ਜਨ ਤ੍ਰਾਹਿ ਤ੍ਰਾਹਿ ਸਰਣਾਗਤੀ ਮੇਰੀ ਜਿੰਦੁੜੀਏ ਗੁਰ ਨਾਨਕ ਹਰਿ ਰਖਵਾਲੇ ਰਾਮ ॥੩॥
Jan ṫaraahi ṫaraahi sarṇaagaṫee méree jinḋuṛee▫é gur Naanak har rakʰvaalé raam. ||3||
The Lord’s humble servants beseech and implore Him, and enter His Sanctuary, O my soul; Guru Nanak becomes their Divine Protector. ||3||
|
ਹਰਿ ਜਨ ਹਰਿ ਲਿਵ ਉਬਰੇ ਮੇਰੀ ਜਿੰਦੁੜੀਏ ਧੁਰਿ ਭਾਗ ਵਡੇ ਹਰਿ ਪਾਇਆ ਰਾਮ ॥
Har jan har liv ubré méree jinḋuṛee▫é ḋʰur bʰaag vadé har paa▫i▫aa raam.
The Lord’s humble servants are saved, through the Love of the Lord, O my soul; by their preordained good destiny, they obtain the Lord.
|
ਹਰਿ ਹਰਿ ਨਾਮੁ ਪੋਤੁ ਹੈ ਮੇਰੀ ਜਿੰਦੁੜੀਏ ਗੁਰ ਖੇਵਟ ਸਬਦਿ ਤਰਾਇਆ ਰਾਮ ॥
Har har naam poṫ hæ méree jinḋuṛee▫é gur kʰévat sabaḋ ṫaraa▫i▫aa raam.
The Name of the Lord, Har, Har, is the ship, O my soul, and the Guru is the helmsman. Through the Word of the Shabad, He ferries us across.
|
ਹਰਿ ਹਰਿ ਪੁਰਖੁ ਦਇਆਲੁ ਹੈ ਮੇਰੀ ਜਿੰਦੁੜੀਏ ਗੁਰ ਸਤਿਗੁਰ ਮੀਠ ਲਗਾਇਆ ਰਾਮ ॥
Har har purakʰ ḋa▫i▫aal hæ méree jinḋuṛee▫é gur saṫgur meetʰ lagaa▫i▫aa raam.
The Lord, Har, Har, is all-powerful and very kind, O my soul; through the Guru, the True Guru, He seems so sweet.
|
ਕਰਿ ਕਿਰਪਾ ਸੁਣਿ ਬੇਨਤੀ ਹਰਿ ਹਰਿ ਜਨ ਨਾਨਕ ਨਾਮੁ ਧਿਆਇਆ ਰਾਮ ॥੪॥੨॥
Kar kirpaa suṇ bénṫee har har jan Naanak naam ḋʰi▫aa▫i▫aa raam. ||4||2||
Shower Your Mercy upon me, and hear my prayer, O Lord, Har, Har; please, let servant Nanak meditate on Your Name. ||4||2||
|
ਬਿਹਾਗੜਾ ਮਹਲਾ ੪ ॥
Bihaagaṛaa mėhlaa 4.
Bihaagraa, Fourth Mehl:
|
ਜਗਿ ਸੁਕ੍ਰਿਤੁ ਕੀਰਤਿ ਨਾਮੁ ਹੈ ਮੇਰੀ ਜਿੰਦੁੜੀਏ ਹਰਿ ਕੀਰਤਿ ਹਰਿ ਮਨਿ ਧਾਰੇ ਰਾਮ ॥
Jag sukariṫ keeraṫ naam hæ méree jinḋuṛee▫é har keeraṫ har man ḋʰaaré raam.
In this world, the best occupation is to sing the Praises of the Naam, O my soul. Singing the Praises of the Lord, the Lord is enshrined in the mind.
|
ਹਰਿ ਹਰਿ ਨਾਮੁ ਪਵਿਤੁ ਹੈ ਮੇਰੀ ਜਿੰਦੁੜੀਏ ਜਪਿ ਹਰਿ ਹਰਿ ਨਾਮੁ ਉਧਾਰੇ ਰਾਮ ॥
Har har naam paviṫ hæ méree jinḋuṛee▫é jap har har naam uḋʰaaré raam.
The Name of the Lord, Har, Har, is immaculate and pure, O my soul. Chanting the Name of the Lord, Har, Har, one is saved.
|
ਸਭ ਕਿਲਵਿਖ ਪਾਪ ਦੁਖ ਕਟਿਆ ਮੇਰੀ ਜਿੰਦੁੜੀਏ ਮਲੁ ਗੁਰਮੁਖਿ ਨਾਮਿ ਉਤਾਰੇ ਰਾਮ ॥
Sabʰ kilvikʰ paap ḋukʰ kati▫aa méree jinḋuṛee▫é mal gurmukʰ naam uṫaaré raam.
All sins and errors are erased, O my soul; with the Naam, the Gurmukh washes off this filth.
|
ਵਡ ਪੁੰਨੀ ਹਰਿ ਧਿਆਇਆ ਜਨ ਨਾਨਕ ਹਮ ਮੂਰਖ ਮੁਗਧ ਨਿਸਤਾਰੇ ਰਾਮ ॥੧॥
vad punnee har ḋʰi▫aa▫i▫aa jan Naanak ham moorakʰ mugaḋʰ nisṫaaré raam. ||1||
By great good fortune, servant Nanak meditates on the Lord; even fools and idiots like me have been saved. ||1||
|
ਜੋ ਹਰਿ ਨਾਮੁ ਧਿਆਇਦੇ ਮੇਰੀ ਜਿੰਦੁੜੀਏ ਤਿਨਾ ਪੰਚੇ ਵਸਗਤਿ ਆਏ ਰਾਮ ॥
Jo har naam ḋʰi▫aa▫iḋé méree jinḋuṛee▫é ṫinaa panché vasgaṫ aa▫é raam.
Those who meditate on the Lord’s Name, O my soul, overpower the five passions.
|
ਅੰਤਰਿ ਨਵ ਨਿਧਿ ਨਾਮੁ ਹੈ ਮੇਰੀ ਜਿੰਦੁੜੀਏ ਗੁਰੁ ਸਤਿਗੁਰੁ ਅਲਖੁ ਲਖਾਏ ਰਾਮ ॥
Anṫar nav niḋʰ naam hæ méree jinḋuṛee▫é gur saṫgur alakʰ lakʰaa▫é raam.
The nine treasures of the Naam are within, O my soul; the Great Guru has made me see the unseen Lord.
|
ਗੁਰਿ ਆਸਾ ਮਨਸਾ ਪੂਰੀਆ ਮੇਰੀ ਜਿੰਦੁੜੀਏ ਹਰਿ ਮਿਲਿਆ ਭੁਖ ਸਭ ਜਾਏ ਰਾਮ ॥
Gur aasaa mansaa pooree▫aa méree jinḋuṛee▫é har mili▫aa bʰukʰ sabʰ jaa▫é raam.
The Guru has fulfilled my hopes and desires, O my soul; meeting the Lord, all my hunger is satisfied.
|
ਧੁਰਿ ਮਸਤਕਿ ਹਰਿ ਪ੍ਰਭਿ ਲਿਖਿਆ ਮੇਰੀ ਜਿੰਦੁੜੀਏ ਜਨ ਨਾਨਕ ਹਰਿ ਗੁਣ ਗਾਏ ਰਾਮ ॥੨॥
Ḋʰur masṫak har parabʰ likʰi▫aa méree jinḋuṛee▫é jan Naanak har guṇ gaa▫é raam. ||2||
O servant Nanak! He alone sings the Glorious Praises of the Lord, O my soul, upon whose forehead God has inscribed such preordained destiny. ||2||
|
ਹਮ ਪਾਪੀ ਬਲਵੰਚੀਆ ਮੇਰੀ ਜਿੰਦੁੜੀਏ ਪਰਦ੍ਰੋਹੀ ਠਗ ਮਾਇਆ ਰਾਮ ॥
Ham paapee balvanchee▫aa méree jinḋuṛee▫é parḋarohee tʰag maa▫i▫aa raam.
I am a deceitful sinner, O my soul, a cheat, and a robber of others’ wealth.
|
ਵਡਭਾਗੀ ਗੁਰੁ ਪਾਇਆ ਮੇਰੀ ਜਿੰਦੁੜੀਏ ਗੁਰਿ ਪੂਰੈ ਗਤਿ ਮਿਤਿ ਪਾਇਆ ਰਾਮ ॥
vadbʰaagee gur paa▫i▫aa méree jinḋuṛee▫é gur pooræ gaṫ miṫ paa▫i▫aa raam.
But, by great good fortune, I have found the Guru, O my soul; through the Perfect Guru, I have found the way to salvation.
|
ਗੁਰਿ ਅੰਮ੍ਰਿਤੁ ਹਰਿ ਮੁਖਿ ਚੋਇਆ ਮੇਰੀ ਜਿੰਦੁੜੀਏ ਫਿਰਿ ਮਰਦਾ ਬਹੁੜਿ ਜੀਵਾਇਆ ਰਾਮ ॥
Gur amriṫ har mukʰ cho▫i▫aa méree jinḋuṛee▫é fir marḋaa bahuṛ jeevaa▫i▫aa raam.
The Guru has poured the Ambrosial Nectar of the Lord’s Name into my mouth, O my soul, and now, my dead soul has come to life again.
|
ਜਨ ਨਾਨਕ ਸਤਿਗੁਰ ਜੋ ਮਿਲੇ ਮੇਰੀ ਜਿੰਦੁੜੀਏ ਤਿਨ ਕੇ ਸਭ ਦੁਖ ਗਵਾਇਆ ਰਾਮ ॥੩॥
Jan Naanak saṫgur jo milé méree jinḋuṛee▫é ṫin ké sabʰ ḋukʰ gavaa▫i▫aa raam. ||3||
O servant Nanak: those who meet the True Guru, O my soul, have all of their pains taken away. ||3||
|
ਅਤਿ ਊਤਮੁ ਹਰਿ ਨਾਮੁ ਹੈ ਮੇਰੀ ਜਿੰਦੁੜੀਏ ਜਿਤੁ ਜਪਿਐ ਪਾਪ ਗਵਾਤੇ ਰਾਮ ॥
Aṫ ooṫam har naam hæ méree jinḋuṛee▫é jiṫ japi▫æ paap gavaaṫé raam.
The Name of the Lord is sublime, O my soul; chanting it, one’s sins are washed away.
|
ਪਤਿਤ ਪਵਿਤ੍ਰ ਗੁਰਿ ਹਰਿ ਕੀਏ ਮੇਰੀ ਜਿੰਦੁੜੀਏ ਚਹੁ ਕੁੰਡੀ ਚਹੁ ਜੁਗਿ ਜਾਤੇ ਰਾਮ ॥
Paṫiṫ paviṫar gur har kee▫é méree jinḋuṛee▫é chahu kundee chahu jug jaaṫé raam.
The Guru, the Lord, has purified even the sinners, O my soul; now, they are famous and respected in the four directions and throughout the four ages.
|
ਹਉਮੈ ਮੈਲੁ ਸਭ ਉਤਰੀ ਮੇਰੀ ਜਿੰਦੁੜੀਏ ਹਰਿ ਅੰਮ੍ਰਿਤਿ ਹਰਿ ਸਰਿ ਨਾਤੇ ਰਾਮ ॥
Ha▫umæ mæl sabʰ uṫree méree jinḋuṛee▫é har amriṫ har sar naaṫé raam.
The filth of egotism is totally wiped away, O my soul, by bathing in the Ambrosial Pool of the Lord’s Name.
|
ਅਪਰਾਧੀ ਪਾਪੀ ਉਧਰੇ ਮੇਰੀ ਜਿੰਦੁੜੀਏ ਜਨ ਨਾਨਕ ਖਿਨੁ ਹਰਿ ਰਾਤੇ ਰਾਮ ॥੪॥੩॥
Apraaḋʰee paapee uḋʰré méree jinḋuṛee▫é jan Naanak kʰin har raaṫé raam. ||4||3||
Even sinners are carried across, O my soul, if they are imbued with the Lord’s Name, even for an instant, O servant Nanak. ||4||3||
|
ਬਿਹਾਗੜਾ ਮਹਲਾ ੪ ॥
Bihaagaṛaa mėhlaa 4.
Bihaagraa, Fourth Mehl:
|
ਹਉ ਬਲਿਹਾਰੀ ਤਿਨੑ ਕਉ ਮੇਰੀ ਜਿੰਦੁੜੀਏ ਜਿਨੑ ਹਰਿ ਹਰਿ ਨਾਮੁ ਅਧਾਰੋ ਰਾਮ ॥
Ha▫o balihaaree ṫinĥ ka▫o méree jinḋuṛee▫é jinĥ har har naam aḋʰaaro raam.
I am a sacrifice, O my soul, to those who take the Support of the Name of the Lord, Har, Har.
|
ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ ਮੇਰੀ ਜਿੰਦੁੜੀਏ ਬਿਖੁ ਭਉਜਲੁ ਤਾਰਣਹਾਰੋ ਰਾਮ ॥
Gur saṫgur naam driṛ▫aa▫i▫aa méree jinḋuṛee▫é bikʰ bʰa▫ojal ṫaaraṇhaaro raam.
The Guru, the True Guru, implanted the Name within me, O my soul, and He has carried me across the terrifying world-ocean of poison.
|
ਜਿਨ ਇਕ ਮਨਿ ਹਰਿ ਧਿਆਇਆ ਮੇਰੀ ਜਿੰਦੁੜੀਏ ਤਿਨ ਸੰਤ ਜਨਾ ਜੈਕਾਰੋ ਰਾਮ ॥
Jin ik man har ḋʰi▫aa▫i▫aa méree jinḋuṛee▫é ṫin sanṫ janaa jækaaro raam.
Those who have meditated one-pointedly on the Lord, O my soul - I proclaim the Victory of those saintly beings.
|