Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਦੇਵਗੰਧਾਰੀ ਮਹਲਾ  

देवगंधारी महला ५ ॥  

Ḏevganḏẖārī mėhlā 5.  

Dayv-Gandhaaree, Fifth Mehl:  

ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।  

xxx
xxx


ਮੈ ਬਹੁ ਬਿਧਿ ਪੇਖਿਓ ਦੂਜਾ ਨਾਹੀ ਰੀ ਕੋਊ  

मै बहु बिधि पेखिओ दूजा नाही री कोऊ ॥  

Mai baho biḏẖ pekẖi▫o ḏūjā nāhī rī ko▫ū.  

I have looked in so many ways, but there is no other like the Lord.  

ਮੈਂ ਬਹੁਤਿਆਂ ਤਰੀਕਿਆਂ ਨਾਲ ਵੇਖਿਆ ਹੈ। ਉਸ ਸੁਆਮੀ ਵਰਗਾ ਹੋਰ ਕੋਈ ਨਹੀਂ।  

ਬਹੁ ਬਿਧਿ = ਬਹੁਤ ਤਰੀਕਿਆਂ ਨਾਲ। ਰੀ = ਹੇ ਸਖੀ!
ਹੇ ਸਖੀ! ਮੈਂ ਇਸ ਅਨੇਕਾਂ ਰੰਗਾਂ ਵਾਲੇ ਜਗਤ ਨੂੰ (ਗਹੁ ਨਾਲ) ਵੇਖਿਆ ਹੈ, ਮੈਨੂੰ ਇਸ ਵਿਚ ਪਰਮਾਤਮਾ ਤੋਂ ਬਿਨਾ ਕੋਈ ਹੋਰ ਨਹੀਂ ਦਿੱਸਦਾ।


ਖੰਡ ਦੀਪ ਸਭ ਭੀਤਰਿ ਰਵਿਆ ਪੂਰਿ ਰਹਿਓ ਸਭ ਲੋਊ ॥੧॥ ਰਹਾਉ  

खंड दीप सभ भीतरि रविआ पूरि रहिओ सभ लोऊ ॥१॥ रहाउ ॥  

Kẖand ḏīp sabẖ bẖīṯar ravi▫ā pūr rahi▫o sabẖ lo▫ū. ||1|| rahā▫o.  

On all the continents and islands, He is permeating and fully pervading; He is in all worlds. ||1||Pause||  

ਉਹ ਸਾਰਿਆਂ ਖਿੱਤਿਆਂ ਤੇ ਟਾਪੂਆਂ ਅੰਦਰ ਵਿਆਪਕ ਹੈ। ਸਮੂਹ ਸੰਸਾਰ ਨੂੰ ਉਹ ਭਰਪੂਰ ਭਰ ਰਿਹਾ ਹੈ। ਠਹਿਰਾਉ।  

ਖੰਡ = ਧਰਤੀ ਦੇ ਨੌ ਹਿੱਸੇ। ਦੀਪ = ਸੱਤ ਦੀਪ, ਸਾਰੇ ਦੇਸ। ਰਵਿਆ = ਮੌਜੂਦ। ਲੋਊ = ਲੋਕ, ਭਵਨ ॥੧॥
ਧਰਤੀ ਦੇ ਸਾਰੇ ਖੰਡਾਂ ਵਿਚ, ਦੇਸ਼ਾਂ ਵਿਚ ਸਭਨਾਂ ਵਿਚ ਪਰਮਾਤਮਾ ਹੀ ਮੌਜੂਦ ਹੈ, ਸਭ ਭਵਨਾਂ ਵਿਚ ਪਰਮਾਤਮਾ ਵਿਆਪਕ ਹੈ ॥੧॥ ਰਹਾਉ॥


ਅਗਮ ਅਗੰਮਾ ਕਵਨ ਮਹਿੰਮਾ ਮਨੁ ਜੀਵੈ ਸੁਨਿ ਸੋਊ  

अगम अगमा कवन महिमा मनु जीवै सुनि सोऊ ॥  

Agam agammā kavan mahimmā man jīvai sun so▫ū.  

He is the most unfathomable of the unfathomable; who can chant His Praises? My mind lives by hearing news of Him.  

ਉਹ ਪਰੇਡਿਆਂ ਤੋਂ ਪਰਮ ਪਰੇਡੇ ਹੈ। ਉਸ ਦੀ ਕੀਰਤੀ ਕੌਣ ਉਚਾਰਨ ਕਰ ਸਕਦਾ ਹੈ? ਮਤੇਰੀ ਆਤਮਾ ਉਸ ਦੀਆਂ ਕਨਸੋਆਂ ਸੁਣ ਕੇ ਜੀਊਂਦੀ ਹੈ।  

ਅਗਮ = ਅਪਹੁੰਚ। ਅਗੰਮਾ = ਅਪਹੁੰਚ। ਮਹਿੰਮਾ = ਵਡਿਆਈ। ਜੀਵੈ = ਆਤਮਕ ਜੀਵਨ ਪ੍ਰਾਪਤ ਕਰਦਾ ਹੈ। ਸੁਨਿ = ਸੁਣ ਕੇ। ਸੋਊ = ਸੋਭਾ।
ਪਰਮਾਤਮਾ ਅਪਹੁੰਚ ਹੈ, ਸਾਡੀ ਜੀਵਾਂ ਦੀ ਅਕਲ ਉਸ ਤਕ ਨਹੀਂ ਪਹੁੰਚ ਸਕਦੀ; ਉਸ ਦੀ ਵਡਿਆਈ ਕੋਈ ਭੀ ਬਿਆਨ ਨਹੀਂ ਕਰ ਸਕਦਾ। ਉਸ ਦੀ ਸੋਭਾ ਸੁਣ ਸੁਣ ਕੇ ਮੇਰੇ ਮਨ ਨੂੰ ਆਤਮਕ ਜੀਵਨ ਮਿਲ ਰਿਹਾ ਹੈ।


ਚਾਰਿ ਆਸਰਮ ਚਾਰਿ ਬਰੰਨਾ ਮੁਕਤਿ ਭਏ ਸੇਵਤੋਊ ॥੧॥  

चारि आसरम चारि बरंना मुकति भए सेवतोऊ ॥१॥  

Cẖār āsram cẖār barannā mukaṯ bẖa▫e sevṯo▫ū. ||1||  

People in the four stages of life, and in the four social classes are liberated, by serving You, Lord. ||1||  

ਤੇਰੀ ਘਾਲ ਕਮਾਉਣ ਦੁਆਰਾ, ਹੇ ਸੁਆਮੀ ਚਾਰ ਧਾਰਮਕ ਸ਼੍ਰੇਣੀਆਂ ਅਤੇ ਚਾਰਾਂ ਹੀ ਜਾਤਾਂ ਦੇ ਜੀਵ ਮੁਕਤ ਹੋ ਜਾਂਦੇ ਹਨ।  

ਚਾਰਿ ਆਸਰਮ = {ਬ੍ਰਹਮ-ਚਰਜ, ਗ੍ਰਿਹਸਥ, ਵਾਨਪ੍ਰਸਤ, ਸੰਨਿਆਸ}। ਚਾਰਿ ਬਰੰਨਾ = {ਬ੍ਰਾਹਮਣ, ਖੱਤ੍ਰੀ, ਵੈਸ਼, ਸ਼ੂਦਰ}। ਸੇਵਤੋਊ = ਸੇਵਤ ਹੀ, ਸੇਵਾ-ਭਗਤੀ ਕਰਨ ਨਾਲ ॥੧॥
ਚੌਹਾਂ ਆਸ਼੍ਰਮਾਂ, ਚੌਹਾਂ ਵਰਨਾਂ ਦੇ ਜੀਵ ਉਸ ਦੀ ਸੇਵਾ-ਭਗਤੀ ਕਰ ਕੇ (ਮਾਇਆ ਦੇ ਬੰਧਨਾਂ ਤੋਂ) ਆਜ਼ਾਦ ਹੋ ਜਾਂਦੇ ਹਨ ॥੧॥


ਗੁਰਿ ਸਬਦੁ ਦ੍ਰਿੜਾਇਆ ਪਰਮ ਪਦੁ ਪਾਇਆ ਦੁਤੀਅ ਗਏ ਸੁਖ ਹੋਊ  

गुरि सबदु द्रिड़ाइआ परम पदु पाइआ दुतीअ गए सुख होऊ ॥  

Gur sabaḏ driṛ▫ā▫i▫ā param paḏ pā▫i▫ā ḏuṯī▫a ga▫e sukẖ ho▫ū.  

The Guru has implanted the Word of His Shabad within me; I have attained the supreme status. My sense of duality has been dispelled, and now, I am at peace.  

ਗੁਰਾਂ ਨੇ ਮੇਰੇ ਅੰਦਰ ਆਪਣਾ ਉਪਦੇਸ਼ ਪੱਕਾ ਕੀਤਾ ਹੈ ਅਤੇ ਮੈਂ ਮਹਾਨ ਮਰਤਬਾ ਪਾ ਲਿਆ ਹੈ। ਮੇਰਾ ਦਵੈ-ਭਾਵ ਦੂਰ ਹੋ ਗਿਆ ਹੈ ਅਤੇ ਮੈਂ ਆਰਾਮ ਪ੍ਰਾਪਤ ਕਰ ਲਿਆ ਹੈ।  

ਗੁਰਿ = ਗੁਰੂ ਨੇ। ਦ੍ਰਿੜਾਇਆ = ਹਿਰਦੇ ਵਿਚ ਪੱਕਾ ਕਰ ਦਿੱਤਾ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਦੁਤੀਅ = ਮੇਰ-ਤੇਰ, ਪਰਮਾਤਮਾ ਤੋਂ ਬਿਨਾ ਕਿਸੇ ਹੋਰ ਦੀ ਹੋਂਦ ਦਾ ਖ਼ਿਆਲ।
ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਨੇ ਆਪਣਾ ਸ਼ਬਦ ਪੱਕਾ ਕਰ ਕੇ ਟਿਕਾ ਦਿੱਤਾ ਉਸ ਨੇ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲਿਆ, ਉਸ ਦੇ ਅੰਦਰੋਂ ਮੇਰ-ਤੇਰ ਦੂਰ ਹੋ ਗਈ, ਉਸ ਨੂੰ ਆਤਮਕ ਅਨੰਦ ਮਿਲ ਗਿਆ,


ਕਹੁ ਨਾਨਕ ਭਵ ਸਾਗਰੁ ਤਰਿਆ ਹਰਿ ਨਿਧਿ ਪਾਈ ਸਹਜੋਊ ॥੨॥੨॥੩੩॥  

कहु नानक भव सागरु तरिआ हरि निधि पाई सहजोऊ ॥२॥२॥३३॥  

Kaho Nānak bẖav sāgar ṯari▫ā har niḏẖ pā▫ī sahjo▫ū. ||2||2||33||  

Says Nanak, I have easily crossed over the terrifying world-ocean, obtaining the treasure of the Lord's Name. ||2||2||33||  

ਗੁਰੂ ਜੀ ਆਖਦੇ ਹਨ, ਵਾਹਿਗੁਰੂ ਦੇ ਨਾਮ ਦਾ ਖਜਾਨਾ ਪ੍ਰਾਪਤ ਕਰਨ ਦੁਆਰਾ, ਮੈਂ ਸੁਖੈਨ ਹੀ, ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਹਾਂ।  

ਭਵ ਸਾਗਰੁ = ਸੰਸਾਰ-ਸਮੁੰਦਰ। ਨਿਧਿ = ਖ਼ਜ਼ਾਨਾ। ਸਹਜੋਊ = ਆਤਮਕ ਅਡੋਲਤਾ ॥੨॥੨॥੩੩॥
ਹੇ ਨਾਨਕ, ਆਖ! ਉਸ ਨੇ ਸੰਸਾਰ-ਸਮੁੰਦਰ ਤਰ ਲਿਆ, ਉਸ ਨੂੰ ਪਰਮਾਤਮਾ ਦਾ ਨਾਮ-ਖ਼ਜ਼ਾਨਾ ਲੱਭ ਪਿਆ, ਉਸ ਨੂੰ ਆਤਮਕ ਅਡੋਲਤਾ ਹਾਸਲ ਹੋ ਗਈ ॥੨॥੨॥੩੩॥


ਰਾਗੁ ਦੇਵਗੰਧਾਰੀ ਮਹਲਾ ਘਰੁ  

रागु देवगंधारी महला ५ घरु ६  

Rāg ḏevganḏẖārī mėhlā 5 gẖar 6  

Raag Dayv-Gandhaaree, Fifth Mehl, Sixth House:  

ਰਾਗਦੇਵ ਗੰਧਾਰੀ। ਪੰਜਵੀਂ ਪਾਤਿਸ਼ਾਹੀ।  

xxx
ਰਾਗ ਦੇਵਗੰਧਾਰੀ, ਘਰ ੬ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।


ਸਤਿਗੁਰ ਪ੍ਰਸਾਦਿ  

ੴ सतिगुर प्रसादि ॥  

Ik▫oaʼnkār saṯgur parsāḏ.  

One Universal Creator God. By The Grace Of The True Guru:  

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ ਉਹ ਪ੍ਰਾਪਤ ਹੁੰਦਾ ਹੈ।  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਏਕੈ ਰੇ ਹਰਿ ਏਕੈ ਜਾਨ  

एकै रे हरि एकै जान ॥  

Ėkai re har ekai jān.  

Know that there is One and only One Lord.  

ਹੇ ਬੰਦੇ! ਜਾਣ ਲੈ, ਕਿ ਵਾਹਿਗੁਰੂ ਇਕ ਤੇ ਕੇਵਲ ਇਕ ਹੀ ਹੈ।  

ਏਕੈ = ਇਕ (ਪਰਮਾਤਮਾ) ਹੀ। ਰੇ = ਹੇ ਭਾਈ! ਜਾਨ = ਸਮਝ, ਨਿਸ਼ਚਾ ਕਰ।
ਹੇ ਭਾਈ! ਹਰ ਥਾਂ ਇਕ ਪਰਮਾਤਮਾ ਨੂੰ ਹੀ ਵੱਸਦਾ ਸਮਝ।


ਏਕੈ ਰੇ ਗੁਰਮੁਖਿ ਜਾਨ ॥੧॥ ਰਹਾਉ  

एकै रे गुरमुखि जान ॥१॥ रहाउ ॥  

Ėkai re gurmukẖ jān. ||1|| rahā▫o.  

O Gurmukh, know that He is One. ||1||Pause||  

ਗੁਰਾਂ ਦੇ ਉਪਦੇਸ਼ ਰਾਹੀਂ ਤੂੰ ਉਸ ਨੂੰ ਇਕ ਹੀ ਸਮਝ। ਠਹਿਰਾਉ।  

ਗੁਰਮੁਖਿ = ਗੁਰੂ ਦੀ ਸਰਨ ਪੈ ਕੇ ॥੧॥
ਗੁਰੂ ਦੀ ਸਰਨ ਪੈ ਕੇ ਇਕ ਪਰਮਾਤਮਾ ਨੂੰ ਹੀ (ਹਰ ਥਾਂ ਵੱਸਦਾ) ਸਮਝ ॥੧॥ ਰਹਾਉ॥


ਕਾਹੇ ਭ੍ਰਮਤ ਹਉ ਤੁਮ ਭ੍ਰਮਹੁ ਭਾਈ ਰਵਿਆ ਰੇ ਰਵਿਆ ਸ੍ਰਬ ਥਾਨ ॥੧॥  

काहे भ्रमत हउ तुम भ्रमहु न भाई रविआ रे रविआ स्रब थान ॥१॥  

Kāhe bẖarmaṯ ha▫o ṯum bẖarmahu na bẖā▫ī ravi▫ā re ravi▫ā sarab thān. ||1||  

Why are you wandering around? O Siblings of Destiny, don't wander around; He is permeating and pervading everywhere. ||1||  

ਕਿਉਂ ਭਟਕਦਾ ਹੈ? ਤੂੰ ਭਟਕ ਨਾਂ, ਹੇ ਮੇਰੇ ਵੀਰ! ਸੁਆਮੀ ਸਾਰਿਆਂ ਥਾਵਾਂ ਅੰਦਰ ਵਿਆਪਕ ਹੈ।  

ਕਾਹੇ = ਕਿਉਂ? ਭ੍ਰਮਤ ਹਉ = ਤੂੰ ਭਟਕਦਾ ਹੈਂ। ਭਾਈ = ਹੇ ਭਾਈ! ਸ੍ਰਬ ਥਾਨ = ਸਰਬ ਥਾਨ, ਸਭ ਥਾਈਂ ॥੧॥
ਤੁਸੀਂ ਕਿਉਂ ਭਟਕਦੇ ਹੋ? ਭਟਕਣਾ ਛੱਡ ਦਿਉ। ਪਰਮਾਤਮਾ ਸਭ ਥਾਵਾਂ ਵਿਚ ਵਿਆਪ ਰਿਹਾ ਹੈ ॥੧॥


ਜਿਉ ਬੈਸੰਤਰੁ ਕਾਸਟ ਮਝਾਰਿ ਬਿਨੁ ਸੰਜਮ ਨਹੀ ਕਾਰਜ ਸਾਰਿ  

जिउ बैसंतरु कासट मझारि बिनु संजम नही कारज सारि ॥  

Ji▫o baisanṯar kāsat majẖār bin sanjam nahī kāraj sār.  

As the fire in the forest, without control, cannot serve any purpose -  

ਜਿਸ ਤਰ੍ਹਾਂ ਲੱਕੜ ਵਿੱਚ ਹੀ ਅੱਗ, ਜੁਗਤ ਦੇ ਬਗੈਰ ਕੰਮ ਨਹੀਂ ਸੁਆਰਦੀ,  

ਬੈਸੰਤਰੁ = ਅੱਗ। ਕਾਸਟ ਮਝਾਰਿ = ਲੱਕੜ ਵਿਚ (ਕਾਸਟ = ਕਾਠ)। ਸੰਜਮ = ਜੁਗਤਿ, ਮਰਯਾਦਾ। ਸਾਰਿ = ਸਾਰੇ, ਸਿਰੇ ਚੜ੍ਹਦਾ।
ਜਿਵੇਂ (ਹਰੇਕ) ਲੱਕੜ ਵਿਚ ਅੱਗ (ਵੱਸਦੀ ਹੈ, ਪਰ) ਜੁਗਤਿ ਤੋਂ ਬਿਨਾ (ਉਹ ਅੱਗ ਹਾਸਲ ਨਹੀਂ ਕੀਤੀ ਜਾ ਸਕਦੀ, ਤੇ, ਅੱਗ ਨਾਲ ਕੀਤੇ ਜਾਣ ਵਾਲੇ) ਕੰਮ ਸਿਰੇ ਨਹੀਂ ਚੜ੍ਹ ਸਕਦੇ।


ਬਿਨੁ ਗੁਰ ਪਾਵੈਗੋ ਹਰਿ ਜੀ ਕੋ ਦੁਆਰ  

बिनु गुर न पावैगो हरि जी को दुआर ॥  

Bin gur na pāvaigo har jī ko ḏu▫ār.  

just so, without the Guru, one cannot attain the Gate of the Lord.  

ਏਸੇ ਤਰ੍ਹਾਂ ਹੀ ਗੁਰਾਂ ਦੇ ਬਗੈਰ ਪੂਜਯ ਪ੍ਰਭੂ ਦਾ ਦਰਵਾਜਾ ਪ੍ਰਾਪਤ ਨਹੀਂ ਹੋ ਸਕਦਾ।  

ਕੋ = ਦਾ। ਦੁਆਰ = ਦਰਵਾਜ਼ਾ।
(ਇਸੇ ਤਰ੍ਹਾਂ, ਭਾਵੇਂ ਪਰਮਾਤਮਾ ਹਰ ਥਾਂ ਵੱਸ ਰਿਹਾ ਹੈ, ਪਰ) ਗੁਰੂ ਨੂੰ ਮਿਲਣ ਤੋਂ ਬਿਨਾ ਕੋਈ ਮਨੁੱਖ ਪਰਮਾਤਮਾ ਦਾ ਦਰ ਨਹੀਂ ਲੱਭ ਸਕੇਗਾ।


ਮਿਲਿ ਸੰਗਤਿ ਤਜਿ ਅਭਿਮਾਨ ਕਹੁ ਨਾਨਕ ਪਾਏ ਹੈ ਪਰਮ ਨਿਧਾਨ ॥੨॥੧॥੩੪॥  

मिलि संगति तजि अभिमान कहु नानक पाए है परम निधान ॥२॥१॥३४॥  

Mil sangaṯ ṯaj abẖimān kaho Nānak pā▫e hai param niḏẖān. ||2||1||34||  

Joining the Society of the Saints, renounce your ego; says Nanak, in this way, the supreme treasure is obtained. ||2||1||34||  

ਸਤਿ ਸੰਗਤ ਨਾਲ ਜੁੜ ਕੇ ਤੂੰ ਆਪਣੇ ਹੰਕਾਰ ਨੂੰ ਛੱਡ ਦੇ, ਹੇ ਬੰਦੇ! ਗੁਰੂ ਜੀ ਆਖਦੇ ਹਨ, ਇਸ ਤਰ੍ਹਾਂ ਮਹਾਨ ਖਜਾਨਾ ਪਾਇਆ ਜਾਂਦਾ ਹੈ।  

ਮਿਲਿ = ਮਿਲ ਕੇ। ਤਜਿ = ਤਜ ਕੇ। ਪਰਮ ਨਿਧਾਨ = ਸਭ ਤੋਂ ਸ੍ਰੇਸ਼ਟ (ਨਾਮ-) ਖ਼ਜ਼ਾਨਾ ॥੨॥੧॥੩੪॥
ਹੇ ਨਾਨਕ, ਆਖ! ਸਾਧ ਸੰਗਤ ਵਿਚ ਮਿਲ ਕੇ ਆਪਣਾ ਅਹੰਕਾਰ ਤਿਆਗ ਕੇ ਸਭ ਤੋਂ ਸ੍ਰੇਸ਼ਟ (ਨਾਮ-) ਖ਼ਜ਼ਾਨਾ ਮਿਲ ਜਾਂਦਾ ਹੈ ॥੨॥੧॥੩੪॥


ਦੇਵਗੰਧਾਰੀ  

देवगंधारी ५ ॥  

Ḏevganḏẖārī 5.  

Dayv-Gandhaaree, Fifth Mehl:  

ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।  

xxx
xxx


ਜਾਨੀ ਜਾਈ ਤਾ ਕੀ ਗਾਤਿ ॥੧॥ ਰਹਾਉ  

जानी न जाई ता की गाति ॥१॥ रहाउ ॥  

Jānī na jā▫ī ṯā kī gāṯ. ||1|| rahā▫o.  

His state cannot be known. ||1||Pause||  

ਉਸ ਦੀ ਅਵਸਥਾ ਜਾਣੀ ਨਹੀਂ ਜਾ ਸਕਦੀ। ਠਹਿਰਾਉ।  

ਤਾ ਕੀ = ਉਸ (ਪਰਮਾਤਮਾ) ਦੀ। ਗਾਤਿ = ਗਤਿ, ਅਵਸਥਾ, ਆਤਮਕ ਅਵਸਥਾ ॥੧॥
ਉਸ ਪਰਮਾਤਮਾ ਦੀ ਆਤਮਕ ਅਵਸਥਾ ਸਮਝੀ ਨਹੀਂ ਜਾ ਸਕਦੀ (ਪਰਮਾਤਮਾ ਕਿਹੋ ਜਿਹਾ ਹੈ-ਇਹ ਗੱਲ ਜਾਣੀ ਨਹੀਂ ਜਾ ਸਕਦੀ) ॥੧॥ ਰਹਾਉ॥


ਕਹ ਪੇਖਾਰਉ ਹਉ ਕਰਿ ਚਤੁਰਾਈ ਬਿਸਮਨ ਬਿਸਮੇ ਕਹਨ ਕਹਾਤਿ ॥੧॥  

कह पेखारउ हउ करि चतुराई बिसमन बिसमे कहन कहाति ॥१॥  

Kah pekẖāra▫o ha▫o kar cẖaṯurā▫ī bisman bisme kahan kahāṯ. ||1||  

How can I behold Him through clever tricks? Those who tell this story are wonder-struck and amazed. ||1||  

ਚਾਲਾਕੀ ਕਰ ਕੇ ਮੈਂ ਉਸ ਨੂੰ ਕਿਸ ਤਰ੍ਹਾਂ ਵੇਖ ਸਕਦਾ ਹਾਂ? ਉਸ ਦੀ ਵਾਰਤਾ ਬਿਆਨ ਕਰਨ ਵਾਲੇ ਅਸਚਰਜ ਰਹਿ ਜਾਂਦੇ ਹਨ।  

ਕਹ = ਕਿਥੇ? ਪੇਖਾਰਉ = ਮੈਂ ਵਿਖਾਵਾਂ। ਹਉ = ਮੈਂ। ਕਰਿ = ਕਰ ਕੇ। ਬਿਸਮਨ ਬਿਸਮੇ = ਹੈਰਾਨ ਤੋਂ ਹੈਰਾਨ, ਬਹੁਤ ਹੀ ਹੈਰਾਨ। ਕਹਨ = ਕਥਨ, ਬਿਆਨ। ਕਹਾਤਿ = ਕਹਿੰਦੇ, ਜੋ ਕਹਿੰਦੇ ਹਨ ॥੧॥
ਆਪਣੀ ਅਕਲ ਦਾ ਜ਼ੋਰ ਲਾ ਕੇ ਮੈਂ ਉਹ ਪਰਮਾਤਮਾ ਕਿਥੇ ਵਿਖਾਵਾਂ? ਜੇਹੜੇ ਮਨੁੱਖ ਉਸ ਨੂੰ ਬਿਆਨ ਕਰਨ ਦਾ ਜਤਨ ਕਰਦੇ ਹਨ ਉਹ ਭੀ ਹੈਰਾਨ ਹੀ ਰਹਿ ਜਾਂਦੇ ਹਨ (ਉਸ ਦਾ ਸਰੂਪ ਕਥਿਆ ਨਹੀਂ ਜਾ ਸਕਦਾ) ॥੧॥


ਗਣ ਗੰਧਰਬ ਸਿਧ ਅਰੁ ਸਾਧਿਕ  

गण गंधरब सिध अरु साधिक ॥  

Gaṇ ganḏẖarab siḏẖ ar sāḏẖik.  

The servants of God, the celestial singers, the Siddhas and the seekers,  

ਦੇਵਤਿਆਂ ਦੇ ਦਾਸ, ਸਵਗਰੀ ਗਵੱਈਏ, ਪੂਰਨ ਪੁਰਸ਼ ਅਭਿਆਸੀ,  

ਗਣ = ਸ਼ਿਵ ਜੀ ਦੇ ਸੇਵਕ। ਗੰਧਰਬ = ਦੇਵਤਿਆਂ ਦੇ ਰਾਗੀ। ਸਿਧ = ਕਰਾਮਾਤੀ ਜੋਗੀ। ਅਰੁ = ਅਤੇ। ਸਾਧਿਕ = ਜੋਗ-ਸਾਧਨ ਕਰਨ ਵਾਲੇ।
ਸ਼ਿਵ ਜੀ ਦੇ ਸੇਵਕ, ਦੇਵਤਿਆਂ ਦੇ ਰਾਗੀ, ਕਰਾਮਾਤੀ ਜੋਗੀ, ਜੋਗ-ਸਾਧਨਾਂ ਕਰਨ ਵਾਲੇ,


ਸੁਰਿ ਨਰ ਦੇਵ ਬ੍ਰਹਮ ਬ੍ਰਹਮਾਦਿਕ  

सुरि नर देव ब्रहम ब्रहमादिक ॥  

Sur nar ḏev barahm barahmāḏik.  

the angelic and divine beings, Brahma and those like Brahma,  

ਪਵਿੱਤਰ ਪੁਰਸ਼, ਦੇਵਤੇ, ਬ੍ਰਹਮਾਂ, ਬਰਮਾ ਵਰਗੇ ਹੋਰ,  

ਸੁਰਿ-ਨਰ = ਦੈਵੀ ਗੁਣਾਂ ਵਾਲੇ ਮਨੁੱਖ। ਬ੍ਰਹਮ = ਪਰਮਾਤਮਾ ਨੂੰ ਜਾਣਨ ਵਾਲੇ। ਬ੍ਰਹਮਾਦਿਕ = ਬ੍ਰਹਮਾ ਵਰਗੇ ਦੇਵਤੇ।
ਦੈਵੀ ਗੁਣਾਂ ਵਾਲੇ ਮਨੁੱਖ, ਦੇਵਤੇ, ਬ੍ਰਹਮ-ਗਿਆਨੀ, ਬ੍ਰਹਮਾ ਆਦਿਕ ਵੱਡੇ ਦੇਵਤੇ,


ਚਤੁਰ ਬੇਦ ਉਚਰਤ ਦਿਨੁ ਰਾਤਿ  

चतुर बेद उचरत दिनु राति ॥  

Cẖaṯur beḏ ucẖraṯ ḏin rāṯ.  

and the four Vedas proclaim, day and night,  

ਅਤੇ ਚਾਰੇ ਵੇਦ ਦਿਹੁੰ ਰੈਣ ਪੁਕਾਰਦੇ ਹਨ,  

ਚਤੁਰ = ਚਾਰ।
ਤੇ ਚਾਰੇ ਵੇਦ (ਉਸ ਪਰਮਾਤਮਾ ਦੇ ਗੁਣਾਂ ਦਾ) ਦਿਨ ਰਾਤ ਉਚਾਰਨ ਕਰਦੇ ਹਨ।


ਅਗਮ ਅਗਮ ਠਾਕੁਰੁ ਆਗਾਧਿ  

अगम अगम ठाकुरु आगाधि ॥  

Agam agam ṯẖākur āgāḏẖ.  

that the Lord and Master is inaccessible, unapproachable and unfathomable.  

ਕਿ ਸੁਆਮੀ ਪਹੁੰਚ ਤੋਂ ਪਰੇ ਪਹੁੰਚ ਰਹਿਤ ਅਤੇ ਬੇਥਾਹ ਹੈ।  

ਅਗਮ = ਅਪਹੁੰਚ। ਆਗਾਧਿ = ਅਥਾਹ।
(ਫਿਰ ਭੀ) ਉਸ ਪਰਮਾਤਮਾ ਤਕ (ਆਪਣੀ ਅਕਲ ਦੇ ਜ਼ੋਰ) ਪਹੁੰਚ ਨਹੀਂ ਹੋ ਸਕਦੀ, ਉਹ ਅਪਹੁੰਚ ਹੈ ਉਹ ਅਥਾਹ ਹੈ।


ਗੁਨ ਬੇਅੰਤ ਬੇਅੰਤ ਭਨੁ ਨਾਨਕ ਕਹਨੁ ਜਾਈ ਪਰੈ ਪਰਾਤਿ ॥੨॥੨॥੩੫॥  

गुन बेअंत बेअंत भनु नानक कहनु न जाई परै पराति ॥२॥२॥३५॥  

Gun be▫anṯ be▫anṯ bẖan Nānak kahan na jā▫ī parai parāṯ. ||2||2||35||  

Endless, endless are His Glories, says Nanak; they cannot be described - they are beyond our reach. ||2||2||35||  

ਗੁਰੂ ਜੀ ਆਖਦੇ ਹਨ, ਅਣਗਿਣਤ ਹਨ ਖੂਬੀਆਂ ਹੱਦਬੰਨਾ-ਰਹਿਤ ਸੁਆਮੀ ਦੀਆਂ। ਉਹ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ; ਕਿਉਕਿ ਉਹ ਪਹੁੰਚ ਤੋਂ ਪੂਰੀ ਤਰ੍ਹਾਂ ਪਰੇ ਹਨ।  

ਭਨੁ = ਕਹੁ, ਆਖ। ਨਾਨਕ = ਹੇ ਨਾਨਕ! ਪਰੈ ਪਰਾਤਿ = ਪਰੇ ਤੋਂ ਪਰੇ ॥੨॥੨॥੩੫॥
ਹੇ ਨਾਨਕ! ਪਰਾਮਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹ ਬੇਅੰਤ ਹੈ, ਉਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਉਹ ਪਰੇ ਤੋਂ ਪਰੇ ਹੈ ॥੨॥੨॥੩੫॥


ਦੇਵਗੰਧਾਰੀ ਮਹਲਾ  

देवगंधारी महला ५ ॥  

Ḏevganḏẖārī mėhlā 5.  

Dayv-Gandhaaree, Fifth Mehl:  

ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।  

xxx
xxx


ਧਿਆਏ ਗਾਏ ਕਰਨੈਹਾਰ  

धिआए गाए करनैहार ॥  

Ḏẖi▫ā▫e gā▫e karnaihār.  

I meditate, and sing of the Creator Lord.  

ਮੈਂ ਕੇਵਲ ਕਰਤਾਰ ਨੂੰ ਹੀ ਸਿਮਰਦਾ ਅਤੇ ਗਾਉਂਦਾ ਹਾਂ।  

ਧਿਆਏ = ਧਿਆਨ ਕਰਦਾ ਹੈ। ਗਾਏ = ਗਾਂਦਾ ਹੈ। ਕਰਨੈਹਾਰ = ਸਿਰਜਣਹਾਰ ਕਰਤਾਰ ਨੂੰ।
ਜੇਹੜਾ ਮਨੁੱਖ ਸਿਰਜਣਹਾਰ ਕਰਤਾਰ ਦਾ ਧਿਆਨ ਧਰਦਾ ਹੈ ਕਰਤਾਰ ਦੇ ਗੁਣ ਗਾਂਦਾ ਹੈ,


ਭਉ ਨਾਹੀ ਸੁਖ ਸਹਜ ਅਨੰਦਾ ਅਨਿਕ ਓਹੀ ਰੇ ਏਕ ਸਮਾਰ ॥੧॥ ਰਹਾਉ  

भउ नाही सुख सहज अनंदा अनिक ओही रे एक समार ॥१॥ रहाउ ॥  

Bẖa▫o nāhī sukẖ sahj ananḏā anik ohī re ek samār. ||1|| rahā▫o.  

I have become fearless, and I have found peace, poise and bliss, remembering the infinite Lord. ||1||Pause||  

ਉਸ ਇਕ ਸਰਗੁਣ ਬ੍ਰਹਮ ਨੂੰ ਯਾਦ ਕਰਨ ਦੁਆਰਾ, ਬੰਦਾ ਨਿੱਡਰ ਹੋ ਜਾਂਦਾ ਹਾਂ ਅਤੇ ਆਰਾਮ, ਅਡੋਲਤਾ ਅਤੇ ਖੁਸ਼ੀ ਨੂੰ ਪਾ ਲੈਂਦਾ ਹੈ। ਠਹਿਰਾਉ।  

ਸਹਜ = ਆਤਮਕ ਅਡੋਲਤਾ। ਅਨਿਕ = ਅਨੇਕਾਂ ਰੂਪਾਂ ਵਾਲਾ। ਉਹੀ = ਉਹ (ਪਰਮਾਤਮਾ) ਹੀ। ਰੇ = ਹੇ ਭਾਈ! ਸਮਾਰ = ਸੰਭਾਲ, ਹਿਰਦੇ ਵਿਚ ਸਾਂਭ ਰੱਖ ॥੧॥
ਉਸ ਨੂੰ ਕੋਈ ਡਰ ਪੋਹ ਨਹੀਂ ਸਕਦਾ, ਉਸ ਨੂੰ ਆਤਮਕ ਅਡੋਲਤਾ ਦੇ ਸੁਖ ਆਨੰਦ ਮਿਲੇ ਰਹਿੰਦੇ ਹਨ। ਉਹੀ ਇੱਕ ਹੈ ਤੇ ਉਹੀ ਅਨੇਕਾਂ ਰੂਪਾਂ ਵਾਲਾ ਹੈ, ਤੂੰ ਉਸ ਕਰਤਾਰ ਨੂੰ ਆਪਣੇ ਹਿਰਦੇ ਵਿਚ ਸਾਂਭ ਰੱਖ ॥੧॥ ਰਹਾਉ॥


ਸਫਲ ਮੂਰਤਿ ਗੁਰੁ ਮੇਰੈ ਮਾਥੈ  

सफल मूरति गुरु मेरै माथै ॥  

Safal mūraṯ gur merai māthai.  

The Guru, of the most fruitful image, has placed His hand upon my forehead.  

ਗੁਰਾਂ ਦੀ ਅਮੋਘ ਵਿਅਕਤੀ ਨੇ ਮੇਰੇ ਮੱਥੇ ਉਤੇ ਆਪਣਾ ਹੱਥ ਰੱਖਿਆ ਹੈ।  

ਸਫਲ ਮੂਰਤਿ = ਜਿਸ ਦੇ ਸਰੂਪ ਦਾ ਦਰਸਨ ਫਲ ਦੇਂਦਾ ਹੈ। ਮੇਰੈ ਮਾਥੈ = ਮੇਰੇ ਮੱਥੇ ਉੱਤੇ।
ਜਿਸ ਗੁਰੂ ਦਾ ਦਰਸਨ ਜੀਵਨ ਦਾ ਫਲ ਦੇਣ ਵਾਲਾ ਹੈ ਉਹ ਮੇਰੇ ਮੱਥੇ ਉੱਤੇ (ਆਪਣਾ ਹੱਥ ਰੱਖਦਾ ਹੈ, ਉਸ ਦੀ ਬਰਕਤਿ ਨਾਲ),


ਜਤ ਕਤ ਪੇਖਉ ਤਤ ਤਤ ਸਾਥੈ  

जत कत पेखउ तत तत साथै ॥  

Jaṯ kaṯ pekẖa▫o ṯaṯ ṯaṯ sāthai.  

Wherever I look, there, I find Him with me.  

ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਉਸ ਨੂੰ ਆਪਣੇ ਨਾਲ ਪਾਉਂਦਾ ਹਾਂ।  

ਜਤ ਕਤ = ਜਿੱਥੇ ਕਿੱਥੇ। ਪੇਖਉ = ਪੇਖਉਂ, ਮੈਂ ਵੇਖਦਾ ਹਾਂ। ਤਤ ਤਤ = ਉੱਥੇ ਉੱਥੇ ਹੀ।
ਮੈਂ ਜਿਧਰ ਵੇਖਦਾ ਹਾਂ ਉਧਰ ਹੀ ਪਰਮਾਤਮਾ ਮੈਨੂੰ ਆਪਣੇ ਨਾਲ ਵੱਸਦਾ ਪ੍ਰਤੀਤ ਹੁੰਦਾ ਹੈ।


ਚਰਨ ਕਮਲ ਮੇਰੇ ਪ੍ਰਾਨ ਅਧਾਰ ॥੧॥  

चरन कमल मेरे प्रान अधार ॥१॥  

Cẖaran kamal mere parān aḏẖār. ||1||  

The Lotus Feet of the Lord are the Support of my very breath of life. ||1||  

ਪ੍ਰਭੂ ਦੇ ਕੰਵਲ ਪੈਰ, ਮੇਰੀ ਜਿੰਦ-ਜਾਨ ਦਾ ਆਸਰਾ ਹਨ।  

ਪ੍ਰਾਨ ਅਧਾਰ = ਜਿੰਦ ਦਾ ਆਸਰਾ ॥੧॥
ਉਸ ਪਰਮਾਤਮਾ ਦੇ ਸੋਹਣੇ ਚਰਨ ਮੇਰੀ ਜਿੰਦ ਦਾ ਆਸਰਾ ਬਣ ਗਏ ਹਨ ॥੧॥


ਸਮਰਥ ਅਥਾਹ ਬਡਾ ਪ੍ਰਭੁ ਮੇਰਾ  

समरथ अथाह बडा प्रभु मेरा ॥  

Samrath athāh badā parabẖ merā.  

My God is all-powerful, unfathomable and utterly vast.  

ਸਰਬ-ਸ਼ਕਤੀਵਾਨ, ਅਗਾਧ ਤੇ ਵਿਸ਼ਾਲ ਹੈ ਮੇਰਾ ਸੁਆਮੀ।  

ਸਮਰਥ = ਹਰੇਕ ਤਾਕਤ ਦਾ ਮਾਲਕ।
ਉਹ ਮੇਰਾ ਪ੍ਰਭੂ ਹਰ ਤਾਕਤ ਦਾ ਕਾਲਕ ਹੈ, ਬਹੁਤ ਡੂੰਗਾ ਹੈ ਤੇ ਵਢਾ ਹੈ।


ਘਟ ਘਟ ਅੰਤਰਿ ਸਾਹਿਬੁ ਨੇਰਾ  

घट घट अंतरि साहिबु नेरा ॥  

Gẖat gẖat anṯar sāhib nerā.  

The Lord and Master is close at hand - He dwells in each and every heart.  

ਮਾਲਕ ਹਰ ਦਿਲ ਅੰਦਰ ਵਸਦਾ ਹੈ ਅਤੇ ਨਿਹਾਇਤ ਹੀ ਨੇੜੇ ਹੈ।  

ਘਟ = ਸਰੀਰ। ਸਾਹਿਬੁ = ਮਾਲਕ। ਤਾਕੀ = ਤੱਕੀ ਹੈ।
ਉਹ ਮਾਲਕ ਹਰ ਸਰੀਰ ਵਿੱਚ ਤੇ ਨੇੜੇ ਹੈ।


ਤਾ ਕੀ ਸਰਨਿ ਆਸਰ ਪ੍ਰਭ ਨਾਨਕ ਜਾ ਕਾ ਅੰਤੁ ਪਾਰਾਵਾਰ ॥੨॥੩॥੩੬॥  

ता की सरनि आसर प्रभ नानक जा का अंतु न पारावार ॥२॥३॥३६॥  

Ŧākī saran āsar parabẖ Nānak jā kā anṯ na pārāvār. ||2||3||36||  

Nanak seeks the Sanctuary and the Support of God, who has no end or limitation. ||2||3||36||  

ਨਾਨਕ ਨੇ ਉਸ ਸਾਹਿਬ ਦੀ ਓਟ ਅਤੇ ਆਸਰਾ ਲਿਆ ਹੈ, ਜਿਸ ਦਾ ਕੋਈ ਓੜਕ ਅਤੇ ਇਹ ਜਾਂ ਔਹ ਕਿਨਾਰਾ ਨਹੀਂ।  

ਆਸਰ = ਆਸਰਾ। ਜਾ ਕਾ = ਜਿਸ (ਪਰਮਾਤਮਾ) ਦਾ। ਪਾਰਾਵਾਰ = ਪਾਰ ਅਵਾਰ, ਪਾਰਲਾ ਉਰਲਾ ਬੰਨਾ ॥੨॥੩॥੩੬॥
ਨਾਨਕ ਨੇ ਉਸ ਪਰਮਾਤਮਾ ਦੀ ਸਰਨ ਤੱਕੀ ਹੈ, ਉਸ ਪ੍ਰਭੂ ਦਾ ਆਸਰਾ ਤੱਕਿਆ ਹੈ, ਜਿਸ (ਦੇ ਗੁਣਾਂ) ਦਾ ਅੰਤ ਨਹੀਂ ਪੈ ਸਕਦਾ ਤੇ ਜਿਸ (ਦੇ ਸਰੂਪ) ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ ॥੨॥੩॥੩੬॥


ਦੇਵਗੰਧਾਰੀ ਮਹਲਾ  

देवगंधारी महला ५ ॥  

Ḏevganḏẖārī mėhlā 5.  

Dayv-Gandhaaree, Fifth Mehl:  

ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।  

xxx
xxx


ਉਲਟੀ ਰੇ ਮਨ ਉਲਟੀ ਰੇ  

उलटी रे मन उलटी रे ॥  

Ultī re man ultī re.  

Turn away, O my mind, turn away.  

ਮੁੜ ਪਉ ਹੇ! ਹੇ ਮੇਰੀ ਜਿੰਦੜੀਏ! ਮੁੜ ਪਉ।  

ਉਲਟੀ = ਉਲਟਾ ਲੈ, ਪਰਤਾਅ ਲੈ।
ਹੇ ਮੇਰੇ ਮਨ! ਜੇਹੜੇ ਮਨੁੱਖ ਪਰਮਾਤਮਾ ਨਾਲੋਂ ਸਦਾ ਟੁੱਟੇ ਰਹਿੰਦੇ ਹਨ, ਉਹਨਾਂ ਨਾਲੋਂ ਆਪਣੇ ਆਪ ਨੂੰ ਸਦਾ ਪਰੇ ਰੱਖ, ਪਰੇ ਰੱਖ।


ਸਾਕਤ ਸਿਉ ਕਰਿ ਉਲਟੀ ਰੇ  

साकत सिउ करि उलटी रे ॥  

Sākaṯ si▫o kar ultī re.  

Turn away from the faithless cynic.  

ਓ, ਅਧਰਮੀਆਂ ਵੱਲੋਂ ਮੁੜ ਪਉ।  

ਸਾਕਤ = ਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ। ਸਿਉ = ਨਾਲ, ਨਾਲੋਂ। ਰੇ = ਹੇ ਮਨ!
ਸਾਕਤ (ਪ੍ਰਭੂ ਨਾਲੋਂ ਟੁਟੇ ਹੋਏ, ਅਧਰਮੀ) ਨਾਲੋਂ ਟੁੱਟ ਜਾ!


ਝੂਠੈ ਕੀ ਰੇ ਝੂਠੁ ਪਰੀਤਿ ਛੁਟਕੀ ਰੇ ਮਨ ਛੁਟਕੀ ਰੇ ਸਾਕਤ ਸੰਗਿ ਛੁਟਕੀ ਰੇ ॥੧॥ ਰਹਾਉ  

झूठै की रे झूठु परीति छुटकी रे मन छुटकी रे साकत संगि न छुटकी रे ॥१॥ रहाउ ॥  

Jẖūṯẖai kī re jẖūṯẖ parīṯ cẖẖutkī re man cẖẖutkī re sākaṯ sang na cẖẖutkī re. ||1|| rahā▫o.  

False is the love of the false one; break the ties, O my mind, and your ties shall be broken. Break your ties with the faithless cynic. ||1||Pause||  

ਹੇ, ਕੂੜਾ ਹੈ ਪਿਆਰ ਕੂੜੇ ਪੁਰਸ਼ ਦਾ, ਇਸ ਨੂੰ ਤਿਆਗ ਦੇ। ਹੇ ਮੇਰੀ ਜਿੰਦੜੀਏ! ਅਤੇ ਤੂੰ ਖਲਾਸੀ ਪਾ ਲਵਨੂੰਗੀ। ਮਾਇਆ ਦੇ ਉਪਾਸ਼ਕ ਦੀ ਸੰਗਤ ਅੰਦਰ ਤੇਰਾ ਛੁਟਕਾਰਾ ਨਹੀਂ ਹੋਣਾ। ਠਹਿਰਾਉ।  

ਛੁਟਕੀ ਛੁਟਕੀ = ਜ਼ਰੂਰ ਟੁੱਟ ਜਾਂਦੀ ਹੈ। ਸਾਕਤ ਸੰਗਿ = ਸਾਕਤ ਦੀ ਸੰਗਤ ਵਿਚ। ਨ ਛੁਟਕੀ = ਵਿਕਾਰਾਂ ਵਲੋਂ ਖ਼ਲਾਸੀ ਨਹੀਂ ਹੁੰਦੀ ॥੧॥
ਝੂਠੇ ਮਨੁੱਖ ਦੀ ਪ੍ਰੀਤ ਨੂੰ ਭੀ ਝੂਠ ਹੀ ਸਮਝ, ਇਹ ਕਦੇ ਤੋੜ ਨਹੀਂ ਨਿਭਦੀ, ਇਹ ਜ਼ਰੂਰ ਟੁੱਟ ਜਾਂਦੀ ਹੈ। ਫਿਰ, ਸਾਕਤ (ਅਧਰਮੀ) ਦੀ ਸੰਗਤ ਵਿਚ ਰਿਹਾਂ ਵਿਕਾਰਾਂ ਤੋਂ ਕਦੇ ਖ਼ਲਾਸੀ ਨਹੀਂ ਹੋ ਸਕਦੀ ॥੧॥ ਰਹਾਉ॥


ਜਿਉ ਕਾਜਰ ਭਰਿ ਮੰਦਰੁ ਰਾਖਿਓ ਜੋ ਪੈਸੈ ਕਾਲੂਖੀ ਰੇ  

जिउ काजर भरि मंदरु राखिओ जो पैसै कालूखी रे ॥  

Ji▫o kājar bẖar manḏar rākẖi▫o jo paisai kālūkẖī re.  

One who enters a house filled with soot is blackened.  

ਜਿਸ ਤਰ੍ਹਾਂ ਕੋਈ ਭੀ ਜੋ ਕਾਲਖ ਨਾਲ ਪੂਰੇ ਹੋਏ ਘਰ ਅੰਦਰ ਵੜਦਾ ਹੈ, ਕਾਲਾ ਹੋ ਜਾਂਦਾ ਹੈ, ਉਸੇ ਤਰ੍ਹਾਂ ਦਾ ਹੀ ਹੈ, ਉਹ ਇਨਸਾਨ ਜੋ ਅਧਰਮੀ ਦੀ ਸੰਗਤ ਕਰਦਾ ਹੈ।  

ਕਾਜਰ = ਕੱਜਲ, ਕਾਲਖ। ਭਰਿ = ਭਰ ਕੇ। ਮੰਦਰੁ = ਘਰ। ਜੋ ਪੈਸੇ = ਜੇਹੜਾ ਮਨੁੱਖ (ਉਸ ਵਿਚ) ਪਏਗਾ। ਕਾਲੂਖੀ = ਕਾਲਖ-ਭਰਿਆ।
ਹੇ ਮਨ! ਜਿਵੇਂ ਕੋਈ ਘਰ ਕੱਜਲ ਨਾਲ ਭਰ ਲਿਆ ਜਾਏ, ਉਸ ਵਿਚ ਜੇਹੜਾ ਭੀ ਮਨੁੱਖ ਵੜੇਗਾ ਉਹ ਕਾਲਖ ਨਾਲ ਭਰ ਜਾਏਗਾ (ਤਿਵੇਂ ਪਰਮਾਤਮਾ ਨਾਲੋਂ ਟੁੱਟੇ ਮਨੁੱਖ ਨਾਲ ਮੂੰਹ ਜੋੜਿਆਂ ਵਿਕਾਰਾਂ ਦੀ ਕਾਲਖ ਹੀ ਮਿਲੇਗੀ)।


ਦੂਰਹੁ ਹੀ ਤੇ ਭਾਗਿ ਗਇਓ ਹੈ ਜਿਸੁ ਗੁਰ ਮਿਲਿ ਛੁਟਕੀ ਤ੍ਰਿਕੁਟੀ ਰੇ ॥੧॥  

दूरहु ही ते भागि गइओ है जिसु गुर मिलि छुटकी त्रिकुटी रे ॥१॥  

Ḏẖūrahu hī ṯe bẖāg ga▫i▫o hai jis gur mil cẖẖutkī ṯarikutī re. ||1||  

Run far away from such people! One who meets the Guru escapes from the bondage of the three dispositions. ||1||  

ਜੋ ਗੁਰਾਂ ਨੂੰ ਮਿਲ ਪੈਂਦਾ ਹੈ, ਉਹ ਤਿੰਨਾਂ ਗੁਣਾਂ ਦੀ ਕੈਦ ਤੋਂ ਬੱਚ ਜਾਂਦਾ ਹੈ। ਉਹ ਮਾੜੀ ਸੰਗਤ ਤੋਂ ਦੂਰੋਂ ਹੀ ਭੱਜ ਜਾਂਦਾ ਹੈ।  

ਗੁਰ ਮਿਲਿ = ਗੁਰੂ ਨੂੰ ਮਿਲ ਕੇ। ਜਿਸੁ ਤ੍ਰਿਕੁਟੀ = ਜਿਸ ਮਨੁੱਖ ਦੀ ਤ੍ਰਿਊੜੀ। ਤ੍ਰਿਕੁਟੀ = {ਤ੍ਰਿ = ਤਿੰਨ। ਕੁਟੀ = ਵਿੰਗੀ ਲਕੀਰ} ਮੱਥੇ ਦੀਆਂ ਤਿੰਨ ਵਿੰਗੀਆਂ ਲਕੀਰਾਂ; ਤ੍ਰਿਊੜੀ, ਅੰਦਰਲੀ ਖਿੱਝ ॥੧॥
ਗੁਰੂ ਨੂੰ ਮਿਲ ਕੇ ਜਿਸ ਮਨੁੱਖ ਦੀ ਮੱਥੇ ਦੀ ਤ੍ਰਿਊੜੀ ਮਿਟ ਜਾਂਦੀ ਹੈ (ਜਿਸ ਦੇ ਅੰਦਰੋਂ ਵਿਕਾਰਾਂ ਦੀ ਖਿੱਚ ਦੂਰ ਹੋ ਜਾਂਦੀ ਹੈ) ਉਹ ਦੂਰ ਤੋਂ ਹੀ ਸਾਕਤ (ਅਧਰਮੀ) ਮਨੁੱਖ ਕੋਲੋਂ ਪਰੇ ਪਰੇ ਰਹਿੰਦਾ ਹੈ ॥੧॥


ਮਾਗਉ ਦਾਨੁ ਕ੍ਰਿਪਾਲ ਕ੍ਰਿਪਾ ਨਿਧਿ ਮੇਰਾ ਮੁਖੁ ਸਾਕਤ ਸੰਗਿ ਜੁਟਸੀ ਰੇ  

मागउ दानु क्रिपाल क्रिपा निधि मेरा मुखु साकत संगि न जुटसी रे ॥  

Māga▫o ḏān kirpāl kirpā niḏẖ merā mukẖ sākaṯ sang na jutsī re.  

I beg this blessing of You, O Merciful Lord, ocean of mercy - please, don't bring me face to face with the faithless cynics.  

ਹੇ ਮਿਹਰਬਾਨ ਮਾਲਕ! ਰਹਿਮਤ ਦੇ ਸਮੁੰਦਰ ਮੈਂ ਤੇਰੇ ਪਾਸੋਂ ਇਹ ਦਾਤ ਮੰਗਦਾ ਹਾਂ ਕਿ ਮੈਨੂੰ ਮਾਇਆ ਦੇ ਉਪਾਸ਼ਕ ਤੇ ਆਮ੍ਹੋ ਸਾਹਮਣੇ ਨਾਂ ਕਰੀ।  

ਮਾਗਉ = ਮਾਗਉਂ, ਮੈਂ ਮੰਗਦਾ ਹਾਂ। ਕ੍ਰਿਪਾਲ = ਹੇ ਕਿਰਪਾ ਦੇ ਘਰ! ਕ੍ਰਿਪਾਨਿਧਿ = ਹੇ ਕਿਰਪਾ ਦੇ ਖ਼ਜ਼ਾਨੇ! ਨ ਜੁਟਸੀ = ਨਾਹ ਜੁੜੇ।
ਹੇ ਕਿਰਪਾ ਦੇ ਘਰ ਪ੍ਰਭੂ! ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਮੈਂ ਤੇਰੇ ਪਾਸੋਂ ਇਕ ਦਾਨ ਮੰਗਦਾ ਹਾਂ (ਮੇਹਰ ਕਰ) ਮੈਨੂੰ ਕਿਸੇ ਸਾਕਤ ਨਾਲ ਵਾਹ ਨਾਹ ਪਏ।


        


© SriGranth.org, a Sri Guru Granth Sahib resource, all rights reserved.
See Acknowledgements & Credits