Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਜਿ ਤੁਧ ਨੋ ਸਾਲਾਹੇ ਸੁ ਸਭੁ ਕਿਛੁ ਪਾਵੈ ਜਿਸ ਨੋ ਕਿਰਪਾ ਨਿਰੰਜਨ ਕੇਰੀ  

जि तुध नो सालाहे सु सभु किछु पावै जिस नो किरपा निरंजन केरी ॥  

Jė ṯuḏẖ no sālāhe so sabẖ kicẖẖ pāvai jis no kirpā niranjan kerī.  

One who praises You obtains everything; You bestow Your Mercy upon him, O Immaculate Lord.  

xxx
ਉਸ ਨੂੰ ਸਭ ਕੁਝ ਪ੍ਰਾਪਤ ਹੁੰਦਾ ਹੈ ਜੋ ਤੇਰੀ ਸਿਫ਼ਤ-ਸਾਲਾਹ ਕਰਦਾ ਹੈ ਤੇ ਜਿਸ ਉਤੇ ਮਾਇਆ-ਰਹਿਤ ਪ੍ਰਭੂ ਦੀ ਕਿਰਪਾ ਹੁੰਦੀ ਹੈ।


ਸੋਈ ਸਾਹੁ ਸਚਾ ਵਣਜਾਰਾ ਜਿਨਿ ਵਖਰੁ ਲਦਿਆ ਹਰਿ ਨਾਮੁ ਧਨੁ ਤੇਰੀ  

सोई साहु सचा वणजारा जिनि वखरु लदिआ हरि नामु धनु तेरी ॥  

So▫ī sāhu sacẖā vaṇjārā jin vakẖar laḏi▫ā har nām ḏẖan ṯerī.  

He alone is a true banker and trader, who loads the merchandise of the wealth of the Your Name, O Lord.  

xxx
(ਸਮਝੋ) ਉਹੀ ਸ਼ਾਹੂਕਾਰ ਹੈ ਤੇ ਸੱਚਾ ਵਣਜਾਰਾ ਹੈ ਜਿਸ ਨੇ ਤੇਰਾ ਨਾਮ (ਰੂਪ) ਧਨ ਵੱਖਰ ਲਦਿਆ ਹੈ।


ਸਭਿ ਤਿਸੈ ਨੋ ਸਾਲਾਹਿਹੁ ਸੰਤਹੁ ਜਿਨਿ ਦੂਜੇ ਭਾਵ ਕੀ ਮਾਰਿ ਵਿਡਾਰੀ ਢੇਰੀ ॥੧੬॥  

सभि तिसै नो सालाहिहु संतहु जिनि दूजे भाव की मारि विडारी ढेरी ॥१६॥  

Sabẖ ṯisai no sālāhihu sanṯahu jin ḏūje bẖāv kī mār vidārī dẖerī. ||16||  

O Saints, let everyone praise the Lord, who has destroyed the pile of the love of duality. ||16||  

xxx॥੧੬॥
ਹੇ ਸੰਤ ਜਨੋ! ਸਾਰੇ ਉਸੇ ਦੀ ਸਿਫ਼ਤ-ਸਾਲਾਹ ਕਰੋ ਜਿਸ ਪ੍ਰਭੂ ਨੇ ਮਾਇਆ ਦੇ ਮੋਹ ਦਾ ਟਿੱਬਾ (ਮਨ ਵਿਚੋਂ) ਢਾਹ ਕੇ ਕੱਢ ਦਿੱਤਾ ਹੈ ॥੧੬॥


ਸਲੋਕ  

सलोक ॥  

Salok.  

Shalok:  

xxx
xxx


ਕਬੀਰਾ ਮਰਤਾ ਮਰਤਾ ਜਗੁ ਮੁਆ ਮਰਿ ਭਿ ਜਾਨੈ ਕੋਇ  

कबीरा मरता मरता जगु मुआ मरि भि न जानै कोइ ॥  

Kabīrā marṯā marṯā jag mu▫ā mar bẖė na jānai ko▫e.  

Kabeer, the world is dying - dying to death, but no one knows how to truly die.  

xxx
ਹੇ ਕਬੀਰ! (ਉਂਞ ਤਾਂ) ਮਰਦਾ ਮਰਦਾ ਸਾਰਾ ਸੰਸਾਰ ਮਰ ਹੀ ਰਿਹਾ ਹੈ, ਪਰ ਕਿਸੇ ਨੇ ਵੀ (ਸੱਚੇ) ਮਰਨ ਦੀ ਜਾਚ ਨਹੀਂ ਸਿੱਖੀ।


ਐਸੀ ਮਰਨੀ ਜੋ ਮਰੈ ਬਹੁਰਿ ਮਰਨਾ ਹੋਇ ॥੧॥  

ऐसी मरनी जो मरै बहुरि न मरना होइ ॥१॥  

Aisī marnī jo marai bahur na marnā ho▫e. ||1||  

Whoever dies, let him die such a death, that he does not have to die again. ||1||  

xxx॥੧॥
ਜੋ ਮਨੁੱਖ ਇਸ ਤਰ੍ਹਾਂ ਦੀ ਸੱਚੀ ਮੌਤ ਮਰਦਾ ਹੈ, ਉਸ ਨੂੰ ਫਿਰ ਮਰਨਾ ਨਹੀਂ ਪੈਂਦਾ ॥੧॥


ਮਃ  

मः ३ ॥  

Mėhlā 3.  

Third Mehl:  

xxx
xxx


ਕਿਆ ਜਾਣਾ ਕਿਵ ਮਰਹਗੇ ਕੈਸਾ ਮਰਣਾ ਹੋਇ  

किआ जाणा किव मरहगे कैसा मरणा होइ ॥  

Ki▫ā jāṇā kiv marhage kaisā marṇā ho▫e.  

What do I know? How will I die? What sort of death will it be?  

xxx
ਮੈਨੂੰ ਤਾਂ ਇਹ ਪਤਾ ਨਹੀਂ ਕਿ (ਸੱਚਾ) ਮਰਨਾ ਕੀਹ ਹੁੰਦਾ ਹੈ ਤੇ ਸਾਨੂੰ ਕਿਵੇਂ ਮਰਨਾ ਚਾਹੀਦਾ ਹੈ,


ਜੇ ਕਰਿ ਸਾਹਿਬੁ ਮਨਹੁ ਵੀਸਰੈ ਤਾ ਸਹਿਲਾ ਮਰਣਾ ਹੋਇ  

जे करि साहिबु मनहु न वीसरै ता सहिला मरणा होइ ॥  

Je kar sāhib manhu na vīsrai ṯā sahilā marṇā ho▫e.  

If I do not forget the Lord Master from my mind, then my death will be easy.  

xxx
ਜੇ ਮਾਲਕ ਮਨੋਂ ਨਾ ਵਿਸਾਰਿਆ ਜਾਏ, ਤਾਂ ਸੁਖੱਲਾ ਮਰਨਾ ਹੁੰਦਾ ਹੈ (ਭਾਵ, ਮਨੁੱਖ ਸੌਖਾ ਹੀ ਮਾਇਆ ਦੇ ਪ੍ਰਭਾਵ ਤੋਂ ਬਚ ਜਾਂਦਾ ਹੈ)।


ਮਰਣੈ ਤੇ ਜਗਤੁ ਡਰੈ ਜੀਵਿਆ ਲੋੜੈ ਸਭੁ ਕੋਇ  

मरणै ते जगतु डरै जीविआ लोड़ै सभु कोइ ॥  

Marṇai ṯe jagaṯ darai jīvi▫ā loṛai sabẖ ko▫e.  

The world is terrified of death; everyone longs to live.  

xxx
ਮਰਨ ਤੋਂ ਸਾਰਾ ਸੰਸਾਰ ਡਰਦਾ ਹੈ ਤੇ ਹਰ ਕੋਈ ਜੀਊਣਾ ਚਾਹੁੰਦਾ ਹੈ।


ਗੁਰ ਪਰਸਾਦੀ ਜੀਵਤੁ ਮਰੈ ਹੁਕਮੈ ਬੂਝੈ ਸੋਇ  

गुर परसादी जीवतु मरै हुकमै बूझै सोइ ॥  

Gur parsādī jīvaṯ marai hukmai būjẖai so▫e.  

By Guru's Grace, one who dies while yet alive, understands the Lord's Will.  

xxx
ਗੁਰੂ ਦੀ ਕਿਰਪਾ ਨਾਲ ਜੋ ਮਨੁੱਖ ਜੀਊਂਦਾ ਹੀ ਮਰਦਾ ਹੈ (ਭਾਵ, ਹਉਮੇ ਮਾਰ ਦੇਂਦਾ ਹੈ), ਉਹ ਹਰੀ ਦੀ ਰਜ਼ਾ ਨੂੰ ਸਮਝਦਾ ਹੈ।


ਨਾਨਕ ਐਸੀ ਮਰਨੀ ਜੋ ਮਰੈ ਤਾ ਸਦ ਜੀਵਣੁ ਹੋਇ ॥੨॥  

नानक ऐसी मरनी जो मरै ता सद जीवणु होइ ॥२॥  

Nānak aisī marnī jo marai ṯā saḏ jīvaṇ ho▫e. ||2||  

O Nanak, one who dies such a death, lives forever. ||2||  

xxx॥੨॥
ਹੇ ਨਾਨਕ! ਇਸ ਤਰ੍ਹਾਂ ਦੀ ਮੌਤ ਜੋ ਮਰਦਾ ਹੈ, (ਭਾਵ, ਜੋ ਮਨੁੱਖ ਪ੍ਰਭੂ ਦੀ ਰਜ਼ਾ ਵਿਚ ਤੁਰਦਾ ਹੈ) ਉਸ ਨੂੰ ਅਟੱਲ ਜੀਵਨ ਮਿਲ ਜਾਂਦਾ ਹੈ ॥੨॥


ਪਉੜੀ  

पउड़ी ॥  

Pa▫oṛī.  

Pauree:  

xxx
xxx


ਜਾ ਆਪਿ ਕ੍ਰਿਪਾਲੁ ਹੋਵੈ ਹਰਿ ਸੁਆਮੀ ਤਾ ਆਪਣਾਂ ਨਾਉ ਹਰਿ ਆਪਿ ਜਪਾਵੈ  

जा आपि क्रिपालु होवै हरि सुआमी ता आपणां नाउ हरि आपि जपावै ॥  

Jā āp kirpāl hovai har su▫āmī ṯā āpṇāʼn nā▫o har āp japāvai.  

When the Lord Master Himself becomes merciful, the Lord Himself causes His Name to be chanted.  

xxx
ਜਦੋਂ ਹਰੀ ਸੁਆਮੀ ਆਪ ਮੇਹਰਵਾਨ ਹੁੰਦਾ ਹੈ ਤਾਂ ਆਪਣਾ ਨਾਮ (ਜੀਵਾਂ ਪਾਸੋਂ) ਆਪ ਜਪਾਉਂਦਾ ਹੈ।


ਆਪੇ ਸਤਿਗੁਰੁ ਮੇਲਿ ਸੁਖੁ ਦੇਵੈ ਆਪਣਾਂ ਸੇਵਕੁ ਆਪਿ ਹਰਿ ਭਾਵੈ  

आपे सतिगुरु मेलि सुखु देवै आपणां सेवकु आपि हरि भावै ॥  

Āpe saṯgur mel sukẖ ḏevai āpṇāʼn sevak āp har bẖāvai.  

He Himself causes us to meet the True Guru, and blesses us with peace. His servant is pleasing to the Lord.  

xxx
ਆਪਣਾ ਸੇਵਕ ਹਰੀ ਨੂੰ ਪਿਆਰਾ ਲੱਗਦਾ ਹੈ, ਉਸ ਨੂੰ ਆਪ ਹੀ ਸਤਿਗੁਰੂ ਮਿਲਾ ਕੇ ਸੁਖ ਬਖ਼ਸ਼ਦਾ ਹੈ।


ਆਪਣਿਆ ਸੇਵਕਾ ਕੀ ਆਪਿ ਪੈਜ ਰਖੈ ਆਪਣਿਆ ਭਗਤਾ ਕੀ ਪੈਰੀ ਪਾਵੈ  

आपणिआ सेवका की आपि पैज रखै आपणिआ भगता की पैरी पावै ॥  

Āpṇi▫ā sevkā kī āp paij rakẖai āpṇi▫ā bẖagṯā kī pairī pāvai.  

He Himself preserves the honor of His servants; He causes others to fall at the feet of His devotees.  

xxx
ਪ੍ਰਭੂ ਆਪਣੇ ਸੇਵਕਾਂ ਦੀ ਆਪ ਲਾਜ ਰੱਖਦਾ ਹੈ ਤੇ ਆਪਣੇ ਭਗਤਾਂ ਦੀ ਚਰਨੀਂ ਲਿਆ ਪਾਂਦਾ ਹੈ।


ਧਰਮ ਰਾਇ ਹੈ ਹਰਿ ਕਾ ਕੀਆ ਹਰਿ ਜਨ ਸੇਵਕ ਨੇੜਿ ਆਵੈ  

धरम राइ है हरि का कीआ हरि जन सेवक नेड़ि न आवै ॥  

Ḏẖaram rā▫e hai har kā kī▫ā har jan sevak neṛ na āvai.  

The Righteous Judge of Dharma is a creation of the Lord; he does not approach the humble servant of the Lord.  

xxx
ਧਰਮ ਰਾਜ ਭੀ ਜੋ ਪ੍ਰਭੂ ਦਾ ਹੀ ਬਣਾਇਆ ਹੋਇਆ ਹੈ ਤੇ ਉਹ ਪ੍ਰਭੂ ਦੇ ਸੇਵਕ ਦੇ ਨੇੜੇ ਨਹੀਂ ਆਉਂਦਾ।


ਜੋ ਹਰਿ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਹੋਰ ਕੇਤੀ ਝਖਿ ਝਖਿ ਆਵੈ ਜਾਵੈ ॥੧੭॥  

जो हरि का पिआरा सो सभना का पिआरा होर केती झखि झखि आवै जावै ॥१७॥  

Jo har kā pi▫ārā so sabẖnā kā pi▫ārā hor keṯī jẖakẖ jẖakẖ āvai jāvai. ||17||  

One who is dear to the Lord, is dear to all; so many others come and go in vain. ||17||  

xxx॥੧੭॥
ਜੋ ਮਨੁੱਖ ਪ੍ਰਭੂ ਦਾ ਪਿਆਰਾ ਹੈ ਉਹ ਸਭ ਦਾ ਪਿਆਰਾ ਹੈ ਤੇ ਹੋਰ ਬਥੇਰੀ ਸ੍ਰਿਸ਼ਟੀ ਖਪ ਖਪ ਕੇ ਜੰਮਦੀ ਮਰਦੀ ਹੈ ॥੧੭॥


ਸਲੋਕ ਮਃ  

सलोक मः ३ ॥  

Salok mėhlā 3.  

Shalok, Third Mehl:  

xxx
xxx


ਰਾਮੁ ਰਾਮੁ ਕਰਤਾ ਸਭੁ ਜਗੁ ਫਿਰੈ ਰਾਮੁ ਪਾਇਆ ਜਾਇ  

रामु रामु करता सभु जगु फिरै रामु न पाइआ जाइ ॥  

Rām rām karṯā sabẖ jag firai rām na pā▫i▫ā jā▫e.  

The entire world roams around, chanting, "Raam, Raam, Lord, Lord", but the Lord cannot be obtained like this.  

xxx
ਸਾਰਾ ਸੰਸਾਰ 'ਰਾਮ, ਰਾਮ' ਆਖਦਾ ਫਿਰਦਾ ਹੈ ਪਰ ਇਸ ਤਰ੍ਹਾਂ 'ਰਾਮ' (ਪ੍ਰਭੂ) ਲੱਭਿਆ ਨਹੀਂ ਜਾਂਦਾ।


ਅਗਮੁ ਅਗੋਚਰੁ ਅਤਿ ਵਡਾ ਅਤੁਲੁ ਤੁਲਿਆ ਜਾਇ  

अगमु अगोचरु अति वडा अतुलु न तुलिआ जाइ ॥  

Agam agocẖar aṯ vadā aṯul na ṯuli▫ā jā▫e.  

He is inaccessible, unfathomable and so very great; He is unweighable, and cannot be weighed.  

ਅਗੋਚਰੁ = ਅ-ਗੋ-ਚਰ; ਇੰਦ੍ਰਿਆਂ ਦੀ ਪਹੁੰਚ ਤੋਂ ਪਰੇ। ਅਤੁਲੁ = ਅੰਦਾਜ਼ੇ ਤੋਂ ਬਾਹਰ।
ਪ੍ਰਭੂ ਅਪਹੁੰਚ ਹੈ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਬੜਾ ਵੱਡਾ ਹੈ ਅਤੁੱਲ ਹੈ ਤੇ ਤੋਲਿਆ ਨਹੀਂ ਜਾ ਸਕਦਾ।


ਕੀਮਤਿ ਕਿਨੈ ਪਾਈਆ ਕਿਤੈ ਲਇਆ ਜਾਇ  

कीमति किनै न पाईआ कितै न लइआ जाइ ॥  

Kīmaṯ kinai na pā▫ī▫ā kiṯai na la▫i▫ā jā▫e.  

No one can evaluate Him; He cannot be purchased at any price.  

ਕਿਤੈ = ਕਿਸੇ ਥਾਂ ਤੋਂ।
ਕਿਸੇ ਨੇ ਉਸ ਦੀ ਕੀਮਤ ਨਹੀਂ ਪਾਈ ਤੇ ਕਿਸੇ ਥਾਂ ਤੋਂ (ਮੁੱਲ ਦੇ ਕੇ) ਲਿਆ ਭੀ ਨਹੀਂ ਜਾਂਦਾ।


ਗੁਰ ਕੈ ਸਬਦਿ ਭੇਦਿਆ ਇਨ ਬਿਧਿ ਵਸਿਆ ਮਨਿ ਆਇ  

गुर कै सबदि भेदिआ इन बिधि वसिआ मनि आइ ॥  

Gur kai sabaḏ bẖeḏi▫ā in biḏẖ vasi▫ā man ā▫e.  

Through the Word of the Guru's Shabad, His mystery is known; in this way, He comes to dwell in the mind.  

ਭੇਦਿਆ = ਵਿੰਨ੍ਹਿਆ। ਇਨਬਿਧਿ = ਇਸ ਤਰ੍ਹਾਂ।
(ਪਰ) ਜੇ ਗੁਰੂ ਦੇ ਸ਼ਬਦ ਨਾਲ (ਮਨ) ਵਿੰਨ੍ਹਿਆ ਜਾਏ ਤਾਂ ਇਸ ਤਰ੍ਹਾਂ ਪ੍ਰਭੂ ਮਨ ਵਿਚ ਆ ਵੱਸਦਾ ਹੈ।


ਨਾਨਕ ਆਪਿ ਅਮੇਉ ਹੈ ਗੁਰ ਕਿਰਪਾ ਤੇ ਰਹਿਆ ਸਮਾਇ  

नानक आपि अमेउ है गुर किरपा ते रहिआ समाइ ॥  

Nānak āp ame▫o hai gur kirpā ṯe rahi▫ā samā▫e.  

O Nanak, He Himself is infinite; by Guru's Grace, He is known to be permeating and pervading everywhere.  

ਅਮੇਉ = ਜੋ ਮਿਣਿਆ ਨਾਹ ਜਾ ਸਕੇ।
ਹੇ ਨਾਨਕ! ਪ੍ਰਭੂ ਆਪ ਤਾਂ ਮਿਣਤੀ ਤੋਂ ਪਰੇ ਹੈ, ਪਰ ਸਤਿਗੁਰੂ ਦੀ ਕਿਰਪਾ ਨਾਲ (ਸਮਝ ਪੈਂਦੀ ਹੈ ਕਿ ਉਹ ਸ੍ਰਿਸ਼ਟੀ ਵਿਚ) ਵਿਆਪਕ ਹੈ।


ਆਪੇ ਮਿਲਿਆ ਮਿਲਿ ਰਹਿਆ ਆਪੇ ਮਿਲਿਆ ਆਇ ॥੧॥  

आपे मिलिआ मिलि रहिआ आपे मिलिआ आइ ॥१॥  

Āpe mili▫ā mil rahi▫ā āpe mili▫ā ā▫e. ||1||  

He Himself comes to blend, and having blended, remains blended. ||1||  

ਆਪੇ = ਆਪ ਹੀ ॥੧॥
ਪ੍ਰਭੂ ਆਪ ਹੀ ਹਰ ਥਾਂ ਮਿਲਿਆ ਹੋਇਆ ਹੈ ਤੇ ਆਪ ਹੀ ਆ ਕੇ (ਜੀਵ ਨੂੰ) ਪਰਗਟ ਹੁੰਦਾ ਹੈ ॥੧॥


ਮਃ  

मः ३ ॥  

Mėhlā 3.  

Third Mehl:  

xxx
xxx


ਮਨ ਇਹੁ ਧਨੁ ਨਾਮੁ ਹੈ ਜਿਤੁ ਸਦਾ ਸਦਾ ਸੁਖੁ ਹੋਇ  

ए मन इहु धनु नामु है जितु सदा सदा सुखु होइ ॥  

Ė man ih ḏẖan nām hai jiṯ saḏā saḏā sukẖ ho▫e.  

O my soul, this is the wealth of the Naam; through it, comes peace, forever and ever.  

ਜਿਤੁ = ਜਿਸ ਨਾਲ।
ਹੇ ਮਨ! ਐਸਾ ਧਨ ਕੇਵਲ 'ਨਾਮ' ਹੀ ਹੈ, ਜਿਸ ਨਾਲ ਸਦਾ ਲਈ ਸੁਖ ਮਿਲਦਾ ਹੈ।


ਤੋਟਾ ਮੂਲਿ ਆਵਈ ਲਾਹਾ ਸਦ ਹੀ ਹੋਇ  

तोटा मूलि न आवई लाहा सद ही होइ ॥  

Ŧotā mūl na āvī lāhā saḏ hī ho▫e.  

It never brings any loss; through it, one earns profits forever.  

xxx
ਏਹ ਧਨ ਕਦੀ ਨਹੀਂ ਘਟਦਾ, ਇਸ ਦਾ ਸਦਾ ਲਾਭ ਹੀ ਲਾਭ ਹੈ।


ਖਾਧੈ ਖਰਚਿਐ ਤੋਟਿ ਆਵਈ ਸਦਾ ਸਦਾ ਓਹੁ ਦੇਇ  

खाधै खरचिऐ तोटि न आवई सदा सदा ओहु देइ ॥  

Kẖāḏẖai kẖarcẖi▫ai ṯot na āvī saḏā saḏā oh ḏe▫e.  

Eating and spending it, it never decreases; He continues to give, forever and ever.  

ਤੋਟਿ = ਘਾਟਾ।
ਖਾਣ ਨਾਲ ਤੇ ਖ਼ਰਚਣ ਨਾਲ ਭੀ ਇਸ ਦੀ ਘਾਟ ਨਹੀਂ ਪੈਂਦੀ, (ਕਿਉਂਕਿ) ਉਹ ਪ੍ਰਭੂ ਸਦਾ ਹੀ (ਇਹ ਧਨ) ਦੇਈ ਜਾਂਦਾ ਹੈ।


ਸਹਸਾ ਮੂਲਿ ਹੋਵਈ ਹਾਣਤ ਕਦੇ ਹੋਇ  

सहसा मूलि न होवई हाणत कदे न होइ ॥  

Sahsā mūl na hova▫ī hāṇaṯ kaḏe na ho▫e.  

One who has no skepticism at all never suffers humiliation.  

ਸਹਸਾ = ਤੌਖ਼ਲਾ। ਹਾਣਤ = ਸ਼ਰਮਿੰਦਗੀ।
ਕਦੇ (ਇਸ ਧਨ ਸੰਬੰਧੀ) ਕੋਈ ਚਿੰਤਾ ਨਹੀਂ ਹੁੰਦੀ ਤੇ (ਅੱਗੇ ਦਰਗਾਹ ਵਿਚ) ਸ਼ਰਮਿੰਦਗੀ ਨਹੀਂ ਉਠਾਣੀ ਪੈਂਦੀ।


ਨਾਨਕ ਗੁਰਮੁਖਿ ਪਾਈਐ ਜਾ ਕਉ ਨਦਰਿ ਕਰੇਇ ॥੨॥  

नानक गुरमुखि पाईऐ जा कउ नदरि करेइ ॥२॥  

Nānak gurmukẖ pā▫ī▫ai jā ka▫o naḏar kare▫i. ||2||  

O Nanak, the Gurmukh obtains the Name of the Lord, when the Lord bestows His Glance of Grace. ||2||  

xxx ॥੨॥
ਹੇ ਨਾਨਕ! ਜਿਸ ਮਨੁੱਖ ਉਤੇ ਪ੍ਰਭੂ ਮੇਹਰ ਦੀ ਨਜ਼ਰ ਕਰਦਾ ਹੈ, ਉਸ ਨੂੰ ਸਤਿਗੁਰੂ ਦੇ ਸਨਮੁਖ ਹੋਇਆਂ ਹੀ (ਇਹ ਧਨ) ਲੱਭਦਾ ਹੈ ॥੨॥


ਪਉੜੀ  

पउड़ी ॥  

Pa▫oṛī.  

Pauree:  

xxx
xxx


ਆਪੇ ਸਭ ਘਟ ਅੰਦਰੇ ਆਪੇ ਹੀ ਬਾਹਰਿ  

आपे सभ घट अंदरे आपे ही बाहरि ॥  

Āpe sabẖ gẖat anḏre āpe hī bāhar.  

He Himself is deep within all hearts, and He Himself is outside them.  

ਘਟ = ਸਰੀਰ।
ਪ੍ਰਭੂ ਆਪ ਹੀ ਸਾਰੇ ਸਰੀਰਾਂ ਦੇ ਵਿਚ ਹੈ ਤੇ ਆਪ ਹੀ ਸਭ ਤੋਂ ਵੱਖਰਾ ਹੈ,


ਆਪੇ ਗੁਪਤੁ ਵਰਤਦਾ ਆਪੇ ਹੀ ਜਾਹਰਿ  

आपे गुपतु वरतदा आपे ही जाहरि ॥  

Āpe gupaṯ varaṯḏā āpe hī jāhar.  

He Himself is prevailing unmanifest, and He Himself is manifest.  

ਗੁਪਤੁ = ਲੁਕਿਆ ਹੋਇਆ। ਵਰਤਦਾ = ਮੌਜੂਦ ਹੈ। ਜਾਹਰਿ = ਪ੍ਰਤੱਖ, ਸਾਹਮਣੇ।
ਆਪ ਹੀ (ਸਭ ਵਿਚ) ਲੁਕਿਆ ਹੋਇਆ ਹੈ ਤੇ ਆਪੇ ਪ੍ਰਤੱਖ ਹੁੰਦਾ ਹੈ।


ਜੁਗ ਛਤੀਹ ਗੁਬਾਰੁ ਕਰਿ ਵਰਤਿਆ ਸੁੰਨਾਹਰਿ  

जुग छतीह गुबारु करि वरतिआ सुंनाहरि ॥  

Jug cẖẖaṯīh gubār kar varṯi▫ā sunnāhar.  

For thirty-six ages, He created the darkness, abiding in the void.  

ਜੁਗ ਛਤੀਹ = ੩੬ ਜੁਗ, ਬੇਅੰਤ ਸਮਾ। ਸੁੰਨਾਹਰਿ = ਅਫੁਰ ਅਵਸਥਾ ਵਿਚ।
ਯੱਤੀ ਜੁਗਾਂ ਤਕ ਉਸ ਨੇ ਘੁੱਪ ਹਨੇਰਾ ਪੈਦਾ ਕਰ ਕੇ ਆਪ ਸੁੰਨ (ਅਫੁਰ) ਹਾਲਤ ਵਿਚ ਪਰਵੇਸ਼ ਕੀਤਾ।


ਓਥੈ ਵੇਦ ਪੁਰਾਨ ਸਾਸਤਾ ਆਪੇ ਹਰਿ ਨਰਹਰਿ  

ओथै वेद पुरान न सासता आपे हरि नरहरि ॥  

Othai veḏ purān na sāsṯā āpe har narhar.  

There were no Vedas, Puraanas or Shaastras there; only the Lord Himself existed.  

ਨਰਹਰਿ = ਮਨੁੱਖਾਂ ਦਾ ਮਾਲਕ।
ਉਸ ਵੇਲੇ ਕੋਈ ਵੇਦ ਪੁਰਾਨ ਜਾਂ ਸ਼ਾਸਤ੍ਰ ਨਹੀਂ ਸੀ, ਕੇਵਲ ਪ੍ਰਭੂ ਆਪ ਹੀ ਆਪ ਸੀ।


ਬੈਠਾ ਤਾੜੀ ਲਾਇ ਆਪਿ ਸਭ ਦੂ ਹੀ ਬਾਹਰਿ  

बैठा ताड़ी लाइ आपि सभ दू ही बाहरि ॥  

Baiṯẖā ṯāṛī lā▫e āp sabẖ ḏū hī bāhar.  

He Himself sat in the absolute trance, withdrawn from everything.  

xxx
(ਫਿਰ ਰਚਨਾ ਨੂੰ ਰਚ ਕੇ ਵੀ) ਪ੍ਰਭੂ ਸਭ ਤੋਂ ਵੱਖਰਾ ਸਮਾਧੀ ਲਾ ਕੇ ਬੈਠਾ ਹੋਇਆ ਹੈ (ਭਾਵ, ਮਾਇਆ ਦੀ ਰਚਨਾ ਰਚ ਕੇ ਭੀ ਇਸ ਮਾਇਆ ਦੇ ਪ੍ਰਭਾਵ ਤੋਂ ਆਪ ਨਿਰਲੇਪ ਹੈ)।


ਆਪਣੀ ਮਿਤਿ ਆਪਿ ਜਾਣਦਾ ਆਪੇ ਹੀ ਗਉਹਰੁ ॥੧੮॥  

आपणी मिति आपि जाणदा आपे ही गउहरु ॥१८॥  

Āpṇī miṯ āp jāṇḏā āpe hī ga▫uhar. ||18||  

Only He Himself knows His state; He Himself is the unfathomable ocean. ||18||  

ਮਿਤਿ = ਮਾਪ, ਅੰਦਾਜ਼ਾ। ਆਪਣੀ ਮਿਤਿ = ਆਪਣੇ ਆਪ ਦਾ ਮਾਪ। ਗਉਹਰੁ = ਡੂੰਘਾ ਸਮੁੰਦਰ ॥੧੮॥
ਪ੍ਰਭੂ ਆਪ ਹੀ (ਮਾਨੋ) ਡੂੰਘਾ ਸਮੁੰਦਰ ਹੈ ਤੇ ਇਹ ਗੱਲ ਉਹ ਆਪ ਹੀ ਜਾਣਦਾ ਹੈ ਕਿ ਉਹ ਕਿਤਨਾ ਵੱਡਾ ਹੈ ॥੧੮॥


ਸਲੋਕ ਮਃ  

सलोक मः ३ ॥  

Salok mėhlā 3.  

Shalok, Third Mehl:  

xxx
xxx


ਹਉਮੈ ਵਿਚਿ ਜਗਤੁ ਮੁਆ ਮਰਦੋ ਮਰਦਾ ਜਾਇ  

हउमै विचि जगतु मुआ मरदो मरदा जाइ ॥  

Ha▫umai vicẖ jagaṯ mu▫ā marḏo marḏā jā▫e.  

In egotism, the world is dead; it dies and dies, again and again.  

xxx
ਸੰਸਾਰ ਹਉਮੈ ਵਿਚ ਮੁਇਆ ਪਿਆ ਹੈ, ਨਿੱਤ (ਹਿਠਾਂ ਹਿਠਾਂ) ਪਿਆ ਗਰਕਦਾ ਹੀ ਹੈ।


        


© SriGranth.org, a Sri Guru Granth Sahib resource, all rights reserved.
See Acknowledgements & Credits