Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਤੁਧੁ ਆਪੇ ਕਾਰਣੁ ਆਪੇ ਕਰਣਾ  

Ŧuḏẖ āpe kāraṇ āpe karṇā.  

You Yourself are the Cause of causes, You Yourself are the Creator.  

ਆਪੇ = ਆਪ ਹੀ। ਕਾਰਣੁ = ਸਬੱਬ, ਰਚਨਾ ਪੈਦਾ ਕਰਨ ਦਾ ਵਸੀਲਾ। ਕਰਣਾ = ਜਗਤ।
(ਹੇ ਪ੍ਰਭੂ!) ਤੂੰ ਆਪ ਹੀ (ਜਗਤ-ਰਚਨਾ ਦਾ) ਵਸੀਲਾ ਹੈਂ, ਤੂੰ ਆਪ ਹੀ ਜਗਤ ਹੈਂ (ਭਾਵ, ਇਹ ਸਾਰਾ ਜਗਤ ਤੇਰਾ ਹੀ ਸਰੂਪ ਹੈ)।


ਹੁਕਮੇ ਜੰਮਣੁ ਹੁਕਮੇ ਮਰਣਾ ॥੨॥  

Hukme jamaṇ hukme marṇā. ||2||  

By Your Will, we are born, and by Your Will, we die. ||2||  

ਹੁਕਮੇ = ਹੁਕਮ ਵਿਚ ਹੀ ॥੨॥
ਤੇਰੇ ਹੁਕਮ ਵਿਚ ਹੀ (ਜੀਵਾਂ ਦਾ) ਜਨਮ ਹੁੰਦਾ ਹੈ, ਤੇਰੇ ਹੁਕਮ ਵਿਚ ਹੀ ਮੌਤ ਆਉਂਦੀ ਹੈ ॥੨॥


ਨਾਮੁ ਤੇਰਾ ਮਨ ਤਨ ਆਧਾਰੀ  

Nām ṯerā man ṯan āḏẖārī.  

Your Name is the Support of our mind and body.  

ਮਨ ਤਨ ਆਧਾਰੀ = ਮਨ ਦਾ ਤਨ ਦਾ ਆਸਰਾ।
(ਹੇ ਪ੍ਰਭੂ!) ਤੇਰਾ ਨਾਮ ਮੇਰੇ ਮਨ ਦਾ ਮੇਰੇ ਸਰੀਰ ਦਾ ਆਸਰਾ ਹੈ।


ਨਾਨਕ ਦਾਸੁ ਬਖਸੀਸ ਤੁਮਾਰੀ ॥੩॥੮॥  

Nānak ḏās bakẖsīs ṯumārī. ||3||8||  

This is Your blessing to Nanak, Your slave. ||3||8||  

ਨਾਨਕ = ਹੇ ਨਾਨਕ! ॥੩॥੮॥
ਨਾਨਕ ਦਾਸ ਤੇਰੀ ਬਖ਼ਸ਼ਸ (ਦਾ ਆਸਵੰਦ ਹੈ) ॥੩॥੮॥


ਵਡਹੰਸੁ ਮਹਲਾ ਘਰੁ  

vad▫hans mėhlā 5 gẖar 2  

Wadahans, Fifth Mehl, Second House:  

xxx
ਰਾਗ ਵਡਹੰਸ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।


ਸਤਿਗੁਰ ਪ੍ਰਸਾਦਿ  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਮੇਰੈ ਅੰਤਰਿ ਲੋਚਾ ਮਿਲਣ ਕੀ ਪਿਆਰੇ ਹਉ ਕਿਉ ਪਾਈ ਗੁਰ ਪੂਰੇ  

Merai anṯar locẖā milaṇ kī pi▫āre ha▫o ki▫o pā▫ī gur pūre.  

Deep within me, there is a longing to meet my Beloved; how can I attain my Perfect Guru?  

ਅੰਤਰਿ = ਅੰਦਰ। ਲੋਚਾ = ਤਾਂਘ। ਹਉ = ਮੈਂ। ਕਿਉ = ਕਿਵੇਂ? ਪਾਈ = ਪਾਈਂ, ਮੈਂ ਲੱਭਾਂ।
ਹੇ ਪਿਆਰੇ! ਮੇਰੇ ਮਨ ਵਿਚ (ਗੁਰੂ ਨੂੰ) ਮਿਲਣ ਦੀ ਤਾਂਘ ਹੈ, ਮੈਂ ਕਿਸ ਤਰ੍ਹਾਂ ਪੂਰੇ ਗੁਰੂ ਨੂੰ ਲੱਭਾਂ?


ਜੇ ਸਉ ਖੇਲ ਖੇਲਾਈਐ ਬਾਲਕੁ ਰਹਿ ਸਕੈ ਬਿਨੁ ਖੀਰੇ  

Je sa▫o kẖel kẖelā▫ī▫ai bālak rėh na sakai bin kẖīre.  

Even though a baby may play hundreds of games, he cannot survive without milk.  

ਸਉ = ਸੌ ਵਾਰੀ। ਖੀਰ = ਦੁੱਧ।
ਜੇ ਬਾਲਕ ਨੂੰ ਸੌ ਖੇਡਾਂ ਨਾਲ ਖਿਡਾਇਆ ਜਾਏ (ਪਰਚਾਇਆ ਜਾਏ), ਤਾਂ ਭੀ ਉਹ ਦੁੱਧ ਤੋਂ ਬਿਨਾ ਨਹੀਂ ਰਹਿ ਸਕਦਾ।


ਮੇਰੈ ਅੰਤਰਿ ਭੁਖ ਉਤਰੈ ਅੰਮਾਲੀ ਜੇ ਸਉ ਭੋਜਨ ਮੈ ਨੀਰੇ  

Merai anṯar bẖukẖ na uṯrai ammālī je sa▫o bẖojan mai nīre.  

The hunger within me is not satisfied, O my friend, even though I am served hundreds of dishes.  

ਅੰਮਾਲੀ = ਹੇ ਸਖੀ! ਹੇ ਸਹੇਲੀ! ਭੋਜਨ = ਖਾਣੇ। ਮੈ = ਮੇਰੇ ਅੱਗੇ। ਨੀਰੇ = ਪ੍ਰੋਸੇ ਜਾਣ।
(ਤਿਵੇਂ ਹੀ) ਹੇ ਸਖੀ! ਜੇ ਮੈਨੂੰ ਸੌ ਭੋਜਨ ਭੀ ਦਿੱਤੇ ਜਾਣ, ਤਾਂ ਭੀ ਮੇਰੇ ਅੰਦਰ (ਵੱਸਦੀ ਪ੍ਰਭੂ-ਮਿਲਾਪ ਦੀ) ਭੁੱਖ ਲਹਿ ਨਹੀਂ ਸਕਦੀ।


ਮੇਰੈ ਮਨਿ ਤਨਿ ਪ੍ਰੇਮੁ ਪਿਰੰਮ ਕਾ ਬਿਨੁ ਦਰਸਨ ਕਿਉ ਮਨੁ ਧੀਰੇ ॥੧॥  

Merai man ṯan parem piramm kā bin ḏarsan ki▫o man ḏẖīre. ||1||  

My mind and body are filled with love for my Beloved; how can my soul find relief, without the Blessed Vision of the Lord's Darshan? ||1||  

ਮਨਿ = ਮਨ ਵਿਚ। ਤਨਿ = ਸਰੀਰ ਵਿਚ, ਹਿਰਦੇ ਵਿਚ। ਪਿਰੰਮ ਕਾ = ਪਿਆਰੇ ਦਾ। ਧੀਰੇ = ਸ਼ਾਂਤੀ ਪ੍ਰਾਪਤ ਕਰੇ ॥੧॥
ਮੇਰੇ ਮਨ ਵਿਚ, ਮੇਰੇ ਹਿਰਦੇ ਵਿਚ, ਪਿਆਰੇ ਪ੍ਰਭੂ ਦਾ ਪ੍ਰੇਮ ਵੱਸ ਰਿਹਾ ਹੈ, ਤੇ (ਉਸ ਦੇ) ਦਰਸਨ ਤੋਂ ਬਿਨਾ ਮੇਰਾ ਮਨ ਸ਼ਾਂਤੀ ਨਹੀਂ ਹਾਸਲ ਕਰ ਸਕਦਾ ॥੧॥


ਸੁਣਿ ਸਜਣ ਮੇਰੇ ਪ੍ਰੀਤਮ ਭਾਈ ਮੈ ਮੇਲਿਹੁ ਮਿਤ੍ਰੁ ਸੁਖਦਾਤਾ  

Suṇ sajaṇ mere parīṯam bẖā▫ī mai melihu miṯar sukẖ▫ḏāṯa.  

Listen, O my dear friends and siblings - lead me to my True Friend, the Giver of peace.  

ਸਜਣ = ਹੇ ਸੱਜਣ! ਭਾਈ = ਹੇ ਵੀਰ! ਮੈਂ = ਮੈਨੂੰ।
ਹੇ ਮੇਰੇ ਸੱਜਣ! ਹੇ ਮੇਰੇ ਪਿਆਰੇ ਵੀਰ! (ਮੇਰੀ ਬੇਨਤੀ) ਸੁਣ! ਤੇ ਮੈਨੂੰ ਆਤਮਕ ਆਨੰਦ ਦੇਣ ਵਾਲਾ ਮਿਤ੍ਰ-ਗੁਰੂ ਮਿਲਾ।


ਓਹੁ ਜੀਅ ਕੀ ਮੇਰੀ ਸਭ ਬੇਦਨ ਜਾਣੈ ਨਿਤ ਸੁਣਾਵੈ ਹਰਿ ਕੀਆ ਬਾਤਾ  

Oh jī▫a kī merī sabẖ beḏan jāṇai niṯ suṇāvai har kī▫ā bāṯā.  

He knows all the troubles of my soul; every day, he tells me stories of the Lord.  

ਓਹੁ = ਉਹ ਮਿਤ੍ਰ ਗੁਰੂ। ਜੀਅ ਕੀ = ਜਿੰਦ ਦੀ। ਬੇਦਨ = ਵੇਦਨ, ਪੀੜ, ਦੁੱਖ। ਕੀਆ = ਦੀਆਂ।
ਉਹ (ਗੁਰੂ) ਮੇਰੀ ਜਿੰਦ ਦੀ ਸਾਰੀ ਪੀੜਾ ਜਾਣਦਾ ਹੈ, ਤੇ ਮੈਨੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣਾਂਦਾ ਹੈ।


ਹਉ ਇਕੁ ਖਿਨੁ ਤਿਸੁ ਬਿਨੁ ਰਹਿ ਸਕਾ ਜਿਉ ਚਾਤ੍ਰਿਕੁ ਜਲ ਕਉ ਬਿਲਲਾਤਾ  

Ha▫o ik kẖin ṯis bin rėh na sakā ji▫o cẖāṯrik jal ka▫o billāṯā.  

I cannot live without Him, even for an instant. I cry out for Him, just as the song-bird cries for the drop of water.  

ਤਿਸੁ ਬਿਨੁ = ਉਸ (ਪਰਮਾਤਮਾ) ਤੋਂ ਬਿਨਾ। ਚਾਤ੍ਰਿਕੁ = ਪਪੀਹਾ। ਕਉ = ਵਾਸਤੇ, ਦੀ ਖ਼ਾਤਰ।
ਮੈਂ ਉਸ (ਪਰਮਾਤਮਾ) ਤੋਂ ਬਿਨਾ ਰਤਾ ਭਰ ਸਮਾ ਭੀ ਨਹੀਂ ਰਹਿ ਸਕਦਾ (ਮੇਰੀ ਹਾਲਤ ਇੰਜ ਹੈ) ਜਿਵੇਂ ਪਪੀਹਾ ਵਰਖਾ ਦੀ ਬੂੰਦ ਦੀ ਖ਼ਾਤਰ ਵਿਲਕਦਾ ਹੈ।


ਹਉ ਕਿਆ ਗੁਣ ਤੇਰੇ ਸਾਰਿ ਸਮਾਲੀ ਮੈ ਨਿਰਗੁਣ ਕਉ ਰਖਿ ਲੇਤਾ ॥੨॥  

Ha▫o ki▫ā guṇ ṯere sār samālī mai nirguṇ ka▫o rakẖ leṯā. ||2||  

Which of Your Glorious Virtues should I sing? You save even worthless beings like me. ||2||  

ਹਉ = ਮੈਂ। ਸਾਰਿ = ਚੇਤੇ ਕਰ ਕੇ। ਸਮਾਲੀ = ਸਮਾਲੀਂ, ਮੈਂ ਹਿਰਦੇ ਵਿਚ ਵਸਾਵਾਂ ॥੨॥
(ਹੇ ਪ੍ਰਭੂ!) ਤੇਰੇ ਕੇਹੜੇ ਕੇਹੜੇ ਗੁਣ ਚੇਤੇ ਕਰ ਕੇ ਮੈਂ ਆਪਣੇ ਹਿਰਦੇ ਵਿਚ ਵਸਾਵਾਂ? ਤੂੰ ਮੈਨੂੰ ਗੁਣ-ਹੀਣ ਨੂੰ (ਸਦਾ) ਬਚਾ ਲੈਂਦਾ ਹੈਂ ॥੨॥


ਹਉ ਭਈ ਉਡੀਣੀ ਕੰਤ ਕਉ ਅੰਮਾਲੀ ਸੋ ਪਿਰੁ ਕਦਿ ਨੈਣੀ ਦੇਖਾ  

Ha▫o bẖa▫ī udīṇī kanṯ ka▫o ammālī so pir kaḏ naiṇī ḏekẖā.  

I have become depressed, waiting for my Husband Lord, O my friend; when shall my eyes behold my Husband?  

ਹਉ = ਮੈਂ। ਉਡੀਣੀ = ਉਦਾਸ, ਉਤਾਵਲੀ। ਅੰਮਾਲੀ = ਹੇ ਸਖੀ! ਕਦਿ = ਕਦੋਂ? ਨੈਣੀ = ਅੱਖਾਂ ਨਾਲ। ਦੇਖਾ = ਦੇਖਾਂ, ਮੈਂ ਵੇਖਾਂਗੀ।
ਹੇ ਸਖੀ! ਮੈਂ ਪ੍ਰਭੂ-ਪਤੀ ਨੂੰ ਮਿਲਣ ਵਾਸਤੇ ਉਤਾਵਲੀ ਹੋ ਰਹੀ ਹਾਂ, ਮੈਂ ਕਦੋਂ ਉਸ ਪਤੀ ਨੂੰ ਆਪਣੀਆਂ ਅੱਖਾਂ ਨਾਲ ਵੇਖਾਂਗੀ?


ਸਭਿ ਰਸ ਭੋਗਣ ਵਿਸਰੇ ਬਿਨੁ ਪਿਰ ਕਿਤੈ ਲੇਖਾ  

Sabẖ ras bẖogaṇ visre bin pir kiṯai na lekẖā.  

I have forgotten how to enjoy all pleasures; without my Husband Lord, they are of no use at all.  

ਸਭਿ = ਸਾਰੇ। ਕਿਤੈ ਨ ਲੇਖੈ = ਕਿਸੇ ਕੰਮ ਨਹੀਂ।
ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ ਮੈਨੂੰ ਸਾਰੇ ਪਦਾਰਥਾਂ ਦੇ ਭੋਗ ਭੁੱਲ ਚੁੱਕੇ ਹਨ, ਇਹ ਪਦਾਰਥ ਪ੍ਰਭੂ-ਪਤੀ ਤੋਂ ਬਿਨਾ ਮੇਰੇ ਕਿਸੇ ਕੰਮ ਨਹੀਂ।


ਇਹੁ ਕਾਪੜੁ ਤਨਿ ਸੁਖਾਵਈ ਕਰਿ ਸਕਉ ਹਉ ਵੇਸਾ  

Ih kāpaṛ ṯan na sukẖva▫ī kar na saka▫o ha▫o vesā.  

These clothes do not please my body; I cannot dress myself.  

ਕਾਪੜੁ = ਕੱਪੜਾ। ਤਨਿ = ਸਰੀਰ ਉਤੇ। ਨ ਸੁਖਾਵਈ = ਨਹੀਂ ਸੁਖਾਂਦਾ, ਨਹੀਂ ਭਾਉਂਦਾ। ਵੇਸਾ = ਪਹਿਰਾਵੇ।
ਮੈਨੂੰ ਤਾਂ ਆਪਣੇ ਸਰੀਰ ਉੱਤੇ ਇਹ ਕੱਪੜਾ ਭੀ ਨਹੀਂ ਸੁਖਾਂਦਾ, ਤਾਹੀਏਂ ਮੈਂ ਕੋਈ ਪਹਿਰਾਵਾ ਨਹੀਂ ਕਰ ਸਕਦੀ।


ਜਿਨੀ ਸਖੀ ਲਾਲੁ ਰਾਵਿਆ ਪਿਆਰਾ ਤਿਨ ਆਗੈ ਹਮ ਆਦੇਸਾ ॥੩॥  

Jinī sakẖī lāl rāvi▫ā pi▫ārā ṯin āgai ham āḏesā. ||3||  

I bow to those friends of mine, who have enjoyed their Beloved Husband Lord. ||3||  

ਆਦੇਸਾ = ਨਮਸਕਾਰ, ਅਰਜ਼ੋਈ ॥੩॥
ਜਿਨ੍ਹਾਂ ਸਹੇਲੀਆਂ ਨੇ ਪਿਆਰੇ ਲਾਲ ਨੂੰ ਪ੍ਰਸੰਨ ਕਰ ਲਿਆ ਹੈ, ਮੈਂ ਉਹਨਾਂ ਅੱਗੇ ਅਰਜ਼ੋਈ ਕਰਦੀ ਹਾਂ (ਕਿ ਮੈਨੂੰ ਭੀ ਉਸ ਦੇ ਚਰਨਾਂ ਵਿਚ ਜੋੜ ਦੇਣ) ॥੩॥


ਮੈ ਸਭਿ ਸੀਗਾਰ ਬਣਾਇਆ ਅੰਮਾਲੀ ਬਿਨੁ ਪਿਰ ਕਾਮਿ ਆਏ  

Mai sabẖ sīgār baṇā▫i▫ā ammālī bin pir kām na ā▫e.  

I have adorned myself with all sorts of decorations, O my friend, but without my Husband Lord, they are of no use at all.  

ਸਭਿ = ਸਾਰੇ। ਕਾਮਿ = ਕੰਮ ਵਿਚ।
ਹੇ ਸਹੇਲੀ! ਜੇ ਮੈਂ ਸਾਰੇ ਸਿੰਗਾਰ ਕਰ ਭੀ ਲਏ, ਤਾਂ ਭੀ ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ (ਇਹ ਸਿੰਗਾਰ) ਕਿਸੇ ਕੰਮ ਨਹੀਂ ਆਉਂਦੇ।


ਜਾ ਸਹਿ ਬਾਤ ਪੁਛੀਆ ਅੰਮਾਲੀ ਤਾ ਬਿਰਥਾ ਜੋਬਨੁ ਸਭੁ ਜਾਏ  

Jā sėh bāṯ na pucẖẖī▫ā ammālī ṯā birthā joban sabẖ jā▫e.  

When my Husband does not care for me, O my friend, then my youth passes, totally useless.  

ਸਹਿ = ਸਹੁ ਨੇ। ਬਿਰਥਾ = ਵਿਅਰਥ। ਜੋਬਨੁ = ਜਵਾਨੀ।
ਹੇ ਸਖੀ! ਜੇ ਪ੍ਰਭੂ-ਪਤੀ ਨੇ ਮੇਰੀ ਵਾਤ/ਹਾਲਤ ਹੀ ਨਾਂ ਪੁੱਛੀ (ਭਾਵ, ਮੇਰੇ ਵਲ ਧਿਆਨ ਹੀ ਨਾਂ ਕੀਤਾ) ਤਾਂ ਮੇਰੀ ਤਾਂ ਸਾਰੀ ਜਵਾਨੀ ਹੀ ਵਿਅਰਥ ਚਲੀ ਜਾਵੇਗੀ।


ਧਨੁ ਧਨੁ ਤੇ ਸੋਹਾਗਣੀ ਅੰਮਾਲੀ ਜਿਨ ਸਹੁ ਰਹਿਆ ਸਮਾਏ  

Ḏẖan ḏẖan ṯe sohāgaṇī ammālī jin saho rahi▫ā samā▫e.  

Blessed, blessed are the happy soul-brides, O my friend, who are blended with their Husband Lord.  

ਧਨੁ ਧਨੁ = ਭਾਗਾਂ ਵਾਲੀਆਂ। ਸਹੁ = ਖਸਮ {ਲਫ਼ਜ਼ 'ਸਹਿ' ਅਤੇ 'ਸਹੁ' ਦਾ ਫ਼ਰਕ ਵੇਖੋ}।
ਹੇ ਸਖੀ! ਉਹ ਸੁਹਾਗਣਾਂ ਬਹੁਤ ਭਾਗਾਂ ਵਾਲੀਆਂ ਹਨ ਜਿਨ੍ਹਾਂ ਦੇ ਹਿਰਦੇ ਵਿਚ ਖਸਮ-ਪ੍ਰਭੂ ਸਦਾ ਟਿਕਿਆ ਰਹਿੰਦਾ ਹੈ।


ਹਉ ਵਾਰਿਆ ਤਿਨ ਸੋਹਾਗਣੀ ਅੰਮਾਲੀ ਤਿਨ ਕੇ ਧੋਵਾ ਸਦ ਪਾਏ ॥੪॥  

Ha▫o vāri▫ā ṯin sohāgaṇī ammālī ṯin ke ḏẖovā saḏ pā▫e. ||4||  

I am a sacrifice to those happy soul-brides; I wash their feet again and again. ||4||  

ਵਾਰਿਆ = ਕੁਰਬਾਨ। ਧੋਵਾ = ਧੋਵਾਂ, ਮੈਂ ਧੋਂਦਾ ਹਾਂ। ਸਦ = ਸਦਾ। ਪਾਏ = ਪੈਰ ॥੪॥
ਹੇ ਸਹੇਲੀ! ਮੈਂ ਉਹਨਾਂ ਸੁਹਾਗਣਾਂ ਤੋਂ ਕੁਰਬਾਨ ਹਾਂ, ਮੈਂ ਸਦਾ ਉਹਨਾਂ ਦੇ ਪੈਰ ਧੋਂਦੀ ਹਾਂ (ਧੋਣ ਨੂੰ ਤਿਆਰ ਹਾਂ) ॥੪॥


ਜਿਚਰੁ ਦੂਜਾ ਭਰਮੁ ਸਾ ਅੰਮਾਲੀ ਤਿਚਰੁ ਮੈ ਜਾਣਿਆ ਪ੍ਰਭੁ ਦੂਰੇ  

Jicẖar ḏūjā bẖaram sā ammālī ṯicẖar mai jāṇi▫ā parabẖ ḏūre.  

As long as I suffered from duality and doubt, O my friend, I thought God was far away.  

ਭਰਮੁ = ਭੁਲੇਖਾ। ਸਾ = ਸੀ।
ਹੇ ਸਹੇਲੀ! ਜਿਤਨਾ ਚਿਰ ਮੈਨੂੰ ਕਿਸੇ ਹੋਰ (ਦੇ ਆਸਰੇ) ਦਾ ਭੁਲੇਖਾ ਸੀ, ਉਤਨਾ ਚਿਰ ਮੈਂ ਪ੍ਰਭੂ ਨੂੰ (ਆਪਣੇ ਤੋਂ) ਦੂਰ (-ਵੱਸਦਾ) ਜਾਣਦੀ ਰਹੀ।


ਜਾ ਮਿਲਿਆ ਪੂਰਾ ਸਤਿਗੁਰੂ ਅੰਮਾਲੀ ਤਾ ਆਸਾ ਮਨਸਾ ਸਭ ਪੂਰੇ  

Jā mili▫ā pūrā saṯgurū ammālī ṯā āsā mansā sabẖ pūre.  

But when I met the Perfect True Guru, O my friend, then all my hopes and desires were fulfilled.  

ਜਾ = ਜਦੋਂ। ਮਨਸਾ = {मनीषा} ਤਾਂਘ, ਮਨ ਦਾ ਫੁਰਨਾ।
ਪਰ, ਹੇ ਸਹੇਲੀ! ਜਦੋਂ ਮੈਨੂੰ ਪੂਰਾ ਗੁਰੂ ਮਿਲ ਪਿਆ, ਤਾਂ ਮੇਰੀ ਹਰੇਕ ਆਸ ਹਰੇਕ ਤਾਂਘ ਪੂਰੀ ਹੋ ਗਈ।


ਮੈ ਸਰਬ ਸੁਖਾ ਸੁਖ ਪਾਇਆ ਅੰਮਾਲੀ ਪਿਰੁ ਸਰਬ ਰਹਿਆ ਭਰਪੂਰੇ  

Mai sarab sukẖā sukẖ pā▫i▫ā ammālī pir sarab rahi▫ā bẖarpūre.  

I have obtained all pleasures and comforts, O my friend; my Husband Lord is all-pervading everywhere.  

ਸਰਬ = ਸਭਨਾਂ ਵਿਚ।
ਤੇ, ਹੇ ਸਖੀ! ਮੈਂ ਸਾਰੇ ਸੁਖਾਂ ਤੋਂ ਸ੍ਰੇਸ਼ਟ (ਪ੍ਰਭੂ-ਮਿਲਾਪ ਦਾ) ਸੁਖ ਪਾ ਲਿਆ ਤੇ ਮੈਨੂੰ ਉਹ ਪ੍ਰਭੂ-ਪਤੀ ਸਭਨਾਂ ਵਿਚ ਵੱਸਦਾ ਦਿੱਸ ਪਿਆ।


ਜਨ ਨਾਨਕ ਹਰਿ ਰੰਗੁ ਮਾਣਿਆ ਅੰਮਾਲੀ ਗੁਰ ਸਤਿਗੁਰ ਕੈ ਲਗਿ ਪੈਰੇ ॥੫॥੧॥੯॥  

Jan Nānak har rang māṇi▫ā ammālī gur saṯgur kai lag paire. ||5||1||9||  

Servant Nanak enjoys the Lord's Love, O my friend; I fall at the feet of the Guru, the True Guru. ||5||1||9||  

ਰੰਗ = ਆਨੰਦ। ਕੈ ਪੈਰੇ = ਦੇ ਚਰਨਾਂ ਵਿਚ। ਲਗਿ = ਲੱਗ ਕੇ ॥੫॥੧॥੯॥
ਹੇ ਸਹੇਲੀ! ਦਾਸ ਨਾਨਕ ਨੇ ਗੁਰੂ ਦੀ ਚਰਨੀਂ ਲੱਗ ਕੇ ਮੈਂ ਪਰਮਾਤਮਾ ਦੇ ਮਿਲਾਪ ਦਾ ਆਨੰਦ ਪ੍ਰਾਪਤ ਕਰ ਲਿਆ ਹੈ ॥੫॥੧॥੯॥


ਵਡਹੰਸੁ ਮਹਲਾ ਅਸਟਪਦੀਆ  

vad▫hans mėhlā 3 asatpaḏī▫ā  

Wadahans, Third Mehl, Ashtapadees:  

xxx
ਰਾਗ ਵਡਹੰਸ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।


ਸਤਿਗੁਰ ਪ੍ਰਸਾਦਿ  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਸਚੀ ਬਾਣੀ ਸਚੁ ਧੁਨਿ ਸਚੁ ਸਬਦੁ ਵੀਚਾਰਾ  

Sacẖī baṇī sacẖ ḏẖun sacẖ sabaḏ vīcẖārā.  

True is the Bani of His Word, and True is the melody; True is contemplative meditation on the Word of the Shabad.  

ਸਚੀ ਬਾਣੀ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ। ਧੁਨਿ = ਆਵਾਜ਼, ਰੌ, ਲਗਨ।
ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਤੇ ਹਰਿ-ਨਾਮ ਦੀ ਰੌ (ਮੇਰੇ ਅੰਦਰ) ਚੱਲ ਪਈ ਹੈ, ਹਰੀ ਦੀ ਸਿਫ਼ਤ-ਸਾਲਾਹ ਵਾਲਾ ਗੁਰ-ਸ਼ਬਦ ਮੇਰੀ ਵਿਚਾਰ (ਦਾ ਧੁਰਾ) ਬਣ ਗਿਆ ਹੈ,


ਅਨਦਿਨੁ ਸਚੁ ਸਲਾਹਣਾ ਧਨੁ ਧਨੁ ਵਡਭਾਗ ਹਮਾਰਾ ॥੧॥  

An▫ḏin sacẖ salāhṇā ḏẖan ḏẖan vadbẖāg hamārā. ||1||  

Night and day, I praise the True Lord. Blessed, blessed is my great good fortune. ||1||  

ਅਨਦਿਨੁ = ਹਰ ਰੋਜ਼, ਹਰ ਵੇਲੇ ॥੧॥
ਤੇ ਮੈਂ ਹਰ ਵੇਲੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹਾਂ, ਮੇਰੇ ਵੱਡੇ ਭਾਗ ਜਾਗ ਪਏ ਹਨ ॥੧॥


ਮਨ ਮੇਰੇ ਸਾਚੇ ਨਾਮ ਵਿਟਹੁ ਬਲਿ ਜਾਉ  

Man mere sācẖe nām vitahu bal jā▫o.  

O my mind, let yourself be a sacrifice to the True Name.  

ਵਿਟਹੁ = ਤੋਂ। ਬਲਿ ਜਾਉ = ਕੁਰਬਾਨ ਹੋ।
ਹੇ ਮੇਰੇ ਮਨ! ਸਦਾ ਕਾਇਮ ਰਹਿਣ ਵਾਲੇ ਹਰਿ-ਨਾਮ ਤੋਂ ਸਦਕੇ ਜਾਇਆ ਕਰ।


ਦਾਸਨਿ ਦਾਸਾ ਹੋਇ ਰਹਹਿ ਤਾ ਪਾਵਹਿ ਸਚਾ ਨਾਉ ॥੧॥ ਰਹਾਉ  

Ḏāsan ḏāsā ho▫e rahėh ṯā pāvahi sacẖā nā▫o. ||1|| rahā▫o.  

If you become the slave of the Lord's slaves, you shall obtain the True Name. ||1||Pause||  

ਪਾਵਹਿ = ਤੂੰ ਪ੍ਰਾਪਤ ਕਰ ਲਏਂਗਾ ॥੧॥ ਰਹਾਉ॥
ਪਰ ਇਹ ਸਦਾ-ਥਿਰ ਰਹਿਣ ਵਾਲਾ ਹਰਿ-ਨਾਮ ਤੂੰ ਤਦੋਂ ਹੀ ਹਾਸਲ ਕਰ ਸਕੇਂਗਾ, ਜੇ ਤੂੰ ਪਰਮਾਤਮਾ ਦੇ ਸੇਵਕਾਂ ਦਾ ਸੇਵਕ ਬਣਿਆ ਰਹੇਂਗਾ ॥੧॥ ਰਹਾਉ॥


        


© SriGranth.org, a Sri Guru Granth Sahib resource, all rights reserved.
See Acknowledgements & Credits