Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ  

Ik▫oaʼnkār saṯ nām karṯā purakẖ nirbẖa▫o nirvair akāl mūraṯ ajūnī saibẖaʼn gur parsāḏ.  

One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:  

xxx
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਸੋਰਠਿ ਮਹਲਾ ਘਰੁ ਚਉਪਦੇ  

Soraṯẖ mėhlā 1 gẖar 1 cẖa▫upḏe.  

Sorat'h, First Mehl, First House, Chau-Padas:  

xxx
ਰਾਗ ਸੁਰਠਿ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।


ਸਭਨਾ ਮਰਣਾ ਆਇਆ ਵੇਛੋੜਾ ਸਭਨਾਹ  

Sabẖnā marṇā ā▫i▫ā vecẖẖoṛā sabẖnāh.  

Death comes to all, and all must suffer separation.  

ਆਇਆ = ਆਇਆ, ਜੋ ਜੰਮਦੇ ਹਨ। ਮਰਣਾ = ਮੌਤ। ਮਰਣਾ ਆਇਆ = ਜੰਮਦੇ ਹਨ ਤੇ ਮਰਦੇ ਹਨ, ਜੰਮਦੇ ਹਨ ਤੇ ਮਰਦੇ ਹਨ, ਜੋ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ। ਵੇਛੋੜਾ = ਪ੍ਰਭੂ ਚਰਨਾਂ ਤੋਂ ਵਿਛੋੜਾ।
ਸਭ ਨੇ ਮਰ ਜਾਣਾ ਹੈ ਤੇ ਸਭ ਨੂੰ ਇਹ ਵਿਛੋੜਾ ਹੋਣਾ ਹੈ।


ਪੁਛਹੁ ਜਾਇ ਸਿਆਣਿਆ ਆਗੈ ਮਿਲਣੁ ਕਿਨਾਹ  

Pucẖẖahu jā▫e si▫āṇi▫ā āgai milaṇ kināh.  

Go and ask the clever people, whether they shall meet in the world hereafter.  

ਆਗੈ = ਪ੍ਰਭੂ ਦੀ ਹਜ਼ੂਰੀ ਵਿਚ। ਕਿਨਾਹ = ਕੇਹੜੇ ਬੰਦਿਆਂ ਨੂੰ?
ਜਾ ਕੇ ਸਿਆਣੇ ਜੀਵਾਂ (ਗੁਰਮੁਖਾਂ) ਪਾਸੋਂ ਪਤਾ ਲਵੋ ਕਿ ਅਗੇ ਜਾ ਕੇ ਪਰਮਾਤਮਾ ਦੇ ਚਰਨਾਂ ਦਾ ਮਿਲਾਪ ਕਿਨ੍ਹਾਂ ਨੂੰ ਹੁੰਦਾ ਹੈ।


ਜਿਨ ਮੇਰਾ ਸਾਹਿਬੁ ਵੀਸਰੈ ਵਡੜੀ ਵੇਦਨ ਤਿਨਾਹ ॥੧॥  

Jin merā sāhib vīsrai vadṛī veḏan ṯināh. ||1||  

Those who forget my Lord and Master shall suffer in terrible pain. ||1||  

ਵੇਦਨ = ਪੀੜ, ਮਾਨਸਕ ਦੁੱਖ ॥੧॥
ਜਿਨ੍ਹਾਂ ਨੂੰ ਪਿਆਰਾ ਮਾਲਕ-ਪ੍ਰਭੂ ਭੁੱਲ ਜਾਂਦਾ ਹੈ ਉਹਨਾਂ ਨੂੰ ਬੜਾ ਆਤਮਕ ਕਲੇਸ਼ ਹੁੰਦਾ ਹੈ ॥੧॥


ਭੀ ਸਾਲਾਹਿਹੁ ਸਾਚਾ ਸੋਇ  

Bẖī sālāhihu sācẖā so▫e.  

So praise the True Lord,  

ਭੀ = ਮੁੜ ਮੁੜ। ਸਾਚਾ = ਸਦਾ-ਥਿਰ ਰਹਿਣ ਵਾਲਾ।
ਮੁੜ ਮੁੜ ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਰਹੋ।


ਜਾ ਕੀ ਨਦਰਿ ਸਦਾ ਸੁਖੁ ਹੋਇ ਰਹਾਉ  

Jā kī naḏar saḏā sukẖ ho▫e. Rahā▫o.  

by whose Grace peace ever prevails. ||Pause||  

ਜਾ ਕੀ = ਜਿਸ ਪ੍ਰਭੂ ਦੀ। ਰਹਾਉ॥
ਉਸੇ ਦੀ ਮੇਹਰ ਦੀ ਨਜ਼ਰ ਨਾਲ ਸਦਾ-ਥਿਰ ਰਹਿਣ ਵਾਲਾ ਸੁਖ ਮਿਲਦਾ ਹੈ ॥ ਰਹਾਉ॥


ਵਡਾ ਕਰਿ ਸਾਲਾਹਣਾ ਹੈ ਭੀ ਹੋਸੀ ਸੋਇ  

vadā kar salāhṇā hai bẖī hosī so▫e.  

Praise Him as great; He is, and He shall ever be.  

ਵਡਾ ਕਰਿ = ਵੱਡਾ ਕਰ ਕੇ, ਇਹ ਆਖ ਕੇ ਕਿ ਉਹ ਸਭ ਤੋਂ ਵੱਡਾ ਹੈ।
ਪ੍ਰਭੂ ਨੂੰ ਵੱਡਾ ਆਖ ਕੇ ਉਸ ਦੀ ਸਿਫ਼ਤ-ਸਾਲਾਹ ਕਰੋ, ਉਹ ਹੀ ਮੌਜੂਦ ਹੈ ਤੇ ਰਹੇਗਾ।


ਸਭਨਾ ਦਾਤਾ ਏਕੁ ਤੂ ਮਾਣਸ ਦਾਤਿ ਹੋਇ  

Sabẖnā ḏāṯā ek ṯū māṇas ḏāṯ na ho▫e.  

You alone are the Great Giver; mankind cannot give anything.  

ਨ ਹੋਇ = ਕੋਈ ਲਾਭ ਨਹੀਂ ਹੋ ਸਕਦਾ।
(ਹੇ ਪ੍ਰਭੂ!) ਤੂੰ ਇਕੱਲਾ ਹੀ ਸਭ ਜੀਵਾਂ ਦਾ ਦਾਤਾ ਹੈਂ, ਮਨੁੱਖ ਦਾਤਾ ਨਹੀਂ ਹੋ ਸਕਦਾ।


ਜੋ ਤਿਸੁ ਭਾਵੈ ਸੋ ਥੀਐ ਰੰਨ ਕਿ ਰੁੰਨੈ ਹੋਇ ॥੨॥  

Jo ṯis bẖāvai so thī▫ai rann kė runnai ho▫e. ||2||  

Whatever pleases Him, comes to pass; what good does it do to cry out in protest? ||2||  

ਰੁੰਨੈ = ਰੋਇਆਂ ॥੨॥
ਜੋ ਕੁਝ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ, ਰੰਨਾਂ ਵਾਂਗ ਰੋਣ ਤੋਂ ਕੀ ਹੋ ਸਕਦਾ? ॥੨॥


ਧਰਤੀ ਉਪਰਿ ਕੋਟ ਗੜ ਕੇਤੀ ਗਈ ਵਜਾਇ  

Ḏẖarṯī upar kot gaṛ keṯī ga▫ī vajā▫e.  

Many have proclaimed their sovereignty over millions of fortresses on the earth, but they have now departed.  

ਕੋਟ = ਕਿਲ੍ਹੇ। ਗੜ = ਕਿਲ੍ਹੇ। ਕੇਤੀ = ਬਥੇਰੀ ਲੁਕਾਈ। ਵਜਾਇ = (ਨੋਬਤ) ਵਜਾ ਕੇ।
ਇਸ ਧਰਤੀ ਉਤੇ ਅਨੇਕਾਂ ਆਏ ਜੋ ਕਿਲ੍ਹੇ ਆਦਿਕ ਬਣਾ ਕੇ (ਆਪਣੀ ਤਾਕਤ ਦਾ) ਢੋਲ ਵਜਾ ਕੇ (ਆਖ਼ਰ) ਚਲੇ ਗਏ।


ਜੋ ਅਸਮਾਨਿ ਮਾਵਨੀ ਤਿਨ ਨਕਿ ਨਥਾ ਪਾਇ  

Jo asmān na māvnī ṯin nak nathā pā▫e.  

And those, whom even the sky could not contain, had ropes put through their noses.  

ਅਸਮਾਨਿ = ਆਕਾਸ਼ ਤਕ। ਨ ਮਾਵਨੀ = ਨ ਮਾਵਨਿ, ਨਹੀਂ ਮਿਓਂਦੇ। ਤਿਨ ਨਕਿ = ਉਹਨਾਂ ਦੇ ਨੱਕ ਵਿਚ। ਨਥਾ ਪਾਇ = ਨੱਥਾਂ ਪਾਂਦਾ ਹੈ, ਆਕੜ ਭੰਨਦਾ ਹੈ।
ਜਿਹਨਾਂ ਨੂੰ ਇਤਨਾ (ਤਾਕਤ ਦਾ) ਮਾਣ ਹੈ ਕਿ (ਮਾਨੋ) ਅਸਮਾਨ ਦੇ ਹੇਠ ਭੀ ਨਹੀਂ ਮਿਓਂਦੇ, ਪ੍ਰਭੂ ਉਨ੍ਹਾਂ ਦੇ ਨਕ ਵਿਚ ਵੀ ਨੱਥ ਪਾ ਦੇਂਦਾ ਹੈ (ਭਾਵ, ਉਹਨਾਂ ਦੀ ਆਕੜ ਭੀ ਭੰਨ ਦੇਂਦਾ ਹੈ)।


ਜੇ ਮਨ ਜਾਣਹਿ ਸੂਲੀਆ ਕਾਹੇ ਮਿਠਾ ਖਾਹਿ ॥੩॥  

Je man jāṇėh sūlī▫ā kāhe miṯẖā kẖāhi. ||3||  

O mind, if you only knew the torment in your future, you would not relish the sweet pleasures of the present. ||3||  

ਮਨ = ਹੇ ਮਨ! ਸੂਲੀਆ = ਦੁੱਖ ਕਲੇਸ਼। ਕਾਹੇ = ਕਿਉਂ? ਮਿਠਾ ਖਾਹਿ = ਤੂੰ ਮਿੱਠਾ ਖਾਂਦਾ ਹੈਂ, ਤੂੰ ਦੁਨੀਆ ਦੇ ਮਿੱਠੇ ਭੋਗ ਭੋਗਦਾ ਹੈਂ ॥੩॥
ਸੋ, ਹੇ ਮਨ! ਜੇ ਤੂੰ ਇਹ ਸਮਝ ਲਏਂ ਕਿ ਦੁਨੀਆ ਦੇ ਮੌਜ ਮੇਲਿਆਂ ਦਾ ਨਤੀਜਾ ਦੁੱਖ-ਕਲੇਸ਼ ਹੀ ਹੈ ਤਾਂ ਤੂੰ ਦੁਨੀਆ ਦੇ ਭੋਗਾਂ ਵਿਚ ਹੀ ਕਿਉਂ ਮਸਤ ਰਹੇਂ? ॥੩॥


ਨਾਨਕ ਅਉਗੁਣ ਜੇਤੜੇ ਤੇਤੇ ਗਲੀ ਜੰਜੀਰ  

Nānak a▫oguṇ jeṯ▫ṛe ṯeṯe galī janjīr.  

O Nanak, as many as are the sins one commits, so many are the chains around his neck.  

ਅਉਗੁਣ = ਵਿਕਾਰ, ਪਾਪ। ਤੇਰੇ = ਇਹ ਸਾਰੇ। ਗਲੀ = ਗਲਾਂ ਵਿਚ। ਜੰਜੀਰ = ਫਾਹੀਆਂ।
ਹੇ ਨਾਨਕ! (ਦੁਨੀਆ ਦੇ ਸੁਖ ਮਾਣਨ ਦੀ ਖ਼ਾਤਰ) ਜਿਤਨੇ ਭੀ ਪਾਪ-ਵਿਕਾਰ ਅਸੀਂ ਕਰਦੇ ਹਾਂ, ਇਹ ਸਾਰੇ ਪਾਪ-ਵਿਕਾਰ ਸਾਡੇ ਗਲਾਂ ਵਿਚ ਫਾਹੀਆਂ ਬਣ ਜਾਂਦੇ ਹਨ।


ਜੇ ਗੁਣ ਹੋਨਿ ਕਟੀਅਨਿ ਸੇ ਭਾਈ ਸੇ ਵੀਰ  

Je guṇ hon ṯa katī▫an se bẖā▫ī se vīr.  

If he possesses virtues, then the chains are cut away; these virtues are his brothers, his true brothers.  

ਕਟੀਅਨਿ = ਕੱਟੇ ਜਾਂਦੇ ਹਨ। ਸੇ = ਇਹੀ।
ਇਹ ਪਾਪ-ਫਾਹੀਆਂ ਤਦੋਂ ਹੀ ਕੱਟੀਆਂ ਜਾ ਸਕਦੀਆਂ ਹਨ ਜੇ ਸਾਡੇ ਪੱਲੇ ਗੁਣ ਹੋਣ। ਗੁਣ ਹੀ ਅਸਲ ਭਾਈ ਮਿਤ੍ਰ ਹਨ।


ਅਗੈ ਗਏ ਮੰਨੀਅਨਿ ਮਾਰਿ ਕਢਹੁ ਵੇਪੀਰ ॥੪॥੧॥  

Agai ga▫e na mannī▫an mār kadẖahu vepīr. ||4||1||  

Going to the world hereafter, those who have no Guru are not accepted; they are beaten, and expelled. ||4||1||  

ਅਗੈ ਗਏ = ਸਾਡੇ ਨਾਲ ਗਏ ਹੋਏ। ਮੰਨੀਅਨਿ = ਮੰਨੇ ਜਾਂਦੇ ਹਨ, ਆਦਰ ਪਾਂਦੇ ਹਨ। ਵੇਪੀਰ = ਬੇ-ਮੁਰਸ਼ਿਦੇ, ਵੱਸ ਵਿਚ ਨਾਹ ਆਉਣ ਵਾਲੇ ॥੪॥੧॥
(ਇਥੋਂ) ਸਾਡੇ ਨਾਲ ਗਏ ਹੋਏ ਪਾਪ-ਵਿਕਾਰ (ਅਗਾਂਹ) ਆਦਰ ਨਹੀਂ ਪਾਂਦੇ। ਇਹਨਾਂ ਬੇ-ਮੁਰਸ਼ਿਦਾਂ ਨੂੰ (ਹੁਣੇ ਹੀ) ਮਾਰ ਕੇ ਆਪਣੇ ਅੰਦਰੋਂ ਕੱਢ ਦਿਉ ॥੪॥੧॥


ਸੋਰਠਿ ਮਹਲਾ ਘਰੁ  

Soraṯẖ mėhlā 1 gẖar 1.  

Sorat'h, First Mehl, First House:  

xxx
xxx


ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ  

Man hālī kirsāṇī karṇī saram pāṇī ṯan kẖeṯ.  

Make your mind the farmer, good deeds the farm, modesty the water, and your body the field.  

ਹਾਲੀ = ਹਲ ਵਾਹੁਣ ਵਾਲਾ। ਕਿਰਸਾਣੀ = ਵਾਹੀ ਦਾ ਕੰਮ। ਕਰਣੀ = ਉੱਚਾ ਆਚਰਨ। ਸਰਮੁ = {श्रम} ਮੇਹਨਤ, ਉੱਦਮ।
ਮਨ ਨੂੰ ਹਾਲ਼ੀ (ਵਰਗਾ ਉੱਦਮੀ) ਬਣਾ, ਉਚੇ ਆਚਰਨ ਨੂੰ ਵਾਹੀ ਸਮਝ, ਮੇਹਨਤ ਨੂੰ ਪਾਣੀ ਬਣਾ, ਤੇ ਸਰੀਰ ਨੂੰ ਪੈਲੀ ਸਮਝ।


ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ  

Nām bīj sanṯokẖ suhāgā rakẖ garībī ves.  

Let the Lord's Name be the seed, contentment the plow, and your humble dress the fence.  

ਰਖੁ = ਰਾਖਾ। ਗਰੀਬੀ ਵੇਸੁ = ਸਾਦਾ ਲਿਬਾਸ, ਸਾਦਗੀ, ਸਾਦਾ ਜੀਵਨ।
ਫਿਰ (ਇਸ ਪੈਲੀ ਵਿਚ) ਪਰਮਾਤਮਾ ਦਾ ਨਾਮ ਬੀਜ, ਸੰਤੋਖ ਨੂੰ ਸੁਹਾਗਾ ਬਣਾ, ਤੇ ਸਾਦਾ ਜੀਵਨ ਬਣਾ।


ਭਾਉ ਕਰਮ ਕਰਿ ਜੰਮਸੀ ਸੇ ਘਰ ਭਾਗਠ ਦੇਖੁ ॥੧॥  

Bẖā▫o karam kar jammsī se gẖar bẖāgaṯẖ ḏekẖ. ||1||  

Doing deeds of love, the seed shall sprout, and you shall see your home flourish. ||1||  

ਭਾਉ = ਪ੍ਰੇਮ। ਕਰਮ = ਬਖ਼ਸ਼ਸ਼। ਕਰਮ ਕਰਿ = (ਪਰਮਾਤਮਾ ਦੀ) ਮੇਹਰ ਨਾਲ। ਜੰਮਸੀ = ਉੱਗੇਗਾ, ਪੈਦਾ ਹੋਵੇਗਾ। ਭਾਗਠ = ਭਾਗਾਂ ਵਾਲੇ, ਧਨਾਢ ॥੧॥
ਤਾਂ ਪਰਮਾਤਮਾ ਦੀ ਮੇਹਰ ਨਾਲ ਪ੍ਰੇਮ ਪੈਦਾ ਹੋਵੇਗਾ ਤੇ ਦੇਖ ਕਿ ਸਰੀਰ-ਘਰ ਭਾਗਾਂ ਵਾਲਾ ਹੋ ਜਾਏਗਾ ॥੧॥


ਬਾਬਾ ਮਾਇਆ ਸਾਥਿ ਹੋਇ  

Bābā mā▫i▫ā sāth na ho▫e.  

O Baba, the wealth of Maya does not go with anyone.  

ਬਾਬਾ = ਹੇ ਭਾਈ!
ਹੇ ਭਾਈ! (ਇਥੋਂ ਤੁਰਨ ਵੇਲੇ) ਮਾਇਆ ਜੀਵ ਦੇ ਨਾਲ ਨਹੀਂ ਜਾਂਦੀ।


ਇਨਿ ਮਾਇਆ ਜਗੁ ਮੋਹਿਆ ਵਿਰਲਾ ਬੂਝੈ ਕੋਇ ਰਹਾਉ  

In mā▫i▫ā jag mohi▫ā virlā būjẖai ko▫e. Rahā▫o.  

This Maya has bewitched the world, but only a rare few understand this. ||Pause||  

ਇਨਿ = ਇਸ ਨੇ ॥ ਰਹਾਉ॥
ਇਸ ਮਾਇਆ ਨੇ ਸਾਰੇ ਜਗਤ ਨੂੰ ਆਪਣੇ ਵੱਸ ਵਿਚ ਕੀਤਾ ਹੋਇਆ ਹੈ। ਕੋਈ ਵਿਰਲਾ ਹੀ ਇਹ ਗਲ ਸਮਝਦਾ ਹੈ ॥ ਰਹਾਉ॥


ਹਾਣੁ ਹਟੁ ਕਰਿ ਆਰਜਾ ਸਚੁ ਨਾਮੁ ਕਰਿ ਵਥੁ  

Hāṇ hat kar ārjā sacẖ nām kar vath.  

Make your ever-decreasing life your shop, and make the Lord's Name your merchandise.  

ਹਾਣੁ = ਬੀਤਣਾ, ਗੁਜ਼ਰਨਾ। ਹਟੁ = ਦੁਕਾਨ। ਆਰਜਾ = ਉਮਰ। ਆਰਜਾ ਹਾਣੁ = ਉਮਰ ਦਾ ਬੀਤਣਾ, ਸੁਆਸਾਂ ਦਾ ਚਲਣਾ, ਹਰੇਕ ਸੁਆਸ ਦੇ ਨਾਲ ਨਾਮ ਨੂੰ ਪ੍ਰੋਣਾ। ਵਥੁ = ਸੌਦਾ।
ਇਸ (ਸਰੀਰ) ਹੱਟੀ ਵਿਚ ਜਿੰਦਗੀ ਦੇ ਹਰ ਸਵਾਸ ਨਾਲ ਸਦਾ-ਥਿਰ ਰਹਿਣ ਵਾਲਾ ਹਰੀ ਨਾਮ ਸੌਦਾ ਬਣਾ।


ਸੁਰਤਿ ਸੋਚ ਕਰਿ ਭਾਂਡਸਾਲ ਤਿਸੁ ਵਿਚਿ ਤਿਸ ਨੋ ਰਖੁ  

Suraṯ socẖ kar bẖāʼndsāl ṯis vicẖ ṯis no rakẖ.  

Make understanding and contemplation your warehouse, and in that warehouse, store the Lord's Name.  

ਸੋਚ = ਵਿਚਾਰ। ਭਾਂਡਸਾਲ = ਭਾਂਡਿਆਂ ਦੀ ਕਤਾਰ। ਤਿਸੁ ਵਿਚ = ਉਸ ਭਾਂਡਸਾਲ ਵਿਚ। ਤਿਸ ਨੋ = ਉਸ ਨਾਮ-ਵਥ ਨੂੰ {ਨੋਟ: 'ਜਿਸੁ, ਕਿਸੁ, ਤਿਸੁ, ਉਸੁ' ਦਾ ਅੰਤਲਾ ੁ ਹੇਠ-ਲਿਖੇ ਸੰਬੰਧਕਾਂ ਦੇ ਨਾਲ ਉੱਡ ਜਾਂਦਾ ਹੈ: ਕਾ, ਕੇ, ਕੀ, ਦਾ, ਦੇ, ਦੀ, ਨੈ, ਨੋ, ਤੇ}।
ਆਪਣੀ ਸੁਰਤ ਤੇ ਵਿਚਾਰ-ਮੰਡਲ ਨੂੰ (ਭਾਂਡਿਆਂ ਦੀ) ਭਾਂਡਸਾਲ ਬਣਾ ਕੇ ਇਸ ਵਿਚ ਹਰੀ-ਨਾਮ ਸੌਦੇ ਨੂੰ ਪਾ।


ਵਣਜਾਰਿਆ ਸਿਉ ਵਣਜੁ ਕਰਿ ਲੈ ਲਾਹਾ ਮਨ ਹਸੁ ॥੨॥  

vaṇjāri▫ā si▫o vaṇaj kar lai lāhā man has. ||2||  

Deal with the Lord's dealers, earn your profits, and rejoice in your mind. ||2||  

ਵਣਜਾਰੇ = ਸਤਸੰਗੀ। ਮਨ ਹਸੁ = ਮਨ ਦਾ ਹਾਸਾ, ਮਨ ਦਾ ਖਿੜਾਉ ॥੨॥
ਇਹ ਨਾਮ-ਵਣਜ ਕਰਨ ਵਾਲੇ ਸਤਸੰਗੀਆਂ ਨਾਲ ਮਿਲ ਕੇ ਤੂੰ ਭੀ ਹਰੀ-ਨਾਮ ਦਾ ਵਣਜ ਕਰ, ਤਾਂ ਇਸ ਵਿਚੋਂ ਖੱਟੀ ਮਿਲੇਗੀ ਮਨ ਦਾ ਖਿੜਾਓ ॥੨॥


ਸੁਣਿ ਸਾਸਤ ਸਉਦਾਗਰੀ ਸਤੁ ਘੋੜੇ ਲੈ ਚਲੁ  

Suṇ sāsaṯ sa▫uḏāgrī saṯ gẖoṛe lai cẖal.  

Let your trade be listening to scripture, and let Truth be the horses you take to sell.  

ਸਾਸਤ = ਧਰਮ-ਪੁਸਤਕ। ਸਤੁ = ਉੱਚਾ ਆਚਰਨ।
ਧਰਮ-ਪੁਸਤਕਾਂ (ਦਾ ਉਪਦੇਸ਼) ਸੁਣਿਆ ਕਰ, ਇਹ ਹਰੀ-ਨਾਮ ਦੀ ਸੌਦਾਗਰੀ ਹੈ, (ਸੌਦਾਗਰੀ ਦਾ ਮਾਲ ਲੱਦਣ ਵਾਸਤੇ) ਉੱਚੇ ਆਚਰਨ ਨੂੰ ਘੋੜੇ ਬਣਾ ਕੇ ਲੈ ਤੁਰ।


ਖਰਚੁ ਬੰਨੁ ਚੰਗਿਆਈਆ ਮਤੁ ਮਨ ਜਾਣਹਿ ਕਲੁ  

Kẖaracẖ bann cẖang▫ā▫ī▫ā maṯ man jāṇėh kal.  

Gather up merits for your travelling expenses, and do not think of tomorrow in your mind.  

ਮਨ = ਹੇ ਮਨ! ਮਤੁ ਜਾਣਹਿ ਕਲੁ = ਮਤਾਂ ਕੱਲ ਜਾਣੇ, ਕੱਲ ਤੇ ਨਾਹ ਪਾਈਂ।
ਚੰਗੇ ਗੁਣਾਂ ਨੂੰ ਜੀਵਨ-ਸਫ਼ਰ ਦਾ ਖ਼ਰਚ ਬਣਾ। ਹੇ ਮਨ! (ਇਸ ਵਪਾਰ ਦੇ ਉੱਦਮ ਨੂੰ) ਕੱਲ ਤੇ ਨਾਹ ਪਾ।


ਨਿਰੰਕਾਰ ਕੈ ਦੇਸਿ ਜਾਹਿ ਤਾ ਸੁਖਿ ਲਹਹਿ ਮਹਲੁ ॥੩॥  

Nirankār kai ḏes jāhi ṯā sukẖ lahėh mahal. ||3||  

When you arrive in the land of the Formless Lord, you shall find peace in the Mansion of His Presence. ||3||  

ਦੇਸਿ = ਦੇਸ ਵਿਚ। ਸੁਖਿ = ਸੁਖ ਵਿਚ, ਆਤਮਕ ਆਨੰਦ ਵਿਚ। ਮਹਲੁ = ਟਿਕਾਣਾ ॥੩॥
ਜੇ ਤੂੰ ਪਰਮਾਤਮਾ ਦੇ ਦੇਸ ਵਿਚ (ਪਰਮਾਤਮਾ ਦੇ ਚਰਨਾਂ ਵਿਚ) ਟਿਕ ਜਾਏਂ, ਤਾਂ ਆਤਮਕ ਸੁਖ ਵਿਚ ਥਾਂ ਲੱਭ ਜਾਏਗਾ ॥੩॥


ਲਾਇ ਚਿਤੁ ਕਰਿ ਚਾਕਰੀ ਮੰਨਿ ਨਾਮੁ ਕਰਿ ਕੰਮੁ  

Lā▫e cẖiṯ kar cẖākrī man nām kar kamm.  

Let your service be the focusing of your consciousness, and let your occupation be the placing of faith in the Naam.  

ਚਾਕਰੀ = ਨੌਕਰੀ। ਕੰਮੁ = ਨੌਕਰੀ ਦਾ ਕੰਮ।
ਪੂਰੇ ਧਿਆਨ ਨਾਲ (ਪ੍ਰਭੂ-ਮਾਲਕ ਦੀ) ਨੌਕਰੀ ਕਰ ਤੇ ਪਰਮਾਤਮਾ-ਮਾਲਕ ਦੇ ਨਾਮ ਨੂੰ ਮਨ ਵਿਚ ਪੱਕਾ ਕਰ ਰੱਖ (ਇਹੀ ਹੈ ਉਸ ਦੀ ਸੇਵਾ)।


        


© SriGranth.org, a Sri Guru Granth Sahib resource, all rights reserved.
See Acknowledgements & Credits