Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਮੇਰੇ ਮਨ ਸਾਧ ਸਰਣਿ ਛੁਟਕਾਰਾ  

मेरे मन साध सरणि छुटकारा ॥  

Mere man sāḏẖ saraṇ cẖẖutkārā.  

O my mind, emancipation is attained in the Sanctuary of the Holy Saints.  

ਮਨ = ਹੇ ਮਨ! ਛੁਟਕਾਰਾ = ਮੋਹ ਤੋਂ ਖ਼ਲਾਸੀ। ਸਾਧ = ਗੁਰੂ।
ਹੇ ਮੇਰੇ ਮਨ! ਗੁਰੂ ਦੀ ਸਰਨ ਪਿਆਂ ਹੀ (ਮੋਹ ਤੋਂ) ਖ਼ਲਾਸੀ ਹੋ ਸਕਦੀ ਹੈ।


ਬਿਨੁ ਗੁਰ ਪੂਰੇ ਜਨਮ ਮਰਣੁ ਰਹਈ ਫਿਰਿ ਆਵਤ ਬਾਰੋ ਬਾਰਾ ਰਹਾਉ  

बिनु गुर पूरे जनम मरणु न रहई फिरि आवत बारो बारा ॥ रहाउ ॥  

Bin gur pūre janam maraṇ na rah▫ī fir āvaṯ bāro bārā. Rahā▫o.  

Without the Perfect Guru, births and deaths do not cease, and one comes and goes, over and over again. ||Pause||  

ਨ ਰਹਈ = ਨਹੀਂ ਮੁੱਕਦਾ। ਬਾਰੋ ਬਾਰਾ = ਮੁੜ ਮੁੜ ॥
ਪੂਰੇ ਗੁਰੂ ਤੋਂ ਬਿਨਾ (ਜੀਵ ਦਾ) ਜਨਮ ਮਰਨ (ਦਾ ਗੇੜ) ਨਹੀਂ ਮੁੱਕਦਾ, (ਜੀਵ) ਮੁੜ ਮੁੜ (ਜਗਤ ਵਿਚ) ਆਉਂਦਾ ਰਹਿੰਦਾ ਹੈ ॥ ਰਹਾਉ॥


ਓਹੁ ਜੁ ਭਰਮੁ ਭੁਲਾਵਾ ਕਹੀਅਤ ਤਿਨ ਮਹਿ ਉਰਝਿਓ ਸਗਲ ਸੰਸਾਰਾ  

ओहु जु भरमु भुलावा कहीअत तिन महि उरझिओ सगल संसारा ॥  

Oh jo bẖaram bẖulāvā kahī▫aṯ ṯin mėh urjẖi▫o sagal sansārā.  

The whole world is entangled in what is called the delusion of doubt.  

ਭਰਮੁ = ਭਟਕਣਾ। ਭੁਲਾਵਾ = ਭੁਲੇਖਾ। ਤਿਨ ਮਹਿ = ਉਹਨਾਂ (ਭਰਮ ਭੁਲਾਵਿਆਂ) ਵਿਚ।
ਜਿਸ ਮਾਨਸਕ ਹਾਲਤ ਨੂੰ 'ਭਰਮ ਭੁਲਾਵਾ' ਆਖੀਦਾ ਹੈ, ਸਾਰਾ ਜਗਤ ਉਹਨਾਂ (ਭਰਮ ਭੁਲਾਵਿਆਂ ਵਿਚ) ਫਸਿਆ ਪਿਆ ਹੈ।


ਪੂਰਨ ਭਗਤੁ ਪੁਰਖ ਸੁਆਮੀ ਕਾ ਸਰਬ ਥੋਕ ਤੇ ਨਿਆਰਾ ॥੨॥  

पूरन भगतु पुरख सुआमी का सरब थोक ते निआरा ॥२॥  

Pūran bẖagaṯ purakẖ su▫āmī kā sarab thok ṯe ni▫ārā. ||2||  

The perfect devotee of the Primal Lord God remains detached from everything. ||2||  

ਪੁਰਖ = ਸਰਬ-ਵਿਆਪਕ। ਥੋਕ = ਪਦਾਰਥ। ਤੇ = ਤੋਂ। ਨਿਆਰਾ = ਵੱਖਰਾ ॥੨॥
ਪਰੰਤੂ ਸਰਬ-ਵਿਆਪਕ ਮਾਲਕ-ਪ੍ਰਭੂ ਦਾ ਪੂਰਨ ਭਗਤ (ਦੁਨੀਆ ਦੇ) ਸਾਰੇ ਪਦਾਰਥਾਂ (ਦੇ ਮੋਹ) ਤੋਂ ਵੱਖਰਾ ਰਹਿੰਦਾ ਹੈ ॥੨॥


ਨਿੰਦਉ ਨਾਹੀ ਕਾਹੂ ਬਾਤੈ ਏਹੁ ਖਸਮ ਕਾ ਕੀਆ  

निंदउ नाही काहू बातै एहु खसम का कीआ ॥  

Ninḏa▫o nāhī kāhū bāṯai ehu kẖasam kā kī▫ā.  

Don't indulge in slander for any reason, for everything is the creation of the Lord and Master.  

ਨਿੰਦਉ = ਨਿੰਦਉਂ, ਮੈਂ ਨਿੰਦਦਾ। ਕਾਹੂ ਬਾਤੈ = ਕਿਸੇ ਭੀ ਗੱਲੇ। ਏਹੁ = ਇਹ (ਸੰਸਾਰ)।
ਫਿਰ ਭੀ, ਹੇ ਭਾਈ! ਇਹ ਸਾਰਾ ਜਗਤ ਮਾਲਕ-ਪ੍ਰਭੂ ਦਾ ਪੈਦਾ ਕੀਤਾ ਹੋਇਆ ਹੈ, ਮੈਂ ਇਸ ਨੂੰ ਕਿਸੇ ਗੱਲੇ ਭੀ ਮਾੜਾ ਨਹੀਂ ਆਖ ਸਕਦਾ।


ਜਾ ਕਉ ਕ੍ਰਿਪਾ ਕਰੀ ਪ੍ਰਭਿ ਮੇਰੈ ਮਿਲਿ ਸਾਧਸੰਗਤਿ ਨਾਉ ਲੀਆ ॥੩॥  

जा कउ क्रिपा करी प्रभि मेरै मिलि साधसंगति नाउ लीआ ॥३॥  

Jā ka▫o kirpā karī parabẖ merai mil sāḏẖsangaṯ nā▫o lī▫ā. ||3||  

One who is blessed with the Mercy of my God, dwells on the Name in the Saadh Sangat, the Company of the Holy. ||3||  

ਪ੍ਰਭਿ = ਪ੍ਰਭੂ ਨੇ। ਮਿਲਿ = ਮਿਲ ਕੇ ॥੩॥
ਹਾਂ, ਜਿਸ ਮਨੁੱਖ ਉਤੇ ਮੇਰੇ ਪ੍ਰਭੂ ਨੇ ਮੇਹਰ ਕਰ ਦਿੱਤੀ, ਉਹ ਸਾਧ ਸੰਗਤ ਵਿਚ ਮਿਲ ਕੇ ਪਰਮਾਤਮਾ ਦਾ ਨਾਮ ਜਪਦਾ ਹੈ, (ਤੇ, ਮੋਹ ਤੋਂ ਬਚ ਨਿਕਲਦਾ ਹੈ) ॥੩॥


ਪਾਰਬ੍ਰਹਮ ਪਰਮੇਸੁਰ ਸਤਿਗੁਰ ਸਭਨਾ ਕਰਤ ਉਧਾਰਾ  

पारब्रहम परमेसुर सतिगुर सभना करत उधारा ॥  

Pārbarahm parmesur saṯgur sabẖnā karaṯ uḏẖārā.  

The Supreme Lord God, the Transcendent Lord, the True Guru, saves all.  

xxx
(ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ) ਪਰਮਾਤਮਾ ਦਾ ਰੂਪ ਗੁਰੂ ਉਹਨਾਂ ਸਭਨਾਂ ਦਾ ਪਾਰ-ਉਤਾਰਾ ਕਰ ਦੇਂਦਾ ਹੈ।


ਕਹੁ ਨਾਨਕ ਗੁਰ ਬਿਨੁ ਨਹੀ ਤਰੀਐ ਇਹੁ ਪੂਰਨ ਤਤੁ ਬੀਚਾਰਾ ॥੪॥੯॥  

कहु नानक गुर बिनु नही तरीऐ इहु पूरन ततु बीचारा ॥४॥९॥  

Kaho Nānak gur bin nahī ṯarī▫ai ih pūran ṯaṯ bīcẖārā. ||4||9||  

Says Nanak, without the Guru, no one crosses over; this is the perfect essence of all contemplation. ||4||9||  

ਨਹੀ ਤਰੀਐ = ਪਾਰ ਨਹੀਂ ਲੰਘ ਸਕੀਦਾ। ਤਤੁ = ਅਸਲੀਅਤ ॥੪॥੯॥
ਨਾਨਕ ਆਖਦਾ ਹੈ ਕਿ ਅਸਾਂ ਇਹ ਪੂਰੀ ਅਸਲੀਅਤ ਵਿਚਾਰ ਲਈ ਹੈ ਕਿ ਗੁਰੂ ਦੀ ਸਰਨ ਪੈਣ ਤੋਂ ਬਿਨਾ (ਸੰਸਾਰ-ਸਮੁੰਦਰ ਤੋਂ) ਪਾਰ ਨਹੀਂ ਲੰਘ ਸਕੀਦਾ ॥੪॥੯॥


ਸੋਰਠਿ ਮਹਲਾ  

सोरठि महला ५ ॥  

Soraṯẖ mėhlā 5.  

Sorat'h, Fifth Mehl:  

xxx
xxx


ਖੋਜਤ ਖੋਜਤ ਖੋਜਿ ਬੀਚਾਰਿਓ ਰਾਮ ਨਾਮੁ ਤਤੁ ਸਾਰਾ  

खोजत खोजत खोजि बीचारिओ राम नामु ततु सारा ॥  

Kẖojaṯ kẖojaṯ kẖoj bīcẖāri▫o rām nām ṯaṯ sārā.  

I have searched and searched and searched, and found that the Lord's Name is the most sublime reality.  

ਖੋਜਤ = ਖੋਜਦਿਆਂ। ਖੋਜਿ = ਖੋਜ ਕੇ। ਤਤੁ = ਅਸਲੀਅਤ। ਸਾਰਾ = ਸ੍ਰੇਸ਼ਟ।
ਹੇ ਭਾਈ! ਬੜੀ ਲੰਮੀ ਖੋਜ ਕਰ ਕੇ ਅਸੀਂ ਇਸ ਵਿਚਾਰ ਤੇ ਪਹੁੰਚੇ ਹਾਂ ਕਿ ਪਰਮਾਤਮਾ ਦਾ ਨਾਮ (-ਸਿਮਰਨਾ ਹੀ ਮਨੁੱਖਾ ਜੀਵਨ ਦੀ) ਸਭ ਤੋਂ ਉੱਚੀ ਅਸਲੀਅਤ ਹੈ।


ਕਿਲਬਿਖ ਕਾਟੇ ਨਿਮਖ ਅਰਾਧਿਆ ਗੁਰਮੁਖਿ ਪਾਰਿ ਉਤਾਰਾ ॥੧॥  

किलबिख काटे निमख अराधिआ गुरमुखि पारि उतारा ॥१॥  

Kilbikẖ kāte nimakẖ arāḏẖi▫ā gurmukẖ pār uṯārā. ||1||  

Contemplating it for even an instant, sins are erased; the Gurmukh is carried across and saved. ||1||  

ਕਿਲਬਿਖ = ਪਾਪ। ਨਿਮਖ = ਅੱਖ ਝਮਕਣ ਜਿਤਨਾ ਸਮਾ। ਗੁਰਮੁਖਿ = ਗੁਰੂ ਦੀ ਸ਼ਰਨ ਪੈ ਕੇ ॥੧॥
ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਸਿਮਰਿਆਂ (ਇਹ ਨਾਮ) ਅੱਖ ਦੇ ਫੋਰ ਵਿਚ (ਸਾਰੇ) ਪਾਪ ਕੱਟ ਦੇਂਦਾ ਹੈ, ਤੇ, (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ ॥੧॥


ਹਰਿ ਰਸੁ ਪੀਵਹੁ ਪੁਰਖ ਗਿਆਨੀ  

हरि रसु पीवहु पुरख गिआनी ॥  

Har ras pīvhu purakẖ gi▫ānī.  

Drink in the sublime essence of the Lord's Name, O man of spiritual wisdom.  

ਪੁਰਖ ਗਿਆਨੀ = ਹੇ ਆਤਮਕ ਜੀਵਨ ਦੀ ਸੂਝ ਵਾਲੇ ਮਨੁੱਖ!
ਆਤਮਕ ਜੀਵਨ ਦੀ ਸੂਝ ਵਾਲੇ ਹੇ ਮਨੁੱਖ! (ਸਦਾ) ਪਰਮਾਤਮਾ ਦਾ ਨਾਮ-ਰਸ ਪੀਆ ਕਰ।


ਸੁਣਿ ਸੁਣਿ ਮਹਾ ਤ੍ਰਿਪਤਿ ਮਨੁ ਪਾਵੈ ਸਾਧੂ ਅੰਮ੍ਰਿਤ ਬਾਨੀ ਰਹਾਉ  

सुणि सुणि महा त्रिपति मनु पावै साधू अम्रित बानी ॥ रहाउ ॥  

Suṇ suṇ mahā ṯaripaṯ man pāvai sāḏẖū amriṯ bānī. Rahā▫o.  

Listening to the Ambrosial Words of the Holy Saints, the mind finds absolute fulfillment and satisfaction. ||Pause||  

ਸੁਣਿ ਸੁਣਿ = ਮੁੜ ਮੁੜ ਸੁਣ ਕੇ। ਤ੍ਰਿਪਤਿ = ਰਜੇਵਾਂ, ਸੰਤੋਖ। ਸਾਧੂ = ਗੁਰੂ। ਅੰਮ੍ਰਿਤ ਬਾਨੀ = ਆਤਮਕ ਜੀਵਨ ਦੇਣ ਵਾਲੀ ਬਾਣੀ ਦੀ ਰਾਹੀਂ ॥
(ਹੇ ਭਾਈ!) ਗੁਰੂ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ ਦੀ ਰਾਹੀਂ (ਪਰਮਾਤਮਾ ਦਾ) ਨਾਮ ਮੁੜ ਮੁੜ ਸੁਣ ਕੇ (ਮਨੁੱਖ ਦਾ) ਮਨ ਸਭ ਤੋਂ ਉੱਚਾ ਸੰਤੋਖ ਹਾਸਲ ਕਰ ਲੈਂਦਾ ਹੈ ॥ ਰਹਾਉ॥


ਮੁਕਤਿ ਭੁਗਤਿ ਜੁਗਤਿ ਸਚੁ ਪਾਈਐ ਸਰਬ ਸੁਖਾ ਕਾ ਦਾਤਾ  

मुकति भुगति जुगति सचु पाईऐ सरब सुखा का दाता ॥  

Mukaṯ bẖugaṯ jugaṯ sacẖ pā▫ī▫ai sarab sukẖā kā ḏāṯā.  

Liberation, pleasures, and the true way of life are obtained from the Lord, the Giver of all peace.  

ਮੁਕਤਿ = (ਮਾਇਆ ਦੇ ਮੋਹ ਤੋਂ) ਖ਼ਲਾਸੀ। ਭੁਗਤਿ = (ਆਤਮਾ ਦੀ) ਖ਼ੁਰਾਕ। ਜੁਗਤਿ = ਜੀਊਣ ਦਾ ਸੁਚੱਜਾ ਢੰਗ। ਸਚੁ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ।
ਹੇ ਭਾਈ! ਸਾਰੇ ਸੁਖਾਂ ਦਾ ਦੇਣ ਵਾਲਾ, ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਜੇ ਮਿਲ ਪਏ, ਤਾਂ ਇਹੀ ਹੈ ਵਿਕਾਰਾਂ ਤੋਂ ਖ਼ਲਾਸੀ (ਦਾ ਮੂਲ), ਇਹੀ ਹੈ (ਆਤਮਾ ਦੀ) ਖ਼ੁਰਾਕ, ਇਹੀ ਹੈ ਜੀਊਣ ਦਾ ਸੁਚੱਜਾ ਢੰਗ।


ਅਪੁਨੇ ਦਾਸ ਕਉ ਭਗਤਿ ਦਾਨੁ ਦੇਵੈ ਪੂਰਨ ਪੁਰਖੁ ਬਿਧਾਤਾ ॥੨॥  

अपुने दास कउ भगति दानु देवै पूरन पुरखु बिधाता ॥२॥  

Apune ḏās ka▫o bẖagaṯ ḏān ḏevai pūran purakẖ biḏẖāṯā. ||2||  

The Perfect Lord, the Architect of Destiny, blesses His slave with the gift of devotional worship. ||2||  

ਕਉ = ਨੂੰ। ਪੂਰਨ = ਸਰਬ-ਵਿਆਪਕ। ਬਿਧਾਤਾ = ਕਰਤਾਰ ॥੨॥
ਉਹ ਸਰਬ-ਵਿਆਪਕ ਸਿਰਜਣਹਾਰ ਪ੍ਰਭੂ ਭਗਤੀ ਦਾ (ਇਹ) ਦਾਨ ਆਪਣੇ ਸੇਵਕ ਨੂੰ (ਹੀ) ਬਖ਼ਸ਼ਦਾ ਹੈ ॥੨॥


ਸ੍ਰਵਣੀ ਸੁਣੀਐ ਰਸਨਾ ਗਾਈਐ ਹਿਰਦੈ ਧਿਆਈਐ ਸੋਈ  

स्रवणी सुणीऐ रसना गाईऐ हिरदै धिआईऐ सोई ॥  

Sarvaṇī suṇī▫ai rasnā gā▫ī▫ai hirḏai ḏẖi▫ā▫ī▫ai so▫ī.  

Hear with your ears, and sing with your tongue, and meditate within your heart on Him.  

ਸ੍ਰਵਣੀ = ਕੰਨਾਂ ਨਾਲ। ਰਸਨਾ = ਜੀਭ (ਨਾਲ)। ਸੋਈ = ਉਹ (ਪ੍ਰਭੂ) ਹੀ।
ਹੇ ਭਾਈ! ਉਸ (ਪ੍ਰਭੂ ਦੇ) ਹੀ (ਨਾਮ) ਨੂੰ ਕੰਨਾਂ ਨਾਲ ਸੁਣਨਾ ਚਾਹੀਦਾ ਹੈ, ਜੀਭ ਨਾਲ ਗਾਣਾ ਚਾਹੀਦਾ ਹੈ, ਹਿਰਦੇ ਵਿਚ ਆਰਾਧਣਾ ਚਾਹੀਦਾ ਹੈ,


ਕਰਣ ਕਾਰਣ ਸਮਰਥ ਸੁਆਮੀ ਜਾ ਤੇ ਬ੍ਰਿਥਾ ਕੋਈ ॥੩॥  

करण कारण समरथ सुआमी जा ते ब्रिथा न कोई ॥३॥  

Karaṇ kāraṇ samrath su▫āmī jā ṯe baritha na ko▫ī. ||3||  

The Lord and Master is all-powerful, the Cause of causes; without Him, there is nothing at all. ||3||  

ਕਰਣ ਕਾਰਣ = ਜਗਤ ਦਾ ਮੂਲ। ਜਾ ਤੇ = ਜਿਸ ਤੋਂ, ਜਿਸ (ਦੇ ਦਰ) ਤੋਂ। ਬ੍ਰਿਥਾ = ਖ਼ਾਲੀ ॥੩॥
ਜਿਸ ਜਗਤ ਦੇ ਮੂਲ ਸਭ ਤਾਕਤਾਂ ਦੇ ਮਾਲਕ ਦੇ ਦਰ ਤੋਂ ਕੋਈ ਜੀਵ ਖ਼ਾਲੀ-ਹੱਥ ਨਹੀਂ ਜਾਂਦਾ ॥੩॥


ਵਡੈ ਭਾਗਿ ਰਤਨ ਜਨਮੁ ਪਾਇਆ ਕਰਹੁ ਕ੍ਰਿਪਾ ਕਿਰਪਾਲਾ  

वडै भागि रतन जनमु पाइआ करहु क्रिपा किरपाला ॥  

vadai bẖāg raṯan janam pā▫i▫ā karahu kirpā kirpālā.  

By great good fortune, I have obtained the jewel of human life; have mercy on me, O Merciful Lord.  

ਭਾਗਿ = ਕਿਸਮਤ ਨਾਲ। ਕਿਰਪਾਲਾ = ਹੇ ਕਿਰਪਾਲ!
ਹੇ ਕਿਰਪਾਲ! ਵੱਡੀ ਕਿਸਮਤ ਨਾਲ ਇਹ ਸ੍ਰੇਸ਼ਟ ਮਨੁੱਖਾ ਜਨਮ ਲੱਭਾ ਹੈ (ਹੁਣ) ਮੇਹਰ ਕਰ,


ਸਾਧਸੰਗਿ ਨਾਨਕੁ ਗੁਣ ਗਾਵੈ ਸਿਮਰੈ ਸਦਾ ਗੋੁਪਾਲਾ ॥੪॥੧੦॥  

साधसंगि नानकु गुण गावै सिमरै सदा गोपाला ॥४॥१०॥  

Sāḏẖsang Nānak guṇ gāvai simrai saḏā gopālā. ||4||10||  

In the Saadh Sangat, the Company of the Holy, Nanak sings the Glorious Praises of the Lord, and contemplates Him forever in meditation. ||4||10||  

ਗਾਵੈ = ਗਾਉਂਦਾ ਰਹੇ। ਗੋੁਪਾਲਾ = {ਅਸਲ ਲਫ਼ਜ਼ 'ਗੋਪਾਲਾ' ਹੈ, ਇਥੇ 'ਗੁਪਾਲਾ' ਪੜ੍ਹਨਾ ਹੈ} ਹੇ ਗੁਪਾਲ! ॥੪॥੧੦॥
ਹੇ ਗੋਪਾਲ! (ਤੇਰਾ ਸੇਵਕ) ਨਾਨਕ ਸਾਧ ਸੰਗਤ ਵਿਚ ਰਹਿ ਕੇ ਤੇਰੇ ਗੁਣ ਗਾਂਦਾ ਰਹੇ, ਤੇਰਾ ਨਾਮ ਸਦਾ ਸਿਮਰਦਾ ਰਹੇ ॥੪॥੧੦॥


ਸੋਰਠਿ ਮਹਲਾ  

सोरठि महला ५ ॥  

Soraṯẖ mėhlā 5.  

Sorat'h, Fifth Mehl:  

xxx
xxx


ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ ਮਨ ਤਨ ਭਏ ਅਰੋਗਾ  

करि इसनानु सिमरि प्रभु अपना मन तन भए अरोगा ॥  

Kar isnān simar parabẖ apnā man ṯan bẖa▫e arogā.  

After taking your cleansing bath, remember your God in meditation, and your mind and body shall be free of disease.  

ਕਰਿ = ਕਰ ਕੇ। ਸਿਮਰਿ = ਸਿਮਰ ਕੇ। ਅਰੋਗਾ = ਨਰੋਏ।
(ਹੇ ਭਾਈ! ਅੰਮ੍ਰਿਤ ਵੇਲੇ) ਇਸ਼ਨਾਨ ਕਰ ਕੇ, ਆਪਣੇ ਪ੍ਰਭੂ ਦਾ ਨਾਮ ਸਿਮਰ ਕੇ ਮਨ ਅਤੇ ਸਰੀਰ ਨਰੋਏ ਹੋ ਜਾਂਦੇ ਹਨ,


ਕੋਟਿ ਬਿਘਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ॥੧॥  

कोटि बिघन लाथे प्रभ सरणा प्रगटे भले संजोगा ॥१॥  

Kot bigẖan lāthe parabẖ sarṇā pargate bẖale sanjogā. ||1||  

Millions of obstacles are removed, in the Sanctuary of God, and good fortune dawns. ||1||  

ਕੋਟਿ = ਕ੍ਰੋੜਾਂ। ਬਿਘਨ = (ਜ਼ਿੰਦਗੀ ਦੇ ਰਾਹ ਵਿਚ) ਰੁਕਾਵਟਾਂ। ਪ੍ਰਗਟੇ = ਉੱਘੜ ਪੈਂਦੇ ਹਨ। ਭਲੇ ਸੰਜੋਗਾ = ਪ੍ਰਭੂ ਨਾਲ ਮਿਲਾਪ ਦੇ ਚੰਗੇ ਅਵਸਰ ॥੧॥
(ਕਿਉਂਕਿ) ਪ੍ਰਭੂ ਦੀ ਸਰਨ ਪਿਆਂ (ਜੀਵਨ ਦੇ ਰਾਹ ਵਿਚ ਆਉਣ ਵਾਲੀਆਂ) ਕ੍ਰੋੜਾਂ ਰੁਕਾਵਟਾਂ ਦੂਰ ਹੋ ਜਾਂਦੀਆਂ ਹਨ, ਤੇ, ਪ੍ਰਭੂ ਨਾਲ ਮਿਲਾਪ ਦੇ ਚੰਗੇ ਅਵਸਰ ਉੱਘੜ ਪੈਂਦੇ ਹਨ ॥੧॥


ਪ੍ਰਭ ਬਾਣੀ ਸਬਦੁ ਸੁਭਾਖਿਆ  

प्रभ बाणी सबदु सुभाखिआ ॥  

Parabẖ baṇī sabaḏ subẖākẖi▫ā.  

The Word of God's Bani, and His Shabad, are the best utterances.  

ਪ੍ਰਭ ਬਾਣੀ = ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ। ਸੁਭਾਖਿਆ = ਸੋਹਣਾ ਉਚਾਰਿਆ ਹੋਇਆ।
ਹੇ ਭਾਈ! (ਗੁਰੂ ਨੇ ਆਪਣਾ) ਸ਼ਬਦ ਸੋਹਣਾ ਉਚਾਰਿਆ ਹੋਇਆ ਹੈ, (ਇਹ ਸ਼ਬਦ) ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਹੈ।


ਗਾਵਹੁ ਸੁਣਹੁ ਪੜਹੁ ਨਿਤ ਭਾਈ ਗੁਰ ਪੂਰੈ ਤੂ ਰਾਖਿਆ ਰਹਾਉ  

गावहु सुणहु पड़हु नित भाई गुर पूरै तू राखिआ ॥ रहाउ ॥  

Gāvhu suṇhu paṛahu niṯ bẖā▫ī gur pūrai ṯū rākẖi▫ā. Rahā▫o.  

So constantly sing them, listen to them, and read them, O Siblings of Destiny, and the Perfect Guru shall save you. ||Pause||  

ਭਾਈ = ਹੇ ਭਾਈ! ਤੂ = ਤੈਨੂੰ। ਗੁਰ ਪੂਰੈ = ਪੂਰੇ ਗੁਰੂ ਨੇ। ਰਾਖਿਆ = (ਜੀਵਨ-ਵਿਘਨਾਂ ਤੋਂ) ਬਚਾ ਲਿਆ ॥
(ਇਸ ਸ਼ਬਦ ਨੂੰ) ਸਦਾ ਗਾਂਦੇ ਰਹੋ, ਸੁਣਦੇ ਰਹੋ, ਪੜ੍ਹਦੇ ਰਹੋ, (ਜੇ ਇਹ ਉੱਦਮ ਕਰਦਾ ਰਹੇਂਗਾ, ਤਾਂ ਯਕੀਨ ਰੱਖ) ਪੂਰੇ ਗੁਰੂ ਨੇ ਤੈਨੂੰ (ਜੀਵਨ ਵਿਚ ਆਉਣ ਵਾਲੀਆਂ ਰੁਕਾਵਟਾਂ ਤੋਂ) ਬਚਾ ਲਿਆ ॥ ਰਹਾਉ॥


ਸਾਚਾ ਸਾਹਿਬੁ ਅਮਿਤਿ ਵਡਾਈ ਭਗਤਿ ਵਛਲ ਦਇਆਲਾ  

साचा साहिबु अमिति वडाई भगति वछल दइआला ॥  

Sācẖā sāhib amiṯ vadā▫ī bẖagaṯ vacẖẖal ḏa▫i▫ālā.  

The glorious greatness of the True Lord is immeasurable; the Merciful Lord is the Lover of His devotees.  

ਸਾਚਾ = ਸਦਾ ਕਾਇਮ ਰਹਿਣ ਵਾਲਾ। ਅਮਿਤਿ = {ਮਿਤਿ = ਮਾਪ, ਹੱਦ} ਜਿਸ ਦੀ ਮਿਣਤੀ ਦੱਸੀ ਨਾਹ ਜਾ ਸਕੇ। ਵਛਲ = ਪਿਆਰ ਕਰਨ ਵਾਲਾ।
ਹੇ ਭਾਈ! ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦੀ ਬਜ਼ੁਰਗੀ ਮਿਣੀ ਨਹੀਂ ਜਾ ਸਕਦੀ, ਉਹ ਭਗਤੀ ਨਾਲ ਪਿਆਰ ਕਰਨ ਵਾਲਾ ਹੈ, ਉਹ ਦਇਆ ਦਾ ਸੋਮਾ ਹੈ।


ਸੰਤਾ ਕੀ ਪੈਜ ਰਖਦਾ ਆਇਆ ਆਦਿ ਬਿਰਦੁ ਪ੍ਰਤਿਪਾਲਾ ॥੨॥  

संता की पैज रखदा आइआ आदि बिरदु प्रतिपाला ॥२॥  

Sanṯā kī paij rakẖ▫ḏā ā▫i▫ā āḏ biraḏ parṯipālā. ||2||  

He has preserved the honor of His Saints; from the very beginning of time, His Nature is to cherish them. ||2||  

ਪੈਜ = ਇੱਜ਼ਤ। ਆਦਿ = ਸ਼ੁਰੂ ਤੋਂ। ਬਿਰਦੁ = ਮੁੱਢ-ਕਦੀਮਾਂ ਦਾ ਸੁਭਾਉ ॥੨॥
ਆਪਣੇ ਸੰਤਾਂ ਦੀ ਇੱਜ਼ਤ ਉਹ (ਸਦਾ ਤੋਂ ਹੀ) ਰੱਖਦਾ ਆਇਆ ਹੈ, ਆਪਣਾ ਇਹ ਮੁੱਢ-ਕਦੀਮਾਂ ਦਾ ਸੁਭਾਉ ਉਹ ਸ਼ੁਰੂ ਤੋਂ ਹੀ ਪਾਲਦਾ ਆ ਰਿਹਾ ਹੈ ॥੨॥


ਹਰਿ ਅੰਮ੍ਰਿਤ ਨਾਮੁ ਭੋਜਨੁ ਨਿਤ ਭੁੰਚਹੁ ਸਰਬ ਵੇਲਾ ਮੁਖਿ ਪਾਵਹੁ  

हरि अम्रित नामु भोजनु नित भुंचहु सरब वेला मुखि पावहु ॥  

Har amriṯ nām bẖojan niṯ bẖuncẖahu sarab velā mukẖ pāvhu.  

So eat the Ambrosial Name of the Lord as your food; put it into your mouth at all times.  

ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਭੁੰਚਹੁ = ਖਾਵੋ। ਮੁਖਿ = ਮੂੰਹ ਵਿਚ।
ਹੇ ਭਾਈ! ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਇਹ (ਆਤਮਕ) ਖ਼ੁਰਾਕ ਸਦਾ ਖਾਂਦੇ ਰਹੋ, ਹਰ ਵੇਲੇ ਆਪਣੇ ਮੂੰਹ ਵਿਚ ਪਾਂਦੇ ਰਹੋ।


ਜਰਾ ਮਰਾ ਤਾਪੁ ਸਭੁ ਨਾਠਾ ਗੁਣ ਗੋਬਿੰਦ ਨਿਤ ਗਾਵਹੁ ॥੩॥  

जरा मरा तापु सभु नाठा गुण गोबिंद नित गावहु ॥३॥  

Jarā marā ṯāp sabẖ nāṯẖā guṇ gobinḏ niṯ gāvhu. ||3||  

The pains of old age and death shall all depart, when you constantly sing the Glorious Praises of the Lord of the Universe. ||3||  

ਜਰਾ = (ਆਤਮਕ ਜੀਵਨ ਨੂੰ) ਬੁਢੇਪਾ। ਮਰਾ = ਮੌਤ। ਤਾਪੁ = ਦੁੱਖ ਕਲੇਸ਼ ॥੩॥
ਹੇ ਭਾਈ! ਗੋਬਿੰਦ ਦੇ ਗੁਣ ਸਦਾ ਗਾਂਦੇ ਰਹੋ (ਆਤਮਕ ਜੀਵਨ ਨੂੰ) ਨਾਹ ਬੁਢੇਪਾ ਆਵੇਗਾ ਨਾ ਮੌਤ ਆਵੇਗੀ, ਹਰੇਕ ਦੁੱਖ-ਕਲੇਸ਼ ਦੂਰ ਹੋ ਜਾਇਗਾ ॥੩॥


ਸੁਣੀ ਅਰਦਾਸਿ ਸੁਆਮੀ ਮੇਰੈ ਸਰਬ ਕਲਾ ਬਣਿ ਆਈ  

सुणी अरदासि सुआमी मेरै सरब कला बणि आई ॥  

Suṇī arḏās su▫āmī merai sarab kalā baṇ ā▫ī.  

My Lord and Master has heard my prayer, and all my affairs have been resolved.  

ਸੁਆਮੀ ਮੇਰੈ = ਮੇਰੇ ਮਾਲਕ ਨੇ। ਸਰਬ ਕਲਾ = ਸਾਰੀ ਤਾਕਤ, ('ਕੋਟਿ ਬਿਘਨ' ਦਾ ਟਾਕਰਾ ਕਰਨ ਲਈ) ਸਾਰੀ ਸ਼ਕਤੀ। ਬਣਿ ਆਈ = ਪੈਦਾ ਹੋ ਜਾਂਦੀ ਹੈ।
ਹੇ ਭਾਈ! (ਜਿਸ ਭੀ ਮਨੁੱਖ ਨੇ ਗੁਰੂ ਦੇ ਸ਼ਬਦ ਦਾ ਆਸਰਾ ਲੈ ਕੇ ਪ੍ਰਭੂ ਦਾ ਨਾਮ ਜਪਿਆ) ਮੇਰੇ ਮਾਲਕ ਨੇ ਉਸ ਦੀ ਅਰਦਾਸਿ ਸੁਣ ਲਈ, (ਕ੍ਰੋੜਾਂ ਵਿਘਨਾਂ ਦਾ ਟਾਕਰਾ ਕਰਨ ਲਈ ਉਸ ਦੇ ਅੰਦਰ) ਪੂਰੀ ਤਾਕਤ ਪੈਦਾ ਹੋ ਜਾਂਦੀ ਹੈ।


ਪ੍ਰਗਟ ਭਈ ਸਗਲੇ ਜੁਗ ਅੰਤਰਿ ਗੁਰ ਨਾਨਕ ਕੀ ਵਡਿਆਈ ॥੪॥੧੧॥  

प्रगट भई सगले जुग अंतरि गुर नानक की वडिआई ॥४॥११॥  

Pargat bẖa▫ī sagle jug anṯar gur Nānak kī vadi▫ā▫ī. ||4||11||  

The glorious greatness of Guru Nanak is manifest, throughout all the ages. ||4||11||  

ਸਗਲੇ ਜੁਗ ਅੰਤਰਿ = ਸਾਰੇ ਜੁਗਾਂ ਵਿਚ, ਸਦਾ ਹੀ। ਗੁਰ ਨਾਨਕ ਕੀ = ਹੇ ਨਾਨਕ! ਗੁਰੂ ਦੀ ॥੪॥੧੧॥
ਹੇ ਨਾਨਕ! ਗੁਰੂ ਦੀ ਇਹ ਅਜ਼ਮਤ ਸਾਰੇ ਜੁਗਾਂ ਵਿਚ ਹੀ ਪਰਤੱਖ ਉੱਘੜ ਰਹਿੰਦੀ ਹੈ ॥੪॥੧੧॥


ਸੋਰਠਿ ਮਹਲਾ ਘਰੁ ਚਉਪਦੇ  

सोरठि महला ५ घरु २ चउपदे  

Soraṯẖ mėhlā 5 gẖar 2 cẖa▫upḏe  

Sorat'h, Fifth Mehl, Second House, Chau-Padas:  

xxx
ਰਾਗ ਸੋਰਠਿ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।


ਸਤਿਗੁਰ ਪ੍ਰਸਾਦਿ  

ੴ सतिगुर प्रसादि ॥  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ  

एकु पिता एकस के हम बारिक तू मेरा गुर हाई ॥  

Ėk piṯā ekas ke ham bārik ṯū merā gur hā▫ī.  

The One God is our father; we are the children of the One God. You are our Guru.  

ਗੁਰ ਹਾਈ = ਗੁਰਭਾਈ।
(ਸਾਡਾ) ਇਕੋ ਹੀ ਪ੍ਰਭੂ-ਪਿਤਾ ਹੈ, ਅਸੀਂ ਇਕੋ ਪ੍ਰਭੂ-ਪਿਤਾ ਦੇ ਬੱਚੇ ਹਾਂ, (ਫਿਰ,) ਤੂੰ ਮੇਰਾ ਗੁਰਭਾਈ (ਭੀ) ਹੈਂ।


ਸੁਣਿ ਮੀਤਾ ਜੀਉ ਹਮਾਰਾ ਬਲਿ ਬਲਿ ਜਾਸੀ ਹਰਿ ਦਰਸਨੁ ਦੇਹੁ ਦਿਖਾਈ ॥੧॥  

सुणि मीता जीउ हमारा बलि बलि जासी हरि दरसनु देहु दिखाई ॥१॥  

Suṇ mīṯā jī▫o hamārā bal bal jāsī har ḏarsan ḏeh ḏikẖā▫ī. ||1||  

Listen, friends: my soul is a sacrifice, a sacrifice to You; O Lord, reveal to me the Blessed Vision of Your Darshan. ||1||  

ਮੀਤਾ = ਹੇ ਮਿੱਤਰ! ਜੀਉ = ਜਿੰਦ। ਬਲਿ ਜਾਸੀ = ਸਦਕੇ ਜਾਵੇਗੀ ॥੧॥
ਹੇ ਮਿੱਤਰ! ਮੈਨੂੰ ਪਰਮਾਤਮਾ ਦਾ ਦਰਸਨ ਕਰਾ ਦੇਹ। ਮੇਰੀ ਜਿੰਦ ਤੈਥੋਂ ਮੁੜ ਮੁੜ ਸਦਕੇ ਜਾਇਆ ਕਰੇਗੀ ॥੧॥


        


© SriGranth.org, a Sri Guru Granth Sahib resource, all rights reserved.
See Acknowledgements & Credits