Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਜਨ ਨਾਨਕ ਦਾਸ ਦਾਸ ਕੋ ਕਰੀਅਹੁ ਮੇਰਾ ਮੂੰਡੁ ਸਾਧ ਪਗਾ ਹੇਠਿ ਰੁਲਸੀ ਰੇ ॥੨॥੪॥੩੭॥  

जन नानक दास दास को करीअहु मेरा मूंडु साध पगा हेठि रुलसी रे ॥२॥४॥३७॥  

Jan Nānak ḏās ḏās ko karī▫ahu merā mūnd sāḏẖ pagā heṯẖ rulsī re. ||2||4||37||  

Make servant Nanak the slave of Your slave; let his head roll in the dust under the feet of the Holy. ||2||4||37||  

ਦਾਸ ਨਾਨਕ ਨੂੰ ਆਪਣੇ ਸੇਵਕ ਦਾ ਸੇਵਕ ਬਣਾ ਦੇ, ਹੇ ਸਾਹਿਬ! ਰੱਬ ਕਰੇ ਉਸ ਦਾ ਸਿਰ ਸਾਧੂਆਂ ਦੇ ਪੈਰਾਂ ਹੇਠ ਰੁਲੇ।  

ਕੋ = ਦਾ। ਮੂੰਡੁ = ਸਿਰ। ਪਗ = ਪੈਰ ॥੨॥੪॥੩੭॥
ਹੇ ਦਾਸ ਨਾਨਕ! ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾ ਲੈ, ਮੇਰਾ ਸਿਰ ਤੇਰੇ ਸੰਤ ਜਨਾਂ ਦੇ ਪੈਰਾਂ ਹੇਠ ਪਿਆ ਰਹੇ ॥੨॥੪॥੩੭॥


ਰਾਗੁ ਦੇਵਗੰਧਾਰੀ ਮਹਲਾ ਘਰੁ  

रागु देवगंधारी महला ५ घरु ७  

Rāg ḏevganḏẖārī mėhlā 5 gẖar 7  

Raag Dayv-Gandhaaree, Fifth Mehl, Seventh House:  

ਰਾਗਦੇਵ ਗੰਧਾਰੀ। ਪੰਜਵੀਂ ਪਾਤਿਸ਼ਾਹੀ।  

xxx
ਰਾਗ ਦੇਵਗੰਧਾਰੀ, ਘਰ ੭ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।


ਸਤਿਗੁਰ ਪ੍ਰਸਾਦਿ  

ੴ सतिगुर प्रसादि ॥  

Ik▫oaʼnkār saṯgur parsāḏ.  

One Universal Creator God. By The Grace Of The True Guru:  

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਸਭ ਦਿਨ ਕੇ ਸਮਰਥ ਪੰਥ ਬਿਠੁਲੇ ਹਉ ਬਲਿ ਬਲਿ ਜਾਉ  

सभ दिन के समरथ पंथ बिठुले हउ बलि बलि जाउ ॥  

Sabẖ ḏin ke samrath panth biṯẖule ha▫o bal bal jā▫o.  

You are all-powerful, at all times; You show me the Way; I am a sacrifice, a sacrifice to You.  

ਹੇ ਸੁਆਮੀ! ਮੈਨੂੰ ਮਾਰਗ ਦਰਸਾਉਣਹਾਰ ਤੂੰ ਸਾਰਿਆਂ ਦਿਨਾਂ ਲਈ ਸ਼ਕਤੀਵਾਨ ਹੈ। ਮੈਂ ਤੇਰੇ ਉਤੋਂ ਸਦਾ ਹੀ ਕੁਰਬਾਨ ਹਾਂ।  

ਸਭ ਦਿਨ ਕੇ = ਸਦਾ ਹੀ। ਸਮਰਥ ਪੰਥ = ਜੀਵਨ-ਰਾਹ ਦੱਸਣ ਦੀ ਸਮਰਥਾ ਵਾਲੇ। ਬਿਠੁਲੇ = ਹੇ ਬੀਠੁਲ! ਹੇ ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿਣ ਵਾਲੇ ਪ੍ਰਭੂ! {ਬਿਠੁਲ = वि = सथल, विष्ठल। ਮਾਇਆ ਦੇ ਪ੍ਰਭਾਵ ਤੋਂ ਪਰੇ ਖਲੋਤਾ ਹੋਇਆ}। ਹਉ ਜਾਉ = ਮੈਂ ਜਾਂਦਾ ਹਾਂ, ਜਾਉਂ। ਬਲਿ ਬਲਿ = ਕੁਰਬਾਨ।
ਹੇ ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿਣ ਵਾਲੇ ਪ੍ਰਭੂ! (ਮੇਹਰ ਕਰ) ਮੈਂ ਤੇਰੇ ਉਹਨਾਂ ਸੰਤਾਂ ਦੇ ਚਰਨਾਂ ਵਿਚ ਪਿਆ ਰਹਾਂ, ਤੇ ਉਹਨਾਂ ਸੰਤਾਂ ਤੋਂ ਸਦਕੇ ਜਾਂਦਾ ਰਹਾਂ,


ਗਾਵਨ ਭਾਵਨ ਸੰਤਨ ਤੋਰੈ ਚਰਨ ਉਵਾ ਕੈ ਪਾਉ ॥੧॥ ਰਹਾਉ  

गावन भावन संतन तोरै चरन उवा कै पाउ ॥१॥ रहाउ ॥  

Gāvan bẖāvan sanṯan ṯorai cẖaran uvā kai pā▫o. ||1|| rahā▫o.  

Your Saints sing to You with love; I fall at their feet. ||1||Pause||  

ਤੇਰੇ ਸਾਧੂ ਤੈਨੂੰ ਪਿਆਰ ਨਾਲ ਗਾਉਂਦੇ ਹਨ। ਮੈਂ ਉਨ੍ਹਾਂ ਦੇ ਪੈਰੀਂ ਪੈਂਦਾ ਹਾਂ। ਠਹਿਰਾਉ।  

ਉਵਾ ਕੇ ਚਰਨ ਪਾਉ = ਉਹਨਾਂ ਦੇ ਚਰਨਾਂ ਤੇ ਪਿਆ ਰਹਾਂ। ਪਾਉ = ਪਾਉਂ, ਮੈਂ ਪਿਆ ਰਿਹਾਂ ॥੧॥
ਜੋ ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਰਹਿੰਦੇ ਹਨ, ਜੋ ਤੈਨੂੰ ਚੰਗੇ ਲੱਗਦੇ ਹਨ, ਤੇ, ਜੋ ਸਦਾ ਹੀ ਜੀਵਨ-ਰਾਹ ਦੱਸਣ ਦੇ ਸਮਰੱਥ ਹਨ ॥੧॥ ਰਹਾਉ॥


ਜਾਸਨ ਬਾਸਨ ਸਹਜ ਕੇਲ ਕਰੁਣਾ ਮੈ ਏਕ ਅਨੰਤ ਅਨੂਪੈ ਠਾਉ ॥੧॥  

जासन बासन सहज केल करुणा मै एक अनंत अनूपै ठाउ ॥१॥  

Jāsan bāsan sahj kel karuṇā mai ek ananṯ anūpai ṯẖā▫o. ||1||  

O Praiseworthy Lord, Enjoyer of celestial peace, Embodiment of mercy, One Infinite Lord, Your place is so beautiful. ||1||  

ਹੇ ਮੇਰੇ ਉਪਮਾ ਯੋਗ, ਅਨੰਦ ਭਰੀਆ ਖੇਡਾਂ ਮਾਨਣਹਾਰ, ਰਹਿਮਤ ਦੇ ਪੁੰਜ ਅਤੇ ਅਦੁੱਤੀ ਤੇ ਬੇਅੰਤ ਸੁਆਮੀ! ਪਰਮ ਸੁੰਦਰ ਹੈ ਤੇਰਾ ਟਿਕਾਣਾ।  

ਜਾਸਨ = ਜਿਨ੍ਹਾਂ ਨੂੰ। ਬਾਸਨ = ਵਾਸਨਾ। ਸਹਜ ਕੇਲ = ਆਤਮਕ ਅਡੋਲਤਾ ਦੇ ਆਨੰਦ। ਕਰੁਣਾ ਮੈ = ਹੇ ਤਰਸ-ਰਰੂਪ! ਕਰੁਣਾ = ਤਰਸ। ਮੈ = ਮਯ, ਭਰਪੂਰ। ਅਨੂਪੈ = ਅਨੂਪ ਵਿਚ। ਠਾਉ = ਥਾਂ ॥੧॥
ਹੇ ਤਰਸ-ਸਰੂਪ ਪ੍ਰਭੂ! (ਮੇਹਰ ਕਰ, ਮੈਂ ਉਹਨਾਂ ਸੰਤਾਂ ਦੇ ਚਰਨਾਂ ਵਿਚ ਪਿਆ ਰਹਾਂ) ਜਿਨ੍ਹਾਂ ਨੂੰ ਹੋਰ ਕੋਈ ਵਾਸਨਾ ਨਹੀਂ, ਜੋ ਸਦਾ ਆਤਮਕ ਅਡੋਲਤਾ ਦੇ ਰੰਗ ਮਾਣਦੇ ਹਨ, ਜੋ ਸਦਾ ਤੇਰੇ ਬੇਅੰਤ ਤੇ ਸੋਹਣੇ ਸਰੂਪ ਵਿਚ ਟਿਕੇ ਰਹਿੰਦੇ ਹਨ ॥੧॥


ਰਿਧਿ ਸਿਧਿ ਨਿਧਿ ਕਰ ਤਲ ਜਗਜੀਵਨ ਸ੍ਰਬ ਨਾਥ ਅਨੇਕੈ ਨਾਉ  

रिधि सिधि निधि कर तल जगजीवन स्रब नाथ अनेकै नाउ ॥  

Riḏẖ siḏẖ niḏẖ kar ṯal jagjīvan sarab nāth anekai nā▫o.  

Riches, supernatural spiritual powers and wealth are in the palm of Your hand. O Lord, Life of the World, Master of all, infinite is Your Name.  

ਇਕਬਾਲ, ਕਰਾਮਾਤੀ ਸ਼ਕਤੀਆਂ ਅਤੇ ਧਨ-ਦੌਲਤ ਤੇਰੇ ਹੱਥ ਦੀ ਤਲੀ ਉਤੇ ਹਨ, ਹੇ ਸੁਆਮੀ! ਜਗਤ ਦੀ ਜਿੰਦ-ਜਾਨ ਅਤੇ ਸਮੂਹ ਦੇ ਮਾਲਕ, ਤੇਰੇ ਅਨੰਤ ਹੀ ਨਾਮ ਹਨ।  

ਰਿਧਿ ਸਿਧਿ = ਕਰਾਮਾਤੀ ਤਾਕਤਾਂ। ਨਿਧਿ = ਖ਼ਜ਼ਾਨੇ। ਕਰ ਤਲ = ਹੱਥਾਂ ਦੀਆਂ ਤਲੀਆਂ ਉੱਤੇ। ਜਗਜੀਵਨ = ਹੇ ਜਗਤ ਦੇ ਜੀਵਨ ਪ੍ਰਭੂ! ਸ੍ਰਬ ਨਾਥ = ਹੇ ਸਭਨਾਂ ਦੇ ਖਸਮ!
ਰਿਧੀਆਂ ਸਿਧੀਆਂ ਤੇ ਨਿਧੀਆਂ ਤੇਰੇ ਹੱਥਾਂ ਦੀਆਂ ਤਲੀਆਂ ਉਤੇ (ਸਦਾ ਟਿਕੀਆਂ ਰਹਿੰਦੀਆਂ ਹਨ), ਹੇ ਜਗਤ ਦੇ ਜੀਵਨ ਪ੍ਰਭੂ! ਹੇ ਸਭਨਾਂ ਦੇ ਖਸਮ ਪ੍ਰਭੂ! ਹੇ ਅਨੇਕਾਂ ਨਾਮਾਂ ਵਾਲੇ ਪ੍ਰਭੂ!


ਦਇਆ ਮਇਆ ਕਿਰਪਾ ਨਾਨਕ ਕਉ ਸੁਨਿ ਸੁਨਿ ਜਸੁ ਜੀਵਾਉ ॥੨॥੧॥੩੮॥੬॥੪੪॥  

दइआ मइआ किरपा नानक कउ सुनि सुनि जसु जीवाउ ॥२॥१॥३८॥६॥४४॥  

Ḏa▫i▫ā ma▫i▫ā kirpā Nānak ka▫o sun sun jas jīvā▫o. ||2||1||38||6||44||  

Show Kindness, Mercy and Compassion to Nanak; hearing Your Praises, I live. ||2||1||38||6||44||  

ਹੇ ਸੁਆਮੀ! ਨਾਨਕ ਉਤੇ ਕ੍ਰਿਪਾਲਤਾ, ਦਇਆਲਤਾ ਤੇ ਮਿਹਰਬਾਨੀ ਧਾਰ। ਮੈਂ ਸਦੀਵ ਹੀ ਤੇਰੀ ਸਿਫ਼ਤ ਸ਼ਘਾਲਾ ਸੁਣ ਕੇ ਜੀਉਂਦਾ ਹਾਂ।  

ਮਇਆ = ਕਿਰਪਾ। ਸੁਨਿ = ਸੁਣ ਕੇ। ਜੀਵਾਉ = ਜੀਵਉਂ ॥੨॥੧॥੩੮॥੬॥੪੪॥
ਹੇ ਪ੍ਰਭੂ! (ਆਪਣੇ) ਦਾਸ ਨਾਨਕ ਉੱਤੇ ਦਇਆ ਕਰ, ਮੇਹਰ ਕਰ, ਕਿਰਪਾ ਕਰ ਕਿ (ਤੇਰੇ ਸੰਤ ਜਨਾਂ ਤੋਂ ਤੇਰੀ) ਸਿਫ਼ਤ-ਸਾਲਾਹ ਸੁਣ ਸੁਣ ਕੇ ਮੈਂ ਆਤਮਕ ਜੀਵਨ ਹਾਸਲ ਕਰਦਾ ਰਹਾਂ ॥੨॥੧॥੩੮॥੬॥੪੪॥


ਸਤਿਗੁਰ ਪ੍ਰਸਾਦਿ  

ੴ सतिगुर प्रसादि ॥  

Ik▫oaʼnkār saṯgur parsāḏ.  

One Universal Creator God. By The Grace Of The True Guru:  

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਰਾਗੁ ਦੇਵਗੰਧਾਰੀ ਮਹਲਾ  

रागु देवगंधारी महला ९ ॥  

Rāg ḏevganḏẖārī mėhlā 9.  

Raag Dayv-Gandhaaree, Ninth Mehl:  

ਰਾਗ ਦੇਵ ਗੰਧਾਰੀ। ਪੰਜਵੀਂ ਪਾਤਿਸ਼ਾਹੀ।  

xxx
ਰਾਗ ਦੇਵਗੰਧਾਰੀ ਵਿੱਚ ਗੁਰੂ ਤੇਗਬਹਾਦਰ ਜੀ ਦੀ ਬਾਣੀ।


ਯਹ ਮਨੁ ਨੈਕ ਕਹਿਓ ਕਰੈ  

यह मनु नैक न कहिओ करै ॥  

Yėh man naik na kahi▫o karai.  

This mind does not follow my advice one tiny bit.  

ਇਹ ਮਨ, ਭੋਰਾ ਭਰ, ਮੇਰੇ ਆਖੇ ਨਹੀਂ ਲੱਗਦਾ।  

ਯਹ ਮਨੁ = ਇਹ ਮਨ। ਨੈਕ = ਰਤਾ ਭਰ ਭੀ। ਕਹਿਓ = ਕਿਹਾ ਹੋਇਆ ਉਪਦੇਸ਼, ਦਿੱਤੀ ਹੋਈ ਸਿੱਖਿਆ।
ਇਹ ਮਨ ਰਤਾ ਭਰ ਭੀ ਮੇਰਾ ਕਿਹਾ ਨਹੀਂ ਮੰਨਦਾ।


ਸੀਖ ਸਿਖਾਇ ਰਹਿਓ ਅਪਨੀ ਸੀ ਦੁਰਮਤਿ ਤੇ ਟਰੈ ॥੧॥ ਰਹਾਉ  

सीख सिखाइ रहिओ अपनी सी दुरमति ते न टरै ॥१॥ रहाउ ॥  

Sīkẖ sikẖā▫e rahi▫o apnī sī ḏurmaṯ ṯe na tarai. ||1|| rahā▫o.  

I am so tired of giving it instructions - it will not refrain from its evil-mindedness. ||1||Pause||  

ਆਪਣੇ ਵੱਲੋਂ ਮੈਂ ਉਸ ਨੂੰ ਸਿੱਖਮਤ ਦੇ ਕੇ ਹਾਰ ਹੰਭ ਗਿਆ ਹਾਂ। ਪਰ ਉਹ ਖੋਟੀਆਂ-ਰੁਚੀਆਂ ਤੋਂ ਨਹੀਂ ਟਲਦਾ। ਠਹਿਰਾਉ।  

ਸੀਖ = ਸਿੱਖਿਆ। ਰਹਿਓ = ਮੈਂ ਥੱਕ ਗਿਆ ਹਾਂ। ਅਪਨੀ ਸੀ = ਆਪਣੇ ਵਲੋਂ। ਤੇ = ਤੋਂ। ਟਰੈ = ਟਲਦਾ, ਟਲੈ ॥੧॥
ਮੈਂ ਆਪਣੇ ਵਲੋਂ ਇਸ ਨੂੰ ਸਿੱਖਿਆ ਦੇ ਦੇ ਕੇ ਥੱਕ ਗਿਆ ਹਾਂ, ਫਿਰ ਭੀ ਇਹ ਖੋਟੀ ਮੱਤ ਵਲੋਂ ਹਟਦਾ ਨਹੀਂ ॥੧॥ ਰਹਾਉ॥


ਮਦਿ ਮਾਇਆ ਕੈ ਭਇਓ ਬਾਵਰੋ ਹਰਿ ਜਸੁ ਨਹਿ ਉਚਰੈ  

मदि माइआ कै भइओ बावरो हरि जसु नहि उचरै ॥  

Maḏ mā▫i▫ā kai bẖa▫i▫o bāvro har jas nėh ucẖrai.  

It has gone insane with the intoxication of Maya; it does not chant the Lord's Praise.  

ਉਹ ਧਨ-ਪਦਾਰਥ ਦੀ ਮਸਤੀ ਨਾਲ ਪਗਲਾ ਹੋ ਗਿਆ ਹੈ ਅਤੇ ਰੱਬ ਦੀ ਕੀਰਤੀ ਦਾ ਉਚਾਰਨ ਨਹੀਂ ਕਰਦਾ।  

ਮਦਿ = ਨਸ਼ੇ ਵਿਚ। ਬਾਵਰੋ = ਝੱਲਾ। ਜਸੁ = ਸਿਫ਼ਤ-ਸਾਲਾਹ। ਉਚਰੈ = ਉਚਾਰਦਾ।
ਮਾਇਆ ਦੇ ਨਸ਼ੇ ਵਿਚ ਇਹ ਮਨ ਝੱਲਾ ਹੋਇਆ ਪਿਆ ਹੈ, ਕਦੇ ਇਹ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਨਹੀਂ ਉਚਾਰਦਾ,


ਕਰਿ ਪਰਪੰਚੁ ਜਗਤ ਕਉ ਡਹਕੈ ਅਪਨੋ ਉਦਰੁ ਭਰੈ ॥੧॥  

करि परपंचु जगत कउ डहकै अपनो उदरु भरै ॥१॥  

Kar parpancẖ jagaṯ ka▫o dahkai apno uḏar bẖarai. ||1||  

Practicing deception, it tries to cheat the world, and so it fills its belly. ||1||  

ਠੱਗੀ ਠੋਰੀ ਰੱਚ ਕੇ ਉਹ ਸੰਸਾਰ ਨੂੰ ਛੱਲਦਾ ਹੈ ਅਤੇ ਆਪਣਾ ਢਿੱਡ ਭਰਦਾ ਹੈ।  

ਪਰਪੰਚੁ = ਵਿਖਾਵਾ, ਠੱਗੀ। ਕਉ = ਨੂੰ। ਡਹਕੈ = ਠੱਗਦਾ ਹੈ, ਛਲ ਰਿਹਾ ਹੈ। ਉਦਰੁ = ਪੇਟ ॥੧॥
ਵਿਖਾਵਾ ਕਰ ਕੇ ਦੁਨੀਆ ਨੂੰ ਠੱਗਦਾ ਰਹਿੰਦਾ ਹੈ, ਤੇ, (ਠੱਗੀ ਨਾਲ ਇਕੱਠੇ ਕੀਤੇ ਧਨ ਦੀ ਰਾਹੀਂ) ਆਪਣਾ ਪੇਟ ਭਰਦਾ ਰਹਿੰਦਾ ਹੈ ॥੧॥


ਸੁਆਨ ਪੂਛ ਜਿਉ ਹੋਇ ਸੂਧੋ ਕਹਿਓ ਕਾਨ ਧਰੈ  

सुआन पूछ जिउ होइ न सूधो कहिओ न कान धरै ॥  

Su▫ān pūcẖẖ ji▫o ho▫e na sūḏẖo kahi▫o na kān ḏẖarai.  

Like a dog's tail, it cannot be straightened; it will not listen to what I tell it.  

ਕੁੱਤੇ ਦੀ ਪੂਛਲ ਦੀ ਤਰ੍ਹਾਂ ਸਿੱਧਾ ਨਹੀਂ ਹੁੰਦਾ ਅਤੇ ਜੋ ਕੁਛ ਮੈਂ ਆਖਦਾ ਹਾਂ, ਉਸ ਵੱਲ ਕੰਨ ਨਹੀਂ ਕਰਦਾ।  

ਸੁਆਨ = ਕੁੱਤਾ। ਜਿਉ = ਵਾਂਗ। ਸੂਧੋ = ਸਿੱਧਾ, ਸੁੱਚੇ ਜੀਵਨ ਵਾਲਾ। ਨ ਕਾਨ ਧਰੈ = ਕੰਨਾਂ ਵਿਚ ਨਹੀਂ ਧਰਦਾ, ਧਿਆਨ ਨਾਲ ਨਹੀਂ ਸੁਣਦਾ।
ਕੁੱਤੇ ਦੀ ਪੂਛਲ ਵਾਂਗ ਇਹ ਮਨ ਕਦੇ ਭੀ ਸਿੱਧਾ ਨਹੀਂ ਹੁੰਦਾ, (ਕਿਸੇ ਦੀ ਭੀ) ਦਿੱਤੀ ਹੋਈ ਸਿੱਖਿਆ ਨੂੰ ਧਿਆਨ ਨਾਲ ਨਹੀਂ ਸੁਣਦਾ।


ਕਹੁ ਨਾਨਕ ਭਜੁ ਰਾਮ ਨਾਮ ਨਿਤ ਜਾ ਤੇ ਕਾਜੁ ਸਰੈ ॥੨॥੧॥  

कहु नानक भजु राम नाम नित जा ते काजु सरै ॥२॥१॥  

Kaho Nānak bẖaj rām nām niṯ jā ṯe kāj sarai. ||2||1||  

Says Nanak, vibrate forever the Name of the Lord, and all your affairs shall be adjusted. ||2||1||  

ਗੁਰੂ ਜੀ ਆਖਦੇ ਹਨ, ਤੂੰ ਪ੍ਰਭੂ ਦੇ ਨਾਮ ਦਾ ਸਦੀਵ ਹੀ ਉਚਾਰਨ ਕਰ, ਜਿਸ ਦੇ ਨਾਲ ਤੇਰੇ ਕਾਰਜ ਰਾਸ ਹੋ ਜਾਣਗੇ।  

ਭਜੁ = ਭਜਨ ਕਰ। ਜਾ ਤੇ = ਜਿਸ ਨਾਲ। ਕਾਜੁ = (ਮਨੁੱਖਾ ਜੀਵਨ ਦਾ ਜ਼ਰੂਰੀ) ਕੰਮ। ਸਰੈ = ਸਿਰੇ ਚੜ੍ਹ ਜਾਏ ॥੨॥੧॥
ਹੇ ਨਾਨਕ, ਆਖ! ਰੋਜ ਪਰਮਾਤਮਾ ਦੇ ਨਾਮ ਦਾ ਭਜਨ ਕਰਿਆ ਕਰ ਜਿਸ ਦੀ ਬਰਕਤਿ ਨਾਲ ਤੇਰਾ ਜਨਮ-ਮਨੋਰਥ ਹੱਲ ਹੋ ਜਾਏ ॥੨॥੧॥


ਦੇਵਗੰਧਾਰੀ ਮਹਲਾ  

देवगंधारी महला ९ ॥  

Ḏevganḏẖārī mėhlā 9.  

Raag Dayv-Gandhaaree, Ninth Mehl:  

ਦੇਵ ਗੰਧਾਰੀ ਨੌਵੀਂ ਪਾਤਿਸ਼ਾਹੀ।  

xxx
xxx


ਸਭ ਕਿਛੁ ਜੀਵਤ ਕੋ ਬਿਵਹਾਰ  

सभ किछु जीवत को बिवहार ॥  

Sabẖ kicẖẖ jīvaṯ ko bivhār.  

All things are mere diversions of life:  

ਤੇਰੇ ਸਾਰੇ ਸੰਸਾਰੀ ਕਾਰ ਵਿਹਾਰ ਜੀਉਦਿਆਂ ਤੋੜੀ ਹੀ ਹਨ।  

ਸਭ ਕਿਛੁ = ਸਾਰਾ। ਬਿਵਹਾਰ = ਵਰਤਣ-ਵਿਹਾਰ। ਕੋ = ਦਾ। ਜੀਵਤ ਕੋ = ਜਿਊਂਦਿਆਂ ਦਾ।
ਇਹ ਸਭ ਕੁਝ ਜਿਊਂਦਿਆਂ ਦਾ ਹੀ ਮੇਲ-ਜੋਲ ਹੈ,


ਮਾਤ ਪਿਤਾ ਭਾਈ ਸੁਤ ਬੰਧਪ ਅਰੁ ਫੁਨਿ ਗ੍ਰਿਹ ਕੀ ਨਾਰਿ ॥੧॥ ਰਹਾਉ  

मात पिता भाई सुत बंधप अरु फुनि ग्रिह की नारि ॥१॥ रहाउ ॥  

Māṯ piṯā bẖā▫ī suṯ banḏẖap ar fun garih kī nār. ||1|| rahā▫o.  

mother, father, siblings, children, relatives and the wife of your home. ||1||Pause||  

ਮਾਂ, ਪਿਉ, ਵੀਰ, ਪੁੱਤ੍ਰ, ਸਨਬੰਧੀ ਅਤੇ ਮੁੜ ਤੇਰੀ ਘਰ ਦੀ ਵਹੁਟੀ ਚੀਕ ਚਿਹਾੜਾ ਪਾਉਂਦੇ ਹਨ। ਠਹਿਰਾਉ।  

ਮਾਤ = ਮਾਂ। ਭਾਈ = ਭਰਾ। ਸੁਤ = ਪੁੱਤਰ। ਬੰਧਪ = ਰਿਸ਼ਤੇਦਾਰ। ਅਰੁ = ਅਤੇ। ਫੁਨਿ = ਮੁੜ। ਗ੍ਰਿਹ ਕੀ ਨਾਰਿ = ਘਰ ਦੀ ਇਸਤ੍ਰੀ ॥੧॥
ਮਾਂ, ਪਿਉ, ਭਰਾ, ਪੁੱਤਰ, ਰਿਸ਼ਤੇਦਾਰ ਅਤੇ ਘਰ ਦੀ ਵਹੁਟੀ ਭੀ ॥੧॥ ਰਹਾਉ॥


ਤਨ ਤੇ ਪ੍ਰਾਨ ਹੋਤ ਜਬ ਨਿਆਰੇ ਟੇਰਤ ਪ੍ਰੇਤਿ ਪੁਕਾਰਿ  

तन ते प्रान होत जब निआरे टेरत प्रेति पुकारि ॥  

Ŧan ṯe parān hoṯ jab ni▫āre teraṯ pareṯ pukār.  

When the soul is separated from the body, then they will cry out, calling you a ghost.  

ਅਤੇ ਤੈਨੂੰ ਭੂਤ ਆਖਦੇ ਹਨ, ਜਦ ਆਤਮਾ ਦੇਹ ਨਾਲੋਂ ਵੱਖਰੀ ਹੁੰਦੀ ਹੈ।  

ਤੇ = ਤੋਂ, ਨਾਲੋਂ। ਪ੍ਰਾਨ = ਜਿੰਦ। ਨਿਆਰੇ = ਵੱਖਰੇ। ਟੇਰਤ = ਆਖਦੇ ਹਨ। ਪ੍ਰੇਤ = ਗੁਜ਼ਰ ਚੁੱਕਾ, ਕਰ ਚੁੱਕਾ। ਪੁਕਾਰਿ = ਪੁਕਾਰ ਕੇ।
(ਮੌਤ ਆਉਣ ਤੇ) ਜਦੋਂ ਜਿੰਦ ਸਰੀਰ ਨਾਲੋਂ ਵੱਖਰੀ ਹੋ ਜਾਂਦੀ ਹੈ, ਤਾਂ (ਇਹ ਸਾਰੇ ਸਨਬੰਧੀ) ਉੱਚੀ ਉੱਚੀ ਆਖਦੇ ਹਨ ਕਿ ਇਹ ਗੁਜ਼ਰ ਚੁੱਕਾ ਹੈ ਗੁਜ਼ਰ ਚੁੱਕਾ ਹੈ।


ਆਧ ਘਰੀ ਕੋਊ ਨਹਿ ਰਾਖੈ ਘਰ ਤੇ ਦੇਤ ਨਿਕਾਰਿ ॥੧॥  

आध घरी कोऊ नहि राखै घर ते देत निकारि ॥१॥  

Āḏẖ gẖarī ko▫ū nėh rākẖai gẖar ṯe ḏeṯ nikār. ||1||  

No one will let you stay, for even half an hour; they drive you out of the house. ||1||  

ਘੜੀ ਭਰ ਲਈ ਭੀ ਤੈਨੂੰ ਕੋਈ ਨਹੀਂ ਰੱਖਦਾ ਤੈਨੂੰ ਘਰੋਂ ਬਾਹਰ ਕੱਢ ਦਿੰਦੇ ਹਨ।  

ਕੋਊ = ਕੋਈ ਭੀ ਸਨਬੰਧੀ। ਘਰ ਤੇ = ਘਰ ਤੋਂ। ਨਿਕਾਰਿ = ਨਿਕਾਲ ॥੧॥
ਕੋਈ ਭੀ ਸਨਬੰਧੀ ਅੱਧੀ ਘੜੀ ਲਈ ਭੀ (ਉਸ ਨੂੰ) ਘਰ ਵਿਚ ਨਹੀਂ ਰੱਖਦਾ, ਘਰ ਤੋਂ ਕੱਢ ਦੇਂਦੇ ਹਨ ॥੧॥


ਮ੍ਰਿਗ ਤ੍ਰਿਸਨਾ ਜਿਉ ਜਗ ਰਚਨਾ ਯਹ ਦੇਖਹੁ ਰਿਦੈ ਬਿਚਾਰਿ  

म्रिग त्रिसना जिउ जग रचना यह देखहु रिदै बिचारि ॥  

Marig ṯarisnā ji▫o jag racẖnā yėh ḏekẖhu riḏai bicẖār.  

The created world is like an illusion, a mirage - see this, and reflect upon it in your mind.  

ਇਕ ਦ੍ਰਿਸ਼ੱਅਕ ਧੋਖੇ ਦੀ ਮਾਨਿੰਦ ਹੈ ਸੰਸਾਰ ਦੀ ਬਨਾਵਟ। ਆਪਣੇ ਹਿਰਦੇ ਅੰਦਰ ਇਸ ਨੂੰ ਵੇਖ ਅਤੇ ਸੋਚ ਸਮਝ।  

ਮ੍ਰਿਗ-ਤ੍ਰਿਸਨਾ = ਠਗ-ਨੀਰਾ (ਚਮਕਦੀ ਰੇਤ ਤ੍ਰਿਹਾਏ ਹਰਨ ਨੂੰ ਪਾਣੀ ਜਾਪਦਾ ਹੈ, ਉਹ ਪਾਣੀ ਪੀਣ ਲਈ ਦੌੜਦਾ ਹੈ, ਚਮਕਦੀ ਰੇਤ ਅਗਾਂਹ ਅਗਾਂਹ ਜਾਂਦਾ ਪਾਣੀ ਹੀ ਜਾਪਦਾ ਹੈ। ਦੌੜ ਦੌੜ ਕੇ ਹਰਨ ਜਿੰਦ ਗਵਾ ਲੈਂਦਾ ਹੈ)। ਰਚਨਾ = ਖੇਡ, ਬਣਤਰ। ਯਹ = ਇਹ। ਰਿਦੈ = ਹਿਰਦੇ ਵਿਚ। ਬਿਚਾਰਿ = ਵਿਚਾਰ ਕੇ।
ਆਪਣੇ ਹਿਰਦੇ ਵਿਚ ਵਿਚਾਰ ਕੇ ਵੇਖ ਲਵੋ, ਇਹ ਜਗਤ-ਖੇਡ ਠਗ-ਨੀਰੇ ਵਾਂਗ ਹੈ (ਜਿਵੇਂ ਤ੍ਰਿਹਾਇਆ ਹਿਰਨ ਮਾਰੂਥਲ ਵਿੱਚ ਪਾਣੀ ਪਿੱਛੇ ਦੌੜਨ ਵੇਲੇ ਧੋਖਾ ਕਾਂਦਾ ਹੈ, ਮਨੁੱਖ ਵੀ ਮਾਇਆ ਪਿੱਛੇ ਦੌੜ ਦੌੜ ਕੇ ਆਤਮਕ ਮੌਤੇ ਮਰ ਜਾਂਦਾ ਹੈ)।


ਕਹੁ ਨਾਨਕ ਭਜੁ ਰਾਮ ਨਾਮ ਨਿਤ ਜਾ ਤੇ ਹੋਤ ਉਧਾਰ ॥੨॥੨॥  

कहु नानक भजु राम नाम नित जा ते होत उधार ॥२॥२॥  

Kaho Nānak bẖaj rām nām niṯ jā ṯe hoṯ uḏẖār. ||2||2||  

Says Nanak, vibrate forever the Name of the Lord, which shall deliver you. ||2||2||  

ਗੁਰੂ ਜੀ ਆਖਦੇ ਹਨ, ਤੂੰ ਸਦੀਵ ਹੀ ਵਾਹਿਗੁਰੂ ਦੇ ਨਾਮ ਦੇ ਉਚਾਰਨ ਕਰ ਜਿਸ ਦੁਆਰਾ, ਮੁਕਤੀ ਪ੍ਰਾਪਤ ਹੁੰਦੀ ਹੈ।  

ਜਾ ਤੇ = ਜਿਸ ਨਾਲ। ਉਧਾਰੁ = ਪਾਰ-ਉਤਾਰਾ ॥੨॥੨॥
ਹੇ ਨਾਨਕ, ਆਖ! ਸਦਾ ਪਰਮਾਤਮਾ ਦੇ ਨਾਮ ਦਾ ਭਜਨ ਕਰਿਆ ਕਰ ਜਿਸ ਦੀ ਬਰਕਤਿ ਨਾਲ (ਸੰਸਾਰ ਦੇ ਮੋਹ ਤੋਂ) ਪਾਰ-ਉਤਾਰਾ ਹੁੰਦਾ ਹੈ ॥੨॥੨॥


ਦੇਵਗੰਧਾਰੀ ਮਹਲਾ  

देवगंधारी महला ९ ॥  

Ḏevganḏẖārī mėhlā 9.  

Raag Dayv-Gandhaaree, Ninth Mehl:  

ਦੇਵ ਗੰਧਾਰੀ ਨੌਵੀਂ ਪਾਤਿਸ਼ਾਹੀ।  

xxx
xxx


ਜਗਤ ਮੈ ਝੂਠੀ ਦੇਖੀ ਪ੍ਰੀਤਿ  

जगत मै झूठी देखी प्रीति ॥  

Jagaṯ mai jẖūṯẖī ḏekẖī parīṯ.  

In this world, I have seen love to be false.  

ਇਸ ਸੰਸਾਰ ਵਿੱਚ ਮੈਂ ਪਿਆਰ ਨੂੰ ਕੂੜ ਤੱਕਿਆ ਹੈ।  

ਮੈ = ਮਹਿ, ਵਿਚ। ਪ੍ਰੀਤਿ = ਪਿਆਰ।
ਦੁਨੀਆ ਵਿਚ (ਸਨਬੰਧੀਆਂ ਦਾ) ਪਿਆਰ ਮੈਂ ਝੂਠਾ ਹੀ ਵੇਖਿਆ ਹੈ।


ਅਪਨੇ ਹੀ ਸੁਖ ਸਿਉ ਸਭ ਲਾਗੇ ਕਿਆ ਦਾਰਾ ਕਿਆ ਮੀਤ ॥੧॥ ਰਹਾਉ  

अपने ही सुख सिउ सभ लागे किआ दारा किआ मीत ॥१॥ रहाउ ॥  

Apne hī sukẖ si▫o sabẖ lāge ki▫ā ḏārā ki▫ā mīṯ. ||1|| rahā▫o.  

Whether they are spouses or friends, all are concerned only with their own happiness. ||1||Pause||  

ਹਰ ਜਣੇ ਦਾ, ਕੀ ਪਤਨੀ, ਕੀ ਮਿੱਤ੍ਰ, ਆਪਦੀ ਖੁਸ਼ੀ ਨਾਲ ਹੀ ਸਰੋਕਾਰ ਹੈ। ਠਹਿਰਾਉ।  

ਸਿਉ = ਨਾਲ, ਦੀ ਖ਼ਾਤਰ। ਸਭਿ = ਸਾਰੇ (ਸਨਬੰਧੀ)। ਕਿਆ = ਕੀਹ, ਚਾਹੇ, ਭਾਵੇਂ। ਦਾਰਾ = ਇਸਤ੍ਰੀ ॥੧॥
ਚਾਹੇ ਇਸਤ੍ਰੀ ਹੈ ਚਾਹੇ ਮਿੱਤਰ ਹਨ-ਸਾਰੇ ਆਪੋ ਆਪਣੇ ਸੁਖ ਦੀ ਖ਼ਾਤਰ ਹੀ (ਮਨੁੱਖ ਦੇ) ਨਾਲ ਤੁਰੇ ਫਿਰਦੇ ਹਨ ॥੧॥ ਰਹਾਉ॥


ਮੇਰਉ ਮੇਰਉ ਸਭੈ ਕਹਤ ਹੈ ਹਿਤ ਸਿਉ ਬਾਧਿਓ ਚੀਤ  

मेरउ मेरउ सभै कहत है हित सिउ बाधिओ चीत ॥  

Mera▫o mera▫o sabẖai kahaṯ hai hiṯ si▫o bāḏẖi▫o cẖīṯ.  

All say, "Mine, mine", and attach their consciousness to you with love.  

ਸਾਰੇ ਆਖਦੇ ਹਨ, "ਤੂੰ ਮੇਰਾ ਹੈ, ਮੇਰਾ ਹੈ" ਅਤੇ ਪਿਆਰ ਨਾਲ ਮਨ ਨੂੰ ਜੋੜਦੇ ਹਨ।  

ਮੇਰਉ = ਮੇਰਾ। ਹਿਤ = ਮੋਹ। ਸਿਉ = ਨਾਲ। ਬਾਧਿਓ = ਬੱਝਾ ਹੋਇਆ।
ਹਰ ਕੋਈ ਇਹੀ ਆਖਦਾ ਹੈ 'ਇਹ ਮੇਰਾ ਹੈ, ਇਹ ਮੇਰਾ ਹੈ', ਕਿਉਂ ਕਿ ਚਿੱਤ ਮੋਹ ਨਾਲ ਬੱਝਾ ਹੁੰਦਾ ਹੈ।


ਅੰਤਿ ਕਾਲਿ ਸੰਗੀ ਨਹ ਕੋਊ ਇਹ ਅਚਰਜ ਹੈ ਰੀਤਿ ॥੧॥  

अंति कालि संगी नह कोऊ इह अचरज है रीति ॥१॥  

Anṯ kāl sangī nah ko▫ū ih acẖraj hai rīṯ. ||1||  

But at the very last moment, none shall go along with you. How strange are the ways of the world! ||1||  

ਅਖੀਰ ਦੇ ਵੇਲੇ ਤੇਰਾ ਕੋਈ ਸਾਥੀ ਨਹੀਂ ਬਣਦਾ। ਇਹ ਅਸਚਰਜ ਰਿਵਾਜ਼ ਹੈ।  

ਅੰਤਿ ਕਾਲਿ = ਅਖ਼ੀਰਲੇ ਸਮੇ। ਸੰਗੀ = ਸਾਥੀ। ਕੋਊ = ਕੋਈ ਭੀ। ਰੀਤਿ = ਮਰਯਾਦਾ, ਜਗਤ-ਚਾਲ ॥੧॥
ਪਰ ਅਖ਼ੀਰਲੇ ਵੇਲੇ ਕੋਈ ਭੀ ਸਾਥੀ ਨਹੀਂ ਬਣਦਾ। (ਜਗਤ ਦੀ) ਇਹ ਅਚਰਜ ਮਰਯਾਦਾ ਚਲੀ ਆ ਰਹੀ ਹੈ ॥੧॥


ਮਨ ਮੂਰਖ ਅਜਹੂ ਨਹ ਸਮਝਤ ਸਿਖ ਦੈ ਹਾਰਿਓ ਨੀਤ  

मन मूरख अजहू नह समझत सिख दै हारिओ नीत ॥  

Man mūrakẖ ajhū nah samjẖaṯ sikẖ ḏai hāri▫o nīṯ.  

The foolish mind has not yet reformed itself, although I have grown weary of continually instructing it.  

ਬੇਵਕੂਫ ਬੰਦਾ ਅਜੇ ਭੀ ਆਪਣੇ ਆਪ ਦਾ ਸੁਧਾਰ ਨਹੀਂ ਕਰਦਾ, ਭਾਵਨੂੰ ਮੈਂ ਸਦਾ ਹੀ ਉਸ ਨੂੰ ਸਿਖਮੱਤ ਦਿੰਦਾ ਦਿੰਦਾ ਹਾਰ ਹੁੱਟ ਗਿਆ ਹਾਂ।  

ਮਨ = ਹੇ ਮਨ! ਅਜਹੂ = ਅਜੇ ਭੀ। ਸਿਖ = ਸਿੱਖਿਆ। ਦੈ = ਦੇ ਕੇ। ਨੀਤ = ਨਿੱਤ, ਸਦਾ।
ਹੇ ਮੂਰਖ ਮਨ! ਤੈਨੂੰ ਮੈਂ ਸਦਾ ਸਿੱਖਿਆ ਦੇ ਦੇ ਕੇ ਥੱਕ ਗਿਆ ਹਾਂ, ਤੂੰ ਅਜੇ ਭੀ ਅਕਲ ਨਹੀਂ ਕਰਦਾ।


ਨਾਨਕ ਭਉਜਲੁ ਪਾਰਿ ਪਰੈ ਜਉ ਗਾਵੈ ਪ੍ਰਭ ਕੇ ਗੀਤ ॥੨॥੩॥੬॥੩੮॥੪੭॥  

नानक भउजलु पारि परै जउ गावै प्रभ के गीत ॥२॥३॥६॥३८॥४७॥  

Nānak bẖa▫ojal pār parai ja▫o gāvai parabẖ ke gīṯ. ||2||3||6||38||47||  

O Nanak, one crosses over the terrifying world-ocean, singing the Songs of God. ||2||3||6||38||47||  

ਨਾਨਕ ਜੇਕਰ ਪ੍ਰਾਣੀ ਸੁਆਮੀ ਦੀ ਸਿਫ਼ਤ ਸਲਾਹ ਦੇ ਗਾਉਣ ਗਾਇਨ ਕਰਨੂੰ, ਉਹ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤੱਰ ਜਾਂਦਾ ਹੈ।  

ਭਉਜਲੁ = ਸੰਸਾਰ-ਸਮੁੰਦਰ। ਜਉ = ਜਦੋਂ ॥੨॥੩॥੬॥੩੮॥੪੭॥
ਹੇ ਨਾਨਕ, ਆਖ! ਜਦੋਂ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਹੈ, ਤਦੋਂ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੨॥੩॥੬॥੩੮॥੪੭॥


        


© SriGranth.org, a Sri Guru Granth Sahib resource, all rights reserved.
See Acknowledgements & Credits