Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਭਗਤ ਤੇਰੇ ਦਇਆਲ ਓਨ੍ਹ੍ਹਾ ਮਿਹਰ ਪਾਇ  

भगत तेरे दइआल ओन्हा मिहर पाइ ॥  

Bẖagaṯ ṯere ḏa▫i▫āl onĥā mihar pā▫e.  

O Merciful Lord, You bless Your devotees with Your Grace.  

ਹੇ ਮਿਹਰਬਾਨ ਮਾਲਕ! ਤੇਰੇ ਗੋਲੇ ਤੈਂਡੇ ਹੀ ਹਨੈ। ਤੂੰ ਉਹਨਾਂ ਨੂੰ ਆਪਣੀ ਰਹਿਮਤ ਦੀ ਦਾਤ ਦਿੱਤੀ ਹੈ।  

xxx
ਹੇ ਦਇਆਲ ਪ੍ਰਭੂ! ਬੰਦਗੀ ਕਰਨ ਵਾਲੇ ਬੰਦੇ ਤੇਰੇ ਹੋ ਕੇ ਰਹਿੰਦੇ ਹਨ, ਤੂੰ ਉਹਨਾਂ ਤੇ ਕਿਰਪਾ ਕਰਦਾ ਹੈਂ;


ਦੂਖੁ ਦਰਦੁ ਵਡ ਰੋਗੁ ਪੋਹੇ ਤਿਸੁ ਮਾਇ  

दूखु दरदु वड रोगु न पोहे तिसु माइ ॥  

Ḏūkẖ ḏaraḏ vad rog na pohe ṯis mā▫e.  

Suffering, pain, terrible disease and Maya do not afflict them.  

ਗਮ, ਪੀੜ, ਭਾਰੀ ਜਹਿਮਤ ਅਤੇ ਮਾਇਆ ਉਨ੍ਹਾਂ ਨੂੰ ਨਹੀਂ ਸਤਾਉਂਦੀਆਂ।  

ਮਾਇ = ਮਾਇਆ।
(ਜਿਸ ਮਨੁੱਖ ਤੇ ਤੂੰ ਮਿਹਰ ਕਰਦਾ ਹੈਂ) ਉਸ ਨੂੰ ਮਾਇਆ ਪੋਹ ਨਹੀਂ ਸਕਦੀ, ਕੋਈ ਦੁਖ ਦਰਦ ਕੋਈ ਵੱਡੇ ਤੋਂ ਵੱਡਾ ਰੋਗ ਉਸ ਨੂੰ ਪੋਹ ਨਹੀਂ ਸਕਦਾ।


ਭਗਤਾ ਏਹੁ ਅਧਾਰੁ ਗੁਣ ਗੋਵਿੰਦ ਗਾਇ  

भगता एहु अधारु गुण गोविंद गाइ ॥  

Bẖagṯā ehu aḏẖār guṇ govinḏ gā▫e.  

This is the Support of the devotees, that they sing the Glorious Praises of the Lord of the Universe.  

ਸਾਧੂਆਂ ਦਾ ਆਸਰਾ ਕੇਵਲ ਇਹ ਹੀ ਹੈ, ਕਿ ਉਹ ਸ੍ਰਿਸ਼ਟੀ ਦੇ ਸੁਆਮੀ ਦਾ ਜੱਸ ਗਾਇਨ ਕਰਦੇ ਹਨ।  

ਅਧਾਰੁ = ਆਸਰਾ।
ਗੋਵਿੰਦ ਦੇ ਗੁਣ ਗਾ ਗਾ ਕੇ ਇਹ (ਸਿਫ਼ਤ-ਸਾਲਾਹ) ਭਗਤਾਂ (ਦੀ ਜ਼ਿੰਦਗੀ) ਦਾ ਆਸਰਾ ਬਣ ਜਾਂਦੀ ਹੈ;


ਸਦਾ ਸਦਾ ਦਿਨੁ ਰੈਣਿ ਇਕੋ ਇਕੁ ਧਿਆਇ  

सदा सदा दिनु रैणि इको इकु धिआइ ॥  

Saḏā saḏā ḏin raiṇ iko ik ḏẖi▫ā▫e.  

Forever and ever, day and night, they meditate on the One and Only Lord.  

ਸਦੀਵ ਤੇ ਹਮੇਸ਼ਾਂ ਲਈ, ਉਹ ਦਿਨ ਰਾਤ ਕੇਵਲ ਅਦੁੱਤੀ ਸਾਈਂ ਦਾ ਸਿਮਰਨ ਕਰਦੇ ਹਨ।  

ਰੈਣਿ = ਰਾਤ।
ਤੇ ਦਿਨ ਰਾਤ ਸਦਾ ਹੀ ਇਕ ਪ੍ਰਭੂ ਨੂੰ ਸਿਮਰ ਸਿਮਰ ਕੇ,


ਪੀਵਤਿ ਅੰਮ੍ਰਿਤ ਨਾਮੁ ਜਨ ਨਾਮੇ ਰਹੇ ਅਘਾਇ ॥੧੪॥  

पीवति अम्रित नामु जन नामे रहे अघाइ ॥१४॥  

Pīvaṯ amriṯ nām jan nāme rahe agẖā▫e. ||14||  

Drinking in the Ambrosial Amrit of the Naam, the Name of the Lord, His humble servants remain satisfied with the Naam. ||14||  

ਅੰਮ੍ਰਿਤਮਈ ਨਾਮ ਨੂੰ ਪੀਣ ਨਾਲ, ਉਸ ਦੇ ਗੁਮਾਸ਼ਤੇ, ਨਾਮ ਨਾਲ ਰੱਜੇ ਰਹਿੰਦੇ ਹਨ।  

ਰਹੇ ਅਘਾਇ = ਰੱਜੇ ਰਹਿੰਦੇ ਹਨ ॥੧੪॥
ਨਾਮ-ਰੂਪ ਅੰਮ੍ਰਿਤ ਪੀ ਪੀ ਕੇ ਸੇਵਕ ਨਾਮ ਵਿਚ ਹੀ ਰੱਜੇ ਰਹਿੰਦੇ ਹਨ ॥੧੪॥


ਸਲੋਕ ਮਃ  

सलोक मः ५ ॥  

Salok mėhlā 5.  

Shalok, Fifth Mehl:  

ਸਲੋਕ ਪੰਜਵੀਂ ਪਾਤਿਸ਼ਾਹੀ।  

xxx
xxx


ਕੋਟਿ ਬਿਘਨ ਤਿਸੁ ਲਾਗਤੇ ਜਿਸ ਨੋ ਵਿਸਰੈ ਨਾਉ  

कोटि बिघन तिसु लागते जिस नो विसरै नाउ ॥  

Kot bigẖan ṯis lāgṯe jis no visrai nā▫o.  

Millions of obstacles stand in the way of one who forgets the Name.  

ਕ੍ਰੋੜਾਂ ਹੀ ਔਕੜਾਂ ਉਸ ਦੇ ਰਾਹ ਵਿੱਚ ਆਉਂਦੀਆਂ ਹਨ, ਜੋ ਨਾਮ ਨੂੰ ਭੁਲਾਉਂਦਾ ਹੈ।  

ਕੋਟਿ = ਕ੍ਰੋੜਾਂ।
ਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ ਵਿਸਰ ਜਾਂਦਾ ਹੈ ਉਸ ਨੂੰ ਕ੍ਰੋੜਾਂ ਵਿਘਨ ਆ ਘੇਰਦੇ ਹਨ।


ਨਾਨਕ ਅਨਦਿਨੁ ਬਿਲਪਤੇ ਜਿਉ ਸੁੰਞੈ ਘਰਿ ਕਾਉ ॥੧॥  

नानक अनदिनु बिलपते जिउ सुंञै घरि काउ ॥१॥  

Nānak an▫ḏin bilpaṯe ji▫o suñai gẖar kā▫o. ||1||  

O Nanak, night and day, he croaks like a raven in a deserted house. ||1||  

ਰਾਤ ਦਿਨ, ਹੇ ਨਾਨਕ! ਉਹ ਖਾਲੀ ਮਕਾਨ ਵਿੱਚ ਕਾਂ ਦੀ ਮਾਨਿੰਦ ਕਾਂ ਕਾਂ ਕਰਦਾ ਹੈ।  

ਅਨਦਿਨੁ = ਹਰ ਰੋਜ਼। ਘਰਿ = ਘਰ ਵਿਚ ॥੧॥
ਹੇ ਨਾਨਕ! (ਅਜੇਹੇ ਬੰਦੇ) ਹਰ ਰੋਜ਼ ਇਉਂ ਵਿਲਕਦੇ ਹਨ ਜਿਵੇਂ ਸੁੰਞੇ ਘਰਾਂ ਵਿਚ ਕਾਂ ਲੌਂਦਾ ਹੈ (ਪਰ ਓਥੋਂ ਉਸ ਨੂੰ ਮਿਲਦਾ ਕੁਝ ਨਹੀਂ) ॥੧॥


ਮਃ  

मः ५ ॥  

Mėhlā 5.  

Fifth Mehl:  

ਪੰਜਵੀਂ ਪਾਤਿਸ਼ਾਹੀ।  

xxx
xxx


ਪਿਰੀ ਮਿਲਾਵਾ ਜਾ ਥੀਐ ਸਾਈ ਸੁਹਾਵੀ ਰੁਤਿ  

पिरी मिलावा जा थीऐ साई सुहावी रुति ॥  

Pirī milāvā jā thī▫ai sā▫ī suhāvī ruṯ.  

Beauteous is that season, when I am united with my Beloved.  

ਸੁੰਦਰ ਹੈ ਉਹ ਮੌਸਮ, ਜਦ ਮੇਰਾ ਮਿਲਾਪ ਮੇਰੇ ਪ੍ਰੀਤਮ ਨਾਲ ਹੋ ਜਾਂਦਾ ਹੈ।  

ਪਿਰੀ ਮਿਲਾਵਾ = ਪਿਆਰੇ ਪਤੀ ਦਾ ਮੇਲ। ਜਾ = ਜਦੋਂ। ਸੁਹਾਵੀ = ਸੋਹਣੀ।
ਉਹੀ ਰੁੱਤ ਸੋਹਣੀ ਹੈ ਜਦੋਂ ਪਿਆਰੇ ਪ੍ਰਭੂ-ਪਤੀ ਦਾ ਮੇਲ ਹੁੰਦਾ ਹੈ,


ਘੜੀ ਮੁਹਤੁ ਨਹ ਵੀਸਰੈ ਨਾਨਕ ਰਵੀਐ ਨਿਤ ॥੨॥  

घड़ी मुहतु नह वीसरै नानक रवीऐ नित ॥२॥  

Gẖaṛī muhaṯ nah vīsrai Nānak ravī▫ai niṯ. ||2||  

I do not forget Him for a moment or an instant; O Nanak, I contemplate Him constantly. ||2||  

ਮੈਂ ਉਸ ਨੂੰ ਇਕ ਪਲ ਤੇ ਛਿੰਨ ਭਰ ਲਈ ਭੀ ਨਹੀਂ ਭੁਲਾਉਂਦਾ। ਨਾਨਕ ਸਦਾ ਹੀ ਉਸ ਨੂੰ ਯਾਦ ਕਰਦਾ ਹੈ।  

ਮੁਹਤੁ = ਮੁਹੂਰਤ, ਦੋ ਘੜੀ। ਰਵੀਐ = ਸਿਮਰੀਏ ॥੨॥
ਸੋ, ਹੇ ਨਾਨਕ! ਉਸ ਨੂੰ ਹਰ ਵੇਲੇ ਯਾਦ ਕਰੀਏ, ਕਦੇ ਘੜੀ ਦੋ ਘੜੀਆਂ ਭੀ ਉਹ ਪ੍ਰਭੂ ਨਾਹ ਭੁੱਲੇ ॥੨॥


ਪਉੜੀ  

पउड़ी ॥  

Pa▫oṛī.  

Pauree:  

ਪਉੜੀ।  

xxx
xxx


ਸੂਰਬੀਰ ਵਰੀਆਮ ਕਿਨੈ ਹੋੜੀਐ  

सूरबीर वरीआम किनै न होड़ीऐ ॥  

Sūrbīr varī▫ām kinai na hoṛī▫ai.  

Even brave and mighty men cannot withstand,  

ਕੋਈ ਸੂਰਮਾ ਤੇ ਬਲਵਾਨ ਪੁਰਸ਼ ਉਸ ਤਾਕਤਵਰ ਅਤੇ ਹਠੀਲੀ ਸੈਨਾ ਨੂੰ ਰੋਕ ਨਹੀਂ ਸਕਦਾ,  

ਵਰੀਆਮ = ਬਹਾਦਰ। ਹੋੜੀਐ = ਰੋਕਿਆ।
(ਕਾਮਾਦਿਕ ਵਿਕਾਰ) ਬੜੇ ਸੂਰਮੇ ਤੇ ਬਹਾਦਰ (ਸਿਪਾਹੀ) ਹਨ, ਕਿਸੇ ਨੇ ਇਹਨਾਂ ਨੂੰ ਠੱਲ੍ਹਿਆ ਨਹੀਂ।


ਫਉਜ ਸਤਾਣੀ ਹਾਠ ਪੰਚਾ ਜੋੜੀਐ  

फउज सताणी हाठ पंचा जोड़ीऐ ॥  

Fa▫uj saṯāṇī hāṯẖ pancẖā joṛī▫ai.  

the powerful and overwhelming army which the five passions have gathered.  

ਜਿਹੜੀ ਪੰਜ ਮੰਦੇ ਵਿਸ਼ੇ ਵੇਗਾਂ ਨੇ ਇਕੱਤ੍ਰ ਕੀਤੀ ਹੋਈ ਹੈ।  

ਸਤਾਣੀ = ਤਾਣ ਵਾਲੀ। ਹਠ = ਹਠੀਲੀ। ਪੰਚਾ = ਪੰਜ ਕਾਮਾਦਿਕਾਂ ਨੇ।
ਇਹਨਾਂ ਪੰਜਾਂ ਨੇ ਬੜੀ ਬਲ ਵਾਲੀ ਤੇ ਹਠੀਲੀ ਫ਼ੌਜ ਇਕੱਠੀ ਕੀਤੀ ਹੋਈ ਹੈ,


ਦਸ ਨਾਰੀ ਅਉਧੂਤ ਦੇਨਿ ਚਮੋੜੀਐ  

दस नारी अउधूत देनि चमोड़ीऐ ॥  

Ḏas nārī a▫uḏẖūṯ ḏen cẖamoṛī▫ai.  

The ten organs of sensation attach even detached renunciates to sensory pleasures.  

ਦਸ ਇੰਦ੍ਰੀਆਂ, ਪੰਜ ਗਿਆਨ ਤੇ ਪੰਜ ਕਰਮ-ਤਿਆਗੀਆਂ ਨੂੰ ਭੀ ਕੁਕਰਮਾਂ ਨਾਲ ਜੋੜ ਦਿੰਦੀਆਂ ਹਨ।  

ਨਾਰੀ = ਇੰਦ੍ਰੇ। ਅਉਧੂਤ = ਤਿਆਗੀ।
(ਦੁਨੀਆਦਾਰ ਤਾਂ ਕਿਤੇ ਰਹੇ) ਤਿਆਗੀਆਂ ਨੂੰ (ਭੀ) ਇਹ ਦਸ ਇੰਦ੍ਰੇ ਚਮੋੜ ਦੇਂਦੇ ਹਨ।


ਜਿਣਿ ਜਿਣਿ ਲੈਨ੍ਹ੍ਹਿ ਰਲਾਇ ਏਹੋ ਏਨਾ ਲੋੜੀਐ  

जिणि जिणि लैन्हि रलाइ एहो एना लोड़ीऐ ॥  

Jiṇ jiṇ lainiĥ ralā▫e eho enā loṛī▫ai.  

They seek to conquer and overpower them, and so increase their following.  

ਪ੍ਰਾਣੀਆਂ ਨੂੰ ਹਰਾ ਤੇ ਜਿੱਤ ਕੇ, ਉਹ ਆਪਣੀ ਪਰੰਪਰਾ ਨੂੰ ਵਧਾਉਂਦੇ ਹਨ। ਏਹੋ ਹੀ ਗੱਲ ਉਹ ਚਾਹੁੰਦੇ ਹਨ।  

ਜਿਣਿ = ਜਿੱਤ ਕੇ।
ਇਹ (ਕਾਮਾਦਿਕ ਵਿਕਾਰ) ਸਭ ਨੂੰ ਜਿੱਤ ਜਿੱਤ ਕੇ ਆਪਣੇ ਅਨੁਸਾਰੀ ਕਰੀ ਜਾਂਦੇ ਹਨ, ਬੱਸ! ਇਹੀ ਗੱਲ ਇਹ ਲੋੜਦੇ ਹਨ।


ਤ੍ਰੈ ਗੁਣ ਇਨ ਕੈ ਵਸਿ ਕਿਨੈ ਮੋੜੀਐ  

त्रै गुण इन कै वसि किनै न मोड़ीऐ ॥  

Ŧarai guṇ in kai vas kinai na moṛī▫ai.  

The world of the three dispositions is under their influence; no one can stand against them.  

ਤਿੰਨਾਂ ਸੁਭਾਵਾਂ ਵਾਲੇ ਇਨਸਾਨ ਉਨ੍ਹਾਂ ਦੇ ਅਧੀਨ ਹਨ। ਕੋਈ ਭੀ ਉਨ੍ਹਾਂ ਦਾ ਮੁਕਾਬਲਾ ਨਹੀਂ ਕਰ ਸਕਦਾ।  

ਤ੍ਰੈ ਗੁਣ = ਤਿੰਨਾਂ ਗੁਣਾਂ ਦੇ ਸਾਰੇ ਜੀਵ।
ਸਾਰੇ ਹੀ ਤ੍ਰੈਗੁਣੀ ਜੀਵ ਇਹਨਾਂ ਦੇ ਦਬਾਉ ਹੇਠ ਹਨ, ਕਿਸੇ ਨੇ ਇਹਨਾਂ ਨੂੰ ਮੋੜਾ ਨਹੀਂ ਪਾਇਆ।


ਭਰਮੁ ਕੋਟੁ ਮਾਇਆ ਖਾਈ ਕਹੁ ਕਿਤੁ ਬਿਧਿ ਤੋੜੀਐ  

भरमु कोटु माइआ खाई कहु कितु बिधि तोड़ीऐ ॥  

Bẖaram kot mā▫i▫ā kẖā▫ī kaho kiṯ biḏẖ ṯoṛī▫ai.  

So tell me - how can the fort of doubt and the moat of Maya be overcome?  

ਦੱਸੋ, ਕਿਸ ਤਰੀਕੇ ਨਾਲ, ਸੰਦੇਹ ਦਾ ਕਿਲ੍ਹਾ ਅਤੇ ਮਾਇਆ ਦੀ ਬੰਧਕ ਜਿੱਤੀ ਜਾ ਸਕਦੀ ਹੈ?  

ਭਰਮੁ = ਭਟਕਣਾ। ਕੋਟੁ = ਕਿਲ੍ਹਾ (ਇਸ ਪਉੜੀ ਦੇ ਪਹਿਲੇ ਸ਼ਲੋਕ ਵਿਚ ਦੇ ਲਫ਼ਜ਼ 'ਕੋਟਿ' ਤੇ ਇਸ ਲਫ਼ਜ਼ 'ਕੋਟੁ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ)। ਖਾਈ = ਖਾਲੀ, ਖਾਲ। ਕਿਤੁ ਬਿਧਿ = ਕਿਸ ਵਿਧੀ ਨਾਲ।
(ਕਾਮਾਦਿਕ) ਭਟਕਣਾ (ਮਾਨੋ) ਕਿਲ੍ਹਾ ਹੈ ਤੇ ਮਾਇਆ (ਦੁਆਲੇ ਦੀ ਡੂੰਘੀ) ਖਾਈ। (ਇਹ ਕਿਲ੍ਹਾ) ਕਿਵੇਂ ਤੋੜਿਆ ਜਾਏ?


ਗੁਰੁ ਪੂਰਾ ਆਰਾਧਿ ਬਿਖਮ ਦਲੁ ਫੋੜੀਐ  

गुरु पूरा आराधि बिखम दलु फोड़ीऐ ॥  

Gur pūrā ārāḏẖ bikẖam ḏal foṛī▫ai.  

Worshipping the Perfect Guru, this awesome force is subdued.  

ਪੂਰਨ ਗੁਰਾਂ ਨੂੰ ਯਾਦ ਕਰਨ ਦੁਆਰਾ, ਇਹ ਜ਼ਬਰਦਸਤ ਫੌਜ ਹਰਾਈ ਜਾਂਦੀ ਹੈ।  

ਦਲੁ = ਫ਼ੌਜ।
ਪੂਰੇ ਸਤਿਗੁਰੂ ਨੂੰ ਯਾਦ ਕੀਤਿਆਂ ਇਹ ਕਰੜੀ ਫ਼ੌਜ ਸਰ ਕੀਤੀ ਜਾ ਸਕਦੀ ਹੈ।


ਹਉ ਤਿਸੁ ਅਗੈ ਦਿਨੁ ਰਾਤਿ ਰਹਾ ਕਰ ਜੋੜੀਐ ॥੧੫॥  

हउ तिसु अगै दिनु राति रहा कर जोड़ीऐ ॥१५॥  

Ha▫o ṯis agai ḏin rāṯ rahā kar joṛī▫ai. ||15||  

I stand before Him, day and night, with my palms pressed together. ||15||  

ਹੱਥ ਬੰਨ੍ਹ ਕੇ, ਮੈਂ ਦਿਨ ਰਾਤ ਉਸ ਦੇ ਮੂਹਰੇ ਖੜਾ ਰਹਿੰਦਾ ਹਾਂ।  

ਕਰ = ਹੱਥ ॥੧੫॥
(ਜੇ ਪ੍ਰਭੂ ਦੀ ਮਿਹਰ ਹੋਵੇ ਤਾਂ) ਮੈਂ ਦਿਨ ਰਾਤ ਹੱਥ ਜੋੜ ਕੇ ਉਸ ਗੁਰੂ ਦੇ ਸਾਹਮਣੇ ਖਲੋਤਾ ਰਹਾਂ ॥੧੫॥


ਸਲੋਕ ਮਃ  

सलोक मः ५ ॥  

Salok mėhlā 5.  

Shalok, Fifth Mehl:  

ਸਲੋਕ ਪੰਜਵੀਂ ਪਾਤਿਸ਼ਾਹੀ।  

xxx
xxx


ਕਿਲਵਿਖ ਸਭੇ ਉਤਰਨਿ ਨੀਤ ਨੀਤ ਗੁਣ ਗਾਉ  

किलविख सभे उतरनि नीत नीत गुण गाउ ॥  

Kilvikẖ sabẖe uṯran nīṯ nīṯ guṇ gā▫o.  

All sins are washed away, by continually singing the Lord's Glories.  

ਸਦਾ ਸਦਾ ਹੀ ਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰਾ ਸਾਰੇ ਪਾਪ ਧੋਤੇ ਜਾਂਦੇ ਹਨ।  

ਕਿਲਵਿਖ = ਪਾਪ। ਨੀਤ ਨੀਤ = ਨਿੱਤ ਨਿੱਤ, ਸਦਾ ਹੀ।
ਰੋਜ਼ ਦਿਨ ਪ੍ਰਭੂ ਦੀ ਸਿਫ਼ਤ-ਸਾਲਾਹ ਕਰਨ ਨਾਲ ਸਾਰੇ ਪਾਪ ਉਤਰ ਜਾਂਦੇ ਹਨ।


ਕੋਟਿ ਕਲੇਸਾ ਊਪਜਹਿ ਨਾਨਕ ਬਿਸਰੈ ਨਾਉ ॥੧॥  

कोटि कलेसा ऊपजहि नानक बिसरै नाउ ॥१॥  

Kot kalesā ūpjahi Nānak bisrai nā▫o. ||1||  

Millions of afflictions are produced, O Nanak, when the Name is forgotten. ||1||  

ਹੇ ਨਾਨਕ! ਜਦ ਨਾਮ ਭੁਲ ਜਾਵੇ, ਤਾਂ ਕ੍ਰੋੜਾਂ ਹੀ ਬੀਮਾਰੀਆਂ ਪੈਦਾ ਹੋ ਜਾਂਦੀਆਂ ਹਨ।  

xxx ॥੧॥
ਹੇ ਨਾਨਕ! ਜੇ ਪ੍ਰਭੂ ਦਾ ਨਾਮ ਭੁੱਲ ਜਾਏ ਤਾਂ ਕ੍ਰੋੜਾਂ ਦੁੱਖ ਲੱਗ ਜਾਂਦੇ ਹਨ ॥੧॥


ਮਃ  

मः ५ ॥  

Mėhlā 5.  

Fifth Mehl:  

ਪੰਜਵੀਂ ਪਾਤਿਸ਼ਾਹੀ।  

xxx
xxx


ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ  

नानक सतिगुरि भेटिऐ पूरी होवै जुगति ॥  

Nānak saṯgur bẖeti▫ai pūrī hovai jugaṯ.  

O Nanak, meeting the True Guru, one comes to know the Perfect Way.  

ਹੇ ਨਾਨਕ, ਸੱਚੇ ਗੁਰਾਂ ਨੂੰ ਮਿਲਣ ਦੁਆਰਾ ਆਦਮੀ ਕਾਮਲ ਤੇ ਨਿਪੁੰਨ ਰਸਤੇ ਨੂੰ ਜਾਣ ਲੈਂਦਾ ਹੈ,  

ਸਤਿਗੁਰਿ = (ਅਧਿਕਰਣ ਕਾਰਕ, ਇਕ-ਵਚਨ)। ਸਤਿਗੁਰਿ ਭੇਟਿਐ = (ਪੂਰਬ ਪੂਰਨ ਕਾਰਦੰਤਕ, Locative Absolute) ਜੇ ਗੁਰੂ ਮਿਲ ਪਏ। ਪੂਰੀ = ਮੁਕੰਮਲ, ਜਿਸ ਵਿਚ ਕੋਈ ਉਕਾਈ ਨਾਹ ਰਹਿ ਜਾਏ। ਜੁਗਤਿ = ਜੀਊਣ ਦੀ ਜਾਚ, ਜ਼ਿੰਦਗੀ ਗੁਜ਼ਾਰਨ ਦਾ ਤਰੀਕਾ।
ਹੇ ਨਾਨਕ! ਜੇ ਸਤਿਗੁਰੂ ਮਿਲ ਪਏ ਤਾਂ ਜੀਊਣ ਦੀ ਠੀਕ ਜਾਚ ਆ ਜਾਂਦੀ ਹੈ।


ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ ॥੨॥  

हसंदिआ खेलंदिआ पैनंदिआ खावंदिआ विचे होवै मुकति ॥२॥  

Hasanḏi▫ā kẖelanḏi▫ā painanḏi▫ā kẖāvanḏi▫ā vicẖe hovai mukaṯ. ||2||  

While laughing, playing, dressing and eating, he is liberated. ||2||  

ਅਤੇ ਫੇਰ ਹੱਸਦਾ, ਖੇਡਦਾ, ਪਹਿਨਦਾ ਅਤੇ ਖਾਂਦਾ ਪੀਂਦਾ ਹੋਇਆ ਹੀ ਉਹ ਮੋਖਸ਼ ਹੋ ਜਾਂਦਾ ਹੈ।  

ਵਿਚੇ = ਮਾਇਆ ਵਿਚ ਵਰਤਦਿਆਂ ਹੀ। ਮੁਕਤਿ = ਮਾਇਆ ਦੇ ਬੰਧਨਾਂ ਤੋਂ ਆਜ਼ਾਦੀ ॥੨॥
ਇਸ ਤਰ੍ਹਾਂ ਹੱਸਦਿਆਂ ਖੇਡਦਿਆਂ ਖਾਂਦਿਆਂ ਪਹਿਨਦਿਆਂ (ਭਾਵ, ਦੁਨੀਆ ਦੇ ਸਾਰੇ ਕੰਮ ਕਾਰ ਕਰਦਿਆਂ) ਕਾਮਾਦਿਕ ਵਿਕਾਰਾਂ ਤੋਂ ਬਚੇ ਰਹੀਦਾ ਹੈ ॥੨॥


ਪਉੜੀ  

पउड़ी ॥  

Pa▫oṛī.  

Pauree:  

ਪਉੜੀ।  

xxx
xxx


ਸੋ ਸਤਿਗੁਰੁ ਧਨੁ ਧੰਨੁ ਜਿਨਿ ਭਰਮ ਗੜੁ ਤੋੜਿਆ  

सो सतिगुरु धनु धंनु जिनि भरम गड़ु तोड़िआ ॥  

So saṯgur ḏẖan ḏẖan jin bẖaram gaṛ ṯoṛi▫ā.  

Blessed, blessed is the True Guru, who has demolished the fortress of doubt.  

ਮੁਬਾਰਕ! ਮੁਬਾਰਕ! ਹਨ ਉਹ ਸੱਚੇ ਗੁਰੂ ਜੀ, ਜਿਨ੍ਹਾਂ ਨੇ ਵਹਿਮ ਦਾ ਕਿਲ੍ਹਾ ਢਾਅ ਸੁੱਟਿਆ ਹੈ।  

ਜਿਨਿ = ਜਿਸ (ਗੁਰੂ) ਨੇ। ਭਰਮ ਗੜੁ = ਭਰਮ ਦਾ ਕਿਲ੍ਹਾ।
ਧੰਨ ਹੈ ਉਹ ਸਤਿਗੁਰੂ ਜਿਸ ਨੇ (ਅਸਾਡਾ) ਭਰਮ ਦਾ ਕਿਲ੍ਹਾ ਤੋੜ ਦਿੱਤਾ ਹੈ।


ਸੋ ਸਤਿਗੁਰੁ ਵਾਹੁ ਵਾਹੁ ਜਿਨਿ ਹਰਿ ਸਿਉ ਜੋੜਿਆ  

सो सतिगुरु वाहु वाहु जिनि हरि सिउ जोड़िआ ॥  

So saṯgur vāhu vāhu jin har si▫o joṛi▫ā.  

Waaho! Waaho! - Hail! Hail! to the True Guru, who has united me with the Lord.  

ਆਫਰੀਨ! ਅਫਰੀਨ! ਹੈ ਉਹ ਸੱਚੇ ਗੁਰੂ ਨੂੰ ਜਿਨ੍ਹਾਂ ਨੇ ਮੈਨੂੰ ਪ੍ਰਭੂ ਨਾਲ ਜੋੜ ਦਿੱਤਾ ਹੈ।  

ਵਾਹੁ ਵਾਹੁ = ਸੋਹਣਾ।
ਅਚਰਜ ਵਡਿਆਈ ਵਾਲਾ ਹੈ ਉਹ ਗੁਰੂ ਜਿਸ ਨੇ (ਅਸਾਨੂੰ) ਰੱਬ ਨਾਲ ਜੋੜ ਦਿੱਤਾ ਹੈ।


ਨਾਮੁ ਨਿਧਾਨੁ ਅਖੁਟੁ ਗੁਰੁ ਦੇਇ ਦਾਰੂਓ  

नामु निधानु अखुटु गुरु देइ दारूओ ॥  

Nām niḏẖān akẖut gur ḏe▫e ḏarū▫o.  

The Guru has given me the medicine of the inexhaustible treasure of the Naam.  

ਨਾਮ ਦਾ ਅਮੁੱਕ ਖਜਾਨਾ ਗੁਰਾਂ ਨੇ ਮੈਨੂੰ ਦਵਾਈ ਵੱਜੋਂ ਦਿੱਤਾ ਹੈ।  

ਦੇਇ = ਦੇਂਦਾ ਹੈ।
ਗੁਰੂ ਅਮੁਕ ਨਾਮ-ਖ਼ਜ਼ਾਨਾ-ਰੂਪ ਦਵਾਈ ਦੇਂਦਾ ਹੈ,


ਮਹਾ ਰੋਗੁ ਬਿਕਰਾਲ ਤਿਨੈ ਬਿਦਾਰੂਓ  

महा रोगु बिकराल तिनै बिदारूओ ॥  

Mahā rog bikrāl ṯinai biḏarū▫o.  

He has banished the great and terrible disease.  

ਤਿਸ ਨੇ ਆਤਮਕ ਅਗਿਆਨਤਾ ਦੀ ਵੱਡੀ ਅਤੇ ਭਿਆਨਕ ਬੀਮਾਰੀ ਨੂੰ ਦੂਰ ਕਰ ਦਿੱਤਾ ਹੈ।  

ਤਿਨੈ = ਤਿਨਿ ਹੀ, ਉਸ (ਗੁਰੂ) ਨੇ ਹੀ।
ਤੇ ਇੰਜ ਅਸਾਡਾ ਵੱਡਾ ਭਿਆਨਕ ਰੋਗ ਨਾਸ ਕਰ ਦਿੱਤਾ ਹੈ।


ਪਾਇਆ ਨਾਮੁ ਨਿਧਾਨੁ ਬਹੁਤੁ ਖਜਾਨਿਆ  

पाइआ नामु निधानु बहुतु खजानिआ ॥  

Pā▫i▫ā nām niḏẖān bahuṯ kẖajāni▫ā.  

I have obtained the great treasure of the wealth of the Naam.  

ਮੈਨੂੰ ਪ੍ਰਭੂ ਦੇ ਨਾਮ ਦੀ ਦੌਲਤ ਦਾ ਸਾਰਾ ਭੰਡਾਰਾ ਪ੍ਰਾਪਤ ਹੋ ਗਿਆ ਹੈ।  

xxx
(ਜਿਸ ਮਨੁੱਖ ਨੇ ਗੁਰੂ ਪਾਸੋਂ) ਪ੍ਰਭੂ-ਨਾਮ ਰੂਪ ਵੱਡਾ ਖ਼ਜ਼ਾਨਾ ਹਾਸਲ ਕੀਤਾ ਹੈ,


ਜਿਤਾ ਜਨਮੁ ਅਪਾਰੁ ਆਪੁ ਪਛਾਨਿਆ  

जिता जनमु अपारु आपु पछानिआ ॥  

Jiṯā janam apār āp pacẖẖāni▫ā.  

I have obtained eternal life, recognizing my own self.  

ਆਪਣੇ ਆਪ ਨੂੰ ਸਿੰਞਾਣ ਕੇ ਮੈਂ ਜਿੱਤ ਅਤੇ ਅਨੰਤ ਜੀਵਨ ਨੂੰ ਪ੍ਰਾਪਤ ਹੋ ਗਿਆ ਹਾਂ।  

ਜਿਤਾ = ਜਿੱਤ ਲਿਆ। ਆਪੁ = ਆਪਣੇ ਆਪ ਨੂੰ।
ਉਸ ਨੇ ਆਪਣੇ ਆਪ ਨੂੰ ਪਛਾਣ ਲਿਆ ਹੈ ਤੇ ਮਨੁੱਖਾ-ਜਨਮ (ਦੀ) ਅਪਾਰ (ਬਾਜ਼ੀ) ਜਿੱਤ ਲਈ ਹੈ।


ਮਹਿਮਾ ਕਹੀ ਜਾਇ ਗੁਰ ਸਮਰਥ ਦੇਵ  

महिमा कही न जाइ गुर समरथ देव ॥  

Mahimā kahī na jā▫e gur samrath ḏev.  

The Glory of the all-powerful Divine Guru cannot be described.  

ਸਰਬ-ਸ਼ਕਤੀਵਾਨ ਅਤੇ ਪ੍ਰਕਾਸ਼ਵਾਨ ਗੁਰਾਂ ਦੀ ਉਪਮਾ ਬਿਆਨ ਕੀਤੀ ਨਹੀਂ ਜਾ ਸਕਦੀ।  

ਮਹਿਮਾ = ਵਡਿਆਈ। ਸਮਰਥ = ਤਾਕਤ ਵਾਲਾ, ਸੱਤਿਆ ਵਾਲਾ।
ਸੱਤਿਆ ਵਾਲੇ ਗੁਰਦੇਵ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ,


ਗੁਰ ਪਾਰਬ੍ਰਹਮ ਪਰਮੇਸੁਰ ਅਪਰੰਪਰ ਅਲਖ ਅਭੇਵ ॥੧੬॥  

गुर पारब्रहम परमेसुर अपर्मपर अलख अभेव ॥१६॥  

Gur pārbarahm parmesur aprampar alakẖ abẖev. ||16||  

The Guru is the Supreme Lord God, the Transcendent Lord, infinite, unseen and unknowable. ||16||  

ਗੁਰੂ ਜੀ ਖੁਦ ਹੀ ਹੱਦ ਬੰਨਾ-ਰਹਿਤ, ਅਦ੍ਰਿਸ਼ਟ ਅਤੇ ਖੋਜ-ਰਹਿਤ ਸੁਆਮੀ ਮਾਲਕ ਹਨ।  

ਅਪਰੰਪਰ = ਜਿਸ ਦਾ ਪਾਰਲਾ ਬੰਨਾ ਨਾ ਦਿੱਸੇ। ਅਲਖ = ਜੋ ਸਮਝ ਵਿਚ ਨਾਹ ਆ ਸਕੇ। ਅਭੇਦ = ਜਿਸ ਦਾ ਭੇਤ ਨਾਹ ਪਾਇਆ ਜਾ ਸਕੇ ॥੧੬॥
ਸਤਿਗੁਰੂ ਉਸ ਪਰਮੇਸਰ ਪਾਰਬ੍ਰਹਮ ਦਾ ਰੂਪ ਹੈ ਜੋ ਬੇਅੰਤ ਹੈ ਅਲੱਖ ਹੈ ਤੇ ਅਭੇਵ ਹੈ ॥੧੬॥


ਸਲੋਕੁ ਮਃ  

सलोकु मः ५ ॥  

Salok mėhlā 5.  

Shalok, Fifth Mehl:  

ਸਲੋਕ ਪੰਜਵੀਂ ਪਾਤਿਸ਼ਾਹੀ।  

xxx
xxx


ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ  

उदमु करेदिआ जीउ तूं कमावदिआ सुख भुंचु ॥  

Uḏam kareḏi▫ā jī▫o ṯūʼn kamāvḏi▫ā sukẖ bẖuncẖ.  

Make the effort, and you shall live; practicing it, you shall enjoy peace.  

ਨਾਮ ਵਾਸਤੇ ਉਪਰਾਲਾ ਕਰਨ ਨਾਲ ਤੂੰ ਜੀਊਦਾਂ ਰਹੇਗਾਂ ਤੇ ਇਸ ਦੀ ਕਮਾਈ ਕਰ ਕੇ ਤੂੰ ਆਰਾਮ ਭੋਗੇਗਾਂ।  

xxx
(ਪ੍ਰਭੂ ਦੀ ਭਗਤੀ ਦਾ) ਉੱਦਮ ਕਰਦਿਆਂ ਆਤਮਕ ਜੀਵਨ ਮਿਲਦਾ ਹੈ, (ਇਹ ਨਾਮ ਦੀ) ਕਮਾਈ ਕੀਤਿਆਂ ਸੁਖ ਮਾਣੀਦਾ ਹੈ।


ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ ॥੧॥  

धिआइदिआ तूं प्रभू मिलु नानक उतरी चिंत ॥१॥  

Ḏẖi▫ā▫iḏi▫ā ṯūʼn parabẖū mil Nānak uṯrī cẖinṯ. ||1||  

Meditating, you shall meet God, O Nanak, and your anxiety shall vanish. ||1||  

ਨਾਮ ਦਾ ਸਿਮਰਨ ਕਰਨ ਦੁਆਰਾ, ਹੇ ਨਾਨਕ! ਤੂੰ ਸਾਈਂ ਨੂੰ ਮਿਲ ਪਵੇਗਾਂਅਤੇ ਤੇਰਾ ਫਿਕਰ ਦੂਰ ਹੋ ਜਾਵੇਗਾ।  

xxx॥੧॥
ਹੇ ਨਾਨਕ! ਨਾਮ ਸਿਮਰਿਆਂ ਪਰਮਾਤਮਾ ਨੂੰ ਮਿਲ ਪਈਦਾ ਹੈ ਤੇ ਚਿੰਤਾ ਮਿਟ ਜਾਂਦੀ ਹੈ ॥੧॥


ਮਃ  

मः ५ ॥  

Mėhlā 5.  

Fifth Mehl:  

ਪੰਜਵੀਂ ਪਾਤਸ਼ਾਹੀ।  

xxx
xxx


ਸੁਭ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ  

सुभ चिंतन गोबिंद रमण निरमल साधू संग ॥  

Subẖ cẖinṯan gobinḏ ramaṇ nirmal sāḏẖū sang.  

Bless me with sublime thoughts, O Lord of the Universe, and contemplation in the immaculate Saadh Sangat, the Company of the Holy.  

ਹੇ ਜਗਤ ਦੇ ਸੁਆਮੀ! ਮੈਨੂੰ ਸ੍ਰੇਸ਼ਟ ਖਿਆਲ ਆਪਣਾ ਸਿਮਰਨ ਅਤੇ ਪਵਿੱਤ੍ਰ ਸਤਿ ਸੰਗਤ ਦੀ ਦਾਤ ਬਖਸ਼।  

ਸੁਭ = ਭਲੀ। ਚਿੰਤਨ = ਸੋਚ। ਰਮਣ = ਸਿਮਰਨ। ਨਿਰਮਲੁ = ਪਵਿਤ੍ਰ।
ਪਵਿਤ੍ਰ ਸਤ-ਸੰਗ ਕਰਾਂ, ਗੋਬਿੰਦ ਦਾ ਸਿਮਰਨ ਕਰਾਂ ਤੇ ਭਲੀਆਂ ਸੋਚਾਂ ਸੋਚਾਂ,


ਨਾਨਕ ਨਾਮੁ ਵਿਸਰਉ ਇਕ ਘੜੀ ਕਰਿ ਕਿਰਪਾ ਭਗਵੰਤ ॥੨॥  

नानक नामु न विसरउ इक घड़ी करि किरपा भगवंत ॥२॥  

Nānak nām na visra▫o ik gẖaṛī kar kirpā bẖagvanṯ. ||2||  

O Nanak, may I never forget the Naam, the Name of the Lord, for even an instant; be merciful to me, Lord God. ||2||  

ਹੇ ਧੰਨਤਾ ਯੋਗ ਮਾਲਕ! ਨਾਨਕ ਉਤੇ ਰਹਿਮਤ ਧਾਰ, ਤਾਂ ਜੋ ਉਹ ਤੈਨੂੰ ਇਕ ਲੰਮ੍ਹੇ ਭਰ ਲਈ ਭੀ ਨਾਂ ਭੁੱਲੇ।  

ਨ ਵਿਸਰਉ = ਨਾਹ ਭੁਲਾਵਾਂ ॥੨॥
ਹੇ ਭਗਵਾਨ! ਮੈਂ ਨਾਨਕ ਉਤੇ ਕਿਰਪਾ ਕਰ ਕਿ ਮੈਂ ਇਕ ਘੜੀ ਭਰ ਭੀ ਤੇਰਾ ਨਾਮ ਨਾਹ ਭੁਲਾਵਾਂ ॥੨॥


ਪਉੜੀ  

पउड़ी ॥  

Pa▫oṛī.  

Pauree:  

ਪਉੜੀ।  

xxx
xxx


ਤੇਰਾ ਕੀਤਾ ਹੋਇ ਕਾਹੇ ਡਰਪੀਐ  

तेरा कीता होइ त काहे डरपीऐ ॥  

Ŧerā kīṯā ho▫e ṯa kāhe darpī▫ai.  

Whatever happens is according to Your Will, so why should I be afraid?  

ਜਦ ਹਰ ਚੀਜ ਤੇਰੀ ਕੀਤੀ ਹੀ ਹੁੰਦੀ ਹੈ, ਤਾਂ ਮੈਂ ਕਿਉਂ ਡਰ ਮਹਿਸੂਸ ਕਰਾਂ?  

ਹੋਇ = ਹੁੰਦਾ ਹੈ, ਵਾਪਰਦਾ ਹੈ। ਕਾਹੇ = ਕਿਉਂ?
(ਹੇ ਪ੍ਰਭੂ!) ਜੋ ਕੁਝ ਵਾਪਰਦਾ ਹੈ ਤੇਰਾ ਹੀ ਕੀਤਾ ਹੁੰਦਾ ਹੈ ਤਾਂ (ਅਸੀਂ) ਕਿਉਂ (ਕਿਸੇ ਤੋਂ) ਡਰੀਏ?


ਜਿਸੁ ਮਿਲਿ ਜਪੀਐ ਨਾਉ ਤਿਸੁ ਜੀਉ ਅਰਪੀਐ  

जिसु मिलि जपीऐ नाउ तिसु जीउ अरपीऐ ॥  

Jis mil japī▫ai nā▫o ṯis jī▫o arpī▫ai.  

Meeting Him, I meditate on the Name - I offer my soul to Him.  

ਜਿਸ ਨੂੰ ਭੇਟਣ ਦੁਆਰਾ ਨਾਮ ਦਾ ਸਿਮਰਨ ਕੀਤਾ ਜਾਂਦਾ ਹੈ, ਉਸ ਨੂੰ ਆਪਣੀ ਆਤਮਾ ਸਮਰਪਨ ਕਰ ਦੇ।  

ਤਿਸੁ = ਉਸ ਨੂੰ। ਅਰਪੀਐ = ਭੇਟ ਕਰ ਦੇਈਏ।
ਜਿਸ ਨੂੰ ਮਿਲ ਕੇ ਪ੍ਰਭੂ ਦਾ ਨਾਮ ਜਪਿਆ ਜਾਏ, ਉਸ ਅਗੇ ਆਪਣਾ ਆਪ ਭੇਟਾ ਕਰ ਦੇਣਾ ਚਾਹੀਦਾ ਹੈ।


ਆਇਐ ਚਿਤਿ ਨਿਹਾਲੁ ਸਾਹਿਬ ਬੇਸੁਮਾਰ  

आइऐ चिति निहालु साहिब बेसुमार ॥  

Ā▫i▫ai cẖiṯ nihāl sāhib besumār.  

When the Infinite Lord comes to mind, one is enraptured.  

ਬੇਅੰਤ ਸੁਆਮੀ ਨੂੰ ਚਿੱਤ ਵਿੱਚ ਚੇਤੇ ਕਰਨ ਨਾਲ ਪ੍ਰਾਣੀ ਪਰਮ ਪ੍ਰਸੰਨ ਥੀ ਵੰਞਦਾ ਹੈ।  

ਆਇਐ ਚਿਤਿ = (ਪੂਰਬ ਪੂਰਨ ਕਾਰਦੰਤਕ; Locative Absolute) ਜੇ ਚਿੱਤ ਵਿਚ ਆ ਜਾਏ। ਬੇਸੁਮਾਰ = ਬੇਅੰਤ।
ਜੇ ਬੇਅੰਤ ਸਾਹਿਬ ਚਿੱਤ ਵਿਚ ਆ ਵੱਸੇ ਤਾਂ ਨਿਹਾਲ ਹੋ ਜਾਈਦਾ ਹੈ।


ਤਿਸ ਨੋ ਪੋਹੇ ਕਵਣੁ ਜਿਸੁ ਵਲਿ ਨਿਰੰਕਾਰ  

तिस नो पोहे कवणु जिसु वलि निरंकार ॥  

Ŧis no pohe kavaṇ jis val nirankār.  

Who can touch one who has the Formless Lord on his side?  

ਉਸ ਨੂੰ ਕੌਣ ਹੱਥ ਲਾ ਸਕਦਾ ਹੈ, ਜਿਸ ਦੇ ਪਾਸ ਸਰੂਪ-ਰਹਿਤ ਸੁਆਮੀ ਹੈ।  

ਪੋਹੇ = ਦਬਾ ਪਾਏ।
ਜਿਸ ਦੇ ਪੱਖ ਤੇ ਨਿਰੰਕਾਰ ਹੋ ਜਾਏ, ਉਸ ਤੇ ਕੋਈ ਦਬਾ ਨਹੀਂ ਪਾ ਸਕਦਾ।


ਸਭੁ ਕਿਛੁ ਤਿਸ ਕੈ ਵਸਿ ਕੋਈ ਬਾਹਰਾ  

सभु किछु तिस कै वसि न कोई बाहरा ॥  

Sabẖ kicẖẖ ṯis kai vas na ko▫ī bāhrā.  

Everything is under His control; no one is beyond Him.  

ਸਾਰੇ ਉਸ ਦੇ ਅਖਤਿਆਰ ਵਿੱਚ ਹਨ। ਕੋਈ ਵੀ ਉਸ ਦੇ ਦਾਇਰੇ ਤੋਂ ਬਾਹਰ ਨਹੀਂ।  

ਬਾਹਰਾ = ਆਕੀ।
ਹਰੇਕ ਚੀਜ਼ ਉਸ ਪਰਮਾਤਮਾ ਦੇ ਵੱਸ ਵਿਚ ਹੈ, ਉਸ ਦੇ ਹੁਕਮ ਤੋਂ ਪਰੇ ਕੋਈ ਨਹੀਂ।


ਸੋ ਭਗਤਾ ਮਨਿ ਵੁਠਾ ਸਚਿ ਸਮਾਹਰਾ  

सो भगता मनि वुठा सचि समाहरा ॥  

So bẖagṯā man vuṯẖā sacẖ samāharā.  

He, the True Lord, dwells in the minds of His devotees.  

ਉਹ, ਪ੍ਰਸੰਨ ਸੱਚਾ ਪ੍ਰਭੂ, ਆਪਣੇ ਜਾਂ-ਨਿਸਾਰ ਗੋਲਿਆਂ ਦੇ ਰਿਦੇ ਅੰਦਰ ਵਸਦਾ ਹੈ।  

ਵੁਠਾ = ਵੱਸਿਆ। ਸਚਿ = ਸੱਚ ਦੀ ਰਾਹੀਂ, (ਭਗਤਾਂ ਦੇ) ਸਿਮਰਨ ਦੀ ਰਾਹੀਂ। ਸਮਾਹਰਾ = ਸਮਾਇਆ ਹੋਇਆ।
ਉਹ ਪ੍ਰਭੂ ਭਗਤਾਂ ਦੇ ਮਨ ਵਿਚ ਆ ਵੱਸਦਾ ਹੈ (ਉਹਨਾਂ ਦੇ ਅੰਦਰ) ਸਮਾ ਜਾਂਦਾ ਹੈ।


ਤੇਰੇ ਦਾਸ ਧਿਆਇਨਿ ਤੁਧੁ ਤੂੰ ਰਖਣ ਵਾਲਿਆ  

तेरे दास धिआइनि तुधु तूं रखण वालिआ ॥  

Ŧere ḏās ḏẖi▫ā▫in ṯuḏẖ ṯūʼn rakẖaṇ vāli▫ā.  

Your slaves meditate on You; You are the Savior, the Protector Lord.  

ਤੇਰੇ ਨਫ਼ਰ ਕੇਵਲ ਤੇਰਾ ਹੀ ਆਰਾਧਨ ਕਰਦੇ ਹਨ, ਹੇ ਤੂੰ ਰੱਖਿਆ ਕਰਨ ਵਾਲਿਆ।  

xxx
(ਹੇ ਪ੍ਰਭੂ!) ਤੇਰੇ ਦਾਸ ਤੈਨੂੰ ਯਾਦ ਕਰਦੇ ਹਨ ਤੇ ਤੂੰ ਉਹਨਾਂ ਦੀ ਰੱਖਿਆ ਕਰਦਾ ਹੈਂ।


        


© SriGranth.org, a Sri Guru Granth Sahib resource, all rights reserved.
See Acknowledgements & Credits