Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਜਾਨੀ ਘਤਿ ਚਲਾਇਆ ਲਿਖਿਆ ਆਇਆ ਰੁੰਨੇ ਵੀਰ ਸਬਾਏ  

जानी घति चलाइआ लिखिआ आइआ रुंने वीर सबाए ॥  

Jānī gẖaṯ cẖalā▫i▫ā likẖi▫ā ā▫i▫ā runne vīr sabā▫e.  

This dear soul is driven off, when the pre-ordained Order is received, and all the relatives cry out in mourning.  

ਚਲਾਇਆ = ਅੱਗੇ ਲਾ ਲਿਆ ਜਾਂਦਾ ਹੈ। ਵੀਰ ਸਬਾਏ = ਸਾਰੇ ਵੀਰ, ਸਾਰੇ ਸੱਜਣ ਸੰਬੰਧੀ।
(ਉਮਰ ਦਾ ਸਮਾ ਮੁੱਕਣ ਤੇ) ਜਦੋਂ ਪਰਮਾਤਮਾ ਦਾ ਲਿਖਿਆ (ਹੁਕਮ) ਅਉਂਦਾ ਹੈ ਤਾਂ ਸਾਰੇ ਸੱਜਣ ਸੰਬੰਧੀ ਰੋਂਦੇ ਹਨ।


ਕਾਂਇਆ ਹੰਸ ਥੀਆ ਵੇਛੋੜਾ ਜਾਂ ਦਿਨ ਪੁੰਨੇ ਮੇਰੀ ਮਾਏ  

कांइआ हंस थीआ वेछोड़ा जां दिन पुंने मेरी माए ॥  

Kāʼn▫i▫ā hans thī▫ā vecẖẖoṛā jāʼn ḏin punne merī mā▫e.  

The body and the swan-soul are separated, when one's days are past and done, O my mother.  

ਹੰਸ = ਜੀਵਾਤਮਾ। ਪੁੰਨੇ = ਪੁੱਗ ਗਏ, ਮੁੱਕ ਗਏ। ਮਾਏ = ਹੇ ਮਾਂ!
ਹੇ ਮੇਰੀ ਮਾਂ! ਜਦੋਂ ਉਮਰ ਦੇ ਦਿਨ ਪੂਰੇ ਹੋ ਜਾਂਦੇ ਹਨ, ਤਾਂ ਸਰੀਰ ਤੇ ਜੀਵਾਤਮਾ ਦਾ (ਸਦਾ ਲਈ) ਵਿਛੋੜਾ ਹੋ ਜਾਂਦਾ ਹੈ।


ਜੇਹਾ ਲਿਖਿਆ ਤੇਹਾ ਪਾਇਆ ਜੇਹਾ ਪੁਰਬਿ ਕਮਾਇਆ  

जेहा लिखिआ तेहा पाइआ जेहा पुरबि कमाइआ ॥  

Jehā likẖi▫ā ṯehā pā▫i▫ā jehā purab kamā▫i▫ā.  

As is one's pre-ordained Destiny, so does one receive, according to one's past actions.  

ਪੁਰਬਿ = ਮਰਨ ਤੋਂ ਪਹਿਲੇ ਸਮੇ ਵਿਚ।
(ਉਸ ਅੰਤ ਸਮੇ ਤੋਂ) ਪਹਿਲਾਂ ਪਹਿਲਾਂ ਜੋ ਜੋ ਕਰਮ ਜੀਵ ਨੇ ਕਮਾਇਆ ਹੁੰਦਾ ਹੈ (ਉਸ ਉਸ ਦੇ ਅਨੁਸਾਰ) ਜਿਹੋ ਜਿਹਾ ਸੰਸਕਾਰਾਂ ਦਾ ਲੇਖ (ਉਸ ਦੇ ਮੱਥੇ ਤੇ) ਲਿਖਿਆ ਜਾਂਦਾ ਹੈ ਉਹੋ ਜਿਹਾ ਫਲ ਜੀਵ ਪਾਂਦਾ ਹੈ।


ਧੰਨੁ ਸਿਰੰਦਾ ਸਚਾ ਪਾਤਿਸਾਹੁ ਜਿਨਿ ਜਗੁ ਧੰਧੈ ਲਾਇਆ ॥੧॥  

धंनु सिरंदा सचा पातिसाहु जिनि जगु धंधै लाइआ ॥१॥  

Ḏẖan siranḏā sacẖā pāṯisāhu jin jag ḏẖanḏẖai lā▫i▫ā. ||1||  

Blessed is the Creator, the True King, who has linked the whole world to its tasks. ||1||  

xxx ॥੧॥
ਉਹ ਸਿਰਜਣਹਾਰ ਪਾਤਿਸ਼ਾਹ ਸਦਾ ਕਾਇਮ ਰਹਿਣ ਵਾਲਾ ਹੈ, ਜਿਸ ਨੇ ਜਗਤ ਨੂੰ ਮਾਇਆ ਦੇ ਆਹਰ ਵਿਚ ਲਾ ਰੱਖਿਆ ਹੈ ॥੧॥


ਸਾਹਿਬੁ ਸਿਮਰਹੁ ਮੇਰੇ ਭਾਈਹੋ ਸਭਨਾ ਏਹੁ ਪਇਆਣਾ  

साहिबु सिमरहु मेरे भाईहो सभना एहु पइआणा ॥  

Sāhib simrahu mere bẖā▫īho sabẖnā ehu pa▫i▫āṇā.  

Meditate in remembrance on the Lord and Master, O my Siblings of Destiny; everyone has to pass this way.  

ਪਇਆਣਾ = ਕੂਚ।
ਹੇ ਮੇਰੇ ਭਰਾਵੋ! (ਸਦਾ-ਥਿਰ) ਮਾਲਕ-ਪ੍ਰਭੂ ਦਾ ਸਿਮਰਨ ਕਰੋ। (ਦੁਨੀਆ ਤੋਂ) ਇਹ ਕੂਚ ਸਭਨਾਂ ਨੇ ਹੀ ਕਰਨਾ ਹੈ।


ਏਥੈ ਧੰਧਾ ਕੂੜਾ ਚਾਰਿ ਦਿਹਾ ਆਗੈ ਸਰਪਰ ਜਾਣਾ  

एथै धंधा कूड़ा चारि दिहा आगै सरपर जाणा ॥  

Ėthai ḏẖanḏẖā kūṛā cẖār ḏihā āgai sarpar jāṇā.  

These false entanglements last for only a few days; then, one must surely move on to the world hereafter.  

ਏਥੈ = ਇਸ ਸੰਸਾਰ ਵਿਚ। ਸਰਪਰ = ਜ਼ਰੂਰ।
ਦੁਨੀਆ ਵਿਚ ਮਾਇਆ ਦਾ ਝੂਠਾ ਆਹਰ ਚਾਰ ਦਿਨਾਂ ਲਈ ਹੀ ਹੈ, (ਹਰੇਕ ਨੇ ਹੀ) ਇਥੋਂ ਅਗਾਂਹ (ਪਰਲੋਕ ਵਿਚ) ਜ਼ਰੂਰ ਚਲੇ ਜਾਣਾ ਹੈ।


ਆਗੈ ਸਰਪਰ ਜਾਣਾ ਜਿਉ ਮਿਹਮਾਣਾ ਕਾਹੇ ਗਾਰਬੁ ਕੀਜੈ  

आगै सरपर जाणा जिउ मिहमाणा काहे गारबु कीजै ॥  

Āgai sarpar jāṇā ji▫o mihmāṇā kāhe gārab kījai.  

He must surely move on to the world hereafter, like a guest; so why does he indulge in ego?  

ਮਿਹਮਾਣਾ = ਪ੍ਰਾਹੁਣਾ। ਗਾਰਬੁ = ਅਹੰਕਾਰ।
ਇਥੋਂ ਅਗਾਂਹ ਜ਼ਰੂਰ (ਹਰੇਕ ਨੇ) ਚਲੇ ਜਾਣਾ ਹੈ, (ਇਥੇ ਜਗਤ ਵਿਚ) ਅਸੀਂ ਪਰਾਹੁਣਿਆਂ ਵਾਂਗ ਹੀ ਹਾਂ, (ਕਿਸੇ ਵੀ ਧਨ ਪਦਾਰਥ ਆਦਿਕ ਦਾ) ਮਾਣ ਕਰਨਾ ਵਿਅਰਥ ਹੈ।


ਜਿਤੁ ਸੇਵਿਐ ਦਰਗਹ ਸੁਖੁ ਪਾਈਐ ਨਾਮੁ ਤਿਸੈ ਕਾ ਲੀਜੈ  

जितु सेविऐ दरगह सुखु पाईऐ नामु तिसै का लीजै ॥  

Jiṯ sevi▫ai ḏargėh sukẖ pā▫ī▫ai nām ṯisai kā lījai.  

Chant the Name of the Lord; serving Him, you shall obtain peace in His Court.  

ਜਿਤੁ ਸੇਵਿਐ = ਜਿਸ ਦਾ ਸਿਮਰਨ ਕੀਤਿਆਂ।
ਉਸ ਪਰਮਾਤਮਾ ਦਾ ਹੀ ਨਾਮ ਸਿਮਰਨਾ ਚਾਹੀਦਾ ਹੈ ਜਿਸ ਦੇ ਸਿਮਰਨ ਨਾਲ ਪਰਮਾਤਮਾ ਦੀ ਹਜ਼ੂਰੀ ਵਿਚ ਆਤਮਕ ਆਨੰਦ ਮਿਲਦਾ ਹੈ।


ਆਗੈ ਹੁਕਮੁ ਚਲੈ ਮੂਲੇ ਸਿਰਿ ਸਿਰਿ ਕਿਆ ਵਿਹਾਣਾ  

आगै हुकमु न चलै मूले सिरि सिरि किआ विहाणा ॥  

Āgai hukam na cẖalai mūle sir sir ki▫ā vihāṇā.  

In the world hereafter, no one's commands will be obeyed. According to their actions, each and every person proceeds.  

ਮੂਲੇ = ਬਿਲਕੁਲ। ਸਿਰਿ ਸਿਰਿ = ਹਰੇਕ ਦੇ ਸਿਰ ਉੱਤੇ। ਕਿਆ = ਕੀਤਾ, ਆਪੋ ਆਪਣਾ ਕੀਤਾ ਕਰਮ। ਵਿਹਾਣਾ = ਬੀਤਦਾ ਹੈ।
ਪਰਲੋਕ ਵਿਚ ਕਿਸੇ ਦਾ ਭੀ ਹੁਕਮ ਨਹੀਂ ਚੱਲ ਸਕਦਾ, ਉਥੇ ਤਾਂ ਹਰੇਕ ਦੇ ਸਿਰ ਉਤੇ (ਆਪੋ ਆਪਣੇ) ਕੀਤੇ ਅਨੁਸਾਰ ਬੀਤਦੀ ਹੈ।


ਸਾਹਿਬੁ ਸਿਮਰਿਹੁ ਮੇਰੇ ਭਾਈਹੋ ਸਭਨਾ ਏਹੁ ਪਇਆਣਾ ॥੨॥  

साहिबु सिमरिहु मेरे भाईहो सभना एहु पइआणा ॥२॥  

Sāhib simrihu mere bẖā▫īho sabẖnā ehu pa▫i▫āṇā. ||2||  

Meditate in remembrance on the Lord and Master, O my Siblings of Destiny; everyone has to pass this way. ||2||  

xxx ॥੨॥
ਹੇ ਮੇਰੇ ਭਰਾਵੋ! (ਸਦਾ-ਥਿਰ) ਮਾਲਕ-ਪ੍ਰਭੂ ਦਾ ਸਿਮਰਨ ਕਰੋ। (ਦੁਨੀਆ ਤੋਂ) ਇਹ ਕੂਚ ਸਭ ਨੇ ਹੀ ਕਰ ਜਾਣਾ ਹੈ ॥੨॥


ਜੋ ਤਿਸੁ ਭਾਵੈ ਸੰਮ੍ਰਥ ਸੋ ਥੀਐ ਹੀਲੜਾ ਏਹੁ ਸੰਸਾਰੋ  

जो तिसु भावै सम्रथ सो थीऐ हीलड़ा एहु संसारो ॥  

Jo ṯis bẖāvai samrath so thī▫ai hīlṛā ehu sansāro.  

Whatever pleases the Almighty Lord, that alone comes to pass; this world is an opportunity to please Him.  

ਸੰਮ੍ਰਥ = ਸਰਬ-ਸ਼ਕਤੀਮਾਨ। ਹੀਲੜਾ = ਬਹਾਨਾ। ਸੰਸਾਰੋ = (ਭਾਵ) ਸੰਸਾਰੀ ਜੀਵਾਂ ਦਾ ਉੱਦਮ।
ਜਗਤ ਦੇ ਜੀਵਾਂ ਦਾ ਉੱਦਮ ਤਾਂ ਇਕ ਬਹਾਨਾ ਹੀ ਹੈ, ਹੁੰਦਾ ਉਹੀ ਕੁਝ ਹੈ ਜੋ ਉਸ ਸਰਬ-ਸ਼ਕਤੀਮਾਨ ਪ੍ਰਭੂ ਨੂੰ ਭਾਉਂਦਾ ਹੈ।


ਜਲਿ ਥਲਿ ਮਹੀਅਲਿ ਰਵਿ ਰਹਿਆ ਸਾਚੜਾ ਸਿਰਜਣਹਾਰੋ  

जलि थलि महीअलि रवि रहिआ साचड़ा सिरजणहारो ॥  

Jal thal mahī▫al rav rahi▫ā sācẖṛā sirjaṇhāro.  

The True Creator Lord is pervading and permeating the water, the land and the air.  

ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉਪਰ, ਧਰਤੀ ਦੇ ਉਪਰਲੇ ਪੁਲਾੜ ਵਿਚ, ਆਕਾਸ਼ ਵਿਚ।
ਉਹ ਸਦਾ-ਥਿਰ ਰਹਿਣ ਵਾਲਾ ਸਿਰਜਣਹਾਰ ਪਾਣੀ ਵਿਚ ਧਰਤੀ ਵਿਚ ਆਕਾਸ਼ ਵਿਚ ਹਰ ਥਾਂ ਮੌਜੂਦ ਹੈ।


ਸਾਚਾ ਸਿਰਜਣਹਾਰੋ ਅਲਖ ਅਪਾਰੋ ਤਾ ਕਾ ਅੰਤੁ ਪਾਇਆ  

साचा सिरजणहारो अलख अपारो ता का अंतु न पाइआ ॥  

Sācẖā sirjaṇhāro alakẖ apāro ṯā kā anṯ na pā▫i▫ā.  

The True Creator Lord is invisible and infinite; His limits cannot be found.  

ਅਲਖ = ਅਦ੍ਰਿਸ਼ਟ।
ਉਹ ਪ੍ਰਭੂ ਸਦਾ-ਥਿਰ ਰਹਿਣ ਵਾਲਾ ਹੈ ਸਭ ਦਾ ਪੈਦਾ ਕਰਨ ਵਾਲਾ ਹੈ, ਅਦ੍ਰਿਸ਼ਟ ਹੈ, ਬੇਅੰਤ ਹੈ, ਕੋਈ ਭੀ ਜੀਵ ਉਸ ਦੇ ਗੁਣਾਂ ਦਾ ਅੰਤ ਨਹੀਂ ਲੱਭ ਸਕਦਾ।


ਆਇਆ ਤਿਨ ਕਾ ਸਫਲੁ ਭਇਆ ਹੈ ਇਕ ਮਨਿ ਜਿਨੀ ਧਿਆਇਆ  

आइआ तिन का सफलु भइआ है इक मनि जिनी धिआइआ ॥  

Ā▫i▫ā ṯin kā safal bẖa▫i▫ā hai ik man jinī ḏẖi▫ā▫i▫ā.  

Fruitful is the coming of those, who meditate single-mindedly on Him.  

ਇਕ ਮਨਿ = ਇਕ ਮਨ ਦੀ ਰਾਹੀਂ, ਸੁਰਤ ਜੋੜ ਕੇ।
ਜਗਤ ਵਿਚ ਜੰਮਣਾ ਉਹਨਾਂ ਦਾ ਹੀ ਸਫਲ ਕਿਹਾ ਜਾਂਦਾ ਹੈ ਜਿਨ੍ਹਾਂ ਨੇ ਉਸ ਬੇਅੰਤ ਪ੍ਰਭੂ ਨੂੰ ਸੁਰਤ ਜੋੜ ਕੇ ਸਿਮਰਿਆ ਹੈ।


ਢਾਹੇ ਢਾਹਿ ਉਸਾਰੇ ਆਪੇ ਹੁਕਮਿ ਸਵਾਰਣਹਾਰੋ  

ढाहे ढाहि उसारे आपे हुकमि सवारणहारो ॥  

Dẖāhe dẖāhi usāre āpe hukam savāraṇhāro.  

He destroys, and having destroyed, He creates; by His Order, He adorns us.  

ਢਾਹਿ = ਢਾਹ ਕੇ। ਹੁਕਮਿ = ਹੁਕਮ ਅਨੁਸਾਰ।
ਉਹ ਪਰਮਾਤਮਾ ਆਪ ਹੀ ਜਗਤ-ਰਚਨਾ ਨੂੰ ਢਾਹ ਦੇਂਦਾ ਹੈ, ਢਾਹ ਕੇ ਆਪ ਹੀ ਫਿਰ ਬਣਾ ਲੈਂਦਾ ਹੈ, ਉਹ ਆਪਣੇ ਹੁਕਮ ਵਿਚ ਜੀਵਾਂ ਨੂੰ ਚੰਗੇ ਜੀਵਨ ਵਾਲੇ ਬਣਾਂਦਾ ਹੈ।


ਜੋ ਤਿਸੁ ਭਾਵੈ ਸੰਮ੍ਰਥ ਸੋ ਥੀਐ ਹੀਲੜਾ ਏਹੁ ਸੰਸਾਰੋ ॥੩॥  

जो तिसु भावै सम्रथ सो थीऐ हीलड़ा एहु संसारो ॥३॥  

Jo ṯis bẖāvai samrath so thī▫ai hīlṛā ehu sansāro. ||3||  

Whatever pleases the Almighty Lord, that alone comes to pass; this world is an opportunity to please Him. ||3||  

xxx ॥੩॥
ਜਗਤ ਦੇ ਜੀਵਾਂ ਦਾ ਉੱਦਮ ਤਾਂ ਇਕ ਬਹਾਨਾ ਹੀ ਹੈ, ਹੁੰਦਾ ਉਹੀ ਕੁਝ ਹੈ ਜੋ ਉਸ ਸਰਬ-ਸ਼ਕਤੀਮਾਨ ਪ੍ਰਭੂ ਨੂੰ ਚੰਗਾ ਲੱਗਦਾ ਹੈ ॥੩॥


ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ  

नानक रुंना बाबा जाणीऐ जे रोवै लाइ पिआरो ॥  

Nānak runnā bābā jāṇī▫ai je rovai lā▫e pi▫āro.  

Nanak: he alone truly weeps, O Baba, who weeps in the Lord's Love.  

ਬਾਬਾ = ਹੇ ਭਾਈ! ਰੁੰਨਾ ਜਾਣੀਐ = ਸਹੀ ਵੈਰਾਗ ਵਿਚ ਆਇਆ ਸਮਝੋ।
ਹੇ ਨਾਨਕ! ਉਸੇ ਨੂੰ ਸਹੀ ਵੈਰਾਗ ਵਿਚ ਆਇਆ ਜਾਣੋ, ਜੋ ਪਿਆਰ ਨਾਲ (ਪਰਮਾਤਮਾ ਦੇ ਮਿਲਾਪ ਦੀ ਖ਼ਾਤਰ) ਵੈਰਾਗ ਵਿਚ ਆਉਂਦਾ ਹੈ।


ਵਾਲੇਵੇ ਕਾਰਣਿ ਬਾਬਾ ਰੋਈਐ ਰੋਵਣੁ ਸਗਲ ਬਿਕਾਰੋ  

वालेवे कारणि बाबा रोईऐ रोवणु सगल बिकारो ॥  

vāleve kāraṇ bābā ro▫ī▫ai rovaṇ sagal bikāro.  

One who weeps for the sake of worldly objects, O Baba, weeps totally in vain.  

ਵਾਲੇਵੇ ਕਾਰਣਿ = ਧਨ-ਪਦਾਰਥ ਦੀ ਖ਼ਾਤਰ। ਬਿਕਾਰੋ = ਬੇ-ਕਾਰ, ਵਿਅਰਥ।
ਹੇ ਭਾਈ! ਦੁਨੀਆ ਦੇ ਧਨ ਪਦਾਰਥ ਦੀ ਖ਼ਾਤਰ ਜੋ ਰੋਵੀਦਾ ਹੈ ਉਹ ਰੋਣਾ ਸਾਰਾ ਹੀ ਵਿਅਰਥ ਜਾਂਦਾ ਹੈ।


ਰੋਵਣੁ ਸਗਲ ਬਿਕਾਰੋ ਗਾਫਲੁ ਸੰਸਾਰੋ ਮਾਇਆ ਕਾਰਣਿ ਰੋਵੈ  

रोवणु सगल बिकारो गाफलु संसारो माइआ कारणि रोवै ॥  

Rovaṇ sagal bikāro gāfal sansāro mā▫i▫ā kāraṇ rovai.  

This weeping is all in vain; the world forgets the Lord, and weeps for the sake of Maya.  

ਬਿਕਾਰੋ = ਬੇ-ਕਾਰ, ਵਿਅਰਥ। ਗਾਫਲੁ = ਬੇ-ਖ਼ਬਰ, ਲਾ-ਪਰਵਾਹ।
ਪਰਮਾਤਮਾ ਵਲੋਂ ਭੁੱਲਾ ਹੋਇਆ ਜਗਤ ਮਾਇਆ ਦੀ ਖ਼ਾਤਰ ਰੋਂਦਾ ਹੈ ਇਹ ਸਾਰਾ ਹੀ ਰੁਦਨ ਵਿਅਰਥ ਹੈ।


ਚੰਗਾ ਮੰਦਾ ਕਿਛੁ ਸੂਝੈ ਨਾਹੀ ਇਹੁ ਤਨੁ ਏਵੈ ਖੋਵੈ  

चंगा मंदा किछु सूझै नाही इहु तनु एवै खोवै ॥  

Cẖanga manḏā kicẖẖ sūjẖai nāhī ih ṯan evai kẖovai.  

He does not distinguish between good and evil, and wastes away this life in vain.  

ਖੋਵੈ = ਨਾਸ ਕਰਦਾ ਹੈ।
ਮਨੁੱਖ ਨੂੰ ਚੰਗੇ ਮੰਦੇ ਕੰਮ ਦੀ ਪਛਾਣ ਨਹੀਂ ਆਉਂਦੀ, (ਮਾਇਆ ਦੀ ਖ਼ਾਤਰ ਰੋ ਰੋ ਕੇ) ਇਸ ਸਰੀਰ ਨੂੰ ਵਿਅਰਥ ਹੀ ਨਾਸ ਕਰ ਲੈਂਦਾ ਹੈ।


ਐਥੈ ਆਇਆ ਸਭੁ ਕੋ ਜਾਸੀ ਕੂੜਿ ਕਰਹੁ ਅਹੰਕਾਰੋ  

ऐथै आइआ सभु को जासी कूड़ि करहु अहंकारो ॥  

Aithai ā▫i▫ā sabẖ ko jāsī kūṛ karahu ahankāro.  

Everyone who comes here, shall have to leave; to act in ego is false.  

ਕੂੜਿ = ਨਾਸਵੰਤ ਜਗਤ ਦੀ ਖ਼ਾਤਰ।
ਜੋ ਜਗਤ ਵਿਚ (ਜਨਮ ਲੈ ਕੇ) ਆਇਆ ਹੈ (ਆਪਣਾ ਸਮਾ ਮੁਕਾ ਕੇ) ਚਲਾ ਜਾਇਗਾ, ਨਾਸਵੰਤ ਜਗਤ ਦੇ ਮੋਹ ਵਿਚ ਫਸ ਕੇ (ਵਿਅਰਥ) ਮਾਣ ਕਰਦੇ ਹੋ।


ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ ॥੪॥੧॥  

नानक रुंना बाबा जाणीऐ जे रोवै लाइ पिआरो ॥४॥१॥  

Nānak runnā bābā jāṇī▫ai je rovai lā▫e pi▫āro. ||4||1||  

Nanak: he alone truly weeps, O Baba, who weeps in the Lord's Love. ||4||1||  

ਬਾਬਾ = ਹੇ ਭਾਈ! ਰੁੰਨਾ ਜਾਣੀਐ = ਸਹੀ ਵੈਰਾਗ ਵਿਚ ਆਇਆ ਸਮਝੋ ॥੪॥੧॥
ਹੇ ਨਾਨਕ! ਉਸੇ ਨੂੰ ਸਹੀ ਵੈਰਾਗ ਵਿਚ ਆਇਆ ਜਾਣੋ, ਜੋ ਪਿਆਰ ਨਾਲ (ਪਰਮਾਤਮਾ ਦੇ ਮਿਲਾਪ ਦੀ ਖ਼ਾਤਰ) ਵੈਰਾਗ ਵਿਚ ਆਉਂਦਾ ਹੈ ॥੪॥੧॥


ਵਡਹੰਸੁ ਮਹਲਾ  

वडहंसु महला १ ॥  

vad▫hans mėhlā 1.  

Wadahans, First Mehl:  

xxx
xxx


ਆਵਹੁ ਮਿਲਹੁ ਸਹੇਲੀਹੋ ਸਚੜਾ ਨਾਮੁ ਲਏਹਾਂ  

आवहु मिलहु सहेलीहो सचड़ा नामु लएहां ॥  

Āvhu milhu sahelīho sacẖṛā nām la▫ehāʼn.  

Come, O my companions - let us meet together and dwell upon the True Name.  

ਲਏਹਾਂ = ਅਸੀਂ ਲਈਏ। ਸਚੜਾ = ਸਦਾ-ਥਿਰ ਰਹਿਣ ਵਾਲਾ।
ਹੇ ਸਹੇਲੀਹੋ! (ਹੇ ਸਤਸੰਗੀ ਸੱਜਣੋ!) ਆਓ, ਰਲ ਕੇ ਬੈਠੀਏ ਤੇ ਪਰਮਾਤਮਾ ਦਾ ਸਦਾ-ਥਿਰ ਰਹਿਣ ਵਾਲਾ ਨਾਮ ਸਿਮਰੀਏ।


ਰੋਵਹ ਬਿਰਹਾ ਤਨ ਕਾ ਆਪਣਾ ਸਾਹਿਬੁ ਸੰਮ੍ਹ੍ਹਾਲੇਹਾਂ  

रोवह बिरहा तन का आपणा साहिबु सम्हालेहां ॥  

Rovah birhā ṯan kā āpṇā sāhib samĥālehāʼn.  

Let us weep over the body's separation from the Lord and Master; let us remember Him in contemplation.  

ਰੋਵਹ = ਅਸੀਂ ਰੋਵੀਏ, ਅਸੀਂ ਅਫ਼ਸੋਸ ਕਰੀਏ। ਬਿਰਹਾ = ਵਿਛੋੜਾ। ਤਨ = ਸਰੀਰ।
ਆਓ, ਪ੍ਰਭੂ ਤੋਂ ਆਪਣੇ ਵਿਛੋੜੇ ਦਾ ਮੁੜ ਮੁੜ ਅਫ਼ਸੋਸ ਨਾਲ ਚੇਤਾ ਕਰੀਏ, (ਉਹ ਵਿਛੋੜਾ ਦੂਰ ਕਰਨ ਲਈ) ਮਾਲਕ-ਪ੍ਰਭੂ ਨੂੰ ਯਾਦ ਕਰੀਏ।


ਸਾਹਿਬੁ ਸਮ੍ਹ੍ਹਾਲਿਹ ਪੰਥੁ ਨਿਹਾਲਿਹ ਅਸਾ ਭਿ ਓਥੈ ਜਾਣਾ  

साहिबु सम्हालिह पंथु निहालिह असा भि ओथै जाणा ॥  

Sāhib samĥālih panth nihālih asā bẖė othai jāṇā.  

Let us remember the Lord and Master in contemplation, and keep a watchful eye on the Path. We shall have to go there as well.  

ਸਮ੍ਹ੍ਹਾਲਿਹ = ਅਸੀਂ ਯਾਦ ਕਰੀਏ। ਪੰਥੁ = ਰਸਤਾ। ਨਿਹਾਲਿਹ = ਅਸੀਂ ਵੇਖੀਏ।
ਆਓ, ਅਸੀਂ ਮਾਲਕ ਨੂੰ ਹਿਰਦੇ ਵਿਚ ਵਸਾਈਏ, ਤੇ ਉਸ ਰਸਤੇ ਨੂੰ ਤੱਕੀਏ (ਜਿਸ ਰਸਤੇ ਸਭ ਜਾ ਰਹੇ ਹਨ)। ਅਸਾਂ ਭੀ (ਆਖ਼ਿਰ) ਉਸ ਪਰਲੋਕ ਵਿਚ ਜਾਣਾ ਹੈ (ਜਿਥੇ ਅਨੇਕਾਂ ਜਾ ਚੁਕੇ ਹਨ)।


ਜਿਸ ਕਾ ਕੀਆ ਤਿਨ ਹੀ ਲੀਆ ਹੋਆ ਤਿਸੈ ਕਾ ਭਾਣਾ  

जिस का कीआ तिन ही लीआ होआ तिसै का भाणा ॥  

Jis kā kī▫ā ṯin hī lī▫ā ho▫ā ṯisai kā bẖāṇā.  

He who has created, also destroys; whatever happens is by His Will.  

ਕੀਆ = ਪੈਦਾ ਕੀਤਾ। ਲੀਆ = ਵਾਪਸ ਲੈ ਲਿਆ। ਭਾਣਾ = ਰਜ਼ਾ।
(ਕਿਸੇ ਦੇ ਮਰਨ ਤੇ ਰੋਣਾ ਵਿਅਰਥ ਹੈ) ਜਿਸ ਪ੍ਰਭੂ ਦਾ ਇਹ ਪੈਦਾ ਕੀਤਾ ਹੋਇਆ ਸੀ, ਉਸੇ ਨੇ ਜਿੰਦ ਵਾਪਸ ਲੈ ਲਈ ਹੈ, ਉਸੇ ਦੀ ਰਜ਼ਾ ਹੋਈ ਹੈ।


ਜੋ ਤਿਨਿ ਕਰਿ ਪਾਇਆ ਸੁ ਆਗੈ ਆਇਆ ਅਸੀ ਕਿ ਹੁਕਮੁ ਕਰੇਹਾ  

जो तिनि करि पाइआ सु आगै आइआ असी कि हुकमु करेहा ॥  

Jo ṯin kar pā▫i▫ā so āgai ā▫i▫ā asī kė hukam karehā.  

Whatever He has done, has come to pass; how can we command Him?  

ਤਿਨਿ = ਉਸ ਜੀਵ ਨੇ।
ਇਥੇ ਜਗਤ ਵਿਚ ਜੀਵ ਨੇ ਜੋ ਕੁਝ ਕੀਤਾ, (ਮਰਨ ਤੇ) ਉਸ ਦੇ ਅੱਗੇ ਆ ਜਾਂਦਾ ਹੈ। (ਇਸ ਰੱਬੀ ਨਿਯਮ ਅੱਗੇ) ਸਾਡਾ ਕੋਈ ਜ਼ੋਰ ਨਹੀਂ ਚੜ੍ਹ ਸਕਦਾ।


ਆਵਹੁ ਮਿਲਹੁ ਸਹੇਲੀਹੋ ਸਚੜਾ ਨਾਮੁ ਲਏਹਾ ॥੧॥  

आवहु मिलहु सहेलीहो सचड़ा नामु लएहा ॥१॥  

Āvhu milhu sahelīho sacẖṛā nām la▫ehā. ||1||  

Come, O my companions - let us meet together and dwell upon the True Name. ||1||  

xxx॥੧॥
ਹੇ ਸਹੇਲੀਹੋ! (ਹੇ ਸਤਸੰਗੀ ਸੱਜਣੋ!) ਆਓ, ਰਲ ਕੇ ਬੈਠੀਏ ਤੇ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਸਿਮਰੀਏ ॥੧॥


ਮਰਣੁ ਮੰਦਾ ਲੋਕਾ ਆਖੀਐ ਜੇ ਮਰਿ ਜਾਣੈ ਐਸਾ ਕੋਇ  

मरणु न मंदा लोका आखीऐ जे मरि जाणै ऐसा कोइ ॥  

Maraṇ na manḏā lokā ākẖī▫ai je mar jāṇai aisā ko▫e.  

Death would not be called bad, O people, if one knew how to truly die.  

ਲੋਕਾ = ਹੇ ਲੋਕੋ! ਐਸਾ = ਅਜੇਹੀ ਮੌਤ।
ਹੇ ਲੋਕੋ! ਮੌਤ ਨੂੰ ਮਾੜਾ ਨਾਹ ਆਖੋ (ਮੌਤ ਚੰਗੀ ਹੈ, ਪਰ ਤਦੋਂ ਹੀ) ਜੇ ਕੋਈ ਮਨੁੱਖ ਉਸ ਤਰੀਕੇ ਨਾਲ (ਜਿਊ ਕੇ) ਮਰਨਾ ਜਾਣਦਾ ਹੋਵੇ।


ਸੇਵਿਹੁ ਸਾਹਿਬੁ ਸੰਮ੍ਰਥੁ ਆਪਣਾ ਪੰਥੁ ਸੁਹੇਲਾ ਆਗੈ ਹੋਇ  

सेविहु साहिबु सम्रथु आपणा पंथु सुहेला आगै होइ ॥  

Sevihu sāhib samrath āpṇā panth suhelā āgai ho▫e.  

Serve your Almighty Lord and Master, and your path in the world hereafter will be easy.  

ਸੰਮ੍ਰਥੁ = ਸਭ ਤਾਕਤਾਂ ਵਾਲਾ। ਸੁਹੇਲਾ = ਸੌਖਾ।
(ਉਹ ਤਰੀਕਾ ਇਹ ਹੈ ਕਿ) ਆਪਣੇ ਸਰਬ-ਸ਼ਕਤੀਵਾਨ ਮਾਲਕ ਨੂੰ ਸਿਮਰੋ, (ਤਾਂ ਕਿ ਜੀਵਨ ਦੇ ਸਫ਼ਰ ਵਿਚ) ਰਸਤਾ ਸੌਖਾ ਹੋ ਜਾਏ।


ਪੰਥਿ ਸੁਹੇਲੈ ਜਾਵਹੁ ਤਾਂ ਫਲੁ ਪਾਵਹੁ ਆਗੈ ਮਿਲੈ ਵਡਾਈ  

पंथि सुहेलै जावहु तां फलु पावहु आगै मिलै वडाई ॥  

Panth suhelai jāvhu ṯāʼn fal pāvhu āgai milai vadā▫ī.  

Take this easy path, and you shall obtain the fruits of your rewards, and receive honor in the world hereafter.  

ਪੰਥਿ ਸੁਹੇਲੈ = ਸੌਖੇ ਰਸਤੇ ਉਤੇ। ਆਗੈ = ਪ੍ਰਭੂ ਦੀ ਹਜ਼ੂਰੀ ਵਿਚ। ਵਡਾਈ = ਇੱਜ਼ਤ।
(ਸਿਮਰਨ ਦੀ ਬਰਕਤਿ ਨਾਲ) ਸੌਖੇ ਜੀਵਨ-ਰਸਤੇ ਤੁਰੋਗੇ ਤਾਂ ਇਸ ਦਾ ਫਲ ਭੀ ਮਿਲੇਗਾ ਤੇ ਪ੍ਰਭੂ ਹੀ ਹਜ਼ੂਰੀ ਵਿਚ ਇੱਜ਼ਤ ਮਿਲੇਗੀ।


ਭੇਟੈ ਸਿਉ ਜਾਵਹੁ ਸਚਿ ਸਮਾਵਹੁ ਤਾਂ ਪਤਿ ਲੇਖੈ ਪਾਈ  

भेटै सिउ जावहु सचि समावहु तां पति लेखै पाई ॥  

Bẖetai si▫o jāvhu sacẖ samāvahu ṯāʼn paṯ lekẖai pā▫ī.  

Go there with your offering, and you shall merge in the True Lord; your honor shall be confirmed.  

ਭੇਟੈ ਸਿਉ = (ਨਾਮ ਦੀ) ਭੇਟਾ ਲੈ ਕੇ। ਸਚਿ = ਸਦਾ-ਥਿਰ ਪ੍ਰਭੂ ਵਿਚ। ਲੇਖੈ = ਕੀਤੇ ਕਰਮਾਂ ਦਾ ਹਿਸਾਬ ਹੋਣ ਵੇਲੇ।
ਜੇ ਪ੍ਰਭੂ ਦੇ ਨਾਮ ਦੀ ਭੇਟਾ ਲੈ ਕੇ ਜਾਵੋਗੇ ਤਾਂ ਉਸ ਸਦਾ-ਥਿਰ ਪ੍ਰਭੂ ਵਿਚ ਇਕ-ਰੂਪ ਹੋ ਜਾਵੋਗੇ, ਕੀਤੇ ਕਰਮਾਂ ਦਾ ਹਿਸਾਬ ਹੋਣ ਵੇਲੇ ਇੱਜ਼ਤ ਮਿਲੇਗੀ।


ਮਹਲੀ ਜਾਇ ਪਾਵਹੁ ਖਸਮੈ ਭਾਵਹੁ ਰੰਗ ਸਿਉ ਰਲੀਆ ਮਾਣੈ  

महली जाइ पावहु खसमै भावहु रंग सिउ रलीआ माणै ॥  

Mahlī jā▫e pāvhu kẖasmai bẖāvahu rang si▫o ralī▫ā māṇai.  

You shall obtain a place in the Mansion of the Lord Master's Presence; being pleasing to Him, you shall enjoy the pleasures of His Love.  

ਮਹਲੀ = ਹਜ਼ੂਰੀ ਵਿਚ। ਰੰਗ ਸਿਉ = ਪ੍ਰੇਮ ਨਾਲ।
ਪ੍ਰਭੂ ਦੀ ਹਜ਼ੂਰੀ ਵਿਚ ਥਾਂ ਪ੍ਰਾਪਤ ਕਰੋਗੇ, ਤੇ ਖਸਮ-ਪ੍ਰਭੂ ਨੂੰ ਚੰਗੇ ਲੱਗੋਗੇ ਤੇ ਇੰਜ ਪ੍ਰਭੂ-ਪ੍ਰੇਮ ਨਾਲ ਆਤਮਕ ਆਨੰਦ ਮਾਣੋਗੇ।


ਮਰਣੁ ਮੰਦਾ ਲੋਕਾ ਆਖੀਐ ਜੇ ਕੋਈ ਮਰਿ ਜਾਣੈ ॥੨॥  

मरणु न मंदा लोका आखीऐ जे कोई मरि जाणै ॥२॥  

Maraṇ na manḏā lokā ākẖī▫ai je ko▫ī mar jāṇai. ||2||  

Death would not be called bad, O people, if one knew how to truly die. ||2||  

ਲੋਕਾ = ਹੇ ਲੋਕੋ! ॥੨॥
ਹੇ ਲੋਕੋ! ਮੌਤ ਨੂੰ ਮਾੜਾ ਨਾਹ ਆਖੋ (ਪਰ ਇਸ ਗੱਲ ਨੂੰ ਉਹੀ ਸਮਝਦਾ ਹੈ) ਜੇਹੜਾ ਇਸ ਤਰ੍ਹਾਂ ਮਰਨਾ ਜਾਣਦਾ ਹੋਵੇ ॥੨॥


ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ  

मरणु मुणसा सूरिआ हकु है जो होइ मरनि परवाणो ॥  

Maraṇ muṇsā sūri▫ā hak hai jo ho▫e maran parvāṇo.  

The death of brave heroes is blessed, if it is approved by God.  

ਹਕੁ = ਬਰ-ਹੱਕ, ਪਰਵਾਨ। ਜੋ = ਜੇਹੜੇ।
ਜੇਹੜੇ ਮਨੁੱਖ (ਜੀਊਂਦਿਆਂ ਹੀ ਪ੍ਰਭੂ ਦੀਆਂ ਨਜ਼ਰਾਂ ਵਿਚ) ਕਬੂਲ ਹੋ ਕੇ ਮਰਦੇ ਹਨ ਉਹ ਸੂਰਮੇ ਹਨ ਉਹਨਾਂ ਦਾ ਮਰਨਾ ਭੀ (ਲੋਕ ਪਰਲੋਕ ਵਿਚ) ਸਲਾਹਿਆ ਜਾਂਦਾ ਹੈ।


        


© SriGranth.org, a Sri Guru Granth Sahib resource, all rights reserved.
See Acknowledgements & Credits