Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਮਨ ਰੇ ਕਿਉ ਛੂਟਹਿ ਬਿਨੁ ਪਿਆਰ  

मन रे किउ छूटहि बिनु पिआर ॥  

Man re ki▫o cẖẖūtėh bin pi▫ār.  

O mind, how can you be saved without love?  

xxx
ਹੇ ਮਨ! (ਪ੍ਰਭੂ ਨਾਲ) ਪਿਆਰ ਪਾਉਣ ਤੋਂ ਬਿਨਾ ਤੂੰ (ਮਾਇਆ ਦੇ ਹੱਲਿਆਂ ਤੋਂ) ਬਚ ਨਹੀਂ ਸਕਦਾ।


ਗੁਰਮੁਖਿ ਅੰਤਰਿ ਰਵਿ ਰਹਿਆ ਬਖਸੇ ਭਗਤਿ ਭੰਡਾਰ ॥੧॥ ਰਹਾਉ  

गुरमुखि अंतरि रवि रहिआ बखसे भगति भंडार ॥१॥ रहाउ ॥  

Gurmukẖ anṯar rav rahi▫ā bakẖse bẖagaṯ bẖandār. ||1|| rahā▫o.  

God permeates the inner beings of the Gurmukhs. They are blessed with the treasure of devotion. ||1||Pause||  

ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਅੰਤਰਿ = ਅੰਦਰ, ਹਿਰਦੇ ਵਿਚ। ਰਵਿ ਰਹਿਆ = ਹਰ ਵੇਲੇ ਮੌਜੂਦ ਹੈ ॥੧॥
(ਪਰ ਇਹ ਪਿਆਰ ਗੁਰੂ ਦੀ ਸਰਨ ਪੈਣ ਤੋਂ ਬਿਨਾ ਨਹੀਂ ਮਿਲਦਾ) ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦੇ ਅੰਦਰ (ਗੁਰੂ ਦੀ ਕਿਰਪਾ ਨਾਲ ਐਸੀ ਪਿਆਰ-ਸਾਂਝ ਬਣਦੀ ਹੈ ਕਿ) ਪਰਮਾਤਮਾ ਹਰ ਵੇਲੇ ਮੌਜੂਦ ਰਹਿੰਦਾ ਹੈ, ਗੁਰੂ ਉਹਨਾਂ ਨੂੰ ਪ੍ਰਭੂ ਦੀ ਭਗਤੀ ਦੇ ਖ਼ਜ਼ਾਨੇ ਹੀ ਬਖ਼ਸ਼ ਦੇਂਦਾ ਹੈ ॥੧॥ ਰਹਾਉ॥


ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਮਛੁਲੀ ਨੀਰ  

रे मन ऐसी हरि सिउ प्रीति करि जैसी मछुली नीर ॥  

Re man aisī har si▫o parīṯ kar jaisī macẖẖulī nīr.  

O mind, love the Lord, as the fish loves the water.  

ਨੀਰ = ਪਾਣੀ।
ਹੇ ਮਨ! ਪਰਮਾਤਮਾ ਨਾਲ ਇਹੋ ਜਿਹਾ ਪ੍ਰੇਮ ਕਰ, ਜਿਹੋ ਜਿਹਾ ਮੱਛੀ ਦਾ ਪਾਣੀ ਨਾਲ ਹੈ।


ਜਿਉ ਅਧਿਕਉ ਤਿਉ ਸੁਖੁ ਘਣੋ ਮਨਿ ਤਨਿ ਸਾਂਤਿ ਸਰੀਰ  

जिउ अधिकउ तिउ सुखु घणो मनि तनि सांति सरीर ॥  

Ji▫o aḏẖika▫o ṯi▫o sukẖ gẖaṇo man ṯan sāʼnṯ sarīr.  

The more the water, the more the happiness, and the greater the peace of mind and body.  

ਅਧਿਕਉ = ਬਹੁਤਾ। ਘਣੋ = ਬਹੁਤ। ਮਨਿ = ਮਨ ਵਿਚ।
ਪਾਣੀ ਜਿਤਨਾ ਹੀ ਵਧੀਕ ਹੈ, ਮੱਛੀ ਨੂੰ ਉਤਨਾ ਹੀ ਵਧੀਕ ਸੁਖ-ਆਨੰਦ ਹੁੰਦਾ ਹੈ, ਉਸ ਦੇ ਮਨ ਵਿਚ ਤਨ ਵਿਚ ਸਰੀਰ ਵਿਚ ਠੰਡ ਪੈਂਦੀ ਹੈ।


ਬਿਨੁ ਜਲ ਘੜੀ ਜੀਵਈ ਪ੍ਰਭੁ ਜਾਣੈ ਅਭ ਪੀਰ ॥੨॥  

बिनु जल घड़ी न जीवई प्रभु जाणै अभ पीर ॥२॥  

Bin jal gẖaṛī na jīv▫ī parabẖ jāṇai abẖ pīr. ||2||  

Without water, she cannot live, even for an instant. God knows the suffering of her mind. ||2||  

ਅਭ ਪੀਰ = ਅੰਦਰਲੀ ਪੀੜ ॥੨॥
ਪਾਣੀ ਤੋਂ ਬਿਨਾ ਇਕ ਘੜੀ ਭੀ ਜੀਊ ਨਹੀਂ ਸਕਦੀ। ਮੱਛੀ ਦੇ ਹਿਰਦੇ ਦੀ ਇਹ ਵੇਦਨਾ ਪਰਮਾਤਮਾ (ਆਪ) ਜਾਣਦਾ ਹੈ ॥੨॥


ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਚਾਤ੍ਰਿਕ ਮੇਹ  

रे मन ऐसी हरि सिउ प्रीति करि जैसी चात्रिक मेह ॥  

Re man aisī har si▫o parīṯ kar jaisī cẖāṯrik meh.  

O mind, love the Lord, as the song-bird loves the rain.  

ਮੇਹ = ਮੀਂਹ, ਵਰਖਾ। ਚਾਤ੍ਰਿਕ = ਪਪੀਹਾ।
ਹੇ ਮਨ! ਪ੍ਰਭੂ ਨਾਲ ਇਹੋ ਜਿਹੀ ਪ੍ਰੀਤ ਕਰ, ਜਿਹੋ ਜਿਹੀ ਪਪੀਹੇ ਦੀ ਮੀਂਹ ਨਾਲ ਹੈ।


ਸਰ ਭਰਿ ਥਲ ਹਰੀਆਵਲੇ ਇਕ ਬੂੰਦ ਪਵਈ ਕੇਹ  

सर भरि थल हरीआवले इक बूंद न पवई केह ॥  

Sar bẖar thal harī▫āvle ik būnḏ na pav▫ī keh.  

The pools are overflowing with water, and the land is luxuriantly green, but what are they to her, if that single drop of rain does not fall into her mouth?  

ਭਰਿ = ਭਰੇ ਹੋਏ। ਕੇਹ = ਕਿਸ ਅਰਥ?
(ਪਾਣੀ ਨਾਲ) ਸਰੋਵਰ ਭਰੇ ਹੋਏ ਹੁੰਦੇ ਹਨ, ਧਰਤੀ (ਪਾਣੀ ਦੀ ਬਰਕਤਿ ਨਾਲ) ਹਰਿਆਵਲੀ ਹੋਈ ਪਈ ਹੁੰਦੀ ਹੈ, ਪਰ ਜੇ (ਸ੍ਵਾਂਤੀ ਨਛੱਤ੍ਰ ਵਿਚ ਪਏ ਮੀਂਹ ਦੀ) ਇਕ ਬੂੰਦ (ਪਪੀਹੇ ਦੇ ਮੂੰਹ ਵਿਚ) ਨਾਹ ਪਏ, ਤਾਂ ਉਸ ਨੂੰ ਇਸ ਸਾਰੇ ਪਾਣੀ ਨਾਲ ਕੋਈ ਭਾਗ ਨਹੀਂ।


ਕਰਮਿ ਮਿਲੈ ਸੋ ਪਾਈਐ ਕਿਰਤੁ ਪਇਆ ਸਿਰਿ ਦੇਹ ॥੩॥  

करमि मिलै सो पाईऐ किरतु पइआ सिरि देह ॥३॥  

Karam milai so pā▫ī▫ai kiraṯ pa▫i▫ā sir ḏeh. ||3||  

By His Grace, she receives it; otherwise, because of her past actions, she gives her head. ||3||  

ਕਰਮਿ = ਮਿਹਰ ਨਾਲ। ਕਿਰਤੁ ਪਾਇਆ = ਪੂਰਬਲਾ ਕਮਾਇਆ ਹੋਇਆ, (ਪੂਰਬਲਾ) ਕੀਤਾ ਹੋਇਆ (ਜੋ ਸੰਸਕਾਰ-ਰੂਪ ਵਿਚ) ਇਕੱਠਾ ਹੋਇਆ (ਅੰਦਰ ਮੌਜੂਦ) ਹੈ। ਸਿਰਿ = ਸਿਰ ਉਤੇ। ਦੇਹ = ਸਰੀਰ (ਉੱਤੇ) ॥੩॥
(ਪਰ ਹੇ ਮਨ! ਤੇਰੇ ਭੀ ਕੀਹ ਵੱਸ! ਪਰਮਾਤਮਾ) ਆਪਣੀ ਮਿਹਰ ਨਾਲ ਹੀ ਮਿਲੇ ਤਾਂ ਮਿਲਦਾ ਹੈ, (ਨਹੀਂ ਤਾਂ) ਪੂਰਬਲਾ ਕਮਾਇਆ ਹੋਇਆ ਸਿਰ ਉੱਤੇ ਸਰੀਰ ਉੱਤੇ ਝੱਲਣਾ ਹੀ ਪੈਂਦਾ ਹੈ ॥੩॥


ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਜਲ ਦੁਧ ਹੋਇ  

रे मन ऐसी हरि सिउ प्रीति करि जैसी जल दुध होइ ॥  

Re man aisī har si▫o parīṯ kar jaisī jal ḏuḏẖ ho▫e.  

O mind, love the Lord, as the water loves the milk.  

xxx
ਹੇ ਮਨ! ਹਰੀ ਨਾਲ ਇਹੋ ਜਿਹਾ ਪਿਆਰ ਬਣਾ, ਜਿਹੋ ਜਿਹਾ ਪਾਣੀ ਤੇ ਦੁੱਧ ਦਾ ਹੈ। (ਪਾਣੀ ਦੁੱਧ ਵਿਚ ਆ ਮਿਲਦਾ ਹੈ, ਦੁੱਧ ਦੀ ਸਰਨ ਪੈਂਦਾ ਹੈ, ਦੁੱਧ ਉਸ ਨੂੰ ਆਪਣਾ ਰੂਪ ਬਣਾ ਲੈਂਦਾ ਹੈ।


ਆਵਟਣੁ ਆਪੇ ਖਵੈ ਦੁਧ ਕਉ ਖਪਣਿ ਦੇਇ  

आवटणु आपे खवै दुध कउ खपणि न देइ ॥  

Āvtaṇ āpe kẖavai ḏuḏẖ ka▫o kẖapaṇ na ḏe▫e.  

The water, added to the milk, itself bears the heat, and prevents the milk from burning.  

ਆਵਟਣੁ = ਉਬਾਲਾ। ਖਵੈ = ਸਹਾਰਦਾ ਹੈ।
ਜਦੋਂ ਉਸ ਪਾਣੀ-ਰਲੇ ਦੁੱਧ ਨੂੰ ਅੱਗ ਉੱਤੇ ਰੱਖੀਦਾ ਹੈ ਤਾਂ) ਉਬਾਲਾ (ਪਾਣੀ) ਆਪ ਹੀ ਸਹਾਰਦਾ ਹੈ, ਦੁੱਧ ਨੂੰ ਸੜਨ ਨਹੀਂ ਦੇਂਦਾ।


ਆਪੇ ਮੇਲਿ ਵਿਛੁੰਨਿਆ ਸਚਿ ਵਡਿਆਈ ਦੇਇ ॥੪॥  

आपे मेलि विछुंनिआ सचि वडिआई देइ ॥४॥  

Āpe mel vicẖẖunni▫ā sacẖ vadi▫ā▫ī ḏe▫e. ||4||  

God unites the separated ones with Himself again, and blesses them with true greatness. ||4||  

ਸਚਿ = ਸੱਚ ਵਿਚ। ਦੇਇ = ਦੇਂਦਾ ਹੈ ॥੪॥
(ਇਸੇ ਤਰ੍ਹਾਂ ਜੇ ਜੀਵ ਆਪਣੇ ਆਪ ਨੂੰ ਕੁਰਬਾਨ ਕਰਨ, ਤਾਂ ਪ੍ਰਭੂ) ਵਿੱਛੁੜੇ ਜੀਵਾਂ ਨੂੰ ਆਪਣੇ ਸਦਾ-ਥਿਰ ਨਾਮ ਵਿਚ ਮੇਲ ਕੇ (ਲੋਕ ਪਰਲੋਕ ਵਿਚ) ਇੱਜ਼ਤ-ਮਾਣ ਦੇਂਦਾ ਹੈ ॥੪॥


ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਚਕਵੀ ਸੂਰ  

रे मन ऐसी हरि सिउ प्रीति करि जैसी चकवी सूर ॥  

Re man aisī har si▫o parīṯ kar jaisī cẖakvī sūr.  

O mind, love the Lord, as the chakvee duck loves the sun.  

ਸੂਰ = ਸੂਰਜ।
ਹੇ ਮਨ! ਪਰਮਾਤਮਾ ਨਾਲ ਇਹੋ ਜਿਹਾ ਪਿਆਰ ਕਰ, ਜਿਹੋ ਜਿਹਾ ਚਕਵੀ ਦਾ (ਪਿਆਰ) ਸੂਰਜ ਨਾਲ ਹੈ।


ਖਿਨੁ ਪਲੁ ਨੀਦ ਸੋਵਈ ਜਾਣੈ ਦੂਰਿ ਹਜੂਰਿ  

खिनु पलु नीद न सोवई जाणै दूरि हजूरि ॥  

Kẖin pal nīḏ na sov▫ī jāṇai ḏūr hajūr.  

She does not sleep, for an instant or a moment; the sun is so far away, but she thinks that it is near.  

xxx
(ਜਦੋਂ ਸੂਰਜ ਡੁੱਬ ਜਾਂਦਾ ਹੈ, ਚਕਵੀ ਦੀ ਨਜ਼ਰੋਂ ਉਹਲੇ ਹੋ ਜਾਂਦਾ ਹੈ, ਤਾਂ ਉਹ ਚਕਵੀ) ਇਕ ਖਿਨ ਭਰ ਇਕ ਪਲ ਭਰ ਨੀਂਦ (ਦੇ ਵੱਸ ਆ ਕੇ) ਨਹੀਂ ਸੌਂਦੀ, ਦੂਰ (-ਲੁਕੇ ਸੂਰਜ) ਨੂੰ ਆਪਣੇ ਅੰਗ-ਸੰਗ ਸਮਝਦੀ ਹੈ।


ਮਨਮੁਖਿ ਸੋਝੀ ਨਾ ਪਵੈ ਗੁਰਮੁਖਿ ਸਦਾ ਹਜੂਰਿ ॥੫॥  

मनमुखि सोझी ना पवै गुरमुखि सदा हजूरि ॥५॥  

Manmukẖ sojẖī nā pavai gurmukẖ saḏā hajūr. ||5||  

Understanding does not come to the self-willed manmukh. But to the Gurmukh, the Lord is always close. ||5||  

xxx॥੫॥
ਜੇਹੜਾ ਮਨੁੱਖ ਗੁਰੂ ਦੇ ਸਨਮੁੱਖ ਰਹਿੰਦਾ ਹੈ, ਉਸ ਨੂੰ ਪਰਮਾਤਮਾ ਆਪਣੇ ਅੰਗ-ਸੰਗ ਦਿੱਸਦਾ ਹੈ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਨੂੰ ਇਹ ਸਮਝ ਨਹੀਂ ਪੈਂਦੀ ॥੫॥


ਮਨਮੁਖਿ ਗਣਤ ਗਣਾਵਣੀ ਕਰਤਾ ਕਰੇ ਸੁ ਹੋਇ  

मनमुखि गणत गणावणी करता करे सु होइ ॥  

Manmukẖ gaṇaṯ gaṇāvaṇī karṯā kare so ho▫e.  

The self-willed manmukhs make their calculations and plans, but only the actions of the Creator come to pass.  

ਗਣਤ ਗਣਾਵਣੀ = ਆਪਣੀਆਂ ਵਡਿਆਈਆਂ ਕਰਦਾ ਹੈ।
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਆਪਣੀਆਂ ਹੀ ਵਡਿਆਈਆਂ ਕਰਦਾ ਹੈ (ਪਰ ਜੀਵ ਦੇ ਭੀ ਕੀਹ ਵੱਸ?) ਉਹੀ ਕੁਝ ਹੁੰਦਾ ਹੈ ਜੋ ਕਰਤਾਰ (ਆਪ) ਕਰਦਾ (ਕਰਾਂਦਾ ਹੈ)।


ਤਾ ਕੀ ਕੀਮਤਿ ਨਾ ਪਵੈ ਜੇ ਲੋਚੈ ਸਭੁ ਕੋਇ  

ता की कीमति ना पवै जे लोचै सभु कोइ ॥  

Ŧā kī kīmaṯ nā pavai je locẖai sabẖ ko▫e.  

His Value cannot be estimated, even though everyone may wish to do so.  

xxx
(ਕਰਤਾਰ ਦੀ ਮਿਹਰ ਤੋਂ ਬਿਨਾ) ਜੇ ਕੋਈ ਜੀਵ (ਆਪਣੀਆਂ ਵਡਿਆਈਆਂ ਛੱਡਣ ਦਾ ਜਤਨ ਭੀ ਕਰੇ, ਤੇ ਪਰਮਾਤਮਾ ਦੇ ਗੁਣਾਂ ਦੀ ਕਦਰ ਪਛਾਣਨ ਦਾ ਉੱਦਮ ਕਰੇ, ਤਾਂ ਭੀ) ਉਸ ਪ੍ਰਭੂ ਦੇ ਗੁਣਾਂ ਦੀ ਕਦਰ ਨਹੀਂ ਪੈ ਸਕਦੀ।


ਗੁਰਮਤਿ ਹੋਇ ਪਾਈਐ ਸਚਿ ਮਿਲੈ ਸੁਖੁ ਹੋਇ ॥੬॥  

गुरमति होइ त पाईऐ सचि मिलै सुखु होइ ॥६॥  

Gurmaṯ ho▫e ṯa pā▫ī▫ai sacẖ milai sukẖ ho▫e. ||6||  

Through the Guru's Teachings, it is revealed. Meeting with the True One, peace is found. ||6||  

xxx॥੬॥
(ਪਰਮਾਤਮਾ ਦੇ ਗੁਣਾਂ ਦੀ ਕਦਰ) ਤਦੋਂ ਹੀ ਪੈਂਦੀ ਹੈ, ਜਦੋਂ ਗੁਰੂ ਦੀ ਸਿੱਖਿਆ ਪ੍ਰਾਪਤ ਹੋਵੇ। (ਗੁਰੂ ਦੀ ਮੱਤ ਮਿਲਿਆਂ ਹੀ ਮਨੁੱਖ ਪ੍ਰਭੂ ਦੇ ਸਦਾ-ਥਿਰ ਨਾਮ ਵਿਚ ਜੁੜਦਾ ਹੈ ਤੇ ਆਤਮਕ ਆਨੰਦ ਮਾਣਦਾ ਹੈ ॥੬॥


ਸਚਾ ਨੇਹੁ ਤੁਟਈ ਜੇ ਸਤਿਗੁਰੁ ਭੇਟੈ ਸੋਇ  

सचा नेहु न तुटई जे सतिगुरु भेटै सोइ ॥  

Sacẖā nehu na ṯut▫ī je saṯgur bẖetai so▫e.  

True love shall not be broken, if the True Guru is met.  

ਭੇਟੈ = ਮਿਲ ਪਏ। ਗਿਆਨ ਪਦਾਰਥੁ = (ਪਰਮਾਤਮਾ ਨਾਲ) ਡੂੰਘੀ ਸਾਂਝ ਦੇਣ ਵਾਲਾ (ਨਾਮ) ਪਦਾਰਥ।
(ਪ੍ਰਭੂ-ਚਰਨਾਂ ਵਿਚ ਜੋੜਨ ਵਾਲਾ) ਜੇ ਉਹ ਗੁਰੂ ਮਿਲ ਪਏ, ਤਾਂ (ਉਸ ਦਾ ਮਿਹਰ ਦਾ ਸਦਕਾ ਪ੍ਰਭੂ ਨਾਲ ਅਜੇਹਾ) ਪੱਕਾ ਪਿਆਰ (ਪੈਂਦਾ ਹੈ ਜੋ ਕਦੇ) ਟੁੱਟਦਾ ਨਹੀਂ।


ਗਿਆਨ ਪਦਾਰਥੁ ਪਾਈਐ ਤ੍ਰਿਭਵਣ ਸੋਝੀ ਹੋਇ  

गिआन पदारथु पाईऐ त्रिभवण सोझी होइ ॥  

Gi▫ān paḏārath pā▫ī▫ai ṯaribẖavaṇ sojẖī ho▫e.  

Obtaining the wealth of spiritual wisdom, the understanding of the three worlds is acquired.  

ਤ੍ਰਿਭਵਣ ਸੋਝੀ = ਤਿੰਨਾਂ ਭਵਨਾਂ ਵਿਚ ਵਿਆਪਕ ਪ੍ਰਭੂ ਦੀ ਸੂਝ।
(ਗੁਰੂ ਦੀ ਕਿਰਪਾ ਨਾਲ) ਪਰਮਾਤਮਾ ਨਾਲ ਡੂੰਘੀ ਸਾਂਝ ਪਾਣ ਵਾਲਾ ਨਾਮ-ਪਦਾਰਥ ਮਿਲਦਾ ਹੈ, ਇਹ ਸਮਝ ਭੀ ਪੈਂਦੀ ਹੈ ਕਿ ਪ੍ਰਭੂ ਤਿੰਨਾਂ ਭਵਨਾਂ ਵਿਚ ਮੌਜੂਦ ਹੈ।


ਨਿਰਮਲੁ ਨਾਮੁ ਵੀਸਰੈ ਜੇ ਗੁਣ ਕਾ ਗਾਹਕੁ ਹੋਇ ॥੭॥  

निरमलु नामु न वीसरै जे गुण का गाहकु होइ ॥७॥  

Nirmal nām na vīsrai je guṇ kā gāhak ho▫e. ||7||  

So become a customer of merit, and do not forget the Immaculate Naam, the Name of the Lord. ||7||  

xxx॥੭॥
ਜੇ ਮਨੁੱਖ (ਗੁਰੂ ਦੀ ਮਿਹਰ ਦਾ ਸਦਕਾ) ਪਰਮਾਤਮਾ ਦੇ ਗੁਣਾਂ (ਦੇ ਸੌਦੇ) ਦਾ ਖ਼ਰੀਦਣ ਵਾਲਾ ਬਣ ਜਾਏ, ਤਾਂ ਇਸ ਨੂੰ ਪ੍ਰਭੂ ਦਾ ਪਵਿਤ੍ਰ ਨਾਮ (ਫਿਰ ਕਦੇ) ਨਹੀਂ ਭੁੱਲਦਾ ॥੭॥


ਖੇਲਿ ਗਏ ਸੇ ਪੰਖਣੂੰ ਜੋ ਚੁਗਦੇ ਸਰ ਤਲਿ  

खेलि गए से पंखणूं जो चुगदे सर तलि ॥  

Kẖel ga▫e se paʼnkẖ▫ṇūʼn jo cẖugḏe sar ṯal.  

Those birds which peck at the shore of the pool have played and have departed.  

ਖੇਲਿ ਗਏ = ਲੱਦ ਗਏ, (ਖੇਡ) ਖੇਡ ਕੇ (ਚਲੇ) ਗਏ। ਪੰਖਣੂੰ = (ਜੀਵ-) ਪੰਛੀ। ਸਰ ਤਲਿ = (ਸੰਸਾਰ-) ਸਰੋਵਰ ਦੇ ਉਤੇ।
(ਹੇ ਮਨ! ਵੇਖ) ਜੇਹੜੇ ਜੀਵ-ਪੰਛੀ ਇਸ (ਸੰਸਾਰ-) ਸਰੋਵਰ ਉੱਤੇ (ਚੋਗ) ਚੁਗਦੇ ਹਨ ਉਹ (ਆਪੋ ਆਪਣੀ ਜੀਵਨ-) ਖੇਡ ਖੇਡ ਕੇ ਚਲੇ ਜਾਂਦੇ ਹਨ।


ਘੜੀ ਕਿ ਮੁਹਤਿ ਕਿ ਚਲਣਾ ਖੇਲਣੁ ਅਜੁ ਕਿ ਕਲਿ  

घड़ी कि मुहति कि चलणा खेलणु अजु कि कलि ॥  

Gẖaṛī kė muhaṯ kė cẖalṇā kẖelaṇ aj kė kal.  

In a moment, in an instant, we too must depart. Our play is only for today or tomorrow.  

ਅਜੁ ਕਿ ਕਲਿ = ਅੱਜ ਜਾਂ ਕਲ ਵਿਚ, ਇਕ ਦੋ ਦਿਨਾਂ ਵਿਚ।
ਹਰੇਕ ਜੀਵ-ਪੰਛੀ ਨੇ ਘੜੀ ਪਲ ਦੀ ਖੇਡ ਖੇਡ ਕੇ ਇਥੋਂ ਤੁਰਦੇ ਜਾਣਾ ਹੈ, ਇਹ ਖੇਡ ਇਕ ਦੋ ਦਿਨਾਂ ਵਿਚ ਹੀ (ਛੇਤੀ ਹੀ) ਮੁੱਕ ਜਾਂਦੀ ਹੈ।


ਜਿਸੁ ਤੂੰ ਮੇਲਹਿ ਸੋ ਮਿਲੈ ਜਾਇ ਸਚਾ ਪਿੜੁ ਮਲਿ ॥੮॥  

जिसु तूं मेलहि सो मिलै जाइ सचा पिड़ु मलि ॥८॥  

Jis ṯūʼn melėh so milai jā▫e sacẖā piṛ mal. ||8||  

But those whom You unite, Lord, are united with You; they obtain a seat in the Arena of Truth. ||8||  

ਮਲਿ = ਮੱਲ ਕੇ, ਜਿੱਤ ਕੇ। ਪਿੜੁ = ਖਿਡਾਰੀਆਂ ਦੇ ਖੇਡਣ ਲਈ ਬਣਾਇਆ ਥਾਂ। ਪਿੜੁ ਮਲਿ = ਬਾਜ਼ੀ ਜਿੱਤ ਕੇ ॥੮॥
(ਹੇ ਮਨ! ਪ੍ਰਭੂ ਦੇ ਦਰ ਤੇ ਸਦਾ ਅਰਦਾਸ ਕਰ ਤੇ ਆਖ ਕਿਹੇ ਪ੍ਰਭੂ!) ਜਿਸ ਨੂੰ ਤੂੰ ਆਪ ਮਿਲਾਂਦਾ ਹੈਂ, ਉਹੀ ਤੇਰੇ ਚਰਨਾਂ ਵਿਚ ਜੁੜਦਾ ਹੈ, ਉਹ ਇਥੋਂ ਸੱਚੀ ਜੀਵਨ-ਬਾਜ਼ੀ ਜਿੱਤ ਕੇ ਜਾਂਦਾ ਹੈ ॥੮॥


ਬਿਨੁ ਗੁਰ ਪ੍ਰੀਤਿ ਊਪਜੈ ਹਉਮੈ ਮੈਲੁ ਜਾਇ  

बिनु गुर प्रीति न ऊपजै हउमै मैलु न जाइ ॥  

Bin gur parīṯ na ūpjai ha▫umai mail na jā▫e.  

Without the Guru, love does not well up, and the filth of egotism does not depart.  

xxx
ਗੁਰੂ (ਦੀ ਸਰਨ ਪੈਣ) ਤੋਂ ਬਿਨਾ (ਪ੍ਰਭੂ-ਚਰਨਾਂ ਵਿਚ) ਪ੍ਰੀਤ ਪੈਦਾ ਨਹੀਂ ਹੁੰਦੀ (ਕਿਉਂਕਿ ਮਨੁੱਖ ਦੇ ਆਪਣੇ ਉੱਦਮ ਨਾਲ ਮਨ ਵਿਚੋਂ) ਹਉਮੈ ਦੀ ਮੈਲ ਦੂਰ ਨਹੀਂ ਹੋ ਸਕਦੀ।


ਸੋਹੰ ਆਪੁ ਪਛਾਣੀਐ ਸਬਦਿ ਭੇਦਿ ਪਤੀਆਇ  

सोहं आपु पछाणीऐ सबदि भेदि पतीआइ ॥  

Sohaʼn āp pacẖẖāṇī▫ai sabaḏ bẖeḏ paṯī▫ā▫e.  

One who recognizes within himself that, "He is me", and who is pierced through by the Shabad, is satisfied.  

ਸੋਹੰ = {सीऽहं} ਉਹ ਮੈਂ ਹਾਂ। ਆਪੁ = ਆਪਣਾ ਆਪ। ਸੋਹੰ ਆਪੁ = ਉਹ ਮੈਂ ਹਾਂ ਤੇ (ਮੇਰਾ) ਆਪਾ। ਸੋਹੰ ਆਪੁ ਪਛਾਣੀਐ = ਇਹ ਪਛਾਣ ਆਉਂਦੀ ਹੈ ਕਿ ਮੇਰਾ ਤੇ ਪ੍ਰਭੂ ਦਾ ਆਪਾ (ਭਾਵ, ਸੁਭਾਉ) ਰਲਿਆ ਹੈ ਜਾਂ ਨਹੀਂ। ਸਬਦਿ = ਗੁਰੂ ਦੇ ਸ਼ਬਦ ਨਾਲ। ਭੇਦਿ = ਵਿੱਝ ਕੇ।
ਜਦੋਂ ਮਨੁੱਖ ਦਾ ਮਨ ਗੁਰੂ ਦੇ ਸ਼ਬਦ ਵਿਚ ਵਿੱਝ ਜਾਂਦਾ ਹੈ, ਗੁਰੂ ਦੇ ਸ਼ਬਦ ਵਿਚ ਪਤੀਜ ਜਾਂਦਾ ਹੈ, ਤਦੋਂ ਇਹ ਪਛਾਣ ਆਉਂਦੀ ਹੈ ਕਿ ਮੇਰਾ ਤੇ ਪ੍ਰਭੂ ਦਾ ਸੁਭਾਉ ਰਲਿਆ ਹੈ ਜਾਂ ਨਹੀਂ।


ਗੁਰਮੁਖਿ ਆਪੁ ਪਛਾਣੀਐ ਅਵਰ ਕਿ ਕਰੇ ਕਰਾਇ ॥੯॥  

गुरमुखि आपु पछाणीऐ अवर कि करे कराइ ॥९॥  

Gurmukẖ āp pacẖẖāṇī▫ai avar kė kare karā▫e. ||9||  

When one becomes Gurmukh and realizes his own self, what more is there left to do or have done? ||9||  

xxx॥੯॥
ਗੁਰੂ ਦੀ ਸਰਨ ਪੈ ਕੇ ਹੀ ਮਨੁੱਖ ਆਪਣੇ ਆਪ ਨੂੰ (ਆਪਣੇ ਅਸਲੇ ਨੂੰ) ਪਛਾਣਦਾ ਹੈ। (ਗੁਰੂ ਦੀ ਸਰਨ ਤੋਂ ਬਿਨਾ) ਜੀਵ ਹੋਰ ਕੋਈ ਉੱਦਮ ਕਰ ਕਰਾ ਨਹੀਂ ਸਕਦਾ ॥੯॥


ਮਿਲਿਆ ਕਾ ਕਿਆ ਮੇਲੀਐ ਸਬਦਿ ਮਿਲੇ ਪਤੀਆਇ  

मिलिआ का किआ मेलीऐ सबदि मिले पतीआइ ॥  

Mili▫ā kā ki▫ā melī▫ai sabaḏ mile paṯī▫ā▫e.  

Why speak of union to those who are already united with the Lord? Receiving the Shabad, they are satisfied.  

ਕਿਆ ਮੇਲੀਐ = ਮਿਲਣ ਵਾਲੀ ਕੋਈ ਹੋਰ ਗੱਲ ਨਹੀਂ ਰਹਿ ਜਾਂਦੀ, ਕਦੇ ਨਹੀਂ ਵਿੱਛੁੜਦੇ। ਪਤੀਆਇ = ਪਤੀਜ ਕੇ।
ਜੇਹੜੇ ਜੀਵ ਗੁਰੂ ਦੇ ਸ਼ਬਦ ਵਿਚ ਪਤੀਜ ਕੇ ਪ੍ਰਭੂ-ਚਰਨਾਂ ਵਿਚ ਮਿਲਦੇ ਹਨ, ਉਹਨਾਂ ਦੇ ਅੰਦਰ ਕੋਈ ਐਸਾ ਵਿਛੋੜਾ ਰਹਿ ਨਹੀਂ ਜਾਂਦਾ ਜਿਸ ਨੂੰ ਦੂਰ ਕਰਕੇ ਉਹਨਾਂ ਨੂੰ ਮੁੜ ਪ੍ਰਭੂ ਨਾਲ ਜੋੜਿਆ ਜਾਏ।


ਮਨਮੁਖਿ ਸੋਝੀ ਨਾ ਪਵੈ ਵੀਛੁੜਿ ਚੋਟਾ ਖਾਇ  

मनमुखि सोझी ना पवै वीछुड़ि चोटा खाइ ॥  

Manmukẖ sojẖī nā pavai vīcẖẖuṛ cẖotā kẖā▫e.  

The self-willed manmukhs do not understand; separated from Him, they endure beatings.  

ਮਨੁਮੁਖਿ = ਆਪਣੇ ਮਨ ਦੇ ਪਿਛੇ ਤੁਰਨ ਵਾਲਾ।
ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਨੂੰ ਇਹ ਸਮਝ ਨਹੀਂ ਪੈਂਦੀ, ਉਹ ਪ੍ਰਭੂ-ਚਰਨਾਂ ਤੋਂ ਵਿੱਛੁੜ ਕੇ (ਮਾਇਆ ਦੇ ਮੋਹ ਦੀਆਂ) ਚੋਟਾਂ ਖਾਂਦਾ ਹੈ।


ਨਾਨਕ ਦਰੁ ਘਰੁ ਏਕੁ ਹੈ ਅਵਰੁ ਦੂਜੀ ਜਾਇ ॥੧੦॥੧੧॥  

नानक दरु घरु एकु है अवरु न दूजी जाइ ॥१०॥११॥  

Nānak ḏar gẖar ek hai avar na ḏūjī jā▫e. ||10||11||  

O Nanak, there is only the one door to His Home; there is no other place at all. ||10||11||  

ਦਰੁ ਘਰੁ ਏਕੁ = ਇਕੋ ਦਰ ਤੇ ਇਕੋ ਘਰ, ਇਕੋ ਆਸਰਾ ਪਰਨਾ। ਜਾਇ = ਥਾਂ ॥੧੦॥੧੧॥
ਹੇ ਨਾਨਕ! ਜੇਹੜਾ ਮਨੁੱਖ ਪ੍ਰਭੂ-ਚਰਨਾਂ ਵਿਚ ਮਿਲ ਗਿਆ ਹੈ ਉਸ ਨੂੰ ਪ੍ਰਭੂ ਹੀ ਇਕ ਆਸਰਾ ਪਰਨਾ (ਦਿੱਸਦਾ) ਹੈ। ਪ੍ਰਭੂ ਤੋਂ ਬਿਨਾ ਉਸ ਨੂੰ ਹੋਰ ਕੋਈ ਸਹਾਰਾ ਨਹੀਂ (ਦਿੱਸਦਾ) ਹੋਰ ਕੋਈ ਥਾਂ ਨਹੀਂ ਦਿੱਸਦੀ ॥੧੦॥੧੧॥


ਸਿਰੀਰਾਗੁ ਮਹਲਾ  

सिरीरागु महला १ ॥  

Sirīrāg mėhlā 1.  

Siree Raag, First Mehl:  

xxx
xxx


ਮਨਮੁਖਿ ਭੁਲੈ ਭੁਲਾਈਐ ਭੂਲੀ ਠਉਰ ਕਾਇ  

मनमुखि भुलै भुलाईऐ भूली ठउर न काइ ॥  

Manmukẖ bẖulai bẖulā▫ī▫ai bẖūlī ṯẖa▫ur na kā▫e.  

The self-willed manmukhs wander around, deluded and deceived. They find no place of rest.  

ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ। ਭੁਲੈ = ਰਾਹੋਂ ਖੁੰਝ ਜਾਂਦੀ ਹੈ। ਭੁਲਾਈਐ = ਕੁਰਾਹੇ ਪਾਈ ਜਾਂਦੀ ਹੈ। ਠਉਰ = ਥਾਂ, ਸਹਾਰਾ।
ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਇਸਤ੍ਰੀ (ਜੀਵਨ ਦੇ) ਸਹੀ ਰਸਤੇ ਤੋਂ ਖੁੰਝ ਜਾਂਦੀ ਹੈ, ਮਾਇਆ ਉਸ ਨੂੰ ਕੁਰਾਹੇ ਪਾ ਦੇਂਦੀ ਹੈ, ਰਾਹੋਂ ਖੁੰਝੀ ਹੋਈ ਨੂੰ (ਗੁਰੂ ਤੋਂ ਬਿਨਾ) ਕੋਈ (ਐਸਾ) ਥਾਂ ਨਹੀਂ ਲੱਭਦਾ (ਜੇਹੜਾ ਉਸ ਨੂੰ ਰਸਤਾ ਵਿਖਾ ਦੇਵੇ)।


ਗੁਰ ਬਿਨੁ ਕੋ ਦਿਖਾਵਈ ਅੰਧੀ ਆਵੈ ਜਾਇ  

गुर बिनु को न दिखावई अंधी आवै जाइ ॥  

Gur bin ko na ḏikẖāva▫ī anḏẖī āvai jā▫e.  

Without the Guru, no one is shown the Way. Like the blind, they continue coming and going.  

ਅੰਧੀ = ਮਾਇਆ ਦੇ ਮੋਹ ਵਿਚ ਅੰਨ੍ਹੀ ਹੋਈ। ਆਵੈ ਜਾਇ = ਆਉਂਦੀ ਹੈ ਜਾਂਦੀ ਹੈ, ਭਟਕਦੀ ਫਿਰਦੀ ਹੈ।
ਗੁਰੂ ਤੋਂ ਬਿਨਾ ਹੋਰ ਕੋਈ ਭੀ (ਸਹੀ ਰਸਤਾ) ਵਿਖਾ ਨਹੀਂ ਸਕਦਾ। (ਮਾਇਆ ਦੇ ਵਿਚ) ਅੰਨ੍ਹੀ ਹੋਈ ਜੀਵ-ਇਸਤ੍ਰੀ ਭਟਕਦੀ ਫਿਰਦੀ ਹੈ।


ਗਿਆਨ ਪਦਾਰਥੁ ਖੋਇਆ ਠਗਿਆ ਮੁਠਾ ਜਾਇ ॥੧॥  

गिआन पदारथु खोइआ ठगिआ मुठा जाइ ॥१॥  

Gi▫ān paḏārath kẖo▫i▫ā ṯẖagi▫ā muṯẖā jā▫e. ||1||  

Having lost the treasure of spiritual wisdom, they depart, defrauded and plundered. ||1||  

ਗਿਆਨ ਪਦਾਰਥੁ = ਪਰਮਾਤਮਾ ਨਾਲ ਡੂੰਘੀ ਸਾਂਝ ਪੈਦਾ ਕਰਨ ਵਾਲਾ ਨਾਮ-ਪਦਾਰਥ ॥੧॥
ਜਿਸ ਭੀ ਜੀਵ ਨੇ (ਮਾਇਆ ਦੇ ਢਹੇ ਚੜ੍ਹ ਕੇ) ਪਰਮਾਤਮਾ ਨਾਲ ਡੂੰਘੀ ਸਾਂਝ ਪੈਦਾ ਕਰਨ ਵਾਲਾ ਨਾਮ-ਧਨ ਗਵਾ ਲਿਆ ਹੈ, ਉਹ ਠੱਗਿਆ ਜਾਂਦਾ ਹੈ, ਉਹ (ਆਤਮਕ ਜੀਵਨ ਵਲੋਂ) ਲੁੱਟਿਆ ਜਾਂਦਾ ਹੈ ॥੧॥


ਬਾਬਾ ਮਾਇਆ ਭਰਮਿ ਭੁਲਾਇ  

बाबा माइआ भरमि भुलाइ ॥  

Bābā mā▫i▫ā bẖaram bẖulā▫e.  

O Baba, Maya deceives with its illusion.  

ਭਰਮਿ = ਭੁਲੇਖੇ ਵਿਚ (ਪਾ ਕੇ)।
ਹੇ ਭਾਈ! ਮਾਇਆ (ਜੀਵਾਂ ਨੂੰ) ਭੁਲੇਖੇ ਵਿਚ ਪਾ ਕੇ ਕੁਰਾਹੇ ਪਾ ਦੇਂਦੀ ਹੈ।


ਭਰਮਿ ਭੁਲੀ ਡੋਹਾਗਣੀ ਨਾ ਪਿਰ ਅੰਕਿ ਸਮਾਇ ॥੧॥ ਰਹਾਉ  

भरमि भुली डोहागणी ना पिर अंकि समाइ ॥१॥ रहाउ ॥  

Bẖaram bẖulī dohāgaṇī nā pir ank samā▫e. ||1|| rahā▫o.  

Deceived by doubt, the discarded bride is not received into the Lap of her Beloved. ||1||Pause||  

ਡੋਹਾਗਣੀ = ਮੰਦੇ ਭਾਗਾਂ ਵਾਲੀ। ਪਿਰ ਅੰਕਿ = ਪਿਰ ਦੇ ਅੰਕ ਵਿਚ, ਪਤੀ ਦੀ ਗਲਵੱਕੜੀ ਵਿਚ ॥੧॥
ਜੇਹੜੀ ਭਾਗ ਹੀਣ ਜੀਵ-ਇਸਤ੍ਰੀ ਭੁਲੇਖੇ ਵਿਚ ਪੈ ਕੇ ਕੁਰਾਹੇ ਪੈਂਦੀ ਹੈ, ਉਹ (ਕਦੇ ਭੀ) ਪ੍ਰਭੂ-ਪਤੀ ਦੇ ਚਰਨਾਂ ਵਿਚ ਲੀਨ ਨਹੀਂ ਹੋ ਸਕਦੀ ॥੧॥ ਰਹਾਉ॥


ਭੂਲੀ ਫਿਰੈ ਦਿਸੰਤਰੀ ਭੂਲੀ ਗ੍ਰਿਹੁ ਤਜਿ ਜਾਇ  

भूली फिरै दिसंतरी भूली ग्रिहु तजि जाइ ॥  

Bẖūlī firai ḏisanṯrī bẖūlī garihu ṯaj jā▫e.  

The deceived bride wanders around in foreign lands; she leaves, and abandons her own home.  

ਦਿਸੰਤਰੀ = {ਦੇਸ-ਅੰਤਰੀ} ਹੋਰ ਹੋਰ ਦੇਸਾਂ ਵਿਚ। ਤਜਿ ਜਾਇ = ਛੱਡ ਜਾਂਦੀ ਹੈ।
ਜੀਵਨ ਦੇ ਰਾਹ ਤੋਂ ਖੁੰਝੀ ਹੋਈ ਜੀਵ-ਇਸਤ੍ਰੀ ਹੀ ਗ੍ਰਿਹਸਤ ਤਿਆਗ ਕੇ ਦੇਸ ਦੇਸਾਂਤਰਾਂ ਵਿਚ ਫਿਰਦੀ ਹੈ।


ਭੂਲੀ ਡੂੰਗਰਿ ਥਲਿ ਚੜੈ ਭਰਮੈ ਮਨੁ ਡੋਲਾਇ  

भूली डूंगरि थलि चड़ै भरमै मनु डोलाइ ॥  

Bẖūlī dūngar thal cẖaṛai bẖarmai man dolā▫e.  

Deceived, she climbs the plateaus and mountains; her mind wavers in doubt.  

ਡੂੰਗਰਿ = ਪਹਾੜ ਉਤੇ।
ਖੁੰਝੀ ਹੋਈ ਹੀ ਕਦੇ ਕਿਸੇ ਪਹਾੜ (ਦੀ ਗੁਫ਼ਾ) ਵਿਚ ਬੈਠਦੀ ਹੈ ਕਦੇ ਕਿਸੇ ਟਿੱਲੇ ਉੱਤੇ ਚੜ੍ਹ ਬੈਠਦੀ ਹੈ, ਭਟਕਦੀ ਫਿਰਦੀ ਹੈ, ਉਸਦਾ ਮਨ (ਮਾਇਆ ਦੇ ਅਸਰ ਹੇਠ) ਡੋਲਦਾ ਹੈ।


ਧੁਰਹੁ ਵਿਛੁੰਨੀ ਕਿਉ ਮਿਲੈ ਗਰਬਿ ਮੁਠੀ ਬਿਲਲਾਇ ॥੨॥  

धुरहु विछुंनी किउ मिलै गरबि मुठी बिललाइ ॥२॥  

Ḏẖarahu vicẖẖunnī ki▫o milai garab muṯẖī billā▫e. ||2||  

Separated from the Primal Being, how can she meet with Him again? Plundered by pride, she cries out and bewails. ||2||  

ਵਿਛੁੰਨੀ = ਵਿੱਛੁੜੀ ਹੋਈ। ਗਰਬਿ = ਅਹੰਕਾਰ ਦੀ ਰਾਹੀਂ ॥੨॥
(ਆਪਣੇ ਕੀਤੇ ਕਰਮਾਂ ਦੇ ਕਾਰਨ) ਧੁਰੋਂ ਪ੍ਰਭੂ ਦੇ ਹੁਕਮ ਅਨੁਸਾਰ ਵਿੱਛੁੜੀ ਹੋਈ (ਪ੍ਰਭੂ-ਚਰਨਾਂ ਵਿਚ) ਜੁੜ ਨਹੀਂ ਸਕਦੀ, ਉਹ ਤਾਂ (ਤਿਆਗ ਆਦਿਕ ਦੇ) ਅਹੰਕਾਰ ਵਿਚ ਲੁੱਟੀ ਜਾ ਰਹੀ ਹੈ, ਤੇ (ਵਿਛੋੜੇ ਵਿਚ) ਕਲਪਦੀ ਹੈ ॥੨॥


ਵਿਛੁੜਿਆ ਗੁਰੁ ਮੇਲਸੀ ਹਰਿ ਰਸਿ ਨਾਮ ਪਿਆਰਿ  

विछुड़िआ गुरु मेलसी हरि रसि नाम पिआरि ॥  

vicẖẖuṛi▫ā gur melsī har ras nām pi▫ār.  

The Guru unites the separated ones with the Lord again, through the love of the Delicious Name of the Lord.  

ਰਸਿ = ਰਸ ਵਿਚ। ਪਿਆਰਿ = ਪਿਆਰ ਵਿਚ।
ਪ੍ਰਭੂ ਤੋਂ ਵਿੱਛੁੜਿਆਂ ਨੂੰ ਗੁਰੂ ਹਰਿ-ਨਾਮ ਦੇ ਆਨੰਦ ਵਿਚ ਜੋੜ ਕੇ, ਨਾਮ ਦੇ ਪਿਆਰ ਵਿਚ ਜੋੜ ਕੇ (ਮੁੜ ਪ੍ਰਭੂ ਨਾਲ) ਮਿਲਾਂਦਾ ਹੈ।


        


© SriGranth.org, a Sri Guru Granth Sahib resource, all rights reserved.
See Acknowledgements & Credits