Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਗਲਿ ਜੇਵੜੀ ਆਪੇ ਪਾਇਦਾ ਪਿਆਰਾ ਜਿਉ ਪ੍ਰਭੁ ਖਿੰਚੈ ਤਿਉ ਜਾਹਾ  

गलि जेवड़ी आपे पाइदा पिआरा जिउ प्रभु खिंचै तिउ जाहा ॥  

Gal jevṛī āpe pā▫iḏā pi▫ārā ji▫o parabẖ kẖincẖai ṯi▫o jāhā.  

The Beloved Himself puts the chains around their necks; as God pulls them, must they go.  

ਗਲਿ = ਗਲ ਵਿਚ। ਜੇਵੜੀ = ਰੱਸੀ। ਖਿੰਚੈ = ਖਿੱਚਦਾ ਹੈ।
ਪ੍ਰਭੂ ਆਪ ਹੀ (ਸਭ ਜੀਵਾਂ ਦੇ) ਗਲ ਵਿਚ ਰੱਸੀ ਪਾਈ ਰੱਖਦਾ ਹੈ, ਜਿਵੇਂ ਪ੍ਰਭੂ (ਉਸ ਰੱਸੀ ਨੂੰ) ਖਿੱਚਦਾ ਹੈ ਤਿਵੇਂ ਹੀ ਜੀਵ (ਜੀਵਨ-ਰਾਹ ਤੇ) ਤੁਰਦੇ ਹਨ।


ਜੋ ਗਰਬੈ ਸੋ ਪਚਸੀ ਪਿਆਰੇ ਜਪਿ ਨਾਨਕ ਭਗਤਿ ਸਮਾਹਾ ॥੪॥੬॥  

जो गरबै सो पचसी पिआरे जपि नानक भगति समाहा ॥४॥६॥  

Jo garbai so pacẖsī pi▫āre jap Nānak bẖagaṯ samāhā. ||4||6||  

Whoever harbors pride shall be destroyed, O Beloved; meditating on the Lord, Nanak is absorbed in devotional worship. ||4||6||  

ਗਰਬੈ = ਅਹੰਕਾਰ ਕਰਦਾ ਹੈ ਪਚਸੀ ਨਾਸ ਹੋ ਜਾਇਗਾ ॥੪॥੬॥
ਨਾਨਾਕ ਆਖਦਾ ਹੈ ਕਿ ਹੇ ਪਿਆਰੇ ਸੱਜਣ! ਜੇਹੜਾ ਮਨੁੱਖ (ਆਪਣੇ ਕਿਸੇ ਬਲ ਆਦਿਕ ਦਾ) ਅਹੰਕਾਰ ਕਰਦਾ ਹੈ ਉਹ ਤਬਾਹ ਹੋ ਜਾਂਦਾ ਹੈ (ਆਤਮਕ ਮੌਤ ਸਹੇੜ ਲੈਂਦਾ ਹੈ)। ਹੇ ਭਾਈ! ਪਰਮਾਤਮਾ ਦਾ ਨਾਮ ਜਪਿਆ ਕਰ, ਉਸ ਦੀ ਭਗਤੀ ਵਿਚ ਲੀਨ ਰਿਹਾ ਕਰ ॥੪॥੬॥


ਸੋਰਠਿ ਮਃ ਦੁਤੁਕੇ  

सोरठि मः ४ दुतुके ॥  

Soraṯẖ mėhlā 4 ḏuṯuke.  

Sorat'h, Fourth Mehl, Du-Tukas:  

xxx
xxx


ਅਨਿਕ ਜਨਮ ਵਿਛੁੜੇ ਦੁਖੁ ਪਾਇਆ ਮਨਮੁਖਿ ਕਰਮ ਕਰੈ ਅਹੰਕਾਰੀ  

अनिक जनम विछुड़े दुखु पाइआ मनमुखि करम करै अहंकारी ॥  

Anik janam vicẖẖuṛe ḏukẖ pā▫i▫ā manmukẖ karam karai ahaʼnkārī.  

Separated from the Lord for countless lifetimes, the self-willed manmukh suffers in pain, engaged in acts of egotism.  

ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਅਹੰਕਾਰੀ = ਅਹੰਕਾਰ ਦੇ ਅਸਰ ਹੇਠ।
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਅਨੇਕਾਂ ਜਨਮਾਂ ਤੋਂ (ਪਰਮਾਤਮਾ ਨਾਲੋਂ) ਵਿਛੁੜਿਆ ਹੋਇਆ ਦੁੱਖ ਸਹਿੰਦਾ ਚਲਿਆ ਆਉਂਦਾ ਹੈ, (ਇਸ ਜਨਮ ਵਿਚ ਭੀ ਆਪਣੇ ਮਨ ਦਾ ਮੁਰੀਦ ਰਹਿ ਕੇ) ਅਹੰਕਾਰ ਦੇ ਆਸਰੇ ਹੀ ਕਰਮ ਕਰਦਾ ਰਹਿੰਦਾ ਹੈ।


ਸਾਧੂ ਪਰਸਤ ਹੀ ਪ੍ਰਭੁ ਪਾਇਆ ਗੋਬਿਦ ਸਰਣਿ ਤੁਮਾਰੀ ॥੧॥  

साधू परसत ही प्रभु पाइआ गोबिद सरणि तुमारी ॥१॥  

Sāḏẖū parsaṯ hī parabẖ pā▫i▫ā gobiḏ saraṇ ṯumārī. ||1||  

Beholding the Holy Saint, I found God; O Lord of the Universe, I seek Your Sanctuary. ||1||  

ਸਾਧੂ = ਗੁਰੂ। ਪਰਸਤ = ਛੁੰਹਦਿਆਂ ॥੧॥
(ਪਰ) ਗੁਰੂ ਦੇ ਚਰਨ ਛੁੰਹਦਿਆਂ ਹੀ ਉਸ ਨੂੰ ਪਰਮਾਤਮਾ ਲੱਭ ਪੈਂਦਾ ਹੈ। ਹੇ ਗੋਬਿੰਦ! (ਗੁਰੂ ਦੀ ਸ਼ਰਨ ਦੀ ਬਰਕਤਿ ਨਾਲ) ਉਹ ਤੇਰੀ ਸਰਨ ਆ ਪੈਂਦਾ ਹੈ ॥੧॥


ਗੋਬਿਦ ਪ੍ਰੀਤਿ ਲਗੀ ਅਤਿ ਪਿਆਰੀ  

गोबिद प्रीति लगी अति पिआरी ॥  

Gobiḏ parīṯ lagī aṯ pi▫ārī.  

The Love of God is very dear to me.  

ਅਤਿ = ਬਹੁਤ।
ਪਰਮਾਤਮਾ ਨਾਲ ਉਸ (ਵਡਭਾਗੀ ਮਨੁੱਖ) ਦੀ ਬੜੀ ਡੂੰਘੀ ਪ੍ਰੀਤਿ ਬਣ ਜਾਂਦੀ ਹੈ,


ਜਬ ਸਤਸੰਗ ਭਏ ਸਾਧੂ ਜਨ ਹਿਰਦੈ ਮਿਲਿਆ ਸਾਂਤਿ ਮੁਰਾਰੀ ਰਹਾਉ  

जब सतसंग भए साधू जन हिरदै मिलिआ सांति मुरारी ॥ रहाउ ॥  

Jab saṯsang bẖa▫e sāḏẖū jan hirḏai mili▫ā sāʼnṯ murārī. Rahā▫o.  

When I joined the Sat Sangat, the Company of the Holy People, the Lord, the embodiment of peace, came into my heart. ||Pause||  

ਸਤ ਸੰਗ = ਸਾਧ ਸੰਗਤ। ਹਿਰਦੈ = ਹਿਰਦੇ ਵਿਚ। ਮੁਰਾਰੀ = {ਮੁਰ-ਅਰੀ} ਪਰਮਾਤਮਾ ॥
ਜਦੋਂ (ਉਸ ਨੂੰ) ਭਲੇ ਮਨੁੱਖਾਂ ਦੀ ਭਲੀ ਸੰਗਤ ਪ੍ਰਾਪਤ ਹੁੰਦੀ ਹੈ, ਉਸ ਨੂੰ ਆਪਣੇ ਹਿਰਦੇ ਵਿਚ ਸ਼ਾਂਤੀ ਦੇਣ ਵਾਲਾ ਪਰਮਾਤਮਾ ਆ ਮਿਲਦਾ ਹੈ ॥ ਰਹਾਉ॥


ਤੂ ਹਿਰਦੈ ਗੁਪਤੁ ਵਸਹਿ ਦਿਨੁ ਰਾਤੀ ਤੇਰਾ ਭਾਉ ਬੁਝਹਿ ਗਵਾਰੀ  

तू हिरदै गुपतु वसहि दिनु राती तेरा भाउ न बुझहि गवारी ॥  

Ŧū hirḏai gupaṯ vasėh ḏin rāṯī ṯerā bẖā▫o na bujẖėh gavārī.  

You dwell, hidden, within my heart day and night, Lord; but the poor fools do not understand Your Love.  

ਭਾਉ = ਪਿਆਰ। ਗਵਾਰੀ = ਮੂਰਖ ਬੰਦੇ। ਨ ਬੁਝਹਿ = ਨਹੀਂ ਸਮਝਦੇ।
ਹੇ ਪ੍ਰਭੂ! ਤੂੰ ਹਰ ਵੇਲੇ ਸਭ ਜੀਵਾਂ ਦੇ ਹਿਰਦੇ ਵਿਚ ਲੁਕਿਆ ਹੋਇਆ ਟਿਕਿਆ ਰਹਿੰਦਾ ਹੈਂ, ਮੂਰਖ ਮਨੁੱਖ ਤੇਰੇ ਨਾਲ ਪਿਆਰ ਕਰਨਾ ਨਹੀਂ ਸਮਝਦੇ।


ਸਤਿਗੁਰੁ ਪੁਰਖੁ ਮਿਲਿਆ ਪ੍ਰਭੁ ਪ੍ਰਗਟਿਆ ਗੁਣ ਗਾਵੈ ਗੁਣ ਵੀਚਾਰੀ ॥੨॥  

सतिगुरु पुरखु मिलिआ प्रभु प्रगटिआ गुण गावै गुण वीचारी ॥२॥  

Saṯgur purakẖ mili▫ā parabẖ pargati▫ā guṇ gāvai guṇ vīcẖārī. ||2||  

Meeting with the Almighty True Guru, God was revealed to me; I sing His Glorious Praises, and reflect upon His Glories. ||2||  

ਵੀਚਾਰੀ = ਵੀਚਾਰਿ, ਵਿਚਾਰ ਕੇ, ਸੁਰਤ ਜੋੜ ਕੇ ॥੨॥
(ਹੇ ਭਾਈ!) ਜਿਸ ਮਨੁੱਖ ਨੂੰ ਸਰਬ-ਵਿਆਪਕ ਪ੍ਰਭੂ ਦਾ ਰੂਪ ਗੁਰੂ ਮਿਲ ਪੈਂਦਾ ਹੈ ਉਸ ਦੇ ਅੰਦਰ ਪਰਮਾਤਮਾ ਪਰਗਟ ਹੋ ਜਾਂਦਾ ਹੈ। ਉਹ ਮਨੁੱਖ ਪਰਮਾਤਮਾ ਦੇ ਗੁਣਾਂ ਵਿਚ ਸੁਰਤ ਜੋੜ ਕੇ ਗੁਣ ਗਾਂਦਾ ਰਹਿੰਦਾ ਹੈ ॥੨॥


ਗੁਰਮੁਖਿ ਪ੍ਰਗਾਸੁ ਭਇਆ ਸਾਤਿ ਆਈ ਦੁਰਮਤਿ ਬੁਧਿ ਨਿਵਾਰੀ  

गुरमुखि प्रगासु भइआ साति आई दुरमति बुधि निवारी ॥  

Gurmukẖ pargās bẖa▫i▫ā sāṯ ā▫ī ḏurmaṯ buḏẖ nivārī.  

As Gurmukh, I have become enlightened; peace has come, and evil-mindedness has been dispelled from my mind.  

ਗੁਰਮੁਖਿ = ਗੁਰੂ ਦੀ ਸ਼ਰਨ ਪੈਣ ਵਾਲਾ ਮਨੁੱਖ। ਸਾਤਿ = ਸ਼ਾਂਤਿ, ਠੰਡ, ਆਤਮਕ ਅਡੋਲਤਾ। ਦੁਰਮਤਿ = ਭੈੜੀ ਮੱਤ। ਨਿਵਾਰੀ = ਦੂਰ ਕਰ ਲਈ।
ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸ਼ਰਨ ਆ ਪੈਂਦਾ ਹੈ ਉਸ ਦੇ ਅੰਦਰ (ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ, ਉਸ ਦੇ ਅੰਦਰ ਠੰਢ ਪੈ ਜਾਂਦੀ ਹੈ, ਉਹ ਮਨੁੱਖ ਆਪਣੇ ਅੰਦਰੋਂ ਭੈੜੀ ਮੱਤ ਵਾਲੀ ਅਕਲ ਦੂਰ ਕਰ ਲੈਂਦਾ ਹੈ (ਇਹ ਦੁਰਮਤ ਹੀ ਵਿਕਾਰਾਂ ਦੀ ਸੜਨ ਪੈਦਾ ਕਰ ਰਹੀ ਸੀ)।


ਆਤਮ ਬ੍ਰਹਮੁ ਚੀਨਿ ਸੁਖੁ ਪਾਇਆ ਸਤਸੰਗਤਿ ਪੁਰਖ ਤੁਮਾਰੀ ॥੩॥  

आतम ब्रहमु चीनि सुखु पाइआ सतसंगति पुरख तुमारी ॥३॥  

Āṯam barahm cẖīn sukẖ pā▫i▫ā saṯsangaṯ purakẖ ṯumārī. ||3||  

Understanding the relationship of the individual soul with God, I have found peace, in Your Sat Sangat, Your True Congregation, O Lord. ||3||  

ਆਤਮ = ਸਭ ਜੀਵਾਂ ਵਿਚ। ਚੀਨਿ = ਪਛਾਣ ਕੇ ॥੩॥
ਉਹ ਮਨੁੱਖ ਆਪਣੇ ਅੰਦਰ ਪਰਮਾਤਮਾ ਨੂੰ ਵੱਸਦਾ ਪਛਾਣ ਕੇ ਆਤਮਕ ਆਨੰਦ ਪ੍ਰਾਪਤ ਕਰ ਲੈਂਦਾ ਹੈ। ਹੇ ਸਰਬ-ਵਿਆਪਕ ਪ੍ਰਭੂ! ਇਹ ਤੇਰੀ ਸਾਧ ਸੰਗਤ ਦੀ ਹੀ ਬਰਕਤਿ ਹੈ ॥੩॥


ਪੁਰਖੈ ਪੁਰਖੁ ਮਿਲਿਆ ਗੁਰੁ ਪਾਇਆ ਜਿਨ ਕਉ ਕਿਰਪਾ ਭਈ ਤੁਮਾਰੀ  

पुरखै पुरखु मिलिआ गुरु पाइआ जिन कउ किरपा भई तुमारी ॥  

Purkẖai purakẖ mili▫ā gur pā▫i▫ā jin ka▫o kirpā bẖa▫ī ṯumārī.  

Those who are blessed by Your Kind Mercy, meet the Almighty Lord, and find the Guru.  

ਪੁਰਖੈ = ਉਸ ਮਨੁੱਖ ਨੂੰ। ਪੁਰਖੁ = ਅਕਾਲ ਪੁਰਖ, ਸਰਬ-ਵਿਆਪਕ ਪਰਮਾਤਮਾ।
ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਉਸ ਮਨੁੱਖ ਨੂੰ ਸਰਬ-ਵਿਆਪਕ ਪਰਮਾਤਮਾ ਮਿਲ ਪੈਂਦਾ ਹੈ। (ਪਰ, ਹੇ ਪ੍ਰਭੂ! ਗੁਰੂ ਭੀ ਉਹਨਾਂ ਨੂੰ ਹੀ ਮਿਲਦਾ ਹੈ) ਜਿਨ੍ਹਾਂ ਉਤੇ ਤੇਰੀ ਕਿਰਪਾ ਹੁੰਦੀ ਹੈ।


ਨਾਨਕ ਅਤੁਲੁ ਸਹਜ ਸੁਖੁ ਪਾਇਆ ਅਨਦਿਨੁ ਜਾਗਤੁ ਰਹੈ ਬਨਵਾਰੀ ॥੪॥੭॥  

नानक अतुलु सहज सुखु पाइआ अनदिनु जागतु रहै बनवारी ॥४॥७॥  

Nānak aṯul sahj sukẖ pā▫i▫ā an▫ḏin jāgaṯ rahai banvārī. ||4||7||  

Nanak has found the immeasurable, celestial peace; night and day, he remains awake to the Lord, the Master of the Forest of the Universe. ||4||7||  

ਸਹਜ ਸੁਖੁ = ਆਤਮਕ ਅਡੋਲਤਾ ਦਾ ਸੁਖ। ਅਨਦਿਨੁ = ਹਰ ਰੋਜ਼, ਹਰ ਵੇਲੇ। ਜਾਗਤੁ ਰਹੈ = (ਮਾਇਆ ਦੇ ਮੋਹ ਵਲੋਂ) ਸੁਚੇਤ ਰਹਿੰਦਾ ਹੈ। ਬਨਵਾਰੀ = ਪਰਮਾਤਮਾ (ਵਿਚ ਲੀਨ ਰਹਿ ਕੇ) ॥੪॥੭॥
ਹੇ ਨਾਨਕ! (ਅਜੇਹਾ ਮਨੁੱਖ) ਆਤਮਕ ਅਡੋਲਤਾ ਦਾ ਬੇਅੰਤ ਸੁਖ ਮਾਣਦਾ ਹੈ, ਉਹ ਹਰ ਵੇਲੇ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿ ਕੇ (ਵਿਕਾਰਾਂ ਵਲੋਂ) ਸੁਚੇਤ ਰਹਿੰਦਾ ਹੈ ॥੪॥੭॥


ਸੋਰਠਿ ਮਹਲਾ  

सोरठि महला ४ ॥  

Soraṯẖ mėhlā 4.  

Sorat'h, Fourth Mehl:  

xxx
xxx


ਹਰਿ ਸਿਉ ਪ੍ਰੀਤਿ ਅੰਤਰੁ ਮਨੁ ਬੇਧਿਆ ਹਰਿ ਬਿਨੁ ਰਹਣੁ ਜਾਈ  

हरि सिउ प्रीति अंतरु मनु बेधिआ हरि बिनु रहणु न जाई ॥  

Har si▫o parīṯ anṯar man beḏẖi▫ā har bin rahaṇ na jā▫ī.  

The inner depths of my mind are pierced by love for the Lord; I cannot live without the Lord.  

ਸਿਉ = ਨਾਲ। ਅੰਤਰੁ = ਅੰਦਰਲਾ। ਬੇਧਿਆ = ਵਿੱਝ ਗਿਆ।
ਹੇ ਭਾਈ! ਪਰਮਾਤਮਾ ਨਾਲ ਪਿਆਰ ਦੀ ਰਾਹੀਂ ਜਿਸ ਮਨੁੱਖ ਦਾ ਹਿਰਦਾ ਜਿਸ ਮਨੁੱਖ ਦਾ ਮਨ ਵਿੱਝ ਜਾਂਦਾ ਹੈ, ਉਹ ਪਰਮਾਤਮਾ (ਦੀ ਯਾਦ) ਤੋਂ ਬਿਨਾ ਰਹਿ ਨਹੀਂ ਸਕਦਾ।


ਜਿਉ ਮਛੁਲੀ ਬਿਨੁ ਨੀਰੈ ਬਿਨਸੈ ਤਿਉ ਨਾਮੈ ਬਿਨੁ ਮਰਿ ਜਾਈ ॥੧॥  

जिउ मछुली बिनु नीरै बिनसै तिउ नामै बिनु मरि जाई ॥१॥  

Ji▫o macẖẖulī bin nīrai binsai ṯi▫o nāmai bin mar jā▫ī. ||1||  

Just as the fish dies without water, I die without the Lord's Name. ||1||  

ਨੀਰ = ਪਾਣੀ ॥੧॥
ਜਿਵੇਂ ਪਾਣੀ ਤੋਂ ਬਿਨਾ ਮੱਛੀ ਮਰ ਜਾਂਦੀ ਹੈ, ਤਿਵੇਂ ਉਹ ਮਨੁੱਖ ਪ੍ਰਭੂ ਦੇ ਨਾਮ ਤੋਂ ਬਿਨਾ ਆਪਣੀ ਆਤਮਕ ਮੌਤ ਆ ਗਈ ਸਮਝਦਾ ਹੈ ॥੧॥


ਮੇਰੇ ਪ੍ਰਭ ਕਿਰਪਾ ਜਲੁ ਦੇਵਹੁ ਹਰਿ ਨਾਈ  

मेरे प्रभ किरपा जलु देवहु हरि नाई ॥  

Mere parabẖ kirpā jal ḏevhu har nā▫ī.  

O my God, please bless me with the water of Your Name.  

ਪ੍ਰਭ = ਹੇ ਪ੍ਰਭੂ! ਹਰਿ = ਹੇ ਹਰੀ! ਨਾਈ = ਵਡਿਆਈ, ਸਿਫ਼ਤ-ਸਾਲਾਹ।
ਹੇ ਮੇਰੇ ਪ੍ਰਭੂ! (ਮੈਨੂੰ ਆਪਣੀ) ਮੇਹਰ ਦਾ ਜਲ ਦੇਹ। ਹੇ ਹਰੀ! ਮੈਨੂੰ ਆਪਣੀ ਸਿਫ਼ਤ-ਸਾਲਾਹ ਦੀ ਦਾਤਿ ਦੇਹ।


ਹਉ ਅੰਤਰਿ ਨਾਮੁ ਮੰਗਾ ਦਿਨੁ ਰਾਤੀ ਨਾਮੇ ਹੀ ਸਾਂਤਿ ਪਾਈ ਰਹਾਉ  

हउ अंतरि नामु मंगा दिनु राती नामे ही सांति पाई ॥ रहाउ ॥  

Ha▫o anṯar nām mangā ḏin rāṯī nāme hī sāʼnṯ pā▫ī. Rahā▫o.  

I beg for Your Name, deep within myself, day and night; through the Name, I find peace. ||Pause||  

ਹਉ = ਮੈਂ। ਅੰਤਰਿ = ਅੰਦਰ, ਦਿਲ ਵਿਚ {ਲਫ਼ਜ਼ 'ਅੰਤਰੁ' ਅਤੇ 'ਅੰਤਰਿ' ਦਾ ਫ਼ਰਕ ਚੇਤੇ ਰੱਖਣਾ}। ਮੰਗਾ = ਮੰਗਾਂ, ਮੈਂ ਮੰਗਦਾ ਹਾਂ ॥
ਮੈਂ ਆਪਣੇ ਹਿਰਦੇ ਵਿਚ ਦਿਨ ਰਾਤ ਤੇਰਾ ਨਾਮ (ਹੀ) ਮੰਗਦਾ ਹਾਂ (ਕਿਉਂਕਿ ਤੇਰੇ) ਨਾਮ ਵਿਚ ਜੁੜਿਆਂ ਹੀ ਆਤਮਕ ਠੰਡ ਪ੍ਰਾਪਤ ਹੋ ਸਕਦੀ ਹੈ ॥ ਰਹਾਉ॥


ਜਿਉ ਚਾਤ੍ਰਿਕੁ ਜਲ ਬਿਨੁ ਬਿਲਲਾਵੈ ਬਿਨੁ ਜਲ ਪਿਆਸ ਜਾਈ  

जिउ चात्रिकु जल बिनु बिललावै बिनु जल पिआस न जाई ॥  

Ji▫o cẖāṯrik jal bin billāvai bin jal pi▫ās na jā▫ī.  

The song-bird cries out for lack of water - without water, its thirst cannot be quenched.  

ਚਾਤ੍ਰਿਕੁ = ਪਪੀਹਾ।
ਹੇ ਭਾਈ! ਜਿਵੇਂ ਵਰਖਾ-ਜਲ ਤੋਂ ਬਿਨਾ ਪਪੀਹਾ ਵਿਲਕਦਾ ਹੈ, ਵਰਖਾ ਦੀ ਬੂੰਦ ਤੋਂ ਬਿਨਾ ਉਸ ਦੀ ਤ੍ਰੇਹ ਨਹੀਂ ਮਿਟਦੀ,


ਗੁਰਮੁਖਿ ਜਲੁ ਪਾਵੈ ਸੁਖ ਸਹਜੇ ਹਰਿਆ ਭਾਇ ਸੁਭਾਈ ॥੨॥  

गुरमुखि जलु पावै सुख सहजे हरिआ भाइ सुभाई ॥२॥  

Gurmukẖ jal pāvai sukẖ sėhje hari▫ā bẖā▫e subẖā▫ī. ||2||  

The Gurmukh obtains the water of celestial bliss, and is rejuvenated, blossoming forth through the blessed Love of the Lord. ||2||  

ਗੁਰਮੁਖਿ = ਗੁਰੂ ਦੀ ਸ਼ਰਨ ਪੈਣ ਵਾਲਾ ਮਨੁੱਖ। ਸੁਖ ਜਲੁ = ਆਤਮਕ ਆਨੰਦ ਦੇਣ ਵਾਲਾ ਨਾਮ-ਜਲ। ਸਹਜੇ = ਸਹਜਿ, ਆਤਮਕ ਅਡੋਲਤਾ ਵਿਚ। ਭਾਇ = ਪ੍ਰੇਮ ਦੀ ਰਾਹੀਂ। ਸੁਭਾਈ = ਸ੍ਰੇਸ਼ਟ ਪਿਆਰ ਦੀ ਰਾਹੀਂ ॥੨॥
ਤਿਵੇਂ ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਹ ਤਦੋਂ ਪ੍ਰਭੂ ਦੀ ਬਰਕਤਿ ਨਾਲ ਆਤਮਕ ਜੀਵਨ ਵਾਲਾ ਬਣਦਾ ਹੈ ਜਦੋਂ ਉਹ ਆਤਮਕ ਅਡੋਲਤਾ ਵਿਚ ਟਿਕ ਕੇ ਆਤਮਕ ਆਨੰਦ ਦੇਣ ਵਾਲਾ ਨਾਮ-ਜਲ (ਗੁਰੂ ਪਾਸੋਂ) ਹਾਸਲ ਕਰਦਾ ਹੈ ॥੨॥


ਮਨਮੁਖ ਭੂਖੇ ਦਹ ਦਿਸ ਡੋਲਹਿ ਬਿਨੁ ਨਾਵੈ ਦੁਖੁ ਪਾਈ  

मनमुख भूखे दह दिस डोलहि बिनु नावै दुखु पाई ॥  

Manmukẖ bẖūkẖe ḏah ḏis dolėh bin nāvai ḏukẖ pā▫ī.  

The self-willed manmukhs are hungry, wandering around in the ten directions; without the Name, they suffer in pain.  

ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਦਹ ਦਿਸ = ਦਸੀਂ ਪਾਸੀਂ। ਪਾਈ = ਪਾਏ, ਪਾਂਦਾ ਹੈ।
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮਾਇਆ ਦੀ ਭੁੱਖ ਦੇ ਮਾਰੇ ਹੋਏ ਦਸੀਂ ਪਾਸੀਂ ਡੋਲਦੇ ਫਿਰਦੇ ਹਨ। ਮਨ ਦਾ ਮੁਰੀਦ ਮਨੁੱਖ ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਦੁੱਖ ਪਾਂਦਾ ਰਹਿੰਦਾ ਹੈ।


ਜਨਮਿ ਮਰੈ ਫਿਰਿ ਜੋਨੀ ਆਵੈ ਦਰਗਹਿ ਮਿਲੈ ਸਜਾਈ ॥੩॥  

जनमि मरै फिरि जोनी आवै दरगहि मिलै सजाई ॥३॥  

Janam marai fir jonī āvai ḏargahi milai sajā▫ī. ||3||  

They are born, only to die, and enter into reincarnation again; in the Court of the Lord, they are punished. ||3||  

ਮਰੈ = ਮਰਦਾ ਹੈ ॥੩॥
ਉਹ ਜੰਮਦਾ ਹੈ ਮਰਦਾ ਹੈ, ਮੁੜ ਮੁੜ ਜੂਨਾਂ ਵਿਚ ਪਿਆ ਰਹਿੰਦਾ ਹੈ, ਪਰਮਾਤਮਾ ਦੀ ਦਰਗਾਹ ਵਿਚ ਉਸ ਨੂੰ (ਇਹ) ਸਜ਼ਾ ਮਿਲਦੀ ਹੈ ॥੩॥


ਕ੍ਰਿਪਾ ਕਰਹਿ ਤਾ ਹਰਿ ਗੁਣ ਗਾਵਹ ਹਰਿ ਰਸੁ ਅੰਤਰਿ ਪਾਈ  

क्रिपा करहि ता हरि गुण गावह हरि रसु अंतरि पाई ॥  

Kirpā karahi ṯā har guṇ gāvah har ras anṯar pā▫ī.  

But if the Lord shows His Mercy, then one comes to sing His Glorious Praises; deep within the nucleus of his own self, he finds the sublime essence of the Lord's elixir.  

ਗਾਵਹ = (ਅਸੀਂ ਜੀਵ) ਗਾਂਦੇ ਹਾਂ। ਪਾਈ = ਪਾਇ, ਪਾ ਕੇ।
ਹੇ ਹਰੀ! ਜੇ ਤੂੰ (ਆਪ) ਮੇਹਰ ਕਰੇਂ, ਤਾਂ ਹੀ ਅਸੀਂ ਜੀਵ ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾ ਸਕਦੇ ਹਾਂ। (ਜਿਸ ਉੱਤੇ ਮੇਹਰ ਹੋਵੇ, ਉਹੀ ਮਨੁੱਖ) ਆਪਣੇ ਹਿਰਦੇ ਵਿਚ ਹਰਿ-ਨਾਮ ਦਾ ਸੁਆਦ ਅਨੁਭਵ ਕਰਦਾ ਹੈ।


ਨਾਨਕ ਦੀਨ ਦਇਆਲ ਭਏ ਹੈ ਤ੍ਰਿਸਨਾ ਸਬਦਿ ਬੁਝਾਈ ॥੪॥੮॥  

नानक दीन दइआल भए है त्रिसना सबदि बुझाई ॥४॥८॥  

Nānak ḏīn ḏa▫i▫āl bẖa▫e hai ṯarisnā sabaḏ bujẖā▫ī. ||4||8||  

The Lord has become Merciful to meek Nanak, and through the Word of the Shabad, his desires are quenched. ||4||8||  

ਸਬਦਿ = ਸ਼ਬਦ ਦੀ ਰਾਹੀਂ ॥੪॥੮॥
ਹੇ ਨਾਨਕ! ਦੀਨਾਂ ਉਤੇ ਦਇਆ ਕਰਨ ਵਾਲਾ ਪ੍ਰਭੂ ਜਿਸ ਮਨੁੱਖ ਉੱਤੇ ਤ੍ਰੁੱਠਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦੀ (ਮਾਇਆ ਦੀ) ਤ੍ਰੇਹ ਬੁਝਾ ਦੇਂਦਾ ਹੈ ॥੪॥੮॥


ਸੋਰਠਿ ਮਹਲਾ ਪੰਚਪਦਾ  

सोरठि महला ४ पंचपदा ॥  

Soraṯẖ mėhlā 4 pancẖpaḏā.  

Sorat'h, Fourth Mehl, Panch-Padas:  

ਪੰਚਪਦਾ = ਪੰਜ 'ਬੰਦਾਂ' ਵਾਲਾ ਸ਼ਬਦ।
xxx


ਅਚਰੁ ਚਰੈ ਤਾ ਸਿਧਿ ਹੋਈ ਸਿਧੀ ਤੇ ਬੁਧਿ ਪਾਈ  

अचरु चरै ता सिधि होई सिधी ते बुधि पाई ॥  

Acẖar cẖarai ṯā siḏẖ ho▫ī siḏẖī ṯe buḏẖ pā▫ī.  

If one controls the difficult mind, then he becomes a Siddha, a being of perfect spirituality; through this perfection, he obtains wisdom.  

ਅਚਰੁ = {ਅ-ਚਰੁ} ਨਾਹ ਜਿੱਤਿਆ ਜਾ ਸਕਣ (ਮਨ) ਵਾਲਾ। ਚਰੈ = ਜਿੱਤ ਲੈਂਦਾ ਹੈ। ਸਿਧਿ = (ਜੀਵਨ-ਸੰਗ੍ਰਾਮ ਵਿਚ) ਕਾਮਯਾਬੀ। ਤੇ = ਤੋਂ। ਬੁਧਿ = ਅਕਲ।
(ਹੇ ਭਾਈ! ਗੁਰੂ ਦੀ ਸ਼ਰਨ ਪੈ ਕੇ ਜਦੋਂ) ਮਨੁੱਖ ਇਸ ਅਜਿੱਤ ਮਨ ਨੂੰ ਜਿੱਤ ਲੈਂਦਾ ਹੈ, ਤਦੋਂ (ਜੀਵਨ-ਸੰਗ੍ਰਾਮ ਵਿਚ ਇਸ ਨੂੰ) ਕਾਮਯਾਬੀ ਹੋ ਜਾਂਦੀ ਹੈ, (ਇਸ) ਕਾਮਯਾਬੀ ਤੋਂ (ਮਨੁੱਖ ਨੂੰ ਇਹ) ਅਕਲ ਹਾਸਲ ਹੋ ਜਾਂਦੀ ਹੈ,


ਪ੍ਰੇਮ ਕੇ ਸਰ ਲਾਗੇ ਤਨ ਭੀਤਰਿ ਤਾ ਭ੍ਰਮੁ ਕਾਟਿਆ ਜਾਈ ॥੧॥  

प्रेम के सर लागे तन भीतरि ता भ्रमु काटिआ जाई ॥१॥  

Parem ke sar lāge ṯan bẖīṯar ṯā bẖaram kāti▫ā jā▫ī. ||1||  

When the arrow of the Lord's Love pierces his body, then his doubt is eradicated. ||1||  

ਸਰ = ਤੀਰ। ਤਨ = ਸਰੀਰ, ਹਿਰਦਾ। ਭ੍ਰਮੁ = ਮਨ ਦੀ ਭਟਕਣਾ ॥੧॥
(ਕਿ) ਪਰਮਾਤਮਾ ਦੇ ਪਿਆਰ ਦੇ ਤੀਰ (ਇਸ ਦੇ) ਹਿਰਦੇ ਵਿਚ ਵਿੱਝ ਜਾਂਦੇ ਹਨ, ਤਦੋਂ (ਇਸ ਦੇ ਮਨ ਦੀ) ਭਟਕਣਾ (ਸਦਾ ਲਈ) ਕੱਟੀ ਜਾਂਦੀ ਹੈ ॥੧॥


ਮੇਰੇ ਗੋਬਿਦ ਅਪੁਨੇ ਜਨ ਕਉ ਦੇਹਿ ਵਡਿਆਈ  

मेरे गोबिद अपुने जन कउ देहि वडिआई ॥  

Mere gobiḏ apune jan ka▫o ḏėh vadi▫ā▫ī.  

O my Lord of the Universe, please bless Your humble servant with glory.  

ਗੋਬਿਦ = ਹੇ ਗੋਬਿੰਦ! ਕਉ = ਨੂੰ।
ਹੇ ਮੇਰੇ ਗੋਬਿੰਦ! (ਮੈਨੂੰ) ਆਪਣੇ ਦਾਸ ਨੂੰ (ਇਹ) ਇੱਜ਼ਤ ਬਖ਼ਸ਼,


ਗੁਰਮਤਿ ਰਾਮ ਨਾਮੁ ਪਰਗਾਸਹੁ ਸਦਾ ਰਹਹੁ ਸਰਣਾਈ ਰਹਾਉ  

गुरमति राम नामु परगासहु सदा रहहु सरणाई ॥ रहाउ ॥  

Gurmaṯ rām nām pargāsahu saḏā rahhu sarṇā▫ī. Rahā▫o.  

Under Guru's Instructions, enlighten me with the Lord's Name, that I may dwell forever in Your Sanctuary. ||Pause||  

ਪਰਗਾਸਹੁ = ਪਰਗਟ ਕਰੋ, ਉਜਾਗਰ ਕਰ ਦਿਉ। ਰਹਹੁ = ਰੱਖੋ ॥
(ਕਿ) ਗੁਰੂ ਦੀ ਮੱਤ ਦੀ ਰਾਹੀਂ (ਮੇਰੇ ਅੰਦਰ) ਆਪਣਾ ਨਾਮ ਪਰਗਟ ਕਰ ਦੇਹ, (ਮੈਨੂੰ) ਸਦਾ ਆਪਣੀ ਸ਼ਰਨ ਵਿਚ ਰੱਖ ॥ ਰਹਾਉ॥


ਇਹੁ ਸੰਸਾਰੁ ਸਭੁ ਆਵਣ ਜਾਣਾ ਮਨ ਮੂਰਖ ਚੇਤਿ ਅਜਾਣਾ  

इहु संसारु सभु आवण जाणा मन मूरख चेति अजाणा ॥  

Ih sansār sabẖ āvaṇ jāṇā man mūrakẖ cẖeṯ ajāṇā.  

This whole world is engrossed in coming and going; O my foolish and ignorant mind, be mindful of the Lord.  

ਸੰਸਾਰੁ = ਜਗਤ (ਦਾ ਮੋਹ)। ਆਵਣ ਜਾਣਾ = ਜਨਮ ਮਰਨ (ਦਾ ਮੂਲ)। ਮਨ = ਹੇ ਮਨ!
ਹੇ ਮੂਰਖ ਅੰਞਾਣ ਮਨ! ਇਹ ਜਗਤ (ਦਾ ਮੋਹ) ਜਨਮ ਮਰਨ (ਦਾ ਕਾਰਨ ਬਣਿਆ ਰਹਿੰਦਾ) ਹੈ (ਇਸ ਤੋਂ ਬਚਣ ਲਈ ਪਰਮਾਤਮਾ ਦਾ ਨਾਮ) ਸਿਮਰਦਾ ਰਹੁ।


ਹਰਿ ਜੀਉ ਕ੍ਰਿਪਾ ਕਰਹੁ ਗੁਰੁ ਮੇਲਹੁ ਤਾ ਹਰਿ ਨਾਮਿ ਸਮਾਣਾ ॥੨॥  

हरि जीउ क्रिपा करहु गुरु मेलहु ता हरि नामि समाणा ॥२॥  

Har jī▫o kirpā karahu gur melhu ṯā har nām samāṇā. ||2||  

O Dear Lord, please, take pity upon me, and unite me with the Guru, that I may merge in the Lord's Name. ||2||  

ਨਾਮਿ = ਨਾਮ ਵਿਚ ॥੨॥
ਹੇ ਹਰੀ! (ਮੇਰੇ ਉੱਤੇ) ਮੇਹਰ ਕਰ, ਮੈਨੂੰ ਗੁਰੂ ਮਿਲਾ, ਤਦੋਂ ਹੀ ਤੇਰੇ ਨਾਮ ਵਿਚ ਲੀਨਤਾ ਹੋ ਸਕਦੀ ਹੈ ॥੨॥


ਜਿਸ ਕੀ ਵਥੁ ਸੋਈ ਪ੍ਰਭੁ ਜਾਣੈ ਜਿਸ ਨੋ ਦੇਇ ਸੁ ਪਾਏ  

जिस की वथु सोई प्रभु जाणै जिस नो देइ सु पाए ॥  

Jis kī vath so▫ī parabẖ jāṇai jis no ḏe▫e so pā▫e.  

Only one who has it knows God; he alone has it, to whom God has given it-  

ਜਿਸ ਕੀ = {ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਕੀ' ਦੇ ਕਾਰਨ ਉੱਡ ਗਿਆ ਹ ੈ}। ਵਥੁ = ਵਸਤੁ, ਨਾਮ-ਵਸਤੁ। ਸੋਈ = ਉਹੀ (ਪ੍ਰਭੂ)। ਜਿਸ ਨੋ = (ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਨੋ' ਦੇ ਕਾਰਨ ਉੱਡ ਗਿਆ ਹੈ)। ਸੁ = ਉਹ ਮਨੁੱਖ।
ਹੇ ਭਾਈ! ਇਹ ਨਾਮ-ਵਸਤੁ ਜਿਸ (ਪਰਮਾਤਮਾ) ਦੀ (ਮਲਕੀਅਤ) ਹੈ, ਉਹੀ ਜਾਣਦਾ ਹੈ (ਕਿ ਇਹ ਵਸਤੁ ਕਿਸ ਨੂੰ ਦੇਣੀ ਹੈ), ਜਿਸ ਜੀਵ ਨੂੰ ਪ੍ਰਭੂ ਇਹ ਦਾਤਿ ਦੇਂਦਾ ਹੈ ਉਹੀ ਲੈ ਸਕਦਾ ਹੈ।


ਵਸਤੁ ਅਨੂਪ ਅਤਿ ਅਗਮ ਅਗੋਚਰ ਗੁਰੁ ਪੂਰਾ ਅਲਖੁ ਲਖਾਏ ॥੩॥  

वसतु अनूप अति अगम अगोचर गुरु पूरा अलखु लखाए ॥३॥  

Vasaṯ anūp aṯ agam agocẖar gur pūrā alakẖ lakẖā▫e. ||3||  

the so very beautiful, unapproachable and unfathomable. Through the Perfect Guru, the unknowable is known. ||3||  

ਅਨੂਪ = ਸੁੰਦਰ, ਬੇ-ਮਿਸਾਲ (ਅਨ-ਊਪ = ਉਪਮਾ ਰਹਿਤ)। ਅਗਮ = ਅਪਹੁੰਚ। ਅਗੋਚਰ = {ਅ-ਗੋ-ਚਰ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਅਲਖੁ = ਅਦ੍ਰਿਸ਼ਟ ਪ੍ਰਭੂ। ਲਖਾਏ = ਵਿਖਾ ਦੇਂਦਾ ਹੈ ॥੩॥
ਇਹ ਵਸਤ ਐਸੀ ਸੁੰਦਰ ਹੈ ਕਿ ਜਗਤ ਵਿਚ ਇਸ ਵਰਗੀ ਹੋਰ ਕੋਈ ਨਹੀਂ, (ਕਿਸੇ ਚਤੁਰਾਈ-ਸਿਆਣਪ ਦੀ ਰਾਹੀਂ) ਇਸ ਤਕ ਪਹੁੰਚ ਨਹੀਂ ਹੋ ਸਕਦੀ, ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਭੀ ਇਸ ਤਕ ਪਹੁੰਚ ਨਹੀਂ। (ਜੇ) ਪੂਰਾ ਗੁਰੂ (ਮਿਲ ਪਏ, ਤਾਂ ਉਹੀ) ਅਦ੍ਰਿਸ਼ਟ ਪ੍ਰਭੂ ਦਾ ਦੀਦਾਰ ਕਰਾ ਸਕਦਾ ਹੈ ॥੩॥


ਜਿਨਿ ਇਹ ਚਾਖੀ ਸੋਈ ਜਾਣੈ ਗੂੰਗੇ ਕੀ ਮਿਠਿਆਈ  

जिनि इह चाखी सोई जाणै गूंगे की मिठिआई ॥  

Jin ih cẖākẖī so▫ī jāṇai gūnge kī miṯẖi▫ā▫ī.  

Only one who tastes it knows it, like the mute, who tastes the sweet candy, but cannot speak of it.  

ਜਿਨਿ = ਜਿਸ (ਮਨੁੱਖ) ਨੇ। ਇਹ = ਇਹ ਵਸਤੁ {ਇਸਤ੍ਰੀ ਲਿੰਗ}।
ਹੇ ਭਾਈ! ਜਿਸ ਮਨੁੱਖ ਨੇ ਇਹ ਨਾਮ-ਵਸਤੁ ਚੱਖੀ ਹੈ (ਇਸ ਦਾ ਸੁਆਦ) ਉਹੀ ਜਾਣਦਾ ਹੈ, (ਉਹ ਬਿਆਨ ਨਹੀਂ ਕਰ ਸਕਦਾ, ਜਿਵੇਂ) ਗੁੰਗੇ ਦੀ (ਖਾਧੀ) ਮਿਠਿਆਈ (ਦਾ ਸੁਆਦ) ਗੁੰਗਾ ਦੱਸ ਨਹੀਂ ਸਕਦਾ।


        


© SriGranth.org, a Sri Guru Granth Sahib resource, all rights reserved.
See Acknowledgements & Credits