Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਵਡਭਾਗੀ ਗੁਰੁ ਪਾਇਆ ਭਾਈ ਹਰਿ ਹਰਿ ਨਾਮੁ ਧਿਆਇ ॥੩॥  

वडभागी गुरु पाइआ भाई हरि हरि नामु धिआइ ॥३॥  

vadbẖāgī gur pā▫i▫ā bẖā▫ī har har nām ḏẖi▫ā▫e. ||3||  

By great good fortune, I found the Guru, O Siblings of Destiny, and I meditate on the Name of the Lord, Har, Har. ||3||  

ਧਿਆਇ = ਧਿਆਉਂਦਾ ਹੈ ॥੩॥
ਹੇ ਭਾਈ! ਜਿਸ ਵਡਭਾਗੀ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਉਹ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਹੈ ॥੩॥


ਸਚੁ ਸਦਾ ਹੈ ਨਿਰਮਲਾ ਭਾਈ ਨਿਰਮਲ ਸਾਚੇ ਸੋਇ  

सचु सदा है निरमला भाई निरमल साचे सोइ ॥  

Sacẖ saḏā hai nirmalā bẖā▫ī nirmal sācẖe so▫e.  

The Truth is forever pure, O Siblings of Destiny; those who are true are pure.  

ਸਚੁ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਨਿਰਮਲਾ = ਪਵਿਤ੍ਰ। ਸਾਚੇ ਸੋਇ = ਸਦਾ-ਥਿਰ ਪ੍ਰਭੂ ਦੀ ਸੋਭਾ, ਸਦਾ-ਥਿਰ ਹਰੀ ਦੀ ਸਿਫ਼ਤ-ਸਾਲਾਹ।
ਹੇ ਭਾਈ! ਸਦਾ-ਥਿਰ ਰਹਿਣ ਵਾਲਾ ਪਰਮਾਤਮਾ (ਹੀ) ਸਦਾ ਪਵਿਤ੍ਰ ਹੈ, ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਪਵਿਤ੍ਰ ਹੈ।


ਨਦਰਿ ਕਰੇ ਜਿਸੁ ਆਪਣੀ ਭਾਈ ਤਿਸੁ ਪਰਾਪਤਿ ਹੋਇ  

नदरि करे जिसु आपणी भाई तिसु परापति होइ ॥  

Naḏar kare jis āpṇī bẖā▫ī ṯis parāpaṯ ho▫e.  

When the Lord bestows His Glance of Grace, O Siblings of Destiny, then one obtains Him.  

xxx
ਹੇ ਭਾਈ! ਇਹ ਸਿਫ਼ਤ-ਸਾਲਾਹ ਉਸ ਮਨੁੱਖ ਨੂੰ ਮਿਲਦੀ ਹੈ ਜਿਸ ਉੱਤੇ ਪ੍ਰਭੂ ਮੇਹਰ ਦੀ ਨਜ਼ਰ ਕਰਦਾ ਹੈ,


ਕੋਟਿ ਮਧੇ ਜਨੁ ਪਾਈਐ ਭਾਈ ਵਿਰਲਾ ਕੋਈ ਕੋਇ  

कोटि मधे जनु पाईऐ भाई विरला कोई कोइ ॥  

Kot maḏẖe jan pā▫ī▫ai bẖā▫ī virlā ko▫ī ko▫e.  

Among millions, O Siblings of Destiny, hardly one humble servant of the Lord is found.  

ਮਧੇ = ਵਿਚ।
ਤੇ, ਇਹੋ ਜਿਹਾ ਕੋਈ ਮਨੁੱਖ ਕ੍ਰੋੜਾਂ ਵਿਚੋਂ ਹੀ ਇਕ ਲੱਭਦਾ ਹੈ।


ਨਾਨਕ ਰਤਾ ਸਚਿ ਨਾਮਿ ਭਾਈ ਸੁਣਿ ਮਨੁ ਤਨੁ ਨਿਰਮਲੁ ਹੋਇ ॥੪॥੨॥  

नानक रता सचि नामि भाई सुणि मनु तनु निरमलु होइ ॥४॥२॥  

Nānak raṯā sacẖ nām bẖā▫ī suṇ man ṯan nirmal ho▫e. ||4||2||  

Nanak is imbued with the True Name, O Siblings of Destiny; hearing it, the mind and body become immaculately pure. ||4||2||  

ਸਚਿ = ਸਦਾ-ਥਿਰ ਵਿਚ। ਸਚਿ ਨਾਮਿ = ਸਦਾ-ਥਿਰ ਹਰੀ ਦੇ ਨਾਮ ਵਿਚ। ਸੁਣਿ = (ਸੋਇ) ਸੁਣ ਕੇ ॥੪॥੨॥
ਹੇ ਨਾਨਕ! ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਰੰਗਿਆ ਰਹਿੰਦਾ ਹੈ, (ਪ੍ਰਭੂ ਦੀ ਸਿਫ਼ਤ-ਸਾਲਾਹ) ਸੁਣ ਸੁਣ ਕੇ ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ, ਉਸ ਦਾ ਸਰੀਰ ਪਵਿਤ੍ਰ ਹੋ ਜਾਂਦਾ ਹੈ ॥੪॥੨॥


ਸੋਰਠਿ ਮਹਲਾ ਦੁਤੁਕੇ  

सोरठि महला ५ दुतुके ॥  

Soraṯẖ mėhlā 5 ḏuṯuke.  

Sorat'h, Fifth Mehl, Du-Tukas:  

ਦੁਤੁਕੇ= ਦੁ-ਤੁਕੇ, ਦੋ ਦੋ ਤੁਕਾਂ ਵਾਲੇ 'ਬੰਦ'।
xxx


ਜਉ ਲਉ ਭਾਉ ਅਭਾਉ ਇਹੁ ਮਾਨੈ ਤਉ ਲਉ ਮਿਲਣੁ ਦੂਰਾਈ  

जउ लउ भाउ अभाउ इहु मानै तउ लउ मिलणु दूराई ॥  

Ja▫o la▫o bẖā▫o abẖā▫o ih mānai ṯa▫o la▫o milaṇ ḏūrā▫ī.  

As long as this person believes in love and hate, it is difficult for him to meet the Lord.  

ਜਉ ਲਉ = ਜਦ ਤਕ। ਭਾਉ = ਪਿਆਰ। ਅਭਾਉ = ਵੈਰ। ਤਉ ਲਉ = ਤਦ ਤਕ। ਦੂਰਾਈ = ਦੂਰ, ਮੁਸ਼ਕਿਲ।
ਹੇ ਭਾਈ! ਜਦੋਂ ਤਕ (ਮਨੁੱਖ ਦਾ) ਇਹ ਮਨ (ਕਿਸੇ ਨਾਲ) ਮੋਹ (ਤੇ ਕਿਸੇ ਨਾਲ) ਵੈਰ ਮੰਨਦਾ ਹੈ, ਤਦੋਂ ਤਕ (ਇਸ ਦਾ ਪਰਮਾਤਮਾ ਨਾਲ) ਮਿਲਾਪ ਦੂਰ ਦੀ ਗੱਲ ਹੁੰਦੀ ਹੈ,


ਆਨ ਆਪਨਾ ਕਰਤ ਬੀਚਾਰਾ ਤਉ ਲਉ ਬੀਚੁ ਬਿਖਾਈ ॥੧॥  

आन आपना करत बीचारा तउ लउ बीचु बिखाई ॥१॥  

Ān āpnā karaṯ bīcẖārā ṯa▫o la▫o bīcẖ bikẖā▫ī. ||1||  

As long as he discriminates between himself and others, he will distance himself from the Lord. ||1||  

ਆਨ = ਬਿਗਾਨਾ। ਬੀਚੁ = ਵਿੱਥ, ਪਰਦਾ। ਬਿਖਾਈ = ਬਿਖਿਆ ਦਾ, ਮਾਇਆ (ਦੇ ਮੋਹ) ਦਾ ॥੧॥
(ਕਿਉਂਕਿ ਜਦੋਂ ਤਕ ਇਹ ਕਿਸੇ ਨੂੰ) ਆਪਣਾ (ਤੇ ਕਿਸੇ ਨੂੰ) ਬਿਗਾਨਾ (ਮੰਨਣ ਦੀਆਂ) ਵਿਚਾਰਾਂ ਕਰਦਾ ਹੈ, ਤਦੋਂ ਤਕ (ਇਸ ਦੇ ਅੰਦਰ) ਮਾਇਆ (ਦੇ ਮੋਹ ਦਾ) ਪਰਦਾ ਬਣਿਆ ਰਹਿੰਦਾ ਹੈ (ਜੋ ਇਸ ਨੂੰ ਪਰਮਾਤਮਾ ਨਾਲੋਂ ਵਿਛੋੜੀ ਰੱਖਦਾ ਹੈ) ॥੧॥


ਮਾਧਵੇ ਐਸੀ ਦੇਹੁ ਬੁਝਾਈ  

माधवे ऐसी देहु बुझाई ॥  

Māḏẖve aisī ḏeh bujẖā▫ī.  

O Lord, grant me such understanding,  

ਮਾਧਵੇ = {ਮਾ = ਮਾਇਆ। ਧਵ = ਪਤੀ} ਹੇ ਲੱਛਮੀ-ਪਤੀ! ਹੇ ਪ੍ਰਭੂ! ਬੁਝਾਈ = ਮੱਤ, ਸਮਝ।
ਹੇ ਪ੍ਰਭੂ! ਮੈਨੂੰ ਇਹੋ ਜਿਹੀ ਅਕਲ ਬਖ਼ਸ਼,


ਸੇਵਉ ਸਾਧ ਗਹਉ ਓਟ ਚਰਨਾ ਨਹ ਬਿਸਰੈ ਮੁਹਤੁ ਚਸਾਈ ਰਹਾਉ  

सेवउ साध गहउ ओट चरना नह बिसरै मुहतु चसाई ॥ रहाउ ॥  

Seva▫o sāḏẖ gaha▫o ot cẖarnā nah bisrai muhaṯ cẖasā▫ī. Rahā▫o.  

that I might serve the Holy Saints, and seek the protection of their feet, and not forget them, for a moment, even an instant. ||Pause||  

ਸੇਵਉ = ਮੈਂ ਸੇਵਾ ਕਰਦਾ ਰਹਾਂ। ਸਾਧ = ਗੁਰੂ। ਗਹਉ = ਗਹਉਂ, ਮੈਂ ਫੜੀ ਰੱਖਾਂ। ਬਿਸਰੈ = ਭੁੱਲ ਜਾਏ। ਮੁਹਤੁ = ਮੁਹੂਰਤ, ਰਤਾ-ਭਰ ਸਮੇ ਲਈ ਭੀ। ਚਸਾਈ = ਚਸਾ-ਭਰ ਲਈ ਭੀ, ਥੋੜੇ ਜਿਤਨੇ ਸਮੇ ਲਈ ਭੀ ॥
(ਕਿ) ਮੈਂ ਗੁਰੂ ਦੀ (ਦੱਸੀ) ਸੇਵਾ ਕਰਦਾ ਰਹਾਂ, ਗੁਰੂ ਦੇ ਚਰਨਾਂ ਦਾ ਆਸਰਾ ਫੜੀ ਰੱਖਾਂ। (ਇਹ ਆਸਰਾ) ਮੈਨੂੰ ਰਤਾ-ਭਰ ਸਮੇ ਲਈ ਭੀ ਨਾਹ ਭੁੱਲੇ ॥ ਰਹਾਉ॥


ਰੇ ਮਨ ਮੁਗਧ ਅਚੇਤ ਚੰਚਲ ਚਿਤ ਤੁਮ ਐਸੀ ਰਿਦੈ ਆਈ  

रे मन मुगध अचेत चंचल चित तुम ऐसी रिदै न आई ॥  

Re man mugaḏẖ acẖeṯ cẖancẖal cẖiṯ ṯum aisī riḏai na ā▫ī.  

O foolish, thoughtless and fickle mind, such understanding did not come into your heart.  

ਮੁਗਧ = ਮੂਰਖ! ਅਚੇਤ = ਗਾਫ਼ਿਲ! ਚਿਤ = ਹੇ ਚਿੱਤ! ਰਿਦੈ = ਹਿਰਦੇ ਵਿਚ। ਰਿਦੈ ਨ ਆਈ = ਨਾਹ ਸੁੱਝੀ।
ਹੇ ਮੂਰਖ ਗ਼ਾਫ਼ਿਲ ਮਨ! ਹੇ ਚੰਚਲ ਮਨ! ਤੈਨੂੰ ਕਦੇ ਇਹ ਨਹੀਂ ਸੁੱਝੀ,


ਪ੍ਰਾਨਪਤਿ ਤਿਆਗਿ ਆਨ ਤੂ ਰਚਿਆ ਉਰਝਿਓ ਸੰਗਿ ਬੈਰਾਈ ॥੨॥  

प्रानपति तिआगि आन तू रचिआ उरझिओ संगि बैराई ॥२॥  

Parānpaṯ ṯi▫āg ān ṯū racẖi▫ā urjẖi▫o sang bairā▫ī. ||2||  

Renouncing the Lord of Life, you have become engrossed in other things, and you are involved with your enemies. ||2||  

ਤਿਆਗਿ = ਛੱਡ ਕੇ। ਆਨ = ਹੋਰਨਾਂ ਨਾਲ। ਸੰਗਿ = ਨਾਲ। ਬੈਰਾਈ = ਵੈਰੀ ॥੨॥
ਕਿ ਤੂੰ ਜਿੰਦ ਦੇ ਮਾਲਕ ਪ੍ਰਭੂ ਨੂੰ ਭੁਲਾ ਕੇ ਹੋਰਨਾਂ (ਦੇ ਮੋਹ) ਵਿਚ ਮਸਤ ਰਹਿੰਦਾ ਹੈਂ, (ਤੇ ਕਾਮਾਦਿਕ) ਵੈਰੀਆਂ ਨਾਲ ਜੋੜ ਜੋੜੀ ਰੱਖਦਾ ਹੈਂ ॥੨॥


ਸੋਗੁ ਬਿਆਪੈ ਆਪੁ ਥਾਪੈ ਸਾਧਸੰਗਤਿ ਬੁਧਿ ਪਾਈ  

सोगु न बिआपै आपु न थापै साधसंगति बुधि पाई ॥  

Sog na bi▫āpai āp na thāpai sāḏẖsangaṯ buḏẖ pā▫ī.  

Sorrow does not afflict one who does not harbor self-conceit; in the Saadh Sangat, the Company of the Holy, I have attained this understanding.  

ਨ ਬਿਆਪੈ = ਜ਼ੋਰ ਨਹੀਂ ਪਾਂਦਾ। ਆਪੁ = ਅਪਣੱਤ, ਹਉਮੈ। ਥਾਪੈ = ਸਾਂਭੀ ਰੱਖਦਾ।
ਹੇ ਭਾਈ! ਸਾਧ ਸੰਗਤ ਵਿਚੋਂ ਮੈਂ ਤਾਂ ਇਹ ਅਕਲ ਸਿੱਖੀ ਹੈ ਕਿ ਜੇਹੜਾ ਮਨੁੱਖ ਅਪਣੱਤ ਨਾਲ ਨਹੀਂ ਚੰਬੜਿਆ ਰਹਿੰਦਾ, ਉਸ ਉਤੇ ਚਿੰਤਾ-ਫ਼ਿਕਰ ਜ਼ੋਰ ਨਹੀਂ ਪਾ ਸਕਦਾ।


ਸਾਕਤ ਕਾ ਬਕਨਾ ਇਉ ਜਾਨਉ ਜੈਸੇ ਪਵਨੁ ਝੁਲਾਈ ॥੩॥  

साकत का बकना इउ जानउ जैसे पवनु झुलाई ॥३॥  

Sākaṯ kā baknā i▫o jān▫o jaise pavan jẖulā▫ī. ||3||  

Know that the babbling of the faithless cynic is like wind passing by. ||3||  

ਸਾਕਤ = ਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ। ਜਾਨਉ = ਜਾਨਉਂ, ਮੈਂ ਜਾਣਦਾ ਹਾਂ। ਪਵਨੁ ਝੁਲਾਈ = ਹਵਾ ਦਾ ਝੋਕਾ ॥੩॥
(ਤਾਂਹੀਏਂ) ਮੈਂ ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦੀ ਗੱਲ ਨੂੰ ਇਉਂ ਸਮਝ ਛਡਦਾ ਹਾਂ ਜਿਵੇਂ ਇਹ ਹਵਾ ਦਾ ਝੋਕਾ ਹੈ (ਇਕ ਪਾਸਿਓਂ ਆਇਆ, ਦੂਜੇ ਪਾਸੇ ਲੰਘ ਗਿਆ) ॥੩॥


ਕੋਟਿ ਪਰਾਧ ਅਛਾਦਿਓ ਇਹੁ ਮਨੁ ਕਹਣਾ ਕਛੂ ਜਾਈ  

कोटि पराध अछादिओ इहु मनु कहणा कछू न जाई ॥  

Kot parāḏẖ acẖẖāḏi▫o ih man kahṇā kacẖẖū na jā▫ī.  

This mind is inundated by millions of sins - what can I say?  

ਕੋਟਿ = ਕ੍ਰੋੜਾਂ। ਅਛਾਦਿਓ = ਢਕਿਆ ਹੋਇਆ, ਦਬਾਇਆ ਹੋਇਆ।
ਹੇ ਭਾਈ! (ਮਨੁੱਖ ਦਾ) ਇਹ ਮਨ ਕ੍ਰੋੜਾਂ ਪਾਪਾਂ ਹੇਠ ਦਬਿਆ ਰਹਿੰਦਾ ਹੈ (ਇਸ ਮਨ ਦੀ ਮੰਦ-ਭਾਗਤਾ ਬਾਬਤ) ਕੁਝ ਕਿਹਾ ਨਹੀਂ ਜਾ ਸਕਦਾ।


ਜਨ ਨਾਨਕ ਦੀਨ ਸਰਨਿ ਆਇਓ ਪ੍ਰਭ ਸਭੁ ਲੇਖਾ ਰਖਹੁ ਉਠਾਈ ॥੪॥੩॥  

जन नानक दीन सरनि आइओ प्रभ सभु लेखा रखहु उठाई ॥४॥३॥  

Jan Nānak ḏīn saran ā▫i▫o parabẖ sabẖ lekẖā rakẖahu uṯẖā▫ī. ||4||3||  

Nanak, Your humble servant has come to Your Sanctuary, God; please, erase all his accounts. ||4||3||  

ਰਖਹੁ ਉਠਾਈ = ਮੁਕਾ ਦੇਹ ॥੪॥੩॥
ਹੇ ਦਾਸ ਨਾਨਕ! (ਪ੍ਰਭੂ-ਦਰ ਤੇ ਹੀ ਅਰਦਾਸਿ ਕਰ ਤੇ ਆਖ ਕਿ ) ਹੇ ਪ੍ਰਭੂ! ਮੈਂ ਨਿਮਾਣਾ ਤੇਰੀ ਸਰਨ ਆਇਆ ਹਾਂ (ਮੇਰੇ ਵਿਕਾਰਾਂ ਦਾ) ਸਾਰਾ ਲੇਖਾ ਮੁਕਾ ਦੇਹ ॥੪॥੩॥


ਸੋਰਠਿ ਮਹਲਾ  

सोरठि महला ५ ॥  

Soraṯẖ mėhlā 5.  

Sorat'h, Fifth Mehl:  

xxx
xxx


ਪੁਤ੍ਰ ਕਲਤ੍ਰ ਲੋਕ ਗ੍ਰਿਹ ਬਨਿਤਾ ਮਾਇਆ ਸਨਬੰਧੇਹੀ  

पुत्र कलत्र लोक ग्रिह बनिता माइआ सनबंधेही ॥  

Puṯar kalṯar lok garih baniṯā mā▫i▫ā sanbanḏẖehī.  

Children, spouses, men and women in one's household, are all bound by Maya.  

ਕਲਤ੍ਰ = ਇਸਤ੍ਰੀ। ਲੋਕ ਗ੍ਰਿਹ = ਘਰ ਦੇ ਲੋਕ। ਬਨਿਤਾ = ਇਸਤ੍ਰੀ। ਸਨਬੰਧੇਹੀ = ਸਨਬੰਧੀ ਹੀ।
ਹੇ ਭਾਈ! ਪ੍ਰਤ੍ਰ, ਇਸਤ੍ਰੀ, ਘਰ ਦੇ ਹੋਰ ਬੰਦੇ ਤੇ ਜ਼ਨਾਨੀਆਂ (ਸਾਰੇ) ਮਾਇਆ ਦੇ ਹੀ ਸਾਕ ਹਨ।


ਅੰਤ ਕੀ ਬਾਰ ਕੋ ਖਰਾ ਹੋਸੀ ਸਭ ਮਿਥਿਆ ਅਸਨੇਹੀ ॥੧॥  

अंत की बार को खरा न होसी सभ मिथिआ असनेही ॥१॥  

Anṯ kī bār ko kẖarā na hosī sabẖ mithi▫ā asnehī. ||1||  

At the very last moment, none of them shall stand by you; their love is totally false. ||1||  

ਬਾਰ = ਵੇਲੇ। ਖਰਾ = ਮਦਦਗਾਰ। ਹੋਸੀ = ਹੋਵੇਗਾ। ਮਿਥਿਆ = ਝੂਠਾ। ਅਸਨੇਹੀ = ਪਿਆਰ ਕਰਨ ਵਾਲੇ ॥੧॥
ਅਖ਼ੀਰ ਵੇਲੇ (ਇਹਨਾਂ ਵਿਚੋਂ) ਕੋਈ ਭੀ ਤੇਰਾ ਮਦਦਗਾਰ ਨਹੀਂ ਬਣੇਗਾ, ਸਾਰੇ ਝੂਠਾ ਹੀ ਪਿਆਰ ਕਰਨ ਵਾਲੇ ਹਨ ॥੧॥


ਰੇ ਨਰ ਕਾਹੇ ਪਪੋਰਹੁ ਦੇਹੀ  

रे नर काहे पपोरहु देही ॥  

Re nar kāhe paporahu ḏehī.  

O man, why do you pamper your body so?  

ਪਪੋਰਹੁ ਦੇਹੀ = ਸਰੀਰ ਨੂੰ ਲਾਡਾਂ ਨਾਲ ਪਾਲਦੇ ਹੋ।
ਹੇ ਮਨੁੱਖ! (ਨਿਰਾ ਇਸ) ਸਰੀਰ ਨੂੰ ਹੀ ਕਿਉਂ ਲਾਡਾਂ ਨਾਲ ਪਾਲਦਾ ਰਹਿੰਦਾ ਹੈਂ?


ਊਡਿ ਜਾਇਗੋ ਧੂਮੁ ਬਾਦਰੋ ਇਕੁ ਭਾਜਹੁ ਰਾਮੁ ਸਨੇਹੀ ਰਹਾਉ  

ऊडि जाइगो धूमु बादरो इकु भाजहु रामु सनेही ॥ रहाउ ॥  

Ūd jā▫igo ḏẖūm bāḏro ik bẖājahu rām sanehī. Rahā▫o.  

It shall disperse like a cloud of smoke; vibrate upon the One, the Beloved Lord. ||Pause||  

ਧੂਮੁ = ਧੂਆਂ। ਬਾਦਰੋ = ਬੱਦਲ। ਇਕੁ = ਸਿਰਫ਼। ਭਾਜਹੁ = ਭਜਹੁ, ਸਿਮਰੋ। ਸਨੇਹੀ = ਪਿਆਰ ਕਰਨ ਵਾਲਾ ॥
(ਜਿਵੇਂ) ਧੂਆਂ, (ਜਿਵੇਂ) ਬੱਦਲ (ਉੱਡ ਜਾਂਦਾ ਹੈ, ਤਿਵੇਂ ਇਹ ਸਰੀਰ) ਨਾਸ ਹੋ ਜਾਇਗਾ। ਸਿਰਫ਼ ਪਰਮਾਤਮਾ ਦਾ ਭਜਨ ਕਰਿਆ ਕਰ, ਉਹੀ ਅਸਲ ਪਿਆਰ ਕਰਨ ਵਾਲਾ ਹੈ ॥ ਰਹਾਉ॥


ਤੀਨਿ ਸੰਙਿਆ ਕਰਿ ਦੇਹੀ ਕੀਨੀ ਜਲ ਕੂਕਰ ਭਸਮੇਹੀ  

तीनि संङिआ करि देही कीनी जल कूकर भसमेही ॥  

Ŧīn sańi▫ā kar ḏehī kīnī jal kūkar bẖasmehī.  

There are three ways in which the body can be consumed - it can be thrown into water, given to the dogs, or cremated to ashes.  

ਤੀਨਿ ਸੰਙਿਆ ਕਰਿ = (ਮਾਇਆ ਦੇ) ਤਿੰਨ ਗੁਣ ਰਲਾ ਕੇ। ਦੇਹੀ = ਸਰੀਰ। ਕੂਕਰ = ਕੁੱਤੇ। ਭਸਮੇਹੀ = ਸੁਆਹ ਮਿੱਟੀ।
ਹੇ ਭਾਈ! (ਪਰਮਾਤਮਾ ਨੇ) ਮਾਇਆ ਦੇ ਤਿੰਨ ਗੁਣਾਂ ਦੇ ਅਸਰ ਹੇਠ ਰਹਿਣ ਵਾਲਾ ਤੇਰਾ ਸਰੀਰ ਬਣਾ ਦਿੱਤਾ, (ਇਹ ਅੰਤ ਨੂੰ) ਪਾਣੀ ਦੇ, ਕੁੱਤਿਆਂ ਦੇ, ਜਾਂ, ਮਿੱਟੀ ਦੇ ਹਵਾਲੇ ਹੋ ਜਾਂਦਾ ਹੈ।


ਹੋਇ ਆਮਰੋ ਗ੍ਰਿਹ ਮਹਿ ਬੈਠਾ ਕਰਣ ਕਾਰਣ ਬਿਸਰੋਹੀ ॥੨॥  

होइ आमरो ग्रिह महि बैठा करण कारण बिसरोही ॥२॥  

Ho▫e āmro garih mėh baiṯẖā karaṇ kāraṇ bisrohī. ||2||  

He considers himself to be immortal; he sits in his home, and forgets the Lord, the Cause of causes. ||2||  

ਆਮਰੋ = ਅਮਰ। ਕਰਣ ਕਾਰਣ = ਜਗਤ ਦਾ ਮੂਲ। ਬਿਸਰੋਹੀ = ਤੈਨੂੰ ਭੁੱਲ ਗਿਆ ਹੈ ॥੨॥
ਤੂੰ ਇਸ ਸਰੀਰ-ਘਰ ਵਿਚ (ਆਪਣੇ ਆਪ ਨੂੰ) ਅਮਰ ਸਮਝ ਕੇ ਬੈਠਾ ਰਹਿੰਦਾ ਹੈਂ, ਤੇ ਜਗਤ ਦੇ ਮੂਲ ਪਰਮਾਤਮਾ ਨੂੰ ਭੁਲਾ ਰਿਹਾ ਹੈਂ ॥੨॥


ਅਨਿਕ ਭਾਤਿ ਕਰਿ ਮਣੀਏ ਸਾਜੇ ਕਾਚੈ ਤਾਗਿ ਪਰੋਹੀ  

अनिक भाति करि मणीए साजे काचै तागि परोही ॥  

Anik bẖāṯ kar maṇī▫e sāje kācẖai ṯāg parohī.  

In various ways, the Lord has fashioned the beads, and strung them on a slender thread.  

ਮਣੀਏ = (ਸਾਰੇ ਅੰਗ) ਮਣਕੇ। ਸਾਜੇ = ਬਣਾਏ। ਤਾਗਿ = ਧਾਗੇ ਵਿਚ।
ਹੇ ਭਾਈ! ਅਨੇਕਾਂ ਤਰੀਕਿਆਂ ਨਾਲ (ਪਰਮਾਤਮਾ ਨੇ ਤੇਰੇ ਸਾਰੇ ਅੰਗ) ਮਣਕੇ ਬਣਾਏ ਹਨ; (ਪਰ ਸੁਆਸਾਂ ਦੇ) ਕੱਚੇ ਧਾਗੇ ਵਿਚ ਪਰੋਏ ਹੋਏ ਹਨ।


ਤੂਟਿ ਜਾਇਗੋ ਸੂਤੁ ਬਾਪੁਰੇ ਫਿਰਿ ਪਾਛੈ ਪਛੁਤੋਹੀ ॥੩॥  

तूटि जाइगो सूतु बापुरे फिरि पाछै पछुतोही ॥३॥  

Ŧūt jā▫igo sūṯ bāpure fir pācẖẖai pacẖẖuṯohī. ||3||  

The thread shall break, O wretched man, and then, you shall repent and regret. ||3||  

ਸੂਤੁ = ਧਾਗਾ। ਬਾਪੁਰੇ = ਹੇ ਨਿਮਾਣੇ (ਜੀਵ)! ॥੩॥
ਹੇ ਨਿਮਾਣੇ ਜੀਵ! ਇਹ ਧਾਗਾ (ਆਖ਼ਰ) ਟੁੱਟ ਜਾਇਗਾ, (ਹੁਣ ਇਸ ਸਰੀਰ ਦੇ ਮੋਹ ਵਿਚ ਪ੍ਰਭੂ ਨੂੰ ਵਿਸਾਰੀ ਬੈਠਾ ਹੈਂ) ਫਿਰ ਸਮਾ ਵਿਹਾ ਜਾਣ ਤੇ ਹੱਥ ਮਲੇਂਗਾ ॥੩॥


ਜਿਨਿ ਤੁਮ ਸਿਰਜੇ ਸਿਰਜਿ ਸਵਾਰੇ ਤਿਸੁ ਧਿਆਵਹੁ ਦਿਨੁ ਰੈਨੇਹੀ  

जिनि तुम सिरजे सिरजि सवारे तिसु धिआवहु दिनु रैनेही ॥  

Jin ṯum sirje siraj savāre ṯis ḏẖi▫āvahu ḏin rainehī.  

He created you, and after creating you, He adorned you - meditate on Him day and night.  

ਜਿਨਿ = ਜਿਸ (ਪਰਮਾਤਮਾ) ਨੇ। ਤੁਮ = ਤੈਨੂੰ। ਸਿਰਜਿ = ਪੈਦਾ ਕਰ ਕੇ। ਸਵਾਰੇ = ਸਜਾਇਆ ਹੈ, ਸੋਹਣਾ ਬਣਾਇਆ ਹੈ। ਰੈਨੇਹੀ = ਰਾਤ।
ਹੇ ਭਾਈ! ਜਿਸ ਪਰਮਾਤਮਾ ਨੇ ਤੈਨੂੰ ਪੈਦਾ ਕੀਤਾ ਹੈ, ਪੈਦਾ ਕਰ ਕੇ ਤੈਨੂੰ ਸੋਹਣਾ ਬਣਾਇਆ ਹੈ ਉਸ ਨੂੰ ਦਿਨ ਰਾਤ (ਹਰ ਵੇਲੇ) ਸਿਮਰਦਾ ਰਿਹਾ ਕਰ।


ਜਨ ਨਾਨਕ ਪ੍ਰਭ ਕਿਰਪਾ ਧਾਰੀ ਮੈ ਸਤਿਗੁਰ ਓਟ ਗਹੇਹੀ ॥੪॥੪॥  

जन नानक प्रभ किरपा धारी मै सतिगुर ओट गहेही ॥४॥४॥  

Jan Nānak parabẖ kirpā ḏẖārī mai saṯgur ot gahehī. ||4||4||  

God has showered His Mercy upon servant Nanak; I hold tight to the Support of the True Guru. ||4||4||  

ਪ੍ਰਭ = ਹੇ ਪ੍ਰਭੂ! ਧਾਰੀ = ਧਾਰਿ। ਗਹੇਹੀ = ਫੜਾਂ ॥੪॥੪॥
ਹੇ ਦਾਸ ਨਾਨਕ! (ਅਰਦਾਸ ਕਰ ਤੇ ਆਖ ਕਿ ) ਹੇ ਪ੍ਰਭੂ! (ਮੇਰੇ ਉਤੇ) ਮੇਹਰ ਕਰ, ਮੈਂ ਗੁਰੂ ਦਾ ਆਸਰਾ ਫੜੀ ਰੱਖਾਂ ॥੪॥੪॥


ਸੋਰਠਿ ਮਹਲਾ  

सोरठि महला ५ ॥  

Soraṯẖ mėhlā 5.  

Sorat'h, Fifth Mehl:  

xxx
xxx


ਗੁਰੁ ਪੂਰਾ ਭੇਟਿਓ ਵਡਭਾਗੀ ਮਨਹਿ ਭਇਆ ਪਰਗਾਸਾ  

गुरु पूरा भेटिओ वडभागी मनहि भइआ परगासा ॥  

Gur pūrā bẖeti▫o vadbẖāgī manėh bẖa▫i▫ā pargāsā.  

I met the True Guru, by great good fortune, and my mind has been enlightened.  

ਭੇਟਿਓ = ਮਿਲਿਆ ਹੈ। ਵਡ ਭਾਗੀ = ਵੱਡੇ ਭਾਗਾਂ ਨਾਲ। ਮਨਹਿ = ਮਨ ਵਿਚ। ਪਰਗਾਸਾ = (ਆਤਮਕ ਜੀਵਨ ਦਾ) ਚਾਨਣ।
ਹੇ ਭਾਈ! ਵੱਡੀ ਕਿਸਮਤ ਨਾਲ ਮੈਨੂੰ ਪੂਰਾ ਗੁਰੂ ਮਿਲ ਪਿਆ ਹੈ, ਮੇਰੇ ਮਨ ਵਿਚ ਆਤਮਕ ਜੀਵਨ ਦੀ ਸੂਝ ਪੈਦਾ ਹੋ ਗਈ ਹੈ।


ਕੋਇ ਪਹੁਚਨਹਾਰਾ ਦੂਜਾ ਅਪੁਨੇ ਸਾਹਿਬ ਕਾ ਭਰਵਾਸਾ ॥੧॥  

कोइ न पहुचनहारा दूजा अपुने साहिब का भरवासा ॥१॥  

Ko▫e na pahucẖanhārā ḏūjā apune sāhib kā bẖarvāsā. ||1||  

No one else can equal me, because I have the loving support of my Lord and Master. ||1||  

ਸਾਹਿਬ = ਮਾਲਕ। ਭਰਵਾਸਾ = ਭਰੋਸਾ, ਸਹਾਰਾ ॥੧॥
ਹੁਣ ਮੈਨੂੰ ਆਪਣੇ ਮਾਲਕ ਦਾ ਸਹਾਰਾ ਹੋ ਗਿਆ ਹੈ, ਕੋਈ ਉਸ ਮਾਲਕ ਦੀ ਬਰਾਬਰੀ ਨਹੀਂ ਕਰ ਸਕਦਾ ॥੧॥


ਅਪੁਨੇ ਸਤਿਗੁਰ ਕੈ ਬਲਿਹਾਰੈ  

अपुने सतिगुर कै बलिहारै ॥  

Apune saṯgur kai balihārai.  

I am a sacrifice to my True Guru.  

ਕੈ = ਤੋਂ। ਬਲਿਹਾਰੈ = ਸਦਕੇ।
ਹੇ ਭਾਈ! ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ,


ਆਗੈ ਸੁਖੁ ਪਾਛੈ ਸੁਖ ਸਹਜਾ ਘਰਿ ਆਨੰਦੁ ਹਮਾਰੈ ਰਹਾਉ  

आगै सुखु पाछै सुख सहजा घरि आनंदु हमारै ॥ रहाउ ॥  

Āgai sukẖ pācẖẖai sukẖ sahjā gẖar ānanḏ hamārai. Rahā▫o.  

I am at peace in this world, and I shall be in celestial peace in the next; my home is filled with bliss. ||Pause||  

ਆਗੈ ਪਾਛੈ = ਲੋਕ ਪਰਲੋਕ ਵਿਚ, ਹਰ ਥਾਂ। ਸਹਜਾ = ਆਤਮਕ ਅਡੋਲਤਾ। ਘਰਿ = ਹਿਰਦੇ-ਘਰ ਵਿਚ ॥
(ਗੁਰੂ ਦੀ ਕਿਰਪਾ ਨਾਲ) ਮੇਰੇ ਹਿਰਦੇ-ਘਰ ਵਿਚ ਆਨੰਦ ਬਣਿਆ ਰਹਿੰਦਾ ਹੈ, ਇਸ ਲੋਕ ਵਿਚ ਭੀ ਆਤਮਕ ਅਡੋਲਤਾ ਦਾ ਸੁਖ ਮੈਨੂੰ ਪ੍ਰਾਪਤ ਹੋ ਗਿਆ ਹੈ, ਤੇ, ਪਰਲੋਕ ਵਿਚ ਭੀ ਇਹ ਸੁਖ ਟਿਕਿਆ ਰਹਿਣ ਵਾਲਾ ਹੈ ॥ ਰਹਾਉ॥


ਅੰਤਰਜਾਮੀ ਕਰਣੈਹਾਰਾ ਸੋਈ ਖਸਮੁ ਹਮਾਰਾ  

अंतरजामी करणैहारा सोई खसमु हमारा ॥  

Anṯarjāmī karnaihārā so▫ī kẖasam hamārā.  

He is the Inner-knower, the Searcher of hearts, the Creator, my Lord and Master.  

ਅੰਤਰਜਾਮੀ = ਸਭ ਦੇ ਦਿਲ ਦੀ ਜਾਣਨ ਵਾਲਾ। ਕਰਣੈਹਾਰਾ = ਪੈਦਾ ਕਰਨ ਵਾਲਾ। ਸੋਈ = ਉਹ ਹੀ।
ਹੇ ਭਾਈ! (ਮੈਨੂੰ ਨਿਸ਼ਚਾ ਹੋ ਗਿਆ ਹੈ ਕਿ ਜੇਹੜਾ) ਸਿਰਜਣਹਾਰ ਸਭ ਦੇ ਦਿਲ ਦੀ ਜਾਣਨ ਵਾਲਾ ਹੈ ਉਹੀ ਮੇਰੇ ਸਿਰ ਉਤੇ ਰਾਖਾ ਹੈ।


ਨਿਰਭਉ ਭਏ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ ॥੨॥  

निरभउ भए गुर चरणी लागे इक राम नाम आधारा ॥२॥  

Nirbẖa▫o bẖa▫e gur cẖarṇī lāge ik rām nām āḏẖārā. ||2||  

I have become fearless, attached to the Guru's feet; I take the Support of the Name of the One Lord. ||2||  

ਆਧਾਰਾ = ਆਸਰਾ ॥੨॥
ਜਦੋਂ ਦਾ ਮੈਂ ਗੁਰੂ ਦੀ ਚਰਨੀਂ ਲੱਗਾ ਹਾਂ, ਮੈਨੂੰ ਪਰਮਾਤਮਾ ਦੇ ਨਾਮ ਦਾ ਆਸਰਾ ਹੋ ਗਿਆ ਹੈ। ਕੋਈ ਡਰ ਮੈਨੂੰ ਹੁਣ ਪੋਹ ਨਹੀਂ ਸਕਦਾ ॥੨॥


ਸਫਲ ਦਰਸਨੁ ਅਕਾਲ ਮੂਰਤਿ ਪ੍ਰਭੁ ਹੈ ਭੀ ਹੋਵਨਹਾਰਾ  

सफल दरसनु अकाल मूरति प्रभु है भी होवनहारा ॥  

Safal ḏarsan akāl mūraṯ parabẖ hai bẖī hovanhārā.  

Fruitful is the Blessed Vision of His Darshan; the Form of God is deathless; He is and shall always be.  

ਸਫਲ ਦਰਸਨੁ = ਜਿਸ (ਪ੍ਰਭੂ) ਦਾ ਦਰਸਨ ਜੀਵਨ-ਮਨੋਰਥ ਪੂਰਾ ਕਰਦਾ ਹੈ। ਅਕਾਲ ਮੂਰਤਿ = ਜਿਸ ਦੀ ਹਸਤੀ ਮੌਤ ਤੋਂ ਰਹਿਤ ਹੈ। ਹੋਵਨਹਾਰਾ = ਸਦਾ ਹੀ ਜੀਊਂਦਾ ਰਹਿਣ ਵਾਲਾ।
(ਹੇ ਭਾਈ! ਗੁਰੂ ਦੀ ਕਿਰਪਾ ਨਾਲ ਮੈਨੂੰ ਯਕੀਨ ਬਣ ਗਿਆ ਹੈ ਕਿ) ਜਿਸ ਪਰਮਾਤਮਾ ਦਾ ਦਰਸ਼ਨ ਮਨੁੱਖਾ ਜਨਮ ਦਾ ਫਲ ਦੇਣ ਵਾਲਾ ਹੈ, ਜਿਸ ਪਰਮਾਤਮਾ ਦੀ ਹਸਤੀ ਮੌਤ ਤੋਂ ਰਹਿਤ ਹੈ, ਉਹ ਇਸ ਵੇਲੇ ਭੀ (ਮੇਰੇ ਸਿਰ ਉਤੇ) ਮੌਜੂਦ ਹੈ, ਤੇ, ਸਦਾ ਕਾਇਮ ਰਹਿਣ ਵਾਲਾ ਹੈ।


ਕੰਠਿ ਲਗਾਇ ਅਪੁਨੇ ਜਨ ਰਾਖੇ ਅਪੁਨੀ ਪ੍ਰੀਤਿ ਪਿਆਰਾ ॥੩॥  

कंठि लगाइ अपुने जन राखे अपुनी प्रीति पिआरा ॥३॥  

Kanṯẖ lagā▫e apune jan rākẖe apunī parīṯ pi▫ārā. ||3||  

He hugs His humble servants close, and protects and preserves them; their love for Him is sweet to Him. ||3||  

ਕੰਠਿ = ਗਲ ਨਾਲ। ਲਗਾਇ = ਲਾ ਕੇ ॥੩॥
ਉਹ ਪ੍ਰਭੂ ਆਪਣੀ ਪ੍ਰੀਤਿ ਦੀ ਆਪਣੇ ਪਿਆਰ ਦੀ ਦਾਤਿ ਦੇ ਕੇ ਆਪਣੇ ਸੇਵਕਾਂ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ ॥੩॥


ਵਡੀ ਵਡਿਆਈ ਅਚਰਜ ਸੋਭਾ ਕਾਰਜੁ ਆਇਆ ਰਾਸੇ  

वडी वडिआई अचरज सोभा कारजु आइआ रासे ॥  

vadī vadi▫ā▫ī acẖraj sobẖā kāraj ā▫i▫ā rāse.  

Great is His glorious greatness, and wondrous is His magnificence; through Him, all affairs are resolved.  

ਕਾਰਜੁ = ਜ਼ਿੰਦਗੀ ਦਾ ਮਨੋਰਥ। ਆਇਆ ਰਾਸੇ = ਰਾਸਿ ਆਇਆ, ਸਿਰੇ ਚੜ੍ਹ ਗਿਆ ਹੈ।
ਉਹ ਗੁਰੂ ਬੜੀ ਵਡਿਆਈ ਵਾਲਾ ਹੈ, ਅਚਰਜ ਸੋਭਾ ਵਾਲਾ ਹੈ, ਉਸ ਦੀ ਸਰਨ ਪਿਆਂ ਜ਼ਿੰਦਗੀ ਦਾ ਮਨੋਰਥ ਪ੍ਰਾਪਤ ਹੋ ਜਾਂਦਾ ਹੈ।


        


© SriGranth.org, a Sri Guru Granth Sahib resource, all rights reserved.
See Acknowledgements & Credits