Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:
ਮਃ
5th Guru.
ਪੰਜਵੀਂ ਪਾਤਸ਼ਾਹੀ।

ਘਟਿ ਵਸਹਿ ਚਰਣਾਰਬਿੰਦ ਰਸਨਾ ਜਪੈ ਗੁਪਾਲ
Enshrine within thy mind the Lord's lotus feet and with thy tongue repeat the Lord's Name.
ਆਪਣੇ ਹਿਰਦੇ ਅੰਦਰ ਸਾਹਿਬ ਦੇ ਕੰਵਲ ਚਰਨ ਅਸਥਾਪਨ ਕਰ ਅਤੇ ਆਪਣੀ ਜੀਭਾ ਨਾਲ ਸਾਹਿਬ ਦਾ ਨਾਮ ਉਚਾਰਨ ਕਰ।

ਨਾਨਕ ਸੋ ਪ੍ਰਭੁ ਸਿਮਰੀਐ ਤਿਸੁ ਦੇਹੀ ਕਉ ਪਾਲਿ ॥੨॥
Contemplate over that Lord, O Nanak, and nurture this body of thine.
ਹੇ ਨਾਨਕ ਉਸ ਸਾਹਿਬ ਦੇ ਆਰਾਧਨ ਦੁਆਰਾ ਆਪਣੇ ਇਸ ਸਰੀਰ ਦੀ ਪਾਲਨਾ ਪੋਸਨਾ ਕਰ।

ਪਉੜੀ
Pauri.
ਪਉੜੀ।

ਆਪੇ ਅਠਸਠਿ ਤੀਰਥ ਕਰਤਾ ਆਪਿ ਕਰੇ ਇਸਨਾਨੁ
The Creator Himself is the sixty eight holy places and Himself takes bath therein.
ਸਿਰਜਣਹਾਰ ਆਪ ਹੀ ਅਠਾਹਟ ਧਰਮ ਅਸਥਾਨ ਹੈ ਅਤੇ ਆਪੇ ਹੀ ਉਨ੍ਹਾਂ ਅੰਦਰ ਮੱਜਨ ਕਰਦਾ ਹੈ।

ਆਪੇ ਸੰਜਮਿ ਵਰਤੈ ਸ੍ਵਾਮੀ ਆਪਿ ਜਪਾਇਹਿ ਨਾਮੁ
Himself the Lord practises abstinence and Himself makes men repeat His Name.
ਆਪ ਸੁਆਮੀ ਸਵੈ-ਪ੍ਰਹੇਜ਼ ਕਮਾਉਂਦਾ ਹੈ ਅਤੇ ਆਪੇ ਹੀ ਬੰਦਿਆਂ ਪਾਸੋਂ ਆਪਣਾ ਨਾਮ ਜਪਾਉਂਦਾ ਹੈ।

ਆਪਿ ਦਇਆਲੁ ਹੋਇ ਭਉ ਖੰਡਨੁ ਆਪਿ ਕਰੈ ਸਭੁ ਦਾਨੁ
The Destroyer of fear Himself becomes merciful and Himself He gives alms to all.
ਡਰ ਨਾਸ ਕਰਨ ਵਾਲਾ ਖੁਦ ਮਿਹਰਬਾਨ ਹੁੰਦਾ ਹੈ ਅਤੇ ਖੁਦ ਹੀ ਸਾਰਿਆਂ ਨੂੰ ਖੈਰ ਪਾਉਂਦਾ ਹੈ।

ਜਿਸ ਨੋ ਗੁਰਮੁਖਿ ਆਪਿ ਬੁਝਾਏ ਸੋ ਸਦ ਹੀ ਦਰਗਹਿ ਪਾਏ ਮਾਨੁ
He, whom he Himself enlightens, through the Guru, ever obtains honour in his court.
ਜਿਸ ਨੂੰ ਉਹ ਗੁਰਾਂ ਦੇ ਰਾਹੀਂ, ਆਪ ਸੋਝੀ ਪਾਉਂਦਾ ਹੈ, ਉਹ ਉਸ ਦੇ ਦਰਬਾਰ ਅੰਦਰ ਹਮੇਸ਼ਾਂ ਇੱਜ਼ਤ ਪਾਉਂਦਾ ਹੈ।

ਜਿਸ ਦੀ ਪੈਜ ਰਖੈ ਹਰਿ ਸੁਆਮੀ ਸੋ ਸਚਾ ਹਰਿ ਜਾਨੁ ॥੧੪॥
He, whose honour the Lord God preserves, realises the True God.
ਜਿਸ ਦੀ ਇੱਜ਼ਤ ਆਬਰੂ ਵਾਹਿਗੁਰੂ ਮਾਲਕ ਰੱਖਦਾ ਹੈ, ਉਹ ਸੱਚੇ ਵਾਹਿਗੁਰੂ ਨੂੰ ਅਨੁਭਵ ਕਰ ਲੈਂਦਾ ਹੈ।

ਸਲੋਕੁ ਮਃ
Slok 3rd Guru.
ਸਲੋਕ ਤੀਜੀ ਪਾਤਸ਼ਾਹੀ।

ਨਾਨਕ ਬਿਨੁ ਸਤਿਗੁਰ ਭੇਟੇ ਜਗੁ ਅੰਧੁ ਹੈ ਅੰਧੇ ਕਰਮ ਕਮਾਇ
Nanak, sans meeting with the True Guru, the world is blind and does blind deeds.
ਨਾਨਕ ਸੱਚੇ ਗੁਰਾਂ ਨੂੰ ਮਿਲਣ ਬਾਝੋਂ ਸੰਸਾਰ ਅੰਨ੍ਹਾਂ ਹੈ ਅਤੇ ਅੰਨ੍ਹੇ ਅਮਲ ਕਮਾਉਂਦਾ ਹੈ।

ਸਬਦੈ ਸਿਉ ਚਿਤੁ ਲਾਵਈ ਜਿਤੁ ਸੁਖੁ ਵਸੈ ਮਨਿ ਆਇ
It fixes not its attention on Guru's word, whereby peace comes to abide in the mind.
ਇਹ ਆਪਣੀ ਬਿਰਤੀ ਗੁਰਬਾਣੀ ਨਾਲ ਨਹੀਂ ਜੋੜਦਾ, ਜਿਸ ਦੁਆਰਾ ਅਨੰਦ ਆ ਕੇ ਚਿੱਤ ਵਿੱਚ ਟਿੱਕ ਜਾਂਦਾ ਹੈ।

ਤਾਮਸਿ ਲਗਾ ਸਦਾ ਫਿਰੈ ਅਹਿਨਿਸਿ ਜਲਤੁ ਬਿਹਾਇ
Inflicted ever with wrath the world wanders about and burning therein its passes its days and nights.
ਹਮੇਸ਼ਾਂ ਹੀ ਕ੍ਰੋਧ ਨਾਲ ਜੁੜੀ ਹੋਈ ਦੁਨੀਆਂ ਭਟਕਦੀ ਫਿਰਦੀ ਹੈ। ਉਸ ਅੰਦਰ ਸੜਦੀ ਹੋਈ ਇਹ ਆਪਣਾ ਦਿਨ ਰੈਣ ਬਿਤਾਉਂਦੀ ਹੈ।

ਜੋ ਤਿਸੁ ਭਾਵੈ ਸੋ ਥੀਐ ਕਹਣਾ ਕਿਛੂ ਜਾਇ ॥੧॥
Whatever pleases Him, that comes to pass. No one has any say, therein.
ਜਿਹੜਾ ਕੁੱਝ ਉਸ ਨੂੰ ਚੰਗਾ ਲੱਗਦਾ ਹੈ, ਉਹੀ ਹੁੰਦਾ ਹੈ। ਉਸ ਵਿੱਚ ਕਿਸੇ ਦਾ ਕੋਈ ਲਾਗਾ ਦੇਗਾ (ਦਖਲ) ਨਹੀਂ।

ਮਃ
3rd Guru.
ਤੀਜੀ ਪਾਤਸ਼ਾਹੀ।

ਸਤਿਗੁਰੂ ਫੁਰਮਾਇਆ ਕਾਰੀ ਏਹ ਕਰੇਹੁ
The True Guru has commanded me to do this task.
ਸੱਚੇ ਗੁਰਾਂ ਨੇ ਮੈਨੂੰ ਇਹ ਕੰਮ ਕਰਨ ਦਾ ਹੁਕਮ ਕੀਤਾ ਹੈ।

ਗੁਰੂ ਦੁਆਰੈ ਹੋਇ ਕੈ ਸਾਹਿਬੁ ਸੰਮਾਲੇਹੁ
Through the Guru, meditate thou on thy Lord.
ਗੁਰਾਂ ਦੇ ਰਾਹੀਂ ਤੂੰ ਆਪਣੇ ਸੁਆਮੀ ਦਾ ਸਿਮਰਨ ਕਰ।

ਸਾਹਿਬੁ ਸਦਾ ਹਜੂਰਿ ਹੈ ਭਰਮੈ ਕੇ ਛਉੜ ਕਟਿ ਕੈ ਅੰਤਰਿ ਜੋਤਿ ਧਰੇਹੁ
The Lord is ever present. Tearing off the veil of doubt, He shall place His light within thy mind.
ਸੁਆਮੀ ਹਮੇਸ਼ਾਂ ਹਾਜ਼ਰ ਨਾਜ਼ਰ ਹੈ। ਸੰਦੇਹ ਦੇ ਪੜਦੇ ਨੂੰ ਪਾੜ ਕੇ ਉਹ ਆਪਣਾ ਪਰਕਾਸ਼ ਤੇਰੇ ਰਿਦੇ ਅੰਦਰ ਰੱਖ ਦੇਵੇਗਾ।

ਹਰਿ ਕਾ ਨਾਮੁ ਅੰਮ੍ਰਿਤੁ ਹੈ ਦਾਰੂ ਏਹੁ ਲਾਏਹੁ
God's Name is Nectar. Avail this health promoting elixir.
ਵਾਹਿਗੁਰੂ ਦਾ ਨਾਮ ਆਬਿ-ਹਿਯਾਤ ਹੈ। ਤੂੰ ਇਸ ਸਹਿਤ-ਬਖਸ਼ ਵਸਤੂ ਦਾ ਪ੍ਰਯੋਗ ਕਰ।

ਸਤਿਗੁਰ ਕਾ ਭਾਣਾ ਚਿਤਿ ਰਖਹੁ ਸੰਜਮੁ ਸਚਾ ਨੇਹੁ
True Guru's will, enshrine thou in thy mind and make True Lord's love thy self-abstinence.
ਸੱਚੇ ਗੁਰਾਂ ਦੀ ਰਜ਼ਾ ਨੂੰ ਤੂੰ ਆਪਣੇ ਮਨ ਵਿੱਚ ਟਿਕਾ ਅਤੇ ਸੱਚੇ ਪ੍ਰਭੂ ਦੇ ਪਿਆਰ ਨੂੰ ਆਪਣਾ ਸਵੈ-ਪ੍ਰਹੇਜ਼ ਬਣਾ।

ਨਾਨਕ ਐਥੈ ਸੁਖੈ ਅੰਦਰਿ ਰਖਸੀ ਅਗੈ ਹਰਿ ਸਿਉ ਕੇਲ ਕਰੇਹੁ ॥੨॥
Nanak, here the True Guru shall keep thee in peace and hereafter thou shalt make merry with God.
ਨਾਨਕ, ਏਥੇ ਸੱਚਾ ਗੁਰੂ ਤੈਨੂੰ ਸੁਖ ਆਰਾਮ ਵਿੱਚ ਰੱਖੇਗਾ ਅਤੇ ਏਦੂੰ ਮਗਰੋਂ ਤੂੰ ਵਾਹਿਗੁਰੂ ਨਾਲ ਮੌਜ ਬਹਾਰਾਂ ਕਰੇਗਾਂ।

ਪਉੜੀ
Pauri.
ਪਉੜੀ।

ਆਪੇ ਭਾਰ ਅਠਾਰਹ ਬਣਸਪਤਿ ਆਪੇ ਹੀ ਫਲ ਲਾਏ
The Lord Himself is the eighteen loads of vegetation and Himself makes it bear fruits.
ਪ੍ਰਮਾਤਮਾ ਆਪ ਹੀ ਅਠਾਰਾਂ ਬੋਝ ਨਬਾਤਾਤ (ਬਨਸਪਤੀ) ਦੇ ਹੈ ਅਤੇ ਆਪ ਹੀ ਇਸ ਨੂੰ ਫਲ ਲਾਉਂਦਾ ਹੈ।

ਆਪੇ ਮਾਲੀ ਆਪਿ ਸਭੁ ਸਿੰਚੈ ਆਪੇ ਹੀ ਮੁਹਿ ਪਾਏ
Himself is He the gardner Himself irrigates all the plants and Himself puts their fruit in the mouth.
ਉਹ ਆਪ ਬਾਗਵਾਨ ਹੈ ਆਪੇ ਹੀ ਸਾਰਿਆਂ ਪੌਦਿਆਂ ਨੂੰ ਸਿੰਜਦਾ ਹੈ ਅਤੇ ਉਹ ਆਪ ਹੀ ਉਨ੍ਹਾਂ ਦੇ ਫਲ ਨੂੰ ਮੂੰਹ ਵਿੱਚ ਪਾਉਂਦਾ ਹੈ।

ਆਪੇ ਕਰਤਾ ਆਪੇ ਭੁਗਤਾ ਆਪੇ ਦੇਇ ਦਿਵਾਏ
Himself is he the Maker and Himself the Enjoyer. He Himself gives and makes others give.
ਆਪ ਉਹ ਬਣਾਉਣ ਵਾਲਾ ਹੈ ਅਤੇ ਆਪ ਹੀ ਆਨੰਦ ਲੈਣ ਵਾਲਾ। ਉਹ ਆਪ ਹੀ ਦਿੰਦਾ ਤੇ ਹੋਰਨਾਂ ਤੋਂ ਦਿਵਾਉਂਦਾ ਹੈ।

ਆਪੇ ਸਾਹਿਬੁ ਆਪੇ ਹੈ ਰਾਖਾ ਆਪੇ ਰਹਿਆ ਸਮਾਏ
He Himself is the Lord, Himself the Protector and Himself is contained in His creation.
ਉਹ ਆਪ ਸੁਆਮੀ ਹੈ, ਆਪ ਹੀ ਰਖਵਾਲਾ ਅਤੇ ਆਪ ਹੀ ਆਪਣੀ ਰਚਨਾ ਅੰਦਰ ਲੀਨ ਹੋ ਰਿਹਾ ਹੈ।

ਜਨੁ ਨਾਨਕ ਵਡਿਆਈ ਆਖੈ ਹਰਿ ਕਰਤੇ ਕੀ ਜਿਸ ਨੋ ਤਿਲੁ ਤਮਾਏ ॥੧੫॥
Servant Nanak narrates the praise of God, the Creator, who has not even an iota of avarice.
ਦਾਸ ਨਾਨਕ ਵਾਹਿਗੁਰੂ ਸਿਰਜਣਹਾਰ ਦਾ ਜੱਸ ਵਰਨਣ ਕਰਦਾ ਹੈ ਜਿਸ ਨੂੰ ਇਕ ਭੋਰਾ ਭਰ ਭੀ ਤਮ੍ਹਾ ਨਹੀਂ।

ਸਲੋਕ ਮਃ
Slok 3rd Guru.
ਸਲੋਕ ਤੀਜੀ ਪਾਤਸ਼ਾਹੀ।

ਮਾਣਸੁ ਭਰਿਆ ਆਣਿਆ ਮਾਣਸੁ ਭਰਿਆ ਆਇ
One men brings a vessel full of wine, another comes and fills a cup there from.
ਇਕ ਆਦਮੀ ਸ਼ਰਾਬ ਨਾਲ ਭਰਿਆ ਹੋਇਆ ਭਾਂਡਾ ਲਿਆਉਂਦਾ ਹੈ, ਹੋਰ ਜਣਾ ਆ ਕੇ ਉਸ ਵਿਚੋਂ ਪਿਆਲਾ ਭਰ ਲੈਂਦਾ ਹੈ।

ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ
By drinking which intellect departs, madness, enters the brain,
ਜਿਸ ਨੂੰ ਪੀਣ ਦੁਆਰਾ, ਅਕਲ ਮਾਰੀ ਜਾਂਦੀ ਹੈ, ਝੱਲਪੁਣਾ ਦਿਮਾਗ ਵਿੱਚ ਆ ਵੜਦਾ ਹੈ,

ਆਪਣਾ ਪਰਾਇਆ ਪਛਾਣਈ ਖਸਮਹੁ ਧਕੇ ਖਾਇ
man distinguishes not between mine and thine and is buffeted by his Master.
ਆਦਮੀ ਆਪਣੇ ਤੇ ਓਪਰੇ ਦੀ ਸਿੰਞਾਣ ਨਹੀਂ ਕਰਦਾ ਅਤੇ ਆਪਣੇ ਮਾਲਕ ਪਾਸੋਂ ਧੌਲ-ਧੱਪਾ ਖਾਂਦਾ ਹੈ।

ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ
By drinking which the Lord is forgotten and the mortal receives punishment at His court.
ਜਿਸ ਨੂੰ ਪੀਣ ਦੁਆਰਾ ਸੁਆਮੀ ਭੁਲ ਜਾਂਦਾ ਹੈ ਅਤੇ ਪ੍ਰਾਣੀ ਨੂੰ ਉਸ ਦੇ ਦਰਬਾਰ ਵਿੱਚ ਸਜ਼ਾ ਮਿਲਦੀ ਹੈ।

ਝੂਠਾ ਮਦੁ ਮੂਲਿ ਪੀਚਈ ਜੇ ਕਾ ਪਾਰਿ ਵਸਾਇ
Drink thou not, at all, the false wine, as far as it lies in thy power.
ਜਿਥੇ ਤਾਂਈ ਤੇਰਾ ਵੱਸ ਚੱਲਦਾ ਹੈ, ਤੂੰ ਕੂੜੀ ਸ਼ਰਾਬ ਨੂੰ ਕਦਾਚਿਤ ਪਾਨ ਨਾਂ ਕਰ।

ਨਾਨਕ ਨਦਰੀ ਸਚੁ ਮਦੁ ਪਾਈਐ ਸਤਿਗੁਰੁ ਮਿਲੈ ਜਿਸੁ ਆਇ
Nanak, he, whom the True Guru comes and meets, obtains the true, wine, by God's grace.
ਨਾਨਕ, ਜਿਸ ਨੂੰ ਸੱਚੇ ਗੁਰੂ ਜੀ ਆ ਕੇ ਮਿਲ ਪੈਦੇ ਹਨ, ਉਹ ਵਾਹਿਗੁਰੂ ਦੀ ਦਇਆ ਦੁਆਰਾ ਸੱਚੀ ਸ਼ਰਾਬ ਪਾ ਲੈਂਦਾ ਹੈ।

ਸਦਾ ਸਾਹਿਬ ਕੈ ਰੰਗਿ ਰਹੈ ਮਹਲੀ ਪਾਵੈ ਥਾਉ ॥੧॥
He shall ever abide in Lord's love and obtain a seat in His presence.
ਉਹ ਹਮੇਸ਼ਾਂ ਪ੍ਰਭੂ ਦੀ ਪ੍ਰੀਤ ਅੰਦਰ ਵੱਸੇਗਾ ਅਤੇ ਉਸ ਦੀ ਹਜ਼ੂਰੀ ਵਿੱਚ ਟਿਕਾਣਾ ਪਾ ਲਵੇਗਾ।

ਮਃ
3rd Guru.
ਤੀਜੀ ਪਾਤਸ਼ਾਹੀ।

ਇਹੁ ਜਗਤੁ ਜੀਵਤੁ ਮਰੈ ਜਾ ਇਸ ਨੋ ਸੋਝੀ ਹੋਇ
When this man realizes Him, he remains dead in life.
ਜਦ, ਇਹ ਆਦਮੀ ਨੂੰ ਸੱਚੀ ਦਰਗਾਹ ਮਿਲ ਜਾਂਦੀ ਹੈ ਤਾਂ ਇਹ ਜੀਉਂਦੇ ਜੀ ਮਰਿਆ ਰਹਿੰਦਾ ਹੈ।

ਜਾ ਤਿਨ੍ਹ੍ਹਿ ਸਵਾਲਿਆ ਤਾਂ ਸਵਿ ਰਹਿਆ ਜਗਾਏ ਤਾਂ ਸੁਧਿ ਹੋਇ
When the Lord puts man to sleep, then, he, continues to sleep and when the Lord awakes him, then, he regains consciousness (as to what his origin and purpose of life is).
ਜਦ ਉਹ ਉਸ ਨੂੰ ਸੁਆਲ ਦਿੰਦਾ ਹੈ ਤਦ ਉਹ ਸੁੱਤਾ ਰਹਿੰਦਾ ਹੈ। ਜਦ ਸੁਆਮੀ ਉਸ ਜਗਾ ਦਿੰਦਾ ਹੈ, ਤਦ ਉਸ ਨੂੰ (ਆਪਣੇ ਅਸਲੇ ਤੋਂ ਜੀਵਨ-ਮੰਤਵ ਦੀ) ਹੋਸ਼ ਆ ਜਾਂਦੀ ਹੈ।

ਨਾਨਕ ਨਦਰਿ ਕਰੇ ਜੇ ਆਪਣੀ ਸਤਿਗੁਰੁ ਮੇਲੈ ਸੋਇ
Nanak, if God casts His merciful glance, He makes man meet the true Guru.
ਨਾਨਕ ਜੇਕਰ ਵਾਹਿਗੁਰੂ ਆਪਣੀ ਮਿਹਰ ਦੀ ਨਿਗ੍ਹਾ ਧਾਰੇ, ਉਹ ਇਨਸਾਨ ਨੂੰ ਸੱਚੇ ਗੁਰਾਂ ਨਾਲ ਮਿਲਾ ਦਿੰਦਾ ਹੈ।

ਗੁਰ ਪ੍ਰਸਾਦਿ ਜੀਵਤੁ ਮਰੈ ਤਾ ਫਿਰਿ ਮਰਣੁ ਹੋਇ ॥੨॥
If by Guru's grace, the mortal remains dead in life, then, he dies not again.
ਜੇਕਰ ਗੁਰਾਂ ਦੀ ਦਇਆ ਦੁਆਰਾ ਪ੍ਰਾਣੀ ਜੀਉਂਦੇ ਜੀ ਮਾਰਿਆ ਰਹੇ, ਤਦ ਉਹ ਮੁੜ ਕੇ ਨਹੀਂ ਮਰਦਾ।

ਪਉੜੀ
Pauri.
ਪਉੜੀ।

ਜਿਸ ਦਾ ਕੀਤਾ ਸਭੁ ਕਿਛੁ ਹੋਵੈ ਤਿਸ ਨੋ ਪਰਵਾਹ ਨਾਹੀ ਕਿਸੈ ਕੇਰੀ
At whose bidding, everything is done, what does He care for anybody else?
ਜਿਸ ਦੇ ਕੀਤਿਆਂ ਸਾਰਾ ਕੁੱਝ ਹੁੰਦਾ ਹੈ, ਉਸ ਨੂੰ ਕਿਸੇ ਹੋਰ ਦੀ ਕੀ ਮੁਛੰਦਗੀ ਹੈ?

ਹਰਿ ਜੀਉ ਤੇਰਾ ਦਿਤਾ ਸਭੁ ਕੋ ਖਾਵੈ ਸਭ ਮੁਹਤਾਜੀ ਕਢੈ ਤੇਰੀ
My reverend Lord, all eat what Thou givest them. All are under Thy subservience,
ਮੇਰੇ ਪੂਜਯ ਪ੍ਰਭੂ! ਜਿਹੜਾ ਕੁੱਛ ਤੂੰ ਦਿੰਦਾ ਹੈਂ, ਸਾਰੇ ਉਹੀ ਖਾਂਦੇ ਹਨ। ਸਾਰੇ ਹੀ ਤੇਰੀ ਤਾਬੇਦਾਰੀ ਕਰਦੇ ਹਨ।

        


© SriGranth.org, a Sri Guru Granth Sahib resource, all rights reserved.
See Acknowledgements & Credits