Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਸਤਿਗੁਰੁ ਗਹਿਰ ਗਭੀਰੁ ਹੈ ਸੁਖ ਸਾਗਰੁ ਅਘਖੰਡੁ  

सतिगुरु गहिर गभीरु है सुख सागरु अघखंडु ॥  

Saṯgur gahir gabẖīr hai sukẖ sāgar agẖ▫kẖand.  

The True Guru is the Deep and Profound Ocean of Peace, the Destroyer of sin.  

ਸੱਚਾ ਗੁਰੂ ਠੰਢ-ਚੈਨ ਦਾ ਡੂੰਘਾ ਤੇ ਅਥਾਹ ਸਮੁੰਦਰ ਹੈ ਅਤੇ ਪਾਪ ਦਾ ਨਾਸ ਕਰਣਹਾਰ ਹੈ।  

ਸਤਿਗੁਰੂ ਕੈਸਾ ਹੈ (ਗਹਿਰੁ) ਡੂੰਘਾ ਔਰ (ਗੰਭੀਰੁ) ਨਿਰਹਲੁ ਹੈ ਸੁਖੋਂ ਕਾ ਸਮੁਦ੍ਰ ਹੈ ਔਰ ਪਾਪੋਂ ਕੋ (ਖੰਡੁ) ਨਾਸ ਕਰਤਾ ਹੈ॥


ਜਿਨਿ ਗੁਰੁ ਸੇਵਿਆ ਆਪਣਾ ਜਮਦੂਤ ਲਾਗੈ ਡੰਡੁ  

जिनि गुरु सेविआ आपणा जमदूत न लागै डंडु ॥  

Jin gur sevi▫ā āpṇā jamḏūṯ na lāgai dand.  

For those who serve their Guru, there is no punishment at the hands of the Messenger of Death.  

ਜਿਸਨੇ ਆਪਣੇ ਗੁਰਾਂ ਦੀ ਟਹਿਲ ਕਮਾਈ ਹੈ, ਉਸ ਨੂੰ ਮੌਤ ਦਾ ਫਰਿਸ਼ਤਾ ਸਜ਼ਾ ਨਹੀਂ ਦਿੰਦਾ।  

ਜਿਨ ਅਪਨੇ ਗੁਰੋਂ ਕੋ ਸੇਵਨ ਕੀਆ ਹੈ ਤਿਸ ਕੋ ਜਮਕੇ ਦੂਤੋਂ ਕਾ ਡੰਡੁ ਨਹੀਂ ਲਗਤਾ ਹੈ॥


ਗੁਰ ਨਾਲਿ ਤੁਲਿ ਲਗਈ ਖੋਜਿ ਡਿਠਾ ਬ੍ਰਹਮੰਡੁ  

गुर नालि तुलि न लगई खोजि डिठा ब्रहमंडु ॥  

Gur nāl ṯul na lag▫ī kẖoj diṯẖā barahmand.  

There is none to compare with the Guru; I have searched and looked throughout the entire universe.  

ਗੁਰਾਂ ਦੇ ਬਰਾਬਰ ਕੋਈ ਵੀ ਨਹੀਂ। ਮੈਂ ਸਾਰਾ ਆਲਮ ਢੂੰਡ ਭਾਲ ਕੇ ਵੇਖ ਲਿਆ ਹੈ।  

ਤਾਂਤੇ ਗੁਰੋਂ ਕੇ ਸਾਥ (ਤੁਲਿ) ਵਿਚਾਰ ਕੇ ਦੇਖੀਏ ਤਾਂ ਬਰਾਬਰ ਕੋਈ ਭੀ ਨਹੀਂ ਲਗ ਸਕਤਾ ਸਾਰੇ ਬ੍ਰਹਮੰਡ ਕੋ ਖੋਜਕਰ ਦੇਖ ਲੀਆ ਹੈ ਭਾਵ ਏਹ ਕਿ ਗੁਰੋਂ ਕੇ ਸਮਾਨ ਦੂਸਰਾ ਔਰ ਕੋਈ ਨਹੀਂ ਹੈ॥


ਨਾਮੁ ਨਿਧਾਨੁ ਸਤਿਗੁਰਿ ਦੀਆ ਸੁਖੁ ਨਾਨਕ ਮਨ ਮਹਿ ਮੰਡੁ ॥੪॥੨੦॥੯੦॥  

नामु निधानु सतिगुरि दीआ सुखु नानक मन महि मंडु ॥४॥२०॥९०॥  

Nām niḏẖān saṯgur ḏī▫ā sukẖ Nānak man mėh mand. ||4||20||90||  

The True Guru has bestowed the Treasure of the Naam, the Name of the Lord. O Nanak, the mind is filled with peace. ||4||20||90||  

ਸੱਚੇ ਗੁਰਾਂ ਨੇ ਨਾਮ ਦਾ ਖ਼ਜ਼ਾਨਾ ਦਿੱਤਾ ਹੈ ਅਤੇ ਉਸ ਦੁਆਰਾ ਨਾਨਕ ਨੇ ਆਪਣੇ ਚਿੱਤ ਅੰਦਰ ਆਰਾਮ ਧਾਰਨ ਕਰ ਲਿਆ ਹੈ।  

ਜਿਨਕੋ ਗੁਰੋਂ ਨੇ ਨਾਮ ਰੂਪੀ (ਨਿਧਾਨੁ) ਖਜਾਨਾ ਦੀਆ ਹੈ ਸ੍ਰੀ ਗੁਰੂ ਜੀ ਕਹਤੇ ਹੈਂ ਤਿਨੋਂ ਨੇ ਸੁਖ ਸਰੂਪ ਬ੍ਰਹਮ ਕੋ ਮਨ ਮੈਂ (ਮੰਡੁ) ਧਾਰਨ ਕੀਆ ਹੈ॥੪॥੨੦॥੯੦॥


ਸਿਰੀਰਾਗੁ ਮਹਲਾ   ਮਿਠਾ ਕਰਿ ਕੈ ਖਾਇਆ ਕਉੜਾ ਉਪਜਿਆ ਸਾਦੁ  

सिरीरागु महला ५ ॥   मिठा करि कै खाइआ कउड़ा उपजिआ सादु ॥  

Sirīrāg mėhlā 5.   Miṯẖā kar kai kẖā▫i▫ā ka▫uṛā upji▫ā sāḏ.  

Siree Raag, Fifth Mehl:   People eat what they believe to be sweet, but it turns out to be bitter in taste.  

ਸਿਰੀ ਰਾਗ, ਪੰਜਵੀਂ ਪਾਤਸ਼ਾਹੀ।   (ਉਨ੍ਹਾਂ ਨੂੰ) ਮਿੱਠੜੇ ਜਾਣ ਕੇ, (ਇਨਸਾਨ ਸੰਸਾਰੀ ਰੰਗ ਰਸ) ਭੋਗਦਾ ਹੈ, (ਪਰ ਉਨ੍ਹਾਂ ਦਾ) ਸੁਆਦ ਤੁਰਸ਼ ਨਿਕਲਦਾ ਹੈ।  

ਹੇ ਭਾਈ ਜਿਨ ਸਬਦਾਦਿ ਪਦਾਰਥੋਂ ਕੋ ਮੀਠੇ ਸਮਝ ਕਰ (ਖਾਇਆ) ਭੋਗਿਆ ਥਾ ਤਿਨ ਕਾ (ਸਾਦੁ) ਰਸੁ ਅੰਤ ਕੋ ਕੌੜਾ ਉਤਪਤਿ ਹੂਆ ਭਾਵ ਏਹ ਕਿ ਬਿਸੇ ਭੋਗ ਅੰਤ ਕੋ ਦੁਖਦਾਈ ਹੋ ਜਾਤੇ ਹੈਂ॥


ਭਾਈ ਮੀਤ ਸੁਰਿਦ ਕੀਏ ਬਿਖਿਆ ਰਚਿਆ ਬਾਦੁ  

भाई मीत सुरिद कीए बिखिआ रचिआ बादु ॥  

Bẖā▫ī mīṯ suriḏ kī▫e bikẖi▫ā racẖi▫ā bāḏ.  

They attach their affections to brothers and friends, uselessly engrossed in corruption.  

ਬੇਹੂਦਾ ਹੈ ਭਰਾਵਾ ਤੇ ਯਾਰਾਂ ਨਾਲ ਮੌਹ ਕਰਨਾ ਅਤੇ ਪਾਪਾਂ ਅੰਦਰ ਖਚਤ ਹੋਣਾ।  

ਭ੍ਰਾਤਾ ਔਰ ਮਿਤ੍ਰ ਜੋ (ਸੁਰਿਦ) ਸੁਹਿਰਦ ਸ੍ਵਭਾਵ ਸੇ ਪ੍ਰੀਤੀ ਕਰੇ ਯੇਹ ਭੀ ਸੰਪੂਰਨ ਅਪਨੇ ਕੀਏ ਸੋ ਇਨੋਂ ਸਾਥ ਲਾਗ ਕਰਕੇ ਬਿਸੇ ਬਿਕਾਰੋਂ ਮੇ ਹੀ ਬ੍ਯਰਥ ਰਚਾ ਹੈ॥


ਜਾਂਦੇ ਬਿਲਮ ਹੋਵਈ ਵਿਣੁ ਨਾਵੈ ਬਿਸਮਾਦੁ ॥੧॥  

जांदे बिलम न होवई विणु नावै बिसमादु ॥१॥  

Jāʼnḏe bilam na hova▫ī viṇ nāvai bismāḏ. ||1||  

They vanish without a moment's delay; without God's Name, they are stunned and amazed. ||1||  

ਅਲੋਪ ਹੁੰਦੇ ਇਹ ਢਿਲ ਨਹੀਂ ਲਾਉਂਦੇ। ਹਰੀ ਨਾਮ ਦੇ ਬਾਝੋਂ ਬੰਦਾ ਤਕਲੀਫ ਵਿੱਚ ਡੌਰ-ਭੌਰ ਹੋ ਜਾਂਦਾ ਹੈ।  

ਜੋ ਪੂਰਬ ਠਾਠੁ ਕਥਨ ਕੀਆ ਹੈ ਤਿਸ ਕੋ ਜਾਤੇ ਹੂਏ ਦੇਰੀ ਨਹੀਂ ਹੋਤੀ ਕਿਉਂਕਿ ਨਾਮ ਸੇ ਬਿਨਾ ਸਭ ਅਸਚਰਯਤਾ ਕੋ ਪ੍ਰਾਪਤਿ ਕਰਨੇ ਵਾਲਾ ਹੈ ਈਹਾਂ ਅਸਚਰਜ ਸ਼ੋਕ ਕਾ ਭਾਵ ਹੈ॥੧॥


ਮੇਰੇ ਮਨ ਸਤਗੁਰ ਕੀ ਸੇਵਾ ਲਾਗੁ   ਜੋ ਦੀਸੈ ਸੋ ਵਿਣਸਣਾ ਮਨ ਕੀ ਮਤਿ ਤਿਆਗੁ ॥੧॥ ਰਹਾਉ  

मेरे मन सतगुर की सेवा लागु ॥   जो दीसै सो विणसणा मन की मति तिआगु ॥१॥ रहाउ ॥  

Mere man saṯgur kī sevā lāg.   Jo ḏīsai so viṇsaṇā man kī maṯ ṯi▫āg. ||1|| rahā▫o.  

O my mind, attach yourself to the service of the True Guru.   Whatever is seen, shall pass away. Abandon the intellectualizations of your mind. ||1||Pause||  

ਹੇ ਮੇਰੀ ਜਿੰਦੇ! (ਆਪਣੇ ਆਪ ਨੂੰ) ਸਚੇ ਗੁਰਾਂ ਦੀ ਟਹਿਲ ਅੰਦਰ ਜੋੜ।   ਜੋ ਕੁਝ ਦਿਸਦਾ ਹੈ, ਉਹ ਨਾਸ ਹੋ ਜਾਏਗਾ। ਹੇ ਬੰਦੇ! ਤੂੰ ਆਪਣੇ ਮਨੂਏ ਦੀ ਸਿਆਣਪ ਨੂੰ ਛੱਡ ਦੇ। ਠਹਿਰਾਉ।  

ਹੇ ਮੇਰੇ ਮਨ ਤੂੰ ਸਤਿਗੁਰੋਂ ਕੀ ਸੇਵਾ ਮੇਂ ਲਾਗ ਕਿਉਂਕਿ ਜੋ ਦ੍ਰਿਸਟਮਾਨ ਪ੍ਰਪੰਚ ਹੈ ਸੋ ਸੰਪੂਰਣ (ਵਿਣਸਣਾ) ਨਾਸ ਹੋ ਜਾਨਾ ਹੈ ਯਾਂ ਤੇ ਤੂੰ ਅਪਨੇ ਮਨ ਕੀ ਮਤ ਕੋ ਤਿਆਗ ਕਰ ਭਾਵ ਏਹ ਕਿ ਗੁਰੋਂ ਕੀ ਮਤ ਕੋ ਹੀ ਧਾਰਨ ਕਰ॥੧॥


ਜਿਉ ਕੂਕਰੁ ਹਰਕਾਇਆ ਧਾਵੈ ਦਹ ਦਿਸ ਜਾਇ  

जिउ कूकरु हरकाइआ धावै दह दिस जाइ ॥  

Ji▫o kūkar harkā▫i▫ā ḏẖāvai ḏah ḏis jā▫e.  

Like the mad dog running around in all directions,  

ਜਿਸ ਤਰ੍ਹਾਂ ਹਲਕਿਆ ਹੋਇਆ ਕੁੱਤਾ ਦੱਸੀ (ਸਾਰਿਆਂ) ਪਾਸੀਂ ਭੱਜਦਾ ਤੇ ਭਟਕਦਾ ਫਿਰਦਾ ਹੈ,  

ਜੈਸੇ (ਹਰਕਾਇਆ) ਹਲਕਾਇਆ ਕੁਤਾ ਦੌੜ ਕਰ ਦਸੋ ਦਿਸ਼ਾ ਮੈ ਜਾਤਾ ਹੈ॥


ਲੋਭੀ ਜੰਤੁ ਜਾਣਈ ਭਖੁ ਅਭਖੁ ਸਭ ਖਾਇ  

लोभी जंतु न जाणई भखु अभखु सभ खाइ ॥  

Lobẖī janṯ na jāṇ▫ī bẖakẖ abẖakẖ sabẖ kẖā▫e.  

the greedy person, unaware, consumes everything, edible and non-edible alike.  

ਏਸੇ ਤਰ੍ਹਾਂ ਲਾਲਚੀ ਜੀਵ ਕੁਛ ਭੀ ਖ਼ਿਆਲ ਨਹੀਂ ਕਰਦਾ ਅਤੇ ਖਾਣ-ਯੋਗ ਤੇ ਨਾਂ ਖਾਣ ਯੋਗ ਸਮੂਹ ਹੜੱਪ ਕਰ ਜਾਂਦਾ ਹੈ।  

ਤੈਸੇ ਲੋਭੀ ਜੰਤ ਭੀ ਭਖ ਔਰ ਅਭਖ ਕੋ ਖਾ ਲੇਤਾ ਹੈ ਕਿਉਂਕਿ ਤਿਸ ਕੇ ਗੁਨ ਤਥਾ ਦੋਸ ਕੋ ਨਹੀਂ ਜਾਨਤਾ ਪਰੰਤੂ ਲਭ ਕਰ ਗ੍ਰਹਸਤੀ ਪੁਰਸ਼ ਤਿਸ ਕਾ ਤ੍ਯਾਗ ਨਹੀਂ ਕਰ ਸਕਤਾ ਭਾਵ ਏਹ ਕਿ ਜੋ ਅਪਨਾ ਪਦਾਰਥ ਹੈ ਵਹੁ ਭਖ ਹੈ ਔਰ ਜੋ ਪਰਾਇਆ ਹੈ ਵਹੁ ਅਭਖ ਹੈ ਪਰੰਤੂ ਲੋਭੀ ਕੋ ਇਨਕਾ ਕਛੂ ਬਿਚਾਰ ਨਹੀਂ ਹੋਤਾ ਹੈ ਔਰ ਅਪਨੇ ਪਰਾਏ ਦੀ ਸਮਝ ਤੋਂ ਬਿਨਾਂ ਕਟਦਾ ਕਹੀਏ ਭਖ ਅਭਖ ਖਾਂਦਾ ਹੈ ਔਰ ਸੂਧੀ ਪੂਛ ਵਤ ਯਾਚਨਾਰਥ ਹਥ ਪਸਾਰੀ ਰਖਦਾ ਹੈ ਔਰ ਝਗ ਸੁਟਣੀ ਮੂੰਹ ਤੋਂ ਨਾ ਦੇਣ ਵਾਲੇ ਦੀ ਨਿੰਦਾ ਕਰਤਾ ਹੈ ਔਰ ਸਤਿਸੰਗ ਰੂਪ ਪਾਣੀ ਵਲ ਨਹੀਂ ਜਾਤਾ ਹੈ ਔਰ ਜੇਹੜਾ ਓਸਦੀ ਸੰਗਤ ਕਰਦਾ ਹੈ ਉਸ ਨੂੰ ਲੋਭ ਰੂਪੀ ਹਲਕ ਚੜਾਉ ਦੇਂਦਾ ਹੈ ਜੈਸੇ ਪਾਣੀ ਹੀ ਪਾਇਆਂ ਮਰਤਾ ਹੈ ਤੈਸੇ ਅੰਤ ਨੂੰ ਸਤਸੰਗ ਰੂਪੀ ਹੀ ਜਲ ਕਰਕੇ ਮੁਕਤ ਨੂੰ ਪ੍ਰਾਪਤਿ ਹੁੰਦਾ ਹੈ॥


ਕਾਮ ਕ੍ਰੋਧ ਮਦਿ ਬਿਆਪਿਆ ਫਿਰਿ ਫਿਰਿ ਜੋਨੀ ਪਾਇ ॥੨॥  

काम क्रोध मदि बिआपिआ फिरि फिरि जोनी पाइ ॥२॥  

Kām kroḏẖ maḏ bi▫āpi▫ā fir fir jonī pā▫e. ||2||  

Engrossed in the intoxication of sexual desire and anger, people wander through reincarnation over and over again. ||2||  

ਜੋ ਭੋਗ-ਇਛਾ, ਗੁੱਸੇ ਤੇ ਹੰਕਾਰ ਅੰਦਰ ਗਲਤਾਨ ਹੈ, ਮੁੜ ਮੁੜ ਕੇ ਜੂਨੀਆਂ ਅੰਦਰ ਪੈਂਦਾ ਹੈ।  

ਤਿਸ ਲੋਭੀ ਪੁਰਸ਼ ਕੋ ਕਾਮ ਕ੍ਰੋਧ ਤਥਾ (ਮਦਿ) ਹੰਕਾਰ ਬ੍ਯਾਪ ਰਹਾ ਹੈ ਇਸੀ ਕਰਕੇ ਬਾਰਬਾਰ ਜੋਨੀਓਂ ਮੈਂ ਪ੍ਰਾਪਤਿ ਹੋਤਾ ਹੈ॥੨॥


ਮਾਇਆ ਜਾਲੁ ਪਸਾਰਿਆ ਭੀਤਰਿ ਚੋਗ ਬਣਾਇ  

माइआ जालु पसारिआ भीतरि चोग बणाइ ॥  

Mā▫i▫ā jāl pasāri▫ā bẖīṯar cẖog baṇā▫e.  

Maya has spread out her net, and in it, she has placed the bait.  

ਮੋਹਣੀ ਨੇ ਆਪਣੀ ਫਾਹੀ ਖਿਲਾਰੀ ਹੋਈ ਹੈ ਅਤੇ ਇਸ ਅੰਦਰ ਚੋਗਾ ਰੱਖ ਦਿੱਤਾ ਹੈ।  

ਈਸ੍ਵਰ ਨੇ ਮਾਇਆ ਰੂਪੀ ਜਾਲੁ ਪਸਾਰਿਆ ਹੈ ਤਿਸ ਕੇ ਬੀਚ ਸਬਦ ਸਪਰਸਾਦਿ ਬਿਸੇ ਚੋਗਾ ਬਨਾਇ ਦੀਆ ਹੈ॥


ਤ੍ਰਿਸਨਾ ਪੰਖੀ ਫਾਸਿਆ ਨਿਕਸੁ ਪਾਏ ਮਾਇ  

त्रिसना पंखी फासिआ निकसु न पाए माइ ॥  

Ŧarisnā pankẖī fāsi▫ā nikas na pā▫e mā▫e.  

The bird of desire is caught, and cannot find any escape, O my mother.  

ਲਾਲਚੀ ਪੰਛੀ ਫਸ ਜਾਂਦਾ ਹੈ ਅਤੇ ਨਿਕਲ ਨਹੀਂ ਸਕਦਾ, ਹੇ ਮੇਰੀ ਮਾਤਾ!  

ਤਿਸ ਮਾਇਆ ਰੂਪੀ ਜਾਲ ਮੈ ਤ੍ਰਿਸ਼ਨਾਵਾਨ ਜੋ ਜੀਵ ਹੈ ਸੋ ਪੰਖੀ ਫਸਾ ਹੂਆ ਨਿਕਸ ਨਹੀਂ ਸਕਤਾ ਹੈ ਮਾਇ ਪਦ ਹੇ ਭਾਈ ਸੰਬੋਧਨ ਹੈ॥


ਜਿਨਿ ਕੀਤਾ ਤਿਸਹਿ ਜਾਣਈ ਫਿਰਿ ਫਿਰਿ ਆਵੈ ਜਾਇ ॥੩॥  

जिनि कीता तिसहि न जाणई फिरि फिरि आवै जाइ ॥३॥  

Jin kīṯā ṯisėh na jāṇ▫ī fir fir āvai jā▫e. ||3||  

One who does not know the Lord who created him, comes and goes in reincarnation over and over again. ||3||  

ਇਨਸਾਨ ਉਸ ਨੂੰ ਨਹੀਂ ਜਾਣਦਾ (ਸਿਮਰਦਾ) ਜਿਸ ਨੇ ਇਸ ਨੂੰ ਰਚਿਆ ਹੈ ਅਤੇ ਮੁੜ ਮੁੜ ਕੇ ਆਉਂਦਾ ਜਾਂਦਾ ਰਹਿੰਦਾ ਹੈ।  

ਜਿਸ ਪਰਮੇਸ੍ਵਰ ਨੇ ਅਨੇਕ ਪ੍ਰਕਾਰ ਕੇ ਸੁਖੋਂ ਕੇ ਸਹਿਤ ਕੀਆ ਹੈ ਤਿਸ ਕੋ ਜਾਨਤਾ ਨਹੀਂ ਹੈ ਯਾਂ ਤੇ ਬਾਰੰਬਾਰ ਜਨਮ ਔਰ ਮਰਨ ਕੋ ਪ੍ਰਾਪਤਿ ਹੋਤਾ ਹੈ॥੩॥


ਅਨਿਕ ਪ੍ਰਕਾਰੀ ਮੋਹਿਆ ਬਹੁ ਬਿਧਿ ਇਹੁ ਸੰਸਾਰੁ  

अनिक प्रकारी मोहिआ बहु बिधि इहु संसारु ॥  

Anik parkārī mohi▫ā baho biḏẖ ih sansār.  

By various devices, and in so many ways, this world is enticed.  

ਅਨੇਕਾਂ ਤਰੀਕਿਆਂ ਤੇ ਘਨੇਰੇ ਢੰਗਾਂ ਨਾਲ ਇਸ ਦੁਨੀਆਂ ਨੂੰ ਫ਼ਰੇਫ਼ਤਾ ਕੀਤਾ ਹੋਇਆ ਹੈ।  

ਬਹੁਤ ਪ੍ਰਕਾਰ ਕਾ ਜੋ ਸੰਸਾਰ ਹੈ ਭਾਵ ਏਹ ਕਿ ਦੇਵ ਦਾਨਵ ਮਾਨੁਖਾਦਿ ਪ੍ਰਪੰਚੁ ਔਰ ਨਾਨਾ ਪ੍ਰਕਾਰ ਕੇ ਬ੍ਯੋਹਾਰੋਂ ਮੈ ਮੋਹਤ ਹੋ ਰਹਾ ਹੈ॥


ਜਿਸ ਨੋ ਰਖੈ ਸੋ ਰਹੈ ਸੰਮ੍ਰਿਥੁ ਪੁਰਖੁ ਅਪਾਰੁ  

जिस नो रखै सो रहै सम्रिथु पुरखु अपारु ॥  

Jis no rakẖai so rahai samrith purakẖ apār.  

They alone are saved, whom the All-powerful, Infinite Lord protects.  

ਜਿਸ ਦੀ ਸਰਬ-ਸ਼ਕਤੀਵਾਨ ਅਤੇ ਬੇਅੰਤ ਪ੍ਰਭੂ ਰਛਾ ਕਰਦਾ ਹੈ, ਉਹ ਬਚ ਜਾਂਦਾ ਹੈ।  

ਜਿਸਕੋ ਸੋ ਸਾਮਰਥ ਬਿਅੰਤ ਪੁਰਸ਼ ਆਪ ਰਾਖਤਾ ਹੈ ਸੋਈ ਮੋਹ ਸੇ ਰਹਿਤ ਹੋਤਾ ਹੈ॥


ਹਰਿ ਜਨ ਹਰਿ ਲਿਵ ਉਧਰੇ ਨਾਨਕ ਸਦ ਬਲਿਹਾਰੁ ॥੪॥੨੧॥੯੧॥  

हरि जन हरि लिव उधरे नानक सद बलिहारु ॥४॥२१॥९१॥  

Har jan har liv uḏẖre Nānak saḏ balihār. ||4||21||91||  

The servants of the Lord are saved by the Love of the Lord. O Nanak, I am forever a sacrifice to them. ||4||21||91||  

ਨਾਨਕ ਰੱਬ ਦੇ ਗੋਲਿਆਂ ਉਤੋਂ ਹਮੇਸ਼ਾਂ ਕੁਰਬਾਨ ਜਾਂਦਾ ਹੈ, ਜੋ ਰੱਬ ਦੀ ਪ੍ਰੀਤ ਰਾਹੀਂ ਪਾਰ ਉਤਰ ਗਏ ਹਨ।  

ਸ੍ਰੀ ਗੁਰੂ ਜੀ ਕਹਤੇ ਹੈਂ ਜੋ ਹਰੀ ਕੇ ਜਨ ਹੈਂ ਭਾਵ ਏਹ ਕਿ ਜੋ ਸੰਤ ਭਗਤਿ ਹੈਂ ਸੋ ਹਰੀ ਮੈ (ਲਿਵ) ਬ੍ਰਿਤੀ ਕੋ ਲਗਾਇ ਕਰਕੇ (ਉਬਰੇ) ਬਚ ਰਹੇ ਹੈਂ ਯਾਂ ਤੇ ਮੈ ਤਿਨ ਕੇ ਸਦੀਵ ਬਲਿਹਾਰਨੇ ਜਾਤਾ ਹੂੰ॥੪॥੨੧॥੯੧॥


ਸਿਰੀਰਾਗੁ ਮਹਲਾ ਘਰੁ   ਗੋਇਲਿ ਆਇਆ ਗੋਇਲੀ ਕਿਆ ਤਿਸੁ ਡੰਫੁ ਪਸਾਰੁ  

सिरीरागु महला ५ घरु २ ॥   गोइलि आइआ गोइली किआ तिसु ड्मफु पसारु ॥  

Sirīrāg mėhlā 5 gẖar 2.   Go▫il ā▫i▫ā go▫ilī ki▫ā ṯis damf pasār.  

Siree Raag, Fifth Mehl, Second House:   The herdsman comes to the pasture lands-what good are his ostentatious displays here?  

ਸਿਰੀ ਰਾਗ, ਪੰਜਵੀਂ ਪਾਤਸ਼ਾਹੀ।   ਜਦ ਇਕ ਚਰਵਾਹਾ ਚਰਾਗਾਹ ਵਿੱਚ ਆਉਂਦਾ ਹੈ, ਉਸ ਦਾ ਉਥੇ ਆਡੰਬਰੀ ਖਿਲਾਰੇ ਰਚਨ ਦਾ ਕੀ ਲਾਭ?  

ਜੋ ਪੁਰਸ ਪਸੂ ਚਰਾਵਨੇ ਵਾਸਤੇ ਕਹੀ ਅਨ੍ਯ ਅਸਥਾਨ ਮੇਂ ਜਾਵੇ ਤਿਸ ਕੋ ਗੋਇਲੀ ਕਹਤੇ ਹੈਂ ਔਰ ਜਿਸ ਅਸਥਾਨ ਮੈਂ ਜਾਵੇ ਤਿਸ ਸਥਾਨ ਕੋ ਗੋਇਲ ਕਹਤੇ ਹੈਂ ਸੋ ਯੇਹ ਜੀਵ ਇਸ ਜਗਤ ਰੂਪੀ ਗੋਇਲ ਮੈਂ ਥੋੜੇ ਦਿਨੋਂ ਕੇ ਵਾਸਤੇ ਗੋਇਲੀ ਵਤ ਆਇਆ ਹੂਆ ਹੈ ਫਿਰ ਕਿਆ ਦੰਭ ਕਾ ਪਸਾਰਾ ਕਰਨਾ ਹੈ ਭਾਵ ਯਹ ਕਿ ਜੈਸੇ ਗੋਇਲੀ ਅਲਪਕਾਲ ਰਹਿਨੇ ਕਰਕੇ ਕੁਛ ਅਸਥਾਨ ਬਨਾਉਨੇ ਆਦਿਕ ਪਸਾਰਾ ਨਹੀਂ ਕਰਤਾ ਹੈ ਤੈਸੇ ਹੀ ਜੀਵ ਕੋ ਸਮਝਨਾ ਚਾਹੀਏ ਹੈ॥


ਮੁਹਲਤਿ ਪੁੰਨੀ ਚਲਣਾ ਤੂੰ ਸੰਮਲੁ ਘਰ ਬਾਰੁ ॥੧॥  

मुहलति पुंनी चलणा तूं समलु घर बारु ॥१॥  

Muhlaṯ punnī cẖalṇā ṯūʼn sammal gẖar bār. ||1||  

When your allotted time is up, you must go. Take care of your real hearth and home. ||1||  

ਜਦ ਦਿਤਾ ਹੋਇਆ ਸਮਾਂ ਪੂਰਾ ਹੋ ਗਿਆ, ਤੂੰ ਨਿਸਚੇ ਹੀ ਟੁਰ ਜਾਏਗਾ, (ਹੇ ਵਾਗੀ!) ਤੂੰ ਆਪਣੇ ਅਸਲੀ ਘਰ-ਘਾਟ ਦੀ ਸੰਭਾਲ ਕਰ।  

ਕਿਉਂਕਿ ਜਬ ਰਹਿਨੇ ਕੀ (ਮੁਹਲਤਿ) ਅਵਧੀ (ਪੰੁਨੀ) ਪੂਰੀ ਹੂਈ ਤਬ ਹੀ ਚਲਨਾ ਹੈ ਭਾਵ ਯਹਿ ਕੇ ਪ੍ਰਲੋਕ ਕੋ ਜਾਨਾ ਹੋਗਾ ਤਾਂ ਤੇ ਤੂੰ ਅਪਨੇ ਘਰ ਕੇ (ਬਾਰੁ) ਦਰਵਾਜੇ ਗ੍ਯਾਨ ਕੋ (ਸੰਮਲੁ) ਸੰਭਾਲੁ ਭਾਵ ਯਹਿ ਕਿ ਤੂੰ ਅਪਨੇ ਸ੍ਵਰੂਪ ਕੋ ਪ੍ਰਾਪਤਿ ਹੋਨੇ ਕਾ ਪੁਰਖਾਰਥੁ ਕਰੁ॥੧॥


ਹਰਿ ਗੁਣ ਗਾਉ ਮਨਾ ਸਤਿਗੁਰੁ ਸੇਵਿ ਪਿਆਰਿ   ਕਿਆ ਥੋੜੜੀ ਬਾਤ ਗੁਮਾਨੁ ॥੧॥ ਰਹਾਉ  

हरि गुण गाउ मना सतिगुरु सेवि पिआरि ॥   किआ थोड़ड़ी बात गुमानु ॥१॥ रहाउ ॥  

Har guṇ gā▫o manā saṯgur sev pi▫ār.   Ki▫ā thoṛ▫ṛī bāṯ gumān. ||1|| rahā▫o.  

O mind, sing the Glorious Praises of the Lord, and serve the True Guru with love.   Why do you take pride in trivial matters? ||1||Pause||  

ਹੇ ਮੇਰੇ ਮਨ! ਵਾਹਿਗੁਰੂ ਦੀਆਂ ਸ਼੍ਰੇਸ਼ਟਤਾਈਆਂ ਗਾਹਿਨ ਕਰ ਅਤੇ ਪ੍ਰੀਤ ਨਾਲ ਸਚੇ ਗੁਰਾਂ ਦੀ ਟਹਿਲ ਕਮਾ।   ਤੂੰ ਤੁਛ ਗੱਲ ਤੇ ਕਿਉਂ ਹੰਕਾਰ ਕਰਦਾ ਹੈ? ਠਹਿਰਾਉ।  

ਹੇ ਮੇਰੇ ਮਨ ਤੂੰ ਸਤਿਗੁਰੋਂ ਕੋ ਸੇਵਨ ਕਰਕੇ ਪਿਆਰ ਸੇ ਹਰੀ ਕੇ ਗੁਣਾਂ ਕੋ ਗਾਇਨ ਕਰ ਕਿਆ ਥੋੜੀ ਬਾਤ ਕਾ ਗੁਮਾਨੁ ਕਰਤਾ ਹੈਂ ਭਾਵ ਯਹਿ ਕਿ ਜੋ ਸੰਸਾਰ ਕੇ ਪਦਾਰਥ ਹੈਂ ਸੋ ਅਲਪਕਾਲ ਰਹਿਨੇ ਵਾਲੇ ਹੈਂ ਤਿਨਕਾ ਕਿਆ ਅਭਮਾਨ ਹੈ॥


ਜੈਸੇ ਰੈਣਿ ਪਰਾਹੁਣੇ ਉਠਿ ਚਲਸਹਿ ਪਰਭਾਤਿ  

जैसे रैणि पराहुणे उठि चलसहि परभाति ॥  

Jaise raiṇ parāhuṇe uṯẖ cẖalsahi parbẖāṯ.  

Like an overnight guest, you shall arise and depart in the morning.  

ਰਾਤ ਦੇ ਮਿਹਮਾਨ ਦੀ ਤਰ੍ਹਾਂ ਤੂੰ ਸੁਬ੍ਹਾ-ਸਵੇਰੇ ਖੜਾ ਹੋ ਤੁਰ ਪਵੇਗਾ।  

ਜੈਸੇ ਕਿਸੀ ਕੇ ਗ੍ਰਹ ਕੋਊ ਪਰਾਹੁਨੇ ਰਾਤ੍ਰੀ ਰਹਿ ਕਰ ਪ੍ਰਾਤਕਾਲ ਹੂਏ ਉਠ ਕਰ ਚਲੇ ਜਾਤੇ ਹੈਂ ਤਿਸੀ ਪ੍ਰਕਾਰ ਅਵਸਥਾ ਰੂਪੀ ਰਾਤ੍ਰੀ ਕੇ ਪੂਰੇ ਹੂਏਂ ਸੰਬੰਧੀ ਜਨੋਂ ਕੇ ਬੀਚ ਸੇ ਪਾਰਹੁਨੇ ਵਤ ਜੀਵ ਉਠ ਚਲਤੇ ਹੈਂ॥


ਕਿਆ ਤੂੰ ਰਤਾ ਗਿਰਸਤ ਸਿਉ ਸਭ ਫੁਲਾ ਕੀ ਬਾਗਾਤਿ ॥੨॥  

किआ तूं रता गिरसत सिउ सभ फुला की बागाति ॥२॥  

Ki▫ā ṯūʼn raṯā girsaṯ si▫o sabẖ fulā kī bāgāṯ. ||2||  

Why are you so attached to your household? It is all like flowers in the garden. ||2||  

ਤੂੰ ਆਪਣੇ ਟੱਬਰ ਕਬੀਲੇ ਨਾਲ ਕਿਉਂ ਮਸਤ ਹੋਇਆ ਹੋਹਿਆ ਹੈ? ਹਰ ਸ਼ੈ ਬਗੀਚੀ ਦੇ ਪੁਸ਼ਪਾਂ ਦੀ ਤਰ੍ਹਾਂ ਛਿਨ-ਭੰਗਰ ਹੈ।  

ਹੇ ਮਨ ਕਿਆ ਤੂੰ ਗ੍ਰਹਸਤ ਕੇ ਬੀਚ (ਰਤਾ) ਰਚ ਰਹਾ ਹੈਂ ਯਹ ਜੋ ਸਰਬ ਸੰਬੰਧੀ ਜਨ ਔਰ ਬਿਖੇ ਸੁਖ ਹੈਂ ਸੋ ਫੁਲੋਂ ਕੀ (ਬਾਗਾਤਿ) ਫੁਲਵਾੜੀਓਂ ਕੇ ਖਿੜਨੇ ਵਤ ਹੈ ਭਾਵ ਯਹਿ ਕਿ ਜੈਸੇ ਫੂਲ ਖਿਲੇ ਹੂਏ ਅਲਪਕਾਲ ਰਹਿਤੇ ਹੈਂ ਤੈਸੇ ਯਹਿ ਭੀ ਤੁਛਕਾਲ ਰਹਿਨੇ ਵਾਲੇ ਹੈਂ॥੨॥


ਮੇਰੀ ਮੇਰੀ ਕਿਆ ਕਰਹਿ ਜਿਨਿ ਦੀਆ ਸੋ ਪ੍ਰਭੁ ਲੋੜਿ  

मेरी मेरी किआ करहि जिनि दीआ सो प्रभु लोड़ि ॥  

Merī merī ki▫ā karahi jin ḏī▫ā so parabẖ loṛ.  

Why do you say, "Mine, mine?" Look to God, who has given it to you.  

ਤੂੰ ਕਿਉਂ ਆਖਦਾ ਹੈਂ, "ਇਹ ਮੇਰੀ ਹੈ, ਔਹ ਮੇਰੀ ਹੈ"। ਉਸ ਸਾਹਿਬ ਦੀ ਭਾਲ ਕਰ, ਜਿਸ ਨੇ ਇਹ ਤੈਨੂੰ ਦਿੱਤੀ ਹੈ ।  

ਤਨ ਧਨ ਪੁਤ੍ਰ ਇਸਤ੍ਰੀ ਆਦਿ ਬਿਭੂਤੀ ਕੋ ਮੇਰੀ ਮੇਰੀ ਕਿਆ ਕਰ ਰਹਾ ਹੈਂ ਜਿਸ ਪਰਮੇਸ੍ਵਰ ਨੇ ਤੁਝ ਕੋ ਯਹਿ ਸਭ ਕੁਛ ਦੀਆ ਹੈ ਤਿਸ ਕੋ (ਲੋੜਿ) ਚਾਹੁਨਾ ਕਰ॥


ਸਰਪਰ ਉਠੀ ਚਲਣਾ ਛਡਿ ਜਾਸੀ ਲਖ ਕਰੋੜਿ ॥੩॥  

सरपर उठी चलणा छडि जासी लख करोड़ि ॥३॥  

Sarpar uṯẖī cẖalṇā cẖẖad jāsī lakẖ karoṛ. ||3||  

It is certain that you must arise and depart, and leave behind your hundreds of thousands and millions. ||3||  

ਤੂੰ ਜ਼ਰੂਰ ਨਿਸਚਤ ਹੀ ਖੜਾ ਹੋ ਟੁਰ ਜਾਏਗਾ ਅਤੇ ਲੱਖਾਂ ਤੇ ਕਰੋੜਾਂ (ਰੁਪਿਆਂ ਨੂੰ) ਛੱਡ ਜਾਏਗਾ।  

(ਸਰਪਰ) ਅਵਸ੍ਯ ਹੀ ਵਾ ਨਿਸਚੇ ਉਠ ਕੇ ਚਲੇ ਜਾਣਾ ਹੈ ਔਰ ਜੋ ਵਿਭੂਤੀ ਲਖਾਂ ਕਰੋੜਾਂ ਰੁਪਏ ਹੈਂ ਤਿਨ ਕੋ ਭੀ ਛੋਡ ਕਰਕੇ ਚਲਾ ਜਾਵੇਂਗਾ ਭਾਵ ਯਹਿ ਕਿ ਰੰਚਕ ਪਦਾਰਥ ਭੀ ਤੇਰੇ ਸੰਗ ਨਹੀਂ ਚਲੇਗਾ॥੩॥


ਲਖ ਚਉਰਾਸੀਹ ਭ੍ਰਮਤਿਆ ਦੁਲਭ ਜਨਮੁ ਪਾਇਓਇ  

लख चउरासीह भ्रमतिआ दुलभ जनमु पाइओइ ॥  

Lakẖ cẖa▫orāsīh bẖarmaṯi▫ā ḏulabẖ janam pā▫i▫o▫e.  

Through 8.4 million incarnations you have wandered, to obtain this rare and precious human life.  

ਚੁਰਾਸੀ ਲੱਖ ਜੂਨੀਆਂ ਅੰਦਰ ਭਟਕਣ ਮਗਰੋਂ ਤੈਨੂੰ ਨਾਂ-ਹੱਥ-ਲੱਗਣ ਵਾਲਾ ਮਨੁੱਖੀ-ਜੀਵਨ ਮਿਲਿਆ ਹੈ।  

ਚੌਰਾਸੀ ਲਖ ਜੋਨ ਵਿਖੇ ਫਿਰਤਿਆਂ ਹੋਇਆਂ ਤੈਨੇ ਮਾਨੁਖ ਜਨਮ ਦੁਰਲਭ ਪਾਇਆ ਹੈ॥


ਨਾਨਕ ਨਾਮੁ ਸਮਾਲਿ ਤੂੰ ਸੋ ਦਿਨੁ ਨੇੜਾ ਆਇਓਇ ॥੪॥੨੨॥੯੨॥  

नानक नामु समालि तूं सो दिनु नेड़ा आइओइ ॥४॥२२॥९२॥  

Nānak nām samāl ṯūʼn so ḏin neṛā ā▫i▫o▫e. ||4||22||92||  

O Nanak, remember the Naam, the Name of the Lord; the day of departure is drawing near! ||4||22||92||  

ਨਾਨਕ, ਤੂੰ ਨਾਮ ਦਾ ਸਿਮਰਨ ਕਰ (ਕਿਉਂਕਿ) ਕੁਚ ਦਾ ਉਹ ਦਿਹਾੜਾ ਨਜ਼ਦੀਕ ਆ ਰਿਹਾ ਹੈ।  

ਸ੍ਰੀ ਗੁਰੂ ਜੀ ਕਹਤੇ ਹੈਂ ਹੇ ਮਨ ਤੂੰ ਪਰਮੇਸ੍ਵਰ ਕੇ ਨਾਮ ਕੋ ਸਮਾਲ ਕਿਉਂਕਿ ਸੋਈ ਦਿਨੁ ਤੇਰੇ ਨਿਕਟ ਆਇਆ ਹੈ ਭਾਵ ਯਹਿ ਕਿ ਮਰਨਾ ਤੇਰੇ ਸਿਰ ਪਰ ਖੜਾ ਹੈ॥੪॥੨੨॥੯੨॥


ਸਿਰੀਰਾਗੁ ਮਹਲਾ  

सिरीरागु महला ५ ॥  

Sirīrāg mėhlā 5.  

Siree Raag, Fifth Mehl:  

ਸਿਰੀ ਰਾਗ, ਪੰਜਵੀਂ ਪਾਤਸ਼ਾਹੀ।  

ਇਸ ਸਬਦ ਮੈਂ ਦੇਹ ਅਰ ਜੀਵ ਦੋਨੋਂ ਕੋ ਉਪਦੇਸ਼ ਹੈ॥


ਤਿਚਰੁ ਵਸਹਿ ਸੁਹੇਲੜੀ ਜਿਚਰੁ ਸਾਥੀ ਨਾਲਿ  

तिचरु वसहि सुहेलड़ी जिचरु साथी नालि ॥  

Ŧicẖar vasėh suhelṛī jicẖar sāthī nāl.  

As long as the soul-companion is with the body, it dwells in happiness.  

ਜਦ ਤਾਈਂ ਭਉਰ, ਇਸ ਦਾ ਸੰਗੀ, ਦੇਹਿ ਦੇ ਸਾਥ ਹੈ, ਤਦ ਤਾਈਂ ਇਹ ਖੁਸ਼ੀ ਨਾਲ ਰਹਿੰਦੀ ਹੈ।  

ਹੇ ਦੇਹ ਤੂੰ ਤਬ ਤਕ ਸੁਖੀ ਵਸਤੀ ਹੈਂ ਜਬ ਤਕ (ਸਾਥੀ) ਜੀਵ ਤੇਰੇ ਸਾਥ ਹੈ॥


ਜਾ ਸਾਥੀ ਉਠੀ ਚਲਿਆ ਤਾ ਧਨ ਖਾਕੂ ਰਾਲਿ ॥੧॥  

जा साथी उठी चलिआ ता धन खाकू रालि ॥१॥  

Jā sāthī uṯẖī cẖali▫ā ṯā ḏẖan kẖākū rāl. ||1||  

But when the companion arises and departs, then the body-bride mingles with dust. ||1||  

ਜਦ ਸੰਗੀ ਖੜਾ ਹੋ ਟੁਰ ਜਾਂਦਾ ਹੈ, ਤਦ ਦੇਹਿ ਵਹੁਟੀ ਮਿੱਟੀ ਨਾਲ ਮਿਲ ਜਾਂਦੀ ਹੈ।  

ਜਬ (ਸਾਥੀ) ਜੀਵ ਉਠਕੇ ਚਲਾ ਜਾਵੇਗਾ ਤਬ ਹੇ ਦੇਹ ਤੂੰ ਖਾਕ ਮੇਂ ਰਲ ਜਾਵੇਂਗੀ॥੧॥


ਮਨਿ ਬੈਰਾਗੁ ਭਇਆ ਦਰਸਨੁ ਦੇਖਣੈ ਕਾ ਚਾਉ   ਧੰਨੁ ਸੁ ਤੇਰਾ ਥਾਨੁ ॥੧॥ ਰਹਾਉ  

मनि बैरागु भइआ दरसनु देखणै का चाउ ॥   धंनु सु तेरा थानु ॥१॥ रहाउ ॥  

Man bairāg bẖa▫i▫ā ḏarsan ḏekẖ▫ṇai kā cẖā▫o.   Ḏẖan so ṯerā thān. ||1|| rahā▫o.  

My mind has become detached from the world; it longs to see the Vision of God's Darshan.   Blessed is Your Place. ||1||Pause||  

ਮੇਰਾ ਚਿੱਤ ਸੰਸਾਰਕ ਇੱਛਾਵਾਂ ਵੱਲੋਂ ਉਪਰਾਮ ਹੋ ਗਿਆ ਹੈ ਅਤੇ ਇਸ ਨੂੰ ਸਾਹਿਬ ਦਾ ਦੀਦਾਰ ਵੇਖਣ ਦੀ ਉਮੰਗ ਹੈ।   ਮੁਬਾਰਕ ਹੈ ਤੇਰਾ ਉਹ ਟਿਕਾਣਾ (ਹੇ ਮਾਲਕ!) ਠਹਿਰਾਉ।  

ਹੇ ਮਨ ਜਿਨ੍ਹੋਂ ਕੋ ਵਾਹਿਗੁਰੂ ਕੇ ਦਰਸਨ ਦੇਖਨੇ ਕਾ ਚਾਉ ਹੋਇਆ ਹੈ ਤਿਨ੍ਹੋਂ ਕੇ ਮਨ ਮੈਂ ਸੰਸਾਰ ਸੇ ਬੈਰਾਗੁ ਹੋਇਆ ਹੈ ਤਬ ਵੈਰਾਗਵਾਨ ਐਸੇ ਉਸਤਤੀ ਕਰਤੇ ਹੈਂ ਜੋ ਤੇਰਾ ਥਾਨੁ ਸਤਸੰਗੁ ਵਾ ਬੈਕੁੰਠੁ ਸੋ ਧੰਨ ਹੈ॥੧॥


ਜਿਚਰੁ ਵਸਿਆ ਕੰਤੁ ਘਰਿ ਜੀਉ ਜੀਉ ਸਭਿ ਕਹਾਤਿ  

जिचरु वसिआ कंतु घरि जीउ जीउ सभि कहाति ॥  

Jicẖar vasi▫ā kanṯ gẖar jī▫o jī▫o sabẖ kahāṯ.  

As long as the soul-husband dwells in the body-house, everyone greets you with respect.  

ਜਦ ਤੋੜੀ ਭਉਰ ਭਰਤਾ ਦੇਹਿ-ਗ੍ਰਹਿ ਅੰਦਰ ਰਹਿੰਦਾ ਹੈ, ਹਰ ਜਣਾ ਆਖਦਾ ਹੈ "ਜੀ ਹਜ਼ੂਰ"।  

ਜਬ ਤਕ (ਕੰਤ) ਜੀਵ (ਘਰਿ) ਰਿਦੇ ਮੈਂ ਵਸਿਆ ਹੂਆ ਹੈ ਤਬ ਤਕ ਆਈਏ ਜੀ ਆਈਏ ਜੀ ਸਭ ਕਹਤੇ ਹੈਂ॥


ਜਾ ਉਠੀ ਚਲਸੀ ਕੰਤੜਾ ਤਾ ਕੋਇ ਪੁਛੈ ਤੇਰੀ ਬਾਤ ॥੨॥  

जा उठी चलसी कंतड़ा ता कोइ न पुछै तेरी बात ॥२॥  

Jā uṯẖī cẖalsī kanṯ▫ṛā ṯā ko▫e na pucẖẖai ṯerī bāṯ. ||2||  

But when the soul-husband arises and departs, then no one cares for you at all. ||2||  

ਜਦ ਭਉਰ ਭਗਤਾ ਉਠ ਕੇ ਤੁਰ ਜਾਵੇਗਾਂ, ਤਦ ਤੇਰੀ ਕਿਸੇ ਨੇ ਭੀ ਸਾਰ ਨਹੀਂ ਲੈਣੀ।  

ਜਬ (ਕੰਤੜਾ) ਪਤੀ ਜੀਵ ਉਠ ਕੇ ਚਲਾ ਜਾਵੇਗਾ ਤਬ ਤੇਰੀ ਕੋਈ ਬਾਤ ਨਹੀਂ ਪੂਛੇਗਾ॥੨॥


ਪੇਈਅੜੈ ਸਹੁ ਸੇਵਿ ਤੂੰ ਸਾਹੁਰੜੈ ਸੁਖਿ ਵਸੁ  

पेईअड़ै सहु सेवि तूं साहुरड़ै सुखि वसु ॥  

Pe▫ī▫aṛai saho sev ṯūʼn sāhurṛai sukẖ vas.  

In this world of your parents' home, serve your Husband Lord; in the world beyond, in your in-laws' home, you shall dwell in peace.  

ਮਾਪਿਆਂ ਦੇ ਘਰ (ਇਸ ਸੰਸਾਰ) ਅੰਦਰ ਤੂੰ ਆਪਣੇ ਕੰਤ ਦੀ ਟਹਿਲ ਕਮਾ ਅਤੇ ਸਹੁਰੇ-ਘਰ (ਪ੍ਰਲੋਕ) ਆਰਾਮ ਵਿੱਚ ਰਹੁ!  

ਤਾਂਤੇ ਹੇ ਜੀਵ ਰੂਪੁ ਇਸਤ੍ਰੀ (ਪੇਈਅੜੈ) ਇਸ ਲੋਕ ਮੈ ਤੂੰ (ਸਹੁ) ਪਤੀ ਕਾ ਸੇਵਨ ਕਰੁ ਕਿਉਂਕਿ (ਸਾਹੁਰੜੈ) ਪਰਲੋਕ ਮੈਂ ਸੁਖੀ ਵਸੇਂਗੀ॥


ਗੁਰ ਮਿਲਿ ਚਜੁ ਅਚਾਰੁ ਸਿਖੁ ਤੁਧੁ ਕਦੇ ਲਗੈ ਦੁਖੁ ॥੩॥  

गुर मिलि चजु अचारु सिखु तुधु कदे न लगै दुखु ॥३॥  

Gur mil cẖaj acẖār sikẖ ṯuḏẖ kaḏe na lagai ḏukẖ. ||3||  

Meeting with the Guru, be a sincere student of proper conduct, and suffering shall never touch you. ||3||  

ਗੁਰਦੇਵ ਜੀ ਨੂੰ ਭੇਟ ਕੇ ਸ਼ਊਰ ਤੇ ਨੇਕ-ਚਲਣ ਸਿੱਖ ਅਤੇ ਤੈਨੂੰ ਗ਼ਮ ਕਦਾਚਿੱਤ ਨਹੀਂ ਵਿਆਪੇਗਾ।  

ਔਰ ਗੁਰੋਂ ਕੇ ਸਾਥ ਮਿਲ ਕਰ (ਚਜੁ) ਸ੍ਰੇਸਟ ਕਰਮ ਸਿਖੁ (ਤੁਧੁ) ਤੇਰੇ ਕੋ ਕਬੀ ਦੁਖੁ ਨਹੀਂ ਲਗੇਗਾ॥੩॥


ਸਭਨਾ ਸਾਹੁਰੈ ਵੰਞਣਾ ਸਭਿ ਮੁਕਲਾਵਣਹਾਰ  

सभना साहुरै वंञणा सभि मुकलावणहार ॥  

Sabẖnā sāhurai vañ▫ṇā sabẖ muklāvaṇhār.  

Everyone shall go to their Husband Lord. Everyone shall be given their ceremonial send-off after their marriage.  

ਸਾਰਿਆਂ ਨੇ ਕੰਤ ਦੇ ਘਰ ਜਾਣਾ ਹੈ ਅਤੇ ਸਾਰਿਆਂ ਦੀ ਵਿਆਹ ਮਗਰੋਂ ਰਸਮੀ ਪੱਕੀ ਵਿਦਾਇਗੀ ਹੋਣੀ ਹੈ।  

ਸਰਬ ਜੀਵੋਂ ਨੇ (ਸਾਹੁਰੈ) ਪਰਲੋਕ ਮੈਂ (ਵੰਞਣਾ) ਜਾਣਾ ਹੈ ਔਰ ਸਰਬ ਕੋ ਕਾਲ ਮੁਕਲਾਵਣ ਵਾਲਾ ਹੈ॥


        


© SriGranth.org, a Sri Guru Granth Sahib resource, all rights reserved.
See Acknowledgements & Credits