Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਮਃ  

मः ५ ॥  

Mėhlā 5.  

Fifth Mehl:  

ਪੰਜਵੀਂ ਪਾਤਿਸ਼ਾਹੀ।  

xxx
xxx


ਜਿਮੀ ਵਸੰਦੀ ਪਾਣੀਐ ਈਧਣੁ ਰਖੈ ਭਾਹਿ  

जिमी वसंदी पाणीऐ ईधणु रखै भाहि ॥  

Jimī vasanḏī pāṇī▫ai īḏẖaṇ rakẖai bẖāhi.  

The earth is in the water, and the fire is contained in the wood.  

ਧਰਤੀ, ਜਲਾਂ ਅੰਦਰ ਵੱਸਦੀ ਹੈ, ਅਤੇ ਅੱਗ ਲੱਕੜ ਅੰਦਰ ਬੰਨ੍ਹੀ ਹੋਈ ਹੈ।  

ਪਾਣੀਐ = ਪਾਣੀ ਵਿਚ। ਈਧਣੁ = ਬਾਲਣ, ਲੱਕੜ। ਭਾਹਿ = ਅੱਗ।
(ਜਿਵੇਂ) ਧਰਤੀ ਪਾਣੀ ਵਿਚ (ਅਡੋਲ) ਵੱਸਦੀ ਹੈ ਤੇ ਪਾਣੀ ਨੂੰ ਆਸਰਾ ਭੀ ਦੇਂਦੀ ਹੈ, (ਜਿਵੇਂ) ਲੱਕੜੀ (ਆਪਣੇ ਅੰਦਰ) ਅੱਗ (ਲੁਕਾ ਕੇ) ਰੱਖਦੀ ਹੈ,


ਨਾਨਕ ਸੋ ਸਹੁ ਆਹਿ ਜਾ ਕੈ ਆਢਲਿ ਹਭੁ ਕੋ ॥੨॥  

नानक सो सहु आहि जा कै आढलि हभु को ॥२॥  

Nānak so saho āhi jā kai ādẖal habẖ ko. ||2||  

O Nanak, yearn for that Lord, who is the Support of all. ||2||  

ਨਾਨਕ ਉਸ ਕੰਤ ਦੀ ਤਾਂਘ ਕਰ ਜੋ ਸਾਰਿਆਂ ਦਾ ਆਸਰਾ ਹੈ।  

ਆਹਿ = ਹੈ। ਆਢਲਿ = ਆਸਰੇ ਵਿਚ। ਹਭੁ ਕੋ = ਹਰੇਕ ਜੀਵ ॥੨॥
ਹੇ ਨਾਨਕ! (ਤਿਵੇਂ) ਉਹ ਖਸਮ (ਪ੍ਰਭੂ) ਜਿਸ ਦੇ ਆਸਰੇ ਹਰੇਕ ਜੀਵ ਹੈ, (ਇਸ ਸਾਰੇ ਜਗਤ ਵਿਚ ਅਡੋਲ ਲੁਕਿਆ ਪਿਆ) ਹੈ ॥੨॥


ਪਉੜੀ  

पउड़ी ॥  

Pa▫oṛī.  

Pauree:  

ਪਉੜੀ।  

xxx
xxx


ਤੇਰੇ ਕੀਤੇ ਕੰਮ ਤੁਧੈ ਹੀ ਗੋਚਰੇ  

तेरे कीते कम तुधै ही गोचरे ॥  

Ŧere kīṯe kamm ṯuḏẖai hī gocẖre.  

The works which You have done, O Lord, could only have been performed by You.  

ਤੈਂਡੇ ਕੀਤੇ ਹੋਏ ਕਾਰਜ ਤੇਰੇ ਤੇ ਹੀ ਨਿਰਭਰ ਹਨ, ਹੇ ਸੁਆਮੀ!  

ਗੋਚਰੇ = ਪਹੁੰਚ ਵਿਚ, ਅਧੀਨ।
(ਹੇ ਪ੍ਰਭੂ!) ਜੋ ਜੋ ਕੰਮ ਤੂੰ ਕੀਤੇ ਹਨ ਇਹ ਤੂੰ ਹੀ ਕਰ ਸਕਦਾ ਹੈਂ।


ਸੋਈ ਵਰਤੈ ਜਗਿ ਜਿ ਕੀਆ ਤੁਧੁ ਧੁਰੇ  

सोई वरतै जगि जि कीआ तुधु धुरे ॥  

So▫ī varṯai jag jė kī▫ā ṯuḏẖ ḏẖure.  

That alone happens in the world, which You, O Master, have done.  

ਉਹੀ ਕੁਛ ਸੰਸਾਰ ਅੰਦਰ ਹੁੰਦਾ ਹੈ, ਜੋ ਤੂੰ, ਹੇ ਮਾਲਕ! ਕੀਤਾ ਹੈ।  

ਜਗਿ = ਜਗਤ ਵਿਚ। ਜਿ = ਜੋ। ਕੀਆ = ਕਰ ਦਿੱਤਾ, ਹੁਕਮ ਦੇ ਦਿੱਤਾ। ਧੁਰੇ = ਧੁਰ ਤੋਂ।
ਜਗਤ ਵਿਚ ਉਹੀ ਕੁਝ ਹੋ ਰਿਹਾ ਹੈ ਜੋ ਕਰਨ ਵਾਸਤੇ ਤੂੰ ਧੁਰ ਤੋਂ ਹੁਕਮ ਕਰ ਦਿੱਤਾ ਹੈ।


ਬਿਸਮੁ ਭਏ ਬਿਸਮਾਦ ਦੇਖਿ ਕੁਦਰਤਿ ਤੇਰੀਆ  

बिसमु भए बिसमाद देखि कुदरति तेरीआ ॥  

Bisam bẖa▫e bismāḏ ḏekẖ kuḏraṯ ṯerī▫ā.  

I am wonderstruck beholding the wonder of Your Almighty Creative Power.  

ਮੈਂ ਤੇਰੀ ਅਸਚਰਜ ਅਪਾਰ-ਸ਼ਕਤੀ ਨੂੰ ਵੇਖ ਕੇ ਹੈਰਾਨ ਹੋ ਗਿਆ ਹਾਂ।  

ਬਿਸਮੁ = ਹੈਰਾਨ, ਅਸਚਰਜ। ਦੇਖਿ = ਵੇਖ ਕੇ।
ਤੇਰੀ ਅਸਰਜ ਕੁਦਰਤਿ ਵੇਖ ਵੇਖ ਕੇ ਅਸੀਂ ਹੈਰਾਨ ਹੋ ਰਹੇ ਹਾਂ।


ਸਰਣਿ ਪਰੇ ਤੇਰੀ ਦਾਸ ਕਰਿ ਗਤਿ ਹੋਇ ਮੇਰੀਆ  

सरणि परे तेरी दास करि गति होइ मेरीआ ॥  

Saraṇ pare ṯerī ḏās kar gaṯ ho▫e merī▫ā.  

I seek Your Sanctuary - I am Your slave; if it is Your Will, I shall be emancipated.  

ਮੈਂ ਤੇਰੇ ਗੋਲੇ ਨੇ, ਤੇਰੀ ਪਨਾਹ ਲਈ ਹੈ। ਜੇ ਤੂੰ ਮਿਹਰ ਕਰੇਂ ਮੈਨੂੰ ਮੋਖਸ਼ ਮਿਲ ਜਾਊਗੀ।  

ਗਤਿ = ਹਾਲਤ, ਉੱਚੀ ਆਤਮਕ ਅਵਸਥਾ, ਮੁਕਤੀ।
(ਤੇਰੇ) ਦਾਸ ਤੇਰਾ ਆਸਰਾ ਲੈਂਦੇ ਹਨ (ਹੇ ਪ੍ਰਭੂ! ਮੇਹਰ ਕਰ!), ਮੇਰੀ ਭੀ ਆਤਮਕ ਅਵਸਥਾ ਉੱਚੀ ਕਰ!


ਤੇਰੈ ਹਥਿ ਨਿਧਾਨੁ ਭਾਵੈ ਤਿਸੁ ਦੇਹਿ  

तेरै हथि निधानु भावै तिसु देहि ॥  

Ŧerai hath niḏẖān bẖāvai ṯis ḏėh.  

The treasure is in Your Hands; according to Your Will, You bestow it.  

ਤੈਂਡੇ ਹੱਥਾਂ ਵਿੱਚ ਖਜਾਨਾ ਹੈ। ਇਹ ਤੂੰ ਉਸ ਨੂੰ ਦਿੰਦਾ ਹੈ, ਜਿਸ ਨੂੰ ਤੂੰ ਚਾਹੁੰਦਾ ਹੈਂ।  

ਹਥਿ = ਹੱਥ ਵਿਚ। ਨਿਧਾਨੁ = (ਨਾਮ ਦਾ) ਖ਼ਜ਼ਾਨਾ। ਦੇਹਿ = ਤੂੰ ਦੇਂਦਾ ਹੈਂ।
(ਤੇਰੇ ਨਾਮ ਦਾ) ਖ਼ਜ਼ਾਨਾ ਤੇਰੇ (ਆਪਣੇ) ਹੱਥ ਵਿਚ ਹੈ, ਜੋ ਤੈਨੂੰ ਚੰਗਾ ਲਗੇ ਉਸ ਨੂੰ ਤੂੰ (ਇਹ ਖ਼ਜ਼ਾਨਾ) ਦੇਂਦਾ ਹੈਂ।


ਜਿਸ ਨੋ ਹੋਇ ਦਇਆਲੁ ਹਰਿ ਨਾਮੁ ਸੇਇ ਲੇਹਿ  

जिस नो होइ दइआलु हरि नामु सेइ लेहि ॥  

Jis no ho▫e ḏa▫i▫āl har nām se▫e lehi.  

One, upon whom You have bestowed Your Mercy, is blessed with the Lord's Name.  

ਜਿਸ ਉਤੇ ਤੂੰ ਮਿਹਰਬਾਨ ਹੈਂ, ਹੇ ਵਾਹਿਗੁਰੂ! ਤੇਰੇ ਨਾਮ ਦੀ ਦਾਤ ਉਸ ਨੂੰ ਪ੍ਰਾਪਤ ਹੁੰਦੀ ਹੈ।  

ਹੋਇ = ਹੋ ਕੇ। ਸੇਇ = ਸੇਈ, ਉਹੀ ਮਨੁੱਖ।
ਜਿਸ ਜਿਸ ਨੂੰ ਦਿਆਲ ਹੋ ਕੇ ਹਰਿ-ਨਾਮ (ਦੇਂਦਾ ਹੈਂ) ਉਹੀ ਜੀਵ ਤੇਰਾ ਨਾਮ-ਖ਼ਜ਼ਾਨਾ ਪ੍ਰਾਪਤ ਕਰਦੇ ਹਨ।


ਅਗਮ ਅਗੋਚਰ ਬੇਅੰਤ ਅੰਤੁ ਪਾਈਐ  

अगम अगोचर बेअंत अंतु न पाईऐ ॥  

Agam agocẖar be▫anṯ anṯ na pā▫ī▫ai.  

You are unapproachable, unfathomable and infinite; Your limits cannot be found.  

ਪਹੁੰਚ ਤੋਂ ਪਰ੍ਹੇ, ਅਗਾਧ ਅਤੇ ਅਨੰਤ ਹੈਂ ਤੂੰ, ਹੇ ਸੁਆਮੀ! ਤੇਰਾ ਓੜਕ ਪਾਇਆ ਨਹੀਂ ਜਾ ਸਕਦਾ।  

xxx
ਹੇ ਅਪਹੁੰਚ! ਹੇ ਅਗੋਚਰ! ਹੇ ਬੇਅੰਤ ਪ੍ਰਭੂ! ਤੇਰਾ ਅੰਤ ਨਹੀਂ ਪਾਇਆ ਜਾ ਸਕਦਾ।


ਜਿਸ ਨੋ ਹੋਹਿ ਕ੍ਰਿਪਾਲੁ ਸੁ ਨਾਮੁ ਧਿਆਈਐ ॥੧੧॥  

जिस नो होहि क्रिपालु सु नामु धिआईऐ ॥११॥  

Jis no hohi kirpāl so nām ḏẖi▫ā▫ī▫ai. ||11||  

One, unto whom You have been compassionate, meditates on the Naam, the Name of the Lord. ||11||  

ਕੇਵਲ ਓਹੀ ਤੇਰੇ ਨਾਮ ਦਾ ਆਰਾਧਨ ਕਰਦਾ ਹੈ, ਜਿਸ ਉਤੇ ਤੂੰ ਦਇਆਵਾਨ ਹੈ।  

ਹੋਹਿ = ਤੂੰ ਹੁੰਦਾ ਹੈਂ ॥੧੧॥
ਤੂੰ ਜਿਸ ਮਨੁੱਖ ਉਤੇ ਤ੍ਰੁੱਠਦਾ ਹੈਂ ਉਹ ਤੇਰਾ ਨਾਮ ਸਿਮਰਦਾ ਹੈ ॥੧੧॥


ਸਲੋਕ ਮਃ  

सलोक मः ५ ॥  

Salok mėhlā 5.  

Shalok, Fifth Mehl:  

ਸਲੋਕ ਪੰਜਵੀਂ ਪਾਤਸ਼ਾਹੀ।  

xxx
xxx


ਕੜਛੀਆ ਫਿਰੰਨ੍ਹ੍ਹਿ ਸੁਆਉ ਜਾਣਨ੍ਹ੍ਹਿ ਸੁਞੀਆ  

कड़छीआ फिरंन्हि सुआउ न जाणन्हि सुञीआ ॥  

Kaṛ▫cẖẖī▫ā firaʼnniĥ su▫ā▫o na jāṇniĥ suñī▫ā.  

The ladles cruise through the food, but they do not know the taste of it.  

ਡੋਈਆਂ ਖਾਣੇ ਵਿੱਚ ਫਿਰਦੀਆਂ ਹਨ, ਪਰ ਉਹ ਸੁਆਦ ਨੂੰ ਨਹੀਂ ਜਾਣਦੀਆਂ ਅਤੇ ਇਸ ਤੋਂ ਖਾਲੀ ਰਹਿੰਦੀਆਂ ਹਨ।  

ਫਿਰੰਨ੍ਹ੍ਹਿ, ਦਿਸੰਨ੍ਹ੍ਹਿ = (ਅੱਖਰ 'ਨ' ਦੇ ਨਾਲ ਅੱਧਾ 'ਹ' ਹੈ)। ਸੁਆਉ = ਸੁਆਦ। ਸੁਞੀਆ = ਖ਼ਾਲੀ।
ਕੜਛੀਆਂ (ਦਾਲ ਭਾਜੀ ਦੇ ਭਾਂਡੇ ਵਿਚ) ਫਿਰਦੀਆਂ ਹਨ (ਪਰ ਉਹ ਉਸ ਦਾਲ ਭਾਜੀ) ਦਾ ਸੁਆਦ ਨਹੀਂ ਜਾਣਦੀਆਂ (ਕਿਉਂਕਿ ਉਹ) ਖ਼ਾਲੀ (ਹੀ ਰਹਿੰਦੀਆਂ) ਹਨ,


ਸੇਈ ਮੁਖ ਦਿਸੰਨ੍ਹ੍ਹਿ ਨਾਨਕ ਰਤੇ ਪ੍ਰੇਮ ਰਸਿ ॥੧॥  

सेई मुख दिसंन्हि नानक रते प्रेम रसि ॥१॥  

Se▫ī mukẖ ḏisaʼnniĥ Nānak raṯe parem ras. ||1||  

I long to see the faces of those, O Nanak, who are imbued with the essence of the Lord's Love. ||1||  

ਨਾਨਕ ਉਨ੍ਹਾਂ ਦਿਆਂ ਚਿਹਰਿਆਂ ਨੂੰ ਵੇਖਣ ਦੀ ਤਾਂਘ ਕਰਦਾ ਹੈ, ਜੋ ਪ੍ਰਭੂ ਦੀ ਪ੍ਰੀਤੀ ਦੇ ਸੁਆਦ ਨਾਲ ਰੰਗੀਜੇ ਹਨ।  

ਸੇਈ = ਉਹੀ। ਦਿਸੰਨ੍ਹ੍ਹਿ = ਦਿੱਸਦੇ ਹਨ। ਸੇਈ ਮੁਖ ਦਿਸੰਨ੍ਹ੍ਹਿ = ਉਹੀ ਮੂੰਹ ਸੋਹਣੇ ਦਿੱਸਦੇ ਹਨ, ਉਹੀ ਮੂੰਹ ਸੋਹਣੇ ਜਾਣੋ। ਪ੍ਰੇਮ ਰਸਿ = ਪ੍ਰਭੂ ਦੇ ਪਿਆਰ ਦੇ ਰਸ ਵਿਚ ॥੧॥
ਹੇ ਨਾਨਕ! (ਇਸੇ ਤਰ੍ਹਾਂ) ਉਹ ਮੂੰਹ (ਸੋਹਣੇ) ਦਿੱਸਦੇ ਹਨ ਜੋ ਪ੍ਰੇਮ ਦੇ ਸੁਆਦ ਵਿਚ ਰੰਗੇ ਗਏ ਹਨ (ਨਿਰੀਆਂ ਗੱਲਾਂ ਕਰਨ ਵਾਲੇ ਮੂੰਹ ਕੜਛੀਆਂ ਵਾਂਗ ਹੀ ਹਨ) ॥੧॥


ਮਃ  

मः ५ ॥  

Mėhlā 5.  

Fifth Mehl:  

ਪੰਜਵੀਂ ਪਾਤਿਸ਼ਾਹੀ।  

xxx
xxx


ਖੋਜੀ ਲਧਮੁ ਖੋਜੁ ਛਡੀਆ ਉਜਾੜਿ  

खोजी लधमु खोजु छडीआ उजाड़ि ॥  

Kẖojī laḏẖam kẖoj cẖẖadī▫ā ujāṛ.  

Through the Tracker, I discovered the tracks of those who ruined my crops.  

ਗੁਰੂ ਪੈੜੂ, ਦੇ ਰਾਹੀਂ ਮੈਂ ਉਨ੍ਹਾਂ ਦੀ ਪੈੜ ਲੱਭ ਲਈ ਹੈ, ਜਿਨ੍ਹਾਂ ਨੇ ਮੇਰੀ ਫਸਲ ਬਰਬਾਦ ਕਰ ਛੱਡੀ ਸੀ।  

ਖੋਜੀ = ਖੋਜ ਲੱਭਣ ਵਾਲੇ (ਗੁਰੂ) ਦੀ ਰਾਹੀਂ।
(ਜਿਨ੍ਹਾਂ ਕਾਮਾਦਿਕਾਂ ਨੇ ਮੇਰੀ ਖੇਤੀ) ਉਜਾੜ ਦਿੱਤੀ ਸੀ ਉਹਨਾਂ ਦਾ ਖੋਜ ਮੈਂ ਖੋਜ ਲੱਭਣ ਵਾਲੇ (ਗੁਰੂ) ਦੀ ਰਾਹੀਂ ਲੱਭ ਲਿਆ ਹੈ,


ਤੈ ਸਹਿ ਦਿਤੀ ਵਾੜਿ ਨਾਨਕ ਖੇਤੁ ਛਿਜਈ ॥੨॥  

तै सहि दिती वाड़ि नानक खेतु न छिजई ॥२॥  

Ŧai sėh ḏiṯī vāṛ Nānak kẖeṯ na cẖẖij▫ī. ||2||  

You, O Lord, have put up the fence; O Nanak, my fields shall not be plundered again. ||2||  

ਤੂੰ ਹੇ ਕੰਤ! ਵਾੜ ਕਰ ਦਿੱਤੀ ਹੈ ਅਤੇ ਪੈਲੀ ਅਗਾਹਾਂ ਨੂੰ ਤਬਾਹ ਨਹੀਂ ਹੋਵੇਗੀ, ਹੇ ਨਾਨਕ!  

ਸਹਿ = ਸ਼ਹੁ ਨੇ। ਨ ਛਿਜਈ = ਨਾਸ ਨਹੀਂ ਹੁੰਦਾ, ਨਹੀਂ ਉਜੜਦਾ ॥੨॥
ਤੈਂ ਖਸਮ ਨੇ ਮੇਰੀ ਪੈਲੀ ਨੂੰ (ਗੁਰੂ ਦੀ ਸਹੈਤਾ ਦੀ) ਵਾੜ ਦੇ ਦਿੱਤੀ ਹੈ, ਹੁਣ ਨਾਨਕ ਦੀ ਪੈਲੀ ਨਹੀਂ ਉਜੜਦੀ ॥੨॥


ਪਉੜੀ  

पउड़ी ॥  

Pa▫oṛī.  

Pauree:  

ਪਉੜੀ।  

xxx
xxx


ਆਰਾਧਿਹੁ ਸਚਾ ਸੋਇ ਸਭੁ ਕਿਛੁ ਜਿਸੁ ਪਾਸਿ  

आराधिहु सचा सोइ सभु किछु जिसु पासि ॥  

Ārāḏẖihu sacẖā so▫e sabẖ kicẖẖ jis pās.  

Worship in adoration that True Lord; everything is under His Power.  

ਤੂੰ ਉਸ ਸੱਚੇ ਸੁਆਮੀ ਦਾ ਸਿਮਰਨ ਕਰ, ਜੀਹਦੇ ਕੋਲ ਸਭ ਕੁਝ ਹੈ।  

xxx
ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਸਿਮਰੋ, ਜਿਸ ਦੇ ਵੱਸ ਵਿਚ ਹਰੇਕ ਪਦਾਰਥ ਹੈ।


ਦੁਹਾ ਸਿਰਿਆ ਖਸਮੁ ਆਪਿ ਖਿਨ ਮਹਿ ਕਰੇ ਰਾਸਿ  

दुहा सिरिआ खसमु आपि खिन महि करे रासि ॥  

Ḏuhā siri▫ā kẖasam āp kẖin mėh kare rās.  

He Himself is the Master of both ends; in an instant, He adjusts our affairs.  

ਦੋਨਾਂ ਹੀ ਕਿਨਾਰਿਆਂ ਦਾ ਉਹ ਖੁਦ ਮਾਲਕ ਹੈ। ਇਕ ਮੁਹਤ ਵਿੱਚ ਉਹ ਕਾਰਜ ਠੀਕ ਕਰ ਦਿੰਦਾ ਹੈ।  

ਦੁਹਾ ਸਿਰਿਆ = (ਕਾਮਾਦਿਕ ਵਿਕਾਰਾਂ ਦਾ ਚਸਕਾ ਤੇ ਪ੍ਰੇਮ-ਰਸ ਇਹਨਾਂ) ਦੋਹਾਂ ਪਾਸਿਆਂ ਦਾ। ਕਰੇ ਰਾਸਿ = ਸਿਰੇ ਚਾੜ੍ਹਦਾ ਹੈ, ਠੀਕ ਕਰ ਦੇਂਦਾ ਹੈ, ਨੇਪਰੇ ਚਾੜ੍ਹ ਦੇਂਦਾ ਹੈ।
ਪ੍ਰਭੂ ਦੋਹਾਂ ਪਾਸਿਆਂ ਦਾ ਖਸਮ ਹੈ (ਭਾਵ, ਜੋ ਮਾਇਆ ਦੇ ਮੋਹ ਵਿਚ ਫਸਾਣ ਵਾਲਾ ਭੀ ਹੈ ਤੇ ਨਾਮ-ਰਸ ਦੀ ਦਾਤ ਭੀ ਦੇਣ ਵਾਲਾ ਹੈ), ਤੇ ਇਕ ਪਲਕ ਵਿਚ (ਸਾਰੇ ਕੰਮ) ਸਿਰੇ ਚਾੜ੍ਹ ਦੇਂਦਾ ਹੈ।


ਤਿਆਗਹੁ ਸਗਲ ਉਪਾਵ ਤਿਸ ਕੀ ਓਟ ਗਹੁ  

तिआगहु सगल उपाव तिस की ओट गहु ॥  

Ŧi▫āgahu sagal upāv ṯis kī ot gahu.  

Renounce all your efforts, and hold fast to His Support.  

ਤੂੰ ਸਾਰੇ ਉਪਰਾਲੇ ਛੱਡ ਦੇ ਅਤੇ ਉਸ ਦੀ ਪਨਾਹ ਨੂੰ ਘੁੱਟ ਕੇ ਫੜੀ ਰੱਖ।  

ਉਪਾਵ = ਹੀਲੇ। ਗਹੁ = ਫੜ।
ਹੋਰ ਸਾਰੇ ਹੀਲੇ ਛੱਡੋ ਤੇ ਉਸ ਪਰਮਾਤਮਾ ਦਾ ਆਸਰਾ ਲਵੋ!


ਪਉ ਸਰਣਾਈ ਭਜਿ ਸੁਖੀ ਹੂੰ ਸੁਖ ਲਹੁ  

पउ सरणाई भजि सुखी हूं सुख लहु ॥  

Pa▫o sarṇā▫ī bẖaj sukẖī hūʼn sukẖ lahu.  

Run to His Sanctuary, and you shall obtain the comfort of all comforts.  

ਤੂੰ ਉਸ ਦੀ ਸ਼ਰਣਾਗਤ ਅੰਦਰ ਨੱਸ ਕੇ ਚਲਾ ਜਾ ਅਤੇ ਸਾਰਿਆਂ ਆਰਾਮਾਂ ਦੇ ਆਰਾਮ ਨੂੰ ਪ੍ਰਾਪਤ ਹੋ।  

ਲਹੁ = ਲੈ।
ਦੌੜ ਕੇ ਉਸ ਪ੍ਰਭੂ ਦੀ ਸਰਨ ਪਉ ਤੇ ਸਭ ਤੋਂ ਚੰਗਾ ਸੁਖ ਹਾਸਲ ਕਰੋ!


ਕਰਮ ਧਰਮ ਤਤੁ ਗਿਆਨੁ ਸੰਤਾ ਸੰਗੁ ਹੋਇ  

करम धरम ततु गिआनु संता संगु होइ ॥  

Karam ḏẖaram ṯaṯ gi▫ān sanṯā sang ho▫e.  

The karma of good deeds, the righteousness of Dharma and the essence of spiritual wisdom are obtained in the Society of the Saints.  

ਸ਼ੁਭ ਅਮਲ, ਈਮਾਨ ਅਤੇ ਯਥਾਰਥ ਬ੍ਰਹਿਮ-ਬੋਧ ਸਤਿ ਸੰਗਤ ਅੰਦਰ ਪ੍ਰਾਪਤ ਹੁੰਦੇ ਹਨ।  

xxx
ਜੇ ਸੰਤਾਂ ਦੀ ਸੰਗਤ ਮਿਲੇ ਤਾਂ ਉਹ ਉੱਚੀ ਸਮਝ (ਪ੍ਰਾਪਤ) ਹੁੰਦੀ ਹੈ, ਜੋ (ਮਾਨੋ,) ਸਭ ਕਰਮਾਂ ਧਰਮਾਂ ਦਾ ਨਿਚੋੜ ਹੈ।


ਜਪੀਐ ਅੰਮ੍ਰਿਤ ਨਾਮੁ ਬਿਘਨੁ ਲਗੈ ਕੋਇ  

जपीऐ अम्रित नामु बिघनु न लगै कोइ ॥  

Japī▫ai amriṯ nām bigẖan na lagai ko▫e.  

Chanting the Ambrosial Nectar of the Naam, no obstacle shall block your way.  

ਸੁਧਾ ਸਰੂਪ ਨਾਮ ਦਾ ਆਰਾਧਨ ਕਰਨ ਦੁਆਰਾ ਪ੍ਰਾਣੀ ਨੂੰ ਕੋਈ ਔਕੜ ਪੇਸ਼ ਨਹੀਂ ਆਉਂਦੀ।  

xxx
ਜੇ ਪ੍ਰਭੂ ਦਾ ਅੰਮ੍ਰਿਤ-ਨਾਮ ਸਿਮਰੀਏ ਤਾਂ (ਜੀਵਨ ਦੇ ਰਾਹ ਵਿਚ) ਕੋਈ ਰੁਕਾਵਟ ਨਹੀਂ ਪੈਂਦੀ।


ਜਿਸ ਨੋ ਆਪਿ ਦਇਆਲੁ ਤਿਸੁ ਮਨਿ ਵੁਠਿਆ  

जिस नो आपि दइआलु तिसु मनि वुठिआ ॥  

Jis no āp ḏa▫i▫āl ṯis man vuṯẖi▫ā.  

The Lord abides in the mind of one who is blessed by His Kindness.  

ਜਿਸ ਉਤੇ ਮਾਲਕ ਖੁਦ ਮਿਹਰਬਾਨ ਹੈ, ਉਸ ਦੇ ਚਿੱਤ ਅੰਦਰ ਉਹ ਵੱਸਦਾ ਹੈ।  

xxx
ਜਿਸ ਮਨੁੱਖ ਤੇ ਪ੍ਰਭੂ ਆਪ ਮੇਹਰਬਾਨ ਹੋਵੇ ਉਸ ਦੇ ਮਨ ਵਿਚ ਆ ਵੱਸਦਾ ਹੈ।


ਪਾਈਅਨ੍ਹ੍ਹਿ ਸਭਿ ਨਿਧਾਨ ਸਾਹਿਬਿ ਤੁਠਿਆ ॥੧੨॥  

पाईअन्हि सभि निधान साहिबि तुठिआ ॥१२॥  

Pā▫ī▫aniĥ sabẖ niḏẖān sāhib ṯuṯẖi▫ā. ||12||  

All treasures are obtained, when the Lord and Master is pleased. ||12||  

ਪ੍ਰਭੂ ਦੀ ਪ੍ਰਸੰਨਤਾ ਰਾਹੀਂ ਸਾਰੇ ਖਜ਼ਾਨੇ ਪ੍ਰਾਪਤ ਹੋ ਜਾਂਦੇ ਹਨ।  

ਸਾਹਿਬਿ = (ਅਧਿਕਰਣ ਕਾਰਕ, ਇਕ-ਵਚਨ)। ਸਾਹਿਬਿ ਤੁਠਿਆ = (ਪੂਰਬ ਪੂਰਨ ਕਾਰਦੰਤਕ) ਜੇ ਸਾਹਿਬ ਤ੍ਰੁੱਠ ਪਏ ॥੧੨॥
ਪ੍ਰਭੂ-ਮਾਲਕ ਦੇ ਪ੍ਰਸੰਨ ਹੋਇਆਂ (ਮਾਨੋ) ਸਾਰੇ ਖ਼ਜ਼ਾਨੇ ਪਾ ਲਈਦੇ ਹਨ ॥੧੨॥


ਸਲੋਕ ਮਃ  

सलोक मः ५ ॥  

Salok mėhlā 5.  

Shalok, Fifth Mehl:  

ਸਲੋਕ ਪੰਜਵੀਂ ਪਾਤਸ਼ਾਹੀ।  

xxx
xxx


ਲਧਮੁ ਲਭਣਹਾਰੁ ਕਰਮੁ ਕਰੰਦੋ ਮਾ ਪਿਰੀ  

लधमु लभणहारु करमु करंदो मा पिरी ॥  

Laḏẖam labẖaṇhār karam karanḏo mā pirī.  

I have found the object of my search - my Beloved took pity on me.  

ਮੇਰੇ ਪ੍ਰੀਤਮ ਨੇ ਮੇਰੇ ਤੇ ਤਰਸ ਕੀਤਾ ਹੈ ਅਤੇ ਮੈਂ ਲੱਭਣ-ਯੋਗ (ਵਾਹਿਗੁਰੂ) ਨੂੰ ਲੱਭ ਲਿਆ ਹੈ।  

ਲਭਣਹਾਰੁ = ਲੱਭਣ-ਯੋਗ ਪ੍ਰਭੂ। ਕਰਮੁ = ਬਖ਼ਸ਼ਸ਼। ਮਾ ਪਿਰੀ = ਮੇਰੇ ਪਿਰ ਨੇ।
ਜਦੋਂ ਮੇਰੇ ਪਿਆਰੇ ਖਸਮ ਨੇ (ਮੇਰੇ ਉੱਤੇ) ਬਖ਼ਸ਼ਸ਼ ਕੀਤੀ ਤਾਂ ਮੈਂ ਲੱਭਣ-ਜੋਗ ਪ੍ਰਭੂ ਨੂੰ ਲੱਭ ਲਿਆ।


ਇਕੋ ਸਿਰਜਣਹਾਰੁ ਨਾਨਕ ਬਿਆ ਪਸੀਐ ॥੧॥  

इको सिरजणहारु नानक बिआ न पसीऐ ॥१॥  

Iko sirjaṇhār Nānak bi▫ā na pasī▫ai. ||1||  

There is One Creator; O Nanak, I do not see any other. ||1||  

ਕੇਵਲ ਵਾਹਿਗੁਰੂ ਹੀ ਰਚਨਹਾਰ ਹੈ। ਮੈਨੂੰ ਹੋਰ ਕੋਈ ਨਿਗ੍ਹਾ ਨਹੀਂ ਪੈਂਦਾ ਹੇ ਨਾਨਕ!  

ਬਿਆ = ਕੋਈ ਹੋਰ। ਪਸੀਐ = ਵੇਖੀਦਾ ਹੈ ॥੧॥
(ਹੁਣ) ਹੇ ਨਾਨਕ! ਇਕ ਕਰਤਾਰ ਹੀ (ਹਰ ਥਾਂ) ਦਿੱਸ ਰਿਹਾ ਹੈ, ਕੋਈ ਹੋਰ ਨਹੀਂ ਦਿੱਸਦਾ ॥੧॥


ਮਃ  

मः ५ ॥  

Mėhlā 5.  

Fifth Mehl:  

ਪੰਜਵੀਂ ਪਾਤਸ਼ਾਹੀ।  

xxx
xxx


ਪਾਪੜਿਆ ਪਛਾੜਿ ਬਾਣੁ ਸਚਾਵਾ ਸੰਨ੍ਹ੍ਹਿ ਕੈ  

पापड़िआ पछाड़ि बाणु सचावा संन्हि कै ॥  

Pāpṛi▫ā pacẖẖāṛ bāṇ sacẖāvā saʼnniĥ kai.  

Take aim with the arrow of Truth, and shoot down sin.  

ਸੱਚ ਦਾ ਤੀਰ ਸਿੰਨ੍ਹ ਕੇ ਪਾਪ ਨੂੰ ਢਾਹ ਸੁੱਟ।  

ਪਾਪੜਿਆ = ਚੰਦਰੇ ਪਾਪਾਂ ਨੂੰ। ਪਛਾੜਿ = ਨਸਾ ਦੇ, ਦੂਰ ਕਰ। ਸਚਾਵਾ = ਸੱਚ ਦਾ। ਸੰਨ੍ਹ੍ਹਿ ਕੈ = ਤਾਣ ਕੇ।
ਸੱਚ (ਭਾਵ, ਸਿਮਰਨ) ਦਾ ਤੀਰ ਤਾਣ ਕੇ ਚੰਦਰੇ ਪਾਪਾਂ ਨੂੰ ਨਸਾ ਦੇ,


ਗੁਰ ਮੰਤ੍ਰੜਾ ਚਿਤਾਰਿ ਨਾਨਕ ਦੁਖੁ ਥੀਵਈ ॥੨॥  

गुर मंत्रड़ा चितारि नानक दुखु न थीवई ॥२॥  

Gur manṯaṛā cẖiṯār Nānak ḏukẖ na thīv▫ī. ||2||  

Cherish the Words of the Guru's Mantra, O Nanak, and you shall not suffer in pain. ||2||  

ਤੂੰ ਗੁਰਾਂ ਦੇ ਉਪਦੇਸ਼ ਨੂੰ ਯਾਦ ਰੱਖ, ਹੇ ਨਾਨਕ! ਅਤੇ ਤੈਨੂੰ ਕੋਈ ਖੇਦ ਨਹੀਂ ਵਿਖਾਵੇਗਾ।  

ਮੰਤ੍ਰੜਾ = ਸੋਹਣਾ ਮੰਤ੍ਰ। ਚਿਤਾਰਿ = ਚੇਤੇ ਕਰ ॥੨॥
ਹੇ ਨਾਨਕ! ਸਤਿਗੁਰੂ ਦਾ ਸੋਹਣਾ ਮੰਤ੍ਰ ਚੇਤੇ ਕਰ, (ਇਸ ਤਰ੍ਹਾਂ) ਦੁੱਖ ਨਹੀਂ ਵਿਆਪਦਾ ॥੨॥


ਪਉੜੀ  

पउड़ी ॥  

Pa▫oṛī.  

Pauree:  

ਪਉੜੀ।  

xxx
xxx


ਵਾਹੁ ਵਾਹੁ ਸਿਰਜਣਹਾਰ ਪਾਈਅਨੁ ਠਾਢਿ ਆਪਿ  

वाहु वाहु सिरजणहार पाईअनु ठाढि आपि ॥  

vāhu vāhu sirjaṇhār pā▫ī▫an ṯẖādẖ āp.  

Waaho! Waaho! The Creator Lord Himself has brought about peace and tranquility.  

ਧੰਨ! ਧੰਨ! ਹੈ ਕਰਤਾਰ ਜਿਸ ਨੇ ਖੁਦ ਸਾਰੀ ਪਾਸੀਂ ਆਰਾਮ ਚੈਨ ਵਰਤਾ ਛੱਡਿਆ ਹੈ।  

ਵਾਹੁ ਵਾਹੁ = ਸ਼ਾਬਾਸ਼ੇ। ਵਾਹੁ ਵਾਹੁ ਸਿਰਜਣਹਾਰ = ਸਿਰਜਣਹਾਰ ਨੂੰ ਸ਼ਾਬਾਸ਼ੇ (ਆਖ)। ਪਾਇਅਨੁ = ਪਾਈ ਹੈ ਉਸ ਨੇ {ਪਉੜੀ ਨੰ: ੧੨ ਦੇ ਲਫ਼ਜ਼ 'ਪਾਇਅਨਿ' ਤੇ ਇਸ ਲਫ਼ਜ਼ 'ਪਾਈਅਨੁ' ਵਿਚ ਫ਼ਰਕ ਚੇਤੇ ਰੱਖਣ-ਯੋਗ ਹੈ; 'ਪਾਇਅਨਿ' = ਪਾਈਦੇ ਹਨ, ਵਰਤਮਾਨ ਕਾਲ, ਕਰਮ ਵਾਚ, ਬਹੁ-ਵਚਨ, ਅੱਨ ਪੁਰਖ}। ਠਾਢਿ = ਠੰਢਿ, ਸ਼ਾਂਤੀ।
ਉਸ ਕਰਤਾਰ ਨੂੰ 'ਧੰਨ ਧੰਨ' ਆਖ ਜਿਸ ਨੇ (ਤੇਰੇ ਅੰਦਰ) ਆਪ ਠੰਢ ਪਾਈ ਹੈ।


ਜੀਅ ਜੰਤ ਮਿਹਰਵਾਨੁ ਤਿਸ ਨੋ ਸਦਾ ਜਾਪਿ  

जीअ जंत मिहरवानु तिस नो सदा जापि ॥  

Jī▫a janṯ miharvān ṯis no saḏā jāp.  

He is Kind to all beings and creatures; meditate forever on Him.  

ਹਮੇਸ਼ਾਂ, ਉਸ ਦਾ ਸਿਮਰਨ ਕਰ, ਜੋ ਇਨਸਾਨਾਂ ਅਤੇ ਪਸ਼ੂ ਪੰਛੀਆਂ ਤੇ ਦਇਆਵਾਨ ਹੈ।  

ਤਿਸੁ ਨੋ = ਉਸ ਪ੍ਰਭੂ ਨੂੰ।
ਉਸ ਪ੍ਰਭੂ ਨੂੰ ਯਾਦ ਕਰ ਜੋ ਸਭ ਜੀਵਾਂ ਉੱਤੇ ਮਿਹਰਬਾਨ ਹੈ।


ਦਇਆ ਧਾਰੀ ਸਮਰਥਿ ਚੁਕੇ ਬਿਲ ਬਿਲਾਪ  

दइआ धारी समरथि चुके बिल बिलाप ॥  

Ḏa▫i▫ā ḏẖārī samrath cẖuke bil bilāp.  

The all-powerful Lord has shown Mercy, and my cries of suffering are ended.  

ਸਰਬ-ਸ਼ਕਤੀਵਾਨ ਸੁਆਮੀ ਨੇ ਮੇਰੇ ਤੇ ਮਿਹਰ ਕੀਤੀ ਹੈ ਅਤੇ ਮੇਰੇ ਸਾਰੇ ਰੋਣੇ ਧੋਣੇ ਮੁੱਕ ਗਏ ਹਨ।  

ਸਮਰਥਿ = ਸਮਰੱਥ ਨੇ। ਬਿਲ ਬਿਲਾਪ = ਤਰਲੇ, ਰੋਣੇ।
ਸਮਰੱਥ ਪ੍ਰਭੂ ਨੇ (ਜਿਸ ਮਨੁੱਖ ਉੱਤੇ) ਮੇਹਰ ਕੀਤੀ ਹੈ ਉਸ ਦੇ ਸਾਰੇ ਰੋਣੇ ਮੁੱਕ ਗਏ।


ਨਠੇ ਤਾਪ ਦੁਖ ਰੋਗ ਪੂਰੇ ਗੁਰ ਪ੍ਰਤਾਪਿ  

नठे ताप दुख रोग पूरे गुर प्रतापि ॥  

Naṯẖe ṯāp ḏukẖ rog pūre gur parṯāp.  

My fevers, pains and diseases are gone, by the Grace of the Perfect Guru.  

ਪੂਰਨ ਗੁਰਾਂ ਦੇ ਤਪ ਤੇਜ਼ ਦੁਆਰਾ ਮੇਰਾ ਬੁਖਾਰ, ਦਰਦ ਅਤੇ ਬੀਮਾਰੀਆਂ ਸਮੂਹ ਭੱਜ ਗਏ ਹਨ।  

ਪ੍ਰਤਾਪਿ = ਪ੍ਰਤਾਪ ਨਾਲ।
ਪੂਰੇ ਗੁਰੂ ਦੇ ਪ੍ਰਤਾਪ ਨਾਲ ਉਸ ਦੇ (ਸਾਰੇ) ਕਲੇਸ਼, ਦੁੱਖ ਤੇ ਰੋਗ ਦੂਰ ਹੋ ਗਏ।


ਕੀਤੀਅਨੁ ਆਪਣੀ ਰਖ ਗਰੀਬ ਨਿਵਾਜਿ ਥਾਪਿ  

कीतीअनु आपणी रख गरीब निवाजि थापि ॥  

Kīṯī▫an āpṇī rakẖ garīb nivāj thāp.  

The Lord has established me, and protected me; He is the Cherisher of the poor.  

ਗਰੀਬਾਂ ਨੂੰ ਪਾਲਣਹਾਰ ਨੇ ਖੁਦ ਮੇਰੀ ਰੱਖਿਆ ਕਰ ਕੇ ਮੈਨੂੰ ਅਸਥਾਪਨ ਕੀਤਾ ਹੈ।  

ਕੀਤੀਅਨੁ = ਕੀਤੀ ਹੈ ਉਸ ਨੇ। ਰਖ = ਰੱਖਿਆ। ਨਿਵਾਜਿ = ਨਿਵਾਜ ਕੇ। ਥਾਪਿ = ਥਾਪ ਕੇ, ਥਾਪਣਾ ਦੇ ਕੇ।
(ਜਿਨ੍ਹਾਂ) ਗ਼ਰੀਬਾਂ (ਭਾਵ, ਦਰ-ਢੱਠਿਆਂ) ਨੂੰ ਨਿਵਾਜ ਕੇ ਥਾਪਣਾ ਦੇ ਕੇ (ਉਹਨਾਂ ਦੀ) ਰੱਖਿਆ ਉਸ (ਪ੍ਰਭੂ) ਨੇ ਆਪ ਕੀਤੀ ਹੈ,


ਆਪੇ ਲਇਅਨੁ ਛਡਾਇ ਬੰਧਨ ਸਗਲ ਕਾਪਿ  

आपे लइअनु छडाइ बंधन सगल कापि ॥  

Āpe la▫i▫an cẖẖadā▫e banḏẖan sagal kāp.  

He Himself has delivered me, breaking all my bonds.  

ਸਾਰੇ ਬੰਧਨ ਕੱਟਕੇ, ਉਸ ਨੇ ਖੁਦ ਹੀ ਮੈਨੂੰ ਬੰਦ-ਖਲਾਸ ਕੀਤਾ ਹੈ।  

ਕਾਪਿ = ਕੱਟ ਕੇ।
ਉਹਨਾਂ ਦੇ ਸਾਰੇ ਬੰਧਨ ਕੱਟ ਕੇ ਉਹਨਾਂ ਨੂੰ (ਵਿਕਾਰਾਂ ਤੋਂ) ਉਸ ਨੇ ਆਪ ਛੁਡਾ ਲਿਆ ਹੈ,


ਤਿਸਨ ਬੁਝੀ ਆਸ ਪੁੰਨੀ ਮਨ ਸੰਤੋਖਿ ਧ੍ਰਾਪਿ  

तिसन बुझी आस पुंनी मन संतोखि ध्रापि ॥  

Ŧisan bujẖī ās punnī man sanṯokẖ ḏẖarāp.  

My thirst is quenched, my hopes are fulfilled, and my mind is contented and satisfied.  

ਮੇਰੀ ਪਿਆਸ ਮਿਟ ਗਈ ਹੈ, ਉਮੈਦ ਪੂਰਨ ਹੋ ਗਈ ਹੈ ਅਤੇ ਮੇਰਾ ਮਨੂਆ ਸੰਤੁਸ਼ਟ ਤੇ ਪ੍ਰਸੰਨ ਹੋ ਗਿਆ ਹੈ।  

ਤਿਸਨ = ਤ੍ਰਿਸਨਾ। ਪੁੰਨੀ = ਪੂਰੀ ਹੋ ਗਈ। ਮਨ ਆਸ = ਮਨ ਦੀ ਆਸ। ਸੰਤੋਖਿ = ਸੰਤੋਖ ਨਾਲ। ਧ੍ਰਾਪਿ = ਰੱਜ ਕੇ।
ਤੇ ਸੰਤੋਖ ਨਾਲ ਰੱਜ ਜਾਣ ਕਰ ਕੇ ਉਹਨਾਂ ਦੇ ਮਨ ਦੀ ਆਸ ਪੂਰੀ ਹੋ ਗਈ ਹੈ ਉਹਨਾਂ ਦੀ ਤ੍ਰਿਸ਼ਨਾ ਮਿਟ ਗਈ ਹੈ।


ਵਡੀ ਹੂੰ ਵਡਾ ਅਪਾਰ ਖਸਮੁ ਜਿਸੁ ਲੇਪੁ ਪੁੰਨਿ ਪਾਪਿ ॥੧੩॥  

वडी हूं वडा अपार खसमु जिसु लेपु न पुंनि पापि ॥१३॥  

vadī hūʼn vadā apār kẖasam jis lep na punn pāp. ||13||  

The greatest of the great, the Infinite Lord and Master - He is not affected by virtue and vice. ||13||  

ਬੇਅੰਤ ਅਤੇ ਉਚਿਆਂ ਦਾ ਪਰਮ ਉਚਾ ਹੈ ਮੇਰਾ ਮਾਲਕ ਜਿਸ ਉਤੇ ਨੇਕੀ ਅਤੇ ਬਦੀ ਦਾ ਕੋਈ ਅਸਰ ਨਹੀਂ ਹੁੰਦਾ।  

ਲੇਪੁ = ਲਾਗ, ਅਸਰ। ਪੁੰਨਿ = ਪੁੰਨ ਨਾਲ। ਪਾਪਿ = ਪਾਪ ਨਾਲ ॥੧੩॥
(ਪਰ) ਬੇਅੰਤ (ਪ੍ਰਭੂ) ਖਸਮ ਸਭ ਤੋਂ ਵੱਡਾ ਹੈ ਉਸ ਨੂੰ (ਜੀਵਾਂ ਦੇ ਕੀਤੇ) ਪੁੰਨ ਜਾਂ ਪਾਪ ਨਾਲ (ਜ਼ਾਤੀ ਤੌਰ ਤੇ) ਕੋਈ-ਲੱਗ-ਲਬੇੜ ਨਹੀਂ ਹੁੰਦਾ ॥੧੩॥


ਸਲੋਕ ਮਃ  

सलोक मः ५ ॥  

Salok mėhlā 5.  

Shalok, Fifth Mehl:  

ਸਲੋਕ ਪੰਜਵੀਂ ਪਾਤਸ਼ਾਹੀ।  

xxx
xxx


ਜਾ ਕਉ ਭਏ ਕ੍ਰਿਪਾਲ ਪ੍ਰਭ ਹਰਿ ਹਰਿ ਸੇਈ ਜਪਾਤ  

जा कउ भए क्रिपाल प्रभ हरि हरि सेई जपात ॥  

Jā ka▫o bẖa▫e kirpāl parabẖ har har se▫ī japāṯ.  

They alone meditate on the Lord God, Har, Har, unto whom the Lord is Merciful.  

ਕੇਵਲ ਓਹੀ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਜਿਨ੍ਹਾਂ ਉਤੇ ਮਾਲਕ ਮਿਹਰਬਾਨ ਹੁੰਦਾ ਹੈ।  

xxx
ਜਿਨ੍ਹਾਂ ਮਨੁੱਖਾਂ ਤੇ ਪ੍ਰਭੂ ਜੀ ਕਿਰਪਾ ਕਰਦੇ ਹਨ ਉਹੀ ਹਰਿ-ਨਾਮ ਜਪਦੇ ਹਨ,


ਨਾਨਕ ਪ੍ਰੀਤਿ ਲਗੀ ਤਿਨ ਰਾਮ ਸਿਉ ਭੇਟਤ ਸਾਧ ਸੰਗਾਤ ॥੧॥  

नानक प्रीति लगी तिन राम सिउ भेटत साध संगात ॥१॥  

Nānak parīṯ lagī ṯin rām si▫o bẖetaṯ sāḏẖ sangāṯ. ||1||  

O Nanak, they enshrine love for the Lord, meeting the Saadh Sangat, the Company of the Holy. ||1||  

ਸਤਿ ਸੰਗਤ ਨਾਲ ਮਿਲ ਕੇ ਹੇ ਨਾਨਕ! ਉਨ੍ਹਾਂ ਦਾ ਪ੍ਰਭੂ ਨਾਲ ਪਿਆਰ ਪੈ ਜਾਂਦਾ ਹੈ।  

ਤਿਨ = ਉਹਨਾਂ ਦੀ। ਭੇਟਤ = ਮਿਲਿਆਂ ॥੧॥
ਤੇ, ਹੇ ਨਾਨਕ! ਸਾਧ ਸੰਗਤ ਵਿਚ ਮਿਲਣ ਕਰ ਕੇ ਪਰਮਾਤਮਾ ਨਾਲ ਉਹਨਾਂ ਦੀ ਪ੍ਰੀਤ ਬਣ ਜਾਂਦੀ ਹੈ ॥੧॥


ਮਃ  

मः ५ ॥  

Mėhlā 5.  

Fifth Mehl:  

ਪੰਜਵੀਂ ਪਾਤਿਸ਼ਾਹੀ।  

xxx
xxx


ਰਾਮੁ ਰਮਹੁ ਬਡਭਾਗੀਹੋ ਜਲਿ ਥਲਿ ਮਹੀਅਲਿ ਸੋਇ  

रामु रमहु बडभागीहो जलि थलि महीअलि सोइ ॥  

Rām ramhu badbẖāgīho jal thal mahī▫al so▫e.  

Contemplate the Lord, O very fortunate ones; He is pervading in the water, the land and the sky.  

ਹੇ ਤੁਸੀਂ ਪਰਮ ਚੰਗੇ ਕਰਮਾਂ ਵਾਲਿਓ! ਸਾਹਿਬ ਦਾ ਸਿਮਰਨ ਕਰੋ! ਉਹ ਸਮੁੰਦਰ, ਧਰਤੀ ਅਤੇ ਆਕਾਸ਼ ਅੰਦਰ ਵਿਆਪਕ ਹੈ।  

ਜਲਿ = ਪਾਣੀ ਵਿਚ। ਥਲਿ = ਧਰਤੀ ਦੇ ਅੰਦਰ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਤੇ, ਧਰਤੀ ਦੇ ਉੱਤੇ, ਭਾਵ, ਆਕਾਸ਼ ਵਿਚ।
ਹੇ ਵੱਡੇ ਭਾਗਾਂ ਵਾਲਿਓ! ਉਸ ਪਰਮਾਤਮਾ ਨੂੰ ਸਿਮਰੋ ਜੋ ਪਾਣੀ ਵਿਚ ਧਰਤੀ ਦੇ ਅੰਦਰ ਧਰਤੀ ਦੇ ਉਪਰ (ਹਰ ਥਾਂ) ਮੌਜੂਦ ਹੈ।


ਨਾਨਕ ਨਾਮਿ ਅਰਾਧਿਐ ਬਿਘਨੁ ਲਾਗੈ ਕੋਇ ॥੨॥  

नानक नामि अराधिऐ बिघनु न लागै कोइ ॥२॥  

Nānak nām arāḏẖi▫ai bigẖan na lāgai ko▫e. ||2||  

O Nanak, worshipping the Naam, the Name of the Lord, the mortal encounters no misfortune. ||2||  

ਹੇ ਨਾਨਕ! ਨਾਮ ਦਾ ਚਿੰਤਨ ਕਰਨ ਦੁਆਰਾ, ਪ੍ਰਾਣੀ ਨੂੰ ਕੋਈ ਮੁਸੀਬਤ ਨਹੀਂ ਵਾਪਰਦੀ।  

ਨਾਮਿ = {ਅਧਿਕਰਣ ਕਾਰਕ, ਇਕ-ਵਚਨ}। ਨਾਮਿ ਅਰਾਧਿਐ = (ਪੂਰਬ ਪੂਰਨ ਕਾਰਦੰਤਕ, Locative Absolute) ਜੇ ਨਾਮ ਸਿਮਰੀਏ} ॥੨॥
ਹੇ ਨਾਨਕ! ਜੇ ਪ੍ਰਭੂ ਦਾ ਨਾਮ ਸਿਮਰੀਏ ਤਾਂ (ਜੀਵਨ-ਰਾਹ ਵਿਚ) ਕੋਈ ਰੁਕਾਵਟ ਨਹੀਂ ਪੈਂਦੀ ॥੨॥


ਪਉੜੀ  

पउड़ी ॥  

Pa▫oṛī.  

Pauree:  

ਪਉੜੀ।  

xxx
xxx


ਭਗਤਾ ਕਾ ਬੋਲਿਆ ਪਰਵਾਣੁ ਹੈ ਦਰਗਹ ਪਵੈ ਥਾਇ  

भगता का बोलिआ परवाणु है दरगह पवै थाइ ॥  

Bẖagṯā kā boli▫ā parvāṇ hai ḏargėh pavai thā▫e.  

The speech of the devotees is approved; it is accepted in the Court of the Lord.  

ਪ੍ਰਮਾਣੀਕ ਹਨ, ਸ਼ਰਧਾਲੂਆ ਦੇ ਬਚਨ-ਬਿਲਾਸ ਸਾਹਿਬ ਦੇ ਦਰਬਾਰ ਅੰਦਰ ਇਹ ਕਬੂਲ ਪੈ ਜਾਂਦੇ ਹਨ।  

ਪਰਵਾਣੁ = ਮੰਨਣ-ਯੋਗ। ਪਵੈ ਥਾਇ = ਕਬੂਲ ਹੁੰਦਾ ਹੈ।
ਬੰਦਗੀ ਕਰਨ ਵਾਲੇ ਮਨੁੱਖਾਂ ਦਾ ਬੋਲਿਆ ਬਚਨ ਮੰਨਣ-ਯੋਗ ਹੁੰਦਾ ਹੈ, ਪ੍ਰਭੂ ਦੀ ਦਰਗਾਹ ਵਿਚ (ਭੀ) ਕਬੂਲ ਹੁੰਦਾ ਹੈ।


ਭਗਤਾ ਤੇਰੀ ਟੇਕ ਰਤੇ ਸਚਿ ਨਾਇ  

भगता तेरी टेक रते सचि नाइ ॥  

Bẖagṯā ṯerī tek raṯe sacẖ nā▫e.  

Your devotees take to Your Support; they are imbued with the True Name.  

ਸੰਤਾਂ ਨੂੰ ਤੈਡਾਂ ਹੀ ਆਸਰਾ ਹੈ, ਹੇ ਸੁਆਮੀ! ਉਹ ਸੱਚੇ ਨਾਮ ਨਾਲ ਰੰਗੀਜੇ ਹਨ।  

ਟੇਕ = ਆਸਰਾ। ਸਚਿ = ਸੱਚ ਵਿਚ। ਨਾਇ = ਨਾਮ ਵਿਚ।
ਹੇ ਪ੍ਰਭੂ! ਭਗਤਾਂ ਨੂੰ ਤੇਰਾ ਆਸਰਾ ਹੁੰਦਾ ਹੈ, ਉਹ ਸੱਚੇ ਨਾਮ ਵਿਚ ਰੰਗੇ ਰਹਿੰਦੇ ਹਨ।


ਜਿਸ ਨੋ ਹੋਇ ਕ੍ਰਿਪਾਲੁ ਤਿਸ ਕਾ ਦੂਖੁ ਜਾਇ  

जिस नो होइ क्रिपालु तिस का दूखु जाइ ॥  

Jis no ho▫e kirpāl ṯis kā ḏūkẖ jā▫e.  

One unto whom You are Merciful, has his sufferings depart.  

ਜਿਸ ਉਤੇ ਤੂੰ ਮਿਹਰਵਾਨ ਥੀ ਵੰਞਦਾ ਹੈ, ਉਸ ਦੇ ਦੁੱਖੜੇ ਦੂਰ ਹੋ ਜਾਂਦੇ ਹਨ।  

xxx
ਪ੍ਰਭੂ ਜਿਸ ਮਨੁੱਖ ਉਤੇ ਮਿਹਰਬਾਨ ਹੁੰਦਾ ਹੈ ਉਸ ਦਾ ਦੁੱਖ ਦੂਰ ਹੋ ਜਾਂਦਾ ਹੈ।


        


© SriGranth.org, a Sri Guru Granth Sahib resource, all rights reserved.
See Acknowledgements & Credits