Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਭਾਈ ਰੇ ਸਾਚੀ ਸਤਿਗੁਰ ਸੇਵ   ਸਤਿਗੁਰ ਤੁਠੈ ਪਾਈਐ ਪੂਰਨ ਅਲਖ ਅਭੇਵ ॥੧॥ ਰਹਾਉ  

भाई रे साची सतिगुर सेव ॥   सतिगुर तुठै पाईऐ पूरन अलख अभेव ॥१॥ रहाउ ॥  

Bẖā▫ī re sācẖī saṯgur sev.   Saṯgur ṯuṯẖai pā▫ī▫ai pūran alakẖ abẖev. ||1|| rahā▫o.  

O Siblings of Destiny, service to the True Guru alone is True.   When the True Guru is pleased, we obtain the Perfect, Unseen, Unknowable Lord. ||1||Pause||  

ਹੇ ਵੀਰ! ਕੇਵਲ ਸੱਚੇ ਗੁਰਾਂ ਦੀ ਟਹਿਲ-ਸੇਵਾ ਹੀ ਸਤਿ ਹੈ।   ਜਦ ਸਤਿਗੁਰੂ ਪਰਮ-ਪ੍ਰਸੰਨ ਹੋ ਜਾਂਦੇ ਹਨ, ਤਦ ਹੀ ਸਰਬ-ਵਿਆਪਕ, ਅਗਾਧ ਅਤੇ ਅਖੋਜ ਸੁਆਮੀ ਪਰਾਪਤ ਹੁੰਦਾ ਹੈ। ਠਹਿਰਾਉ।  

ਹੇ ਭਾਈ ਸਤਿਗੁਰੋਂ ਕੀ ਸੇਵਾ ਸਚੀ ਹੈ ਕਿਉਂਕਿ ਸਤਿਗੁਰੋਂ ਕੇ (ਤੁਠੈ) ਪ੍ਰਸਿੰਨ ਹੋਣੇ ਸੇ ਪੂਰਨ ਅਲਖ ਅਭੇਵ ਰੂਪੁ ਪਰਮਾਤਮਾ ਕੋ ਪਾਈਤਾ ਹੈ॥੧॥


ਸਤਿਗੁਰ ਵਿਟਹੁ ਵਾਰਿਆ ਜਿਨਿ ਦਿਤਾ ਸਚੁ ਨਾਉ  

सतिगुर विटहु वारिआ जिनि दिता सचु नाउ ॥  

Saṯgur vitahu vāri▫ā jin ḏiṯā sacẖ nā▫o.  

I am a sacrifice to the True Guru, who has bestowed the True Name.  

ਮੈਂ ਸੱਚੇ ਗੁਰੂ ਉਤੋਂ ਸਦਕੇ ਜਾਂਦਾ ਹਾਂ, ਜਿਸ ਨੇ ਮੈਨੂੰ ਸਚਾ ਨਾਮ ਬਖਸ਼ਿਆ ਹੈ।  

ਤਿਨ ਸਤਿਗੁਰੋਂ ਕੇ ਊਪਰ ਸੇ ਵਾਰਨੇ ਜਾਤਾ ਹੂੰ ਜਿਨ੍ਹੋਂ ਨੇ ਸਚਾ ਨਾਮੁ ਦੀਆ ਹੈ॥


ਅਨਦਿਨੁ ਸਚੁ ਸਲਾਹਣਾ ਸਚੇ ਕੇ ਗੁਣ ਗਾਉ  

अनदिनु सचु सलाहणा सचे के गुण गाउ ॥  

An▫ḏin sacẖ salāhṇā sacẖe ke guṇ gā▫o.  

Night and day, I praise the True One; I sing the Glorious Praises of the True One.  

ਰੈਣ ਦਿਹੁੰ ਮੈਂ ਸਤਿਤਪੁਰਖ ਦੀ ਪ੍ਰਸੰਸਾ ਕਰਦਾ ਹਾਂ ਅਤੇ ਸੱਚੇ ਦੀ ਹੀ ਮੈਂ ਕੀਰਤੀ ਅਲਾਪਦਾ ਹਾਂ।  

ਹੇ ਭਾਈ ਰਾਤ ਦਿਨ (ਸਚੁ) ਪਰਮੇਸ੍ਵਰ ਕੋ ਸਲਾਹਣਾ ਕਰੀਏ ਔਰ ਰਾਗੋਂ ਕੇ ਬੀਚ ਪਾਕਰ ਸਚੇ ਕੇ ਹੀ ਗੁਣੋਂ ਕੋ ਗਾਇਨ ਕਰੀਏ॥


ਸਚੁ ਖਾਣਾ ਸਚੁ ਪੈਨਣਾ ਸਚੇ ਸਚਾ ਨਾਉ ॥੨॥  

सचु खाणा सचु पैनणा सचे सचा नाउ ॥२॥  

Sacẖ kẖāṇā sacẖ painṇā sacẖe sacẖā nā▫o. ||2||  

True is the food, and true are the clothes, of those who chant the True Name of the True One. ||2||  

ਸੱਚਾ ਹੈ ਉਨ੍ਹਾਂ ਦਾ ਭੋਜਨ ਅਤੇ ਸੱਚੀ ਉਨ੍ਹਾਂ ਦੀ ਪੁਸ਼ਾਕ, ਜੋ ਸੱਚੇ ਸੁਆਮੀ ਦੇ ਸੱਚੇ-ਨਾਮ ਦਾ ਜਾਪ ਕਰਦੇ ਹਨ।  

ਤਿਨ੍ਹੋਂ ਕਾ ਖਾਣਾ ਭੀ (ਸਚੁ) ਸਫਲ ਔਰ ਬਸਤ੍ਰੋਂ ਕਾ ਪੈਹਨਣਾ ਭੀ ਸਫਲ ਹੈ ਜਿਨੋਂ ਨੇ ਸਚਾ ਨਾਮੁ ਜਪਿਆ ਹੈ ਅਰ ਸੋ ਸਚੇ ਹੈਂ॥੨॥


ਸਾਸਿ ਗਿਰਾਸਿ ਵਿਸਰੈ ਸਫਲੁ ਮੂਰਤਿ ਗੁਰੁ ਆਪਿ  

सासि गिरासि न विसरै सफलु मूरति गुरु आपि ॥  

Sās girās na visrai safal mūraṯ gur āp.  

With each breath and morsel of food, do not forget the Guru, the Embodiment of Fulfillment.  

ਸਾਹ ਲੈਦਿਆਂ ਅਤੇ ਪ੍ਰਸ਼ਾਦ ਛਕਦਿਆਂ ਮੈਂ ਗੁਰਾਂ ਨੂੰ ਨਹੀਂ ਭੁਲਾਉਂਦਾ ਜੋ ਖ਼ੁਦ-ਬ-ਖ਼ੁਦ ਹੀ ਅਮੋਘ ਹਸਤੀ ਦੇ ਮਾਲਕ ਹਨ।  

ਸਾਸ ਜੋ ਪ੍ਰਾਣ ਬਾਹਰ ਆਵਤਾ ਹੈ ਔਰ (ਗਿਰਾਸਿ) ਅੰਦਰ ਕੋ ਜਾਤਾ ਹੈ ਆਪ ਗੁਰੂ ਸਫਲ ਮੂਰਤ ਹੈ ਸੋ ਸਾਸ ਗਰਾਸ ਨ ਭੂਲੇ॥


ਗੁਰ ਜੇਵਡੁ ਅਵਰੁ ਦਿਸਈ ਆਠ ਪਹਰ ਤਿਸੁ ਜਾਪਿ  

गुर जेवडु अवरु न दिसई आठ पहर तिसु जापि ॥  

Gur jevad avar na ḏis▫ī āṯẖ pahar ṯis jāp.  

None is seen to be as great as the Guru. Meditate on Him twenty-four hours a day.  

ਗੁਰੂ ਜੀ ਜਿੱਡਾ ਵੱਡਾ ਹੋਰ ਕੋਈ ਨਿਗ੍ਹਾ ਨਹੀਂ ਪੈਂਦਾ ਸੋ ਦਿਨ ਦੇ ਅੱਠੇ ਪਹਿਰ ਉਨ੍ਹਾਂ ਦਾ ਅਰਾਧਨ ਕਰ।  

ਗੁਰੂ ਜੈਸਾ ਵੱਡਾ ਔਰ ਕੋਈ ਦ੍ਰਿਸਟ ਨਹੀਂ ਆਵਤਾ ਹੈ ਆਠ ਪਹਿਰ ਤਿਸ ਗੁਰੂ ਕੋ ਜਪਨਾ ਕਰੋ।


ਨਦਰਿ ਕਰੇ ਤਾ ਪਾਈਐ ਸਚੁ ਨਾਮੁ ਗੁਣਤਾਸਿ ॥੩॥  

नदरि करे ता पाईऐ सचु नामु गुणतासि ॥३॥  

Naḏar kare ṯā pā▫ī▫ai sacẖ nām guṇṯās. ||3||  

As He casts His Glance of Grace, we obtain the True Name, the Treasure of Excellence. ||3||  

ਜੇਕਰ ਗੁਰੂ ਜੀ ਆਪਣੀ ਮਿਹਰ-ਦੀ-ਨਜ਼ਰ ਧਾਰਨ ਤਦ ਬੰਦਾ ਚੰਗਿਆਈਆਂ ਦੇ ਖ਼ਜ਼ਾਨੇ ਸੱਚੇ ਨਾਮ ਨੂੰ ਪਾ ਲੈਂਦਾ ਹੈ।  

ਕਿਉਂਕਿ ਜਬ ਗੁਰੂ ਕ੍ਰਿਪਾ ਦ੍ਰਿਸਟੀ ਕਰੇਂ ਤਬ ਗੁਣੋਂ ਕੋ (ਤਾਸਿ) ਸਮੰੁਦਰ ਪਰਮੇਸ੍ਵਰ ਕਾ ਸਚਾ ਨਾਮੁ ਪਾਈਤਾ ਹੈ॥ ਵਾ ਨਾਮ ਔ ਤਿਸ ਕੇ ਗੁਣ ਪਾਈਤੇ ਹੈਂ॥੩॥


ਗੁਰੁ ਪਰਮੇਸਰੁ ਏਕੁ ਹੈ ਸਭ ਮਹਿ ਰਹਿਆ ਸਮਾਇ  

गुरु परमेसरु एकु है सभ महि रहिआ समाइ ॥  

Gur parmesar ek hai sabẖ mėh rahi▫ā samā▫e.  

The Guru and the Transcendent Lord are one and the same, pervading and permeating amongst all.  

ਗੁਰਦੇਵ ਅਤੇ ਵਾਹਿਗੁਰੂ ਇਕ ਹਨ ਅਤੇ ਰੱਬ ਰੂਪ ਗੁਰੂ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈ।  

ਗੁਰੂ ਔਰ ਪਰਮੇਸ੍ਵਰ ਏਕ ਰੂਪ ਹੀ ਹੈਂ ਗੁਰੋਂ ਕਾ ਜਸੁ ਸਭ ਮੈਂ ਸਮਾਇ ਰਹਾ ਹੈ॥


ਜਿਨ ਕਉ ਪੂਰਬਿ ਲਿਖਿਆ ਸੇਈ ਨਾਮੁ ਧਿਆਇ  

जिन कउ पूरबि लिखिआ सेई नामु धिआइ ॥  

Jin ka▫o pūrab likẖi▫ā se▫ī nām ḏẖi▫ā▫e.  

Those who have such pre-ordained destiny, meditate on the Naam.  

ਜਿਨ੍ਹਾਂ ਲਈ ਧੁਰ ਦੀ ਲਿਖਤਾਕਾਰ ਹੈ, ਉਹ ਸੁਆਮੀ ਦੇ ਨਾਮ ਦਾ ਸਿਮਰਨ ਕਰਦੇ ਹਨ।  

ਜਿਨ ਪੁਰਸੋਂ ਕੋ ਪੂਰਬ ਪੰੁਨੋਂ ਕਰ ਨਾਮ ਪ੍ਰਾਪਤਿ ਹੋਨਾ ਲਿਖਾ ਹੈ ਸੋਈ ਨਾਮ ਕੋ ਧਿਆਉਤੇ ਹੈਂ॥


ਨਾਨਕ ਗੁਰ ਸਰਣਾਗਤੀ ਮਰੈ ਆਵੈ ਜਾਇ ॥੪॥੩੦॥੧੦੦॥  

नानक गुर सरणागती मरै न आवै जाइ ॥४॥३०॥१००॥  

Nānak gur sarṇāgaṯī marai na āvai jā▫e. ||4||30||100||  

Nanak seeks the Sanctuary of the Guru, who does not die, or come and go in reincarnation. ||4||30||100||  

ਨਾਨਕ ਨੇ ਗੁਰਾਂ ਦੀ ਪਨਾਹ ਲਈ ਹੈ, ਜੋ ਬਿਨਸਦੇ ਆਉਂਦੇ ਅਤੇ ਜਾਂਦੇ ਨਹੀਂ।  

ਸ੍ਰੀ ਗੁਰੂ ਜੀ ਕਹਤੇ ਹੈਂ ਜੋ ਪੁਰਸ਼ ਗੁਰੋਂ ਕੀ ਸਰਣ ਮੈਂ ਪ੍ਰਾਪਤਿ ਭਏ ਹੈਂ ਸੋ ਮਰਕੇ ਜਾਤੇ ਨਹੀਂ ਜਨਮ ਕੇ ਆਵਤੇ ਨਹੀਂ॥੪॥੩੦॥੩੩॥੩੧॥੬॥੧੦੦॥


ਸਤਿਗੁਰ ਪ੍ਰਸਾਦਿ   ਸਿਰੀਰਾਗੁ ਮਹਲਾ ਘਰੁ ਅਸਟਪਦੀਆ  

ੴ सतिगुर प्रसादि ॥   सिरीरागु महला १ घरु १ असटपदीआ ॥  

Ik▫oaʼnkār saṯgur parsāḏ.   Sirīrāg mėhlā 1 gẖar 1 asatpaḏī▫ā.  

One Universal Creator God. By The Grace Of The True Guru:   Siree Raag, First Mehl, First House, Ashtapadees:  

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।   ਸਿਰੀ ਰਾਗ, ਪਹਿਲੀ ਪਾਤਸ਼ਾਹੀ ਅਠ ਪਦ।  

ਸ੍ਰੀ ਗੁਰੂ ਜੀ ਦਖਨ ਦੇਸ ਮੈ ਗਏ ਤਹਾਂ ਕਾਜੀ ਔਰ ਪੰਡਤ ਮਿਲ ਕਰ ਆਏ ਪ੍ਰਸ਼ਨ ਕੀਆ ਕਿ ਹੇ ਭਗਵਨ ਏਹ ਮਨ ਅਤੀ ਚੰਚਲ ਹੈ ਇਸਕੋ ਭਜਨ ਮੈ ਕੈਸੇ ਜੋੜੀਏ ਪੁਨਾ ਪਰਮੇਸ੍ਵਰ ਕਾ ਨਾਮੁ ਔਰ ਅਸਥਾਨ ਔਰ ਸ੍ਵਰੂਪ ਤਥਾ ਪ੍ਰਮਾਣ ਕਥਨ ਕਰੀਏ ਕਿ ਵਹੁ ਕਿਤਨਾ ਕੁ ਵੱਡਾ ਹੈ ਤਿਸ ਪਰ ਉਨਕੋ ਉਪਦੇਸ਼ ਸਹਤ ਪਰਮੇਸਰ ਅਗੇ ਬੇਨਤੀ ਸ੍ਰੀ ਗੁਰੂ ਜੀ ਨੇ ਅਸਟਪਦੀ ਮੈ ਉਚਾਰਨ ਕਰੀ॥


ਆਖਿ ਆਖਿ ਮਨੁ ਵਾਵਣਾ ਜਿਉ ਜਿਉ ਜਾਪੈ ਵਾਇ  

आखि आखि मनु वावणा जिउ जिउ जापै वाइ ॥  

Ākẖ ākẖ man vāvṇā ji▫o ji▫o jāpai vā▫e.  

I speak and chant His Praises, vibrating the instrument of my mind. The more I know Him, the more I vibrate it.  

ਹਰੀ ਨਾਮ ਦਾ ਜਾਪ ਤੇ ਉਚਾਰਨ ਕਰਨ ਦੁਆਰਾ, ਮੈਂ ਆਪਣੇ ਚਿੱਤ ਦੇ ਸਾਜ ਨੂੰ ਵਜਾਉਂਦਾ ਹਾਂ। ਜਿਨ੍ਹਾਂ ਜ਼ਿਆਦਾ ਮੈਂ ਹਰੀ ਨੂੰ ਸਮਝਦਾ ਹਾਂ, ਉਨ੍ਹਾਂ ਜਿਆਦਾ ਮੈਂ ਇਸ ਨੂੰ ਵਜਾਉਂਦਾ ਹਾਂ।  

ਹੇ ਭਾਈ ਜਨੋਂ ਪਰਮੇਸ੍ਵਰ ਕੇ ਜਸ ਕੋ (ਆਖਿ ਆਖਿ) ਕਥਨ ਕਰ ਕਰ ਕੇ ਮਨ ਕੇ ਪਾਸੋਂ ਉਚਾਰਣ ਕਰਵਾਈਏ (ਜਿਉ ਜਿਉ) ਜਿਸ ਜਿਸ ਪ੍ਰਕਾਰ ਗਾਇਨ ਕਰਨਾ (ਜਾਪੈ) ਜਾਨੇ ਈਹਾਂ ਜਸ ਕਾ ਅਧ੍ਯਾਹਾਰੁ ਹੈ॥


ਜਿਸ ਨੋ ਵਾਇ ਸੁਣਾਈਐ ਸੋ ਕੇਵਡੁ ਕਿਤੁ ਥਾਇ  

जिस नो वाइ सुणाईऐ सो केवडु कितु थाइ ॥  

Jis no vā▫e suṇā▫ī▫ai so kevad kiṯ thā▫e.  

The One, unto whom we vibrate and sing-how great is He, and where is His Place?  

ਉਹ ਕਿੱਡਾ ਵੱਡਾ ਅਤੇ ਕਿਸ ਅਸਥਾਨ ਤੇ ਹੈ, ਜਿਸ ਲਈ ਅਸੀਂ ਵਜਾਉਂਦੇ ਤੇ ਗਾਇਨ ਕਰਦੇ ਹਾਂ?  

ਯਹ ਜੋ ਤੁਮ ਕਹਤੇ ਹੋ ਕਿ ਜਿਸਨੋ (ਵਾਇ) ਗਾਇਨ ਕਰਕੇ ਸੁਨਾਈਏ ਸੋ (ਕੇਵਡੁ) ਕਿਤਨਾ ਕੁ ਵਡਾ ਹੈ ਔਰ ਕਿਸ ਅਸਥਾਨ ਰਹਤਾ ਹੈ॥


ਆਖਣ ਵਾਲੇ ਜੇਤੜੇ ਸਭਿ ਆਖਿ ਰਹੇ ਲਿਵ ਲਾਇ ॥੧॥  

आखण वाले जेतड़े सभि आखि रहे लिव लाइ ॥१॥  

Ākẖaṇ vāle jeṯ▫ṛe sabẖ ākẖ rahe liv lā▫e. ||1||  

Those who speak of Him and praise Him-they all continue speaking of Him with love. ||1||  

ਜਿੰਨੇ ਉਪਮਾ ਕਰਨ ਵਾਲੇ ਹਨ-ਉਹ ਸਾਰੇ ਪਿਆਰ ਨਾਲ ਪ੍ਰਭੂ ਦੀ ਪ੍ਰਸੰਸਾ ਕਰ ਰਹੇ ਹਨ।  

ਸੋ ਐਸੇ ਹੈਂ ਪਰਮੇਸ੍ਵਰ ਕਾ ਜਸ ਕਥਨ ਕਰਨੇ ਵਾਲੇ ਜਿਤਨੇ ਹੈਂ ਸੋ ਸਭ (ਲਿਵ) ਮਨ ਕੀ ਬ੍ਰਿਤੀ ਕੋ ਲਗਾਇ ਕਰ ਕਥਨ ਕਰ ਰਹੇ ਹੈਂ ਪਰੰਤੂ ਤਿਸ ਕਾ ਅੰਤ ਨਹੀਂ ਪਾਇਆ ਹੈ॥੧॥


ਬਾਬਾ ਅਲਹੁ ਅਗਮ ਅਪਾਰੁ   ਪਾਕੀ ਨਾਈ ਪਾਕ ਥਾਇ ਸਚਾ ਪਰਵਦਿਗਾਰੁ ॥੧॥ ਰਹਾਉ  

बाबा अलहु अगम अपारु ॥   पाकी नाई पाक थाइ सचा परवदिगारु ॥१॥ रहाउ ॥  

Bābā alhu agam apār.   Pākī nā▫ī pāk thā▫e sacẖā paravḏigār. ||1|| rahā▫o.  

O Baba, the Lord Allah is Inaccessible and Infinite.   Sacred is His Name, and Sacred is His Place. He is the True Cherisher. ||1||Pause||  

ਹੇ ਪਿਤਾ! ਪੁਜਯ ਪ੍ਰਭੂ, ਪਹੁੰਚ ਤੋਂ ਪਰੇ ਅਤੇ ਆਰ-ਪਾਰ ਰਹਿਤ ਹੈ।   ਪਵਿੱਤਰ ਹੈ ਨਾਮ ਤੇ ਪਵਿੱਤਰ ਅਸਥਾਨ ਸੱਚੇ ਪ੍ਰਤਿਪਾਲਕ ਦਾ। ਠਹਿਰਾਉ।  

(ਬਾਬਾ) ਹੇ ਭਾਈ ਸੋ ਪਰਮੇਸ੍ਵਰ ਕੈਸਾ ਹੈ (ਅਲਹੁ) ਅਲਖ ਹੈ ਪੁਨਾ ਅਗੰਮ ਹੈ ਔਰ ਪਾਰ ਉਰਵਾਰ ਸੇ ਰਹਿਤ ਹੈ ਭਾਵ ਏਹ ਕਿ ਮਨ ਬਾਣੀ ਕਾ ਅਵਿਸਯ ਹੈ ਔਰ ਵੇਦ ਜਿਸਕੋ ਨੇਤਿ ਨੇਤਿ ਕਥਨ ਕਰਤੇ ਹੈਂ ਯਾਂ ਤੇ ਲਛਨਾਂ ਬ੍ਰਿਤੀ ਕਰਕੇ ਜਾਨਣੇ ਯੋਗ੍ਯ ਹੈ ਪੁਨਾ (ਪਾਕੀ ਨਾਈ) ਪਵਿਤ੍ਰ ਹੈ ਤਿਸ ਕੀ ਵਡਿਆਈ ਵਾ ਨਾਮ ਤਿਸ ਕੇ ਔਰ (ਪਾਕ ਥਾਉ) ਪਵਿਤ੍ਰ ਹੀ ਜਿਸਕਾ ਅਸਥਾਨ ਹੈ ਵਈਕੁੰਠ ਵਾ ਸਤਿਸੰਗ ਪੁਨਾ ਸਚਾ ਹੈ ਔਰ ਸਰਬ ਕੀ (ਪਰਵਰਦਿਗਾਰੁ) ਪਾਲਨਾ ਕਰਨੇ ਵਾਲਾ ਹੈ ਤਾਂ ਤੇ ਐਸੇ ਬੇਨਤੀ ਕਰੀਏ॥੧॥


ਤੇਰਾ ਹੁਕਮੁ ਜਾਪੀ ਕੇਤੜਾ ਲਿਖਿ ਜਾਣੈ ਕੋਇ  

तेरा हुकमु न जापी केतड़ा लिखि न जाणै कोइ ॥  

Ŧerā hukam na jāpī keṯ▫ṛā likẖ na jāṇai ko▫e.  

The extent of Your Command cannot be seen; no one knows how to write it.  

ਕਿੱਡਾ ਵੱਡਾ ਤੇਰਾ ਅਮਰ ਹੈ, ਜਾਣਿਆ ਨਹੀਂ ਜਾ ਸਕਦਾ ਹੈ ਸਾਹਿਬ! ਨਾਂ ਹੀ ਇਸ ਨੂੰ ਕੋਈ ਜਣਾ ਕਲਮ-ਬੰਦ ਕਰਨਾ ਜਾਣਦਾ ਹੈ।  

ਹੇ ਪਰਮੇਸ੍ਵਰ ਤੇਰਾ ਹੁਕਮ ਨਹੀਂ (ਜਾਪੀ) ਜਾਨਿਆ ਜਾਤਾ ਕਿ (ਕੇਤੜਾ) ਕਿਤਨਾ ਹੈ ਪੁਨਾ ਲਿਖ ਕਰਕੇ ਭੀ ਕੋਈ ਨਹੀ ਜਾਨਤਾ ਹੈ ਕਦਾਚਿਤ ਐਸੇ ਅਸੰਕਾ ਹੋਇ ਕਿ ਸ਼ਾਇਰ ਲੋਗ ਤੋ ਕਹਿ ਸਕਤੇ ਹੋਵੇਂਗੇ ਤਿਸ ਕਾ ਸਮਾਧਾਨ॥


ਜੇ ਸਉ ਸਾਇਰ ਮੇਲੀਅਹਿ ਤਿਲੁ ਪੁਜਾਵਹਿ ਰੋਇ  

जे सउ साइर मेलीअहि तिलु न पुजावहि रोइ ॥  

Je sa▫o sā▫ir melī▫ah ṯil na pujāvėh ro▫e.  

Even if a hundred poets met together, they could not describe even a tiny bit of it.  

ਭਾਵੇਂ ਸੈਕੜੇ ਕਵੀਸ਼ਰ ਇਕੱਠੇ ਹੋ ਜਾਣ, ਉਹ ਤੇਰੀ ਸੋਭਾ ਨੂੰ ਇਕ ਜ਼ਰੇ ਦੇ ਮਾਤ੍ਰ ਭੀ ਪੁਜ ਨਹੀਂ (ਬਿਆਨ ਨਹੀਂ ਕਰ) ਸਕਦੇ।  

ਹੇ ਭਾਈ (ਸਉ) ਪਦ ਅਨੇਕਤਾ ਕਾ ਵਾਚਕੁ ਹੈ ਸੋ ਜੇਕਰ ਅਨੰਤ (ਸਾਇਰ) ਕਬੀਸ੍ਵਰ ਭੀ ਇਕਤ੍ਰ ਕਰੀਏ ਤਉ ਭੀ ਪਰਮੇਸ੍ਵਰ ਕੇ ਜਸ ਕੀ (ਰੋਇ) ਸੋਭਾ ਕੋ ਏਕ ਤਿਲ ਮਾਤ੍ਰ ਭੀ ਨਹੀਂ ਪੁਜਾਇ ਸਕੇਂਗੇ ਵਾ (ਰੋਇ) ਯਤਨ ਕਰਕੇ ਅੰਤ ਕੋ ਰੋਤੇ ਹੈਂ ਕਿ ਹਮਾਰੀ ਪ੍ਰਤਗਯਾ ਮਿਥਿਆ ਭਈ ਹੈ॥


ਕੀਮਤਿ ਕਿਨੈ ਪਾਈਆ ਸਭਿ ਸੁਣਿ ਸੁਣਿ ਆਖਹਿ ਸੋਇ ॥੨॥  

कीमति किनै न पाईआ सभि सुणि सुणि आखहि सोइ ॥२॥  

Kīmaṯ kinai na pā▫ī▫ā sabẖ suṇ suṇ ākẖahi so▫e. ||2||  

No one has found Your Value; they all merely write what they have heard again and again. ||2||  

ਕਿਸੇ ਨੂੰ ਭੀ ਉਸ ਦੇ ਮੁਲ ਦਾ ਪਤਾ ਨਹੀਂ ਲੱਗਾ। ਹਰ ਕੋਈ, ਜਿਸ ਤਰ੍ਹਾਂ ਉਸ ਨੇ ਮੁੜ ਮੁੜ ਸਰਵਣ ਕੀਤਾ ਹੈ, ਉਸ ਦੀ ਬਜੁਰਗੀ ਨੂੰ ਵਰਨਣ ਕਰਦਾ ਹੈ।  

ਤਿਸਕੀ ਕੀਮਤਿ ਕਿਸੀ ਨੇ ਨਹੀਂ ਪਾਈ ਸਭੁ ਸਾਸਤ੍ਰੋਂ ਦ੍ਵਾਰੇ (ਸੋਇ) ਸੋਭਾ ਕੋ ਸੁਣਿ ਸੁਣਿ ਕਰਕੇ ਕਥਨ ਕਰਤੇ ਹੈਂ॥੨॥


ਪੀਰ ਪੈਕਾਮਰ ਸਾਲਕ ਸਾਦਕ ਸੁਹਦੇ ਅਉਰੁ ਸਹੀਦ  

पीर पैकामर सालक सादक सुहदे अउरु सहीद ॥  

Pīr paikāmar sālak sāḏak suhḏe a▫or sahīḏ.  

The Pirs, the Prophets, the spiritual teachers, the faithful, the innocents and the martyrs,  

ਰੂਹਾਨੀ ਰਹਿਬਰ, ਪੈਗੰਬਰ, ਰੱਬੀ ਰਾਹ ਵਿਖਾਉਣ ਵਾਲੇ, ਸਿਦਕੀ ਬੰਦੇ ਭਲੇ ਪੁਰਸ਼ ਧਰਮ ਵਾਸਤੇ ਮਰਨ ਵਾਲੇ,  

(ਪੀਰ) ਗੁਰੂ (ਪੈਕਾਮਰ) ਸੰਪ੍ਰਦਾਯ ਚਲਾਨੇ ਵਾਲੇ ਈਸਾ ਮਹੰਮਦ ਆਦਿਕ (ਸਾਲਕ) ਗ੍ਯਾਨਵਾਨ (ਸਾਦਿਕ) ਨਿਸਚੇਵਾਨ ਜਗ੍ਯਾਸੂ (ਸੁਹਦੇ) ਗਰੀਬੀ ਧਾਰਨੇ ਵਾਲੇ (ਸਹੀਦ) ਜੋ ਸਨਮੁਖ ਯੁਧ ਕਰਕੇ ਦੇਹ ਤਿਆਗਤੇ ਹੈਂ ਤਿਨ੍ਹਾਂ ਕੇ ਸਮੁਦਾਇ॥


ਸੇਖ ਮਸਾਇਕ ਕਾਜੀ ਮੁਲਾ ਦਰਿ ਦਰਵੇਸ ਰਸੀਦ  

सेख मसाइक काजी मुला दरि दरवेस रसीद ॥  

Sekẖ masā▫ik kājī mulā ḏar ḏarves rasīḏ.  

the Shaikhs, the mystics, the Qazis, the Mullahs and the Dervishes at His Door -  

ਉਪਦੇਸ਼ਕ, ਅਭਿਆਸੀ, ਮੁਨਸਿਫ਼ ਮੌਲਵੀ ਅਤੇ ਸਾਹਿਬ ਦੇ ਦਰਬਾਰ ਵਿੱਚ ਪੁੱਜੇ ਹੋਏ ਸਾਧੂ,  

(ਸੇਖ) ਬਡੇ ਪੁਰਸ (ਸਮਾਇਕ) ਮਹੰਤ ਵਾ ਤਿਨ ਮਹਤ ਪੁਰਸੋਂ ਕੇ ਸਮੁਦਾਇ ਅਸਲ ਯਹਿ ਪਦੁ ਮਸਾਇਖ ਹੈ ਗੁਰੂ ਜੀ ਨੇ ਖਕਾਰ ਕੋ ਕਕਾਰੁ ਲਿਖਾ ਹੈ ਯਵਨੋਂ ਮੈਂ (ਕਾਜੀ) ਧਰਮ ਸਾਸਤ੍ਰੀ ਤਥਾ ਨ੍ਯਾਉਂ ਕਰਨੇ ਵਾਲੇ ਕੋ ਕਹਤੇ ਹੈਂ ਔਰ (ਮੁਲਾ) ਵਿਦ੍ਯਮਾਨ ਜੈਸੇ ਪੰਡਤ ਜਨ ਇਨਹਾਂ ਵਿਚੋਂ ਜੋ ਪਰਮੇਸਰ ਕੇ ਦ੍ਵਾਰਾ ਕੇ ਦਰਵੇਸ ਹੂਏ ਹੈਂ ਸੋ ਰਸੀਦ ਕਹੀਏ ਪਹੁੰਚੇ ਹੈਂ ਭਾਵ ਪਰਮੇਸਰ ਕੋ ਪ੍ਰਾਪਤਿ ਹੂਏ ਹੈਂ ਵਾ (ਰਸੀਦ) ਮੁਰਸ਼ਦ॥


ਬਰਕਤਿ ਤਿਨ ਕਉ ਅਗਲੀ ਪੜਦੇ ਰਹਨਿ ਦਰੂਦ ॥੩॥  

बरकति तिन कउ अगली पड़दे रहनि दरूद ॥३॥  

Barkaṯ ṯin ka▫o aglī paṛ▫ḏe rahan ḏarūḏ. ||3||  

they are blessed all the more as they continue reading their prayers in praise to Him. ||3||  

ਉਨ੍ਹਾਂ ਨੂੰ ਵਧੇਰੇ ਬਖ਼ਸ਼ਸ਼ਾਂ ਮਿਲਦੀਆਂ ਹਨ, ਜੇਕਰ ਉਹ ਸੁਆਮੀ ਦਾ ਜੱਸ ਵਾਚਦੇ ਰਹਿਣ।  

ਤਿਨ ਪਹੁਚੇ ਹੂਏ ਪੁਰਸੋਂ ਕੋ (ਬਰਕਤਿ) ਸਕਤੀ (ਅਗਲੀ) ਬਹੁਤ ਹੀ ਪ੍ਰਾਪਤ ਭਈ ਹੈ ਪਰ ਤੌ ਭੀ (ਦਰੂਦ) ਪ੍ਰਾਰਥਨਾ ਕੇ ਸਬਦ ਇਸਟ ਮੰਤ੍ਰਾਦਿ ਪੜਤੇ ਰਹਿਤੇ ਹੈਂ॥੩॥


ਪੁਛਿ ਸਾਜੇ ਪੁਛਿ ਢਾਹੇ ਪੁਛਿ ਦੇਵੈ ਲੇਇ  

पुछि न साजे पुछि न ढाहे पुछि न देवै लेइ ॥  

Pucẖẖ na sāje pucẖẖ na dẖāhe pucẖẖ na ḏevai le▫e.  

He seeks no advice when He builds; He seeks no advice when He destroys. He seeks no advice while giving or taking.  

ਉਹ ਕਿਸੇ ਦੀ ਸਲਾਹ ਨਹੀਂ ਲੈਂਦਾ, ਜਦ ਉਹ ਉਸਾਰਦਾ ਹੈ ਨਾਂ ਹੀ ਉਹ ਕਿਸੇ ਦੀ ਸਲਾਹ ਲੈਂਦਾ ਹੈ, ਜਦ ਉਹ ਵਿਨਾਸ਼ ਕਰਦਾ ਹੈ। ਦੇਣ ਅਤੇ ਲੈਣ ਲਗਿਆ ਉਹ ਕਿਸੇ ਨਾਲ ਮਸ਼ਵਰਾ ਨਹੀਂ ਕਰਦਾ।  

ਪਰਮੇਸ੍ਵਰ ਕਿਸੀ ਕੋ ਪੂਛ ਕਰਕੇ ਪ੍ਰਜਾ ਕੋ (ਸਾਜੇ) ਰਚਤਾ ਨਹੀਂ ਹੈ ਔਰ ਪੁਛ ਕਰਕੇ (ਨ ਢਾਹੇ) ਪ੍ਰਜਾ ਕਾ ਨਾਸ ਨਹੀਂ ਕਰਤਾ ਕਿਸੀ ਕੋ ਪੂਛ ਕਰ ਲੇਤਾ ਨਹੀਂ ਔਰ ਪੂਛ ਕਰ ਕਿਸੀ ਕੋ ਦੇਤਾ ਨਹੀਂ ਹੈ॥


ਆਪਣੀ ਕੁਦਰਤਿ ਆਪੇ ਜਾਣੈ ਆਪੇ ਕਰਣੁ ਕਰੇਇ  

आपणी कुदरति आपे जाणै आपे करणु करेइ ॥  

Āpṇī kuḏraṯ āpe jāṇai āpe karaṇ kare▫i.  

He alone knows His Creative Power; He Himself does all deeds.  

ਆਪਣੀ ਅਪਾਰ ਸ਼ਕਤੀ ਨੂੰ ਉਹ ਆਪ ਹੀ ਜਾਣਦਾ ਹੈ ਅਤੇ ਉਹ ਖ਼ੁਦ ਹੀ ਸਾਰੇ ਕਾਰਜ ਕਰਦਾ ਹੈ।  

ਅਪਨੀ (ਕੁਦਰਤੀ) ਸਕਤੀ ਕੋ ਆਪ ਹੀ ਜਾਨਤਾ ਹੈ ਔਰ ਆਪ ਹੀ ਸ੍ਰਿਸਟੀ ਕੇ ਮਹਿਤਤ੍ਵਾਦਿ (ਕਰਣੁ) ਸਾਧਨੋਂ ਕੋ ਕਰਤਾ ਹੈ॥


ਸਭਨਾ ਵੇਖੈ ਨਦਰਿ ਕਰਿ ਜੈ ਭਾਵੈ ਤੈ ਦੇਇ ॥੪॥  

सभना वेखै नदरि करि जै भावै तै देइ ॥४॥  

Sabẖnā vekẖai naḏar kar jai bẖāvai ṯai ḏe▫e. ||4||  

He beholds all in His Vision. He gives to those with whom He is pleased. ||4||  

ਆਪਣੀ ਨਿਗ੍ਹਾ ਨਾਲ ਉਹ ਸਾਰਿਆਂ ਨੂੰ ਦੇਖਦਾ ਹੈ, ਪਰੰਤੂ ਉਹ ਉਸ ਨੂੰ ਦਿੰਦਾ ਹੈ, ਜਿਸ ਉਤੇ ਉਸ ਦੀ ਖੁਸ਼ੀ ਹੁੰਦੀ ਹੈ।  

ਸਰਬ ਕੋ ਦ੍ਰਿਸ਼ਟੀ ਕਰਕੇ ਦੇਖਤਾ ਹੈ ਪਰ ਜਿਸਕੋ (ਭਾਵੈ) ਚਾਹਿਤਾ ਹੈ ਤਿਸ ਕੋ ਭਗਤੀ ਆਦਿ ਦੇਤਾ ਹੈ॥੪॥


ਥਾਵਾ ਨਾਵ ਜਾਣੀਅਹਿ ਨਾਵਾ ਕੇਵਡੁ ਨਾਉ  

थावा नाव न जाणीअहि नावा केवडु नाउ ॥  

Thāvā nāv na jāṇī▫ahi nāvā kevad nā▫o.  

His Place and His Name are not known, no one knows how great is His Name.  

ਉਸ ਦੀ ਥਾਂ, ਨਾਮ, ਨਾਵਾਂ ਵਿੱਚ ਕਿੱਡਾ ਵੱਡਾ ਹੈ ਉਸ ਦਾ ਨਾਮ, ਜਾਣੇ ਨਹੀਂ ਜਾ ਸਕਦੇ।  

ਥਾਵਾਂ ਕੇ ਨਾਮ ਨਹੀਂ ਜਾਣੀਤੇ ਔਰ ਨਾਮਾਂ ਵਿਚੋਂ ਨਾਮ ਕੇਡ ਵੱਡਾ ਕਹੀਏ ਭਾਵ ਯਹਿ ਕਿ ਅਸਥਾਨ ਔਰ ਨਾਮ ਬੇਅੰਤ ਹੈਂ॥


ਜਿਥੈ ਵਸੈ ਮੇਰਾ ਪਾਤਿਸਾਹੁ ਸੋ ਕੇਵਡੁ ਹੈ ਥਾਉ  

जिथै वसै मेरा पातिसाहु सो केवडु है थाउ ॥  

Jithai vasai merā pāṯisāhu so kevad hai thā▫o.  

How great is that place where my Sovereign Lord dwells?  

ਕਿੱਡੀ ਵੱਡੀ ਹੈ ਉਹ ਜਗ੍ਹਾ ਜਿਥੇ ਮੇਰਾ ਮਹਾਰਾਜਾ ਨਿਵਾਸ ਰੱਖਦਾ ਹੈ?  

ਜਿਸ ਅਸਥਾਨ ਮੈਂ ਮੇਰਾ ਪਾਤਸਾਹੁ ਬਸਤਾ ਹੈ ਐਸੇ ਨਹੀਂ ਕਹਾ ਜਾਤਾ ਹੈ ਕਿ ਸੋ ਅਸਥਾਨੁ (ਕੇਵਡੁ) ਕਿਤਨਾ ਕੁ ਵੱਡਾ ਹੈ ਭਾਵ ਕਿਤਨੇ ਕੁ ਬਿਸਤਾਰ ਵਾਲਾ ਹੈ॥ਨਨੂੰ॥ ਆਪ ਨਹੀਂ ਕਹਿ ਸਕਤੇ ਤਬ ਕਿਸੀ ਔਰ ਸੇ ਪੂਛਕੇ ਹਮਕੋ ਕਹਿ ਦੀਜੀਏ? ਉੱਤਰ:


ਅੰਬੜਿ ਕੋਇ ਸਕਈ ਹਉ ਕਿਸ ਨੋ ਪੁਛਣਿ ਜਾਉ ॥੫॥  

अम्बड़ि कोइ न सकई हउ किस नो पुछणि जाउ ॥५॥  

Ambaṛ ko▫e na sak▫ī ha▫o kis no pucẖẖaṇ jā▫o. ||5||  

No one can reach it; whom shall I go and ask? ||5||  

ਕੋਈ ਪ੍ਰਾਣੀ ਇਸ ਨੂੰ ਪੁਜ ਨਹੀਂ ਸਕਦਾ। ਮੈਂ ਕੀਹਦੇ ਕੋਲ ਪਤਾ ਕਰਨ ਲਈ ਜਾਵਾਂ?  

ਹੇ ਭਾਈ ਜਨੋਂ ਤਿਸ ਕੋ ਕੋਈ (ਅੰਬੜਿ) ਪਹੁਚ ਨਹੀਂ ਸਕਤਾ ਹੈ ਤਾਂ ਤੇ ਮੈਂ ਕਿਸਕੇ ਪਾਸ ਪੂਛਨ ਕੋ ਜਾਊਂ॥੫॥


ਵਰਨਾ ਵਰਨ ਭਾਵਨੀ ਜੇ ਕਿਸੈ ਵਡਾ ਕਰੇਇ  

वरना वरन न भावनी जे किसै वडा करेइ ॥  

varnā varan na bẖāvnī je kisai vadā kare▫i.  

One class of people does not like the other, when one has been made great.  

ਇਕ ਵੰਸ਼ ਨੂੰ ਦੂਜੀ ਵੰਸ਼ ਚੰਗੀ ਨਹੀਂ ਲਗਦੀ, ਜਦ ਉਹ ਕਿਸੇ ਇਕ ਨੂੰ ਉੱਚਾ ਕਰਦਾ ਹੈ।  

(ਵਰਨਾ) ਬ੍ਰਹਮਣ ਛਤ੍ਰੀ ਆਦਿਕ ਔ (ਅਵਰਨ) ਨੀਚ ਜਾਤੀ ਏਹ ਤਿਸ ਕੋ ਨਹੀਂ ਭਾਵਤੇ ਹੈਂ ਔਰ ਇਨ ਮੈ ਸੇ ਚਾਹੋ ਕਿਸੀ ਕੋ ਵੱਡਾ ਕਰ ਦੇ ਭਾਵ ਯਹਿ ਸੁਤੰਤ੍ਰ ਹੈ ਊਚ ਨੀਚ ਜਾਤੀ ਕਾ ਖਿਆਲ ਨਹੀਂ॥


ਵਡੇ ਹਥਿ ਵਡਿਆਈਆ ਜੈ ਭਾਵੈ ਤੈ ਦੇਇ  

वडे हथि वडिआईआ जै भावै तै देइ ॥  

vade hath vaḏi▫ā▫ī▫ā jai bẖāvai ṯai ḏe▫e.  

Greatness is only in His Great Hands; He gives to those with whom He is pleased.  

ਵਿਸ਼ਾਲ ਸਾਹਿਬ ਦੇ ਕਰ ਵਿੱਚ ਵਿਸ਼ਾਲਤਾਈਆਂ ਹਨ। ਉਹ ਉਸ ਨੂੰ ਦਿੰਦਾ ਹੈ, ਜਿਸ ਨੂੰ ਚਾਹੁੰਦਾ ਹੈ।  

ਤਿਸ ਸਭ ਸੇ ਬਡੇ ਪਰਮੇਸ੍ਵਰ ਕੇ ਹਾਥ ਮੇਂ ਬਡਿਆਈਆਂ ਹੈਂ ਜਿਸ ਕੋ ਚਾਹਤਾ ਹੈ ਤਿਸ ਕੋ ਦੇਤਾ ਹੈ॥


ਹੁਕਮਿ ਸਵਾਰੇ ਆਪਣੈ ਚਸਾ ਢਿਲ ਕਰੇਇ ॥੬॥  

हुकमि सवारे आपणै चसा न ढिल करेइ ॥६॥  

Hukam savāre āpṇai cẖasā na dẖil kare▫i. ||6||  

By the Hukam of His Command, He Himself regenerates, without a moment's delay. ||6||  

ਉਹ ਆਪਣੇ ਅਮਰ ਦੁਆਰਾ ਪ੍ਰਾਣੀ ਨੂੰ ਸੁਆਰ ਦਿੰਦਾ ਹੈ ਅਤੇ ਇਕ ਮੁਹਤ ਦੀ ਭੀ ਦੇਰੀ ਨਹੀਂ ਲਾਉਂਦਾ।  

ਜਿਸ ਭਗਤਿ ਕੋ ਆਪਨੇ ਹੁਕਮ ਕਰਕੇ ਸਵਾਰਤਾ ਹੈ ਤਿਸ ਕੋ ਚਸਾ ਮਾਤ੍ਰ ਭੀ ਦੇਰ ਨਹੀਂ ਕਰਤਾ ਹੈ॥੬॥


ਸਭੁ ਕੋ ਆਖੈ ਬਹੁਤੁ ਬਹੁਤੁ ਲੈਣੈ ਕੈ ਵੀਚਾਰਿ  

सभु को आखै बहुतु बहुतु लैणै कै वीचारि ॥  

Sabẖ ko ākẖai bahuṯ bahuṯ laiṇai kai vīcẖār.  

Everyone cries out, "More! More!", with the idea of receiving.  

ਪਰਾਪਤ ਕਰਨ ਦੇ ਖਿਆਲ ਨਾਲ ਹਰ ਕੋਈ ਪੁਕਾਰਦਾ ਹੈ, "ਮੈਨੂੰ ਹੋਰ ਵਧੇਰੇ ਦਿਓ, ਹੋਰ ਵਧੇਰੇ"।  

ਹੇ ਭਾਈ ਆਪਨੇ ਸ੍ਵਾਰਥ ਕੇ ਲੇਨੇ ਕਾ ਵੀਚਾਰੁ ਕਰਕੇ ਸਭ ਕੋਈ ਪਰਮੇਸ੍ਵਰ ਕੋ ਬਹੁਤ ਬਹੁਤ ਹੀ (ਆਖੈ) ਸਾਲਾਹਤਾ ਹੈ॥


ਕੇਵਡੁ ਦਾਤਾ ਆਖੀਐ ਦੇ ਕੈ ਰਹਿਆ ਸੁਮਾਰਿ  

केवडु दाता आखीऐ दे कै रहिआ सुमारि ॥  

Kevad ḏāṯā ākẖī▫ai ḏe kai rahi▫ā sumār.  

How great should we call the Giver? His Gifts are beyond estimation.  

ਦਾਤਾਰ ਨੂੰ ਕਿੱਡਾ ਵੱਡਾ ਕਹਿਆ ਜਾਵੇ? ਉਹ ਗਿਣਤੀ ਤੋਂ ਬਾਹਰ ਦਾਤਾਂ ਦਿੰਦਾ ਹੈ।  

ਤਾਂਤੇ ਤਿਸ ਕੋ (ਕੇਵਡੁ) ਕਿਤਨਾਕੁ ਵੱਡਾ ਦਾਤਾ ਕਥਨ ਕਰੀਏ ਭਾਵ ਯਹਿ ਕਿ ਬਿਅੰਤੁ ਹੀ ਕਥਨ ਕਰੀਏ ਜੋ ਦੇ ਕਰਕੇ ਸਮਾਲ ਕਰ ਰਹਾ ਹੈ ਵਾ ਦੇਕੇ ਗਿਣਤੀ ਨਹੀਂ ਕਰਤਾ ਹੈਂ॥ ਤਾਂ ਤੇ ਐਸੇ ਬੇਨਤੀ ਕਰੀਏ॥


ਨਾਨਕ ਤੋਟਿ ਆਵਈ ਤੇਰੇ ਜੁਗਹ ਜੁਗਹ ਭੰਡਾਰ ॥੭॥੧॥  

नानक तोटि न आवई तेरे जुगह जुगह भंडार ॥७॥१॥  

Nānak ṯot na āvī ṯere jugah jugah bẖandār. ||7||1||  

O Nanak, there is no deficiency; Your Storehouses are filled to overflowing, age after age. ||7||1||  

ਨਾਨਕ: ਹੇ ਸਾਹਬਿ! ਤੇਰੇ ਖ਼ਜ਼ਾਨੇ ਹਰ ਜੁਗ ਅੰਦਰ ਪਰੀ ਪੂਰਨ ਹਨ ਅਤੇ ਕਾਚਿੱਤ ਉਨ੍ਹਾਂ ਵਿੱਚ ਕਮੀ ਨਹੀਂ ਵਾਪਰਦੀ।  

ਸ੍ਰੀ ਗੁਰੂ ਜੀ ਕਹਤੇ ਹੈਂ ਹੇ ਮਹਾਰਾਜ ਤੇਰੇ ਭੰਡਾਰੋਂ ਕਾ ਜੁਗ ਜੁਗ ਮੈਂ ਤੋਟਾ ਨਹੀਂ ਹੈ ਸਰਬਦਾ ਪਰੀਪੂਰਣ ਹੋ ਰਹੇ ਹੈਂ ਭਾਵ ਯਹਿ ਕਿ ਸਰਬ ਯੁਗੋਂ ਮੈਂ ਪਾਲਨਾ ਕਰਤਾ ਹੈ॥੭॥੧॥


ਮਹਲਾ  

महला १ ॥  

Mėhlā 1.  

First Mehl:  

ਪਹਿਲੀ ਪਾਤਸ਼ਾਹੀ।  

ਜੀਵ ਰੂਪ ਇਸਤ੍ਰੀ ਪੂਰਬੋਕਤ ਪਤੀ ਕੋ ਕਿਉਂ ਕਰ ਰਾਵੇ ਔਰ ਪ੍ਰਸੰਨ ਕਰਨੇ ਕੋ ਕੌਨ ਸਿੰਗਾਰੁ ਕਰੇ ਤਿਨ ਕਾ ਉਤਰੁ ਦੇਤੇ ਹੂਏ ਕਹਤੇ ਹੈਂ॥


ਸਭੇ ਕੰਤ ਮਹੇਲੀਆ ਸਗਲੀਆ ਕਰਹਿ ਸੀਗਾਰੁ  

सभे कंत महेलीआ सगलीआ करहि सीगारु ॥  

Sabẖe kanṯ mahelī▫ā saglī▫ā karahi sīgār.  

All are brides of the Husband Lord; all decorate themselves for Him.  

ਸਾਰੀਆਂ ਹੀ ਪਤੀ ਦੀਆਂ ਪਤਨੀਆਂ ਹਨ ਅਤੇ ਅਤੇ ਸਾਰੀਆਂ ਉਸ ਲਈ ਹਾਰ-ਸ਼ਿੰਗਾਰ ਲਾਉਂਦੀਆਂ ਹਨ।  

ਹੇ ਭਾਈ ਸਰਬ ਜੀਵ (ਕੰਤ) ਪਤੀ ਪਰਮੇਸ੍ਵਰ ਕੀਆ (ਮਹੇਲੀਆ) ਇਸਤ੍ਰੀਆਂ ਹੈਂ ਭਾਵ ਯਹਿ ਕਿ ਸਭ ਜੀਵੋਂ ਕਾ ਮਾਲਕੁ ਪਰਮੇਸ੍ਵਰ ਹੈ ਔਰ ਸਰਬ ਹੀ ਕਰਮਾਂ ਰੂਪੀ ਸਿੰਗਾਰ ਕਰਤੀਆਂ ਹੈਂ॥


        


© SriGranth.org, a Sri Guru Granth Sahib resource, all rights reserved.
See Acknowledgements & Credits