Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਸਭੁ ਕਿਛੁ ਜਾਣੈ ਜਾਣੁ ਬੁਝਿ ਵੀਚਾਰਦਾ  

Sabẖ kicẖẖ jāṇai jāṇ bujẖ vīcẖārḏā.  

The Knower knows everything; He understands and contemplates.  

ਜਾਣੁ = ਅੰਤਰਜਾਮੀ। ਬੁਝਿ = ਬੁੱਝ ਕੇ, ਸਮਝ ਕੇ।
ਉਹ ਅੰਤਰਜਾਮੀ (ਜੀਵਾਂ ਦੇ ਦਿਲ ਦੀ) ਹਰੇਕ ਗੱਲ ਜਾਣਦਾ ਹੈ ਤੇ ਉਸ ਨੂੰ ਸਮਝ ਕੇ (ਉਸ ਤੇ) ਵਿਚਾਰ ਭੀ ਕਰਦਾ ਹੈ,


ਅਨਿਕ ਰੂਪ ਖਿਨ ਮਾਹਿ ਕੁਦਰਤਿ ਧਾਰਦਾ  

Anik rūp kẖin māhi kuḏraṯ ḏẖārḏā.  

By His creative power, He assumes numerous forms in an instant.  

xxx
ਇਕ ਪਲਕ ਵਿਚ ਕੁਦਰਤਿ ਦੇ ਅਨੇਕਾਂ ਰੂਪ ਬਣਾ ਦੇਂਦਾ ਹੈ,


ਜਿਸ ਨੋ ਲਾਇ ਸਚਿ ਤਿਸਹਿ ਉਧਾਰਦਾ  

Jis no lā▫e sacẖ ṯisėh uḏẖārḏā.  

One whom the Lord attaches to the Truth is redeemed.  

ਸਚਿ = ਸੱਚ ਵਿਚ।
ਜਿਸ ਮਨੁੱਖ ਨੂੰ ਉਹ ਸੱਚ ਵਿਚ ਜੋੜਦਾ ਹੈ ਉਸ ਨੂੰ (ਵਿਕਾਰਾਂ ਤੋਂ) ਬਚਾ ਲੈਂਦਾ ਹੈ।


ਜਿਸ ਦੈ ਹੋਵੈ ਵਲਿ ਸੁ ਕਦੇ ਹਾਰਦਾ  

Jis ḏai hovai val so kaḏe na hārḏā.  

One who has God on his side is never conquered.  

xxx
ਪ੍ਰਭੂ ਜਿਸ ਜੀਵ ਦੇ ਪੱਖ ਵਿਚ ਹੋ ਜਾਂਦਾ ਹੈ ਉਹ ਜੀਵ (ਵਿਕਾਰਾਂ ਨੂੰ ਕਾਬੂ ਕਰਨ ਦੀ ਬਾਜ਼ੀ) ਕਦੇ ਹਾਰਦਾ ਨਹੀਂ,


ਸਦਾ ਅਭਗੁ ਦੀਬਾਣੁ ਹੈ ਹਉ ਤਿਸੁ ਨਮਸਕਾਰਦਾ ॥੪॥  

Saḏā abẖag ḏībāṇ hai ha▫o ṯis namaskārḏā. ||4||  

His Court is eternal and imperishable; I humbly bow to Him. ||4||  

ਅਭਗੁ = ਅ-ਭਗੁ, ਨਾਹ ਨਾਸ ਹੋਣ ਵਾਲਾ। ਦੀਬਾਣੁ = ਦਰਬਾਰ ॥੪॥
ਉਸ ਪ੍ਰਭੂ ਦਾ ਦਰਬਾਰ ਸਦਾ ਅਟੱਲ ਹੈ, ਮੈਂ ਉਸ ਨੂੰ ਨਮਸਕਾਰ ਕਰਦਾ ਹਾਂ ॥੪॥


ਸਲੋਕ ਮਃ  

Salok mėhlā 5.  

Shalok, Fifth Mehl:  

xxx
xxx


ਕਾਮੁ ਕ੍ਰੋਧੁ ਲੋਭੁ ਛੋਡੀਐ ਦੀਜੈ ਅਗਨਿ ਜਲਾਇ  

Kām kroḏẖ lobẖ cẖẖodī▫ai ḏījai agan jalā▫e.  

Renounce sexual desire, anger and greed, and burn them in the fire.  

xxx
ਹੇ ਨਾਨਕ! ਕਾਮ ਕ੍ਰੋਧ ਤੇ ਲੋਭ (ਆਦਿਕ ਵਿਕਾਰ) ਛੱਡ ਦੇਣੇ ਚਾਹੀਦੇ ਹਨ, (ਇਹਨਾਂ ਨੂੰ) ਅੱਗ ਵਿਚ ਸਾੜ ਦੇਈਏ,


ਜੀਵਦਿਆ ਨਿਤ ਜਾਪੀਐ ਨਾਨਕ ਸਾਚਾ ਨਾਉ ॥੧॥  

Jīvḏi▫ā niṯ jāpī▫ai Nānak sācẖā nā▫o. ||1||  

As long as you are alive, O Nanak, meditate continually on the True Name. ||1||  

xxx॥੧॥
ਜਦ ਤਕ ਜੀਊਂਦੇ ਹਾਂ (ਪ੍ਰਭੂ ਦਾ) ਸੱਚਾ ਨਾਮ ਸਦਾ ਸਿਮਰਦੇ ਰਹੀਏ ॥੧॥


ਮਃ  

Mėhlā 5.  

Fifth Mehl:  

xxx
xxx


ਸਿਮਰਤ ਸਿਮਰਤ ਪ੍ਰਭੁ ਆਪਣਾ ਸਭ ਫਲ ਪਾਏ ਆਹਿ  

Simraṯ simraṯ parabẖ āpṇā sabẖ fal pā▫e āhi.  

Meditating, meditating in remembrance on my God, I have obtained all the fruits.  

ਆਹਿ = ਹਨ।
ਪ੍ਰਭੂ ਦਾ ਨਾਮ ਸਿਮਰ ਸਿਮਰ ਕੇ ਸਾਰੇ ਫਲ ਹਾਸਲ ਹੋ ਜਾਂਦੇ ਹਨ (ਭਾਵ, ਜਗਤ ਵਾਲੀਆਂ ਸਾਰੀਆਂ ਵਾਸ਼ਨਾ ਮੁੱਕ ਜਾਂਦੀਆਂ ਹਨ)


ਨਾਨਕ ਨਾਮੁ ਅਰਾਧਿਆ ਗੁਰ ਪੂਰੈ ਦੀਆ ਮਿਲਾਇ ॥੨॥  

Nānak nām arāḏẖi▫ā gur pūrai ḏī▫ā milā▫e. ||2||  

O Nanak, I worship the Naam, the Name of the Lord; the Perfect Guru has united me with the Lord. ||2||  

ਗੁਰਿ = ਗੁਰੂ ਨੇ ॥੨॥
ਹੇ ਨਾਨਕ! ਜਿਸ ਮਨੁੱਖ ਨੇ ਪੂਰੇ ਗੁਰੂ ਦੀ ਰਾਹੀਂ ਪ੍ਰਭੂ ਦਾ ਨਾਮ ਸਿਮਰਿਆ ਹੈ, ਗੁਰੂ ਨੇ ਉਸ ਨੂੰ ਪ੍ਰਭੂ ਨਾਲ ਮਿਲਾ ਦਿੱਤਾ ਹੈ ॥੨॥


ਪਉੜੀ  

Pa▫oṛī.  

Pauree:  

xxx
xxx


ਸੋ ਮੁਕਤਾ ਸੰਸਾਰਿ ਜਿ ਗੁਰਿ ਉਪਦੇਸਿਆ  

So mukṯā sansār jė gur upḏesi▫ā.  

One who has been instructed by the Guru is liberated in this world.  

ਸੰਸਾਰਿ = ਸੰਸਾਰ ਵਿਚ। ਜਿ = ਜਿਸ ਨੂੰ। ਗੁਰਿ = ਗੁਰੂ ਨੇ।
ਜਿਸ ਮਨੁੱਖ ਨੂੰ ਸਤਿਗੁਰੂ ਨੇ ਉਪਦੇਸ਼ ਦਿੱਤਾ ਹੈ ਉਹ ਜਗਤ ਵਿਚ (ਰਹਿੰਦਾ ਹੋਇਆ ਹੀ ਮਾਇਆ ਦੇ ਬੰਧਨਾਂ ਤੋਂ) ਆਜ਼ਾਦ ਹੈ;


ਤਿਸ ਕੀ ਗਈ ਬਲਾਇ ਮਿਟੇ ਅੰਦੇਸਿਆ  

Ŧis kī ga▫ī balā▫e mite anḏesi▫ā.  

He avoids disaster, and his anxiety is dispelled.  

ਬਲਾਇ = ਬਿਪਤਾ।
ਉਸ ਦੀ ਬਿਪਤਾ ਦੂਰ ਹੋ ਜਾਂਦੀ ਹੈ, ਉਸ ਦੇ ਫ਼ਿਕਰ ਮਿਟ ਜਾਂਦੇ ਹਨ;


ਤਿਸ ਕਾ ਦਰਸਨੁ ਦੇਖਿ ਜਗਤੁ ਨਿਹਾਲੁ ਹੋਇ  

Ŧis kā ḏarsan ḏekẖ jagaṯ nihāl ho▫e.  

Beholding the blessed vision of his Darshan, the world is overjoyed.  

xxx
ਉਸ ਦਾ ਦਰਸ਼ਨ ਕਰ ਕੇ (ਸਾਰਾ) ਜਗਤ ਨਿਹਾਲ ਹੋ ਜਾਂਦਾ ਹੈ,


ਜਨ ਕੈ ਸੰਗਿ ਨਿਹਾਲੁ ਪਾਪਾ ਮੈਲੁ ਧੋਇ  

Jan kai sang nihāl pāpā mail ḏẖo▫e.  

In the company of the Lord's humble servants, the world is overjoyed, and the filth of sin is washed away.  

xxx
ਉਸ ਜਨ ਦੀ ਸੰਗਤ ਵਿਚ ਜੀਵ ਪਾਪਾਂ ਦੀ ਮੈਲ ਧੋ ਕੇ ਨਿਹਾਲ ਹੁੰਦਾ ਹੈ;


ਅੰਮ੍ਰਿਤੁ ਸਾਚਾ ਨਾਉ ਓਥੈ ਜਾਪੀਐ  

Amriṯ sācẖā nā▫o othai jāpī▫ai.  

There, they meditate on the Ambrosial Nectar of the True Name.  

ਓਥੈ = 'ਜਨ' ਦੀ ਸੰਗਤ ਵਿਚ।
ਉਸ ਦੀ ਸੰਗਤ ਵਿਚ ਅਮਰ ਕਰਨ ਵਾਲਾ ਸੱਚਾ ਨਾਮ ਸਿਮਰੀਦਾ ਹੈ।


ਮਨ ਕਉ ਹੋਇ ਸੰਤੋਖੁ ਭੁਖਾ ਧ੍ਰਾਪੀਐ  

Man ka▫o ho▫e sanṯokẖ bẖukẖā ḏẖarāpī▫ai.  

The mind becomes content, and its hunger is satisfied.  

ਭੁਖਾ = ਤ੍ਰਿਸ਼ਨਾ ਦਾ ਮਾਰਿਆ ਹੋਇਆ। ਧ੍ਰਾਪੀਐ = ਰੱਜ ਜਾਂਦਾ ਹੈ।
ਤ੍ਰਿਸ਼ਨਾ ਦਾ ਮਾਰਿਆ ਬੰਦਾ ਭੀ ਓਥੇ ਰੱਜ ਜਾਂਦਾ ਹੈ, ਉਸ ਦੇ ਮਨ ਨੂੰ ਸੰਤੋਖ ਆ ਜਾਂਦਾ ਹੈ।


ਜਿਸੁ ਘਟਿ ਵਸਿਆ ਨਾਉ ਤਿਸੁ ਬੰਧਨ ਕਾਟੀਐ  

Jis gẖat vasi▫ā nā▫o ṯis banḏẖan kātī▫ai.  

One whose heart is filled with the Name, has his bonds cut away.  

ਜਿਸੁ ਘਟਿ = ਜਿਸ ਦੇ ਹਿਰਦੇ ਵਿਚ।
ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਵੱਸਦਾ ਹੈ ਉਸ ਦੇ (ਮਾਇਆ ਵਾਲੇ) ਬੰਧਨ ਕੱਟੇ ਜਾਂਦੇ ਹਨ।


ਗੁਰ ਪਰਸਾਦਿ ਕਿਨੈ ਵਿਰਲੈ ਹਰਿ ਧਨੁ ਖਾਟੀਐ ॥੫॥  

Gur parsāḏ kinai virlai har ḏẖan kẖātī▫ai. ||5||  

By Guru's Grace, some rare person earns the wealth of the Lord's Name. ||5||  

xxx ॥੫॥
ਪਰ, ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ ਨਾਮ-ਧਨ ਖੱਟਿਆ ਹੈ ॥੫॥


ਸਲੋਕ ਮਃ  

Salok mėhlā 5.  

Shalok, Fifth Mehl:  

xxx
xxx


ਮਨ ਮਹਿ ਚਿਤਵਉ ਚਿਤਵਨੀ ਉਦਮੁ ਕਰਉ ਉਠਿ ਨੀਤ  

Man mėh cẖiṯva▫o cẖiṯvanī uḏam kara▫o uṯẖ nīṯ.  

Within my mind, I think thoughts of always rising early, and making the effort.  

ਚਿਤਵਉ = ਮੈਂ ਸੋਚਦਾ ਹਾਂ। ਚਿਤਵਨੀ = ਸੋਚ। ਕਰਉ = ਕਰਾਂ। ਉਠਿ = ਉੱਠ ਕੇ।
ਮੈਂ ਆਪਣੇ ਮਨ ਵਿਚ (ਇਹ) ਸੋਚਦਾ ਹਾਂ ਕਿ ਨਿੱਤ (ਸਵੇਰੇ) ਉੱਠ ਕੇ ਉੱਦਮ ਕਰਾਂ।


ਹਰਿ ਕੀਰਤਨ ਕਾ ਆਹਰੋ ਹਰਿ ਦੇਹੁ ਨਾਨਕ ਕੇ ਮੀਤ ॥੧॥  

Har kīrṯan kā āhro har ḏeh Nānak ke mīṯ. ||1||  

O Lord, my Friend, please bless Nanak with the habit of singing the Kirtan of the Lord's Praises. ||1||  

xxx ॥੧॥
ਹੇ ਨਾਨਕ ਦੇ ਮਿਤ੍ਰ! ਮੈਨੂੰ ਆਪਣੀ ਸਿਫ਼ਤ-ਸਾਲਾਹ ਦਾ ਆਹਰ ਬਖ਼ਸ਼ ॥੧॥


ਮਃ  

Mėhlā 5.  

Fifth Mehl:  

xxx
xxx


ਦ੍ਰਿਸਟਿ ਧਾਰਿ ਪ੍ਰਭਿ ਰਾਖਿਆ ਮਨੁ ਤਨੁ ਰਤਾ ਮੂਲਿ  

Ḏarisat ḏẖār parabẖ rākẖi▫ā man ṯan raṯā mūl.  

Casting His Glance of Grace, God has saved me; my mind and body are imbued with the Primal Being.  

ਦ੍ਰਿਸਟਿ = (ਮੇਹਰ ਦੀ) ਨਜ਼ਰ। ਪ੍ਰਭਿ = ਪ੍ਰਭੂ ਨੇ। ਮੂਲਿ = ਮੂਲ ਵਿਚ, ਕਰਤਾਰ ਵਿਚ।
ਜਿਨ੍ਹਾਂ ਨੂੰ ਪ੍ਰਭੂ ਨੇ ਮੇਹਰ ਦੀ ਨਜ਼ਰ ਕਰ ਕੇ ਰੱਖ ਲਿਆ ਹੈ ਉਹਨਾਂ ਦਾ ਮਨ ਤੇ ਤਨ ਪ੍ਰਭੂ ਵਿਚ ਰੱਤਾ ਰਹਿੰਦਾ ਹੈ,


ਨਾਨਕ ਜੋ ਪ੍ਰਭ ਭਾਣੀਆ ਮਰਉ ਵਿਚਾਰੀ ਸੂਲਿ ॥੨॥  

Nānak jo parabẖ bẖāṇī▫ā mara▫o vicẖārī sūl. ||2||  

O Nanak, those who are pleasing to God, have their cries of suffering taken away. ||2||  

ਪ੍ਰਭ ਭਾਣੀਆ = ਪ੍ਰਭੂ ਨੂੰ ਚੰਗੀਆਂ ਲੱਗਦੀਆਂ ਹਨ। ਮਰਉ = ਮੈਂ ਕਰ ਰਹੀ ਹਾਂ। ਸੂਲਿ = ਦੁਖ ਵਿਚ ॥੨॥
ਹੇ ਨਾਨਕ! (ਇਹ ਹਾਲਤ ਹੈ ਉਨ੍ਹਾਂ ਦੀ) ਜੋ (ਜੀਵ-ਇਸਤ੍ਰੀਆਂ) ਪ੍ਰਭੂ ਨੂੰ ਭਾ ਗਈਆਂ ਹਨ। ਪਰ ਮੈਂ ਅਭਾਗਣ ਦੁਖ ਵਿਚ ਮਰ ਰਹੀ ਹਾਂ (ਹੇ ਪ੍ਰਭੂ! ਮੇਰੇ ਤੇ ਕਿਰਪਾ ਕਰ) ॥੨॥


ਪਉੜੀ  

Pa▫oṛī.  

Pauree:  

xxx
xxx


ਜੀਅ ਕੀ ਬਿਰਥਾ ਹੋਇ ਸੁ ਗੁਰ ਪਹਿ ਅਰਦਾਸਿ ਕਰਿ  

Jī▫a kī birthā ho▫e so gur pėh arḏās kar.  

When your soul is feeling sad, offer your prayers to the Guru.  

ਬਿਰਥਾ = (ਸੰ. ਵ੍ਯਥਾ) ਪੀੜ, ਦੁੱਖ।
ਦਿਲ ਦਾ ਜੋ ਦੁੱਖ ਹੋਵੇ ਉਹ ਆਪਣੇ ਸਤਿਗੁਰੂ ਅਗੇ ਬੇਨਤੀ ਕਰ!


ਛੋਡਿ ਸਿਆਣਪ ਸਗਲ ਮਨੁ ਤਨੁ ਅਰਪਿ ਧਰਿ  

Cẖẖod si▫āṇap sagal man ṯan arap ḏẖar.  

Renounce all your cleverness, and dedicate your mind and body to Him.  

ਅਰਪਿ ਧਰਿ = ਹਵਾਲੇ ਕਰ ਦੇ।
ਆਪਣੀ ਸਾਰੀ ਚਤੁਰਾਈ ਛੱਡ ਦੇਹ ਤੇ ਮਨ ਤਨ ਗੁਰੂ ਦੇ ਹਵਾਲੇ ਕਰ ਦੇਹ!


ਪੂਜਹੁ ਗੁਰ ਕੇ ਪੈਰ ਦੁਰਮਤਿ ਜਾਇ ਜਰਿ  

Pūjahu gur ke pair ḏurmaṯ jā▫e jar.  

Worship the Feet of the Guru, and your evil-mindedness shall be burnt away.  

ਦੁਰਮਤਿ = ਭੈੜੀ ਮੱਤ। ਜਰਿ ਜਾਇ = ਸੜ ਜਾਂਦੀ ਹੈ।
ਸਤਿਗੁਰੂ ਦੇ ਪੈਰ ਪੂਜ! (ਭਾਵ, ਗੁਰੂ ਦਾ ਆਸਰਾ ਲੈ, ਇਸ ਤਰ੍ਹਾਂ) ਭੈੜੀ ਮੱਤ (ਰੂਪ 'ਬਿਰਥਾ') ਸੜ ਜਾਂਦੀ ਹੈ।


ਸਾਧ ਜਨਾ ਕੈ ਸੰਗਿ ਭਵਜਲੁ ਬਿਖਮੁ ਤਰਿ  

Sāḏẖ janā kai sang bẖavjal bikẖam ṯar.  

Joining the Saadh Sangat, the Company of the Holy, you shall cross over the terrifying and difficult world-ocean.  

ਬਿਖਮੁ = ਔਖਾ।
ਗੁਰਮੁਖਾਂ ਦੀ ਸੰਗਤ ਵਿਚ ਇਹ ਔਖਾ ਸੰਸਾਰ-ਸਮੁੰਦਰ ਤਰ ਜਾਈਦਾ ਹੈ।


ਸੇਵਹੁ ਸਤਿਗੁਰ ਦੇਵ ਅਗੈ ਮਰਹੁ ਡਰਿ  

Sevhu saṯgur ḏev agai na marahu dar.  

Serve the True Guru, and in the world hereafter, you shall not die of fear.  

ਅਗੈ = ਪਰਲੋਕ ਵਿਚ।
ਗੁਰੂ ਦੇ ਦੱਸੇ ਰਾਹ ਤੇ ਤੁਰੋ, ਪਰਲੋਕ ਵਿਚ ਡਰ ਡਰ ਨਹੀਂ ਮਰੋਗੇ।


ਖਿਨ ਮਹਿ ਕਰੇ ਨਿਹਾਲੁ ਊਣੇ ਸੁਭਰ ਭਰਿ  

Kẖin mėh kare nihāl ūṇe subẖar bẖar.  

In an instant, he shall make you happy, and the empty vessel shall be filled to overflowing.  

ਊਣੇ = ਸੱਖਣੇ, ਖ਼ਾਲੀ। ਸੁਭਰ = ਨਕਾ ਨਕ।
ਗੁਰੂ (ਗੁਣਾਂ ਤੋਂ) ਸੱਖਣੇ ਬੰਦਿਆਂ ਨੂੰ (ਗੁਣਾਂ ਨਾਲ) ਨਕਾ-ਨਕ ਭਰ ਕੇ ਇਕ ਪਲਕ ਵਿਚ ਨਿਹਾਲ ਕਰ ਦੇਂਦਾ ਹੈ।


ਮਨ ਕਉ ਹੋਇ ਸੰਤੋਖੁ ਧਿਆਈਐ ਸਦਾ ਹਰਿ  

Man ka▫o ho▫e sanṯokẖ ḏẖi▫ā▫ī▫ai saḏā har.  

The mind becomes content, meditating forever on the Lord.  

xxx
(ਗੁਰੂ ਦੀ ਰਾਹੀਂ ਜੇ) ਸਦਾ ਪ੍ਰਭੂ ਨੂੰ ਸਿਮਰੀਏ ਤਾਂ ਮਨ ਨੂੰ ਸੰਤੋਖ ਆਉਂਦਾ ਹੈ।


ਸੋ ਲਗਾ ਸਤਿਗੁਰ ਸੇਵ ਜਾ ਕਉ ਕਰਮੁ ਧੁਰਿ ॥੬॥  

So lagā saṯgur sev jā ka▫o karam ḏẖur. ||6||  

He alone dedicates himself to the Guru's service, unto whom the Lord has granted His Grace. ||6||  

ਕਰਮੁ = ਬਖ਼ਸ਼ਸ। ਧੁਰਿ = ਧੁਰੋਂ, ਪ੍ਰਭੂ ਦੀ ਦਰਗਾਹ ਵਿਚੋਂ ॥੬॥
ਪਰ, ਗੁਰੂ ਦੀ ਦੱਸੀ ਸੇਵਾ ਵਿਚ ਉਹੀ ਮਨੁੱਖ ਲੱਗਦਾ ਹੈ ਜਿਸ ਉਤੇ ਧੁਰੋਂ ਬਖ਼ਸ਼ਸ਼ ਹੋਵੇ ॥੬॥


ਸਲੋਕ ਮਃ  

Salok mėhlā 5.  

Shalok, Fifth Mehl:  

xxx
xxx


ਲਗੜੀ ਸੁਥਾਨਿ ਜੋੜਣਹਾਰੈ ਜੋੜੀਆ  

Lagṛī suthān joṛanhārai joṛī▫ā.  

I am attached to the right place; the Uniter has united me.  

ਸੁਥਾਨਿ = ਚੰਗੇ ਟਿਕਾਣੇ ਤੇ।
(ਮੇਰੀ ਪ੍ਰੀਤ) ਚੰਗੇ ਟਿਕਾਣੇ ਤੇ (ਭਾਵ, ਪਿਆਰੇ ਪ੍ਰਭੂ ਦੇ ਚਰਨਾਂ ਵਿਚ) ਚੰਗੀ ਤਰ੍ਹਾਂ ਲੱਗ ਗਈ ਹੈ ਜੋੜਨਹਾਰ ਪ੍ਰਭੂ ਨੇ ਆਪ ਜੋੜੀ ਹੈ,


ਨਾਨਕ ਲਹਰੀ ਲਖ ਸੈ ਆਨ ਡੁਬਣ ਦੇਇ ਮਾ ਪਿਰੀ ॥੧॥  

Nānak lahrī lakẖ sai ān dubaṇ ḏe▫e na mā pirī. ||1||  

O Nanak, there are hundreds and thousands of waves, but my Husband Lord does not let me drown. ||1||  

ਲਹਰੀ = ਲਹਰਾਂ। ਸੈ = ਸੈਂਕੜੇ। ਆਨ = ਹੋਰ ਹੋਰ, ਭਾਵ, ਵਿਕਾਰਾਂ ਦੀਆਂ। ਮਾ ਪਿਰੀ = ਮੇਰਾ ਪਿਆਰਾ ॥੧॥
ਹੇ ਨਾਨਾਕ! (ਜਗਤ ਵਿਚ) ਸੈਂਕੜੇ ਤੇ ਲੱਖਾਂ ਹੋਰ ਹੋਰ (ਭਾਵ, ਵਿਕਾਰਾਂ ਦੀਆਂ) ਲਹਿਰਾਂ (ਚੱਲ ਰਹੀਆਂ) ਹਨ, ਪਰ, ਮੇਰਾ ਪਿਆਰਾ (ਮੈਨੂੰ ਇਹਨਾਂ ਲਹਿਰਾਂ ਵਿਚ) ਡੁੱਬਣ ਨਹੀਂ ਦੇਂਦਾ ॥੧॥


ਮਃ  

Mėhlā 5.  

Fifth Mehl:  

xxx
xxx


ਬਨਿ ਭੀਹਾਵਲੈ ਹਿਕੁ ਸਾਥੀ ਲਧਮੁ ਦੁਖ ਹਰਤਾ ਹਰਿ ਨਾਮਾ  

Ban bẖīhāvalai hik sāthī laḏẖam ḏukẖ harṯā har nāmā.  

In the dreadful wilderness, I have found the one and only companion; the Name of the Lord is the Destroyer of distress.  

ਭੀਹਾਵਲੈ ਬਨਿ = ਡਰਾਉਣੇ ਜੰਗਲ ਵਿਚ। ਹਿਕੁ = ਇੱਕ। ਲਧਮੁ = ਮੈਂ ਲੱਭਾ ਹੈ। ਹਰਤਾ = ਨਾਸ ਕਰਨ ਵਾਲਾ।
(ਸੰਸਾਰ ਰੂਪ ਇਸ) ਡਰਾਉਣੇ ਜੰਗਲ ਵਿਚ ਮੈਨੂੰ ਹਰਿ-ਨਾਮ ਰੂਪ ਇਕੋ ਸਾਥੀ ਲੱਭਾ ਹੈ ਜੋ ਦੁੱਖਾਂ ਦਾ ਨਾਸ ਕਰਨ ਵਾਲਾ ਹੈ,


ਬਲਿ ਬਲਿ ਜਾਈ ਸੰਤ ਪਿਆਰੇ ਨਾਨਕ ਪੂਰਨ ਕਾਮਾਂ ॥੨॥  

Bal bal jā▫ī sanṯ pi▫āre Nānak pūran kāmāʼn. ||2||  

I am a sacrifice, a sacrifice to the Beloved Saints, O Nanak; through them, my affairs have been brought to fulfillment. ||2||  

ਪੂਰਨ ਕਾਮਾਂ = ਕੰਮ ਪੂਰਾ ਹੋ ਗਿਆ ਹੈ ॥੨॥
ਹੇ ਨਾਨਕ! ਮੈਂ ਪਿਆਰੇ ਗੁਰੂ ਤੋਂ ਸਦਕੇ ਹਾਂ (ਜਿਸ ਦੀ ਮਿਹਰ ਨਾਲ ਮੇਰਾ ਇਹ) ਕੰਮ ਸਿਰੇ ਚੜ੍ਹਿਆ ਹੈ ॥੨॥


ਪਉੜੀ  

Pa▫oṛī.  

Pauree:  

xxx
xxx


ਪਾਈਅਨਿ ਸਭਿ ਨਿਧਾਨ ਤੇਰੈ ਰੰਗਿ ਰਤਿਆ  

Pā▫ī▫an sabẖ niḏẖān ṯerai rang raṯi▫ā.  

All treasures are obtained, when we are attuned to Your Love.  

ਪਾਈਅਨਿ = ਪਾਏ ਜਾਂਦੇ ਹਨ {ਵਿਆਕਰਣ ਅਨੁਸਾਰ ਇਹ ਲਫ਼ਜ਼ 'ਪਾਇਨਿ' ਤੋਂ 'ਕਰਮ ਵਾਚ' Passive Voice ਹੈ}।
(ਹੇ ਪ੍ਰਭੂ!) ਜੇ ਤੇਰੇ (ਪਿਆਰ ਦੇ) ਰੰਗ ਵਿਚ ਰੰਗੇ ਜਾਈਏ ਤਾਂ, ਮਾਨੋ, ਸਾਰੇ ਖ਼ਜ਼ਾਨੇ ਮਿਲ ਜਾਂਦੇ ਹਨ।


ਹੋਵੀ ਪਛੋਤਾਉ ਤੁਧ ਨੋ ਜਪਤਿਆ  

Na hovī pacẖẖoṯā▫o ṯuḏẖ no japṯi▫ā.  

One does not have to suffer regret and repentance, when he meditates on You.  

xxx
ਤੈਨੂੰ ਸਿਮਰਦਿਆਂ (ਕਿਸੇ ਗੱਲੇ) ਪਛੁਤਾਉਣਾ ਨਹੀਂ ਪੈਂਦਾ (ਭਾਵ, ਕੋਈ ਐਸਾ ਮੰਦਾ ਕੰਮ ਨਹੀਂ ਕਰ ਸਕੀਦਾ ਜਿਸ ਕਰਕੇ ਪਛਤਾਉਣਾ ਪਏ)।


ਪਹੁਚਿ ਸਕੈ ਕੋਇ ਤੇਰੀ ਟੇਕ ਜਨ  

Pahucẖ na sakai ko▫e ṯerī tek jan.  

No one can equal Your humble servant, who has Your Support.  

xxx
ਜਿਨ੍ਹਾਂ ਸੇਵਕਾਂ ਨੂੰ ਤੇਰਾ ਆਸਰਾ ਹੁੰਦਾ ਹੈ ਉਹਨਾਂ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ।


ਗੁਰ ਪੂਰੇ ਵਾਹੁ ਵਾਹੁ ਸੁਖ ਲਹਾ ਚਿਤਾਰਿ ਮਨ  

Gur pūre vāhu vāhu sukẖ lahā cẖiṯār man.  

Waaho! Waaho! How wonderful is the Perfect Guru! Cherishing Him in my mind, I obtain peace.  

ਵਾਹੁ ਵਾਹੁ = ਸ਼ਾਬਾਸ਼।
ਹੇ ਮਨ! ਪੂਰੇ ਗੁਰੂ ਨੂੰ ਸ਼ਾਬਾਸ਼ੇ (ਆਖ, ਜਿਸ ਦੀ ਰਾਹੀਂ 'ਨਾਮ') ਚਿਤਾਰ ਕੇ ਸੁਖ ਮਿਲਦਾ ਹੈ।


ਗੁਰ ਪਹਿ ਸਿਫਤਿ ਭੰਡਾਰੁ ਕਰਮੀ ਪਾਈਐ  

Gur pėh sifaṯ bẖandār karmī pā▫ī▫ai.  

The treasure of the Lord's Praise comes from the Guru; by His Mercy, it is obtained.  

ਪਹਿ = ਪਾਸ। ਕਰਮੀ = (ਪ੍ਰਭੂ ਦੀ) ਮੇਹਰ ਨਾਲ।
ਸਿਫ਼ਤ-ਸਾਲਾਹ ਦਾ ਖ਼ਜ਼ਾਨਾ ਸਤਿਗੁਰੂ ਦੇ ਪਾਸ ਹੀ ਹੈ, ਤੇ ਮਿਲਦਾ ਹੈ ਪਰਮਾਤਮਾ ਦੀ ਕਿਰਪਾ ਨਾਲ।


ਸਤਿਗੁਰ ਨਦਰਿ ਨਿਹਾਲ ਬਹੁੜਿ ਧਾਈਐ  

Saṯgur naḏar nihāl bahuṛ na ḏẖā▫ī▫ai.  

When the True Guru bestows His Glance of Grace, one does not wander any more.  

ਬਹੁੜਿ = ਫਿਰ, ਮੁੜ। ਧਾਈਐ = ਭਟਕੀਦਾ ਹੈ।
ਜੇ ਸਤਿਗੁਰੂ ਮੇਹਰ ਦੀ ਨਜ਼ਰ ਨਾਲ ਤੱਕੇ ਤਾਂ ਮੁੜ ਮੁੜ ਨਹੀਂ ਭਟਕੀਦਾ।


ਰਖੈ ਆਪਿ ਦਇਆਲੁ ਕਰਿ ਦਾਸਾ ਆਪਣੇ  

Rakẖai āp ḏa▫i▫āl kar ḏāsā āpṇe.  

The Merciful Lord preserves him - He makes him His own slave.  

xxx
ਦਇਆ ਦਾ ਘਰ ਪ੍ਰਭੂ ਆਪ ਆਪਣੇ ਸੇਵਕ ਬਣਾ ਕੇ (ਇਸ ਭਟਕਣਾ ਤੋਂ) ਬਚਾਂਦਾ ਹੈ।


ਹਰਿ ਹਰਿ ਹਰਿ ਹਰਿ ਨਾਮੁ ਜੀਵਾ ਸੁਣਿ ਸੁਣੇ ॥੭॥  

Har har har har nām jīvā suṇ suṇe. ||7||  

Listening, hearing the Name of the Lord, Har, Har, Har, Har, I live. ||7||  

ਸੁਣਿ ਸੁਣੇ = ਸੁਣਿ ਸੁਣਿ ॥੭॥
ਮੈਂ ਭੀ ਉਸੇ ਪ੍ਰਭੂ ਦਾ ਨਾਮ ਸੁਣ ਸੁਣ ਕੇ ਜੀਊ ਰਿਹਾ ਹਾਂ ॥੭॥


        


© SriGranth.org, a Sri Guru Granth Sahib resource, all rights reserved.
See Acknowledgements & Credits