ ਵਿਚ। ਊਹਾ = ਉਸ ਲੋਕ ਵਿਚ। ਧੋਰਾ = ਆਸਰਾ ॥
ਇਸ ਲੋਕ ਵਿਚ, ਤੇ, ਪਰਲੋਕ ਵਿਚ ਮੈਨੂੰ ਤੇਰਾ ਹੀ ਆਸਰਾ ਹੈ ॥ ਰਹਾਉ॥


ਕੀਤੇ ਕਉ ਮੇਰੈ ਸੰਮਾਨੈ ਕਰਣਹਾਰੁ ਤ੍ਰਿਣੁ ਜਾਨੈ  

Kīṯe ka▫o merai sammānai karanhār ṯariṇ jānai.  

He looks upon the creation like a mountain of gold, and sees the Creator as a blade of grass.  

ਕੀਤੇ ਕਉ = ਬਣਾਈਆਂ ਚੀਜ਼ਾਂ ਨੂੰ। ਮੇਰੈ ਸੰਮਾਨੈ = ਮੇਰੈ ਸਮ ਮਾਨੈ, ਮੇਰੂ ਪਹਾੜ ਦੇ ਬਰਾਬਰ ਮੰਨਦਾ ਹੈ। ਤ੍ਰਿਣੁ = ਤੀਲਾ, ਤੁੱਛ।
ਹੇ ਪ੍ਰਭੂ! ਤੇਰੇ ਪੈਦਾ ਕੀਤੇ ਪਦਾਰਥਾਂ ਨੂੰ (ਇਹ ਜੀਵ) ਮੇਰੂ ਪਰਬਤ ਜੇਡੀਆਂ ਵੱਡੀਆਂ ਸਮਝਦਾ ਹੈ, ਪਰ ਤੈਨੂੰ ਜੋ ਤੂੰ ਸਭ ਦਾ ਪੈਦਾ ਕਰਨ ਵਾਲਾ ਹੈਂ ਇਕ ਤੀਲੇ ਵਰਗਾ ਜਾਣਦਾ ਹੈਂ।


ਤੂ ਦਾਤਾ ਮਾਗਨ ਕਉ ਸਗਲੀ ਦਾਨੁ ਦੇਹਿ ਪ੍ਰਭ ਭਾਨੈ ॥੨॥  

Ŧū ḏāṯā māgan ka▫o saglī ḏān ḏėh parabẖ bẖānai. ||2||  

You are the Great Giver, and we are all mere beggars; O God, You give gifts according to Your Will. ||2||  

ਮਾਗਨ ਕਉ = ਮੰਗਣ ਵਾਲੀ। ਸਗਲੀ = ਸਾਰੀ ਲੁਕਾਈ। ਦੇਹਿ = ਤੂ ਦੇਂਦਾ ਹੈਂ। ਪ੍ਰਭ = ਹੇ ਪ੍ਰਭੂ! ਭਾਨੈ = ਆਪਣੀ ਰਜ਼ਾ ਵਿਚ ॥੨॥
ਹੇ ਪ੍ਰਭੂ! ਤੂੰ ਸਭ ਦਾਤਾਂ ਦੇਣ ਵਾਲਾ ਹੈਂ, ਸਾਰੀ ਲੁਕਾਈ ਤੇਰੇ ਹੀ ਦਰ ਤੋਂ ਮੰਗਣ ਵਾਲੀ ਹੈ, ਤੂੰ ਆਪਣੀ ਰਜ਼ਾ ਵਿਚ ਸਭ ਨੂੰ ਦਾਨ ਦੇਂਦਾ ਹੈਂ ॥੨॥


ਖਿਨ ਮਹਿ ਅਵਰੁ ਖਿਨੈ ਮਹਿ ਅਵਰਾ ਅਚਰਜ ਚਲਤ ਤੁਮਾਰੇ  

Kẖin mėh avar kẖinai mėh avrā acẖraj cẖalaṯ ṯumāre.  

In an instant, You are one thing, and in another instant, You are another. Wondrous are Your ways!  

ਖਿਨ = ਰਤਾ ਕੁ ਹੀ ਸਮਾ। ਅਵਰੁ = ਹੋਰ। ਖਿਨੈ ਮਹਿ = ਖਿਨ ਵਿਚ ਹੀ। ਅਚਰਜ = ਹੈਰਾਨ ਕਰ ਦੇਣ ਵਾਲੇ। ਚਲਤ = ਕੌਤਕ।
ਹੇ ਪ੍ਰਭੂ! ਤੇਰੇ ਕੌਤਕ ਹੈਰਾਨ ਕਰ ਦੇਣ ਵਾਲੇ ਹਨ, ਇਕ ਛਿਨ ਵਿਚ ਤੂੰ ਕੁਝ ਦਾ ਕੁਝ ਬਣਾ ਦੇਂਦਾ ਹੈਂ।


ਰੂੜੋ ਗੂੜੋ ਗਹਿਰ ਗੰਭੀਰੋ ਊਚੌ ਅਗਮ ਅਪਾਰੇ ॥੩॥  

Rūṛo gūṛo gahir gambẖīro ūcẖou agam apāre. ||3||  

You are beautiful, mysterious, profound, unfathomable, lofty, inaccessible and infinite. ||3||  

ਰੂੜੋ = ਸੋਹਣਾ। ਗੂੜੋ = (ਸਾਰੇ ਸੰਸਾਰ ਵਿਚ) ਲੁਕਿਆ ਹੋਇਆ। ਗੰਭੀਰੋ = ਵੱਡੇ ਜਿਗਰੇ ਵਾਲਾ। ਅਗਮ = ਹੇ ਅਪਹੁੰਚ! ਅਪਾਰੇ = ਹੇ ਅਪਾਰ! ਹੇ ਬੇਅੰਤ! ॥੩॥
ਹੇ ਅਪਹੁੰਚ! ਹੇ ਬੇਅੰਤ। ਤੂੰ ਸਭ ਤੋਂ ਉੱਚਾ ਹੈਂ, ਤੂੰ ਸੋਹਣਾ ਹੈਂ, ਤੂੰ ਵੱਡੇ ਜਿਗਰੇ ਵਾਲਾ ਹੈਂ, ਤੂੰ ਸਾਰੇ ਸੰਸਾਰ ਵਿਚ ਗੁਪਤ ਵੱਸ ਰਿਹਾ ਹੈਂ ॥੩॥


        


© SriGranth.org, a Sri Guru Granth Sahib resource, all rights reserved.
See Acknowledgements & Credits