Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਤਿਸੁ ਗੁਰ ਕਉ ਸਦ ਬਲਿਹਾਰਣੈ ਜਿਨਿ ਹਰਿ ਸੇਵਾ ਬਣਤ ਬਣਾਈ  

Ŧis gur ka▫o saḏ balihārṇai jin har sevā baṇaṯ baṇā▫ī.  

I am forever a sacrifice to that Guru, who has led me to serve the Lord.  

ਬਣਤ = ਰੀਤ, ਮਰਯਾਦਾ।
ਮੈਂ ਸਦਕੇ ਹਾਂ ਉਸ ਸਤਿਗੁਰੂ ਤੋਂ ਜਿਸ ਨੇ ਪ੍ਰਭੂ ਦੀ ਭਗਤੀ ਦੀ ਰੀਤ ਚਲਾਈ ਹੈ।


ਸੋ ਸਤਿਗੁਰੁ ਪਿਆਰਾ ਮੇਰੈ ਨਾਲਿ ਹੈ ਜਿਥੈ ਕਿਥੈ ਮੈਨੋ ਲਏ ਛਡਾਈ  

So saṯgur pi▫ārā merai nāl hai jithai kithai maino la▫e cẖẖadā▫ī.  

That Beloved True Guru is always with me; wherever I may be, He will save me.  

ਜਿਥੈ ਕਿਥੈ = ਹਰ ਥਾਂ।
ਉਹ ਪਿਆਰਾ ਸਤਿਗੁਰੂ ਮੇਰੇ ਅੰਗ ਸੰਗ ਹੈ, ਸਭ ਥਾਈਂ ਮੈਨੂੰ (ਵਿਕਾਰਾਂ ਤੋਂ) ਛਡਾ ਲੈਂਦਾ ਹੈ।


ਤਿਸੁ ਗੁਰ ਕਉ ਸਾਬਾਸਿ ਹੈ ਜਿਨਿ ਹਰਿ ਸੋਝੀ ਪਾਈ  

Ŧis gur ka▫o sābās hai jin har sojẖī pā▫ī.  

Most blessed is that Guru, who imparts understanding of the Lord.  

xxx
ਸ਼ਾਬਾਸ਼ੇ ਉਸ ਸਤਿਗੁਰੂ ਨੂੰ ਜਿਸ ਨੇ ਮੈਨੂੰ ਪਰਮਾਤਮਾ ਦੀ ਸੂਝ ਪਾਈ ਹੈ।


ਨਾਨਕੁ ਗੁਰ ਵਿਟਹੁ ਵਾਰਿਆ ਜਿਨਿ ਹਰਿ ਨਾਮੁ ਦੀਆ ਮੇਰੇ ਮਨ ਕੀ ਆਸ ਪੁਰਾਈ ॥੫॥  

Nānak gur vitahu vāri▫ā jin har nām ḏī▫ā mere man kī ās purā▫ī. ||5||  

O Nanak, I am a sacrifice to the Guru, who has given me the Lord's Name, and fulfilled the desires of my mind. ||5||  

xxx॥੫॥
ਜਿਸ ਗੁਰੂ ਨੇ ਮੈਨੂੰ ਪਰਮਾਤਮਾ ਦਾ ਨਾਮ ਦਿੱਤਾ ਹੈ ਤੇ ਮੇਰੇ ਮਨ ਦੀ ਆਸ ਪੂਰੀ ਕੀਤੀ ਹੈ ਮੈਂ ਨਾਨਕ ਉਸ ਤੋਂ ਸਦਕੇ ਹਾਂ ॥੫॥


ਸਲੋਕ ਮਃ  

Salok mėhlā 3.  

Shalok, Third Mehl:  

xxx
xxx


ਤ੍ਰਿਸਨਾ ਦਾਧੀ ਜਲਿ ਮੁਈ ਜਲਿ ਜਲਿ ਕਰੇ ਪੁਕਾਰ  

Ŧarisnā ḏāḏẖī jal mu▫ī jal jal kare pukār.  

Consumed by desires, the world is burning and dying; burning and burning, it cries out.  

ਦਾਧੀ = ਸਾੜੀ ਹੋਈ।
ਦੁਨੀਆ ਤ੍ਰਿਸ਼ਨਾ ਦੀ ਸਾੜੀ ਹੋਈ ਦੁੱਖੀ ਹੋ ਰਹੀ ਹੈ, ਸੜ ਸੜ ਕੇ ਵਿਲਕ ਰਹੀ ਹੈ।


ਸਤਿਗੁਰ ਸੀਤਲ ਜੇ ਮਿਲੈ ਫਿਰਿ ਜਲੈ ਦੂਜੀ ਵਾਰ  

Saṯgur sīṯal je milai fir jalai na ḏūjī vār.  

But if it meets with the cooling and soothing True Guru, it does not burn any longer.  

ਸੀਤਲੁ = ਠੰਡ ਪਾਉਣ ਵਾਲਾ।
ਜੇ ਇਹ ਠੰਡ ਪਾਣ ਵਾਲੇ ਗੁਰੂ ਨੂੰ ਮਿਲ ਪਏ, ਤਾਂ ਫਿਰ ਦੂਜੀ ਵਾਰੀ ਨਾਹ ਸੜੇ।


ਨਾਨਕ ਵਿਣੁ ਨਾਵੈ ਨਿਰਭਉ ਕੋ ਨਹੀ ਜਿਚਰੁ ਸਬਦਿ ਕਰੇ ਵੀਚਾਰੁ ॥੧॥  

Nānak viṇ nāvai nirbẖa▫o ko nahī jicẖar sabaḏ na kare vīcẖār. ||1||  

O Nanak, without the Name, and without contemplating the Word of the Shabad, no one becomes fearless. ||1||  

xxx॥੧॥
ਹੇ ਨਾਨਕ! ਨਾਮ ਤੋਂ ਬਿਨਾ ਕਿਸੇ ਦਾ ਭੀ ਡਰ ਨਹੀਂ ਮੁੱਕਦਾ, ਜਦ ਤਕ ਗੁਰੂ ਦੇ ਸ਼ਬਦ ਦੀ ਰਾਹੀਂ ਮਨੁੱਖ ਪ੍ਰਭੂ ਦੀ ਵਿਚਾਰ ਨਾਹ ਕਰੇ ॥੧॥


ਮਃ  

Mėhlā 3.  

Third Mehl:  

xxx
xxx


ਭੇਖੀ ਅਗਨਿ ਬੁਝਈ ਚਿੰਤਾ ਹੈ ਮਨ ਮਾਹਿ  

Bẖekẖī agan na bujẖ▫ī cẖinṯā hai man māhi.  

Wearing ceremonial robes, the fire is not quenched, and the mind is filled with anxiety.  

xxx
ਭੇਖ ਧਾਰਿਆਂ (ਤ੍ਰਿਸ਼ਨਾ ਦੀ) ਅੱਗ ਨਹੀਂ ਬੁੱਝਦੀ, ਮਨ ਵਿਚ ਚਿੰਤਾ ਟਿਕੀ ਰਹਿੰਦੀ ਹੈ।


ਵਰਮੀ ਮਾਰੀ ਸਾਪੁ ਨਾ ਮਰੈ ਤਿਉ ਨਿਗੁਰੇ ਕਰਮ ਕਮਾਹਿ  

varmī mārī sāp na marai ṯi▫o nigure karam kamāhi.  

Destroying the snake's hole, the snake is not killed; it is just like doing deeds without a Guru.  

xxx
ਉਹ ਮਨੁੱਖ ਤਿਵੇਂ ਦੇ ਕਰਮ ਕਰਦੇ ਹਨ ਜਿਵੇਂ ਸੱਪ ਦੀ ਰੁੱਡ ਬੰਦ ਕੀਤਿਆਂ ਸੱਪ ਨਹੀਂ ਮਰਦਾ।


ਸਤਿਗੁਰੁ ਦਾਤਾ ਸੇਵੀਐ ਸਬਦੁ ਵਸੈ ਮਨਿ ਆਇ  

Saṯgur ḏāṯā sevī▫ai sabaḏ vasai man ā▫e.  

Serving the Giver, the True Guru, the Shabad comes to abide in the mind.  

xxx
ਜੇ (ਨਾਮ ਦੀ ਦਾਤਿ) ਦੇਣ ਵਾਲੇ ਗੁਰੂ ਦੀ ਦੱਸੀ ਹੋਈ ਕਾਰ ਕਰੀਏ ਤਾਂ ਗੁਰੂ ਦਾ ਸ਼ਬਦ ਮਨ ਵਿਚ ਆ ਵੱਸਦਾ ਹੈ।


ਮਨੁ ਤਨੁ ਸੀਤਲੁ ਸਾਂਤਿ ਹੋਇ ਤ੍ਰਿਸਨਾ ਅਗਨਿ ਬੁਝਾਇ  

Man ṯan sīṯal sāʼnṯ ho▫e ṯarisnā agan bujẖā▫e.  

The mind and body are cooled and soothed; peace ensues, and the fire of desire is quenched.  

xxx
ਫਿਰ, ਮਨ ਤਨ ਠੰਢਾ ਠਾਰ ਹੋ ਜਾਂਦਾ ਹੈ, ਤ੍ਰਿਸ਼ਨਾ ਦੀ ਅੱਗ ਬੁਝ ਜਾਂਦੀ ਹੈ।


ਸੁਖਾ ਸਿਰਿ ਸਦਾ ਸੁਖੁ ਹੋਇ ਜਾ ਵਿਚਹੁ ਆਪੁ ਗਵਾਇ  

Sukẖā sir saḏā sukẖ ho▫e jā vicẖahu āp gavā▫e.  

The supreme comforts and lasting peace are obtained, when one eradicates ego from within.  

ਆਪੁ = ਆਪਾ-ਭਾਵ, ਅਪਣੱਤ, ਸੁਆਰਥ।
(ਗੁਰੂ ਦੀ ਸੇਵਾ ਵਿਚ) ਜਦੋਂ ਮਨੁੱਖ ਅਹੰਕਾਰ ਦੂਰ ਕਰਦਾ ਹੈ ਤਾਂ ਸਭ ਤੋਂ ਸ੍ਰੇਸ਼ਟ ਸੁਖ ਮਿਲਦਾ ਹੈ।


ਗੁਰਮੁਖਿ ਉਦਾਸੀ ਸੋ ਕਰੇ ਜਿ ਸਚਿ ਰਹੈ ਲਿਵ ਲਾਇ  

Gurmukẖ uḏāsī so kare jė sacẖ rahai liv lā▫e.  

He alone becomes a detached Gurmukh, who lovingly focuses his consciousness on the True Lord.  

xxx
ਗੁਰੂ ਦੇ ਸਨਮੁਖ ਹੋਇਆ ਹੋਇਆ ਉਹ ਮਨੁੱਖ ਹੀ (ਤ੍ਰਿਸ਼ਨਾ ਵਲੋਂ) ਤਿਆਗ ਕਰਦਾ ਹੈ ਜੋ ਸੱਚੇ ਨਾਮ ਵਿਚ ਸੁਰਤ ਜੋੜੀ ਰੱਖਦਾ ਹੈ।


ਚਿੰਤਾ ਮੂਲਿ ਹੋਵਈ ਹਰਿ ਨਾਮਿ ਰਜਾ ਆਘਾਇ  

Cẖinṯā mūl na hova▫ī har nām rajā āgẖā▫e.  

Anxiety does not affect him at all; he is satisfied and satiated with the Name of the Lord.  

ਆਘਾਇ ਰਜਾ = ਚੰਗੀ ਤਰ੍ਹਾਂ ਰੱਜਿਆ ਰਹਿੰਦਾ ਹੈ।
ਉਸ ਨੂੰ ਚਿੰਤਾ ਉੱਕਾ ਹੀ ਨਹੀਂ ਹੁੰਦੀ, ਪ੍ਰਭੂ ਦੇ ਨਾਲ ਹੀ ਉਹ ਚੰਗੀ ਤਰ੍ਹਾਂ ਰੱਜਿਆ ਰਹਿੰਦਾ ਹੈ।


ਨਾਨਕ ਨਾਮ ਬਿਨਾ ਨਹ ਛੂਟੀਐ ਹਉਮੈ ਪਚਹਿ ਪਚਾਇ ॥੨॥  

Nānak nām binā nah cẖẖūtī▫ai ha▫umai pacẖėh pacẖā▫e. ||2||  

O Nanak, without the Naam, no one is saved; they are utterly ruined by egotism. ||2||  

ਪਚਹਿ = ਸੜਦੇ ਹਨ ॥੨॥
ਹੇ ਨਾਨਕ! ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ (ਤ੍ਰਿਸ਼ਨਾ ਦੀ ਅੱਗ ਤੋਂ) ਬਚ ਨਹੀਂ ਸਕੀਦਾ, (ਨਾਮ ਤੋਂ ਬਿਨਾ) ਜੀਵ ਅਹੰਕਾਰ ਵਿਚ ਪਏ ਸੜਦੇ ਹਨ ॥੨॥


ਪਉੜੀ  

Pa▫oṛī.  

Pauree:  

xxx
xxx


ਜਿਨੀ ਹਰਿ ਹਰਿ ਨਾਮੁ ਧਿਆਇਆ ਤਿਨੀ ਪਾਇਅੜੇ ਸਰਬ ਸੁਖਾ  

Jinī har har nām ḏẖi▫ā▫i▫ā ṯinī pā▫i▫aṛe sarab sukẖā.  

Those who meditate on the Lord, Har, Har, obtain all peace and comforts.  

xxx
ਜਿਨ੍ਹਾਂ ਨੇ ਪ੍ਰਭੂ ਦਾ ਨਾਮ ਸਿਮਰਿਆ ਹੈ, ਉਹਨਾਂ ਨੂੰ ਸਾਰੇ ਸੁਖ ਮਿਲ ਗਏ ਹਨ,


ਸਭੁ ਜਨਮੁ ਤਿਨਾ ਕਾ ਸਫਲੁ ਹੈ ਜਿਨ ਹਰਿ ਕੇ ਨਾਮ ਕੀ ਮਨਿ ਲਾਗੀ ਭੁਖਾ  

Sabẖ janam ṯinā kā safal hai jin har ke nām kī man lāgī bẖukẖā.  

Fruitful is the entire life of those, who hunger for the Name of the Lord in their minds.  

xxx
ਉਹਨਾਂ ਦਾ ਸਾਰਾ ਜੀਵਨ ਸਫਲ ਹੋਇਆ ਹੈ ਜਿਨ੍ਹਾਂ ਦੇ ਮਨ ਵਿਚ ਪ੍ਰਭੂ ਦੇ ਨਾਮ ਦੀ ਭੁੱਖ ਲੱਗੀ ਹੋਈ ਹੈ (ਭਾਵ, 'ਨਾਮ' ਜਿਨ੍ਹਾਂ ਦੀ ਜ਼ਿੰਦਗੀ ਦਾ ਆਸਰਾ ਹੋ ਜਾਂਦਾ ਹੈ)।


ਜਿਨੀ ਗੁਰ ਕੈ ਬਚਨਿ ਆਰਾਧਿਆ ਤਿਨ ਵਿਸਰਿ ਗਏ ਸਭਿ ਦੁਖਾ  

Jinī gur kai bacẖan ārāḏẖi▫ā ṯin visar ga▫e sabẖ ḏukẖā.  

Those who worship the Lord in adoration, through the Word of the Guru's Shabad, forget all their pains and suffering.  

xxx
ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦਾ ਸਿਮਰਨ ਕੀਤਾ ਹੈ, ਉਹਨਾਂ ਦੇ ਸਾਰੇ ਦੁਖ ਦੂਰ ਹੋ ਗਏ ਹਨ।


ਤੇ ਸੰਤ ਭਲੇ ਗੁਰਸਿਖ ਹੈ ਜਿਨ ਨਾਹੀ ਚਿੰਤ ਪਰਾਈ ਚੁਖਾ  

Ŧe sanṯ bẖale gursikẖ hai jin nāhī cẖinṯ parā▫ī cẖukẖā.  

Those GurSikhs are good Saints, who care for nothing other than the Lord.  

ਚਿੰਤ = ਆਸ। ਚੁਖਾ = ਰਤਾ ਭੀ।
ਉਹ ਗੁਰਸਿੱਖ ਚੰਗੇ ਸੰਤ ਹਨ ਜਿਨ੍ਹਾਂ ਨੇ (ਪ੍ਰਭੂ ਤੋਂ ਬਿਨਾ) ਹੋਰ ਕਿਸੇ ਦੀ ਰਤਾ ਭੀ ਆਸ ਨਹੀਂ ਰੱਖੀ।


ਧਨੁ ਧੰਨੁ ਤਿਨਾ ਕਾ ਗੁਰੂ ਹੈ ਜਿਸੁ ਅੰਮ੍ਰਿਤ ਫਲ ਹਰਿ ਲਾਗੇ ਮੁਖਾ ॥੬॥  

Ḏẖan ḏẖan ṯinā kā gurū hai jis amriṯ fal har lāge mukẖā. ||6||  

Blessed, blessed is their Guru, whose mouth tastes the Ambrosial Fruit of the Lord's Name. ||6||  

xxx॥੬॥
ਉਹਨਾਂ ਦਾ ਗੁਰੂ ਭੀ ਧੰਨ ਹੈ, ਭਾਗਾਂ ਵਾਲਾ ਹੈ, ਜਿਸ ਦੇ ਮੂੰਹ ਨੂੰ (ਪ੍ਰਭੂ ਦੀ ਸਿਫ਼ਤ-ਸਾਲਾਹ ਰੂਪ) ਅਮਰ ਕਰਨ ਵਾਲੇ ਫਲ ਲੱਗੇ ਹੋਏ ਹਨ (ਭਾਵ, ਜਿਸ ਦੇ ਮੂੰਹੋਂ ਪ੍ਰਭੂ ਦੀ ਵਡਿਆਈ ਦੇ ਬਚਨ ਨਿਕਲਦੇ ਹਨ) ॥੬॥


ਸਲੋਕ ਮਃ  

Salok mėhlā 3.  

Shalok, Third Mehl:  

xxx
xxx


ਕਲਿ ਮਹਿ ਜਮੁ ਜੰਦਾਰੁ ਹੈ ਹੁਕਮੇ ਕਾਰ ਕਮਾਇ  

Kal mėh jam janḏār hai hukme kār kamā▫e.  

In the Dark Age of Kali Yuga, the Messenger of Death is the enemy of life, but he acts according to the Lord's Command.  

ਕਲਿ = ਦੁਬਿਧਾ ਵਾਲਾ ਸੁਭਾਉ, ਪ੍ਰਭੂ ਤੋਂ ਵਿਛੋੜੇ ਵਾਲੀ ਹਾਲਤ {"ਇਕ ਘੜੀ ਨ ਮਿਲਤੇ ਤ ਕਲਿਜੁਗੁ ਹੋਤਾ"}। ਜੰਦਾਰੁ = ਗਵਾਰ, ਅਵੈੜਾ (ਫਾ:)।
ਦੁਬਿਧਾ ਵਾਲੀ ਹਾਲਤ ਵਿਚ (ਮਨੁੱਖ ਦੇ ਸਿਰ ਉਤੇ) ਮੌਤ ਦਾ ਸਹਿਮ ਟਿਕਿਆ ਰਹਿੰਦਾ ਹੈ; (ਪਰ ਉਹ ਜਮ ਭੀ) ਪ੍ਰਭੂ ਦੇ ਹੁਕਮ ਵਿਚ ਹੀ ਕਾਰ ਕਰਦਾ ਹੈ।


ਗੁਰਿ ਰਾਖੇ ਸੇ ਉਬਰੇ ਮਨਮੁਖਾ ਦੇਇ ਸਜਾਇ  

Gur rākẖe se ubre manmukẖā ḏe▫e sajā▫e.  

Those who are protected by the Guru are saved, while the self-willed manmukhs receive their punishment.  

xxx
ਜਿਨ੍ਹਾਂ ਨੂੰ ਗੁਰੂ ਨੇ ('ਕਲਿ' ਤੋਂ) ਬਚਾ ਲਿਆ ਉਹ (ਜਮ ਦੇ ਸਹਿਮ ਤੋਂ) ਬਚ ਜਾਂਦੇ ਹਨ, ਮਨ ਦੇ ਪਿਛੇ ਤੁਰਨ ਵਾਲੇ ਬੰਦਿਆਂ ਨੂੰ (ਸਹਿਮ ਦੀ) ਸਜ਼ਾ ਦੇਂਦਾ ਹੈ।


ਜਮਕਾਲੈ ਵਸਿ ਜਗੁ ਬਾਂਧਿਆ ਤਿਸ ਦਾ ਫਰੂ ਕੋਇ  

Jamkālai vas jag bāʼnḏẖi▫ā ṯis ḏā farū na ko▫e.  

The world is under the control, and in the bondage of the Messenger of Death; no one can hold him back.  

ਫਰੂ = ਰਾਖਾ।
ਜਗਤ (ਭਾਵ, ਪ੍ਰਭੂ ਤੋਂ ਵਿਛੁੜਿਆ ਜੀਵ) ਜਮਕਾਲ ਦੇ ਵੱਸ ਵਿਚ ਬੱਧਾ ਪਿਆ ਹੈ, ਉਸ ਦਾ ਕੋਈ ਰਾਖਾ ਨਹੀਂ ਬਣਦਾ।


ਜਿਨਿ ਜਮੁ ਕੀਤਾ ਸੋ ਸੇਵੀਐ ਗੁਰਮੁਖਿ ਦੁਖੁ ਹੋਇ  

Jin jam kīṯā so sevī▫ai gurmukẖ ḏukẖ na ho▫e.  

So serve the One who created Death; as Gurmukh, no pain shall touch you.  

xxx
ਜੇ ਗੁਰੂ ਦੇ ਸਨਮੁਖ ਹੋ ਕੇ ਉਸ ਪ੍ਰਭੂ ਦੀ ਬੰਦਗੀ ਕਰੀਏ ਜਿਸ ਨੇ ਜਮ ਪੈਦਾ ਕੀਤਾ ਹੈ (ਤਾਂ ਫਿਰ ਜਮ ਦਾ) ਦੁਖ ਨਹੀਂ ਪੋਂਹਦਾ।


ਨਾਨਕ ਗੁਰਮੁਖਿ ਜਮੁ ਸੇਵਾ ਕਰੇ ਜਿਨ ਮਨਿ ਸਚਾ ਹੋਇ ॥੧॥  

Nānak gurmukẖ jam sevā kare jin man sacẖā ho▫e. ||1||  

O Nanak, Death serves the Gurmukhs; the True Lord abides in their minds. ||1||  

xxx॥੧॥
(ਸਗੋਂ) ਹੇ ਨਾਨਕ! ਜਿਨ੍ਹਾਂ ਗੁਰਮੁਖਾਂ ਦੇ ਮਨ ਵਿਚ ਸੱਚਾ ਪ੍ਰਭੂ ਵੱਸਦਾ ਹੈ ਉਹਨਾਂ ਦੀ ਜਮ ਭੀ ਸੇਵਾ ਕਰਦਾ ਹੈ ॥੧॥


ਮਃ  

Mėhlā 3.  

Third Mehl:  

xxx
xxx


ਏਹਾ ਕਾਇਆ ਰੋਗਿ ਭਰੀ ਬਿਨੁ ਸਬਦੈ ਦੁਖੁ ਹਉਮੈ ਰੋਗੁ ਜਾਇ  

Ėhā kā▫i▫ā rog bẖarī bin sabḏai ḏukẖ ha▫umai rog na jā▫e.  

This body is filled with disease; without the Word of the Shabad, the pain of the disease of ego does not depart.  

ਕਾਇਆ = ਸਰੀਰ। ਰੋਗਿ = ਰੋਗ ਨਾਲ।
ਇਹ ਸਰੀਰ (ਹਉਮੈ ਦੇ) ਰੋਗ ਨਾਲ ਭਰਿਆ ਹੋਇਆ ਹੈ, ਗੁਰੂ ਦੇ ਸ਼ਬਦ ਤੋਂ ਬਿਨਾ ਹਉਮੈ ਰੋਗ-ਰੂਪ ਦੁੱਖ ਦੂਰ ਨਹੀਂ ਹੁੰਦਾ।


ਸਤਿਗੁਰੁ ਮਿਲੈ ਤਾ ਨਿਰਮਲ ਹੋਵੈ ਹਰਿ ਨਾਮੋ ਮੰਨਿ ਵਸਾਇ  

Saṯgur milai ṯā nirmal hovai har nāmo man vasā▫e.  

When one meets the True Guru, then he becomes immaculately pure, and he enshrines the Lord's Name within his mind.  

ਮੰਨਿ = ਮਨ ਵਿਚ।
ਜੇ ਗੁਰੂ ਮਿਲ ਪਏ ਤਾਂ ਮਨੁੱਖ ਦਾ ਮਨ ਪਵਿਤ੍ਰ ਹੋ ਜਾਂਦਾ ਹੈ (ਕਿਉਂਕਿ ਗੁਰੂ ਮਿਲਿਆਂ ਮਨੁੱਖ) ਪਰਮਾਤਮਾ ਦਾ ਨਾਮ ਮਨ ਵਿਚ ਵਸਾਂਦਾ ਹੈ।


ਨਾਨਕ ਨਾਮੁ ਧਿਆਇਆ ਸੁਖਦਾਤਾ ਦੁਖੁ ਵਿਸਰਿਆ ਸਹਜਿ ਸੁਭਾਇ ॥੨॥  

Nānak nām ḏẖi▫ā▫i▫ā sukẖ▫ḏāṯa ḏukẖ visri▫ā sahj subẖā▫e. ||2||  

O Nanak, meditating on the Naam, the Name of the Peace-Giving Lord, his pains are automatically forgotten. ||2||  

xxx॥੨॥
ਹੇ ਨਾਨਕ! ਜਿਨ੍ਹਾਂ ਨੇ ਸੁਖਦਾਈ ਹਰਿ-ਨਾਮ ਸਿਮਰਿਆ ਹੈ, ਉਹਨਾਂ ਦਾ ਹਉਮੈ-ਦੁੱਖ ਸਹਿਜ ਸੁਭਾਇ ਦੂਰ ਹੋ ਜਾਂਦਾ ਹੈ ॥੨॥


ਪਉੜੀ  

Pa▫oṛī.  

Pauree:  

xxx
xxx


ਜਿਨਿ ਜਗਜੀਵਨੁ ਉਪਦੇਸਿਆ ਤਿਸੁ ਗੁਰ ਕਉ ਹਉ ਸਦਾ ਘੁਮਾਇਆ  

Jin jagjīvan upḏesi▫ā ṯis gur ka▫o ha▫o saḏā gẖumā▫i▫ā.  

I am forever a sacrifice to the Guru, who has taught me about the Lord, the Life of the World.  

ਜਿਨਿ ਉਪਦੇਸਿਆ = {ਦਿਸ਼ = ਹੱਥ ਨਾਲ ਇਸ਼ਾਰਾ ਕਰ ਕੇ ਵਿਖਾਉਣਾ। ਉਪ = ਨੇੜੇ। ਉਪਦਿਸ਼ = ਨੇੜੇ ਵਿਖਾਉਣਾ।} ਜਿਸ ਗੁਰੂ ਨੇ ਰੱਬ ਨੇੜੇ ਵਿਖਾ ਦਿੱਤਾ ਹੈ।
ਮੈਂ ਉਸ ਗੁਰੂ ਤੋਂ ਸਦਾ ਕੁਰਬਾਨ ਹਾਂ ਜਿਸ ਨੇ ਜਗਤ-ਦਾ-ਸਹਾਰਾ-ਪ੍ਰਭੂ ਨੇੜੇ ਵਿਖਾ ਦਿੱਤਾ ਹੈ।


ਤਿਸੁ ਗੁਰ ਕਉ ਹਉ ਖੰਨੀਐ ਜਿਨਿ ਮਧੁਸੂਦਨੁ ਹਰਿ ਨਾਮੁ ਸੁਣਾਇਆ  

Ŧis gur ka▫o ha▫o kẖannī▫ai jin maḏẖusūḏan har nām suṇā▫i▫ā.  

I am every bit a sacrifice to the Guru, the Lover of Nectar, who has revealed the Name of the Lord.  

xxx
ਮੈਂ ਉਸ ਗੁਰੂ ਤੋਂ ਸਦਾ ਕੁਰਬਾਨ ਹਾਂ ਜਿਸ ਨੇ ਅਹੰਕਾਰ-ਦੈਂਤ ਨੂੰ ਮਾਰਨ ਵਾਲੇ ਪ੍ਰਭੂ ਦਾ ਨਾਮ ਸੁਣਾਇਆ ਹੈ (ਭਾਵ, ਨਾਮ ਸਿਮਰਨ ਦੀ ਸਿੱਖਿਆ ਦਿੱਤੀ ਹੈ)।


ਤਿਸੁ ਗੁਰ ਕਉ ਹਉ ਵਾਰਣੈ ਜਿਨਿ ਹਉਮੈ ਬਿਖੁ ਸਭੁ ਰੋਗੁ ਗਵਾਇਆ  

Ŧis gur ka▫o ha▫o vārṇai jin ha▫umai bikẖ sabẖ rog gavā▫i▫ā.  

I am a sacrifice to the Guru, who has totally cured me of the fatal disease of egotism.  

xxx
ਮੈਂ ਉਸ ਗੁਰੂ ਤੋਂ ਸਦਾ ਕੁਰਬਾਨ ਹਾਂ ਜਿਸ ਨੇ ਹਉਮੈ ਰੂਪ ਜ਼ਹਿਰ ਤੇ ਹੋਰ ਸਾਰਾ (ਵਿਕਾਰਾਂ ਦਾ) ਰੋਗ ਦੂਰ ਕੀਤਾ ਹੈ।


ਤਿਸੁ ਸਤਿਗੁਰ ਕਉ ਵਡ ਪੁੰਨੁ ਹੈ ਜਿਨਿ ਅਵਗਣ ਕਟਿ ਗੁਣੀ ਸਮਝਾਇਆ  

Ŧis saṯgur ka▫o vad punn hai jin avgaṇ kat guṇī samjẖā▫i▫ā.  

Glorious and great are the virtues of the Guru, who has eradicated evil, and instructed me in virtue.  

ਗੁਣੀ = ਗੁਣਾਂ ਦਾ ਖ਼ਜ਼ਾਨਾ।
ਜਿਸ ਗੁਰੂ ਨੇ (ਜੀਵ ਦੇ) ਪਾਪ ਕੱਟ ਕੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੀ ਸੋਝੀ ਪਾਈ ਹੈ, ਉਸ ਦਾ (ਜੀਵਾਂ ਉੱਤੇ) ਇਹ ਬਹੁਤ ਭਾਰਾ ਉਪਕਾਰ ਹੈ।


        


© SriGranth.org, a Sri Guru Granth Sahib resource, all rights reserved.
See Acknowledgements & Credits