Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਜਿਸੁ ਸਿਮਰਤ ਸੁਖੁ ਹੋਇ ਸਗਲੇ ਦੂਖ ਜਾਹਿ ॥੨॥  

Jis simraṯ sukẖ ho▫e sagle ḏūkẖ jāhi. ||2||  

Remembering Him in meditation, happiness comes, and all sorrows and pains simply vanish. ||2||  

xxx ॥੨॥
ਜਿਸ ਨੂੰ ਸਿਮਰਿਆਂ ਸੁਖ ਮਿਲਦਾ ਹੈ ਤੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ॥੨॥


ਪਉੜੀ  

Pa▫oṛī.  

Pauree:  

xxx
xxx


ਅਕੁਲ ਨਿਰੰਜਨ ਪੁਰਖੁ ਅਗਮੁ ਅਪਾਰੀਐ  

Akul niranjan purakẖ agam apārī▫ai.  

He is without relatives, immaculate, all-powerful, unapproachable and infinite.  

ਅਕੁਲ = ਅ-ਕੁਲ, ਜਿਸ ਦੀ ਕੋਈ ਖ਼ਾਸ ਕੁਲ ਨਹੀਂ। ਨਿਰੰਜਨ = ਨਿਰ-ਅੰਜਨ, ਜਿਸ ਨੂੰ ਮਾਇਆ ਦੀ ਕਾਲਖ ਨਹੀਂ ਲੱਗ ਸਕਦੀ। ਪੁਰਖੁ = ਜੋ ਸਭ ਵਿਚ ਮੌਜੂਦ ਹੈ। ਅਗਮੁ = ਜਿਸ ਤਕ ਪਹੁੰਚ ਨਾ ਹੋ ਸਕੇ, ਅਪਹੁੰਚ। ਅਪਾਰੀਐ = ਅ-ਪਾਰ, ਜਿਸ ਦਾ ਪਾਰਲਾ ਬੰਨਾ ਨਾਹ ਲੱਭ ਸਕੇ।
ਹੇ ਪਰਮਾਤਮਾ! ਤੇਰੀ ਕੋਈ ਖ਼ਾਸ ਕੁਲ ਨਹੀਂ, ਮਾਇਆ ਦੀ ਕਾਲਖ਼ ਤੈਨੂੰ ਨਹੀਂ ਲੱਗ ਸਕਦੀ, ਸਭ ਵਿਚ ਮੌਜੂਦ ਹੈਂ, ਅਪਹੁੰਚ ਤੇ ਬੇਅੰਤ ਹੈਂ,


ਸਚੋ ਸਚਾ ਸਚੁ ਸਚੁ ਨਿਹਾਰੀਐ  

Sacẖo sacẖā sacẖ sacẖ nihārī▫ai.  

Truly, the True Lord is seen to be the Truest of the True.  

ਸਚਾ = ਸਦਾ-ਥਿਰ ਰਹਿਣ ਵਾਲਾ। ਨਿਹਾਰੀਐ = ਵੇਖਦਾ ਹੈ।
ਤੂੰ ਸਦਾ ਹੀ ਕਾਇਮ ਰਹਿਣ ਵਾਲਾ ਤੇ ਸੱਚ-ਮੁਚ ਹਸਤੀ ਵਾਲਾ ਵੇਖਣ ਵਿਚ ਆਉਂਦਾ ਹੈਂ,


ਕੂੜੁ ਜਾਪੈ ਕਿਛੁ ਤੇਰੀ ਧਾਰੀਐ  

Kūṛ na jāpai kicẖẖ ṯerī ḏẖārī▫ai.  

Nothing established by You appears to be false.  

ਨ ਜਾਪੈ = ਨਹੀਂ ਜਾਪਦੀ, ਮਲੂਮ ਨਹੀਂ ਹੁੰਦੀ। ਧਾਰੀਐ = ਬਣਾਈ ਹੋਈ ਹੈ।
ਸਾਰੀ ਸ੍ਰਿਸ਼ਟੀ ਤੇਰੀ ਹੀ ਰਚੀ ਹੋਈ ਹੈ (ਇਸ ਵਿਚ ਭੀ) ਕੋਈ ਚੀਜ਼ ਫ਼ਰਜ਼ੀ (ਭਾਵ, ਮਨਘੜਤ) ਨਹੀਂ ਜਾਪਦੀ।


ਸਭਸੈ ਦੇ ਦਾਤਾਰੁ ਜੇਤ ਉਪਾਰੀਐ  

Sabẖsai ḏe ḏāṯār jeṯ upārī▫ai.  

The Great Giver gives sustenance to all those He has created.  

ਦੇ = ਦੇਂਦਾ ਹੈ। ਜੇਤ = ਜਿਤਨੀ (ਸ੍ਰਿਸ਼ਟੀ)।
(ਜਿਤਨੀ ਭੀ) ਸ੍ਰਿਸ਼ਟੀ ਪ੍ਰਭੂ ਨੇ ਪੈਦਾ ਕੀਤੀ ਹੈ (ਇਸ ਵਿਚ) ਸਭ ਜੀਵਾਂ ਨੂੰ ਦਾਤਾਰ ਪ੍ਰਭੂ (ਦਾਤਾਂ) ਦੇਂਦਾ ਹੈ;


ਇਕਤੁ ਸੂਤਿ ਪਰੋਇ ਜੋਤਿ ਸੰਜਾਰੀਐ  

Ikaṯ sūṯ paro▫e joṯ sanjārī▫ai.  

He has strung all on only one thread; He has infused His Light in them.  

ਇਕਤੁ ਸੂਤਿ = ਇਕੋ ਧਾਗੇ ਵਿਚ। ਸੰਜਾਰੀਐ = ਮਿਲਾ ਦਿਤੀ ਹੈ।
ਸਭ ਨੂੰ ਇੱਕੋ ਹੀ (ਹੁਕਮ-ਰੂਪ) ਧਾਗੇ ਵਿਚ ਪ੍ਰੋ ਕੇ (ਸਭ ਵਿਚ ਉਸ ਨੇ ਆਪਣੀ) ਜੋਤਿ ਮਿਲਾਈ ਹੋਈ ਹੈ;


ਹੁਕਮੇ ਭਵਜਲ ਮੰਝਿ ਹੁਕਮੇ ਤਾਰੀਐ  

Hukme bẖavjal manjẖ hukme ṯārī▫ai.  

By His Will, some drown in the terrifying world-ocean, and by His Will, some are carried across.  

xxx
ਆਪਣੇ ਹੁਕਮ ਅੰਦਰ ਹੀ (ਉਸ ਨੇ ਜੀਵਾਂ ਨੂੰ) ਸੰਸਾਰ-ਸਮੁੰਦਰ ਵਿਚ (ਫਸਾਇਆ ਹੋਇਆ ਹੈ ਤੇ) ਹੁਕਮ ਅੰਦਰ ਹੀ (ਇਸ ਵਿਚੋਂ) ਤਾਰਦਾ ਹੈ।


ਪ੍ਰਭ ਜੀਉ ਤੁਧੁ ਧਿਆਏ ਸੋਇ ਜਿਸੁ ਭਾਗੁ ਮਥਾਰੀਐ  

Parabẖ jī▫o ṯuḏẖ ḏẖi▫ā▫e so▫e jis bẖāg mathārī▫ai.  

O Dear Lord, he alone meditates on You, upon whose forehead such blessed destiny is inscribed.  

ਮਥਾਰੀਐ = ਮੱਥੇ ਤੇ।
ਹੇ ਪ੍ਰਭੂ ਜੀ! ਤੈਨੂੰ ਉਹੀ ਮਨੁੱਖ ਸਿਮਰਦਾ ਹੈ ਜਿਸ ਦੇ ਮੱਥੇ ਤੇ ਭਾਗ ਹੋਵੇ;


ਤੇਰੀ ਗਤਿ ਮਿਤਿ ਲਖੀ ਜਾਇ ਹਉ ਤੁਧੁ ਬਲਿਹਾਰੀਐ ॥੧॥  

Ŧerī gaṯ miṯ lakẖī na jā▫e ha▫o ṯuḏẖ balihārī▫ai. ||1||  

Your condition and state cannot be known; I am a sacrifice to You. ||1||  

ਗਤਿ = ਹਾਲਤ। ਮਿਤਿ = ਮਿਣਤੀ, ਅੰਦਾਜ਼ਾ ॥੧॥
ਇਹ ਗੱਲ ਬਿਆਨ ਨਹੀਂ ਕੀਤੀ ਜਾ ਸਕਦੀ ਕਿ ਤੂੰ ਕਿਹੋ ਜਿਹਾ ਹੈਂ ਤੇ ਕੇਡਾ ਵੱਡਾ ਹੈਂ, ਮੈਂ ਤੈਥੋਂ ਸਦਕੇ ਹਾਂ ॥੧॥


ਸਲੋਕੁ ਮਃ  

Salok mėhlā 5.  

Shalok, Fifth Mehl:  

xxx
xxx


ਜਾ ਤੂੰ ਤੁਸਹਿ ਮਿਹਰਵਾਨ ਅਚਿੰਤੁ ਵਸਹਿ ਮਨ ਮਾਹਿ  

Jā ṯūʼn ṯusėh miharvān acẖinṯ vasėh man māhi.  

When You are pleased, O Merciful Lord, you automatically come to dwell within my mind.  

ਤੁਸਹਿ = ਤੱ੍ਰੁਠਦਾ ਹੈਂ। ਅਚਿੰਤੁ = ਅਚਨਚੇਤ ਹੀ, ਸੋਚ ਤੇ ਜਤਨ ਤੋਂ ਬਿਨਾ ਹੀ। ਵਸਹਿ = ਤੂੰ ਆ ਵੱਸਦਾ ਹੈਂ।
ਹੇ ਪ੍ਰਭੂ! ਜਦ ਤੂੰ ਮਿਹਰਵਾਨ ਹੋ ਜਾਏ, ਤਾਂ ਤੂੰ ਸਹਿਜ ਸੁਭਾਇ ਹੀ (ਜੀਵਾਂ ਦੇ) ਮਨ ਵਿਚ ਆ ਵੱਸਦਾ ਹੈਂ,


ਜਾ ਤੂੰ ਤੁਸਹਿ ਮਿਹਰਵਾਨ ਨਉ ਨਿਧਿ ਘਰ ਮਹਿ ਪਾਹਿ  

Jā ṯūʼn ṯusėh miharvān na▫o niḏẖ gẖar mėh pāhi.  

When You are pleased, O Merciful Lord, I find the nine treasures within the home of my own self.  

ਨਿਧਿ = ਖ਼ਜ਼ਾਨੇ।
ਜਦ ਤੂੰ ਮਿਹਰਵਾਨ ਹੋ ਜਾਏ, ਤਾਂ ਮਾਨੋ, ਨੌ ਖ਼ਜ਼ਾਨੇ (ਹਿਰਦੇ) ਘਰ ਵਿਚ ਹੀ ਲੱਭ ਲੈਂਦੇ ਹਨ;


ਜਾ ਤੂੰ ਤੁਸਹਿ ਮਿਹਰਵਾਨ ਤਾ ਗੁਰ ਕਾ ਮੰਤ੍ਰੁ ਕਮਾਹਿ  

Jā ṯūʼn ṯusėh miharvān ṯā gur kā manṯar kamāhi.  

When You are pleased, O Merciful Lord, I act according to the Guru's Instructions.  

ਮੰਤ੍ਰੁ = ਉਪਦੇਸ਼।
ਜਦ ਤੂੰ ਮਿਹਰਵਾਨ ਹੋ ਜਾਏ, ਤਾਂ ਮਨੁੱਖ ਸਤਿਗੁਰੂ ਦਾ ਸ਼ਬਦ ਕਮਾਉਣ ਲੱਗ ਪੈਂਦੇ ਹਨ,


ਜਾ ਤੂੰ ਤੁਸਹਿ ਮਿਹਰਵਾਨ ਤਾ ਨਾਨਕ ਸਚਿ ਸਮਾਹਿ ॥੧॥  

Jā ṯūʼn ṯusėh miharvān ṯā Nānak sacẖ samāhi. ||1||  

When You are pleased, O Merciful Lord, then Nanak is absorbed in the True One. ||1||  

ਸਚਿ = ਸੱਚ ਵਿਚ ॥੧॥
ਅਤੇ, ਹੇ ਨਾਨਕ! ਜੀਵ ਸੱਚ ਵਿਚ ਲੀਨ ਹੋ ਜਾਂਦੇ ਹਨ ॥੧॥


ਮਃ  

Mėhlā 5.  

Fifth Mehl:  

xxx
xxx


ਕਿਤੀ ਬੈਹਨ੍ਹ੍ਹਿ ਬੈਹਣੇ ਮੁਚੁ ਵਜਾਇਨਿ ਵਜ  

Kiṯī baihniĥ baihṇe mucẖ vajā▫in vaj.  

Many sit on thrones, to the sounds of musical instruments.  

ਕਿਤੀ = ਕਈ ਜੀਵ। ਬੈਹਨ੍ਹ੍ਹਿ = ਬੈਠਦੇ ਹਨ। ਬੈਹਣ = ਬੈਠਣ ਦੀ ਥਾਂ। ਬੈਹਣੇ = ਥਾਂ ਤੇ। ਮੁਚੁ = ਬਹੁਤ। ਵਜ = ਵਾਜੇ।
(ਇਸ ਜਗਤ ਵਿਚ) ਬੇਅੰਤ ਜੀਵ ਇਹਨਾਂ ਥਾਵਾਂ ਤੇ ਬੈਠ ਗਏ ਹਨ ਤੇ ਬਹੁਤ ਵਾਜੇ ਵਜਾ ਗਏ ਹਨ,


ਨਾਨਕ ਸਚੇ ਨਾਮ ਵਿਣੁ ਕਿਸੈ ਰਹੀਆ ਲਜ ॥੨॥  

Nānak sacẖe nām viṇ kisai na rahī▫ā laj. ||2||  

O Nanak, without the True Name, no one's honor is safe. ||2||  

ਲਜ = ਇੱਜ਼ਤ ॥੨॥
ਹੇ ਨਾਨਕ! ਪਰ ਸੱਚੇ ਨਾਮ ਤੋਂ ਵਾਂਜੇ ਰਹਿ ਕੇ ਕਿਸੇ ਦੀ ਭੀ ਇੱਜ਼ਤ ਨਹੀਂ ਰਹੀ ॥੨॥


ਪਉੜੀ  

Pa▫oṛī.  

Pauree:  

xxx
xxx


ਤੁਧੁ ਧਿਆਇਨ੍ਹ੍ਹਿ ਬੇਦ ਕਤੇਬਾ ਸਣੁ ਖੜੇ  

Ŧuḏẖ ḏẖi▫ā▫īniĥ beḏ kaṯebā saṇ kẖaṛe.  

The followers of the Vedas, the Bible and the Koran, standing at Your Door, meditate on You.  

ਕਤੇਬਾ = ਤੌਰੇਤ, ਜ਼ਬੂਰ, ਅੰਜੀਲ, ਕੁਰਾਨ। ਸਣੁ = ਸਮੇਤ।
ਹੇ ਪ੍ਰਭੂ! (ਤੌਰੇਤ, ਜ਼ਬੂਰ, ਅੰਜੀਲ, ਕੁਰਾਨ) ਕਤੇਬਾਂ ਸਮੇਤ ਵੇਦ (ਭਾਵ, ਹਿੰਦੂ ਮੁਸਲਮਾਨ ਆਦਿਕ ਸਾਰੇ ਮਤਾਂ ਦੇ ਧਰਮ-ਪੁਸਤਕ) ਤੈਨੂੰ ਖੜੇ ਸਿਮਰ ਰਹੇ ਹਨ,


ਗਣਤੀ ਗਣੀ ਜਾਇ ਤੇਰੈ ਦਰਿ ਪੜੇ  

Gaṇṯī gaṇī na jā▫e ṯerai ḏar paṛe.  

Uncounted are those who fall at Your Door.  

xxx
ਇਤਨੇ ਜੀਵ ਤੇਰੇ ਦਰ ਤੇ ਡਿੱਗੇ ਹੋਏ ਹਨ ਕਿ ਉਹਨਾਂ ਦੀ ਗਿਣਤੀ ਨਹੀਂ ਗਿਣੀ ਜਾ ਸਕਦੀ,


ਬ੍ਰਹਮੇ ਤੁਧੁ ਧਿਆਇਨ੍ਹ੍ਹਿ ਇੰਦ੍ਰ ਇੰਦ੍ਰਾਸਣਾ  

Barahme ṯuḏẖ ḏẖi▫ā▫īniĥ inḏar inḏrāsaṇā.  

Brahma meditates on You, as does Indra on his throne.  

ਇੰਦ੍ਰਾਸਣਾ = ਇੰਦ੍ਰ ਦੇ ਆਸਣ ਵਾਲੇ। ਸੰਕਰ = ਸ਼ਿਵ।
ਕਈ ਬ੍ਰਹਮੇ ਤੇ ਸਿੰਘਾਸਨਾਂ ਵਾਲੇ ਕਈ ਇੰਦਰ ਤੈਨੂੰ ਧਿਆਉਂਦੇ ਹਨ, ਹੇ ਹਰੀ!


ਸੰਕਰ ਬਿਸਨ ਅਵਤਾਰ ਹਰਿ ਜਸੁ ਮੁਖਿ ਭਣਾ  

Sankar bisan avṯār har jas mukẖ bẖaṇā.  

Shiva and Vishnu, and their incarnations, chant the Lord's Praise with their mouths,  

ਮੁਖਿ = ਮੂੰਹ ਨਾਲ। ਭਣਾ = ਉਚਾਰਦੇ ਹਨ।
ਕਈ ਸ਼ਿਵ ਤੇ ਵਿਸ਼ਨੂੰ ਦੇ ਅਵਤਾਰ ਤੇਰਾ ਜਸ ਮੂੰਹੋਂ ਉਚਾਰ ਰਹੇ ਹਨ,


ਪੀਰ ਪਿਕਾਬਰ ਸੇਖ ਮਸਾਇਕ ਅਉਲੀਏ  

Pīr pikābar sekẖ masā▫ik a▫ulī▫e.  

as do the Pirs, the spiritual teachers, the prophets and the Shaykhs, the silent sages and the seers.  

ਪਿਕਾਬਰ = ਪੈਗ਼ੰਬਰ। ਮਸਾਇਕ = ਕਈ ਸ਼ੇਖ਼। ਅਉਲੀਏ = ਵਲੀ।
ਕਈ ਪੀਰ, ਪੈਗ਼ੰਬਰ, ਬੇਅੰਤ ਸ਼ੇਖ਼ ਤੇ ਵਲੀ (ਤੇਰੇ ਗੁਣ ਗਾ ਰਹੇ ਹਨ),


ਓਤਿ ਪੋਤਿ ਨਿਰੰਕਾਰ ਘਟਿ ਘਟਿ ਮਉਲੀਏ  

Oṯ poṯ nirankār gẖat gẖat ma▫ulī▫e.  

Through and through, the Formless Lord is woven into each and every heart.  

ਓਤ = ਉਣਿਆ ਹੋਇਆ। ਪੋਤ = ਪ੍ਰੋਤਾ ਹੋਇਆ। ਓਤਿ ਪੋਤਿ = ਜਿਵੇਂ ਤਾਣਾ ਤੇ ਪੇਟਾ ਆਪੋ ਵਿਚ ਮਿਲੇ ਹੋਏ ਹਨ। ਮਉਲੀਏ = ਮੌਲ ਰਿਹਾ ਹੈ, ਪ੍ਰਫੁਲਤ ਹੈ।
ਹੇ ਨਿਰੰਕਾਰ! ਤਾਣੇ ਪੇਟੇ ਵਾਂਗ ਹਰੇਕ ਸਰੀਰ ਵਿਚ ਤੂੰ ਹੀ ਮੌਲ ਰਿਹਾ ਹੈਂ।


ਕੂੜਹੁ ਕਰੇ ਵਿਣਾਸੁ ਧਰਮੇ ਤਗੀਐ  

Kūṛahu kare viṇās ḏẖarme ṯagī▫ai.  

One is destroyed through falsehood; through righteousness, one prospers.  

ਤਗੀਐ = ਤੋੜ ਨਿਭੀਦਾ ਹੈ।
ਝੂਠ ਦੇ ਕਾਰਨ ਜੀਵ (ਆਪਣੇ ਆਪ ਦਾ) ਨਾਸ ਕਰ ਲੈਂਦਾ ਹੈ, ਤੇ ਧਰਮ ਦੀ ਰਾਹੀਂ (ਜੀਵਾਂ ਦੀ) ਤੋੜ ਨਿਭ ਜਾਂਦੀ ਹੈ।


ਜਿਤੁ ਜਿਤੁ ਲਾਇਹਿ ਆਪਿ ਤਿਤੁ ਤਿਤੁ ਲਗੀਐ ॥੨॥  

Jiṯ jiṯ lā▫ihi āp ṯiṯ ṯiṯ lagī▫ai. ||2||  

Whatever the Lord links him to, to that he is linked. ||2||  

xxx ॥੨॥
ਪਰ ਜਿਧਰ ਜਿਧਰ ਤੂੰ ਆਪ ਲਾਉਂਦਾ ਹੈਂ, ਓਧਰ ਓਧਰ ਹੀ ਲੱਗ ਸਕੀਦਾ ਹੈ ॥੨॥


ਸਲੋਕੁ ਮਃ  

Salok mėhlā 5.  

Shalok, Fifth Mehl:  

xxx
xxx


ਚੰਗਿਆਈ ਆਲਕੁ ਕਰੇ ਬੁਰਿਆਈ ਹੋਇ ਸੇਰੁ  

Cẖaʼngi▫ā▫īʼn ālak kare buri▫ā▫īʼn ho▫e ser.  

He is reluctant to do good, but eager to practice evil.  

ਆਲਕੁ = ਆਲਸ। ਸੇਰੁ = ਭਾਵ, ਦਲੇਰ।
(ਗ਼ਾਫ਼ਲ ਮਨੁੱਖ) ਚੰਗੇ ਕੰਮਾਂ ਵਿਚ ਆਲਸ ਕਰਦਾ ਹੈ ਤੇ ਭੈੜੇ ਕੰਮਾਂ ਵਿਚ ਸ਼ੇਰ ਹੁੰਦਾ ਹੈ;


ਨਾਨਕ ਅਜੁ ਕਲਿ ਆਵਸੀ ਗਾਫਲ ਫਾਹੀ ਪੇਰੁ ॥੧॥  

Nānak aj kal āvsī gāfal fāhī per. ||1||  

O Nanak, today or tomorrow, the feet of the careless fool shall fall into the trap. ||1||  

ਅਜੁ ਕਲਿ = ਛੇਤੀ ਹੀ। ਆਵਸੀ = ਆ ਜਾਇਗਾ। ਗਾਫਲ ਪੇਰੁ = ਗ਼ਾਫ਼ਲ ਮਨੁੱਖ ਦਾ ਪੈਰ। ਫਾਹੀ = ਮੌਤ ਦੀ ਫਾਹੀ ਵਿਚ ॥੧॥
ਹੇ ਨਾਨਕ! ਗ਼ਾਫ਼ਲ ਦਾ ਪੈਰ ਛੇਤੀ ਹੀ ਮੌਤ ਦੀ ਫਾਹੀ ਵਿਚ ਆ ਜਾਂਦਾ ਹੈ (ਭਾਵ, ਮੌਤ ਆ ਦਬੋਚਦੀ ਹੈ) ॥੧॥


ਮਃ  

Mėhlā 5.  

Fifth Mehl:  

xxx
xxx


ਕਿਤੀਆ ਕੁਢੰਗ ਗੁਝਾ ਥੀਐ ਹਿਤੁ  

Kiṯī▫ā kudẖang gujẖā thī▫ai na hiṯ.  

No matter how evil my ways are, still, Your Love for me is not concealed.  

ਕਿਤੀਆ = ਕਈ, ਕਿਤਨੇ ਹੀ। ਕੁਢੰਗ = ਭੈੜੇ ਢੰਗ, ਖੋਟੇ ਕਰਮ। ਗੁਝਾ = ਲੁਕਿਆ ਛਿਪਿਆ।
(ਹੇ ਪ੍ਰਭੂ!) ਅਸਾਡੇ ਕਈ ਖੋਟੇ ਕਰਮ ਤੇ ਖੋਟੇ ਕਰਮਾਂ ਦਾ ਮੋਹ ਤੈਥੋਂ ਲੁਕਿਆ ਹੋਇਆ ਨਹੀਂ।


ਨਾਨਕ ਤੈ ਸਹਿ ਢਕਿਆ ਮਨ ਮਹਿ ਸਚਾ ਮਿਤੁ ॥੨॥  

Nānak ṯai sėh dẖaki▫ā man mėh sacẖā miṯ. ||2||  

Nanak: You, O Lord, conceal my short-comings and dwell within my mind; You are my true friend. ||2||  

ਤੈ ਸਹਿ = ਤੂੰ ਖਸਮ ਨੇ। ਸਹਿ = ਸ਼ਹੁ ਨੇ ॥੨॥
ਹੇ ਨਾਨਕ! ਪ੍ਰਭੂ ਮੇਰੇ ਮਨ ਵਿਚ ਸੱਚਾ ਮਿੱਤਰ ਹੈ ਜੋ ਮੇਰੇ ਖੋਟੇ ਕਰਮਾਂ ਤੇ ਪਰਦਾ ਪਾ ਰੱਖਦਾ ਹੈ (ਭਾਵ, ਨਸ਼ਰ ਨਹੀਂ ਹੋਣ ਦੇਂਦਾ) ॥੨॥


ਪਉੜੀ  

Pa▫oṛī.  

Pauree:  

xxx
xxx


ਹਉ ਮਾਗਉ ਤੁਝੈ ਦਇਆਲ ਕਰਿ ਦਾਸਾ ਗੋਲਿਆ  

Ha▫o māga▫o ṯujẖai ḏa▫i▫āl kar ḏāsā goli▫ā.  

I beg of You, O Merciful Lord: please, make me the slave of Your slaves.  

xxx
ਹੇ ਦਇਆ ਦੇ ਘਰ ਪ੍ਰਭੂ! ਮੈਂ ਤੈਥੋਂ (ਇਹ) ਮੰਗਦਾ ਹਾਂ (ਕਿ ਮੈਨੂੰ ਆਪਣੇ) ਦਾਸਾਂ ਦਾ ਦਾਸ ਬਣਾ ਲੈ;


ਨਉ ਨਿਧਿ ਪਾਈ ਰਾਜੁ ਜੀਵਾ ਬੋਲਿਆ  

Na▫o niḏẖ pā▫ī rāj jīvā boli▫ā.  

I obtain the nine treasures and royalty; chanting Your Name, I live.  

ਨਿਧਿ = ਖ਼ਜ਼ਾਨਾ। ਬੋਲਿਆ = (ਤੇਰਾ ਨਾਮ) ਉਚਾਰਿਆਂ।
ਤੇਰਾ ਨਾਮ ਉਚਾਰਿਆਂ ਹੀ ਮੈਂ ਜੀਊਂਦਾ ਹਾਂ, (ਤੇ, ਮਾਨੋ,) ਨੌ ਖ਼ਜ਼ਾਨੇ ਤੇ (ਧਰਤੀ ਦਾ) ਰਾਜ ਪਾ ਲੈਂਦਾ ਹਾਂ,


ਅੰਮ੍ਰਿਤ ਨਾਮੁ ਨਿਧਾਨੁ ਦਾਸਾ ਘਰਿ ਘਣਾ  

Amriṯ nām niḏẖān ḏāsā gẖar gẖaṇā.  

The great ambrosial treasure, the Nectar of the Naam, is in the home of the Lord's slaves.  

ਘਣਾ = ਬਹੁਤ।
ਇਹ ਅੰਮ੍ਰਿਤ-ਨਾਮ ਰੂਪ ਖ਼ਜ਼ਾਨਾ ਤੇਰੇ ਸੇਵਕਾਂ ਦੇ ਘਰ ਵਿਚ ਬਹੁਤ ਹੈ;


ਤਿਨ ਕੈ ਸੰਗਿ ਨਿਹਾਲੁ ਸ੍ਰਵਣੀ ਜਸੁ ਸੁਣਾ  

Ŧin kai sang nihāl sarvaṇī jas suṇā.  

In their company, I am in ecstasy, listening to Your Praises with my ears.  

ਸ੍ਰਵਣੀ = ਕੰਨਾਂ ਨਾਲ।
ਜਦੋਂ ਮੈਂ ਉਹਨਾਂ ਦੀ ਸੰਗਤ ਵਿਚ (ਬੈਠ ਕੇ, ਆਪਣੇ) ਕੰਨਾਂ ਨਾਲ (ਤੇਰਾ) ਜਸ ਸੁਣਦਾ ਹਾਂ, ਮੈਂ ਨਿਹਾਲ ਹੋ ਜਾਂਦਾ ਹਾਂ।


ਕਮਾਵਾ ਤਿਨ ਕੀ ਕਾਰ ਸਰੀਰੁ ਪਵਿਤੁ ਹੋਇ  

Kamāvā ṯin kī kār sarīr paviṯ ho▫e.  

Serving them, my body is purified.  

xxx
(ਜਿਉਂ ਜਿਉਂ) ਮੈਂ ਉਹਨਾਂ ਦੀ ਸੇਵਾ ਕਰਦਾ ਹਾਂ, (ਮੇਰਾ) ਸਰੀਰ ਪਵਿਤ੍ਰ ਹੁੰਦਾ ਹੈ,


ਪਖਾ ਪਾਣੀ ਪੀਸਿ ਬਿਗਸਾ ਪੈਰ ਧੋਇ  

Pakẖā pāṇī pīs bigsā pair ḏẖo▫e.  

I wave the fans over them, and carry water for them; I grind the corn for them, and washing their feet, I am overjoyed.  

ਪੀਸਿ = (ਚੱਕੀ) ਪੀਹ ਕੇ। ਬਿਗਸਾ = ਮੈਂ ਖ਼ੁਸ਼ ਹੁੰਦਾ ਹਾਂ।
(ਉਹਨਾਂ ਨੂੰ) ਪੱਖਾ ਝੱਲ ਕੇ, (ਉਹਨਾਂ ਲਈ) ਪਾਣੀ ਢੋ ਕੇ, (ਚੱਕੀ) ਪੀਹ ਕੇ, (ਤੇ ਉਹਨਾਂ ਦੇ) ਪੈਰ ਧੋ ਕੇ ਮੈਂ ਖ਼ੁਸ਼ ਹੁੰਦਾ ਹਾਂ।


ਆਪਹੁ ਕਛੂ ਹੋਇ ਪ੍ਰਭ ਨਦਰਿ ਨਿਹਾਲੀਐ  

Āphu kacẖẖū na ho▫e parabẖ naḏar nihālī▫ai.  

By myself, I can do nothing; O God, bless me with Your Glance of Grace.  

ਆਪਹੁ = ਮੇਰੇ ਆਪਣੇ ਪਾਸੋਂ। ਨਿਹਾਲੀਐ = ਤੱਕ, ਵੇਖ।
ਪਰ, ਹੇ ਪ੍ਰਭੂ! ਮੈਥੋਂ ਆਪਣੇ ਆਪ ਤੋਂ ਕੁਝ ਨਹੀਂ ਹੋ ਸਕਦਾ, ਤੂੰ ਹੀ ਮੇਰੇ ਵਲ ਮੇਹਰ ਦੀ ਨਜ਼ਰ ਨਾਲ ਤੱਕ,


ਮੋਹਿ ਨਿਰਗੁਣ ਦਿਚੈ ਥਾਉ ਸੰਤ ਧਰਮ ਸਾਲੀਐ ॥੩॥  

Mohi nirguṇ ḏicẖai thā▫o sanṯ ḏẖaram sālī▫ai. ||3||  

I am worthless - please, bless me with a seat in the place of worship of the Saints. ||3||  

ਮੋਹਿ = ਮੈਨੂੰ। ਧਰਮਸਾਲੀਐ = ਧਰਮ = ਅਸਥਾਨ ਵਿਚ, ਸਤ ਸੰਗ ਵਿਚ ॥੩॥
ਤੇ ਮੈਨੂੰ ਗੁਣ-ਹੀਨ ਨੂੰ ਸੰਤਾਂ ਦੀ ਸੰਗਤ ਵਿਚ ਥਾਂ ਦੇਹ ॥੩॥


ਸਲੋਕ ਮਃ  

Salok mėhlā 5.  

Shalok, Fifth Mehl:  

xxx
xxx


ਸਾਜਨ ਤੇਰੇ ਚਰਨ ਕੀ ਹੋਇ ਰਹਾ ਸਦ ਧੂਰਿ  

Sājan ṯere cẖaran kī ho▫e rahā saḏ ḏẖūr.  

O Friend, I pray that I may remain forever the dust of Your Feet.  

ਧੂਰਿ = ਧੂੜ, ਖ਼ਾਕ।
ਹੇ ਸੱਜਣ! ਮੈਂ ਸਦਾ ਤੇਰੇ ਪੈਰਾਂ ਦੀ ਖ਼ਾਕ ਹੋਇਆ ਰਹਾਂ,


ਨਾਨਕ ਸਰਣਿ ਤੁਹਾਰੀਆ ਪੇਖਉ ਸਦਾ ਹਜੂਰਿ ॥੧॥  

Nānak saraṇ ṯuhārī▫ā pekẖa▫o saḏā hajūr. ||1||  

Nanak has entered Your Sanctuary, and beholds You ever-present. ||1||  

ਪੇਖਉ = ਵੇਖਾਂ। ਹਜੂਰਿ = ਅੰਗ ਸੰਗ, ਆਪਣੇ ਨਾਲ ॥੧॥
ਨਾਨਕ ਅਰਦਾਸਦਾ ਹੈ ਕਿ ਮੈਂ ਤੇਰੀ ਸਰਨ ਪਿਆ ਰਹਾਂ ਅਤੇ ਤੈਨੂੰ ਹੀ ਆਪਣੇ ਅੰਗ-ਸੰਗ ਵੇਖਾਂ ॥੧॥


ਮਃ  

Mėhlā 5.  

Fifth Mehl:  

xxx
xxx


ਪਤਿਤ ਪੁਨੀਤ ਅਸੰਖ ਹੋਹਿ ਹਰਿ ਚਰਣੀ ਮਨੁ ਲਾਗ  

Paṯiṯ punīṯ asaʼnkẖ hohi har cẖarṇī man lāg.  

Countless sinners become pure, by fixing their minds on the Feet of the Lord.  

ਪਤਿਤ = (ਵਿਕਾਰਾਂ ਵਿਚ) ਡਿੱਗੇ ਹੋਏ। ਪੁਨੀਤ = ਪਵਿਤ੍ਰ। ਅਸੰਖ = ਬੇਅੰਤ (ਜੀਵ)।
(ਵਿਕਾਰਾਂ ਵਿਚ) ਡਿੱਗੇ ਹੋਏ ਭੀ ਬੇਅੰਤ ਜੀਵ ਪਵਿਤ੍ਰ ਹੋ ਜਾਂਦੇ ਹਨ ਜੇ ਉਹਨਾਂ ਦਾ ਮਨ ਪ੍ਰਭੂ ਦੇ ਚਰਨਾਂ ਵਿਚ ਲੱਗ ਜਾਏ,


ਅਠਸਠਿ ਤੀਰਥ ਨਾਮੁ ਪ੍ਰਭ ਜਿਸੁ ਨਾਨਕ ਮਸਤਕਿ ਭਾਗ ॥੨॥  

Aṯẖsaṯẖ ṯirath nām parabẖ jis Nānak masṯak bẖāg. ||2||  

The Name of God is the sixty-eight holy places of pilgrimage, O Nanak, for one who has such destiny written upon his forehead. ||2||  

ਅਠਸਠਿ = ਅਠਾਹਠ। ਮਸਤਕਿ = ਮੱਥੇ ਤੇ ॥੨॥
ਪ੍ਰਭੂ ਦਾ ਨਾਮ ਹੀ ਅਠਾਹਠ ਤੀਰਥ ਹੈ, ਪਰ, ਹੇ ਨਾਨਕ! (ਇਹ ਉਸ ਨੂੰ ਮਿਲਦਾ ਹੈ) ਜਿਸ ਦੇ ਮੱਥੇ ਤੇ ਭਾਗ (ਲਿਖੇ) ਹਨ ॥੨॥


ਪਉੜੀ  

Pa▫oṛī.  

Pauree:  

xxx
xxx


ਨਿਤ ਜਪੀਐ ਸਾਸਿ ਗਿਰਾਸਿ ਨਾਉ ਪਰਵਦਿਗਾਰ ਦਾ  

Niṯ japī▫ai sās girās nā▫o paravḏigār ḏā.  

With every breath and morsel of food, chant the Name of the Lord, the Cherisher.  

ਸਾਸਿ = ਸਾਹ ਨਾਲ। ਗਿਰਾਸਿ = ਗਿਰਾਹੀ ਨਾਲ। ਸਾਸਿ ਗਿਰਾਸਿ = ਸਾਹ ਲੈਂਦਿਆਂ ਤੇ ਖਾਂਦਿਆਂ। ਪਰਵਦਿਗਾਰ = ਪਾਲਣ ਵਾਲਾ।
ਪਾਲਣਹਾਰ ਪ੍ਰਭੂ ਦਾ ਨਾਮ ਰੋਜ਼ ਸਾਹ ਲੈਂਦਿਆਂ ਤੇ ਖਾਂਦਿਆਂ ਹਰ ਵੇਲੇ ਜਪਣਾ ਚਾਹੀਦਾ ਹੈ,


ਜਿਸ ਨੋ ਕਰੇ ਰਹੰਮ ਤਿਸੁ ਵਿਸਾਰਦਾ  

Jis no kare rahamm ṯis na visārḏā.  

The Lord does not forget one upon whom He has bestowed His Grace.  

ਰਹੰਮ = ਰਹਿਮ, ਤਰਸ।
ਉਹ ਪ੍ਰਭੂ ਜਿਸ ਬੰਦੇ ਉੱਤੇ ਮਿਹਰ ਕਰਦਾ ਹੈ ਉਸ ਨੂੰ (ਆਪਣੇ ਮਨੋਂ) ਭੁਲਾਂਦਾ ਨਹੀਂ,


ਆਪਿ ਉਪਾਵਣਹਾਰ ਆਪੇ ਹੀ ਮਾਰਦਾ  

Āp upāvaṇhār āpe hī mārḏā.  

He Himself is the Creator, and He Himself destroys.  

xxx
ਉਹ ਆਪ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ ਤੇ ਆਪ ਹੀ ਮਾਰਦਾ ਹੈ,


        


© SriGranth.org, a Sri Guru Granth Sahib resource, all rights reserved.
See Acknowledgements & Credits