Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਲਿਖੇ ਬਾਝਹੁ ਸੁਰਤਿ ਨਾਹੀ ਬੋਲਿ ਬੋਲਿ ਗਵਾਈਐ  

Likẖe bājẖahu suraṯ nāhī bol bol gavā▫ī▫ai.  

Without pre-ordained destiny, understanding is not attained; talking and babbling, one wastes his life away.  

ਲਿਖੇ ਬਾਝਹੁ = ਪ੍ਰਭੂ ਦੇ ਲਿਖੇ ਹੁਕਮ ਤੋਂ ਬਿਨਾ। ਸੁਰਤ = ਉੱਚੀ ਸੁਰਤ ।
ਪਰ ਪ੍ਰਭੂ ਦੇ ਹੁਕਮ ਤੋਂ ਬਿਨਾ ਮਨੁੱਖ ਦੀ ਸੁਰਤ ਉੱਚੀ ਨਹੀਂ ਹੋ ਸਕਦੀ, ਨਿਰੀਆਂ ਜ਼ਬਾਨੀ (ਗਿਆਨ ਦੀਆਂ) ਗੱਲਾਂ ਕਰਨਾ ਵਿਅਰਥ ਹੈ।


ਜਿਥੈ ਜਾਇ ਬਹੀਐ ਭਲਾ ਕਹੀਐ ਸੁਰਤਿ ਸਬਦੁ ਲਿਖਾਈਐ  

Jithai jā▫e bahī▫ai bẖalā kahī▫ai suraṯ sabaḏ likẖā▫ī▫ai.  

Wherever you go and sit, speak well, and write the Word of the Shabad in your consciousness.  

xxx
ਜਿਥੇ ਭੀ ਜਾ ਕੇ ਬੈਠੀਏ, ਪ੍ਰਭੂ ਦੀ ਸਿਫ਼ਤ-ਸਾਲਾਹ ਕਰੀਏ ਤੇ ਆਪਣੀ ਸੁਰਤ ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿੱਚ ਪ੍ਰੋਈਏ।


ਕਾਇਆ ਕੂੜਿ ਵਿਗਾੜਿ ਕਾਹੇ ਨਾਈਐ ॥੧॥  

Kā▫i▫ā kūṛ vigāṛ kāhe nā▫ī▫ai. ||1||  

Why bother to wash the body which is polluted by falsehood? ||1||  

ਕਾਇਆ = ਸਰੀਰ। ਕੂੜਿ = ਮਾਇਆ ਦੇ ਮੋਹ ਵਿਚ। ਵਿਗਾੜਿ = ਮੈਲਾ ਕਰ ਕੇ। ਕਾਹੇ ਨਾਈਐ = (ਤੀਰਥ-) ਇਸ਼ਨਾਨ ਦਾ ਕੋਈ ਲਾਭ ਨਹੀਂ ॥੧॥
(ਨਹੀਂ ਤਾਂ) ਹਿਰਦੇ ਨੂੰ ਮਾਇਆ ਦੇ ਮੋਹ ਵਿਚ ਮੈਲਾ ਕਰ ਕੇ (ਤੀਰਥ-) ਇਸ਼ਨਾਨ ਦਾ ਕੀਹ ਲਾਭ? ॥੧॥


ਤਾ ਮੈ ਕਹਿਆ ਕਹਣੁ ਜਾ ਤੁਝੈ ਕਹਾਇਆ  

Ŧā mai kahi▫ā kahaṇ jā ṯujẖai kahā▫i▫ā.  

When I have spoken, I spoke as You made me speak.  

ਤਾ = ਤਦੋਂ ਹੀ। ਕਹਣੁ ਕਹਿਆ = ਸਿਫ਼ਤ-ਸਾਲਾਹ ਕੀਤੀ। ਜਾ = ਜਦੋਂ।
(ਪ੍ਰਭੂ!) ਮੈਂ ਤਦੋਂ ਹੀ ਤੇਰੀ ਸਿਫ਼ਤ-ਸਾਲਾਹ ਕਰ ਸਕਦਾ ਹਾਂ ਜਦੋਂ ਤੂੰ ਆਪ ਪ੍ਰੇਰਨਾ ਕਰਦਾ ਹੈਂ।


ਅੰਮ੍ਰਿਤੁ ਹਰਿ ਕਾ ਨਾਮੁ ਮੇਰੈ ਮਨਿ ਭਾਇਆ  

Amriṯ har kā nām merai man bẖā▫i▫ā.  

The Ambrosial Name of the Lord is pleasing to my mind.  

ਮਨਿ = ਮਨ ਵਿਚ। ਭਾਇਆ = ਪਿਆਰਾ ਲੱਗਾ।
ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਮੇਰੇ ਮਨ ਵਿਚ ਪਿਆਰਾ ਲੱਗ ਸਕਦਾ ਹੈ।


ਨਾਮੁ ਮੀਠਾ ਮਨਹਿ ਲਾਗਾ ਦੂਖਿ ਡੇਰਾ ਢਾਹਿਆ  

Nām mīṯẖā manėh lāgā ḏūkẖ derā dẖāhi▫ā.  

The Naam, the Name of the Lord, seems so sweet to my mind; it has destroyed the dwelling of pain.  

ਮਨਹਿ = ਮਨ ਵਿਚ। ਦੂਖਿ = ਦੁੱਖ ਨੇ।
ਜਦੋਂ ਪ੍ਰਭੂ ਦਾ ਨਾਮ ਮਨ ਵਿਚ ਮਿੱਠਾ ਲੱਗਣ ਲਗ ਪਿਆ ਤਦੋਂ ਦੁੱਖ ਨੇ ਆਪਣਾ ਡੇਰਾ ਚੁੱਕ ਲਿਆ (ਸਮਝੋ)।


ਸੂਖੁ ਮਨ ਮਹਿ ਆਇ ਵਸਿਆ ਜਾਮਿ ਤੈ ਫੁਰਮਾਇਆ  

Sūkẖ man mėh ā▫e vasi▫ā jām ṯai furmā▫i▫ā.  

Peace came to dwell in my mind, when You gave the Order.  

ਜਾਮਿ = ਜਦੋਂ।
(ਹੇ ਪ੍ਰਭੂ!) ਜਦੋਂ ਤੂੰ ਹੁਕਮ ਕੀਤਾ ਤਦੋਂ ਆਤਮਕ ਆਨੰਦ ਮੇਰੇ ਮਨ ਵਿਚ ਆ ਵੱਸਦਾ ਹੈ।


ਨਦਰਿ ਤੁਧੁ ਅਰਦਾਸਿ ਮੇਰੀ ਜਿੰਨਿ ਆਪੁ ਉਪਾਇਆ  

Naḏar ṯuḏẖ arḏās merī jinn āp upā▫i▫ā.  

It is Yours to bestow Your Grace, and it is mine to speak this prayer; You created Yourself.  

ਜਿੰਨਿ = ਜਿਸ (ਤੈਂ) ਨੇ। ਆਪੁ = ਆਪਣੇ ਆਪ ਨੂੰ।
ਹੇ ਪ੍ਰਭੂ, ਜਿਸ ਨੇ ਆਪਣੇ ਆਪ ਹੀ ਜਗਤ ਪੈਦਾ ਕੀਤਾ ਹੈ, ਜਦੋਂ ਤੂੰ ਮੈਨੂੰ ਪ੍ਰੇਰਨਾ ਕਰਦਾ ਹੈਂ ਤਦੋਂ ਹੀ ਮੈਂ ਤੇਰੀ ਸਿਫ਼ਤ-ਸਾਲਾਹ ਕਰ ਸਕਦਾ ਹਾਂ।


ਤਾ ਮੈ ਕਹਿਆ ਕਹਣੁ ਜਾ ਤੁਝੈ ਕਹਾਇਆ ॥੨॥  

Ŧā mai kahi▫ā kahaṇ jā ṯujẖai kahā▫i▫ā. ||2||  

When I have spoken, I spoke as You made me speak. ||2||  

ਤਾ = ਤਦੋਂ ਹੀ। ਕਹਣੁ ਕਹਿਆ = ਸਿਫ਼ਤ-ਸਾਲਾਹ ਕੀਤੀ। ਜਾ = ਜਦੋਂ। ॥੨॥
ਮੇਰੀ ਤਾਂ ਤੇਰੇ ਦਰ ਤੇ ਅਰਜ਼ੋਈ ਹੀ ਹੁੰਦੀ ਹੈ, ਮੇਹਰ ਦੀ ਨਜ਼ਰ ਤੂੰ ਆਪ ਕਰਦਾ ਹੈਂ ॥੨॥


ਵਾਰੀ ਖਸਮੁ ਕਢਾਏ ਕਿਰਤੁ ਕਮਾਵਣਾ  

vārī kẖasam kadẖā▫e kiraṯ kamāvaṇā.  

The Lord and Master gives them their turn, according to the deeds they have done.  

ਵਾਰੀ = ਮਨੁੱਖਾ ਜਨਮ ਦੀ ਵਾਰੀ। ਕਢਾਏ = ਦੇਂਦਾ ਹੈ। ਕਿਰਤੁ ਕਮਾਵਣਾ = ਕਮਾਈ ਹੋਈ ਕਿਰਤ ਅਨੁਸਾਰ।
ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਖਸਮ-ਪ੍ਰਭੂ ਹਰੇਕ ਨੂੰ ਮਨੁੱਖਾ ਜਨਮ ਦੀ ਵਾਰੀ ਦੇਂਦਾ ਹੈ।


ਮੰਦਾ ਕਿਸੈ ਆਖਿ ਝਗੜਾ ਪਾਵਣਾ  

Manḏā kisai na ākẖ jẖagṛā pāvṇā.  

Do not speak ill of others, or get involved in arguments.  

xxx
ਕਿਸੇ ਮਨੁੱਖ ਨੂੰ ਭੈੜਾ ਆਖ ਕੇ ਕੋਈ ਝਗੜਾ ਖੜਾ ਨਹੀਂ ਕਰਨਾ ਚਾਹੀਦਾ (ਭਾਵ, ਭੈੜੇ ਦੀ ਨਿੰਦਿਆਂ ਕਰਨਾ ਪ੍ਰਭੂ ਨਾਲ ਝਗੜਾ ਕਰਨਾ ਹੈ)।


ਨਹ ਪਾਇ ਝਗੜਾ ਸੁਆਮਿ ਸੇਤੀ ਆਪਿ ਆਪੁ ਵਞਾਵਣਾ  

Nah pā▫e jẖagṛā su▫ām seṯī āp āp vañāvaṇā.  

Do not get into arguments with the Lord, or you shall ruin yourself.  

ਸੁਆਮਿ ਸੇਤੀ = ਸੁਆਮੀ ਨਾਲ। ਵਞਾਵਣਾ = ਖ਼ੁਆਰ ਕਰਨਾ।
ਮਾਲਕ-ਪ੍ਰਭੂ ਨਾਲ ਝਗੜਾ ਨਹੀਂ ਪਾਣਾ ਚਾਹੀਦਾ, ਇਸ ਤਰ੍ਹਾਂ ਤਾਂ ਆਪਣੇ ਆਪ ਨੂੰ ਆਪ ਹੀ ਤਬਾਹ ਕਰੀਦਾ ਹੈ।


ਜਿਸੁ ਨਾਲਿ ਸੰਗਤਿ ਕਰਿ ਸਰੀਕੀ ਜਾਇ ਕਿਆ ਰੂਆਵਣਾ  

Jis nāl sangaṯ kar sarīkī jā▫e ki▫ā rū▫āvaṇā.  

If you challenge the One, with whom you must abide, you will cry in the end.  

ਰੂਆਵਣਾ = ਸ਼ਿਕੈਤ ਕਰਨੀ। ਦੇਇ = ਦੇਂਦਾ ਹੈ।
ਜਿਸ ਮਾਲਕ ਦੇ ਸੰਗ ਜੀਊਣਾ ਹੈ, ਉਸੇ ਨਾਲ ਸ਼ਰੀਕਾ ਕਰ ਕੇ ਕਿਉਂ ਰੋਈਏ?


ਜੋ ਦੇਇ ਸਹਣਾ ਮਨਹਿ ਕਹਣਾ ਆਖਿ ਨਾਹੀ ਵਾਵਣਾ  

Jo ḏe▫e sahṇā manėh kahṇā ākẖ nāhī vāvṇā.  

Be satisfied with what God gives you; tell your mind not to complain uselessly.  

ਮਨਹਿ = ਵਰਜਿਤ। ਵਾਵਣਾ = ਗਿਲਾ-ਗੁਜ਼ਾਰੀ ਕਰਨੀ।
ਪਰਮਾਤਮਾ ਜੋ (ਸੁਖ ਦੁਖ) ਦੇਂਦਾ ਹੈ ਉਹ (ਖਿੜੇ-ਮੱਥੇ) ਸਹਾਰਨਾ ਚਾਹੀਦਾ ਹੈ, ਗਿਲਾ-ਗੁਜ਼ਾਰੀ ਦੇ ਬੋਲ ਨਹੀਂ ਕਰਨੇ ਚਾਹੀਦੇ।


ਵਾਰੀ ਖਸਮੁ ਕਢਾਏ ਕਿਰਤੁ ਕਮਾਵਣਾ ॥੩॥  

vārī kẖasam kadẖā▫e kiraṯ kamāvaṇā. ||3||  

The Lord and Master gives them their turn, according to the deeds they have done. ||3||  

ਵਾਰੀ = ਮਨੁੱਖਾ ਜਨਮ ਦੀ ਵਾਰੀ। ਕਢਾਏ = ਦੇਂਦਾ ਹੈ। ਕਿਰਤੁ ਕਮਾਵਣਾ = ਕਮਾਈ ਹੋਈ ਕਿਰਤ ਅਨੁਸਾਰ ॥੩॥
ਸਾਡੇ ਕੀਤੇ ਕਰਮਾਂ ਅਨੁਸਾਰ ਖਸਮ-ਪ੍ਰਭੂ ਸਾਨੂੰ ਮਨੁੱਖਾ ਜਨਮ ਦੀ ਵਾਰੀ ਦੇਂਦਾ ਹੈ ॥੩॥


ਸਭ ਉਪਾਈਅਨੁ ਆਪਿ ਆਪੇ ਨਦਰਿ ਕਰੇ  

Sabẖ upā▫ī▫an āp āpe naḏar kare.  

He Himself created all, and He blesses then with His Glance of Grace.  

ਉਪਾਈਅਨੁ = ਉਸ ਨੇ ਪੈਦਾ ਕੀਤੀ ਹੈ।
ਸਾਰੀ ਸ੍ਰਿਸ਼ਟੀ ਪਰਮਾਤਮਾ ਨੇ ਆਪ ਪੈਦਾ ਕੀਤੀ ਹੈ, ਆਪ ਹੀ ਹਰੇਕ ਜੀਵ ਉਤੇ ਮੇਹਰ ਦੀ ਨਿਗਾਹ ਕਰਦਾ ਹੈ।


ਕਉੜਾ ਕੋਇ ਮਾਗੈ ਮੀਠਾ ਸਭ ਮਾਗੈ  

Ka▫uṛā ko▫e na māgai mīṯẖā sabẖ māgai.  

No one asks for that which is bitter; everyone asks for sweets.  

xxx
ਕੋਈ ਜੀਵ ਕੌੜੀ (ਦੁੱਖ ਵਾਲੀ) ਚੀਜ਼ ਨਹੀਂ ਮੰਗਦਾ, ਹਰੇਕ ਮਿੱਠੀ (ਸੁਖਦਾਈ) ਚੀਜ਼ ਹੀ ਮੰਗਦਾ ਹੈ।


ਸਭੁ ਕੋਇ ਮੀਠਾ ਮੰਗਿ ਦੇਖੈ ਖਸਮ ਭਾਵੈ ਸੋ ਕਰੇ  

Sabẖ ko▫e mīṯẖā mang ḏekẖai kẖasam bẖāvai so kare.  

Let everyone ask for sweets, and behold, it is as the Lord wills.  

ਸਭੁ ਕੋਇ = ਹਰੇਕ ਜੀਵ।
ਹਰੇਕ ਜੀਵ ਮਿੱਠੇ (ਸੁੱਖਦਾਈ) ਪਦਾਰਥਾਂ ਦੀ ਮੰਗ ਹੀ ਮੰਗਦਾ ਹੈ, ਪਰ ਖਸਮ-ਪ੍ਰਭੂ ਉਹੀ ਕੁਝ ਕਰਦਾ ਹੈ ਜੋ ਉਸ ਨੂੰ ਚੰਗਾ ਜਾਪਦਾ ਹੈ।


ਕਿਛੁ ਪੁੰਨ ਦਾਨ ਅਨੇਕ ਕਰਣੀ ਨਾਮ ਤੁਲਿ ਸਮਸਰੇ  

Kicẖẖ punn ḏān anek karṇī nām ṯul na samasre.  

Giving donations to charity, and performing various religious rituals are not equal to the contemplation of the Naam.  

ਤੁਲਿ = ਬਰਾਬਰ। ਸਮਸਰੇ = ਬਰਾਬਰ।
ਜੀਵ ਦਾਨ-ਪੁੰਨ ਕਰਦੇ ਹਨ, ਇਹੋ ਜਿਹੇ ਹੋਰ ਭੀ ਅਨੇਕਾਂ ਧਾਰਮਿਕ ਕੰਮ ਕਰਦੇ ਹਨ, ਪਰ ਪਰਮਾਤਮਾ ਦੇ ਨਾਮ(-ਜਪਣ) ਦੇ ਬਰਾਬਰ ਹੋਰ ਕੋਈ ਉੱਦਮ ਨਹੀਂ ਹੈ।


ਨਾਨਕਾ ਜਿਨ ਨਾਮੁ ਮਿਲਿਆ ਕਰਮੁ ਹੋਆ ਧੁਰਿ ਕਦੇ  

Nānkā jin nām mili▫ā karam ho▫ā ḏẖur kaḏe.  

O Nanak, those who are blessed with the Naam have had such good karma pre-ordained.  

ਕਰਮੁ = ਬਖ਼ਸ਼ਸ਼। ਧੁਰਿ = ਧੁਰੋਂ। ਕਦੇ = ਕਦੇ ਦੀ।
ਹੇ ਨਾਨਕ! ਜਿਨ੍ਹਾਂ ਬੰਦਿਆਂ ਉਤੇ ਧੁਰੋਂ ਪਰਮਾਤਮਾ ਵਲੋਂ ਕਦੇ ਬਖ਼ਸ਼ਸ਼ ਹੁੰਦੀ ਹੈ ਉਹਨਾਂ ਨੂੰ ਨਾਮ ਦੀ ਦਾਤ ਮਿਲਦੀ ਹੈ।


ਸਭ ਉਪਾਈਅਨੁ ਆਪਿ ਆਪੇ ਨਦਰਿ ਕਰੇ ॥੪॥੧॥  

Sabẖ upā▫ī▫an āp āpe naḏar kare. ||4||1||  

He Himself created all, and He blesses them with His Glance of Grace. ||4||1||  

ਉਪਾਈਅਨੁ = ਉਸ ਨੇ ਪੈਦਾ ਕੀਤੀ ਹੈ ॥੪॥੧॥
ਇਹ ਸਾਰਾ ਜਗਤ ਪ੍ਰਭੂ ਨੇ ਆਪ ਹੀ ਪੈਦਾ ਕੀਤਾ ਹੈ ਤੇ ਆਪ ਹੀ ਸਭ ਉਤੇ ਮੇਹਰ ਦੀ ਨਜ਼ਰ ਕਰਦਾ ਹੈ ॥੪॥੧॥


ਵਡਹੰਸੁ ਮਹਲਾ  

vad▫hans mėhlā 1.  

Wadahans, First Mehl:  

xxx
xxx


ਕਰਹੁ ਦਇਆ ਤੇਰਾ ਨਾਮੁ ਵਖਾਣਾ  

Karahu ḏa▫i▫ā ṯerā nām vakẖāṇā.  

Show mercy to me, that I may chant Your Name.  

ਵਖਾਣਾ = ਮੈਂ ਉਚਾਰਾਂ।
ਹੇ ਪ੍ਰਭੂ! ਮੇਹਰ ਕਰ ਕਿ ਮੈਂ ਤੇਰਾ ਨਾਮ ਸਿਮਰ ਸਕਾਂ।


ਸਭ ਉਪਾਈਐ ਆਪਿ ਆਪੇ ਸਰਬ ਸਮਾਣਾ  

Sabẖ upā▫ī▫ai āp āpe sarab samāṇā.  

You Yourself created all, and You are pervading among all.  

ਉਪਾਈਐ = ਪੈਦਾ ਕੀਤੀ ਹੈ। ਸਰਬ = ਸਾਰਿਆਂ ਵਿਚ।
ਤੂੰ ਸਾਰੀ ਸ੍ਰਿਸ਼ਟੀ ਆਪ ਹੀ ਪੈਦਾ ਕੀਤੀ ਹੈ ਤੇ ਆਪ ਹੀ ਸਭ ਜੀਵਾਂ ਵਿਚ ਵਿਆਪਕ ਹੈਂ।


ਸਰਬੇ ਸਮਾਣਾ ਆਪਿ ਤੂਹੈ ਉਪਾਇ ਧੰਧੈ ਲਾਈਆ  

Sarbe samāṇā āp ṯūhai upā▫e ḏẖanḏẖai lā▫ī▫ā.  

You Yourself are pervading among all, and You link them to their tasks.  

ਉਪਾਇ = ਪੈਦਾ ਕਰ ਕੇ। ਧੰਧੈ = ਆਹਰ ਵਿਚ, ਮਾਇਆ ਦੀ ਦੌੜ-ਭਜ ਵਿਚ।
ਤੂੰ ਆਪ ਹੀ ਸਭ ਜੀਵਾਂ ਵਿਚ ਸਮਾਇਆ ਹੋਇਆ ਹੈਂ, ਪੈਦਾ ਕਰ ਕੇ ਤੂੰ ਆਪ ਹੀ ਸ੍ਰਿਸ਼ਟੀ ਨੂੰ ਮਾਇਆ ਦੀ ਦੌੜ-ਭੱਜ ਵਿਚ ਲਾਇਆ ਹੋਇਆ ਹੈ।


ਇਕਿ ਤੁਝ ਹੀ ਕੀਏ ਰਾਜੇ ਇਕਨਾ ਭਿਖ ਭਵਾਈਆ  

Ik ṯujẖ hī kī▫e rāje iknā bẖikẖ bẖavā▫ī▫ā.  

Some, You have made kings, while others go about begging.  

ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ}।
ਕਈ ਜੀਵਾਂ ਨੂੰ ਤੂੰ ਆਪ ਹੀ ਰਾਜੇ ਬਣਾ ਦਿੱਤਾ ਹੈ, ਤੇ ਕਈ ਜੀਵਾਂ ਨੂੰ (ਮੰਗਤੇ ਬਣਾ ਕੇ) ਭਿੱਖਿਆ ਮੰਗਣ ਵਾਸਤੇ (ਦਰ ਦਰ) ਭਵਾ ਰਿਹਾ ਹੈਂ।


ਲੋਭੁ ਮੋਹੁ ਤੁਝੁ ਕੀਆ ਮੀਠਾ ਏਤੁ ਭਰਮਿ ਭੁਲਾਣਾ  

Lobẖ moh ṯujẖ kī▫ā mīṯẖā eṯ bẖaram bẖulāṇā.  

You have made greed and emotional attachment seem sweet; they are deluded by this delusion.  

ਏਤੁ ਭਰਮਿ = ਇਸ ਭਰਮ ਵਿਚ, ਇਸ ਭਟਕਣਾ ਵਿਚ।
ਹੇ ਪ੍ਰਭੂ! ਤੂੰ ਲੋਭ ਅਤੇ ਮੋਹ ਨੂੰ ਮਿੱਠਾ ਬਣਾ ਦਿੱਤਾ ਹੈ, ਜਗਤ ਇਸ ਭਟਕਣਾ ਵਿਚ ਪੈ ਕੇ ਕੁਰਾਹੇ ਪੈ ਰਿਹਾ ਹੈ।


ਸਦਾ ਦਇਆ ਕਰਹੁ ਅਪਣੀ ਤਾਮਿ ਨਾਮੁ ਵਖਾਣਾ ॥੧॥  

Saḏā ḏa▫i▫ā karahu apṇī ṯām nām vakẖāṇā. ||1||  

Be ever merciful to me; only then can I chant Your Name. ||1||  

ਤਾਮਿ = ਤਦੋਂ ਹੀ। ਵਖਾਣਾ = ਮੈਂ ਉਚਾਰਾਂ ॥੧॥
ਜੇ ਤੂੰ ਸਦਾ ਆਪਣੀ ਮੇਹਰ ਕਰਦਾ ਰਹੇਂ ਤਾਂ ਹੀ ਮੈਂ ਤੇਰਾ ਨਾਮ ਸਿਮਰ ਸਕਦਾ ਹਾਂ ॥੧॥


ਨਾਮੁ ਤੇਰਾ ਹੈ ਸਾਚਾ ਸਦਾ ਮੈ ਮਨਿ ਭਾਣਾ  

Nām ṯerā hai sācẖā saḏā mai man bẖāṇā.  

Your Name is True, and ever pleasing to my mind.  

ਸਾਚਾ = ਸਦਾ-ਥਿਰ ਰਹਿਣ ਵਾਲਾ। ਮੈ ਮਨਿ = ਮੇਰੇ ਮਨ ਵਿਚ। ਭਾਣਾ = ਪਿਆਰਾ ਲੱਗਦਾ ਹੈ।
ਹੇ ਪ੍ਰਭੂ! ਤੇਰਾ ਨਾਮ ਸਦਾ-ਥਿਰ ਰਹਿਣ ਵਾਲਾ ਹੈ, ਤੇਰਾ ਨਾਮ ਮੈਨੂੰ ਮਨ ਵਿਚ ਪਿਆਰਾ ਲੱਗਦਾ ਹੈ।


ਦੂਖੁ ਗਇਆ ਸੁਖੁ ਆਇ ਸਮਾਣਾ  

Ḏūkẖ ga▫i▫ā sukẖ ā▫e samāṇā.  

My pains are dispelled, and I am permeated with peace.  

xxx
(ਨਾਮ ਸਿਮਰਨ ਨਾਲ) ਦੁਖ ਦੂਰ ਹੋ ਜਾਂਦਾ ਹੈ ਤੇ ਆਤਮਕ ਆਨੰਦ ਅੰਦਰ ਆ ਵੱਸਦਾ ਹੈ।


ਗਾਵਨਿ ਸੁਰਿ ਨਰ ਸੁਘੜ ਸੁਜਾਣਾ  

Gāvan sur nar sugẖaṛ sujāṇā.  

The angels, the mortals and the silent sages sing of You.  

ਸੁਰਿ ਨਰ = ਸ੍ਰੇਸ਼ਟ ਮਨੁੱਖ। ਸੁਘੜ = ਸੁਚੱਜੇ।
ਭਾਗਾਂ ਵਾਲੇ ਸੁਚੱਜੇ ਸਿਆਣੇ ਮਨੁੱਖ ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਹਨ।


ਸੁਰਿ ਨਰ ਸੁਘੜ ਸੁਜਾਣ ਗਾਵਹਿ ਜੋ ਤੇਰੈ ਮਨਿ ਭਾਵਹੇ  

Sur nar sugẖaṛ sujāṇ gāvahi jo ṯerai man bẖāvhe.  

The angels, the mortals and the silent sages sing of You; they are pleasing to Your Mind.  

ਸੁਜਾਣ = ਸਿਆਣੇ। ਭਾਵਹੇ = ਭਾਵਹਿ, ਭਾਉਂਦੇ ਹਨ।
ਹੇ ਪ੍ਰਭੂ! ਜੇਹੜੇ ਬੰਦੇ ਤੇਰੇ ਮਨ ਵਿਚ ਪਿਆਰੇ ਲੱਗਦੇ ਹਨ ਉਹ ਭਾਗਾਂ ਵਾਲੇ ਸੁਚੱਜੇ ਸਿਆਣੇ ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਹਨ।


ਮਾਇਆ ਮੋਹੇ ਚੇਤਹਿ ਨਾਹੀ ਅਹਿਲਾ ਜਨਮੁ ਗਵਾਵਹੇ  

Mā▫i▫ā mohe cẖīṯėh nāhī ahilā janam gavāvhe.  

Enticed by Maya, they do not remember the Lord, and they waste away their lives in vain.  

ਅਹਿਲਾ = ਆਹਲਾ, ਸ੍ਰੇਸ਼ਟ।
ਪਰ ਮਾਇਆ ਵਿਚ ਮੋਹੇ ਹੋਇਆਂ ਨੂੰ ਤੇਰੀ ਯਾਦ ਨਹੀਂ ਆਉਂਦੀ ਤੇ ਉਹ ਆਪਣਾ ਅਮੋਲਕ ਜਨਮ ਗਵਾ ਲੈਂਦੇ ਹਨ।


ਇਕਿ ਮੂੜ ਮੁਗਧ ਚੇਤਹਿ ਮੂਲੇ ਜੋ ਆਇਆ ਤਿਸੁ ਜਾਣਾ  

Ik mūṛ mugaḏẖ na cẖīṯėh mūle jo ā▫i▫ā ṯis jāṇā.  

Some fools and idiots never think of the Lord; whoever has come, shall have to go.  

ਮੂੜ ਮੁਗਧ = ਮੂਰਖ। ਮੂਲੇ = ਉੱਕਾ ਹੀ।
ਅਨੇਕਾਂ ਐਸੇ ਮੂਰਖ ਮਨੁੱਖ ਹਨ ਜੋ, ਹੇ ਪ੍ਰਭੂ! ਤੈਨੂੰ ਯਾਦ ਨਹੀਂ ਕਰਦੇ। ਜੇਹੜਾ ਜਗਤ ਵਿਚ ਜੰਮਿਆ ਹੈ ਉਸ ਨੇ ਚਲੇ (ਮਰ) ਜਾਣਾ ਹੈ।


ਨਾਮੁ ਤੇਰਾ ਸਦਾ ਸਾਚਾ ਸੋਇ ਮੈ ਮਨਿ ਭਾਣਾ ॥੨॥  

Nām ṯerā saḏā sācẖā so▫e mai man bẖāṇā. ||2||  

Your Name is True, and ever pleasing to my mind. ||2||  

ਸੋਇ = ਉਹੀ ॥੨॥
ਹੇ ਪ੍ਰਭੂ! ਤੇਰਾ ਨਾਮ ਸਦਾ ਹੀ ਥਿਰ ਰਹਿਣ ਵਾਲਾ ਹੈ, ਤੇਰਾ ਨਾਮ ਮੇਰੇ ਮਨ ਵਿਚ ਪਿਆਰਾ ਲੱਗ ਰਿਹਾ ਹੈ ॥੨॥


ਤੇਰਾ ਵਖਤੁ ਸੁਹਾਵਾ ਅੰਮ੍ਰਿਤੁ ਤੇਰੀ ਬਾਣੀ  

Ŧerā vakẖaṯ suhāvā amriṯ ṯerī baṇī.  

Beauteous is Your time, O Lord; the Bani of Your Word is Ambrosial Nectar.  

ਵਖਤੁ = ਸਮਾ। ਤੇਰਾ ਵਖਤੁ = ਉਹ ਸਮਾ ਜਦੋਂ ਤੂੰ ਯਾਦ ਆਵੇਂ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ।
(ਹੇ ਪ੍ਰਭੂ!) ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਅੰਮ੍ਰਿਤ ਹੈ ਤੇ ਉਹ ਵਕਤ ਬਹੁਤ ਸੁਹਾਵਣਾ ਹੈ ਜਦੋਂ ਤੇਰਾ ਨਾਮ ਚੇਤੇ ਆਉਂਦਾ ਹੈ।


ਸੇਵਕ ਸੇਵਹਿ ਭਾਉ ਕਰਿ ਲਾਗਾ ਸਾਉ ਪਰਾਣੀ  

Sevak sevėh bẖā▫o kar lāgā sā▫o parāṇī.  

Your servants serve You with love; these mortals are attached to Your essence.  

ਭਾਉ = ਪ੍ਰੇਮ। ਸਾਉ = ਸੁਆਦ, ਆਨੰਦ।
ਜਿਨ੍ਹਾਂ ਬੰਦਿਆਂ ਨੂੰ ਤੇਰੇ ਨਾਮ ਦਾ ਰਸ ਆਉਂਦਾ ਹੈ ਉਹ ਸੇਵਕ ਪ੍ਰੇਮ ਨਾਲ ਤੇਰਾ ਨਾਮ ਸਿਮਰਦੇ ਹਨ।


ਸਾਉ ਪ੍ਰਾਣੀ ਤਿਨਾ ਲਾਗਾ ਜਿਨੀ ਅੰਮ੍ਰਿਤੁ ਪਾਇਆ  

Sā▫o parāṇī ṯinā lāgā jinī amriṯ pā▫i▫ā.  

Those mortals are attached to Your essence, who are blessed with the Ambrosial Name.  

xxx
ਉਹਨਾਂ ਹੀ ਬੰਦਿਆਂ ਨੂੰ ਨਾਮ ਦਾ ਰਸ ਆਉਂਦਾ ਹੈ ਜਿਨ੍ਹਾਂ ਨੂੰ ਇਹ ਨਾਮ-ਅੰਮ੍ਰਿਤ ਪ੍ਰਾਪਤ ਹੁੰਦਾ ਹੈ।


ਨਾਮਿ ਤੇਰੈ ਜੋਇ ਰਾਤੇ ਨਿਤ ਚੜਹਿ ਸਵਾਇਆ  

Nām ṯerai jo▫e rāṯe niṯ cẖaṛėh savā▫i▫ā.  

Those who are imbued with Your Name, prosper more and more, day by day.  

ਨਾਮਿ = ਨਾਮ ਵਿਚ। ਜੋਇ = ਜੇਹੜੇ ਬੰਦੇ। ਚੜਹਿ ਸਵਾਇਆ = ਵਧਦੇ ਫੁਲਦੇ ਹਨ।
ਜੇਹੜੇ ਬੰਦੇ ਤੇਰੇ ਨਾਮ ਵਿਚ ਜੁੜਦੇ ਹਨ ਉਹ (ਆਤਮਕ ਜੀਵਨ ਦੀ ਉੱਨਤੀ ਵਿਚ) ਸਦਾ ਵਧਦੇ ਫੁੱਲਦੇ ਰਹਿੰਦੇ ਹਨ।


ਇਕੁ ਕਰਮੁ ਧਰਮੁ ਹੋਇ ਸੰਜਮੁ ਜਾਮਿ ਏਕੁ ਪਛਾਣੀ  

Ik karam ḏẖaram na ho▫e sanjam jām na ek pacẖẖāṇī.  

Some do not practice good deeds, or live righteously; nor do they practice self-restraint. They do not realize the One Lord.  

ਜਾਮਿ = ਜਦੋਂ। ਨ ਪਛਾਣੀ = ਮੈਂ ਨਹੀਂ ਪਛਾਣਦਾ।
ਜਦੋਂ ਤਕ ਮੈਂ ਇਕ ਤੇਰੇ ਨਾਲ ਡੂੰਘੀ ਸਾਂਝ ਨਹੀਂ ਪਾਂਦਾ ਤਦੋਂ ਤਕ ਹੋਰ ਕੋਈ ਇੱਕ ਭੀ ਧਰਮ-ਕਰਮ ਕੋਈ ਇੱਕ ਭੀ ਸੰਜਮ ਕਿਸੇ ਅਰਥ ਨਹੀਂ।


ਵਖਤੁ ਸੁਹਾਵਾ ਸਦਾ ਤੇਰਾ ਅੰਮ੍ਰਿਤ ਤੇਰੀ ਬਾਣੀ ॥੩॥  

vakẖaṯ suhāvā saḏā ṯerā amriṯ ṯerī baṇī. ||3||  

Ever beauteous is Your time, O Lord; the Bani of Your Word is Ambrosial Nectar. ||3||  

ਵਖਤੁ = ਸਮਾ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ ॥੩॥
ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਆਤਮਕ ਜੀਵਨ-ਦਾਤੀ ਹੈ ਤੇ ਉਹ ਵੇਲਾ ਬਹੁਤ ਸੁਹਾਵਣਾ ਲੱਗਦਾ ਹੈ ਜਦੋਂ ਤੇਰਾ ਨਾਮ ਸਿਮਰੀਦਾ ਹੈ ॥੩॥


ਹਉ ਬਲਿਹਾਰੀ ਸਾਚੇ ਨਾਵੈ  

Ha▫o balihārī sācẖe nāvai.  

I am a sacrifice to the True Name.  

ਹਉ = ਮੈਂ। ਨਾਵੈ = ਨਾਮ ਤੋਂ।
(ਹੇ ਪ੍ਰਭੂ!) ਮੈਂ ਤੇਰੇ ਸਦਾ-ਥਿਰ ਰਹਿਣ ਵਾਲੇ ਨਾਮ ਤੋਂ ਕੁਰਬਾਨ ਜਾਂਦਾ ਹਾਂ।


        


© SriGranth.org, a Sri Guru Granth Sahib resource, all rights reserved.
See Acknowledgements & Credits