Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਵਡਹੰਸੁ ਮਹਲਾ  

वडहंसु महला ३ ॥  

vad▫hans mėhlā 3.  

Wadahans, Third Mehl:  

xxx
xxx


ਮਾਇਆ ਮੋਹੁ ਗੁਬਾਰੁ ਹੈ ਗੁਰ ਬਿਨੁ ਗਿਆਨੁ ਹੋਈ  

माइआ मोहु गुबारु है गुर बिनु गिआनु न होई ॥  

Mā▫i▫ā moh gubār hai gur bin gi▫ān na ho▫ī.  

Emotional attachment to Maya is darkness; without the Guru, there is no wisdom.  

ਗੁਬਾਰੁ = ਘੁੱਪ ਹਨੇਰਾ। ਗਿਆਨੁ = ਆਤਮਕ ਜੀਵਨ ਦੀ ਸੂਝ।
ਮਾਇਆ ਦਾ ਮੋਹ (ਮਾਨੋ) ਘੁੱਪ ਹਨੇਰਾ ਹੈ ਤੇ ਗੁਰੂ ਦੀ ਸਰਨ ਪੈਣ ਤੋਂ ਬਿਨਾ ਆਤਮਕ ਜੀਵਨ ਦੀ ਸੂਝ ਨਹੀਂ ਪੈ ਸਕਦੀ।


ਸਬਦਿ ਲਗੇ ਤਿਨ ਬੁਝਿਆ ਦੂਜੈ ਪਰਜ ਵਿਗੋਈ ॥੧॥  

सबदि लगे तिन बुझिआ दूजै परज विगोई ॥१॥  

Sabaḏ lage ṯin bujẖi▫ā ḏūjai paraj vigo▫ī. ||1||  

Those who are attached to the Word of the Shabad understand; duality has ruined the people. ||1||  

ਸਬਦਿ = ਸ਼ਬਦ ਵਿਚ। ਤਿਨ = ਉਹਨਾਂ ਨੇ। ਦੂਜੈ = ਮਾਇਆ ਦੇ ਮੋਹ ਵਿਚ। ਪਰਜ = ਸ੍ਰਿਸ਼ਟੀ। ਵਿਗੋਈ = ਖ਼ੁਆਰ ਹੋ ਰਹੀ ਹੈ ॥੧॥
ਜੇਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜੇ ਰਹਿੰਦੇ ਹਨ ਉਹਨਾਂ ਨੂੰ ਸੂਝ ਪੈ ਜਾਂਦੀ ਹੈ, (ਨਹੀਂ ਤਾਂ) ਮਾਇਆ ਦੇ ਮੋਹ ਵਿਚ ਫਸ ਕੇ ਸ੍ਰਿਸ਼ਟੀ ਖ਼ੁਆਰ ਹੁੰਦੀ ਰਹਿੰਦੀ ਹੈ ॥੧॥


ਮਨ ਮੇਰੇ ਗੁਰਮਤਿ ਕਰਣੀ ਸਾਰੁ  

मन मेरे गुरमति करणी सारु ॥  

Man mere gurmaṯ karṇī sār.  

O my mind, under Guru's Instruction, do good deeds.  

ਕਰਣੀ = ਜੀਵਨ-ਕਰਤੱਬ। ਸਾਰੁ = ਸੰਭਾਲ।
ਹੇ ਮੇਰੇ ਮਨ! ਗੁਰੂ ਦੀ ਮੱਤ ਲੈ ਕੇ ਜੀਵਨ-ਚਾਲ ਚੱਲ।


ਸਦਾ ਸਦਾ ਹਰਿ ਪ੍ਰਭੁ ਰਵਹਿ ਤਾ ਪਾਵਹਿ ਮੋਖ ਦੁਆਰੁ ॥੧॥ ਰਹਾਉ  

सदा सदा हरि प्रभु रवहि ता पावहि मोख दुआरु ॥१॥ रहाउ ॥  

Saḏā saḏā har parabẖ ravėh ṯā pāvahi mokẖ ḏu▫ār. ||1|| rahā▫o.  

Dwell forever and ever upon the Lord God, and you shall find the gate of salvation. ||1||Pause||  

ਰਵਹਿ = (ਜੇ) ਤੂੰ ਸਿਮਰਦਾ ਰਹੇਂ। ਮੋਖ = ਵਿਕਾਰਾਂ ਤੋਂ ਖ਼ਲਾਸੀ ॥੧॥ ਰਹਾਉ॥
ਜੇ ਤੂੰ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਰਹੇਂ ਤਾਂ (ਮਾਇਆ ਦੇ ਬੰਧਨਾਂ ਤੋਂ) ਖ਼ਲਾਸੀ ਦਾ ਰਸਤਾ ਲੱਭ ਲਏਂਗਾ ॥੧॥ ਰਹਾਉ॥


ਗੁਣਾ ਕਾ ਨਿਧਾਨੁ ਏਕੁ ਹੈ ਆਪੇ ਦੇਇ ਤਾ ਕੋ ਪਾਏ  

गुणा का निधानु एकु है आपे देइ ता को पाए ॥  

Guṇā kā niḏẖān ek hai āpe ḏe▫e ṯā ko pā▫e.  

The Lord alone is the treasure of virtue; He Himself gives, and then one receives.  

ਨਿਧਾਨੁ = ਖ਼ਜ਼ਾਨਾ। ਦੇਇ = ਦੇਂਦਾ ਹੈ। ਕੋ = ਕੋਈ ਮਨੁੱਖ।
ਇਕ ਹਰਿ-ਨਾਮ ਹੀ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ, ਪਰ ਇਸ ਖ਼ਜ਼ਾਨੇ ਨੂੰ ਤਦੋਂ ਹੀ ਕੋਈ ਮਨੁੱਖ ਹਾਸਲ ਕਰਦਾ ਹੈ ਜਦੋਂ ਪ੍ਰਭੂ ਆਪ ਹੀ ਇਹ ਖ਼ਜ਼ਾਨਾ ਦੇਂਦਾ ਹੈ।


ਬਿਨੁ ਨਾਵੈ ਸਭ ਵਿਛੁੜੀ ਗੁਰ ਕੈ ਸਬਦਿ ਮਿਲਾਏ ॥੨॥  

बिनु नावै सभ विछुड़ी गुर कै सबदि मिलाए ॥२॥  

Bin nāvai sabẖ vicẖẖuṛī gur kai sabaḏ milā▫e. ||2||  

Without the Name, all are separated from the Lord; through the Word of the Guru's Shabad, one meets the Lord. ||2||  

ਸਬਦਿ = ਸ਼ਬਦ ਦੀ ਰਾਹੀਂ ॥੨॥
ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਸ੍ਰਿਸ਼ਟੀ ਪਰਮਾਤਮਾ ਤੋਂ ਵਿਛੁੜੀ ਰਹਿੰਦੀ ਹੈ, ਪਰ, ਗੁਰੂ ਦੇ ਸ਼ਬਦ ਵਿਚ ਜੋੜ ਕੇ (ਪ੍ਰਭੂ ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈ ॥੨॥


ਮੇਰੀ ਮੇਰੀ ਕਰਦੇ ਘਟਿ ਗਏ ਤਿਨਾ ਹਥਿ ਕਿਹੁ ਆਇਆ  

मेरी मेरी करदे घटि गए तिना हथि किहु न आइआ ॥  

Merī merī karḏe gẖat ga▫e ṯinā hath kihu na ā▫i▫ā.  

Acting in ego, they lose, and nothing comes into their hands.  

ਘਟਿ ਗਏ = ਆਤਮਕ ਜੀਵਨ ਵਿਚ ਲਿੱਸੇ ਹੁੰਦੇ ਜਾਂਦੇ ਹਨ। ਹਥਿ = ਹੱਥ ਵਿਚ। ਕਿਹੁ = (ਆਤਮਕ ਜੀਵਨ ਵਿਚੋਂ) ਕੁਝ ਭੀ।
ਮਾਇਆ ਦੀ ਅਪਣੱਤ ਦੀਆਂ ਗੱਲਾਂ ਕਰ ਕਰ ਕੇ ਜੀਵ ਆਤਮਕ ਜੀਵਨ ਵਿਚ ਕਮਜ਼ੋਰ ਹੁੰਦੇ ਰਹਿੰਦੇ ਹਨ (ਆਤਮਕ ਜੀਵਨ ਦੇ ਸਰਮਾਏ ਵਿਚੋਂ) ਉਹਨਾਂ ਨੂੰ ਕੁਝ ਭੀ ਨਹੀਂ ਮਿਲਦਾ।


ਸਤਗੁਰਿ ਮਿਲਿਐ ਸਚਿ ਮਿਲੇ ਸਚਿ ਨਾਮਿ ਸਮਾਇਆ ॥੩॥  

सतगुरि मिलिऐ सचि मिले सचि नामि समाइआ ॥३॥  

Saṯgur mili▫ai sacẖ mile sacẖ nām samā▫i▫ā. ||3||  

Meeting the True Guru, they find Truth, and merge into the True Name. ||3||  

ਸਤਗੁਰਿ ਮਿਲਿਐ = ਜੇ ਗੁਰੂ ਮਿਲ ਪਏ। ਸਚਿ = ਸਦਾ-ਥਿਰ ਪ੍ਰਭੂ ਵਿਚ। ਨਾਮਿ = ਨਾਮ ਵਿਚ ॥੩॥
ਪਰ, ਜੇ ਗੁਰੂ ਮਿਲ ਪਏ ਤਾਂ ਜੀਵ ਸਦਾ-ਥਿਰ ਪ੍ਰਭੂ ਵਿਚ ਜੁੜੇ ਰਹਿੰਦੇ ਹਨ ਤੇ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਲੀਨ ਰਹਿੰਦੇ ਹਨ ॥੩॥


ਆਸਾ ਮਨਸਾ ਏਹੁ ਸਰੀਰੁ ਹੈ ਅੰਤਰਿ ਜੋਤਿ ਜਗਾਏ  

आसा मनसा एहु सरीरु है अंतरि जोति जगाए ॥  

Āsā mansā ehu sarīr hai anṯar joṯ jagā▫e.  

Hope and desire abide in this body, but the Lord's Light shines within as well.  

ਮਨਸਾ = ਮਨ ਦਾ ਫੁਰਨਾ {मनीषा}। ਜੋਤਿ ਜਗਾਏ = ਆਤਮਕ ਜੀਵਨ ਦੀ ਰੌਸ਼ਨੀ ਕਰ ਦੇਂਦਾ ਹੈ।
ਮਨੁੱਖ ਦਾ ਇਹ ਸਰੀਰ ਆਸਾ ਅਤੇ ਮਨਸਾ (ਨਾਲ ਬੱਝਾ ਰਹਿੰਦਾ) ਹੈ, (ਗੁਰੂ ਇਸ ਦੇ) ਅੰਦਰ ਆਤਮਕ ਜੀਵਨ ਦੀ ਰੌਸ਼ਨੀ ਪੈਦਾ ਕਰਦਾ ਹੈ।


ਨਾਨਕ ਮਨਮੁਖਿ ਬੰਧੁ ਹੈ ਗੁਰਮੁਖਿ ਮੁਕਤਿ ਕਰਾਏ ॥੪॥੩॥  

नानक मनमुखि बंधु है गुरमुखि मुकति कराए ॥४॥३॥  

Nānak manmukẖ banḏẖ hai gurmukẖ mukaṯ karā▫e. ||4||3||  

O Nanak, the self-willed manmukhs remain in bondage; the Gurmukhs are liberated. ||4||3||  

ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਬੰਧੁ = ਬੰਨ੍ਹ, ਰੋਕ। ਮੁਕਤਿ = (ਵਿਕਾਰਾਂ ਦੇ ਬੰਧਨਾਂ ਤੋਂ) ਖ਼ਲਾਸੀ ॥੪॥੩॥
ਹੇ ਨਾਨਕ! ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ ਦੇ ਰਾਹ ਵਿਚ (ਆਸਾ ਮਨਸਾ ਦੀ) ਰੋਕ ਪਈ ਰਹਿੰਦੀ ਹੈ, ਪਰ, ਗੁਰੂ ਦੀ ਸਰਨ ਪਏ ਮਨੁੱਖ ਨੂੰ ਖ਼ਲਾਸੀ ਮਿਲ ਜਾਂਦੀ ਹੈ ॥੪॥੩॥


ਵਡਹੰਸੁ ਮਹਲਾ  

वडहंसु महला ३ ॥  

vad▫hans mėhlā 3.  

Wadahans, Third Mehl:  

xxx
xxx


ਸੋਹਾਗਣੀ ਸਦਾ ਮੁਖੁ ਉਜਲਾ ਗੁਰ ਕੈ ਸਹਜਿ ਸੁਭਾਇ  

सोहागणी सदा मुखु उजला गुर कै सहजि सुभाइ ॥  

Sohāgaṇī saḏā mukẖ ujlā gur kai sahj subẖā▫e.  

The faces of the happy soul-brides are radiant forever; through the Guru, they are peacefully poised.  

ਸੋਹਾਗਣੀ = ਸੁਹਾਗ-ਭਾਗ ਵਾਲੀਆਂ, ਪ੍ਰਭੂ-ਪਤੀ ਨੂੰ ਸਿਰ ਉਤੇ ਜੀਊਂਦਾ-ਜਾਗਦਾ ਜਾਣਨ ਵਾਲੀਆਂ। ਉਜਲਾ = ਰੋਸ਼ਨ। ਗੁਰ ਕੈ = ਗੁਰੂ ਦੇ ਸ਼ਬਦ ਦੀ ਬਰਕਤਿ ਨਾਲ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ।
ਪ੍ਰਭੂ-ਪਤੀ ਨੂੰ ਸਿਰ ਉੱਤੇ ਜੀਊਂਦਾ-ਜਾਗਦਾ ਜਾਣਨ ਵਾਲੀਆਂ ਜੀਵ-ਇਸਤ੍ਰੀਆਂ ਦਾ ਮੂੰਹ ਸਦਾ ਰੌਸ਼ਨ ਰਹਿੰਦਾ ਹੈ ਤੇ ਉਹ ਗੁਰੂ ਦੇ ਸ਼ਬਦ ਦੀ ਰਾਹੀਂ ਆਤਮਕ ਅਡੋਲਤਾ ਵਿਚ ਤੇ ਪ੍ਰਭੂ-ਪ੍ਰੇਮ ਵਿਚ ਟਿਕੀਆਂ ਰਹਿੰਦੀਆਂ ਹਨ।


ਸਦਾ ਪਿਰੁ ਰਾਵਹਿ ਆਪਣਾ ਵਿਚਹੁ ਆਪੁ ਗਵਾਇ ॥੧॥  

सदा पिरु रावहि आपणा विचहु आपु गवाइ ॥१॥  

Saḏā pir rāvėh āpṇā vicẖahu āp gavā▫e. ||1||  

They enjoy their Husband Lord constantly, eradicating their ego from within. ||1||  

ਪਿਰੁ = ਖਸਮ। ਰਾਵਹਿ = ਹਿਰਦੇ ਵਿਚ ਸੰਭਾਲ ਰੱਖਦੀਆਂ ਹਨ। ਆਪੁ = ਆਪਾ-ਭਾਵ ॥੧॥
ਉਹ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਕੇ ਸਦਾ ਆਪਣੇ ਪ੍ਰਭੂ-ਪਤੀ ਨੂੰ ਹਿਰਦੇ ਵਿਚ ਸੰਭਾਲ ਰੱਖਦੀਆਂ ਹਨ ॥੧॥


ਮੇਰੇ ਮਨ ਤੂ ਹਰਿ ਹਰਿ ਨਾਮੁ ਧਿਆਇ  

मेरे मन तू हरि हरि नामु धिआइ ॥  

Mere man ṯū har har nām ḏẖi▫ā▫e.  

O my mind, meditate on the Name of the Lord, Har, Har.  

xxx
ਹੇ ਮੇਰੇ ਮਨ! ਤੂੰ ਸਦਾ ਹਰਿ-ਨਾਮ ਸਿਮਰਦਾ ਰਹੁ।


ਸਤਗੁਰਿ ਮੋ ਕਉ ਹਰਿ ਦੀਆ ਬੁਝਾਇ ॥੧॥ ਰਹਾਉ  

सतगुरि मो कउ हरि दीआ बुझाइ ॥१॥ रहाउ ॥  

Saṯgur mo ka▫o har ḏī▫ā bujẖā▫e. ||1|| rahā▫o.  

The True Guru has led me to understand the Lord. ||1||Pause||  

ਸਤਗੁਰਿ = ਗੁਰੂ ਨੇ। ਮੋ ਕਉ = ਮੈਨੂੰ ॥੧॥ ਰਹਾਉ॥
ਗੁਰੂ ਨੇ ਮੈਨੂੰ ਹਰਿ-ਨਾਮ (ਸਿਮਰਨ) ਦੀ ਸੂਝ ਦੇ ਦਿੱਤੀ ਹੈ ॥੧॥ ਰਹਾਉ॥


ਦੋਹਾਗਣੀ ਖਰੀਆ ਬਿਲਲਾਦੀਆ ਤਿਨਾ ਮਹਲੁ ਪਾਇ  

दोहागणी खरीआ बिललादीआ तिना महलु न पाइ ॥  

Ḏuhāgaṇī kẖarī▫ā billāḏī▫ā ṯinā mahal na pā▫e.  

The abandoned brides cry out in their suffering; they do not attain the Mansion of the Lord's Presence.  

ਖਰੀਆ = ਬਹੁਤ। ਮਹਲੁ = ਪ੍ਰਭੂ ਦੀ ਹਜ਼ੂਰੀ।
ਪਰ ਛੁੱਟੜ ਜੀਵ-ਇਸਤ੍ਰੀਆਂ ਬਹੁਤ ਦੁਖੀ ਰਹਿੰਦੀਆਂ ਹਨ, ਉਹਨਾਂ ਨੂੰ ਪ੍ਰਭੂ ਦੀ ਹਜ਼ੂਰੀ ਨਸੀਬ ਨਹੀਂ ਹੁੰਦੀ।


ਦੂਜੈ ਭਾਇ ਕਰੂਪੀ ਦੂਖੁ ਪਾਵਹਿ ਆਗੈ ਜਾਇ ॥੨॥  

दूजै भाइ करूपी दूखु पावहि आगै जाइ ॥२॥  

Ḏūjai bẖā▫e karūpī ḏūkẖ pāvahi āgai jā▫e. ||2||  

In the love of duality, they appear so ugly; they suffer in pain as they go to the world beyond. ||2||  

ਕਰੂਪੀ = ਕੋਝੇ (ਆਤਮਕ) ਰੂਪ ਵਾਲੀਆਂ, ਕੋਝੇ ਆਤਮਕ ਜੀਵਨ ਵਾਲੀਆਂ। ਆਗੈ = ਪਰਲੋਕ ਵਿਚ। ਜਾਇ = ਜਾ ਕੇ ॥੨॥
ਮਾਇਆ ਦੇ ਮੋਹ ਵਿਚ ਗ਼ਲਤਾਨ ਰਹਿਣ ਕਰ ਕੇ ਉਹ ਕੋਝੇ ਆਤਮਕ ਜੀਵਨ ਵਾਲੀਆਂ ਹੀ ਰਹਿੰਦੀਆਂ ਹਨ, ਪਰਲੋਕ ਵਿਚ ਜਾ ਕੇ ਭੀ ਉਹ ਦੁੱਖ ਹੀ ਸਹਾਰਦੀਆਂ ਹਨ ॥੨॥


ਗੁਣਵੰਤੀ ਨਿਤ ਗੁਣ ਰਵੈ ਹਿਰਦੈ ਨਾਮੁ ਵਸਾਇ  

गुणवंती नित गुण रवै हिरदै नामु वसाइ ॥  

Guṇvanṯī niṯ guṇ ravai hirḏai nām vasā▫e.  

The virtuous soul-bride constantly chants the Glorious Praises of the Lord; she enshrines the Naam, the Name of the Lord, within her heart.  

ਰਵੈ = ਚੇਤੇ ਰੱਖਦੀ ਹੈ। ਵਸਾਇ = ਵਸਾ ਕੇ।
ਗੁਣਾਂ ਵਾਲੀ ਜੀਵ-ਇਸਤ੍ਰੀ ਆਪਣੇ ਹਿਰਦੇ ਵਿਚ ਪ੍ਰਭੂ-ਨਾਮ ਵਸਾ ਕੇ ਸਦਾ ਪ੍ਰਭੂ ਦੇ ਗੁਣ ਯਾਦ ਕਰਦੀ ਰਹਿੰਦੀ ਹੈ।


ਅਉਗਣਵੰਤੀ ਕਾਮਣੀ ਦੁਖੁ ਲਾਗੈ ਬਿਲਲਾਇ ॥੩॥  

अउगणवंती कामणी दुखु लागै बिललाइ ॥३॥  

A▫ugaṇvanṯī kāmṇī ḏukẖ lāgai billā▫e. ||3||  

The unvirtuous woman suffers, and cries out in pain. ||3||  

ਕਾਮਣੀ = (ਜੀਵ-) ਇਸਤ੍ਰੀ ॥੩॥
ਪਰ ਔਗੁਣਾਂ-ਭਰੀ ਜੀਵ-ਇਸਤ੍ਰੀ ਨੂੰ ਦੁੱਖ ਚੰਬੜਿਆ ਰਹਿੰਦਾ ਹੈ ਉਹ ਸਦਾ ਵਿਲਕਦੀ ਰਹਿੰਦੀ ਹੈ ॥੩॥


ਸਭਨਾ ਕਾ ਭਤਾਰੁ ਏਕੁ ਹੈ ਸੁਆਮੀ ਕਹਣਾ ਕਿਛੂ ਜਾਇ  

सभना का भतारु एकु है सुआमी कहणा किछू न जाइ ॥  

Sabẖnā kā bẖaṯār ek hai su▫āmī kahṇā kicẖẖū na jā▫e.  

The One Lord and Master is the Husband Lord of all; His Praises cannot be expressed.  

ਭਤਾਰੁ = ਖਸਮ।
ਸਭਨਾਂ ਦਾ ਖਸਮ ਇਕ ਪਰਮਾਤਮਾ ਮਾਲਕ ਹੀ ਹੈ, ਪਰ ਕੁਝ ਕਿਹਾ ਨਹੀਂ ਜਾ ਸਕਦਾ (ਕਿਉਂ ਕੋਈ ਸੁਹਾਗਣਾਂ ਹਨ ਤੇ ਕੋਈ ਦੋਹਾਗਣਾਂ ਹਨ)।


ਨਾਨਕ ਆਪੇ ਵੇਕ ਕੀਤਿਅਨੁ ਨਾਮੇ ਲਇਅਨੁ ਲਾਇ ॥੪॥੪॥  

नानक आपे वेक कीतिअनु नामे लइअनु लाइ ॥४॥४॥  

Nānak āpe vek kīṯi▫an nāme la▫i▫an lā▫e. ||4||4||  

O Nanak, He has separated some from Himself, while others are to His Name. ||4||4||  

ਵੇਕ = ਵਖ ਵਖ ਸੁਭਾਉ ਵਾਲੇ। ਕੀਤਿਅਨੁ = ਉਸ ਨੇ ਬਣਾ ਦਿੱਤੇ ਹਨ। ਨਾਮੇ = ਨਾਮ ਵਿਚ। ਲਇਅਨੁ ਲਾਇ = ਉਸ ਨੇ ਲਾ ਲਏ ਹਨ ॥੪॥੪॥
ਹੇ ਨਾਨਕ! ਪ੍ਰਭੂ ਨੇ ਆਪ ਹੀ ਜੀਵਾਂ ਨੂੰ ਵਖ ਵਖ ਸੁਭਾਵ ਵਾਲੇ ਬਣਾ ਦਿੱਤਾ ਹੈ, ਉਸ ਨੇ ਆਪ ਹੀ ਜੀਵ ਆਪਣੇ ਨਾਮ ਵਿਚ ਜੋੜੇ ਹੋਏ ਹਨ ॥੪॥੪॥


ਵਡਹੰਸੁ ਮਹਲਾ  

वडहंसु महला ३ ॥  

vad▫hans mėhlā 3.  

Wadahans, Third Mehl:  

xxx
xxx


ਅੰਮ੍ਰਿਤ ਨਾਮੁ ਸਦ ਮੀਠਾ ਲਾਗਾ ਗੁਰ ਸਬਦੀ ਸਾਦੁ ਆਇਆ  

अम्रित नामु सद मीठा लागा गुर सबदी सादु आइआ ॥  

Amriṯ nām saḏ mīṯẖā lāgā gur sabḏī sāḏ ā▫i▫ā.  

The Ambrosial Nectar of the Naam is always sweet to me; through the Word of the Guru's Shabad, I come to taste it.  

ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਸਦ = ਸਦਾ। ਸਬਦੀ = ਸ਼ਬਦੀ ਦੀ ਰਾਹੀਂ। ਸਾਦੁ = ਸੁਆਦ, ਆਨੰਦ।
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਸ ਨੂੰ ਹਰਿ-ਨਾਮ ਦਾ ਸੁਆਦ ਆਉਣ ਲੱਗ ਪਿਆ ਤੇ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਸਦਾ ਮਿੱਠਾ ਲੱਗਣ ਲੱਗ ਪਿਆ।


ਸਚੀ ਬਾਣੀ ਸਹਜਿ ਸਮਾਣੀ ਹਰਿ ਜੀਉ ਮਨਿ ਵਸਾਇਆ ॥੧॥  

सची बाणी सहजि समाणी हरि जीउ मनि वसाइआ ॥१॥  

Sacẖī baṇī sahj samāṇī har jī▫o man vasā▫i▫ā. ||1||  

Through the True Word of the Guru's Bani, I am merged in peace and poise; the Dear Lord is enshrined in the mind. ||1||  

ਸਚੀ ਬਾਣੀ = ਸਦਾ-ਥਿਰ ਹਰੀ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ। ਸਹਜਿ = ਆਤਮਕ ਅਡੋਲਤਾ ਵਿਚ। ਮਨਿ = ਮਨ ਵਿਚ ॥੧॥
ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ ਆਤਮਕ ਅਡੋਲਤਾ ਵਿਚ ਉਸ ਦੀ ਲੀਨਤਾ ਹੋ ਗਈ ਤੇ ਉਸ ਨੇ ਪਰਮਾਤਮਾ ਨੂੰ ਆਪਣੇ ਮਨ ਵਿਚ ਪ੍ਰੋ ਲਿਆ ॥੧॥


ਹਰਿ ਕਰਿ ਕਿਰਪਾ ਸਤਗੁਰੂ ਮਿਲਾਇਆ  

हरि करि किरपा सतगुरू मिलाइआ ॥  

Har kar kirpā saṯgurū milā▫i▫ā.  

The Lord, showing His Mercy, has caused me to meet the True Guru.  

ਕਰਿ = ਕਰ ਕੇ।
ਪਰਮਾਤਮਾ ਨੇ ਕਿਰਪਾ ਕਰ ਕੇ (ਜਿਸ ਮਨੁੱਖ ਨੂੰ) ਗੁਰੂ ਮਿਲਾ ਦਿੱਤਾ,


ਪੂਰੈ ਸਤਗੁਰਿ ਹਰਿ ਨਾਮੁ ਧਿਆਇਆ ॥੧॥ ਰਹਾਉ  

पूरै सतगुरि हरि नामु धिआइआ ॥१॥ रहाउ ॥  

Pūrai saṯgur har nām ḏẖi▫ā▫i▫ā. ||1|| rahā▫o.  

Through the Perfect True Guru, I meditate on the Name of the Lord. ||1||Pause||  

ਸਤਗੁਰਿ = ਗੁਰੂ ਦੀ ਰਾਹੀਂ ॥੧॥ ਰਹਾਉ॥
ਉਸ ਨੇ ਪੂਰੇ ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ ॥੧॥ ਰਹਾਉ॥


ਬ੍ਰਹਮੈ ਬੇਦ ਬਾਣੀ ਪਰਗਾਸੀ ਮਾਇਆ ਮੋਹ ਪਸਾਰਾ  

ब्रहमै बेद बाणी परगासी माइआ मोह पसारा ॥  

Barahmai beḏ baṇī pargāsī mā▫i▫ā moh pasārā.  

Through Brahma, the hymns of the Vedas were revealed, but the love of Maya spread.  

ਬ੍ਰਹਮੈ = ਬ੍ਰਹਮਾ ਨੇ। ਪਸਾਰਾ = ਖਿਲਾਰਾ।
(ਕਹਿੰਦੇ ਹਨ ਕਿ) ਬ੍ਰਹਮਾ ਨੇ ਵੇਦਾਂ ਦੀ ਬਾਣੀ ਪਰਗਟ ਕੀਤੀ ਪਰ ਉਸ ਨੇ ਭੀ ਮਾਇਆ ਦੇ ਮੋਹ ਦਾ ਖਿਲਾਰਾ ਹੀ ਖਿਲਾਰਿਆ।


ਮਹਾਦੇਉ ਗਿਆਨੀ ਵਰਤੈ ਘਰਿ ਆਪਣੈ ਤਾਮਸੁ ਬਹੁਤੁ ਅਹੰਕਾਰਾ ॥੨॥  

महादेउ गिआनी वरतै घरि आपणै तामसु बहुतु अहंकारा ॥२॥  

Mahāḏe▫o gi▫ānī varṯai gẖar āpṇai ṯāmas bahuṯ ahaʼnkārā. ||2||  

The wise one, Shiva, remains absorbed in himself, but he is engrossed in dark passions and excessive egotism. ||2||  

ਮਹਾਦੇਉ = ਸ਼ਿਵ। ਵਰਤੈ = ਮਸਤ ਰਹਿੰਦਾ ਹੈ। ਘਰਿ = ਹਿਰਦੇ-ਘਰ ਵਿਚ। ਤਾਮਸੁ = ਕ੍ਰੋਧ ॥੨॥
(ਕਹਿੰਦੇ ਹਨ ਕਿ) ਮਹਾਦੇਉ ਆਤਮਕ ਜੀਵਨ ਦੀ ਸੂਝ ਵਾਲਾ ਹੈ, ਤੇ, ਉਹ ਆਪਣੇ ਹਿਰਦੇ-ਘਰ ਵਿਚ ਮਸਤ ਰਹਿੰਦਾ ਹੈ, ਪਰ ਉਸ ਦੇ ਅੰਦਰ ਭੀ ਬੜਾ ਕ੍ਰੋਧ ਤੇ ਅਹੰਕਾਰ (ਦੱਸੀਦਾ) ਹੈ ॥੨॥


ਕਿਸਨੁ ਸਦਾ ਅਵਤਾਰੀ ਰੂਧਾ ਕਿਤੁ ਲਗਿ ਤਰੈ ਸੰਸਾਰਾ  

किसनु सदा अवतारी रूधा कितु लगि तरै संसारा ॥  

Kisan saḏā avṯārī rūḏẖā kiṯ lag ṯarai sansārā.  

Vishnu is always busy reincarnating himself - who will save the world?  

ਕਿਸਨੁ = ਵਿਸ਼ਨੂ। ਰੂਧਾ = ਰੁੱਝਾ ਰਹਿੰਦਾ ਹੈ। ਕਿਤੁ ਲਗਿ = ਕਿਸ ਦੀ ਚਰਨੀਂ ਲੱਗ ਕੇ?
ਵਿਸ਼ਨੂ ਸਦਾ ਅਵਤਾਰ ਧਾਰਨ ਵਿਚ ਰੁੱਝਾ ਹੋਇਆ (ਦੱਸਿਆ ਜਾ ਰਿਹਾ) ਹੈ ਤਾਂ (ਦੱਸੋ) ਜਗਤ ਕਿਸ ਦੇ ਚਰਨੀਂ ਲੱਗ ਕੇ ਸੰਸਾਰ-ਸਾਗਰ ਤੋਂ ਪਾਰ ਲੰਘੇ?


ਗੁਰਮੁਖਿ ਗਿਆਨਿ ਰਤੇ ਜੁਗ ਅੰਤਰਿ ਚੂਕੈ ਮੋਹ ਗੁਬਾਰਾ ॥੩॥  

गुरमुखि गिआनि रते जुग अंतरि चूकै मोह गुबारा ॥३॥  

Gurmukẖ gi▫ān raṯe jug anṯar cẖūkai moh gubārā. ||3||  

The Gurmukhs are imbued with spiritual wisdom in this age; they are rid of the darkness of emotional attachment. ||3||  

ਗੁਰਮੁਖਿ = ਗੁਰੂ ਦੀ ਸਰਨ ਪੈਣ ਵਾਲੇ ਮਨੁੱਖ। ਗਿਆਨਿ = ਗਿਆਨ ਵਿਚ, ਆਤਮਕ ਜੀਵਨ ਦੀ ਸੂਝ (ਦੇ ਆਨੰਦ) ਵਿਚ। ਜੁਗ ਅੰਤਰਿ = ਜ਼ਮਾਨੇ ਵਿਚ, ਜਗਤ ਵਿਚ। ਗੁਬਾਰਾ = ਘੁੱਪ ਹਨੇਰਾ ॥੩॥
ਜੇਹੜੇ ਮਨੁੱਖ ਜਗਤ ਵਿਚ ਗੁਰੂ ਦੀ ਸਰਨ ਪੈ ਕੇ (ਗੁਰੂ ਤੋਂ ਮਿਲੇ ਆਤਮ) ਗਿਆਨ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦੇ ਅੰਦਰੋਂ ਮੋਹ ਦਾ ਘੁੱਪ ਹਨੇਰਾ ਦੂਰ ਹੋ ਜਾਂਦਾ ਹੈ ॥੩॥


ਸਤਗੁਰ ਸੇਵਾ ਤੇ ਨਿਸਤਾਰਾ ਗੁਰਮੁਖਿ ਤਰੈ ਸੰਸਾਰਾ  

सतगुर सेवा ते निसतारा गुरमुखि तरै संसारा ॥  

Saṯgur sevā ṯe nisṯārā gurmukẖ ṯarai sansārā.  

Serving the True Guru, one is emancipated; the Gurmukh crosses over the world-ocean.  

ਤੇ = ਤੋਂ। ਨਿਸਤਾਰਾ = ਪਾਰ-ਉਤਾਰਾ।
ਗੁਰੂ ਦੀ ਦੱਸੀ ਸੇਵਾ-ਭਗਤੀ ਦੀ ਬਰਕਤਿ ਨਾਲ ਹੀ ਪਾਰ-ਉਤਾਰਾ ਹੁੰਦਾ ਹੈ, ਗੁਰੂ ਦੀ ਸਰਨ ਪੈ ਕੇ ਹੀ ਜਗਤ ਸੰਸਾਰ-ਸਮੁੰਦਰ ਤੋਂ ਪਾਰ ਲੰਘਦਾ ਹੈ।


ਸਾਚੈ ਨਾਇ ਰਤੇ ਬੈਰਾਗੀ ਪਾਇਨਿ ਮੋਖ ਦੁਆਰਾ ॥੪॥  

साचै नाइ रते बैरागी पाइनि मोख दुआरा ॥४॥  

Sācẖai nā▫e raṯe bairāgī pā▫in mokẖ ḏu▫ārā. ||4||  

The detached renunciates are imbued with the True Name; they attain the gate of salvation. ||4||  

ਸਾਚੈ ਨਾਇ = ਸਦਾ-ਥਿਰ ਪ੍ਰਭੂ ਦੇ ਨਾਮ ਵਿਚ। ਬੈਰਾਗੀ = ਮਾਇਆ ਦੇ ਮੋਹ ਤੋਂ ਨਿਰਲੇਪ। ਪਾਇਨਿ = ਪਾਂਦੇ ਹਨ। ਮੋਖ = ਮੋਹ ਤੋਂ ਖ਼ਲਾਸੀ ॥੪॥
ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਰੰਗੇ ਹੋਏ ਮਨੁੱਖ ਮਾਇਆ ਦੇ ਮੋਹ ਤੋਂ ਨਿਰਲੇਪ ਹੋ ਜਾਂਦੇ ਹਨ ਤੇ ਮਾਇਆ ਦੇ ਮੋਹ ਤੋਂ ਖ਼ਲਾਸੀ ਦਾ ਦਰਵਾਜ਼ਾ ਲੱਭ ਲੈਂਦੇ ਹਨ ॥੪॥


ਏਕੋ ਸਚੁ ਵਰਤੈ ਸਭ ਅੰਤਰਿ ਸਭਨਾ ਕਰੇ ਪ੍ਰਤਿਪਾਲਾ  

एको सचु वरतै सभ अंतरि सभना करे प्रतिपाला ॥  

Ėko sacẖ varṯai sabẖ anṯar sabẖnā kare parṯipālā.  

The One True Lord is pervading and permeating everywhere; He cherishes everyone.  

ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ। ਪ੍ਰਤਿਪਾਲਾ = ਪਾਲਣਾ।
ਸਾਰੀ ਸ੍ਰਿਸ਼ਟੀ ਵਿਚ ਇਕ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਵੱਸਦਾ ਹੈ, ਸਭ ਜੀਵਾਂ ਦੀ ਪਾਲਣਾ ਕਰਦਾ ਹੈ।


ਨਾਨਕ ਇਕਸੁ ਬਿਨੁ ਮੈ ਅਵਰੁ ਜਾਣਾ ਸਭਨਾ ਦੀਵਾਨੁ ਦਇਆਲਾ ॥੫॥੫॥  

नानक इकसु बिनु मै अवरु न जाणा सभना दीवानु दइआला ॥५॥५॥  

Nānak ikas bin mai avar na jāṇā sabẖnā ḏīvān ḏa▫i▫ālā. ||5||5||  

O Nanak, without the One Lord, I do not know any other; He is the Merciful Master of all. ||5||5||  

ਦੀਵਾਨੁ = ਆਸਰਾ, ਹਾਕਮ ਜਿਸ ਪਾਸ ਫ਼ਰਿਆਦ ਕੀਤੀ ਜਾ ਸਕੇ। ਨ ਜਾਣਾ = ਮੈਂ ਨਹੀਂ ਜਾਣਦਾ, ਨ ਜਾਣਾਂ ॥੫॥੫॥
ਹੇ ਨਾਨਕ! ਇੱਕ ਪਰਮਾਤਮਾ ਤੋਂ ਬਿਨਾ ਮੈਂ ਕਿਸੇ ਹੋਰ ਨੂੰ (ਉਸ ਵਰਗਾ) ਨਹੀਂ ਜਾਣਦਾ, ਉਹੀ ਦਇਆ ਦਾ ਘਰ ਪ੍ਰਭੂ ਸਭ ਜੀਵਾਂ ਦਾ ਆਸਰਾ-ਪਰਨਾ ਹੈ ॥੫॥੫॥


ਵਡਹੰਸੁ ਮਹਲਾ  

वडहंसु महला ३ ॥  

vad▫hans mėhlā 3.  

Wadahans, Third Mehl:  

xxx
xxx


ਗੁਰਮੁਖਿ ਸਚੁ ਸੰਜਮੁ ਤਤੁ ਗਿਆਨੁ  

गुरमुखि सचु संजमु ततु गिआनु ॥  

Gurmukẖ sacẖ sanjam ṯaṯ gi▫ān.  

The Gurmukh practices true self-discipline, and attains the essence of wisdom.  

ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸਚੁ = ਸਦਾ-ਥਿਰ ਪ੍ਰਭੂ (ਦਾ ਨਾਮ ਸਿਮਰਨਾ)। ਸੰਜਮੁ = ਇੰਦ੍ਰਿਆਂ ਨੂੰ ਵੱਸ ਕਰਨ ਦਾ ਜਤਨ। ਤਤੁ = ਅਸਲ।
ਗੁਰੂ ਦੀ ਸਰਨ ਪੈ ਕੇ (ਪ੍ਰਭੂ ਦਾ ਨਾਮ-ਸਿਮਰਨਾ) ਹੀ ਇੰਦ੍ਰਿਆਂ ਨੂੰ ਵੱਸ ਕਰਨ ਦਾ ਸਹੀ ਜਤਨ ਹੈ ਤੇ ਆਤਮਕ ਜੀਵਨ ਦੀ ਸੂਝ ਦਾ ਮੂਲ ਹੈ।


ਗੁਰਮੁਖਿ ਸਾਚੇ ਲਗੈ ਧਿਆਨੁ ॥੧॥  

गुरमुखि साचे लगै धिआनु ॥१॥  

Gurmukẖ sācẖe lagai ḏẖi▫ān. ||1||  

The Gurmukh meditates on the True Lord. ||1||  

ਸਾਚੇ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ॥੧॥
ਗੁਰੂ ਦੀ ਸਰਨ ਪਿਆਂ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਸੁਰਤ ਜੁੜੀ ਰਹਿੰਦੀ ਹੈ ॥੧॥


        


© SriGranth.org, a Sri Guru Granth Sahib resource, all rights reserved.
See Acknowledgements & Credits