Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਮਨਮੁਖਿ ਅੰਧ ਚੇਤਨੀ ਜਨਮਿ ਮਰਿ ਹੋਹਿ ਬਿਨਾਸਿ  

The blind, self-willed manmukhs do not think of the Lord; they are ruined through birth and death.  

xxx
ਅੰਨ੍ਹੇ ਮਨਮੁਖ ਹਰੀ ਨੂੰ ਸਿਮਰਦੇ ਨਹੀਂ, ਜਨਮ ਮਰਨ ਦੇ ਗੇੜ ਵਿਚ ਪੈ ਕੇ ਤਬਾਹ ਹੋ ਰਹੇ ਹਨ।


ਨਾਨਕ ਗੁਰਮੁਖਿ ਤਿਨੀ ਨਾਮੁ ਧਿਆਇਆ ਜਿਨ ਕੰਉ ਧੁਰਿ ਪੂਰਬਿ ਲਿਖਿਆਸਿ ॥੨॥  

O Nanak, the Gurmukhs meditate on the Naam, the Name of the Lord; this is their destiny, pre-ordained by the Primal Lord God. ||2||  

xxx॥੨॥
ਹੇ ਨਾਨਕ! ਗੁਰੂ ਦੇ ਸਨਮੁਖ ਹੋ ਕੇ ਉਹਨਾਂ ਨੇ ਨਾਮ ਸਿਮਰਿਆ ਹੈ, ਜਿਨ੍ਹਾਂ ਦੇ ਹਿਰਦੇ ਵਿਚ ਧੁਰ ਮੁੱਢ ਤੋਂ (ਕੀਤੇ ਕਰਮਾ ਦੇ ਸੰਸਕਾਰਾਂ ਅਨੁਸਾਰ) ਇਹ ਲਿਖਿਆ ਪਿਆ ਹੈ ॥੨॥


ਪਉੜੀ  

Pauree:  

xxx
xxx


ਹਰਿ ਨਾਮੁ ਹਮਾਰਾ ਭੋਜਨੁ ਛਤੀਹ ਪਰਕਾਰ ਜਿਤੁ ਖਾਇਐ ਹਮ ਕਉ ਤ੍ਰਿਪਤਿ ਭਈ  

The Lord's Name is my food; eating the thirty-six varieties of it, I am satisfied and satiated.  

ਤ੍ਰਿਪਤਿ = ਰੱਜ।
ਹਰੀ ਦਾ ਨਾਮ ਸਾਡਾ ਛੱਤੀ (੩੬) ਤਰ੍ਹਾਂ ਦਾ (ਭਾਵ, ਕਈ ਸੁਆਦਾਂ ਵਾਲਾ) ਭੋਜਨ ਹੈ, ਜਿਸ ਨੂੰ ਖਾ ਕੇ ਅਸੀਂ ਰੱਜ ਗਏ ਹਾਂ (ਭਾਵ, ਮਾਇਕ ਪਦਾਰਥਾਂ ਵਲੋਂ ਤ੍ਰਿਪਤ ਹੋ ਗਏ ਹਾਂ)।


ਹਰਿ ਨਾਮੁ ਹਮਾਰਾ ਪੈਨਣੁ ਜਿਤੁ ਫਿਰਿ ਨੰਗੇ ਹੋਵਹ ਹੋਰ ਪੈਨਣ ਕੀ ਹਮਾਰੀ ਸਰਧ ਗਈ  

The Lord's Name is my clothing; wearing it, I shall never be naked again, and my desire to wear other clothing is gone.  

ਪੈਨਣੁ = ਪੁਸ਼ਾਕ। ਸਰਧ = ਚਾਹ, ਇੱਛਾ।
ਹਰੀ ਦਾ ਨਾਮ ਹੀ ਸਾਡੀ ਪੁਸ਼ਾਕ ਹੈ ਜਿਸ ਨੂੰ ਪਹਿਨ ਕੇ ਕਦੇ ਬੇ-ਪੜਦਾ ਨਾਹ ਹੋਵਾਂਗੇ, ਤੇ ਹੋਰ (ਸੁੰਦਰ) ਪੁਸ਼ਾਕਾਂ ਪਾਉਣ ਦੀ ਸਾਡੀ ਚਾਹ ਦੂਰ ਹੋ ਗਈ ਹੈ।


ਹਰਿ ਨਾਮੁ ਹਮਾਰਾ ਵਣਜੁ ਹਰਿ ਨਾਮੁ ਵਾਪਾਰੁ ਹਰਿ ਨਾਮੈ ਕੀ ਹਮ ਕੰਉ ਸਤਿਗੁਰਿ ਕਾਰਕੁਨੀ ਦੀਈ  

The Lord's Name is my business, the Lord's Name is my commerce; the True Guru has blessed me with its use.  

ਕਾਰਕੁਨੀ = ਮੁਖ਼ਤਿਆਰੀ।
ਹਰੀ ਦਾ ਨਾਮ ਸਾਡਾ ਵਣਜ, ਨਾਮ ਹੀ ਸਾਡਾ ਵਪਾਰ ਹੈ ਤੇ ਸਤਿਗੁਰੂ ਨੇ ਸਾਨੂੰ ਨਾਮ ਦੀ ਹੀ ਮੁਖ਼ਤਿਆਰੀ ਦਿੱਤੀ ਹੈ।


ਹਰਿ ਨਾਮੈ ਕਾ ਹਮ ਲੇਖਾ ਲਿਖਿਆ ਸਭ ਜਮ ਕੀ ਅਗਲੀ ਕਾਣਿ ਗਈ  

I record the account of the Lord's Name, and I shall not be subject to death again.  

ਅਗਲੀ = ਪਹਿਲੀ। ਕਾਣਿ = ਮੁਥਾਜੀ।
ਹਰੀ ਦੇ ਨਾਮ ਦਾ ਹੀ ਅਸਾਂ ਲੇਖਾ ਲਿਖਿਆ ਹੈ, (ਜਿਸ ਲੇਖੇ ਕਰ ਕੇ) ਜਮ ਦੀ ਪਹਿਲੀ ਖ਼ੁਸ਼ਾਮਦ ਦੂਰ ਹੋ ਗਈ ਹੈ।


ਹਰਿ ਕਾ ਨਾਮੁ ਗੁਰਮੁਖਿ ਕਿਨੈ ਵਿਰਲੈ ਧਿਆਇਆ ਜਿਨ ਕੰਉ ਧੁਰਿ ਕਰਮਿ ਪਰਾਪਤਿ ਲਿਖਤੁ ਪਈ ॥੧੭॥  

Only a few, as Gurmukh, meditate on the Lord's Name; they are blessed by the Lord, and receive their pre-ordained destiny. ||17||  

xxx॥੧੭॥
ਪਰ ਕਿਸੇ ਵਿਰਲੇ ਗੁਰਮੁਖ ਨੇ ਨਾਮ ਸਿਮਰਿਆ ਹੈ (ਉਹੀ ਸਿਮਰਦੇ ਹਨ) ਜਿਨ੍ਹਾਂ ਨੂੰ ਧੁਰੋਂ ਬਖ਼ਸ਼ਸ਼ ਦੀ ਰਾਹੀਂ (ਪਿਛਲੇ ਕੀਤੇ ਕੰਮਾਂ ਦੇ ਸੰਸਕਾਰਾਂ ਅਨੁਸਾਰ ਉੱਕਰੇ ਹੋਏ) ਲੇਖ ਦੀ ਪਰਾਪਤੀ ਹੋਈ ਹੈ ॥੧੭॥


ਸਲੋਕ ਮਃ  

Shalok, Third Mehl:  

xxx
xxx


ਜਗਤੁ ਅਗਿਆਨੀ ਅੰਧੁ ਹੈ ਦੂਜੈ ਭਾਇ ਕਰਮ ਕਮਾਇ  

The world is blind and ignorant; in the love of duality, it engages in actions.  

xxx
ਸੰਸਾਰ ਅੰਨ੍ਹਾ ਤੇ ਅਗਿਆਨੀ ਹੈ, ਮਾਇਆ ਦੇ ਮੋਹ ਵਿਚ ਕੰਮ ਕਰ ਰਿਹਾ ਹੈ;


ਦੂਜੈ ਭਾਇ ਜੇਤੇ ਕਰਮ ਕਰੇ ਦੁਖੁ ਲਗੈ ਤਨਿ ਧਾਇ  

But those actions which are performed in the love of duality, cause only pain to the body.  

ਤਨਿ = ਸਰੀਰ ਵਿਚ।
(ਪਰ) ਮਾਇਆ ਦੇ ਮੋਹ ਵਿਚ ਜਿਤਨੇ ਭੀ ਕਰਮ ਕਰਦਾ ਹੈ (ਉਤਨਾ ਹੀ) ਸਰੀਰ ਨੂੰ ਦੁੱਖ ਧਾ ਕੇ ਲੱਗਦਾ ਹੈ (ਭਾਵ, ਖ਼ਾਸ ਤੌਰ ਤੇ ਦੁੱਖ ਲੱਗਦਾ ਹੈ)।


ਗੁਰ ਪਰਸਾਦੀ ਸੁਖੁ ਊਪਜੈ ਜਾ ਗੁਰ ਕਾ ਸਬਦੁ ਕਮਾਇ  

By Guru's Grace, peace wells up, when one acts according to the Word of the Guru's Shabad.  

xxx
ਸਤਿਗੁਰੂ ਦੀ ਮੇਹਰ ਨਾਲ ਜੀਵ ਸੁਖ ਉਪਜਦਾ ਹੈ, ਜੇ ਗੁਰੂ ਦਾ ਸ਼ਬਦ ਕਮਾਏ,


ਸਚੀ ਬਾਣੀ ਕਰਮ ਕਰੇ ਅਨਦਿਨੁ ਨਾਮੁ ਧਿਆਇ  

He acts according to the True Word of the Guru's Bani; night and day, he meditates on the Naam, the Name of the Lord.  

xxx
ਤੇ ਸੱਚੀ ਬਾਣੀ ਦੀ ਰਾਹੀਂ ਹਰ ਵੇਲੇ ਨਾਮ ਸਿਮਰਨ ਦੇ ਕਰਮ ਕਰੇ,


ਨਾਨਕ ਜਿਤੁ ਆਪੇ ਲਾਏ ਤਿਤੁ ਲਗੇ ਕਹਣਾ ਕਿਛੂ ਜਾਇ ॥੧॥  

O Nanak, as the Lord Himself engages him, so is he engaged; no one has any say in this matter. ||1||  

xxx॥੧॥
ਹੇ ਨਾਨਕ! ਕੋਈ ਗੱਲ ਆਖ ਨਹੀਂ ਸਕੀਦੀ, ਜਿੱਧਰ ਆਪ ਹਰੀ (ਜੀਵਾਂ ਨੂੰ) ਜੋੜਦਾ ਹੈ, ਉਧਰ ਹੀ ਜੁੜਦੇ ਹਨ ॥੧॥


ਮਃ  

Third Mehl:  

xxx
xxx


ਹਮ ਘਰਿ ਨਾਮੁ ਖਜਾਨਾ ਸਦਾ ਹੈ ਭਗਤਿ ਭਰੇ ਭੰਡਾਰਾ  

Within the home of my own being, is the everlasting treasure of the Naam; it is a treasure house, overflowing with devotion.  

xxx
ਸਾਡੇ (ਹਿਰਦੇ-ਰੂਪ) ਘਰ ਵਿਚ ਸਦਾ ਨਾਮ (ਰੂਪ) ਖ਼ਜ਼ਾਨਾ (ਮੌਜੂਦ) ਹੈ ਤੇ ਭਗਤੀ ਦੇ ਭੰਡਾਰ ਭਰੇ ਹੋਏ ਹਨ,


ਸਤਗੁਰੁ ਦਾਤਾ ਜੀਅ ਕਾ ਸਦ ਜੀਵੈ ਦੇਵਣਹਾਰਾ  

The True Guru is the Giver of the life of the soul; the Great Giver lives forever.  

ਜੀਅ ਕਾ ਦਾਤਾ = ਜਿੰਦ-ਦਾਤਾ, ਆਤਮਕ ਜੀਵਨ ਦੇਣ ਵਾਲਾ।
(ਕਿਉਂਕਿ) ਆਤਮਕ ਜੀਵਨ ਦੇਣ ਵਾਲਾ ਸਤਿਗੁਰੂ ਸਦਾ ਅਸਾਡੇ ਸਿਰ ਤੇ ਕਾਇਮ ਹੈ।


ਅਨਦਿਨੁ ਕੀਰਤਨੁ ਸਦਾ ਕਰਹਿ ਗੁਰ ਕੈ ਸਬਦਿ ਅਪਾਰਾ  

Night and day, I continually sing the Kirtan of the Lord's Praise, through the Infinite Word of the Guru's Shabad.  

ਅਨਦਿਨੁ = ਹਰ ਰੋਜ਼।
(ਨਾਮ ਖ਼ਜ਼ਾਨੇ ਦੀ ਬਰਕਤਿ ਨਾਲ) ਅਸੀਂ ਸਤਿਗੁਰੂ ਦੇ ਅਪਾਰ ਸ਼ਬਦ ਦੀ ਰਾਹੀਂ ਸਦਾ ਹਰ ਵੇਲੇ ਹਰੀ ਦੇ ਗੁਣ ਗਾਉਂਦੇ ਹਾਂ,


ਸਬਦੁ ਗੁਰੂ ਕਾ ਸਦ ਉਚਰਹਿ ਜੁਗੁ ਜੁਗੁ ਵਰਤਾਵਣਹਾਰਾ  

I recite continually the Guru's Shabads, which have been effective throughout the ages.  

ਜੁਗੁ ਜੁਗੁ = ਹਰੇਕ ਜੁਗ ਵਿਚ।
ਤੇ ਸਤਿਗੁਰੂ ਦਾ ਸ਼ਬਦ, ਜੋ ਹਰੇਕ ਜੁਗ ਵਿਚ (ਨਾਮ ਦੀ ਦਾਤਿ) ਵਰਤਾਉਣ ਵਾਲਾ ਹੈ, ਸਦਾ ਉਚਾਰਦੇ ਹਾਂ।


ਇਹੁ ਮਨੂਆ ਸਦਾ ਸੁਖਿ ਵਸੈ ਸਹਜੇ ਕਰੇ ਵਾਪਾਰਾ  

This mind ever abides in peace, dealing in peace and poise.  

xxx
(ਸਤਿਗੁਰੂ ਦੇ ਸ਼ਬਦ ਨਾਲ) ਸਾਡਾ ਇਹ ਮਨ ਸਦਾ ਸੁਖੀ ਰਹਿੰਦਾ ਹੈ ਤੇ ਸੁਤੇ ਹੀ (ਭਾਵ, ਕਿਸੇ ਖ਼ਾਸ ਜਤਨ ਤੋਂ ਬਿਨਾ ਹੀ) ਨਾਮ ਦਾ ਵਾਪਾਰ ਕਰਦਾ ਹੈ,


ਅੰਤਰਿ ਗੁਰ ਗਿਆਨੁ ਹਰਿ ਰਤਨੁ ਹੈ ਮੁਕਤਿ ਕਰਾਵਣਹਾਰਾ  

Deep within me is the Guru's Wisdom, the Lord's jewel, the Bringer of liberation.  

xxx
ਅਤੇ ਮਨ ਦੇ ਅੰਦਰ ਸਤਿਗੁਰੂ ਦਾ (ਬਖ਼ਸ਼ਿਆ ਹੋਇਆ) ਗਿਆਨ ਤੇ ਮੁਕਤੀ ਕਰਾਉਣ ਵਾਲਾ ਹਰੀ-ਨਾਮ (ਰੂਪ) ਰਤਨ ਵੱਸਦਾ ਹੈ।


ਨਾਨਕ ਜਿਸ ਨੋ ਨਦਰਿ ਕਰੇ ਸੋ ਪਾਏ ਸੋ ਹੋਵੈ ਦਰਿ ਸਚਿਆਰਾ ॥੨॥  

O Nanak, one who is blessed by the Lord's Glance of Grace obtains this, and is judged to be True in the Court of the Lord. ||2||  

xxx॥੨॥
ਹੇ ਨਾਨਕ! ਜਿਸ ਤੇ ਕ੍ਰਿਪਾ ਦ੍ਰਿਸ਼ਟੀ ਕਰਦਾ ਹੈ, ਉਸ ਨੂੰ (ਇਹ ਦਾਤਿ) ਮਿਲਦੀ ਹੈ ਤੇ ਦਰਗਾਹ ਵਿਚ ਉਹ ਸੁਰਖ਼ਰੂ ਹੋ ਜਾਂਦਾ ਹੈ ॥੨॥


ਪਉੜੀ  

Pauree:  

xxx
xxx


ਧੰਨੁ ਧੰਨੁ ਸੋ ਗੁਰਸਿਖੁ ਕਹੀਐ ਜੋ ਸਤਿਗੁਰ ਚਰਣੀ ਜਾਇ ਪਇਆ  

Blessed, blessed is that Sikh of the Guru, who goes and falls at the Feet of the True Guru.  

xxx
ਉਸ ਗੁਰਸਿੱਖ ਨੂੰ ਧੰਨ ਧੰਨ ਆਖਣਾ ਚਾਹੀਦਾ ਹੈ ਜੋ ਆਪਣੇ ਸਤਿਗੁਰੂ ਦੀ ਚਰਨੀਂ ਜਾ ਲੱਗਦਾ ਹੈ।


ਧੰਨੁ ਧੰਨੁ ਸੋ ਗੁਰਸਿਖੁ ਕਹੀਐ ਜਿਨਿ ਹਰਿ ਨਾਮਾ ਮੁਖਿ ਰਾਮੁ ਕਹਿਆ  

Blessed, blessed is that Sikh of the Guru, who with his mouth, utters the Name of the Lord.  

xxx
ਉਸ ਗੁਰਸਿੱਖ ਨੂੰ ਧੰਨ ਧੰਨ ਆਖਣਾ ਚਾਹੀਦਾ ਹੈ, ਜਿਸ ਨੇ ਮੂੰਹੋਂ ਹਰੀ ਦਾ ਨਾਮ ਉਚਾਰਿਆ ਹੈ।


ਧੰਨੁ ਧੰਨੁ ਸੋ ਗੁਰਸਿਖੁ ਕਹੀਐ ਜਿਸੁ ਹਰਿ ਨਾਮਿ ਸੁਣਿਐ ਮਨਿ ਅਨਦੁ ਭਇਆ  

Blessed, blessed is that Sikh of the Guru, whose mind, upon hearing the Lord's Name, becomes blissful.  

xxx
ਉਸ ਗੁਰਸਿੱਖ ਨੂੰ ਧੰਨੁ ਧੰਨੁ ਆਖਣਾ ਚਾਹੀਦਾ ਹੈ, ਜਿਸ ਦੇ ਮਨ ਵਿਚ ਹਰੀ ਦਾ ਨਾਮ ਸੁਣ ਕੇ ਚਾਅ ਪੈਦਾ ਹੁੰਦਾ ਹੈ।


ਧੰਨੁ ਧੰਨੁ ਸੋ ਗੁਰਸਿਖੁ ਕਹੀਐ ਜਿਨਿ ਸਤਿਗੁਰ ਸੇਵਾ ਕਰਿ ਹਰਿ ਨਾਮੁ ਲਇਆ  

Blessed, blessed is that Sikh of the Guru, who serves the True Guru, and so obtains the Lord's Name.  

xxx
ਉਸ ਗੁਰਸਿੱਖ ਨੂੰ ਧੰਨ ਧੰਨ ਆਖਣਾ ਚਾਹੀਦਾ ਹੈ ਜਿਸ ਨੇ ਸਤਿਗੁਰੂ ਦੀ ਸੇਵਾ ਕਰ ਕੇ ਪਰਮਾਤਮਾ ਦਾ ਨਾਮ ਲੱਭਾ ਹੈ।


ਤਿਸੁ ਗੁਰਸਿਖ ਕੰਉ ਹੰਉ ਸਦਾ ਨਮਸਕਾਰੀ ਜੋ ਗੁਰ ਕੈ ਭਾਣੈ ਗੁਰਸਿਖੁ ਚਲਿਆ ॥੧੮॥  

I bow forever in deepest respect to that Sikh of the Guru, who walks in the Way of the Guru. ||18||  

xxx॥੧੮॥
ਮੈਂ ਸਦਾ ਉਸ ਗੁਰਸਿੱਖ ਅਗੇ ਆਪਣਾ ਸਿਰ ਨਿਵਾਉਂਦਾ ਹਾਂ, ਜੋ ਗੁਰਸਿੱਖ ਸਤਿਗੁਰੂ ਦੇ ਭਾਣੇ ਵਿਚ ਚੱਲਦਾ ਹੈ ॥੧੮॥


ਸਲੋਕੁ ਮਃ  

Shalok, Third Mehl:  

xxx
xxx


ਮਨਹਠਿ ਕਿਨੈ ਪਾਇਓ ਸਭ ਥਕੇ ਕਰਮ ਕਮਾਇ  

No one has ever found the Lord through stubborn-mindedness. All have grown weary of performing such actions.  

xxx
ਕਿਸੇ ਮਨੁੱਖ ਨੇ ਮਨ ਦੇ ਹਠ ਨਾਲ ਰੱਬ ਨੂੰ ਨਹੀਂ ਲੱਭਾ, ਸਾਰੇ ਜੀਵ (ਭਾਵ, ਕਈ ਮਨੁੱਖ) (ਹਠ ਨਾਲ) ਕਰਮ ਕਰ ਕੇ (ਓੜਕ) ਥੱਕ ਗਏ ਹਨ।


ਮਨਹਠਿ ਭੇਖ ਕਰਿ ਭਰਮਦੇ ਦੁਖੁ ਪਾਇਆ ਦੂਜੈ ਭਾਇ  

Through their stubborn-mindedness, and by wearing their disguises, they are deluded; they suffer in pain from the love of duality.  

xxx
ਮਨ ਦੇ ਹਠ ਨਾਲ (ਕਈ ਤਰ੍ਹਾਂ ਦੇ) ਭੇਖ ਕਰ ਕਰ ਕੇ ਭਟਕਦੇ ਹਨ ਤੇ ਮਾਇਆ ਦੇ ਮੋਹ ਵਿਚ ਦੁੱਖ ਉਠਾਉਂਦੇ ਹਨ।


ਰਿਧਿ ਸਿਧਿ ਸਭੁ ਮੋਹੁ ਹੈ ਨਾਮੁ ਵਸੈ ਮਨਿ ਆਇ  

Riches and the supernatural spiritual powers of the Siddhas are all emotional attachments; through them, the Naam, the Name of the Lord, does not come to dwell in the mind.  

xxx
ਰਿੱਧੀਆਂ ਤੇ ਸਿੱਧੀਆਂ (ਭੀ) ਨਿਰੋਲ ਮੋਹ (ਰੂਪ) ਹਨ, (ਇਹਨਾਂ ਨਾਲ) ਹਰੀ ਦਾ ਨਾਮ ਹਿਰਦੇ ਵਿਚ ਨਹੀਂ ਵੱਸ ਸਕਦਾ।


ਗੁਰ ਸੇਵਾ ਤੇ ਮਨੁ ਨਿਰਮਲੁ ਹੋਵੈ ਅਗਿਆਨੁ ਅੰਧੇਰਾ ਜਾਇ  

Serving the Guru, the mind becomes immaculately pure, and the darkness of spiritual ignorance is dispelled.  

xxx
ਸਤਿਗੁਰੂ ਦੀ ਸੇਵਾ ਨਾਲ ਮਨ ਸਾਫ਼ ਹੁੰਦਾ ਹੈ ਤੇ ਅਗਿਆਨ (ਰੂਪ) ਹਨੇਰਾ ਦੂਰ ਹੁੰਦਾ ਹੈ।


ਨਾਮੁ ਰਤਨੁ ਘਰਿ ਪਰਗਟੁ ਹੋਆ ਨਾਨਕ ਸਹਜਿ ਸਮਾਇ ॥੧॥  

The jewel of the Naam is revealed in the home of one's own being; O Nanak, one merges in celestial bliss. ||1||  

xxx॥੧॥
ਹੇ ਨਾਨਕ! ਨਾਮ (ਰੂਪ) ਰਤਨ ਹਿਰਦੇ ਵਿਚ ਪਰਤੱਖ ਹੋ ਜਾਂਦਾ ਹੈ ਤੇ ਸਹਿਜ ਅਵਸਥਾ ਵਿਚ ਮਨੁੱਖ ਲੀਨ ਹੋ ਜਾਂਦਾ ਹੈ ॥੧॥


ਮਃ  

Third Mehl:  

xxx
xxx


        


© SriGranth.org, a Sri Guru Granth Sahib resource, all rights reserved.
See Acknowledgements & Credits