Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:
ਆਖਹਿ ਗੋਪੀ ਤੈ ਗੋਵਿੰਦ
Ākẖahi gopī ṯai govinḏ.
The Gopis and Krishna speak.
ਗੁਆਲਣਾ ਅਤੇ ਕ੍ਰਿਸ਼ਨ ਤੇਰਾ ਹੀ ਜ਼ਿਕਰ ਕਰਦੇ ਹਨ।

ਆਖਹਿ ਈਸਰ ਆਖਹਿ ਸਿਧ
Ākẖahi īsar ākẖahi siḏẖ.
Shiva speaks, the Siddhas speak.
ਸ਼ਿਵਜੀ ਤੈਨੂੰ ਆਖਦਾ ਹੈ ਅਤੇ ਕਰਾਮਾਤਾਂ ਕਰਨ ਵਾਲੇ ਭੀ ਤੇਰਾ ਹੀ ਜ਼ਿਕਰ ਕਰਦੇ ਹਨ।

ਆਖਹਿ ਕੇਤੇ ਕੀਤੇ ਬੁਧ
Ākẖahi keṯe kīṯe buḏẖ.
The many created Buddhas speak.
ਸਾਰੇ ਬੁੱਧ ਜੋ ਤੂੰ ਸਾਜੇ ਹਨ, ਤੈਨੂੰ ਹੀ ਪੁਕਾਰਦੇ ਹਨ।

ਆਖਹਿ ਦਾਨਵ ਆਖਹਿ ਦੇਵ
Ākẖahi ḏānav ākẖahi ḏev.
The demons speak, the demi-gods speak.
ਦੈਂਤ ਤੈਨੂੰ ਪੁਕਾਰਦੇ ਹਨ ਅਤੇ ਦੇਵਤੇ ਭੀ ਤੈਨੂੰ ਹੀ ਆਖਦੇ ਹਨ।

ਆਖਹਿ ਸੁਰਿ ਨਰ ਮੁਨਿ ਜਨ ਸੇਵ
Ākẖahi sur nar mun jan sev.
The spiritual warriors, the heavenly beings, the silent sages, the humble and serviceful speak.
ਦੇਵਤੇ, ਮਨੁੱਖ, ਮੋਨਧਾਰੀ ਅਤੇ ਸੇਵਕ ਤੇਰਾ ਹੀ ਜਿਕਰ ਕਰਦੇ ਹਨ।

ਕੇਤੇ ਆਖਹਿ ਆਖਣਿ ਪਾਹਿ
Keṯe ākẖahi ākẖaṇ pāhi.
Many speak and try to describe Him.
ਘਨੇਰੇ ਤੈਨੂੰ ਬਿਆਨ ਕਰਦੇ ਹਨ ਅਤੇ ਬਿਆਨ ਕਰਨ ਦਾ ਹੀਂਆ ਕਰਦੇ ਹਨ।

ਕੇਤੇ ਕਹਿ ਕਹਿ ਉਠਿ ਉਠਿ ਜਾਹਿ
Keṯe kahi kahi uṯẖ uṯẖ jāhi.
Many have spoken of Him over and over again, and have then arisen and departed.
ਬਹੁਤਿਆਂ ਨੇ ਤੈਨੂੰ ਬਾਰੰਬਾਰ ਬਿਆਨ ਕੀਤਾ ਅਤੇ ਉਹ ਖੜੇ ਤੇ ਤਿਆਰ ਹੋ ਟੁਰ ਗਏ ਹਨ।

ਏਤੇ ਕੀਤੇ ਹੋਰਿ ਕਰੇਹਿ
Ėṯe kīṯe hor karehi.
If He were to create as many again as there already are,
ਜੇਕਰ ਤੂੰ ਐਨੇ ਹੋਰ ਰਚ ਦੇਵੇ ਜਿੰਨੇ ਅੱਗੇ ਰਚੇ ਹਨ,

ਤਾ ਆਖਿ ਸਕਹਿ ਕੇਈ ਕੇਇ
Ŧā ākẖ na sakahi ke▫ī ke▫e.
even then, they could not describe Him.
ਤਾਂ ਭੀ ਉਹ ਤੇਰੀਆਂ ਥੋੜੀਆਂ ਜਿਹੀਆਂ ਨੇਕੀਆਂ ਹੀ ਬਿਆਨ ਨਹੀਂ ਕਰ ਸਕਦੇ।

ਜੇਵਡੁ ਭਾਵੈ ਤੇਵਡੁ ਹੋਇ
Jevad bẖāvai ṯevad ho▫e.
He is as Great as He wishes to be.
ਸੁਆਮੀ ਐਡਾ ਵੱਡਾ ਹੋ ਜਾਂਦਾ ਹੈ ਜੇਡਾ ਵੱਡਾ ਉਸ ਨੂੰ ਚੰਗਾ ਲੱਗਦਾ ਹੈ।

ਨਾਨਕ ਜਾਣੈ ਸਾਚਾ ਸੋਇ
Nānak jāṇai sācẖā so▫e.
O Nanak, the True Lord knows.
ਹੇ ਨਾਨਕ! ਆਪਣੀ ਵਿਸ਼ਾਲਤਾ ਉਹ ਸੱਚਾ ਸਾਈਂ ਖੁਦ ਹੀ ਜਾਣਦਾ ਹੈ।

ਜੇ ਕੋ ਆਖੈ ਬੋਲੁਵਿਗਾੜੁ
Je ko ākẖai boluvigāṛ.
If anyone presumes to describe God,
ਜੇਕਰ ਕੋਈ ਬਕਵਾਸੀ ਕਹੇ ਕਿ ਉਹ ਵਾਹਿਗੁਰੂ ਨੂੰ ਵਰਨਣ ਕਰ ਸਕਦਾ ਹੈ,

ਤਾ ਲਿਖੀਐ ਸਿਰਿ ਗਾਵਾਰਾ ਗਾਵਾਰੁ ॥੨੬॥
Ŧā likī▫ai sir gāvārā gāvār. ||26||
he shall be known as the greatest fool of fools! ||26||
ਤਦ ਉਸ ਨੂੰ ਮੂਰਖਾਂ ਦਾ ਮਹਾਂ ਮੂਰਖ ਲਿਖ ਛੱਡੋ।

ਸੋ ਦਰੁ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ
So ḏar kehā so gẖar kehā jiṯ bahi sarab samāle.
Where is that Gate, and where is that Dwelling, in which You sit and take care of all?
ਉਹ ਦਰਵਾਜ਼ਾ ਕਿਹੋ ਜਿਹਾ ਹੈ ਅਤੇ ਉਹ ਮੰਦਰ ਕੈਸਾ ਹੈ ਜਿਸ ਵਿੱਚ ਬੈਠ ਕੇ ਤੂੰ ਸਾਰਿਆਂ ਦੀ ਸੰਭਾਲ ਕਰਦਾ ਹੈਂ, ਹੇ ਸਾਈਂ।

ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣਹਾਰੇ
vāje nāḏ anek asankẖā keṯe vāvaṇhāre.
The Sound-current of the Naad vibrates there, and countless musicians play on all sorts of instruments there.
ਬਹੁਤੀਆਂ ਕਿਸਮਾਂ ਦੇ ਅਣਗਿਣਤ ਸੰਗੀਤਕ ਸ਼ਾਜ ਉਥੈ ਗੂੰਜਦੇ ਹਨ ਅਤੇ ਅਨੇਕਾਂ ਹੀ ਹਨ ਉਥੇ ਰਾਗ ਕਰਨ ਵਾਲੇ।

ਕੇਤੇ ਰਾਗ ਪਰੀ ਸਿਉ ਕਹੀਅਨਿ ਕੇਤੇ ਗਾਵਣਹਾਰੇ
Keṯe rāg parī si▫o kahī▫an keṯe gāvaṇhāre.
So many Ragas, so many musicians singing there.
ਅਨੇਕਾਂ ਤਰਾਨੇ ਆਪਣੀਆਂ ਰਾਗਨੀਆਂ ਸਮੇਤ ਤੇ ਅਨੇਕਾਂ ਰਾਗੀ ਤੇਰਾ ਜੱਸ ਗਾਉਂਦੇ ਹਨ।

ਗਾਵਹਿ ਤੁਹਨੋ ਪਉਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ
Gāvahi ṯuhno pa▫uṇ pāṇī baisanṯar gāvai rājā ḏẖaram ḏu▫āre.
The praanic wind, water and fire sing; the Righteous Judge of Dharma sings at Your Door.
ਗਾਉਂਦੇ ਹਨ ਤੈਨੂੰ ਹਵਾ, ਜਲ, ਤੇ ਅੱਗ ਅਤੇ ਧਰਮਰਾਜ ਤੇਰੇ ਬੂਹੇ ਉਤੇ ਤੇਰੀ ਕੀਰਤੀ ਗਾਇਨ ਕਰਦਾ ਹੈ।

ਗਾਵਹਿ ਚਿਤੁ ਗੁਪਤੁ ਲਿਖਿ ਜਾਣਹਿ ਲਿਖਿ ਲਿਖਿ ਧਰਮੁ ਵੀਚਾਰੇ
Gāvahi cẖiṯ gupaṯ likẖ jāṇėh likẖ likẖ ḏẖaram vīcẖāre.
Chitr and Gupt, the angels of the conscious and the subconscious who record actions, and the Righteous Judge of Dharma who judges this record sing.
ਲਿਖਣ ਵਾਲੇ ਫ਼ਰਿਸ਼ਤੇ ਚਿਤ੍ਰ ਤੇ ਗੁਪਤ ਜੋ ਲਿਖਣਾ ਜਾਣਦੇ ਹਨ ਅਤੇ ਜਿਨ੍ਹਾਂ ਦੀ ਲਿਖੀ ਹੋਈ ਲਿਖਤ ਦੇ ਆਧਾਰ ਤੇ ਧਰਮਰਾਜ ਨਿਆਇ ਕਰਦਾ ਹੈ, ਤੇਰਾ ਜੱਸ ਗਾਇਨ ਕਰਦੇ ਹਨ।

ਗਾਵਹਿ ਈਸਰੁ ਬਰਮਾ ਦੇਵੀ ਸੋਹਨਿ ਸਦਾ ਸਵਾਰੇ
Gāvahi īsar barmā ḏevī sohan saḏā savāre.
Shiva, Brahma and the Goddess of Beauty, ever adorned, sing.
ਤੇਰੇ ਸ਼ਿੰਗਾਰੇ ਹੋਏ ਸਦੀਵੀ ਸੁੰਦਰ, ਮਹਾਂ ਦੇਉ ਬਰ੍ਹਮਾ ਅਤੇ ਭਵਾਨੀ ਤੈਨੂੰ ਗਾਇਨ ਕਰਦੇ ਹਨ।

ਗਾਵਹਿ ਇੰਦ ਇਦਾਸਣਿ ਬੈਠੇ ਦੇਵਤਿਆ ਦਰਿ ਨਾਲੇ
Gāvahi inḏ iḏāsaṇ baiṯẖe ḏeviṯi▫ā ḏar nāle.
Indra, seated upon His Throne, sings with the deities at Your Door.
ਆਪਣੇ ਤਖਤ ਤੇ ਬੈਠਾ ਹੋਇਆ ਇੰਦਰ, ਤੇਰੇ ਦਰਵਾਜੇ ਤੇ ਸੁਰਾਂ ਸਮੇਤ, ਤੈਨੂੰ ਗਾਉਂਦਾ ਹੈ।

ਗਾਵਹਿ ਸਿਧ ਸਮਾਧੀ ਅੰਦਰਿ ਗਾਵਨਿ ਸਾਧ ਵਿਚਾਰੇ
Gāvahi siḏẖ samāḏẖī anḏar gāvan sāḏẖ vicẖāre.
The Siddhas in Samaadhi sing; the Saadhus sing in contemplation.
ਆਪਣੀ ਧਿਆਨ-ਅਵਸਥਾ ਅੰਦਰ ਪੂਰਨ ਪੁਰਸ਼ ਤੈਨੂੰ ਗਾਇਨ ਕਰਦੇ ਹਨ ਅਤੇ ਸੰਤ ਆਪਣੀ ਦਿੱਭਦ੍ਰਿਸ਼ਟੀ ਅੰਦਰ ਭੀ ਤੈਨੂੰ ਹੀ ਗਾਉਂਦੇ ਹਨ।

ਗਾਵਨਿ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ
Gāvan jaṯī saṯī sanṯokẖī gāvahi vīr karāre.
The celibates, the fanatics, the peacefully accepting and the fearless warriors sing.
ਕਾਮ ਚੇਸਟਾ ਰਹਿਤ ਸੱਚੇ ਅਤੇ ਸੰਤੁਸ਼ਟ ਪੁਰਸ਼ ਤੇਰਾ ਜਸ ਗਾਉਂਦੇ ਅਤੇ ਨਿਧੜਕ ਯੋਧੇ ਤੇਰੀ ਹੀ ਪ੍ਰਸੰਸਾ ਕਰਦੇ ਹਨ।

ਗਾਵਨਿ ਪੰਡਿਤ ਪੜਨਿ ਰਖੀਸਰ ਜੁਗੁ ਜੁਗੁ ਵੇਦਾ ਨਾਲੇ
Gāvan pandiṯ paṛan rakẖīsar jug jug veḏā nāle.
The Pandits, the religious scholars who recite the Vedas, with the supreme sages of all the ages, sing.
ਸਾਰਿਆਂ ਯੁਗਾਂ ਤੇ ਵੇਦਾਂ ਨੂੰ ਵਾਚਣ ਵਾਲੇ ਵਿਦਵਾਨ ਸਮੇਤ ਸੱਤੇ ਸ਼ਰੋਮਨੀ ਰਿਸ਼ੀਆਂ ਦੇ, ਤੇਰੀ ਹੀ ਪ੍ਰਸੰਸਾ ਕਰਦੇ ਹਨ।

ਗਾਵਹਿ ਮੋਹਣੀਆ ਮਨੁ ਮੋਹਨਿ ਸੁਰਗਾ ਮਛ ਪਇਆਲੇ
Gāvahi mohṇī▫ā man mohan surgā macẖẖ pa▫i▫āle.
The Mohinis, the enchanting heavenly beauties who entice hearts in this world, in paradise, and in the underworld of the subconscious sing.
ਮੌਹ ਲੈਣ ਵਾਲੀਆਂ ਪਰੀਆਂ, ਜੋ ਬਹਿਸ਼ਤ, ਇਸ ਲੋਕ ਅਤੇ ਪਾਤਾਲ ਅੰਦਰ ਦਿਲ ਨੂੰ ਛਲ ਲੈਦੀਆਂ ਹਨ, ਤੈਨੂੰ ਗਾਉਂਦੀਆਂ ਹਨ।

ਗਾਵਨਿ ਰਤਨ ਉਪਾਏ ਤੇਰੇ ਅਠਸਠਿ ਤੀਰਥ ਨਾਲੇ
Gāvan raṯan upā▫e ṯere aṯẖsaṯẖ ṯirath nāle.
The celestial jewels created by You, and the sixty-eight holy places of pilgrimage sing.
ਤੇਰੇ ਰਚੇ ਹੋਏ ਚੌਦਾ ਅਮੋਲਕ ਪਦਾਰਥ, ਅਠਾਹਟ ਯਾਤ੍ਰਾ ਅਸਥਾਨ ਸਮੇਤ, ਤੇਰੀ ਕੀਰਤੀ ਕਰਦੇ ਹਨ।

ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ
Gāvahi joḏẖ mahābal sūrā gāvahi kẖāṇī cẖāre.
The brave and mighty warriors sing; the spiritual heroes and the four sources of creation sing.
ਪਰਮ ਬਲਵਾਨ ਯੋਧੇ ਅਤੇ ਈਸ਼ਵਰੀ ਸੂਰਮੇ ਤੈਨੂੰ ਗਾਉਂਦੇ ਹਨ ਅਤੇ ਚਾਰੇ ਹੀ ਉਤਪਤੀ ਦੇ ਮੰਥੇ ਤੈਨੂੰ ਸਲਾਹੁੰਦੇ ਹਨ।

ਗਾਵਹਿ ਖੰਡ ਮੰਡਲ ਵਰਭੰਡਾ ਕਰਿ ਕਰਿ ਰਖੇ ਧਾਰੇ
Gāvahi kẖand mandal varbẖandā kar kar rakẖe ḏẖāre.
The planets, solar systems and galaxies, created and arranged by Your Hand, sing.
ਤੇਰੇ ਹੱਥ ਦੇ ਰਚੇ ਅਤੇ ਅਸਥਾਪਨ ਕੀਤੇ ਹੋਹੇ ਬਰਿਆਜ਼ਮ, ਸੰਸਾਰ ਅਤੇ ਸੂਰਜ-ਬੰਧਾਨ ਤੇਰੀਆਂ ਬਜ਼ੁਰਗੀਆਂ ਅਲਾਪਦੇ ਹਨ।

ਸੇਈ ਤੁਧੁਨੋ ਗਾਵਹਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ
Se▫ī ṯuḏẖuno gāvahi jo ṯuḏẖ bẖāvan raṯe ṯere bẖagaṯ rasāle.
They alone sing, who are pleasing to Your Will. Your devotees are imbued with the Nectar of Your Essence.
ਜੋ ਤੈਂਡੇ ਸਾਧੂ, ਜੇਹੜੇ ਤੈਨੂੰ ਚੰਗੇ ਲੱਗਦੇ ਹਨ ਅਤੇ ਜੋ ਅੰਮ੍ਰਿਤ ਦੇ ਘਰ ਤੇਰੇ ਨਾਮ ਅੰਦਰ ਰੰਗੀਜੇ ਹਨ, ਉਹ ਭੀ ਤੈਨੂੰ ਗਾਉਂਦੇ ਹਨ।

ਹੋਰਿ ਕੇਤੇ ਗਾਵਨਿ ਸੇ ਮੈ ਚਿਤਿ ਆਵਨਿ ਨਾਨਕੁ ਕਿਆ ਵੀਚਾਰੇ
Hor keṯe gāvan se mai cẖiṯ na āvan Nānak ki▫ā vīcẖāre.
So many others sing, they do not come to mind. O Nanak, how can I consider them all?
ਹੋਰ ਬਹੁਤੇਰੇ, ਜਿਨ੍ਹਾਂ ਨੂੰ ਮੈਂ ਆਪਣੇ ਮਨ ਅੰਦਰ ਚਿਤਵਨ ਨਹੀਂ ਕਰ ਸਕਦਾ, ਤੈਨੂੰ ਗਾਉਂਦੇ ਹਨ। ਨਾਨਕ ਉਨ੍ਹਾਂ ਦਾ ਕਿਸ ਤਰ੍ਹਾਂ ਖਿਆਲ ਕਰ ਸਕਦਾ ਹੈ?

ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ
So▫ī so▫ī saḏā sacẖ sāhib sācẖā sācẖī nā▫ī.
That True Lord is True, Forever True, and True is His Name.
ਉਹ, ਉਹ ਸੁਆਮੀ ਸਦੀਵ ਹੀ ਸੱਚਾ ਹੈ। ਉਹ ਸੱਤ ਹੈ, ਅਤੇ ਸੱਤ ਹੈ ਉਸ ਦਾ ਨਾਮ।

ਹੈ ਭੀ ਹੋਸੀ ਜਾਇ ਜਾਸੀ ਰਚਨਾ ਜਿਨਿ ਰਚਾਈ
Hai bẖī hosī jā▫e na jāsī racẖnā jin racẖā▫ī.
He is, and shall always be. He shall not depart, even when this Universe which He has created departs.
ਜਿਸ ਨੇ ਸ੍ਰਿਸ਼ਟੀ ਸਾਜੀ ਹੈ, ਉਹ ਹੈ ਤੇ ਹੋਵੇਗਾ ਭੀ, ਜਦ ਸ੍ਰਿਸ਼ਟੀ ਅਲੋਪ ਹੋ ਜਾਏਗੀ ਉਹ ਨਹੀਂ ਜਾਵੇਗਾ।

ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ
Rangī rangī bẖāṯī kar kar jinsī mā▫i▫ā jin upā▫ī.
He created the world, with its various colors, species of beings, and the variety of Maya.
ਵਾਹਿਗੁਰੂ ਜਿਸ ਨੇ ਸੰਸਾਰ ਸਾਜਿਆ ਹੈ, ਨੇ ਕਈ ਤਰੀਕਿਆਂ ਦੁਆਰਾ ਅਨੇਕਾਂ ਰੰਗਤਾਂ ਅਤੇ ਕਿਸਮਾਂ ਦੀ ਰਚਨਾ ਰਚੀ ਹੈ।

ਕਰਿ ਕਰਿ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ
Kar kar vekẖai kīṯā āpṇā jiv ṯis ḏī vadi▫ā▫ī.
Having created the creation, He watches over it Himself, by His Greatness.
ਰਚਨਾ ਨੂੰ ਰੱਚ ਕੇ, ਉਹ ਜਿਸ ਤਰ੍ਹਾਂ ਉਸ ਹਜ਼ੂਰ ਨੂੰ ਚੰਗਾ ਲੱਗਦਾ ਹੈ, ਆਪਣੇ ਕੀਤੇ ਕੰਮ ਨੂੰ ਦੇਖਦਾ ਹੈ।

ਜੋ ਤਿਸੁ ਭਾਵੈ ਸੋਈ ਕਰਸੀ ਹੁਕਮੁ ਕਰਣਾ ਜਾਈ
Jo ṯis bẖāvai so▫ī karsī hukam na karṇā jā▫ī.
He does whatever He pleases. No order can be issued to Him.
ਜੋ ਕੁਛ ਉਸ ਨੂੰ ਭਾਉਂਦਾ ਹੈ, ਉਹੀ ਉਹ ਕਰਦਾ ਹੈ। ਕੋਈ ਜਣਾ ਉਸ ਨੂੰ ਫੁਰਮਾਨ ਜਾਰੀ ਨਹੀਂ ਕਰ ਸਕਦਾ।

ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ ਨਾਨਕ ਰਹਣੁ ਰਜਾਈ ॥੨੭॥
So pāṯisāhu sāhā pāṯisāhib Nānak rahaṇ rajā▫ī. ||27||
He is the King, the King of kings, the Supreme Lord and Master of kings. Nanak remains subject to His Will. ||27||
ਉਹ ਰਾਜਾ ਹੈ, ਰਾਜਿਆਂ ਦਾ ਮਹਾਰਾਜਾ ਹੈ ਨਾਨਕ ਉਸਦੀ ਰਜ਼ਾ ਦੇ ਤਾਬੇ ਰਹਿੰਦਾ ਹੈ।

ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ
Munḏa sanṯokẖ saram paṯ jẖolī ḏẖi▫ān kī karahi bibẖūṯ.
Make contentment your ear-rings, humility your begging bowl, and meditation the ashes you apply to your body.
ਸੰਤੁਸ਼ਟਤਾ ਨੂੰ ਆਪਣੀਆਂ ਮੁੰਦ੍ਰਾਂ, ਲਜਿਆਂ ਨੂੰ ਆਪਦਾ ਮੰਗਣ ਵਾਲਾ ਖੱਪਰ ਤੇ ਥੈਲਾ ਅਤੇ ਸਾਹਿਬ ਦੇ ਸਿਮਰਨ ਨੂੰ ਆਪਣੀ ਸੁਆਹ ਬਣਾ।

ਖਿੰਥਾ ਕਾਲੁ ਕੁਆਰੀ ਕਾਇਆ ਜੁਗਤਿ ਡੰਡਾ ਪਰਤੀਤਿ
Kẖinthā kāl ku▫ārī kā▫i▫ā jugaṯ dandā parṯīṯ.
Let the remembrance of death be the patched coat you wear, let the purity of virginity be your way in the world, and let faith in the Lord be your walking stick.
ਮੌਤ ਦਾ ਖਿਆਲ ਤੇਰੀ ਖਫਨੀ, ਕੁਮਾਰੀ ਕੰਨਿਆਂ ਦੇ ਸਰੀਰ ਵਰਗੀ ਪਵਿੱਤ੍ਰਤਾ ਤੇਰੀ ਜੀਵਨ ਰਹੁ-ਰੀਤੀ ਅਤੇ ਵਾਹਿਗੁਰੂ ਵਿੱਚ ਭਰੋਸਾ ਤੇਰਾ ਸੋਟਾ ਹੋਵੇ।

ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ
Ā▫ī panthī sagal jamāṯī man jīṯai jag jīṯ.
See the brotherhood of all mankind as the highest order of Yogis; conquer your own mind, and conquer the world.
ਸਾਰਿਆਂ ਨਾਲ ਭਾਈਚਾਰੇ ਨੂੰ ਯੋਗਾਮਤ ਦਾ ਸ਼ਰੋਮਣੀ ਭੇਖ ਬਣਾ ਅਤੇ ਆਪਣੇ ਆਪ ਦੇ ਜਿੱਤਣ ਨੂੰ ਜਗਤ ਦੀ ਜਿੱਤ ਖ਼ਿਆਲ ਕਰ।

ਆਦੇਸੁ ਤਿਸੈ ਆਦੇਸੁ
Āḏes ṯisai āḏes.
I bow to Him, I humbly bow.
ਨਿਮਸਕਾਰ, ਮੇਰੀ ਨਿਮਸਕਾਰ ਹੈ ਉਸ ਸਾਹਿਬ ਨੂੰ।

ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੨੮॥
Āḏ anīl anāḏ anāhaṯ jug jug eko ves. ||28||
The Primal One, the Pure Light, without beginning, without end. Throughout all the ages, He is One and the Same. ||28||
ਉਹ ਮੁਢਲਾ, ਪਵਿੱਤ, ਆਰੰਭ ਰਹਿਤ, ਅਵਿਨਾਸ਼ੀ ਅਤੇ ਸਮੂਹ ਯੁਗਾਂ ਅੰਦਰ ਉਸੇ ਇਕੋ ਲਿਬਾਸ ਵਾਲਾ ਹੈ।

ਭੁਗਤਿ ਗਿਆਨੁ ਦਇਆ ਭੰਡਾਰਣਿ ਘਟਿ ਘਟਿ ਵਾਜਹਿ ਨਾਦ
Bẖugaṯ gi▫ān ḏa▫i▫ā bẖandāraṇ gẖat gẖat vājėh nāḏ.
Let spiritual wisdom be your food, and compassion your attendant. The Sound-current of the Naad vibrates in each and every heart.
ਬ੍ਰੱਹਮ ਗਿਆਤ ਨੂੰ ਆਪਣਾ ਭੋਜਨ ਅਤੇ ਰਹਿਮ ਨੂੰ ਆਪਣਾ ਮੋਦੀ ਬਣਾ ਅਤੇ ਈਸ਼ਵਰੀ ਰਾਗ ਜੋ ਹਰ ਦਿਲ ਅੰਦਰ ਹੁੰਦਾ ਹੈ, ਨੂੰ ਸਰਵਣ ਕਰ।

ਆਪਿ ਨਾਥੁ ਨਾਥੀ ਸਭ ਜਾ ਕੀ ਰਿਧਿ ਸਿਧਿ ਅਵਰਾ ਸਾਦ
Āp nāth nāthī sabẖ jā kī riḏẖ siḏẖ avrā sāḏ.
He Himself is the Supreme Master of all; wealth and miraculous spiritual powers, and all other external tastes and pleasures, are all like beads on a string.
ਉਹ ਖੁਦ ਸ਼ਰੋਮਣੀ ਸਾਹਿਬ ਹੈ ਜਿਸਨੇ ਸਾਰਿਆਂ ਨੂੰ ਨਕੇਲ ਪਾਈ ਹੋਈ ਹੈ। ਧਨਸੰਪਦਾ ਤੇ ਕਰਾਮਾਤਾਂ ਹੋਰ ਹੀ ਸੁਆਦ ਹਨ ਜੋ ਸਾਧੂਆਂ ਨਹੀਂ ਭਾਉਂਦੇ।

ਸੰਜੋਗੁ ਵਿਜੋਗੁ ਦੁਇ ਕਾਰ ਚਲਾਵਹਿ ਲੇਖੇ ਆਵਹਿ ਭਾਗ
Sanjog vijog ḏu▫e kār cẖalāvėh lekẖe āvahi bẖāg.
Union with Him, and separation from Him, come by His Will. We come to receive what is written in our destiny.
ਮਿਲਾਪ ਅਤੇ ਵਿਛੋੜਾ ਦੋਨੇਂ ਸੰਸਾਰ ਦੇ ਕੰਮ ਚਲਾਉਂਦੇ ਹਨ ਅਤੇ ਪਰਾਲਭਧ ਦੁਆਰਾ ਬੰਦਾ ਆਪਣਾ ਹਿੱਸਾ ਪਰਾਪਤ ਕਰਦਾ ਹੈ।

        


© SriGranth.org, a Sri Guru Granth Sahib resource, all rights reserved.
See Acknowledgements & Credits