Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਸਤਿਗੁਰੁ ਅਪਣਾ ਸੇਵਿ ਸਭ ਫਲ ਪਾਇਆ  

Saṯgur apṇā sev sabẖ fal pā▫i▫ā.  

Serving my True Guru, I have obtained all the fruits.  

ਸੇਵਿ = ਸੇਵਾ ਕਰ ਕੇ, ਹੁਕਮ ਕਰ ਕੇ।
ਜੇ ਸਤਿਗੁਰੂ ਦੇ ਹੁਕਮ ਵਿਚ ਤੁਰੀਏ ਤਾਂ (ਮਾਨੋ) ਸਾਰੇ ਫਲ ਮਿਲ ਜਾਂਦੇ ਹਨ,


ਅੰਮ੍ਰਿਤ ਹਰਿ ਕਾ ਨਾਉ ਸਦਾ ਧਿਆਇਆ  

Amriṯ har kā nā▫o saḏā ḏẖi▫ā▫i▫ā.  

I meditate continually on the Ambrosial Name of the Lord.  

xxx
ਤੇ ਪ੍ਰਭੂ ਦਾ ਅੰਮ੍ਰਿਤ-ਨਾਮ ਸਦਾ ਸਿਮਰ ਸਕੀਦਾ ਹੈ।


ਸੰਤ ਜਨਾ ਕੈ ਸੰਗਿ ਦੁਖੁ ਮਿਟਾਇਆ  

Sanṯ janā kai sang ḏukẖ mitā▫i▫ā.  

In the Society of the Saints, I am rid of my pain and suffering.  

xxx
ਗੁਰਮੁਖਾਂ ਦੀ ਸੰਗਤ ਵਿਚ ਰਹਿ ਕੇ (ਦੂਜੇ ਭਾਉ ਦਾ) ਦੁਖ ਮਿਟਾ ਸਕੀਦਾ ਹੈ,


ਨਾਨਕ ਭਏ ਅਚਿੰਤੁ ਹਰਿ ਧਨੁ ਨਿਹਚਲਾਇਆ ॥੨੦॥  

Nānak bẖa▫e acẖinṯ har ḏẖan nihcẖalā▫i▫ā. ||20||  

O Nanak, I have become care-free; I have obtained the imperishable wealth of the Lord. ||20||  

ਅਚਿੰਤੁ = ਬੇ-ਫ਼ਿਕਰ ॥੨੦॥
ਤੇ, ਹੇ ਨਾਨਕ! ਕਦੇ ਨਾਹ ਨਾਸ ਹੋਣ ਵਾਲਾ ਨਾਮ-ਧਨ ਖੱਟ ਕੇ ਬੇ-ਫ਼ਿਕਰ ਹੋ ਜਾਈਦਾ ਹੈ ॥੨੦॥


ਸਲੋਕ ਮਃ  

Salok mėhlā 3.  

Shalok, Third Mehl:  

xxx
xxx


ਖੇਤਿ ਮਿਆਲਾ ਉਚੀਆ ਘਰੁ ਉਚਾ ਨਿਰਣਉ  

Kẖeṯ mi▫ālā ucẖī▫ā gẖar ucẖā nirṇa▫o.  

Raising the embankments of the mind's field, I gaze at the heavenly mansion.  

ਖੇਤਿ = ਪੈਲੀ ਵਿਚ। ਮਿਆਲਾ = ਵੱਟਾਂ। ਘਰੁ ਉਚਾ = ਬੱਦਲ। ਨਿਰਣਉ = ਤੱਕ ਕੇ।
ਬੱਦਲ ਵੇਖ ਕੇ (ਜੱਟ) ਪੈਲੀ ਵਿਚ ਵੱਟਾਂ ਉੱਚੀਆਂ ਕਰ ਦੇਂਦਾ ਹੈ (ਤੇ ਵਰਖਾ ਦਾ ਪਾਣੀ ਉਸ ਪੈਲੀ ਵਿਚ ਆ ਖਲੋਂਦਾ ਹੈ),


ਮਹਲ ਭਗਤੀ ਘਰਿ ਸਰੈ ਸਜਣ ਪਾਹੁਣਿਅਉ  

Mahal bẖagṯī gẖar sarai sajaṇ pāhuṇi▫a▫o.  

When devotion comes to the mind of the soul-bride, she is visited by the friendly guest.  

ਮਹਲ ਘਰਿ = (ਜਿਸ ਜੀਵ-) ਇਸਤ੍ਰੀ ਦੇ ਘਰ ਵਿਚ। ਸਰੈ = ਬਣੀ ਹੋਈ ਹੈ, ਫਬੀ ਹੈ। ਸਜਣ-ਪ੍ਰਭੂ ਜੀ।
(ਤਿਵੇਂ ਹੀ, ਜਿਸ ਜੀਵ-) ਇਸਤ੍ਰੀ ਦੇ ਹਿਰਦੇ ਵਿਚ ਭਗਤੀ (ਦਾ ਉਛਾਲਾ) ਆਉਂਦਾ ਹੈ ਉਥੇ ਪ੍ਰਭੂ ਪ੍ਰਾਹੁਣਾ ਬਣ ਕੇ (ਭਾਵ, ਰਹਿਣ ਲਈ) ਆਉਂਦਾ ਹੈ।


ਬਰਸਨਾ ਬਰਸੁ ਘਨਾ ਬਹੁੜਿ ਬਰਸਹਿ ਕਾਹਿ  

Barsanā ṯa baras gẖanā bahuṛ barsėh kāhi.  

O clouds, if you are going to rain, then go ahead and rain; why rain after the season has passed?  

ਘਨਾ = ਹੇ ਘਨ! ਹੇ ਬੱਦਲ! ਹੇ ਸਤਿਗੁਰੂ! ਬਹੁੜਿ = ਫੇਰ। ਕਾਹਿ = ਕਾਹਦੇ ਲਈ?
ਹੇ ਮੇਘ! (ਹੇ ਸਤਿਗੁਰੂ!) ਜੇ (ਨਾਮ ਦੀ) ਵਰਖਾ ਕਰਨੀ ਹੈ ਤਾਂ ਵਰਖਾ (ਹੁਣ) ਕਰ, (ਮੇਰੀ ਉਮਰ ਵਿਹਾ ਜਾਣ ਤੇ) ਫੇਰ ਕਾਹਦੇ ਲਈ ਵਰਖਾ ਕਰੇਂਗਾ?


ਨਾਨਕ ਤਿਨ੍ਹ੍ਹ ਬਲਿਹਾਰਣੈ ਜਿਨ੍ਹ੍ਹ ਗੁਰਮੁਖਿ ਪਾਇਆ ਮਨ ਮਾਹਿ ॥੧॥  

Nānak ṯinĥ balihārṇai jinĥ gurmukẖ pā▫i▫ā man māhi. ||1||  

Nanak is a sacrifice to those Gurmukhs who obtain the Lord in their minds. ||1||  

xxx ॥੧॥
ਹੇ ਨਾਨਕ! ਮੈਂ ਸਦਕੇ ਹਾਂ ਉਹਨਾਂ ਤੋਂ ਜਿਨ੍ਹਾਂ ਨੇ ਗੁਰੂ ਦੀ ਰਾਹੀਂ ਪ੍ਰਭੂ ਨੂੰ ਹਿਰਦੇ ਵਿਚ ਲੱਭ ਲਿਆ ਹੈ ॥੧॥


ਮਃ  

Mėhlā 3.  

Third Mehl:  

xxx
xxx


ਮਿਠਾ ਸੋ ਜੋ ਭਾਵਦਾ ਸਜਣੁ ਸੋ ਜਿ ਰਾਸਿ  

Miṯẖā so jo bẖāvḏā sajaṇ so jė rās.  

That which is pleasing is sweet, and one who is sincere is a friend.  

ਮਿਠਾ = ਪਿਆਰਾ। ਭਾਵਦਾ = ਸਦਾ ਚੰਗਾ ਲੱਗਦਾ ਹੈ। ਜਿ = ਜੋ। ਰਾਸਿ = ਮੁਆਫ਼ਿਕ। ਜਿ ਰਾਸਿ = ਜੋ ਸਦਾ ਮੁਆਫ਼ਿਕ ਆਵੇ, ਜਿਸ ਨਾਲ ਸਦਾ ਬਣੀ ਰਹੇ।
(ਅਸਲ) ਪਿਆਰਾ ਪਦਾਰਥ ਉਹ ਹੈ ਜੋ ਸਦਾ ਚੰਗਾ ਲੱਗਦਾ ਰਹੇ, (ਅਸਲ) ਮਿੱਤ੍ਰ ਉਹ ਹੈ ਜਿਸ ਨਾਲ ਸਦਾ ਬਣੀ ਰਹੇ (ਪਰ 'ਦੂਜਾ ਭਾਵ' ਨਾਹ ਸਦਾ ਚੰਗਾ ਲੱਗਦਾ ਹੈ ਨਾਹ ਸਦਾ ਨਾਲ ਨਿਭਦਾ ਹੈ),


ਨਾਨਕ ਗੁਰਮੁਖਿ ਜਾਣੀਐ ਜਾ ਕਉ ਆਪਿ ਕਰੇ ਪਰਗਾਸੁ ॥੨॥  

Nānak gurmukẖ jāṇī▫ai jā ka▫o āp kare pargās. ||2||  

O Nanak, he is known as a Gurmukh, whom the Lord Himself enlightens. ||2||  

xxx ॥੨॥
ਹੇ ਨਾਨਕ! ਜਿਸ ਦੇ ਅੰਦਰ ਪ੍ਰਭੂ ਆਪ ਚਾਨਣ ਕਰੇ ਉਸ ਨੂੰ ਗੁਰੂ ਦੀ ਰਾਹੀਂ ਇਹ ਸਮਝ ਪੈਂਦੀ ਹੈ ॥੨॥


ਪਉੜੀ  

Pa▫oṛī.  

Pauree:  

xxx
xxx


ਪ੍ਰਭ ਪਾਸਿ ਜਨ ਕੀ ਅਰਦਾਸਿ ਤੂ ਸਚਾ ਸਾਂਈ  

Parabẖ pās jan kī arḏās ṯū sacẖā sāʼn▫ī.  

O God, Your humble servant offers his prayer to You; You are my True Master.  

ਜਨ = ਪ੍ਰਭੂ ਦਾ ਸੇਵਕ।
ਪ੍ਰਭੂ ਦੇ ਸੇਵਕ ਦੀ ਅਰਦਾਸਿ ਪ੍ਰਭੂ ਦੀ ਹਜ਼ੂਰੀ ਵਿਚ (ਇਉਂ ਹੁੰਦੀ) ਹੈ: (ਹੇ ਪ੍ਰਭੂ!) ਤੂੰ ਸਦਾ ਰਹਿਣ ਵਾਲਾ ਮਾਲਕ ਹੈਂ,


ਤੂ ਰਖਵਾਲਾ ਸਦਾ ਸਦਾ ਹਉ ਤੁਧੁ ਧਿਆਈ  

Ŧū rakẖvālā saḏā saḏā ha▫o ṯuḏẖ ḏẖi▫ā▫ī.  

You are my Protector, forever and ever; I meditate on You.  

ਹਉ = ਮੈਂ।
ਤੂੰ ਸਦਾ ਹੀ ਰਾਖਾ ਹੈਂ, ਮੈਂ ਤੈਨੂੰ ਸਿਮਰਦਾ ਹਾਂ।


ਜੀਅ ਜੰਤ ਸਭਿ ਤੇਰਿਆ ਤੂ ਰਹਿਆ ਸਮਾਈ  

Jī▫a janṯ sabẖ ṯeri▫ā ṯū rahi▫ā samā▫ī.  

All the beings and creatures are Yours; You are pervading and permeating in them.  

xxx
ਸਾਰੇ ਜੀਆ ਜੰਤ ਤੇਰੇ ਹੀ ਹਨ, ਤੂੰ ਇਹਨਾਂ ਵਿਚ ਮੌਜੂਦ ਹੈਂ।


ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸੁ ਮਾਰਿ ਪਚਾਈ  

Jo ḏās ṯere kī ninḏā kare ṯis mār pacẖā▫ī.  

One who slanders Your slave is crushed and destroyed.  

xxx
ਜੋ ਮਨੁੱਖ ਤੇਰੀ ਬੰਦਗੀ ਕਰਨ ਵਾਲੇ ਦੀ ਨਿੰਦਿਆ ਕਰਦਾ ਹੈ ਤੂੰ ਉਸ ਨੂੰ (ਆਤਮਕ ਮੌਤੇ) ਮਾਰ ਕੇ ਖ਼ੁਆਰ ਕਰਦਾ ਹੈਂ।


ਚਿੰਤਾ ਛਡਿ ਅਚਿੰਤੁ ਰਹੁ ਨਾਨਕ ਲਗਿ ਪਾਈ ॥੨੧॥  

Cẖinṯā cẖẖad acẖinṯ rahu Nānak lag pā▫ī. ||21||  

Falling at Your Feet, Nanak has renounced his cares, and has become care-free. ||21||  

ਪਾਈ = ਪੈਰੀਂ ॥੨੧॥
ਹੇ ਨਾਨਕ! ਤੂੰ ਭੀ ਪ੍ਰਭੂ ਦੀ ਚਰਨੀਂ ਲੱਗ ਤੇ (ਦੁਨੀਆ ਵਾਲੀ) ਚਿੰਤਾ ਛੱਡ ਕੇ ਬੇ-ਫ਼ਿਕਰ ਹੋ ਰਹੁ ॥੨੧॥


ਸਲੋਕ ਮਃ  

Salok mėhlā 3.  

Shalok, Third Mehl:  

xxx
xxx


ਆਸਾ ਕਰਤਾ ਜਗੁ ਮੁਆ ਆਸਾ ਮਰੈ ਜਾਇ  

Āsā karṯā jag mu▫ā āsā marai na jā▫e.  

Building up its hopes, the world dies, but its hopes do not die or depart.  

xxx
ਜਗਤ (ਦੁਨੀਆ ਦੀਆਂ) ਆਸਾਂ ਬਣਾ ਬਣਾ ਕੇ ਮਰ ਜਾਂਦਾ ਹੈ, ਪਰ ਇਹ ਆਸ ਕਦੇ ਮਰਦੀ ਨਹੀਂ; ਕਦੇ ਮੁੱਕਦੀ ਨਹੀਂ (ਭਾਵ, ਕਦੇ ਤ੍ਰਿਸ਼ਨਾ ਮੁੱਕਦੀ ਨਹੀਂ, ਕਦੇ ਸੰਤੋਖ ਨਹੀਂ ਆਉਂਦਾ)।


ਨਾਨਕ ਆਸਾ ਪੂਰੀਆ ਸਚੇ ਸਿਉ ਚਿਤੁ ਲਾਇ ॥੧॥  

Nānak āsā pūrī▫ā sacẖe si▫o cẖiṯ lā▫e. ||1||  

O Nanak, hopes are fulfilled only by attaching one's consciousness to the True Lord. ||1||  

xxx ॥੧॥
ਹੇ ਨਾਨਕ! ਸਦਾ-ਥਿਰ ਰਹਿਣ ਵਾਲੇ ਪ੍ਰਭੂ ਨਾਲ ਚਿੱਤ ਜੋੜਿਆਂ ਮਨੁੱਖ ਦੀਆਂ ਆਸਾਂ ਪੂਰੀਆਂ ਹੋ ਜਾਂਦੀਆਂ ਹਨ (ਭਾਵ, ਤ੍ਰਿਸ਼ਨਾ ਮੁੱਕ ਜਾਂਦੀ ਹੈ) ॥੧॥


ਮਃ  

Mėhlā 3.  

Third Mehl:  

xxx
xxx


ਆਸਾ ਮਨਸਾ ਮਰਿ ਜਾਇਸੀ ਜਿਨਿ ਕੀਤੀ ਸੋ ਲੈ ਜਾਇ  

Āsā mansā mar jā▫isī jin kīṯī so lai jā▫e.  

Hopes and desires shall die only when He, who created them, takes them away.  

ਮਨਸਾ = ਮਨ ਦਾ ਫੁਰਨਾ। ਜਿਨਿ = ਜਿਸ ਪ੍ਰਭੂ ਨੇ। ਕੀਤੀ = (ਆਸਾ ਮਨਸਾ) ਪੈਦਾ ਕੀਤੀ। ਸੋ = ਉਹੀ ਪ੍ਰਭੂ। ਲੈ ਜਾਇ = ਨਾਸ ਕਰੇ[
ਇਹ ਦੁਨੀਆ ਦੀ ਆਸ, ਇਹ ਮਾਇਆ ਦਾ ਫੁਰਨਾ ਤਦੋਂ ਹੀ ਮੁੱਕਣਗੇ ਜਦੋਂ ਉਹ ਪ੍ਰਭੂ ਆਪ ਮੁਕਾਏਗਾ ਜਿਸ ਨੇ ਇਹ (ਆਸਾ ਮਨਸਾ) ਪੈਦਾ ਕੀਤੇ ਹਨ।


ਨਾਨਕ ਨਿਹਚਲੁ ਕੋ ਨਹੀ ਬਾਝਹੁ ਹਰਿ ਕੈ ਨਾਇ ॥੨॥  

Nānak nihcẖal ko nahī bājẖahu har kai nā▫e. ||2||  

O Nanak, nothing is permanent, except the Name of the Lord. ||2||  

xxx ॥੨॥
ਹੇ ਨਾਨਕ! (ਤਦੋਂ ਹੀ ਯਕੀਨ ਬਣੇਗਾ ਕਿ) ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਸਦਾ-ਥਿਰ ਰਹਿਣ ਵਾਲਾ ਨਹੀਂ ॥੨॥


ਪਉੜੀ  

Pa▫oṛī.  

Pauree:  

xxx
xxx


ਆਪੇ ਜਗਤੁ ਉਪਾਇਓਨੁ ਕਰਿ ਪੂਰਾ ਥਾਟੁ  

Āpe jagaṯ upā▫i▫on kar pūrā thāt.  

He Himself created the world, with His perfect workmanship.  

ਉਪਾਇਓਨੁ = ਉਪਾਇਆ ਉਸ (ਪ੍ਰਭੂ) ਨੇ। ਪੂਰਾ = ਮੁਕੰਮਲ, ਜਿਸ ਵਿਚ ਕੋਈ ਊਣਤਾ ਨਾਹ ਹੋਵੇ। ਥਾਟੁ = ਬਨਾਵਟ, ਬਣਤਰ।
ਮੁਕੰਮਲ ਬਣਤਰ ਬਣਾ ਕੇ ਪ੍ਰਭੂ ਨੇ ਆਪ ਹੀ ਜਗਤ ਪੈਦਾ ਕੀਤਾ ਹੈ।


ਆਪੇ ਸਾਹੁ ਆਪੇ ਵਣਜਾਰਾ ਆਪੇ ਹੀ ਹਰਿ ਹਾਟੁ  

Āpe sāhu āpe vaṇjārā āpe hī har hāt.  

He Himself is the true banker, He Himself is the merchant, and He Himself is the store.  

ਵਣਜਾਰਾ = ਵਾਪਾਰੀ। ਹਾਟੁ = ਹੱਟ (ਜਿਥੇ ਸੌਦਾ ਹੋ ਰਿਹਾ ਹੈ)।
ਵਾਹਿਗੁਰੂ ਆਪ ਹੀ ਸ਼ਾਹੂਕਾਰ ਹੈ, ਆਪ ਹੀ ਵਾਪਾਰੀ ਅਤੇ ਆਪ ਹੀ ਹੱਟੀ।


ਆਪੇ ਸਾਗਰੁ ਆਪੇ ਬੋਹਿਥਾ ਆਪੇ ਹੀ ਖੇਵਾਟੁ  

Āpe sāgar āpe bohithā āpe hī kẖevāt.  

He Himself is the ocean, He Himself is the boat, and He Himself is the boatman.  

ਬੋਹਿਥਾ = ਜਹਾਜ਼। ਖੇਵਾਟੁ = ਮਲਾਹ।
ਪ੍ਰਭੂ ਆਪ ਹੀ ਸਮੁੰਦਰ ਹੈ, ਆਪ ਹੀ ਜਹਾਜ਼ ਹੈ, ਤੇ ਆਪ ਹੀ ਮੱਲਾਹ ਹੈ।


ਆਪੇ ਗੁਰੁ ਚੇਲਾ ਹੈ ਆਪੇ ਆਪੇ ਦਸੇ ਘਾਟੁ  

Āpe gur cẖelā hai āpe āpe ḏase gẖāt.  

He Himself is the Guru, He Himself is the disciple, and He Himself shows the destination.  

ਘਾਟੁ = ਪੱਤਣ।
ਪ੍ਰਭੂ ਆਪ ਹੀ ਗੁਰੂ ਹੈ, ਆਪ ਹੀ ਸਿੱਖ ਹੈ, ਤੇ ਆਪ ਹੀ (ਪਾਰਲਾ) ਪੱਤਣ ਵਿਖਾਂਦਾ ਹੈ।


ਜਨ ਨਾਨਕ ਨਾਮੁ ਧਿਆਇ ਤੂ ਸਭਿ ਕਿਲਵਿਖ ਕਾਟੁ ॥੨੨॥੧॥ ਸੁਧੁ  

Jan Nānak nām ḏẖi▫ā▫e ṯū sabẖ kilvikẖ kāt. ||22||1|| suḏẖu  

O servant Nanak, meditate on the Naam, the Name of the Lord, and all your sins shall be eradicated. ||22||1||Sudh||  

ਕਿਲਵਿਖ = ਪਾਪ ॥੨੨॥੧॥
ਹੇ ਦਾਸ ਨਾਨਕ! ਤੂੰ ਉਸ ਪ੍ਰਭੂ ਦਾ ਨਾਮ ਸਿਮਰ ਤੇ ਆਪਣੇ ਸਾਰੇ ਪਾਪ ਦੂਰ ਕਰ ਲੈ ॥੨੨॥੧॥


ਰਾਗੁ ਗੂਜਰੀ ਵਾਰ ਮਹਲਾ  

Rāg gūjrī vār mėhlā 5  

Raag Goojaree, Vaar, Fifth Mehl:  

xxx
ਰਾਗ ਗੂਜਰੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਵਾਰ'।


ਸਤਿਗੁਰ ਪ੍ਰਸਾਦਿ  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਸਲੋਕੁ ਮਃ  

Salok mėhlā 5.  

Shalok, Fifth Mehl:  

xxx
ਗੁਰੂ ਅਰਜਨਦੇਵ ਜੀ ਦਾ ਸਲੋਕ।


ਅੰਤਰਿ ਗੁਰੁ ਆਰਾਧਣਾ ਜਿਹਵਾ ਜਪਿ ਗੁਰ ਨਾਉ  

Anṯar gur ārāḏẖ▫ṇā jihvā jap gur nā▫o.  

Deep within yourself, worship the Guru in adoration, and with your tongue, chant the Guru's Name.  

ਅੰਤਰਿ = ਮਨ ਵਿਚ। ਆਰਾਧਣਾ = ਯਾਦ ਕਰਨਾ। ਗੁਰ ਨਾਉ = ਗੁਰੂ ਦਾ ਨਾਮ।
ਮਨ ਵਿਚ ਗੁਰੂ ਨੂੰ ਯਾਦ ਕਰਨਾ, ਜੀਭ ਨਾਲ ਗੁਰੂ ਦਾ ਨਾਮ ਜਪਣਾ,


ਨੇਤ੍ਰੀ ਸਤਿਗੁਰੁ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਉ  

Neṯrī saṯgur pekẖ▫ṇā sarvaṇī sunṇā gur nā▫o.  

Let your eyes behold the True Guru, and let your ears hear the Guru's Name.  

ਸ੍ਰਵਣੀ = ਕੰਨਾਂ ਨਾਲ।
ਅੱਖਾਂ ਨਾਲ ਗੁਰੂ ਨੂੰ ਵੇਖਣਾ, ਕੰਨਾਂ ਨਾਲ ਗੁਰੂ ਦਾ ਨਾਮ ਸੁਣਨਾ;


ਸਤਿਗੁਰ ਸੇਤੀ ਰਤਿਆ ਦਰਗਹ ਪਾਈਐ ਠਾਉ  

Saṯgur seṯī raṯi▫ā ḏargėh pā▫ī▫ai ṯẖā▫o.  

Attuned to the True Guru, you shall receive a place of honor in the Court of the Lord.  

ਸੇਤੀ = ਨਾਲ। ਰਤਿਆ = ਰੰਗੀਜ ਕੇ, ਪਿਆਰ ਕੀਤਿਆਂ।
ਜੇ ਇਸ ਤਰ੍ਹਾਂ ਆਪਣੇ ਗੁਰੂ (ਦੇ ਪਿਆਰ) ਵਿਚ ਰੰਗੇ ਜਾਈਏ ਤਾਂ (ਪ੍ਰਭੂ ਦੀ) ਹਜ਼ੂਰੀ ਵਿਚ ਥਾਂ ਮਿਲਦਾ ਹੈ।


ਕਹੁ ਨਾਨਕ ਕਿਰਪਾ ਕਰੇ ਜਿਸ ਨੋ ਏਹ ਵਥੁ ਦੇਇ  

Kaho Nānak kirpā kare jis no eh vath ḏe▫e.  

Says Nanak, this treasure is bestowed on those who are blessed with His Mercy.  

ਵਥੁ = ਚੀਜ਼।
ਹੇ ਨਾਨਕ! ਇਹ ਦਾਤ ਉਸ ਮਨੁੱਖ ਨੂੰ ਪ੍ਰਭੂ ਦੇਂਦਾ ਹੈ ਜਿਸ ਉਤੇ ਮੇਹਰ ਕਰਦਾ ਹੈ,


ਜਗ ਮਹਿ ਉਤਮ ਕਾਢੀਅਹਿ ਵਿਰਲੇ ਕੇਈ ਕੇਇ ॥੧॥  

Jag mėh uṯam kādẖī▫ah virle ke▫ī ke▫e. ||1||  

In the midst of the world, they are known as the most pious - they are rare indeed. ||1||  

ਕਾਢੀਅਹਿ = ਅਖਵਾਂਦੇ ਹਨ ॥੧॥
ਅਜੇਹੇ ਬੰਦੇ ਜਗਤ ਵਿਚ ਸ੍ਰੇਸ਼ਟ ਅਖਵਾਉਂਦੇ ਹਨ, (ਪਰ ਅਜੇਹੇ ਹੁੰਦੇ) ਕੋਈ ਵਿਰਲੇ ਵਿਰਲੇ ਹਨ ॥੧॥


ਮਃ  

Mėhlā 5.  

Fifth Mehl:  

xxx
xxx


ਰਖੇ ਰਖਣਹਾਰਿ ਆਪਿ ਉਬਾਰਿਅਨੁ  

Rakẖe rakẖaṇhār āp ubāri▫an.  

O Savior Lord, save us and take us across.  

ਰਖਣਹਾਰਿ = ਰੱਖਣਹਾਰ ਨੇ, ਰੱਖਿਆ ਕਰਨ ਵਾਲੇ (ਪ੍ਰਭੂ) ਨੇ। ਉਬਾਰਿਅਨੁ = ਬਚਾ ਲਏ ਉਸ (ਪ੍ਰਭੂ) ਨੇ।
ਰੱਖਿਆ ਕਰਨ ਵਾਲੇ ਪਰਮਾਤਮਾ ਨੇ ਆਪ (ਵਿਕਾਰਾਂ ਤੋਂ) ਬਚਾ ਲਿਆ ਹੈ,


ਗੁਰ ਕੀ ਪੈਰੀ ਪਾਇ ਕਾਜ ਸਵਾਰਿਅਨੁ  

Gur kī pairī pā▫e kāj savāri▫an.  

Falling at the feet of the Guru, our works are embellished with perfection.  

ਸਵਾਰਿਅਨੁ = ਸਵਾਰ ਦਿੱਤੇ ਉਸ ਨੇ। ਮਨਹੁ = ਮਨ ਤੋਂ।
ਤੇ ਗੁਰੂ ਦੀ ਪੈਰੀਂ ਪਾ ਕੇ ਸਾਰੇ ਕੰਮ ਉਸ ਨੇ ਸਵਾਰ ਦਿੱਤੇ ਹਨ,


ਹੋਆ ਆਪਿ ਦਇਆਲੁ ਮਨਹੁ ਵਿਸਾਰਿਅਨੁ  

Ho▫ā āp ḏa▫i▫āl manhu na visāri▫an.  

You have become kind, merciful and compassionate; we do not forget You from our minds.  

ਵਿਸਾਰਿਅਨੁ = ਵਿਸਾਰ ਦਿੱਤੇ ਉਸ ਨੇ।
ਜਿਨ੍ਹਾਂ ਉਤੇ ਪ੍ਰਭੂ ਆਪ ਦਿਆਲ ਹੋਇਆ ਹੈ, ਉਹਨਾਂ ਨੂੰ ਉਸ ਨੇ (ਆਪਣੇ) ਮਨੋਂ ਵਿਸਾਰਿਆ ਨਹੀਂ,


ਸਾਧ ਜਨਾ ਕੈ ਸੰਗਿ ਭਵਜਲੁ ਤਾਰਿਅਨੁ  

Sāḏẖ janā kai sang bẖavjal ṯāri▫an.  

In the Saadh Sangat, the Company of the Holy, we are carried across the terrifying world-ocean.  

ਭਵਜਲੁ = ਸੰਸਾਰ-ਸਮੁੰਦਰ। ਤਾਰਿਅਨੁ = ਤਾਰੇ ਉਸ ਨੇ।
ਤੇ ਉਹਨਾਂ ਨੂੰ ਗੁਰਮੁਖਾਂ ਦੀ ਸੰਗਤ ਵਿਚ (ਰੱਖ ਕੇ) ਸੰਸਾਰ-ਸਮੁੰਦਰ ਤਰਾ ਦਿੱਤਾ।


ਸਾਕਤ ਨਿੰਦਕ ਦੁਸਟ ਖਿਨ ਮਾਹਿ ਬਿਦਾਰਿਅਨੁ  

Sākaṯ ninḏak ḏusat kẖin māhi biḏāri▫an.  

In an instant, You have destroyed the faithless cynics and slanderous enemies.  

ਸਾਕਤੁ = ਟੁਟੇ ਹੋਏ, ਵਿਛੁੜੇ ਹੋਏ। ਬਿਦਾਰਿਅਨੁ = ਨਾਸ ਕਰ ਦਿੱਤੇ ਉਸ ਨੇ[
ਜੋ ਉਸ ਦੇ ਚਰਨਾਂ ਤੋਂ ਟੁੱਟੇ ਹੋਏ ਹਨ, ਜੋ ਨਿੰਦਾ ਕਰਦੇ ਰਹਿੰਦੇ ਹਨ, ਜੋ ਗੰਦੇ ਆਚਰਨ ਵਾਲੇ ਹਨ, ਉਹਨਾਂ ਨੂੰ ਇਕ ਪਲ ਵਿਚ ਉਸ ਨੇ ਮਾਰ ਮੁਕਾਇਆ ਹੈ।


ਤਿਸੁ ਸਾਹਿਬ ਕੀ ਟੇਕ ਨਾਨਕ ਮਨੈ ਮਾਹਿ  

Ŧis sāhib kī tek Nānak manai māhi.  

That Lord and Master is my Anchor and Support; O Nanak, hold firm in your mind.  

xxx
ਨਾਨਕ ਦੇ ਮਨ ਵਿਚ ਭੀ ਉਸ ਮਾਲਕ ਦਾ ਆਸਰਾ ਹੈ,


        


© SriGranth.org, a Sri Guru Granth Sahib resource, all rights reserved.
See Acknowledgements & Credits