Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਰਾਜੁ ਤੇਰਾ ਕਬਹੁ ਜਾਵੈ  

Rāj ṯerā kabahu na jāvai.  

Your rule shall never end.  

xxx
ਤੇਰਾ ਰਾਜ ਕਦੇ ਭੀ ਨਾਸ ਹੋਣ ਵਾਲਾ ਨਹੀਂ ਹੈ।


ਰਾਜੋ ਤੇਰਾ ਸਦਾ ਨਿਹਚਲੁ ਏਹੁ ਕਬਹੁ ਜਾਵਏ  

Rājo ṯa ṯerā saḏā nihcẖal ehu kabahu na jāv▫e.  

Your rule is eternal and unchanging; it shall never come to an end.  

ਨਿਹਚਲੁ = ਅਟੱਲ। ਨ ਜਾਵਏ = ਨ ਜਾਵੈ, ਨਹੀਂ ਜਾਂਦਾ।
ਤੇਰਾ ਰਾਜ ਸਦਾ ਅਟੱਲ ਰਹਿਣ ਵਾਲਾ ਹੈ, ਇਹ ਕਦੇ ਭੀ ਨਾਸ ਨਹੀਂ ਹੋ ਸਕਦਾ।


ਚਾਕਰੁ ਤੇਰਾ ਸੋਇ ਹੋਵੈ ਜੋਇ ਸਹਜਿ ਸਮਾਵਏ  

Cẖākar ṯa ṯerā so▫e hovai jo▫e sahj samāv▫e.  

He alone becomes Your servant, who contemplates You in peaceful ease.  

ਚਾਕਰੁ = ਸੇਵਕ। ਸਹਜਿ = ਅਡੋਲ ਆਤਮਕ ਅਵਸਥਾ ਵਿਚ। ਸਮਾਵਏ = ਸਮਾਵੈ, ਲੀਨ ਹੁੰਦਾ ਹੈ।
ਉਹੀ ਮਨੁੱਖ ਤੇਰਾ ਅਸਲ ਭਗਤ-ਸੇਵਕ ਹੈ ਜੋ (ਤੇਰਾ ਨਾਮ ਸਿਮਰ ਕੇ) ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ।


ਦੁਸਮਨੁ ਦੂਖੁ ਲਗੈ ਮੂਲੇ ਪਾਪੁ ਨੇੜਿ ਆਵਏ  

Ḏusman ṯa ḏūkẖ na lagai mūle pāp neṛ na āv▫e.  

Enemies and pains shall never touch him, and sin shall never draw near him.  

ਨੇੜਿ = ਨੇੜੇ।
ਕੋਈ ਉਸ ਦਾ ਵੈਰੀ ਨਹੀਂ ਬਣਦਾ, ਕੋਈ ਉਸ ਨੂੰ ਦੁੱਖ ਨਹੀਂ ਲਗਦਾ ਤੇ ਕੋਈ ਪਾਪ ਉਸ ਦੇ ਨੇੜੇ ਨਹੀਂ ਢੁਕਦਾ।


ਹਉ ਬਲਿਹਾਰੀ ਸਦਾ ਹੋਵਾ ਏਕ ਤੇਰੇ ਨਾਵਏ ॥੪॥  

Ha▫o balihārī saḏā hovā ek ṯere nāv▫e. ||4||  

I am forever a sacrifice to the One Lord, and Your Name. ||4||  

ਹੋਵਾ = ਮੈਂ ਹੋਵਾਂ। ਤੇਰੇ ਨਾਵਏ = ਤੇਰੇ ਨਾਵੈ, ਤੇਰੇ ਨਾਮ ਤੋਂ ॥੪॥
ਮੈਂ ਸਦਾ ਤੇਰੇ ਹੀ ਇਕ ਨਾਮ ਤੋਂ ਸਦਕੇ ਜਾਂਦਾ ਹਾਂ ॥੪॥


ਜੁਗਹ ਜੁਗੰਤਰਿ ਭਗਤ ਤੁਮਾਰੇ  

Jugah juganṯar bẖagaṯ ṯumāre.  

Throughout the ages, Your devotees,  

ਜੁਗਹ ਜੁਗੰਤਰਿ = ਜੁਗ ਜੁਗ ਅੰਤਰਿ, ਹਰੇਕ ਜੁਗ ਵਿਚ।
(ਹੇ ਪ੍ਰਭੂ!) ਹਰੇਕ ਜੁਗ ਵਿਚ ਹੀ ਤੇਰੇ ਭਗਤ ਮੌਜੂਦ ਰਹੇ ਹਨ।


ਕੀਰਤਿ ਕਰਹਿ ਸੁਆਮੀ ਤੇਰੈ ਦੁਆਰੇ  

Kīraṯ karahi su▫āmī ṯerai ḏu▫āre.  

sing the Kirtan of Your Praises, O Lord Master, at Your Door.  

ਕੀਰਤਿ = ਸਿਫ਼ਤ-ਸਾਲਾਹ। ਤੇਰੈ ਦੁਆਰੇ = ਤੇਰੇ ਦਰ ਤੇ।
ਜੋ, ਹੇ ਸੁਆਮੀ! ਤੇਰੇ ਦਰ ਤੇ ਤੇਰੀ ਸਿਫ਼ਤ-ਸਾਲਾਹ ਕਰਦੇ ਹਨ।


ਜਪਹਿ ਸਾਚਾ ਏਕੁ ਮੁਰਾਰੇ  

Jāpėh ṯa sācẖā ek murāre.  

They meditate on the One True Lord.  

ਸਾਚਾ = ਸਦਾ-ਥਿਰ ਰਹਿਣ ਵਾਲਾ। ਮੁਰਾਰੇ = {मुर-अरि} ਪਰਮਾਤਮਾ।
ਜੋ ਸਦਾ ਤੈਨੂੰ ਸਦਾ-ਥਿਰ ਪ੍ਰਭੂ ਨੂੰ ਸਿਮਰਦੇ ਹਨ।


ਸਾਚਾ ਮੁਰਾਰੇ ਤਾਮਿ ਜਾਪਹਿ ਜਾਮਿ ਮੰਨਿ ਵਸਾਵਹੇ  

Sācẖā murāre ṯām jāpėh jām man vasāvhe.  

Only then do they meditate on the True Lord, when they enshrine Him in their minds.  

ਤਾਮਿ = ਤਦੋਂ ਹੀ। ਮੰਨਿ = (ਉਹਨਾਂ ਦੇ) ਮਨ ਵਿਚ। ਵਸਾਵਹੇ = ਤੂੰ (ਨਾਮ) ਵਸਾਂਦਾ ਹੈਂ।
ਤੈਨੂੰ ਸਦਾ-ਥਿਰ ਨੂੰ ਉਹ ਤਦੋਂ ਹੀ ਜਪ ਸਕਦੇ ਹਨ ਜਦੋਂ ਤੂੰ ਆਪ ਉਹਨਾਂ ਦੇ ਮਨ ਵਿਚ ਆਪਣਾ ਨਾਮ ਵਸਾਂਦਾ ਹੈਂ,


ਭਰਮੋ ਭੁਲਾਵਾ ਤੁਝਹਿ ਕੀਆ ਜਾਮਿ ਏਹੁ ਚੁਕਾਵਹੇ  

Bẖarmo bẖulāvā ṯujẖėh kī▫ā jām ehu cẖukāvhe.  

Doubt and delusion are Your making; when these are dispelled,  

ਭਰਮੋ = ਭਟਕਣਾ। ਤੁਝਹਿ = ਤੂੰ ਹੀ। ਏਹੁ = ਇਹ ਭਰਮ ਭੁਲਾਵਾ। ਚੁਕਾਵਹਿ = ਤੂੰ ਮੁਕਾਂਦਾ ਹੈਂ।
ਤੇ ਜਦੋਂ ਤੂੰ ਉਹਨਾਂ ਦੇ ਮਨ ਵਿਚੋਂ ਮਾਇਆ ਵਾਲੀ ਭਟਕਣਾ ਦੂਰ ਕਰਦਾ ਹੈਂ ਜੋ ਤੂੰ ਆਪ ਹੀ ਪੈਦਾ ਕੀਤੀ ਹੋਈ ਹੈ।


ਗੁਰ ਪਰਸਾਦੀ ਕਰਹੁ ਕਿਰਪਾ ਲੇਹੁ ਜਮਹੁ ਉਬਾਰੇ  

Gur parsādī karahu kirpā leho jamahu ubāre.  

then, by Guru's Grace, You grant Your Grace, and save them from the noose of Death.  

ਜਮਹੁ = ਜਮ ਤੋਂ। ਲੇਹੁ ਉਬਾਰੇ = ਬਚਾ ਲੈਂਦਾ ਹੈਂ।
ਗੁਰੂ ਦੀ ਕਿਰਪਾ ਦੀ ਰਾਹੀਂ ਤੂੰ ਆਪਣੇ ਭਗਤਾਂ ਉੱਤੇ ਮੇਹਰ ਕਰਦਾ ਹੈਂ, ਤੇ ਉਹਨਾਂ ਨੂੰ ਜਮਾਂ ਤੋਂ ਬਚਾ ਲੈਂਦਾ ਹੈਂ।


ਜੁਗਹ ਜੁਗੰਤਰਿ ਭਗਤ ਤੁਮਾਰੇ ॥੫॥  

Jugah juganṯar bẖagaṯ ṯumāre. ||5||  

Throughout the ages, they are Your devotees. ||5||  

ਜੁਗਹ ਜੁਗੰਤਰਿ = ਜੁਗ ਜੁਗ ਅੰਤਰਿ, ਹਰੇਕ ਜੁਗ ਵਿਚ ॥੫॥
ਹਰੇਕ ਜੁਗ ਵਿਚ ਹੀ ਤੇਰੇ ਭਗਤ-ਸੇਵਕ ਮੌਜੂਦ ਰਹੇ ਹਨ ॥੫॥


ਵਡੇ ਮੇਰੇ ਸਾਹਿਬਾ ਅਲਖ ਅਪਾਰਾ  

vade mere sāhibā alakẖ apārā.  

O my Great Lord and Master, You are unfathomable and infinite.  

ਅਲਖ = {अलक्ष्य} ਅਦ੍ਰਿਸ਼ਟ। ਅਪਾਰਾ = ਜਿਸ ਦੇ ਗੁਣਾਂ ਦਾ ਪਾਰਲਾ ਬੰਨਾ ਨਾਹ ਲੱਭ ਸਕੇ।
ਹੇ ਮੇਰੇ ਵੱਡੇ ਮਾਲਕ! ਹੇ ਅਦ੍ਰਿਸ਼ਟ ਮਾਲਕ! ਹੇ ਬੇਅੰਤ ਮਾਲਕ!


ਕਿਉ ਕਰਿ ਕਰਉ ਬੇਨੰਤੀ ਹਉ ਆਖਿ ਜਾਣਾ  

Ki▫o kar kara▫o benanṯī ha▫o ākẖ na jāṇā.  

How should I make and offer my prayer? I do not know what to say.  

ਕਿਉ ਕਰਿ = ਕਿਵੇਂ? ਕਰਉ = ਮੈਂ ਕਰਾਂ। ਹਉ = ਮੈਂ। ਆਖਿ ਨਾ ਜਾਣਾ = ਮੈਂ ਆਖਣੀ ਜਾਣਦਾ ਨਹੀਂ।
ਮੈਂ (ਤੇਰੇ ਦਰ ਤੇ) ਕਿਵੇਂ ਬੇਨਤੀ ਕਰਾਂ? ਮੈਨੂੰ ਤਾਂ ਬੇਨਤੀ ਕਰਨੀ ਭੀ ਨਹੀਂ ਆਉਂਦੀ।


ਨਦਰਿ ਕਰਹਿ ਤਾ ਸਾਚੁ ਪਛਾਣਾ  

Naḏar karahi ṯā sācẖ pacẖẖāṇā.  

If You bless me with Your Glance of Grace, I realize the Truth.  

xxx
ਜੇ ਤੂੰ ਆਪ (ਮੇਰੇ ਉਤੇ) ਮੇਹਰ ਦੀ ਨਿਗਾਹ ਕਰੇਂ ਤਾਂ ਹੀ ਮੈਂ ਤੇਰੇ ਸਦਾ-ਥਿਰ ਨਾਮ ਨਾਲ ਸਾਂਝ ਪਾ ਸਕਦਾ ਹਾਂ।


ਸਾਚੋ ਪਛਾਣਾ ਤਾਮਿ ਤੇਰਾ ਜਾਮਿ ਆਪਿ ਬੁਝਾਵਹੇ  

Sācẖo pacẖẖāṇā ṯām ṯerā jām āp bujẖāvhe.  

Only then do I come to realize the Truth, when You Yourself instruct me.  

ਤੇਰਾ = ਤੇਰਾ (ਸਰੂਪ)। ਬੁਝਾਵਹੇ = ਬੁਝਾਵਹਿ, ਤੂੰ ਸਮਝ ਦੇਂਦਾ ਹੈਂ।
ਤੇਰਾ ਸਦਾ-ਥਿਰ ਨਾਮ ਮੈਂ ਤਦੋਂ ਹੀ ਪਛਾਣ ਸਕਦਾ ਹਾਂ ਜਦੋਂ ਤੂੰ ਆਪ ਮੈਨੂੰ ਇਹ ਸੂਝ ਬਖ਼ਸ਼ੇਂ।


ਦੂਖ ਭੂਖ ਸੰਸਾਰਿ ਕੀਏ ਸਹਸਾ ਏਹੁ ਚੁਕਾਵਹੇ  

Ḏūkẖ bẖūkẖ sansār kī▫e sahsā ehu cẖukāvhe.  

The pain and hunger of the world are Your making; dispel this doubt.  

ਸੰਸਾਰਿ = ਸੰਸਾਰ ਵਿਚ।
ਜਦੋਂ ਤੂੰ ਮੇਰੇ ਮਨ ਵਿਚੋਂ ਮਾਇਆ ਦੀ ਤ੍ਰਿਸ਼ਨਾ ਅਤੇ ਦੁੱਖਾਂ ਦਾ ਸਹਿਮ ਦੂਰ ਕਰੇਂ ਜੇਹੜੇ ਕਿ ਜਗਤ ਵਿਚ ਤੂੰ ਆਪ ਹੀ ਪੈਦਾ ਕੀਤੇ ਹੋਏ ਹਨ।


ਬਿਨਵੰਤਿ ਨਾਨਕੁ ਜਾਇ ਸਹਸਾ ਬੁਝੈ ਗੁਰ ਬੀਚਾਰਾ  

Binvanṯ Nānak jā▫e sahsā bujẖai gur bīcẖārā.  

Prays Nanak, ones skepticism is taken away, when he understands the Guru's wisdom.  

ਜਾਇ = ਦੂਰ ਹੋ ਜਾਂਦਾ ਹੈ। ਸਹਸਾ = ਸਹਿਮ।
ਨਾਨਕ ਬੇਨਤੀ ਕਰਦਾ ਹੈ ਕਿ ਜਦੋਂ ਮਨੁੱਖ ਗੁਰੂ ਦੇ ਸ਼ਬਦ ਦੀ ਵਿਚਾਰ ਸਮਝਦਾ ਹੈ ਤਾਂ ਸਹਿਮ ਦੂਰ ਹੋ ਜਾਂਦਾ ਹੈ,


ਵਡਾ ਸਾਹਿਬੁ ਹੈ ਆਪਿ ਅਲਖ ਅਪਾਰਾ ॥੬॥  

vadā sāhib hai āp alakẖ apārā. ||6||  

The Great Lord Master is unfathomable and infinite. ||6||  

ਅਲਖ = {अलक्ष्य} ਅਦ੍ਰਿਸ਼ਟ। ਅਪਾਰਾ = ਜਿਸ ਦੇ ਗੁਣਾਂ ਦਾ ਪਾਰਲਾ ਬੰਨਾ ਨਾਹ ਲੱਭ ਸਕੇ ॥੬॥
ਅਦ੍ਰਿਸ਼ਟ ਤੇ ਬੇਅੰਤ ਪ੍ਰਭੂ ਆਪ (ਸਭ ਜੀਵਾਂ ਦਾ) ਵੱਡਾ ਮਾਲਕ ਹੈ ॥੬॥


ਤੇਰੇ ਬੰਕੇ ਲੋਇਣ ਦੰਤ ਰੀਸਾਲਾ  

Ŧere banke lo▫iṇ ḏanṯ rīsālā.  

Your eyes are so beautiful, and Your teeth are delightful.  

ਬੰਕੇ = ਬਾਂਕੇ। ਲੋਇਣ = ਅੱਖਾਂ। ਦੰਤ = ਦੰਦ। ਰਸੀਲਾ = (ਰਸ-ਆਲਯ) ਸੋਹਣੇ।
ਤੇਰੇ ਸੁੰਦਰ ਹਨ ਨੈਣ ਅਤੇ ਰਸੀਲੇ ਦੰਦ,


ਸੋਹਣੇ ਨਕ ਜਿਨ ਲੰਮੜੇ ਵਾਲਾ  

Sohṇe nak jin lammṛe vālā.  

Your nose is so graceful, and Your hair is so long.  

ਨਕ = {ਬਹੁ-ਵਚਨ}। ਜਿਨ = ਜਿਨ੍ਹਾਂ ਦੇ {ਜਿਸੁ = ਜਿਸ ਦਾ। ਜਿਨ = ਜਿਨ੍ਹਾਂ ਦਾ, ਜਿਨ੍ਹਾਂ ਦੇ}। ਲੰਮੜੇ = ਸੋਹਣੇ ਲੰਮੇ। ਵਾਲਾ = ਕੇਸ।
ਨਕ ਸੁਨੱਖਾ ਹੈ ਅਤੇ ਜਿਸ ਦੇ ਲੰਮੇ ਕੇਸ।


ਕੰਚਨ ਕਾਇਆ ਸੁਇਨੇ ਕੀ ਢਾਲਾ  

Kancẖan kā▫i▫ā su▫ine kī dẖālā.  

Your body is so precious, cast in gold.  

ਕੰਚਨ ਕਾਇਆ = ਸੋਨੇ ਦਾ ਸਰੀਰ, ਸੋਹਣਾ ਅਰੋਗ ਸਰੀਰ। ਢਾਲਾ = ਢਾਲਿਆ ਹੋਇਆ।
ਸਰੀਰ ਸੋਨੇ ਵਰਗਾ ਸੁੱਧ ਅਰੋਗ ਹੈ,


ਸੋਵੰਨ ਢਾਲਾ ਕ੍ਰਿਸਨ ਮਾਲਾ ਜਪਹੁ ਤੁਸੀ ਸਹੇਲੀਹੋ  

Sovann dẖālā krisan mālā japahu ṯusī sahelīho.  

His body is cast in gold, and He wears Krishna's mala; meditate on Him, O sisters.  

ਸੋਵੰਨ = ਸੋਨੇ ਦਾ। ਕ੍ਰਿਸਨ ਮਾਲਾ = ਵੈਜਯੰਤੀ ਮਾਲਾ (ਵਿਸ਼ਨੂੰ ਦੀ)।
ਤੇ ਸੋਨੇ ਦੀ ਬਣੀ ਹੋਈ ਕ੍ਰਿਸ਼ਨ-ਮਾਲਾ ਕੋਲ ਹੈ। ਤੁਸੀਂ ਉਸ (ਪ੍ਰਭੂ) ਦਾ ਆਰਾਧਨ ਕਰੋ, ਹੇ ਮੇਰੀਓ ਸਖੀਓ!


ਜਮ ਦੁਆਰਿ ਹੋਹੁ ਖੜੀਆ ਸਿਖ ਸੁਣਹੁ ਮਹੇਲੀਹੋ  

Jam ḏu▫ār na hohu kẖaṛī▫ā sikẖ suṇhu mahelīho.  

You shall not have to stand at Death's door, O sisters, if you listen to these teachings.  

ਦੁਆਰਿ = ਦਰ ਤੇ। ਸਿਖ = ਸਿੱਖਿਆ। ਮਹੇਲੀਹੋ = ਹੇ ਜੀਵ-ਇਸਤ੍ਰੀਓ!
ਇੰਜ ਤੁਸੀਂ (ਅੰਤ ਵੇਲੇ) ਜਮ-ਰਾਜ ਦੇ ਦਰਵਾਜ਼ੇ ਤੇ ਖੜੀਆਂ ਨਹੀਂ ਹੋਵੋਗੀਆਂ, ਮੇਰੀ ਸਿੱਖਿਆ ਸੁਣੋ; ਹੇ ਜੀਵ-ਇਸਤ੍ਰੀਓ!


ਹੰਸ ਹੰਸਾ ਬਗ ਬਗਾ ਲਹੈ ਮਨ ਕੀ ਜਾਲਾ  

Hans hansā bag bagā lahai man kī jālā.  

From a crane, you shall be transformed into a swan, and the filth of your mind shall be removed.  

ਹੰਸ ਹੰਸਾ = ਵੱਡੇ ਹੰਸ, ਬਹੁਤ ਸ੍ਰੇਸ਼ਟ ਮਨੁੱਖ। ਬਗ ਬਗਾ = ਵੱਡੇ ਬਗਲੇ, ਮਹਾ ਠੱਗ। ਲਹੈ = ਦੂਰ ਹੋ ਜਾਂਦਾ ਹੈ।
ਇੰਜ (ਨਾਮ-ਸਿਮਰਨ ਨਾਲ) ਮਨ ਤੋਂ ਵਿਕਾਰਾਂ ਦੀ ਮੈਲ ਲਹਿ ਜਾਂਦੀ ਹੈ, ਤੇ ਪਰਮ ਬਗਲੇ ਤੋਂ ਸ੍ਰੇਸ਼ਟ ਹੰਸ ਬਣ ਜਾਈਦਾ ਹੈ (ਭਾਵ, ਨੀਚ-ਜੀਵਨ ਤੋਂ ਉੱਚੇ ਜੀਵਨ ਵਾਲੇ ਗੁਰਮੁਖ ਬਣ ਜਾਈਦਾ ਹੈ)।


ਬੰਕੇ ਲੋਇਣ ਦੰਤ ਰੀਸਾਲਾ ॥੭॥  

Banke lo▫iṇ ḏanṯ rīsālā. ||7||  

Your eyes are so beautiful, and Your teeth are delightful. ||7||  

ਬੰਕੇ = ਬਾਂਕੇ। ਲੋਇਣ = ਅੱਖਾਂ। ਦੰਤ = ਦੰਦ। ਰਸੀਲਾ = (ਰਸ-ਆਲਯ) ਸੋਹਣੇ ॥੭॥
ਉਸ ਦੇ ਸੁੰਦਰ ਹਨ ਨੈਣ ਅਤੇ ਰਸੀਲੇ ਦੰਦ ॥੭॥


ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ  

Ŧerī cẖāl suhāvī maḏẖurāṛī baṇī.  

Your walk is so graceful, and Your speech is so sweet.  

ਮਧੁਰਾੜੀ = ਸੋਹਣੀ ਮਿੱਠੀ।
ਸੁਹਣੀ ਹੈ ਤੇਰੀ ਟੋਰ ਅਤੇ ਮਿੱਠੜੀ ਤੇਰੀ ਬੋਲੀ।


ਕੁਹਕਨਿ ਕੋਕਿਲਾ ਤਰਲ ਜੁਆਣੀ  

Kuhkan kokilā ṯaral ju▫āṇī.  

You coo like a songbird, and your youthful beauty is alluring.  

ਕੁਹਕਨਿ = ਕੂਕਦੀਆਂ ਹਨ। ਕੋਇਲਾ = ਕੋਇਲਾਂ। ਤਰਲ = ਚੰਚਲ। ਜੁਆਣੀ = ਜਵਾਨੀ।
ਤੂੰ ਕੋਇਲ ਦੀ ਤਰ੍ਹਾਂ ਕੂਕਦਾ ਹੈਂ ਅਤੇ ਚੰਚਲ ਹੈ ਤੇਰੀ ਜੁਆਨੀ।


ਤਰਲਾ ਜੁਆਣੀ ਆਪਿ ਭਾਣੀ ਇਛ ਮਨ ਕੀ ਪੂਰੀਏ  

Ŧarlā ju▫āṇī āp bẖāṇī icẖẖ man kī pūrī▫e.  

Your youthful beauty is so alluring; it pleases You, and it fulfills the heart's desires.  

ਭਾਣੀ = ਪਿਆਰੀ ਲੱਗੀ।
ਤੇਰੀ ਚੜ੍ਹਦੀ ਜੁਆਨੀ ਮਨ-ਭਾਉਂਦੀ ਹੈ ਤੇ ਦਿਲ ਦੀਆਂ ਖਾਹਿਸ਼ਾ ਪੂਰੀਆਂ ਕਰਦੀ ਹੈ।


ਸਾਰੰਗ ਜਿਉ ਪਗੁ ਧਰੈ ਠਿਮਿ ਠਿਮਿ ਆਪਿ ਆਪੁ ਸੰਧੂਰਏ  

Sārang ji▫o pag ḏẖarai ṯẖim ṯẖim āp āp sanḏẖūra▫e.  

Like an elephant, You step with Your Feet so carefully; You are satisfied with Yourself.  

ਸਾਰੰਗ = ਹਾਥੀ। ਪਗੁ = ਪੈਰ। ਠਿਮਿ ਠਿਮਿ = ਮਟਕ ਨਾਲ। ਆਪੁ = ਆਪਣੇ ਆਪ ਨੂੰ। ਸੰਧੂਰਏ = ਮਸਤ ਕਰਦਾ ਹੈ।
ਤੇਰੀ ਚਾਲ ਹੈ ਮਸਤ ਹਾਥੀ ਵਾਂਗ ਬੜੀ ਮਟਕ ਨਾਲ ਤੁਰਨ ਵਾਲੀ,


ਸ੍ਰੀਰੰਗ ਰਾਤੀ ਫਿਰੈ ਮਾਤੀ ਉਦਕੁ ਗੰਗਾ ਵਾਣੀ  

Sarīrang rāṯī firai māṯī uḏak gangā vāṇī.  

She who is imbued with the Love of such a Great Lord, flows intoxicated, like the waters of the Ganges.  

ਸ੍ਰੀਰੰਗ = ਲੱਛਮੀ-ਪਤੀ ਪ੍ਰਭੂ। ਮਾਤੀ = ਮਸਤ। ਉਦਕੁ = ਪਾਣੀ। ਵਾਣੀ = ਸਿਫ਼ਤ-ਸਾਲਾਹ ਦੀ ਬਾਣੀ।
ਜੋ ਆਪਣੇ ਸ੍ਰੇਸ਼ਟ ਕੰਤ ਦੀ ਪ੍ਰੀਤ ਨਾਲ ਰੰਗੀਜੀ ਹੈ ਤੇ ਮਤਵਾਲੀ ਹੋ ਗੰਗਾ ਦੇ ਪਾਣੀ ਵਾਗੂੰ ਫਿਰਦੀ ਹੈ।


ਬਿਨਵੰਤਿ ਨਾਨਕੁ ਦਾਸੁ ਹਰਿ ਕਾ ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ ॥੮॥੨॥  

Binvanṯ Nānak ḏās har kā ṯerī cẖāl suhāvī maḏẖurāṛī baṇī. ||8||2||  

Prays Nanak, I am Your slave, O Lord; Your walk is so graceful, and Your speech is so sweet. ||8||2||  

ਬਿਨਵੰਤਿ = ਬੇਨਤੀ ਕਰਦਾ ਹੈ ॥੮॥੨॥
ਹਰੀ ਦਾ ਦਾਸ ਨਾਨਕ ਬੇਨਤੀ ਕਰਦਾ ਹੈ ਕਿ, ਹੇ ਪ੍ਰਭੂ, ਤੇਰੀ ਚਾਲ ਸੁਹਾਵਣੀ ਹੈ ਤੇ ਤੇਰੀ ਬੋਲੀ ਮਿੱਠੀ ਮਿੱਠੀ ਹੈ ॥੮॥੨॥


ਵਡਹੰਸੁ ਮਹਲਾ ਛੰਤ  

vad▫hans mėhlā 3 cẖẖanṯ  

Wadahans, Third Mehl, Chhant:  

xxx
ਰਾਗ ਵਡਹੰਸ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ 'ਛੰਤ'।


ਸਤਿਗੁਰ ਪ੍ਰਸਾਦਿ  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਆਪਣੇ ਪਿਰ ਕੈ ਰੰਗਿ ਰਤੀ ਮੁਈਏ ਸੋਭਾਵੰਤੀ ਨਾਰੇ  

Āpṇe pir kai rang raṯī mu▫ī▫e sobẖāvanṯī nāre.  

Let yourself be imbued with the Love of your Husband Lord, O beautiful, mortal bride.  

ਪਿਰ = ਪਤੀ। ਕੈ ਰੰਗਿ = ਦੇ ਪ੍ਰੇਮ-ਰੰਗ ਵਿਚ। ਰਤੀ = ਰੰਗੀ ਹੋਈ। ਮੁਈਏ = ਹੇ ਮੁਈਏ! ਹੇ ਮਾਇਆ ਦੇ ਮੋਹ ਵਲੋਂ ਅਛੋਹ ਹੋ ਚੁਕੀਏ! ਨਾਰੇ = ਹੇ ਜੀਵ-ਇਸਤ੍ਰੀਏ!
ਹੇ ਮਾਇਆ ਦੇ ਮੋਹ ਵਲੋਂ ਅਛੋਹ ਹੋ ਚੁਕੀ ਜੀਵ-ਇਸਤ੍ਰੀਏ! ਤੂੰ ਸੋਭਾ ਵਾਲੀ ਹੋ ਗਈ ਹੈਂ, ਕਿਉਂਕਿ ਤੂੰ ਆਪਣੇ ਪਤੀ-ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਗਈ ਹੈਂ।


ਸਚੈ ਸਬਦਿ ਮਿਲਿ ਰਹੀ ਮੁਈਏ ਪਿਰੁ ਰਾਵੇ ਭਾਇ ਪਿਆਰੇ  

Sacẖai sabaḏ mil rahī mu▫ī▫e pir rāve bẖā▫e pi▫āre.  

Let yourself remain merged in the True Word of the Shabad, O mortal bride; savor and enjoy the Love of your Beloved Husband Lord.  

ਸਚੈ = ਸਦਾ-ਥਿਰ ਪ੍ਰਭੂ ਵਿਚ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਰਾਵੇ = ਮਾਣਦਾ ਹੈ, ਮਿਲਿਆ ਹੋਇਆ ਹੈ। ਭਾਇ = ਪ੍ਰੇਮ ਦੇ ਕਾਰਨ।
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਤੂੰ ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ ਲੀਨ ਰਹਿੰਦੀ ਹੈਂ, ਤੈਨੂੰ ਤੇਰੇ ਇਸ ਪ੍ਰੇਮ ਪਿਆਰ ਦੇ ਕਾਰਨ ਪ੍ਰਭੂ-ਪਤੀ ਆਪਣੇ ਚਰਨਾਂ ਵਿਚ ਜੋੜੀ ਰੱਖਦਾ ਹੈ।


ਸਚੈ ਭਾਇ ਪਿਆਰੀ ਕੰਤਿ ਸਵਾਰੀ ਹਰਿ ਹਰਿ ਸਿਉ ਨੇਹੁ ਰਚਾਇਆ  

Sacẖai bẖā▫e pi▫ārī kanṯ savārī har har si▫o nehu racẖā▫i▫ā.  

The Husband Lord embellishes His beloved bride with His True Love; she is in love with the Lord, Har, Har.  

ਕੰਤਿ = ਕੰਤ ਨੇ। ਸਿਉ = ਨਾਲ। ਨੇਹੁ = ਪਿਆਰ।
ਜੇਹੜੀ ਜੀਵ-ਇਸਤ੍ਰੀ ਨੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਪਿਆਰ ਪਾਇਆ, ਨੇਹੁ ਪੈਦਾ ਕੀਤਾ, ਪ੍ਰਭੂ-ਪਤੀ ਨੇ ਉਸ ਦਾ ਜੀਵਨ ਸੋਹਣਾ ਬਣਾ ਦਿੱਤਾ।


ਆਪੁ ਗਵਾਇਆ ਤਾ ਪਿਰੁ ਪਾਇਆ ਗੁਰ ਕੈ ਸਬਦਿ ਸਮਾਇਆ  

Āp gavā▫i▫ā ṯā pir pā▫i▫ā gur kai sabaḏ samā▫i▫ā.  

Renouncing her self-centeredness, she attains her Husband Lord, and remains merged in the Word of the Guru's Shabad.  

ਆਪੁ = ਆਪਾ-ਭਾਵ।
ਜਦੋਂ ਜੀਵ-ਇਸਤ੍ਰੀ ਨੇ ਆਪਾ-ਭਾਵ ਦੂਰ ਕੀਤਾ, ਤਦੋਂ ਉਸ ਨੇ ਪ੍ਰਭੂ-ਪਤੀ ਨੂੰ ਲੱਭ ਲਿਆ ਤੇ ਗੁਰੂ ਦੇ ਸ਼ਬਦ ਨਾਲ ਲੀਨ ਹੋ ਗਈ।


ਸਾ ਧਨ ਸਬਦਿ ਸੁਹਾਈ ਪ੍ਰੇਮ ਕਸਾਈ ਅੰਤਰਿ ਪ੍ਰੀਤਿ ਪਿਆਰੀ  

Sā ḏẖan sabaḏ suhā▫ī parem kasā▫ī anṯar parīṯ pi▫ārī.  

That soul bride is adorned, who is attracted by His Love, and who treasures the Love of her Beloved within her heart.  

ਸਾ ਧਨ = ਜੀਵ-ਇਸਤ੍ਰੀ। ਸੁਹਾਈ = ਸੋਹਣੇ ਜੀਵਨ ਵਾਲੀ। ਕਸਾਈ = ਖਿੱਚੀ ਹੋਈ। ਪ੍ਰੇਮ ਕਸਾਈ = ਪ੍ਰੇਮ ਦੀ ਖਿੱਚੀ ਹੋਈ।
ਪ੍ਰਭੂ-ਪ੍ਰੇਮ ਦੀ ਖਿੱਚੀ ਹੋਈ ਸੁਚੱਜੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਦੀ ਰਾਹੀਂ ਸੋਹਣੇ ਜੀਵਨ ਵਾਲੀ ਬਣ ਜਾਂਦੀ ਹੈ, ਉਸ ਦੇ ਹਿਰਦੇ ਵਿਚ ਪ੍ਰਭੂ-ਚਰਨਾਂ ਦੀ ਪ੍ਰੀਤ ਟਿਕੀ ਰਹਿੰਦੀ ਹੈ।


ਨਾਨਕ ਸਾ ਧਨ ਮੇਲਿ ਲਈ ਪਿਰਿ ਆਪੇ ਸਾਚੈ ਸਾਹਿ ਸਵਾਰੀ ॥੧॥  

Nānak sā ḏẖan mel la▫ī pir āpe sācẖai sāhi savārī. ||1||  

O Nanak, the Lord blends that soul bride with Himself; the True King adorns her. ||1||  

ਪਿਰਿ = ਪਿਰ ਨੇ {ਨੋਟ: ਲਫ਼ਜ਼ 'ਪਿਰ', 'ਪਿਰੁ' ਅਤੇ 'ਪਿਰਿ' ਦੇ ਵਿਆਕਰਣਿਕ ਅਰਥ ਦਾ ਖਿਆਲ ਰੱਖੋ}। ਸਾਹਿ = ਸ਼ਾਹਿ, ਸ਼ਾਹ ਨੇ ॥੧॥
ਹੇ ਨਾਨਕ! ਇਹੋ ਜਿਹੀ ਸੁਚੱਜੀ ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਨੇ ਆਪ ਹੀ ਆਪਣੇ ਨਾਲ ਮਿਲਾ ਲਿਆ ਹੈ, ਸਦਾ ਕਾਇਮ ਰਹਿਣ ਵਾਲੇ ਸ਼ਾਹ ਨੇ ਉਸ ਦਾ ਜੀਵਨ ਸੰਵਾਰ ਦਿੱਤਾ ਹੈ ॥੧॥


ਨਿਰਗੁਣਵੰਤੜੀਏ ਪਿਰੁ ਦੇਖਿ ਹਦੂਰੇ ਰਾਮ  

Nirguṇvanṯ▫ṛī▫e pir ḏekẖ haḏūre rām.  

O worthless bride, see your Husband Lord ever-present.  

ਨਿਰਗੁਣਵੰਤੜੀਏ = ਹੇ ਗੁਣਾਂ ਤੋਂ ਸੱਖਣੀ ਜਿੰਦੇ! ਹਦੂਰੇ = ਹਾਜ਼ਰ-ਨਾਜ਼ਰ, ਅੰਗ-ਸੰਗ।
ਹੇ ਗੁਣ-ਹੀਣ ਜਿੰਦੇ! ਪ੍ਰਭੂ-ਪਤੀ ਨੂੰ ਆਪਣੇ ਅੰਗ-ਸੰਗ ਵੱਸਦਾ ਵੇਖਿਆ ਕਰ।


ਗੁਰਮੁਖਿ ਜਿਨੀ ਰਾਵਿਆ ਮੁਈਏ ਪਿਰੁ ਰਵਿ ਰਹਿਆ ਭਰਪੂਰੇ ਰਾਮ  

Gurmukẖ jinī rāvi▫ā mu▫ī▫e pir rav rahi▫ā bẖarpūre rām.  

One who, as Gurmukh, enjoys her Husband Lord, O mortal bride, knows Him to be all-pervading everywhere.  

ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਰਾਵਿਆ = ਹਿਰਦੇ ਵਿਚ ਵਸਾਇਆ। ਮੁਈਏ = ਹੇ ਆਤਮਕ ਮੌਤ ਸਹੇੜ ਰਹੀ ਜਿੰਦੇ! ਰਵਿ ਰਹਿਆ = ਵਿਆਪਕ ਹੈ।
ਹੇ ਮੋਈ ਹੋਈ ਜਿੰਦੇ! ਜੋ ਗੁਰੂ ਦੇ ਸਨਮੁੱਖ ਹੋ ਕੇ ਪ੍ਰਭੂ-ਪੱਤੀ ਦਾ ਸਿਮਰਨ ਕਰਦਾ ਹੈ ਉਸ ਨੂੰ ਪ੍ਰਭੂ ਪੂਰੇ ਤੌਰ ਤੇ ਵਿਆਪਕ ਦਿਖਦਾ ਹੈ।


        


© SriGranth.org, a Sri Guru Granth Sahib resource, all rights reserved.
See Acknowledgements & Credits