Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਸੁਣਿ ਮੀਤਾ ਧੂਰੀ ਕਉ ਬਲਿ ਜਾਈ  

Suṇ mīṯā ḏẖūrī ka▫o bal jā▫ī.  

Listen, friends: I am a sacrifice to the dust of Your feet.  

ਕਉ = ਤੋਂ। ਬਲਿ ਜਾਈ = ਜਲਿ ਜਾਈਂ, ਮੈਂ ਸਦਕੇ ਜਾਂਦਾ ਹਾਂ।
ਹੇ ਮਿੱਤਰ! (ਮੇਰੀ ਬੇਨਤੀ) ਸੁਣ। ਮੈਂ (ਤੇਰੇ ਚਰਨਾਂ ਦੀ) ਧੂੜ ਤੋਂ ਕੁਰਬਾਨ ਜਾਂਦਾ ਹਾਂ।


ਇਹੁ ਮਨੁ ਤੇਰਾ ਭਾਈ ਰਹਾਉ  

Ih man ṯerā bẖā▫ī. Rahā▫o.  

This mind is yours, O Siblings of Destiny. ||Pause||  

ਭਾਈ = ਹੇ ਭਾਈ! ॥
ਹੇ ਭਰਾ! (ਮੈਂ ਆਪਣਾ) ਇਹ ਮਨ ਤੇਰਾ (ਆਗਿਆਕਾਰ ਬਣਾਣ ਨੂੰ ਤਿਆਰ ਹਾਂ) ॥ ਰਹਾਉ॥


ਪਾਵ ਮਲੋਵਾ ਮਲਿ ਮਲਿ ਧੋਵਾ ਇਹੁ ਮਨੁ ਤੈ ਕੂ ਦੇਸਾ  

Pāv malovā mal mal ḏẖovā ih man ṯai kū ḏesā.  

I wash your feet, I massage and clean them; I give this mind to you.  

ਪਾਵ = {ਲਫ਼ਜ਼ 'ਪਾਉ' ਤੋਂ ਬਹੁ-ਵਚਨ} ਦੋਵੇਂ ਪੈਰ। ਮਲੋਵਾ = ਮਲੋਵਾਂ, ਮੈਂ ਮਲਾਂਗਾ। ਮਲਿ = ਮਲ ਕੇ। ਧੋਵਾ = ਧੋਵਾਂ, ਮੈਂ ਧੋਵਾਂਗਾ। ਤੈ ਕੂ = ਤੈਨੂੰ। ਦੇਸਾ = ਦੇਸਾਂ, ਮੈਂ ਦਿਆਂਗਾ।
ਹੇ ਮਿੱਤਰ! ਮੈਂ (ਤੇਰੇ ਦੋਵੇਂ) ਪੈਰ ਮਲਾਂਗਾ, (ਇਹਨਾਂ ਨੂੰ) ਮਲ ਮਲ ਕੇ ਧੋਵਾਂਗਾ, ਮੈਂ ਆਪਣਾ ਇਹ ਮਨ ਤੇਰੇ ਹਵਾਲੇ ਕਰ ਦਿਆਂਗਾ।


ਸੁਣਿ ਮੀਤਾ ਹਉ ਤੇਰੀ ਸਰਣਾਈ ਆਇਆ ਪ੍ਰਭ ਮਿਲਉ ਦੇਹੁ ਉਪਦੇਸਾ ॥੨॥  

Suṇ mīṯā ha▫o ṯerī sarṇā▫ī ā▫i▫ā parabẖ mila▫o ḏeh upḏesā. ||2||  

Listen, friends: I have come to Your Sanctuary; teach me, that I might unite with God. ||2||  

ਹਉ = ਮੈਂ। ਪ੍ਰਭ ਮਿਲਉ = ਮੈਂ ਪ੍ਰਭੂ ਨੂੰ ਮਿਲ ਪਵਾਂ, ਮਿਲਉਂ ॥੨॥
ਹੇ ਮਿੱਤਰ! (ਮੇਰੀ ਬੇਨਤੀ) ਸੁਣ। ਮੈਂ ਤੇਰੀ ਸ਼ਰਨ ਆਇਆ ਹਾਂ। ਮੈਨੂੰ (ਅਜੇਹਾ) ਉਪਦੇਸ਼ ਦੇਹ (ਕਿ) ਮੈਂ ਪ੍ਰਭੂ ਨੂੰ ਮਿਲ ਸਕਾਂ ॥੨॥


ਮਾਨੁ ਕੀਜੈ ਸਰਣਿ ਪਰੀਜੈ ਕਰੈ ਸੁ ਭਲਾ ਮਨਾਈਐ  

Mān na kījai saraṇ parījai karai so bẖalā manā▫ī▫ai.  

Do not be proud; seek His Sanctuary, and accept as good all that He does.  

ਮਾਨੁ = ਅਹੰਕਾਰ। ਕੀਜੈ = ਕਰਨਾ ਚਾਹੀਦਾ। ਪਰੀਜੈ = ਪੈਣਾ ਚਾਹੀਦਾ ਹੈ।
{ਨੋਟ: ਗੁਰਮੁਖਿ ਪ੍ਰਭੂ-ਮਿਲਾਪ ਦੀ ਜੁਗਤਿ ਦੱਸਦਾ ਹੈ} ਹੇ ਮਿੱਤਰ! ਸੁਣ। (ਕਿਸੇ ਕਿਸਮ ਦਾ) ਅਹੰਕਾਰ ਨਹੀਂ ਕਰਨਾ ਚਾਹੀਦਾ, ਪ੍ਰਭੂ ਦੀ ਸ਼ਰਨ ਪਏ ਰਹਿਣਾ ਚਾਹੀਦਾ ਹੈ। ਜੋ ਕੁਝ ਪਰਮਾਤਮਾ ਕਰ ਰਿਹਾ ਹੈ, ਉਸ ਨੂੰ ਭਲਾ ਕਰ ਕੇ ਮੰਨਣਾ ਚਾਹੀਦਾ ਹੈ।


ਸੁਣਿ ਮੀਤਾ ਜੀਉ ਪਿੰਡੁ ਸਭੁ ਤਨੁ ਅਰਪੀਜੈ ਇਉ ਦਰਸਨੁ ਹਰਿ ਜੀਉ ਪਾਈਐ ॥੩॥  

Suṇ mīṯā jī▫o pind sabẖ ṯan arpījai i▫o ḏarsan har jī▫o pā▫ī▫ai. ||3||  

Listen, friends: dedicate your soul, body and your whole being to Him; thus you shall receive the Blessed Vision of His Darshan. ||3||  

ਪਿੰਡੁ = ਸਰੀਰ। ਅਰਪੀਜੈ = ਭੇਟ ਕਰ ਦੇਣਾ ਚਾਹੀਦਾ ਹੈ। ਇਉ = ਇਉਂ, ਇਸ ਤਰ੍ਹਾਂ ॥੩॥
ਇਹ ਜਿੰਦ ਤੇ ਇਹ ਸਰੀਰ ਸਭ ਕੁਝ ਉਸ ਦੀ ਭੇਟ ਕਰ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਪਰਮਾਤਮਾ ਨੂੰ ਲੱਭ ਲਈਦਾ ਹੈ ॥੩॥


ਭਇਓ ਅਨੁਗ੍ਰਹੁ ਪ੍ਰਸਾਦਿ ਸੰਤਨ ਕੈ ਹਰਿ ਨਾਮਾ ਹੈ ਮੀਠਾ  

Bẖa▫i▫o anūgrahu parsāḏ sanṯan kai har nāmā hai mīṯẖā.  

He has shown mercy to me, by the Grace of the Saints; the Lord's Name is sweet to me.  

ਅਨੁਗ੍ਰਹੁ = ਮੇਹਰ, ਕਿਰਪਾ। ਪ੍ਰਸਾਦਿ = ਕਿਰਪਾ ਨਾਲ।
ਹੇ ਮਿੱਤਰ! ਸੰਤ ਜਨਾਂ ਦੀ ਕਿਰਪਾ ਨਾਲ (ਜਿਸ ਮਨੁੱਖ ਉਤੇ ਪ੍ਰਭੂ ਦੀ) ਮੇਹਰ ਹੋਵੇ ਉਸ ਨੂੰ ਪਰਮਾਤਮਾ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ।


ਜਨ ਨਾਨਕ ਕਉ ਗੁਰਿ ਕਿਰਪਾ ਧਾਰੀ ਸਭੁ ਅਕੁਲ ਨਿਰੰਜਨੁ ਡੀਠਾ ॥੪॥੧॥੧੨॥  

Jan Nānak ka▫o gur kirpā ḏẖārī sabẖ akul niranjan dīṯẖā. ||4||1||12||  

The Guru has shown mercy to servant Nanak; I see the casteless, immaculate Lord everywhere. ||4||1||12||  

ਗੁਰਿ = ਗੁਰੂ ਨੇ। ਅਕੁਲ = ਅ-ਕੁਲ, ਜਿਸ ਦੀ ਕੋਈ ਖ਼ਾਸ ਕੁਲ ਨਹੀਂ। ਨਿਰੰਜਨੁ = {ਨਿਰ-ਅੰਜਨੁ। ਅੰਜਨੁ = ਸੁਰਮਾ, ਮਾਇਆ ਦੀ ਕਾਲਖ} ਮਾਇਆ ਦੇ ਪ੍ਰਭਾਵ ਤੋਂ ਰਹਿਤ ॥੪॥੧॥੧੨॥
(ਹੇ ਮਿੱਤਰ!) ਦਾਸ ਨਾਨਕ ਉੱਤੇ ਗੁਰੂ ਨੇ ਕਿਰਪਾ ਕੀਤੀ ਤਾਂ (ਨਾਨਕ ਨੂੰ) ਹਰ ਥਾਂ ਉਹ ਪ੍ਰਭੂ ਦਿੱਸਣ ਲੱਗ ਪਿਆ, ਜਿਸ ਦੀ ਕੋਈ ਖ਼ਾਸ ਕੁਲ ਨਹੀਂ, ਤੇ, ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ॥੪॥੧॥੧੨॥


ਸੋਰਠਿ ਮਹਲਾ  

Soraṯẖ mėhlā 5.  

Sorat'h, Fifth Mehl:  

xxx
xxx


ਕੋਟਿ ਬ੍ਰਹਮੰਡ ਕੋ ਠਾਕੁਰੁ ਸੁਆਮੀ ਸਰਬ ਜੀਆ ਕਾ ਦਾਤਾ ਰੇ  

Kot barahmand ko ṯẖākur su▫āmī sarab jī▫ā kā ḏāṯā re.  

God is the Lord and Master of millions of universes; He is the Giver of all beings.  

ਬ੍ਰਹਮੰਡ = ਸ੍ਰਿਸ਼ਟੀ। ਕੋ = ਦਾ। ਠਾਕੁਰੁ = ਪਾਲਣਹਾਰ। ਰੇ = ਹੇ ਭਾਈ!
ਹੇ ਭਾਈ! ਜੇਹੜਾ ਕ੍ਰੋੜਾਂ ਬ੍ਰਹਮੰਡਾਂ ਦਾ ਪਾਲਣਹਾਰ ਮਾਲਕ ਹੈ, ਜੇਹੜਾ ਸਾਰੇ ਜੀਵਾਂ ਨੂੰ (ਰਿਜ਼ਕ ਆਦਿਕ) ਦਾਤਾਂ ਦੇਣ ਵਾਲਾ ਹੈ,


ਪ੍ਰਤਿਪਾਲੈ ਨਿਤ ਸਾਰਿ ਸਮਾਲੈ ਇਕੁ ਗੁਨੁ ਨਹੀ ਮੂਰਖਿ ਜਾਤਾ ਰੇ ॥੧॥  

Paraṯipālai niṯ sār samālai ik gun nahī mūrakẖ jāṯā re. ||1||  

He ever cherishes and cares for all beings, but the fool does not appreciate any of His virtues. ||1||  

ਸਾਰਿ = ਸਾਰ ਲੈ ਕੇ। ਸਮਾਲੈ = ਸੰਭਾਲ ਕਰਦਾ ਹੈ। ਮੂਰਖਿ = ਮੂਰਖ ਨੇ ॥੧॥
ਜੇਹੜਾ (ਸਭ ਜੀਵਾਂ ਨੂੰ) ਪਾਲਦਾ ਹੈ, ਸਦਾ (ਸਭ ਦੀ) ਸਾਰ ਲੈ ਕੇ ਸੰਭਾਲ ਕਰਦਾ ਹੈ, ਮੈਂ ਮੂਰਖ ਨੇ ਉਸ ਪਰਮਾਤਮਾ ਦਾ ਇੱਕ (ਭੀ) ਉਪਕਾਰ ਨਹੀਂ ਸਮਝਿਆ ॥੧॥


ਹਰਿ ਆਰਾਧਿ ਜਾਨਾ ਰੇ  

Har ārāḏẖ na jānā re.  

I do not know how to worship the Lord in adoration.  

ਆਰਾਧਿ ਨ ਜਾਨਾ = (ਮੈਂ) ਆਰਾਧਨਾ ਕਰਨੀ ਨਹੀਂ ਸਮਝੀ।
ਹੇ ਭਾਈ! ਮੈਨੂੰ ਪਰਮਾਤਮਾ ਦਾ ਸਿਮਰਨ ਕਰਨ ਦੀ ਜਾਚ ਨਹੀਂ।


ਹਰਿ ਹਰਿ ਗੁਰੁ ਗੁਰੁ ਕਰਤਾ ਰੇ  

Har har gur gur karṯā re.  

I can only repeat, "Lord, Lord, Guru, Guru".  

ਕਰਤਾ = ਕਰਦਾ ਹਾਂ। ਰੇ = ਹੇ ਭਾਈ! ਹਰਿ ਜੀਉ = ਹੇ ਪ੍ਰਭੂ ਜੀ!
ਮੈਂ (ਤਾਂ ਜ਼ਬਾਨੀ ਜ਼ਬਾਨੀ ਹੀ) 'ਹਰੀ ਹਰੀ', 'ਗੁਰੂ ਗੁਰੂ' ਕਰਦਾ ਰਹਿੰਦਾ ਹਾਂ।


ਹਰਿ ਜੀਉ ਨਾਮੁ ਪਰਿਓ ਰਾਮਦਾਸੁ ਰਹਾਉ  

Har jī▫o nām pari▫o Rāmḏās. Rahā▫o.  

O Dear Lord, I go by the name of the Lord's slave. ||Pause||  

ਪਰਿਓ = ਪੈ ਗਿਆ ਹੈ। ਰਾਮ ਦਾਸੁ = ਰਾਮ ਦਾ ਦਾਸ ॥
ਹੇ ਪ੍ਰਭੂ ਜੀ! ਮੇਰਾ ਨਾਮ "ਰਾਮ ਦਾ ਦਾਸ" ਪੈ ਗਿਆ ਹੈ (ਹੁਣ ਤੂੰ ਹੀ ਮੇਰੀ ਲਾਜ ਰੱਖ, ਤੇ, ਭਗਤੀ ਦੀ ਦਾਤਿ ਦੇਹ) ॥ ਰਹਾਉ॥


ਦੀਨ ਦਇਆਲ ਕ੍ਰਿਪਾਲ ਸੁਖ ਸਾਗਰ ਸਰਬ ਘਟਾ ਭਰਪੂਰੀ ਰੇ  

Ḏīn ḏa▫i▫āl kirpāl sukẖ sāgar sarab gẖatā bẖarpūrī re.  

The Compassionate Lord is Merciful to the meek, the ocean of peace; He fills all hearts.  

ਸੁਖ ਸਾਗਰ = ਸੁਖਾਂ ਦਾ ਸਮੁੰਦਰ। ਭਰਪੂਰੀ = ਵਿਆਪਕ। ਸਰਬ ਘਟਾ = ਸਾਰੇ ਸਰੀਰਾਂ ਵਿਚ।
ਹੇ ਭਾਈ! ਜੇਹੜਾ ਪ੍ਰਭੂ ਗ਼ਰੀਬਾਂ ਉਤੇ ਦਇਆ ਕਰਨ ਵਾਲਾ ਹੈ, ਜੇਹੜਾ ਦਇਆ ਦਾ ਘਰ ਹੈ, ਜੇਹੜਾ ਸੁਖਾਂ ਦਾ ਸਮੁੰਦਰ ਹੈ, ਜੇਹੜਾ ਸਾਰੇ ਸਰੀਰਾਂ ਵਿਚ ਹਰ ਥਾਂ ਮੌਜੂਦ ਹੈ,


ਪੇਖਤ ਸੁਨਤ ਸਦਾ ਹੈ ਸੰਗੇ ਮੈ ਮੂਰਖ ਜਾਨਿਆ ਦੂਰੀ ਰੇ ॥੨॥  

Pekẖaṯ sunaṯ saḏā hai sange mai mūrakẖ jāni▫ā ḏūrī re. ||2||  

He sees, hears, and is always with me; but I am a fool, and I think that He is far away. ||2||  

ਸੰਗੇ = ਨਾਲ ਹੀ ॥੨॥
ਜੇਹੜਾ ਸਭ ਜੀਵਾਂ ਦੇ ਅੰਗ-ਸੰਗ ਰਹਿ ਕੇ ਸਭਨਾਂ ਦੇ ਕਰਮ ਵੇਖਦਾ ਹੈ ਤੇ (ਸਭ ਦੀਆਂ ਅਰਜ਼ੋਈਆਂ) ਸੁਣਦਾ ਰਹਿੰਦਾ ਹੈ, ਮੈਂ ਮੂਰਖ ਉਸ ਪਰਮਾਤਮਾ ਨੂੰ ਕਿਤੇ ਦੂਰ-ਵੱਸਦਾ ਸਮਝ ਰਿਹਾ ਹਾਂ ॥੨॥


ਹਰਿ ਬਿਅੰਤੁ ਹਉ ਮਿਤਿ ਕਰਿ ਵਰਨਉ ਕਿਆ ਜਾਨਾ ਹੋਇ ਕੈਸੋ ਰੇ  

Har bi▫anṯ ha▫o miṯ kar varna▫o ki▫ā jānā ho▫e kaiso re.  

The Lord is limitless, but I can only describe Him within my limitations; what do I know, about what He is like?  

ਹਉ = ਮੈਂ। ਮਿਤਿ = ਹੱਦ-ਬੰਦੀ। ਕਰਿ = ਕਰ ਕੇ। ਵਰਨਉ = ਵਰਨਉਂ, ਮੈਂ ਬਿਆਨ ਕਰਦਾ ਹਾਂ। ਕਿਆ ਜਾਨਾ = ਮੈਂ ਕੀਹ ਜਾਣਦਾ ਹਾਂ?
ਹੇ ਭਾਈ! ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਪਰ ਮੈਂ ਉਸ ਦੇ ਗੁਣਾਂ ਨੂੰ ਹੱਦ-ਬੰਦੀ ਵਿਚ ਲਿਆ ਕੇ ਬਿਆਨ ਕਰਦਾ ਹਾਂ। ਮੈਂ ਕੀਹ ਜਾਣ ਸਕਦਾ ਹਾਂ ਕਿ ਉਹ ਪਰਮਾਤਮਾ ਕਿਹੋ ਜਿਹਾ ਹੈ?


ਕਰਉ ਬੇਨਤੀ ਸਤਿਗੁਰ ਅਪੁਨੇ ਮੈ ਮੂਰਖ ਦੇਹੁ ਉਪਦੇਸੋ ਰੇ ॥੩॥  

Kara▫o benṯī saṯgur apune mai mūrakẖ ḏeh upḏeso re. ||3||  

I offer my prayer to my True Guru; I am so foolish - please, teach me! ||3||  

ਕਰਉ = ਕਰਉਂ। ਮੈ ਮੂਰਖ = ਮੈਨੂੰ ਮੂਰਖ ਨੂੰ ॥੩॥
ਹੇ ਭਾਈ! ਮੈਂ ਆਪਣੇ ਗੁਰੂ ਦੇ ਪਾਸ ਬੇਨਤੀ ਕਰਦਾ ਹਾਂ ਕਿ ਮੈਨੂੰ ਮੂਰਖ ਨੂੰ ਸਿੱਖਿਆ ਦੇਵੇ ॥੩॥


ਮੈ ਮੂਰਖ ਕੀ ਕੇਤਕ ਬਾਤ ਹੈ ਕੋਟਿ ਪਰਾਧੀ ਤਰਿਆ ਰੇ  

Mai mūrakẖ kī keṯak bāṯ hai kot parāḏẖī ṯari▫ā re.  

I am just a fool, but millions of sinners just like me have been saved.  

ਕੇਤਕ ਬਾਤ ਹੈ = ਕੋਈ ਵੱਡੀ ਗੱਲ ਨਹੀਂ। ਕੋਟਿ = ਕ੍ਰੋੜਾਂ।
ਹੇ ਭਾਈ! ਮੈਨੂੰ ਮੂਰਖ ਨੂੰ ਪਾਰ ਲੰਘਾਣਾ (ਗੁਰੂ ਵਾਸਤੇ) ਕੋਈ ਵੱਡੀ ਗੱਲ ਨਹੀਂ (ਉਸ ਦੇ ਦਰ ਤੇ ਆ ਕੇ ਤਾਂ) ਕ੍ਰੋੜਾਂ ਪਾਪੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਰਹੇ ਹਨ।


ਗੁਰੁ ਨਾਨਕੁ ਜਿਨ ਸੁਣਿਆ ਪੇਖਿਆ ਸੇ ਫਿਰਿ ਗਰਭਾਸਿ ਪਰਿਆ ਰੇ ॥੪॥੨॥੧੩॥  

Gur Nānak jin suṇi▫ā pekẖi▫ā se fir garbẖās na pari▫ā re. ||4||2||13||  

Those who have heard, and seen Guru Nanak, do not descend into the womb of reincarnation again. ||4||2||13||  

ਜਿਨ = ਜਿਨ੍ਹਾਂ ਨੇ। ਗਰਭਾਸਿ = ਗਰਭ-ਆਸ਼ੈ ਵਿਚ, ਗਰਭ-ਜੋਨਿ ਵਿਚ ॥੪॥੨॥੧੩॥
ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਨਾਨਕ (ਦੇ ਉਪਦੇਸ਼) ਨੂੰ ਸੁਣਿਆ ਹੈ ਗੁਰੂ ਨਾਨਕ ਦਾ ਦਰਸ਼ਨ ਕੀਤਾ ਹੈ, ਉਹ ਮੁੜ ਕਦੇ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦੇ ॥੪॥੨॥੧੩॥


ਸੋਰਠਿ ਮਹਲਾ  

Soraṯẖ mėhlā 5.  

Sorat'h, Fifth Mehl:  

xxx
xxx


ਜਿਨਾ ਬਾਤ ਕੋ ਬਹੁਤੁ ਅੰਦੇਸਰੋ ਤੇ ਮਿਟੇ ਸਭਿ ਗਇਆ  

Jinā bāṯ ko bahuṯ anḏesro ṯe mite sabẖ ga▫i▫ā.  

Those things, which caused me such anxiety, have all vanished.  

ਕੋ = ਦਾ। ਜਿਨਾ ਬਾਤ ਕੋ = ਜਿਨ੍ਹਾਂ ਗੱਲਾਂ ਦਾ। ਅੰਦੇਸਰੋ = ਚਿੰਤਾ-ਫ਼ਿਕਰ। ਤੇ ਸਭਿ = ਉਹ ਸਾਰੀਆਂ ਗੱਲਾਂ।
ਹੇ ਭਾਈ! ਜਿਨ੍ਹਾਂ ਗੱਲਾਂ ਦਾ ਮੈਨੂੰ ਬਹੁਤ ਚਿੰਤਾ-ਫ਼ਿਕਰ ਲੱਗਾ ਰਹਿੰਦਾ ਸੀ (ਗੁਰੂ ਦੀ ਕਿਰਪਾ ਨਾਲ) ਉਹ ਸਾਰੇ ਚਿੰਤਾ-ਫ਼ਿਕਰ ਮਿਟ ਗਏ ਹਨ।


ਸਹਜ ਸੈਨ ਅਰੁ ਸੁਖਮਨ ਨਾਰੀ ਊਧ ਕਮਲ ਬਿਗਸਇਆ ॥੧॥  

Sahj sain ar sukẖman nārī ūḏẖ kamal bigsa▫i▫ā. ||1||  

Now, I sleep in peace and tranquility, and my mind is in a state of deep and profound peace; the inverted lotus of my heart has blossomed forth. ||1||  

ਸਹਜ = ਆਤਮਕ ਅਡੋਲਤਾ। ਸੈਨ = ਲੀਨਤਾ। ਸਹਜ ਸੈਨ = ਆਤਮਕ ਅਡੋਲਤਾ ਵਿਚ ਲੀਨਤਾ। ਸੁਖਮਨ = ਮਨ ਨੂੰ ਸੁਖ ਦੇਣ ਵਾਲੀਆਂ। ਨਾਰੀ = ਨਾਰੀਆਂ, ਇੰਦ੍ਰੀਆਂ। ਊਧ = ਉਲਟਾ। ਬਿਗਸਇਆ = ਖਿੜ ਪਿਆ ਹੈ ॥੧॥
ਮੇਰਾ ਪੁੱਠਾ ਪਿਆ ਹੋਇਆ ਹਿਰਦਾ-ਕੌਲ ਫੁੱਲ ਖਿੜ ਪਿਆ ਹੈ, ਆਤਮਕ ਅਡੋਲਤਾ ਵਿਚ ਮੇਰੀ ਲੀਨਤਾ ਹੋਈ ਰਹਿੰਦੀ ਹੈ, ਅਤੇ, ਮੇਰੀਆਂ ਸਾਰੀਆਂ ਇੰਦ੍ਰੀਆਂ ਹੁਣ ਮੇਰੇ ਮਨ ਨੂੰ ਆਤਮਕ ਸੁਖ ਦੇਣ ਵਾਲੀਆਂ ਹੋ ਗਈਆਂ ਹਨ ॥੧॥


ਦੇਖਹੁ ਅਚਰਜੁ ਭਇਆ  

Ḏekẖhu acẖraj bẖa▫i▫ā.  

Behold, a wondrous miracle has happened!  

ਅਚਰਜੁ = ਅਨੋਖਾ ਤਮਾਸ਼ਾ।
ਹੇ ਭਾਈ! ਵੇਖੋ (ਮੇਰੇ ਅੰਦਰ) ਇਕ ਅਨੋਖਾ ਕੌਤਕ ਵਰਤਿਆ ਹੈ।


ਜਿਹ ਠਾਕੁਰ ਕਉ ਸੁਨਤ ਅਗਾਧਿ ਬੋਧਿ ਸੋ ਰਿਦੈ ਗੁਰਿ ਦਇਆ ਰਹਾਉ  

Jih ṯẖākur ka▫o sunaṯ agāḏẖ boḏẖ so riḏai gur ḏa▫i▫ā. Rahā▫o.  

That Lord and Master, whose wisdom is said to be unfathomable, has been enshrined within my heart, by the Guru. ||Pause||  

ਜਿਹ ਕਉ = ਜਿਸ ਨੂੰ। ਅਗਾਧਿ = ਅਥਾਹ, ਬਹੁਤ ਹੀ ਡੂੰਘਾ। ਬੋਧਿ = ਅਕਲ ਦੀ ਰਾਹੀਂ। ਅਗਾਧਿ ਬੋਧਿ = ਸਮਝ ਲਈ ਅਥਾਹ। ਰਿਦੈ = ਹਿਰਦੇ ਵਿਚ। ਗੁਰਿ = ਗੁਰੂ ਨੇ ॥
ਗੁਰੂ ਨੇ (ਮੈਨੂੰ ਮੇਰੇ) ਹਿਰਦੇ ਵਿਚ ਉਹ ਪਰਮਾਤਮਾ (ਵਿਖਾ) ਦਿੱਤਾ ਹੈ ਜਿਸ ਦੀ ਬਾਬਤ ਸੁਣਦੇ ਸਾਂ ਕਿ ਉਹ ਮਨੁੱਖਾ ਸਮਝ ਤੋਂ ਬਹੁਤ ਪਰੇ ਹੈ ॥ ਰਹਾਉ॥


ਜੋਇ ਦੂਤ ਮੋਹਿ ਬਹੁਤੁ ਸੰਤਾਵਤ ਤੇ ਭਇਆਨਕ ਭਇਆ  

Jo▫e ḏūṯ mohi bahuṯ sanṯāvaṯ ṯe bẖa▫i▫ānak bẖa▫i▫ā.  

The demons which tormented me so much, have themselves become terrified.  

ਜੋਇ ਦੂਤ = ਜੇਹੜੇ ਵੈਰੀ। ਮੋਹਿ = ਮੈਨੂੰ। ਤੇ = {ਬਹੁ-ਵਚਨ} ਉਹ। ਭਇਆਨਕ = ਭੈ-ਭੀਤ।
ਹੇ ਭਾਈ! ਜੇਹੜੇ (ਕਾਮਾਦਿਕ) ਵੈਰੀ ਮੈਨੂੰ ਬਹੁਤ ਸਤਾਇਆ ਕਰਦੇ ਸਨ, ਉਹ ਹੁਣ (ਮੇਰੇ ਨੇੜੇ ਢੁਕਣੋਂ) ਡਰਦੇ ਹਨ,


ਕਰਹਿ ਬੇਨਤੀ ਰਾਖੁ ਠਾਕੁਰ ਤੇ ਹਮ ਤੇਰੀ ਸਰਨਇਆ ॥੨॥  

Karahi benṯī rākẖ ṯẖākur ṯe ham ṯerī sarna▫i▫ā. ||2||  

They pray: please, save us from your Lord Master; we seek your protection. ||2||  

ਕਰਹਿ = ਕਰਦੇ ਹਨ। ਤੇ = ਤੋਂ। ਰਾਖੁ = ਬਚਾ ਲੈ ॥੨॥
ਉਹ ਸਗੋਂ ਤਰਲੇ ਕਰਦੇ ਹਨ ਕਿ ਅਸੀਂ ਹੁਣ ਤੇਰੇ ਅਧੀਨ ਹੋ ਕੇ ਰਹਾਂਗੇ, ਸਾਨੂੰ ਮਾਲਕ-ਪ੍ਰਭੂ (ਦੀ ਕ੍ਰੋਪੀ) ਤੋਂ ਬਚਾ ਲੈ ॥੨॥


ਜਹ ਭੰਡਾਰੁ ਗੋਬਿੰਦ ਕਾ ਖੁਲਿਆ ਜਿਹ ਪ੍ਰਾਪਤਿ ਤਿਹ ਲਇਆ  

Jah bẖandār gobinḏ kā kẖuli▫ā jih parāpaṯ ṯih la▫i▫ā.  

When the treasure of the Lord of the Universe is opened, those who are pre-destined, receive it.  

ਜਹ = ਜਿੱਥੇ, ਜਿਸ ਅਵਸਥਾ ਵਿਚ। ਭੰਡਾਰੁ = ਖ਼ਜ਼ਾਨਾ। ਜਿਹ = ਜਿਸ ਨੂੰ। ਤਿਹ = ਉਸ ਨੇ।
ਹੇ ਭਾਈ! (ਮੇਰੇ ਅੰਦਰ ਉਹ ਕੌਤਕ ਅਜੇਹਾ ਵਰਤਿਆ ਹੈ) ਕਿ ਉਸ ਅਵਸਥਾ ਵਿਚ ਪਰਮਾਤਮਾ (ਦੀ ਭਗਤੀ) ਦਾ ਖ਼ਜ਼ਾਨਾ (ਮੇਰੇ ਅੰਦਰ) ਖੁਲ੍ਹ ਪਿਆ ਹੈ। ਪਰ (ਹੇ ਭਾਈ! ਇਹ ਖ਼ਜ਼ਾਨਾ) ਉਸ ਮਨੁੱਖ ਨੂੰ ਹੀ ਮਿਲਦਾ ਹੈ ਜਿਸ ਦੇ ਭਾਗਾਂ ਵਿਚ ਇਸ ਦੀ ਪ੍ਰਾਪਤੀ ਲਿਖੀ ਹੋਈ ਹੈ।


ਏਕੁ ਰਤਨੁ ਮੋ ਕਉ ਗੁਰਿ ਦੀਨਾ ਮੇਰਾ ਮਨੁ ਤਨੁ ਸੀਤਲੁ ਥਿਆ ॥੩॥  

Ėk raṯan mo ka▫o gur ḏīnā merā man ṯan sīṯal thi▫ā. ||3||  

The Guru has given me the one jewel, and my mind and body have become peaceful and tranquil. ||3||  

xxx ॥੩॥
ਹੇ ਭਾਈ! ਗੁਰੂ ਨੇ ਮੈਨੂੰ (ਪਰਮਾਤਮਾ ਦਾ ਨਾਮ) ਇਕ ਐਸਾ ਰਤਨ ਦੇ ਦਿੱਤਾ ਹੈ ਕਿ (ਉਸ ਦੀ ਬਰਕਤਿ ਨਾਲ) ਮੇਰਾ ਮਨ ਠੰਢਾ-ਠਾਰ ਹੋ ਗਿਆ ਹੈ, ਮੇਰਾ ਸਰੀਰ ਸ਼ਾਂਤ ਹੋ ਗਿਆ ਹੈ ॥੩॥


ਏਕ ਬੂੰਦ ਗੁਰਿ ਅੰਮ੍ਰਿਤੁ ਦੀਨੋ ਤਾ ਅਟਲੁ ਅਮਰੁ ਮੁਆ  

Ėk būnḏ gur amriṯ ḏīno ṯā atal amar na mu▫ā.  

The Guru has blessed me with the one drop of Ambrosial Nectar, and so I have become stable, unmoving and immortal - I shall not die.  

ਗੁਰਿ = ਗੁਰੂ ਨੇ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਅਟਲੁ = ਅਡੋਲ। ਅਮਰੁ = ਆਤਮਕ ਮੌਤ ਤੋਂ ਬਚਿਆ ਹੋਇਆ। ਨ ਮੁਆ = ਨਹੀਂ ਮਰਦਾ, ਆਤਮਕ ਮੌਤ ਨੇੜੇ ਨਹੀਂ ਢੁਕਦੀ।
ਹੇ ਭਾਈ! ਗੁਰੂ ਨੇ ਮੈਨੂੰ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀ ਇਕ ਬੂੰਦ ਦਿੱਤੀ ਹੈ, ਹੁਣ ਮੇਰਾ ਆਤਮਾ (ਵਿਕਾਰਾਂ ਵਲੋਂ) ਅਡੋਲ ਹੋ ਗਿਆ ਹੈ, ਆਤਮਕ ਮੌਤ ਤੋਂ ਮੈਂ ਬਚ ਗਿਆ ਹਾਂ, ਆਤਮਕ ਮੌਤ ਮੇਰੇ ਨੇੜੇ ਨਹੀਂ ਢੁਕਦੀ।


ਭਗਤਿ ਭੰਡਾਰ ਗੁਰਿ ਨਾਨਕ ਕਉ ਸਉਪੇ ਫਿਰਿ ਲੇਖਾ ਮੂਲਿ ਲਇਆ ॥੪॥੩॥੧੪॥  

Bẖagaṯ bẖandār gur Nānak ka▫o sa▫upe fir lekẖā mūl na la▫i▫ā. ||4||3||14||  

The Lord blessed Guru Nanak with the treasure of devotional worship, and did not call him to account again. ||4||3||14||  

ਭੰਡਾਰ = ਖ਼ਜ਼ਾਨੇ। ਕਉ = ਨੂੰ। ਲੇਖਾ = ਕਰਮਾਂ ਦਾ ਹਿਸਾਬ। ਮੂਲਿ ਨ = ਬਿਲਕੁਲ ਨਹੀਂ ॥੪॥੩॥੧੪॥
ਹੇ ਭਾਈ! (ਜਦੋਂ ਤੋਂ) ਗੁਰੂ ਨੇ ਨਾਨਕ ਨੂੰ ਪਰਮਾਤਮਾ ਦੀ ਭਗਤੀ ਦੇ ਖ਼ਜ਼ਾਨੇ ਬਖ਼ਸ਼ ਦਿੱਤੇ ਹਨ, ਉਸ ਤੋਂ ਪਿੱਛੋਂ ਕੀਤੇ ਕਰਮਾਂ ਦਾ ਹਿਸਾਬ ਉੱਕਾ ਹੀ ਨਹੀਂ ਮੰਗਿਆ ॥੪॥੩॥੧੪॥


ਸੋਰਠਿ ਮਹਲਾ  

Soraṯẖ mėhlā 5.  

Sorat'h, Fifth Mehl:  

xxx
xxx


ਚਰਨ ਕਮਲ ਸਿਉ ਜਾ ਕਾ ਮਨੁ ਲੀਨਾ ਸੇ ਜਨ ਤ੍ਰਿਪਤਿ ਅਘਾਈ  

Cẖaran kamal si▫o jā kā man līnā se jan ṯaripaṯ agẖā▫ī.  

Those whose minds are attached to the lotus feet of the Lord - those humble beings are satisfied and fulfilled.  

ਜਾ ਕਾ ਮਨੁ = ਜਿਨ੍ਹਾਂ ਮਨੁੱਖਾਂ ਦਾ ਮਨ। ਸੇ ਜਨ = ਉਹ ਬੰਦੇ। ਤ੍ਰਿਪਤਿ ਅਘਾਈ = (ਮਾਇਆ ਵਲੋਂ) ਪੂਰੇ ਤੌਰ ਤੇ ਰੱਜੇ ਰਹਿੰਦੇ ਹਨ।
ਹੇ ਭਾਈ! ਜਿਨ੍ਹਾਂ ਮਨੁੱਖਾਂ ਦਾ ਮਨ ਪ੍ਰਭੂ ਦੇ ਕੌਲ ਫੁੱਲਾਂ ਵਰਗੇ ਕੋਮਲ ਚਰਨਾਂ ਨਾਲ ਪਰਚ ਜਾਂਦਾ ਹੈ, ਉਹ ਮਨੁੱਖ (ਮਾਇਆ ਵਲੋਂ) ਪੂਰੇ ਤੌਰ ਤੇ ਸੰਤੋਖੀ ਰਹਿੰਦੇ ਹਨ।


ਗੁਣ ਅਮੋਲ ਜਿਸੁ ਰਿਦੈ ਵਸਿਆ ਤੇ ਨਰ ਤ੍ਰਿਸਨ ਤ੍ਰਿਖਾਈ ॥੧॥  

Guṇ amol jis riḏai na vasi▫ā ṯe nar ṯarisan ṯarikẖā▫ī. ||1||  

But those, within whose hearts the priceless virtue does not abide - those men remain thirsty and unsatisfied. ||1||  

ਜਿਸੁ ਰਿਦੈ = ਜਿਸੁ ਜਿਸੁ ਰਿਦੈ, ਜਿਸ ਜਿਸ ਦੇ ਹਿਰਦੇ ਵਿਚ। ਤੇ ਨਰ = ਉਹ ਬੰਦੇ। ਤ੍ਰਿਖਾਈ = ਤਿਹਾਏ ॥੧॥
ਪਰ ਜਿਸ ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦੇ ਅਮੋਲਕ ਗੁਣ ਨਹੀਂ ਆ ਵੱਸਦੇ, ਉਹ ਮਨੁੱਖ ਮਾਇਆ ਦੀ ਤ੍ਰਿਸ਼ਨਾ ਵਿਚ ਫਸੇ ਰਹਿੰਦੇ ਹਨ ॥੧॥


ਹਰਿ ਆਰਾਧੇ ਅਰੋਗ ਅਨਦਾਈ  

Har ārāḏẖe arog anḏā▫ī.  

Worshipping the Lord in adoration, one becomes happy, and free of disease.  

ਅਰੋਗ = ਨਰੋਏ। ਅਨਦਾਈ = ਪ੍ਰਸੰਨ, ਆਨੰਦ-ਮਈ।
ਹੇ ਭਾਈ! ਪਰਮਾਤਮਾ ਦਾ ਆਰਾਧਨ ਕਰਨ ਨਾਲ ਨਰੋਏ ਹੋ ਜਾਈਦਾ ਹੈ, ਆਤਮਕ ਅਨੰਦ ਬਣਿਆ ਰਹਿੰਦਾ ਹੈ।


ਜਿਸ ਨੋ ਵਿਸਰੈ ਮੇਰਾ ਰਾਮ ਸਨੇਹੀ ਤਿਸੁ ਲਾਖ ਬੇਦਨ ਜਣੁ ਆਈ ਰਹਾਉ  

Jis no visrai merā rām sanehī ṯis lākẖ beḏan jaṇ ā▫ī. Rahā▫o.  

But one who forgets my Dear Lord - know him to be afflicted with tens of thousands of illnesses. ||Pause||  

ਸਨੇਹੀ = ਪਿਆਰਾ। ਬੇਦਨ = ਪੀੜਾਂ, ਦੁੱਖ। ਜਣੁ = ਜਾਣੋ, ਸਮਝੋ, ਮਾਨੋ ॥
ਪਰ ਜਿਸ ਮਨੁੱਖ ਨੂੰ ਮੇਰਾ ਪਿਆਰਾ ਪ੍ਰਭੂ ਭੁੱਲ ਜਾਂਦਾ ਹੈ, ਉਸ ਉਤੇ (ਇਉਂ) ਜਾਣੋ (ਜਿਵੇਂ) ਲੱਖਾਂ ਤਕਲੀਫ਼ਾਂ ਆ ਪੈਂਦੀਆਂ ਹਨ ॥ ਰਹਾਉ॥


        


© SriGranth.org, a Sri Guru Granth Sahib resource, all rights reserved.
See Acknowledgements & Credits