Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਤਾ ਮਹਿ ਮਗਨ ਹੋਤ ਤੇਰੋ ਜਨੁ ॥੨॥  

Ŧā mėh magan hoṯ na ṯero jan. ||2||  

Your humble servant is not engrossed in them. ||2||  

ਤਾ ਮਹਿ = ਇਹਨਾਂ ਵਿਚ ॥੨॥
ਹੇ ਪ੍ਰਭੂ! ਤੇਰਾ ਸੇਵਕ (ਮਾਇਆ ਦੇ) ਇਹਨਾਂ (ਪਰਦਿਆਂ) ਵਿਚ (ਹੁਣ) ਨਹੀਂ ਫਸਦਾ ॥੨॥


ਪ੍ਰੇਮ ਕੀ ਜੇਵਰੀ ਬਾਧਿਓ ਤੇਰੋ ਜਨ  

Parem kī jevrī bāḏẖi▫o ṯero jan.  

Your humble servant is tied by the rope of Your Love.  

ਜੇਵਰੀ = ਰੱਸੀ (ਨਾਲ)।
ਹੇ ਪ੍ਰਭੂ! (ਮੈਂ) ਤੇਰਾ ਦਾਸ ਤੇਰੇ ਪਿਆਰ ਦੀ ਰੱਸੀ ਨਾਲ ਬੱਝਾ ਹੋਇਆ ਹਾਂ।


ਕਹਿ ਰਵਿਦਾਸ ਛੂਟਿਬੋ ਕਵਨ ਗੁਨ ॥੩॥੪॥  

Kahi Raviḏās cẖūtibo kavan gun. ||3||4||  

Says Ravi Daas, what benefit would I get by escaping from it? ||3||4||  

ਕਹਿ = ਕਹੇ, ਆਖਦਾ ਹੈ। ਛੂਟਿਬੋ = ਖ਼ਲਾਸੀ ਪਾਣ ਦਾ। ਕਵਨ ਗੁਨ = ਕੀਹ ਲਾਭ? ਕੀਹ ਲੋੜ? ਮੈਨੂੰ ਲੋੜ ਨਹੀਂ, ਮੇਰਾ ਜੀ ਨਹੀਂ ਕਰਦਾ ॥੩॥੪॥
ਰਵਿਦਾਸ ਆਖਦਾ ਹੈ-ਇਸ ਵਿਚੋਂ ਨਿਕਲਣ ਨੂੰ ਮੇਰਾ ਜੀ ਨਹੀਂ ਕਰਦਾ ॥੩॥੪॥


ਆਸਾ  

Āsā.  

Aasaa:  

xxx
xxx


ਹਰਿ ਹਰਿ ਹਰਿ ਹਰਿ ਹਰਿ ਹਰਿ ਹਰੇ  

Har har har har har har hare.  

The Lord, Har, Har, Har, Har, Har, Har, Haray.  

ਹਰਿ......ਹਰੇ।
ਮੁੜ ਮੁੜ ਸੁਆਸ ਸੁਆਸ ਹਰਿਨਾਮ ਸਿਮਰਦਿਆਂ,


ਹਰਿ ਸਿਮਰਤ ਜਨ ਗਏ ਨਿਸਤਰਿ ਤਰੇ ॥੧॥ ਰਹਾਉ  

Har simraṯ jan ga▫e nisṯar ṯare. ||1|| rahā▫o.  

Meditating on the Lord, the humble are carried across to salvation. ||1||Pause||  

ਹਰਿ ਸਿਮਰਤ = ਮੁੜ ਮੁੜ ਸੁਆਸ ਸੁਆਸ ਹਰਿਨਾਮ ਸਿਮਰਦਿਆਂ। ਜਨ = (ਹਰੀ ਦੇ) ਦਾਸ। ਗਏ ਤਰੇ = ਤਰੇ ਗਏ, ਤਰ ਗਏ, ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ। ਨਿਸਤਰਿ = ਚੰਗੀ ਤਰ੍ਹਾਂ ਤਰ ਕੇ ॥੧॥
ਹਰਿ-ਨਾਮ ਸਿਮਰਨ ਨਾਲ ਹਰੀ ਦੇ ਦਾਸ (ਸੰਸਾਰ-ਸਮੁੰਦਰ ਤੋਂ) ਪੂਰਨ ਤੌਰ ਤੇ ਪਾਰ ਲੰਘ ਜਾਂਦੇ ਹਨ ॥੧॥ ਰਹਾਉ॥


ਹਰਿ ਕੇ ਨਾਮ ਕਬੀਰ ਉਜਾਗਰ  

Har ke nām Kabīr ujāgar.  

Through the Lord's Name, Kabeer became famous and respected.  

ਹਰਿ ਕੇ ਨਾਮ = ਹਰਿ-ਨਾਮ ਦੀ ਬਰਕਤਿ ਨਾਲ। ਉਜਾਗਰ = ਉੱਘਾ, ਮਸ਼ਹੂਰ।
ਹਰਿ-ਨਾਮ ਸਿਮਰਨ ਦੀ ਬਰਕਤਿ ਨਾਲ ਕਬੀਰ (ਭਗਤ ਜਗਤ ਵਿਚ) ਮਸ਼ਹੂਰ ਹੋਇਆ,


ਜਨਮ ਜਨਮ ਕੇ ਕਾਟੇ ਕਾਗਰ ॥੧॥  

Janam janam ke kāte kāgar. ||1||  

The accounts of his past incarnations were torn up. ||1||  

ਕਾਗਰ = ਕਾਗ਼ਜ਼। ਜਨਮ ਕੇ ਕਾਗਰ = ਕਈ ਜਨਮਾਂ ਦੇ ਕੀਤੇ ਕਰਮਾਂ ਦੇ ਲੇਖੇ ॥੧॥
ਤੇ ਉਸ ਦੇ ਜਨਮਾਂ ਜਨਮਾਂ ਦੇ ਕੀਤੇ ਕਰਮਾਂ ਦੇ ਲੇਖੇ ਮੁੱਕ ਗਏ ॥੧॥


ਨਿਮਤ ਨਾਮਦੇਉ ਦੂਧੁ ਪੀਆਇਆ  

Nimaṯ nāmḏe▫o ḏūḏẖ pī▫ā▫i▫ā.  

Because of Naam Dayv's devotion, the Lord drank the milk he offered.  

ਨਿਮਤ = {ਸੰ. निमित्त The instrumental or efficient cause. ਇਹ ਲਫ਼ਜ਼ ਕਿਸੇ 'ਸਮਾਸ' ਦੇ ਅਖ਼ੀਰ ਤੇ ਵਰਤਿਆ ਜਾਂਦਾ ਹੈ ਤੇ ਇਸ ਦਾ ਅਰਥ ਹੁੰਦਾ ਹੈ 'ਇਸ ਕਾਰਨ ਕਰਕੇ'; ਜਿਵੇਂ किन्निमित्तोयमातंकः ਭਾਵ, ਇਸ ਰੋਗ ਦਾ ਕੀਹ ਕਾਰਨ ਹੈ} ਦੇ ਕਾਰਨ, ਦੀ ਬਰਕਤਿ ਨਾਲ। (ਹਰਿ ਕੇ ਨਾਮ) ਨਿਮਤ = ਹਰਿ-ਨਾਮ ਦੀ ਬਰਕਤਿ ਨਾਲ।
ਹਰਿ-ਨਾਮ ਸਿਮਰਨ ਦੇ ਕਾਰਨ ਹੀ ਨਾਮਦੇਵ ਨੇ (ਗੋਬਿੰਦ ਰਾਇ) ਨੂੰ ਦੁੱਧ ਪਿਆਇਆ ਸੀ,


ਤਉ ਜਗ ਜਨਮ ਸੰਕਟ ਨਹੀ ਆਇਆ ॥੨॥  

Ŧa▫o jag janam sankat nahī ā▫i▫ā. ||2||  

He shall not have to suffer the pains of reincarnation into the world again. ||2||  

ਤਉ = ਤਦੋਂ, ਹਰਿ-ਨਾਮ ਸਿਮਰਨ ਨਾਲ। ਸੰਕਟ = ਕਸ਼ਟ ॥੨॥
ਤੇ, ਨਾਮ ਜਪਿਆਂ ਹੀ ਉਹ ਜਗਤ ਦੇ ਜਨਮਾਂ ਦੇ ਕਸ਼ਟਾਂ ਵਿਚ ਨਹੀਂ ਪਿਆ ॥੨॥


ਜਨ ਰਵਿਦਾਸ ਰਾਮ ਰੰਗਿ ਰਾਤਾ  

Jan Raviḏās rām rang rāṯā.  

Servant Ravi Daas is imbued with the Lord's Love.  

ਰਾਮ ਰੰਗਿ = ਪ੍ਰਭੂ ਦੇ ਪਿਆਰ ਵਿਚ। ਰਾਤਾ = ਰੰਗਿਆ ਹੋਇਆ।
ਹਰੀ ਦਾ ਦਾਸ ਰਵਿਦਾਸ (ਭੀ) ਪ੍ਰਭੂ ਦੇ ਪਿਆਰ ਵਿਚ ਰੰਗਿਆ ਗਿਆ ਹੈ।


ਇਉ ਗੁਰ ਪਰਸਾਦਿ ਨਰਕ ਨਹੀ ਜਾਤਾ ॥੩॥੫॥  

I▫o gur parsāḏ narak nahī jāṯā. ||3||5||  

By Guru's Grace, he shall not have to go to hell. ||3||5||  

ਇਉ = ਇਸ ਤਰ੍ਹਾਂ, ਪ੍ਰਭੂ ਦੇ ਰੰਗ ਵਿਚ ਰੰਗੇ ਜਾਣ ਨਾਲ। ਪਰਸਾਦਿ = ਕਿਰਪਾ ਨਾਲ ॥੩॥੫॥
ਇਸ ਰੰਗ ਦੀ ਬਰਕਤਿ ਨਾਲ ਸਤਿਗੁਰੂ ਦੀ ਮਿਹਰ ਦਾ ਸਦਕਾ, ਰਵਿਦਾਸ ਨਰਕਾਂ ਵਿਚ ਨਹੀਂ ਪਏਗਾ ॥੩॥੫॥


ਮਾਟੀ ਕੋ ਪੁਤਰਾ ਕੈਸੇ ਨਚਤੁ ਹੈ  

Mātī ko puṯrā kaise nacẖaṯ hai.  

How does the puppet of clay dance?  

ਕੋ = ਦਾ। ਪੁਤਰਾ = ਪੁਤਲਾ। ਕੈਸੇ = ਕਿਵੇਂ, ਅਚਰਜ ਤਰ੍ਹਾਂ, ਹਾਸੋ-ਹੀਣਾ ਹੋ ਕੇ।
(ਮਾਇਆ ਦੇ ਮੋਹ ਵਿਚ ਫਸ ਕੇ) ਇਹ ਮਿੱਟੀ ਦਾ ਪੁਤਲਾ ਕੇਹਾ ਹਾਸੋ-ਹੀਣਾ ਹੋ ਕੇ ਨੱਚ ਰਿਹਾ ਹੈ (ਭਟਕ ਰਿਹਾ ਹੈ);


ਦੇਖੈ ਦੇਖੈ ਸੁਨੈ ਬੋਲੈ ਦਉਰਿਓ ਫਿਰਤੁ ਹੈ ॥੧॥ ਰਹਾਉ  

Ḏekẖai ḏekẖai sunai bolai ḏa▫ori▫o firaṯ hai. ||1|| rahā▫o.  

He looks and listens, hears and speaks, and runs around. ||1||Pause||  

xxx॥੧॥
(ਮਾਇਆ ਨੂੰ ਹੀ) ਚਾਰ-ਚੁਫੇਰੇ ਢੂੰਢਦਾ ਹੈ; (ਮਾਇਆ ਦੀਆਂ ਹੀ ਗੱਲਾਂ) ਸੁਣਦਾ ਹੈ (ਭਾਵ, ਮਾਇਆ ਦੀਆਂ ਗੱਲਾਂ ਹੀ ਸੁਣਨੀਆਂ ਇਸ ਨੂੰ ਚੰਗੀਆਂ ਲੱਗਦੀਆਂ ਹਨ), (ਮਾਇਆ ਕਮਾਣ ਦੀਆਂ ਹੀ) ਗੱਲਾਂ ਕਰਦਾ ਹੈ, (ਹਰ ਵੇਲੇ ਮਾਇਆ ਦੀ ਖ਼ਾਤਰ ਹੀ) ਦੌੜਿਆ ਫਿਰਦਾ ਹੈ ॥੧॥ ਰਹਾਉ॥


ਜਬ ਕਛੁ ਪਾਵੈ ਤਬ ਗਰਬੁ ਕਰਤੁ ਹੈ  

Jab kacẖẖ pāvai ṯab garab karaṯ hai.  

When he acquires something, he is inflated with ego.  

ਕਛੁ = ਕੁਝ ਮਾਇਆ। ਪਾਵੈ = ਹਾਸਲ ਕਰਦਾ ਹੈ। ਗਰਬੁ = ਅਹੰਕਾਰ।
ਜਦੋਂ (ਇਸ ਨੂੰ) ਕੁਝ ਧਨ ਮਿਲ ਜਾਂਦਾ ਹੈ ਤਾਂ (ਇਹ) ਅਹੰਕਾਰ ਕਰਨ ਲੱਗ ਪੈਂਦਾ ਹੈ;


ਮਾਇਆ ਗਈ ਤਬ ਰੋਵਨੁ ਲਗਤੁ ਹੈ ॥੧॥  

Mā▫i▫ā ga▫ī ṯab rovan lagaṯ hai. ||1||  

But when his wealth is gone, then he cries and bewails. ||1||  

ਗਈ = ਗੁਆਚ ਜਾਣ ਤੇ। ਰੋਵਨੁ ਲਗਤੁ = ਰੋਂਦਾ ਹੈ, ਦੁੱਖੀ ਹੁੰਦਾ ਹੈ ॥੧॥
ਪਰ ਜੇ ਗੁਆਚ ਜਾਏ ਤਾਂ ਰੋਂਦਾ ਹੈ, ਦੁੱਖੀ ਹੁੰਦਾ ਹੈ ॥੧॥


ਮਨ ਬਚ ਕ੍ਰਮ ਰਸ ਕਸਹਿ ਲੁਭਾਨਾ  

Man bacẖ karam ras kasėh lubẖānā.  

In thought, word and deed, he is attached to the sweet and tangy flavors.  

ਬਚ = ਬਚਨ, ਗੱਲਾਂ। ਕ੍ਰਮ = ਕਰਮ, ਕਰਤੂਤ। ਰਸ ਕਸਹਿ = ਰਸਾਂ ਕਸਾਂ ਵਿਚ, ਸੁਆਦਾਂ ਵਿਚ, ਚਸਕਿਆਂ ਵਿਚ। ਲੁਭਾਨਾ = ਮਸਤ।
ਆਪਣੇ ਮਨ ਦੀ ਰਾਹੀਂ, ਬਚਨਾਂ ਦੀ ਰਾਹੀਂ, ਕਰਤੂਤਾਂ ਦੀ ਰਾਹੀਂ, ਚਸਕਿਆਂ ਵਿਚ ਫਸਿਆ ਹੋਇਆ ਹੈ,


ਬਿਨਸਿ ਗਇਆ ਜਾਇ ਕਹੂੰ ਸਮਾਨਾ ॥੨॥  

Binas ga▫i▫ā jā▫e kahū▫aʼn samānā. ||2||  

When he dies, no one knows where he has gone. ||2||  

ਬਿਨਸਿ ਗਇਆ = ਜਦੋਂ ਇਹ ਪੁਤਲਾ ਨਾਸ ਹੋ ਗਿਆ। ਜਾਇ = ਜੀਵ ਇਥੋਂ ਜਾ ਕੇ। ਕਹੂੰ = (ਪ੍ਰਭੂ-ਚਰਨਾਂ ਦੇ ਥਾਂ) ਕਿਸੇ ਹੋਰ ਥਾਂ ॥੨॥
(ਆਖ਼ਰ ਮੌਤ ਆਉਣ ਤੇ) ਜਦੋਂ ਇਹ ਸਰੀਰ ਢਹਿ ਪੈਂਦਾ ਹੈ ਤਾਂ ਜੀਵ (ਸਰੀਰ ਵਿਚੋਂ) ਜਾ ਕੇ (ਪ੍ਰਭੂ-ਚਰਨਾਂ ਵਿਚ ਅਪੜਨ ਦੇ ਥਾਂ) ਕਿਤੇ ਕੁਥਾਂ ਹੀ ਟਿਕਦਾ ਹੈ ॥੨॥


ਕਹਿ ਰਵਿਦਾਸ ਬਾਜੀ ਜਗੁ ਭਾਈ  

Kahi Raviḏās bājī jag bẖā▫ī.  

Says Ravi Daas, the world is just a dramatic play, O Siblings of Destiny.  

ਕਹਿ = ਕਹੇ, ਆਖਦਾ ਹੈ। ਭਾਈ = ਹੇ ਭਾਈ!
ਰਵਿਦਾਸ ਆਖਦਾ ਹੈ, ਇਹ ਜਗਤ ਇਕ ਖੇਡ ਹੀ ਹੈ,


ਬਾਜੀਗਰ ਸਉ ਮੋੁਹਿ ਪ੍ਰੀਤਿ ਬਨਿ ਆਈ ॥੩॥੬॥  

Bājīgar sa▫o mohi parīṯ ban ā▫ī. ||3||6||  

I have enshrined love for the Lord, the star of the show. ||3||6||  

ਸਉ = ਸਿਉ, ਨਾਲ। ਮੋੁਹਿ = ਮੈਨੂੰ {ਅੱਖਰ 'ਮ' ਦੇ ਨਾਲ ਦੋ ਲਗਾਂ ਹਨ (ੋ) ਅਤੇ (ੁ)। ਅਸਲ ਲਫ਼ਜ਼ ਹੈ 'ਮੋਹਿ', ਪਰ ਇਥੇ ਪੜ੍ਹਨਾ ਹੈ 'ਮੁਹਿ'} ॥੩॥੬॥
ਮੇਰੀ ਪ੍ਰੀਤ ਤਾਂ (ਜਗਤ ਦੀ ਮਾਇਆ ਦੇ ਥਾਂ) ਇਸ ਖੇਡ ਦੇ ਬਣਾਉਣ ਵਾਲੇ ਨਾਲ ਲੱਗ ਗਈ ਹੈ (ਸੋ, ਮੈਂ ਇਸ ਹਾਸੋ-ਹੀਣੇ ਨਾਚ ਤੋਂ ਬਚ ਗਿਆ ਹਾਂ) ॥੩॥੬॥


ਆਸਾ ਬਾਣੀ ਭਗਤ ਧੰਨੇ ਜੀ ਕੀ  

Āsā baṇī bẖagaṯ ḏẖanne jī kī  

Aasaa, The Word Of Devotee Dhanna Jee:  

xxx
ਰਾਗ ਆਸਾ ਵਿੱਚ ਭਗਤ ਧੰਨੇ ਜੀ ਦੀ ਬਾਣੀ।


ਸਤਿਗੁਰ ਪ੍ਰਸਾਦਿ  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਭ੍ਰਮਤ ਫਿਰਤ ਬਹੁ ਜਨਮ ਬਿਲਾਨੇ ਤਨੁ ਮਨੁ ਧਨੁ ਨਹੀ ਧੀਰੇ  

Bẖarmaṯ firaṯ baho janam bilāne ṯan man ḏẖan nahī ḏẖīre.  

I wandered through countless incarnations, but mind, body and wealth never remain stable.  

ਭ੍ਰਮਤ = ਭਟਕਦਿਆਂ। ਬਿਲਾਨੇ = ਗੁਜ਼ਰ ਗਏ। ਨਹੀ ਧੀਰੇ = ਨਹੀਂ ਟਿਕਦਾ।
(ਮਾਇਆ ਦੇ ਮੋਹ ਵਿਚ) ਭਟਕਦਿਆਂ ਕਈ ਜਨਮ ਗੁਜ਼ਰ ਜਾਂਦੇ ਹਨ, ਇਹ ਸਰੀਰ ਨਾਸ ਹੋ ਜਾਂਦਾ ਹੈ, ਮਨ ਭਟਕਦਾ ਰਹਿੰਦਾ ਹੈ ਤੇ ਧਨ ਭੀ ਟਿਕਿਆ ਨਹੀਂ ਰਹਿੰਦਾ।


ਲਾਲਚ ਬਿਖੁ ਕਾਮ ਲੁਬਧ ਰਾਤਾ ਮਨਿ ਬਿਸਰੇ ਪ੍ਰਭ ਹੀਰੇ ॥੧॥ ਰਹਾਉ  

Lālacẖ bikẖ kām lubaḏẖ rāṯā man bisre parabẖ hīre. ||1|| rahā▫o.  

Attached to, and stained by the poisons of sexual desire and greed, the mind has forgotten the jewel of the Lord. ||1||Pause||  

ਬਿਖੁ = ਜ਼ਹਰ। ਲੁਬਧ = ਲੋਭੀ। ਰਾਤਾ = ਰੱਤਾ ਹੋਇਆ, ਰੰਗਿਆ ਹੋਇਆ। ਮਨਿ = ਮਨ ਵਿਚੋਂ ॥੧॥
ਲੋਭੀ ਜੀਵ ਜ਼ਹਿਰ-ਰੂਪ ਪਦਾਰਥਾਂ ਦੇ ਲਾਲਚ ਵਿਚ, ਕਾਮ-ਵਾਸ਼ਨਾਂ ਵਿਚ, ਰੰਗਿਆ ਰਹਿੰਦਾ ਹੈ, ਇਸ ਦੇ ਮਨ ਵਿਚੋਂ ਅਮੋਲਕ ਪ੍ਰਭੂ ਵਿਸਰ ਜਾਂਦਾ ਹੈ ॥੧॥ ਰਹਾਉ॥


ਬਿਖੁ ਫਲ ਮੀਠ ਲਗੇ ਮਨ ਬਉਰੇ ਚਾਰ ਬਿਚਾਰ ਜਾਨਿਆ  

Bikẖ fal mīṯẖ lage man ba▫ure cẖār bicẖār na jāni▫ā.  

The poisonous fruit seems sweet to the demented mind, which does not know the difference between good and evil.  

ਚਾਰ = ਸੁੰਦਰ।
ਹੇ ਕਮਲੇ ਮਨ! ਇਹ ਜ਼ਹਿਰ-ਰੂਪ ਫਲ ਤੈਨੂੰ ਮਿੱਠੇ ਲੱਗਦੇ ਹਨ, ਤੈਨੂੰ ਸੋਹਣੀ ਵਿਚਾਰ ਨਹੀਂ ਫੁਰਦੀ;


ਗੁਨ ਤੇ ਪ੍ਰੀਤਿ ਬਢੀ ਅਨ ਭਾਂਤੀ ਜਨਮ ਮਰਨ ਫਿਰਿ ਤਾਨਿਆ ॥੧॥  

Gun ṯe parīṯ badẖī an bẖāʼnṯī janam maran fir ṯāni▫ā. ||1||  

Turning away from virtue, his love for other things increases, and he weaves again the web of birth and death. ||1||  

ਤੇ = ਤੋਂ, ਵਲੋਂ ਹਟ ਕੇ। ਅਨ ਭਾਂਤੀ = ਹੋਰ ਹੋਰ ਕਿਸਮ ਦੀ ॥੧॥
ਗੁਣਾਂ ਵਲੋਂ ਹੱਟ ਕੇ ਹੋਰ ਹੋਰ ਕਿਸਮ ਦੀ ਪ੍ਰੀਤ ਤੇਰੇ ਅੰਦਰ ਵਧ ਰਹੀ ਹੈ, ਤੇ ਤੇਰਾ ਜਨਮ ਮਰਨ ਦਾ ਤਾਣਾ ਤਣਿਆ ਜਾ ਰਿਹਾ ਹੈ ॥੧॥


ਜੁਗਤਿ ਜਾਨਿ ਨਹੀ ਰਿਦੈ ਨਿਵਾਸੀ ਜਲਤ ਜਾਲ ਜਮ ਫੰਧ ਪਰੇ  

Jugaṯ jān nahī riḏai nivāsī jalaṯ jāl jam fanḏẖ pare.  

He does not know the way to the Lord, who dwells within his heart; burning in the trap, he is caught by the noose of death.  

ਜੁਗਤਿ = ਜੀਵਨ-ਜੁਗਤ। ਨਿਵਾਸੀ = ਟਿਕਾਈ। ਜਲਤ = (ਤ੍ਰਿਸ਼ਨਾ ਵਿਚ) ਸੜਦੇ।
ਹੇ ਮਨ! ਤੂੰ ਜੀਵਨ ਦੀ ਜੁਗਤ ਸਮਝ ਕੇ ਇਹ ਜੁਗਤਿ ਆਪਣੇ ਅੰਦਰ ਪੱਕੀ ਨਾਹ ਕੀਤੀ; ਤ੍ਰਿਸ਼ਨਾ ਵਿਚ ਸੜਦੇ ਤੈਨੂੰ ਜਮਾਂ ਦਾ ਜਾਲ, ਜਮਾਂ ਦੇ ਫਾਹੇ ਪੈ ਗਏ ਹਨ।


ਬਿਖੁ ਫਲ ਸੰਚਿ ਭਰੇ ਮਨ ਐਸੇ ਪਰਮ ਪੁਰਖ ਪ੍ਰਭ ਮਨ ਬਿਸਰੇ ॥੨॥  

Bikẖ fal sancẖ bẖare man aise param purakẖ parabẖ man bisre. ||2||  

Gathering the poisonous fruits, he fills his mind with them, and he forgets God, the Supreme Being, from his mind. ||2||  

ਸੰਚਿ = ਇਕੱਠੇ ਕਰ ਕੇ ॥੨॥
ਹੇ ਮਨ! ਤੂੰ ਵਿਸ਼ੇ-ਰੂਪ ਜ਼ਹਿਰ ਦੇ ਫਲ ਹੀ ਇਕੱਠੇ ਕਰ ਕੇ ਸਾਂਭਦਾ ਰਿਹਾ, ਤੇ ਅਜਿਹਾ ਸਾਂਭਦਾ ਰਿਹਾ ਕਿ ਤੈਨੂੰ ਪਰਮ ਪੁਰਖ ਪ੍ਰਭੂ ਭੁੱਲ ਗਿਆ ॥੨॥


ਗਿਆਨ ਪ੍ਰਵੇਸੁ ਗੁਰਹਿ ਧਨੁ ਦੀਆ ਧਿਆਨੁ ਮਾਨੁ ਮਨ ਏਕ ਮਏ  

Gi▫ān parves gurėh ḏẖan ḏī▫ā ḏẖi▫ān mān man ek ma▫e.  

The Guru has given the wealth of spiritual wisdom; practicing meditation, the mind becomes one with Him.  

ਗੁਰਹਿ = ਗੁਰੂ ਨੇ। ਮਨੁ = ਯਕੀਨ, ਸ਼ਰਧਾ।
ਜਿਸ ਮਨੁੱਖ ਨੂੰ ਗੁਰੂ ਨੇ ਗਿਆਨ ਦਾ ਪ੍ਰਵੇਸ਼-ਰੂਪ ਧਨ ਦਿੱਤਾ, ਉਸ ਦੀ ਸੁਰਤ ਪ੍ਰਭੂ ਵਿਚ ਜੁੜ ਗਈ, ਉਸ ਦੇ ਅੰਦਰ ਸ਼ਰਧਾ ਬਣ ਗਈ, ਉਸ ਦਾ ਮਨ ਪ੍ਰਭੂ ਨਾਲ ਇੱਕ-ਮਿੱਕ ਹੋ ਗਿਆ;


ਪ੍ਰੇਮ ਭਗਤਿ ਮਾਨੀ ਸੁਖੁ ਜਾਨਿਆ ਤ੍ਰਿਪਤਿ ਅਘਾਨੇ ਮੁਕਤਿ ਭਏ ॥੩॥  

Parem bẖagaṯ mānī sukẖ jāni▫ā ṯaripaṯ agẖāne mukaṯ bẖa▫e. ||3||  

Embracing loving devotional worship for the Lord, I have come to know peace; satisfied and satiated, I have been liberated. ||3||  

ਅਘਾਨੇ = ਰੱਜ ਗਿਆ ॥੩॥
ਉਸ ਨੂੰ ਪ੍ਰਭੂ ਦਾ ਪਿਆਰ, ਪ੍ਰਭੂ ਦੀ ਭਗਤੀ ਚੰਗੀ ਲੱਗੀ, ਉਸ ਦੀ ਸੁਖ ਨਾਲ ਸਾਂਝ ਬਣ ਗਈ, ਉਹ ਮਾਇਆ ਵਲੋਂ ਚੰਗੀ ਤਰ੍ਹਾਂ ਰੱਜ ਗਿਆ, ਤੇ ਬੰਧਨਾਂ ਤੋੰ ਮੁਕਤ ਹੋ ਗਿਆ ॥੩॥


ਜੋਤਿ ਸਮਾਇ ਸਮਾਨੀ ਜਾ ਕੈ ਅਛਲੀ ਪ੍ਰਭੁ ਪਹਿਚਾਨਿਆ  

Joṯ samā▫e samānī jā kai acẖẖlī parabẖ pėhcẖāni▫ā.  

One who is filled with the Divine Light, recognizes the undeceivable Lord God.  

ਜਾ ਕੈ = ਜਿਸ ਮਨੁੱਖ ਦੇ ਵਿਚ। ਅਛਲੀ = ਨਾਹ ਛਲਿਆ ਜਾਣ ਵਾਲਾ।
ਜਿਸ ਮਨੁੱਖ ਦੇ ਅੰਦਰ ਪ੍ਰਭੂ ਦੀ ਸਰਬ-ਵਿਆਪਕ ਜੋਤਿ ਟਿਕ ਗਈ, ਉਸ ਨੇ ਮਾਇਆ ਵਿਚ ਨਾਹ ਛਲੇ ਜਾਣ ਵਾਲੇ ਪ੍ਰਭੂ ਨੂੰ ਪਛਾਣ ਲਿਆ।


ਧੰਨੈ ਧਨੁ ਪਾਇਆ ਧਰਣੀਧਰੁ ਮਿਲਿ ਜਨ ਸੰਤ ਸਮਾਨਿਆ ॥੪॥੧॥  

Ḏẖannai ḏẖan pā▫i▫ā ḏẖarṇīḏẖar mil jan sanṯ samāni▫ā. ||4||1||  

Dhanna has obtained the Lord, the Sustainer of the World, as his wealth; meeting the humble Saints, he merges in the Lord. ||4||1||  

ਧੰਨੈ = ਧੰਨੇ ਨੇ। ਮਿਲਿ ਜਨ = ਸੰਤ ਜਨਾਂ ਨੂੰ ਮਿਲ ਕੇ ॥੪॥੧॥
ਮੈਂ ਧੰਨੇ ਨੇ ਭੀ ਉਸ ਪ੍ਰਭੂ ਦਾ ਨਾਮ-ਰੂਪ ਧਨ ਲੱਭ ਲਿਆ ਹੈ ਜੋ ਸਾਰੀ ਧਰਤੀ ਦਾ ਆਸਰਾ ਹੈ; ਮੈਂ ਧੰਨਾ ਭੀ ਸੰਤ ਜਨਾਂ ਨੂੰ ਮਿਲ ਕੇ ਪ੍ਰਭੂ ਵਿਚ ਲੀਨ ਹੋ ਗਿਆ ਹਾਂ ॥੪॥੧॥


ਮਹਲਾ  

Mėhlā 5.  

Fifth Mehl:  

xxx
xxx


ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ  

Gobinḏ gobinḏ gobinḏ sang nāmḏe▫o man līṇā.  

Naam Dayv's mind was absorbed into God, Gobind, Gobind, Gobind.  

ਗੋਬਿੰਦ ਗੋਬਿੰਦ ਗੋਬਿੰਦ ਸੰਗਿ = ਹਰ ਵੇਲੇ ਗੋਬਿੰਦ ਨਾਲ, ਮੁੜ ਮੁੜ ਗੋਬਿੰਦ ਨਾਲ। ਲੀਣਾ = ਲੀਨ ਹੋਇਆ, ਜੁੜਿਆ।
(ਭਗਤ) ਨਾਮਦੇਵ ਜੀ ਦਾ ਮਨ ਸਦਾ ਪਰਮਾਤਮਾ ਨਾਲ ਜੁੜਿਆ ਰਹਿੰਦਾ ਸੀ।


ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ ॥੧॥ ਰਹਾਉ  

Ādẖ ḏām ko cẖẖīpro ho▫i▫o lākẖīṇā. ||1|| rahā▫o.  

The calico-printer, worth half a shell, became worth millions. ||1||Pause||  

ਆਢ = ਅੱਧੀ। ਦਾਮ = ਕੌਡੀ। ਕੋ = ਦਾ। ਛੀਪਰੋ = ਗਰੀਬ ਛੀਂਬਾ ॥੧॥
(ਉਸ ਹਰ ਵੇਲੇ ਦੀ ਯਾਦ ਦੀ ਬਰਕਤਿ ਨਾਲ) ਅੱਧੀ ਕੌਡੀ ਦਾ ਗਰੀਬ ਛੀਂਬਾ, (ਮਾਨੋ) ਲਖਪਤੀ ਬਣ ਗਿਆ (ਕਿਉਂਕਿ ਉਸ ਨੂੰ ਕਿਸੇ ਦੀ ਮੁਥਾਜੀ ਨਾਹ ਰਹੀ) ॥੧॥ ਰਹਾਉ॥


ਬੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ ਕਬੀਰਾ  

Bunnā ṯannā ṯi▫āg kai parīṯ cẖaran kabīrā.  

Abandoning weaving and stretching thread, Kabeer enshrined love for the Lord's lotus feet.  

xxx
(ਕੱਪੜਾ) ਉਣਨ (ਤਾਣਾ) ਤਣਨ (ਦੀ ਲਗਨ) ਛੱਡ ਕੇ ਕਬੀਰ ਨੇ ਪ੍ਰਭੂ-ਚਰਨਾਂ ਨਾਲ ਲਗਨ ਲਾ ਲਈ;


ਨੀਚ ਕੁਲਾ ਜੋਲਾਹਰਾ ਭਇਓ ਗੁਨੀਯ ਗਹੀਰਾ ॥੧॥  

Nīcẖ kulā jolāharā bẖa▫i▫o gunīy gahīrā. ||1||  

A weaver from a lowly family, he became an ocean of excellence. ||1||  

ਜੋਲਾਹਰਾ = ਗ਼ਰੀਬ ਜੁਲਾਹਾ। ਗਹੀਰਾ = ਗੰਭੀਰ, ਡੂੰਘਾ (ਸਮੁੰਦਰ ਵਤ)। ਗੁਨੀਯ ਗਹੀਰਾ = ਗੁਣਾਂ ਦਾ ਸਮੁੰਦਰ ॥੧॥
ਨੀਵੀਂ ਜਾਤਿ ਦਾ ਗਰੀਬ ਜੁਲਾਹਾ ਸੀ, ਗੁਣਾਂ ਦਾ ਸਮੁੰਦਰ ਬਣ ਗਿਆ ॥੧॥


ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ  

Raviḏās dẖuvanṯā dẖor nīṯ ṯin ṯi▫āgī mā▫i▫ā.  

Ravi Daas, who used to carry dead cows every day, renounced the world of Maya.  

ਤਿਨ੍ਹ੍ਹਿ = ਉਸ ਨੇ। {ਅੱਖਰ 'ਨ' ਦੇ ਹੇਠ ਅੱਧਾ 'ਹ' ਹੈ}।
ਰਵਿਦਾਸ (ਪਹਿਲਾਂ) ਨਿੱਤ ਮੋਏ ਹੋਏ ਪਸ਼ੂ ਢੋਂਦਾ ਸੀ, (ਪਰ ਜਦੋਂ) ਉਸ ਨੇ ਮਾਇਆ (ਦਾ ਮੋਹ) ਛੱਡ ਦਿੱਤਾ,


ਪਰਗਟੁ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ ॥੨॥  

Pargat ho▫ā sāḏẖsang har ḏarsan pā▫i▫ā. ||2||  

He became famous in the Saadh Sangat, the Company of the Holy, and obtained the Blessed Vision of the Lord's Darshan. ||2||  

ਸਾਧ ਸੰਗਿ = ਸਤ ਸੰਗ ਵਿਚ ॥੨॥
ਸਾਧ ਸੰਗਤ ਵਿਚ ਰਹਿ ਕੇ ਉੱਘਾ ਹੋ ਗਿਆ, ਉਸ ਨੂੰ ਪਰਮਾਤਮਾ ਦਾ ਦਰਸ਼ਨ ਹੋ ਗਿਆ ॥੨॥


ਸੈਨੁ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ  

Sain nā▫ī buṯkārī▫ā oh gẖar gẖar suni▫ā.  

Sain, the barber, the village drudge, became famous in each and every house.  

xxx
ਸੈਣ (ਜਾਤਿ ਦਾ) ਨਾਈ ਲੋਕਾਂ ਦੀਆਂ ਬੁੱਤੀਆਂ ਕੱਢਣ ਵਾਲਾ ਸੀ, ਉਸ ਦੀ ਘਰ ਘਰ ਸੋਭਾ ਹੋ ਤੁਰੀ,


ਹਿਰਦੇ ਵਸਿਆ ਪਾਰਬ੍ਰਹਮੁ ਭਗਤਾ ਮਹਿ ਗਨਿਆ ॥੩॥  

Hirḏe vasi▫ā pārbarahm bẖagṯā mėh gani▫ā. ||3||  

The Supreme Lord God dwelled in his heart, and he was counted among the devotees. ||3||  

ਬੁਤਕਾਰੀਆ = ਬੁੱਤੀਆਂ ਕੱਢਣ ਵਾਲਾ, ਦੂਰ ਨੇੜੇ ਦੇ ਨਿੱਕੇ-ਮੋਟੇ ਕੰਮ ਕਰਨ ਵਾਲਾ। ਘਰਿ ਘਰਿ = ਘਰ ਘਰ ਵਿਚ, ਹਰੇਕ ਘਰ ਵਿਚ। ਸੁਨਿਆ = ਸੁਣਿਆ ਗਿਆ, ਸੋਭਾ ਹੋਈ ॥੩॥
ਉਸ ਦੇ ਹਿਰਦੇ ਵਿਚ ਪਰਮਾਤਮਾ ਵੱਸ ਪਿਆ ਤੇ ਉਹ ਭਗਤਾਂ ਵਿਚ ਗਿਣਿਆ ਜਾਣ ਲੱਗ ਪਿਆ ॥੩॥


        


© SriGranth.org, a Sri Guru Granth Sahib resource, all rights reserved.
See Acknowledgements & Credits