Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਜਿਉ ਬੋਲਾਵਹਿ ਤਿਉ ਬੋਲਹ ਸੁਆਮੀ ਕੁਦਰਤਿ ਕਵਨ ਹਮਾਰੀ  

Ji▫o bolāvėh ṯi▫o bolah su▫āmī kuḏraṯ kavan hamārī.  

As You cause me to speak, so do I speak, O Lord Master. What other power do I have?  

ਬੋਲਾਵਹਿ = ਤੂੰ ਬੁਲਾਂਦਾ ਹੈਂ। ਬੋਲਹ = ਅਸੀਂ ਬੋਲਦੇ ਹਾਂ। ਸੁਆਮੀ = ਹੇ ਸੁਆਮੀ! ਕੁਦਰਤਿ = ਤਾਕਤ।
ਹੇ ਸੁਆਮੀ! ਸਾਡੀ (ਤੇਰੇ ਪੈਦਾ ਕੀਤੇ ਹੋਏ ਜੀਵਾਂ ਦੀ) ਕੀਹ ਪਾਇਆਂ ਹੈ? ਜਿਵੇਂ ਤੂੰ ਸਾਨੂੰ ਬੁਲਾਂਦਾ ਹੈਂ ਉਸੇ ਤਰ੍ਹਾਂ ਅਸੀਂ ਬੋਲਦੇ ਹਾਂ।


ਸਾਧਸੰਗਿ ਨਾਨਕ ਜਸੁ ਗਾਇਓ ਜੋ ਪ੍ਰਭ ਕੀ ਅਤਿ ਪਿਆਰੀ ॥੮॥੧॥੮॥  

Sāḏẖsang Nānak jas gā▫i▫o jo parabẖ kī aṯ pi▫ārī. ||8||1||8||  

In the Saadh Sangat, the Company of the Holy, O Nanak, sing His Praises; they are so very dear to God. ||8||1||8||  

ਸਾਧ ਸੰਗਿ = ਗੁਰੂ ਦੀ ਸੰਗਤ ਵਿਚ। ਗਾਇਓ = ਗਾਇਆ ॥੮॥੧॥੮॥
ਨਾਨਕ ਨੇ ਸਾਧ ਸੰਗਤ ਵਿਚ ਟਿਕ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਕੀਤੀ ਹੈ, ਇਹ ਸਿਫ਼ਤ-ਸਾਲਾਹ ਪ੍ਰਭੂ ਨੂੰ ਬੜੀ ਪਿਆਰੀ ਲੱਗਦੀ ਹੈ ॥੮॥੧॥੮॥


ਗੂਜਰੀ ਮਹਲਾ ਘਰੁ  

Gūjrī mėhlā 5 gẖar 4  

Goojaree, Fifth Mehl, Fourth House:  

xxx
ਰਾਗ ਗੂਜਰੀ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।


ਸਤਿਗੁਰ ਪ੍ਰਸਾਦਿ  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਨਾਥ ਨਰਹਰ ਦੀਨ ਬੰਧਵ ਪਤਿਤ ਪਾਵਨ ਦੇਵ  

Nāth narhar ḏīn banḏẖav paṯiṯ pāvan ḏev.  

O Lord, Man-lion Incarnate, Companion to the poor, Divine Purifier of sinners;  

ਨਾਥ = ਹੇ ਜਗਤ ਦੇ ਮਾਲਕ! ਨਰਹਰ = {नरहरि ਨਰਸਿੰਘ} ਹੇ ਪਰਮਾਤਮਾ! ਦੇਵ = ਹੇ ਪ੍ਰਕਾਸ਼-ਰੂਪ!
ਹੇ ਜਗਤ ਦੇ ਮਾਲਕ! ਹੇ ਨਰਹਰ! ਹੇ ਦੀਨਾਂ ਦੇ ਸਹਾਈ! ਹੇ ਵਿਕਾਰੀਆਂ ਨੂੰ ਪਵਿਤ੍ਰ ਕਰਨ ਵਾਲੇ! ਹੇ ਚਾਨਣ-ਸਰੂਪ!


ਭੈ ਤ੍ਰਾਸ ਨਾਸ ਕ੍ਰਿਪਾਲ ਗੁਣ ਨਿਧਿ ਸਫਲ ਸੁਆਮੀ ਸੇਵ ॥੧॥  

Bẖai ṯarās nās kirpāl guṇ niḏẖ safal su▫āmī sev. ||1||  

O Destroyer of fear and dread, Merciful Lord Master, Treasure of Excellence, fruitful is Your service. ||1||  

ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}। ਤ੍ਰਾਸ = ਡਰ, ਸਹਮ। ਗੁਣ ਨਿਧਿ = ਹੇ ਗੁਣਾਂ ਦੇ ਖ਼ਜ਼ਾਨੇ। ਸਫਲ ਸੇਵ = ਜਿਸ ਦੀ ਸੇਵਾ ਭਗਤੀ ਫਲ ਦੇਣ ਵਾਲੀ ਹੈ ॥੧॥
ਹੇ ਸਾਰੇ ਡਰਾਂ ਸਹਮਾਂ ਦੇ ਨਾਸ ਕਰਨ ਵਾਲੇ! ਹੇ ਕ੍ਰਿਪਾਲ! ਹੇ ਗੁਣਾਂ ਦੇ ਖ਼ਜ਼ਾਨੇ! ਹੇ ਸੁਆਮੀ! ਤੇਰੀ ਸੇਵਾ-ਭਗਤੀ ਜੀਵਨ ਨੂੰ ਕਾਮਯਾਬ ਬਣਾ ਦੇਂਦੀ ਹੈ ॥੧॥


ਹਰਿ ਗੋਪਾਲ ਗੁਰ ਗੋਬਿੰਦ  

Har gopāl gur gobinḏ.  

O Lord, Cherisher of the World, Guru-Lord of the Universe.  

ਗੁਰ = ਹੇ (ਸਭ ਤੋਂ) ਵੱਡੇ!
ਹੇ ਹਰੀ! ਹੇ ਗੋਪਾਲ! ਹੇ ਗੁਰ ਗੋਬਿੰਦ! ਹੇ ਦਇਆਲ!


ਚਰਣ ਸਰਣ ਦਇਆਲ ਕੇਸਵ ਤਾਰਿ ਜਗ ਭਵ ਸਿੰਧ ॥੧॥ ਰਹਾਉ  

Cẖaraṇ saraṇ ḏa▫i▫āl kesav ṯār jag bẖav sinḏẖ. ||1|| rahā▫o.  

I seek the Sanctuary of Your Feet, O Merciful Lord. Carry me across the terrifying world-ocean. ||1||Pause||  

ਕੇਸਵ = ਹੇ ਸੋਹਣੇ ਲੰਮੇ ਕੇਸਾਂ ਵਾਲੇ ਪਰਮਾਤਮਾ! ਤਾਰਿ = ਪਾਰ ਲੰਘਾ। ਭਵ ਸਿੰਧ = ਸੰਸਾਰ-ਸਮੁੰਦਰ ॥੧॥
ਹੇ (ਕੇਸ਼ਵ) ਪਰਮਾਤਮਾ! ਆਪਣੇ ਚਰਨਾਂ ਦੀ ਸਰਨ ਵਿਚ ਰੱਖ ਕੇ ਮੈਨੂੰ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈ ॥੧॥ ਰਹਾਉ॥


ਕਾਮ ਕ੍ਰੋਧ ਹਰਨ ਮਦ ਮੋਹ ਦਹਨ ਮੁਰਾਰਿ ਮਨ ਮਕਰੰਦ  

Kām kroḏẖ haran maḏ moh ḏahan murār man makranḏ.  

O Dispeller of sexual desire and anger, Eliminator of intoxication and attachment, Destroyer of ego, Honey of the mind;  

ਹਰਨ = ਦੂਰ ਕਰਨ ਵਾਲਾ। ਮਦ ਮੋਹ ਦਹਨ = ਹੇ ਮੋਹ ਦੀ ਮਸਤੀ ਸਾੜਨ ਵਾਲੇ! ਮਨ ਮਕਰੰਦ = ਹੇ ਮਨ ਨੂੰ ਸੁਗੰਧੀ ਦੇਣ ਵਾਲੇ!
ਹੇ ਕਾਮ ਕ੍ਰੋਧ ਨੂੰ ਦੂਰ ਕਰਨ ਵਾਲੇ! ਹੇ ਮੋਹ ਦੇ ਨਸ਼ੇ ਨੂੰ ਸਾੜਨ ਵਾਲੇ! ਹੇ ਮਨ ਨੂੰ (ਜੀਵਨ-) ਸੁਗੰਧੀ ਦੇਣ ਵਾਲੇ ਮੁਰਾਰੀ-ਪ੍ਰਭੂ!


ਜਨਮ ਮਰਣ ਨਿਵਾਰਿ ਧਰਣੀਧਰ ਪਤਿ ਰਾਖੁ ਪਰਮਾਨੰਦ ॥੨॥  

Janam maraṇ nivār ḏẖarṇīḏẖar paṯ rākẖ parmānanḏ. ||2||  

set me free from birth and death, O Sustainer of the earth, and preserve my honor, O Embodiment of supreme bliss. ||2||  

ਧਰਣੀ ਧਰ = ਹੇ ਧਰਤੀ ਦੇ ਸਹਾਰੇ! ਪਤਿ = ਇੱਜ਼ਤ। ਪਰਮਾਨੰਦ = ਹੇ ਸਭ ਤੋਂ ਉੱਚੇ ਆਨੰਦ ਦੇ ਮਾਲਕ! ॥੨॥
ਮੇਰਾ ਜਨਮ ਮਰਨ ਦਾ ਗੇੜ ਮੁਕਾ ਦੇ! ਹੇ ਧਰਤੀ ਦੇ ਆਸਰੇ! (ਜਗਤ ਦੇ ਵਿਕਾਰਾਂ ਵਿਚੋਂ ਮੇਰੀ) ਲਾਜ ਰੱਖ! ਹੇ ਸਭ ਤੋਂ ਸ੍ਰੇਸ਼ਟ-ਆਨੰਦ ਦੇ ਮਾਲਕ! ॥੨॥


ਜਲਤ ਅਨਿਕ ਤਰੰਗ ਮਾਇਆ ਗੁਰ ਗਿਆਨ ਹਰਿ ਰਿਦ ਮੰਤ  

Jalaṯ anik ṯarang mā▫i▫ā gur gi▫ān har riḏ manṯ.  

The many waves of desire for Maya are burnt away, when the Guru's spiritual wisdom is enshrined in the heart, through the Guru's Mantra.  

ਜਲਤ = ਸੜ ਰਿਹਾਂ ਨੂੰ। ਤਰੰਗ = ਲਹਿਰਾਂ। ਹਰਿ = ਹੇ ਹਰੀ! ਰਿਦ = ਹਿਰਦੇ ਵਿਚ।
ਹੇ ਹਰੀ! ਮਾਇਆ-ਅੱਗ ਦੀਆਂ ਬੇਅੰਤ ਲਹਿਰਾਂ ਵਿਚ ਸੜ ਰਹੇ ਜੀਵਾਂ ਦੇ ਹਿਰਦੇ ਵਿਚ ਗੁਰੂ ਦੇ ਗਿਆਨ ਦਾ ਮੰਤ੍ਰ ਟਿਕਾ।


ਛੇਦਿ ਅਹੰਬੁਧਿ ਕਰੁਣਾ ਮੈ ਚਿੰਤ ਮੇਟਿ ਪੁਰਖ ਅਨੰਤ ॥੩॥  

Cẖẖeḏ ahaʼn▫buḏẖ karuṇā mai cẖinṯ met purakẖ ananṯ. ||3||  

Destroy my egotism, O Merciful Lord; dispel my anxiety, O Infinite Primal Lord. ||3||  

ਛੇਦਿ = ਨਾਸ ਕਰ। ਅਹੰਬੁਧਿ = ਹਉਮੇ। ਕਰੁਣਾ = ਤਰਸ! ਕਰੁਣਾ ਮੈ = ਹੇ ਤਰਸ-ਰਰੂਪ ਪ੍ਰਭੂ! ਪੁਰਖ ਅਨੰਤ = ਹੇ ਸਰਬ-ਵਿਆਪਕ ਬੇਅੰਤ ਪ੍ਰਭੂ! ॥੩॥
(ਸਾਡੀ) ਹਉਮੈ ਦੂਰ ਕਰ! ਹੇ ਤਰਸ-ਸਰੂਪ ਹਰੀ! ਤੇ ਚਿੰਤਾ ਮਿਟਾ ਦੇ! ਹੇ ਸਰਬ-ਵਿਆਪਕ ਬੇਅੰਤ ਪ੍ਰਭੂ! ॥੩॥


ਸਿਮਰਿ ਸਮਰਥ ਪਲ ਮਹੂਰਤ ਪ੍ਰਭ ਧਿਆਨੁ ਸਹਜ ਸਮਾਧਿ  

Simar samrath pal mahūraṯ parabẖ ḏẖi▫ān sahj samāḏẖ.  

Remember in meditation the Almighty Lord, every moment and every instant; meditate on God in the celestial peace of Samaadhi.  

ਪਲ ਮਹੂਰਤ = ਹਰ ਪਲ, ਹਰ ਘੜੀ। ਸਹਜ = ਆਤਮਕ ਅਡੋਲਤਾ।
ਹੇ ਸਮਰਥ ਪ੍ਰਭੂ! ਹਰ ਪਲ ਹਰ ਘੜੀ (ਤੇਰਾ ਨਾਮ) ਸਿਮਰ ਕੇ ਮੈਂ ਆਪਣੀ ਸੁਰਤ ਆਤਮਕ ਅਡੋਲਤਾ ਦੀ ਸਮਾਧੀ ਵਿਚ ਜੋੜੀ ਰੱਖਾਂ।


ਦੀਨ ਦਇਆਲ ਪ੍ਰਸੰਨ ਪੂਰਨ ਜਾਚੀਐ ਰਜ ਸਾਧ ॥੪॥  

Ḏīn ḏa▫i▫āl parsann pūran jācẖī▫ai raj sāḏẖ. ||4||  

O Merciful to the meek, perfectly blissful Lord, I beg for the dust of the feet of the Holy. ||4||  

ਜਾਚੀਐ = ਮੰਗਣੀ ਚਾਹੀਦੀ ਹੈ। ਰਜ = ਚਰਨ-ਧੂੜ। ਸਾਧ = ਸੰਤ-ਜਨ ॥੪॥
ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਹੇ ਸਦਾ ਖਿੜੇ ਰਹਿਣ ਵਾਲੇ! ਸਰਬ-ਵਿਆਪਕ! (ਤੇਰੇ ਦਰ ਤੋਂ ਤੇਰੇ) ਸੰਤ ਜਨਾਂ ਦੀ ਚਰਨ-ਧੂੜ (ਹੀ ਸਦਾ) ਮੰਗਣੀ ਚਾਹੀਦੀ ਹੈ ॥੪॥


ਮੋਹ ਮਿਥਨ ਦੁਰੰਤ ਆਸਾ ਬਾਸਨਾ ਬਿਕਾਰ  

Moh mithan ḏuranṯ āsā bāsnā bikār.  

Emotional attachment is false, desire is filthy, and longing is corrupt.  

ਮਿਥਨ = ਝੂਠਾ। ਦੁਰੰਤ = ਭੈੜੇ ਅੰਤ ਵਾਲੀ।
ਹੇ ਹਰੀ! ਹੇ ਨਿਰੰਕਾਰ! ਮੈਨੂੰ (ਸੰਸਾਰ-ਸਮੁੰਦਰ ਤੋਂ) ਬਚਾ ਲੈ, ਮੇਰੇ ਮਨ ਤੋਂ ਭਟਕਣਾ ਦੂਰ ਕਰ ਦੇ।


ਰਖੁ ਧਰਮ ਭਰਮ ਬਿਦਾਰਿ ਮਨ ਤੇ ਉਧਰੁ ਹਰਿ ਨਿਰੰਕਾਰ ॥੫॥  

Rakẖ ḏẖaram bẖaram biḏār man ṯe uḏẖar har nirankār. ||5||  

Please, preserve my faith, dispel these doubts from my mind, and save me, O Formless Lord. ||5||  

ਬਿਦਾਰਿ = ਨਾਸ ਕਰ। ਤੇ = ਤੋਂ। ਨਿਰੰਕਾਰ = ਹੇ ਨਿਰੰਕਾਰ! ॥੫॥
ਹੇ ਹਰੀ! ਝੂਠੇ ਮੋਹ ਤੋਂ, ਭੈੜੇ ਅੰਤ ਵਾਲੀ ਆਸਾ ਤੋਂ, ਵਿਕਾਰਾਂ ਦੀਆਂ ਵਾਸ਼ਨਾ ਤੋਂ, ਮੇਰੀ ਲਾਜ ਰੱਖ ॥੫॥


ਧਨਾਢਿ ਆਢਿ ਭੰਡਾਰ ਹਰਿ ਨਿਧਿ ਹੋਤ ਜਿਨਾ ਚੀਰ  

Ḏẖanādẖ ādẖ bẖandār har niḏẖ hoṯ jinā na cẖīr.  

They have become wealthy, loaded with the treasures of the Lord's riches; they were lacking even clothes.  

ਆਢਿ = {आढय} ਧਨਾਢ, ਧਨੀ। ਨਿਧਿ = ਖ਼ਜ਼ਾਨਾ। ਚੀਰ = ਕੱਪੜਾ।
ਹੇ ਹਰੀ! ਜਿਨ੍ਹਾਂ ਪਾਸ (ਤਨ ਢੱਕਣ ਲਈ) ਕੱਪੜੇ ਦੀ ਲੀਰ ਭੀ ਨਹੀਂ ਹੁੰਦੀ, ਉਹ ਤੇਰੇ ਗੁਣਾਂ ਦੇ ਖ਼ਜ਼ਾਨੇ ਪ੍ਰਾਪਤ ਕਰ ਕੇ (ਮਾਨੋ) ਧਨੀਆਂ ਦੇ ਧਨੀ ਬਣ ਜਾਂਦੇ ਹਨ।


ਖਲ ਮੁਗਧ ਮੂੜ ਕਟਾਖ੍ਯ੍ਯ ਸ੍ਰੀਧਰ ਭਏ ਗੁਣ ਮਤਿ ਧੀਰ ॥੬॥  

Kẖal mugaḏẖ mūṛ katākẖ▫y sarīḏẖar bẖa▫e guṇ maṯ ḏẖīr. ||6||  

The idiotic, foolish and senseless people have become virtuous and patient, receiving the Gracious Glance of the Lord of wealth. ||6||  

ਖਲ = ਮੂਰਖ। ਮੁਗਧ = ਮੂਰਖ। ਕਟਾਖ੍ਯ੍ਯ = ਨਿਗਾਹ। ਸ੍ਰੀਧਰ = ਲੱਛਮੀ-ਪਤੀ ॥੬॥
ਹੇ ਲੱਛਮੀ-ਪਤੀ! ਮਹਾਂ ਮੂਰਖ ਤੇ ਦੁਸ਼ਟ ਤੇਰੀ ਮੇਹਰ ਦੀ ਨਿਗਾਹ ਨਾਲ ਗੁਣਾਂ ਵਾਲੇ, ਉੱਚੀ ਮੱਤ ਵਾਲੇ, ਧੀਰਜ ਵਾਲੇ ਬਣ ਜਾਂਦੇ ਹਨ ॥੬॥


ਜੀਵਨ ਮੁਕਤ ਜਗਦੀਸ ਜਪਿ ਮਨ ਧਾਰਿ ਰਿਦ ਪਰਤੀਤਿ  

Jīvan mukaṯ jagḏīs jap man ḏẖār riḏ parṯīṯ.  

Become Jivan-Mukta, liberated while yet alive, by meditating on the Lord of the Universe, O mind, and maintaining faith in Him in your heart.  

ਜੀਵਨ ਮੁਕਤ = ਦੁਨੀਆ ਦੇ ਕਾਰ-ਵਿਹਾਰ ਕਰਦਾ ਹੋਇਆ ਹੀ ਮਾਇਆ ਦੇ ਮੋਹ ਤੋਂ ਸੁਤੰਤਰ। ਮਨ = ਹੇ ਮਨ! ਪਰਤੀਤਿ = ਸ਼ਰਧਾ।
ਹੇ ਮਨ! ਜੀਵਨ-ਮੁਕਤ ਕਰਨ ਵਾਲੇ ਜਗਦੀਸ਼ ਦਾ ਨਾਮ ਜਪ। ਹਿਰਦੇ ਵਿਚ ਉਸ ਵਾਸਤੇ ਸਰਧਾ ਟਿਕਾ!


ਜੀਅ ਦਇਆ ਮਇਆ ਸਰਬਤ੍ਰ ਰਮਣੰ ਪਰਮ ਹੰਸਹ ਰੀਤਿ ॥੭॥  

Jī▫a ḏa▫i▫ā ma▫i▫ā sarbaṯar ramṇaʼn param hansah rīṯ. ||7||  

Show kindness and mercy to all beings, and realize that the Lord is pervading everywhere; this is the way of life of the enlightened soul, the supreme swan. ||7||  

ਮਇਆ = ਤਰਸ। ਸਰਬਤ੍ਰ ਰਮਣੰ = ਸਰਬ-ਵਿਆਪਕ। ਪਰਮ ਹੰਸਹ ਰੀਤਿ = ਸਭ ਤੋਂ ਉੱਚੇ ਹੰਸਾਂ ਦੀ ਜੀਵਨ-ਜੁਗਤਿ। ਹੰਸ = ਚੰਗੇ ਮੰਦੇ ਕੰਮ ਦਾ ਨਿਰਨਾ ਕਰ ਸਕਣ ਵਾਲਾ (ਜਿਵੇਂ ਹੰਸ ਦੁੱਧ ਤੇ ਪਾਣੀ ਨੂੰ ਵਖ ਵਖ ਕਰ ਲੈਂਦਾ ਹੈ) ॥੭॥
ਸਭ ਜੀਵਾਂ ਨਾਲ ਦਇਆ ਪਿਆਰ ਵਾਲਾ ਸਲੂਕ ਰੱਖ, ਪਰਮਾਤਮਾ ਨੂੰ ਸਰਬ-ਵਿਆਪਕ ਜਾਣ-ਉੱਚੇ ਜੀਵਨ ਵਾਲੇ ਹੰਸ (-ਮਨੁੱਖਾਂ) ਦੀ ਇਹ ਜੀਵਨ-ਜੁਗਤਿ ਹੈ ॥੭॥


ਦੇਤ ਦਰਸਨੁ ਸ੍ਰਵਨ ਹਰਿ ਜਸੁ ਰਸਨ ਨਾਮ ਉਚਾਰ  

Ḏeṯ ḏarsan sarvan har jas rasan nām ucẖār.  

He grants the Blessed Vision of His Darshan to those who listen to His Praises, and who, with their tongues, chant His Name.  

ਦੇਤ = ਦੇਂਦਾ ਹੈ। ਸ੍ਰਵਨ = ਕੰਨ। ਜਸੁ = ਸਿਫ਼ਤ-ਸਾਲਾਹ। ਰਸਨ = ਜੀਭ।
ਪਰਮਾਤਮਾ ਆਪ ਹੀ ਆਪਣਾ ਦਰਸਨ ਬਖ਼ਸ਼ਦਾ ਹੈ, ਕੰਨਾਂ ਵਿਚ ਆਪਣੀ ਸਿਫ਼ਤ-ਸਾਲਾਹ ਦੇਂਦਾ ਹੈ, ਜੀਭ ਨੂੰ ਆਪਣੇ ਨਾਮ ਦਾ ਉਚਾਰਨ ਦੇਂਦਾ ਹੈ,


ਅੰਗ ਸੰਗ ਭਗਵਾਨ ਪਰਸਨ ਪ੍ਰਭ ਨਾਨਕ ਪਤਿਤ ਉਧਾਰ ॥੮॥੧॥੨॥੫॥੧॥੧॥੨॥੫੭॥  

Ang sang bẖagvān parsan parabẖ Nānak paṯiṯ uḏẖār. ||8||1||2||5||1||1||2||57||  

They are part and parcel, life and limb with the Lord God; O Nanak, they feel the Touch of God, the Savior of sinners. ||8||1||2||5||1||1||2||57||  

ਪਰਸਨ = ਛੁਹ ॥੮॥੧॥੨॥੫॥੧॥੧॥੨॥੫੭॥
ਪ੍ਰਭੂ ਸਦਾ ਅੰਗ-ਸੰਗ ਵੱਸਦਾ ਹੈ। ਹੇ ਨਾਨਕ! (ਆਖ:) ਹੇ ਹਰੀ! ਤੇਰੀ ਛੁਹ ਵਿਕਾਰੀਆਂ ਦਾ ਭੀ ਪਾਰ-ਉਤਾਰਾ ਕਰਨ ਵਾਲੀ ਹੈ ॥੮॥੧॥੨॥੫॥੧॥੧॥੨॥੫੭॥


ਗੂਜਰੀ ਕੀ ਵਾਰ ਮਹਲਾ ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ  

Gūjrī kī vār mėhlā 3 sikanḏar birāhim kī vār kī ḏẖunī gā▫uṇī  

Goojaree Ki Vaar, Third Mehl, Sung In The Tune Of The Vaar Of Sikandar & Biraahim:  

ਸਿਕੰਦਰ, ਬਿਰਾਹਿਮ = ਸਿਕੰਦਰ ਤੇ ਇਬਰਾਹੀਮ ਇਕੋ ਕੁਲ ਵਿਚੋਂ ਸਨ ਤੇ ਤੁਰਨੇ-ਸਿਰ ਸਨ। ਇਬਰਾਹੀਮ ਮੰਦ-ਕਰਮੀ ਸੀ। ਇਸ ਨੇ ਇਕ ਵਾਰੀ ਇਕ ਨੌ-ਜਵਾਨ ਬ੍ਰਾਹਮਣ ਦੀ ਨਵੀਂ ਵਿਆਹੀ ਵਹੁਟੀ ਤੇ ਮਾੜੀ ਨਜ਼ਰ ਕਰਨੀ ਸ਼ੁਰੂ ਕੀਤੀ, ਬ੍ਰਾਹਮਣ ਨੇ ਸਿਕੰਦਰ ਪਾਸ ਫ਼ਰਿਆਦ ਕੀਤੀ। ਸਿਕੰਦਰ ਤੇ ਇਬਰਾਹੀਮ ਦੋਹਾਂ ਵਿਚ ਟਾਕਰਾ ਹੋਇਆ, ਇਬਰਾਹੀਮ ਫੜਿਆ ਗਿਆ, ਪਰ ਜਦੋਂ ਉਹ ਆਪਣੇ ਕੀਤੇ ਤੇ ਪਛਤਾਇਆ ਤਾਂ ਸਿਕੰਦਰ ਨੇ ਉਸ ਨੂੰ ਛੱਡ ਦਿੱਤਾ। ਇਹ ਸਾਕਾ ਢਾਢੀਆਂ ਨੇ 'ਵਾਰ' ਵਿਚ ਗਾਂਵਿਆ। ਉਸੇ ਹੀ ਸੁਰ ਤੇ ਗੁਰੂ ਅਮਰਦਾਸ ਜੀ ਦੀ ਇਹ ਵਾਰ ਗਾਉਣ ਲਈ ਆਗਿਆ ਹੈ। ਉਸ ਵਾਰ ਦਾ ਨਮੂਨਾ: "ਪਾਪੀ ਖਾਨ ਬਿਰਾਹਮ ਪਰ ਚੜਿਆ ਸੇਕੰਦਰ। ਭੇੜ ਦੁਹਾਂ ਦਾ ਮੱਚਿਆ ਬਡ ਰਣ ਦੇ ਅੰਦਰ।"
ਰਾਗ ਗੂਜਰੀ ਵਿੱਚ, ਗੁਰੂ ਅਮਰਦਾਸ ਜੀ ਦੀ ਬਾਣੀ 'ਵਾਰ', ਇਸ ਨੂੰ ਸਿਕੰਦਰ ਬਿਰਾਹਿਮ ਦੀ 'ਵਾਰ' ਦੀ ਧੁਨ ਨਾਲ ਗਾਉਣਾ ਹੈ।


ਸਤਿਗੁਰ ਪ੍ਰਸਾਦਿ  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਸਲੋਕੁ ਮਃ  

Salok mėhlā 3.  

Shalok, Third Mehl:  

xxx
ਸਲੋਕ ਗੁਰੂ ਅਮਰਦਾਸ ਜੀ ਦਾ।


ਇਹੁ ਜਗਤੁ ਮਮਤਾ ਮੁਆ ਜੀਵਣ ਕੀ ਬਿਧਿ ਨਾਹਿ  

Ih jagaṯ mamṯā mu▫ā jīvaṇ kī biḏẖ nāhi.  

This world perishing in attachment and possessiveness; no one knows the way of life.  

ਮਮ = ਮੇਰਾ। ਮਮਤਾ = (ਹਰੇਕ ਚੀਜ਼ ਨੂੰ) 'ਮੇਰੀ' ਬਨਾਣ ਦਾ ਖ਼ਿਆਲ। ਬਿਧਿ = ਜਾਚ।
ਇਹ ਜਗਤ ਅਣਪੱਤ (ਇਹ ਚੀਜ਼ 'ਮੇਰੀ' ਬਣ ਜਾਏ, ਇਹ ਚੀਜ਼ 'ਮੇਰੀ' ਹੋ ਜਾਏ) ਵਿਚ ਇਤਨਾ ਫਸਿਆ ਪਿਆ ਹੈ ਕਿ ਇਸ ਨੂੰ ਜੀਉਣ ਦੀ ਜਾਚ ਨਹੀਂ ਰਹੀ।


ਗੁਰ ਕੈ ਭਾਣੈ ਜੋ ਚਲੈ ਤਾਂ ਜੀਵਣ ਪਦਵੀ ਪਾਹਿ  

Gur kai bẖāṇai jo cẖalai ṯāʼn jīvaṇ paḏvī pāhi.  

One who walks in harmony with the Guru's Will, obtains the supreme status of life.  

ਪਦਵੀ = ਦਰਜਾ।
ਜਿਹੜੇ ਮਨੁੱਖ ਸਤਿਗੁਰੂ ਦੇ ਕਹੇ ਤੇ ਤੁਰਦੇ ਹਨ ਉਹ ਜੀਵਨ-ਜੁਗਤਿ ਸਿੱਖ ਲੈਂਦੇ ਹਨ।


ਓਇ ਸਦਾ ਸਦਾ ਜਨ ਜੀਵਤੇ ਜੋ ਹਰਿ ਚਰਣੀ ਚਿਤੁ ਲਾਹਿ  

O▫e saḏā saḏā jan jīvṯe jo har cẖarṇī cẖiṯ lāhi.  

Those humble beings who focus their consciousness on the Lord's Feet, live forever and ever.  

xxx
ਜੋ ਮਨੁੱਖ ਪ੍ਰਭੂ ਦੇ ਚਰਨਾਂ ਵਿਚ ਚਿੱਤ ਜੋੜਦੇ ਹਨ, ਉਹ ਸਮਝੋ, ਸਦਾ ਹੀ ਜੀਉਂਦੇ ਹਨ।


ਨਾਨਕ ਨਦਰੀ ਮਨਿ ਵਸੈ ਗੁਰਮੁਖਿ ਸਹਜਿ ਸਮਾਹਿ ॥੧॥  

Nānak naḏrī man vasai gurmukẖ sahj samāhi. ||1||  

O Nanak, by His Grace, the Lord abides in the minds of the Gurmukhs, who merge in celestial bliss. ||1||  

ਨਦਰੀ = ਮਿਹਰ ਕਰਨ ਵਾਲਾ ਪ੍ਰਭੂ। ਸਹਜਿ = ਸਹਜ ਅਵਸਥਾ ਵਿਚ, ਅਡੋਲਤਾ ਵਿਚ, ਉਹ ਅਵਸਥਾ ਜਿਥੇ ਦੁਨੀਆ ਦੇ ਲਾਲਚ ਵਿਚ ਹਰੇਕ ਪਦਾਰਥ ਨੂੰ ਆਪਣਾ ਬਨਾਣ ਦੀ ਚਾਹ ਨਾਹ ਕੁੱਦੇ ॥੧॥
ਹੇ ਨਾਨਕ! ਗੁਰੂ ਦੇ ਸਨਮੁਖ ਹੋਇਆਂ ਮਿਹਰ ਦਾ ਮਾਲਕ ਪ੍ਰਭੂ ਮਨ ਵਿਚ ਆ ਵੱਸਦਾ ਹੈ ਤੇ ਗੁਰਮੁਖ ਉਸ ਅਵਸਥਾ ਵਿਚ ਜਾ ਅੱਪੜਦੇ ਹਨ ਜਿਥੇ ਪਦਾਰਥਾਂ ਵਲ ਮਨ ਡੋਲਦਾ ਨਹੀਂ ॥੧॥


ਮਃ  

Mėhlā 3.  

Third Mehl:  

xxx
xxx


ਅੰਦਰਿ ਸਹਸਾ ਦੁਖੁ ਹੈ ਆਪੈ ਸਿਰਿ ਧੰਧੈ ਮਾਰ  

Anḏar sahsā ḏukẖ hai āpai sir ḏẖanḏẖai mār.  

Within the self is the pain of doubt; engrossed in worldly affairs, they are killing themselves.  

ਸਹਸਾ = ਤੌਖਲਾ। ਆਪੈ = ਆਪ ਹੀ। ਧੰਧੈ ਮਾਰ = ਧੰਧਿਆਂ ਦੀ ਮਾਰ।
ਉਹਨਾਂ ਦੇ ਮਨ ਵਿਚ ਤੌਖਲਾ ਤੇ ਕਲੇਸ਼ ਟਿਕਿਆ ਰਹਿੰਦਾ ਹੈ, ਤੇ ਦੁਨੀਆ ਦੇ ਝੰਬੇਲਿਆਂ ਦਾ ਇਹ ਖਪਾਣਾ ਆਪਣੇ ਸਿਰ ਉਤੇ ਆਪ ਸਹੇੜਿਆ ਹੋਇਆ ਹੈ,


ਦੂਜੈ ਭਾਇ ਸੁਤੇ ਕਬਹਿ ਜਾਗਹਿ ਮਾਇਆ ਮੋਹ ਪਿਆਰ  

Ḏūjai bẖā▫e suṯe kabėh na jāgėh mā▫i▫ā moh pi▫ār.  

Asleep in the love of duality, they never wake up; they are in love with, and attached to Maya.  

xxx
ਜਿਨ੍ਹਾਂ ਦਾ ਮਾਇਆ ਨਾਲ ਮੋਹ ਪਿਆਰ ਹੈ ਜੋ ਮਾਇਆ ਦੇ ਪਿਆਰ ਵਿਚ ਮਸਤ ਹੋ ਰਹੇ ਹਨ (ਇਸ ਗ਼ਫ਼ਲਿਤ ਵਿਚੋਂ) ਕਦੇ ਜਾਗਦੇ ਨਹੀਂ।


ਨਾਮੁ ਚੇਤਹਿ ਸਬਦੁ ਵੀਚਾਰਹਿ ਇਹੁ ਮਨਮੁਖ ਕਾ ਆਚਾਰੁ  

Nām na cẖīṯėh sabaḏ na vicẖārėh ih manmukẖ kā ācẖār.  

They do not think of the Naam, the Name of the Lord, and they do not contemplate the Word of the Shabad. This is the conduct of the self-willed manmukhs.  

ਆਚਾਰੁ = ਰਹਣੀ, ਵਰਤੋਂ।
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਦੀ ਰਹਿਣੀ ਇਹ ਹੈ ਕਿ ਉਹ ਕਦੇ ਗੁਰ-ਸ਼ਬਦ ਨਹੀਂ ਵੀਚਾਰਦੇ ਤੇ ਨਾਮ ਨਹੀ ਜਪਦੇ,


        


© SriGranth.org, a Sri Guru Granth Sahib resource, all rights reserved.
See Acknowledgements & Credits