Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ  

ੴ सति नामु करता पुरखु निरभउ निरवैरु अकाल मूरति अजूनी सैभं गुर प्रसादि ॥  

Ik▫oaʼnkār saṯ nām karṯā purakẖ nirbẖa▫o nirvair akāl mūraṯ ajūnī saibẖaʼn gur parsāḏ.  

One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:  

ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਨਹਾਰ ਵਿਆਪਕ ਉਸ ਦੀ ਵਿਅਕਤੀ। ਉਹ ਨਿੱਡਰ, ਨਿਰਵੈਰ, ਅਮਰ ਉਸ ਦੀ ਹਸਤੀ ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।  

xxx
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਰਾਗੁ ਬਿਹਾਗੜਾ ਚਉਪਦੇ ਮਹਲਾ ਘਰੁ  

रागु बिहागड़ा चउपदे महला ५ घरु २ ॥  

Rāg bihāgaṛā cẖa▫upḏe mėhlā 5 gẖar 2.  

Raag Bihaagraa, Chau-Padas, Fifth Mehl, Second House:  

ਰਾਗ ਬਿਹਾਗੜਾ ਚਉਪਦੇ ਪੰਜਵੀਂ ਪਾਤਸ਼ਾਹੀ।  

xxx
ਰਾਗ ਬਿਹਾਗੜਾ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।


ਦੂਤਨ ਸੰਗਰੀਆ  

दूतन संगरीआ ॥  

Ḏūṯan sangrī▫ā.  

To associate with those indulging in unethical pursuits,  

ਕੱਟੜ ਵੈਰੀਆਂ ਦਾ ਮੇਲ-ਮਿਲਾਪ,  

ਦੂਤਨ ਸੰਗਰੀਆ = ਕਾਮਾਦਿਕ ਵੈਰੀਆਂ ਦੀ ਸੰਗਤ।
ਕਾਮਾਦਿਕ ਵੈਰੀਆਂ ਦੀ ਸੰਗਤ,


ਭੁਇਅੰਗਨਿ ਬਸਰੀਆ  

भुइअंगनि बसरीआ ॥  

Bẖu▫i▫angan basrī▫ā.  

is to live with poisonous snakes;  

ਨਾਗਾ ਦੇ ਨਲ ਵਸਣਾ ਹੈ।  

ਭੁਇਅੰਗ = ਸੱਪ। ਬਸਰੀਆ = ਵਾਸ।
ਸੱਪਾਂ ਨਾਲ ਵਾਸ (ਦੇ ਬਰਾਬਰ) ਹੈ,


ਅਨਿਕ ਉਪਰੀਆ ॥੧॥  

अनिक उपरीआ ॥१॥  

Anik uprī▫ā. ||1||  

that have destroyed many. ||1||  

ਉਨ੍ਹਾਂ ਨੂੰ ਪਰੇ ਹਟਾਉਣ ਲਈ ਮੈਂ ਘਨੇਰੇ ਉਪਰਾਲੇ ਕੀਤੇ।  

ਅਨਿਕ = ਅਨੇਕਾਂ ਨੂੰ। ਉਪਰੀਆ = ਉਪਾੜਿਆ, ਤਬਾਹ ਕੀਤਾ ਹੈ ॥੧॥
(ਇਹਨਾਂ ਦੂਤਾਂ ਨੇ) ਅਨੇਕਾਂ (ਦੇ ਜੀਵਨ) ਨੂੰ ਤਬਾਹ ਕੀਤਾ ਹੈ ॥੧॥


ਤਉ ਮੈ ਹਰਿ ਹਰਿ ਕਰੀਆ  

तउ मै हरि हरि करीआ ॥  

Ŧa▫o mai har har karī▫ā.  

Then, I repeated the Name of the Lord, Har, Har,  

ਤਦ ਮੈਂ ਵਾਹਿਗੁਰੂ ਦੇ ਨਾਮ ਦਾ ਜਾਪ ਕੀਤਾ।  

ਤਉ = ਤਦੋਂ।
ਤਾਹੀਏਂ ਮੈਂ ਸਦਾ ਪਰਮਾਤਮਾ ਦਾ ਨਾਮ ਜਪਦਾ ਹਾਂ,


ਤਉ ਸੁਖ ਸਹਜਰੀਆ ॥੧॥ ਰਹਾਉ  

तउ सुख सहजरीआ ॥१॥ रहाउ ॥  

Ŧa▫o sukẖ sėhjarī▫ā. ||1|| rahā▫o.  

and I obtained celestial peace. ||1||Pause||  

ਇਸ ਲਈ ਮੈਨੂੰ ਆਰਾਮ ਅਤੇ ਅਡੋਲਤਾ ਪ੍ਰਾਪਤ ਹੋ ਗਏ। ਠਹਿਰਾੳ।  

ਸੁਖ ਸਹਜਰੀਆ = ਆਤਮਕ ਅਡੋਲਤਾ ਦੇ ਸੁਖ ॥੧॥
ਤਦੋਂ (ਤੋਂ) ਮੈਨੂੰ ਆਤਮਕ ਅਡੋਲਤਾ ਦੇ ਸੁਖ ਆਨੰਦ ਪ੍ਰਾਪਤ ਹਨ ॥੧॥ ਰਹਾਉ॥


ਮਿਥਨ ਮੋਹਰੀਆ  

मिथन मोहरीआ ॥  

Mithan mohrī▫ā.  

False is the love of,  

ਝੂਠੀ ਹੈ ਮਮਤਾ,  

ਮਿਥਨ ਮੋਹਰੀਆ = ਮਿਥਨ ਮੋਹ, ਝੂਠਾ ਮੋਹ।
ਜੀਵ ਨੂੰ ਝੂਠਾ ਮੋਹ ਚੰਬੜਿਆ ਹੋਇਆ ਹੈ,


ਅਨ ਕਉ ਮੇਰੀਆ  

अन कउ मेरीआ ॥  

An ka▫o merī▫ā.  

many emotional attachments,  

ਕਿਸੇ ਹੋਰ ਨੂੰ ਆਪਣਾ ਸਮਝਣਾ,  

ਅਨ ਕਉ = ਹੋਰਨਾਂ (ਪਦਾਰਥਾਂ) ਨੂੰ।
(ਪਰਮਾਤਮਾ ਤੋਂ ਬਿਨਾ) ਹੋਰ ਹੋਰ ਪਦਾਰਥਾਂ ਨੂੰ 'ਮੇਰੇ, ਮੇਰੇ' ਰਟਦਾ ਰਹਿੰਦਾ ਹੈ,


ਵਿਚਿ ਘੂਮਨ ਘਿਰੀਆ ॥੨॥  

विचि घूमन घिरीआ ॥२॥  

vicẖ gẖūman gẖirī▫ā. ||2||  

which suck the mortal into the whirlpool of reincarnation. ||2||  

ਜੋ ਬੰਦੇ ਨੂੰ ਆਵਾਗਾਉਣ ਦੀ ਘੁਮਣਘੇਰੀ ਅੰਦਰ ਪਾ ਦਿੰਦੀ ਹੈ।  

xxx ॥੨॥
(ਸਾਰੀ ਉਮਰ) ਮੋਹ ਦੀ ਘੁੰਮਣਘੇਰੀ ਵਿਚ ਫਸਿਆ ਰਹਿੰਦਾ ਹੈ ॥੨॥


ਸਗਲ ਬਟਰੀਆ  

सगल बटरीआ ॥  

Sagal batrī▫ā.  

All are travelers,  

ਸਾਰੇ ਪ੍ਰਾਣੀ ਮੁਸਾਫਰ ਹਨ,  

ਬਟਰੀਆ = (ਵਾਟ = ਰਸਤਾ) ਰਾਹੀ, ਮੁਸਾਫ਼ਿਰ।
ਸਾਰੇ ਜੀਵ (ਇਥੇ) ਰਾਹੀ ਹੀ ਹਨ,


ਬਿਰਖ ਇਕ ਤਰੀਆ  

बिरख इक तरीआ ॥  

Birakẖ ik ṯarī▫ā.  

who have gathered under the world-tree,  

ਜੋ ਸੰਸਾਰ ਦੇ ਰੁਖ ਹੇਠਾ ਇੱਕਤ੍ਰ ਹੋਏ ਹਨ,  

ਇਕ-ਤਰੀਆ = ਇਕੱਤਰ ਹੋਏ ਹੋਏ।
(ਸੰਸਾਰ-) ਰੁੱਖ ਦੇ ਹੇਠ ਇਕੱਠੇ ਹੋਏ ਹੋਏ ਹਨ,


ਬਹੁ ਬੰਧਹਿ ਪਰੀਆ ॥੩॥  

बहु बंधहि परीआ ॥३॥  

Baho banḏẖėh parī▫ā. ||3||  

and are bound by their many bonds. ||3||  

ਅਤੇ ਘਣੇਰੇ ਜੂੜਾ ਨਾਲ ਜਕੜੇ ਹੋਏ ਹਨ।  

ਬੰਧਹਿ = ਬੰਧਨਾਂ ਵਿਚ। ਪਰੀਆ = ਪਏ ਹੋਏ ॥੩॥
ਪਰ (ਮਾਇਆ ਦੇ) ਬਹੁਤ ਬੰਧਨਾਂ ਵਿਚ ਫਸੇ ਹੋਏ ਹਨ ॥੩॥


ਥਿਰੁ ਸਾਧ ਸਫਰੀਆ  

थिरु साध सफरीआ ॥  

Thir sāḏẖ safrī▫ā.  

Eternal is the Company of the Holy,  

ਅਡੋਲ ਹੈ ਸਤਿ ਸੰਗਤ,  

ਸਫਰੀਆ = ਸਫ਼, ਸਭਾ, ਸੰਗਤ।
ਸਿਰਫ਼ ਗੁਰੂ ਦੀ ਸੰਗਤ ਹੀ ਸਦਾ-ਥਿਰ ਰਹਿਣ ਵਾਲਾ ਟਿਕਾਣਾ ਹੈ,


ਜਹ ਕੀਰਤਨੁ ਹਰੀਆ  

जह कीरतनु हरीआ ॥  

Jah kīrṯan harī▫ā.  

where the Kirtan of the Lord's Praises are sung.  

ਜਿਸ ਵਿੱਚ ਵਾਹਿਗੁਰੂ ਦੀਆਂ ਸਿਫ਼ਤ-ਸ਼ਲਾਘਾ ਗਾਇਨ ਕੀਤੀਆਂ ਜਾਂਦੀਆਂ ਹਨ।  

ਜਹ = ਜਿੱਥੇ।
ਕਿਉਂਕਿ ਉਥੇ ਪਰਮਾਤਮਾ ਦੀ ਸਿਫ਼ਤ-ਸਾਲਾਹ ਹੁੰਦੀ ਰਹਿੰਦੀ ਹੈ।


ਨਾਨਕ ਸਰਨਰੀਆ ॥੪॥੧॥  

नानक सरनरीआ ॥४॥१॥  

Nānak sarnarī▫ā. ||4||1||  

Nanak seeks this Sanctuary. ||4||1||  

ਇਸ ਲਈ ਨਾਨਕ ਨੇ ਉਸ ਦੀ ਪਨਾਹ ਪਕੜੀ ਹੈ।  

xxx ॥੪॥੧॥
ਹੇ ਨਾਨਕ! (ਮੈਂ ਸਾਧ ਸੰਗਤ ਦੀ) ਸਰਨ ਆਇਆ ਹਾਂ ॥੪॥੧॥


ਸਤਿਗੁਰ ਪ੍ਰਸਾਦਿ  

ੴ सतिगुर प्रसादि ॥  

Ik▫oaʼnkār saṯgur parsāḏ.  

One Universal Creator God. By The Grace Of The True Guru:  

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਰਾਗੁ ਬਿਹਾਗੜਾ ਮਹਲਾ  

रागु बिहागड़ा महला ९ ॥  

Rāg bihāgaṛā mėhlā 9.  

Raag Bihaagraa, Ninth Mehl:  

ਰਾਗ ਬਿਹਾਗਤਾ ਨੋਵੀ ਪਾਤਸ਼ਾਹੀ।  

xxx
ਰਾਗ ਬੇਹਾਗੜਾ ਵਿੱਚ ਗੁਰੂ ਤੇਗਬਹਾਦਰ ਜੀ ਦੀ ਬਾਣੀ।


ਹਰਿ ਕੀ ਗਤਿ ਨਹਿ ਕੋਊ ਜਾਨੈ  

हरि की गति नहि कोऊ जानै ॥  

Har kī gaṯ nėh ko▫ū jānai.  

No one knows the state of the Lord.  

ਵਾਹਿਗੁਰੂ ਦੀ ਦਸ਼ਾ ਨੂੰ ਕੋਈ ਭੀ ਨਹੀਂ ਜਾਣਦਾ।  

ਗਤਿ = ਉੱਚੀ ਆਤਮਕ ਅਵਸਥਾ। ਕੋਊ = ਕੋਈ ਭੀ।
ਕੋਈ ਭੀ ਮਨੁੱਖ ਇਹ ਨਹੀਂ ਜਾਣ ਸਕਦਾ ਕਿ ਪਰਮਾਤਮਾ ਕਿਹੋ ਜਿਹਾ ਹੈ,


ਜੋਗੀ ਜਤੀ ਤਪੀ ਪਚਿ ਹਾਰੇ ਅਰੁ ਬਹੁ ਲੋਗ ਸਿਆਨੇ ॥੧॥ ਰਹਾਉ  

जोगी जती तपी पचि हारे अरु बहु लोग सिआने ॥१॥ रहाउ ॥  

Jogī jaṯī ṯapī pacẖ hāre ar baho log si▫āne. ||1|| rahā▫o.  

The Yogis, the celibates, the penitents, and all sorts of clever people have failed. ||1||Pause||  

ਤਿਆਗੀ, ਬ੍ਰੀਹਮਚਾਰੀ, ਤਪੱਸਵੀ ਅਤੇ ਘਣੇਰੇ ਅਕਲਮੰਦ ਇਨਸਾਨ ਬੁਰੀ ਤਰ੍ਹਾਂ ਫੇਲ੍ਹ ਹੋ ਗਏ ਹਨ। ਠਹਿਰਾਉ।  

ਪਚਿ = ਖਪ ਖਪ ਕੇ। ਹਾਰੇ = ਥੱਕ ਗਏ ਹਨ। ਅਰੁ = ਅਤੇ ॥੧॥
ਅਨੇਕਾਂ ਜੋਗੀ, ਅਨੇਕਾਂ ਤਪੀ, ਅਤੇ ਹੋਰ ਬਥੇਰੇ ਸਿਆਣੇ ਮਨੁੱਖ ਖਪ ਖਪ ਕੇ ਹਾਰ ਗਏ ਹਨ ॥੧॥ ਰਹਾਉ॥


ਛਿਨ ਮਹਿ ਰਾਉ ਰੰਕ ਕਉ ਕਰਈ ਰਾਉ ਰੰਕ ਕਰਿ ਡਾਰੇ  

छिन महि राउ रंक कउ करई राउ रंक करि डारे ॥  

Cẖẖin mėh rā▫o rank ka▫o kar▫ī rā▫o rank kar dāre.  

In an instant, He changes the beggar into a king, and the king into a beggar.  

ਇਕ ਮੁਹਤ ਵਿੱਚ ਉਹ ਇਕ ਕੰਗਲੇ ਨੂੰ ਰਾਜਾ ਅਤੇ ਇਕ ਰਾਜੇ ਨੂੰ ਕੰਗਲਾ ਬਣਾ ਦਿੰਦਾ ਹੈ।  

ਰਾਉ = ਰਾਜਾ। ਰੰਕ ਕਉ = ਕੰਗਾਲ ਨੂੰ। ਕਰਈ = ਕਰਏ, ਕਰੈ, ਬਣਾ ਦੇਂਦਾ ਹੈ।
ਉਹ ਪਰਮਾਤਮਾ ਇਕ ਛਿਨ ਵਿਚ ਕੰਗਾਲ ਨੂੰ ਰਾਜਾ ਬਣਾ ਦੇਂਦਾ ਹੈ, ਤੇ, ਰਾਜੇ ਨੂੰ ਕੰਗਾਲ ਕਰ ਦੇਂਦਾ ਹੈ,


ਰੀਤੇ ਭਰੇ ਭਰੇ ਸਖਨਾਵੈ ਯਹ ਤਾ ਕੋ ਬਿਵਹਾਰੇ ॥੧॥  

रीते भरे भरे सखनावै यह ता को बिवहारे ॥१॥  

Rīṯe bẖare bẖare sakẖnāvai yėh ṯā ko bivhāre. ||1||  

He fills what is empty, and empties what is full - such are His ways. ||1||  

ਜੋ ਖਾਲੀ ਹੈ ਉਸ ਨੂੰ ਲਬਾਲਬ ਭਰ ਦਿੰਦਾ ਹੈ ਅਤੇ ਜੋ ਪਰੀਪੂਰਨ ਹੈ ਉਸ ਨੂੰ ਖਾਲੀ ਕਰ ਦਿੰਦਾ ਹੈ। ਇਹ ਹੈ ਉਸ ਦਾ ਸ਼ੁਗਲ।  

ਯਹ = ਇਹ। ਬਿਵਹਾਰੇ = ਨਿੱਤ ਦਾ ਕੰਮ ॥੧॥
ਖ਼ਾਲੀ ਭਾਂਡਿਆਂ ਨੂੰ ਭਰ ਦੇਂਦਾ ਹੈ ਤੇ ਭਰਿਆਂ ਨੂੰ ਖ਼ਾਲੀ ਕਰ ਦੇਂਦਾ ਹੈ (ਭਾਵ, ਗ਼ਰੀਬਾਂ ਨੂੰ ਅਮੀਰ ਤੇ ਅਮੀਰਾਂ ਨੂੰ ਗ਼ਰੀਬ ਬਣਾ ਦੇਂਦਾ ਹੈ) ਇਹ ਉਸ ਦਾ ਨਿੱਤ ਦਾ ਕੰਮ ਹੈ ॥੧॥


ਅਪਨੀ ਮਾਇਆ ਆਪਿ ਪਸਾਰੀ ਆਪਹਿ ਦੇਖਨਹਾਰਾ  

अपनी माइआ आपि पसारी आपहि देखनहारा ॥  

Apnī mā▫i▫ā āp pasārī āpėh ḏekẖanhārā.  

He Himself spread out the expanse of His Maya, and He Himself beholds it.  

ਆਪਣੀ ਸ਼ਕਤੀ ਨੂੰ ਉਸ ਨੇ ਆਪੇ ਹੀ ਖਿਲਾਰਿਆਂ ਹੈ ਅਤੇ ਉਹ ਆਪੇ ਹੀ ਉਸ ਨੂੰ ਵੇਖਣ ਵਾਲਾ ਹੈ।  

ਪਸਾਰੀ = ਖਿਲਾਰੀ ਹੋਈ। ਆਪਹਿ = ਆਪ ਹੀ। ਦੇਖਨਹਾਰਾ = ਸੰਭਾਲ ਕਰਨ ਵਾਲਾ।
(ਇਸ ਦਿੱਸਦੇ ਜਗਤ-ਰੂਪ ਤਮਾਸ਼ੇ ਵਿਚ) ਪਰਮਾਤਮਾ ਨੇ ਆਪਣੀ ਮਾਇਆ ਆਪ ਖਿਲਾਰੀ ਹੋਈ ਹੈ, ਉਹ ਆਪ ਹੀ ਇਸ ਦੀ ਸੰਭਾਲ ਕਰ ਰਿਹਾ ਹੈ।


ਨਾਨਾ ਰੂਪੁ ਧਰੇ ਬਹੁ ਰੰਗੀ ਸਭ ਤੇ ਰਹੈ ਨਿਆਰਾ ॥੨॥  

नाना रूपु धरे बहु रंगी सभ ते रहै निआरा ॥२॥  

Nānā rūp ḏẖare baho rangī sabẖ ṯe rahai ni▫ārā. ||2||  

He assumes so many forms, and plays so many games, and yet, He remains detached from it all. ||2||  

ਉਹ ਅਨੇਕਾਂ ਸਰੂਪ ਧਾਰਦਾ ਹੈ ਅਤੇ ਅਨੇਕਾਂ ਖੇਡਾਂ ਖੇਡਦਾ ਹੈ, ਫੇਰ ਵੀ ਉਹ ਸਾਰਿਆਂ ਨਾਲੋਂ ਅਲੱਗ ਥਲੱਗ ਰਹਿੰਦਾ ਹੈ।  

ਨਾਨਾ = ਕਈ ਤਰ੍ਹਾਂ ਦੇ। ਧਰੇ = ਬਣਾ ਲੈਂਦਾ ਹੈ, ਧਾਰ ਲੈਂਦਾ ਹੈ। ਬਹੁ ਰੰਗੀ = ਅਨੇਕਾਂ ਰੰਗਾਂ ਦਾ ਮਾਲਕ। ਤੇ = ਤੋਂ। ਨਿਆਰਾ = ਵੱਖਰਾ ਹੈ ॥੨॥
ਉਹ ਅਨੇਕਾਂ ਰੰਗਾਂ ਦਾ ਮਾਲਕ ਪ੍ਰਭੂ ਕਈ ਤਰ੍ਹਾਂ ਦੇ ਰੂਪ ਧਾਰ ਲੈਂਦਾ ਹੈ, ਤੇ ਸਾਰਿਆਂ ਰੂਪਾਂ ਤੋਂ ਵੱਖਰਾ ਭੀ ਰਹਿੰਦਾ ਹੈ ॥੨॥


ਅਗਨਤ ਅਪਾਰੁ ਅਲਖ ਨਿਰੰਜਨ ਜਿਹ ਸਭ ਜਗੁ ਭਰਮਾਇਓ  

अगनत अपारु अलख निरंजन जिह सभ जगु भरमाइओ ॥  

Agnaṯ apār alakẖ niranjan jih sabẖ jag bẖarmā▫i▫o.  

Incalculable, infinite, incomprehensible and immaculate is He, who has misled the entire world.  

ਬੇਸ਼ੁਮਾਰ ਹੱਦ ਬੰਨਾ-ਰਹਿਤ, ਅਗਾਧ ਅਤੇ ਪਵਿੱਤਰ ਹੈ ਸੁਆਮੀ, ਜਿਸ ਨੇ ਸਾਰੇ ਸੰਸਾਰ ਨੂੰ ਬਹਿਕਾਇਆ ਹੋਇਆ ਹੈ।  

ਅਗਨਤ = ਜਿਸ ਦੇ ਗੁਣ ਗਿਣੇ ਨਾਹ ਜਾ ਸਕਣ। ਅਪਾਰੁ = ਜਿਸ ਦਾ ਪਾਰਲਾ ਬੰਨਾ ਨਾਹ ਲੱਭ ਸਕੇ। ਅਲਖ = ਜਿਸ ਦਾ ਸਰੂਪ ਸਮਝ ਵਿਚ ਨਾਹ ਆ ਸਕੇ। ਨਿਰੰਜਨ = ਮਾਇਆ ਦੇ ਪ੍ਰਭਾਵ ਤੋਂ ਪਰੇ। ਜਿਹ = ਜਿਸ (ਹਰੀ) ਨੇ। ਭਰਮਾਇਓ = ਭਟਕਣਾ ਵਿਚ ਪਾ ਰੱਖਿਆ ਹੈ।
ਉਸ ਪਰਮਾਤਮਾ ਦੇ ਗੁਣ ਗਿਣੇ ਨਹੀਂ ਜਾ ਸਕਦੇ, ਉਹ ਬੇਅੰਤ ਹੈ, ਉਹ ਅਦ੍ਰਿਸ਼ਟ ਹੈ, ਉਹ ਨਿਰਲੇਪ ਹੈ, ਉਸ ਪਰਮਾਤਮਾ ਨੇ ਹੀ ਸਾਰੇ ਜਗਤ ਨੂੰ (ਮਾਇਆ ਦੀ) ਭਟਕਣਾ ਵਿਚ ਪਾਇਆ ਹੋਇਆ ਹੈ।


ਸਗਲ ਭਰਮ ਤਜਿ ਨਾਨਕ ਪ੍ਰਾਣੀ ਚਰਨਿ ਤਾਹਿ ਚਿਤੁ ਲਾਇਓ ॥੩॥੧॥੨॥  

सगल भरम तजि नानक प्राणी चरनि ताहि चितु लाइओ ॥३॥१॥२॥  

Sagal bẖaram ṯaj Nānak parāṇī cẖaran ṯāhi cẖiṯ lā▫i▫o. ||3||1||2||  

Cast off all your doubts; prays Nanak, O mortal, focus your consciousness on His Feet. ||3||1||2||  

ਗੁਰੂ ਜੀ ਫੁਰਮਾਉਂਦੇ ਹਨ, ਹੇ ਫਾਨੀ ਬੰਦੇ ਤੂੰ ਆਪਣੇ ਸਮੂਹ ਸੰਸੇ ਨਵਿਰਤ ਕਰ ਦੇ ਅਤੇ ਆਪਣਾ ਮਨ ਉਸ ਦੇ ਪੈਰਾਂ ਨਾਲ ਜੋੜ।  

ਤਾਹਿ ਚਰਨਿ = ਉਸ ਦੇ ਚਰਨਾਂ ਵਿਚ। ਲਾਇਓ = ਲਾਇਆ ਹੈ ॥੩॥੧॥੨॥
ਹੇ ਨਾਨਕ! ਜਿਸ ਮਨੁੱਖ ਨੇ ਉਸ ਦੇ ਚਰਨਾਂ ਵਿਚ ਮਨ ਜੋੜਿਆ ਹੈ, ਇਹ ਮਾਇਆ ਦੀਆਂ ਸਾਰੀਆਂ ਭਟਕਣਾਂ ਤਿਆਗ ਕੇ ਹੀ ਜੋੜਿਆ ਹੈ ॥੩॥੧॥੨॥


ਰਾਗੁ ਬਿਹਾਗੜਾ ਛੰਤ ਮਹਲਾ ਘਰੁ  

रागु बिहागड़ा छंत महला ४ घरु १  

Rāg bihāgaṛā cẖẖanṯ mėhlā 4 gẖar 1  

Raag Bihaagraa, Chhant, Fourth Mehl, First House:  

ਰਾਗ ਬਿਹਾਗੜਾ ਛੰਤ ਚੋਥੀ ਪਾਤਿਸ਼ਾਹੀ।  

xxx
ਰਾਗ ਬੇਹਾਗੜਾ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਛੰਤ'।


ਸਤਿਗੁਰ ਪ੍ਰਸਾਦਿ  

ੴ सतिगुर प्रसादि ॥  

Ik▫oaʼnkār saṯgur parsāḏ.  

One Universal Creator God. By The Grace Of The True Guru:  

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਹਰਿ ਹਰਿ ਨਾਮੁ ਧਿਆਈਐ ਮੇਰੀ ਜਿੰਦੁੜੀਏ ਗੁਰਮੁਖਿ ਨਾਮੁ ਅਮੋਲੇ ਰਾਮ  

हरि हरि नामु धिआईऐ मेरी जिंदुड़ीए गुरमुखि नामु अमोले राम ॥  

Har har nām ḏẖi▫ā▫ī▫ai merī jinḏuṛī▫e gurmukẖ nām amole rām.  

Meditate on the Name of the Lord, Har, Har, O my soul; as Gurmukh, meditate on the invaluable Name of the Lord.  

ਹੇ ਮੈਡੀ ਆਤਮਾ! ਤੂੰ ਸੁਆਮੀ ਮਾਲਕ ਦੇ ਨਾਮ ਦਾ ਆਰਾਧਨ ਕਰ। ਅਣਮੁੱਲਾ ਨਾਮ, ਗੁਰਾਂ ਦੇ ਰਾਹੀਂ ਪਾਇਆ ਜਾਂਦਾ ਹੈ।  

ਧਿਆਈਐ = ਧਿਆਉਣਾ ਚਾਹੀਦਾ ਹੈ। ਜਿੰਦੁੜੀਏ = ਹੇ ਸੋਹਣੀ ਜਿੰਦੇ! ਗੁਰਮੁਖਿ = ਗੁਰੂ ਦੀ ਸਰਨ ਪਿਆਂ। ਅਮੋਲੇ = ਜੇਹੜਾ ਕਿਸੇ ਮੁੱਲ ਤੋਂ ਨਾਹ ਮਿਲ ਸਕੇ।
ਹੇ ਮੇਰੀ ਸੋਹਣੀ ਜਿੰਦੇ! ਸਦਾ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ਪਰਮਾਤਮਾ ਦਾ ਅਮੋਲਕ ਨਾਮ ਗੁਰੂ ਦੀ ਰਾਹੀਂ (ਹੀ) ਮਿਲਦਾ ਹੈ।


ਹਰਿ ਰਸਿ ਬੀਧਾ ਹਰਿ ਮਨੁ ਪਿਆਰਾ ਮਨੁ ਹਰਿ ਰਸਿ ਨਾਮਿ ਝਕੋਲੇ ਰਾਮ  

हरि रसि बीधा हरि मनु पिआरा मनु हरि रसि नामि झकोले राम ॥  

Har ras bīḏẖā har man pi▫ārā man har ras nām jẖakole rām.  

My mind is pierced through by the sublime essence of the Lord's Name. The Lord is dear to my mind. With the sublime essence of the Lord's Name, my mind is washed clean.  

ਮੇਰਾ ਚਿੱਤ ਵਾਹਿਗੁਰੂ ਦੇ ਨਾਮ ਅੰਮ੍ਰਿਤ ਨਾਲ ਵਿੰਨਿਆ ਗਿਆ ਹੈ। ਵਾਹਿਗੁਰੂ ਮੇਰੇ ਚਿੱਤ ਨੂੰ ਲਾਡਲਾ ਲੱਗਦਾ ਹੈ। ਵਾਹਿਗੁਰੂ ਦੇ ਨਾਮ ਨਾਲ ਚਿੱਤ ਧੋਤਾ ਜਾ ਕੇ ਸਾਫ ਸੁਥਰਾ ਹੋ ਗਿਆ ਹੈ।  

ਰਸਿ = ਰਸ ਵਿਚ, ਆਨੰਦ ਵਿਚ। ਬੀਧਾ = ਵਿੱਝਾ ਹੋਇਆ। ਨਾਮਿ = ਨਾਮ ਵਿਚ। ਝਕੋਲੇ = ਚੁੱਭੀ ਲਾਂਦਾ ਹੈ।
ਜੇਹੜਾ ਮਨ ਪਰਮਾਤਮਾ ਦੇ ਨਾਮ-ਰਸ ਵਿਚ ਵਿੱਝ ਜਾਂਦਾ ਹੈ, ਉਹ ਮਨ ਪਰਮਾਤਮਾ ਨੂੰ ਪਿਆਰਾ ਲੱਗਦਾ ਹੈ, ਉਹ ਮਨ ਆਨੰਦ ਨਾਲ ਪ੍ਰਭੂ ਦੇ ਨਾਮ ਵਿਚ ਚੁੱਭੀ ਲਾਈ ਰੱਖਦਾ ਹੈ।


        


© SriGranth.org, a Sri Guru Granth Sahib resource, all rights reserved.
See Acknowledgements & Credits