Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਹਰਿ ਨਾਮੁ ਪਾਇਆ ਜਨਮੁ ਬਿਰਥਾ ਗਵਾਇਆ ਨਾਨਕ ਜਮੁ ਮਾਰਿ ਕਰੇ ਖੁਆਰ ॥੨॥  

Har nām na pā▫i▫ā janam birthā gavā▫i▫ā Nānak jam mār kare kẖu▫ār. ||2||  

They do not obtain the Lord's Name, and they waste away their lives in vain; O Nanak, the Messenger of Death punishes and dishonors them. ||2||  

xxx ॥੨॥
ਹੇ ਨਾਨਕ! ਉਹਨਾਂ ਨੂੰ ਪਰਮਾਤਮਾ ਦਾ ਨਾਮ ਨਸੀਬ ਨਹੀਂ ਹੋਇਆ, ਉਹ ਜਨਮ ਅਜਾਈਂ ਗਵਾਂਦੇ ਹਨ ਤੇ ਜਮ ਉਹਨਾਂ ਨੂੰ ਮਾਰ ਕੇ ਖ਼ੁਆਰ ਕਰਦਾ ਹੈ (ਭਾਵ, ਮੌਤ ਹੱਥੋਂ ਸਦਾ ਸਹਮੇ ਰਹਿੰਦੇ ਹਨ) ॥੨॥


ਪਉੜੀ  

Pa▫oṛī.  

Pauree:  

xxx
xxx


ਆਪਣਾ ਆਪੁ ਉਪਾਇਓਨੁ ਤਦਹੁ ਹੋਰੁ ਕੋਈ  

Āpṇā āp upā▫i▫on ṯaḏahu hor na ko▫ī.  

He created Himself - at that time, there was no other.  

ਉਪਾਇਓਨੁ = ਉਪਾਇਆ ਉਨਿ, ਪੈਦਾ ਕੀਤਾ ਉਸ ਨੇ।
ਜਦੋਂ ਪ੍ਰਭੂ ਨੇ ਆਪਣਾ ਆਪ (ਹੀ) ਪੈਦਾ ਕੀਤਾ ਹੋਇਆ ਸੀ ਤਦੋਂ ਕੋਈ ਹੋਰ ਦੂਜਾ ਨਹੀਂ ਸੀ,


ਮਤਾ ਮਸੂਰਤਿ ਆਪਿ ਕਰੇ ਜੋ ਕਰੇ ਸੁ ਹੋਈ  

Maṯā masūraṯ āp kare jo kare so ho▫ī.  

He consulted Himself for advice, and what He did came to pass.  

ਮਤਾ ਮਸੂਰਤਿ = ਸਾਲਾਹ ਮਸ਼ਵਰਾ।
ਸਲਾਹ ਮਸ਼ਵਰਾ ਭੀ ਉਹ ਆਪ ਹੀ ਕਰਦਾ ਸੀ ਤੇ ਜੋ ਕਰਦਾ ਸੀ ਸੋ ਹੁੰਦਾ ਸੀ।


ਤਦਹੁ ਆਕਾਸੁ ਪਾਤਾਲੁ ਹੈ ਨਾ ਤ੍ਰੈ ਲੋਈ  

Ŧaḏahu ākās na pāṯāl hai nā ṯarai lo▫ī.  

At that time, there were no Akaashic Ethers, no nether regions, nor the three worlds.  

ਤ੍ਰੈ ਲੋਈ = ਤ੍ਰੈ ਲੋਕ।
ਉਸ ਵੇਲੇ ਨਾ ਆਕਾਸ਼, ਨਾ ਪਾਤਾਲ ਤੇ ਨਾ ਇਹ ਤ੍ਰੈਵੇ ਲੋਕ ਸਨ,


ਤਦਹੁ ਆਪੇ ਆਪਿ ਨਿਰੰਕਾਰੁ ਹੈ ਨਾ ਓਪਤਿ ਹੋਈ  

Ŧaḏahu āpe āp nirankār hai nā opaṯ ho▫ī.  

At that time, only the Formless Lord Himself existed - there was no creation.  

ਓਪਤਿ = ਉਤਪੱਤੀ, ਸ੍ਰਿਸ਼ਟੀ।
ਕੋਈ ਉਤਪੱਤੀ ਅਜੇ ਨਹੀਂ ਸੀ ਹੋਈ, ਆਕਾਰ-ਰਹਿਤ ਪਰਮਾਤਮਾ ਅਜੇ ਆਪ ਹੀ ਆਪ ਸੀ।


ਜਿਉ ਤਿਸੁ ਭਾਵੈ ਤਿਵੈ ਕਰੇ ਤਿਸੁ ਬਿਨੁ ਅਵਰੁ ਕੋਈ ॥੧॥  

Ji▫o ṯis bẖāvai ṯivai kare ṯis bin avar na ko▫ī. ||1||  

As it pleased Him, so did He act; without Him, there was no other. ||1||  

xxx ॥੧॥
ਜੋ ਪ੍ਰਭੂ ਨੂੰ ਭਾਉਂਦਾ ਹੈ ਉਹੀ ਕਰਦਾ ਹੈ ਉਸ ਤੋਂ ਬਿਨਾ ਹੋਰ ਕੋਈ ਨਹੀਂ ਹੈ ॥੧॥


ਸਲੋਕੁ ਮਃ  

Salok mėhlā 3.  

Shalok, Third Mehl:  

xxx
xxx


ਸਾਹਿਬੁ ਮੇਰਾ ਸਦਾ ਹੈ ਦਿਸੈ ਸਬਦੁ ਕਮਾਇ  

Sāhib merā saḏā hai ḏisai sabaḏ kamā▫e.  

My Master is eternal. He is seen by practicing the Word of the Shabad.  

xxx
ਮੇਰਾ ਪ੍ਰਭੂ ਸਦਾ ਮੌਜੂਦ ਹੈ, ਪਰ 'ਸ਼ਬਦ' ਕਮਾਇਆਂ (ਅੱਖੀਂ) ਦਿੱਸਦਾ ਹੈ,


ਓਹੁ ਅਉਹਾਣੀ ਕਦੇ ਨਾਹਿ ਨਾ ਆਵੈ ਨਾ ਜਾਇ  

Oh a▫uhāṇī kaḏe nāhi nā āvai nā jā▫e.  

He never perishes; He does not come or go in reincarnation.  

ਅਉਹਾਣੀ = ਨਾਸ ਹੋਣ ਵਾਲਾ।
ਉਹ ਕਦੇ ਨਾਸ ਹੋਣ ਵਾਲਾ ਨਹੀਂ, ਨਾਹ ਜੰਮਦਾ ਹੈ, ਨਾਹ ਮਰਦਾ ਹੈ।


ਸਦਾ ਸਦਾ ਸੋ ਸੇਵੀਐ ਜੋ ਸਭ ਮਹਿ ਰਹੈ ਸਮਾਇ  

Saḏā saḏā so sevī▫ai jo sabẖ mėh rahai samā▫e.  

So serve Him, forever and ever; He is contained in all.  

xxx
ਉਹ ਪ੍ਰਭੂ ਸਭ (ਜੀਵਾਂ) ਵਿਚ ਮੌਜੂਦ ਹੈ ਉਸ ਨੂੰ ਸਦਾ ਸਿਮਰਨਾ ਚਾਹੀਦਾ ਹੈ।


ਅਵਰੁ ਦੂਜਾ ਕਿਉ ਸੇਵੀਐ ਜੰਮੈ ਤੈ ਮਰਿ ਜਾਇ  

Avar ḏūjā ki▫o sevī▫ai jammai ṯai mar jā▫e.  

Why serve another who is born, and then dies?  

xxx
(ਭਲਾ) ਉਸ ਦੂਜੇ ਦੀ ਭਗਤੀ ਕਿਉਂ ਕਰੀਏ ਜੋ ਜੰਮਦਾ ਹੈ ਤੇ ਮਰ ਜਾਂਦਾ ਹੈ,


ਨਿਹਫਲੁ ਤਿਨ ਕਾ ਜੀਵਿਆ ਜਿ ਖਸਮੁ ਜਾਣਹਿ ਆਪਣਾ ਅਵਰੀ ਕਉ ਚਿਤੁ ਲਾਇ  

Nihfal ṯin kā jīvi▫ā jė kẖasam na jāṇėh āpṇā avrī ka▫o cẖiṯ lā▫e.  

Fruitless is the life of those who do not know their Lord and Master, and who center their consciousness on others.  

ਨਿਹਫਲੁ = ਵਿਅਰਥ। ਚਿਤੁ ਲਾਇ = ਚਿੱਤ ਲਾ ਕੇ।
ਉਹਨਾਂ ਬੰਦਿਆਂ ਦਾ ਜੀਊਣਾ ਵਿਅਰਥ ਹੈ ਜੋ (ਪ੍ਰਭੂ ਨੂੰ ਛੱਡ ਕੇ) ਕਿਸੇ ਹੋਰ ਵਿਚ ਚਿੱਤ ਲਾ ਕੇ ਆਪਣੇ ਖਸਮ-ਪ੍ਰਭੂ ਨੂੰ ਨਹੀਂ ਪਛਾਣਦੇ।


ਨਾਨਕ ਏਵ ਜਾਪਈ ਕਰਤਾ ਕੇਤੀ ਦੇਇ ਸਜਾਇ ॥੧॥  

Nānak ev na jāp▫ī karṯā keṯī ḏe▫e sajā▫e. ||1||  

O Nanak, it cannot be known, how much punishment the Creator shall inflict on them. ||1||  

ਏਵ = ਇਸ ਤਰ੍ਹਾਂ (ਅੰਦਾਜ਼ੇ ਲਾਇਆਂ)। ਕੇਤੀ = ਕਿਤਨੀ ॥੧॥
ਹੇ ਨਾਨਕ! ਅਜੇਹੇ ਬੰਦਿਆਂ ਨੂੰ ਕਰਤਾਰ ਕਿਤਨੀ ਕੁ ਸਜ਼ਾ ਦੇਂਦਾ ਹੈ, ਇਹ ਗੱਲ ਪਤਾ ਨਹੀਂ ਲਗਦੀ ॥੧॥


ਮਃ  

Mėhlā 3.  

Third Mehl:  

xxx
xxx


ਸਚਾ ਨਾਮੁ ਧਿਆਈਐ ਸਭੋ ਵਰਤੈ ਸਚੁ  

Sacẖā nām ḏẖi▫ā▫ī▫ai sabẖo varṯai sacẖ.  

Meditate on the True Name; the True Lord is pervading everywhere.  

ਸਭੋ = ਹਰ ਥਾਂ। ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ।
ਜੋ ਸਦਾ-ਥਿਰ ਪ੍ਰਭੂ ਹਰ ਥਾਂ ਵੱਸਦਾ ਹੈ ਉਸ ਦਾ ਨਾਮ ਸਿਮਰਨਾ ਚਾਹੀਦਾ ਹੈ,


ਨਾਨਕ ਹੁਕਮੁ ਬੁਝਿ ਪਰਵਾਣੁ ਹੋਇ ਤਾ ਫਲੁ ਪਾਵੈ ਸਚੁ  

Nānak hukam bujẖ parvāṇ ho▫e ṯā fal pāvai sacẖ.  

O Nanak, by understanding the Hukam of the Lord's Command, one becomes acceptable, and then obtains the fruit of Truth.  

xxx
ਹੇ ਨਾਨਕ! ਜੇ ਮਨੁੱਖ ਪ੍ਰਭੂ ਦੀ ਰਜ਼ਾ ਨੂੰ ਸਮਝੇ ਤਾਂ ਉਸ ਦੀ ਹਜ਼ੂਰੀ ਵਿਚ ਕਬੂਲ ਹੁੰਦਾ ਹੈ ਤੇ (ਇਹ ਪ੍ਰਭੂ-ਦਰ ਤੇ ਪ੍ਰਵਾਨਗੀ-ਰੂਪ) ਸਦਾ ਟਿਕੇ ਰਹਿਣ ਵਾਲਾ ਫਲ ਪ੍ਰਾਪਤ ਕਰਦਾ ਹੈ।


ਕਥਨੀ ਬਦਨੀ ਕਰਤਾ ਫਿਰੈ ਹੁਕਮੈ ਮੂਲਿ ਬੁਝਈ ਅੰਧਾ ਕਚੁ ਨਿਕਚੁ ॥੨॥  

Kathnī baḏnī karṯā firai hukmai mūl na bujẖ▫ī anḏẖā kacẖ nikacẖ. ||2||  

He wanders around babbling and speaking, but he does not understand the Lord's Command at all. He is blind, the falsest of the false. ||2||  

ਕਥਨੀ = ਗੱਲਾਂ। ਬਦਨੀ = ਬਦਨ (ਮੂੰਹ) ਨਾਲ। ਕਥਨੀ ਬਦਨੀ = ਮੂੰਹ ਦੀਆਂ ਗੱਲਾਂ। ਕਚੁ ਨਿਕਚੁ = ਨਿਰੋਲ ਕੱਚਾ, ਨਿਰੋਲ ਕੱਚੀਆਂ ਗੱਲਾਂ ਕਰਨ ਵਾਲੇ ॥੨॥
ਪਰ ਜੋ ਮਨੁੱਖ ਨਿਰੀਆਂ ਮੂੰਹ ਦੀਆਂ ਗੱਲਾਂ ਕਰਦਾ ਫਿਰਦਾ ਹੈ, ਪ੍ਰਭੂ ਦੀ ਰਜ਼ਾ ਨੂੰ ਉੱਕਾ ਨਹੀਂ ਸਮਝਦਾ, ਉਹ ਅੰਨ੍ਹਾ ਹੈ ਤੇ ਨਿਰੀਆਂ ਕੱਚੀਆਂ ਗੱਲਾਂ ਕਰਨ ਵਾਲਾ ਹੈ ॥੨॥


ਪਉੜੀ  

Pa▫oṛī.  

Pauree:  

xxx
xxx


ਸੰਜੋਗੁ ਵਿਜੋਗੁ ਉਪਾਇਓਨੁ ਸ੍ਰਿਸਟੀ ਕਾ ਮੂਲੁ ਰਚਾਇਆ  

Sanjog vijog upā▫i▫on saristī kā mūl racẖā▫i▫ā.  

Creating union and separation, He laid the foundations of the Universe.  

ਸੰਜੋਗੁ = ਮੇਲ। ਵਿਜੋਗੁ = ਵਿਛੋੜਾ। ਉਪਾਇਓਨੁ = ਉਪਾਇਆ ਉਸ ਨੇ। ਮੂਲੁ = ਮੁੱਢ।
ਪਰਮਾਤਮਾ ਨੇ ਸੰਜੋਗ ਤੇ ਵਿਜੋਗ-ਰੂਪ ਨੇਮ ਬਣਾਇਆ ਤੇ ਜਗਤ (ਰਚਨਾ) ਦਾ ਮੁੱਢ ਬੰਨ੍ਹ ਦਿੱਤਾ।


ਹੁਕਮੀ ਸ੍ਰਿਸਟਿ ਸਾਜੀਅਨੁ ਜੋਤੀ ਜੋਤਿ ਮਿਲਾਇਆ  

Hukmī sarisat sājī▫an joṯī joṯ milā▫i▫ā.  

By His Command, the Lord of Light fashioned the Universe, and infused His Divine Light into it.  

ਸਾਜੀਅਨੁ = ਸਾਜੀ ਉਸ ਨੇ। ਜੋਤੀ ਜੋਤਿ = ਜੀਵਾਂ ਦੀ ਆਤਮਾ ਵਿਚ ਆਪਣੀ ਆਤਮਾ।
ਉਸ ਨੇ ਆਪਣੇ ਹੁਕਮ ਵਿਚ ਸ੍ਰਿਸ਼ਟੀ ਸਾਜੀ ਤੇ (ਜੀਵਾਂ ਦੀ) ਆਤਮਾ ਵਿਚ (ਆਪਣੀ) ਜੋਤਿ ਰਲਾਈ।


ਜੋਤੀ ਹੂੰ ਸਭੁ ਚਾਨਣਾ ਸਤਿਗੁਰਿ ਸਬਦੁ ਸੁਣਾਇਆ  

Joṯī hūʼn sabẖ cẖānṇā saṯgur sabaḏ suṇā▫i▫ā.  

From the Lord of Light, all light originates. The True Guru proclaims the Word of the Shabad.  

ਜੋਤੀ ਹੂੰ = ਜੋਤਿ ਤੋਂ ਹੀ। ਚਾਨਣਾ = ਪ੍ਰਕਾਸ਼।
ਇਹ ਸਾਰਾ ਪ੍ਰਕਾਸ਼ ਪ੍ਰਭੂ ਦੀ ਜੋਤਿ ਤੋਂ ਹੀ ਹੋਇਆ ਹੈ-ਇਹ ਬਚਨ ਸਤਿਗੁਰੂ ਨੇ ਸੁਣਾਇਆ ਹੈ।


ਬ੍ਰਹਮਾ ਬਿਸਨੁ ਮਹੇਸੁ ਤ੍ਰੈ ਗੁਣ ਸਿਰਿ ਧੰਧੈ ਲਾਇਆ  

Barahmā bisan mahes ṯarai guṇ sir ḏẖanḏẖai lā▫i▫ā.  

Brahma, Vishnu and Shiva, under the influence of the three dispositions, were put to their tasks.  

ਸਿਰਿ = ਸਿਰਜ ਕੇ, ਪੈਦਾ ਕਰ ਕੇ।
ਬ੍ਰਹਮਾ, ਵਿਸ਼ਨੂ ਤੇ ਸ਼ਿਵ ਪੈਦਾ ਕਰ ਕੇ ਉਹਨਾਂ ਨੂੰ ਤਿੰਨਾਂ ਗੁਣਾਂ ਦੇ ਧੰਧੇ ਵਿਚ ਉਸ ਨੇ ਪਾ ਦਿੱਤਾ।


ਮਾਇਆ ਕਾ ਮੂਲੁ ਰਚਾਇਓਨੁ ਤੁਰੀਆ ਸੁਖੁ ਪਾਇਆ ॥੨॥  

Mā▫i▫ā kā mūl racẖā▫i▫on ṯurī▫ā sukẖ pā▫i▫ā. ||2||  

He created the root of Maya, and the peace obtained in the fourth state of consciousness. ||2||  

ਰਚਾਇਓਨੁ = ਰਚਾਇਆ ਉਸ ਨੇ। ਤੁਰੀਆ = ਚੌਥੇ ਪਦ ਵਿਚ ॥੨॥
ਪਰਮਾਤਮਾ ਨੇ (ਸੰਜੋਗ ਵਿਜੋਗ-ਰੂਪ) ਮਾਇਆ ਦਾ ਮੁੱਢ ਰਚ ਦਿੱਤਾ, (ਇਸ ਮਾਇਆ ਵਿਚ ਰਹਿ ਕੇ) ਸੁਖ ਉਸ ਨੇ ਲੱਭਾ ਜੋ ਤੁਰੀਆ ਅਵਸਥਾ ਵਿਚ ਅੱਪੜਿਆ ॥੨॥


ਸਲੋਕੁ ਮਃ  

Salok mėhlā 3.  

Shalok, Third Mehl:  

xxx
xxx


ਸੋ ਜਪੁ ਸੋ ਤਪੁ ਜਿ ਸਤਿਗੁਰ ਭਾਵੈ  

So jap so ṯap jė saṯgur bẖāvai.  

That alone is chanting, and that alone is deep meditation, which is pleasing to the True Guru.  

ਜਿ ਸਤਿਗੁਰ ਭਾਵੈ = ਜੋ ਗੁਰੂ ਨੂੰ ਚੰਗਾ ਲੱਗਦਾ ਹੈ।
ਇਹੀ ਜਪ ਹੈ ਤੇ ਇਹੀ ਤਪ ਹੈ ਜੋ ਸਤਿਗੁਰੂ ਨੂੰ ਭਾ ਜਾਂਦਾ ਹੈ (ਚੰਗਾ ਲੱਗ ਪੈਂਦਾ),


ਸਤਿਗੁਰ ਕੈ ਭਾਣੈ ਵਡਿਆਈ ਪਾਵੈ  

Saṯgur kai bẖāṇai vadi▫ā▫ī pāvai.  

Pleasing the True Guru, glorious greatness is obtained.  

xxx
ਮਨੁੱਖ ਸਤਿਗੁਰੂ ਦੀ ਰਜ਼ਾ ਵਿਚ ਰਹਿ ਕੇ ਹੀ ਆਦਰ ਮਾਣ ਹਾਸਲ ਕਰਦਾ ਹੈ।


ਨਾਨਕ ਆਪੁ ਛੋਡਿ ਗੁਰ ਮਾਹਿ ਸਮਾਵੈ ॥੧॥  

Nānak āp cẖẖod gur māhi samāvai. ||1||  

O Nanak, renouncing self-conceit, one merges into the Guru. ||1||  

ਆਪੁ = ਆਪਾ-ਭਾਵ, ਹਉਮੈ ॥੧॥
ਹੇ ਨਾਨਕ! ਆਪਾ-ਭਾਵ ਤਿਆਗ ਕੇ ਹੀ (ਮਨੁੱਖ) ਸਤਿਗੁਰੂ ਵਿਚ ਲੀਨ ਹੋ ਜਾਂਦਾ ਹੈ ॥੧॥


ਮਃ  

Mėhlā 3.  

Third Mehl:  

xxx
xxx


ਗੁਰ ਕੀ ਸਿਖ ਕੋ ਵਿਰਲਾ ਲੇਵੈ  

Gur kī sikẖ ko virlā levai.  

How rare are those who receive the Guru's Teachings.  

xxx
ਕੋਈ ਵਿਰਲਾ ਬੰਦਾ ਸਤਿਗੁਰੂ ਦੀ ਸਿੱਖਿਆ ਲੈਂਦਾ ਹੈ (ਭਾਵ, ਸਿੱਖਿਆ ਤੇ ਤੁਰਦਾ ਹੈ),


ਨਾਨਕ ਜਿਸੁ ਆਪਿ ਵਡਿਆਈ ਦੇਵੈ ॥੨॥  

Nānak jis āp vadi▫ā▫ī ḏevai. ||2||  

O Nanak, he alone receives it, whom the Lord Himself blesses with glorious greatness. ||2||  

xxx ॥੨॥
ਹੇ ਨਾਨਕ! (ਗੁਰ-ਸਿੱਖਿਆ ਤੇ ਤੁਰਨ ਦੀ) ਵਡਿਆਈ ਉਸੇ ਨੂੰ ਮਿਲਦੀ ਹੈ ਜਿਸ ਨੂੰ ਪ੍ਰਭੂ ਆਪ ਦੇਂਦਾ ਹੈ ॥੨॥


ਪਉੜੀ  

Pa▫oṛī.  

Pauree:  

xxx
xxx


ਮਾਇਆ ਮੋਹੁ ਅਗਿਆਨੁ ਹੈ ਬਿਖਮੁ ਅਤਿ ਭਾਰੀ  

Mā▫i▫ā moh agi▫ān hai bikẖam aṯ bẖārī.  

Emotional attachment to Maya is spiritual darkness; it is very difficult and such a heavy load.  

ਬਿਖਮ = ਔਖਾ।
ਮਾਇਆ ਦਾ ਮੋਹ ਤੇ ਅਗਿਆਨ (ਰੂਪ ਸਮੁੰਦਰ) ਬੜਾ ਭਾਰਾ ਔਖਾ ਹੈ;


ਪਥਰ ਪਾਪ ਬਹੁ ਲਦਿਆ ਕਿਉ ਤਰੀਐ ਤਾਰੀ  

Pathar pāp baho laḏi▫ā ki▫o ṯarī▫ai ṯārī.  

Loaded with so very many stones of sin, how can the boat cross over?  

ਤਰੀਐ ਤਾਰੀ = ਤਾਰੀ ਤਰੀ ਜਾਏ, ਪਾਰ ਲੰਘਿਆ ਜਾਏ।
ਜੇ ਬੜੇ ਪਾਪਾਂ (ਰੂਪ) ਪੱਥਰਾਂ ਨਾਲ ਲੱਦੇ ਹੋਵੀਏ (ਤਾਂ ਇਸ ਸਮੁੰਦਰ ਵਿਚੋਂ) ਕਿਵੇਂ ਤਰ ਕੇ ਲੰਘ ਸਕੀਦਾ ਹੈ? (ਭਾਵ, ਇਸ ਮੋਹ-ਸਮੁੰਦਰ ਵਿਚੋਂ ਸੁੱਕਾ ਬਚ ਕੇ ਲੰਘ ਨਹੀਂ ਸਕੀਦਾ)।


ਅਨਦਿਨੁ ਭਗਤੀ ਰਤਿਆ ਹਰਿ ਪਾਰਿ ਉਤਾਰੀ  

An▫ḏin bẖagṯī raṯi▫ā har pār uṯārī.  

Those who are attuned to the Lord's devotional worship night and day are carried across.  

ਅਨਦਿਨੁ = ਹਰ ਰੋਜ਼। ਰਤਿਆ = ਜੇ ਰੰਗੇ ਜਾਈਏ।
ਪ੍ਰਭੂ ਉਹਨਾਂ ਮਨੁੱਖਾਂ ਨੂੰ ਪਾਰ ਲੰਘਾਂਦਾ ਹੈ ਜੋ ਹਰ ਰੋਜ਼ (ਭਾਵ, ਹਰ ਵੇਲੇ) ਉਸ ਦੀ ਭਗਤੀ ਵਿਚ ਰੰਗੇ ਹੋਏ ਹਨ,


ਗੁਰ ਸਬਦੀ ਮਨੁ ਨਿਰਮਲਾ ਹਉਮੈ ਛਡਿ ਵਿਕਾਰੀ  

Gur sabḏī man nirmalā ha▫umai cẖẖad vikārī.  

Under the Instruction of the Guru's Shabad, one sheds egotism and corruption, and the mind becomes immaculate.  

xxx
ਜਿਨ੍ਹਾਂ ਦਾ ਮਨ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹਉਮੈ ਵਿਕਾਰ ਨੂੰ ਛੱਡ ਕੇ ਪਵਿੱਤ੍ਰ ਹੋ ਜਾਂਦਾ ਹੈ।


ਹਰਿ ਹਰਿ ਨਾਮੁ ਧਿਆਈਐ ਹਰਿ ਹਰਿ ਨਿਸਤਾਰੀ ॥੩॥  

Har har nām ḏẖi▫ā▫ī▫ai har har nisṯārī. ||3||  

Meditate on the Name of the Lord, Har, Har; the Lord, Har, Har, is our Saving Grace. ||3||  

xxx ॥੩॥
(ਸੋ) ਪ੍ਰਭੂ ਦਾ ਹੀ ਨਾਮ ਸਿਮਰਨਾ ਚਾਹੀਦਾ ਹੈ, ਪ੍ਰਭੂ ਹੀ (ਇਸ 'ਮਾਇਆ-ਮੋਹ' ਰੂਪ ਸਮੁੰਦਰ ਤੋਂ) ਪਾਰ ਲੰਘਾਂਦਾ ਹੈ ॥੩॥


ਸਲੋਕੁ  

Salok.  

Shalok:  

xxx
xxx


ਕਬੀਰ ਮੁਕਤਿ ਦੁਆਰਾ ਸੰਕੁੜਾ ਰਾਈ ਦਸਵੈ ਭਾਇ  

Kabīr mukaṯ ḏu▫ārā sankuṛā rā▫ī ḏasvai bẖā▫e.  

O Kabeer, the gate of liberation is narrow, less than one-tenth of a mustard seed.  

ਮੁਕਿਤ = (ਮਾਇਆ ਦੇ ਮੋਹ ਤੋਂ) ਖ਼ਲਾਸੀ। ਸੰਕੁੜਾ = ਸੁੰਗੜਿਆ ਹੋਇਆ। ਦਸਵੈ ਭਾਇ = ਦਸਵਾਂ ਹਿੱਸਾ।
ਹੇ ਕਬੀਰ! (ਮਾਇਆ ਦੇ ਮੋਹ ਤੋਂ) ਖ਼ਲਾਸੀ (ਪਾਣ) ਦਾ ਦਰਵਾਜ਼ਾ ਇਤਨਾ ਸੁੰਗੜਿਆ ਹੋਇਆ ਹੈ ਕਿ ਰਾਈ ਦੇ ਦਾਣੇ ਤੋਂ ਭੀ ਦਸਵਾਂ ਹਿੱਸਾ ਹੈ;


ਮਨੁ ਤਉ ਮੈਗਲੁ ਹੋਇ ਰਹਾ ਨਿਕਸਿਆ ਕਿਉ ਕਰਿ ਜਾਇ  

Man ṯa▫o maigal ho▫e rahā niksi▫ā ki▫o kar jā▫e.  

The mind has become as big as an elephant; how can it pass through this gate?  

ਮੈਗਲੁ = (ਸੰ. ਮਦਕਲ) ਮਸਤ ਹਾਥੀ। ਕਿਉਕਰਿ = ਕਿਵੇਂ।
ਪਰ (ਅਸਾਡਾ) ਮਨ (ਹਉਮੈ ਨਾਲ) ਮਸਤ ਹਾਥੀ ਬਣਿਆ ਪਿਆ ਹੈ (ਇਸ ਵਿਚੋਂ) ਕਿਵੇਂ ਲੰਘਿਆ ਜਾ ਸਕੇ?


ਐਸਾ ਸਤਿਗੁਰੁ ਜੇ ਮਿਲੈ ਤੁਠਾ ਕਰੇ ਪਸਾਉ  

Aisā saṯgur je milai ṯuṯẖā kare pasā▫o.  

If one meets such a True Guru, by His Pleasure, He shows His Mercy.  

ਤੁਠਾ = ਪ੍ਰਸੰਨ। ਪਸਾਉ = ਪ੍ਰਸਾਦ, ਕਿਰਪਾ।
ਜੇ ਕੋਈ ਅਜੇਹਾ ਗੁਰੂ ਮਿਲ ਪਏ ਜੋ ਪ੍ਰਸੰਨ ਹੋ ਕੇ ਕਿਰਪਾ ਕਰੇ,


ਮੁਕਤਿ ਦੁਆਰਾ ਮੋਕਲਾ ਸਹਜੇ ਆਵਉ ਜਾਉ ॥੧॥  

Mukaṯ ḏu▫ārā moklā sėhje āva▫o jā▫o. ||1||  

Then, the gate of liberation becomes wide open, and the soul easily passes through. ||1||  

ਸਹਜੇ = ਸਹਜ ਅਵਸਥਾ ਵਿਚ, ਸੌਖੇ ਹੀ। ਤਉ = ਤਾਂ, ਪਰ ॥੧॥
ਤਾਂ ਮੁਕਤੀ ਦਾ ਰਾਹ ਬੜਾ ਖੁਲ੍ਹਾ ਹੋ ਜਾਂਦਾ ਹੈ, ਉਸ ਵਿਚੋਂ ਸੌਖੇ ਹੀ ਆ ਜਾ ਸਕੀਦਾ ਹੈ ॥੧॥


ਮਃ  

Mėhlā 3.  

Third Mehl:  

xxx
xxx


ਨਾਨਕ ਮੁਕਤਿ ਦੁਆਰਾ ਅਤਿ ਨੀਕਾ ਨਾਨ੍ਹ੍ਹਾ ਹੋਇ ਸੁ ਜਾਇ  

Nānak mukaṯ ḏu▫ārā aṯ nīkā nānĥā ho▫e so jā▫e.  

O Nanak, the gate of liberation is very narrow; only the very tiny can pass through.  

ਨੀਕਾ = ਨਿੱਕਾ ਜਿਹਾ। ਨਾਨ੍ਹ੍ਹਾ = ਨੰਨ੍ਹਾ, ਬਹੁਤ ਛੋਟਾ। ਸੁ = ਉਹ ਮਨੁੱਖ।
ਹੇ ਨਾਨਕ! ਮਾਇਆ ਦੇ ਮੋਹ ਤੋਂ ਬਚ ਕੇ ਲੰਘਣ ਦਾ ਰਸਤਾ ਬਹੁਤ ਨਿੱਕਾ ਜਿਹਾ ਹੈ, ਉਹੀ ਇਸ ਵਿਚੋਂ ਲੰਘ ਸਕਦਾ ਹੈ ਜੋ ਬਹੁਤ ਨਿੱਕਾ ਹੋ ਜਾਏ।


ਹਉਮੈ ਮਨੁ ਅਸਥੂਲੁ ਹੈ ਕਿਉ ਕਰਿ ਵਿਚੁ ਦੇ ਜਾਇ  

Ha▫umai man asthūl hai ki▫o kar vicẖ ḏe jā▫e.  

Through egotism, the mind has become bloated. How can it pass through?  

ਅਸਥੂਲੁ = ਮੋਟਾ। ਵਿਚੁ ਦੇ = ਵਿਚੋਂ ਦੀ।
ਪਰ ਜੇ ਮਨ ਹਉਮੈ ਨਾਲ ਮੋਟਾ ਹੋ ਗਿਆ, ਤਾਂ ਇਸ (ਨਿੱਕੇ ਜਿਹੇ ਦਰਵਾਜ਼ੇ) ਵਿਚੋਂ ਦੀ ਕਿਵੇਂ ਲੰਘਿਆ ਜਾ ਸਕੇ?


ਸਤਿਗੁਰ ਮਿਲਿਐ ਹਉਮੈ ਗਈ ਜੋਤਿ ਰਹੀ ਸਭ ਆਇ  

Saṯgur mili▫ai ha▫umai ga▫ī joṯ rahī sabẖ ā▫e.  

Meeting the True Guru, egotism departs, and one is filled with the Divine Light.  

ਜੋਤਿ = ਪ੍ਰਕਾਸ਼, ਚਾਨਣ।
ਜਦੋਂ ਗੁਰੂ ਮਿਲਿਆਂ ਹਉਮੈ ਦੂਰ ਹੋ ਜਾਏ ਤਾਂ ਅੰਦਰ ਪ੍ਰਕਾਸ਼ ਹੋ ਜਾਂਦਾ ਹੈ,


        


© SriGranth.org, a Sri Guru Granth Sahib resource, all rights reserved.
See Acknowledgements & Credits