Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਗਣਤ ਗਣਾਵਣਿ ਆਈਆ ਸੂਹਾ ਵੇਸੁ ਵਿਕਾਰੁ  

गणत गणावणि आईआ सूहा वेसु विकारु ॥  

Gaṇaṯ gaṇāvaṇ ā▫ī▫ā sūhā ves vikār.  

But when the time comes to settle their accounts, their red robes are corrupt.  

ਮੰਦਾ ਹੈ ਉਨ੍ਹਾਂ ਦਾ ਲਾਲ ਪਹਿਰਾਵਾ, ਜਿਹੜੀਆਂ ਆਪਣੇ ਕੰਤ ਤੋਂ ਮਿਹਰ ਦੀ ਯਾਚਨਾ ਕਰਨ ਦੀ ਥਾਂ, ਉਸ ਨਾਲ ਹਿਸਾਬ-ਕਿਤਾਬ ਗਿਣਨ-ਮਿਥਨ ਆਈਆਂ ਹਨ।  

ਅਪਨੇ ਆਪ ਕੋ ਗਿਣਤੀ ਮੈਂ ਗਿਣਾਵਣੇ ਆਈਆਂ ਹੈਂ ਭਾਵ ਯਹਿ ਕਿ ਦਿਖਲਾਬੇ ਕੀ ਸੁਹਾਗਨੀ ਹੈਂ ਕਿਉਂਕਿ ਜਪ ਤਪਾਦਿ ਕਰਮ ਉਨਕੇ ਵਿਖ੍ਯ ਬਾਸਨਾ ਸਹਤਿ ਹੈਂ ਵਾ ਮਾਨੁਖ ਜਨਮ ਕੀ ਗਿਨਤੀ ਗਿਨਾਵਣੇ ਆਈਆਂ ਹੈਂ। ਭਾਵ ਕਿ ਬਿਨਾ ਸੁਕਰਮੋਂ ਕੇ ਅਪਨੇ ਆਪ ਕੋ ਸ੍ਰੇਸਟ ਗਿਣਦੇ ਹਨ (ਸੂਹਾ ਵੇਸੁ) ਦੰਭਕ ਕਰਮ ਵਾ ਵਿਸੇ ਭੋਗ ਕਾ ਅਨੰਦ ਕਸੁੰਭੇ ਕੇ ਰੰਗ ਵਤ ਖਿਣ ਭੰਗਰ (ਵਿਕਾਰੁ) ਬਿਅਰਥ ਹੈ॥


ਪਾਖੰਡਿ ਪ੍ਰੇਮੁ ਪਾਈਐ ਖੋਟਾ ਪਾਜੁ ਖੁਆਰੁ ॥੧॥  

पाखंडि प्रेमु न पाईऐ खोटा पाजु खुआरु ॥१॥  

Pakẖand parem na pā▫ī▫ai kẖotā pāj kẖu▫ār. ||1||  

His Love is not obtained through hypocrisy. Her false coverings bring only ruin. ||1||  

ਦੰਭ ਰਾਹੀਂ ਉਸ ਦੀ ਪ੍ਰੀਤ ਪਰਾਪਤ ਨਹੀਂ ਹੁੰਦੀ। ਕੂੜਾ ਮੂਲੰਮਾ ਤਬਾਹ-ਕੁਨ ਹੈ।  

ਇਨ ਪਖੰਡ ਰੂਪ ਕਰਮੋਂ ਕਰਕੇ ਪਰਮੇਸ੍ਵਰ ਕਾ ਪ੍ਰੇਮੁ ਨਹੀਂ ਪਾਈਤਾ ਹੈ (ਖੋਟਾ ਪਾਜੁ) ਮੰਦ ਕਰਮੋਂ ਕਾ ਪਾਜੁ ਉਤਰੇ ਸੇ (ਖੁਆਰੁ) ਖਰਾਬ ਹੀ ਹੋਤੀ ਹੈਂ॥੧॥


ਹਰਿ ਜੀਉ ਇਉ ਪਿਰੁ ਰਾਵੈ ਨਾਰਿ   ਤੁਧੁ ਭਾਵਨਿ ਸੋਹਾਗਣੀ ਅਪਣੀ ਕਿਰਪਾ ਲੈਹਿ ਸਵਾਰਿ ॥੧॥ ਰਹਾਉ  

हरि जीउ इउ पिरु रावै नारि ॥   तुधु भावनि सोहागणी अपणी किरपा लैहि सवारि ॥१॥ रहाउ ॥  

Har jī▫o i▫o pir rāvai nār.   Ŧuḏẖ bẖāvan sohāgaṇī apṇī kirpā laihi savār. ||1|| rahā▫o.  

In this way, the Dear Husband Lord ravishes and enjoys His bride.   The happy soul-bride is pleasing to You, Lord; by Your Grace, You adorn her. ||1||Pause||  

ਇਸ ਤਰ੍ਹਾਂ ਪੂਜਯ ਪ੍ਰਭੂ ਪਤੀ ਪਤਨੀ ਨੂੰ ਮਾਣਦਾ ਹੈ।   ਭਲੀ ਵਹੁਟੀ ਤੈਨੂੰ ਚੰਗੀ ਲੱਗਦੀ ਹੈ, ਹੇ ਸੁਆਮੀ! ਆਪਣੀ ਰਹਿਮਤ ਦੁਆਰਾ ਤੂੰ ਉਸ ਨੂੰ ਆਰਾਸਤਾ ਕਰ ਲੈਂਦਾ ਹੈ। ਠਹਿਰਾਉ।  

ਹੇ ਭਾਈ ਹਰਿ ਜੀ ਪਿਰ ਕੋ ਜੀਵ ਰੂਪੀ ਇਸਤ੍ਰੀ ਇਉਂ ਰਾਵੇ ਹੈ ਜੇ ਤੇਰੇ ਕੋ ਸੰਤ ਰੂਪੀ ਸੁਹਾਗਣੀਆਂ ਚਾਹੇਂ ਤਬ ਵਹੁ ਅਪਣੀ ਕਿਰਪਾ ਕਰਕੇ ਸਵਾਰ ਲੇਤੀਆਂ ਹੈਂ॥੧॥


ਗੁਰ ਸਬਦੀ ਸੀਗਾਰੀਆ ਤਨੁ ਮਨੁ ਪਿਰ ਕੈ ਪਾਸਿ  

गुर सबदी सीगारीआ तनु मनु पिर कै पासि ॥  

Gur sabḏī sīgārī▫ā ṯan man pir kai pās.  

She is decorated with the Word of the Guru's Shabad; her mind and body belong to her Husband Lord.  

ਗੁਰ-ਸ਼ਬਦ ਨਾਲ ਉਹ ਸਸ਼ੋਭਤ ਹੋਈ ਹੈ ਅਤੇ ਉਸ ਦੀ ਦੇਹਿ ਤੇ ਆਤਮਾ ਉਸ ਦੇ ਪ੍ਰੀਤਮ ਦੇ ਕੋਲਿ (ਹਵਾਲੇ) ਹਨ।  

ਗੁਰੋਂ ਕੇ ਉਪਦੇਸ਼ ਦ੍ਵਾਰਾ ਜਿਨ੍ਹੋਂ ਨੇ ਸਿੰਗਾਰੁ ਕੀਆ ਹੈ॥ ਭਾਵ ਯਹਿ ਕਿ ਗੁਰ ਉਪਦੇਸ਼ ਧਾਰ ਕਰਕੇ ਜੋ ਸੁਭਾਇਮਾਨ ਹੂਈ ਹੈਂ ਔਰ ਤਨੁ ਮਨੁ ਪਿਰ ਕੇ ਪਾਸ ਅਰਪਨ ਕਰ ਦੀਆ ਹੈ ਅਰਪਨ ਕਾ ਅਧਿਆਹਾਰੁ ਹੈ॥


ਦੁਇ ਕਰ ਜੋੜਿ ਖੜੀ ਤਕੈ ਸਚੁ ਕਹੈ ਅਰਦਾਸਿ  

दुइ कर जोड़ि खड़ी तकै सचु कहै अरदासि ॥  

Ḏu▫e kar joṛ kẖaṛī ṯakai sacẖ kahai arḏās.  

With her palms pressed together, she stands, waiting on Him, and offers her True prayers to Him.  

ਆਪਣੇ ਦੋਵੇ ਹੱਥ ਬੰਨ੍ਹ ਕੇ ਉਹ ਖਲੋ ਕੇ ਉਸ ਦੀ ਇੰਤਜ਼ਾਰ ਕਰਦੀ ਹੈ ਅਤੇ ਸੱਚੇ ਦਿਲੋ ਉਸ ਅੱਗੇ ਬੇਨਤੀ ਵਖਾਣਦੀ ਹੈ।  

ਪੁਨਾ ਦੋਨੋ ਹਾਥ ਜੋੜ ਕਰ (ਖੜੀ) ਸਾਵਧਾਨ ਹੂਈ ਤਕਤੀਆਂ ਹੈਂ ਭਾਵ ਯਹਿ ਕਿ ਪਰਮੇਸ੍ਵਰ ਕੀ ਤਰਫ ਦੇਖਤੀਆਂ ਹੈਂ ਔਰ ਸਚ ਰੂਪੁ ਪਰਮੇਸ੍ਵਰ ਪਾਸ ਬੇਨਤੀ ਕਰਤੀਆਂ ਹੈਂ॥


ਲਾਲਿ ਰਤੀ ਸਚ ਭੈ ਵਸੀ ਭਾਇ ਰਤੀ ਰੰਗਿ ਰਾਸਿ ॥੨॥  

लालि रती सच भै वसी भाइ रती रंगि रासि ॥२॥  

Lāl raṯī sacẖ bẖai vasī bẖā▫e raṯī rang rās. ||2||  

Dyed in the deep crimson of the Love of her Darling Lord, she dwells in the Fear of the True One. Imbued with His Love, she is dyed in the color of His Love. ||2||  

ਉਹ ਆਪਣੇ ਪਿਆਰੇ ਦੇ ਪਿਆਰ ਅੰਦਰ ਰੰਗੀ ਗਈ ਹੈ ਅਤੇ ਸਤਿਪੁਰਖ ਦੇ ਡਰ ਵਿੱਚ ਰਹਿੰਦੀ ਹੈ। ਉਸ ਦੀ ਪ੍ਰੀਤ ਨਾਲ ਰੰਗੀਜਣ ਦੁਆਰਾ ਉਸ ਨੂੰ ਸੱਚੀ ਰੰਗਤ ਚੜ੍ਹ ਜਾਂਦੀ ਹੈ।  

ਜੋ (ਲਾਲਿ) ਪ੍ਯਾਰੇ ਕੇ ਸਚੇ ਭੈ ਮੈਂ ਰਤੀ ਮਾਤ੍ਰ ਭੀ ਵਸੀ ਹੈ ਆਗੇ ਜੋ ਉਸਦੇ ਪ੍ਰੇਮ ਮੈਂ ਰਤੀ ਹੈ ਉਸ ਕੋ (ਰਾਸਿ) ਸਚਾ (ਰੰਗਿ) ਅਨੰਦ ਹੂਆ ਹੈ॥ ਵਾ ਲਾਲ ਮੇ ਰਤੀ ਰਸਨਾ ਔਰ ਸਚੇ ਕੇ ਭੈ ਮੈਂ ਵਸੀ ਬੁਧੀ (ਭਾਇ) ਪ੍ਰੇਮ ਮੈਂ ਰਤੀ ਦੇਹ ਵਾ ਜੋ ਸਚੇ ਭੈ ਵਿਚ ਵਸੀ ਹੈ ਸੋ (ਲਾਲਿ) ਪ੍ਯਾਰੇ ਸੇ ਰਤੀ ਹੈ ਤਿਨ (ਭਾਇ) ਪ੍ਰੇਮ ਰਤੀਆਂ ਕਾ ਰੰਗ ਰਾਸ ਹੂਆ ਹੈ॥ ਭਾਵ ਸਚਾ ਅਨੰਦ ਪ੍ਰਾਪਤਿ ਹੂਆ ਹੈ॥੨॥


ਪ੍ਰਿਅ ਕੀ ਚੇਰੀ ਕਾਂਢੀਐ ਲਾਲੀ ਮਾਨੈ ਨਾਉ  

प्रिअ की चेरी कांढीऐ लाली मानै नाउ ॥  

Pari▫a kī cẖerī kāʼndẖī▫ai lālī mānai nā▫o.  

She is said to be the hand-maiden of her Beloved Lord; His sweetheart surrenders to His Name.  

ਪਿਆਰੀ, ਜੋ ਨਾਮ ਨੂੰ ਸਮਰਪਣ ਹੁੰਦੀ ਹੈ, ਆਪਣੇ ਪਿਆਰੇ ਪਤੀ ਦੀ ਬਾਂਦੀ ਆਖੀ ਜਾਂਦੀ ਹੈ।  

ਜੋ (ਲਾਲੀ) ਦਾਸੀ ਪਰਮੇਸ੍ਵਰ ਕੇ ਨਾਮ ਕੋ ਮਾਨਤੀ ਹੈ ਸੋ ਪਿਰ ਕੀ ਚੇਰੀ (ਕਾਂਢੀਐ) ਕਹੀ ਜਾਤੀ ਹੈ ਵਾ (ਲਾਲੀ) ਪਿਆਰੀ ਕਹੀ ਜਾਤੀ ਹੈ॥


ਸਾਚੀ ਪ੍ਰੀਤਿ ਤੁਟਈ ਸਾਚੇ ਮੇਲਿ ਮਿਲਾਉ  

साची प्रीति न तुटई साचे मेलि मिलाउ ॥  

Sācẖī parīṯ na ṯut▫ī sācẖe mel milā▫o.  

True Love is never broken; she is united in Union with the True One.  

ਸੱਚੀ ਪਿਰਹੜੀ ਟੁਟਦੀ ਨਹੀਂ ਅਤੇ ਉਹ ਆਪਣੇ ਸੱਚੇ ਸੁਆਮੀ ਦੇ ਮਿਲਾਪ ਅੰਦਰ ਮਿਲ ਜਾਂਦੀ ਹੈ।  

ਜਿਨਕਾ (ਸਚੇ) ਸਤਸੰਗ ਕੇ ਮੇਲ ਸੇ ਮਿਲਾਪੁ ਹੈ ਸੋ ਤਿਨਕੀ ਸਚੀ ਪ੍ਰੀਤ ਨਹੀਂ ਟੂਟਤੀ ਹੈ॥


ਸਬਦਿ ਰਤੀ ਮਨੁ ਵੇਧਿਆ ਹਉ ਸਦ ਬਲਿਹਾਰੈ ਜਾਉ ॥੩॥  

सबदि रती मनु वेधिआ हउ सद बलिहारै जाउ ॥३॥  

Sabaḏ raṯī man veḏẖi▫ā ha▫o saḏ balihārai jā▫o. ||3||  

Attuned to the Word of the Shabad, her mind is pierced through. I am forever a sacrifice to Him. ||3||  

ਗੁਰਬਾਣੀ ਨਾਲ ਉਹ ਰੰਗੀ ਗਈ ਹੈ ਅਤੇ ਉਸ ਦਾ ਮਨ (ਪ੍ਰੇਮ ਵਿੱਚ) ਵਿੰਨਿ੍ਹਆ ਗਿਆ ਹੈ। ਹਮੇਸ਼ਾਂ ਹੀ ਮੈਂ ਉਸ ਉਤੋਂ ਘੋਲੀ ਜਾਂਦਾ ਹਾਂ।  

ਜਿਨੋਂ ਕਾ ਮਨ ਗੁਰੋਂ ਕੇ ਉਪਦੇਸ਼ ਮੈ ਰਤੀ ਮਾਤ੍ਰ ਭੀ (ਬੇਧਿਆ) ਮਿਲਾ ਹੈ ਮੈ ਤਿਨ ਕੇ ਸਦੀਵ ਬਲਿਹਾਰੇ ਜਾਤਾ ਹੂੰ॥੩॥


ਸਾ ਧਨ ਰੰਡ ਬੈਸਈ ਜੇ ਸਤਿਗੁਰ ਮਾਹਿ ਸਮਾਇ  

सा धन रंड न बैसई जे सतिगुर माहि समाइ ॥  

Sā ḏẖan rand na bais▫ī je saṯgur māhi samā▫e.  

That bride, who is absorbed into the True Guru, shall never become a widow.  

ਉਹ ਵਹੁਟੀ ਜਿਹੜੀ ਸੱਚੇ ਗੁਰਾਂ ਅੰਦਰ ਲੀਨ ਹੋਈ ਹੈ, ਵਿਧਵਾ ਹੋ ਕੇ ਨਹੀਂ ਰਹਿੰਦੀ।  

ਸੋ ਜੀਵ ਰੂਪੀ ਇਸਤ੍ਰੀ (ਰੰਡ ਨ ਬੈਸਈ) ਅਰਥਾਤ ਆਤਮਾਨੰਦ ਸੇ ਰਹਿਤ ਨਹੀਂ ਹੋਤੀ ਜੋ ਸਤਿਗੁਰੋਂ ਕੇ ਉਪਦੇਸ਼ ਬੀਚ ਸਮਾਵਤੀ ਹੈ॥


ਪਿਰੁ ਰੀਸਾਲੂ ਨਉਤਨੋ ਸਾਚਉ ਮਰੈ ਜਾਇ  

पिरु रीसालू नउतनो साचउ मरै न जाइ ॥  

Pir rīsālū na▫oṯano sācẖa▫o marai na jā▫e.  

Her Husband Lord is Beautiful; His Body is forever fresh and new. The True One does not die, and shall not go.  

ਉਸ ਦਾ ਪ੍ਰੀਤਮ ਰਸਾਂ ਦਾ ਘਰ ਹਮੇਸ਼ਾਂ ਨਵੇਂ ਸਰੀਰ ਵਾਲਾ ਅਤੇ ਸਤਿਵਾਦੀ ਹੈ। ਉਹ ਮਰਦਾ ਅਤੇ ਜੰਮਦਾ ਨਹੀਂ।  

(ਪਿਰੁ) ਪਤੀ ਪਰਮੇਸ੍ਵਰ (ਰੀਸਾਲੂ) ਰਸੋਂ ਕਾ ਘਰ (ਨਉਤਨੋ) ਨਵੀਨ ਸਰੂਪ ਵਾਲਾ ਹੈ (ਸਾਚਉ) ਸਚੇ ਸਰੂਪ ਵਾਲਾ ਹੈ (ਮਰੈ) ਮਰਤਾ ਨਹੀਂ (ਜਾਇ) ਉਤਪਤਿ ਨਹੀਂ ਹੋਤਾ ਹੈ॥


ਨਿਤ ਰਵੈ ਸੋਹਾਗਣੀ ਸਾਚੀ ਨਦਰਿ ਰਜਾਇ ॥੪॥  

नित रवै सोहागणी साची नदरि रजाइ ॥४॥  

Niṯ ravai sohāgaṇī sācẖī naḏar rajā▫e. ||4||  

He continually enjoys His happy soul-bride; He casts His Gracious Glance of Truth upon her, and she abides in His Will. ||4||  

ਉਹ ਹਮੇਸ਼ਾਂ ਆਪਣੀ ਪਾਕ-ਦਾਮਨ ਪਤਨੀ ਨੂੰ ਮਾਣਦਾ ਹੈ ਅਤੇ ਉਸ ਉਤੇ ਆਪਣੀ ਸੱਚੀ ਨਿਗ੍ਹਾ ਧਾਰਦਾ ਹੈ, ਕਿਉਂ ਛਕਿ ਉਹ ਉਸ ਦੇ ਭਾਣੇ ਅੰਦਰ ਵਿਚਰਦੀ ਹੈ।  

(ਸੁਹਾਗਣੀ) ਗ੍ਯਾਨਵਾਨ ਨਿਤ ਹੀ ਰਵਣ ਕਰਤੀਆਂ ਹੈ। ❀ਪ੍ਰਸ਼ਨ: ਸੁਹਾਗਣੀਆਂ ਕੋ ਕਿਸ ਪ੍ਰਕਾਰ ਪ੍ਰਾਪਤਿ ਹੂਆ ਹੈ? ❀ਉੱਤਰੁ ॥ (ਰਜਾਇ) ਪਰਮੇਸ੍ਵਰ ਸਚੀ (ਨਦਰਿ) ਨਿਗਾਹ ਕਰਕੇ ਪ੍ਰਾਪਤਿ ਹੂਆ ਹੈ॥੪॥ ❀ਪ੍ਰਸ਼ਨ: ਪਤੀ ਤੋ ਸਿੰਗਾਰ ਕਰ ਪ੍ਰਸਿੰਨ ਹੋਤਾ ਹੈ ਤਿਨੋਂ ਨੇ ਕੌਨ ਸਿੰਗਾਰ ਕੀਆ ਹੈ? ਉੱਤਰ:


ਸਾਚੁ ਧੜੀ ਧਨ ਮਾਡੀਐ ਕਾਪੜੁ ਪ੍ਰੇਮ ਸੀਗਾਰੁ  

साचु धड़ी धन माडीऐ कापड़ु प्रेम सीगारु ॥  

Sācẖ ḏẖaṛī ḏẖan mādī▫ai kāpaṛ parem sīgār.  

The bride braids her hair with Truth; her clothes are decorated with His Love.  

ਐਸੀ ਪਤਨੀ ਸੱਚ ਦੀਆਂ ਪੱਟੀਆਂ ਗੂੰਦਦੀ ਹੈ ਅਤੇ ਪ੍ਰਭੂ ਪ੍ਰੀਤ ਨੂੰ ਆਪਣੀ ਪੁਸ਼ਾਕ ਤੇ ਹਾਰ-ਸ਼ਿੰਗਾਰ ਬਣਾਉਂਦੀ ਹੈ।  

ਹੇ ਭਾਈ ਜਿਸ ਇਸਤ੍ਰੀ ਨੇ ਸਚ ਬੋਲਨੇ ਕੀ (ਧੜੀ) ਪਟੀਆਂ (ਮਾਡੀਐ) ਗੰੁਦਾਈਆਂ ਹੈਂ ਪ੍ਰੇਮ ਰੂਪੀ ਕਪੜਾ ਪਹਿਰ ਕਰ ਸਿੰਗਾਰ ਕੀਆ ਹੈ॥


ਚੰਦਨੁ ਚੀਤਿ ਵਸਾਇਆ ਮੰਦਰੁ ਦਸਵਾ ਦੁਆਰੁ  

चंदनु चीति वसाइआ मंदरु दसवा दुआरु ॥  

Cẖanḏan cẖīṯ vasā▫i▫ā manḏar ḏasvā ḏu▫ār.  

Like the essence of sandalwood, He permeates her consciousness, and the Temple of the Tenth Gate is opened.  

ਸੁਆਮੀ ਨੂੰ ਚਿੱਤ ਵਿੱਚ ਟਿਕਾਉਣ ਨੂੰ ਚੰਨਣ (ਦਾ ਮੱਥੇ ਤੇ ਟਿਕਾ) ਅਤੇ ਦਸਵੇ-ਦਰ ਨੂੰ ਆਪਣਾ ਮਹਿਲ ਬਣਾਉਂਦੀ ਹੈ।  

ਪੁਨਾ ਚਿਤ ਵਿਖੇ ਜੋ ਸਗੁਨ ਮੂਰਤੀ ਕਾ ਧਿਆਨ ਕਰਾ ਹੈ ਸੋ ਚੰਦਨ ਆਦਿ ਸੁਗੰਧ ਲਗਾਈ ਹੈ ਔਰ ਮੰਦਰ ਦਸਮਾਂ ਦ੍ਵਾਰ ਹੈ ਵਾ ਸ੍ਵਰਗ ਵਿਸਰਗ ਆਦਿਕੋਂ ਕਾ ਆਸਰਾ ਰੂਪ ਦਸਵਾਂ ਹੈ ਸੋਈ ਮੰਦਰ ਵਾ ਨੌ ਦ੍ਵਾਰੋਂ ਮੈ ਦਸਵਾਂ ਪ੍ਰਕਾਸਕ ਚੈਤੰਨ ਵਾ ਨੌ ਦ੍ਵਾਰੇ ਗੋਲਕ ਔਰ ਦਸਵਾਂ ਅੰਤਸਕਰਨ ਮੰਦਰ ਹੈ॥


ਦੀਪਕੁ ਸਬਦਿ ਵਿਗਾਸਿਆ ਰਾਮ ਨਾਮੁ ਉਰ ਹਾਰੁ ॥੫॥  

दीपकु सबदि विगासिआ राम नामु उर हारु ॥५॥  

Ḏīpak sabaḏ vigāsi▫ā rām nām ur hār. ||5||  

The lamp of the Shabad is lit, and the Name of the Lord is her necklace. ||5||  

ਉਹ ਗੁਰ-ਸ਼ਬਦ ਦਾ ਦੀਵਾ ਜਗਾਉਂਦੀ ਹੈ ਅਤੇ ਰੱਬ ਦੇ ਨਾਮ ਦੀ ਉਸ ਕੋਲਿ ਗਲ-ਮਾਲਾ ਹੈ।  

ਤਿਸ ਅੰਤਸਕਰਨ ਮੈ ਗੁਰੋਂ ਕੇ ਉਪਦੇਸ਼ ਕਾ ਦੀਪਕੁ ਪ੍ਰਕਾਸਿਆ ਹੈ ਔਰ ਰਾਮ ਕੇ ਨਾਮ ਕਾ ਜਪਣਾ ਏਹੀ (ਉਰ) ਹਿਰਦੇ ਪਰ (ਹਾਰੁ) ਸੋਭਤਾ ਹੈ॥੫॥


ਨਾਰੀ ਅੰਦਰਿ ਸੋਹਣੀ ਮਸਤਕਿ ਮਣੀ ਪਿਆਰੁ  

नारी अंदरि सोहणी मसतकि मणी पिआरु ॥  

Nārī anḏar sohṇī masṯak maṇī pi▫ār.  

She is the most beautiful among women; upon her forehead she wears the Jewel of the Lord's Love.  

ਇਸਤ੍ਰੀਆਂ ਵਿੱਚ ਉਹ ਸੁੰਦਰ ਹੈ ਅਤੇ ਆਪਣੇ ਮੱਥੇ ਉਤੇ ਉਸ ਨੇ ਸੁਆਮੀ ਦੇ ਸਨੇਹ ਦਾ ਮਾਣਕ ਪਹਿਨਿਆ ਹੋਇਆ ਹੈ।  

ਸੋ ਜੀਵ ਰੂਪੀ ਇਸਤ੍ਰੀ ਔਰ ਇਸਤ੍ਰੀਓਂ ਮੇਂ ਸੰੁਦਰ ਹੈ ਔਰ ਗੁਰਾਂ ਕਾ ਪਿਆਰ ਰੂਪੀ ਮਸਤਕ ਪਰ ਮਣੀ ਹੈ॥


ਸੋਭਾ ਸੁਰਤਿ ਸੁਹਾਵਣੀ ਸਾਚੈ ਪ੍ਰੇਮਿ ਅਪਾਰ  

सोभा सुरति सुहावणी साचै प्रेमि अपार ॥  

Sobẖā suraṯ suhāvaṇī sācẖai parem apār.  

Her glory and her wisdom are magnificent; her love for the Infinite Lord is True.  

ਉਸ ਦੀ ਮਹਿਮਾ ਤੇ ਸਿਆਣਪ ਮਨੋਹਰ ਹਨ ਅਤੇ ਉਸ ਦੀ ਪ੍ਰੀਤ ਬੇਅੰਤ ਸੁਆਮੀ ਲਈ ਸੱਚੀ ਹੈ।  

ਤਿਸਕੀ (ਸੋਭਾ) ਕੀਰਤੀ (ਸੁਰਤਿ) ਗ੍ਯਾਤ ਸੁਹਾਵਣੀ ਹੈ ਜਿਸਕਾ ਸਾਚੇ ਪਰਮੇਸ੍ਵਰ ਵਿਖੇ ਅਪਾਰ ਪ੍ਰੇਮ ਹੈ॥


ਬਿਨੁ ਪਿਰ ਪੁਰਖੁ ਜਾਣਈ ਸਾਚੇ ਗੁਰ ਕੈ ਹੇਤਿ ਪਿਆਰਿ ॥੬॥  

बिनु पिर पुरखु न जाणई साचे गुर कै हेति पिआरि ॥६॥  

Bin pir purakẖ na jāṇ▫ī sācẖe gur kai heṯ pi▫ār. ||6||  

Other than her Beloved Lord, she knows no man. She enshrines love for the True Guru. ||6||  

ਉਹ ਬਗ਼ੈਰ ਆਪਣੇ ਪ੍ਰੀਤਮ ਦੇ ਕਿਸੇ ਨੂੰ ਪੁਰਸ਼ ਨਹੀਂ ਸਮਝਦੀ। ਕੇਵਲ ਸਤਿਗੁਰਾਂ ਲਈ ਹੀ ਉਹ ਮੁਹੱਬਤ ਤੇ ਉਲਫ਼ਤ ਰੱਖਦੀ ਹੈ।  

ਵਹੁ ਪਰਮੇਸ੍ਵਰ ਪਤੀ ਸੇ ਬਿਨਾਂ ਕਿਸੀ ਮੈ ਪੁਰਖ ਭਾਵਨਾ ਨਹੀਂ ਕਰਤੀ ਹੈ ਔਰ ਸਚੇ ਗੁਰੋਂ ਕੇ ਵਿਖੇ ਜਿਸਕੇ ਮਨ ਕਾ ਹਿਤ ਹੈ ਔਰ ਬਾਣੀ ਕਾ ਪਿਆਰ ਹੈ ਔਰ ਵਹੁ ਐਸੇ ਉਪਦੇਸ਼ ਕਰਤੀ ਹੈ॥੬॥


ਨਿਸਿ ਅੰਧਿਆਰੀ ਸੁਤੀਏ ਕਿਉ ਪਿਰ ਬਿਨੁ ਰੈਣਿ ਵਿਹਾਇ  

निसि अंधिआरी सुतीए किउ पिर बिनु रैणि विहाइ ॥  

Nis anḏẖi▫ārī suṯī▫e ki▫o pir bin raiṇ vihā▫e.  

Asleep in the darkness of the night, how shall she pass her life-night without her Husband?  

ਪਰ ਜੋ ਅਨ੍ਹੇਰੀ ਰਾਤ੍ਰੀ ਅੰਦਰ ਸੁੱਤੀ ਪਈ ਹੈ, ਉਹ ਆਪਣੇ ਦਿਲਬਰ ਦੇ ਬਗ਼ੈਰ ਆਪਣੀ ਰਾਤ ਕਿਸ ਤਰ੍ਹਾਂ ਬਤੀਤ ਕਰੇਗੀ?  

ਅਵਿਦਿਆ ਰੂਪੀ ਕਾਲੀ ਰਾਤ੍ਰ ਮੈ ਸੁਤੀ ਹੂਈਏ ਭਾਵ ਏਹ ਕਿ ਹੇ ਅਗ੍ਯਾਨੀ ਜੀਵ ਤੇਰੀ (ਰੈਣਿ) ਉਮਰ ਪਤੀ ਕੇ ਭਜਨ ਬਿਨਾਂ ਕੈਸੇ ਗੁਜਰਤੀ ਹੈ ਭਾਵ ਇਹ ਕੇ ਤੁਮਕੋ ਬਿਅਰਥ ਉਮਰ ਗੁਜਰਨੇ ਕਾ ਪਸਚਾਤਾਪ ਨਹੀਂ॥


ਅੰਕੁ ਜਲਉ ਤਨੁ ਜਾਲੀਅਉ ਮਨੁ ਧਨੁ ਜਲਿ ਬਲਿ ਜਾਇ  

अंकु जलउ तनु जालीअउ मनु धनु जलि बलि जाइ ॥  

Ank jala▫o ṯan jālī▫a▫o man ḏẖan jal bal jā▫e.  

Her limbs shall burn, her body shall burn, and her mind and wealth shall burn as well.  

ਤੇਰੇ ਅੰਗ ਸੜ ਜਾਣਗੇ, ਤੇਰੀ ਦੇਹਿ ਮਚ ਜਾਏਗੀ ਅਤੇ ਤੇਰਾ ਹਿਰਦਾ ਤੇ ਦੌਲਤ ਸੜ ਮੱਚ ਜਾਣਗੇ।  

ਜਿਸ ਮੈ ਪਰਮੇਸ੍ਵਰ ਕਾ ਨਾਮੁ ਨਹੀਂ ਐਸਾ (ਅੰਕੁ) ਰਿਦਾ ਜਲ ਜਾਵੇ ਪੁਨਾ (ਤਨੁ) ਸਰੀਰ ਭੀ ਜਲਾਇ ਦੇਈਏ ਔ ਮਨੁ ਧਨੁ ਭੀ ਪਰਜ੍ਵਲਤ ਰੂਪ ਅਗਨੀ ਮੈ ਜਲ ਜਾਵੇ॥


ਜਾ ਧਨ ਕੰਤਿ ਰਾਵੀਆ ਤਾ ਬਿਰਥਾ ਜੋਬਨੁ ਜਾਇ ॥੭॥  

जा धन कंति न रावीआ ता बिरथा जोबनु जाइ ॥७॥  

Jā ḏẖan kanṯ na rāvī▫ā ṯā birthā joban jā▫e. ||7||  

When the Husband does not enjoy His bride, then her youth passes away in vain. ||7||  

ਜਦ ਖ਼ਸਮ ਵਹੁਟੀ ਨੂੰ ਨਹੀਂ ਮਾਣਦਾ, ਤਦ ਉਸ ਦੀ ਜਵਾਨੀ ਰਾਇਗਾ ਬੀਤ ਜਾਂਦੀ ਹੈ।  

ਜੇਕਰ ਜੀਵ ਰੂਪੀ ਇਸਤ੍ਰੀ ਕੋ (ਕੰਤਿ) ਪਰਮੇਸ੍ਵਰ ਨੇ ਨਾਹੀ (ਰਾਵਿਆ) ਅਭੇਦ ਕੀਆ ਤੌ (ਜੋਬਨੁ) ਪ੍ਰੇਮ ਵਾ ਮਨੁਖ ਜਨਮ ਬਿਅਰਥ ਹੀ ਜਾਤਾ ਹੈ ਭਾਵ ਯਦਪ ਪ੍ਰੇਮ ਕਾ ਹੋਨਾ ਬਿਅਰਥ ਨਹੀਂ ਪਰੰਤੂ ਇਸ ਮਾਨੁਖ ਜਨਮ ਮੇਂ ਸਾਖ੍ਯਾਤ ਨਾ ਹੋਨੇ ਤਕ ਬਿਅਰਥਤਾ ਕਹੀ॥੭॥


ਸੇਜੈ ਕੰਤ ਮਹੇਲੜੀ ਸੂਤੀ ਬੂਝ ਪਾਇ  

सेजै कंत महेलड़ी सूती बूझ न पाइ ॥  

Sejai kanṯ mahelṛī sūṯī būjẖ na pā▫e.  

The Husband is on the Bed, but the bride is asleep, and so she does not come to know Him.  

ਉਸ ਦਾ ਭਰਤਾ ਸੇਜ ਉਤੇ ਹੈ, ਪਰ ਸੁੱਤੀ ਹੋਈ ਹੋਣ ਕਰਕੇ ਵਹੁਟੀ ਨੂੰ ਉਸ ਦੀ ਗਿਆਤ ਹੀ ਨਹੀਂ।  

ਅੰਤਸਕਰਨ ਰੂਪੀ ਛੇਜਾ ਪਰ (ਕੰਤ) ਸਾਖੀ ਚੈਤਨ ਬਿਰਾਜਮਾਨੁ ਹੈ (ਮਹੇਲੜੀ) ਜੀਵ ਰੂਪੀ ਇਸਤ੍ਰੀ ਅਵਿਦਿਆ ਨਿੰਦ੍ਰਾ ਮੈ ਸੁਤੀ ਹੂਈ ਹੈ ਯਾਂ ਤੇ ਆਤਮ ਸਰੂਪ ਕੀ ਸਮਝ ਨਹੀਂ ਪ੍ਰਾਪਤਿ ਹੂਈ॥


ਹਉ ਸੁਤੀ ਪਿਰੁ ਜਾਗਣਾ ਕਿਸ ਕਉ ਪੂਛਉ ਜਾਇ  

हउ सुती पिरु जागणा किस कउ पूछउ जाइ ॥  

Ha▫o suṯī pir jāgṇā kis ka▫o pūcẖẖa▫o jā▫e.  

While I am asleep, my Husband Lord is awake. Where can I go for advice?  

ਮੈਂ ਸੌ ਰਹੀ ਹਾਂ, ਮੇਰਾ ਪ੍ਰੀਤਮ ਜਾਗਦਾ ਹੈ। ਮੈਂ ਕੀਹਦੇ ਕੋਲਿ ਮਸ਼ਵਰਾ ਕਰਨ ਲਈ ਜਾਵਾਂ?  

(ਹਉ) ਮੈ ਭੀ ਪੂਰਬਕਾਲ ਮੈ ਜੀਵ ਰੂਪ ਇਸਤ੍ਰੀ ਸੋਈ ਹੂਈ ਥੀ ਔਰ (ਪਿਰੁ) ਪਤੀ ਪ੍ਰਮੇਸ੍ਵਰੁ (ਜਾਗਣਾ) ਪ੍ਰਕਾਸ ਰੂਪ ਕੇ ਮਿਲਾਪ ਕਾ ਰਸਤਾ ਕਿਸਕੋ ਜਾਇ ਕਰ ਪੂਛੀਐ ਐਸੇ ਕਹਤੀ ਥੀ॥


ਸਤਿਗੁਰਿ ਮੇਲੀ ਭੈ ਵਸੀ ਨਾਨਕ ਪ੍ਰੇਮੁ ਸਖਾਇ ॥੮॥੨॥  

सतिगुरि मेली भै वसी नानक प्रेमु सखाइ ॥८॥२॥  

Saṯgur melī bẖai vasī Nānak parem sakẖā▫e. ||8||2||  

The True Guru has led me to meet Him, and now I dwell in the Fear of God. O Nanak, His Love is always with me. ||8||2||  

ਨਾਨਕ ਸੱਚੇ ਗੁਰਾਂ ਨੇ ਮੈਨੂੰ ਪ੍ਰਭੂ ਦੀ ਪ੍ਰੀਤ ਸਿਖਾਈ ਹੈ, ਮੈਨੂੰ ਉਸ ਨਾਲ ਮਿਲਾ ਦਿੱਤਾ ਹੈ ਅਤੇ ਮੈਂ ਹੁਣ ਉਸ ਦੇ ਡਰ ਅੰਦਰ ਰਹਿੰਦੀ ਹਾਂ।  

ਜਬ ਜਨਮ ਮਰਨ ਕੇ ਭੈ ਸੰਜੁਗਤ ਹੋ ਕਰ ਗੁਰਾਂ ਕੇ ਗ੍ਰਹ ਵਿਖੇ (ਵਸੀ) ਨਿਵਾਸੁ ਕੀਆ ਤਬ ਸਤਿਗੁਰਾਂ ਨੇ ਪਰਮੇਸਰ ਕੇ ਸਾਥ ਮੇਲੀ ਸ੍ਰੀ ਗੁਰੂ ਜੀ ਕਹਤੇ ਹੈਂ ਪਰਮੇਸਰ ਕੇ ਮਿਲਾਪ ਮੈ ਪ੍ਰੇਮੁ (ਸਖਾਇ) ਸਹਾਇਤਾ ਕਰਨੇ ਵਾਲਾ ਹੈ॥੮॥੨॥


ਸਿਰੀਰਾਗੁ ਮਹਲਾ  

सिरीरागु महला १ ॥  

Sirīrāg mėhlā 1.  

Siree Raag, First Mehl:  

ਸਿਰੀ ਰਾਗ, ਪਹਿਲੀ ਪਾਤਸ਼ਾਹੀ।  

ਜਿਨਕੋ ਪ੍ਰੇਮ ਨੇ ਸਹਾਯਤਾ ਕਰੀ ਹੈ ਤਿਨਕਾ ਨਿਸਚਾ ਦਿਖਾਵਤੇ ਹੂਏ ਕਥਨ ਕਰਤੇ ਹੈਂ॥


ਆਪੇ ਗੁਣ ਆਪੇ ਕਥੈ ਆਪੇ ਸੁਣਿ ਵੀਚਾਰੁ  

आपे गुण आपे कथै आपे सुणि वीचारु ॥  

Āpe guṇ āpe kathai āpe suṇ vīcẖār.  

O Lord, You are Your Own Glorious Praise. You Yourself speak it; You Yourself hear it and contemplate it.  

ਹੇ ਸੁਆਮੀ! ਤੂੰ ਖੁਦ ਹੀ ਆਪਣੀ ਵਡਿਆਈ ਹੈ, ਅਤੇ ਖ਼ੁਦ ਹੀ ਉਨ੍ਹਾਂ ਨੂੰ ਉਚਾਰਦਾ ਸ੍ਰਵਣ ਕਰਦਾ ਤੇ ਸੋਚਦਾ ਸਮਝਦਾ ਹੈ।  

ਹੇ ਮਹਾਰਾਜ ਆਪ ਹੀ ਤੂੰ ਗੁਨ ਰੂਪੁ ਹੈਂ ਆਪ ਹੀ ਤਿਨ ਗੁਨੋਂ ਕੇ ਕਹਨ ਵਾਲਾ ਹੈਂ ਆਪ ਹੀ ਸੁਣ ਕਰ ਵੀਚਾਰੁ ਕਰਨੇ ਵਾਲਾ ਹੈਂ॥


ਆਪੇ ਰਤਨੁ ਪਰਖਿ ਤੂੰ ਆਪੇ ਮੋਲੁ ਅਪਾਰੁ  

आपे रतनु परखि तूं आपे मोलु अपारु ॥  

Āpe raṯan parakẖ ṯūʼn āpe mol apār.  

You Yourself are the Jewel, and You are the Appraiser. You Yourself are of Infinite Value.  

ਆਪ ਹੀ ਤੂੰ ਨਾਮ ਹੀਰਾ ਤੇ ਇਸ ਦਾ ਪਾਰਖੂ ਹੈ ਅਤੇ ਤੂੰ ਆਪ ਬੇਅੰਤ ਮੁੱਲ ਦਾ ਹੈ।  

ਤੂੰ ਆਪ ਹੀ (ਰਤਨੁ) ਨਾਮ ਰੂਪੁ ਹੈਂ ਆਪ ਹੀ ਪਰੀਖਿਆ ਰੂਪੁ ਹੈਂ ਪੁਨਾ ਅਪਾਰੁ (ਮੋਲੁ) ਬਿਅੰਤ ਸਰਧਾ ਰੂਪੁ ਭੀ ਆਪ ਹੀ ਹੈਂ॥


ਸਾਚਉ ਮਾਨੁ ਮਹਤੁ ਤੂੰ ਆਪੇ ਦੇਵਣਹਾਰੁ ॥੧॥  

साचउ मानु महतु तूं आपे देवणहारु ॥१॥  

Sācẖa▫o mān mahaṯ ṯūʼn āpe ḏevaṇhār. ||1||  

O True Lord, You are Honor and Glory; You Yourself are the Giver. ||1||  

ਤੂੰ ਹੈ ਸੱਚੇ ਸੁਆਮੀ! ਇਜ਼ਤ ਮਾਨ ਤੇ ਬਜੁਰਗੀ ਹੈ ਅਤੇ ਖ਼ੁਦ ਹੀ ਉਨ੍ਹਾਂ ਨੂੰ ਦੇਣ ਵਾਲਾ।  

ਸਚਾ ਵੱਡਾ (ਮਾਨੁ) ਆਦਰ ਔਰ (ਮਹਤੁ) ਵਡਿਆਈ ਪੁਨਾ ਤੂੰ ਆਪ ਹੀ ਹੈਂ ਔਰ ਆਪ ਹੀ ਮਾਨ ਵਡਾਈ ਦੇਣੇ ਵਾਲਾ ਹੈਂ॥੧॥


ਹਰਿ ਜੀਉ ਤੂੰ ਕਰਤਾ ਕਰਤਾਰੁ   ਜਿਉ ਭਾਵੈ ਤਿਉ ਰਾਖੁ ਤੂੰ ਹਰਿ ਨਾਮੁ ਮਿਲੈ ਆਚਾਰੁ ॥੧॥ ਰਹਾਉ  

हरि जीउ तूं करता करतारु ॥   जिउ भावै तिउ राखु तूं हरि नामु मिलै आचारु ॥१॥ रहाउ ॥  

Har jī▫o ṯūʼn karṯā karṯār.   Ji▫o bẖāvai ṯi▫o rākẖ ṯūʼn har nām milai ācẖār. ||1|| rahā▫o.  

O Dear Lord, You are the Creator and the Cause.   If it is Your Will, please save and protect me; please bless me with the lifestyle of the Lord's Name. ||1||Pause||  

ਮੇਰੇ ਮਾਨਣੀਯ ਹਰੀ! ਤੂੰ ਹੀ ਰਚਨਾਵਾਲਾ ਤੇ ਸਿਰਜਣਹਾਰ ਹੈ।   ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਮੇਰੀ ਰੱਖਿਆ ਕਰ, ਹੈ ਵਾਹਿਗੁਰੂ! ਅਤੇ ਮੈਨੂੰ ਆਪਣੇ ਨਾਮ ਸਿਮਰਨ ਦੀ ਜੀਵਨ ਰਹੁ-ਰੀਤੀ ਬਖ਼ਸ਼। ਠਹਿਰਾਉ।  

ਹੇ ਹਰਿ (ਜੀਉ) ਜੀਵੋਂ ਕਾ ਕਰਤਾ ਜੋ ਬ੍ਰਹਮਾਦੀ ਹੈਂ ਤੂੰ ਤਿਨਕਾ ਭੀ (ਕਰਤਾਰੁ) ਕਰਤਾ ਹੈਂ ਜੈਸੇ ਤੇਰੇ ਕੋ ਭਾਵੈ ਤੈਸੇ ਰਾਖੁ ਪਰੰਤੂ ਹੇ ਹਰੀ ਤੇਰੇ ਨਾਮ ਜਪਨੇ ਕਾ (ਆਚਾਰੁ) ਕਰਮੁ ਮਿਲੇ॥


ਆਪੇ ਹੀਰਾ ਨਿਰਮਲਾ ਆਪੇ ਰੰਗੁ ਮਜੀਠ  

आपे हीरा निरमला आपे रंगु मजीठ ॥  

Āpe hīrā nirmalā āpe rang majīṯẖ.  

You Yourself are the flawless diamond; You Yourself are the deep crimson color.  

ਤੂੰ ਆਪ ਹੀ ਸਾਫ਼-ਸ਼ੁੱਧ ਜਵੇਹਰ ਹੈ ਤੇ ਆਪ ਹੀ ਮਜੀਠ ਦੀ ਰੰਗਤ।  

ਪੁਨਾ ਆਪ ਹੀ ਗ੍ਯਾਨ ਰੂਪੁ ਨਿਰਮਲੁ ਹੀਰਾ ਹੈ ਔਰ ਪ੍ਰੇਮਾਂਭਗਤੀ ਕਾ ਜੋ (ਰੰਗੁ) ਅਨੰਦੁ ਹੈ ਸੋ ਮਜੀਠ ਭੀ ਤੂੰ ਆਪ ਹੀ ਹੈਂ॥


ਆਪੇ ਮੋਤੀ ਊਜਲੋ ਆਪੇ ਭਗਤ ਬਸੀਠੁ  

आपे मोती ऊजलो आपे भगत बसीठु ॥  

Āpe moṯī ūjlo āpe bẖagaṯ basīṯẖ.  

You Yourself are the perfect pearl; You Yourself are the devotee and the priest.  

ਤੂੰ ਖ਼ੁਦ ਹੀ ਪਵਿੱਤ੍ਰ ਬਿੰਦੂ ਹੈ ਅਤੇ ਖ਼ੁਦ ਹੀ ਅਨੁਰਾਗੀ ਤੇ ਵਿਚੋਲਾ।  

ਆਪੇ ਹੀ (ਮੋਤੀ ਊਜਲੋ) ਤੀਬਰ ਤਰ ਵੈਰਾਗ ਰੂਪੁ ਹੈਂ ਆਪ ਹੀ ਭਗਤੁ (ਬਸੀਠੁ) ਬਿਚੋਲਾ ਅਰਥਾਤ ਗੁਰੂ ਰੂਪੁ ਵਕੀਲ ਹੈਂ॥


ਗੁਰ ਕੈ ਸਬਦਿ ਸਲਾਹਣਾ ਘਟਿ ਘਟਿ ਡੀਠੁ ਅਡੀਠੁ ॥੨॥  

गुर कै सबदि सलाहणा घटि घटि डीठु अडीठु ॥२॥  

Gur kai sabaḏ salāhṇā gẖat gẖat dīṯẖ adīṯẖ. ||2||  

Through the Word of the Guru's Shabad, You are praised. In each and every heart, the Unseen is seen. ||2||  

ਗੁਰੂ ਦੇ ਸ਼ਬਦ ਦੁਆਰਾ ਅਦ੍ਰਿਸ਼ਟ ਪੁਰਖ ਸਲਾਹਿਆ ਅਤੇ ਹਰ ਦਿਲ ਅੰਦਰ ਵੇਖਿਆ ਜਾਂਦਾ ਹੈ।  

ਜਿਨੋਂ ਨੇ ਗੁਰੋਂ ਕੇ ਉਪਦੇਸ ਸੇ ਸਲਾਹੁਣਾ ਕੀਆ ਹੈ ਤਿਨੋਂ ਨੇ (ਅਡੀਠੁ) ਜੋ ਨਹੀਂ ਦ੍ਰਿਸਟੀ ਆਵਤਾ ਥਾ ਸੋ ਘਟਿ ਘਟਿ ਮੈਂ (ਡੀਠੁ) ਦੇਖ ਲੀਆ ਹੈ॥੨॥


ਆਪੇ ਸਾਗਰੁ ਬੋਹਿਥਾ ਆਪੇ ਪਾਰੁ ਅਪਾਰੁ  

आपे सागरु बोहिथा आपे पारु अपारु ॥  

Āpe sāgar bohithā āpe pār apār.  

You Yourself are the ocean and the boat. You Yourself are this shore, and the one beyond.  

ਤੂੰ ਆਪ ਹੀ ਸਮੁੰਦਰ ਤੇ ਜਹਾਜ ਹੈ ਅਤੇ ਆਪ ਹੀ ਇਹ ਕਿਨਾਰਾ ਤੇ ਪਾਰਲਾ ਕਿਨਾਰਾ ਹੈ।  

(ਸਾਗਰੁ) ਸੰਸਾਰ ਰੂਪੁ ਸਮੰੁਦ੍ਰ ਔਰ ਗ੍ਯਾਨ ਰੂਪੁ ਜਹਾਜੁ ਭੀ ਆਪ ਹੀ ਹੈਂ (ਪਾਰੁ) ਮੋਖ ਰੂਪ ਪਾਰ ਕਾ ਕਨਾਰਾ ਔਰ (ਅਪਾਰ) ਉਰਾਰ ਨਰਕ ਰੂਪ ਕਨਾਰਾ ਭੀ ਆਪ ਹੀ ਹੈਂ॥


ਸਾਚੀ ਵਾਟ ਸੁਜਾਣੁ ਤੂੰ ਸਬਦਿ ਲਘਾਵਣਹਾਰੁ  

साची वाट सुजाणु तूं सबदि लघावणहारु ॥  

Sācẖī vāt sujāṇ ṯūʼn sabaḏ lagẖāvaṇhār.  

O All-knowing Lord, You are the True Way. The Shabad is the Navigator to ferry us across.  

ਮੇਰੇ ਸਰਬੱਗ ਸਾਹਿਬ! ਤੂੰ ਦਰੁਸਤ ਰਸਤਾ ਹੈ ਅਤੇ ਤੇਰਾ ਨਾਮ ਪਾਰ ਕਰਨ ਲਈ ਮਲਾਹ।  

(ਸਾਚੀ ਵਾਟ) ਸਚੀ ਭਗਤੀ ਕਾ ਰਸਤਾ ਦਿਖਲਾਵਣੇ ਕੋ ਚਤੁਰ ਔਰ (ਸਬਦਿ) ਉਪਦੇਸ ਕਰਕੇ ਪਾਰ ਲੰਘਾਵਣੇ ਵਾਲਾ ਮਲਾਹ ਰੂਪੁ ਗੁਰੂ ਭੀ ਤੂੰ ਹੀ ਹੈਂ॥


ਨਿਡਰਿਆ ਡਰੁ ਜਾਣੀਐ ਬਾਝੁ ਗੁਰੂ ਗੁਬਾਰੁ ॥੩॥  

निडरिआ डरु जाणीऐ बाझु गुरू गुबारु ॥३॥  

Nidri▫ā dar jāṇī▫ai bājẖ gurū gubār. ||3||  

One who does not fear God shall live in fear; without the Guru, there is only pitch darkness. ||3||  

ਜਾਣ ਲੈ ਕਿ ਭੈ ਉਨ੍ਹਾਂ ਲਈ ਹੈ ਜੋ ਸਾਹਿਬ ਤੋਂ ਨਹੀਂ ਡਰਦੇ। ਗੁਰਦੇਵ ਜੀ ਦੇ ਬਗ਼ੈਰ ਘੁੱਪ ਅਨ੍ਹੇਰਾ ਹੈ।  

ਹੇ ਵਾਹਿਗੁਰੂ ਜੋ ਤੇਰੇ ਭੈ ਸੇ ਰਹਤ ਹੈਂ ਤਿਨ ਕੋ ਜਮ ਕਾ ਭੈ ਪ੍ਰਾਪਤਿ ਹੋਵੇਗਾ ਏਹੁ ਸਾਸਤ੍ਰੋਂ ਦ੍ਵਾਰਾ ਜਾਣੀਤਾ ਹੈ ਕਿਉਂਕਿ ਗੁਰੋਂ ਸੇ ਬਿਨਾ ਅਗ੍ਯਾਨ ਰੂਪੁ ਅੰਧਕਾਰੁ ਹੋ ਰਹਾ ਹੈ॥੩॥


ਅਸਥਿਰੁ ਕਰਤਾ ਦੇਖੀਐ ਹੋਰੁ ਕੇਤੀ ਆਵੈ ਜਾਇ  

असथिरु करता देखीऐ होरु केती आवै जाइ ॥  

Asthir karṯā ḏekẖī▫ai hor keṯī āvai jā▫e.  

The Creator alone is seen to be Eternal; all others come and go.  

ਕੇਵਲ ਸਿਰਜਣਹਾਰ ਹੀ ਸਦੀਵੀ ਸਥਿਰ ਵੇਖਿਆ ਜਾਂਦਾ ਹੈ। ਹੋਰ ਸਾਰੇ ਆਉਂਦੇ ਤੇ ਜਾਂਦੇ ਰਹਿੰਦੇ ਹਨ।  

ਹੇ ਜਗਤ ਕੇ ਕਰਤਾ (ਅਸਥਿਰੁ) ਅਚਲ ਰੂਪ ਤੋ ਏਕ ਤੂੰ ਹੀ ਦੇਖੀਤਾ ਹੈਂ ਔਰ ਜੋ ਤੇਰੇ ਸੇ ਭਿੰਨ ਸ੍ਰਿਸਟੀ ਕਿਤਨੀ ਹੀ ਹੈ ਸੋ ਜਨਮਤੀ ਮਰਤੀ ਹੈ॥


ਆਪੇ ਨਿਰਮਲੁ ਏਕੁ ਤੂੰ ਹੋਰ ਬੰਧੀ ਧੰਧੈ ਪਾਇ  

आपे निरमलु एकु तूं होर बंधी धंधै पाइ ॥  

Āpe nirmal ek ṯūʼn hor banḏẖī ḏẖanḏẖai pā▫e.  

Only You, Lord, are Immaculate and Pure. All others are bound up in worldly pursuits.  

ਕੇਵਲ ਤੂੰ ਹੀ, ਹੇ ਸਾਹਿਬ! ਆਪਣੇ ਆਪ ਸ਼ੁੱਧ ਹੈਂ। ਬਾਕੀਆਂ ਨੂੰ ਤੂੰ ਸੰਸਾਰੀ ਕੰਮਾਂ ਅੰਦਰ ਬੰਨਿ੍ਹਆ ਅਤੇ ਲਾਇਆ ਹੋਇਆ ਹੈ।  

ਔਰ ਏਕ ਆਪ ਹੀ ਤੂੰ ਮਾਯਾ ਅਵਿਦ੍ਯਾ ਮਲ ਤੇ ਰਹਤ ਹੈਂ ਅਰ ਹੋਰ ਸ੍ਰਿਸਟੀ (ਧੰਧੈ) ਬਿਉਹਾਰੋਂ ਕੇ ਜੇਵੜੇ ਪਾਇ ਕਰ ਬੰਧੀ ਹੂਈ ਹੈ॥


ਗੁਰਿ ਰਾਖੇ ਸੇ ਉਬਰੇ ਸਾਚੇ ਸਿਉ ਲਿਵ ਲਾਇ ॥੪॥  

गुरि राखे से उबरे साचे सिउ लिव लाइ ॥४॥  

Gur rākẖe se ubre sācẖe si▫o liv lā▫e. ||4||  

Those who are protected by the Guru are saved. They are lovingly attuned to the True Lord. ||4||  

ਜਿਨ੍ਹਾਂ ਦੀ ਗੁਰੂ ਜੀ ਰਖਿਆ ਕਰਦੇ ਹਨ ਉਹ ਸੱਚੇ ਸਾਈਂ ਨਾਲ ਪਿਰਹੜੀ ਪਾਉਣ ਦੁਆਰਾ ਬਚ ਜਾਂਦੇ ਹਨ।  

ਹੇ ਸਚੇ ਵਾਹਿਗੁਰੂ ਜੋ ਗੁਰੋਂ ਨੇ ਰਾਖੇ ਹੈਂ ਸੋ ਤੇਰੇ ਮੈਂ ਬ੍ਰਿਤੀ ਲਗਾਇ ਕਰਕੇ ਧੰਧਿਓਂ ਸੇ ਬਚੇ ਹੈਂ॥੪॥


        


© SriGranth.org, a Sri Guru Granth Sahib resource, all rights reserved.
See Acknowledgements & Credits