Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਜਿਹਵਾ ਸਚੀ ਸਚਿ ਰਤੀ ਤਨੁ ਮਨੁ ਸਚਾ ਹੋਇ  

Jihvā sacẖī sacẖ raṯī ṯan man sacẖā ho▫e.  

True is the tongue which is imbued with Truth, and true are the mind and body.  

xxx
ਜੇਹੜੀ (ਮਨੁੱਖਾ-) ਜੀਭ ਸਦਾ-ਥਿਰ ਹਰੀ (ਦੇ ਪ੍ਰੇਮ) ਵਿਚ ਰੰਗੀ ਜਾਂਦੀ ਹੈ ਉਸ ਦਾ ਮਨ ਤੇ ਸਰੀਰ ਸਫਲ ਹੋ ਜਾਂਦਾ ਹੈ।


ਬਿਨੁ ਸਾਚੇ ਹੋਰੁ ਸਾਲਾਹਣਾ ਜਾਸਹਿ ਜਨਮੁ ਸਭੁ ਖੋਇ ॥੨॥  

Bin sācẖe hor salāhṇā jāsėh janam sabẖ kẖo▫e. ||2||  

By praising any other than the True Lord, one's whole life is wasted. ||2||  

xxx॥੨॥
ਜੇ ਤੂੰ ਸਦਾ-ਥਿਰ ਪ੍ਰਭੂ ਨੂੰ ਛੱਡ ਕੇ ਕਿਸੇ ਹੋਰ ਨੂੰ ਸਲਾਹੁੰਦਾ ਰਹੇਂਗਾ, ਤਾਂ ਆਪਣਾ ਸਾਰਾ ਜਨਮ ਗਵਾ ਕੇ (ਇਥੋਂ) ਜਾਵੇਂਗਾ ॥੨॥


ਸਚੁ ਖੇਤੀ ਸਚੁ ਬੀਜਣਾ ਸਾਚਾ ਵਾਪਾਰਾ  

Sacẖ kẖeṯī sacẖ bījṇā sācẖā vāpārā.  

Let Truth be the farm, Truth the seed, and Truth the merchandise you trade.  

ਸਚੁ = ਸਦਾ-ਥਿਰ ਪ੍ਰਭੂ ਦਾ ਨਾਮ।
ਜੇਹੜਾ ਮਨੁੱਖ ਸਦਾ-ਥਿਰ ਹਰਿ-ਨਾਮ ਨੂੰ ਆਪਣੀ ਖੇਤੀ ਬਣਾਂਦਾ ਹੈ ਤੇ ਉਸ ਵਿੱਚ ਹਰਿ-ਨਾਮ-ਬੀਜ ਬੀਜਦਾ ਹੈ, ਤੇ ਹਰਿ-ਨਾਮ ਦਾ ਹੀ ਵਪਾਰ ਕਰਦਾ ਹੈ,


ਅਨਦਿਨੁ ਲਾਹਾ ਸਚੁ ਨਾਮੁ ਧਨੁ ਭਗਤਿ ਭਰੇ ਭੰਡਾਰਾ ॥੩॥  

An▫ḏin lāhā sacẖ nām ḏẖan bẖagaṯ bẖare bẖandārā. ||3||  

Night and day, you shall earn the profit of the Lord's Name; you shall have the treasure overflowing with the wealth of devotional worship. ||3||  

ਲਾਹਾ = ਲਾਭ ॥੩॥
ਉਸ ਨੂੰ ਹਰ-ਰੋਜ਼ ਹਰਿ-ਨਾਮ-ਧਨ ਲਾਭ (ਵਜੋਂ) ਪ੍ਰਾਪਤ ਹੁੰਦਾ ਹੈ ਤੇ ਉਸ ਦੇ ਹਿਰਦੇ ਵਿਚ ਭਗਤੀ ਦੇ ਖ਼ਜ਼ਾਨੇ ਭਰ ਜਾਂਦੇ ਹਨ ॥੩॥


ਸਚੁ ਖਾਣਾ ਸਚੁ ਪੈਨਣਾ ਸਚੁ ਟੇਕ ਹਰਿ ਨਾਉ  

Sacẖ kẖāṇā sacẖ painṇā sacẖ tek har nā▫o.  

Let Truth be your food, and let Truth be your clothes; let your True Support be the Name of the Lord.  

ਟੇਕ = ਆਸਰਾ।
ਉਸ ਮਨੁੱਖ ਨੂੰ ਸਦਾ-ਥਿਰ ਹਰਿ-ਨਾਮ (ਆਤਮਕ) ਖ਼ੁਰਾਕ, ਹਰਿ-ਨਾਮ ਹੀ ਪੁਸ਼ਾਕ, ਹਰਿ-ਨਾਮ ਹੀ (ਜੀਵਨ ਦਾ) ਆਸਰਾ ਮਿਲ ਜਾਂਦਾ ਹੈ,


ਜਿਸ ਨੋ ਬਖਸੇ ਤਿਸੁ ਮਿਲੈ ਮਹਲੀ ਪਾਏ ਥਾਉ ॥੪॥  

Jis no bakẖse ṯis milai mahlī pā▫e thā▫o. ||4||  

One who is so blessed by the Lord, obtains a seat in the Mansion of the Lord's Presence. ||4||  

ਮਹਲੀ = ਪ੍ਰਭੂ ਦੀ ਹਜ਼ੂਰੀ ਵਿਚ ॥੪॥
ਜਿਸ ਮਨੁੱਖ ਉੱਤੇ ਪਰਮਾਤਮਾ ਬਖ਼ਸ਼ਸ਼ ਕਰਦਾ ਹੈ, ਤੇ ਐਸਾ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਥਾਂ ਪ੍ਰਾਪਤ ਕਰ ਲੈਂਦਾ ਹੈ ॥੪॥


ਆਵਹਿ ਸਚੇ ਜਾਵਹਿ ਸਚੇ ਫਿਰਿ ਜੂਨੀ ਮੂਲਿ ਪਾਹਿ  

Āvahi sacẖe jāvėh sacẖe fir jūnī mūl na pāhi.  

In Truth we come, and in Truth we go, and then, we are not consigned to reincarnation again.  

ਸਚੇ = ਸਦਾ-ਥਿਰ ਪ੍ਰਭੂ ਵਿਚ (ਲੀਨ)। ਮੂਲਿ ਨ = ਉੱਕਾ ਹੀ ਨਹੀਂ।
ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦੇ ਹਰਿ-ਨਾਮ ਵਿਚ ਲੀਨ ਹੀ (ਜਗਤ ਵਿਚ) ਆਉਂਦੇ ਹਨ, ਹਰਿ-ਨਾਮ ਵਿਚ ਲੀਨ ਹੀ (ਇਥੋਂ) ਜਾਂਦੇ ਹਨ, ਉਹ ਮੁੜ ਕਦੇ ਭੀ ਜੂਨਾਂ ਦੇ ਗੇੜ ਵਿਚ ਨਹੀਂ ਪੈਂਦੇ।


ਗੁਰਮੁਖਿ ਦਰਿ ਸਾਚੈ ਸਚਿਆਰ ਹਹਿ ਸਾਚੇ ਮਾਹਿ ਸਮਾਹਿ ॥੫॥  

Gurmukẖ ḏar sācẖai sacẖiār hėh sācẖe māhi samāhi. ||5||  

The Gurmukhs are hailed as True in the True Court; they merge in the True Lord. ||5||  

ਦਰਿ = ਦਰ ਤੇ। ਦਰਿ ਸਾਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ। ਸਚਿਆਰ = ਸੁਰਖ਼ਰੂ ॥੫॥
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਸਦਾ-ਥਿਰ ਪ੍ਰਭੂ ਦੇ ਦਰ ਤੇ ਸੁਰਖ਼-ਰੂ ਹੋ ਜਾਂਦੇ ਹਨ, ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਹੋ ਜਾਂਦੇ ਹਨ ॥੫॥


ਅੰਤਰੁ ਸਚਾ ਮਨੁ ਸਚਾ ਸਚੀ ਸਿਫਤਿ ਸਨਾਇ  

Anṯar sacẖā man sacẖā sacẖī sifaṯ sanā▫e.  

Deep within they are True, and their minds are True; they sing the Glorious Praises of the True Lord.  

ਅੰਤਰੁ = ਅੰਦਰਲਾ, ਹਿਰਦਾ। ਸਚਾ = ਸਫਲ। ਸਨਾਇ = {स्ना} ਅਰਬੀ ਲਫ਼ਜ਼} ਸਿਫ਼ਤ, ਵਡਿਆਈ।
ਮੇਰਾ ਹਿਰਦਾ ਸਫਲ ਹੋ ਗਿਆ ਹੈ, ਮੇਰਾ ਮਨ ਸਫਲ ਹੋ ਗਿਆ ਹੈ, ਤੇ, ਮੈਂ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹਾਂ।


ਸਚੈ ਥਾਨਿ ਸਚੁ ਸਾਲਾਹਣਾ ਸਤਿਗੁਰ ਬਲਿਹਾਰੈ ਜਾਉ ॥੬॥  

Sacẖai thān sacẖ salāhṇā saṯgur balihārai jā▫o. ||6||  

In the true place, they praise the True Lord; I am a sacrifice to the True Guru. ||6||  

ਸਚੈ ਥਾਨਿ = ਸਦਾ-ਥਿਰ ਰਹਿਣ ਵਾਲੇ ਥਾਂ ਵਿਚ। ਜਾਉ = ਜਾਉਂ, ਮੈਂ ਜਾਂਦਾ ਹਾਂ ॥੬॥
ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਨ ਨਾਲ ਸਦਾ-ਥਿਰ ਹਰੀ ਦੀ ਹਜ਼ੂਰੀ ਵਿਚ ਥਾਂ ਮਿਲ ਜਾਂਦੀ ਹੈ; ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ (ਜਿਸ ਦੀ ਮੇਹਰ ਦਾ ਇਹ ਸਦਕਾ ਹੈ) ॥੬॥


ਸਚੁ ਵੇਲਾ ਮੂਰਤੁ ਸਚੁ ਜਿਤੁ ਸਚੇ ਨਾਲਿ ਪਿਆਰੁ  

Sacẖ velā mūraṯ sacẖ jiṯ sacẖe nāl pi▫ār.  

True is the time, and true is the moment, when one falls in love with the True Lord.  

ਸਚੁ = ਸਫਲ। ਮੂਰਤੁ = ਮੁਹੂਰਤ। ਜਿਤੁ = ਜਿਸ ਵਿਚ।
ਉਹ ਵੇਲਾ ਸਫਲ ਹੈ, ਉਹ ਮੁਹੂਰਤ ਸਫਲ ਹੈ ਜਦੋਂ ਕਿਸੇ ਦਾ ਪਿਆਰ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨਾਲ ਬਣ ਜਾਂਦਾ ਹੈ;


ਸਚੁ ਵੇਖਣਾ ਸਚੁ ਬੋਲਣਾ ਸਚਾ ਸਭੁ ਆਕਾਰੁ ॥੭॥  

Sacẖ vekẖ▫ṇā sacẖ bolṇā sacẖā sabẖ ākār. ||7||  

Then, he sees Truth, and speaks the Truth; he realizes the True Lord pervading the entire Universe. ||7||  

ਸਚੁ = ਸਦਾ-ਥਿਰ ਪ੍ਰਭੂ। ਆਕਾਰੁ = ਦਿੱਸਦਾ ਜਗਤ ॥੭॥
ਤਾਂ ਉਹ ਸਦਾ-ਥਿਰ ਪ੍ਰਭੂ ਨੂੰ ਹੀ ਹਰ ਥਾਂ ਵੇਖਦਾ ਹੈ, ਸਦਾ-ਥਿਰ ਹਰਿ-ਨਾਮ ਹੀ ਜਪਦਾ ਹੈ ਤੇ ਇਹ ਸਾਰਾ ਸੰਸਾਰ ਉਸ ਨੂੰ ਸਦਾ ਕਾਇਮ ਰਹਿਣ ਵਾਲੇ ਦਾ ਸਰੂਪ ਹੀ ਦਿੱਸਦਾ ਹੈ ॥੭॥


ਨਾਨਕ ਸਚੈ ਮੇਲੇ ਤਾ ਮਿਲੇ ਆਪੇ ਲਏ ਮਿਲਾਇ  

Nānak sacẖai mele ṯā mile āpe la▫e milā▫e.  

O Nanak, one merges with the True Lord, when He merges with Himself.  

ਸਚੈ = ਸਦਾ-ਥਿਰ ਪ੍ਰਭੂ ਨੇ।
ਹੇ ਨਾਨਕ! ਜਦੋਂ ਸਦਾ-ਥਿਰ ਪ੍ਰਭੂ ਜੀਵਾਂ ਨੂੰ ਆਪਣੇ ਨਾਲ ਮਿਲਾਂਦਾ ਹੈ ਤਦੋਂ ਹੀ ਉਹ ਉਸ ਨੂੰ ਮਿਲਦੇ ਹਨ, ਪ੍ਰਭੂ ਆਪ ਹੀ ਆਪਣੇ (ਨਾਲ) ਮਿਲਾ ਲੈਂਦਾ ਹੈ।


ਜਿਉ ਭਾਵੈ ਤਿਉ ਰਖਸੀ ਆਪੇ ਕਰੇ ਰਜਾਇ ॥੮॥੧॥  

Ji▫o bẖāvai ṯi▫o rakẖsī āpe kare rajā▫e. ||8||1||  

As it pleases Him, He preserves us; He Himself ordains His Will. ||8||1||  

ਰਜਾਇ = ਹੁਕਮ ॥੮॥੧॥
ਜਿਵੇਂ ਉਸ ਨੂੰ ਚੰਗਾ ਲੱਗਦਾ ਹੈ, ਤਿਵੇਂ ਹੀ ਪ੍ਰਭੂ ਆਪ ਜੀਵਾਂ ਨੂੰ ਰਾਹੇ ਪਾਈ ਰਖਦਾ ਹੈ ਆਪਣੇ ਹੁਕਮ ਅਨੁਸਾਰ ॥੮॥੧॥


ਵਡਹੰਸੁ ਮਹਲਾ  

vad▫hans mėhlā 3.  

Wadahans, Third Mehl:  

xxx
xxx


ਮਨੂਆ ਦਹ ਦਿਸ ਧਾਵਦਾ ਓਹੁ ਕੈਸੇ ਹਰਿ ਗੁਣ ਗਾਵੈ  

Manū▫ā ḏah ḏis ḏẖāvḏā oh kaise har guṇ gāvai.  

His mind wanders in the ten directions - how can he sing the Glorious Praises of the Lord?  

ਮਨੂਆ = ਹੋਛਾ ਮਨ। ਦਹ ਦਿਸ = ਦਸੀਂ ਪਾਸੀਂ। ਦਿਸ = ਪਾਸਾ।
ਪਰਮਾਤਮਾ ਦੇ ਗੁਣ ਕਿਵੇਂ ਗਾ ਸਕਦਾ ਹੈ, ਜਿਸ ਮਨੁੱਖ ਜਿਸ ਦਾ ਹੋਛਾ ਮਨ ਦਸੀਂ ਪਾਸੀਂ ਦੌੜਦਾ ਰਹਿੰਦਾ ਹੈ,


ਇੰਦ੍ਰੀ ਵਿਆਪਿ ਰਹੀ ਅਧਿਕਾਈ ਕਾਮੁ ਕ੍ਰੋਧੁ ਨਿਤ ਸੰਤਾਵੈ ॥੧॥  

Inḏrī vi▫āp rahī aḏẖikā▫ī kām kroḏẖ niṯ sanṯāvai. ||1||  

The sensory organs are totally engrossed in sensuality; sexual desire and anger constantly afflict him. ||1||  

ਇੰਦ੍ਰੀ = ਕਾਮ ਵਾਸਨਾ। ਵਿਆਪਿ ਰਹੀ = ਜ਼ੋਰ ਪਾ ਰੱਖਦੀ ਹੈ। ਅਧਿਕਾਈ = ਬਹੁਤ। ਸੰਤਾਵੈ = ਦੁੱਖੀ ਕਰਦਾ ਹੈ ॥੧॥
ਜਿਸ ਉਤੇ ਕਾਮ-ਵਾਸਨਾ ਬਹੁਤ ਜ਼ੋਰ ਪਾਈ ਰੱਖਦੀ ਹੈ, ਜਿਸ ਨੂੰ ਕਾਮ ਸਦਾ ਸਤਾਂਦਾ ਰਹਿੰਦਾ ਹੈ ਤੇ ਜਿਸ ਨੂੰ ਕ੍ਰੋਧ ਸਦਾ ਦੁਖੀ ਕਰਦਾ ਰਹਿੰਦਾ ਹੈ ॥੧॥


ਵਾਹੁ ਵਾਹੁ ਸਹਜੇ ਗੁਣ ਰਵੀਜੈ  

vāhu vāhu sėhje guṇ ravījai.  

Waaho! Waaho! Hail! Hail! Chant His Glorious Praises.  

ਵਾਹੁ ਵਾਹੁ = ਸਿਫ਼ਤ-ਸਾਲਾਹ। ਸਹਜੇ = ਸਹਿਜ ਹੀ, ਆਤਮਕ ਅਡੋਲਤਾ ਵਿਚ ਟਿਕ ਕੇ ਹੀ। ਰਵੀਜੈ = ਰਵਿਆ ਜਾ ਸਕਦਾ ਹੈ।
ਆਤਮਕ ਅਡੋਲਤਾ ਵਿਚ ਟਿਕ ਕੇ ਹੀ ਪਰਮਾਤਮਾ ਦੇ ਗੁਣਾਂ ਦੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ।


ਰਾਮ ਨਾਮੁ ਇਸੁ ਜੁਗ ਮਹਿ ਦੁਲਭੁ ਹੈ ਗੁਰਮਤਿ ਹਰਿ ਰਸੁ ਪੀਜੈ ॥੧॥ ਰਹਾਉ  

Rām nām is jug mėh ḏulabẖ hai gurmaṯ har ras pījai. ||1|| rahā▫o.  

The Lord's Name is so difficult to obtain in this age; under Guru's Instruction, drink in the subtle essence of the Lord. ||1||Pause||  

ਇਸੁ ਜੁਗ ਮਹਿ = ਮਨੁੱਖਾ ਜਨਮ ਵਿਚ। ਦੁਲਭੁ = ਮੁਸ਼ਕਿਲ ਨਾਲ ਮਿਲਣ ਵਾਲਾ। ਪੀਤੈ = ਪੀਤਾ ਜਾ ਸਕਦਾ ਹੈ ॥੧॥ ਰਹਾਉ॥
ਮਨੁੱਖਾ ਜਨਮ ਵਿਚ ਪਰਮਾਤਮਾ ਦਾ ਨਾਮ ਇਕ ਦੁਰਲਭ ਵਸਤੂ ਹੈ ਤੇ ਗੁਰੂ ਦੀ ਮੱਤ ਉੱਤੇ ਤੁਰ ਕੇ ਹੀ ਪਰਮਾਤਮਾ ਦੇ ਨਾਮ ਦਾ ਰਸ ਪੀਤਾ ਜਾ ਸਕਦਾ ਹੈ ॥੧॥ ਰਹਾਉ॥


ਸਬਦੁ ਚੀਨਿ ਮਨੁ ਨਿਰਮਲੁ ਹੋਵੈ ਤਾ ਹਰਿ ਕੇ ਗੁਣ ਗਾਵੈ  

Sabaḏ cẖīn man nirmal hovai ṯā har ke guṇ gāvai.  

Remembering the Word of the Shabad, the mind becomes immaculately pure, and then, one sings the Glorious Praises of the Lord.  

ਚੀਨਿ = ਪਛਾਣ ਕੇ, ਸਾਂਝ ਪਾ ਕੇ। ਤਾ = ਤਦੋਂ।
ਜਦੋਂ ਗੁਰੂ ਦੇ ਸ਼ਬਦ ਨਾਲ ਸਾਂਝ ਪਾ ਕੇ ਮਨੁੱਖ ਦਾ ਮਨ ਪਵਿਤ੍ਰ ਹੋ ਜਾਂਦਾ ਹੈ ਤਦੋਂ ਹੀ ਉਹ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਹੈ।


ਗੁਰਮਤੀ ਆਪੈ ਆਪੁ ਪਛਾਣੈ ਤਾ ਨਿਜ ਘਰਿ ਵਾਸਾ ਪਾਵੈ ॥੨॥  

Gurmaṯī āpai āp pacẖẖāṇai ṯā nij gẖar vāsā pāvai. ||2||  

Under Guru's Instruction, one comes to understand his own self, and then, he comes to dwell in the home of his inner self. ||2||  

ਆਪੈ ਆਪੁ = ਆਪਣੇ ਆਪ ਨੂੰ। ਨਿਜ ਘਰਿ = ਆਪਣੇ (ਅਸਲ) ਘਰ ਵਿਚ, ਪ੍ਰਭੂ-ਚਰਨਾਂ ਵਿਚ ॥੨॥
ਜਦੋਂ ਮਨੁੱਖ ਗੁਰੂ ਦੀ ਮੱਤ ਉਤੇ ਤੁਰ ਕੇ ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਹੈ ਤਦੋਂ ਉਹ ਪਰਮਾਤਮਾ ਦੇ ਚਰਨਾਂ ਵਿਚ ਥਾਂ ਪ੍ਰਾਪਤ ਕਰ ਲੈਂਦਾ ਹੈ ॥੨॥


ਮਨ ਮੇਰੇ ਸਦਾ ਰੰਗਿ ਰਾਤੇ ਸਦਾ ਹਰਿ ਕੇ ਗੁਣ ਗਾਉ  

Ė man mere saḏā rang rāṯe saḏā har ke guṇ gā▫o.  

O my mind, be imbued forever with the Lord's Love, and sing forever the Glorious Praises of the Lord.  

ਰੰਗਿ = ਰੰਗ ਵਿਚ। ਰਾਤੇ = ਰੰਗੇ ਹੋਏ।
ਹੇ ਮੇਰੇ ਮਨ! ਸਦਾ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹੁ, ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਰਹੁ,


ਹਰਿ ਨਿਰਮਲੁ ਸਦਾ ਸੁਖਦਾਤਾ ਮਨਿ ਚਿੰਦਿਆ ਫਲੁ ਪਾਉ ॥੩॥  

Har nirmal saḏā sukẖ▫ḏāṯa man cẖinḏi▫ā fal pā▫o. ||3||  

The Immaculate Lord is forever the Giver of peace; from Him, one receives the fruits of his heart's desires. ||3||  

ਨਿਰਮਲੁ = ਪਵਿਤ੍ਰ। ਮਨਿ = ਮਨ ਵਿਚ। ਚਿੰਦਿਆ = ਚਿਤਵਿਆ ਹੋਇਆ। ਪਾਉ = ਪ੍ਰਾਪਤ ਕਰ ॥੩॥
ਤੇ ਇੰਜ ਮਨ-ਇੱਛਤ ਫਲ ਹਾਸਲ ਕਰ! ਪਰਮਾਤਮਾ ਸਦਾ ਪਵਿਤ੍ਰ ਹੈ ਤੇ ਸਦਾ ਸੁਖ ਦੇਣ ਵਾਲਾ ਹੈ ॥੩॥


ਹਮ ਨੀਚ ਸੇ ਊਤਮ ਭਏ ਹਰਿ ਕੀ ਸਰਣਾਈ  

Ham nīcẖ se ūṯam bẖa▫e har kī sarṇā▫ī.  

I am lowly, but I have been exalted, entering the Sanctuary of the Lord.  

ਸੇ = ਤੋਂ।
ਪਰਮਾਤਮਾ ਦੀ ਸਰਨ ਪਿਆਂ ਅਸੀਂ ਜੀਵ ਨੀਚਾਂ ਤੋਂ ਉੱਤਮ ਬਣ ਜਾਂਦੇ ਹਾਂ।


ਪਾਥਰੁ ਡੁਬਦਾ ਕਾਢਿ ਲੀਆ ਸਾਚੀ ਵਡਿਆਈ ॥੪॥  

Pāthar dubḏā kādẖ lī▫ā sācẖī vadi▫ā▫ī. ||4||  

He has lifted up the sinking stone; True is His glorious greatness. ||4||  

ਸਾਚੀ = ਸਦਾ ਕਾਇਮ ਰਹਿਣ ਵਾਲੀ। ਵਡਿਆਈ = ਇੱਜ਼ਤ ॥੪॥
ਪਰਮਾਤਮਾ (ਵਿਕਾਰਾਂ ਵਿਚੋਂ) ਡਿਗੇ ਹੋਏ ਪੱਥਰ-ਚਿੱਤ ਮਨੁੱਖ ਨੂੰ ਭੀ ਬਚਾ ਲੈਂਦਾ ਹੈ, ਤੇ ਅਸਲ ਇੱਜ਼ਤ ਬਖ਼ਸ਼ਦਾ ਹੈ ॥੪॥


ਬਿਖੁ ਸੇ ਅੰਮ੍ਰਿਤ ਭਏ ਗੁਰਮਤਿ ਬੁਧਿ ਪਾਈ  

Bikẖ se amriṯ bẖa▫e gurmaṯ buḏẖ pā▫ī.  

From poison, I have been transformed into Ambrosial Nectar; under Guru's Instruction, I have obtained wisdom.  

ਬਿਖੁ = ਜ਼ਹਿਰ। ਸੇ = ਤੋਂ।
ਜੇਹੜੇ ਗੁਰੂ ਦੀ ਮੱਤ ਉਤੇ ਤੁਰ ਕੇ ਸ੍ਰੇਸ਼ਟ ਅਕਲ ਹਾਸਲ ਕਰ ਲੈਂਦੇ ਹਨ ਉਹ (ਮਾਨੋ) ਜ਼ਹਿਰ ਤੋਂ ਅੰਮ੍ਰਿਤ ਬਣ ਜਾਂਦੇ ਹਨ।


ਅਕਹੁ ਪਰਮਲ ਭਏ ਅੰਤਰਿ ਵਾਸਨਾ ਵਸਾਈ ॥੫॥  

Akahu parmal bẖa▫e anṯar vāsnā vasā▫ī. ||5||  

From bitter herbs, I have been transformed into sandalwood; this fragrance permeates me deep within. ||5||  

ਅਕਹੁ = ਅੱਕ ਤੋਂ। ਪਰਮਲ = ਚੰਦਨ। ਵਾਸਨਾ = ਸੁਗੰਧੀ ॥੫॥
ਉਹ (ਮਾਨੋ) ਅੱਕ ਤੋਂ ਚੰਦਨ ਬਣ ਜਾਂਦੇ ਹਨ, ਉਹਨਾਂ ਦੇ ਅੰਦਰ (ਸੁੱਚੇ ਆਤਮਕ ਜੀਵਨ ਦੀ) ਸੁਗੰਧੀ ਆ ਵੱਸਦੀ ਹੈ ॥੫॥


ਮਾਣਸ ਜਨਮੁ ਦੁਲੰਭੁ ਹੈ ਜਗ ਮਹਿ ਖਟਿਆ ਆਇ  

Māṇas janam ḏulambẖ hai jag mėh kẖati▫ā ā▫e.  

This human birth is so precious; one must earn the right to come into the world.  

xxx
ਮਨੁੱਖਾ ਜਨਮ ਬੜੀ ਮੁਸ਼ਕਿਲ ਨਾਲ ਮਿਲਦਾ ਹੈ, ਜਗਤ ਵਿਚ ਆ ਕੇ ਉਹ ਹੀ ਖੱਟੀ ਖੱਟਦਾ ਹੈ (ਲਾਭ ਲੈਂਦਾ ਹੈ),


ਪੂਰੈ ਭਾਗਿ ਸਤਿਗੁਰੁ ਮਿਲੈ ਹਰਿ ਨਾਮੁ ਧਿਆਇ ॥੬॥  

Pūrai bẖāg saṯgur milai har nām ḏẖi▫ā▫e. ||6||  

By perfect destiny, I met the True Guru, and I meditate on the Lord's Name. ||6||  

ਪੂਰੇ ਭਾਗਿ = ਵੱਡੀ ਕਿਸਮਤ ਨਾਲ ॥੬॥
ਜਿਸ ਨੂੰ ਪੂਰੇ ਭਾਗਾਂ ਨਾਲ ਗੁਰੂ ਮਿਲ ਪੈਂਦਾ ਹੈ, ਤੇ ਉਹ ਪਰਮਾਤਮਾ ਦਾ ਨਾਮ ਸਿਮਰਦਾ ਹੈ ॥੬॥


ਮਨਮੁਖ ਭੂਲੇ ਬਿਖੁ ਲਗੇ ਅਹਿਲਾ ਜਨਮੁ ਗਵਾਇਆ  

Manmukẖ bẖūle bikẖ lage ahilā janam gavā▫i▫ā.  

The self-willed manmukhs are deluded; attached to corruption, they waste away their lives in vain.  

ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਬਿਖੁ = ਵਿਕਾਰਾਂ ਦੀ ਜ਼ਹਿਰ। ਅਹਿਲਾ = ਕੀਮਤੀ।
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਕੁਰਾਹੇ ਪਏ ਰਹਿੰਦੇ ਹਨ, (ਵਿਕਾਰਾਂ ਦੇ) ਜ਼ਹਿਰ ਵਿਚ ਮਸਤ ਰਹਿੰਦੇ ਹਨ, ਤੇ ਕੀਮਤੀ ਜੀਵਨ ਗਵਾ ਲੈਂਦੇ ਹਨ।


ਹਰਿ ਕਾ ਨਾਮੁ ਸਦਾ ਸੁਖ ਸਾਗਰੁ ਸਾਚਾ ਸਬਦੁ ਭਾਇਆ ॥੭॥  

Har kā nām saḏā sukẖ sāgar sācẖā sabaḏ na bẖā▫i▫ā. ||7||  

The Name of the Lord is forever an ocean of peace, but the manmukhs do not love the Word of the Shabad. ||7||  

ਸਾਗਰੁ = ਸਮੁੰਦਰ। ਭਾਇਆ = ਚੰਗਾ ਲੱਗਾ ॥੭॥
ਹਰਿ-ਨਾਮ ਜੋ ਸਦਾ ਲਈ ਸੁਖਾਂ ਨਾਲ ਭਰਪੂਰ ਹੈ, ਪਰ ਉਹਨਾਂ ਨੂੰ ਹਰੀ ਦੀ ਸਿਫ਼ਤ-ਸਾਲਾਹ ਵਾਲਾ ਗੁਰ-ਸ਼ਬਦ ਚੰਗਾ ਨਹੀਂ ਲੱਗਦਾ ॥੭॥


ਮੁਖਹੁ ਹਰਿ ਹਰਿ ਸਭੁ ਕੋ ਕਰੈ ਵਿਰਲੈ ਹਿਰਦੈ ਵਸਾਇਆ  

Mukẖahu har har sabẖ ko karai virlai hirḏai vasā▫i▫ā.  

Everyone can chant the Name of the Lord, Har, Har with their mouths, but only a few enshrine it within their hearts.  

ਮੁਖਹੁ = ਮੂੰਹ ਨਾਲ। ਸਭੁ ਕੋ = ਹਰੇਕ ਜੀਵ।
ਮੂੰਹ ਨਾਲ (ਬਾਹਰੋਂ ਬਾਹਰੋਂ) ਤਾਂ ਹਰੇਕ ਪਰਮਾਤਮਾ ਦਾ ਨਾਮ ਉਚਾਰ ਦੇਂਦਾ ਹੈ, ਪਰ ਕਿਸੇ ਵਿਰਲੇ ਨੇ ਹਰਿ-ਨਾਮ ਆਪਣੇ ਹਿਰਦੇ ਵਿਚ ਵਸਾਇਆ ਹੈ।


ਨਾਨਕ ਜਿਨ ਕੈ ਹਿਰਦੈ ਵਸਿਆ ਮੋਖ ਮੁਕਤਿ ਤਿਨ੍ਹ੍ਹ ਪਾਇਆ ॥੮॥੨॥  

Nānak jin kai hirḏai vasi▫ā mokẖ mukaṯ ṯinĥ pā▫i▫ā. ||8||2||  

O Nanak, those who enshrine the Lord within their hearts, attain liberation and emancipation. ||8||2||  

ਹਿਰਦੈ = ਹਿਰਦੇ ਵਿਚ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ ॥੮॥੨॥
ਹੇ ਨਾਨਕ! ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ ਉਹ ਮਨੁੱਖ ਵਿਕਾਰਾਂ ਤੋਂ ਖ਼ਲਾਸੀ ਪ੍ਰਾਪਤ ਕਰ ਲੈਂਦੇ ਹਨ ॥੮॥੨॥


ਵਡਹੰਸੁ ਮਹਲਾ ਛੰਤ  

vad▫hans mėhlā 1 cẖẖanṯ  

Wadahans, First Mehl, Chhant:  

xxx
ਰਾਗ ਵਡਹੰਸ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ 'ਛੰਤ'।


ਸਤਿਗੁਰ ਪ੍ਰਸਾਦਿ  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਕਾਇਆ ਕੂੜਿ ਵਿਗਾੜਿ ਕਾਹੇ ਨਾਈਐ  

Kā▫i▫ā kūṛ vigāṛ kāhe nā▫ī▫ai.  

Why bother to wash the body, polluted by falsehood?  

ਕਾਇਆ = ਸਰੀਰ। ਕੂੜਿ = ਮਾਇਆ ਦੇ ਮੋਹ ਵਿਚ। ਵਿਗਾੜਿ = ਮੈਲਾ ਕਰ ਕੇ। ਕਾਹੇ ਨਾਈਐ = (ਤੀਰਥ-) ਇਸ਼ਨਾਨ ਦਾ ਕੋਈ ਲਾਭ ਨਹੀਂ।
ਸਰੀਰ (ਹਿਰਦੇ) ਨੂੰ ਮਾਇਆ ਦੇ ਮੋਹ ਵਿਚ ਗੰਦਾ ਕਰ ਕੇ (ਤੀਰਥ-) ਇਸ਼ਨਾਨ ਕਰਨ ਦਾ ਕੋਈ ਲਾਭ ਨਹੀਂ ਹੈ।


ਨਾਤਾ ਸੋ ਪਰਵਾਣੁ ਸਚੁ ਕਮਾਈਐ  

Nāṯā so parvāṇ sacẖ kamā▫ī▫ai.  

One's cleansing bath is only approved, if he practices Truth.  

ਸਚੁ = ਸਦਾ-ਥਿਰ ਨਾਮ ਦਾ ਸਿਮਰਨ।
ਕੇਵਲ ਉਸ ਮਨੁੱਖ ਦਾ ਨਹਾਉਣਾ ਕਬੂਲ ਹੈ ਜੋ ਸਦਾ-ਥਿਰ ਪ੍ਰਭੂ-ਨਾਮ ਸਿਮਰਨ ਦੀ ਕਮਾਈ ਕਰਦਾ ਹੈ।


ਜਬ ਸਾਚ ਅੰਦਰਿ ਹੋਇ ਸਾਚਾ ਤਾਮਿ ਸਾਚਾ ਪਾਈਐ  

Jab sācẖ anḏar ho▫e sācẖā ṯām sācẖā pā▫ī▫ai.  

When there is Truth within the heart, then one becomes True, and obtains the True Lord.  

ਸਾਚ ਅੰਦਰਿ = ਸਦਾ-ਥਿਰ ਪ੍ਰਭੂ ਦੇ ਚਰਨਾਂ ਵਿਚ ਟਿਕ ਕੇ। ਸਾਚਾ = ਸਦਾ-ਥਿਰ ਪ੍ਰਭੂ (ਦਾ ਰੂਪ)। ਤਾਮਿ = ਤਦੋਂ।
ਜਦੋਂ ਸਦਾ-ਥਿਰ ਪ੍ਰਭੂ ਹਿਰਦੇ ਵਿੱਚ ਆ ਵਸਦਾ ਹੈ ਤਦੋਂ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਮਿਲਦਾ ਹੈ।


        


© SriGranth.org, a Sri Guru Granth Sahib resource, all rights reserved.
See Acknowledgements & Credits