Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਜਨਮ ਮਰਨ ਕਉ ਇਹੁ ਜਗੁ ਬਪੁੜੋ ਇਨਿ ਦੂਜੈ ਭਗਤਿ ਵਿਸਾਰੀ ਜੀਉ  

Janam maran ka▫o ih jag bapuṛo in ḏūjai bẖagaṯ visārī jī▫o.  

This wretched world is caught in birth and death; in the love of duality, it has forgotten devotional worship of the Lord.  

ਬਪੁੜੋ = ਵਿਚਾਰਾ। ਇਨਿ = ਇਸ (ਜਗਤ) ਨੇ। ਦੂਜੈ = ਦੂਜੇ (ਮੋਹ) ਵਿਚ (ਫਸ ਕੇ)।
ਇਹ ਭਾਗ-ਹੀਣ ਜਗਤ ਜਨਮ ਮਰਨ ਦਾ ਗੇੜ ਸਹੇੜ ਬੈਠਾ ਹੈ ਕਿਉਂਕਿ ਇਸ ਨੇ ਮਾਇਆ ਦੇ ਮੋਹ ਵਿਚ ਪੈ ਕੇ ਪਰਮਾਤਮਾ ਦੀ ਭਗਤੀ ਭੁਲਾ ਦਿੱਤੀ ਹੈ।


ਸਤਿਗੁਰੁ ਮਿਲੈ ਗੁਰਮਤਿ ਪਾਈਐ ਸਾਕਤ ਬਾਜੀ ਹਾਰੀ ਜੀਉ ॥੩॥  

Saṯgur milai ṯa gurmaṯ pā▫ī▫ai sākaṯ bājī hārī jī▫o. ||3||  

Meeting the True Guru, the Guru's Teachings are obtained; the faithless cynic loses the game of life. ||3||  

ਸਾਕਤ = ਸਾਕਤਾਂ ਨੇ, ਮਾਇਆ-ਵੇੜ੍ਹੇ ਬੰਦਿਆਂ ਨੇ ॥੩॥
ਜੇ ਸਤਿਗੁਰੂ ਮਿਲ ਪਏ ਤਾਂ ਗੁਰੂ ਦੇ ਉਪਦੇਸ਼ ਤੇ ਤੁਰਿਆਂ (ਪ੍ਰਭੂ ਦੀ ਭਗਤੀ) ਪ੍ਰਾਪਤ ਹੁੰਦੀ ਹੈ, ਪਰ ਮਾਇਆ-ਵੇੜ੍ਹੇ ਜੀਵ (ਭਗਤੀ ਤੋਂ ਖੁੰਝ ਕੇ ਮਨੁੱਖਾ ਜਨਮ ਦੀ) ਬਾਜ਼ੀ ਹਾਰ ਜਾਂਦੇ ਹਨ ॥੩॥


ਸਤਿਗੁਰ ਬੰਧਨ ਤੋੜਿ ਨਿਰਾਰੇ ਬਹੁੜਿ ਗਰਭ ਮਝਾਰੀ ਜੀਉ  

Saṯgur banḏẖan ṯoṛ nirāre bahuṛ na garabẖ majẖārī jī▫o.  

Breaking my bonds, the True Guru has set me free, and I shall not be cast into the womb of reincarnation again.  

ਸਤਿਗੁਰ = ਹੇ ਸਤਿਗੁਰ! ਤੋੜਿ = ਤੋੜ ਕੇ। ਨਿਰਾਰੇ = ਨਿਰਾਲੇ, ਨਿਰਲੇਪ। ਬਹੁੜਿ = ਮੁੜ। ਮਝਾਰੀ = ਵਿਚ।
ਜਿਨ੍ਹਾਂ ਨੂੰ ਸਤਿਗੁਰੂ ਮਾਇਆ ਦੇ ਬੰਧਨ ਤੋੜ ਕੇ ਮਾਇਆ ਤੋਂ ਨਿਰਲੇਪ ਕਰ ਦੇਂਦਾ ਹੈਂ, ਉਹ ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦੇ।


ਨਾਨਕ ਗਿਆਨ ਰਤਨੁ ਪਰਗਾਸਿਆ ਹਰਿ ਮਨਿ ਵਸਿਆ ਨਿਰੰਕਾਰੀ ਜੀਉ ॥੪॥੮॥  

Nānak gi▫ān raṯan pargāsi▫ā har man vasi▫ā nirankārī jī▫o. ||4||8||  

O Nanak, the jewel of spiritual wisdom shines forth, and the Lord, the Formless Lord, dwells within my mind. ||4||8||  

ਨਾਨਕ = ਹੇ ਨਾਨਕ! ਪਰਗਾਸਿਆ = ਚਮਕਿਆ, ਰੌਸ਼ਨ ਹੋਇਆ। ਮਨਿ = ਮਨ ਵਿਚ ॥੪॥੮॥
ਹੇ ਨਾਨਕ! ਜਿਨ੍ਹਾਂ ਦੇ ਅੰਦਰ (ਪਰਮਾਤਮਾ ਦੇ) ਗਿਆਨ ਦਾ ਰਤਨ ਚਮਕ ਪੈਂਦਾ ਹੈ, ਉਹਨਾਂ ਦੇ ਮਨ ਵਿਚ ਹਰੀ ਨਿਰੰਕਾਰ (ਆਪ) ਆ ਵੱਸਦਾ ਹੈ ॥੪॥੮॥


ਸੋਰਠਿ ਮਹਲਾ  

Soraṯẖ mėhlā 1.  

Sorat'h, First Mehl:  

xxx
xxx


ਜਿਸੁ ਜਲ ਨਿਧਿ ਕਾਰਣਿ ਤੁਮ ਜਗਿ ਆਏ ਸੋ ਅੰਮ੍ਰਿਤੁ ਗੁਰ ਪਾਹੀ ਜੀਉ  

Jis jal niḏẖ kāraṇ ṯum jag ā▫e so amriṯ gur pāhī jī▫o.  

The treasure of the Name, for which you have come into the world - that Ambrosial Nectar is with the Guru.  

ਜਲ ਨਿਧਿ = ਪਾਣੀ ਦਾ ਖ਼ਜ਼ਾਨਾ (ਜਿਵੇਂ ਅੱਗ ਬੁਝਾਣ ਲਈ ਪਾਣੀ ਚਾਹੀਦਾ ਹੈ ਤਿਵੇਂ ਤ੍ਰਿਸ਼ਨਾ ਦੀ ਅੱਗ ਸ਼ਾਂਤ ਕਰਨ ਲਈ ਨਾਮ-ਜਲ ਦੀ ਲੋੜ ਹੈ), ਅੰਮ੍ਰਿਤ ਦਾ ਖ਼ਜ਼ਾਨਾ। ਜਗਿ = ਜਗਤ ਵਿਚ। ਪਾਹੀ = ਪਾਸ।
ਜਿਸ ਅੰਮ੍ਰਿਤ ਦੇ ਖ਼ਜ਼ਾਨੇ ਦੀ ਖ਼ਾਤਰ ਤੁਸੀਂ ਜਗਤ ਵਿਚ ਆਏ ਹੋ ਉਹ ਅੰਮ੍ਰਿਤ ਗੁਰੂ ਪਾਸੋਂ ਮਿਲਦਾ ਹੈ।


ਛੋਡਹੁ ਵੇਸੁ ਭੇਖ ਚਤੁਰਾਈ ਦੁਬਿਧਾ ਇਹੁ ਫਲੁ ਨਾਹੀ ਜੀਉ ॥੧॥  

Cẖẖodahu ves bẖekẖ cẖaṯurā▫ī ḏubiḏẖā ih fal nāhī jī▫o. ||1||  

Renounce costumes, disguises and clever tricks; this fruit is not obtained by duplicity. ||1||  

ਵੇਸੁ = ਪਹਿਰਾਵਾ। ਵੇਸੁ ਭੇਖ = ਧਾਰਮਿਕ ਭੇਖ ਦਾ ਪਹਿਰਾਵਾ। ਚਤੁਰਾਈ = ਚਲਾਕੀ। ਦੁਬਿਧਾ = ਦੋ-ਰੁਖ਼ੀ ॥੧॥
ਧਾਰਮਿਕ ਭੇਖ ਦਾ ਪਹਿਰਾਵਾ ਛੱਡੋ, ਮਨ ਦੀ ਚਲਾਕੀ ਵੀ ਛੱਡੋ, ਇਸ ਦੋ-ਰੁਖ਼ੀ ਚਾਲ ਵਿਚ ਪਿਆਂ ਇਹ ਅੰਮ੍ਰਿਤ-ਫਲ ਨਹੀਂ ਮਿਲ ਸਕਦਾ ॥੧॥


ਮਨ ਰੇ ਥਿਰੁ ਰਹੁ ਮਤੁ ਕਤ ਜਾਹੀ ਜੀਉ  

Man re thir rahu maṯ kaṯ jāhī jī▫o.  

O my mind, remain steady, and do not wander away.  

ਕਤ = ਕਿਤੇ ਬਾਹਰ। ਮਤੁ ਜਾਹੀ = ਨਾਹ ਜਾਈਂ।
ਹੇ ਮੇਰੇ ਮਨ! (ਅੰਦਰ ਹੀ ਪ੍ਰਭੂ-ਚਰਨਾਂ ਵਿਚ) ਟਿਕਿਆ ਰਹੁ, (ਵੇਖੀਂ, ਨਾਮ-ਅੰਮ੍ਰਿਤ ਦੀ ਭਾਲ ਵਿਚ) ਕਿਤੇ ਬਾਹਰ ਨਾਹ ਭਟਕਦਾ ਫਿਰੀਂ।


ਬਾਹਰਿ ਢੂਢਤ ਬਹੁਤੁ ਦੁਖੁ ਪਾਵਹਿ ਘਰਿ ਅੰਮ੍ਰਿਤੁ ਘਟ ਮਾਹੀ ਜੀਉ ਰਹਾਉ  

Bāhar dẖūdẖaṯ bahuṯ ḏukẖ pāvahi gẖar amriṯ gẖat māhī jī▫o. Rahā▫o.  

By searching around on the outside, you shall only suffer great pain; the Ambrosial Nectar is found within the home of your own being. ||Pause||  

ਘਰਿ = ਘਰ ਵਿਚ। ਘਟ ਮਾਹੀ = ਹਿਰਦੇ ਵਿਚ ॥ ਰਹਾਉ॥
ਜੇ ਤੂੰ ਬਾਹਰ ਢੂੰਢਣ ਤੁਰ ਪਿਆ, ਤਾਂ ਬਹੁਤ ਦੁੱਖ ਪਾਏਂਗਾ। ਅਟੱਲ ਆਤਮਕ ਜੀਵਨ ਦੇਣ ਵਾਲਾ ਰਸ ਤੇਰੇ ਘਰ ਵਿਚ ਹੀ ਹੈ, ਹਿਰਦੇ ਵਿਚ ਹੀ ਹੈ। ਰਹਾਉ॥


ਅਵਗੁਣ ਛੋਡਿ ਗੁਣਾ ਕਉ ਧਾਵਹੁ ਕਰਿ ਅਵਗੁਣ ਪਛੁਤਾਹੀ ਜੀਉ  

Avguṇ cẖẖod guṇā ka▫o ḏẖāvahu kar avguṇ pacẖẖuṯāhī jī▫o.  

Renounce corruption, and seek virtue; committing sins, you shall only come to regret and repent.  

ਧਾਵਹੁ = ਦੌੜੋ, ਜਤਨ ਕਰੋ। ਕਰਿ = ਕਰ ਕੇ।
ਔਗੁਣ ਛੱਡ ਕੇ ਗੁਣ ਹਾਸਲ ਕਰਨ ਦਾ ਜਤਨ ਕਰੋ। ਜੇ ਔਗੁਣ ਹੀ ਕਰਦੇ ਰਹੋਗੇ ਤਾਂ ਪਛੁਤਾਣਾ ਪਏਗਾ।


ਸਰ ਅਪਸਰ ਕੀ ਸਾਰ ਜਾਣਹਿ ਫਿਰਿ ਫਿਰਿ ਕੀਚ ਬੁਡਾਹੀ ਜੀਉ ॥੨॥  

Sar apsar kī sār na jāṇėh fir fir kīcẖ budāhī jī▫o. ||2||  

You do not know the difference between good and evil; again and again, you sink into the mud. ||2||  

ਸਰ ਅਪਸਰ = ਚੰਗਾ ਅਤੇ ਮੰਦਾ। ਸਾਰ = ਸਮਝ। ਕੀਚ = ਚਿੱਕੜ ਵਿਚ। ਬੁਡਾਹੀ = ਤੂੰ ਡੁੱਬਦਾ ਹੈਂ ॥੨॥
(ਹੇ ਮਨ!) ਤੂੰ ਮੁੜ ਮੁੜ ਮੋਹ ਦੇ ਚਿੱਕੜ ਵਿਚ ਡੁੱਬ ਰਿਹਾ ਹੈਂ, ਤੂੰ ਚੰਗੇ ਮੰਦੇ ਦੀ ਪਰਖ ਕਰਨੀ ਨਹੀਂ ਜਾਣਦਾ ॥੨॥


ਅੰਤਰਿ ਮੈਲੁ ਲੋਭ ਬਹੁ ਝੂਠੇ ਬਾਹਰਿ ਨਾਵਹੁ ਕਾਹੀ ਜੀਉ  

Anṯar mail lobẖ baho jẖūṯẖe bāhar nāvhu kāhī jī▫o.  

Within you is the great filth of greed and falsehood; why do you bother to wash your body on the outside?  

ਕਾਹੀ = ਕਾਹਦੇ ਵਾਸਤੇ?
ਜੇ ਅੰਦਰ (ਮਨ ਵਿਚ) ਲੋਭ ਦੀ ਮੈਲ ਹੈ (ਤੇ ਲੋਭ-ਅਧੀਨ ਹੋ ਕੇ) ਕਈ ਠੱਗੀ ਦੇ ਕੰਮ ਕਰਦੇ ਹੋ, ਤਾਂ ਬਾਹਰ (ਤੀਰਥ ਆਦਿਕਾਂ ਤੇ) ਇਸ਼ਨਾਨ ਕਰਨ ਦਾ ਕੀਹ ਲਾਭ?


ਨਿਰਮਲ ਨਾਮੁ ਜਪਹੁ ਸਦ ਗੁਰਮੁਖਿ ਅੰਤਰ ਕੀ ਗਤਿ ਤਾਹੀ ਜੀਉ ॥੩॥  

Nirmal nām japahu saḏ gurmukẖ anṯar kī gaṯ ṯāhī jī▫o. ||3||  

Chant the Immaculate Naam, the Name of the Lord always, under Guru's Instruction; only then will your innermost being be emancipated. ||3||  

ਅੰਤਰਿ = ਤੇਰੇ ਅੰਦਰ। ਅੰਤਰ ਕੀ = ਅੰਦਰ ਦੀ {ਲਫ਼ਜ਼ 'ਅੰਤਰਿ' ਅਤੇ 'ਅੰਤਰ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ}। ਤਾਹੀ = ਤਦੋਂ ਹੀ, ਤਾਂ ਹੀ ॥੩॥
ਅੰਦਰਲੀ ਉੱਚੀ ਅਵਸਥਾ ਤਦੋਂ ਹੀ ਬਣੇਗੀ, ਜੇ ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ ਸਦਾ ਪ੍ਰਭੂ ਦਾ ਪਵਿਤ੍ਰ ਨਾਮ ਜਪੋਗੇ ॥੩॥


ਪਰਹਰਿ ਲੋਭੁ ਨਿੰਦਾ ਕੂੜੁ ਤਿਆਗਹੁ ਸਚੁ ਗੁਰ ਬਚਨੀ ਫਲੁ ਪਾਹੀ ਜੀਉ  

Parhar lobẖ ninḏā kūṛ ṯi▫āgahu sacẖ gur bacẖnī fal pāhī jī▫o.  

Let greed and slander be far away from you, and renounce falsehood; through the True Word of the Guru's Shabad, you shall obtain the true fruit.  

ਪਰਹਰਿ = ਤਿਆਗ ਕੇ। ਸਚੁ ਫਲੁ = ਸਦਾ ਟਿਕੇ ਰਹਿਣ ਵਾਲਾ ਫਲ। ਪਾਹੀ = ਹਾਸਲ ਕਰੇਂਗਾ।
(ਹੇ ਮਨ!) ਲੋਭ ਛੱਡ, ਨਿੰਦਿਆ ਤੇ ਝੂਠ ਤਿਆਗ। ਗੁਰੂ ਦੇ ਬਚਨਾਂ ਤੇ ਤੁਰਿਆਂ ਹੀ ਸਦਾ-ਥਿਰ ਰਹਿਣ ਵਾਲਾ ਅੰਮ੍ਰਿਤ-ਫਲ ਮਿਲੇਗਾ।


ਜਿਉ ਭਾਵੈ ਤਿਉ ਰਾਖਹੁ ਹਰਿ ਜੀਉ ਜਨ ਨਾਨਕ ਸਬਦਿ ਸਲਾਹੀ ਜੀਉ ॥੪॥੯॥  

Ji▫o bẖāvai ṯi▫o rākẖo har jī▫o jan Nānak sabaḏ salāhī jī▫o. ||4||9||  

As it pleases You, You preserve me, Dear Lord; servant Nanak sings the Praises of Your Shabad. ||4||9||  

ਸਲਾਹੀ = ਮੈਂ ਸਲਾਹੁੰਦਾ ਰਹਾਂ ॥੪॥੯॥
(ਪ੍ਰਭੂ) ਜੀਵ ਨੂੰ ਉਵੇਂ ਰਖਦਾ ਹੈ ਜਿਵੇਂ ਉਸ ਦੀ ਰਜ਼ਾ ਹੋਵੇ। ਦਾਸ ਨਾਨਕ ਸ਼ਬਦ ਵਿਚ ਜੁੜ ਕੇ ਤੇਰੀ ਸਿਫ਼ਤ-ਸਾਲਾਹ ਕਰਦਾ ਹੈ ॥੪॥੯॥


ਸੋਰਠਿ ਮਹਲਾ ਪੰਚਪਦੇ  

Soraṯẖ mėhlā 1 pancẖpaḏe.  

Sorat'h, First Mehl, Panch-Padas:  

ਪੰਚਪਦੇ = ਪੰਜ ਪੰਜ ਬੰਦਾਂ ਵਾਲੇ ਸ਼ਬਦ।
xxx


ਅਪਨਾ ਘਰੁ ਮੂਸਤ ਰਾਖਿ ਸਾਕਹਿ ਕੀ ਪਰ ਘਰੁ ਜੋਹਨ ਲਾਗਾ  

Apnā gẖar mūsaṯ rākẖ na sākėh kī par gẖar johan lāgā.  

You cannot save your own home from being plundered; why do you spy on the houses of others?  

ਘਰੁ = ਆਤਮਕ ਜੀਵਨ। ਮੂਸਤ = ਚੁਰਾਇਆ ਜਾ ਰਿਹਾ ਹੈ। ਕੀ = ਕਿਉਂ? ਜੋਹਨ ਲਾਗਾ = ਤੱਕ ਰਿਹਾ ਹੈਂ, ਛਿੱਦ੍ਰ ਲੱਭ ਰਿਹਾ ਹੈਂ।
(ਹੇ ਮਨ!) ਤੇਰਾ ਆਪਣਾ ਆਤਮਕ ਜੀਵਨ ਲੁੱਟਿਆ ਜਾ ਰਿਹਾ ਹੈ ਉਸ ਨੂੰ ਤੂੰ ਬਚਾ ਨਹੀਂ ਸਕਦਾ, ਪਰਾਏ ਐਬ ਕਿਉਂ ਫੋਲਦਾ ਫਿਰਦਾ ਹੈਂ?


ਘਰੁ ਦਰੁ ਰਾਖਹਿ ਜੇ ਰਸੁ ਚਾਖਹਿ ਜੋ ਗੁਰਮੁਖਿ ਸੇਵਕੁ ਲਾਗਾ ॥੧॥  

Gẖar ḏar rākẖahi je ras cẖākẖahi jo gurmukẖ sevak lāgā. ||1||  

That Gurmukh who joins himself to the Guru's service, saves his own home, and tastes the Lord's Nectar. ||1||  

xxx॥੧॥
ਆਪਣਾ ਘਰ ਬਾਰ (ਲੁੱਟੇ ਜਾਣ ਤੋਂ ਤਦੋਂ ਹੀ) ਬਚਾ ਸਕੇਂਗਾ ਜੇ ਤੂੰ ਪ੍ਰਭੂ ਦੇ ਨਾਮ ਦਾ ਸੁਆਦ ਚੱਖੇਂਗਾ (ਨਾਮ-ਰਸ ਉਹੀ) ਸੇਵਕ (ਚੱਖਦਾ ਹੈ) ਜੋ ਗੁਰੂ ਦੇ ਸਨਮੁਖ ਰਹਿ ਕੇ (ਸੇਵਾ ਵਿਚ) ਲੱਗਦਾ ਹੈ ॥੧॥


ਮਨ ਰੇ ਸਮਝੁ ਕਵਨ ਮਤਿ ਲਾਗਾ  

Man re samajẖ kavan maṯ lāgā.  

O mind, you must realize what your intellect is focused on.  

xxx
ਹੇ ਮਨ! ਹੋਸ਼ ਕਰ, ਕਿਸ ਭੈੜੀ ਮਤ ਵਿਚ ਲਗ ਪਿਆ ਹੈਂ?


ਨਾਮੁ ਵਿਸਾਰਿ ਅਨ ਰਸ ਲੋਭਾਨੇ ਫਿਰਿ ਪਛੁਤਾਹਿ ਅਭਾਗਾ ਰਹਾਉ  

Nām visār an ras lobẖāne fir pacẖẖuṯāhi abẖāgā. Rahā▫o.  

Forgetting the Naam, the Name of the Lord, one is involved with other tastes; the unfortunate wretch shall come to regret it in the end. ||Pause||  

ਅਨ ਰਸ = ਹੋਰ ਰਸਾਂ ਵਿਚ। ਅਭਾਗਾ = ਭਾਗ-ਹੀਣ ॥ ਰਹਾਉ॥
ਹੇ ਭਾਗ-ਹੀਣ! ਪਰਮਾਤਮਾ ਦਾ ਨਾਮ ਭੁਲਾ ਕੇ ਹੋਰ ਹੋਰ ਸੁਆਦਾਂ ਵਿਚ ਮਸਤ ਹੋ ਰਿਹਾ ਹੈਂ, (ਵੇਲਾ ਬੀਤ ਜਾਣ ਤੇ) ਫਿਰ ਪਛਤਾਵੇਂਗਾ। ਰਹਾਉ॥


ਆਵਤ ਕਉ ਹਰਖ ਜਾਤ ਕਉ ਰੋਵਹਿ ਇਹੁ ਦੁਖੁ ਸੁਖੁ ਨਾਲੇ ਲਾਗਾ  

Āvaṯ ka▫o harakẖ jāṯ ka▫o rovėh ih ḏukẖ sukẖ nāle lāgā.  

When things come, he is pleased, but when they go, he weeps and wails; this pain and pleasure remains attached to him.  

ਹਰਖ = ਖ਼ੁਸ਼ੀ। ਨਾਲੇ = ਨਾਲ ਹੀ, ਸਦਾ ਨਾਲ।
(ਹੇ ਮਨ!) ਤੂੰ ਆਉਂਦੇ ਧਨ ਨੂੰ ਵੇਖ ਕੇ ਖ਼ੁਸ਼ ਹੁੰਦਾ ਹੈਂ, ਜਾਂਦੇ ਨੂੰ ਵੇਖ ਕੇ ਰੋਂਦਾ ਹੈਂ, ਇਹ ਦੁੱਖ ਤੇ ਸੁਖ ਤਾਂ ਤੇਰੇ ਨਾਲ ਹੀ ਚੰਬੜਿਆ ਚਲਿਆ ਆ ਰਿਹਾ ਹੈ।


ਆਪੇ ਦੁਖ ਸੁਖ ਭੋਗਿ ਭੋਗਾਵੈ ਗੁਰਮੁਖਿ ਸੋ ਅਨਰਾਗਾ ॥੨॥  

Āpe ḏukẖ sukẖ bẖog bẖogāvai gurmukẖ so anrāgā. ||2||  

The Lord Himself causes him to enjoy pleasure and endure pain; the Gurmukh, however, remains unaffected. ||2||  

ਭੋਗਿ = ਭੋਗ ਵਿਚ। ਅਨਰਾਗਾ = ਰਾਗ-ਰਹਿਤ, ਨਿਰਮੋਹ ॥੨॥
(ਪਰ ਜੀਵ ਕੀਹ ਵੱਸ?) ਪ੍ਰਭੂ ਆਪ ਹੀ (ਜੀਵ ਨੂੰ ਉਸ ਦੇ ਕੀਤੇ ਕਰਮਾਂ ਅਨੁਸਾਰ) ਦੁੱਖਾਂ ਤੇ ਸੁਖਾਂ ਦੇ ਭੋਗ ਵਿਚ ਰੁਝਾ ਕੇ (ਦੁੱਖ ਸੁਖ) ਭੋਗਾਂਦਾ ਹੈ। (ਸਿਰਫ਼) ਉਹ ਨਿਰਮੋਹ ਰਹਿੰਦਾ ਹੈ ਜੋ ਗੁਰੂ ਦੇ ਦੱਸੇ ਰਸਤੇ ਉਤੇ ਤੁਰਦਾ ਹੈ ॥੨॥


ਹਰਿ ਰਸ ਊਪਰਿ ਅਵਰੁ ਕਿਆ ਕਹੀਐ ਜਿਨਿ ਪੀਆ ਸੋ ਤ੍ਰਿਪਤਾਗਾ  

Har ras ūpar avar ki▫ā kahī▫ai jin pī▫ā so ṯaripṯāgā.  

What else can be said to be above the subtle essence of the Lord? One who drinks it in is satisfied and satiated.  

ਊਪਰਿ = ਵਧੀਆ। ਜਿਨਿ = ਜਿਸ ਨੇ। ਤ੍ਰਿਪਤਾਗਾ = ਰੱਜ ਗਿਆ।
(ਹੇ ਮਨ!) ਪਰਮਾਤਮਾ ਦੇ ਨਾਮ ਦੇ ਰਸ ਤੋਂ ਵਧੀਆ ਹੋਰ ਕੋਈ ਰਸ ਕਿਹਾ ਨਹੀਂ ਜਾ ਸਕਦਾ। ਜਿਸ ਨੇ ਇਹ ਰਸ ਪੀਤਾ ਹੈ ਉਹ (ਦੁਨੀਆ ਦੇ ਹੋਰ ਰਸਾਂ ਵਲੋਂ) ਰੱਜ ਜਾਂਦਾ ਹੈ।


ਮਾਇਆ ਮੋਹਿਤ ਜਿਨਿ ਇਹੁ ਰਸੁ ਖੋਇਆ ਜਾ ਸਾਕਤ ਦੁਰਮਤਿ ਲਾਗਾ ॥੩॥  

Mā▫i▫ā mohiṯ jin ih ras kẖo▫i▫ā jā sākaṯ ḏurmaṯ lāgā. ||3||  

One who is lured by Maya loses this juice; that faithless cynic is tied to his evil-mindedness. ||3||  

ਖੋਇਆ = ਗਵਾ ਲਿਆ। ਜਾ = ਜਾਇ, ਜਾ ਕੇ। ਸਾਕਤ = ਮਾਇਆ-ਵੇੜ੍ਹੇ ਮਨੁੱਖ ॥੩॥
ਪਰ ਜਿਸ ਮਨੁੱਖ ਨੇ ਮਾਇਆ ਦੇ ਮੋਹ ਵਿਚ ਫਸ ਕੇ ਇਹ (ਨਾਮ-) ਰਸ ਗਵਾ ਲਿਆ ਹੈ ਉਹ ਮਾਇਆ-ਵੇੜ੍ਹੇ ਬੰਦਿਆਂ ਦੀ ਭੈੜੀ ਮੱਤ ਵਿਚ ਜਾ ਲੱਗਦਾ ਹੈ ॥੩॥


ਮਨ ਕਾ ਜੀਉ ਪਵਨਪਤਿ ਦੇਹੀ ਦੇਹੀ ਮਹਿ ਦੇਉ ਸਮਾਗਾ  

Man kā jī▫o pavanpaṯ ḏehī ḏehī mėh ḏe▫o samāgā.  

The Lord is the life of the mind, the Master of the breath of life; the Divine Lord is contained in the body.  

ਜੀਉ = ਜਿੰਦ, ਆਸਰਾ। ਪਵਨ = ਪ੍ਰਾਣ। ਦੇਹੀ = ਦੇਹ ਦਾ ਮਾਲਕ। ਦੇਹੀ = ਸਰੀਰ। ਦੇਉ = ਪ੍ਰਕਾਸ਼-ਰੂਪ ਪ੍ਰਭੂ।
ਜੋ ਪ੍ਰਕਾਸ਼-ਰੂਪ ਪਰਮਾਤਮਾ ਸਾਡੇ ਮਨ ਦਾ ਸਹਾਰਾ ਹੈ, ਪ੍ਰਾਣਾਂ ਦਾ ਮਾਲਕ ਹੈ, ਸਰੀਰ ਦਾ ਮਾਲਕ ਹੈ ਉਹ ਸਾਡੇ ਸਰੀਰ ਵਿਚ ਹੀ ਮੌਜੂਦ ਹੈ।


ਜੇ ਤੂ ਦੇਹਿ ਹਰਿ ਰਸੁ ਗਾਈ ਮਨੁ ਤ੍ਰਿਪਤੈ ਹਰਿ ਲਿਵ ਲਾਗਾ ॥੪॥  

Je ṯū ḏėh ṯa har ras gā▫ī man ṯaripṯai har liv lāgā. ||4||  

If You so bless us, Lord, then we sing Your Praises; the mind is satisfied and fulfilled, lovingly attached to the Lord. ||4||  

ਗਾਈ = ਮੈਂ ਗਾਵਾਂ ॥੪॥
ਹੇ ਪ੍ਰਭੂ! ਜੇ ਤੂੰ ਆਪ ਮੈਨੂੰ ਆਪਣੇ ਨਾਮ ਦਾ ਰਸ ਬਖ਼ਸ਼ੇਂ ਤਾਂ ਹੀ ਮੈਂ ਤੇਰੇ ਗੁਣ ਗਾ ਸਕਦਾ ਹਾਂ। ਜਿਸ ਮਨੁੱਖ ਦੀ ਸੁਰਤ ਹਰੀ-ਸਿਮਰਨ ਵਿਚ ਜੁੜਦੀ ਹੈ ਉਸ ਦਾ ਮਨ ਮਾਇਆ ਵਲੋਂ ਰੱਜ ਜਾਂਦਾ ਹੈ ॥੪॥


ਸਾਧਸੰਗਤਿ ਮਹਿ ਹਰਿ ਰਸੁ ਪਾਈਐ ਗੁਰਿ ਮਿਲਿਐ ਜਮ ਭਉ ਭਾਗਾ  

Sāḏẖsangaṯ mėh har ras pā▫ī▫ai gur mili▫ai jam bẖa▫o bẖāgā.  

In the Saadh Sangat, the Company of the Holy, the subtle essence of the Lord is obtained; meeting the Guru, the fear of death departs.  

ਗੁਰਿ = ਗੁਰੂ ਦੀ ਰਾਹੀਂ। ਮਿਲਿਐ = ਮਿਲੇ ਦੀ ਰਾਹੀਂ। ਗੁਰਿ ਮਿਲਿਐ = ਜੇ ਗੁਰੂ ਮਿਲ ਪਏ।
ਹੇ ਨਾਨਕ! ਸਾਧ ਸੰਗਤ ਵਿਚ ਹੀ ਪਰਮਾਤਮਾ ਦੇ ਨਾਮ ਦਾ ਰਸ ਪ੍ਰਾਪਤ ਹੋ ਸਕਦਾ ਹੈ (ਸਾਧ ਸੰਗਤ ਵਿਚ) ਜੇ ਗੁਰੂ ਮਿਲ ਪਏ ਤਾਂ ਮੌਤ ਦਾ (ਭੀ) ਡਰ ਦੂਰ ਹੋ ਜਾਂਦਾ ਹੈ।


ਨਾਨਕ ਰਾਮ ਨਾਮੁ ਜਪਿ ਗੁਰਮੁਖਿ ਹਰਿ ਪਾਏ ਮਸਤਕਿ ਭਾਗਾ ॥੫॥੧੦॥  

Nānak rām nām jap gurmukẖ har pā▫e masṯak bẖāgā. ||5||10||  

O Nanak, chant the Name of the Lord, as Gurmukh; you shall obtain the Lord, and realize your pre-ordained destiny. ||5||10||  

ਮਸਤਕਿ = ਮੱਥੇ ਉਤੇ ॥੫॥੧੦॥
ਜਿਸ ਮਨੁੱਖ ਦੇ ਮੱਥੇ ਉਤੇ ਚੰਗਾ ਲੇਖ ਉੱਘੜ ਪਏ, ਉਹ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਪਰਮਾਤਮਾ ਦਾ ਨਾਮ ਸਿਮਰ ਕੇ ਪਰਮਾਤਮਾ ਨਾਲ ਮਿਲਾਪ ਹਾਸਲ ਕਰ ਲੈਂਦਾ ਹੈ ॥੫॥੧੦॥


ਸੋਰਠਿ ਮਹਲਾ  

Soraṯẖ mėhlā 1.  

Sorat'h, First Mehl:  

xxx
xxx


ਸਰਬ ਜੀਆ ਸਿਰਿ ਲੇਖੁ ਧੁਰਾਹੂ ਬਿਨੁ ਲੇਖੈ ਨਹੀ ਕੋਈ ਜੀਉ  

Sarab jī▫ā sir lekẖ ḏẖurāhū bin lekẖai nahī ko▫ī jī▫o.  

Destiny, pre-ordained by the Lord, looms over the heads of all beings; no one is without this pre-ordained destiny.  

ਸਿਰਿ = ਸਿਰ ਉਤੇ। ਧੁਰਾਹੂ = ਧੁਰ ਤੋਂ ਹੀ। ਅਲੇਖੁ = ਜਿਸ ਉਤੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਪ੍ਰਭਾਵ ਨਹੀਂ {ਅ-ਲੇਖੁ}।
ਧੁਰੋਂ (ਪਰਮਾਤਮਾ ਦੀ ਰਜ਼ਾ ਅਨੁਸਾਰ) ਹੀ ਸਭ ਜੀਵਾਂ ਦੇ ਮੱਥੇ ਉਤੇ (ਆਪੋ ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ) ਲੇਖ (ਉੱਕਰਿਆ ਪਿਆ) ਹੈ। ਕੋਈ ਜੀਵ ਐਸਾ ਨਹੀਂ ਹੈ ਜਿਸ ਉਤੇ ਇਸ ਲੇਖ ਦਾ ਪ੍ਰਭਾਵ ਨਾਹ ਹੋਵੇ।


ਆਪਿ ਅਲੇਖੁ ਕੁਦਰਤਿ ਕਰਿ ਦੇਖੈ ਹੁਕਮਿ ਚਲਾਏ ਸੋਈ ਜੀਉ ॥੧॥  

Āp alekẖ kuḏraṯ kar ḏekẖai hukam cẖalā▫e so▫ī jī▫o. ||1||  

Only He Himself is beyond destiny; creating the creation by His creative power, He beholds it, and causes His Command to be followed. ||1||  

ਕਰਿ = ਪੈਦਾ ਕਰ ਕੇ, ਬਣਾ ਕੇ। ਦੇਖੈ = ਸੰਭਾਲ ਕਰਦਾ ਹੈ। ਸੋਈ = ਉਹ ਆਪ ਹੀ ॥੧॥
ਸਿਰਫ਼ ਪਰਮਾਤਮਾ ਆਪ ਇਸ (ਕਰਮ-) ਲੇਖ ਤੋਂ ਸੁਤੰਤ੍ਰ ਹੈ ਜੋ ਇਸ ਕੁਦਰਤਿ ਨੂੰ ਰਚ ਕੇ ਇਸ ਦੀ ਸੰਭਾਲ ਕਰਦਾ ਹੈ, ਤੇ ਆਪਣੇ ਹੁਕਮ ਵਿਚ (ਜਗਤ-ਕਾਰ) ਚਲਾ ਰਿਹਾ ਹੈ ॥੧॥


ਮਨ ਰੇ ਰਾਮ ਜਪਹੁ ਸੁਖੁ ਹੋਈ  

Man re rām japahu sukẖ ho▫ī.  

O mind, chant the Name of the Lord, and be at peace.  

xxx
ਹੇ ਮੇਰੇ ਮਨ! ਸਦਾ ਰਾਮ (ਪ੍ਰਭੂ) ਦਾ ਨਾਮ ਜਪੋ, (ਨਾਮ ਜਪਣ ਨਾਲ) ਆਤਮਕ ਸੁਖ ਮਿਲੇਗਾ।


ਅਹਿਨਿਸਿ ਗੁਰ ਕੇ ਚਰਨ ਸਰੇਵਹੁ ਹਰਿ ਦਾਤਾ ਭੁਗਤਾ ਸੋਈ ਰਹਾਉ  

Ahinis gur ke cẖaran sarevhu har ḏāṯā bẖugṯā so▫ī. Rahā▫o.  

Day and night, serve at the Guru's feet; the Lord is the Giver, and the Enjoyer. ||Pause||  

ਅਹਿਨਿਸਿ = ਦਿਨ-ਰਾਤ (ਅਹਿ = ਦਿਨ। ਨਿਸਿ = ਰਾਤ)। ਸਰੇਵਹੁ = ਸੇਵਾ ਕਰੋ। ਭੁਗਤਾ = ਭੋਗਣ ਵਾਲਾ। ਗੁਰ = ਸਭ ਤੋਂ ਵੱਡਾ ਮਾਲਕ ॥ ਰਹਾਉ॥
ਦਿਨ ਰਾਤ ਉਸ ਸਭ ਤੋਂ ਵੱਡੇ ਮਾਲਕ ਦੇ ਚਰਨਾਂ ਦਾ ਧਿਆਨ ਧਰੋ, ਉਹ ਹਰੀ (ਆਪ ਹੀ ਸਭ ਜੀਵਾਂ ਨੂੰ ਦਾਤਾਂ) ਦੇਣ ਵਾਲਾ ਹੈ, (ਆਪ ਹੀ ਸਭ ਵਿਚ ਵਿਆਪਕ ਹੋ ਕੇ) ਭੋਗਣ ਵਾਲਾ ਹੈ। ਰਹਾਉ॥


        


© SriGranth.org, a Sri Guru Granth Sahib resource, all rights reserved.
See Acknowledgements & Credits