Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਇਹੁ ਜੀਉ ਸਦਾ ਮੁਕਤੁ ਹੈ ਸਹਜੇ ਰਹਿਆ ਸਮਾਇ ॥੨॥  

Ih jī▫o saḏā mukaṯ hai sėhje rahi▫ā samā▫e. ||2||  

Then, this soul is liberated forever, and it remains absorbed in celestial bliss. ||2||  

ਮੁਕਤੁ = ਆਜ਼ਾਦ ॥੨॥
ਫਿਰ ਇਹ ਆਤਮਾ ਸਦਾ (ਮਾਇਆ-ਮੋਹ ਤੋਂ) ਆਜ਼ਾਦ ਰਹਿੰਦਾ ਹੈ ਤੇ ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ ॥੨॥


ਪਉੜੀ  

Pa▫oṛī.  

Pauree:  

xxx
xxx


ਪ੍ਰਭਿ ਸੰਸਾਰੁ ਉਪਾਇ ਕੈ ਵਸਿ ਆਪਣੈ ਕੀਤਾ  

Parabẖ sansār upā▫e kai vas āpṇai kīṯā.  

God created the Universe, and He keeps it under His power.  

ਪ੍ਰਭਿ = ਪ੍ਰਭੂ ਨੇ।
ਪ੍ਰਭੂ ਨੇ ਜਗਤ ਪੈਦਾ ਕਰ ਕੇ ਆਪਣੇ ਵੱਸ ਵਿਚ ਰੱਖਿਆ ਹੋਇਆ ਹੈ,


ਗਣਤੈ ਪ੍ਰਭੂ ਪਾਈਐ ਦੂਜੈ ਭਰਮੀਤਾ  

Gaṇṯai parabẖū na pā▫ī▫ai ḏūjai bẖarmīṯā.  

God cannot be obtained by counting; the mortal wanders in doubt.  

ਗਣਤੈ = ਗਣਤ ਨਾਲ, ਵਿਚਾਰਾਂ ਨਾਲ।
(ਪਰ ਮਾਇਆ ਦੀਆਂ ਹੀ) ਵਿਚਾਰਾਂ ਕੀਤਿਆਂ ਪ੍ਰਭੂ ਨਹੀਂ ਮਿਲਦਾ, (ਸਗੋਂ) ਮਾਇਆ ਵਿਚ ਹੀ ਭਟਕੀਦਾ ਹੈ।


ਸਤਿਗੁਰ ਮਿਲਿਐ ਜੀਵਤੁ ਮਰੈ ਬੁਝਿ ਸਚਿ ਸਮੀਤਾ  

Saṯgur mili▫ai jīvaṯ marai bujẖ sacẖ samīṯā.  

Meeting the True Guru, one remains dead while yet alive; understanding Him, he is absorbed in the Truth.  

ਜੀਵਤੁ ਮਰੈ = ਜੀਊਂਦਾ ਮਰੇ, ਵਿਕਾਰਾਂ ਵਲੋਂ ਮਰੇ।
ਗੁਰੂ ਮਿਲਿਆਂ ਜੇ ਮਨੁੱਖ ਜੀਊਂਦਾ (ਮਾਇਆ ਵਲੋਂ) ਮਰੇ ਤਾਂ ਅਸਲੀਅਤ ਸਮਝ ਕੇ ਸੱਚੇ ਪ੍ਰਭੂ ਦੇ ਮੇਲ ਵਿਚ ਮਿਲ ਜਾਂਦਾ ਹੈ।


ਸਬਦੇ ਹਉਮੈ ਖੋਈਐ ਹਰਿ ਮੇਲਿ ਮਿਲੀਤਾ  

Sabḏe ha▫umai kẖo▫ī▫ai har mel milīṯā.  

Through the Word of the Shabad, egotism is eradicated, and one is united in the Lord's Union.  

xxx
ਗੁਰੂ ਦੇ ਉਪਦੇਸ ਨਾਲ ਹੰਕਾਰ ਮਰ ਜਾਂਦਾ ਹੈ ਤੇ ਪ੍ਰਭੂ ਨਾਲ ਮੇਲ ਹੋ ਜਾਂਦਾ ਹੈ,


ਸਭ ਕਿਛੁ ਜਾਣੈ ਕਰੇ ਆਪਿ ਆਪੇ ਵਿਗਸੀਤਾ ॥੪॥  

Sabẖ kicẖẖ jāṇai kare āp āpe vigsīṯā. ||4||  

He knows everything, and Himself does everything; beholding His Creation, He rejoices. ||4||  

ਵਿਗਸੀਤਾ = ਵਿਗਸਦਾ ਹੈ, ਖਿੜਦਾ ਹੈ ॥੪॥
ਤੇ (ਇਹ ਸਮਝ ਆ ਜਾਂਦੀ ਕਿ) ਪ੍ਰਭੂ ਆਪ ਹੀ ਸਭ ਕੁਝ ਜਾਣਦਾ ਹੈ, ਆਪ ਹੀ ਕਰਦਾ ਹੈ ਤੇ ਆਪ ਹੀ (ਵੇਖ ਕੇ) ਖ਼ੁਸ਼ ਹੁੰਦਾ ਹੈ ॥੪॥


ਸਲੋਕੁ ਮਃ  

Salok mėhlā 3.  

Shalok, Third Mehl:  

xxx
xxx


ਸਤਿਗੁਰ ਸਿਉ ਚਿਤੁ ਲਾਇਓ ਨਾਮੁ ਵਸਿਓ ਮਨਿ ਆਇ  

Saṯgur si▫o cẖiṯ na lā▫i▫o nām na vasi▫o man ā▫e.  

One who has not focused his consciousness on the True Guru, and into whose mind the Naam does not come -  

ਮਨਿ = ਮਨ ਵਿਚ।
ਜੇ ਗੁਰੂ ਨਾਲ ਚਿੱਤ ਨਾਹ ਲਾਇਆ ਤੇ ਪ੍ਰਭੂ ਦਾ ਨਾਮ ਮਨ ਵਿਚ ਨਾਹ ਵੱਸਿਆ,


ਧ੍ਰਿਗੁ ਇਵੇਹਾ ਜੀਵਿਆ ਕਿਆ ਜੁਗ ਮਹਿ ਪਾਇਆ ਆਇ  

Ḏẖarig ivehā jīvi▫ā ki▫ā jug mėh pā▫i▫ā ā▫e.  

cursed is such a life. What has he gained by coming into the world?  

ਧ੍ਰਿਗੁ = ਫਿਟਕਾਰ-ਯੋਗ। ਜੁਗ = ਜਨਮ, ਮਨੁੱਖਾ ਜਨਮ।
ਤਾਂ ਫਿਟੇ-ਮੂੰਹ ਇਸ ਜੀਊਣ ਨੂੰ! ਮਨੁੱਖਾ-ਜਨਮ ਵਿਚ ਆ ਕੇ ਕੀਹ ਖੱਟਿਆ?


ਮਾਇਆ ਖੋਟੀ ਰਾਸਿ ਹੈ ਏਕ ਚਸੇ ਮਹਿ ਪਾਜੁ ਲਹਿ ਜਾਇ  

Mā▫i▫ā kẖotī rās hai ek cẖase mėh pāj lėh jā▫e.  

Maya is false capital; in an instant, its false covering falls off.  

ਰਾਸਿ = ਪੂੰਜੀ। ਚਸਾ = ਪਹਰ ਦਾ ਵੀਹਵਾਂ ਹਿੱਸਾ। ਪਾਜੁ = ਵਿਖਾਵਾ।
ਮਾਇਆ ਤਾਂ ਖੋਟੀ ਪੂੰਜੀ ਹੈ, ਇਸ ਦਾ ਪਾਜ ਤਾਂ ਇਕ ਪਲਕ ਵਿਚ ਲਹਿ ਜਾਂਦਾ ਹੈ,


ਹਥਹੁ ਛੁੜਕੀ ਤਨੁ ਸਿਆਹੁ ਹੋਇ ਬਦਨੁ ਜਾਇ ਕੁਮਲਾਇ  

Hathahu cẖẖuṛkī ṯan si▫āhu ho▫e baḏan jā▫e kumlā▫e.  

When it slips from his hand, his body turns black, and his face withers away.  

ਹਥਹੁ ਛੁੜਕੀ = ਹਥੋਂ ਗੁਆਚੀ ਹੋਈ, ਜੇ ਗੁਆਚ ਜਾਏ। ਨੋਟ: 'ਹਥਹੁ ਛੁੜਕੀ' ਵਿਚ 'ਮਾਇਆ ਖੋਟੀ ਰਾਸਿ' ਦਾ ਜ਼ਿਕਰ ਹੈ। ਸੋ, 'ਜੇ ਮਰ ਜਾਏ' ਅਰਥ ਗ਼ਲਤ ਹੈ)। ਬਦਨੁ = (ਸੰ. ਵਦਨ) ਮੂੰਹ।
ਜੇ ਇਹ ਗੁਆਚ ਜਾਏ (ਇਸ ਦੇ ਗ਼ਮ ਨਾਲ) ਸਰੀਰ ਕਾਲਾ ਹੋ ਜਾਂਦਾ ਹੈ ਤੇ ਮੂੰਹ ਕੁਮਲਾ ਜਾਂਦਾ ਹੈ।


ਜਿਨ ਸਤਿਗੁਰ ਸਿਉ ਚਿਤੁ ਲਾਇਆ ਤਿਨ੍ਹ੍ਹ ਸੁਖੁ ਵਸਿਆ ਮਨਿ ਆਇ  

Jin saṯgur si▫o cẖiṯ lā▫i▫ā ṯinĥ sukẖ vasi▫ā man ā▫e.  

Those who focus their consciousness on the True Guru - peace comes to abide in their minds.  

xxx
ਜਿਨ੍ਹਾਂ ਮਨੁੱਖਾਂ ਨੇ ਗੁਰੂ ਨਾਲ ਚਿੱਤ ਜੋੜਿਆ ਉਹਨਾਂ ਦੇ ਮਨ ਵਿਚ ਸ਼ਾਂਤੀ ਆ ਵੱਸਦੀ ਹੈ;


ਹਰਿ ਨਾਮੁ ਧਿਆਵਹਿ ਰੰਗ ਸਿਉ ਹਰਿ ਨਾਮਿ ਰਹੇ ਲਿਵ ਲਾਇ  

Har nām ḏẖi▫āvahi rang si▫o har nām rahe liv lā▫e.  

They meditate on the Name of the Lord with love; they are lovingly attuned to the Name of the Lord.  

ਰੰਗ = ਪਿਆਰ।
ਉਹ ਪਿਆਰ ਨਾਲ ਪ੍ਰਭੂ ਦਾ ਨਾਮ ਸਿਮਰਦੇ ਹਨ, ਪ੍ਰਭੂ-ਨਾਮ ਵਿਚ ਸੁਰਤ ਜੋੜੀ ਰੱਖਦੇ ਹਨ।


ਨਾਨਕ ਸਤਿਗੁਰ ਸੋ ਧਨੁ ਸਉਪਿਆ ਜਿ ਜੀਅ ਮਹਿ ਰਹਿਆ ਸਮਾਇ  

Nānak saṯgur so ḏẖan sa▫upi▫ā jė jī▫a mėh rahi▫ā samā▫e.  

O Nanak, the True Guru has bestowed upon them the wealth, which remains contained within their hearts.  

ਸਤਿਗੁਰ ਸਉਪਿਆ = ਗੁਰੂ ਨੂੰ ਸੌਂਪਿਆ। ਜੀਅ ਮਹਿ = ਜਿੰਦ ਵਿਚ।
ਹੇ ਨਾਨਕ! ਇਹ ਨਾਮ-ਧਨ ਪ੍ਰਭੂ ਨੇ ਸਤਿਗੁਰੂ ਨੂੰ ਸੌਂਪਿਆ ਹੈ, ਇਹ ਧਨ ਗੁਰੂ ਦੇ ਆਤਮਾ ਵਿਚ ਰਚਿਆ ਹੋਇਆ ਹੈ;


ਰੰਗੁ ਤਿਸੈ ਕਉ ਅਗਲਾ ਵੰਨੀ ਚੜੈ ਚੜਾਇ ॥੧॥  

Rang ṯisai ka▫o aglā vannī cẖaṛai cẖaṛā▫e. ||1||  

They are imbued with supreme love; its color increases day by day. ||1||  

ਅਗਲਾ = ਬਹੁਤਾ। ਵੰਨੀ = ਰੰਗ ॥੧॥
(ਜੋ ਮਨੁੱਖ ਗੁਰੂ ਤੋਂ ਨਾਮ ਧਨ ਲੈਂਦਾ ਹੈ) ਉਸੇ ਨੂੰ ਨਾਮ-ਰੰਗ ਬਹੁਤ ਚੜ੍ਹਦਾ ਹੈ, ਤੇ ਇਹ ਰੰਗ ਨਿੱਤ ਚਮਕਦਾ ਹੈ (ਦੂਣਾ ਚਉਣਾ ਹੁੰਦਾ ਹੈ) ॥੧॥


ਮਃ  

Mėhlā 3.  

Third Mehl:  

xxx
xxx


ਮਾਇਆ ਹੋਈ ਨਾਗਨੀ ਜਗਤਿ ਰਹੀ ਲਪਟਾਇ  

Mā▫i▫ā ho▫ī nāgnī jagaṯ rahī laptā▫e.  

Maya is a serpent, clinging to the world.  

ਨਾਗਨੀ = ਸੱਪਣੀ। ਰਹੀ ਲਪਟਾਇ = ਚੰਬੜ ਰਹੀ ਹੈ।
ਮਾਇਆ ਸੱਪਣੀ ਬਣੀ ਹੋਈ ਹੈ ਜਗਤ ਵਿਚ (ਹਰੇਕ ਜੀਵ ਨੂੰ) ਚੰਬੜੀ ਹੋਈ ਹੈ,


ਇਸ ਕੀ ਸੇਵਾ ਜੋ ਕਰੇ ਤਿਸ ਹੀ ਕਉ ਫਿਰਿ ਖਾਇ  

Is kī sevā jo kare ṯis hī ka▫o fir kẖā▫e.  

Whoever serves her, she ultimately devours.  

xxx
ਜੋ ਇਸ ਦਾ ਗ਼ੁਲਾਮ ਬਣਦਾ ਹੈ ਉਸੇ ਨੂੰ ਇਹ ਮਾਰ ਮੁਕਾਂਦੀ ਹੈ।


ਗੁਰਮੁਖਿ ਕੋਈ ਗਾਰੜੂ ਤਿਨਿ ਮਲਿ ਦਲਿ ਲਾਈ ਪਾਇ  

Gurmukẖ ko▫ī gārṛū ṯin mal ḏal lā▫ī pā▫e.  

The Gurmukh is a snake-charmer; he has trampled her and thrown her down, and crushed her underfoot.  

ਗਾਰੜੂ = ਗਾਰੁੜ-ਮੰਤ੍ਰ ਜਾਣਨ ਵਾਲਾ; ਸੱਪ ਦਾ ਜ਼ਹਰ ਹਟਾਣ ਵਾਲਾ ਮੰਤਰ ਜਾਣਨ ਵਾਲਾ। ਮਲਿ = ਮਲ ਕੇ। ਦਲਿ = ਦਲ ਕੇ। ਮਲਿ ਦਲਿ = ਚੰਗੀ ਤਰ੍ਹਾਂ ਮਲ ਕੇ। ਤਿਨਿ = ਤਿਸ ਨੇ, ਉਸ ਨੇ।
ਕੋਈ ਵਿਰਲਾ ਗੁਰਮੁਖ ਹੁੰਦਾ ਹੈ ਜੋ ਇਸ ਮਾਇਆ-ਸੱਪਣੀ ਦੇ ਜ਼ਹਿਰ ਦਾ ਮੰਤ੍ਰ ਜਾਣਦਾ ਹੈ, ਉਸ ਨੇ ਇਸ ਨੂੰ ਚੰਗੀ ਤਰ੍ਹਾਂ ਮਲ ਕੇ ਪੈਰਾਂ ਹੇਠ ਸੁੱਟ ਲਿਆ ਹੈ।


ਨਾਨਕ ਸੇਈ ਉਬਰੇ ਜਿ ਸਚਿ ਰਹੇ ਲਿਵ ਲਾਇ ॥੨॥  

Nānak se▫ī ubre jė sacẖ rahe liv lā▫e. ||2||  

O Nanak, they alone are saved, who remain lovingly absorbed in the True Lord. ||2||  

xxx ॥੨॥
ਹੇ ਨਾਨਕ! ਇਸ ਮਾਇਆ ਸੱਪਣੀ ਤੋਂ ਉਹੀ ਬਚੇ ਹਨ ਜੋ ਸੱਚੇ ਪ੍ਰਭੂ ਵਿਚ ਸੁਰਤ ਜੋੜਦੇ ਹਨ ॥੨॥


ਪਉੜੀ  

Pa▫oṛī.  

Pauree:  

xxx
xxx


ਢਾਢੀ ਕਰੇ ਪੁਕਾਰ ਪ੍ਰਭੂ ਸੁਣਾਇਸੀ  

Dẖādẖī kare pukār parabẖū suṇā▫isī.  

The minstrel cries out, and God hears him.  

ਢਾਢੀ = ਸਿਫ਼ਤ-ਸਾਲਾਹ ਕਰਨ ਵਾਲਾ।
ਜਦੋਂ ਮਨੁੱਖ ਢਾਢੀ ਬਣ ਕੇ ਅਰਦਾਸ ਕਰਦਾ ਹੈ ਤੇ ਪ੍ਰਭੂ ਨੂੰ ਸੁਣਾਂਦਾ ਹੈ,


ਅੰਦਰਿ ਧੀਰਕ ਹੋਇ ਪੂਰਾ ਪਾਇਸੀ  

Anḏar ḏẖīrak ho▫e pūrā pā▫isī.  

He is comforted within his mind, and he obtains the Perfect Lord.  

ਧੀਰਕ = ਧੀਰਜ। ਪਾਇਸੀ = ਪਾ ਲਏਗਾ, ਲੱਭ ਲਏਗਾ।
ਤਾਂ ਇਸ ਦੇ ਅੰਦਰ ਧੀਰਜ ਆਉਂਦੀ ਹੈ (ਮਾਇਆ-ਮੋਹ ਤੇ ਹਉਮੈ ਦੂਰ ਹੁੰਦੇ ਹਨ) ਤੇ ਪੂਰਾ ਪ੍ਰਭੂ ਇਸ ਨੂੰ ਮਿਲਦਾ ਹੈ।


ਜੋ ਧੁਰਿ ਲਿਖਿਆ ਲੇਖੁ ਸੇ ਕਰਮ ਕਮਾਇਸੀ  

Jo ḏẖur likẖi▫ā lekẖ se karam kamā▫isī.  

Whatever destiny is pre-ordained by the Lord, those are the deeds he does.  

ਧੁਰਿ = ਧੁਰੋਂ ਪ੍ਰਭੂ ਦੇ ਹੁਕਮ ਅਨੁਸਾਰ।
ਧੁਰੋਂ (ਪਿਛਲੀ ਕੀਤੀ ਸਿਫ਼ਤ-ਸਾਲਾਹ ਅਨੁਸਾਰ) ਜੋ (ਭਗਤੀ ਦਾ) ਲੇਖ ਮੱਥੇ ਤੇ ਉੱਘੜਦਾ ਹੈ ਤੇ ਉਹੋ ਜਿਹੇ (ਭਾਵ, ਸਿਫ਼ਤ-ਸਾਲਾਹ ਵਾਲੇ) ਕੰਮ ਕਰਦਾ ਹੈ।


ਜਾ ਹੋਵੈ ਖਸਮੁ ਦਇਆਲੁ ਤਾ ਮਹਲੁ ਘਰੁ ਪਾਇਸੀ  

Jā hovai kẖasam ḏa▫i▫āl ṯā mahal gẖar pā▫isī.  

When the Lord and Master becomes Merciful, then one obtains the Mansion of the Lord's Presence as his home.  

xxx
(ਇਸ ਤਰ੍ਹਾਂ) ਜਦੋਂ ਖਸਮ ਦਿਆਲ ਹੁੰਦਾ ਹੈ ਤਾਂ ਇਸ ਨੂੰ ਪ੍ਰਭੂ ਦਾ ਮਹਿਲ-ਰੂਪ ਅਸਲ ਘਰ ਲੱਭ ਪੈਂਦਾ ਹੈ।


ਸੋ ਪ੍ਰਭੁ ਮੇਰਾ ਅਤਿ ਵਡਾ ਗੁਰਮੁਖਿ ਮੇਲਾਇਸੀ ॥੫॥  

So parabẖ merā aṯ vadā gurmukẖ melā▫isī. ||5||  

That God of mine is so very great; as Gurmukh, I have met Him. ||5||  

xxx ॥੫॥
ਪਰ ਮੇਰਾ ਉਹ ਪ੍ਰਭੂ ਹੈ ਬਹੁਤ ਵੱਡਾ, ਗੁਰੂ ਦੀ ਰਾਹੀਂ ਹੀ ਮਿਲਦਾ ਹੈ ॥੫॥


ਸਲੋਕ ਮਃ  

Salok mėhlā 3.  

Shalok, Third Mehl:  

xxx
xxx


ਸਭਨਾ ਕਾ ਸਹੁ ਏਕੁ ਹੈ ਸਦ ਹੀ ਰਹੈ ਹਜੂਰਿ  

Sabẖnā kā saho ek hai saḏ hī rahai hajūr.  

There is One Lord God of all; He remains ever-present.  

ਹਜੂਰਿ = ਅੰਗ-ਸੰਗ।
ਸਭ (ਜੀਵ-ਇਸਤ੍ਰੀਆਂ) ਦਾ ਖਸਮ ਇਕ ਪਰਮਾਤਮਾ ਹੈ ਜੋ ਸਦਾ ਹੀ ਇਹਨਾਂ ਦੇ ਅੰਗ-ਸੰਗ ਰਹਿੰਦਾ ਹੈ,


ਨਾਨਕ ਹੁਕਮੁ ਮੰਨਈ ਤਾ ਘਰ ਹੀ ਅੰਦਰਿ ਦੂਰਿ  

Nānak hukam na mann▫ī ṯā gẖar hī anḏar ḏūr.  

O Nanak, if one does not obey the Hukam of the Lord's Command, then within one's own home, the Lord seems far away.  

xxx
ਪਰ, ਹੇ ਨਾਨਕ! ਜੋ (ਜੀਵ-ਇਸਤ੍ਰੀ) ਉਸ ਦਾ ਹੁਕਮ ਨਹੀਂ ਮੰਨਦੀ (ਉਸ ਦੀ ਰਜ਼ਾ ਵਿਚ ਨਹੀਂ ਤੁਰਦੀ) ਉਸ ਨੂੰ ਉਹ ਖਸਮ ਹਿਰਦੇ-ਘਰ ਵਿਚ ਵੱਸਦਾ ਹੋਇਆ ਭੀ ਕਿਤੇ ਦੂਰ ਵੱਸਦਾ ਜਾਪਦਾ ਹੈ।


ਹੁਕਮੁ ਭੀ ਤਿਨ੍ਹ੍ਹਾ ਮਨਾਇਸੀ ਜਿਨ੍ਹ੍ਹ ਕਉ ਨਦਰਿ ਕਰੇਇ  

Hukam bẖī ṯinĥā manā▫isī jinĥ ka▫o naḏar kare▫i.  

They alone obey the Lord's Command, upon whom He casts His Glance of Grace.  

ਨਦਰਿ = ਮਿਹਰ ਦੀ ਨਜ਼ਰ (ਨੋਟ: ਅਰਬੀ ਦੇ 'ਜ਼' ਨੂੰ 'ਦ' ਭੀ ਪੜ੍ਹਿਆ ਜਾਂਦਾ ਹੈ; ਏਸੇ ਤਰ੍ਹਾਂ 'ਕਾਜ਼ੀ' ਤੇ 'ਕਾਦੀ', 'ਕਾਗਜ਼' ਤੇ 'ਕਾਗਦ')।
ਹੁਕਮ ਭੀ ਉਹਨਾਂ ਹੀ (ਜੀਵ-ਇਸਤ੍ਰੀਆਂ) ਤੋਂ ਮਨਾਂਦਾ ਹੈ ਜਿਨ੍ਹਾਂ ਉੱਤੇ ਮਿਹਰ ਦੀ ਨਜ਼ਰ ਕਰਦਾ ਹੈ;


ਹੁਕਮੁ ਮੰਨਿ ਸੁਖੁ ਪਾਇਆ ਪ੍ਰੇਮ ਸੁਹਾਗਣਿ ਹੋਇ ॥੧॥  

Hukam man sukẖ pā▫i▫ā parem suhāgaṇ ho▫e. ||1||  

Obeying His Command, one obtains peace, and becomes the happy, loving soul-bride. ||1||  

ਸੁਹਾਗਣਿ = ਸੁ-ਭਾਗਣਿ, ਚੰਗੇ ਭਾਗਾਂ ਵਾਲੀ ॥੧॥
ਜਿਸ ਨੇ ਹੁਕਮ ਮੰਨ ਕੇ ਸੁਖ ਹਾਸਲ ਕੀਤਾ ਹੈ, ਉਹ ਪ੍ਰੇਮ ਵਾਲੀ ਚੰਗੇ ਭਾਗਾਂ ਵਾਲੀ ਹੋ ਜਾਂਦੀ ਹੈ ॥੧॥


ਮਃ  

Mėhlā 3.  

Third Mehl:  

xxx
xxx


ਰੈਣਿ ਸਬਾਈ ਜਲਿ ਮੁਈ ਕੰਤ ਲਾਇਓ ਭਾਉ  

Raiṇ sabā▫ī jal mu▫ī kanṯ na lā▫i▫o bẖā▫o.  

She who does not love her Husband Lord, burns and wastes away all through the night of her life.  

ਰੈਣਿ ਸਬਾਈ = (ਜ਼ਿੰਦਗੀ ਰੂਪ) ਸਾਰੀ ਰਾਤਿ। ਭਾਉ = ਪਿਆਰ।
ਜਿਸ ਜੀਵ-ਇਸਤ੍ਰੀ ਨੇ ਕੰਤ ਪ੍ਰਭੂ ਨਾਲ ਪਿਆਰ ਨਾਹ ਕੀਤਾ, ਉਹ (ਜ਼ਿੰਦਗੀ ਰੂਪ) ਸਾਰੀ ਰਾਤ ਸੜ ਮੁਈ (ਉਸ ਦੀ ਸਾਰੀ ਉਮਰ ਦੁੱਖਾਂ ਵਿਚ ਲੰਘੀ)।


ਨਾਨਕ ਸੁਖਿ ਵਸਨਿ ਸੋੁਹਾਗਣੀ ਜਿਨ੍ਹ੍ਹ ਪਿਆਰਾ ਪੁਰਖੁ ਹਰਿ ਰਾਉ ॥੨॥  

Nānak sukẖ vasan sohāgaṇī jinĥ pi▫ārā purakẖ har rā▫o. ||2||  

O Nanak, the soul-brides dwell in peace; they have the Lord, their King, as their Husband. ||2||  

ਸੁਖਿ = ਸੁਖ ਨਾਲ। ਸੋੁਹਾਗਣੀ = ਅੱਖਰ 'ਸ' ਦੀਆਂ ਦੋ ਲਗਾਂ (ੋ) ਤੇ (ੁ) ਵਿਚੋਂ ਏਥੇ (ੁ) ਪੜ੍ਹਨਾ ਹੈ ॥੨॥
ਪਰ, ਹੇ ਨਾਨਕ! ਜਿਨ੍ਹਾਂ ਦਾ ਪਿਆਰਾ ਅਕਾਲ ਪੁਰਖ (ਖਸਮ) ਹੈ ਉਹ ਭਾਗਾਂ ਵਾਲੀਆਂ ਸੁਖ ਨਾਲ ਸੌਂਦੀਆਂ ਹਨ (ਜ਼ਿੰਦਗੀ ਦੀ ਰਾਤ ਸੁਖ ਨਾਲ ਗੁਜ਼ਾਰਦੀਆਂ ਹਨ) ॥੨॥


ਪਉੜੀ  

Pa▫oṛī.  

Pauree:  

xxx
xxx


ਸਭੁ ਜਗੁ ਫਿਰਿ ਮੈ ਦੇਖਿਆ ਹਰਿ ਇਕੋ ਦਾਤਾ  

Sabẖ jag fir mai ḏekẖi▫ā har iko ḏāṯā.  

Roaming over the entire world, I have seen that the Lord is the only Giver.  

ਫਿਰਿ = ਭਉਂ ਕੇ।
ਮੈਂ ਸਾਰਾ ਸੰਸਾਰ ਟੋਲ ਕੇ ਵੇਖ ਲਿਆ ਹੈ, ਇਕ ਪਰਮਾਤਮਾ ਹੀ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ;


ਉਪਾਇ ਕਿਤੈ ਪਾਈਐ ਹਰਿ ਕਰਮ ਬਿਧਾਤਾ  

Upā▫e kiṯai na pā▫ī▫ai har karam biḏẖāṯā.  

The Lord cannot be obtained by any device at all; He is the Architect of Karma.  

ਉਪਾਇ ਕਿਤੈ = ਕਿਸੇ ਢੰਗ ਨਾਲ। ਕਰਮ ਵਿਧਾਤਾ = ਕਰਮਾਂ ਦੀ ਬਿਧ ਬਨਾਣ ਵਾਲਾ, ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਜੀਵਾਂ ਨੂੰ ਪੈਦਾ ਕਰਨ ਵਾਲਾ।
ਜੀਵਾਂ ਦੇ ਕਰਮਾਂ ਦੀ ਬਿਧ ਬਨਾਣ ਵਾਲਾ ਉਹ ਪ੍ਰਭੂ ਕਿਸੇ ਚਤੁਰਾਈ ਸਿਆਣਪ ਨਾਲ ਨਹੀਂ ਲੱਭਦਾ;


ਗੁਰ ਸਬਦੀ ਹਰਿ ਮਨਿ ਵਸੈ ਹਰਿ ਸਹਜੇ ਜਾਤਾ  

Gur sabḏī har man vasai har sėhje jāṯā.  

Through the Word of the Guru's Shabad, the Lord comes to dwell in the mind, and the Lord is easily revealed within.  

ਮਨਿ = ਮਨ ਵਿਚ।
ਸਿਰਫ਼ ਗੁਰੂ ਦੇ ਸ਼ਬਦ ਦੁਆਰਾ ਹਿਰਦੇ ਵਿਚ ਵੱਸਦਾ ਹੈ ਤੇ ਸੌਖਾ ਹੀ ਪਛਾਣਿਆ ਜਾ ਸਕਦਾ ਹੈ।


ਅੰਦਰਹੁ ਤ੍ਰਿਸਨਾ ਅਗਨਿ ਬੁਝੀ ਹਰਿ ਅੰਮ੍ਰਿਤ ਸਰਿ ਨਾਤਾ  

Anḏrahu ṯarisnā agan bujẖī har amriṯ sar nāṯā.  

The fire of desire within is quenched, and one bathes in the Lord's Pool of Ambrosial Nectar.  

ਅੰਮ੍ਰਿਤਸਰਿ = ਅੰਮ੍ਰਿਤ ਦੇ ਸਰ ਵਿਚ। ਹਰਿ ਅੰਮ੍ਰਿਤਸਰਿ = ਹਰੀ ਦੇ ਨਾਮ ਅੰਮ੍ਰਿਤ ਦੇ ਸਰੋਵਰ ਵਿਚ।
ਜੋ ਮਨੁੱਖ ਪ੍ਰਭੂ ਦੇ ਨਾਮ-ਅੰਮ੍ਰਿਤ ਦੇ ਸਰੋਵਰ ਵਿਚ ਨ੍ਹਾਉਂਦਾ ਹੈ ਉਸ ਦੇ ਅੰਦਰੋਂ ਤ੍ਰਿਸਨਾ ਦੀ ਅੱਗ ਬੁਝ ਜਾਂਦੀ ਹੈ;


ਵਡੀ ਵਡਿਆਈ ਵਡੇ ਕੀ ਗੁਰਮੁਖਿ ਬੋਲਾਤਾ ॥੬॥  

vadī vadi▫ā▫ī vade kī gurmukẖ bolāṯā. ||6||  

The great greatness of the great Lord God - the Gurmukh speaks of this. ||6||  

ਬੋਲਾਤਾ = ਬੁਲਾਂਦਾ ਹੈ, ਆਪਣੀ ਸਿਫ਼ਤ ਕਰਾਂਦਾ ਹੈ ॥੬॥
ਇਹ ਉਸ ਵੱਡੇ ਦੀ ਵਡਿਆਈ ਹੈ ਕਿ (ਜੀਵ ਪਾਸੋਂ) ਗੁਰੂ ਦੀ ਰਾਹੀਂ ਆਪਣੀ ਸਿਫ਼ਤ-ਸਾਲਾਹ ਕਰਾਂਦਾ ਹੈ ॥੬॥


ਸਲੋਕੁ ਮਃ  

Salok mėhlā 3.  

Shalok, Third Mehl:  

xxx
xxx


ਕਾਇਆ ਹੰਸ ਕਿਆ ਪ੍ਰੀਤਿ ਹੈ ਜਿ ਪਇਆ ਹੀ ਛਡਿ ਜਾਇ  

Kā▫i▫ā hans ki▫ā parīṯ hai jė pa▫i▫ā hī cẖẖad jā▫e.  

What love is this between the body and soul, which ends when the body falls?  

ਹੰਸ = ਜੀਵ-ਆਤਮਾ। ਕਿਆ ਪ੍ਰੀਤਿ = ਕਾਹਦੀ ਪ੍ਰੀਤ (ਕੱਚੀ ਪ੍ਰੀਤ)। ਪਇਆ ਹੀ = ਪਈ ਨੂੰ ਹੀ।
ਸਰੀਰ ਤੇ ਆਤਮਾ ਦਾ ਕੱਚਾ ਜਿਹਾ ਪਿਆਰ ਹੈ, (ਅੰਤ ਵੇਲੇ, ਇਹ ਆਤਮਾ ਸਰੀਰ ਨੂੰ) ਡਿੱਗੇ ਨੂੰ ਹੀ ਛੱਡ ਕੇ ਤੁਰ ਜਾਂਦਾ ਹੈ;


ਏਸ ਨੋ ਕੂੜੁ ਬੋਲਿ ਕਿ ਖਵਾਲੀਐ ਜਿ ਚਲਦਿਆ ਨਾਲਿ ਜਾਇ  

Ės no kūṛ bol kė kẖavālī▫ai jė cẖalḏi▫ā nāl na jā▫e.  

Why feed it by telling lies? When you leave, it does not go with you.  

ਕਿ = ਕੀਹ।
ਜਦੋਂ (ਆਖ਼ਰ) ਤੁਰਨ ਵੇਲੇ ਇਹ ਸਰੀਰ ਨਾਲ ਨਹੀਂ ਜਾਂਦਾ ਤਾਂ ਇਸ ਨੂੰ ਝੂਠ ਬੋਲ ਬੋਲ ਕੇ ਪਾਲਣ ਦਾ ਕੀਹ ਲਾਭ?


        


© SriGranth.org, a Sri Guru Granth Sahib resource, all rights reserved.
See Acknowledgements & Credits