Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਜਿਨਾ ਆਪੇ ਗੁਰਮੁਖਿ ਦੇ ਵਡਿਆਈ ਸੇ ਜਨ ਸਚੀ ਦਰਗਹਿ ਜਾਣੇ ॥੧੧॥  

जिना आपे गुरमुखि दे वडिआई से जन सची दरगहि जाणे ॥११॥  

Jinā āpe gurmukẖ ḏe vadi▫ā▫ī se jan sacẖī ḏargahi jāṇe. ||11||  

That Gurmukh, whom You have blessed with greatness - that humble being is known in Your True Court. ||11||  

xxx ॥੧੧॥
ਜਿਨ੍ਹਾਂ ਗੁਰਮੁਖਾਂ ਨੂੰ ਆਪ ਆਦਰ ਦੇਂਦਾ ਹੈਂ, ਉਹ ਸੱਚੀ ਦਰਗਾਹ ਵਿਚ ਪਰਗਟ ਹੋ ਜਾਂਦੇ ਹਨ ॥੧੧॥


ਸਲੋਕੁ ਮਰਦਾਨਾ  

सलोकु मरदाना १ ॥  

Salok marḏānā 1.  

Shalok, Mardaanaa:  

xxx
xxx


ਕਲਿ ਕਲਵਾਲੀ ਕਾਮੁ ਮਦੁ ਮਨੂਆ ਪੀਵਣਹਾਰੁ  

कलि कलवाली कामु मदु मनूआ पीवणहारु ॥  

Kal kalvālī kām maḏ manū▫ā pīvaṇhār.  

The Dark Age of Kali Yuga is the vessel, filled with the wine of sexual desire; the mind is the drunkard.  

ਕਲਿ = ਕਲਜੁਗੀ ਸੁਭਾਉ, ਪ੍ਰਭੂ ਨਾਲੋਂ ਵਿਛੋੜੇ ਦੀ ਹਾਲਤ। ਕਲਵਾਲੀ = ਸ਼ਰਾਬ ਕੱਢਣ ਵਾਲੀ ਮੱਟੀ। ਮਦੁ = ਸ਼ਰਾਬ।
ਕਲਜੁਗੀ ਸੁਭਾਉ (ਮਾਨੋ) (ਸ਼ਰਾਬ ਕੱਢਣ ਵਾਲੀ) ਮੱਟੀ ਹੈ; ਕਾਮ (ਮਾਨੋ) ਸ਼ਰਾਬ ਹੈ ਤੇ ਇਸ ਨੂੰ ਪੀਣ ਵਾਲਾ (ਮਨੁੱਖ ਦਾ) ਮਨ ਹੈ।


ਕ੍ਰੋਧ ਕਟੋਰੀ ਮੋਹਿ ਭਰੀ ਪੀਲਾਵਾ ਅਹੰਕਾਰੁ  

क्रोध कटोरी मोहि भरी पीलावा अहंकारु ॥  

Kroḏẖ katorī mohi bẖarī pīlāvā ahaʼnkār.  

Anger is the cup, filled with emotional attachment, and egotism is the server.  

ਮੋਹਿ = ਮੋਹ ਨਾਲ।
ਮੋਹ ਨਾਲ ਭਰੀ ਹੋਈ ਕ੍ਰੋਧ ਦੀ (ਮਾਨੋ) ਕਟੋਰੀ ਹੈ ਤੇ ਅਹੰਕਾਰ (ਮਾਨੋ) ਪਿਲਾਉਣ ਵਾਲਾ ਹੈ।


ਮਜਲਸ ਕੂੜੇ ਲਬ ਕੀ ਪੀ ਪੀ ਹੋਇ ਖੁਆਰੁ  

मजलस कूड़े लब की पी पी होइ खुआरु ॥  

Majlas kūṛe lab kī pī pī ho▫e kẖu▫ār.  

Drinking too much in the company of falsehood and greed, one is ruined.  

ਮਜਲਸ = ਮਹਿਫ਼ਲ।
ਕੂੜੇ ਲੱਬ ਦੀ (ਮਾਨੋ) ਮਜਲਸ ਹੈ (ਜਿਸ ਵਿਚ ਬਹਿ ਕੇ) ਮਨ (ਕਾਮ ਦੀ ਸ਼ਰਾਬ ਨੂੰ) ਪੀ ਪੀ ਕੇ ਖ਼ੁਆਰ ਹੁੰਦਾ ਹੈ।


ਕਰਣੀ ਲਾਹਣਿ ਸਤੁ ਗੁੜੁ ਸਚੁ ਸਰਾ ਕਰਿ ਸਾਰੁ  

करणी लाहणि सतु गुड़ु सचु सरा करि सारु ॥  

Karṇī lāhaṇ saṯ guṛ sacẖ sarā kar sār.  

So let good deeds be your distillery, and Truth your molasses; in this way, make the most excellent wine of Truth.  

ਲਾਹਣਿ = ਸੱਕ ਗੁੜ ਪਾਣੀ ਆਦਿਕ ਜੋ ਰਲਾ ਕੇ ਮਿੱਟੀ ਵਿਚ ਪਾ ਕੇ ਰੂੜੀ ਵਿਚ ਦੱਬ ਕੇ ਤਰਕਾ ਲੈਂਦੇ ਹਨ। ਸਤੁ = ਸੱਚ। ਸਰਾ = ਸ਼ਰਾਬ। ਸਾਰੁ = ਸ੍ਰੇਸ਼ਟ।
ਚੰਗੀ ਕਰਣੀ ਨੂੰ (ਸ਼ਰਾਬ ਕੱਢਣ ਵਾਲੀ) ਲਾਹਣ, ਸੱਚ ਬੋਲਣ ਨੂੰ ਗੁੜ ਬਣਾ ਕੇ ਸੱਚੇ ਨਾਮ ਨੂੰ ਸ੍ਰੇਸ਼ਟ ਸ਼ਰਾਬ ਬਣਾ!


ਗੁਣ ਮੰਡੇ ਕਰਿ ਸੀਲੁ ਘਿਉ ਸਰਮੁ ਮਾਸੁ ਆਹਾਰੁ  

गुण मंडे करि सीलु घिउ सरमु मासु आहारु ॥  

Guṇ mande kar sīl gẖi▫o saram mās āhār.  

Make virtue your bread, good conduct the ghee, and modesty the meat to eat.  

ਮੰਡੇ = ਰੋਟੀਆਂ। ਸੀਲ = ਚੰਗਾ ਸੁਭਾਉ। ਸਰਮੁ = ਹਯਾ। ਆਹਾਰੁ = ਖ਼ੁਰਾਕ।
ਗੁਣਾਂ ਨੂੰ ਮੰਡੇ, ਸੀਤਲ ਸੁਭਾਉ ਨੂੰ ਘਿਉ ਤੇ ਸ਼ਰਮ ਨੂੰ ਮਾਸ ਵਾਲੀ (ਇਹ ਸਾਰੀ) ਖ਼ੁਰਾਕ ਬਣਾ!


ਗੁਰਮੁਖਿ ਪਾਈਐ ਨਾਨਕਾ ਖਾਧੈ ਜਾਹਿ ਬਿਕਾਰ ॥੧॥  

गुरमुखि पाईऐ नानका खाधै जाहि बिकार ॥१॥  

Gurmukẖ pā▫ī▫ai nānkā kẖāḏẖai jāhi bikār. ||1||  

As Gurmukh, these are obtained, O Nanak; partaking of them, one's sins depart. ||1||  

xxx ॥੧॥
ਹੇ ਨਾਨਕ! ਇਹ ਖ਼ੁਰਾਕ ਸਤਿਗੁਰੂ ਦੇ ਸਨਮੁਖ ਹੋਇਆਂ ਮਿਲਦੀ ਹੈ ਤੇ ਇਸ ਦੇ ਖਾਧਿਆਂ ਸਾਰੇ ਵਿਕਾਰ ਦੂਰ ਹੋ ਜਾਂਦੇ ਹਨ ॥੧॥


ਮਰਦਾਨਾ  

मरदाना १ ॥  

Marḏānā 1.  

Mardaanaa:  

xxx
xxx


ਕਾਇਆ ਲਾਹਣਿ ਆਪੁ ਮਦੁ ਮਜਲਸ ਤ੍ਰਿਸਨਾ ਧਾਤੁ  

काइआ लाहणि आपु मदु मजलस त्रिसना धातु ॥  

Kā▫i▫ā lāhaṇ āp maḏ majlas ṯarisnā ḏẖāṯ.  

The human body is the vat, self-conceit is the wine, and desire is the company of drinking buddies.  

ਆਪੁ = ਆਪਾ, ਅਹੰਕਾਰ। ਧਾਤੁ = ਦੌੜ-ਭੱਜ, ਭਟਕਣਾ।
ਸਰੀਰ (ਮਾਨੋ) (ਸ਼ਰਾਬ ਕੱਢਣ ਵਾਲੀ ਸਮਗਰੀ ਸਮੇਤ) ਮੱਟੀ ਹੈ, ਅਹੰਕਾਰ ਸ਼ਰਾਬ, ਤੇ ਤ੍ਰਿਸ਼ਨਾ ਵਿਚ ਭਟਕਣਾ (ਮਾਨੋ) ਮਹਿਫ਼ਲ ਹੈ।


ਮਨਸਾ ਕਟੋਰੀ ਕੂੜਿ ਭਰੀ ਪੀਲਾਏ ਜਮਕਾਲੁ  

मनसा कटोरी कूड़ि भरी पीलाए जमकालु ॥  

Mansā katorī kūṛ bẖarī pīlā▫e jamkāl.  

The cup of the mind's longing is overflowing with falsehood, and the Messenger of Death is the cup-bearer.  

ਮਨਸਾ = ਵਾਸਨਾ।
ਕੂੜ ਨਾਲ ਭਰੀ ਹੋਈ ਵਾਸ਼ਨਾਂ (ਮਾਨੋ) ਕਟੋਰੀ ਹੈ ਤੇ ਜਮ ਕਾਲ (ਮਾਨੋ) ਪਿਲਾਉਂਦਾ ਹੈ।


ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ  

इतु मदि पीतै नानका बहुते खटीअहि बिकार ॥  

Iṯ maḏ pīṯai nānkā bahuṯe kẖatī▫ah bikār.  

Drinking in this wine, O Nanak, one takes on countless sins and corruptions.  

xxx
ਹੇ ਨਾਨਕ! ਇਸ ਸ਼ਰਾਬ ਦੇ ਪੀਤਿਆਂ ਬਹੁਤੇ ਵਿਕਾਰ ਖੱਟੇ ਜਾਂਦੇ ਹਨ (ਭਾਵ, ਅਹੰਕਾਰ ਤ੍ਰਿਸ਼ਨਾ ਕੂੜ ਆਦਿਕ ਦੇ ਕਾਰਨ ਵਿਕਾਰ ਹੀ ਵਿਕਾਰ ਪੈਦਾ ਹੋ ਰਹੇ ਹਨ)।


ਗਿਆਨੁ ਗੁੜੁ ਸਾਲਾਹ ਮੰਡੇ ਭਉ ਮਾਸੁ ਆਹਾਰੁ  

गिआनु गुड़ु सालाह मंडे भउ मासु आहारु ॥  

Gi▫ān guṛ sālāh mande bẖa▫o mās āhār.  

So make spiritual wisdom your molasses, the Praise of God your bread, and the Fear of God the meat you eat.  

xxx
ਪ੍ਰਭੂ ਦਾ ਗਿਆਨ (ਮਾਨੋ) ਗੁੜ ਹੋਵੇ, ਸਿਫ਼ਤ-ਸਾਲਾਹ ਰੋਟੀਆਂ ਤੇ (ਪ੍ਰਭੂ ਦਾ) ਡਰ ਮਾਸ, ਜੇ ਐਸੀ ਖ਼ੁਰਾਕ ਹੋਵੇ,


ਨਾਨਕ ਇਹੁ ਭੋਜਨੁ ਸਚੁ ਹੈ ਸਚੁ ਨਾਮੁ ਆਧਾਰੁ ॥੨॥  

नानक इहु भोजनु सचु है सचु नामु आधारु ॥२॥  

Nānak ih bẖojan sacẖ hai sacẖ nām āḏẖār. ||2||  

O Nanak, this is the true food; let the True Name be your only Support. ||2||  

xxx ॥੨॥
ਤਾਂ ਹੇ ਨਾਨਕ! ਇਹ ਭੋਜਨ ਸੱਚਾ ਹੈ, ਕਿਉਂਕਿ ਸੱਚਾ ਨਾਮ ਹੀ (ਜ਼ਿੰਦਗੀ ਦਾ) ਆਸਰਾ ਹੋ ਸਕਦਾ ਹੈ ॥੨॥


ਕਾਂਯਾਂ ਲਾਹਣਿ ਆਪੁ ਮਦੁ ਅੰਮ੍ਰਿਤ ਤਿਸ ਕੀ ਧਾਰ  

कांयां लाहणि आपु मदु अम्रित तिस की धार ॥  

Kāʼnyāʼn lāhaṇ āp maḏ amriṯ ṯis kī ḏẖār.  

If the human body is the vat, and self-realization is the wine, then a stream of Ambrosial Nectar is produced.  

xxx
(ਜੇ) ਸਰੀਰ ਮੱਟੀ ਹੋਵੇ, ਆਪੇ ਦੀ ਪਛਾਣ ਸ਼ਰਾਬ ਹੋਵੇ ਜਿਸ ਦੀ ਧਾਰ ਅਮਰ ਕਰਨ ਵਾਲੀ ਹੋਵੇ,


ਸਤਸੰਗਤਿ ਸਿਉ ਮੇਲਾਪੁ ਹੋਇ ਲਿਵ ਕਟੋਰੀ ਅੰਮ੍ਰਿਤ ਭਰੀ ਪੀ ਪੀ ਕਟਹਿ ਬਿਕਾਰ ॥੩॥  

सतसंगति सिउ मेलापु होइ लिव कटोरी अम्रित भरी पी पी कटहि बिकार ॥३॥  

Saṯsangaṯ si▫o melāp ho▫e liv katorī amriṯ bẖarī pī pī katėh bikār. ||3||  

Meeting with the Society of the Saints, the cup of the Lord's Love is filled with this Ambrosial Nectar; drinking it in, one's corruptions and sins are wiped away. ||3||  

xxx॥੩॥
ਸਤਸੰਗਤ ਨਾਲ ਮੇਲ ਹੋਵੇ, ਕਟੋਰੀ ਅੰਮ੍ਰਿਤ (ਨਾਮ) ਦੀ ਭਰੀ ਹੋਈ ਲਿਵ (ਰੂਪ) ਹੋਵੇ, ਤਾਂ (ਇਸ ਨੂੰ) ਪੀ ਪੀ ਕੇ ਸਾਰੇ ਵਿਕਾਰ ਪਾਪ ਦੂਰ ਹੁੰਦੇ ਹਨ ॥੩॥


ਪਉੜੀ  

पउड़ी ॥  

Pa▫oṛī.  

Pauree:  

xxx
xxx


ਆਪੇ ਸੁਰਿ ਨਰ ਗਣ ਗੰਧਰਬਾ ਆਪੇ ਖਟ ਦਰਸਨ ਕੀ ਬਾਣੀ  

आपे सुरि नर गण गंधरबा आपे खट दरसन की बाणी ॥  

Āpe sur nar gaṇ ganḏẖarbā āpe kẖat ḏarsan kī baṇī.  

He Himself is the angelic being, the heavenly herald, and the celestial singer. He Himself is the one who explains the six schools of philosophy.  

ਗੰਧਰਬ = ਦੇਵਤਿਆਂ ਦੇ ਰਾਗੀ। ਖਟ ਦਰਸਨ = ਛੇ ਸ਼ਾਸਤ੍ਰ।
ਪ੍ਰਭੂ ਆਪ ਹੀ ਦੇਵਤੇ, ਮਨੁੱਖ, (ਸ਼ਿਵ ਜੀ ਦੇ) ਗਣ, ਦੇਵਤਿਆਂ ਦੇ ਰਾਗੀ, ਅਤੇ ਆਪ ਹੀ ਛੇ ਦਰਸ਼ਨਾਂ ਦੀ ਬੋਲੀ (ਬਨਾਣ ਵਾਲਾ) ਹੈ।


ਆਪੇ ਸਿਵ ਸੰਕਰ ਮਹੇਸਾ ਆਪੇ ਗੁਰਮੁਖਿ ਅਕਥ ਕਹਾਣੀ  

आपे सिव संकर महेसा आपे गुरमुखि अकथ कहाणी ॥  

Āpe siv sankar mahesā āpe gurmukẖ akath kahāṇī.  

He Himself is Shiva, Shankara and Mahaysh; He Himself is the Gurmukh, who speaks the Unspoken Speech.  

ਸੰਕਰ, ਮਹੇਸ = ਸ਼ਿਵ ਜੀ ਦੇ ਨਾਮ। ਅਕਥ = ਜੋ ਬਿਆਨ ਨ ਹੋ ਸਕੇ।
ਆਪ ਹੀ ਸ਼ਿਵ, ਸ਼ੰਕਰ ਤੇ ਮਹੇਸ਼ (ਦਾ ਕਰਤਾ) ਹੈ, ਆਪ ਹੀ ਗੁਰੂ ਦੇ ਸਨਮੁਖ ਹੋ ਕੇ ਆਪਣੇ ਅਕੱਥ ਸਰੂਪ ਦੀਆਂ ਵਡਿਆਈਆਂ (ਕਰਦਾ ਹੈ)।


ਆਪੇ ਜੋਗੀ ਆਪੇ ਭੋਗੀ ਆਪੇ ਸੰਨਿਆਸੀ ਫਿਰੈ ਬਿਬਾਣੀ  

आपे जोगी आपे भोगी आपे संनिआसी फिरै बिबाणी ॥  

Āpe jogī āpe bẖogī āpe sani▫āsī firai bibāṇī.  

He Himself is the Yogi, He Himself is the Sensual Enjoyer, and He Himself is the Sannyaasee, wandering through the wilderness.  

ਬਿਬਾਣੀ = ਉਜਾੜ।
ਆਪ ਹੀ ਜੋਗ ਦੀ ਸਾਧਨਾ ਕਰਨ ਵਾਲਾ ਹੈ, ਆਪ ਹੀ ਭੋਗਾਂ ਵਿਚ ਪਰਵਿਰਤ ਹੈ ਤੇ ਆਪ ਹੀ ਸੰਨਿਆਸੀ ਬਣ ਕੇ ਉਜਾੜਾਂ ਵਿਚ ਫਿਰਦਾ ਹੈ।


ਆਪੈ ਨਾਲਿ ਗੋਸਟਿ ਆਪਿ ਉਪਦੇਸੈ ਆਪੇ ਸੁਘੜੁ ਸਰੂਪੁ ਸਿਆਣੀ  

आपै नालि गोसटि आपि उपदेसै आपे सुघड़ु सरूपु सिआणी ॥  

Āpai nāl gosat āp upḏesai āpe sugẖaṛ sarūp si▫āṇī.  

He discusses with Himself, and He teaches Himself; He Himself is discrete, graceful and wise.  

ਗੋਸਟਿ = ਚਰਚਾ। ਸੁਘੜੁ = ਸੁਚੱਜਾ।
ਆਪ ਹੀ ਆਪਣੇ ਨਾਲ ਚਰਚਾ ਕਰਦਾ ਹੈ, ਆਪ ਹੀ ਉਪਦੇਸ਼ ਕਰਦਾ ਹੈ, ਆਪ ਹੀ ਸਿਆਣੀ ਮੱਤ ਵਾਲਾ ਸੁੰਦਰ ਸਰੂਪ ਵਾਲਾ ਹੈ।


ਆਪਣਾ ਚੋਜੁ ਕਰਿ ਵੇਖੈ ਆਪੇ ਆਪੇ ਸਭਨਾ ਜੀਆ ਕਾ ਹੈ ਜਾਣੀ ॥੧੨॥  

आपणा चोजु करि वेखै आपे आपे सभना जीआ का है जाणी ॥१२॥  

Āpṇā cẖoj kar vekẖai āpe āpe sabẖnā jī▫ā kā hai jāṇī. ||12||  

Staging His own play, He Himself watches it; He Himself is the Knower of all beings. ||12||  

ਚੋਜੁ = ਤਮਾਸ਼ਾ। ਜਾਣੀ = ਜਾਣਨ ਵਾਲਾ ॥੧੨॥
ਆਪਣਾ ਕੌਤਕ ਕਰ ਕੇ ਆਪ ਹੀ ਵੇਖਦਾ ਹੈ ਤੇ ਆਪ ਹੀ ਸਾਰੇ ਜੀਵਾਂ ਦੇ ਹਿਰਦੇ ਦੀ ਜਾਣਨ ਵਾਲਾ ਹੈ ॥੧੨॥


ਸਲੋਕੁ ਮਃ  

सलोकु मः ३ ॥  

Salok mėhlā 3.  

Shalok, Third Mehl:  

xxx
xxx


ਏਹਾ ਸੰਧਿਆ ਪਰਵਾਣੁ ਹੈ ਜਿਤੁ ਹਰਿ ਪ੍ਰਭੁ ਮੇਰਾ ਚਿਤਿ ਆਵੈ  

एहा संधिआ परवाणु है जितु हरि प्रभु मेरा चिति आवै ॥  

Ėhā sanḏẖi▫ā parvāṇ hai jiṯ har parabẖ merā cẖiṯ āvai.  

That evening prayer alone is acceptable, which brings the Lord God to my consciousness.  

xxx
ਉਹੋ ਸੰਧਿਆ (ਸਵੇਰ ਦੁਪਹਿਰ ਤੇ ਸ਼ਾਮ ਦੀ ਪੂਜਾ) ਕਬੂਲ ਹੈ ਜਿਸ ਨਾਲ ਪਿਆਰਾ ਪ੍ਰਭੂ ਹਿਰਦੇ ਵਿਚ ਵੱਸ ਪਏ,


ਹਰਿ ਸਿਉ ਪ੍ਰੀਤਿ ਊਪਜੈ ਮਾਇਆ ਮੋਹੁ ਜਲਾਵੈ  

हरि सिउ प्रीति ऊपजै माइआ मोहु जलावै ॥  

Har si▫o parīṯ ūpjai mā▫i▫ā moh jalāvai.  

Love for the Lord wells up within me, and my attachment to Maya is burnt away.  

xxx
ਪ੍ਰਭੂ ਨਾਲ ਪਿਆਰ ਪੈਦਾ ਹੋ ਜਾਵੇ ਤੇ ਮਾਇਆ ਦਾ ਮੋਹ ਸੜ ਜਾਏ।


ਗੁਰ ਪਰਸਾਦੀ ਦੁਬਿਧਾ ਮਰੈ ਮਨੂਆ ਅਸਥਿਰੁ ਸੰਧਿਆ ਕਰੇ ਵੀਚਾਰੁ  

गुर परसादी दुबिधा मरै मनूआ असथिरु संधिआ करे वीचारु ॥  

Gur parsādī ḏubiḏẖā marai manū▫ā asthir sanḏẖi▫ā kare vīcẖār.  

By Guru's Grace, duality is conquered, and the mind becomes stable; I have made contemplative meditation my evening prayer.  

ਦੁਬਿਧਾ = ਦੁਚਿੱਤਾ-ਪਨ, ਦ੍ਵੈਤ-ਭਾਵ। ਅਸਥਿਰੁ = ਟਿਕਿਆ ਹੋਇਆ। ਸੰਧਿਆ = ਪਾਠ-ਪੂਜਾ।
ਸਤਿਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੀ ਦੁਬਿਧਾ ਦੂਰ ਹੋਵੇ, ਮਨ ਟਿਕ ਜਾਏ, ਉਹ ਸੰਧਿਆ ਦੀ (ਸੱਚੀ) ਵਿਚਾਰ ਕਰਦਾ ਹੈ।


ਨਾਨਕ ਸੰਧਿਆ ਕਰੈ ਮਨਮੁਖੀ ਜੀਉ ਟਿਕੈ ਮਰਿ ਜੰਮੈ ਹੋਇ ਖੁਆਰੁ ॥੧॥  

नानक संधिआ करै मनमुखी जीउ न टिकै मरि जमै होइ खुआरु ॥१॥  

Nānak sanḏẖi▫ā karai manmukẖī jī▫o na tikai mar jammai ho▫e kẖu▫ār. ||1||  

O Nanak, the self-willed manmukh may recite his evening prayers, but his mind is not centered on it; through birth and death, he is ruined. ||1||  

xxx ॥੧॥
ਹੇ ਨਾਨਕ! ਮਨਮੁਖ ਸੰਧਿਆ ਕਰਦਾ ਹੈ, (ਪਰ) ਉਸ ਦਾ ਮਨ ਟਿਕਦਾ ਨਹੀਂ, (ਇਸ ਵਾਸਤੇ) ਜੰਮਦਾ ਮਰਦਾ ਹੈ ਤੇ ਖ਼ੁਆਰ ਹੁੰਦਾ ਹੈ ॥੧॥


ਮਃ  

मः ३ ॥  

Mėhlā 3.  

Third Mehl:  

xxx
xxx


ਪ੍ਰਿਉ ਪ੍ਰਿਉ ਕਰਤੀ ਸਭੁ ਜਗੁ ਫਿਰੀ ਮੇਰੀ ਪਿਆਸ ਜਾਇ  

प्रिउ प्रिउ करती सभु जगु फिरी मेरी पिआस न जाइ ॥  

Pari▫o pari▫o karṯī sabẖ jag firī merī pi▫ās na jā▫e.  

I wandered over the whole world, crying out, "Love, O Love!", but my thirst was not quenched.  

xxx
'ਪਿਆਰਾ ਪਿਆਰਾ' ਕੂਕਦੀ ਮੈਂ ਸਾਰਾ ਸੰਸਾਰ ਫਿਰੀ, ਪਰ ਮੇਰੀ ਪਿਆਸ ਦੂਰ ਨਹੀਂ ਸੀ ਹੋਈ।


ਨਾਨਕ ਸਤਿਗੁਰਿ ਮਿਲਿਐ ਮੇਰੀ ਪਿਆਸ ਗਈ ਪਿਰੁ ਪਾਇਆ ਘਰਿ ਆਇ ॥੨॥  

नानक सतिगुरि मिलिऐ मेरी पिआस गई पिरु पाइआ घरि आइ ॥२॥  

Nānak saṯgur mili▫ai merī pi▫ās ga▫ī pir pā▫i▫ā gẖar ā▫e. ||2||  

O Nanak, meeting the True Guru, my desires are satisfied; I found my Beloved, when I returned to my own home. ||2||  

xxx॥੨॥
ਹੇ ਨਾਨਕ! ਸਤਿਗੁਰੂ ਨੂੰ ਮਿਲਿਆਂ ਮੇਰੀ ਪਿਆਸ ਦੂਰ ਹੋ ਗਈ ਹੈ, ਘਰ ਵਿਚ ਆ ਕੇ ਪਿਆਰਾ ਪਤੀ ਲੱਭ ਲਿਆ ਹੈ ॥੨॥


ਪਉੜੀ  

पउड़ी ॥  

Pa▫oṛī.  

Pauree:  

xxx
xxx


ਆਪੇ ਤੰਤੁ ਪਰਮ ਤੰਤੁ ਸਭੁ ਆਪੇ ਆਪੇ ਠਾਕੁਰੁ ਦਾਸੁ ਭਇਆ  

आपे तंतु परम तंतु सभु आपे आपे ठाकुरु दासु भइआ ॥  

Āpe ṯanṯ param ṯanṯ sabẖ āpe āpe ṯẖākur ḏās bẖa▫i▫ā.  

He Himself is the supreme essence, He Himself is the essence of all. He Himself is the Lord and Master, and He Himself is the servant.  

xxx
ਛੋਟੀ ਤਾਰ (ਭਾਵ, ਜੀਵ) ਵੱਡੀ ਤਾਰ (ਭਾਵ, ਪਰਮੇਸ਼ਵਰ), ਸਭ ਕੁਝ ਪ੍ਰਭੂ ਆਪ ਹੀ ਹੈ, ਆਪ ਹੀ ਠਾਕੁਰ ਤੇ ਆਪ ਹੀ ਦਾਸ ਹੈ।


ਆਪੇ ਦਸ ਅਠ ਵਰਨ ਉਪਾਇਅਨੁ ਆਪਿ ਬ੍ਰਹਮੁ ਆਪਿ ਰਾਜੁ ਲਇਆ  

आपे दस अठ वरन उपाइअनु आपि ब्रहमु आपि राजु लइआ ॥  

Āpe ḏas aṯẖ varan upā▫i▫an āp barahm āp rāj la▫i▫ā.  

He Himself created the people of the eighteen castes; God Himself acquired His domain.  

ਦਸ ਅਠ = ਅਠਾਰਾਂ। ਉਪਾਇਅਨੁ = ਉਪਾਏ ਹਨ ਉਸ ਨੇ।
ਪ੍ਰਭੂ ਨੇ ਆਪ ਹੀ ਅਠਾਰਾਂ ਵਰਣ ਬਣਾਏ, ਆਪ ਹੀ ਬ੍ਰਹਮ ਹੈ ਤੇ ਆਪ ਹੀ (ਸ੍ਰਿਸ਼ਟੀ ਦਾ) ਰਾਜ ਉਸ ਨੇ ਲਿਆ ਹੈ।


ਆਪੇ ਮਾਰੇ ਆਪੇ ਛੋਡੈ ਆਪੇ ਬਖਸੇ ਕਰੇ ਦਇਆ  

आपे मारे आपे छोडै आपे बखसे करे दइआ ॥  

Āpe māre āpe cẖẖodai āpe bakẖse kare ḏa▫i▫ā.  

He Himself kills, and He Himself redeems; He Himself, in His Kindness, forgives us. He is infallible -  

xxx
(ਜੀਵਾਂ ਨੂੰ) ਆਪ ਹੀ ਮਾਰਦਾ ਹੈ ਆਪ ਹੀ ਛੱਡਦਾ ਹੈ, ਆਪ ਹੀ ਬਖ਼ਸ਼ਦਾ ਹੈ ਤੇ ਆਪ ਹੀ ਮੇਹਰ ਕਰਦਾ ਹੈ।


ਆਪਿ ਅਭੁਲੁ ਭੁਲੈ ਕਬ ਹੀ ਸਭੁ ਸਚੁ ਤਪਾਵਸੁ ਸਚੁ ਥਿਆ  

आपि अभुलु न भुलै कब ही सभु सचु तपावसु सचु थिआ ॥  

Āp abẖul na bẖulai kab hī sabẖ sacẖ ṯapāvas sacẖ thi▫ā.  

He never errs; the justice of the True Lord is totally True.  

ਤਪਾਵਸੁ = ਨਿਆਂ।
ਪ੍ਰਭੂ ਆਪ ਅਭੁੱਲ ਹੈ, ਕਦੇ ਭੁੱਲਦਾ ਨਹੀਂ, ਉਸ ਦਾ ਇਨਸਾਫ਼ ਭੀ ਨਿਰੋਲ ਸੱਚ ਹੈ।


ਆਪੇ ਜਿਨਾ ਬੁਝਾਏ ਗੁਰਮੁਖਿ ਤਿਨ ਅੰਦਰਹੁ ਦੂਜਾ ਭਰਮੁ ਗਇਆ ॥੧੩॥  

आपे जिना बुझाए गुरमुखि तिन अंदरहु दूजा भरमु गइआ ॥१३॥  

Āpe jinā bujẖā▫e gurmukẖ ṯin anḏrahu ḏūjā bẖaram ga▫i▫ā. ||13||  

Those whom the Lord Himself instructs as Gurmukh - duality and doubt depart from within them. ||13||  

ਦੂਜਾ ਭਰਮੁ = ਮਾਇਆ ਵਾਲੀ ਭਟਕਣਾ ॥੧੩॥
ਸਤਿਗੁਰੂ ਦੀ ਰਾਹੀਂ ਜਿਨ੍ਹਾਂ ਨੂੰ ਆਪ ਸਮਝਾ ਦੇਂਦਾ ਹੈ ਉਹਨਾਂ ਦੇ ਹਿਰਦੇ ਵਿਚੋਂ ਮਾਇਆ ਦੀ ਭਟਕਣਾ ਦੂਰ ਹੋ ਜਾਂਦੀ ਹੈ ॥੧੩॥


ਸਲੋਕੁ ਮਃ  

सलोकु मः ५ ॥  

Salok mėhlā 5.  

Shalok, Fifth Mehl:  

xxx
xxx


ਹਰਿ ਨਾਮੁ ਸਿਮਰਹਿ ਸਾਧਸੰਗਿ ਤੈ ਤਨਿ ਉਡੈ ਖੇਹ  

हरि नामु न सिमरहि साधसंगि तै तनि उडै खेह ॥  

Har nām na simrahi sāḏẖsang ṯai ṯan udai kẖeh.  

That body, which does not remember the Lord's Name in meditation in the Saadh Sangat, the Company of the Holy, shall be reduced to dust.  

ਤੈ ਤਨਿ = ਉਹਨਾਂ ਦੇ ਸਰੀਰ ਤੇ। ਖੇਹ = ਸੁਆਹ।
ਜੋ ਮਨੁੱਖ ਸਾਧ ਸੰਗਤ ਵਿਚ ਹਰੀ ਦਾ ਨਾਮ ਨਹੀਂ ਸਿਮਰਦੇ, ਉਹਨਾਂ ਦੇ ਸਰੀਰ ਤੇ ਸੁਆਹ ਪੈਂਦੀ ਹੈ, (ਭਾਵ, ਉਹਨਾਂ ਦੇ ਸਰੀਰ ਨੂੰ ਫਿਟਕਾਰ ਪੈਂਦੀ ਹੈ)।


ਜਿਨਿ ਕੀਤੀ ਤਿਸੈ ਜਾਣਈ ਨਾਨਕ ਫਿਟੁ ਅਲੂਣੀ ਦੇਹ ॥੧॥  

जिनि कीती तिसै न जाणई नानक फिटु अलूणी देह ॥१॥  

Jin kīṯī ṯisai na jāṇ▫ī Nānak fit alūṇī ḏeh. ||1||  

Cursed and insipid is that body, O Nanak, which does not know the One who created it. ||1||  

ਜਿਨਿ = ਜਿਸ ਪ੍ਰਭੂ ਨੇ। ਅਲੂਣੀ = ਪ੍ਰੇਮ-ਵਿਹੂਣੀ। ਦੇਹ = ਸਰੀਰ ॥੧॥
ਹੇ ਨਾਨਕ! ਪ੍ਰੇਮ ਤੋਂ ਸੱਖਣੇ ਉਸ ਸਰੀਰ ਨੂੰ ਧਿੱਕਾਰ ਹੈ, ਜੋ ਉਸ ਪ੍ਰਭੂ ਨੂੰ ਨਹੀਂ ਪਛਾਣਦਾ ਜਿਸ ਨੇ ਉਸ ਨੂੰ ਬਣਾਇਆ ਹੈ ॥੧॥


        


© SriGranth.org, a Sri Guru Granth Sahib resource, all rights reserved.
See Acknowledgements & Credits