Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਨਾਨਕ ਵਾਹੁ ਵਾਹੁ ਗੁਰਮੁਖਿ ਪਾਈਐ ਅਨਦਿਨੁ ਨਾਮੁ ਲਏਇ ॥੧॥  

Nānak vāhu vāhu gurmukẖ pā▫ī▫ai an▫ḏin nām la▫e▫e. ||1||  

O Nanak, Waaho! Waaho! This is obtained by the Gurmukhs, who hold tight to the Naam, night and day. ||1||  

xxx॥੧॥
ਹੇ ਨਾਨਕ! ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਸ ਨੂੰ ਸਿਫ਼ਤ-ਸਾਲਾਹ ਦੀ ਦਾਤ ਮਿਲਦੀ ਹੈ, ਉਹ ਹਰ ਵੇਲੇ ਪ੍ਰਭੂ ਦਾ ਨਾਮ ਜਪਦਾ ਹੈ ॥੧॥


ਮਃ  

Mėhlā 3.  

Third Mehl:  

xxx
xxx


ਬਿਨੁ ਸਤਿਗੁਰ ਸੇਵੇ ਸਾਤਿ ਆਵਈ ਦੂਜੀ ਨਾਹੀ ਜਾਇ  

Bin saṯgur seve sāṯ na āvī ḏūjī nāhī jā▫e.  

Without serving the True Guru, peace is not obtained, and the sense of duality does not depart.  

xxx
ਸਤਿਗੁਰੂ ਦੀ ਦੱਸੀ ਸੇਵਾ ਕਰਨ ਤੋਂ ਬਿਨਾ ਸ਼ਾਂਤੀ ਨਹੀਂ ਆਉਂਦੀ ਤੇ (ਸਤਿਗੁਰੂ ਤੋਂ ਬਿਨਾ) ਹੋਰ ਕੋਈ ਥਾਂ ਨਹੀਂ (ਜਿਥੇ ਇਹ ਮਿਲ ਸਕੇ),


ਜੇ ਬਹੁਤੇਰਾ ਲੋਚੀਐ ਵਿਣੁ ਕਰਮੈ ਪਾਇਆ ਜਾਇ  

Je bahuṯerā locẖī▫ai viṇ karmai na pā▫i▫ā jā▫e.  

No matter how much one may wish, without the Lord's Grace, He is not found.  

xxx
ਭਾਵੇਂ ਕਿਤਨੀ ਹੀ ਤਾਂਘ ਕਰੀਏ, ਮੇਹਰ ਤੋਂ ਬਿਨਾ ਪ੍ਰਭੂ ਦੀ ਪ੍ਰਾਪਤੀ ਨਹੀਂ ਹੋ ਸਕਦੀ।


ਜਿਨ੍ਹ੍ਹਾ ਅੰਤਰਿ ਲੋਭ ਵਿਕਾਰੁ ਹੈ ਦੂਜੈ ਭਾਇ ਖੁਆਇ  

Jinĥā anṯar lobẖ vikār hai ḏūjai bẖā▫e kẖu▫ā▫e.  

Those who are filled with greed and corruption are ruined by the love of duality.  

xxx
ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਲੋਭ ਦਾ ਔਗੁਣ ਹੈ, ਉਹ ਮਾਇਆ ਦੇ ਪਿਆਰ ਵਿਚ ਭੁੱਲੇ ਹੋਏ ਹਨ,


ਜੰਮਣੁ ਮਰਣੁ ਚੁਕਈ ਹਉਮੈ ਵਿਚਿ ਦੁਖੁ ਪਾਇ  

Jamaṇ maraṇ na cẖuk▫ī ha▫umai vicẖ ḏukẖ pā▫e.  

They cannot escape birth and death, and with egotism within them, they suffer in misery.  

xxx
ਉਹਨਾਂ ਦਾ ਜੰਮਣਾ ਮਰਣਾ ਮੁੱਕਦਾ ਨਹੀਂ ਤੇ ਉਹ ਅਹੰਕਾਰ ਵਿਚ ਕਲੇਸ਼ ਉਠਾਉਂਦੇ ਹਨ।


ਜਿਨ੍ਹ੍ਹਾ ਸਤਿਗੁਰ ਸਿਉ ਚਿਤੁ ਲਾਇਆ ਸੁ ਖਾਲੀ ਕੋਈ ਨਾਹਿ  

Jinĥā saṯgur si▫o cẖiṯ lā▫i▫ā so kẖālī ko▫ī nāhi.  

Those who center their consciousness on the True Guru, never go empty-handed.  

xxx
ਜਿਨ੍ਹਾਂ ਮਨੁੱਖਾਂ ਨੇ ਆਪਣੇ ਸਤਿਗੁਰੂ ਨਾਲ ਚਿੱਤ ਜੋੜਿਆ ਹੈ ਉਹਨਾਂ ਵਿਚੋਂ (ਪ੍ਰਭੂ ਦੇ ਮਿਲਾਪ ਤੋਂ) ਵਾਂਜਿਆਂ ਕੋਈ ਨਹੀਂ ਰਿਹਾ,


ਤਿਨ ਜਮ ਕੀ ਤਲਬ ਹੋਵਈ ਨਾ ਓਇ ਦੁਖ ਸਹਾਹਿ  

Ŧin jam kī ṯalab na hova▫ī nā o▫e ḏukẖ sahāhi.  

They are not summoned by the Messenger of Death, and they do not suffer in pain.  

xxx
ਨਾ ਤਾਂ ਉਹਨਾਂ ਨੂੰ ਜਮ ਦਾ ਸੱਦਾ ਪੈਂਦਾ ਹੈ ਤੇ ਨਾ ਉਹ ਦੁੱਖ ਸਹਿੰਦੇ ਹਨ (ਭਾਵ, ਉਹਨਾਂ ਨੂੰ ਮੌਤ ਦਾ ਸਹਮ ਪੋਹ ਨਹੀਂ ਸਕਦਾ)।


ਨਾਨਕ ਗੁਰਮੁਖਿ ਉਬਰੇ ਸਚੈ ਸਬਦਿ ਸਮਾਹਿ ॥੨॥  

Nānak gurmukẖ ubre sacẖai sabaḏ samāhi. ||2||  

O Nanak, the Gurmukhs are saved; they merge in the True Lord. ||2||  

xxx॥੨॥
ਹੇ ਨਾਨਕ! ਜੋ ਮਨੁੱਖ ਗੁਰੂ ਦੇ ਸਨਮੁਖ ਹੋਏ ਹਨ, ਉਹ (ਦੁੱਖਾਂ ਤੋਂ) ਬਚ ਗਏ ਹਨ ਤੇ ਸੱਚੇ ਸ਼ਬਦ ਵਿਚ ਲੀਨ ਰਹਿੰਦੇ ਹਨ ॥੨॥


ਪਉੜੀ  

Pa▫oṛī.  

Pauree:  

xxx
xxx


ਢਾਢੀ ਤਿਸ ਨੋ ਆਖੀਐ ਜਿ ਖਸਮੈ ਧਰੇ ਪਿਆਰੁ  

Dẖādẖī ṯis no ākẖī▫ai jė kẖasmai ḏẖare pi▫ār.  

He alone is called a minstrel, who enshrines love for his Lord and Master.  

xxx
ਜੋ ਮਨੁੱਖ ਆਪਣੇ ਮਾਲਕ-ਪ੍ਰਭੂ ਨਾਲ ਪਿਆਰ ਪਾਉਂਦਾ ਹੈ, ਉਹੀ ਪ੍ਰਭੂ ਦਾ ਢਾਢੀ ਅਖਵਾ ਸਕਦਾ ਹੈ (ਭਾਵ, ਪ੍ਰਭੂ ਦੀ ਸਿਫ਼ਤ-ਸਾਲਾਹ ਉਹੀ ਬੰਦਾ ਕਰ ਸਕਦਾ ਹੈ),


ਦਰਿ ਖੜਾ ਸੇਵਾ ਕਰੇ ਗੁਰ ਸਬਦੀ ਵੀਚਾਰੁ  

Ḏar kẖaṛā sevā kare gur sabḏī vīcẖār.  

Standing at the Lord's Door, he serves the Lord, and reflects upon the Word of the Guru's Shabad.  

xxx
ਉਹ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ ਟਿਕ ਕੇ ਉਸ ਦਾ ਸਿਮਰਨ ਕਰਦਾ ਹੈ ਤੇ ਗੁਰੂ ਦੇ ਸ਼ਬਦ ਰਾਹੀਂ ਉਸ ਦੇ ਗੁਣਾਂ ਦੀ ਵਿਚਾਰ ਕਰਦਾ ਹੈ।


ਢਾਢੀ ਦਰੁ ਘਰੁ ਪਾਇਸੀ ਸਚੁ ਰਖੈ ਉਰ ਧਾਰਿ  

Dẖādẖī ḏar gẖar pā▫isī sacẖ rakẖai ur ḏẖār.  

The minstrel attains the Lord's Gate and Mansion, and he keeps the True Lord clasped to his heart.  

xxx
ਜਿਉਂ ਜਿਉਂ ਉਹ ਢਾਢੀ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਉਂਦਾ ਹੈ, ਉਹ ਪ੍ਰਭੂ ਦੇ ਚਰਨਾਂ ਵਿਚ ਜੁੜਦਾ ਹੈ,


ਢਾਢੀ ਕਾ ਮਹਲੁ ਅਗਲਾ ਹਰਿ ਕੈ ਨਾਇ ਪਿਆਰਿ  

Dẖādẖī kā mahal aglā har kai nā▫e pi▫ār.  

The status of the minstrel is exalted; he loves the Name of the Lord.  

ਮਹਲੁ = ਨਿਵਾਸ-ਅਸਥਾਨ, ਆਤਮਕ ਅਵਸਥਾ। ਅਗਲਾ = ਉੱਚਾ ।
ਐਸੇ ਢਾਢੀ ਨੂੰ ਪ੍ਰਭੂ ਦੇ ਨਾਮ ਵਿਚ ਪਿਆਰ ਕਰਨ ਨਾਲ ਉਸ ਦੇ ਮਨ ਦੀ ਅਵਸਥਾ ਬਹੁਤ ਉੱਚੀ ਹੋ ਜਾਂਦੀ ਹੈ,


ਢਾਢੀ ਕੀ ਸੇਵਾ ਚਾਕਰੀ ਹਰਿ ਜਪਿ ਹਰਿ ਨਿਸਤਾਰਿ ॥੧੮॥  

Dẖādẖī kī sevā cẖākrī har jap har nisṯār. ||18||  

The service of the minstrel is to meditate on the Lord; he is emancipated by the Lord. ||18||  

xxx ॥੧੮॥
ਬੱਸ, ਉਹ ਢਾਢੀ ਇਹੀ ਸੇਵਾ ਕਰਦਾ ਹੈ, ਇਹੀ ਚਾਕਰੀ ਕਰਦਾ ਹੈ ਕਿ ਉਹ ਪ੍ਰਭੂ ਦਾ ਨਾਮ ਜਪਦਾ ਹੈ, ਤੇ ਪ੍ਰਭੂ ਉਸ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੧੮॥


ਸਲੋਕੁ ਮਃ  

Salok mėhlā 3.  

Shalok, Third Mehl:  

xxx
xxx


ਗੂਜਰੀ ਜਾਤਿ ਗਵਾਰਿ ਜਾ ਸਹੁ ਪਾਏ ਆਪਣਾ  

Gūjrī jāṯ gavār jā saho pā▫e āpṇā.  

The milkmaid's status is very low, but she attains her Husband Lord  

ਗੂਜਰੀ ਜਾਤਿ ਗਵਾਰਿ = ਗਵਾਰ ਜਾਤਿ ਵਾਲੀ ਗੁਜਰੀ, ਮੋਟੀ ਜਾਤਿ ਗੂਜਰੀ (ਏਥੇ ਇਸ਼ਾਰਾ ਸ੍ਰੀ ਕ੍ਰਿਸ਼ਨ ਜੀ ਤੇ ਚੰਦ੍ਰਾਵਲਿ ਹੈ)।
ਮੋਟੀ ਜਾਤਿ ਦੀ ਗੁਜਰੀ ਕੁਲਵੰਤੀ ਇਸਤ੍ਰੀ ਬਣ ਗਈ (ਉੱਚੀ ਜਾਤਿ ਵਾਲੀ ਹੋ ਗਈ) ਜਦੋਂ ਉਸ ਨੇ ਆਪਣਾ ਖਸਮ ਲੱਭ ਲਿਆ।


ਗੁਰ ਕੈ ਸਬਦਿ ਵੀਚਾਰਿ ਅਨਦਿਨੁ ਹਰਿ ਜਪੁ ਜਾਪਣਾ  

Gur kai sabaḏ vīcẖār an▫ḏin har jap jāpṇā.  

when she reflects upon the Word of the Guru's Shabad, and chants the Lord's Name, night and day.  

ਅਨਦਿਨੁ = ਹਰ ਰੋਜ਼।
ਜੋ ਸਤਿਗੁਰੂ ਦੇ ਸ਼ਬਦ ਦੁਆਰਾ ਵਿਚਾਰ ਕਰ ਕੇ ਹਰ ਰੋਜ਼ ਪ੍ਰਭੂ ਦਾ ਸਿਮਰਨ ਕਰਦੀ ਹੈ,


ਜਿਸੁ ਸਤਿਗੁਰੁ ਮਿਲੈ ਤਿਸੁ ਭਉ ਪਵੈ ਸਾ ਕੁਲਵੰਤੀ ਨਾਰਿ  

Jis saṯgur milai ṯis bẖa▫o pavai sā kulvanṯī nār.  

She who meets the True Guru, lives in the Fear of God; she is a woman of noble birth.  

ਭਉ = ਰੱਬ ਦਾ ਡਰ। ਕੁਲਵੰਤੀ = ਚੰਗੀ ਕੁਲ ਵਾਲੀ।
ਤੇ ਜਿਸ ਨੂੰ ਗੁਰੂ ਮਿਲਣ ਦੇ ਰਾਹੀਂ ਅੰਦਰ ਪਰਮਾਤਮਾ ਦਾ ਡਰ ਪੈਦਾ ਹੁੰਦਾ ਹੈ, ਉਹ (ਜੀਵ-) ਇਸਤ੍ਰੀ ਕੁਲਵੰਤੀ ਹੋ ਜਾਂਦੀ ਹੈ।


ਸਾ ਹੁਕਮੁ ਪਛਾਣੈ ਕੰਤ ਕਾ ਜਿਸ ਨੋ ਕ੍ਰਿਪਾ ਕੀਤੀ ਕਰਤਾਰਿ  

Sā hukam pacẖẖāṇai kanṯ kā jis no kirpā kīṯī karṯār.  

She alone realizes the Hukam of her Husband Lord's Command, who is blessed by the Creator Lord's Mercy.  

ਕਰਤਾਰਿ = ਕਰਤਾਰ ਨੇ।
ਜਿਸ ਤੇ ਕਰਤਾਰ ਨੇ ਆਪ ਮਿਹਰ ਕੀਤੀ ਹੋਵੇ, ਉਹ ਖਸਮ-ਪ੍ਰਭੂ ਦਾ ਹੁਕਮ ਸਮਝ ਲੈਂਦੀ ਹੈ।


ਓਹ ਕੁਚਜੀ ਕੁਲਖਣੀ ਪਰਹਰਿ ਛੋਡੀ ਭਤਾਰਿ  

Oh kucẖjī kulkẖaṇī parhar cẖẖodī bẖaṯār.  

She who is of little merit and ill-mannered, is discarded and forsaken by her Husband Lord.  

ਕੁਲਖਣੀ = ਭੈੜੇ ਲੱਛਣਾਂ ਵਾਲੀ। ਪਰਹਰਿ ਛੋਡੀ = ਤਿਆਗ ਦਿੱਤੀ। ਭਤਾਰਿ = ਭਤਾਰ ਨੇ।
ਤੇ ਜਿਸ ਨੂੰ ਖਸਮ (ਪ੍ਰਭੂ) ਨੇ ਛੁੱਟੜ ਛੱਡ ਦਿੱਤਾ ਹੋਵੇ, ਉਹ (ਜੀਵ-) ਇਸਤ੍ਰੀ ਕੁਚੱਜੀ ਤੇ ਖੋਟੇ ਲੱਛਣਾਂ ਵਾਲੀ ਹੁੰਦੀ ਹੈ।


ਭੈ ਪਇਐ ਮਲੁ ਕਟੀਐ ਨਿਰਮਲ ਹੋਵੈ ਸਰੀਰੁ  

Bẖai pa▫i▫ai mal katī▫ai nirmal hovai sarīr.  

By the Fear of God, filth is washed off, and the body becomes immaculately pure.  

ਭੈ ਪਇਐ = ਡਰ ਵਸਣ ਨਾਲ।
ਜੇ ਹਿਰਦੇ ਵਿਚ ਪ੍ਰਭੂ ਦਾ ਡਰ ਆ ਵੱਸੇ, ਤਾਂ ਮਨ ਦੀ ਮੈਲ ਕੱਟੀ ਜਾਂਦੀ ਹੈ, ਸਰੀਰ ਭੀ ਪਵਿੱਤ੍ਰ ਹੋ ਜਾਂਦਾ ਹੈ;


ਅੰਤਰਿ ਪਰਗਾਸੁ ਮਤਿ ਊਤਮ ਹੋਵੈ ਹਰਿ ਜਪਿ ਗੁਣੀ ਗਹੀਰੁ  

Anṯar pargās maṯ ūṯam hovai har jap guṇī gahīr.  

The soul is enlightened, and the intellect is exalted, meditating on the Lord, the ocean of excellence.  

ਗੁਣੀ ਗਹੀਰੁ = ਗੁਣਾਂ ਦਾ ਖ਼ਜ਼ਾਨਾ।
ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦਾ ਸਿਮਰਨ ਕਰ ਕੇ ਅੰਦਰ ਚਾਨਣ ਹੋ ਜਾਂਦਾ ਹੈ, ਮੱਤ ਉੱਜਲੀ ਹੋ ਜਾਂਦੀ ਹੈ।


ਭੈ ਵਿਚਿ ਬੈਸੈ ਭੈ ਰਹੈ ਭੈ ਵਿਚਿ ਕਮਾਵੈ ਕਾਰ  

Bẖai vicẖ baisai bẖai rahai bẖai vicẖ kamāvai kār.  

One who dwells in the Fear of God, lives in the Fear of God, and acts in the Fear of God.  

ਬੈਸੈ = ਬੈਠਦਾ ਹੈ।
(ਅਜੇਹੀ ਜੀਵ-ਇਸਤ੍ਰੀ) ਪਰਮਾਤਮਾ ਦੇ ਡਰ ਵਿਚ ਬੈਠਦੀ ਹੈ, ਡਰ ਵਿਚ ਰਹਿੰਦੀ ਹੈ, ਡਰ ਵਿਚ ਕਿਰਤਕਾਰ ਕਰਦੀ ਹੈ,


ਐਥੈ ਸੁਖੁ ਵਡਿਆਈਆ ਦਰਗਹ ਮੋਖ ਦੁਆਰ  

Aithai sukẖ vaḏi▫ā▫ī▫ā ḏargėh mokẖ ḏu▫ār.  

He obtains peace and glorious greatness here, in the Lord's Court, and at the Gate of Salvation.  

xxx
(ਫਿਰ) ਉਸ ਨੂੰ ਇਸ ਜੀਵਨ ਵਿਚ ਆਦਰ ਤੇ ਸੁਖ ਮਿਲਦਾ ਹੈ ਤੇ ਪ੍ਰਭੂ ਦੀ ਹਜ਼ੂਰੀ ਦਾ ਦਰਵਾਜ਼ਾ ਉਸ ਲਈ ਖੁਲ੍ਹ ਜਾਂਦਾ ਹੈ।


ਭੈ ਤੇ ਨਿਰਭਉ ਪਾਈਐ ਮਿਲਿ ਜੋਤੀ ਜੋਤਿ ਅਪਾਰ  

Bẖai ṯe nirbẖa▫o pā▫ī▫ai mil joṯī joṯ apār.  

Through the Fear of God, the Fearless Lord is obtained, and one's light merges in the Infinite Light.  

xxx
ਬੇਅੰਤ ਪ੍ਰਭੂ ਦੀ ਜੋਤਿ ਵਿਚ ਆਤਮਾ ਜੋੜਨ ਨਾਲ ਤੇ ਉਸ ਦੇ ਡਰ ਵਿਚ ਰਹਿਣ ਨਾਲ ਉਹ ਨਿਰਭਉ ਪ੍ਰਭੂ ਮਿਲ ਪੈਂਦਾ ਹੈ।


ਨਾਨਕ ਖਸਮੈ ਭਾਵੈ ਸਾ ਭਲੀ ਜਿਸ ਨੋ ਆਪੇ ਬਖਸੇ ਕਰਤਾਰੁ ॥੧॥  

Nānak kẖasmai bẖāvai sā bẖalī jis no āpe bakẖse karṯār. ||1||  

O Nanak, that bride alone is good, who is pleasing to her Lord and Master, and whom the Creator Lord Himself forgives. ||1||  

ਕਰਤਾਰੁ = (ਲਫ਼ਜ਼ 'ਕਰਤਾਰਿ' ਤੇ 'ਕਰਤਾਰੁ' ਦਾ ਵਿਆਕਰਣਿਕ ਫ਼ਰਕ ਚੇਤੇ ਰੱਖਣ-ਯੋਗ ਹੈ) ॥੧॥
ਪਰ, ਹੇ ਨਾਨਕ! ਜਿਸ ਨੂੰ ਕਰਤਾਰ ਆਪ ਬਖ਼ਸ਼ਸ਼ ਕਰੇ ਉਹੀ ਜੀਵ-ਇਸਤ੍ਰੀ ਖਸਮ-ਪ੍ਰਭੂ ਨੂੰ ਪਿਆਰੀ ਲੱਗਦੀ ਹੈ, ਉਹ ਚੰਗੀ ਹੈ ॥੧॥


ਮਃ  

Mėhlā 3.  

Third Mehl:  

xxx
xxx


ਸਦਾ ਸਦਾ ਸਾਲਾਹੀਐ ਸਚੇ ਕਉ ਬਲਿ ਜਾਉ  

Saḏā saḏā salāhī▫ai sacẖe ka▫o bal jā▫o.  

Praise the Lord, forever and ever, and make yourself a sacrifice to the True Lord.  

xxx
ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਹੀ ਸਦਾ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਮੈਂ ਪ੍ਰਭੂ ਤੋਂ ਸਦਕੇ ਹਾਂ।


ਨਾਨਕ ਏਕੁ ਛੋਡਿ ਦੂਜੈ ਲਗੈ ਸਾ ਜਿਹਵਾ ਜਲਿ ਜਾਉ ॥੨॥  

Nānak ek cẖẖod ḏūjai lagai sā jihvā jal jā▫o. ||2||  

O Nanak, let that tongue be burnt, which renounces the One Lord, and attaches itself to another. ||2||  

xxx॥੨॥
ਪਰ, ਹੇ ਨਾਨਕ! ਉਹ ਜੀਭ ਸੜ ਜਾਏ ਜੋ ਇਕ ਪ੍ਰਭੂ ਨੂੰ ਛੱਡ ਕੇ ਕਿਸੇ ਹੋਰ (ਦੀ ਯਾਦ) ਵਿਚ ਲੱਗੇ ॥੨॥


ਪਉੜੀ  

Pa▫oṛī.  

Pauree:  

xxx
xxx


ਅੰਸਾ ਅਉਤਾਰੁ ਉਪਾਇਓਨੁ ਭਾਉ ਦੂਜਾ ਕੀਆ  

Ansā a▫uṯār upā▫i▫on bẖā▫o ḏūjā kī▫ā.  

From a single particle of His greatness, He created His incarnations, but they indulged in the love of duality.  

ਅੰਸ = (ਸੰ. ਅੰਸ, ਅੰਸ਼) ਹਿੱਸਾ। ਅੰਸਾ ਅਉਤਾਰ = (ਪਰਮਾਤਮਾ ਦੇ) ਅੰਸਾਂ ਦਾ (ਜਗਤ ਵਿਚ) ਆਉਣਾ, ਦੇਵਤੇ ਆਦਿਕਾਂ ਦਾ ਜਨਮ। ਉਪਾਇਓਨੁ = ਉਸ (ਪ੍ਰਭੂ) ਨੇ ਉਪਾਇਆ। ਭਾਉ ਦੂਜਾ = ਮਾਇਆ ਦਾ ਮੋਹ।
ਦੇਵਤੇ ਆਦਿਕਾਂ ਦਾ (ਭੀ) ਜਨਮ ਪ੍ਰਭੂ ਨੇ ਆਪ ਹੀ ਕੀਤਾ ਤੇ ਮਾਇਆ ਦਾ ਮੋਹ ਭੀ ਆਪ ਹੀ ਬਣਾਇਆ।


ਜਿਉ ਰਾਜੇ ਰਾਜੁ ਕਮਾਵਦੇ ਦੁਖ ਸੁਖ ਭਿੜੀਆ  

Ji▫o rāje rāj kamāvḏe ḏukẖ sukẖ bẖiṛī▫ā.  

They ruled like kings, and fought for pleasure and pain.  

ਜਿਉ ਰਾਜੇ = ਰਾਜਿਆਂ ਵਾਂਗ।
(ਉਹ ਦੇਵਤੇ ਭੀ) ਰਾਜਿਆਂ ਵਾਂਗ ਰਾਜ ਕਰਦੇ ਰਹੇ ਤੇ ਦੁੱਖਾਂ ਸੁਖਾਂ ਦੀ ਖ਼ਾਤਰ ਲੜਦੇ ਰਹੇ।


ਈਸਰੁ ਬ੍ਰਹਮਾ ਸੇਵਦੇ ਅੰਤੁ ਤਿਨ੍ਹ੍ਹੀ ਲਹੀਆ  

Īsar barahmā sevḏe anṯ ṯinĥī na lahī▫ā.  

Those who serve Shiva and Brahma do not find the limits of the Lord.  

ਈਸਰ = ਸ਼ਿਵ। ਤਿਨ੍ਹ੍ਹੀ = ਉਹਨਾਂ ਨੇ ਭੀ।
ਬ੍ਰਹਮਾ ਤੇ ਸ਼ਿਵ (ਵਰਗੇ ਵੱਡੇ ਦੇਵਤੇ ਪ੍ਰਭੂ ਨੂੰ) ਸਿਮਰਦੇ ਰਹੇ ਪਰ ਉਹਨਾਂ ਭੀ (ਉਸ ਦੀ ਅਜਬ ਖੇਡ ਦਾ) ਭੇਦ ਨਾਹ ਲੱਭਾ।


ਨਿਰਭਉ ਨਿਰੰਕਾਰੁ ਅਲਖੁ ਹੈ ਗੁਰਮੁਖਿ ਪ੍ਰਗਟੀਆ  

Nirbẖa▫o nirankār alakẖ hai gurmukẖ pargatī▫ā.  

The Fearless, Formless Lord is unseen and invisible; He is revealed only to the Gurmukh.  

xxx
ਪਰਮਾਤਮਾ ਨਿ-ਡਰ ਹੈ, ਆਕਾਰ-ਰਹਿਤ ਹੈ ਤੇ ਲਖਿਆ ਨਹੀਂ ਜਾ ਸਕਦਾ, ਗੁਰਮੁਖ ਦੇ ਅੰਦਰ ਪਰਗਟ ਹੁੰਦਾ ਹੈ,


ਤਿਥੈ ਸੋਗੁ ਵਿਜੋਗੁ ਵਿਆਪਈ ਅਸਥਿਰੁ ਜਗਿ ਥੀਆ ॥੧੯॥  

Ŧithai sog vijog na vi▫āpa▫ī asthir jag thī▫ā. ||19||  

There, one does not suffer sorrow or separation; he becomes stable and immortal in the world. ||19||  

ਤਿਥੈ = (ਗੁਰਮੁਖ ਵਾਲੀ) ਅਵਸਥਾ ਵਿਚ। ਸੋਗੁ = ਚਿੰਤਾ। ਵਿਜੋਗੁ = ਵਿਛੋੜਾ। ਜਗਿ = ਜਗਤ ਵਿਚ ॥੧੯॥
ਗੁਰਮੁਖ ਅਵਸਥਾ ਵਿਚ ਚਿੰਤਾ ਤੇ (ਪ੍ਰਭੂ ਨਾਲੋਂ) ਵਿਛੋੜਾ ਦਬਾ ਨਹੀਂ ਪਾ ਸਕਦੇ, ਗੁਰਮੁਖ ਜਗਤ ਵਿਚ (ਮਾਇਆ ਦੇ ਮੋਹ ਵਲੋਂ) ਅਡੋਲ ਰਹਿੰਦਾ ਹੈ ॥੧੯॥


ਸਲੋਕੁ ਮਃ  

Salok mėhlā 3.  

Shalok, Third Mehl:  

xxx
xxx


ਏਹੁ ਸਭੁ ਕਿਛੁ ਆਵਣ ਜਾਣੁ ਹੈ ਜੇਤਾ ਹੈ ਆਕਾਰੁ  

Ėhu sabẖ kicẖẖ āvaṇ jāṇ hai jeṯā hai ākār.  

All these things come and go, all these things of the world.  

xxx
ਜਿਤਨਾ ਇਹ ਜਗਤ ਦਿੱਸ ਰਿਹਾ ਹੈ ਇਹ ਸਾਰਾ ਆਉਣ ਤੇ ਜਾਣ ਵਾਲਾ ਹੈ (ਭਾਵ, ਕਦੇ ਇਕੋ ਹਾਲਤ ਵਿਚ ਨਹੀਂ ਰਹਿੰਦਾ),


ਜਿਨਿ ਏਹੁ ਲੇਖਾ ਲਿਖਿਆ ਸੋ ਹੋਆ ਪਰਵਾਣੁ  

Jin ehu lekẖā likẖi▫ā so ho▫ā parvāṇ.  

One who knows this written account is acceptable and approved.  

ਜਿਨਿ = ਜਿਸ ਮਨੁੱਖ ਨੇ। ਏਹੁ ਲੇਖਾ ਲਿਖਿਆ = ਇਹ ਗੱਲ ਸਮਝ ਲਈ।
ਜੋ ਇਹ ਗੱਲ ਸਮਝ ਲੈਂਦਾ ਹੈ (ਇਹ ਲਿਖਦਾ ਹੈ), ਉਹ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਹੁੰਦਾ ਹੈ।


ਨਾਨਕ ਜੇ ਕੋ ਆਪੁ ਗਣਾਇਦਾ ਸੋ ਮੂਰਖੁ ਗਾਵਾਰੁ ॥੧॥  

Nānak je ko āp gaṇā▫iḏā so mūrakẖ gāvār. ||1||  

O Nanak, anyone who takes pride in himself is foolish and unwise. ||1||  

ਆਪੁ = ਆਪਣੇ ਆਪ ਨੂੰ। ਗਣਾਇਦਾ = ਵੱਡਾ ਅਖਵਾਂਦਾ ॥੧॥
ਪਰ, ਹੇ ਨਾਨਕ! ਜੋ (ਇਸ 'ਆਕਾਰ' ਦੇ ਆਸਰੇ) ਆਪਣੇ ਆਪ ਨੂੰ ਵੱਡਾ ਅਖਵਾਂਦਾ ਹੈ (ਭਾਵ, ਮਾਣ ਕਰਦਾ ਹੈ) ਉਹ ਮੂਰਖ ਹੈ ਉਹ ਗਵਾਰ ਹੈ ॥੧॥


ਮਃ  

Mėhlā 3.  

Third Mehl:  

xxx
xxx


ਮਨੁ ਕੁੰਚਰੁ ਪੀਲਕੁ ਗੁਰੂ ਗਿਆਨੁ ਕੁੰਡਾ ਜਹ ਖਿੰਚੇ ਤਹ ਜਾਇ  

Man kuncẖar pīlak gurū gi▫ān kundā jah kẖincẖe ṯah jā▫e.  

The mind is the elephant, the Guru is the elephant-driver, and knowledge is the whip. Wherever the Guru drives the mind, it goes.  

ਕੁੰਚਰੁ = ਹਾਥੀ। ਪੀਲਕੁ = ਹਾਥੀ ਨੂੰ ਚਲਾਣ ਵਾਲਾ, ਮਹਾਵਤ। ਗਿਆਨ = ਗੁਰੂ ਦੀ ਦਿੱਤੀ ਮੱਤ। ਜਹ = ਜਿਧਰ।
ਮਨ (ਮਾਨੋ) ਹਾਥੀ ਹੈ; (ਜੇ) ਸਤਿਗੁਰੂ (ਇਸ ਦਾ) ਮਹਾਵਤ (ਬਣੇ, ਤੇ) ਗੁਰੂ ਦੀ ਦਿੱਤੀ ਮੱਤ (ਇਸ ਦੇ ਸਿਰ ਤੇ) ਕੁੰਡਾ ਹੋਵੇ, ਤਾਂ ਇਹ ਮਨ ਓਧਰ ਜਾਂਦਾ ਹੈ ਜਿਧਰ ਗੁਰੂ ਤੋਰਦਾ ਹੈ।


ਨਾਨਕ ਹਸਤੀ ਕੁੰਡੇ ਬਾਹਰਾ ਫਿਰਿ ਫਿਰਿ ਉਝੜਿ ਪਾਇ ॥੨॥  

Nānak hasṯī kunde bāhrā fir fir ujẖaṛ pā▫e. ||2||  

O Nanak, without the whip, the elephant wanders into the wilderness, again and again. ||2||  

ਹਸਤੀ = ਹਾਥੀ। ਉਝੜਿ = ਕੁਰਾਹੇ, ਔਝੜੇ। ਪਾਇ = ਪੈਂਦਾ ਹੈ ॥੨॥
ਪਰ, ਹੇ ਨਾਨਕ! ਕੁੰਡੇ ਤੋਂ ਬਿਨਾ ਹਾਥੀ ਮੁੜ ਮੁੜ ਕੁਰਾਹੇ ਪੈਂਦਾ ਹੈ ॥੨॥


ਪਉੜੀ  

Pa▫oṛī.  

Pauree:  

xxx
xxx


ਤਿਸੁ ਆਗੈ ਅਰਦਾਸਿ ਜਿਨਿ ਉਪਾਇਆ  

Ŧis āgai arḏās jin upā▫i▫ā.  

I offer my prayer to the One, from whom I was created.  

ਜਿਨਿ = ਜਿਸ ਪ੍ਰਭੂ ਨੇ।
ਜਿਸ ਪ੍ਰਭੂ ਨੇ (ਭਾਉ ਦੂਜਾ) ਪੈਦਾ ਕੀਤਾ ਹੈ ਜੇ ਉਸ ਦੀ ਹਜ਼ੂਰੀ ਵਿਚ ਅਰਦਾਸ ਕਰੀਏ।


        


© SriGranth.org, a Sri Guru Granth Sahib resource, all rights reserved.
See Acknowledgements & Credits